• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi-ਲਦਾਖ ਵਿਚ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਹੋਰ ਸਥਾਨ-14

Dalvinder Singh Grewal

Writer
Historian
SPNer
Jan 3, 2010
1,245
421
78
ਲਦਾਖ ਵਿਚ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਹੋਰ ਸਥਾਨ-14
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਪੱਥਰ ਸਾਹਿਬ ਅਤੇ ਦਾਤਣ ਸਾਹਿਬ ਤੋਂ ਬਿਨਾਂ ਲੇਹ ਸ਼ਹਿਰ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਇਕ ਹੋਰ ਸਥਾਨ ਦੱਸੀਦਾ ਹੈ ਜਿਥੱੇ ਪੁਰਾਣੇ ਸਮਿਆ ਤੋਂ ਹੀ ਲੇਹ ਵਿਖੇ ਬਾਬਾ ਨਾਨਕ ਦੇ ਅਸਥਾਨ ਉਤੇ ਛੋਟਾ ਜਿਹਾ ਗੁਰਦੁਆਰਾ ਬਣਿਆ ਹੋਇਆ ਸੀ। ਲੇਹ ਵਿਚ ਸਿੱਖਾਂ ਦੀ ਆਬਾਦੀ ਨਾ ਹੋਣ ਕਾਰਨ ਕਿਸੇ ਗ੍ਰਹਿਸਥੀ ਨੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਉਤੇ ਜਬਰਨ ਕਬਜ਼ਾ ਕਰ ਲਿਆ। ਦੁਕਾਨਾਂ ਬਣਾ ਲਈਆਂ ਅਤੇ ਕਬਜ਼ਾ ਪੱਕਾ ਕਰਨ ਲਈ ਇਕ ਛੋਟਾ ਜਿਹਾ ਮੰਦਰ ਵੀ ਬਣਾ ਲਿਆ।ਜਦ ਹੌਲੀ ਹੌਲੀ ਲੇਹ ਵਿੱਚ ਸਿੱਖ ਵਸਣ ਲੱਗੇ ਤੇ ਸਿੱਖਾਂ ਦੀ ਗਿਣਤੀ ਵਧਦੀ ਗਈ ਤਾਂ ਸਿੱਖਾਂ ਨੇ ਗੁਰਦੁਆਰਾ ਸਾਹਿਬ ਦੀ ਥਾਂ ਛੁਡਾਉਣ ਲਈ ਅਦਾਲਤ ਵਿਚ ਮੁੱਕਦਮਾ ਪਾਇਆ ਹੋਇਆ ਹੈ।ਹੁਣ ਇਥੇ 150 ਦੇ ਕਰੀਬ ਸਿੱਖ ਪਰਿਵਾਰ ਵਸਦੇ ਹਨ। ਹੁਣ ਗੁਰਦੁਆਰਾ ਸਾਹਿਬ ਨੂੰ ਆਪਣੀ ਪੂਰੀ ਥਾਂ ਮਿਲ ਜਾਣ ਮਗਰੋਂ ਸਿੱਖਾਂ ਵਲੋਂ ਵੱਡਾ ਅਤੇ ਨਵਾਂ ਗੁਰਦੁਆਰਾ ਸਾਹਿਬ ਬਣਾ ਲਿਆ ਜਾਵੇਗਾ।ਦਸਿਆ ਜਾਂਦਾ ਹੈ ਕਿ ਜਦੋਂ ਬਾਬਾ ਨਾਨਕ ਇਥੇ ਆਏ ਤਾਂ ਉਹ ਇਕ ਕੰਡਿਆਲੀ ਵੇਲ ਹੇਠ ਬੈਠ ਗਏ। ਸਥਾਨਕ ਲੋਕ ਇਸ ਵੇਲ ਨੂੰ ‘ਲੇਹ’ ਕਹਿੰਦੇ ਸਨ। ਇਹ ਲੋਹ ਦੀ ਵੇਲ ਹੋਣ ਕਾਰਨ ਹੀ ਇਸ ਨਗਰ ਦਾ ਨਾਂ ਲੇਹ ਪਿਆ।ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਜ਼ੋਰਾਵਰ ਸਿੰਘ ਨੇ 1834 ਈ. ਵਿੱਚ ਲੱਦਾਖ ਦੀ ਰਿਆਸਤ ਨੁੰ ਜਿਤ ਕੇ ਲੱਦਾਖ ਨੂੰ ਸਿਖ ਰਾਜ ਵਿੱਚ ਮਿਲਾ ਲਿਆ ਸੀ ਤੇ ਉਦੋਂ ਤੋਂ ਹੀ ਭਾਰਤ ਦਾ ਹਿਸਾ ਚਲਿਆ ਆਉਂਦਾ ਹੈ। 31 ਅਕਤੂਬਰ 2019 ਤੋਂ ਲੱਦਾਖ ਭਾਰਤ ਦਾ ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ ਬਣ ਗਿਆ ਹੈ।

ਲੇਹ ਤੋਂ ਗੁਰੂ ਜੀ ਬਰੀਦਪੁਰ ਨਾਂ ਦੀ ਥਾਂ ਪਹੁੰਚੇ ਜਿਥੇ ਗੁਰੂ ਜੀ ਦੀ ਯਾਦ ਵਿਚ ਇਕ ਗੁਰਦੁਆਰਾ ਸਾਹਿਬ ਦਸਿਆ ਜਾਂਦਾ ਹੈ ਪਰ ਇਸ ਬਾਰੇ ਜ਼ਮੀਨੀ ਜਾਣਕਾਰੀ ਨਹੀ ਮਿਲੀ।ਇਸ ਤੋਂ ਅੱਗੇ ਗੁਰੂ ਜੀ ਬਾਸਗੋ, ਖਲਾਸੇ, ਸਰਕੋਟ ਤੇ ਪਾਸਕ (ਇਨ੍ਹੀ ਥਾਈਂ ਵੀ ਗੁਰੂ ਜੀ ਦੇ ਜਾਣ ਦੀ ਕੋਈ ਨਿਸ਼ਾਨੀ ਨਹੀਂ ਮਿਲੀ) ਹੁੰਦੇ ਹੋਏ ਜ਼ੰਸਕਾਰ (ਸਿੰਧ) ਦਰਿਆ ਦੇ ਨਾਲ ਨਾਲ ਗੁਰੂ ਜੀ ਸਕਾਰਦੂ ਬਾਲਟੀਸਤਾਨ ਜਾ ਪਹੁੰਚੇ ਜੋ ਹੁਣ ਪਾਕਿਸਤਾਨ ਅਧੀਨ ਕਸ਼ਮੀਰ ਵਿਚ ਹੈ ।

ਬਾਸਗੋ (ਲੱਦਾਖ)

ਬਾਸਗੋ ਬੋਧ ਮੱਠ
ਨੀਮੂ ਤੋਂ ਸਿੱਧ ਦਰਿਆ ਦੇ ਨਾਲ ਨਾਲ ਗੁਰੂ ਜੀ ਪੱਛਮ ਵਲ ਚੱਲ ਕੇ ਬਾਬਾ ਨਾਨਕ ਬਾਸਗੋ ਪਧਾਰੇ।ਬਾਬਾ ਨਾਨਕ ਦੇ ਸਮੇਂ ਬਾਸਗੋ ਲੱਦਾਖ ਦੀ ਰਾਜਧਾਨੀ ਹੋਇਆ ਕਰਦੀ ਸੀ। ਬਾਸਗੋ ਵਿਖੇ ਲੱਦਾਖ ਦਾ ਰਾਜਾ ਬਾਬਾ ਨਾਨਕ ਦੇ ਦਰਸ਼ਨ ਕਰਨ ਆਇਆ। ਦਰਸ਼ਨ ਕਰਕੇ ਬਾਬਾ ਨਾਨਕ ਨਾਲ ਵਿਚਾਰ ਗੋਸ਼ਟੀ ਵੀ ਕੀਤੀ।ਬਾਸਗੋ ਲੱਦਾਖ ਦੇ ਸਭ ਤੋਂ ਉਘੇ ਅਤੇ ਮਹੱਤਵਪੂਰਨ ਇਤਿਹਾਸਿਕ ਸਥਾਨਾਂ ਵਿਚੋਂ ਇੱਕ ਹੈ। ਯੂ.ਐਨ ਵਲੋਂ 2000-2001 ਵਿੱਚ ਬਾਸਗੋ ਨੂੰ ਦੁਨੀਆਂ ਦੇ 100 ਸਭ ਤੋਂ ਵੱਧ ਖਤਰੇ ਵਿੱਚ ਵਿਰਾਸਤੀ ਸਥਾਨਾਂ ਦੀ ਸੂਚੀ ਵਿੱਚ ਸ਼ੁਮਾਰ ਕੀਤਾ ਗਿਆ ਸੀ। ਇਥੋਂ ਦਾ ਪ੍ਰਾਚੀਨ ਕਿਲ੍ਹਾ ਢਹਿਣ ਦੀ ਹਾਲਤ ਵਿੱਚ ਸੀ। ਇਥੇ 3 ਪ੍ਰਾਚੀਨ ਮੰਦਰ ਸਨ। ਦੋ ਮੰਦਰ ਤਾਂ ਰਾਜਾ ਸਿੰਗੇ ਨਾਮਗਿਆਲ (1580-1600) ਦੇ ਰਾਜ ਸਮੇਂ ਬਣੇ ਸਨ। ਇੱਕ ਮੰਦਰ ਰਾਜਾ ਸਿੰਗੇ ਨਾਮਗਿਆਲ (1600-1615) ਦੇ ਰਾਜ ਸਮੇਂ ਰਾਜਾ ਦੀ ਮੁਸਲਿਮ ਮਾਂ ਨੇ ਬੁੱਧ ਧਰਮ ਧਾਰਨ ਤੋਂ ਬਾਅਦ ਬਣਵਾਇਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਜੋਰਾਵਰ ਸਿੰਘ ਨੇ 1834 ਈ. ਨੂੰ ਬਾਸਗੋ ਨੂੰ ਜਿੱਤ ਕੇ ਲੱਦਾਖ ਰਾਜ ਨੂੰ ਸਿੱਖ ਰਾਜ ਵਿੱਚ ਮਿਲਾਇਆ । ਉਦੋਂ ਤੋਂ ਹੀ ਲੱਦਾਖ ਭਾਰਤ ਵਿੱਚ ਸ਼ੁਮਾਰ ਹੋਇਆ ਹੋਇਆ ਹੈ।

ਖਾਲਾਸੇ (ਲੱਦਾਖ)

ਲਾਮਾਯੁਰੂ ਬੋਧ ਮੱਠ ਨੇੜੇ ਖਾਲਾਸੇ

ਬਾਸਗੋ ਤੋਂ ਸਿੰਧ ਦਰਿਆ ਦੇ ਨਾਲ ਨਾਲ ਉੱਤਰ ਪੱਛਮ ਵੱਲ ਚੱਲਦੇ ਹੋਏ ਗੁਰੂ ਨਾਨਕ ਦੇਵ ਜੀ ਖਾਲਾਸੇ ਪਧਾਰੇ।ਖਾਲਾਸੇ ਪੁਰਾਣੀ ਲੇਹ-ਸੀ੍ਰਨਗਰ ਸੜਕ ਉਤੇ ਲੋਹੇ ਦਾ ਪੁਲ ਪਾਰ ਕਰਨ ਪਿਛੋਂ ਆਉਂਦਾ ਹੈ।ਇਹ ਸੜਕ ਅੱਗੇ ਸਿੰਧ ਵਾਦੀ ਵਿਚਦੀ ਜਾਂਦੀ ਸੀ।ਸ੍ਰੀਨਗਰ ਤੋਂ 337 ਕਿਲੋਮੀਟਰ ਖਾਲਸੇ ਜਾਂ ਖਾਲਸੀ ਲੇਹ ਦੀ ਤਹਿਸੀਲ ਦਾ ਦਫਤਰ ਹੈ।iੰਨੰਮੂ ਤੋਂ ਖਲਾਸੇ 50 ਕਿਲੋਮੀਟਰ ਦੇ ਕਰੀਬ ਪੈਂਦਾ ਹੈ ।ਕੁਸ਼ਾਨ ਰਾਜ ਵੇਲੇ ਏਥੇ ਮਹਾਰਾਜਾ ਉਵਿਮਾ ਦਾ ਰਾਜ ਸੀ ਜਿਸ ਬਾਰੇ ਇਥੇ ਸ਼ਿਲਾਲੇਖ ਹੈ ਜੋ ਪਹਿਲੀ ਅਤੇ ਦੂਸਰੀ ਸਦੀ ਦੇ ਸਮੇਂ ਵਿਚਕਾਰ ਰਾਜ ਕਰਦਾ ਰਿਹਾ।ਲੋਹੇ ਵਾਲੇ ਪੁਲ ਦੀ ਥਾਂ ਤੇ ਦਰਦ ਰਾਜਾ ਲਾ ਚੇਨ ਨਾਗਲੁਗ (1150-1175 ਈ) ਨੇ ਪਹਿਲਾ ਪੁਲ ਅਤੇ ਸਿੰਧ ਦੇ ਕੰਢੇ ਤੇ ਬਰਾਗਨਾਗ ਕਿਲ੍ਹਾ ਬਣਵਾਇਆ ਜੋ ਇਸ ਇਲਾਕੇ ਦਾ ਪਹਿਲਾ ਕਿਲ੍ਹਾ ਮੰਨਿਆਂ ਜਾਂਦਾ ਹੈ।ਏਥੇ ਪੁਰਾਤਨ ਪੱਥਰ ਕਲਾ ਦੇ ਅਦਭੁਤ ਨਮੂਨੇ ਹਨ। ਬੁੱਧ ਧਰਮ ਇਸ ਇਲਾਕੇ ਵਿਚ ਪੂਰੀ ਤਰ੍ਹਾਂ ਛਾਇਆ ਹੋਇਆ ਹੈ ਤੇ ਬੁੱਧ ਪ੍ਰਾਰਥਨਾ ਝੰਡੇ ਤੁਸੀਂ ਸਾਰੀ ਵਾਦੀ ਵਿਚ ਝੂਲਦੇ ਵੇਖ ਸਕਦੇ ਹੋ।

ਸਰਕੋਟ
ਖਲਾਸੇ ਤੋਂ ਅੱਗੇ ਸਿੰਧ ਦਰਿਆ ਦੇ ਨਾਲ ਨਾਲ ਉੱਤਰ ਪੱਛਮ ਵੱਲ ਚੱਲਦੇ ਹੋਏ ਬਾਬਾ ਨਾਨਕ ਸ਼ਰਕੋਟ ਨਾਂ ਦੀ ਬਸਤੀੇ ਪਧਾਰੇ।

ਪਸਕ
ਸਰਕੋਟ ਤੋਂ ਉਤਰ ਪੱਛਮ ਵੱਲ ਸਿੰਧ ਦਰਿਆ ਦੇ ਨਾਲ ਨਾਲ ਚੱਲਦੇ ਹੋਏ ਬਾਬਾ ਨਾਨਕ ਪਸਕ ਨਾਮਕ ਬਸਤੀ ਲਾਗੇ ਪਧਾਰੇ।ਪਸਕ ਬਸਤੀ ਤੋਂ ਅੱਗੇ ਸਿੰਧ ਦਰਿਆ ਦੇ ਨਾਲ-ਨਾਲ ਉੱਤਰ ਪੱਛਮ ਵੱਲ ਚੱਲਦੇ ਹੋਏ ਗਾਮਾ ਹਾਨੂੰ, ਮਰੋਲ, ਖਾਰਮਾਂਗ ਅਤੇ ਪਰਕੁਟਾ ਦੇ ਸਥਾਨਾਂ ਉਤੋਂ ਲੰਘਦੇ ਹੋਏ ਗੁਰੂ ਜੀ ਬਾਲਟੀਸਤਾਨ ਵਿਚ ਸਕਾਰਡੂ ਨਾਂ ਦੀ ਸਥਾਨ ਤੇ ਪਧਾਰੇ।

ਸਕਾਰਡੂ
ਪੂਰਾ ਗਿਲਗਿਤ ਤੇ ਬਾਲਟੀਸਤਾਨ ਅਣਵੰਡੇ ਕਸ਼ਮੀਰ ਦਾ ਹਿਸਾ ਸੀ। ਸਕਾਰਦੂ ਬਾਲਟੀਸਤਾਨ ਦਾ ਵੱਡਾ ਸ਼ਹਿਰ ਹੈ ਜੋ ਲਾਹੌਰ ਤੋਂ ਲਗਭਗ 450 ਕਿਲੋਮੀਟਰ ਦੀ ਦੂਰੀ 'ਤੇ ਹੈ। । ਬਾਲਤਿਸਤਾਨ ਵਿੱਚ ਉਚੇ ਉਚੇ ਪਹਾੜ ਅਤੇ ਵਾਦੀਆਂ ਸਨ।ਬਾਲਟੀਸਤਾਨ ਦੇ ਲੋਕ ਬੁੱਧ ਧਰਮ ਨੂੰ ਮੰਨਣ ਵਾਲੇ ਸਨ। 1948 ਤੋਂ ਪਹਿਲਾਂ ਬਾਲਟੀਸਤਾਨ ਲੱਦਾਖ ਰਾਜ ਵਿੱਚ ਸੀ। ਜੋ 1948 ਵਿੱਚ ਪਾਕਿਸਤਾਨ ਨੇ ਹਥਿਆ ਲਿਆ ਸੀ। ਅੱਜ ਕਲ੍ਹ ਸਕਾਰਦੂ ਪਾਕ ਅਧੀਨ ਕਸ਼ਮੀਰ ਵਿੱਚ ਹੈ।ਸਕਾਰਦੂ ਤੋਂ ਉਤਰ ਵੱਲੋਂ ਹਥਿਆਏ ਕਸ਼ਮੀਰ ਦਾ ਸਿਕਿਆਂਗ ਸੀਮਾ ਉਤੇ ਸਿਕਿਆਂਗ ਨੂੰ ਲੱਗਦਾ ਸਕਸਗਾਨ ਵਾਦੀ ਦਾ 5180 ਵ.ਕਿ.ਮੀ ਦਾ ਰਮਣੀਕ ਖੇਤਰ 3 ਮਾਰਚ 1963 ਨੂੰ ਪਾਕਿਸਤਾਨ ਵਲੋਂ ਚੀਨ ਨੂੰ ਤੋਹਫੇ ਵਜੋਂ ਦੇ ਦਿੱਤਾ ਗਿਆ।
ਜਦ ਗੁਰੂ ਨਾਨਕ ਦੇਵ ਜੀੇ ਸਕਾਰਦੂ ਪਹੁੰਚੇ ਤਾਂ ਇਥੇ ਕਿਲ੍ਹੇ ਕੋਲ ਆਰਾਮ ਕੀਤਾ ਜਿੱਥੇ ਇਥੋਂ ਦਾ ਰਾਜਾ ਦੇ ਦਰਸ਼ਨ ਕਰਨ ਆਇਆ।
ਸਕਾਰਡੂ ਕਿਲੇ ਦੀ 1850 ਵਿਚ ਲਈ ਗਈ ਫੋਟੋ
ਰਾਜਾ ਮੁਸਲਮਾਨ ਸੀ ਪਰ ਪਰਜਾ ਬੋਧੀ ਸੀ। ਰਾਜਾ ਨੇ ਬਾਬਾ ਨਾਨਕ ਨਾਲ ਵਿਚਾਰ ਗੋਸ਼ਟੀ ਕੀਤੀ।ਇਸ ਸਥਾਨ ਨੂੰ ਸਥਾਨਕ ਲੋਕ 'ਅਸਥਾਨ ਨਾਨਕ ਪੀਰ' ਵੀ ਕਹਿੰਦੇ ਹਨ।ਸਕਾਰਦੂ ਵਿੱਚ ‘ਕਲੰਦਰ ਗੌਂਸ ਬੁਖਾਰੀ’ ਨਾਂ ਦਾ ਇੱਕ ਮੁਸਲਮਾਨ ਪੀਰ ਰਹਿੰਦਾ ਸੀ ਜੋ ਬਹੁਤ ਹੰਕਾਰੀ ਸੁਭਾਅ ਦਾ ਸੀ ਅਤੇ ਹਿੰਦੂਆਂ ਅਤੇ ਬੋਧੀਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਂਦਾ ਸੀ। ਗੁਰੂ ਜੀ ਨੇ ਉਸ ਨੂੰ ਇਸ ਤੋਂ ਰੋਕਿਆ। ਕਲੰਦਰ ਨੇ ਉਸ ਜਗ੍ਹਾ ਦੇ ਹਕੀਮ ਨੂੰ ਕੈਦ ਕਰ ਲਿਆ ਸੀ ਅਤੇ ਹੋਰ ਲੋਕਾਂ ਨਾਲ ਵੀ ਬਦਸਲੂਕੀ ਕਰਦਾ ਸੀ। ਗੁਰੂ ਨਾਨਕ ਦੇਵ ਜੀ ਨਾਲ ਬਚਨ ਬਿਲਾਸ ਕਰਨ ਤੋਂ ਬਾਅਦ, ਗੌਂਸ ਬੁਖਾਰੀ ਅਤੇ ਹਕੀਮ ਦੋਵੇਂ ਗੁਰੂ ਜੀ ਦੇ ਪੈਰੋਕਾਰ ਬਣ ਗਏ।ਸੰਨ 1947 ਤੋਂ ਪਹਿਲਾਂ ਸਕਾਰਦੂ ਵਿਚ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਕਿਲ੍ਹੇ ਤੋਂ ਦੋ ਕਿਲੋਮੀਟਰ ਦੂਰ ਗੁਰਦੁਆਰਾ ਮੰਜੀ ਸਾਹਿਬ ਬਣਿਆ ਹੋਇਆ ਸੀ ਜਿਸ ਨੂੰ ਨਾਨਕ ਪੀਰ ਦੀ ਥਾਂ ਨਾਲ ਯਾਦ ਕੀਤਾ ਜਾਂਦਾ ਹੈ ਤੇ ਇਹ ਅਸਥਾਨ ਹੁਣ ਵੀ ਉਥੋਂ ਦੇ ਲੋਕਾਂ ਵਿਚ ਬੜਾ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ।ਸਥਾਨਕ ਲੋਕ ਅੱਜ ਵੀ ਇਸ ਅਸਥਾਨ ਨੂੰ ਗੁ. ਛੋਟਾ ਨਾਨਕਿਆਣਾ ਸਾਹਿਬ ਕਹਿੰਦੇ ਹਨ।ਇਹ ਸਕਾਰਦੂ ਦੇ ਮੁੱਖ ਕਰਾਸ-ਰੋਡ ਤੋਂ ਲਗਭਗ 1 ਕਿਲੋਮੀਟਰ ਦੀ ਦੂਰੀ 'ਤੇ ਇਕ ਛੋਟੀ ਪਹਾੜੀ ਦੇ ਸਿਖਰ' ਤੇ ਹੈ।


ਗੁਰਦੁਆਰਾ ਛੋਟਾ ਨਾਨਕਿਆਣਾ ਸਾਹਿਬ ਸਕਾਰਡੂ
ਪਹਾੜੀ ਉਤੇ ਪ੍ਰਕਾਸ਼ ਅਸਥਾਨ, ਲੰਗਰ ਹਾਲ ਅਤੇ ਆਰਾਮ ਘਰ ਸਨ। ਇਸ ਇਮਾਰਤ ਦੇ ਹੇਠਾਂ ਮੁੱਖ ਸੜਕ 'ਤੇ ਕਈ ਦੁਕਾਨਾਂ ਸਨ ਜੋ ਗੁਰਦੁਆਰੇ ਦੀਆਂ ਲੰਗਰ ਹਾਲ ਅਤੇ ਸਰਾਂ ਹੁਣ ਸਾਰੇ ਢਾਹੇ ਪਏ ਹਨ। ਇਮਾਰਤ ਚੰਗੀ ਹਾਲਤ ਵਿਚ ਨਹੀਂ ਹੈ । ਸੁੰਨਸਾਨ ਦਿਖਾਈ ਦੇ ਰਹੀ ਹੈ। ਸਿਰਫ ਦੁਕਾਨਾਂ ਰਹਿੰਦੀਆਂ ਹਨ ਕਿਉਂਕਿ ਉਨ੍ਹਾਂ ਦੀ ਦੇਖਭਾਲ ਕਿਰਾਏਦਾਰ ਕਰਦੇ ਹਨ।ਸਨ। ਭਲਿਆਂ ਸਮਿਆਂ ਵਿੱਚ ਇਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਤੇ ਗੁਰਦੁਆਰਾ ਸਾਹਿਬ ਪੂਰੇ ਜਾਹੋ ਜਲਾਲ ਵਿੱਚ ਸੀ। ਇਸ ਗੁਰਦੁਆਰਾ ਸਾਹਿਬ ਵਿੱਚ ਹੁਣ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੁੰਦਾ।

ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਤਾਜ਼ਾ ਦਸ਼ਾ: ਫੋਟੋ ਅਮਰਦੀਪ ਸਿੰਘ-1

ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਤਾਜ਼ਾ ਦਸ਼ਾ: ਫੋਟੋ ਅਮਰਦੀਪ ਸਿੰਘ-2
ਕਾਰਗਿਲ

ਗੁਰਦੁਆਰਾ ਚਰਨਕੰਵਲ ਸਾਹਿਬ ਕਾਰਗਿਲ
ਗੁਰਦੁਆਰਾ ਚਰਨਕੰਵਲ ਸਾਹਿਬ ਕਾਰਗਿਲ
ਸਕਾਰਦੂ ਤੋਂ ਕਾਰਗਿਲ ਤੱਕ ਇਕ ਪੁਰਾਤਨ ਰਸਤਾ ਹੁੰਦਾ ਸੀ, ਇਸੇ ਰਸਤੇ ਰਾਹੀਂ ਚਲਦੇ ਚਲਦੇ ਗੁਰੂ ਸਾਹਿਬ ਦੱਖਣ ਵਲ ਜ਼ੋਜ਼ੀਲਾ ਦਰੇ (17321 ਫੁੱਟ) ਨੂੰ ਪਾਰ ਕਰਕੇ ਗੁਰੂ ਜੀ ਕਾਰਗਿਲ ਪਹੁੰਚੇ ਤੇ ਏਥੋਂ ਬਾਲਾਤਾਲ ਵਿਚ ਦੀ ਅਮਰਨਾਥ ਗਏ। ਕਾਰਗਿਲ ਵਿਚ ਗੁਰੂ ਨਾਨਕ ਦੇਵ ਜੀ ਨੇ ਸੁਰੂੂ ਨਦੀ ਦੇ ਕੰਢੇ ਉਤੇ ਡੇਰਾ ਕੀਤਾ ਜਿਸ ਦੀ ਯਾਦ ਵਿਚ ਇਕਬਾਲ ਪੁਲ ਦੇ ਨੇੜੇ ਗੁਰਦਵਾਰਾ ਚਰਨਕੰਵਲ ਸਾਹਿਬ ਕਾਰਗਿਲ ਸ਼ੁਸ਼ੋਭਿਤ ਹੈ।ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਭਾਰਤੀ ਫੌਜ ਵਲੋਂ ਕੀਤੀ ਜਾਂਦੀ ਹੈ। 31 ਅਕਤੂਬਰ 2019 ਤੋਂ ਕਾਰਗਿਲ ਦਾ ਜ਼ਿਲ੍ਹਾ ਨਵੇਂ ਬਣੇ ਕੇਂਦਰੀ ਪ੍ਰਸ਼ਾਸ਼ਿਤ ਰਾਜ ਲੱਦਾਖ ਵਿੱਚ ਆ ਗਿਆ ਹੈ।

ਗੁਰਦੁਆਰਾ ਸਿੰਘ ਸਭਾ ਕਾਰਗਿਲ
ਕਾਰਗਿਲ ਸ਼ਹਿਰ ਵਿਚ ਇਕ ਹੋਰ ਗੁਰਦੁਆਰਾ ਸਾਹਿਬ ਸਿੰਘ ਸਭਾ ਗੁਰੂ ਨਾਨਕ ਦੇਵ ਜੀ ਦੀ ਏਥੋਂ ਦੀ ਯਾਤ੍ਰਾ ਨਾਲ ਸਬੰਧਤ ਦੱਸਿਆ ਜਾਂਦਾ ਹੈ ਜਿਸ ਦੀੰ ਦੇਖ ਭਾਲ ਦਸ ਕੁ ਦੇ ਕਰੀਬ ਸਿੱਖ ਪਰਿਵਾਰ ਕਰਦੇ ਹਨ। ਗੁਰਦੁਆਰੇ ਦੀ ਕੰਧ ਮਸਜਿਦ ਦੇ ਨਾਲ ਸਾਂਝੀ ਹੈ ਜੋ ਇਥੋਂ ਦੇ ਆਪਸੀ ਭਰਾਤਰੀਵਾਦ ੳੇ ਸੁਹਿਰਦ ਵਾਤਾਵਰਨ ਦੀ ਗਵਾਹੀ ਭਰਦੀ ਹੈ।ਲਕੜੀ ਦੀਆਂ ਤਰਾਸ਼ੀਆਂ ਕੰਧਾਂ ਉਤੇ ਇਕ ਵਿਸ਼ਾਲ ਛੱਤ ਪੁਰਾਨ ਭਵਨ ਨਿਰਮਣ ਕਲਾ ਦਾ ਅਨੂਠਾ ਨਮੂਨਾ ਹੈ।

ਗਰਦੁਆਰਾ ਸਾਹਿਬ ਦਰਾਸ (ਲੱਦਾਖ)
ਕਾਰਗਿਲ ਤੋਂ ਦੱਖਣ ਪੱਛਮ ਵੱਲ ਚੱਲ ਕੇ ਗੁਰੂ ਨਾਨਕ ਦੇਵ ਜੀ ਦਰਾਸ ਪਹੁੰਚੇ।ਇਤਿਹਾਸਿਕ ਲਿਖਤਾਂ ਤੋਂ ਗੁਰੂ ਜੀ ਦੇ ਦਰਾਸ ਆਉਣ ਦਾ ਪਤਾ ਚੱਲਦਾ ਹੈ ਪਰ ਇਤਿਹਾਸਿਕ ਲਿਖਤ ਤੋਂ ਬਾਬਾ ਨਾਨਕ ਦੇ ਦਰਾਸ ਵਿਖੇ ਰੁਕਣ ਸਮੇਂ ਵਾਪਰੀ ਕਿਸੇ ਘਟਨਾ ਦਾ ਕੋਈ ਪਤਾ ਨਹੀਂ ਚੱਲਦਾ। ਦਰਾਸ ਵਿਖੇ ਬਾਬਾ ਨਾਨਕ ਦੇ ਅਸਥਾਨ ਉਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ।

ਜੋਜੀਲਾ (ਲੱਦਾਖ)
ਦਰਾਸ ਤੋਂ ਦੱਖਣ ਪੱਛਮ ਵੱਲ ਚੱਲ ਕੇ ਗੁਰੂ ਨਾਨਕ ਦੇਵ ਜੀ ਨੇ ਜੋਜ਼ੀਲਾ ਦੱਰਰਾ ਪਾਰ ਕੀਤਾ। ਇਤਿਹਾਸਿਕ ਲਿਖਤਾਂ ਤੋਂ ਬਾਬਾ ਨਾਨਕ ਦੇ ਜੋਜ਼ੀਲਾ ਦੱਰੇ ਰਾਹੀਂ ਅੱਗੇ ਲੰਘਣ ਦਾ ਪਤਾ ਚੱਲਦਾ ਹੈ ਪਰ ਕਿਸੇ ਅਸਥਾਨ ਦਾ ਕੋਈ ਪਤਾ ਨਹੀਂ ਚੱਲਦਾ।

ਇਸ ਤੋਂ ਅੱਗੇ ਗੁਰੂ ਨਾਨਕ ਦੇਵ ਜੀ ਕਸ਼ਮੀਰ ਵਿਚ ਦਾਖਲ ਹੋ ਕੇ ਬਾਲਾਤਾਲ ਸੋਨਮਰਗ ਰਾਹੀਂ ਅਮਰਨਾਥ ਪਹੁੰ
 

Attachments

  • Gurdwara Chhota Nankiana Sahib Skardu.jpg
    Gurdwara Chhota Nankiana Sahib Skardu.jpg
    62.9 KB · Reads: 183
  • Kargil Bodh Monastry.jpg
    Kargil Bodh Monastry.jpg
    122.6 KB · Reads: 187
  • Kargil on the banks of River.jpg
    Kargil on the banks of River.jpg
    74.3 KB · Reads: 191
  • Gurdwara Nankiana Sahib in Dilapidated condition.jpg
    Gurdwara Nankiana Sahib in Dilapidated condition.jpg
    79.8 KB · Reads: 168
  • lamayuru Monstry Near Khaltse.jpg
    lamayuru Monstry Near Khaltse.jpg
    80.8 KB · Reads: 196
  • lamayuru Monstry Near Khaltse.jpg
    lamayuru Monstry Near Khaltse.jpg
    80.8 KB · Reads: 171
  • Basgo Bodh Mutt.jpg
    Basgo Bodh Mutt.jpg
    69.2 KB · Reads: 204
  • Gurdwara Nankiana Sahib in Dilapidated condition.jpg
    Gurdwara Nankiana Sahib in Dilapidated condition.jpg
    79.8 KB · Reads: 155
  • latest photo of Gurdwara dilapidated building by Amandeep Singh.jpg
    latest photo of Gurdwara dilapidated building by Amandeep Singh.jpg
    107.6 KB · Reads: 164
  • Photo of Skardu Fort taken in 1850 AD.jpg
    Photo of Skardu Fort taken in 1850 AD.jpg
    109.4 KB · Reads: 202
  • Sind River flowing through Ladakh Valley.jpg
    Sind River flowing through Ladakh Valley.jpg
    181.6 KB · Reads: 182

❤️ CLICK HERE TO JOIN SPN MOBILE PLATFORM

Top