Punjabi 3.ਘਟਦੀ ਸਿੱਖ ਵਸੋਂ ਦੇ ਕਾਰਣ | SIKH PHILOSOPHY NETWORK
  • Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi 3.ਘਟਦੀ ਸਿੱਖ ਵਸੋਂ ਦੇ ਕਾਰਣ

Dalvinder Singh Grewal

Writer
Historian
SPNer
Jan 3, 2010
771
393
76
3. ਘਟਦੀ ਸਿੱਖ ਵਸੋਂ ਦੇ ਕਾਰਣ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਦੁਨੀਆਂ ਵਿਚ ਸਿੱਖਾਂ ਦੀ ਆਬਾਦੀ 260 ਲੱਖ (26 ਮਿਲੀਅਨ ਜਾਂ 2.6 ਕ੍ਰੋੜ ਹੈ) (1) ਜੋ ਸਾਰੀ ਦੁਨੀਆਂ ਦੀ ਆਬਾਦੀ ਦੀ ਗਿਣਤੀ ਅਨੁਸਾਰ 0.30% ਹੈ। ਸਿੱਖ ਮੂਲ ਰੂਪ ਵਿਚ ਭਾਰਤ ਦੇ ਵਾਸੀ ਹਨ ਜਿੱਥੇ ਇਨ੍ਹਾਂ ਦੀ ਗਿਣਤੀ ਮੁੱਖ ਤੌਰ ਤੇ 22,700,000(2) ਜੋ ਸਾਰੇ ਭਾਰਤ ਦਾ 1.72% ਤੇ ਦੁਨੀਆਂ ਦੇ ਸਿੱਖਾਂ ਦਾ 90.2% ਹੈ । ਭਾਰਤ ਦਾ ਪੰਜਾਬ ਹੀ ਇਕ ਰਾਜ ਹੈ ਜਿਥੇ ਉਹ ਬਹੁਗਿਣਤੀ ਵਿਚ ਹਨ ਭਾਵ ਜਿਥੇ ਸਾਰੇ ਸੂਬਿਆਂ ਤੋਂ ਜ਼ਿਆਦਾ ਸਿੱਖ ਰਹਿੰਦੇ ਹਨ ਜਿਨ੍ਹਾਂ ਦੀ ਗਿਣਤੀ 16,004,754 ਹੈ ਤੇ ਉਹ ਭਾਰਤੀ ਜਨਸੰਖਿਆ ਅਨੁਸਾਰ 57.69% ਹਨ (3)। ਇਹ ਇਕੋ ਸੂਬਾ ਹੈ ਜਿਥੇ ਸਿੱਖਾਂ ਦੀ ਸੰਖਿਆ ਦੀ ਬਹੁਲਤਾ ਹੈ।

ਸਿੱਖ ਪੂਰੀ ਦੁਨੀਆ ਦੇ ਦੇਸ਼ਾਂ - ਖਾਸ ਕਰਕੇ ਅੰਗ੍ਰੇਜ਼ੀ ਬੋਲਣ ਵਾਲੇ ਅਤੇ ਪੂਰਬੀ ਏਸ਼ੀਆਈ ਦੇਸ਼ਾਂ ਵੱਲ ਪਰਵਾਸ ਕਰ ਗਏ ਹਨ। ਅਜਿਹਾ ਕਰਦਿਆਂ, ਉਹਨਾਂ ਨੇ ਆਪਣੀ ਇਕ ਵਿਲੱਖਣ ਸੱਭਿਆਚਾਰਕ ਅਤੇ ਧਾਰਮਿਕ ਪਛਾਣ ਨੂੰ ਅਸਾਧਾਰਣ ਤੌਰ ਤੇ ਉੱਚ ਪੱਧਰ ਤੱਕ ਬਣਾਈ ਰੱਖਿਆ । ਸਿੱਖ ਵਿਸ਼ਵ ਭਰ ਵਿਚ ਸਰਵ ਵਿਆਪਕ ਨਹੀਂ ਹਨ ਜਿਵੇਂ ਕਿ ਵੱਡੇ ਵਿਸ਼ਵ ਧਰਮਾਂ ਦੇ ਅਨੁਯਾਈ ਹਨ ਅਤੇ ਉਹ ਮੁੱਖ ਤੌਰ ਤੇ ਇਕ ਨਸਲੀ ਧਰਮ ਬਣੇ ਹੋਏ ਹਨ। ਪਰ ਇਹ ਬਹੁਤ ਸਾਰੇ ਅੰਤਰਰਾਸ਼ਟਰੀ ਸ਼ਹਿਰਾਂ ਵਿੱਚ ਹਨ ਅਤੇ ਯੂ ਕੇ ਅਤੇ ਕਨੇਡਾ ਵਿੱਚ ਇੱਕ ਖਾਸ ਤੌਰ ਤੇ ਮਜ਼ਬੂਤ ਧਾਰਮਿਕ ਗਿਣਤੀ ਬਣ ਗਏ ਹਨ । (4)

ਭਾਰਤ ਦੀ ਜਨਗਣਨਾ ਦੇ ਅੰਕੜਿਆਂ ਦੇ ਅਨੁਸਾਰ, ਦੇਸ਼ ਦੀ ਆਬਾਦੀ ਵਿੱਚ ਸਿੱਖਾਂ ਦੀ ਹਿੱਸੇਦਾਰੀ 2001 ਵਿੱਚ 1.9% ਤੋਂ ਘੱਟ ਕੇ 2011 ਵਿੱਚ 1.7% ਰਹਿ ਗਈ ਹੈ। ਤਾਜ਼ਾ ਅੰਕੜਿਆਂ ਅਨੁਸਾਰ ਉਨ੍ਹਾਂ ਦੀ ਕੁਲ ਗਿਣਤੀ 2.08 ਕਰੋੜ ਸੀ, ਜੋ ਹਿੰਦੂਆਂ ਤੋਂ ਬਾਅਦ ਸਾਰੇ ਧਰਮਾਂ ਵਿੱਚ ਚੌਥਾ ਸਭ ਤੋਂ ਉੱਚਾ ਹੈ, ਮੁਸਲਮਾਨ ਅਤੇ ਈਸਾਈ. ਸਿੱਖ ਅਬਾਦੀ ਦੀ ਵਿਕਾਸ ਦਰ 1991 ਵਿਚ 24.3% ਤੋਂ ਘੱਟ ਕੇ 2001 ਵਿਚ 18.2 ਪ੍ਰਤੀਸ਼ਤ ਹੋ ਗਈ ਹੈ ਅਤੇ ਹੁਣ 2011 ਵਿਚ 8.4% ਰਹਿ ਗਈ ਹੈ।(5) ਸਿੱਖ ਆਬਾਦੀ ਘਟਣ ਦੇ ਕੀ ਕਾਰਣ ਹਨ? ਅਤੇ ਇਸ ਨੂੰ ਸਮਤੋਲ ਕਰਨ ਲਈ ਕੀ ਕੀਤਾ ਜਾਵੇ ਇਹੋ ਇਸ ਲੇਖ ਦਾ ਵਿਸ਼ਾ ਹੈ:
ਜਿਨ੍ਹਾਂ ਦੇਸ਼ਾਂ ਵਿਚ ਸਿੱਖਾਂ ਦੀ ਆਬਾਦੀ ਵੱਧ ਹੈ ਉਨ੍ਹਾਂ ਦੇਸ਼ਾਂ ਦੀ ਜਨਸੰਖਿਆ ਦਾ ਫੀ ਸਦੀ ਬ੍ਰੈਕਟਾਂ ਵਿਚ ਦਿਤਾ ਗਿਆ ਹੈ: ਭਾਰਤ (1.9%), ਯੂ ਕੇ (1.2%)(28)(29) ਕੈਨੇਡਾ (1.4%) (30) ਮਲੇਸ਼ੀਆ (0.5%) (31) ਨਿਊਜ਼ੀਲੈਂਡ (0.42%) ਫਿਜੀ (0.3%)(32), ਸਿੰਘਾਪੁਰ (0.3%)(33) ਯੂ ਐਸ ਏ (0.2%)(34,35) ਆਸਟ੍ਰੇਲੀਆ (0.1%) (36,37) ਤੇ ਇਟਲੀ (0.1%) (38)

ਭਾਰਤ ਜਨਗਣਨਾ ਦੇ ਅੰਕੜਿਆਂ ਵਿੱਚ 1951 ਤੋਂ 2011 ਤਕ ਦੂਜੇ ਧਰਮਾਂ ਦੇ ਮੁਕਾਬਲੇ ਸਿੱਖਾਂ ਦੀ ਪ੍ਰਤੀਸ਼ਤ ਆਬਾਦੀ
ਵੱਖ ਧਰਮ ਸਮੂਹਾਂ ਦੇ ਆਬਾਦੀ ਦੇ ਝੁਕਾ (1951–2011) (39)
39.ਧਰਮਾਂ ਦੀ ਆਬਾਦੀ - 2011 "ਭਾਰਤ ਦੀ ਮਰਦਮਸ਼ੁਮਾਰੀ। ਰਜਿਸਟਰਾਰ ਜਨਰਲ ਅਤੇ ਮਰਦਮਸ਼ੁਮਾਰੀ ਕਮਿਸ਼ਨਰ ਦਾ ਦਫਤਰ । 25 ਅਗਸਤ 2015 ਨੂੰ ਮੂਲ ਤੋਂ ਆਰਕਾਈਵ ਕੀਤਾ ਗਿਆ। 25 ਅਗਸਤ 2015 ਨੂੰ ਪ੍ਰਾਪਤ ਹੋਇਆ. ਇਸ ਸ਼ਬਦ ਦੇ ਦਸਤਾਵੇਜ਼ ਵਿਚ ਵਿਅਕਤੀਗਤ ਧਰਮਾਂ ਦੀ ਆਬਾਦੀ ਦੇ ਅੰਕੜਿਆਂ ਤੋਂ ਪ੍ਰਤੀਸ਼ਤ ਦੀ ਗਣਨਾ ਕੀਤੀ ਗਈ ਹੈ. ਉਨ੍ਹਾਂ ਨੂੰ ਭਾਰਤ ਦੀ ਕੁੱਲ ਅਬਾਦੀ ਤੋਂ ਵੰiਡਆਂ ਗਿਆ ਹੈ।

ਧਰਮਾਂ ਅਨੁਸਾਰ ਪੰਜਾਬ ਦੀ ਫੀ ਸਦੀ ਵਸੋਂ 1971 ਤੋਂ 2011 (40)

ਪੰਜਾਬ ਵਿਚ ਦਹਾਕਿਆਂ ਅਨੁਸਾਰ ਸਿਖਾਂ ਦੀ ਗਿਣਤੀ ਆਬਾਦੀ ਪ੍ਰਤੀਸ਼ਤ (41) (42)
ਸਾਲ ਫੀ ਸਦੀ ਘੱਟ/ਵੱਧ ਜਨਸੰਖਿਆ. ±%

ਸਿੱਖਾਂ ਦੀ ਪੰਜਾਬ ਦੀ ਪ੍ਰਤੀਸ਼ਤ ਗਿਣਤੀ 1991 ਦੀ ਜਨਗਣਨਾ ਤੋਂ ਪਿਛੋਂ ਘਟਣੀ ਸ਼ੁਰੂ ਹੋਈ ਜੋ 1991 ਵਿਚ 62.95% ਸੀ ਉਹ 2001 ਵਿਚ 59.91% ਹੋ ਗਈ ਤੇ 2011 ਵਿਚ 57.69% ਹੋ ਗਈ ਜਿਸ ਤੋਂ ਭਾਵ 1991 ਤੋਂ 2001 ਵਿਚ 3.04% ਪ੍ਰਤੀਸ਼ਤ ਘਟੀ ਤੇ 2011 ਤੋਂ 2011 ਤਕ 2.22% ਪ੍ਰਤੀਸ਼ਤ ਘਟੀ।1991 ਤੋਂ 2011 ਤਕ ਸਿੱਖਾਂ ਦੀ ਗਿਣਤੀ 5.26 % ਘਟੀ। ਮੁਕਾਬਲਤਨ ਦੂਜੇ ਧਰਮਾਂ ਦੀ ਬਦਲਦੀ ਗਿਣਤੀ ਵੇਖੀਏ ਤਾਂ ਹਿੰਦੂ 1991 ਤੋਂ 2001 ਤਕ 34.46 ਤੋਂ 36.96 ਭਾਵ 2.50% ਵਧੇ ਤੇ 2001 ਤੋਂ 2011 ਤਕ 38.49 ਹੋ ਗਏ ਭਾਵ 1.53% ਹੋਰ ਵਧੇ
ਪੰਜਾਬ ਵਿੱਚ ਸਿੱਖਾਂ ਦੀ ਗਿਣਤੀ 1991 ਤੋਂ 2011 ਤਕ ਜਨ-ਸੰਖਿਆ ਅਨੁਸਾਰ 5.26 % ਘਟੀ ਹੈ। ਜਦ ਕਿ ਸਿੱਖਾਂ ਦੀ ਜਨ ਸੰਖਿਆ ਵੀ ਹਿੰਦੂ ਧਰਮ ਬਰਾਬਰ 4.03% ਹੋਰ ਵਧਣੀ ਚਾਹੀਦੀ ਸੀ।ਇਸ ਤੋਂ ਭਾਵ ਇਹ ਜਨ ਸੰਖਿਆ 9.29% ਹੋਰ ਹੋਣੀ ਚਾਹੀਦੀ ਸੀ।2011 ਵਿਚ ਸਿੱਖਾਂ ਦੀ ਇਹ ਜਨ ਸੰਖਿਆ 16,004,754 ਸੀ ।ਜੇ ਇਸ ਵਿਚ 9.29% ਹੋਰ ਵਾਧਾ ਹੁੰਦਾ ਤਾਂ ਇਹ ਵਾਧਾ 1,486,842 ਹੋਰ ਹੋਣਾ ਸੀ ਤੇ ਕੁੱਲ ਵਸੋਂ 17,492,591 ਹੋਣੀ ਸੀ।1,486,842 ਵਸੋਂ ਦਾ ਘਟਣਾ ਸਿੱਖਾਂ ਲਈ ਇਕ ਬੇਹਦ ਚਿੰਤਾ ਦਾ ਕਾਰਣ ਹੈ। ਇਸ ਤੋਂ ਵੱਧ ਚਿੰਤਾ ਦਾ ਕਾਰਣ ਹੈ ਕਿ ਜੇ ਇਸਤਰ੍ਹਾਂ ਹੀ ਸਿੱਖ ਵਸੋਂ ਘੱਟਦੀ ਰਹੀ ਤੇ ਹਿੰਦੂ ਵਸੋਂ ਵਧਦੀ ਰਹੀ ਤਾਂ ਸਿੱਖ ਵਸੋਂ ਸੂਬੇ ਵਿੱਚ ਵੱਧ ਗਿਣਤੀ ਤੋਂ ਘੱਟ ਗਿਣਤੀ ਵਾਲੀ ਬਣ ਜਾਵੇਗੀ ।

ਇਸ ਦੇ ਮੁਕਾਬਲੇ ਇਸੇ ਸਮੇਂ ਵਿਚ ਦੂਜੇ ਧਰਮਾਂ ਵਿੱਚ ਵਾਧਾ ਹੋਇਆ ਹੈ ।ਬਾਕੀ ਤਿੰਨ ਪ੍ਰਮੁੱਖ ਧਰਮ ਹਿੰਦੂ 4.03 %, ਮੁਸਲਮਾਨ 0.75% ਤੇ ਇਸਾਈ 0.15% ਵਧੇ ਹਨ । ਹਿੰਦੂ ਅਤੇ ਮੁਸਲਮਾਨ ਸੰਖਿਆ ਦੇ ਵਧਣ ਦਾ ਕਾਰਨ ਯੂਪੀ ਅਤੇ ਬਿਹਾਰ ਤੋਂ ਲਗਾਤਾਰ ਆਉਂਦੇ ਪਰਵਾਸੀ ਦੱਸੇ ਜਾਂਦੇ ਹਨ । ਇਹ ਪਰਵਾਸੀ ਏਥੇ ਆਉਂਦੇ ਤਾਂ ਰੁਜ਼ਗਾਰ ਦੀ ਭਾਲ ਵਿਚ ਹਨ ਪਰ ਇਨ੍ਹਾਂ ਵਿਚੋਂ ਜ਼ਿਆਦਾ ਇਥੋਂ ਦੇ ਪੱਕੇ ਵਾਸੀ ਬਣ ਜਾਂਦੇ ਹਨ। ਮੁਸਲਮਾਨਾਂ ਦੇ ਵਾਧੇ ਦਾ ਦੂਜਾ ਕਾਰਨ ਦੋ-ਬੱਚੇ ਦੀਆਂ ਮੰਨਣ ਦੀ ਥਾਂ ਦੋ ਤੋਂ ਜ਼ਿਆਦਾ ਬੱਚੇ ਕਰਨ ਦੀ ਖੁਲ੍ਹ ਵੀ ਹੈ।ਕੀ ਸਿੱਖਾਂ ਦੀ ਵਸੋਂ ਘਟਣ ਦਾ ਕਾਰਨ ਪਰਵਾਸੀ ਹੀ ਹਨ। ਪੰਜਾਬੀ ਸਿੱਖਾਂ ਦਾ ਬਾਹਰਲੇ ਦੇਸ਼ਾਂ ਵਲ ਪਰਵਾਸ ਵੀ ਵੱਡੀ ਗਿਣਤੀ ਵਿਚ ਹੋਇਆ ਹੈ ਕੀ ਇਹ ਵੀ ਸਿੱਖਾਂ ਦੀ ਘਟਦੀ ਜਨ ਸੰਖਿਆ ਦਾ ਕਾਰਨ ਹੈ? ਪਰਵਾਸ ਤੋਂ ਬਿਨਾ ਦੂਜਾ ਕਾਰਨ ਧਰਮ ਪਰਿਵਰਤਨ ਵੀ ਹੋ ਸਕਦਾ ਹੈ। ਕੀ ਸਿੱਖ ਧਰਮ ਪਰਿਵਰਤਨ ਕਰਕੇ ਹਿੰਦੂ, ਮੁਸਲਿਮ ਜਾਂ ਇਸਾਈ ਧਰਮ ਅਪਣਾ ਰਹੇ ਹਨ? ਮੁਸਲਿਮ ਧਰਮ ਵਿੱਚ ਸਿੱਖਾਂ ਦੇ ਬਦਲਣ ਦੀ ਕੋਈ ਉਦਾਹਰਣ ਸਾਹਮਣੇ ਨਹੀਂ ਆਈ। ਹਿੰਦੂ ਬਣਨ ਵਾਲੇ ਕੁਝ ਸਿੱਖਾਂ ਦੇ ਮਾਮਲੇ ਸਾਹਮਣੇ ਆਏ ਹਨ। ਪਰ ਇਸਾਈ ਧਰਮ ਬਾਰੇ ਚਰਚਾਵਾਂ ਆਮ ਹਨ ਕਿ ਉਹ ਚਮਤਾਕਾਰਾਂ ਰਾਹੀਂ ਤੇ ਹੋਰ ਢੰਗਾਂ ਰਾਹੀਂ ਸਿੱਖਾਂ ਨੂੰ ਵੱਡੇ ਪੱਧਰ ਤੇ ਇਸਾਈ ਬਣਾ ਰਹੇ ਹਨ। ਇਸ ਲੇਖ ਦਾ ਮੁੱਖ ਮਕਸਦ ਇਹ ਜਾਨਣਾ ਹੈ ਕਿ ਜੋ ਸਿੱਖਾਂ ਦੀ ਜਨ ਸੰਖਿਆ ਪਿਛਲੇ ਤੀਹ ਸਾਲਾਂ ਤੋਂ ਲਗਾਤਾਰ ਘਟ ਰਹੀ ਹੈ ਕੀ ਉਸ ਦਾ ਕਾਰਣ ਪਰਵਾਸ ਹੈ? ਧਰਮ ਪਰਿਵਰਤਨ ਹੈ ਜਾਂ ਕੋਈ ਹੋਰ ਕਾਰਣ। ਸਿੱਖਾਂ ਦੀ ਇਸ ਘਟਦੀ ਜਨ ਸੰਖਿਆ ਨੂੰ ਠੱਲ ਕਿਸ ਤਰ੍ਹਾਂ ਪਾਈ ਜਾਵੇ ਤੇ ਸਿੱਖ ਪੰਥ ਨੂੰ ਵਧਾਰੇ ਵਲ ਲਿਜਾਣ ਲਈ ਕੀ ਕੀ ਕੀਤਾ ਜਾਵੇ ਇਹ ਇਸ ਖੋਜ ਦਾ ਇਰਾਦਾ ਹੈ।

ਇਨ੍ਹਾਂ ਆਂਕੜਿਆਂ ਤੋਂ ਸਾਫ ਜ਼ਾਹਿਰ ਹੈ ਕਿ ਸਿੱਖਾਂ ਦੀ ਗਿਣਤੀ ਦੂਜੇ ਧਰਮਾਂ ਦੇ ਮੁਕਾਬਲੇ 5.26% ਵਸੋਂ ਘਟੀ ਹੈ ਜਦ ਕਿ ਹੋਰ ਧਰਮਾਂ ਹਿੰਦੂ, ਮੁਸਲਿਮ ਅਤੇ ਇਸਾਈ ਧਰਮਾਂ ਵਿਚ ਮੁਕਾਬਲਤਨ ਵਾਧਾ ਹੋਇਆ ਹੈ।ਜਿਸ ਦਾ ਘਟਣਾ ਸਿੱਖਾਂ ਲਈ ਇਕ ਬੇਹਦ ਚਿੰਤਾ ਦਾ ਕਾਰਣ ਹੈ।
ਇਸ ਦੇ ਮੁਖ ਕਾਰਨ ਇਹ ਹੋ ਸਕਦੇ ਹਨ:
(1) ਸਿੱਖਾਂ ਦਾ ਪੰਜਾਬੋਂ ਬਾਹਰ ਪਰਵਾਸ
(2) ਦੂਜੇ ਧਰਮਾਂ ਦਾ ਪੰਜਾਬ ਵਲ ਪਰਵਾਸ
(3) ਧਰਮ ਪਰਿਵਰਤਨ: ਸਿੱਖਾਂ ਦਾ ਦੂਜੇ ਧਰਮਾਂ ਵਿਚ ਪਰਿਵਰਤਨ
(4) ਜਨ ਗਣਨਾ ਵੇਲੇ ਗਿਣਤੀ ਵਿਚ ਗਲਤੀ
(5) ਸਹਿਜਧਾਰੀਆਂ ਨੂੰ ਸਿੱਖਾਂ ਦੀ ਗਿਣਤੀ ਵਿਚੋਂ ਬਾਹਰ ਰੱਖਣਾ
ਇਨ੍ਹਾਂ ਕਾਰਣਾਂ ਦੀ ਅਗੇ ਵਿਸਥਾਰ ਨਾਲ ਘੋਖ ਕੀਤੀ ਗਈ ਹੈ

References
1.Prevailing religious population by country" UN census data" (PDF).
2. "Sikhs". Adherents.com. Archived from the original on 28 February 2014. Retrieved 8 November 2017.
3.https://censusindia.gov.in/census_data_2001/census_data_finder/c_series/population_by_religious_communities.htm
4. https://www.censusindia.gov.in/2011census/C-01/DDW00C-01 MDDS.XLS
5. India's Religious diversity as of the 2011 census
6. Census 2016, Community Profile (Australia). Australian Bureau of Statistics. Accessed 08 July 2017.
7. "UN census data" (PDF).
8. Largest Sikh Populations Retrieved March 23, 2018
9. Service, Tribune News. "Brazilian Sikhs visit Golden Temple, plead for gender equality". Tribuneindia News Service. Retrieved 4 March 2021.
10. Canada, Government of Canada, Statistics. "The Daily — 2011 National Household Survey: Immigration, place of birth, citizenship, ethnic origin, visible minorities, language and religion". www.statcan.gc.ca.
11. "Sikher fejrer guru - i Vanløse". 6 September 2004.
12. "Religion - Fiji Bureau of Statistics". www.statsfiji.gov.fj.
13. "Mitgliederzahlen: Sonstige", in: Religionswissenschaftlicher Medien- und Informationsdienst|Religionswissenschaftliche Medien- und Informationsdienst e. V. (Abbreviation: REMID), Retrieved 17 May 2017
14. A gurdwara in Kranidi by Athens News Archived 2007-05-15 at the Wayback Machine and 6 others including in Tavros, Athens, Oropos, Inofita, Thiva, Kriti, etc.
15. "Census of India Website: Office of the Registrar General & Census Commissioner, India". Retrieved 14 February 2015.
16. "UNHCR 2009 Report on International Religious Freedom- Indonesia". Retrieved 11 February 2015.
17. "Login". Retrieved 14 February 2015.
18. "NRI Sikhs in Italy". Retrieved 14 February 2015.
19. "Kuwait". U.S. Department of State. Retrieved 14 February 2015.
20. "overseasindian.in". Retrieved 1 February 2016.
21. "Sikh Population of Nepal" (PDF).
22. "Two years after it counted population, Pakistan silent on minority numbers". The Indian Express. 2020-01-07. Retrieved 2021-03-10.
23. Khan, Aysha (January 3, 2020). "Sikh holy site in Pakistan mobbed by locals, trapping worshipers". religion news. Retrieved March 9, 2021.
24. "Punjabi community involved in money lending in Philippines braces for 'crackdown' by new President". 18 May 2016.
25. "2011 Gurdwara Philippines: Sikh Population of the Philippines". Archived from the original on 1 December 2011. Retrieved 11 June 2011.
26. "International Religious Freedom Report for 2006: Thailand". Bureau of Democracy, Human Rights and Labor. Retrieved 12 September 2015.
27. "Learn About Sikhs". SALDEF. SALDEF. Retrieved 28 August 2017.
28. Neiyyar, Dil (25 February 2010). "Sikhs threaten census legal fight". BBC News. Archived from the original on 26 December 2018. Retrieved 29 May 2010.
29. "Sikhs celebrate harvest festival". BBC News. 10 May 2003. Archived from the original on 26 December 2018. Retrieved 2 June2010.
30. "Population by religion, by province and territory (2001 Census)". Statistics Canada. Archived from the original on 14 January 2011.
31. "Punjabis Without Punjabi". Apnaorg.com. Archived from the original on 27 September 2011. Retrieved 14 February 2015.
32 "The World Factbook". Cia.gov. Archived from the original on 28 January 2018. Retrieved 14 February 2015.
33. "Religions in Singapore". Worksingapore.com. Archived from the original on 8 November 2017. Retrieved 14 February 2015.
34. "Articles that mention California". Hinducurrents.com. Archived from the original on 20 November 2009. Retrieved 14 February 2015.
35. "ENA Homepage" (PDF). Hinducurrents.com. Retrieved 14 February 2015.[permanent dead link]
36. Australasian Police Multicultural Advisory Bureau. A Practical Reference to Religious Diversity for Operational Police and Emergency Services (PDF) (Report) (2nd ed.). Archived from the original(PDF) on 19 June 2005.
37. "Redirect to Census data page". Censusdata.abs.gov.au. Archived from the original on 24 March 2020. Retrieved 14 February 2015.
38. "Now, Sikhs do a Canada in Italy". NRIinternet.com. 15 November 2004. Archived from the original on 7 February 2011. Retrieved 14 February 2015.
39. India's Religious diversity as of the 2011 census
40. Census of India Comparative data Tables
41.https://censusindia.gov.in/census_data_2001/census_data_finder/c_series/population_by_religious_communities.htm
42. https://www.censusindia.gov.in/2011census/C-01/DDW00C-01 MDDS.XLS
39. ਧਰਮਾਂ ਦੀ ਆਬਾਦੀ - 2011 "ਭਾਰਤ ਦੀ ਮਰਦਮਸ਼ੁਮਾਰੀ। ਰਜਿਸਟਰਾਰ ਜਨਰਲ ਅਤੇ ਮਰਦਮਸ਼ੁਮਾਰੀ ਕਮਿਸ਼ਨਰ ਦਾ ਦਫਤਰ । 25 ਅਗਸਤ 2015 ਨੂੰ ਮੂਲ ਤੋਂ ਆਰਕਾਈਵ ਕੀਤਾ ਗਿਆ। 25 ਅਗਸਤ 2015 ਨੂੰ ਪ੍ਰਾਪਤ ਹੋਇਆ. ਇਸ ਸ਼ਬਦ ਦੇ ਦਸਤਾਵੇਜ਼ ਵਿਚ ਵਿਅਕਤੀਗਤ ਧਰਮਾਂ ਦੀ ਆਬਾਦੀ ਦੇ ਅੰਕੜਿਆਂ ਤੋਂ ਪ੍ਰਤੀਸ਼ਤ ਦੀ ਗਣਨਾ ਕੀਤੀ ਗਈ ਹੈ. ਉਨ੍ਹਾਂ ਨੂੰ ਭਾਰਤ ਦੀ ਕੁੱਲ ਅਬਾਦੀ ਤੋਂ ਵੰiਡਆ ਗਿਆ ਹੈ[
https://www.censusindia.gov.in/2011census/C-01/DDW00C-01 MDDS.XLS
43.https://censusindia.gov.in/census_data_2001/census_data_finder/c_series/population_by_religious_communities.htm
 

Attachments

Create an account or login to comment

You must be a member in order to leave a comment

Create account

Create an account on our community. It's easy!

Log in

Already have an account? Log in here.

Shabad Vichaar by SPN'ers

Sat Sri Akaal,

"Bukh" Physical Hunger or A mental state of being.

Mind Perspective beyond Hunger

While a researcher was doing research on mouse

One mouse was kept fulfilled for a week,

And...

SPN on Facebook

...
Top