• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi Poem: ਭਾਅਵਾਂ ਨੂੰ ਅੱਗ ਲੱਗੀ ਹੋਈ।

Dalvinder Singh Grewal

Writer
Historian
SPNer
Jan 3, 2010
1,245
421
78
ਭਾਅਵਾਂ ਨੂੰ ਅੱਗ ਲੱਗੀ ਹੋਈ।

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਭਾਅਵਾਂ ਨੂੰ ਅੱਗ ਲੱਗੀ ਹੋਈ।

ਹਾਇ!ਹਾਇ! ਕਰਦਾ ਹਰ ਕੋਈ ।

ਸੌ ਤੋਂ ਉਪਰ ਡੀਜ਼ਲ ਤੇਲ।

ਇੱਕ ਬਦਲੇ ਦੋ ਦੀ ਨਾ ਸੇਲ।

ਸਾਈਕਲ, ਕਾਰ ਦਾ ਪੁਛ ਨਾ ਹਾਲ।

ਦੁਗਣੇ ਭਾਅ ਹੁਣ ਬੈਟ ਤੇ ਬਾਲ

ਮਹਿੰਗਾ ਚੁਲ੍ਹਾ, ਮਹਿੰਗੀ ਗੈਸ।

ਸੇਬਾਂ ਦਾ ਭਾਅ ਪੁੱਛ ਆ ਗਿਆ ਤੈਸ਼।

ਤੇਲ ਸਰੋਂ ਦਾ ਦੋ ਸੌੋ ਦਸ।

ਡੇਢੇ ਟਿਕਟ ਰੇਲ ਤੇ ਬੱਸ

ਗਾਹਕ ਦੁਕਾਨੇਂ ਕਰਨ ਲੜਾਈ।

ਜਾਵੋ ਕੀਮਤ ਕਿਉਂ ਵਧਾਈ

ਸਬਜ਼ੀ ਮਹਿੰਗੀ, ਮਹਿੰਗੀ ਦਾਲ।

ਰੋਟੀ ਖਾਂਦੇ ਮਿਰਚਾਂ ਨਾਲ।

ਉਤੋਂ ਠੰਢ ਦੀ ਮਾਰੋ ਮਾਰ।

ਸ਼ਾਲ ਸਵਾਟਰ ਵੱਸੋਂ ਬਾਹਰ।

ਬੀਮਾਰੀ ਨੇ ਮਾਰੇ ਘਰ ਦੇ।

ਹਸਪਤਾਲ ਨੂੰ ਜਾਂਦੇ ਡਰਦੇ।

ਘਰ ਦੇ ਹੀ ਨਾ ਬੁੱਤੇ ਸਰਦੇ।

ਨਾ ਕੋਈ ਪਿਕਨਿਕ ਨਾ ਰੰਗ ਮੇਲਾ।

ਘਰ ਦਾ ਮੁਕਦਾ ਨਹੀਂ ਝਮੇਲਾ।

ਕਪੜੇ ਨਵੇਂ ਨਾ ਘਰ ਵਿੱਚ ਆਉਂਦੇ।

ਫੱਟੇ ਪੁਰਾਣੇ ਪਹਿਨ ਹੰਢਾਉਂਦੇ।

ਮੰਗੇ ਨਾ ਵਹੁਟੀ ਹੁਣ ਸੂਟ।

ਬੱਚੇ ਮੰਗਦੇ ਨਵੇਂ ਨਾ ਬੂਟ।

ਬੰਦ ਫੈਕਟਰੀਆਂ ਬਣਤਰ ਜ਼ੀਰੋ

ਦੇਖ ਵਜਾਵੇ ਬੰਸੀ ਨੀਰੋ।

ਕਾਰਪੋਰੇਟਾਂ ਭਰੇ ਸਟੋਰ।

ਭਾਅ ਚੁੱਕੇ ਤਾਕਤ ਦੇ ਜ਼ੋਰ।

ਮਿਲੀ ਹੋਈ ਸਰਕਾਰ ਵੀ ਨਾਲ।

ਦਸੀਏ ਅਪਣਾ ਕਿਨੂੰ ਹਵਾਲ।

ਘਰ ਵਿਚ ਰਹਿੰਦੀ ਰੋਜ਼ ਲੜਾਈ।

ਤੰਗ ਆਏ ਨੇ ਫਾਂਸੀ ਲਾਈ

ਦਿਤੀ ਬਚਿਆਂ ਛੱਡ ਪੜ੍ਹਾਈ।

ਆਤਮਹਤਿਆ ਘਰ ਘਰ ਹੋਵੇ।

ਅੱਜ ਕੱਲ ਨਾ ਕੋਈ ਬਹੁਤਾ ਰੋਵੇ।

ਸੁੱਕ ਗਏ ਨੇ ਹੰਝੂ ਸਾਰੇ।

ਕਿਤਨਾ ਲੋਕੀਂ ਰੋਣ ਵਿਚਾਰੇ?

ਮੰਦੀ ਵਿਚ ਨਾ ਮਿਲਦੀ ਢੋਈ।

ਭਾਅਵਾਂ ਨੂੰ ਅੱਗ ਲੱਗੀ ਹੋਈ।

ਹਾਇ!ਹਾਇ! ਕਰਦਾ ਹਰ ਕੋਈ ।
 

swarn bains

Poet
SPNer
Apr 8, 2012
774
187
ਇਸ਼ਕੇ ਨੂਰ

ਰੂਹ ਤੇਰੇ ਨੂਰ ਸੰਗ ਉਲਝੀ, ਇਸ਼ਕ ਨੂਰ ਸੰਗ ਲਾ ਬੈਠੀ

ਚਹਲ ਪਹਲ ਤੱਕ ਕਾਦਰ ਦੀ, ਰੂਹ ਅਪਣਾ ਆਪ ਭੁਲਾ ਬੈਠੀ


ਰੂਹ ਭੁੱਖੀ ਤੇਰੇ ਨੂਰ ਦੀ, ਦਿਲ ਟੁੰਬਿਆ ਤੇਰੇ ਨੂਰ ਇਸ਼ਕ

ਨੂਰ ਤੇਰਾ ਚਿੱਤ ਵਸਦਾ, ਸੰਗ ਟਹਿਕੇ ਹੂਰਾ ਨੂਰ ਮੁਸ਼ਕ

ਰੱਬ ਰੂਹ ਦਾ ਛੱਟਾ ਮਾਰਿਆ, ਹਰ ਰੂਹ ਰੱਬ ਦਾ ਅੰਸ

ਤੇਰੀਆਂ ਕਰਤੂਤਾਂ ਵੇਖ ਕੇ ਹਸਦੀ,ਤੂੰ ਲਾਏਂ ਰੂਹ ਕਲੰਕ

ਮੈਂ ਆਪ ਨ ਲਾਈਆਂ ਢੋਲਣਾ, ਲੱਗ ਗਈਆਂ ਚੋਰੀ ਚੋਰੀ

ਮਨ ਪਿੰਜਰ ਅੰਦਰ ਆਲਾ, ਆਲੇ ਅੰਦਰ ਇਸ਼ਕ ਦੀ ਮੋਰੀ

ਪਲਕਾਂ ਨ ਬੋਲ ਸੁਣਾਉਂਦੀਆਂ, ਤੇਰੇ ਸੰਗ ਜੋ ਕੀਤੇ ਵਾਧੇ

ਤੂੰ ਆਪੇ ਲਾਈਆਂ ਸੱਜਣਾ, ਕਿਤੇ ਬਦਲ ਨ ਲਵੀਂ ਇਰਾਦੇ

ਜੰਮਣ ਵੇਲੇ ਤੂੰ ਅੰਦਰ ਵੜਿਆ, ਤੇਰਾ ਠਾਣਾ ਮਨ ਦੇ ਕੋਲ

ਆਪੇ ਮਨ ਸੰਗ ਜੋੜੈਂ ਤੂੰ , ਭੁੱਲਾਂ ਤਾਂ ਮਨ ਹੋਏ ਗੋਲ ਮੋਲ

ਨੀ ਤੂੰ ਸੰਗ ਦਰਿਆਵਾ ਲਾ ਬੈਠੀ, ਵਾਂਗ ਕੰਢੇ ਤੇ ਰੁੱਖ

ਉਨ੍ਹਾਂ ਤੇਰਾ ਇਸ਼ਕ ਨੀ ਤੱਕਣਾ, ਜਦੋਂ ਮੋੜਿਆ ਮੁੱਖ

ਕਾਵਾਂ ਚੂੰਡ ਨ ਪਿੰਜਰਾ, ਮੇਰਾ ਸ਼ੌਹ ਵਸੈ ਇਸ ਅੰਦਰ

ਵੇਖੀਂ ਕਿਧਰੇ ਉੜ ਜਾਵੇ, ਇਹ ਪਿੰਜਰਾ ਪ੍ਰਭ ਮੰਦਰ

ਕਾਗਾ ਕੂਕਰ ਚੂੰਡਣ ਪਿੰਜਰਾ,ਕਰਾਂ ਤਿਨ੍ਹਾਂ ਕੂ ਸਜਦਾ

ਨੈਣ ਨ ਮੇਰੇ ਚੂੰਡ ਲੈਣਾ, ਇਤ ਵੇਖਣਾ ਮੁੱਖ ਰੱਬ ਦਾ

ਨੈਣ ਮਿਲ ਕੇ ਝੁਕ ਜਾਵਣ, ਝੁਕ ਮਨ ਕੂ ਦੇਣ ਸਨੇਹਾ

ਨੈਣ ਨੈਣਾਂ ਦੀ ਕਰ ਗੁਲਾਮੀ , ਲੱਭ ਲੈਣ ਅਲਖ ਅਭੇਆ

ਜੇ ਤੂੰ ਰੂਹ ਅੰਦਰ ਨਾ ਪਾਉਂਦਾ, ਇਹ ਤੂੰਬਾ ਨ ਸੂ ਵੱਜਣਾ

ਮਨ ਮੇਰਾ ਤੇਰਾ ਤੂੰ ਗਾਉਂਦਾ, ਮੇਰੇ ਰੱਬ ਨਾਹੀਂ ਸੀ ਫਬਣਾ

ਤੂੰ ਪਿੰਜਰੇ ਅੰਦਰ ਰੂਹ ਤਾੜੀ, ਪਿੰਜਰੇ ਕੂ ਰੂਹ ਕਹਿੰਦੀ

ਸੁਣ ਲੈ ਕਲੈਰੀਆ ਮੋਰਾ ਵੇ, ਹੁਣ ਮੈਂ ਨਾ ਤੇਰੇ ਰਹਿੰਦੀ

ਅਲਫ ਅੱਲਾ ਚੰਭੇ ਦੀ ਬੂਟੀ, ਮੁਰਸ਼ਦ ਚਿੱਤ ਚ ਲਾਈ

ਜਿਉਂਦਾ ਰਹੇ ਗੁਰੂ ਬੈਂਸ ਦਾ, ਜਿਨ ਇਹ ਚਿੱਤ ਵਸਾਈ

ਉਹਦਾ ਬਿਰਦ ਸੱਚ, ਮਨ ਸਾਫ, ਮਨ ਤਨ ਤੋਂ ਪ੍ਰਭ ਸਾਫ

ਤੇਰੇ ਮਨ ਚੋਂ ਜਾਹਰ ਹੋਵੇ, ਬੰਦਿਆ ਕਰ ਮਨ ਅਪਣਾ ਸਾਫ

ਨੈਣਾਂ ਸੰਗ ਉਹ ਨਹੀਂ ਦਿਸਦਾ, ਪਲਕਾਂ ਸੰਗ ਦਿਸਦਾ ਜੱਗ

ਬੈਂਸ, ਕਰ ਮਨ ਦੀ ਸਫਾਈ,, ਜਾਹਰ ਹੋਵੇ ਮਨ ਵਿਚ ਰੱਬ

ਨੈਣਾਂ ਸੰਗ ਨ ਰੱਬ ਦਿਸੈ, ਉਹ ਵਸਦਾ ਮਨ ਦੇ ਅੰਦਰ

ਰਾਮ ਨਾਮ ਨਿੱਤ ਭਜੁ ਬੈਂਸ, ਚਰਾਗ ਜਗਾਏ ਮਨ ਮੰਦਰ
 

Dalvinder Singh Grewal

Writer
Historian
SPNer
Jan 3, 2010
1,245
421
78
ਏਦਾਂ ਉਸ ਦੀ ਕ੍ਰਿਪਾ ਪਾਈਏ

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਕੀਕੂੰ ਰੱਬ ਦੀ ਕਿਰਪਾ ਪਾਈਏ?

ਜੇ ਸਦ ਉਸਦਾ ਨਾਮ ਧਿਆਈਏ।

ਕੀਕੂੰ ਨਾਮ ਸਦਾ ਚਿੱਤ ਲਾਈਏ?

ਜੇ ਕਰ ਧਿਆਨ ਓਸ ਵਿਚ ਲਾਈਏ।

ਕੀਕੂੰ ਅਪਣਾ ਧਿਆਨ ਟਿਕਾਈਏ?

ਅੰਦਰ ਸੁੱਚਾ ਸੱਚ ਸਮਾਈਏ।

ਸੁੱਚਾ ਸੱਚ ਕਿਸ ਤਰ੍ਹਾਂ ਪਾਈਏ?

ਮੋਹ ਮਾਇਆ ਤੋਂ ਚਿੱਤ ਹਟਾਈਏ।

ਕਾਮ, ਕ੍ਰੋਧ, ਮੋਹ, ਲੋਭ ਹਟਾਈਏ,

ਚਿੱਤ ਕਰਮ ਵਿੱਚ ਸੁੱਚ ਲਿਆਈਏ,

ਨਿਰਮਲ ਚਿੱਤ ਚ ਰੱਬ ਬੁਲਾਈਏ,

ਰੱਬ ਜਿਉਂ ਹੋਈਏੇ, ਆਪ ਭੁਲਾਈਏ।

ਆਨੰਦ ਹੀ ਆਨੰਦ ਹੋ ਜਾਈਏ।

ਏਦਾਂ ਉਸ ਦੀ ਕ੍ਰਿਪਾ ਪਾਈਏ।











ਨਾਮ ਹੀ ਆਖਰ ਪਾਰ ਉਤਾਰੇ

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਗਰਦਿਸ਼ ਵਿੱਚ ਨੇ ਅੰਬਰ ਤਾਰੇ, ਵੇਖੋ ਜੀ।

ਘੁੰਮਣ ਘੇਰੀ ਪਾਸੇ ਚਾਰੇ, ਵੇਖੋ ਜੀ।

ਸੂਰਜ ਘੁੰਮੇ, ਧਰਤੀ ਘੂੰਮੇ, ਘੁੰਮਣ ਖਿਤਿਜ-ਖਲਾਵਾਂ।

ਹੁਕਮ ਹੈ ਉਸਦਾ ਰੁਕੇ ਨਾ ਕੋਈ, ਨਾ ਦਿਨ-ਰਾਤ,ਦਿਸ਼ਾਵਾਂ।

ਅੰਬਰ ਲਟਕੇ ਬਿਨਾ ਸਹਾਰੇ, ਦੇਖੋ ਜੀ।

ਗਰਦਿਸ਼ ਵਿੱਚ ਨੇ ਅੰਬਰ ਤਾਰੇ, ਵੇਖੋ ਜੀ।

ਦੁਨੀਆਂ ਟਿਕਣ ਦੀ ਥਾਂ ਨਾ ਕੋਈ, ਚਲੋ-ਚਲੀ ਦਾ ਮੇਲਾ।

ਹਰ ਕੋਈ ਆਉਂਦਾ ਕੱਲ-ਮੁਕੱਲਾ, ਜਾਂਦਾ ਦਿਸੇ ਇਕੇਲਾ।

ਰੱਬ ਬਿਨਾ ਨਾ ਹੋਰ ਸਹਾਰੇ, ਵੇਖੋ ਜੀ।

ਗਰਦਿਸ਼ ਵਿੱਚ ਨੇ ਅੰਬਰ ਤਾਰੇ, ਵੇਖੋ ਜੀ।

ਕਰੇ ਕਰਾਵੇ ਉੱਪਰ ਵਾਲਾ ਚਿੰਤਾ ਕਾਹਦੀ ਸਾਊ?

ਉਸਦੀ ਮਰਜ਼ੀ ਮੰਨਣਾ ਸਿੱਖ ਲੈ, ਸਭ ਆਪੇ ਹੋ ਜਾਊ।

ਆਪ ਜੀਵਾਵੇ ਆਪੇ ਮਾਰੇ, ਵੇਖੋ ਜੀ।

ਗਰਦਿਸ਼ ਵਿੱਚ ਨੇ ਅੰਬਰ ਤਾਰੇ, ਵੇਖੋ ਜੀ।

ਉਸ ਦਾ ਨਾਮ ਧਿਆਉਣਾ ਸਿੱਖ ਲੈ, ਜੇ ਪਾਉਣਾ ਛੁਟਕਾਰਾ।

ਆਉਣ ਜਾਣ ਤੋਂ ਜਾਨ ਛੁਡਾਉਣੀ, ਇਕੋ ਨਾਮ ਸਹਾਰਾ।

ਨਾਮ ਹੀ ਆਖਰ ਪਾਰ ਉਤਾਰੇ, ਵੇਖੋ ਜੀ।

ਗਰਦਿਸ਼ ਵਿੱਚ ਨੇ ਅੰਬਰ ਤਾਰੇ, ਵੇਖੋ ਜੀ।









 

Dalvinder Singh Grewal

Writer
Historian
SPNer
Jan 3, 2010
1,245
421
78
God exists everywhere

Dr Dalvinder Singh Grewal




God exists everywhere

Taking universal care

Seeing each and everything

Watching all, each moment.

He acts and reacts fast

Justice given to all at last.

He who believes in Him

His hopes never get dim.

Getting attached to His Name

You need no worldly fame

You exitinguish all infernal

You get joys internal

No dates, No tax, no fees

In Him is all the peace
 

Dalvinder Singh Grewal

Writer
Historian
SPNer
Jan 3, 2010
1,245
421
78
ਅਸੀਂ ਤਾਂ ਵਿਛੜੇ ਜੀ ਹਾਂ ਰੱਬਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਅਸੀਂ ਤਾਂ ਵਿਛੜੇ ਜੀ ਹਾਂ ਰੱਬਾ।
ਤੇਰੇ ਬਾਝੋਂ ਕੀ ਹਾਂ ਰੱਬਾ।
ਭਟਕੇ ਤੈਨੂੰ ਭਾਲ ਰਹੇ ਹਾਂ
ਰੱਖਕੇ ਸੇਧ ਤੇਰੀ ਹਾਂ ਰੱਬਾ।
ਆਪੇ ਸਾਂਭ ਤੇ ਗਲ ਨਾਲ ਲਾ ਲੈ
ਅੰਗ ਤਾਂ ਤੇਰੇ ਵੀ ਹਾਂ ਰੱਬਾ।
ਨਜ਼ਰ ਮਿਹਰ ਦੀ ਇਕ ਦਿਨ ਪਾਵੇਂ,
ਆਸ ਇਸੇ ਵਿਚ ਹੀ ਹਾਂ ਰੱਬਾ।
ਅਸੀਂ ਨਹੀਂ ਬੇਗਾਨੇ ਕੋਈ,
ਤੇਰੇ ਪੁੱਤਰ ਧੀ ਹਾਂ ਰੱਬਾ।
 

Dalvinder Singh Grewal

Writer
Historian
SPNer
Jan 3, 2010
1,245
421
78
On Guru Nanak ’s Auspicious Birth

Dr Dalvinder Singh Grewal




What a beautiful day today.

You came and showed us new way.

I find none who equals you in this feat.

Travelled entire world to treat

With humility and compassion

You spread God's Name with passion.

Breaking barriers of religion and ritual

Exposing falsehood, showing the real.

Spreading truth and internal cleanliness

You expounded true labour's worthiness.

Equality, Fraternity and Brotherhood

Fostering human love only you could.

You showed how to share what you earn.

There is much more for us to learn.

From your teachings in Sri Guru Granth

Each minute each day each month

We listen and live your given way of life

Thanking God and you even in strife.

May us all be in peace basing this teaching

All beings today should jointly be wishing

Happy birthday Nanak the Guru Global.

A greatest guide a soul so noble.
 

❤️ CLICK HERE TO JOIN SPN MOBILE PLATFORM

Top