• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi:ਪੁਸਤਕ ਸਮੀਖਿਆ, ਗੁਰੂ ਤੇਗ ਬਹਾਦਰ ਸਾਹਿਬ : ਜੀਵਨ, ਯਾਤਰਾਵਾਂ ਅਤੇ ਗੁਰ ਅਸਥਾਨ

Dalvinder Singh Grewal

Writer
Historian
SPNer
Jan 3, 2010
1,245
421
79
ਪੁਸਤਕ ਸਮੀਖਿਆ

ਗੁਰੂ ਤੇਗ ਬਹਾਦਰ ਸਾਹਿਬ : ਜੀਵਨ, ਯਾਤਰਾਵਾਂ ਅਤੇ ਗੁਰ ਅਸਥਾਨ

(ਰੰਗਦਾਰ ਤਸਵੀਰਾਂ ਤੇ ਨਕਸ਼ਿਆਂ ਸਹਿਤ)

ਕਰਨਲ ਡਾ: ਦਲਵਿੰਦਰ ਸਿੰਘ ਗਰੇਵਾਲ



ਪ੍ਰਕਾਸ਼ਨ ਵਰ੍ਹਾ 2022
ਪ੍ਰਕਾਸ਼ਕ: ਦੇਸ਼ ਭਗਤ ਯੂਨੀਵਰਸਿਟੀ
ਪੰਨੇ 428
ਰੰਗਦਾਰ ਤਸਵੀਰਾਂ- 214
ਨਕਸ਼ੇ -7
ਕੀਮਤ 1450/- $ 145 ਕਿੰਡਲ $20

ਸਿੱਖਾਂ ਦੇ ਨੌਵੇਂ ਗੁਰੂ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ 400 ਵਰ੍ਹੇ ਪਹਿਲਾਂ ਦਿੱਲੀ ਵਿੱਚ 'ਤਿਲਕ-ਜੰਝੂ' ਦੀ ਸੁਰਖਿਆ ਖਾਤਰ ਦਿਤੀ ਅਦੁਤੀ ਕੁਰਬਾਨੀ ਸੀ ਜਿਸ ਨੂੰ ਸਮ੍ਰਪਿਤ ਸਾਰੇ ਵਿਸ਼ਵ iੱਵੱਚ ਵਿਸ਼ਾਲ ਸ਼ਹੀਦੀ ਪੁਰਬ ਮਨਾਏ ਗਏ।ਲਾਲ ਕਿਲ੍ਹੇ ਵਿੱਚ ਹੋਏ ਮਹਾਨ ਸਮਾਗਮ ਵਿੱਚ ਵਿਰਾਗਮਈ ਦਿਲ-ਟੁੰਭਵੇਂ ਕੀਰਤਨ ਤੋਂ ਇਲਾਵਾ ਇਸ ਮੌਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵਲੋਂ ਗੁਰੂ ਸਾਹਿਬ ਨੂੰ ਸਮਰਪਿਤ ਇੱਕ ਭਾਰਤੀ ਡਾਕ ਟਿਕਟ ਅਤੇ ਇੱਕ ਸਿੱਕੇ ਦਾ ਵਿਮੋਚਨ ਕੀਤਾ ਗਿਆ ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਭਾਰਤ ਦੇ ਇਤਿਹਾਸ ਦੀ ਇੱਕ ਅਲੌਕਿਕ ਘਟਨਾ ਹੈ । ਇਹ ਭਾਰਤੀ ਸੰਸਕ੍ਰਿਤੀ ਦੀ ਗੌਰਵਮਈ ‘ਬਲੀਦਾਨ ਪਰੰਪਰਾ’ ਦੀ ਇੱਕ ਅਹਿਮ ਕੜੀ ਹੈ। ਔਰੰਗਜ਼ੇਬ ਸਮੇਂ ਕੱਟੜਵਾਦ ਦੀ ਹਨੇਰੀ ਤੋਂ ਤੰਗ ਆ ਕੇ ਕਸ਼ਮੀਰੀ ਬ੍ਰਹਾਮਣਾਂ ਨੇ ਗੁਰੂ ਸਾਹਿਬ ਕੋਲ ਮਦਦ ਲਈ ਫਰਿਆਦ ਕੀਤੀ । ਉਹਨਾਂ ਦੀ ਫਰਿਆਦ ਸੁਣ ਕੇ ਗੁਰੂ ਸਾਹਿਬ ਨੇ ਭਾਰਤੀ ਸੰਸਕ੍ਰਿਤੀ ਦੇ ਪ੍ਰਤੀਕ ਤਿਲਕ, ਜੰਜੂ ਅਤੇ ਮਾਨਵੀ ਆਜ਼ਾਦੀ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ। ਦਿੱਲੀ ਦੇ ਲਾਲ ਕਿਲ੍ਹੇ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਉਤਸਵ ਮਨਾਉਂਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਦੁਨੀਆਂ ਨੂੰ ਸੰਬੋਧਨ ਕਰਦਿਆਂ ਕਿਹਾ, “ਕੱਟੜਵਾਦੀ ਸੋਚ ਦੀ ਹਨੇਰੀ ਅੱਗੇ ਭਾਰਤੀ ਸੰਸਕ੍ਰਿਤੀ , ਧਰਮ, ਦਰਸ਼ਨ ਅਤੇ ਪਹਿਚਾਣ ਨੂੰ ਬਚਾਉਣ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ‘ਹਿੰਦ ਦੀ ਚਾਦਰ ‘ ਬਣ ਕੇ ਚਟਾਨ ਵਾਂਗ ਖੜ੍ਹੇ ਹੋਏ, ਗੁਰੂ ਸਾਹਿਬ ਦੀ ਸ਼ਹਾਦਤ ਭਾਰਤੀ ਨੌਜਵਾਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਸੰਸਕ੍ਰਿਤੀ ਦੀ ਸ਼ਾਨ, ਸਨਮਾਨ ਅਤੇ ਪਹਿਚਾਣ ਬਚਾਉਣ ਲਈ ਪ੍ਰੇਰਿਤ ਕਰਦੀ ਰਹੇਗੀ ।“ਸਿੱਖ ਇਤਿਹਾਸ ਦੇ ਉੱਘੇ ਵਿਦਵਾਨ ਕਰਨਲ ਦਲਵਿੰਦਰ ਸਿੰਘ ਗਰੇਵਾਲ ਪਿਛਲੇ ਕਈ ਦਹਾਕਿਆਂ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਯਾਤਰਾਵਾਂ ਨਾਲ ਸੰਬੰਧਿਤ ਥਾਂਵਾਂ ਉੱਤੇ ਖੋਜ ਕਰ ਰਹੇ ਸਨ। ਖੋਜ ਉਪਰੰਤ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ: ਜੀਵਨ, ਯਾਤਰਾਵਾਂ ਅਤੇ ਗੁਰ ਅਸਥਾਨ ਨਾਮੀ ਪੁਸਤਕ ਤਿਆਰ ਕੀਤੀ ਹੈ । ਮੈਂ ਉਹਨਾਂ ਵਲੋਂ ਕੀਤੇ ਇਸ ਉਦੱਮ ਦੀ ਸ਼ਲਾਘਾ ਕਰਦਾ ਹਾਂ ਅਤੇ ਉਹਨਾਂ ਨੂੰ ਇਸ ਦੀ ਵਧਾਈ ਵੀ ਦਿੰਦਾ ਹਾਂ । ਮੈਨੂੰ ਪੂਰਾ ਭਰੋਸਾ ਹੈ ਕਿ ਇਹ ਪੁਸਤਕ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਉਹਨਾਂ ਲਈ ਦੇਸ਼ ਭਗਤੀ ਅਤੇ ਸਮਰਪਣ ਵਿੱਚ ਸਹਾਈ ਹੋਵੇਗੀ। ਇਤਿਹਾਸ ਦੇ ਖੋਜਾਰਥੀਆਂ ਅਤੇ ਇਤਿਹਾਸਕਾਰੀ ਨਾਲ ਸੰਬੰਧਿਤ ਵਿਦਵਾਨਾਂ ਲਈ ਵੀ ਇਹ ਪੁਸਤਕ ਲਾਭਦਾਇਕ ਸਿੱਧ ਹੋਵੇਗੀ।

ਡਾ. ਜ਼ੋਰਾ ਸਿੰਘ, ਚਾਂਸਲਰ

ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ
 
Last edited:

❤️ CLICK HERE TO JOIN SPN MOBILE PLATFORM

Top