• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi:ਸਾਰਾਗੜ੍ਹੀ ਦੇ ਮਿਸਾਲੀ ਯੋਧੇ ਹਵਲਦਾਰ ਈਸ਼ਰ ਸਿੰਘ ਝੋਰੜ ਤੋਂ ਸਿਖਿਆਵਾਂ

Dalvinder Singh Grewal

Writer
Historian
SPNer
Jan 3, 2010
1,245
421
79
ਸਾਰਾਗੜ੍ਹੀ ਦੇ ਮਿਸਾਲੀ ਯੋਧੇ ਹਵਲਦਾਰ ਈਸ਼ਰ ਸਿੰਘ ਝੋਰੜ ਤੋਂ ਸਿਖਿਆਵਾਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਾਰਾਗੜ੍ਹੀ ਦਾ ਅਦੁਤੀ ਕਮਾਂਡਰ ਯੋਧਾ ਈਸ਼ਰ ਸਿੰਘ ਪਿੰਡ ਝੋਰੜ ਨੇੜੇ ਜਗਰਾਓਂ ਜ਼ਿਲਾ ਲੁਧਿਆਣਾ ਦਾ ਜੰਮਪਲ ਸੀ ਜਿਸ ਦਾ ਜਨਮ 1858 ਵਿੱਚ ਹੋਇਆ ਤੇ ਉਹ ਫੌਜ ਵਿਚ 1876 ਵਿਚ ਪੰਜਾਬ ਫਰੰਟੀਅਰ ਫੋਰਸ ਵਿਚ ਭਰਤੀ ਹੋਇਆ ।ਸੰਨ 1887 ਵਿਚ ਉਸ ਦੀ ਬਦਲੀ 36 ਸਿੱਖ ਵਿੱਚ ਹੋ ਗਈ ਜੋ ਅੱਜ ਕੱਲ 4 ਸਿੱਖ ਵਜੋਂ ਜਾਣੀ ਜਾਂਦੀ ਹੈ।ਸੰਨ 1893 ਵਿਚ ਉਸ ਦਾ ਵਿਆਹ ਜੀਵਨੀ ਕੌਰ ਨਾਲ ਹੋਇਆ ਪਰ ਵਿਆਹ ਤੋਂ ਪਿਛੋਂ ਉਸਨੂੰ ਅਪਣੀ ਪਤਨੀ ਨੂੰ ਦੁਬਾਰਾ ਵੇਖਣ ਦਾ ਮੌਕਾ ਨਾ ਮਿਲਿਆ ਕਿਉਂਕਿ ਉਸ ਦੀ ਤੈਨਾਤੀ ਅਫਗਾਨੀਆਂ ਵਿਰੁਧ ਹੋ ਗਈ ਜਿਥੋਂ ਉਹ ਘਰ ਨਾ ਜਾ ਸਕਿਆ। ਮਹਾਰਾਜਾ ਰਣਜੀਤ ਸਿੰਘ ਨੇ ਅਫਗਾਨੀ ਪਖਤੂਨਾਂ ਦਾ ਇਹ ਇਲਾਕਾ ਅਪਣੇ ਰਾਜ ਵਿਚ ਮਿਲਾ ਲਿਆ ਸੀ ਜਿਸ ਤੇ ਪਿਛੋਂ ਇਸ ਇਲਾਕੇ ਤੇ ਅੰਗ੍ਰੇਜ਼ਾਂ ਨੇ ਕਬਜ਼ਾ ਕਰ ਲਿਆ ਤੇ ਭਾਰਤ-ਅਫਗਾਨ ਹੱਦ ਡਿਉਰੰਡ ਲਾਈਨ ਬਣਾ ਦਿਤੀ ਜੋ ਅੱਜ ਤਕ ਕਾਇਮ ਹੈ ਤੇ ਭਾਰਤ ਦੀ ਥਾਂ ਪਾਕਿਸਤਾਨ ਹੁਣ ਇਸ ਇਲਾਕੇ ਦਾ ਮਾਲਿਕ ਹੈ । ਉਸ ਦੀ ਪਲਾਟੂਨ ਨੂੰ ਸਾਰਾਗੜ੍ਹੀ ਚੌਕੀ ਦੀ ਕਮਾਨ ਦੇ ਕੇ ਤੈਨਾਤ ਕੀਤਾ ਗਿਆ। ਇਹ ਕਿਲ੍ਹਾ ਨੁਮਾ ਚੌਕੀ ਅਫਗਾਨੀ ਪਿੰਡ ਸਾਰਾਗੜ੍ਹ ਦੇ ਖੰਡਰਾਂ ਤੇ ਬਣਾਈ ਗਈ ਸੀ।ਉਸ ਅਧੀਨ 20 ਜਵਾਨ ਤੇ ਇੱਕ ਨਾਨਕੰਬਾਟੈਂਟ ਇਨਰੋਲਡ ਸੀ ਜੋ ਖਾਣਾ ਬਣਾਉਣ ਅਤੇ ਸਾਫ ਸਫਾਈ ਦਾ ਜ਼ਿਮੇਵਾਰ ਸੀ।

ਹਵਲਦਾਰ ਈਸ਼ਰ ਸਿੰਘ
ਹਵਲਦਾਰ ਈਸ਼ਰ ਸਿੰਘ ਦੀਆਂ ਖਾਸ ਖੂਬੀਆਂ ਸਨ: ਕਿੱਤੇ ਦੀ ਨਿਪੁੰਨਤਾ, ਜਿਗਰਾ, ਦਲੇਰੀ, ਸਹਿਯੋਗ, ਸਹਿਣਸ਼ੀਲਤਾ, ਦ੍ਰਿੜਤਾ, ਸਵੈ-ਵਿਸ਼ਵਾਸ, ਜ਼ਿੰਦਾਦਿਲੀ, ਪ੍ਰਭਾਵਸ਼ਾਲੀ ਬੁੱਧੀ, ਪਹਿਲ ਕਰਨ ਦੀ ਆਦਤ, ਤੁਰੰਤ ਫੈਸਲਾ ਲੈਣ ਦੀ ਯੋਗਤਾ, ਸਭਨਾਂ ਨਾਲ ਜਲਦੀ ਘੁਲ ਮਿਲ ਜਾਣ ਦਾ ਕਸਬ, ਖੁਲ੍ਹ ਕੇ ਪ੍ਰਗਟਾਵਾ, ਪ੍ਰੇਰਣਾ, ਤਰਕ ਅਤੇ ਸੰਗਠਿਤ ਕਰਨ ਦੀ ਯੋਗਤਾ। ਨਾਲ ਹੀ ਜ਼ਿੰਮੇਵਾਰੀ ਦੀ ਇੱਕ ਮਜ਼ਬੂਤ ਭਾਵਨਾ, ਦ੍ਰਿੜਤਾ, ਸੂਰਮਗਤੀ, ਦੂਰ ਦਰਸ਼ਿਤਾ, ਸਿਪਾਹੀਆਂ ਪ੍ਰਤੀ ਹਮਦਰਦੀ, ਉਨ੍ਹਾਂ ਦੀਆਂ ਲੋੜਾਂ ਪ੍ਰਤੀ ਸੂਝ-ਬੂਝ, ਉਨ੍ਹਾਂ ਦੇ ਗੁਣਾਂ-ਔਗੁਣਾਂ ਦੀ ਪਛਾਣ, ਸਹੀ ਆਦਮੀ ਨੂੰ ਸਹੀ ਥਾਂ ਤੇ ਸਹੀ ਸਮੇਂ ਲਾਉਣ ਦੀ ਸੂਝ ਆਦਿ ਉਸ ਦੀਆਂ ਖੂਬੀਆਂ ਅੰਕਿਤ ਹਨ।ਅਪਣੇ ਸੁਤੰਤਰ ਸੁਭਾਅ ਕਰਕੇ ਅਪਣੇ ਸੈਨਿਕਾਂ ਖਾਤਰ ਜਾਂ ਕਿਸੇ ਗਲਤ ਫੈਸਲੇ ਵਿਰੁਧ ਆਪਣੇ ਫੌਜੀ ਉੱਚ ਅਧਿਕਾਰੀਆਂ ਨਾਲ ਕਈ ਵਾਰ ਟਕਰਾਅ ਵਿਚ ਵੀ ਆ ਜਾਂਦਾ ਸੀ ਕਿਉਂਕਿ ਉਸ ਨੂੰ ਅਪਣੇ ਸੱਚ ਤੇ ਨਿਰਭਰ ਅਸੂਲ ਜ਼ਿਆਦਾ ਪਿਆਰੇ ਸਨ।ਦੁਸ਼ਮਣ ਨੂੰ ਉਸ ਦੀਆਂ ਸੋਚਾਂ ਨੂੰ ਗਤੀ ਵਿਧੀਆਂ ਨੂੰ ਛੇਤੀ ਭਾਪ ਲੈਣਾ ਵੀ ਉਸ ਦੀ ਇਕ ਵੱਡੀ ਖੂਬੀ ਸੀ। ਉਹ ਚਮਚਸਗੀਰੀ ਦੀ ਥਾਂ ਆਪਣੇ ਬਿਹਤਰ ਕੰਮ ੳਤੇ ਕਿੱਤਾ ਨਿਪੁੰਨਤਾ ਨਾਲ ਵਾਹ ਵਾਹੀ ਖਟਦਾ ਸੀ ਇਸੇ ਲਈ ਉਸਦਾ ਅਪਣੀ ਪਲਟਣ ਵਿਚ ਖੂਬ ਇਜ਼ਤ ਮਾਣ ਸੀ।ਉਸਦੇ ਅਧੀਨ ਜਵਾਨ ਵੀ ਉਸ ਉਪਰ ਰੱਬ ਵਰਗਾ ਭਰੋਸਾ ਰੱਖਦੇ ਸਨ।

ਅਜਿਹੇ ਆਦਮੀ, ਜਿਨ੍ਹਾਂ ਨੂੰ ਅਲਕ ਵਹਿੜਕਿਆਂ ਦੀ ਤਰ੍ਹਾਂ ਪੂਰੀ ਤਰ੍ਹਾਂ ਕਾਬੂ ਨਹੀਂ ਕੀਤਾ ਜਾ ਸਕਦਾ, ਪਰ ਉਹ ਧਾਰਮਿਕਤਾ ਦੇ ਸੰਜਮ ਦੇ ਅੰਦਰ ਕੰਮ ਕਰਦੇ ਹਨ ਤੇ ਅਕਸਰ ਇਤਿਹਾਸ ਦੇ ਰਾਹ ਨੂੰ ਬਦਲ ਦਿੰਦੇ ਹਨ ਅਤੇ ਆਪਣੇ ਆਪ ਨੂੰ ਅਤੇ ਉਨ੍ਹਾਂ ਦੇ ਕੰਮਾਂ ਨੂੰ ਸਦਾ ਲਈ ਅਮਰ ਕਰ ਦਿੰਦੇ ਹਨ।

ਜਿਸ ਤਰ੍ਹਾਂ ਉਸ ਨੇ ਸਾਰਾਗੜ੍ਹੀ ਉਤੇ ਅਪਣੇ 21 ਜਵਾਨਾਂ ਨਾਲ ਦਸ ਹਜ਼ਾਰ ਅਫਗਾਨੀਆਂ ਦਾ ਹਮਲਾ ਰੋਕਦਿਆਂ ‘ਅਖੀਰਲਾ ਆਦਮੀ ਅਖਰਲੀ ਗੋਲੀ’ ਦਾ ਨਮੂਨਾ ਪੇਸ਼ ਕੀਤਾ ਤੇ ਆਪ ਵੀ ਅਤੇ ਅਪਣੇ ਸਾਰੇ 20 ਜਵਾਨਾਂ ਨੂੰ ਵੀ ਉਸ ਸਮੇਂ ਦਾ ਸਭ ਤੋਂ ਉਚਾ ਮੈਡਲ ‘ਇੰਡੀਅਨ ਆਰਡਰ ਆਫ ਮੈਰਿਟ’ ਪਾਉਣ ਯੋਗ ਸਿੱਧ ਕੀਤਾ ਉਹ ਇਕ ਸਦਾ ਲਈ ਅਪਹੁੰਚ ਇਤਿਹਾਸ ਬਣ ਗਿਆ ਹੈ ।

ਜੋ ਖੂਬੀਆਂ ਉਸ ਦੇ ਅੰਗ੍ਰੇਜ਼ ਸੀਨੀਅਰਾਂ ਨੇ ਉਸ ਵਿਚ ਵੇਖੀਆਂ ਉਹ ਇਸ ਤਰ੍ਹਾਂ ਹਨ:ਈਸ਼ਰ ਸਿੰਘ ਦੀ ਆਪਣੇ ਦੇਸ਼ ਪ੍ਰਤੀ ਅਟੁੱਟ ਵਫ਼ਾਦਾਰੀ ਸੀ, ਕਿਸੇ ਵੀ ਕੀਮਤ ਤੇ ਦੇਸ਼ ਦੀ ਸੁਰਖਿਆ ਮਿਸਾਲੀ ਸੀ। ਬ੍ਰਿਟਿਸ਼ ਫੌਜ ਅਤੇ ਬ੍ਰਿਟੇਨ ਪ੍ਰਭੂਸੱਤਾ ਪ੍ਰਤੀ ਵਫ਼ਾਦਾਰੀ (ਆਪਣੇ ਕੰਮ ਦੇ ਸਾਥੀਆਂ ਅਤੇ ਅਪਣੀ ਸੰਸਥਾ ਪ੍ਰਤੀ ਵਫ਼ਾਦਾਰੀ) ਸੀ। ਈਸ਼ਰ ਸਿੰਘ ਹਮੇਸ਼ਾਂ ਆਪਣੇ ਬੰਦਿਆਂ ਦੀ ਇਕਜੁਟਤਾ ਤੇ ਇਕਮੁਠਤਾ ਤੇ ਭਰੋਸਾ ਕਰਦਾ ਸੀ ਅਤੇ ਬ੍ਰਿਟਿਸ਼ ਫੌਜ ਦਾ ਬਹੁਤ ਭਰੋਸੇਯੋਗ ਅਫਸਰ ਸੀ। ਉਸਨੇ ਰੈਜੀਮੈਂਟ ਦੇ ਆਦਮੀਆਂ ਨੂੰ ਹਮੇਸ਼ਾਂ ਬਹੁਤ ਜ਼ਿਆਦਾ ਹਮਦਰਦੀ ਦਿਖਾਈ ਤੇ ਟੀਮ ਸਪਿਰਿਟ ਕਾਇਮ ਕੀਤੀ।ਉਹ ਰਣਨੀਤਕ ਚਿੰਤਕ ਸੀ - ਉਹ ਆਪਣੇ ਸੋਚ ਨੂੰ ਅਗਾਂਹ ਰੱਖਦਾ ਅਤੇ ਹਮੇਸ਼ਾਂ ਦੁਸ਼ਮਣ ਤੋਂ ਇੱਕ ਕਦਮ ਅੱਗੇ ਰਹਿੰਦਾ। ਲੰਮੇ ਸਮੇਂ ਦੇ ਟੀਚਿਆਂ ਅਤੇ ਉਦੇਸ਼ਾਂ 'ਤੇ ਧਿਆਨ ਕੇਂਦਰਤ ਰਖਦਾ।. ਅਜਿਹਾ ਕਰਦਿਆਂ, ਈਸ਼ਰ ਸਿੰਘ ਆਪਣੇ ਆਦਮੀਆਂ ਦੀਆਂ ਕੁਝ ਸ਼ੁਰੂਆਤੀ ਕਮੀਆਂ ਨੂੰ ਨਜ਼ਰ ਅੰਦਾਜ਼ ਵੀ ਕਰਨ ਦਿੰਦਾ ਸੀ। ਉਹ ਆਪਣੇ ਆਦਮੀਆਂ ਦੇ ਵਿਅਕਤੀਗਤ ਅਤੇ ਸਮੂਹਿਕ ਹੁਨਰ ਨੂੰ ਮਾਨਤਾ ਦਿੰਦਾ ਸੀ ਤੇ ਸ਼ਾਬਾਸ਼ੀ ਦਿੰਦਾ ਸੀ ਅਤੇ ਦੂਜੇ ਮੈਂਬਰਾਂ ਨੂੰ ਉਸੇ ਮਿਆਰ ਤੇ ਲਿਆਉਣ ਲਈ ਅੱਗੇ ਵਧੂਆਂ ਦੀਆ ਮਿਸਾਲਾਂ ਦੀ ਵਰਤੋਂ ਕਰਦਾ ਸੀ।ਅਤਿ ਇਮਾਨਦਾਰੀ. ਈਸ਼ਰ ਸਿੰਘ ਨੇ ਰੈਜੀਮੈਂਟ ਵਿੱਚ ਇੱਕ ਬ੍ਰਿਟਿਸ਼ ਗੱਦਾਰ ਦਾ ਪਰਦਾਫਾਸ਼ ਕੀਤਾ, ਜਿਸਦੇ ਲਈ ਦਲੀਲਾਂ ਅਤੇ ਸਹਾਇਕ ਸਬੂਤਾਂ ਦੀ ਵਰਤੋਂ ਕੀਤੀ । ਉਸ ਦੀਆਂ ਦਲੀਲਾਂ ਤੇ ਇੱਕ ਬੈਰਿਸਟਰ ਨੂੰ ਵੀ ਉਸ ਉਤੇ ਮਾਣ ਹੋ ਸਕਦਾ ਹੈ।ਮਿਸਾਲੀ ਵਰਤਾਉ ਅਤੇ ਉਤਮ ਕਾਰਜ ਕਰਕੇ ਆਪਣੇ ਆਦਮੀਆਂ ਦਾ ਆਦਰ ਪ੍ਰਾਪਤ ਕਰ ਲੈਂਦਾ ਸੀ। ਈਸ਼ਰ ਸਿੰਘ ਬਹੁਤ ਹੀ ਮਿਠਬੋਲਾ, ਨਰਮ ਵਰਤਾਉ ਵਾਲਾ ਅਤੇ ਹਉਮੈਂ ਰਹਿਤ ਸੀ।ਉਹ ਹਮੇਸ਼ਾ ਆਪਣੇ ਬੰਦਿਆਂ ਨੂੰ ਪਹਿਲ ਦਿੰਦਾ ਸੀ ਤੇ ਉਨ੍ਹਾਂ ਦੀ ਭਲਾਈ ਦਾ ਖਿਆਲ ਰਖਦਾ ਸੀ।ਉਸ ਵਿਚ ਤਰਕ ਕਰਨ ਦੀ ਯੋਗਤਾ ਸੀ। ਉਸ ਵਿਚ ਪ੍ਰਸ਼ਨਾਂ ਦੇ ਤਰਕਸ਼ੀਲ ਅਤੇ ਸੰਤੋਸ਼ਜਨਕ ਉੱਤਰ ਦੇਣ ਦੇ ਯੋਗ ਹੋਣ ਦਾ ਗੁਣ ਸੀ।ਆਪਣੇ ਬੋਲਾਂ ਅਤੇ ਮਿਸਾਲ਼ਾ ਨਾਲ ਉ ਅਪਣੇ ਆਦਮੀਆਂ ਵਿਚ ਸ਼ਕਤੀ ਭਰ ਦਿੰਦਾ ਸੀ ਤੇ ਉਨ੍ਹਾਂ ਰਾਹੀਂ ਨਾ ਹੋ ਸਕਣ ਵਾਲੇ ਕੰਮ ਵੀ ਕਰਵਾ ਸਕਦਾ ਸੀ।ਉਹ ਹੁਨਰਮੰਦ, ਬਹਾਦਰ ਅਤੇ ਭਿਆਨਕ ਲੜਾਕੂ.ਸੂਰਮਾ ਸੀ। ਸਾਰਿਆਂ ਨੂੰ ਬਰਾਬਰ ਸਮਝਦਾ ਸੀ ਤੇ ਕਿਸੇ ਵਿੱਚ ਕੋਈ ਭੇਦਭਾਵ ਨਹੀਂ ਸਮਝਦਾ ਸੀ। ਉਹ ਪੱਕਾ ਨਿਰਪੱਖ ਸੀ। ਜਦ ਵੀ ਕਿਸੇ ਨੂੰ ਸੰਕਟ ਆਉਂਦਾ ਉਹ ਬੜੀ ਯੋਗ ਸਲਾਹ ਦਿੰਦਾ ਤੇ ਦੁਖi ਮਨਾ ਨੂੰ ਸ਼ਾਂਤ ਕਰ ਦਿੰਦਾ।ਜਿੱਥੇ ਉਹ ਸੋਚਦਾ ਸੀ ਕਿ ਰਣਨੀਤੀ ਗਲਤ ਸੀ ਜਾਂ ਗਲਤ ਫੈਸਲਾ ਲਿਆ ਗਿਆ ਸੀ, ਜਾਂ ਰੈਜੀਮੈਂਟ 'ਤੇ ਨੁਕਸਾਨਦੇਹ ਪ੍ਰਭਾਵ ਹੁੰਦਾ ਉਹ ਬੇਝਿਜਕ ਹੋ ਕੇ ਅਪਣੀ ਸਹੀ ਰਾਇ ਦਿੰਦਾ । ੳਸਿ ਵਿਚ ਬੋਲਣ ਦੀ ਹਿੰਮਤ ਸੀ।ਉਸ ਨੇ ਪੂਰੇ ਸਮੇਂ ਵਿੱਚ ਸ਼ਾਂਤੀ ਅਤੇ ਪ੍ਰੇਰਣਾ ਦੇ ਹੁਨਰ ਦਿਖਾਏ।ਜੰਗ ਵਿਚ ਕੋਈ ਵੀ ਡਰ ਨਾ ਪਾਲਣਾ ਨਾ ਪਾਲਣ ਦੇਣਾ। ਉਸ ਵਿਚ ਸਿੱਖ ਧਰਮ ਵਿਚ ਅੰਤਾਂ ਦਾ ਵਿਸ਼ਵਾਸ਼ ਸੀ ਅਤੇ ਅਤੇ ਅਪਣੇ ਅਧੀਨ ਸਿਪਾਹੀਆਂ ਨੂੰ ਸਿੱਖਾਂ ਦੀਆਂ ਬਹਾਦੁਰੀ ਦੀਆਂ ਕਹਾਣੀਆਂ ਸੁਣਾ ਕੇ ਜੋਸ਼ ਭਰਦਾ ਰਹਿੰਦਾ।

ਸੰਖੇਪ ਵਿੱਚ ਇਹ ਕਹਿਣਾ ਠੀਕ ਹੋਵੇਗਾ ਕਿ ਜਦ ਸਾਡੇ ਕੋਲ ਕਰਨ ਲਈ ਹਮੇਸ਼ਾਂ ਲੋੜੀਂਦੇ ਸਾਧਨ ਅਤੇ ਸਰੋਤ ਨਹੀਂ ਹੁੰਦੇ ਜਾਂ ਦਿੱਤੇ ਨਹੀਂ ਜਾਂਦੇ ਤਾਂ ਹਵਲਦਾਰ ਵਰਗਾ ਮਹਾਨ ਨੇਤਾ ਇਹਨਾਂ ਕਮੀਆਂ ਨੂੰ ਦੂਰ ਕਰ ਲੈਂਦਾ ਹੈ ਜਿਵੇਂ ਕਿ ਉਸ ਨੇ ਸਾਰਾਗੜ੍ਹੀ ਲੜਾਈ ਵਿਚ ਕੀਤਾ ਤੇ ਅਕਸ਼ੇ ਕੁਮਾਰ ਵਰਗੇ ਸੁਲਝੇ ਐਕਟਰ ਨੇ ਉਸ ਉਪਰ ਫਿਲਮ ਬਣਾ ਕੇ ਕ੍ਰੋੜਾਂ ਕਮਾ ਲਏ।

ਸਾਰਾਗੜ੍ਹੀ ਦੀ ਲੜਾਈ ਤੋਂ ਹਵਲਦਾਰ ਈਸ਼ਰ ਸਿੰਘ ਅਤੇ ਉਸ ਦੇ ਜਵਾਨਾਂ ਦੀ ਅਦੁਤੀ ਬਹਾਦੁਰੀ ਤੋਂ ਸਿਖਣਾ ਜ਼ਰੂਰੀ ਹੈ ਕਿ ਨਿਪੁੰਨ ਹੋਣ ਲਈ ਸਖਤ ਸਿਖਲਾਈ ਕਰਕੇ ਕਿਤੇ ਦੀ ਨਿਪੁੰਨਤਾ, ਹੋਰ ਸੁਧਾਰਾਂ ਲਈ ਲਗਾਤਾਰ ਸਿੱਖਦੇ ਰਹਿਣਾ ਅਤੇ ਜੋ ਵੀ ਕੋਲ ਸਾਧਨ ਹਨ ਉਨ੍ਹਾਂ ਦਾ ਉਪਯੋਗ ਚੰਗੀ ਸੂਝ ਬੂਝ ਨਾਲ ਕਰਲੇ ਚੰਗੇ ਨਤੀਜੇ ਪ੍ਰਾਪਤ ਕਰਨੇ।ਹਮੇਸ਼ਾ ਮੁਦੇ ਤੇ ਫੋਕਸ ਰਹਿਣਾ, ਕਦੇ ਵੀ ਉਮੀਦ ਨਾ ਹਾਰਨਾ, ਸੋਚ ਸਕਾਰਾਤਮਕ ਰੱਖਣਾ, ਆਪਣੀ ਅਤੈ ਆਪਣੀ ਟੀਮ ਦੀ ਯੋਗਤਾ ਵਿੱਚ ਵਿਸ਼ਵਾਸ ਕਰਨਾ, ਚੰਗੇ ਵਿਚਾਰਾਂ ਲਈ ਆਪਣੀ ਟੀਮ ਨਾਲ ਸਲਾਹ ਮਸ਼ਵਰਾ ਕਰਨਾ ਅਤੇ ਨਤੀਜਿਆਂ ਪ੍ਰਾਪਤ ਕਰਨ ਲਈ ਉਹਨਾਂ ਦੀ ਯੋਗ ਵਰਤੋਂ ਕਰਨਾ, ਜਦੋਂ ਉੱਚਿਤ ਹੋਵੇ ਤਾਂ ਪ੍ਰਸ਼ੰਸਾ ਵੀ ਖੁਲ੍ਹ ਕੇ ਕਰਨਾ, ਕੀਤੇ ਹੋਏ ਬਚਨਾਂ ਅਤੇ ਵਾਅਦਿਆ ਉਤੇ ਪੂਰਾ ਉਤਰਨਾ ਕੁਝ ਜ਼ਰੂਰੀ ਸਬਕ ਹਨ
 

❤️ CLICK HERE TO JOIN SPN MOBILE PLATFORM

Top