- Apr 8, 2012
- 1,082
- 203
ਦਿਲ ਵਿਚ ਵਸਦਾ
ਏਥੇ ਤੂੰ ਹੈ, ਉਥੇ ਤੂੰ ਹੈਂ ਜ਼ਮੀਂ ਤੂੰ ਜ਼ਮਾ ਤੂੰ ਹੈ,
ਕਾਏਨਾਤ ਭੀ ਤੂ ਹੈ, ਜਹਾਂ ਭੀ ਤੂੰ ਹੈ
ਮੇਰੇ ਦਿਲ ਵਿਚ ਤੂੰ ਵਸਦਾ, ਮੇਰਾ ਮੁਰਸ਼ਦ ਰਾਹ ਦੱਸਦਾ
ਮੈਂ ਸਜਦੇ ਕਰ ਕਰ ਹੰਭ ਗਿਆ, ਪਰ ਪਤਾ ਸਤਾ ਨੀ ਦੱਸਦਾ
ਬਾਵਨ ਜੁਗ ਹਨੇਰੇ ਬੈਠਾ, ਤੈਨੂੰ ਸੂਝ ਬੂਝ ਨ ਕਾਈ
ਅੰਦਰ ਛੁਪਿਆ ਗੁਰੂ ਸਾਧਿਆ, ਤੇਰੀ ਸੋਚ ਬਦਲਾਈ
ਪਹਿਲਾਂ ਸੋਚ ਨ ਸਕਿਆ, ਹੁਣ ਮਸਕੜੀਆਂ ਹਸਦਾ
ਹਰ ਜੀਵ ਮਨ ਵਿਚ ਸੋਚਦਾ, ਦੁਖ ਸੁਖ ਕਿਧਰੋਂ ਆਵਣ
ਮਨ ਦੀ ਬੇਚੈਨੀ ਤੜਫਾਵੇ, ਨਿੱਤ ਮਨ ਦੇ ਘੋੜੇ ਦੁੜਾਵਣ
ਅੱਜ ਇਥੇ ਕੱਲ੍ਹ ਬਣ ਪਰਦੇਸੀ, ਦਰ ਦਰ ਫਿਰਦਾ ਭੱਜਦਾ
ਦੁਖ ਸੁਖ ਤੇਰੇ ਮਨ ਦੀ ਸੋਚ, ਨਰਕ ਸੁਰਗ ਤੋਂ ਡਰਦਾ
ਦੁਨੀਆਂਦਾਰੀ ਇੰਞ ਬਣਾਈ, ਅੱਜ ਜੰਮਿਆਂ ਕੱਲ੍ਹ ਮਰਦਾ
ਨਰਕ ਸੁਰਗ ਸੋਚ ਚਿੱਤ ਦੀ, ਮਨ ਇੰਞ ਭਜਾਇਆ ਸਭ ਦਾ
ਜੱਗ ਸਾਜ ਤੂੰ ਛੁਪ ਕੇ ਬੈਠਾ, ਦੁਖ ਸੁਖ ਮੇਰੇ ਪੱਲੇ ਪਾਏ
ਮੈਂ ਅਪਣਾ ਮਨ ਸਾਂਭ ਨ ਸਕਿਆ, ਜੰਮਣ ਦੀ ਇਹਾ ਸਜਾਏ
ਜੰਮਣ ਨਾਲੋਂ ਮਰਨਾ ਚੰਗਾ, ਹਿਸਾਬ ਮੁੱਕ ਜਾਏ ਜੱਗ ਦਾ
ਜੋ ਮੈਂ ਕਰਦਾ ਤੂੰ ਜਾਣਦਾ, ਨਿੱਤ ਛੁਪ ਕੇ ਨਜ਼ਰੇ ਮਾਣੇ
ਇਨਸਾਨ ਬਣ ਕੇ ਵੇਖ ਜ਼ਰਾ, ਤੈਨੂੰ ਕੋਈ ਨਾ ਇੱਥੇ ਸਿਆਣੇ
ਤੇਰਾ ਹਿਸਾਬ ਕਰੇਗੀ ਦੁਨੀਆਂ, ਹਿਸਾਬ ਕਰੇਂ ਤੂੰ ਸਭ ਦਾ
ਮੇਰਾ ਮਨ ਬੇਤਾਬ ਹੈ, ਅੜਿਆ, ਮੇਰੇ ਮਨ ਚੋਂ ਬਾਹਰ ਆ
ਮੇਰੇ ਸ੍ਹਾਮਣੇ ਆ ਕੇ ਬਹਿ, ਅਸਾਂ ਮਿਲਣਾ ਗਲਵੱਕੜੀ ਪਾ
ਨੈਣ ਮਿਲਾ ਆਪਣਾ ਬਣਾ, ਮਿਲ ਸੰਗ ਛੁੱਟ ਜਾਏ ਜੱਗ ਦਾ