• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

swarn bains

Poet
SPNer
Apr 8, 2012
1,093
207
ਭਗਤ

ਸਤਿਗੁਰ ਸੇਵਾ ਸੇਵਣਾ, ਸਾਈ ਭਗਤੀ ਕਹਿਲਾਏ

ਗੁਰ ਸੇਵਾ ਸੇਵਣ ਕਰੈ, ਸੋਈ ਭਗਤ ਬਣ ਜਾਏ

ਸਤਿਗੁਰ ਸੇਵਾ ਗਾਖੜੀ, ਮਨ ਨਿਰਮਲ ਹੋ ਜਾਏ

ਹਰਿ ਨਿਰਮਲ, ਨਿਰਮਲ ਮਨ ਪਰਗਟ ਹੋ ਜਾਏ

ਰੱਬ ਕਿਧਰੋਂ ਨਹੀਂ ਆਉਹਂਦਾ, ਨਾ ਹੀ ਕਿਧਰੈ ਜਾਏ

ਮਨ ਮਹਿ ਪ੍ਰਭ ਵਸੈ, ਨਿਰਮਲ ਮਨ ਜਾਹਰ ਹੋ ਜਾਏ

ਸਭ ਜੱਗ ਪ੍ਰਭ ਕੌ ਲੋਚੈ, ਜੋਗ ਜੁਗਤ ਨਹਿੰ ਪਾਏ

ਸਤਿਗੁਰ ਸੇਵਾ ਹਰਿ ਸੇਵਾ, ਸਤਿਗੁਰ ਕੀ ਸਰਣਾਏ

ਰੱਬ ਮਨਾਉਣਾ ਔਖਾ ਨਹੀਂ, ਗੁਰ ਚਰਣੀ ਚਿੱਤ ਲਾਏ

ਗੁਰੂ ਮਨਾਉਣਾ ਔਖਾ, ਬਿਨ ਗੁਰ ਮਨ ਨਾ ਟਿਕਾਏ

ਗੁਰ ਸਬਦ ਦਿਰੜਾਵੈ, ਗੁਰ ਮਨ ਮਹਿ ਪਰਚਾ ਪਾਏ

ਗੁਰ ਸਬਦ ਕਮਾਵੈ, ਜਨ ਸਤਿਗੁਰ ਸੇਵਕ ਬਣ ਜਾਏ

ਗੁਰ ਕਾ ਸਬਦ ਗੁਰੂ ਦੀਖਿਆ, ਸੇਵਕ ਮਨ ਸਮਝਾਏ

ਗੁਰੂ ਜਾਣੈ ਸੇਵਕ ਮਨ ਬਿਰਥਾ, ਮਨ ਮਨੁ ਪਰਚਾ ਪਾਏ

ਜਬ ਸੇਵਕ ਮਨ ਨਿਮਰ ਹੋਵੈ, ਸਤਿਗੁਰ ਸਬਦ ਸੁਣਾਏ

ਸੱਚਾ ਸੇਵਕ ਗੁਰ ਸੇਵਣ ਕਰੈ, ਹਰਿ ਹਰਿ ਨਾਮ ਧਿਆਏ

ਗੁਰ ਸੇਵਣ ਹਰਿ ਭਗਤੀ, ਹੋਰ ਭਗਤੀ ਨਾ ਕਹਿਲਾਏ

ਜੋ ਜਨ ਕੀ ਸੇਵਾ ਕਰੈ, ਮਨ ਮਹਿ ਅਭਿਮਾਨ ਬਣ ਆਏ

ਮਾਣ ਤਾਣ ਜੜ ਮਾਇਆ, ਮਨ ਮਾਇਆ ਭਰਮ ਭੁਲਾਏ

ਗੁਰ ਸਬਦ ਗੁਰ ਸੇਵਣ ਗੁੜ੍ਹਤੀ, ਮਨ ਅਭਿਮਾਨ ਮਿਟਾਏ

ਮਾਣ ਛੋੜ ਗੁਰ ਸਬਦ ਕਮਾਵੈ, ਮਾਇਆ ਭੀ ਮਿਟ ਜਾਏ

ਮੇਰੇ ਮਨ ਢਹਿ ਗੁਰ ਸਰਣਾ, ਗੁਰ ਕਾ ਸਬਦ ਕਮਾਏ

ਗੁਰ ਗੁਰ ਕਰਤ ਗੁਰੈ ਗੁਰੁ ਹੁਵੇ, ਗੁਰ ਮਹਿ ਜਾਏ ਸਮਾਏ

ਗੁਰ ਸਤਿਗੁਰ ਹਰਿ ਭੇਦ ਨਹਿੰ, ਗੁਰ ਮਨ ਮਹਿ ਪ੍ਰਭ ਪ੍ਰਗਟਾਏ
 

swarn bains

Poet
SPNer
Apr 8, 2012
1,093
207
ਸਾਧ ਸੰਗਤ

ਜਿਤ ਏਕੋ ਨਾਮ ਵਿਆਖੀਦਾ, ਸਾਧਸੰਗਤ ਤਿਸ ਆਖੀਦਾ

ਹਰਿ ਨਾਮ ਕੀ ਛਹਿਬਰ ਲਾਗੈ, ਅਵਰ ਕਛੁ ਨਹਿੰ ਭਾਖੀਦਾ

ਇਕ ਪ੍ਰਭ ਤਿਸ ਇਕ ਨਾਮਾ, ਤਿਸ ਬਿਨ ਅਵਰ ਨ ਕੋਇ

ਬੈਂਸ, ਤਨ ਮਨ ਲਾਇ ਨਾਮ ਭਜੁ, ਸਤਿਗੁਰ ਸਰਣ ਮਨ ਧੋਏ

ਜਿਨ ਸਤਿਗੁਰ ਜਾਤਾ ਪੁਰਖ ਵਿਧਾਤਾ, ਤਿਸ ਮਨ ਪ੍ਰਭੂ ਪਛਾਤਾ

ਨਾਮ ਧਿਆ ਹਰਿਗੁਣ ਗਾ, ਸਾਧ ਸੰਗਤ ਮਿਲ ਹਰਿ ਹਰਿ ਗਾਤਾ

ਮੇਰੇ ਮਨ ਏਕਸ ਸੋ ਮਨ ਲਾ,ਸਤਿਗੁਰ ਹਰਿ ਸੱਚਾ ਪਾਤਸਾਹ

ਗੁਰਮੁਖ ਸੰਗਤ ਮਿਲ ਜਾਵੈ, ਸੰਗਤ ਸੰਗ ਹਰਿ ਨਾਮ ਧਿਆਵੈ

ਮਨਮੁੱਖ ਆਪਣੀ ਆਈ ਕਮਾਵੈ, ਤਿਸ ਕੂ ਸਤਸੰਗ ਨ ਭਾਵੈ

ਸਾਧਸੰਗਤ ਮਿਲ ਹਰਿ ਗੁਣ ਗਾਏ, ਮਨ ਮਹਿ ਨਾਮ ਸਮਾਏ

ਗੁਰ ਗੋਬਿੰਦ ਗੁਰ ਸਤਿਗੁਰ ਦਾਤਾ, ਜੋ ਇਛੇ ਸੋ ਫਲ ਪਾਏ

ਗੁਰਮੁਖ ਸੰਗਤ ਸਾਧਸੰਗਤ ਕਹਿਲਾਵੈ ਇਕੋ ਨਾਮ ਧਿਆਵੈ

ਸਾਧਸੰਗਤ ਹਰਿ ਰੰਗ ਲਾਏ, ਮਨ ਸੋ ਮਨੁ ਪਰਚਾ ਪਾਵੈ

ਸਤਿਗੁਰ ਕਾ ਉਪਦੇਸ ਮੰਨ, ਮਨ ਮਹਿ ਸਬਦ ਦ੍ਰਿੜਾਵੈ

ਸਾਧੂ ਕੀ ਸੰਗਤ ਕਰੈ, ਨਿਸ ਬਾਸੁਰ ਹਰਿ ਨਾਮ ਧਿਆਵੈ

ਸੰਤਸੰਗਤ ਸਤਿਗੁਰ ਸੰਗਤ,ਹਰਿ ਨਾਮ ਮਨ ਮਾਹਿ ਗਾਵੈ

ਸਤਿਗੁਰ ਮਿਹਰ ਹੁਏ ਆਵੈ, ਮਨ ਮਹਿ ਪ੍ਰਭ ਪ੍ਰਗਟਾਵੈ
 

Dalvinder Singh Grewal

Writer
Historian
SPNer
Jan 3, 2010
2,561
451
81
ਲੈਂਦੇ ਹਰ ਵੇਲੇ ਅਸੀਂ ਤੇਰਾ ਨਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਲੈਂਦੇ ਹਰ ਵੇਲੇ ਅਸੀਂ ਤੇਰਾ ਨਾ, ਸਾਨੂੰ ਕਦੇ ਮਿਲਿਆ ਹੀ ਨਾ।

ਬੜਾ ਲੱਭਿਆ ਹੈ ਅਸੀਂ ਤੇਰਾ ਥਾਂ, ਸਾਨੂੰ ਕਿਤੇ ਮਿਲਿਆ ਹੀ ਨਾ।

ਜੰਗਲਾਂ ਥਲਾਂ ਤੇ ਪਹਾੜਾਂ ਵਿਚ ਭਾਲਿਆ ।

ਵੱਡੇ ਵੱਡੇ ਸੰਤਾਂ ਕੋਲੋਂ ਪੁੱਛ ਤੇ ਪੁਛਾ ਲਿਆ।

ਤੇਰੀ ਹੋਂਦ ਦੀ ਕਰਨ ਸਾਰੇ ਹਾਂ, ਸਾਨੂੰ ਕਿਤੋਂ ਮਿਲਿਆ ਹੀ ਨਾ।

ਲੈਂਦੇ ਹਰ ਵੇਲੇ ਅਸੀਂ ਤੇਰਾ ਨਾ, ਸਾਨੂੰ ਕਦੇ ਮਿਲਿਆ ਹੀ ਨਾ।

ਸਾਡੇ ਵਾਂਗੂੰ ਹੋਰ ਵੀ ਕਈ ਲੱਭਦੇ ਵਿਚਾਰੇ ਨੇ ।

ਮਿਲਿਆ ਨਾ ਲੱਭ ਲੱਭ ਥੱਕ ਗਏ ਉਹ ਸਾਰੇ ਨੇ।

ਕਿਤੇ iਦਸੀ ਨਾ ਕਿਸੇ ਨੂੰ ਤੇਰੀ ਛਾਂ, ਕਿਤੋਂ ਸਾਨੂੰ ਮਿਲਿਆ ਹੀ ਨਾ।

ਲੈਂਦੇ ਹਰ ਵੇਲੇ ਅਸੀਂ ਤੇਰਾ ਨਾ ਕਦੇ, ਸਾਨੂੰ ਕਦੇ ਮਿਲਿਆ ਹੀ ਨਾ।

ਮੰਦਰ ਤੇ ਮਸਜਿਦ ਜਾਂ ਚਰਚ ਗੁਰਦੁਆਰੇ ਨਾ।

ਪੱਥਰਾਂ ਤੇ ਮੂਰਤੀਆਂ ਚ, ਠਾਕੁਰਦੁਆਰੇ ਨਾ ।

ਜੇ ਤੂੰ ਮਿਲੇਂਗਾ ਪੁੱਛਾਂਗੇ ਅਸੀਂ ਤਾਂ, ਸਾਨੂੰ ਕਿਤੋਂ ਮਿਲਿਆ ਹੀ ਨਾ।

ਲੈਂਦੇ ਹਰ ਵੇਲੇ ਅਸੀਂ ਤੇਰਾ ਨਾ, ਸਾਨੂੰ ਕਦੇ ਮਿਲਿਆ ਹੀ ਨਾ।

ਸਾਰੇ ਕਹਿੰਦੇ ਵਿਸ਼ਵ ਦੀ ਤੂੰ ਰਚਨਾ ਬਣਾਈ ਹੈ ।

ਦੁਨੀਆ ਤੂੰ ਹੁਕਮ ‘ਚ ਆਪਣੇ ਚਲਾਈ ਹੈ ।

ਪੱਤਾ ਹਿਲਦਾ ਨਾ ਮਰਜ਼ੀ ਦੇ ਬਿਨਾ, ਸਾਨੂੰ ਕਦੇ ਮਿਲਿਆ ਹੀ ਨਾ।

ਲੈਂਦੇ ਹਰ ਵੇਲੇ ਅਸੀਂ ਤੇਰਾ ਨਾ, ਸਾਨੂੰ ਕਦੇ ਮਿਲਿਆ ਹੀ ਨਾ ।

ਸਾਨੂੰ ਮਿਲਣੇ ਚ ਲਾਈ ਕਾਹਤੋਂ ਇਨੀ ਦੇਰੀ ਏ?

ਮਿਲਦਾ ਹੈ ਉਹਨੂੰ ਕਹਿੰਦੇ ਕਿਰਪਾ ਜੇ ਤੇਰੀ ਏ।

ਕਰ ਕਿਰਪਾ ਲਾਹ ਪਰਦਾ ਪਰਾਂਹ, ਸਾਨੂੰ ਕਦੇ ਮਿਲਿਆ ਹੀ ਨਾ ।

ਲੈਂਦੇ ਹਰ ਵੇਲੇ ਅਸੀਂ ਤੇਰਾ ਨਾ, ਸਾਨੂੰ ਕਦੇ ਮਿਲਿਆ ਹੀ ਨਾ
।
 

Dalvinder Singh Grewal

Writer
Historian
SPNer
Jan 3, 2010
2,561
451
81
ਤੇਰੇ ਬਿਨਾ ਕੀ ਏ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਹੋਂਦ ਸਾਡੀ ਸਾਈ ਤੇਰੇ ਬਿਨਾ ਦੱਸ ਕੀ ਏ।

ਹੋਵੇਂ ਰਤਾ ਦੂਰ, ਸਾਡਾ ਲੱਗਦਾ ਨਾ ਜੀ ਏ।

ਆਸ਼ਾ ਤੇ ਨਿਰਾਸ਼ਾ ਮੇਰੀ ਸਾਰੀ ਤੇਰੇ ਨਾਲ ਏ।

ਤੂੰ ਨਾਂ ਕੋਲ ਮੇਰੇ ਤਾਂਹੀਓ ਮੰਦਾ ਹਾਲ ਏ ।

ਹੱਸਣਾ ਤਾਂ ਕੀ, ਹੁੰਦਾ ਕੁਝ ਖਾ, ਨਾ ਪੀ ਏ ।

ਹੋਂਦ ਮੇਰੀ ਤੇਰੇ ਬਿਨਾ ਸਾਈ ਦੱਸ ਕੀ ਏ ।

ਇੱਕੋ ਇੱਕ ਤੈਨੂੰ ਅਸੀਂ ਚਿਤ ਚ ਵਸਾਇਆ ਏ।

ਮਾਂ ਪਿਓ ਭੈਣ ਭਾਈ ਸਭ ਨੂੰ ਭੁਲਾਇਆ ਏ।

ਤੇਰੇ ਬਿਨ ਪਰਵਾਹ ਨਾ ਸਾਨੂੰ ਹੋਰ ਦੀ ਏ।

ਹੋਂਦ ਸਾਡੀ ਤੇਰੇ ਬਿਨਾ ਸਾਈ ਦੱਸ ਕੀ ਏ।

ਹੋਵੇਂ ਰਤਾ ਦੂਰ ਸਾਡਾ ਲੱਗਦਾ ਨਾ ਜੀ ਏ।

ਹਰ ਰੋਜ਼ ਆਉਂਦੇ ਰਹਿੰਦੇ ਭੈੜੇ ਭੈੜੇ ਸਪਨੇ

ਆ ਜਾ ਤੋੜ ਦੂਰੀਆਂ ਲਗਾ ਲੈ ਗਲ ਆਪਣੇ।

ਕਟਣਾ ਮੁਹਾਲ ਹੁਣ ਹੋਇਆ ਇਕ ਪਲ ਵੀ ਏ।

ਤੇਰੇ ਬਿਨਾ ਸਾਈ ਸਾਡਾ ਹੋਰ ਦੱਸ ਕੀ ਏ।

 

Dalvinder Singh Grewal

Writer
Historian
SPNer
Jan 3, 2010
2,561
451
81

ਇਕ ਤੇਰੇ ਦੀਦ ਵਾਸਤੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਰੋਜ਼ ਉਠਦੇ ਹਾਂ ਤੜਕੇ ਸਵੇਰੇ, ਇਕ ਤੇਰੇ ਦੀਦ ਵਾਸਤੇ।
ਸੋਹਣੇ ਲੱਗਦੇ ਨੇ ਸਾਨੂੰ ਇਹ ਹਨੇਰੇ, ਇਕ ਤੇਰੇ ਦੀਦ ਵਾਸਤੇ।
ਹਰ ਪਾਸੇ ਚੁੱਪ-ਚਾਂ ਹੈ ਛਾਈ ਇਸ ਵੇਲੇ।
ਸੋਚਦੇ ਹਾਂ ਹੋਣੇ ਹੁਣ ਤੇਰੇ ਨਾਲ ਮੇਲੇ।
ਵਿਚ ਆਏਗਾ ਨਾ ਕੋਈ ਤੇਰੇ ਮੇਰੇ, ਇਕ ਤੇਰੇ ਦੀਦ ਵਾਸਤੇ।
ਰੋਜ਼ ਉਠਦੇ ਹਾਂ ਤੜਕੇ ਸਵੇਰੇ, ਇਕ ਤੇਰੇ ਦੀਦ ਵਾਸਤੇ।
ਤੇਰੇ ਬਿਨਾ ਹੋਰ ਕੋਈ ਆਉਂਦਾ ਨਾ ਧਿਆਨ ਵਿੱਚ।
ਉੱਚਾ-ਸੁੱਚਾ ਸਾਈਂ ਸਚਾ ਹੋਰ ਨ ਗਿਆਨ ਵਿਚ।
ਚਿਤ ਤਾਂਹੀਓ ਤੇਰੇ ਮੇਲ ਨੂੰ ਪ੍ਰੇਰੇ, ਇਕ ਤੇਰੇ ਦੀਦ ਵਾਸਤੇ।
ਰੋਜ਼ ਉੱਠਦੇ ਹਾਂ ਤੜਕੇ ਸਵੇਰੇ, ਇਕ ਤੇਰੇ ਦੀਦ ਵਾਸਤੇ।
ਮਿਹਰ ਕਰੇਗਾ ਕਹਿੰਦੇ, ਦੀਦ ਤਾਹੀਂ ਹੋਣਗੇ।
ਚਰਨ ਕਮਲ ਤੇਰੇ ਹੱਥ ਮੇਰੇ ਛੋਹਣਗੇ ।
ਫੁੱਲ ਸ਼ਰਧਾ ਦੇ ਜਾਣੇ ਤਾਹੀਓ ਕੇਰੇ, ਇਕ ਤੇਰੇ ਦੀਦ ਵਾਸਤੇ ।
ਰੋਜ਼ ਉਠਦੇ ਹਾਂ ਤੜਕੇ ਸਵੇਰੇ, ਇਕ ਤੇਰੇ ਦੀਦ ਵਾਸਤੇ।
ਆਪਣੇ ਪਿਆਰਿਆਂ ਨੂੰ ਇਨੀਆਂ ਉਡੀਕਾਂ ਕਿਉਂ?
ਕਿਹੜੀ ਇਹ ਕਚਿਹਰੀ ਪਾਉਂਦੀ ਇਨੀਆਂ ਤਰੀਕਾਂ ਕਿਉਂ?
ਪਾ ਦੇ ਮਿਲਣ ਦੀ ਤਰੀਕ ਇਸ ਫੇਰੇ ਇਕ ਤੇਰੇ ਦੀਦ ਵਾਸਤੇ।
ਇਕ ਤੇਰੇ ਦੀਦ ਵਾਸਤੇ ਰੋਜ਼ ਉਠੀਦਾ ਇਕ ਤੇਰੇ ਦੀਦ ਵਾਸਤੇ।
 

Dalvinder Singh Grewal

Writer
Historian
SPNer
Jan 3, 2010
2,561
451
81
ਅਪਣੇ ਨਾਲ ਮਿਲਾ ਦਾਤਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਸਾਡੇ ਵਸ ਤਾਂ ਕੁਝ ਵੀ ਨਾ,

ਮਿਲੀਏ ਕਿੰਜ ਸਮਝਾ ਦਾਤਾ।

ਨਾਮ ਤੇਰੇ ਨਾਲ ਜੁੜ ਗਏ ਹਾਂ,

ਹੋਇਆ ਨਾ ਪਰ ਪਾ ਦਾਤਾ।

ਤੇਰੀਆਂ ਤੂੰ ਹੀ ਜਾਣੇ ਆਪ,

ਸਾਡੇ ਨਾ ਸਾਡੇ ਵੱਸ ਦਾ ਦਾਤਾ।

ਮਾਇਆ ਮੋਹ ਚੋ ਦੂਰ ਕਰੀਂ,

ਆਪਣੇ ਹੀ ਲੜ ਲਾ ਦਾ ਦਾਤਾ।

ਬੰਦ ਬੰਦ ਤੇਰਾ ਬੰਦਾ ਨਾ

ਨਾ ਹੋਰ ਕਿਸੇ ਦਾ ਭਾ ਦਾਤਾ।

ਹਰ ਪਾਸੇ ਤੈਨੂੰ ਦੇਖ ਰਿਹਾਂ,

ਵਸਿਆ ਹੈਂ ਸੲਾਹ ਸਾਹ ਦਾਤਾ।

ਕਰਿ ਕਿਰਪਾ ਹੁਣ ਨਾ ਦੂਰ ਕਰੀਂ

ਖੁਦ ਆਪਣੇ ਨਾਲ ਮਿਲਾ ਦਾਤਾ।
 

Dalvinder Singh Grewal

Writer
Historian
SPNer
Jan 3, 2010
2,561
451
81
ਉਸਦੀ ਕ੍ਰਿਪਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਵਾਹਿਗੁਰੂ ਸਾਥੋ ਵਖ ਨਹੀਂ
ਵੇਖਣ ਵਾਲੀ ਅੱਖ ਨਹੀਂ।
ਉਸ ਸੰਗ ਧਿਆਨ ਲਗਾਇਆ ਨਾ,
ਤਾਹੀ ਚਿਤ ਵਿੱਚ ਆਇਆ ਨਾ।
ਉਸ ਦੇ ਗੁਣ ਤਾਂ ਜਾਣੇ ਨਾ,
ਉਸ ਦੀ ਹੋਂਦ ਨੂੰ ਮਾਣੇ ਨਾ ।
ਉਹ ਤਾਂ ਸਭ ਨੂੰ ਵੇਖ ਰਿਹਾ,
ਲਿਖ ਹਰ ਇਕ ਦਾ ਲੇਖ ਰਿਹਾ;
ਉਸ ਵਿੱਚ ਜੇ ਵਿਸ਼ਵਾਸ ਨਹੀਂ,
ਕਿਰਪਾ ਦੀ ਫਿਰ ਆਸ ਨਹੀਂ ।
ਜਦ ਉਹ ਕਿਰਪਾ ਕਰਦਾ ਹੈ
ਅੰਦਰ ਅੰਮ੍ਰਿਤ ਵਰ੍ਹਦਾ ਹੈ।
ਭਰਮ ਭੁਲੇਖੇ ਖੋ ਜਾਂਦੇ।
ਉਸਦੇ ਦਰਸ਼ਨ ਹੋ ਜਾਂਦੇ।
 

swarn bains

Poet
SPNer
Apr 8, 2012
1,093
207
ਉਹ ਤਾਂ ਸਭ ਨੂੰ ਵੇਖ ਰਿਹਾ,
ਲਿਖ ਹਰ ਇਕ ਦਾ ਲੇਖ ਰਿਹਾ;

very nice dr sahib thank you
 

Dalvinder Singh Grewal

Writer
Historian
SPNer
Jan 3, 2010
2,561
451
81
ਸਿੱਖੀ ਦੀ ਚੜ੍ਹਦੀ ਕਲਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਸਿੱਖੀ ਦਾ ਇਹ ਰੁਖ ਨਿਰਾਲਾ ।
ਫੈਲ ਰਿਹਾ ਹੈ ਕਰਮਾਂ ਵਾਲਾ।
ਗੁਰੂ ਨਾਨਕ ਜੜ੍ਹ ਇਸਦੀ ਲਾਈ।
ਦਸਾਂ ਗੁਰਾਂ ਨੇ ਪਿਉਂਦ ਵਧਾਈ
ਗੁਰੂ ਗੋਬਿੰਦ ਸਿੰਘ ਨੇ ਇਹ ਪਾਲੀ।
ਫਾਹੁਲ ਦੇ ਖੰਡੇ ਦੀ ਢਾਲੀ ।
ਸੱਚੀ ਸੁੱਚੀ ਕਿਰਤ ਕਮਾਉਂਦੀ।
‘ਨਾਮ ਜਪੋ ਵੰਡ ਛਕੋ’ ਸਿਖਾਉਂਦੀ।
ਆਜ਼ਾਦੀ ਦਾ ਗੀਤ ਇਹ ਛੋਹਵੇ।
ਯੁਧ ਵਿੱਚ ਮਾੜੇ ਨਾਲ ਖਲੋਵੇ ।
ਜ਼ੁਲਮ ਦੀ ਫੱਟੀ ਪੋਚੇ ਸਿੱਖੀ ।
ਸਭ ਵਿੱਚ ਰੱਬ ਦਾ ਰੂਪ ਸਦਾਉਂਦੀ।
ਰੰਗ ਰੂਪ ਦਾ ਭੇਦ ਮਿਟਾਉਂਦੀ ।
ਸਭਨਾ ਨਾਲ ਪਿਆਰ ਸਿਖਾਉਂਦੀ ।
ਸਭ ਜਗ ਹੈ ਇਕ ਸਾਰ ਸਿਖਾਉਂਦੀ ।
ਊਚ ਨੀਚ ਤੇ ਜਾਤ ਨ ਚਲਦੀ ।
ਸਿੱਖੀ ਵਿੱਚ ਕਰਾਮਾਤ ਨਾ ਚਲਦੀ ।
ਦਸਮ ਗੁਰੂ ਸਰਬੰਸ ਲੁਟਾਇਆ।
ਜੜ੍ਹ ਇਸਦੀ ਵਿੱਚ ਖੂਨ ਹੈ ਪਾਇਆ।
ਆਪਣੇ ਚਾਰੇ ਪੁੱਤਰ ਵਾਰੇ।
ਸਿੱਖੀ ਦੇ ਜਾਵਾਂ ਬਲਿਹਾਰੇ।
ਇਸ ਸਿੱਖੀ ਸਦ ਵਧਣਾ ਫੁਲਣਾ।
ਸਾਰੇ ਜਗਤ ਕੇਸਰੀ ਝੁਲਣਾ।
ਚੜ੍ਹਦੀ ਕਲਾ ‘ਚ ਇਸ ਨੇ ਰਹਿਣਾ।
ਇਨਸਾਨੀਅਤ ਦਾ ਇਹ ਗਹਿਣਾ।
 

Dalvinder Singh Grewal

Writer
Historian
SPNer
Jan 3, 2010
2,561
451
81
ਲ਼ਗਾਤਾਰ ਵਹਿੰਦੀ ਜ਼ਿੰਦਗੀ
ਡਾ ਦਲਵਿੰਦਰ ਸਿੰਘ ਗ੍ਰੇਵਾਲ


ਪੱਤਣਾਂ ਤੋਂ ਪਾਣੀ ਲਗਾਤਾਰ ਵਹੀ ਜਾਂਦਾ ਹੈ ।
ਅੱਜ ਰੱਜ ਜੀਵੋ, ਗੀਤਕਾਰ ਕਹੀ ਜਾਂਦਾ ਹੈ ।
ਕਲ ਜਿਹੜਾ ਲੰਘਿਆ, ਕੀ ਉਹਨੂੰ ਯਾਦ ਰੱਖਣਾ।
ਆਉਣ ਵਾਲੇ ਕੱਲ ਦਾ ਭਵਿੱਖ ਅਜੇ ਸੱਖਣਾ ।
ਮਾਣੋ ਪਲ ਅਜ ਦਾ ਜੋ ਅੱਗੇ ਰਹੀ ਜਾਂਦਾ ਹੈ ।
ਪੱਤਣਾਂ ਤੋਂ ਪਾਣੀ ਲਗਾਤਾਰ ਵਹੀ ਜਾਂਦਾ ਹੈ।
ਜਿੰਦਗੀ ਦੀ ਤੋਰ ਲਗਾਤਾਰ ਰਹੇ ਚਲਦੀ।
ਕੱਲ ਉਹਦੇ ਵੱਲ ਦੀ, ਉਹ ਅੱਜ ਤੇਰੇ ਵੱਲ ਦੀ ।
ਕਾਲ ਦੇ ਕੰਕਾਲ ਵਿਚ ਜੱਗ ਲਹੀ ਜਾਂਦਾ ਹੈ।
ਪੱਤਣਾਂ ਤੋਂ ਪਾਣੀ ਲਗਾਤਾਰ ਵਹੀ ਜਾਂਦਾ ਹੈ ।
ਚੱਲ ਕੇ ਉਚਾਈਓਂ ਜਿਵੇਂ ਜਾਂਦੀ ਹੈ ਨਿਵਾਣਾ ਨੂੰ।
ਨਦੀ ਵਾਂਗ ਬੱਧੀ ਜਿੰਦ ਘਟਦੇ ਪ੍ਰਾਣਾਂ ਨੂੰ
ਖੁਰ ਖੁਰ ਨਦੀ ਕੰਢਾ, ਤਨ ਢਹੀ ਜਾਂਦਾ ਹੈ
ਪੱਤਣਾਂ ਤੋਂ ਪਾਣੀ ਲਗਾਤਾਰ ਵਹੀ ਜਾਂਦਾ ਹੈ।
ਸਾਹ ਜੋ ਤੇਰੇ ਕੋਲ ਦਾਤਾ ਉਨ੍ਹਾਂ ਚ ਵਸਾ ਲਈਂ।
ਨਾਮ ਨਾਲ ਅੱਜ ਮਾੜੇ ਕੱਲ ਤੋਂ ਬਚਾ ਲਈਂ।
ਭਾਣੇ ਵਿੱਚ ਗੁਰਮੁਖ ਦੁਖ ਸਹੀ ਜਾਂਦਾ ਹੈ।
ਪੱਤਣਾਂ ਤੋਂ ਪਾਣੀ ਲਗਾਤਾਰ ਵਹੀ ਜਾਂਦਾ ਹੈ।
 

Dalvinder Singh Grewal

Writer
Historian
SPNer
Jan 3, 2010
2,561
451
81
ਨਾਮ ਸਹਾਰੇ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਮਿਹਨਤ ਕਰਦੇ ਉਮਰ ਗੁਜਾਰੀ।ਬੁੱਢੇ ਵਾਰੇ ਥੱਕੀ ਹਾਰੀ।

ਰੂਹ ਕੁਰਲਾਵੇ ਬਣ ਵੀਚਾਰੀ। ਪੁਛਦਾ ਕਿਹੜਾ ਹੈ?

ਬਚਿਆ ਉਹ ਹੀ ਨਾਮ ਸਹਾਰੇ ਬੰਦਾ ਜਿਹੜਾ ਹੈ ।

ਤੜਕੇ ਜਾਗੇ, ਨਾ ਧੋ ਦਫਤਰ ਹੁੰਦੇ ਰੋਜ਼ ਰਵਾਨਾ।

ਦਫਤਰ ਵਿੱਚ ਝੱਖ ਮਾਰ ਕੇ ਕਰਦੇ ਸਾਰਾ ਕੰਮ ਬੇਗਾਨਾ ।

ਘਰ ਮੁੜਦੇ ਨੂੰ ਗਲ ਪੈ ਜਾਂਦਾ ਘਰ ਦਾ ਝੇੜਾ ਹੈ ।

ਬੱਚਿਆਹ ਉਹ ਹੀ ਨਾਮ ਸਾਰੇ ਬੰਦਾ ਜਿਹੜਾ ਹੈ।

ਬੱਚਿਆਂ ਦੀਆਂ ਫੀਸਾਂ ਤੇ ਟਿਊਸ਼ਨ ਖਾਣ ਕਮਾਈ ਨੂੰ।

ਰਾਸ਼ਨ-ਪਾਣੀ, ਲੀੜਾ-ਲੱਤਾ ਖਰਚ ਦਵਾਈ ਨੂੰ।

ਦੋ-ਤਿੰਨ ਹਫਤੇ ਠੀਕ-ਠਾਕ ਹੈ, ਘਰ ਕੁੱਝ ਖੇੜਾ ਹੈ।

ਬਚਿਆ ਉਹ ਹੀ ਨਾਮ ਸਹਾਰੇ ਜੀਂਦਾ ਜਿਹੜਾ ਹੈ।

ਚੌਥੇ ਆਪੇ ਖਾਲੀ ਹੱਥ ਸਭ ਰੁੱਸੇ-ਗੁੱਸੇ ਨੇ।

ਦੁੱਧ-ਦਹੀ ਦੀ ਛੁੱਟੀ ਖਾਣੇ ਰੁੱਖੇ-ਮਿੱਸੇ ਨੇ ।

ਮਸਾਂ ਮਹੀਨਾ ਲੰਘਦਾ ਜੀਕੂੰ ਡੁਬਦਾ ਬੇੜਾ ਹੈ।

ਬਚਿਆ ਉਹ ਜੋ ਨਾਮ ਸਹਾਰੇ ਜਿਉਂਦਾ ਜਿਹੜਾ ਹੈ।

ਕਿਸਤਾਂ ਤੇ ਘਰ ਲੀਤਾ ਖਰਚੇ ਸਾਰੇ ਸੁੰਗੜ ਗਏ ।

ਕਰੀ ਉਧਾਰੀ ਲਾਲੇ ਅੱਗੇ ਪਰਦੇ ਉਧੜ ਗਏ।

ਇਜ਼ਤ ਨਾ ਸੁਖ ਚੈਨ ਤੇ ਨਾ ਹੀ ਜਾਨ ਸੁਖਾਲੀ ਹੈ।

ਇਹੋ ਜਿਹੀ ਜਿੰਦਗਾਨੀ ਦਾ ਤਾਂ ਰੱਬ ਹੀ ਵਾਲੀ ਹੈ।

ਜੀਵਨ ਦਾ ਇਹ ਚਲਿਆ ਹੋਇਆ ਪੁੱਠਾ ਗੇੜਾ ਹੈ ।

ਬਚਿਆ ਉਹ ਜੋ ਨਾਮ ਸਹਾਰੇ, ਜੀਂਦਾ ਜਿਹੜਾ ਹੈ ।

ਚਾਦਰ ਤੱਕ ਕੇ ਪੈਰ ਪਸਾਰੋ, ਠੀਕ ਸਿਆਣੇ ਨੇ

ਤੰਗੀ ਤੁਰਸੀ ਵਿੱਚ ਤਾਂ ਮੰਨਣੇ ਰੱਬ ਦੇ ਭਾਣੇ ਨੇ।

ਮਾਰੂ ਵਿੱਚ ਤਾਂ ਕੱਪੜਿਆਂ ਨੂੰ ਲਗਦਾ ਲੇਹੜਾ ਹੈ।

ਬਚਿਆ ਉਹ ਜੋ ਨਾਮ ਸਹਾਰੇ ਜੀਂਦਾ ਜਿਹੜਾ ਹੈ ।
 

Dalvinder Singh Grewal

Writer
Historian
SPNer
Jan 3, 2010
2,561
451
81
ਜੀ ਕਰਦਾ ਬੱਚਾ ਬਣ ਜਾਵਾਂ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਜੀ ਕਰਦਾ ਬੱਚਾ ਬਣ ਜਾਵਾਂ।
ਨਾ ਕੋਈ ਝਗੜਾ, ਨਹੀਂ ਲੜਾਈ, ਸਭ ਨੂੰ ਹੱਸ ਬੁਲਾਵਾਂ।
ਕਾਲਾ, ਪੀਲਾ, ਗੋਰਾ ਸਭ ਕੋਈ ਲੱਗੇ ਮੈਨੂੰ ਸਾਵਾਂ ।
ਹਿੰਦੂ, ਮੁਸਲਿਮ, ਸਿੱਖ, ਇਸਾਈ, ਧਰਮ ਚੱਕਰ ਨਾਂ ਆਂਵਾਂ।
ਚੀਤੇ, ਸ਼ੇਰ, ਬਾਘ ਤੇ ਭਾਲੂ, ਤੋਂ ਨਾ ਡਰ ਮੈਂ ਖਾਵਾਂ।
ਨਾ ਡਰ ਭੂਤਾਂ, ਜਿਨ, ਪਰੇਤਾਂ, ਨਾ ਡਰ ਉਡਦੀਆਂ ਛਾਵਾਂ ।
ਠੱਗ, ਚੋਰ, ਨਾ ਦਿਸੇ ਲੁਟੇਰਾ, ਰਿਸ਼ਵਤਖੋਰ ਨਿਥਾਵਾਂ ।
ਨਾ ਕੋਈ ਖਾਹਿਸ਼, ਨਾ ਕੋਈ ਚਿੰਤਾ, ਨਾ ਕੋਈ ਦੇਵਾਂ ਰਾਵਾਂ।
ਨਾ ਕੋਈ ਲੜਨਾ, ਨਾ ਕੋਈ ਝਗੜਾ ਸਭ ਨੂੰ ਹੱਸ ਬੁਲਾਵਾਂ
ਹਰ ਕੋਈ ਘਰ ਆਪਣੇ ਵਸਦਾ , ਨਾ ਕੋਈ ਦਿਸੇ ਨਿਥਾਂਵਾਂ।
ਸਾਰੇ ਦਿਸਣ ਸਿਆਣੇ ਮੈਨੂੰ ਨਾ ਬੁੱਧੂ ਨਾ ਝਾਵਾਂ।
ਠੀਕ ਬੋਲਣਾ ਆਵੇ ਨਾ ਪਰ ਫਿਰ ਵੀ ਗੁਣ ਗੁਣ ਗਾਵਾਂ ।
ਕਰ ਕਰ ਗੱਲਾਂ ਤੋਤਲੀਆਂ ਮੈਂ ,ਹੱਸਾਂ ਅਤੇ ਹਸਾਵਾਂ ।
ਪੀ ਕੇ ਦੁੱਧ ਢਿੱਡ ਭਰ ਲਾਂ ਆਪਣਾ, ਅਲਮ ਗਲਮ ਨਾ ਖਾਵਾਂ ।
ਨਾਲ ਪਿਆਰ ਦੇ ਜਿਹੜਾ ਚੁੱਕੇ ਉਸ ਗਲ ਪਾਵਾਂ ਬਾਹਵਾਂ।
ਚੁੱਪ ਚੁਪੀਤਾ ਤੇਰੀਆਂ ਦਾਤਾਂ ਦਾ ਮੈਂ ਸ਼ੁਕਰ ਮਨਾਵਾਂ।
 

Dalvinder Singh Grewal

Writer
Historian
SPNer
Jan 3, 2010
2,561
451
81
ਇੱਕ ਗਰੀਬ ਦੀ ਗਾਥਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਸਾਨੂੰ ਟੁੱਟਦਿਆਂ ਜੁਗੜੇ ਬੀਤੇ।

ਹੁਣ ਹੋ ਗਏ ਫੀਤੇ ਫੀਤੇ।

ਮਿਹਨਤ ਕਰ ਬੜੀ ਕਮਾਈ।

ਪਰ ਰਾਸ ਕਦੇ ਨ ਆਈ ।

ਔਖਾ ਪਰਿਵਾਰ ਚਲਾਣਾ ।

ਮੁਕਿਆ ਨ ਖਾਣਾ ਦਾਣਾ ।

ਨਿਤ ਘਟਦੀਆਂ ਆਟਾ ਦਾਲਾਂ।

ਨਾ ਹੋਈਆਂ ਪੂਰੀਆਂ ਹਾਲਾਂ ।

ਫੀਸਾ ਤੇ ਟਿਉਸ਼ਨ ਖਰਚੇ।

ਬੱਚਿਆਂ ਦੀਆਂ ਕਿਤਾਬਾਂ ਪਰਚੇ।

ਵੱਡਿਆਂ ਦੇ ਲਈ ਦਵਾਈ ।

ਵੱਧ ਖਰਚ ਤੇ ਘਟ ਕਮਾਈ

ਇਹ ਜ਼ਿੰਦਗੀ ਰਾਸ ਨ ਆਈ ।

ਨਾ ਘਰ ਦੀਆਂ ਮੁੱਕਣ ਕਿਸਤਾਂ ।

ਨਾ ਘਰ ਵਿੱਚ ਪੂਰੀਆਂ ਰਸਦਾਂ ।

ਨਾ ਲਾਲੇ ਦੀ ਘਟੀ ਉਧਾਰੀ ।

ਯਾਰਾਂ ਨੇ ਤੋੜੀ ਯਾਰੀ।

ਅਸੀਂ ਯਤਨ ਬਥੇਰੇ ਕੀਤੇ।

ਹਨ ਘੁੱਟ ਲਹੂ ਦੇ ਪੀਤੇ।

ਫਾਕੇ ਵੀ ਬਥੇਰੇ ਮਾਰੇ ।

ਨਾ ਛਿੱਲੜ ਮੁੜੇ ਉਧਾਰੇ ।

ਜਦ ਚਾਰਾ ਨਾ ਕੋਈ ਚੱਲੇ।

ਰ੍ਰੱਬ ਅੱਗੇ ਜੋੜਾਂ ਪੱਲੇ।

ਰੱਬ ਵੀ ਨਾ ਰਾਖਾ ਹੋਇਆ ।

ਸਾਡੀ ਅਰਜ ਨੂੰ ਫਲ ਨਾ ਛੋਹਿਆ।

ਰੱਬ ਧਨੀਆਂ ਦੀ ਹੀ ਮੰਨੇ

ਉਹ ਕਦ ਮਾੜੇ ਦੇ ਵੰਨੇ।
 

Dalvinder Singh Grewal

Writer
Historian
SPNer
Jan 3, 2010
2,561
451
81
ਧਿਆਨ ਉਸੇ ਵਿੱਚ ਧਰਨਾ ਹੈ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਬੁਰਾ ਨਹੀਂ ਜੇ ਅਪਣਾ ਚਾਹੁੰਦੇ, ਬੁਰਾ ਕਿਸੇ ਦਾ ਕਰੀਏ ਨਾ।

ਖੁਦ ਆਜ਼ਾਦੀ ਚਾਹੁੰਦੇ ਹੋ ਤਾਂ ਜੂਲਾ ਹੋਰ ਗਲ ਧਰੀਏ ਨਾ ।

ਬੋਲ ਨਾ ਮਾੜਾ ਕਦੇ ਬੋਲੀਏ, ਮਾੜਾ ਬੋਲ ਜੇ ਜਰੀਏ ਨਾ।

ਨਹੀਂ ਡਰਾਈਏ ਤੇ ਨਾ ਡਰੀਏ, ਰੱਬ ਬਿਨ ਹੋਰ ਤੋਂ ਡਰੀਏ ਨਾ।

ਸੋਚੋ ਭਲਾ ਸਬਸ ਦਾ ਦਿਲ ਤੋਂ, ਦੁੱਖ ਕਿਸੇ ਨੂੰ ਦੇਈਏ ਨਾ।

ਲੋੜਵੰਦ ਦੀ ਮਦਦ ਕਰੀਏ, ਹੱਕ ਗਰੀਬ ਦਾ ਖੋਹੀਏ ਨਾ।

ਜਾਤ ਪਾਤ ਦੀ ਵੰਡ ਨ ਕਰੀਏ, ਸਭ ਬਰਾਬਰ, ਭੁੱਲੀਏ ਨਾ।

ਸਭ ਦਾ ਦਾਤਾ ਏਕੋ ਹੈ ਜਦ, ਜਾਤਾਂ ਵਿੱਚ ਜਗ ਵੰਡੀਏ ਨਾ।

ਚਿੱਤ ਵਿੱਚ ਚੇਤੇ ਸਦਾ ਇਹ ਰਖੀਏ, ਆਖਰ ਇਕ ਦਿਨ ਮਰਨਾ ਹੈ।

ਜਿਹੜੇ ਹਾਲੀਂ ਰੱਖੇ ਸਾਈਂ ਉਸ ਦੀ ਰਜ਼ਾ ਚ ਵਿਚਰਨਾ ਹੈ।

ਮੋਹ ਪਾਈਏ ਨਾ ਜਗ ਸੰਗ ਬਹੁਤਾ, ਗੁਰ ਘਰ ਚੌਕੀ ਭਰਨਾ ਹੈ।

ਤਨ ਮਨ ਸੁਚਾ ਰੱਖ ਕੇ ਰੱਬ ਨੂੰ, ਯਾਦ ਹਮੇਸ਼ਾ ਕਰਨਾ ਹੈ।

ਵੰਡ ਖਾਣਾ ਕਰ ਨੇਕ ਕਮਾਈ, ਨਾਮ ਲਿਆਂ ਹੀ ਤਰਨਾ ਹੈ।

ਅੰਮ੍ਰਿਤ ਵੇਲੇ ਉੱਠ ਹਮੇਸ਼ਾ ਧਿਆਨ ਉਸੇ ਵਿੱਚ ਧਰਨਾ ਹੈ।
 

swarn bains

Poet
SPNer
Apr 8, 2012
1,093
207
ਗੁਰ ਪਿਆਰ

ਮੇਰੇ ਮਨ, ਕਰ ਸਤਿਗੁਰ ਸੰਗ ਪਿਆਰ

ਮੇਰਾ ਗੁਰੂ ਮੇਰਾ ਰੱਬ, ਔਰ ਸਭ ਬੇਕਾਰ

ਮੇਰਾ ਸਤਿਗੁਰ ਮੇਰੇ ਮਨ ਦਾ ਭੇਦ ਜਾਣਦਾ

ਮਨ ਗੁਰ ਸਬਦ ਧਿਆਏ, ਹਰਿ ਰੰਗ ਮਾਣਦਾ

ਗੁਰ ਮੇਰਾ ਸਤਿਗੁਰ, ਗੁਰ ਮੇਰਾ ਦਾਤਾ

ਕਰਮ ਧਰਮ ਸਭ ਸਤਿਗੁਰੂ ਵਿਧਾਤਾ

ਗੁਰੂ ਵਸੈ ਮੇਰੇ ਚੀਤ, ਸਤਿਗੁਰ ਸੰਗ ਮੇਰੀ ਪ੍ਰੀਤ

ਗੁਰ ਸਬਦ ਗੁਰੂ ਸਿਖਿ, ਨਾਮ ਧਿਆਵਾਂ ਨੀਤ

ਸਤਿਗੁਰ ਮੇਰਾ, ਮੇਰੇ ਮਨ ਵਿਚ ਵਸਦਾ

ਹਰਿ ਨਾਮ ਜਪਣ ਦਾ ਵੱਲ ਦੱਸਦਾ

ਹਰਿ ਹਰਿ ਨਾਮ ਰਿਦੈ ਸਦ ਗਾਵਾਂ

ਗੁਰ ਮੂਰਤ ਅਪਣੇ ਚਿੱਤ ਵਸਾਵਾਂ

ਗੁਰ ਮੂਰਤ ਮਨ ਭਟਕਣ ਤੋਂ ਹਟਾਵੈ

ਰਾਮ ਨਾਮ ਜਪੁ ਮਨ ਸਾਫ ਹੋ ਜਾਵੈ

ਮਨ ਦੇ ਅੰਦਰ ਹਰਿ ਪ੍ਰਭ ਦਾ ਮੰਦਰ

ਮੇਰਾ ਪ੍ਰਭ ਵਸੈ ਇਸ ਮੰਦਰ ਅੰਦਰ

ਮਨ ਸਬਦ ਕਮਾਵੈ, ਮਨ ਸਾਫ ਹੋ ਜਾਵੈ

ਮੇਰਾ ਗੁਰੂ ਮਨ ਮਹਿ ਪ੍ਰਭ ਪ੍ਰਗਟਾਵੈ
 

Dalvinder Singh Grewal

Writer
Historian
SPNer
Jan 3, 2010
2,561
451
81
ਕਰਨਾ ਸਿਖੋ ਸਭ ਨੂੰ ਪਿਆਰ

ਡਾ ਦਲਵਿੰਦਰ ਸਿੰਘ ਗ੍ਰੇਵਾਲ


ਕੀਤੀ ਕੁਲ ਰਚਨਾ ਕਰਤਾਰ।

ਕਰਨਾ ਸਿਖੋ ਸਭ ਨੂੰ ਪਿਆਰ।

ਮੰਦਾ ਕੀਤੇ ਪੈਦੇ ਪਾੜੇ,

ਨੇੜੇ ਕਰਦਾ ਹੈ ਸਤਿਕਾਰ ।

ਕਾਮ ਕ੍ਰੋਧ ਲੋਭ ਮੋਹ ਹੰਕਾਰ।

ਪੰਜੇ ਨੇ ਬੰਦੇ ਤੇ ਭਾਰ।

ਲੈਂਦੇ ਕਾਬੂ ਜੇ ਨਾ ਕੀਤੇ ਜਾਵਣ,

ਲੈਂਦੇ ਨੇ ਬੰਦੇ ਨੂੰ ਮਾਰ।

ਭਲਾ ਸਭਸ ਦਾ ਮੰਗੋ ਭਾਈ।

ਘੁੱਗ ਵਸੋਗੇ ਤੁਸੀਂ ਸਦਾ ਹੀ।

ਜੇਕਰ ਵੈਰ ਕਮਾਉਣਾ ਚਾਹੋ।

ਫਿਰ ਤਾਂ ਹੋਵੇ ਸਦਾ ਤਬਾਹੀ ।

ਚੇਤੇ ਰੱਖੋ ਜੀਵਨ ਦਾਤਾ।

ਮਾਤ ਪਿਤਾ ਉਹ ਭੈਣ ਭਰਾਤਾ।

ਸਦਾ ਤੁਹਾਡਾ ਖਿਆਲ ਹੈ ਉਸਨੂੰ.

ਉਸ ਦਾ ਸਭ ਸੰਗ ਗੂੜਾ ਨਾਤਾ ।

ਚਿੱਤ ਵਿੱਚ ਰੱਖੋ ਉਸ ਦਾ ਨਾਮ।

ਧਿਆਨ ਲਗਾਉ ਸੁਭਹ ਸ਼ਾਮ।

ਸ਼ੁਕਰ ਗੁਜ਼ਾਰੋ ਦੇਵੇ ਦਾਤ.

ਪਾਰ ਲਗਾਵੇ ਜਪ ਸਤਿਨਾਮ।
 

Dalvinder Singh Grewal

Writer
Historian
SPNer
Jan 3, 2010
2,561
451
81
ਇਤਿਹਾਸ ਬਦਲਦਾ ਆਇਆ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਰਾਜੇ ਰਾਜ ਕਰੇਂਦੇ ਆਏ ।
ਲੋਕਾਂ ਤੋਂ ਲੈ, ਦੇਂਦੇ ਆਏ।
ਜਿਨ੍ਹਾਂ ਖੁਦ ਦਾ ਠਾਠ ਵਧਾਇਆ ।
ਉਹਨਾਂ ਨੂੰ ਲੋਕਾਂ ਠੁਕਰਾਇਆ ।
ਲੋਕਾਂ ਨੂੰ ਜਿਨ੍ਹਾਂ ਉਚਿਆਇਆ।
ਚੰਗਾ ਥਾਂ ਇਤਿਹਾਸ ਚ ਪਾਇਆ।
ਚੰਗੇ ਮਾੜੇ ਜਗਤ ਚਲਾਇਆ।
ਇਉਂ ਇਤਿਹਾਸ ਬਦਲਦਾ ਆਇਆ।
 

Dalvinder Singh Grewal

Writer
Historian
SPNer
Jan 3, 2010
2,561
451
81
ਧੰਨ ਨਿਰੰਕਾਰ ਧੰਨ ਨਿਰੰਕਾਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਧੰਨ ਨਿਰੰਕਾਰ ਧੰਨ ਨਿਰੰਕਾਰ।
ਨਾਮ ਜਪੇ ਤੇ ਬੇੜਾ ਪਾਰ । ਤਾਂ ਜਿੰਦ ਬੇਕਾਰ ।
ਇਸ ਲਈ ਬੋਲੋ ਸਤ ਕਰਤਾਰ।
ਜੋ ਜਗ ਦਾ ਹੈ ਸਿਰਜਣਹਾਰ ।
ਉਹ ਹੀ ਕਰਨ ਕਰਾਵਣਹਾਰ ।
ਉਸਦੇ ਹੁਕਮੋ ਨਾ ਕੋਈ ਪਾਰ ।
ਜਿਵ ਜਿਵ ਹੁਕਮ, ਤਿਵੈ ਤਿਵ ਕਾਰ।
ਧੰਨ ਨਿਰੰਕਾਰ, ਧੰਨ ਨਿਰੰਕਾਰ ।
ਨਾਮ ਜਪੇ ਤੇ ਬੇੜਾ ਪਾਰ।
ਉਸ ਦੇ ਹੁਕਮ ਚ ਸਾਰੀ ਸੱਤਾ ।
ਹੁਕਮ ਬਿਨਾ ਨਾ ਹਿਲਦਾ ਪੱਤਾ ।
ਜੋ ਵੀ ਉਸ ਦੀ ਯਾਦ ਚ ਰੱਤਾ,
ਉਸ ਲਈ ਇਕੋ ਠੰਢਾ ਤੱਤਾ।
ਉਸ ਦੇ ਹੁੰਦੇ ਸ਼ੁਭ ਵਿਚਾਰ।
ਧੰਨ ਨਿਰੰਕਾਰ, ਧੰਨ ਨਿਰੰਕਾਰ ।
ਨਾਮ ਜਪੇ ਤੇ ਬੇੜਾ ਪਾਰ।
ਕਾਮ ਕ੍ਰੋਧ ਮੋਹ ਲੋਭ ਨ ਕੋਈ।
ਨਿੰਦਾ, ਚੁਗਲੀ, ਨਾ ਬਦਖੋਈ।
ਜਿਸ ਨੂੰ ਸਭ ਵਿੱਚ ਦਿਸਦਾ ਸੋਈ ।
ਉਸ ਨੂੰ ਸੱਚਾ ਦਿੰਦਾ ਢੋਈ ।
ਉਸ ਦੀ ਰੂਹ ਹੈ ਪ੍ਰੇਮ ਪਰੋਈ।
ਕੁਦਰਤ ਨੂੰ ਉਹ ਕਰੇ ਪਿਆਰ।
ਧੰਨ ਨਿਰੰਕਾਰ, ਧੰਨ ਨਿਰੰਕਾਰ ।
ਨਾਮ ਜਪੇ ਤੇ ਬੇੜਾ ਪਾਰ।
ਜੀਂਦਾ ਹੈ ਜੋ ਨਾਮ ਸਹਾਰੇ।
ਜੀਵਨ ਬਾਜੀ ਕਦੇ ਨ ਹਾਰੇ।
ਉਸ ਗੁਰਮੁਖ ਦੇ ਜਾਈਏ ਵਾਰੇ।
ਆਪ ਤਰੇ ਹੋਰਾਂ ਨੂੰ ਤਾਰੇ।
ਅੱਗਾ ਪਿੱਛਾ ਆਪ ਸੰਵਾਰੇ।
ਸ਼ੱਚੇ ਦਾ ਪਾਵੇ ਦੀਦਾਰ।
ਧੰਨ ਨਿਰੰਕਾਰ, ਧੰਨ ਨਿਰੰਕਾਰ ।
ਨਾਮ ਜਪੇ ਤੇ ਬੇੜਾ ਪਾਰ।
ਜੋ ਚਲਦਾ ਮੰਨ ਰੱਬ ਦਾ ਭਾਣਾ।
ਰੱਬ ਦੀ ਕਿਰਪਾ ਨੂੰ ਉਸ ਪਾਣਾ।
ਨਿੱਜ ਥਾਂ ਦਾ ਜਦ ਮਿਲੇ ਟਿਕਾਣਾ।
ਮੁੱਕ ਜਾਏ ਉਸ ਦਾ ਆਣਾ ਜਾਣਾ ।
ਉਸ ਦਾ ਹੁੰਦਾ ਬੇੜਾ ਪਾਰ ।
ਧੰਨ ਨਿਰੰਕਾਰ, ਧੰਨ ਨਿਰੰਕਾਰ ।
ਨਾਮ ਜਪੇ ਤੇ ਬੇੜਾ ਪਾਰ।
 

swarn bains

Poet
SPNer
Apr 8, 2012
1,093
207
ਹਾਜਰ ਹਜੂਰ

ਅਨਜਾਨੇ ਮੇਂ ਪਲਕੇਂ ਝੁਕਾ ਬੈਠੇ, ਅਬ ਦਿਲ ਮਜਬੂਰ ਹੈ

ਬੇਤਾਬ ਹੈ ਦਰਪਨੇ ਦਾਮਨ, ਮਗਰ ਮੰਜਿਲ ਦੂਰ ਹੈ



ਖ਼ਬਰ ਨਹੀਂ ਕਹਾਂ ਸੇ ਆਏ, ਔਰ ਕਹਾਂ ਚਲੇ ਗਏ

ਮਨ ਮੇਂ ਹੈਂ ਮੌਜੂਦ, ਹਰ ਮਨ ਕੇ ਸੰਗ ਮਿਲੇ ਹੂਏ

ਰਾਸਤਾ ਹੈ ਬੜਾ ਮੁਸ਼ਕਿਲ, ਪਹੁੰਚਨਾ ਜਰੂਰ ਹੈ

ਖੋਜਤੇ ਜਾਓ ਉਨ ਕੋ, ਜੋ ਕਿਸੀ ਕੋ ਨਹੀਂ ਮਿਲਤੇ

ਯਹੀ ਹੈ ਜਿਗਰੇ ਖਲਿਸ਼, ਕਰੀਬ ਹੈਂ ਵੋਹ ਦਿਲ ਕੇ

ਹਰ ਰੋਜ ਦਿਲ ਖੋਜ, ਯਾਦਸ਼ ਉਸੇ ਮਨਜੂਰ ਹੈ

ਪਾਉਂ ਦੀਏ ਚਲਨੇ ਲੀਏ, ਕਹਾਂ ਪਹੁੰਚੇ ਚਲਤੇ ਚਲਤੇ

ਕਭੀ ਯਹਾਂ ਕਭੀ ਵਹਾਂ, ਪੂਛਾ ਹੀ ਨਹੀਂ ਦਿਲ ਸੇ

ਢੂੰਡਤੇ ਹੈਂ ਵੋਹ ਅਫਸਾਨਾ, ਜੋ ਸਭਸੇ ਮਸ਼ਹੂਰ ਹੈ

ਖ਼ਬਰ ਨਹੀਂ ਕਿਉਂ ਆਏ ਯਹਾਂ, ਔਰ ਜਾਏਂਗੇ ਕਹਾਂ

ਚਲਨੇ ਕੇ ਲੀਏ ਖੁਦਾ ਨੇ ਬਨਾਇਆ ਯਹ ਜਹਾਂ

ਚਲਤੇ ਜਾਓ ਦਿਲ ਬਹਿਲਾਓ, ਚਲਨਾ ਜਰੂਰ ਹੈ

ਸਤਿਗੁਰ ਮੂਰਤ ਰੱਖ ਮਨ ਮਹਿ ਲਾਏ ਧਿਆਨ

ਗੁਰ ਦਿਰੜਾਵੈ ਨਾਮ ਮਨ ਮਹਿ ਪ੍ਰਗਟੈ ਗਿਆਨ

ਮਨ ਮਹਿ ਪ੍ਰਭ ਵਸੈ, ਪਰ ਜਾਪੈ ਦੂਰ ਹੈ

ਸ਼ਾਹ ਰਗ ਤੋਂ ਮੇਰਾ ਰੱਬ ਨੇੜੇ ਵਸਦਾ

ਛੁਪ ਕੇ ਰਹਿੰਦਾ ਮੈਨੂੰ ਕੁਝ ਨਹੀਂ ਦੱਸਦਾ

ਸਾਹ ਰੁਕੈ ਜਾਨ ਮੁੱਕੈ, ਜੱਗ ਕਾ ਦਸਤੂਰ ਹੈ

ਗੁਰ ਸਬਦ ਕਮਾਓ, ਹਰਿ ਨਾਮ ਧਿਆਓ

ਹਰਿ ਨਾਮ ਗੁਰ ਗੁਰ ਗੁਰ ਕਰਤੇ ਜਾਓ

ਹਰ ਮਨ ਮਹਿ ਵਸਦਾ ਮੇਰਾ ਹਰਿ ਹਜੂਰ ਹੈ
 

Dalvinder Singh Grewal

Writer
Historian
SPNer
Jan 3, 2010
2,561
451
81
ਸਾਢੇ ਤਿੰਨ ਵਜੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਾਢੇ ਤਿੰਨ ਵਜੇ ਤੂੰ ਜਗਉਨੈਂ ਦਾਤਾ ਰੋਜ਼।
ਤੇਰੇ ਟਾਈਮ ਪੀਸ ਦੇ ਨੇ ਰੰਗਲੇ ਇਹ ਚੋਜ ।
ਕਰਕੇ ਸਰੀਰ ਸਾਫ ਜਪਾਂ ਤੇਰਾ ਨਾਮ।
ਅੰਦਰੋਂ ਹੀ ਕਰਦਾ ਹਾਂ ਨਿਤ ਤੇਰੀ ਖੋਜ।
ਲਾਉਂਦਾ ਹਾਂ ਧਿਆਨ, ਚਿਤ ਹੁੰਦਾ ਬੜਾ ਸ਼ਾਂਤ,
ਤਨ ਵਿਚ ਪਾਵਾਂ ਆਇਆ ਹੋਇਆ ਨਵਾਂ ਓਝ।
ਭੁਖ ਤੇਰੇ ਦੀਦ ਦੀ ਨਿਰਾਲੀ ਮੇਰੇ ਚਿੱਤ,
ਪੰਜਾਂ ਦਾ ਮੈਂ ਰੱਖਦਾ ਹਾਂ ਲਾ ਕੇ ਪਾਸੇ ਬੋਝ।
ਜੋੜੀ ਰੱਖ ਆਪਣੇ ਧਿਆਨ ਵਿੱਚ ਸਾਈਂ,
ਜੀਵਨ ਦਾ ਵੱਖਰਾ ਅਨੰਦ,ਵੱਖ ਸੋਜ਼।
 
Top