• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi ਜੂਨ 1984 ਸ੍ਰੀ ਹਰਿਮੰਦਰ ਸਹਿਬ ਉਤੇ ਖੂਨੀ ਹਮਲੇ ਦੇ ਬਦਲ

Dalvinder Singh Grewal

Writer
Historian
SPNer
Jan 3, 2010
1,245
421
79
ਜੂਨ 1984 ਸ੍ਰੀ ਹਰਿਮੰਦਰ ਸਹਿਬ ਉਤੇ ਖੂਨੀ ਹਮਲੇ ਦੇ ਬਦਲ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਤੇ ਜਿਸ ਤਰ੍ਹਾਂ ਪੁਲਿਸ, ਬੀ ਐਐਫ ਤੇ ਅਖੀਰ ਵਿੱਚ ਫੌਜ ਨੇ ਹਮਲਾ ਕਰਕੇ ਸ੍ਰੀ ਅਕਾਲ ਤਖਤ ਦੀ ਬਿਲਡਿੰਗ ਨੂੰ ਧਰਾਸ਼ਾਈ ਕੀਤਾ ਅਤੇ ਸ੍ਰੀ ਹਰਿਮੰਦਰ ਸਹਿਬ ਨੂੰ ਤਿੰਨ ਸੌ ਤੋਂ ਵੱਧ ਗੋਲੀਆਂ ਨਾਲ ਵਿਨ੍ਹਕੇ, ਸੈਂਕੜੇ ਸਿੱਖ ਸ਼ਹੀਦ ਕੀਤੇ ਇਸ ਨਾਲ ਸਿੱਖਾਂ ਦੇ ਹਿਰਦੇ ਤੇ ਨਾ ਭੁੱਲਣ ਵਾਲੀ ਸੱਟ ਮਾਰੀ ਹੈ ਤੇ ਇਹ ਘਲੂਘਾਰਾ ਹੀ ਨਹੀਂ ਨਰਸੰਹਾਰ ਗਰਦਾਨਿਆਂ ਗਿਆ ਕੀ ਖਾੜਕੂਆਂ ਨੂੰ ਕਾਬੂ ਕਰਨ ਲਈ ਇਸ ਤੋਂ ਬਿਨਾ ਹੋਰ ਕੋਈ ਰਸਤਾ ਨਹੀਂ ਅਪਣਾਇਆ ਜਾ ਸਕਦਾ ਸੀ ? ਰਸਤੇ ਸਨ ਜੋ ਏਨੇ ਵੱਡੇ ਯੁੱਧ ਨੁਮਾਂ ਹਮਲੇ ਤੋਂ ਬਿਨਾਂ ਅਪਣਾਏ ਜਾ ਸਕਦੇ ਸਨ ਜਿਨ੍ਹਾਂ ਵਿੱਚੋਂ ਉਨ੍ਹਾਂ ਦੋ ਰਸਤਿਆਂ ਬਾਰੇ ਜੋ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਅਪਣਾਏ ਸਨ ਤੇ ਸਾਡੇ ਲਈ ਰਾਹਨੁਮਾ ਹੋ ਸਕਦੇ ਹਨ ਹੇਠ ਬਿਆਨੇ ਹਨ:

1. ਇਹ ਗੱਲ 23 ਅਕਤੂਬਰ 2002 ਦੀ ਹੈ। ਚੇਚਨੀਆ ਦੇ ਅੱਤਵਾਦੀਆਂ ਨੇ ਮਾਸਕੋ ਦੇ ਇੱਕ ਥੀਏਟਰ ਵਿੱਚ 900 ਦਰਸ਼ਕਾਂ ਨੂੰ ਬੰਧਕ ਬਣਾ ਲਿਆ। ਦੋ ਮਹਿਲਾ ਬੰਧਕਾਂ ਦੀ ਹੱਤਿਆ ਵੀ ਕਰ ਦਿੱਤੀ ਗਈ । ਫਿਰ ਰੂਸੀ ਵਿਸ਼ੇਸ਼ ਬਲਾਂ ਨੇ ਬਚਾਅ ਕਾਰਜ ਸ਼ੁਰੂ ਕੀਤਾ। ਉਨ੍ਹਾਂ ਨੇ ਹਵਾਦਾਰੀ ਪਾਈਪਾਂ ਰਾਹੀਂ ਥੀਏਟਰ ਵਿੱਚ ਇੱਕ ਨਰਵ ਗੈਸ ਛੱਡ ਦਿੱਤੀ ਤਾਂ ਜੋ ਸਾਰੇ ਹਮਲਾਵਰ ਅਤੇ ਦਰਸ਼ਕ ਬੇਹੋਸ਼ ਹੋ ਜਾਣ। ਗੈਸ ਛੱਡਣ ਤੋਂ 45 ਮਿੰਟ ਬਾਅਦ, ਜਦੋਂ ਫੌਜ ਅੰਦਰ ਜਾਣ ਵਾਲੀ ਸੀ, ਇੱਕ ਔਰਤ ਥੀਏਟਰ ਤੋਂ ਬਾਹਰ ਆਈ। ਉਹ ਇੱਕ ਦਰਸ਼ਕ ਸੀ। ਹੋਰ ਖਤਰਾ ਦੇਖ ਕੇ ਫੌਜ ਨੇ ਗੈਸ ਦੀ ਮਾਤਰਾ ਵਧਾ ਦਿੱਤੀ। 30 ਮਿੰਟ ਬਾਅਦ ਫੌਜ ਨੇ ਹਮਲਾ ਕਰ ਦਿੱਤਾ। ਸਾਰੇ 40 ਹਮਲਾਵਰ ਮਾਰੇ ਗਏ । ਬੇਹੋਸ਼ ਹੋਏ ਦਰਸ਼ਕਾਂ ਨੂੰ ਹਸਪਤਾਲ ਲਿਜਾਇਆ ਗਿਆ। ਜਦੋਂ ਡਾਕਟਰਾਂ ਨੇ ਇਲਾਜ ਲਈ ਗੈਸ ਦਾ ਨਾਂ ਪੁੱਛਿਆ ਤਾਂ ਫੌਜ ਨੇ ਇਨਕਾਰ ਕਰ ਦਿੱਤਾ। ਜਿਸ ਕਾਰਨ 170 ਦਰਸ਼ਕਾਂ ਦੀ ਮੌਤ ਹੋ ਗਈ।

2. ਸਤੰਬਰ 1985 ਵਿੱਚ, ਚਾਰ ਸੋਵੀਅਤ ਡਿਪਲੋਮੈਟਾਂ ਨੂੰ ਬੇਰੂਤ ਵਿੱਚ ਇੱਕ ਕੱਟੜਪੰਥੀ ਸਮੂਹ ਦੁਆਰਾ ਅਗਵਾ ਕਰ ਲਿਆ ਗਿਆ ਜਿਸਨੂੰ ਆਰਗੇਨਾਈਜ਼ੇਸ਼ਨ ਆਫ਼ ਇਸਲਾਮਿਕ ਲਿਬਰੇਸ਼ਨ ਕਿਹਾ ਜਾਂਦਾ ਸੀ। ਉਨ੍ਹਾਂ ਨੂੰ ਬਚਾਉਣ ਲਈ ਰੂਸ ਨੇ ਛੇਤੀ ਹੀ ਆਪਣਾ ਅਲਫ਼ਾ ਗਰੁੱਪ ਭੇਜਿਆ। ਅੱਤਵਾਦੀਆਂ ਨੇ ਇੱਕ ਡਿਪਲੋਮੈਟ ਦੀ ਹੱਤਿਆ ਕਰ ਦਿੱਤੀ। ਫਿਰ ਰੂਸੀ ਖੁਫੀਆ ਏਜੰਸੀ ਕੇਜੀਬੀ ਨੇ ਅਗਵਾਕਾਰਾਂ ਦੇ ਇੱਕ ਨੇਤਾ ਨੂੰ ਲੱਭ ਕੇ ਮਾਰ ਦਿੱਤਾ।ਅੱਤਵਾਦੀਆਂ ਨੂੰ ਸਪੱਸ਼ਟ ਸੰਦੇਸ਼ ਦੇਣ ਲਈ, ਅਲਫ਼ਾ ਸਮੂਹ ਦੇ ਮੈਂਬਰਾਂ ਨੇ ਮਾਰੇ ਗਏ ਅੱਤਵਾਦੀ ਦੇ ਸਰੀਰ ਦੇ ਟੁਕੜੇ ਕਰ ਦਿੱਤੇ ਅਤੇ ਉਨ੍ਹਾਂ ਨੂੰ ਹਾਈਜੈਕਰਾਂ ਕੋਲ ਭੇਜ ਦਿੱਤਾ ਅਤੇ ਧਮਕੀ ਦਿੱਤੀ ਕਿ ਜੇਕਰ ਸੋਵੀਅਤ ਡਿਪਲੋਮੈਟਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਹਾਈਜੈਕਰਾਂ ਦੇ ਰਿਸ਼ਤੇਦਾਰਾਂ ਨਾਲ ਵੀ ਅਜਿਹਾ ਹੀ ਕੀਤਾ ਜਾਵੇਗਾ। ਜਿਸ ਤੋਂ ਬਾਅਦ ਅਗਵਾਕਾਰਾਂ ਨੇ ਆਤਮ ਸਮਰਪਣ ਕਰ ਦਿੱਤਾ। ।2॥

ਕੀ ਸਰਕਾਰ ਨੂੰ ਇਸ ਤਰ੍ਹਾਂ ਦੇ ਕਦਮ ਹਰਿਮੰਦਰ ਸਾਹਿਬ ਉਤੇ ਹਮਲਾ ਕਰਨ ਦੀ ਬਜਾਇ ਨਹੀਂ ਅਪਣਾਉਣੇ ਚਾਹੀਦੇ ਸਨ?
 

❤️ CLICK HERE TO JOIN SPN MOBILE PLATFORM

Top