• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

Dalvinder Singh Grewal

Writer
Historian
SPNer
Jan 3, 2010
2,504
449
81
ਬਿਨਾ ਖੋਟ ਬਣ ਗਹਿਣਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਜਾਗ ਮਨਾ, ਬੇਗਾਨਿਆਂ ਧਨਾ, ਦਸ ਕੀ ਦੇਣਾ ਲੈਣਾ ।

ਸੁਖ ਦੁਖ ਦਿਤੇ ਰਬ ਨੇ ਸਾਰੇ, ਉਹ ਸਭ ਪੈਣਾਂ ਸਹਿਣਾ।

ਉਸ ਦੇ ਹੁਕਮੋਂ ਬਾਹਰ ਨਾ ਕੋਈ, ਹੁਕਮ ਰਜ਼ਾ ਵਿਚ ਚਲਣਾ

ਅਪਣੇ ਮਨ ਨੂੰ ਕਾਬੂ ਰੱਖ ਕੇ, ਮੰਨਣਾ ਉਸ ਦਾ ਕਹਿਣਾ।

ਦੁਨੀਾਂ ਦੇ ਭਵਜਲ ਵਿੱਚ ਖੋ ਕੇ, ਹੁਕਮੋ ਬਾਹਰ ਨ ਜਾਣਾ

ਜਿਹੜੇ ਹਾਲੀਂ ਰੱਖੇ ਸਾਈਂ, ਖੁਸ਼ ਹੋ ਓਵੇਂ ਰਹਿਣਾ।

ਸਾਰੇ ਜੀ ਨੇ ਰੱਬ ਦੇ ਇਸ ਲਈ, ਸਭ ਨੂੰ ਪਿਆਰ ਜਤਾਉਣਾ ।

ਕਾਮ, ਕ੍ਰੋਧ, ਮੋਹ, ਲੋਭ ਤੋਂ ਹਟ ਕੇ, ਨਾਮ ਦੀ ਗੋਦੀ ਬਹਿਣਾ।

ਗੁਰ ਦੇ ਸ਼ਬਦ ਚ ਮਨ-ਚਿਤ ਲਾ ਕੇ, ਸੱਚ ਦਾ ਪੱਲਾ ਫੜਣਾ,

ਲੋਭ ਮੋਹ ਹੰਕਾਰ ਨੂੰ ਛੰਡ ਕੇ, ਉਸਦੇ ਚਰਨੀ ਢਹਿਣਾ।

ਆਪ ਜਪੀਂ, ਸਭ ਨੂੰ ਵੀ ਆਖੀਂ, ਨਾਮ ਜਪੇ ਸੁਖ ਹੋਵੇ,

ਉਸ ਸੰਗ ਜੁੜਿਆਂ ਮੰਜ਼ਿਲ ਮਿਲਣੀ, ਹੋਰ ਵਹਿਣ ਨਾ ਵਹਿਣਾ।

ਆਉਣ ਜਾਣ ਦੇ ਗੇੜੇ ਮੁੱਕਣੇ, ਉਸ ਦੇ ਵਿੱਚ ਸਮਾ ਕੇ,

ਉਸ ਜੇਹਾ ਬਣ ਜਲ ਜਿਉਂ ਜਲ ਹੋ, ਬਿਨਾ ਖੋਟ ਬਣ ਗਹਿਣਾ।
 

Dalvinder Singh Grewal

Writer
Historian
SPNer
Jan 3, 2010
2,504
449
81
ਖੁਸ਼ੀਆਂ

ਡਾ ਦਲਵਿੰਦਰ ਸਿੰਘ ਗ੍ਰੇਵਾਲ


ਖੁਸ਼ੀਆਂ ਨੇ ਬਹੁਮੁਲੇ ਤੋਹਫੇ ਤੋਂ ਵੱਡੀਆਂ।
ਖੁਸ਼ੀਆਂ ਨਾ ਹੁੰਦੀਆਂ ਅੰਗੂਰਾਂ ਚੋਂ ਕੱਢੀਆਂ।
ਖੁਸ਼ੀਆਂ ਮੁਹੱਬਤ ਦੇ ਬੋਲਾਂ ਦਾ ਜੀਵਨ ।
ਖੁਸ਼ੀਆਂ ਤਾਂ ਬੇਫਿਕਰੇ ਮੇਲਾਂ ਚ ਤਨ ਮਨ ।
ਖੁਸ਼ੀਆਂ ਜੋ ਬਣਦੀਆਂ ਜੀਵਨ ਸਹਾਰਾ।
ਖੁਸ਼ੀਆਂ ਤਾਂ ਹੋਵਣ ਜੋ ਅੱਖਾਂ ਦਾ ਤਾਰਾ।
ਖੁਸ਼ੀਆਂ ਨਾ ਮਾਇਆ ਦਾ ਵੱਡਾ ਭੰਡਾਰਾ ।
ਖੁਸ਼ੀਆਂ ਨਾ ਉੱਚਾ ਕੋਈ ਮਹਿਲ ਮਨਾਰਾ।
ਖੁਸ਼ੀਆਂ ਤਾਂ ਮਿਲਦਾ ਜਦ ਸੱਜਣ ਪਿਆਰਾ ।
ਖੁਸ਼ੀਆਂ ਸਬਰ ਕਰਕੇ ਕੀਤਾ ਗੁਜ਼ਾਰਾ ।
ਖੁਸ਼ੀਆਂ ਤਾਂ ਕੁਦਰਤ ਦਾ ਨੂਰੀ ਨਜ਼ਾਰਾ ।
ਖੁਸ਼ੀਆਂ ਤਾਂ ਮੋਰਾਂ ਦਾ ਨੱਚਣਾ ਰੰਗੀਲਾ।
ਖੁਸ਼ੀਆਂ ਤਾਂ ਕੋਇਲ ਦਾ ਗਾਉਣਾ ਰਸੀਲਾ।
ਖੁਸ਼ੀਆਂ ਤਾਂ ਵਰਦੀਆਂ ਬਾਰਿਸ਼ ਦੀਆਂ ਕਣੀਆਂ ।
ਪੱਤੇ ਤੇ ਖੁਸ਼ੀਆਂ ਤਰੇਲਾਂ ਦੀਆਂ ਮਣੀਆਂ।
ਖੁਸ਼ੀਆਂ ਤਾਂ ਬਾਲਾਂ ਦਾ ਗੋਦੀ ਚ ਹੱਸਣਾ।
ਖੁਸ਼ੀਆਂ ਪਿਆਰੇ ਨੂੰ ਮਿੱਠੀ ਗੱਲ ਦੱਸਣਾ।
ਤੀਆਂ ਚ ਗਿੱਧੇ ਗੜੂੰਦੀਆਂ ਨਢੀਆਂ ।
ਖੁਸ਼ੀਆਂ ਜੋ ਪ੍ਰੀਤਮ ਸੰਗ ਰਾਤਾਂ ਨੇ ਕੱਢੀਆਂ।
ਖੁਸ਼ੀਆਂ ਤਾਂ ਅੰਦਰੋਂ ਉੱਠਦਾ ਵਲਵਲਾ ਹੈ।
ਖੁਸ਼ੀਆਂ ਤਾਂ ਦਿਲ ਦੀ ਸੁੰਦਰ ਕਲਾ ਹੈ।
ਖੁਸ਼ੀਆਂ ਜੇ ਮਿਲੀਆਂ ਤਾਂ ਸ਼ੁਕਰਾਨਾ ਸਿੱਖੋ ।
ਈਸ਼ਵਰ ਨੂੰ ਦੇਣਾ ਨਜ਼ਰਾਨਾ ਸਿੱਖੋ।
 

Dalvinder Singh Grewal

Writer
Historian
SPNer
Jan 3, 2010
2,504
449
81
ਮਾਇਆ ਤੇ ਨਾਮ

ਡਾ ਦਲਵਿੰਦਰ ਸਿੰਘ ਗ੍ਰੇਵਾਲ

ਮਾਇਆ ਮਨ ਤਨ ਮੈਲ ਵਧਾਵੇ।

ਬੀਤੇ ਨੂੰ ਬੰਦਾ ਭੁੱਲ ਜਾਵੇ।

ਮਾਇਆ ਅੱਜ ਵਿੱਚ ਜੀਣ ਭੁਲਾਵੇ।

ਮਾਇਆ ਭਵਿਖ ਨਾ ਚਿੱਤ ਲਿਆਵੇ।

ਮਾਇਆ ਹਉਮੈ ਮਨੀਂ ਚੜ੍ਹਾਵੇ।

ਬੰਦਾ ਨਾ ਆਪੇ ਵਿੱਚ ਆਵੇ।

ਬੰਦਾ ਪੁੱਠੇ ਕਰਮ ਕਮਾਵੇ।

ਝੂਠ ਚ ਅਪਣਾ ਜੀਣ ਵਿਹਾਵੇ।

ਬੰਦਾ ਖੁਦ ਨੂੰ ਸਮਝ ਨਾ ਪਾਵੇ।

ਬੰਦਾ ਯਮ ਦੀ ਗੋਦ ਚ ਜਾਵੇ।

ਆਉਣ ਜਾਣ ਦੇ ਚੱਕਰ ਖਾਵੇ ।

ਇਸ ਦੀ ਥਾਂ ਜੇ ਨਾਮ ਕਮਾਵੇ।

ਗੁਰ ਦੀ ਸਿਖਿਆ ਚਿੱਤ ਚ ਲਾਵੇ।

ਜੀਵਨ ਸਿੱਧੇ ਰਸਤੇ ਪਾਵੇ।

ਸਿਦਕ ਸਿਰੜ ਨੂੰ ਨਾਮ ਵਧਾਵੇ ।

ਸੱਚ ਸੁੱਚ ਦਾ ਜੀਣ ਸਿਖਾਵੇ।

ਕਾਮ ਕ੍ਰੋਧ ਮੋਹ ਲੋਭ ਹਟਾਵੇ।

ਇੱਕੋ ਦਾਤਾ ਚਿੱਤ ਵਿੱਚ ਆਵੇ।

ਸਭ ਜੀਆਂ ਸੰਗ ਪਿਆਰ ਵਧਾਵੇ।

ਸਾਰੇ ਕਸ਼ਟ ਕਲੇਸ਼ ਮਿਟਾਵੇ।

ਆਉਣ ਜਾਣ ਨੂੰ ਨਾਮ ਮਿਟਾਵੇ।

ਰੱਬ ਦੀ ਗੋਦ ਚ ਨਾਮ ਬਿਠਾਵੇ।
 

swarn bains

Poet
SPNer
Apr 8, 2012
1,057
201
ਮਾਇਆ ਮਾਈ ਮੈਲ ਚਿੱਤ ਵਿਚ
ਮਨਮੁੱਖ ਮਨ ਮੈਲਾ ਹੋਵੇ, ਸਕੈ ਨ ਮਨ ਕੂ ਜਿ੍ੱਤ


ਤਾਲਾ ਕੁੰਜੀ

ਜੱਗ ਕੂ ਸਾਜ ਸੁਆਰ ਕੈ, ਰੱਬ ਛੁਪ ਗਿਆ ਮਨ ਅੰਦਰ

ਕੁੰਜੀ ਗੁਰ ਕੌ ਸੌਂਪ ਕੈ, ਮਨ ਅੰਦਰ ਪਾ ਲਿਆ ਮੰਦਰ

ਤਾਲਾ ਮਨ ਕੂ ਮਾਰ ਕੈ, ਬਹਿ ਗਿਆ ਛੁਪ ਜੀਅ ਵਿਚ

ਮਨ ਦਾ ਤਾਲਾ ਖੁੱਲ੍ਹ ਸੀ, ਸਵਰਨ ਸਬਦ ਗੁਰ ਤੋਂ ਸਿੱਖ

ਗੁਰ ਰੱਖੈ ਹਰਿ ਚਿੱਤ ਛੁਪਾ ਕੈ, ਦੋ ਕਲਾ ਤਾਲਾ ਦਿੱਤਾ ਮਾਰ

ਗੁਰ ਸੇਵਣ ਸਬਦ ਕਮਾਇ, ਹਰਿ ਧਿਆ ਆਪਣਾ ਮਨ ਮਾਰ

ਸਤਿਗੁਰ ਸੇਵਣ ਹਰਿ ਸੇਵਣਾ,ਬੈਂਸ ਜਾ ਢਹਿ ਗੁਰ ਦਰ ਵਿਚ

ਸਤਿਗੁਰ ਹਰਿ ਹੋਏ ਮਸੀਹਾ, ਗੁਰ ਹਰਿ ਭੇਦ ਨ ਕਾਈ

ਪੂਜ ਗੁਰੂ ਕੌ ਰੱਬ ਜਾਣ, ਮਨ ਤਨਿ ਹਰਿ ਨਾਮ ਧਿਆਈ

ਹਰਿ ਹਰਿ ਭਜੁ ਹਰੇ ਹਰਿ ਹੋਵੈ, ਸਿੱਖਿ ਗੁਰੂ ਤੋਂ ਸਿੱਖਿ

ਰੱਬ ਕਿਸੇ ਨੂੰ ਨਹੀਂ ਦਿਸਦਾ, ਰੱਬ ਸਭ ਤੋਂ ਉਚੀ ਸ਼ਕਤੀ

ਜਨਮ ਮਰਨ ਤੋਂ ਰੱਬ ਦੂਰ, ਹਰ ਮਨ ਹਰਿ ਕੀ ਬਸਤੀ

ਅੰਤ ਸਮੇਂ ਘੱਲਦਾ ਪਰਚਾ, ਕੀਤਾ ਕਰਮ ਆਪੇ ਜਾਵੇ ਦਿਸ

ਰੱਬ ਕਿਧਰੋਂ ਆਉਂਦਾ ਨਹੀਂ, ਉਹ ਨਾ ਹੀ ਕਿਧਰੇ ਜਾਂਦਾ

ਬੈਂਸ, ਖੋਜ ਲੈ ਮਨ ਆਪਣਾ, ਗੁਰ ਮਨ ਮਹਿ ਹਰਿ ਪ੍ਰਗਟਉਂਦਾ

ਰੱਬ ਜੰਮਦਾ ਮਰਦਾ ਨਹੀਂ, ਮਨ ਸਾਫ ਜਾਹਿਰ ਹੋਵੇ ਮਨ ਵਿਚ

ਰੱਬ ਮਨਾਉਣਾ ਔਖਾ ਨਹੀਂ, ਰੱਬ ਸਹਿਜ ਸੁਭਾ ਮੰਨ ਜਾਵੇ

ਔਖਾ ਗੁਰੂ ਮਨਾਉਣਾ ਏ, ਗੁਰੂ ਪੂਜ ਰੱਬ ਰਾਹ ਨਜਰ ਆਵੇ

ਗੁਰ ਸਿਖਿ ਬੈਂਸ ਸਬਦ ਕਮਾ, ਗੁਰ ਸਬਦ ਲਵੇ ਮਨ ਖਿੱਚ

ਕੱਚੇ ਘੜੇ ਚੜ੍ਹ ਨਾ ਸੋਹਣੀ, ਕੱਚਾ ਨਹੀਂ ਪਾਰ ਲੰਘਾਉਂਦਾ

ਵਿਚ ਝਨਾ ਖੁਰ ਜਾਣਾ ਕੱਚਾ, ਤੈਨੂੰ ਸੰਗ ਡੋਬ ਲੈ ਜਾਂਦਾ

ਮਹੀਵਾਲ ਮਨਾ ਲੈ ਅੜੀਏ, ਹਰਿ ਦਰ ਦੋਵੇਂ ਹੋ ਜਾਣ ਇਕ

ਗੁਰ ਪੂਜਣ ਹਰਿ ਪੂਜਣ, ਰੱਬ ਮਨਾਉਣ ਦਾ ਇਕ ਤ੍ਰੀਕਾ

ਕਰਮ ਧਰਮ ਧੰਦੇਬਾਜੀ, ਧਰਮ ਗੁਰੂ ਦਾ ਕਰਨ ਸਰੀਕਾ

ਕਰੋ ਸਰੀਕਾ ਕੁਝ ਨਾ ਪੱਲੈ, ਗੁਰ ਪੂਜ ਰੱਬ ਦਿਸੈ ਮਨ ਵਿਚ
 

swarn bains

Poet
SPNer
Apr 8, 2012
1,057
201
ਇਸ਼ਕ ਕਸੌਟੀ

ਦਿਲਾਂ ਦੀ ਇਸ਼ਕ ਕਸੌਟੀ ਏ, ਇਸ਼ਕ ਦਾ ਕੋਈ ਮੁੱਲ ਨਹੀਂ

ਇਸ਼ਕ ਮਜਾਜੀ ਨੈਣ ਲੜਾਉਣਾ, ਹਕੀਕੀ ਇਸ਼ਕ ਦੇ ਤੁੱਲ ਨਹੀਂ



ਆਸ਼ਿਕ ਉਹਨੂੰ ਆਖਈਦੈ, ਜੋ ਦਿਲ ਦੀ ਬਾਜੀ ਲਾ ਦੇਵੇ

ਯਾਰ ਚਿੱਤ ਵਿਚ ਵਸ ਜਾਵੇ, ਆਪਣਾ ਆਪ ਭੁਲਾ ਦੇਵੇ

ਹਕੀਕੀ ਇਸ਼ਕ ਮਨ ਦੀ ਗੁੰਝਲ, ਮਾਹੀ ਸਕਦਾ ਭੁੱਲ ਨਹੀਂ

ਨੈਣ ਨੈਣਾਂ ਦੀ ਕਰਨ ਗੁਲਾਮੀਂ, ਮਜਾਜੀ ਇਸ਼ਕ ਦਾ ਧੰਦਾ

ਮਨ ਨੂਂ ਮਨ ਹੀ ਮਾਰ ਸਕੇ, ਇਹ ਜਾਣੈ ਕੋਈ ਵਿਰਲਾ ਬੰਦਾ

ਬੈਂਸ, ਮਨ ਨੀਵਾਂ ਕੇ ਯਾਰ ਮਨਾ, ਮਨ ਮਾਰਨ ਦੇ ਤੁੱਲ ਨਹੀਂ

ਹਕੀਕੀ ਇਸ਼ਕ ਏ ਖੇਡ੍ਹ ਰੱਬ ਦੀ, ਪਿਛਲੇ ਜਨਮ ਦਾ ਨਾਤਾ

ਇਸ਼ਕ ਅਵੱਲੜਾ ਡਾਕੂ ਏ, ਲੁੱਟੇ ਜਿਵੇਂ ਲਿਖਿਆ ਆਪ ਵਿਧਾਤਾ

ਦਿਲ ਦਿਲਾਂ ਕੂ ਖਿਚਦਾ ਏ, ਨੈਣੋਂ ਨੀਰ ਬਹਾਉਣਾ ਮੁੱਲ ਨਹੀਂ

ਇਸ਼ਕ ਅਜਿਹੀ ਮਨ ਦੀ ਹਾਲਤ, ਜੋ ਮਨ ਚ ਇਸ਼ਕ ਵਸਾ ਦੇਵੇ

ਆਸ਼ਿਕ ਕੀ ਮੂਰਤ ਮਨ ਵਸਾ ਕੇ, ਅਪਨੀ ਹਸਤੀ ਭੁਲਾ ਦੇਵੇ

ਦੋ ਦਿਲਾਂ ਦਾ ਮੇਲ ਇਸ਼ਕ, ਇਕ ਤੱਕੜੀ ਸਕਦੀ ਤੁੱਲ ਨਹੀਂ

ਦੋ ਹੱਥ ਤਾੜੀ ਵਜਦੀ ਏ, ਇਕ ਹੱਥ ਤਾੜੀ ਵੱਜ ਨੀ ਸਕਦੀ

ਆਸ਼ਿਕ ਮਾਸ਼ੂਕ ਇਸ਼ਕ ਹਕੀਕੀ, ਮੁੜ ਮੱਕੇ ਜਾਣਾ ਹੱਜ ਨਹੀਂ

ਮੰਦਕ ਮਸਜਿਦ ਦੁਨੀਆਂ ਪੂਜੈ, ਪਰ ਇਸ਼ਕ ਦੇ ਕੋਈ ਤੁੱਲ ਨਹੀਂ

ਤੇਰੀ ਆਸ਼ਿਕੀ ਤੋਂ ਪਹਿਲਾਂ, ਏਥੇ ਮੇਰਾ ਕੋਈ ਨਹੀਂ ਸੀ

ਤੇਰੀ ਯਾਦ ਬਹੁਤ ਸਤਾਉਂਦੀ ਏ, ਪਰ ਕਦੀ ਰੋਈ ਨਹੀਂ ਸੀ

ਤੇਰੀ ਯਾਦ ਆਵੇ ਦਮ ਰੁਕ ਜਾਵੇ, ਸਕਦੀ ਤੈਨੂੰ ਭੁੱਲ ਨਹੀਂ

ਇਸ਼ਕ ਮਨ ਦੀ ਦਸ਼ਾ ਅਜਿਹੀ, ਸਾ ਰੱਬ ਮਨਾਉਣ ਦਾ ਢੰਗ

ਆਸ਼ਿਕ ਮਾਸ਼ੂਕ ਸਾਹਮਣੇ ਨਾ ਹੋਵਣ ਹੋਣ ਲੱਗੈ ਮਨ ਤੰਗ

ਪੂਜਣ ਧਰਮਾਂ ਧਾਮਾ ਨੂੰ, ਯਾਰ ਮਨਾਉਣ ਦੇ ਤੁੱਲ ਨਹੀਂ

ਪੱਤਣਾ ਤੇ ਬਹਿ ਕਰਨ ਉਡੀਕਾ, ਮਾਹੀ ਜਿਨ੍ਹਾਂ ਦਾ ਟੁਰ ਜਾਵੇ

ਮਨ ਮਾਹੀ ਮਾਹੀ ਗਾਉਂਦਾ ਏ, ਜੇ ਵਿਛੜਿਆ ਯਾਰ ਮੁੜ ਆਵੇ

ਬੈਂਸ, ਵਿਛੜੇ ਯਾਰ ਨਹੀਂ ਮੁੜਦੇ, ਪਰ ਮਨ ਸਕਦਾ ਭੁੱਲ ਨਹੀਂ

ਤਾਂਘ ਇਸ਼ਕ ਮਨ ਤੜਫਾਵੇ, ਏਥੇ ਕੋਈ ਨੀ ਇਸ਼ਕ ਦਾ ਦਰਦੀ

ਇਸ਼ਕ ਰੱਬ ਦਾ ਰਾਹ ਅੜੀਏ, ਪਰ ਦਨੀਆਂ ਵੇਖ ਨਹੀਂ ਜਰਦੀ

ਖੂਨ ਡ੍ਹੁਲਦਾ ਦੁਨੀਆਂ ਵੇਖੇ, ਓਥੇ ਯਾਰ ਮਨਾਉਣ ਦੀ ਖੁਲ੍ਹ ਨਹੀਂ

ਮਝਬ ਇਸ਼ਕ ਦੀਆਂ ਮਾਰੇ ਨਕਲਾਂ, ਰੱਬ ਮਨਾਉਣ ਦਾ ਰਾਹ

ਰੱਬ ਮਨਾਉਣਾ ਸੋਈ ਜਾਣੇ, ਜਿਹਦਾ ਪਵੇ ਯਾਰ ਸੰਗ ਵਾਹ

ਵਾਹ ਮੇਰੇ ਮਾਲਿਕਾ ਵਾਹ, ਤੈਨੂਂ ਜਾਣ ਕੋਈ ਸਕਦਾ ਭੁੱਲ ਨਹੀਂ

ਰੱਬ ਇਸ਼ਕ ਇਸ ਲਈ ਸਾਜਿਆ, ਕਿ ਮਨ ਸਾਫ ਹੋ ਜਾਏ

ਸਾਫ ਮਨ ਵਿਚ ਰੱਬ ਜਾਹਿਰ ਹੋਵੇ, ਸਤਿਗੁਰ ਦੀ ਸਰਣਾਏ

ਸਤਿਗੁਰ ਦਾਤਾ ਪੁਰਖ ਵਿਧਾਤਾ, ਕਰਮ ਧਰਮ ਗੁਰੂ ਤੁੱਲ ਨਹੀਂ
 

swarn bains

Poet
SPNer
Apr 8, 2012
1,057
201
ਮਨ ਸਮਝਾਉਣਾ

ਪਾਰਸ ਪਰਸੀਐ ਪਾਰਸ ਬਣੈ, ਮਨ ਸਮਝਾਉਣ ਦੀ ਰੀਤ

ਪਾਰਸ ਮਨ ਸਮਝਾਉਣ ਦੀ ਗੁੜ੍ਹਤੀ, ਪਾ ਪਾਰਸ ਸੰਗ ਪ੍ਰੀਤ

ਪਾਰਸ ਕੋਈ ਜਾਦੂ ਨਹੀਂ, ਲੱਗ ਲੋਹਾ ਸੋਨਾ ਬਣ ਜਾਏ

ਜੱਗ ਵਿਚ ਬੇਹੱਦ ਲੋਹਾ ਏ, ਸਾਰਾ ਜੱਗ ਸੋਨਾ ਬਣ ਜਾਏ

ਕੋਈ ਅਜਿਹਾ ਜਾਦੂ ਨਹੀਂ, ਇਕ ਭਿਖਾਰੀ ਰਾਜਾ ਬਣ ਜਾਏ

ਮੁੜ ਝਾਕ ਰਹੇ ਨ ਸੋਨੇ ਦੀ, ਊਚ ਨੀਚ ਬਰਾਬਰ ਬਣ ਜਾਏ

ਜਿੱਤ ਹਾਰ ਦੰਗਲ ਮੁੱਕ ਜਾਵਣ, ਰਲ ਮਿਲ ਸਭ ਸੁਖ ਪਾਵਣ

ਸਭ ਚੋਰੀ ਜਾਰੀ ਮੁੱਕ ਜਾਏ, ਪਾਰਸ ਬਣ ਸਭ ਦੁਖ ਮਿਟਾਵਣ

ਬੈਂਸ, ਪਾਰਸ ਹੇ ਮਨ ਸਾਧਨਾ, ਜੋ ਮਨ ਕੂ ਉਚਾ ਕਰ ਦੇਵੇ

ਕੂੜ ਕਿਰਤ ਸਭ ਛੱਡ ਜਮਾਨਾ, ਮਨ ਸੱਚਾ ਸੁੱਚਾ ਕਰ ਦੇਵੇ

ਇਹੋ ਵਿਧ ਕਾਮਧੇਨ ਗਊ ਦੀ, ਸਾਰਾ ਸਾਲ ਭਰ ਦੁੱਧ ਦੇਵੇ

ਅਜਿਹੀ ਵੀ ਕੋਈ ਗਊ ਨਹੀਂ, ਪਰ ਮਨ ਕੂ ਕਰ ਸੁੱਧ ਦੇਵੇ

ਬੈਂਸ, ਮਨ ਸਮਝਾਉਣ ਦੀ ਵਿਧ ਇਹਾ, ਨੇਕ ਕਰਮ ਕਰ ਬੰਦੇ

ਮੇਰੇ ਭਾਈ ਕਰ ਨੇਕ ਕਮਾਈ, ਛੱਡ ਉਲਟ ਪੁਲਟ ਸਭ ਧੰਦੇ

ਬੈਂਸ, ਮਨ ਭੜਕਾਉਣ ਦੇ ਧੰਦੇ, ਜਨ ਮਨ ਉਲਝਾਉਣ ਬੰਦੇ

ਲੋਕਾਂ ਦਾ ਮਨ ਭਰਮਾਉਣ ਲਈ, ਕਥਾਕਾਰ ਬਣ ਜਾਣ ਬੰਦੇ

ਸੁਣਨ ਵਾਲਿਆਂ ਦਾ ਮਨ ਧੜਕੈ, ਉਹ ਮੁਰਾਦਾਂ ਲੈ ਕੇ ਆਉਂਦੇ

ਮੱਥੇ ਟੇਕਣ ਕਰਨ ਸਲਾਮਾਂ, ਪਰ ਖਾਲੀ ਆ ਖਾਲੀ ਮੁੜ ਜਾਂਦੇ

ਇਸ ਤੇਂ ਅੱਗੇ ਰੁੱਖ ਚੰਦਨ ਦਾ, ਚਾਰੇ ਵੰਨੇ ਮਹਿਕ ਫਿਲਾ ਦੇਵੇ

ਪਰ ਬਾਂਸ ਵਡਾਈ ਖੋਰ ਬਿਰਖ, ਬਾਂਸ ਚ ਮਹਿਕ ਨਾ ਪਾ ਦੇਵੇ

ਜਿਹਾ ਮਨ ਉਹੋ ਜਿਹੀ ਬਿਰਥਾ, ਕੋਈ ਨਹੀਂ ਬਦਲਾ ਸਕਦਾ

ਬਾਝ ਯਾਰ ਦੇ ਰੱਬ ਨ ਮੰਨੇ, ਨਹੀਂ ਬੈਂਸ ਕੂ ਹੋਰ ਪੜ੍ਹਾ ਸਕਦਾ

ਪਾਰਸ ਗੁਰੂ ਗੁਰੂ ਹੈ ਪਾਰਸ, ਸੇਵਕ ਸਿਖਨ ਮਨ ਸਮਝਾ ਦੇਵੇ

ਛੁਪਿਆ ਰੱਬ ਮਨ ਅੰਦਰ, ਗੁਰ ਮਨ ਮਹਿ ਪ੍ਰਭ ਪ੍ਰਗਟਾ ਦੇਵੇ
 

swarn bains

Poet
SPNer
Apr 8, 2012
1,057
201
ਝਾਤੀ ਮਾਰ

ਆਪਣੇ ਮਨ ਵਿਚ ਝਾਤੀ ਜਰਾ, ਮਨ ਵਿਚ ਛੁਪਿਆ ਰੱਬ

ਦੁਨੀਆਂ ਭਰਮ ਧਰਮ ਨੇ ਮੋਹ ਲਈ, ਖੋਇਆ ਫਿਰਦਾ ਜੱਗ

ਅਪਣਾ ਮਨ ਸਾਫ ਕਰਨ ਲਈ, ਮਨ ਸਮਝਾਉਣਾ ਪੈਂਦਾ

ਮਨ ਖੋਜ ਕੇ ਵੇਖ, ਮਨ ਸਮਝਾਉਮ ਲਈ ਮਨ ਟਿਕਾਉਣਾ ਪੈਂਦਾ

ਜਦੋਂ ਮਨ ਭੱਜਣੋ ਰੁਕ ਜਾਵੇ, ਅੜਿਆ ਪਤਾ ਲਗਦਾ ਤਦ

ਦੂਜਾ ਧੰਦਾ ਜੱਗ ਬਣਾਇਆ, ਰੱਬ ਭਾਲਣ ਕੂ ਧਰਮ ਬਣਾਇਆ

ਧਰਮ ਦਿਮਾਗੀ ਸੋਚ ਅੜਿਆ, ਧਰਮਾਂ ਆਪਣਾ ਕਿਸਬ ਬਣਾਇਆ

ਇਕ ਦੂਜੇ ਦੀ ਕਰ ਬਦਗੋਈ, ਧਰਮਾਂ ਨੇ ਪਿੱਛੇ ਲਾਇਆ ਜੱਗ

ਜੱਗ ਪੂਜਦਾ ਧਰਮ ਕੂ, ਮਨ ਚ ਖੋਜਣ ਦਾ ਸਮਾਂ ਨੀ ਮਿਲਦਾ

ਬਿਨਾ ਮਨ ਖੋਜਿਆ ਸਵਰਨ ਜੀ, ਭੇਦ ਨੀ ਖੁਲ੍ਹਦਾ ਦਿਲ ਦਾ

ਜੇ ਤੂੰ ਮਨ ਦਾ ਭੇਦ ਨ ਪਇਆ, ਫਿਰ ਰੱਬ ਨ ਹੋਵੇ ਲੱਭ

ਜੋ ਤੂੰ ਚਾਹੇਂ ਕਰਦਾ ਜਾ, ਰੱਬ ਤੈਨੂੰ ਕੁਝ ਨਹੀਂ ਕਹਿੰਦਾ

ਮਨ ਵਿਚ ਛੁਪ ਕੇ ਬੈਠਾ, ਤੇਰੀ ਕਰਤੂਤਾਂ ਲਿਖਦਾ ਰਹਿੰਦਾ

ਜਾਣ ਸਮੇਂ ਸਭ ਸਾਹਮਣੇ ਆਵੇ , ਫਿਰ ਬੈਂਸ ਸਕੇਂ ਨਾ ਭੱਜ

ਰੱਬ ਹੈਵਾਨ ਨਹੀਂ ਇਨਸਾਨ ਨਹੀਂ, ਇਕ ਮਨ ਦੀ ਤਾਂਘ

ਰੱਬ ਜੰਮਦਾ ਮਰਦਾ ਨਹੀਂ, ਕੁੱਕੜ ਵਾਂਗ ਦਵੇ ਨਾ ਬਾਂਗ

ਜਦੋਂ ਤੇਰਾ ਮਨ ਟਿਕ ਗਿਆ, ਮਨ ਚ ਜਾਹਰ ਹੋਵੇ ਰੱਬ

ਮਨ ਬੜਾ ਈ ਚੰਚਲ ਏ, ਇਹ ਛੇਤੀ ਵਸ ਵਿਚ ਨ ਆਵੇ

ਹਰ ਜੀਵ ਕੂ ਪੇਟ ਲਗਾਇਆ, ਬਿਨ ਖਾਂਦੇ ਭੁੱਖਾ ਰਹਿ ਜਾਵੇ

ਭੁੱਖੇ ਪੇਟ ਮਨ ਨਹੀਂ ਟਿਕਦਾ, ਅਸਾਂ ਵੇਖ ਲਿਆ ਕਰ ਸਭ

ਪਹਿਲਾਂ ਯਾਰ ਬਣਾਉਣਾ ਪੈਂਦਾ, ਯਾਰ ਬਣਾ ਦਿਲ ਦੇਣਾ ਪੈਂਦਾ

ਪਹਿਲਾਂ ਆਪ ਮਿਟਉਣ ਪੈਂਦਾ, ਪਿਆਰ ਪਾ ਯਾਰ ਮਨਾਉਣਾ ਪੈਂਦਾ

ਯਾਰ ਰੱਬ ਵਿਚ ਭੇਦ ਨ ਕਾਈ, ਇਹ ਵਿਧ ਨਾ ਜਾਣੇ ਜੱਗ

ਯਾਰ ਰੱਬ ਦਾ ਵਿਚੋਲਾ, ਕਰਮ ਸਭ ਦੇ ਵੇਖੇ ਪਰ ਪਾਵੇ ਨ ਰੌਲਾ

ਕਰਮ ਵਿਚੋਲੇ ਦਾ ਮੇਲ ਕਰਾਉਣਾ, ਉਹ ਜਾਣੈ ਕਿੱਥੇ ਵਸਦਾ ਰੱਬ

ਅੜਿਆ ਜੇ ਰੱਬ ਮਿਲਣ ਦੀ ਤਾਂਘ, ਤਾਂ ਵਿਚੋਲੇ ਦਰ ਢਹਿ ਜਾ

ਉਹ ਤੈਨੂਂ ਸਬਦ ਸਿਖਾਏਗਾ, ਸਬਦ ਕਮਾ ਹਰਿ ਨਾਮ ਧਿਆ

ਹਰਿ ਹਰਿ ਕਰਤ ਹਰੇ ਹਰਿ ਹੁਵੈ, ਮਨ ਵਿਚ ਪ੍ਰਗਟ ਹੋਵੈ ਰੱਬ
 

Dalvinder Singh Grewal

Writer
Historian
SPNer
Jan 3, 2010
2,504
449
81
ਪੰਜਾਬੀ ਪਿਆਰ

ਡਾ ਦਲਵਿੰਦਰ ਸਿੰਘ ਗ੍ਰੇਵਾਲ

ਅਮਰੀਕਾ ਵਿੱਚ ਮੇਰਾ ਭਾਈ।80ਵੇਂ ਤੋਂ ਉਮਰ ਟਪਾਈ।

ਉਸ ਨੂੰ ਇੱਕ ਅੰਗਰੇਜ਼ ਸੀ ਪੁੱਛਦਾ। ਕਿਤਨੀ ਵਾਰ ਵਿਆਹ ਸੀ ਉਸਦਾ।

ਭਾਈ ਕਿਹਾ ਮੇਰਾ ਇੱਕ ਵਿਆਹ। ਦੇਣੀ ਇਕੋ ਨਾਲ ਲੰਘਾ।

ਪੰਜਾਬੀ ਇੱਕ ਨਾਲ ਨੇ ਨਿਭਦੇ। ਆਪਣੀ ਪਤਨੀ ਨਹੀਂ ਬਦਲਦੇ।

ਇਸ ਤੇ ਸੀ ਅੰਗਰੇਜ਼ ਹੈਰਾਨ ।ਕਹਿੰਦਾ ਪੰਜਵੀਂ ਮੇਰੀ ਰਕਾਨ।

ਇੱਕ ਨਾਲ ਕਿੰਜ ਕਰੋ ਗੁਜ਼ਾਰਾ ।ਕੱਟਦੇ ਅਪਣਾ ਜੀਵਨ ਸਾਰਾ।

ਇੱਕੋ ਸੰਗ ਕਿੰਜ ਪਿਆਰ ਹੈ ਕਰਿਆ। ਇਕ ਤੇ ਦਿਲ ਨਾ ਕਦੇ ਵੀ ਭਰਿਆ?
ਕਹੇ ਭਰਾ ਮੇਰੇ ਸੱਤ ਪਿਆਰ।ਮੇਰੇ ਜੀਵਨ ਦੇ ਸਿੰਗਾਰ।
ਪਹਿਲਾ ਪਿਆਰ ਵੀਹ ਸਾਲ ਚ ਹੋਇਆ।ਉਸ ਦੀ ਸੁੰਦਰਤਾ ਨੇ ਮੋਹਿਆ।
ਫਿਰ ਉਸ ਦਿਤੇ ਪਿਆਰੇ ਬਾਲ।ਰਖਦੀ ਜਿਨ੍ਹਾਂ ਦਾ ਬੜਾ ਖਿਆਲ।
ਮੈਂ ਨਾ ਉਨ੍ਹਾਂ ਨੂੰ ਦੇਖ ਕੇ ਰੱਜਦਾ।ਘਰ ਮੇਰਾ ਪਿਆਰ ਚ ਭਰਿਆ ਲਗਦਾ।
ਦੂਜਾ ਪਿਆਰ ਤੀਹਵੇਂ ਸਾਲ ਚ ਕੀਤਾ ।ਕੁਲ ਪਰਿਵਾਰ ਨੂੰ ਉਸਨੇ ਸੀਤਾ।
ਸੱਸ ਸਹੁਰੇ ਦੀ ਕੀਤੀ ਸੇਵਾ।ਪਾਇਆ ਸੱਭ ਤੋਂ ਪਿਆਰ ਦਾ ਮੇਵਾ।
ਤੀਜਾ ਪਿਆਰ 40ਵੇਂ ਸਾਲ॥ਪੁੱਤ ਸ਼ਿੰਗਾਰੇ ਵਿਦਿਆ ਨਾਲ।
ਵੱਡੇ ਅਫਸਰ ਪੁੱਤ ਬਣਾਏ।ਘਰ ਵਿੱਚ ਦੂਣੇ ਖੇੜੇ ਆਏ।
ਚੌਥਾ ਪਿਆਰ ਪੰਜਾਹਵੇਂ ਸਾਲ।ਪੁੱਤ ਵਿਆਹੇ ਚਾਵਾਂ ਨਾਲ।
ਨੂੰਹਾਂ ਨੂੰ ਦੇ ਧੀਆਂ ਦਾ ਪਿਆਰ।ਖੁਸ਼ ਰੱਖਿਆ ਸਾਰਾ ਪਰਿਵਾਰ।
ਪੋਤੇ ਪੋਤੀ ਘਰ ਵਿੱਚ ਆਏ।ਚਾਅ ਸੀ ਸਾਡੇ ਹੋਰ ਵਧਾਏ।

ਪੰਜਵਾਂ ਪਿਆਰ ਸੀ ਸੱਠਵੇਂ ਸਾਲ।ਲੁੱਡੋ ਖੇਡੀ ਰੱਲ ਮਿਲ ਨਾਲ।

ਜੁੜਣ ਪੋਤੇ ਪੋਤੀਆਂ ਆਕੇ।ਖੁਸ਼ ਹੁੰਦੇ ਸਭ ਲਾ ਠਹਾਕੇ।

ਰਾਤੀਂ ਸੁਣਦੇ ਬਾਤਾਂ ਸਾਰੇ।ਲੈਂਦੇ ਡੂੰਘੀ ਨੀਂਦ ਨਜ਼ਾਰੇ।

ਛੇਵਾਂ ਪਿਆਰ ਸੱਤਰਵੇਂ ਸਾਲ।ਪਿਆਰ ਪੋਤੇ ਪੋਤੀਆਂ ਨਾਲ।

ਪੜ੍ਹਣ ਵਿਦੇਸੀਂ ਕਦੇ ਨਾ ਭੁੱਲਦੇ।ਫੋਨ ਤੇ ਰੋਜ਼ ਸ਼ਾਮ ਨੂੰ ਮਿਲਦੇ।

ਮੂਲੋਂ ਪਿਆਰਾ ਦਿਸੇ ਵਿਆਜ।ਅਸੀਂ ਉਨ੍ਹਾਂ ਤੇ ਕਰਦੇ ਨਾਜ਼।

ਦੂਰ ਦੂਰ ਤੱਕ ਪਿਆਰ ਫੈਲਾਇਆ।ਜੀਵਨ ਦਾ ਆਨੰਦ ਇਉਂ ਪਾਇਆ

ਸੱਤਵਾਂ ਪਿਆਰ ਅਸੀਵੇਂ ਪਾਇਆ।ਪੱਲ ਵੀ ਦੂਰ ਨਾ ਅਸੀਂ ਗਵਾਇਆ।

ਇੱਕ ਦੂਜੇ ਦਾ ਰੱਖਦੇ ਖਿਆਲ।ਪਿਆਰ ਵੰਡਾਉਂਦੇ ਰਹਿ ਕੇ ਨਾਲ।

ਵੇਲੇ ਸਿਰ ਉਹ ਦਵੇ ਦਵਾਈ।ਘੁਟਦੀ ਸਿਰ ਜੇ ਪੀੜਾ ਆਈ।

ਗੁੱਸਾ ਗਿਲਾ ਰਹਿੰਦਾ ਚਲਦਾ ।ਇਸ ਪੱਲ ਹੋਇਆ ਉਸ ਪਲ ਮਿਟਦਾ।

ਇੱਕ ਦੂਜੇ ਤੋਂ ਦੂਰ ਨਾ ਰਹਿੰਦੇ।ਇੱਕ ਮੰਜੇ ਤੇ ਮਿਲ ਕੇ ਬਹਿੰਦੇ।

ਏਵੇਂ ਬਾਕੀ ਵੀ ਲੰਘ ਜਾਣਾ। ਪਿਆਰ ਵਧਾਣਾ, ਨਹੀਂ ਘਟਾਣਾ ।

ਇਕ ਦੂਜੇ ਤੋਂ ਦੂਰ ਜੇ ਜਾਈਏ ।“ਕਿੱਥੇ ਹੈਂ:” ਦੀ ਰੱਟ ਲਗਾਈਏ।

ਰਬ ਤੋਂ ਮੰਗੀਏ ਇਹੋ ਦੁਆਵਾਂ।ਸਾਡਾ ਮੇਲ ਰਹੇ ਇਉਂ ਸਾਵਾਂ।

ਜੇ ਜਾਈਏ ਤਾਂ ਕੱਠੇ ਜਾਈਏ।ਅੱਡ ਨਾ ਪਲ ਵੀ ਅਸੀਂ ਰਹਿ ਪਾਈਏ।

ਇਹ ਹੈ ਸਾਡੀ ਰਾਮ ਕਹਾਣੀ।ਪਿਆਰ ਚ ਜਿੰਦੜੀ ਹੁਣ ਤੱਕ ਮਾਣੀ।

ਸਬਰ ਹੈ, ਇਕੋ ਪਤਨੀ ਪਾਈ । ਹੋਰ ਨਾਰ ਤੇ ਅੱਖ ਨਾ ਲਾਈ।

ਕਹੇ ਅੰਗਰੇਜ ਹੋ ਕੇ ਹੈਰਾਨ।ਪੰਜਾਬੀ ਨੇ ਲੋਕ ਮਹਾਨ।

ਇਕੋ ਨਾਲ ਗੁਜ਼ਾਰਾ ਕਰਦੇ।ਮਿਲ ਕੇ ਜੀਂਦੇ, ਮਿਲ ਕੇ ਮਰਦੇ।

ਅਸਲੀ ਪਿਆਰ ਦਾ ਚੱਜ ਸਿਖਾਉਂਦੇ।ਜੀਵਨ ਦਾ ਸੱਚ ਰਾਹ ਸਮਝਾਉਂਦੇ।
 
Last edited:

Dalvinder Singh Grewal

Writer
Historian
SPNer
Jan 3, 2010
2,504
449
81
ਜਾਨੇ ਕੀ ਬਾਤ ਛੋੜ ਕਰ. ਰਹਨੇ ਕੀ ਬਾਤ ਕਰ।

ਜੀਨੇ ਕੀ ਚਾਹਨਾ ਛੋੜ ਮਤ, ਮਿਲਨੇ ਕੀ ਬਾਤ ਕਰ।

ਖੋ ਕਰ ਖੁਦੀ, ੳਸ ਮੇ ਸਮਾ, ਮੰਜ਼ਿਲ ਕੋ ਪਾਨਾ ਹੈ ਅਗਰ,

ਗੁਣ ਪ੍ਰਭੂ ਕੇ ਜਾਨ ਕਰ ਵੇਸਾ, ਬਨਨੇ ਕੀ ਬਾਤ ਕਰ।
 

swarn bains

Poet
SPNer
Apr 8, 2012
1,057
201
ਹੌਮੈ ਭਰਿਆ

ਹੌਮੈ ਭਰਿਆ ਕਾਲਾ ਲੋਹਾ, ਡੁੱਬ ਜਾਵੇ ਵਿਚ ਹੰਕਾਰ

ਭਰੀ ਨਿਮਰਤਾ ਲੱਕੜ ਹੋਵੇ, ਸੰਗ ਦੇਵੇ ਲੋਹਾ ਤਾਰ

ਬੰਦਾ ਹੋਵੇ ਹੌਮੈ ਭਰਿਆ, ਮਨ ਕਰੇ ਨ ਸੋਚ ਵਿਚਾਰ

ਗੁਰ ਬੋਹਿਥ ਸਬਦ ਚੱਪੂ, ਭਵਸਾਗਰ ਪਾਰ ਉਤਾਰ

ਪੱਥਰ ਭਰਿਆ ਮਾਣ ਦਾ, ਡੁੱਬ ਜਾਵੇ ਅੱਧ ਵਿਚਕਾਰ

ਗੁਰ ਸਬਦ ਗੁਰ ਬੋਹਿਥਾ, ਚੜ੍ਹ ਬੋਹਿਥ ਲੰਘਾਵੇ ਪਾਰ

ਸਬਦ ਗੁਰੂ ਦੇ ਮਨ ਦੀ ਇੱਛਾ, ਸਿੱਖਨ ਕੂ ਸਮਾਉਣ ਲਈ

ਸਿੱਖ ਗੁਰੂ ਤੋਂ ਲੈ ਸਿਖਿਆ, ਮਨ ਵਿਚ ਨਾਮ ਵਸਾਵਣ ਲਈ

ਗੁਰੂ ਸਿੱਖ ਦੇ ਮਨ ਵਿਚ ਤੱਕੈ, ਵੇਖ ਸਿੱਖ ਦਾ ਮਨ ਜਾਣੈ

ਜਦੋਂ ਸਿੱਖ ਨੇ ਮਨ ਹਾਰ ਲਿਆ, ਸਤਿਗੁਰ ਸਬਦ ਵਖਾਣੈ

ਜੋ ਸਿਖਿਆ ਗੁਰੂ ਮਨ ਅੰਦਰ, ਸਬਦ ਵਿਚ ਸਮਾ ਜਾਏ

ਸਬਦ ਕਮਾਏ ਗੁਰ ਸਰਣਾਏ, ਹਰਿ ਹਰਿ ਨਾਮ ਧਿਆਏ

ਸਤਿਗੁਰ ਸਰਣੀ ਮਨ ਵਸਾਏ, ਸਿੱਖ ਗੁਰੂ ਕਾ ਬਣ ਜਾਏ

ਗੁਰੂ ਸਿੱਖ ਮਨ ਵਸ ਜਾਏ, ਸਿੱਖ ਗੁਰੂ ਵਿਚ ਸਮਾ ਜਾਏ

ਗੁਰ ਸਬਦ ਸਿੱਖ ਕੂ ਗੁੜ੍ਹਤੀ, ਸਿੱਖਨ ਮਨ ਬਦਲਾ ਦੇਵੇ

ਗੁਰ ਚਰਣੀ ਚਿੱਤ ਲਾਏ, ਆਪਣਾ ਆਪ ਮਿਟਾ ਦੇਵੇ

ਗੁਰੂ ਸਿਖਿਆ ਸਿੱਖ ਭਿਖਿਆ, ਗੁਰ ਸਿਖਨ ਮਨ ਲਿਖਿਆ

ਗੁਰ ਸਬਦ ਮਨ ਵਸ ਜਾਵੈ,ਗੁਰ ਸਬਦ ਗੁਰੂ ਦੀ ਸਿਖਿਆ

ਸਤਿਗੁਰ ਹਰਿ ਰਾਹ ਵਖਾਵੈ, ਗੁਰੂ ਬਾਝ ਨਹੀਂ ਗਿਆਨ

ਗੁਰ ਸਬਦ ਕਮਾ ਹਰਿ ਨਾਮ ਧਿਆ, ਹਰਿ ਬਣੈ ਮਨ ਮਹਿਮਾਨ

ਤੂ ਯਹਾਂ ਹੈ ਔਰ ਵਹਾਂ ਹੈ, ਹਰ ਜਾ ਹਰਿ ਹੈ ਮਹਿਮਾਨ

ਗੁਰੂ ਸਿਖਿਆ ਪਾ ਭਿਖਿਆ, ਮਨ ਮਹਿ ਪ੍ਰਭ ਪਹਿਚਾਣ
 

Dalvinder Singh Grewal

Writer
Historian
SPNer
Jan 3, 2010
2,504
449
81
ਆਖਰ ਨੂੰ ਹੋਣਾ ਹੈ ਉਹ ਹੀ ਜੋ ਭਾਵੈ ਕਰਤਾਰ ਨੂੰ।
ਪਾਪਾਂ ਦੀ ਜਦ ਘੜੀ ਭਰੇਗੀ ਸਹਿ ਨਾ ਹੋਣਾ ਮਾਰ ਨੂੰ।
ਮੋਹ ਮਾਇਆ ਵਿੱਚ ਠੇਡੇ ਖਾਂਦੇ ਸਾਰੀ ਉਮਰ ਲੰਘਾਈ ਜੇ
ਵਸ ਨ ਬੰਦੇ ਦੇ ਵਿੱਚ ਚੁੱਕਣਾ ਪਾਪਾਂ ਦੇ ਫਿਰ ਭਾਰ ਨੂੰ।
ਜੇ ਬੰਦਾ ਸੱਚ ਤੇ ਚਲਦਾ ਹੈ ਰਾਮ ਨਾਮ ਜਪ ਲੈਂਦਾ ਹੈ,
ਉਸ ਲਈ ਸੌਖਾ ਹੋ ਜਾਂਦਾ ਹੈ ਕਰਨਾ ਭਵਜਲ ਪਾਰ ਨੂੰ।
 

Dalvinder Singh Grewal

Writer
Historian
SPNer
Jan 3, 2010
2,504
449
81
ਵਤਨਾ ਤੋਂ ਟੁੱਟਿਆਂ ਦਾ ਦਿਲ ਰੋਦਾ ਰਹਿੰਦਾ ਹੈ।

ਡਾ ਦਲਵਿੰਦਰ ਸਿੰਘ ਗ੍ਰੇਵਾਲ

ਵਤਨਾ ਤੋਂ ਟੁੱਟਿਆਂ ਦਾ ਦਿਲ ਰੋਦਾ ਰਹਿੰਦਾ ਹੈ।

ਨਾ ਸੁੱਖ ਦਾ ਸਾਹ ਮਿਲਿਆ, ਮਨ ਦੁਖੜੇ ਸਹਿਦਾ ਹੈ।

ਰਹਿ ਦੂਰ ਆਪਣਿਆਂ ਤੋਂ, ਵੀਰਾਨਾ ਲੱਗਦਾ ਹੈ,

ਮੋਹ ਹੁੰਦਾ ਜੋ ਘਰ ਦਾ. ਕਦ ਬਾਹਰ ਦੇ ਜੱਗਦਾ ਹੈ,

ਬਿਨ ਅਪਣਤ ਟੁੱਕ ਰੁੱਖਾ ਕਦ ਗਲ ਥੀਂ ਲਹਿੰਦਾ ਹੈ।

ਵਤਨਾ ਤੋਂ ਟੁੱਟਿਆਂ ਦਾ ਦਿਲ ਰੋਦਾ ਰਹਿੰਦਾ ਹੈ।

ਮਾਂ ਬਾਪ ਦੀ ਛਾਂ ਠੰਢੀ, ਤਿਉਹ ਭੈਣ ਭਰਾਵਾਂ ਦਾ ।

ਜਗ ਸਾਰਾ ਸੀ ਆਪਣਾ ਇਕ ਮੇਲ ਸੀ ਸਾਹਵਾਂ ਦਾ ।

ਸਭ ਵਿਛੜ ਗਏ ਮੇਲੀ, ਨਦ ਸੁੱਕਾ ਵਹਿੰਦਾ ਹੈ।

ਵਤਨਾ ਤੋਂ ਟੁੱਟਿਆਂ ਦਾ ਦਿਲ ਰੋਦਾ ਰਹਿੰਦਾ ਹੈ।

ਮਾਂ ਪਿਓ ਦੇ ਸਿਰ ਤੇ ਜੋ ਅਸੀਂ ਰਾਜ ਕਮਾਇਆ ਸੀ,

ਸਭ ਲੁੱਟ ਗਿਆ ਘਰ ਤੋਂ ਜਦ, ਪਗ ਬਾਹਰ ਟਿਕਾਇਆ ਸੀ।

ਥੱਕ ਹਾਰ ਬੇਗਾਰਾਂ ਤੋਂ ਚਿੱਤ ਡਿਗਦਾ ਢਹਿੰਦਾ ਹੈ।

ਵਤਨਾ ਤੋਂ ਟੁੱਟਿਆਂ ਦਾ ਦਿਲ ਰੋਦਾ ਰਹਿੰਦਾ ਹੈ।

ਮੋਹ ਵਤਨ ਦੀ ਮਿੱਟੀ ਦਾ ਆ ਬਾਹਰ ਜਾਣ ਲਿਆ

ਨਾ ਚੈਨ ਕਿਤੇ ਮਿਲਿਆ ਸਾਰਾ ਜਗ ਛਾਣ ਲਿਆ ।

ਨਾ ਵਤਨ ਜਾਉ ਛੱਡ ਕੇ ਗਰੇਵਾਲ ਇਹ ਕਹਿੰਦਾ ਹੈ ।

ਵਤਨਾ ਤੋਂ ਟੁੱਟਿਆਂ ਦਾ, ਦਿਲ ਰੋਦਾ ਰਹਿੰਦਾ ਹੈ।
 

Dalvinder Singh Grewal

Writer
Historian
SPNer
Jan 3, 2010
2,504
449
81
ਸਾਹ ਸਾਹ ਦੇ ਵਿੱਚ ਸ਼ਬਦ ਪਰੋਇਆ।
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਅਪਣਾ ਸ਼ਹਿਰ ਬੇਗਾਨਾ ਹੋਇਆ।
ਭੀੜ ਚ ਆ ਕੇ ਮੈਂ ਹਾਂ ਖੋਇਆ।
ਜਿਨ੍ਹਾਂ ਨਿਸ਼ਾਨਾਂ ਤੇ ਸਾਂ ਚੱਲਦਾ,
ਉਮਰ ਦੇ ਹੜ੍ਹ ਉਨ੍ਹਾਂ ਨੂੰ ਧੋਇਆ।
ਹੁਣ ਤਾਂ ਮੰਜ਼ਲ ਸਾਫ ਨਾ ਦਿਸਦੀ,
ਅੱਖਾਂ ਵਿੱਚ ਜਿਉਂ ਜ਼ਹਿਰ ਹੈ ਚੋਇਆ।
ਆਪਣਾ ਜਦ ਨਾ ਦਿਸਿਆ ਕੋਈ,
ਡੁੰਨ ਅੱਖਾਂ ਵਿਚ ਦੇ ਕੇ ਰੋਇਆ।
ਯਾਦ ਨਾ, ਜਿਸ ਨੂੰ ਜਾ ਕੇ ਮਿਲਣਾ,
ਯਾਦ ਹੈ ਆਉਂਦਾ ਜੋ ਹੁਣ ਮੋਇਆ।
ਇਹ ਦਿਨ ਵੀ ਸਨ ਤੱਕਣੇ ਪੈਣੇ,
ਇੱਕ ਯੁਗ ਡਾਢਾ ਮਿੱਟ ਹੈ ਢੋਇਆ।
ਦੇਵਾਂ ਦੋਸ਼ ਕਿਸੇ ਨੂੰ ਕਿਸ ਲਈ?
ਉਹ ਕੱਟਦਾ ਹਾਂ ਜੋ ਹੈ ਬੋਇਆ।
ਹੁਣ ਤਾਂ ਇੱਕ ਆਸਰਾ ਤੇਰਾ,
ਆਪਣੇ ਪੈਰੀ ਨਾਂ ਖੜ੍ਹ ਹੋਇਆ।
ਆਖਰ ਨੂੰ ਜਦ ਸੋਝੀ ਹੋਈ,
ਸਾਹ ਸਾਹ ਦੇ ਵਿੱਚ ਸ਼ਬਦ ਪਰੋਇਆ।
ਤੇਰੇ ਵਲ ਹੀ ਧਿਆਨ ਲਗਾਇਆ,
ਸ਼ਹਿਰੋਂ ਜੱਗੋਂ ਦਰ ਹੁਣ ਢੋਇਆ।
 

Dalvinder Singh Grewal

Writer
Historian
SPNer
Jan 3, 2010
2,504
449
81
ਛੱਡ ਕੇ ਤੁਰ ਗਏ ਸੱਜਣਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਛੱਡ ਕੇ ਤੁਰ ਗਏ ਸੱਜਣਾ, ਸਾਡੀ ਜਿੰਦ ਵੀ ਲੈ ਗਿਉਂ ਵੇ ।

ਮੁੜ ਕੇ ਨਾ ਤੂੰ ਆਇਆ, ਛੇਤੀ ‘ਆਉਂ’ ਕਹਿ ਗਿਉਂ ਵੇ ।

ਕਿਵੇਂ ਭਰੋਸਾ ਕਰੀਏ ਹੁਣ, ਦੱਸ ਤੇਰੇ ਵਾਅਦਿਆਂ ਦਾ।

ਪਤਾ ਨਾ ਲੱਗਾ ਸਾਨੂੰ, ਤੇਰੇ ਨਵੇਂ ਇਰਾਦਿਆਂ ਦਾ।

ਆਪਣਿਆਂ ਨੂੰ ਧੋਖਾ ਦੇ ਇਨਸਾਨ ਨਾ ਰਹਿ ਗਿਓਂ ਵੇ।

ਛੱਡ ਕੇ ਤੁਰ ਗਏ ਸੱਜਣਾ, ਸਾਡੀ ਜਿੰਦ ਵੀ ਲੈ ਗਿਉਂ ਵੇ।

ਮੁੜ ਕੇ ਨਾ ਤੂੰ ਆਇਆ, ‘ਛੇਤੀ ਆਉਂ’ ਕਹਿ ਗਿਉਂ ਵੇ।

ਧਾਹਾਂ ਮਾਰੇ ਦਿਲ ਪਰ, ਅੱਖੀਆਂ ਅਸੀਂ ਸੰਭਾਲੀਆਂ ਨੇ

ਲੋਕਾਂ ਦੀਆਂ ਨਜ਼ਰਾਂ ਦੀਆਂ ਲਾਟਾਂ ਹਿੱਕ ਤੇ ਢਾਲੀਆਂ ਨੇ ।

ਡਾਲਰ ਦੇ ਚੱਕਰਾਂ ਵਿੱਚ ਖੁਦ ਤੂੰ, ਖੂਹ ਵਿੱਚ ਢਹਿ ਗਿਉਂ ਵੇ ।

ਛੱਡ ਕੇ ਤੁਰ ਗਏ ਸੱਜਣਾ, ਸਾਡੀ ਜਿੰਦ ਵੀ ਲੈ ਗਿਉਂ ਵੇ।

ਮੁੜ ਕੇ ਨਾ ਤੂੰ ਆਇਆ, ‘ਛੇਤੀ ਆਉਂ’ ਕਹਿ ਗਿਉਂ ਵੇ।

ਮਰਿਆਂ ਵਾਂਗੂੰ ਜੀਂਦੇ ਹਾਂ, ਪਰ ਫਿਰ ਵੀ ਮਰਦੇ ਨਾ।

ਮਰਨਾ ਸਾਥੋਂ ਹੋਵੇ ਨਾ, ਪਰ ਮਰਨੋਂ ਡਰਦੇ ਨਾ।

ਸਾਨੂੰ ਸਿਵੇ ਚੜ੍ਹਾ ਕੇ, ਅੱਗ ਵਿੱਚ ਆਪ ਵੀ ਲਹਿ ਗਿਉਂ ਵੇ…

ਛੱਡ ਕੇ ਤੁਰ ਗਏ ਸੱਜਣਾ, ਸਾਡੀ ਜਿੰਦ ਵੀ ਲੈ ਗਿਉਂ ਵੇ।

ਮੁੜ ਕੇ ਨਾ ਤੂੰ ਆਇਆ, ‘ਛੇਤੀ ਆਉਂ’ ਕਹਿ ਗਿਉਂ ਵੇ।

ਚਾਰ ਦਿਨਾਂ ਦੀ ਜ਼ਿੰਦਗਾਨੀ ਨੂੰ ਨਰਕ ਬਣਾ ਲਿਆ ਵੇ।

ਕਰਨ ਗੁਲਾਮੀ ਮੇਮਾਂ ਦੀ ਦਾ ਠਰਕ ਬਣਾ ਲਿਆ ਵੇ।

ਸੱਜਰ ਕੁਆਰੀ ਘਰ ਬੈਠੀ ਨੂੰ, ਆਲਵਿਦਾ ਕਹਿ ਗਿਉਂ ਵੇ…

ਛੱਡ ਕੇ ਤੁਰ ਗਏ ਸੱਜਣਾ, ਸਾਡੀ ਜਿੰਦ ਵੀ ਲੈ ਗਿਉਂ ਵੇ।

ਮੁੜ ਕੇ ਨਾ ਤੂੰ ਆਇਆ, ‘ਛੇਤੀ ਆਉਂ ‘ ਕਹਿ ਗਿਉਂ ਵੇ।

ਗਰੇਵਾਲ ਗ਼ਮ ਜਾਂਦੇ ਨਾਂ ਅਸੀਂ ਧੁਖ ਧੁਖ ਜੀਵਾਂਗੇ।

ਹਉਕੇ ਹਿੱਕੋਂ ਉਠਦੇ ਹਰ ਪਲ ਜਿਸ ਜਲ-ਜਲ ਪੀਵਾਂਗੇ…

ਪਰਦੇਸੀ ਜਾ, ਆਪਣਿਆਂ ਨੂੰ, ਮਿਲਣੋਂ ਰਹਿ ਗਿਉਂ ਵੇ…

ਛੱਡ ਕੇ ਤੁਰ ਗਏ ਸੱਜਣਾ ਸਾਡੀ ਜਿੰਦ ਵੀ ਲੈ ਗਿਉਂ ਵੇ…

ਮੁੜ ਕੇ ਨਾ ਤੂੰ ਆਇਆ, ‘ਛੇਤੀ ਆਊਂ' ਕਹਿ ਗਿਉਂ ਵੇ…
 

swarn bains

Poet
SPNer
Apr 8, 2012
1,057
201
ਹਰ ਜਾ ਹਰਿ

ਹਰ ਜਾ ਹਰ ਜਾਈ ਹਰਿ ਜੂ, ਹਰਿ ਐਸੀ ਬਣਤ ਬਣਾਈ

ਮਨ ਮਹਿ ਹਰਿ ਛੁਪਿਆ ਬੈਠਾ, ਮਨ ਮਹਿ ਪ੍ਰਭ ਖੋਜੋ ਭਾਈ

ਨੌ ਅੰਗ ਪ੍ਰਭ ਜੀਵ ਕੂ ਬਖਸੇ, ਦਸਵਾਂ ਪ੍ਰਭ ਕੈ ਸੰਗ

ਨੌਂ ਅੰਗ ਦਿਮਾਗ ਧਿਆਵੈ, ਦਸਵਾਂ ਮਨ ਹਰਿ ਪ੍ਰਭ ਰੰਗ

ਮਨ ਮਹਿ ਪ੍ਰਭ ਛੁਪ ਕੈ ਬੈਠੈ, ਜੱਗ ਕੂ ਸਮਝ ਨ ਆਈ

ਹਰ ਮਨ ਹਰਿ ਪ੍ਰਭ ਦਾ ਅੰਗ, ਪ੍ਰਭ ਵਸੈ ਮਨ ਦੇ ਸੰਗ

ਵੇਖ ਖੋਜ ਕੇ ਮਨ ਆਪਣਾ, ਚੜ੍ਹ ਜਾਏ ਹਕੀਕੀ ਰੰਗ

ਇਸ਼ਕ ਮਜਾਜੀ ਇਸ਼ਕ ਹਕੀਕੀ, ਤਿਨ ਮੈ ਭੇਦ ਹੈ ਭਾਈ

ਹਰ ਜਾ ਮੇਰਾ ਪ੍ਰਭ ਛੁਪ ਬੈਠਾ, ਸਭ ਮਹਿ ਪ੍ਰਭ ਦੇਖੋ

ਮਨ ਮਹਿ ਪ੍ਰਭ ਪਰਗਟ ਹੋਵੈ, ਮਾਣ ਤਾਣ ਤਿਆਗੋ ਲੋਕੋ

ਹਰਿ ਪ੍ਰਭ ਜਗਤ ਉਪਾਇ ਕੈ, ਪਿਆਰ ਜਗਤ ਕੂ ਪਾਈ

ਜਿੱਧਰ ਤੱਕੋ ਹਰਿ ਹੈ ਸਭ, ਨੈਣ ਝਰੋਖਿਆਂ ਚੋਂ, ਤੱਕੋ ਜੱਗ

ਪ੍ਰਭ ਸਾਜੀ ਸਾਰੀ ਦੁਨੀਆਂ, ਹਰ ਜੀਵ ਜੀਵ ਵਿਚ ਵੇਖੋ ਰੱਬ

ਸਾਰੀ ਦਨੀਆਂ ਮੇਰਾ ਹਰਿ ਪ੍ਰਭ, ਮਨ ਮਾਰ ਹਰਿ ਖੋਜੋ ਭਾਈ

ਰੱਬ ਕਿਧਰੋਂ ਆਉਂਦਾ ਜਾਂਦਾ ਨਹੀਂ, ਮਨ ਵਿਚ ਛੁਪਿਆ ਰਹਿੰਦਾ

ਸਭ ਨੂੰ ਧਾਗੇ ਵਿਚ ਪਰੋਵੇ, ਕਿਸੇ ਨਾਲ ਨਹੀਂ ਨੈਣ ਮਿਲਾਉਂਦਾ

ਮਨ ਦੇ ਘੋੜੇ ਮਤ ਦੁੜਾਓ, ਵਰਤੈ ਸਭ ਜੋ ਹਰਿ ਭਾਵੈ ਭਾਈ

ਰੱਬ ਦੇਖੋ ਜੱਗ ਦੇ ਅੰਦਰ, ਸਾਰਾ ਜੱਗ ਉਹਦਾ ਮੰਦਰ

ਬਾਹਰ ਖੋਜਣ ਕਾਹੇ ਜਾਈ, ਉਹ ਵਸਦਾ ਮਨ ਦੇ ਅੰਦਰ

ਗੁਰ ਮੂਰਤ ਮਨ ਵਸਾਏ, ਗੁਰ ਮਹਿ ਹਰ ਦਿਸੈ ਭਾਈ

ਸਤਿਗੁਰ ਰੱਬ ਪ੍ਰਭ ਏਕੋ ਜਾਣ, ਸੇਵੋ ਤਿਆਗ ਮਾਣ ਤਾਣ

ਸੇਵੋ ਸਤਿਗੁਰ ਰੱਬ ਜਾਣ, ਮਨ ਮਹਿ ਆਵੈ ਪ੍ਰਭ ਪਹਿਚਾਣ

ਮਨ ਮਹਿ ਸੇਵੋ ਸਤਿਗੁਰੂ, ਗੁਰ ਮਨ ਮਹਿ ਪ੍ਰਭ ਪ੍ਰਗਟਾਈ
 

Dalvinder Singh Grewal

Writer
Historian
SPNer
Jan 3, 2010
2,504
449
81
ਸਾਡੇ ਸੁਪਨੇ ਰੰਗ-ਰੰਗੀਲੇ ਨੇ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਾਡੇ ਸੁਪਨੇ ਰੰਗ-ਰੰਗੀਲੇ ਨੇ,

ਰਾਹ ਕੰਡੇ ਬਹੁਤ ਨੁਕੀਲੇ ਨੇ।

ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ,

ਮੰਜ਼ਿਲ ਵੱਲ ਵਧਦੇ ਰਹਿੰਦੇ ਹਾਂ।

ਭਾਵੇਂ ਔਖੇ ਰਾਹ ਤੇ ਵੇਲੇ ਨੇ,

ਸਾਡੇ ਸੁਪਨੇ ਰੰਗ-ਰੰਗੀਲੇ ਨੇ।

ਕਦੇ ਜਿੱਤ ਮਿਲੇ, ਕਦੇ ਹਾਰ ਮਿਲੇ,

ਕਦੇ ਔਝੜ ਕਦੇ ਬਹਾਰ ਮਿਲੇ।

ਛਡਦੇ ਨਾ ਭਰੋਸਾ ਹਿੰਮਤ ਤੇ,

ਰੁਕਦੇ ਨਾ ਕਿਸੇ ਵੀ ਔਕੜ ਤੇ

ਭਾਵੇਂ ਥੋੜੇ ਬੜੇ ਵਸੀਲੇ ਨੇ,

ਸਾਡੇ ਸੁਪਨੇ ਰੰਗ-ਰੰਗੀਲੇ ਨੇ।

ਬਦਲੇਗਾ ਵੇਲਾ ਦਿਨ ਫਿਰਨੇ।

ਸੁਪਨੇ ਵੀ ਇੱਕ ਦਿਨ ਸੱਚ ਬਣਨੇ।

ਰੰਗ ਮਿਹਨਤ ਜਦੋਂ ਲਿਆਵੇਗੀ,

ਪਹੁ ਨਵੀਂ ਜੀਵਨ ਵਿੱਚ ਆਵੇਗੀ।

ਭਾਵੈਂ ਪੰਧ ਬੜੇ ਪਥਰੀਲੇ ਨੇ।,

ਸਾਡੇ ਸੁਪਨੇ ਰੰਗ-ਰੰਗੀਲੇ ਨੇ।

ਇੱਕ ਰੱਬ ਤੇ ਰੱਖ ਵਿਸ਼ਵਾਸ਼ ਵਧੇ।

ਜਿੱਤਣ ਦੀ ਲੈ ਕੇ ਆਸ ਵਧੇ।

ਮਨ ਅੰਦਰ ਦੀਵੇ ਗਿਆਨ ਦੇ ਨੇ।

ਦਿਲ ਅੰਦਰ ਨਿਸ਼ਾਨ ਇਮਾਨ ਦੇ ਨੇ।

ਮੰਜ਼ਿਲ ਤੱਕ ਜਾਣ ਦੇ ਹੀਲੇ ਨੇ।

ਸਾਡੇ ਸੁਪਨੇ ਰੰਗ ਰੰਗੀਲੇ ਨੇ।
 

Dalvinder Singh Grewal

Writer
Historian
SPNer
Jan 3, 2010
2,504
449
81
ਦਾਤਾ ਜੀ!ਤੇਰੇ ਵਰਗਾ ਕਿਹੜਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਦਾਤਾ ਜੀ! ਤੇਰੇ ਵਰਗਾ ਕਿਹੜਾ,

ਪਾਵੇ ਮੀਂਹ ਦਾਤਾਂ ਦਾ ਜਿਹੜਾ।

ਜੋ ਮੰਗਾਂ ਸੋ ਦੇ ਦੇਂਦਾ ਏਂ,

ਜੋ ਸੋਚਾਂ ਸੱਚ ਹੋ ਜਾਂਦਾ ਏ।

ਸੱਚੇ ਦਿਲ ਤੋਂ ਲਿਵ ਜੇ ਲਾਈਏ,

ਅੰਦਰੋਂ ਸੁਰਗ ਨਜ਼ਰ ਆਂਦਾ ਏ।

ਤੁਧ ਜੁੜਿਆਂ ਮਨ ਸੀਤਲ ਹੁੰਦਾ,

ਤੇਰੀ ਗੋਦ ’ਚ ਰਹਿੰਦਾ ਖੇੜਾ।

ਦਾਤਾ ਜੀ ਤੇਰੇ ਵਰਗਾ ਕਿਹੜਾ,

ਪਾਵੇਂ ਮੀਂਹ ਦਾਤਾਂ ਦਾ ਜਿਹੜਾ।

ਜਿੰਨਾ ਦਿੰਨਾ, ਸਬਰ ਜੇ ਕਰੀਏ,

ਵਾਧੂ ਖਾਤਰ ਫਿਰ ਨਾ ਮਰੀਏ।

ਅੱਲਮ-ਗੱਲਮ ਢਿੱਡ ਜੇ ਭਰੀਏ,

ਪੀੜਾਂ ਬੜੀਆਂ ਤਨ ਤੇ ਜਰੀਏ।

ਭੁੱਖ ਰੱਖ ਕੇ ਖਾਈਏ ਜੇਕਰ,

ਲ਼ਗਦਾ ਨਾ ਡਾਕਟਰ ਵਲ ਗੇੜਾ।

ਦਾਤਾ ਜੀ! ਤੇਰੇ ਵਰਗਾ ਕਿਹੜਾ,

ਪਾਵੇ ਮੀਂਹ ਦਾਤਾਂ ਦਾ ਜਿਹੜਾ।

ਤੇਰੇ ਦਰ ਸੰਗ ਜੁੜਨਾ ਚੰਗਾ,

ਮੋਹ ਮਾਇਆ ਤੋਂ ਮੁੜਨਾ ਚੰਗਾ।

ਕਾਮ, ਕ੍ਰੋਧ ਤੇ ਲੋਭ ਤੋਂ ਹਟ ਕੇ,

ਐਸ਼ਾਂ ਨਾਲੋਂ ਟੁੱਟਣਾ ਚੰਗਾ।

ਸਬਰ-ਸਬੂਰੀ, ਸਿਦਕ ਜੇ ਹੋਵੇ,

ਖੁਸ਼ੀਆਂ ਦੇ ਵਿੱਚ ਭਰਦਾ ਵਿਹੜਾ।

ਦਾਤਾ ਜੀ ਤੇਰੇ ਵਰਗਾ ਕਿਹੜਾ,

ਪਾਵੇਂ ਮੀਂਹ ਦਾਤਾਂ ਦਾ ਜਿਹੜਾ।

ਤੇਰੀ ਰਜ਼ਾ ’ਚ ਰਾਜ਼ੀ ਰਹੀਏ,

ਤੇਰਾ ਨਾਮ ਸਦਾ ਹੀ ਲਈਏ।

ਦਿਲ ਦੇ ਅੰਦਰ ਜੋਤ ਜਗਾਵੇਂ,

ਹਰ ਸਾਹ ਤੇਰਾ ਸ਼ੁਕਰ ਮਨਾਈਏ।

ਤੇਰੀ ਮੇਹਰ ਜੇ ਸਿਰ ’ਤੇ ਹੋਵੇ,

ਆਉਣ ਜਾਣ ਦਾ ਮੁਕਦਾ ਝੇੜਾ।

ਦਾਤਾ ਜੀ! ਤੇਰੇ ਵਰਗਾ ਕਿਹੜਾ?

ਪਾਵੇਂ ਮੀਂਹ ਦਾਤਾਂ ਦਾ ਜਿਹੜਾ।
 

swarn bains

Poet
SPNer
Apr 8, 2012
1,057
201
ਮਰ ਕੇ ਰੋਣਾ

ਰੋਣਾ ਮੌਤ ਦਾ ਕਰੇ ਬਸੀਠਾ, ਰੋਣ ਵਾਲਾ ਕੋਈ ਹੋਵੇ

ਜਿਹਨੂੰ ਰੋਣ ਵਾਲਾ ਨ ਕੋਈ, ਕੱਲਾ ਵਿਚ ਮੜ੍ਹੀ ਜਾ ਸੋਵੇੇ

ਰੋਣਾ ਦਰਦ ਜਿਗਰ ਦਾ, ਜੇ ਪਿਆਰ ਕਿਸੇ ਸੰਗ ਹੋਵੇ

ਪਿਆਰ ਬਾਝੋਂ ਮਾਰ ਦੁਹੱਥੜ, ਅੰਦਰੋਂ ਮਨ ਖੁਸ਼ ਹੋਵੇ

ਕੋਈ ਪਰਾਇਆ ਮਰ ਜਾਏ , ਤਦ ਨੈਣ ਬੋਲੀਆਂ ਪਾਵੇ

ਦੁਹੱਥੜ ਮਾਰ ਮਕਾਣ ਵਖਾਵੇ, ਕਿਸੇ ਦਰਦ ਨ ਆਵੇ

ਜਾਣ ਮਕਾਣ ਖੁਸ਼ੀ ਮਨਾਉਣ, ਨੈਣੋਂ ਨ ਨੀਰ ਬਹਾਵੇ

ਸੁਣ ਅੜੀਏ ਆਖ ਸੁਣਾਵਾਂ, ਮੇਰੀ ਮਕਾਣ ਕੋਈ ਨ ਆਵੇ

ਮਕਾਣ ਜਾਣਾ ਜਗਤ ਤਮਾਸ਼ਾ, ਕਿਸੇ ਨ ਮਨ ਭਰ ਆਵੇ

ਰੋਣ ਲਈ ਮਨ ਲੋਚਦਾ, ਕੋਈ ਆਪਣਾ ਜਦੋਂ ਮਰ ਜਾਵੇ

ਸੱਜਣਾ ਦੀ ਯਾਦ ਸਤਾਵੇ, ਵੈਣ ਪਾ ਮਨ ਹਲਕਾ ਹੋ ਜਾਵੇ

ਯਾਦ ਆਵੇ ਜੀ ਭਰ ਆਵੇ, ਦਿਲ ਪਲਕਾਂ ਚੋਂ ਡ੍ਹੁਲ ਪਾਵੇ

ਜੇ ਆਪਣਾ ਸਾਥੀ ਮਰ ਜਾਵੇ, ਤਿਸ ਯਾਦ ਮਨ ਤੜਫਾਵੇ

ਤੜਫ ਜਿਗਰ ਦੀ ਨੈਣ ਗਵਾਹੀ, ਪਲ ਪਲ ਨੀਰ ਬਹਾਵੇ

ਨੈਣ ਲੋਚਦੇ ਤੱਕਣ ਸੱਜਣ ਕੂ, ਪਲ ਪਲ ਜੀ ਭਰ ਆਵੇ

ਤਿਸ ਕੂ ਆਖ ਸਣਾਵਾਂ ਸੱਈਓ, ਜੇ ਆਪਣਾ ਸਾਹਮਣੇ ਆਵੇ

ਜਿਹਦਾ ਆਪਣਾ ਕੋਈ ਨ ਹੋਵੇ, ਉਹ ਕਿਸ ਕੂ ਕੂਕ ਸੁਣਾਵੇ

ਜੀਣੇ ਨਾਲੋਂ ਮਰਨਾ ਚੰਗਾ, ਜਿਹਨੂੰ ਸਾਰਾ ਜੱਗ ਭੁੱਲ ਜਾਵੇ

ਚੌਥੀ ਮੰਜਿਲ ਮੌਤ ਜੀਣ ਦੀ, ਮਰ ਜਿੰਦ ਪੂਰੀ ਹੋ ਜਾਵੇ

ਸਿਰ ਧਰ ਤਲੀ ਤੇ ਜਾਣਾ ਪੈਂਦਾ, ਮਾਹੀ ਇਸ਼ਕ ਸਤਾਵੇ

ਪਿਆਰ ਕਰਨ ਦਾ ਚਾ ਹੋਵੇ, ਬੈਂਸ ਇਸ਼ਕ ਮਰ ਜਾਵੇ

ਇਸ਼ਕ ਬੰਦੇ ਕੂ ਰੱਬ ਬਣਾਵੇ, ਬਹੁੜ ਜਨਮ ਨ ਆਵੇ
 

Dalvinder Singh Grewal

Writer
Historian
SPNer
Jan 3, 2010
2,504
449
81
ਤੈਨੂੰ ਕੀ ਮੈਂ ਬੋਲਾਂ ਦਾਤਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਤੈਨੂੰ ਕੀ ਮੈਂ ਬੋਲਾਂ ਦਾਤਾ, ਧੜਕਣ ਜਦ ਸੁਣ ਲੈਂਦਾ ਹੈਂ।

ਆਸੇ ਪਾਸੇ ਦੀ ਕੀ ਸੋਚਾ, ਚਿੱਤ ਵਿੱਚ ਜਦ ਤੂੰ ਬਹਿੰਦਾ ਹੈਂ

ਜੋ ਕਰਵਾਉਣਾ ਚਾਹੁੰਦਾ ਹੈਂ ਤੂੰ, ਉਹ ਮੈਥੋਂ ਹੋ ਜਾਂਦਾ ਹੈ।

ਜੋ ਵੀ ਚਾਹੇਂ ਉਹ ਮੈਂ ਕਰਦਾ, ਹੋ ਜਾਂਦੈ ਜੋ ਚਾਹਦਾਂ ਹੈਂ।

ਆਪਣੇ ਮਨ ਵਿੱਚ ਵੱਸ ਜਾਂਦਾ ਹੈ, ਜੋ ਵੀ ਤਾਂ ਤੂੰ ਕਹਿੰਦਾ ਹੈਂ।

ਤੈਨੂੰ ਕੀ ਮੈਂ ਬੋਲਾਂ ਦਾਤਾ, ਧੜਕਣ ਜਦ ਸੁਣ ਲੈਂਦਾ ਹੈਂ।

ਜੋ ਤੂੰ ਮੇਰੇ ਵਿੱਚ ਸਮਾਇਆ, ਰਹਿੰਦਾ ਮੇਰੇ ਅੰਦਰ ਹੈਂ।

ਮਰਜ਼ੀ ਤੇਰੀ ਨਾਲ ਮੈਂ ਨੱਚਾਂ, ਡਾਢਾ ਮਾਹਿਰ ਕਲੰਦਰ ਹੈਂ।

ਫਿਰ ਤਾਂ ਸੁੱਖ ਵਿੱਚ ਰਾਜ਼ੀ ਹੈਂ ਤੇ ਦੁੱਖ ਵੀ ਮੇਰੇ ਸਹਿੰਦਾ ਹੈਂ।

ਤੈਨੂੰ ਕੀ ਮੈਂ ਬੋਲਾਂ ਦਾਤਾ, ਧੜਕਣ ਜਦ ਸੁਣ ਲੈਂਦਾ ਹੈਂ।

ਮੇਰੇ ਦੁੱਖ ਜੇ ਤੇਰੇ ਦੁੱਖ ਨੇ, ਮਿਹਰ ਕਰੀਂ ਸੰਭਾਲੀਂ ਆਪ।

ਤੇਰੀ ਕ੍ਰਿਪਾ ਪਾਵਾਂ, ਇਸ ਲਈ ਕਰਦਾ ਰਹਿੰਦਾ ਤੇਰਾ ਜਾਪ।

ਸਾਰੇ ਜੱਗ ਨੂੰ ਖੁਸ਼ੀਆਂ ਦੇਵੇਂ, ਵਗਦੀ ਨਦ ਜਿਉਂ ਵਹਿੰਦਾ ਹੈਂ।

ਤੈਨੂੰ ਕੀ ਮੈਂ ਬੋਲਾਂ ਦਾਤਾ, ਧੜਕਣ ਜਦ ਸੁਣ ਲੈਂਦਾ ਹੈਂ।

ਮੈਥੋਂ ਤੈਨੂੰ ਦੁੱਖ ਨਾ ਪਹੁੰਚੇ, ਆਪੇ ਮੇਹਰਾਂ ਕਰਦਾ ਰਹੀਂ।

ਕਿਰਪਾ ਇਸ ਕਲਬੂਤ ਤੇ ਰੱਖੀਂ, ਰੂਹ ਵਿੱਚ ਆਨੰਦ ਭਰਦਾ ਰਹੀਂ।

ਹੁੰਦਾ ਬੜਾ ਸਪਸ਼ਟ ਹੁਕਮ ਹੈ, ਕਿੰਤੂ ਵਿੱਚ ਨਾ ਪੈਂਦਾ ਹੈਂ।

ਤੈਨੂੰ ਕੀ ਮੈਂ ਬੋਲਾਂ ਦਾਤਾ, ਧੜਕਣ ਜਦ ਸੁਣ ਲੈਂਦਾ ਹੈਂ।

ਸਾਰੇ ਜਗ ਵਿੱਚ ਖੁਸ਼ੀਆਂ ਵੰਡਾਂ, ਬਿਨਾ ਰੋਕ ਦੇ ਵਧਦਾ ਜਾਂ।

ਤੇਰੇ ਰਾਹ ’ਤੇ ਤੁਰਦਾ ਦਾਤਾ, ਤੇਰੇ ਹੁਕਮ ਵਿੱਚ ਚਲਦਾ ਜਾਂ।

ਜਾਣੀ ਜਾਣ ਹੈ ਹਰ ਧੜਕਣ ਦਾ, ਹਰ ਦਿਲ ਦੇ ਵਿੱਚ ਰਹਿੰਦਾ ਹੈ।

ਤੈਨੂੰ ਕੀ ਮੈਂ ਬੋਲਾਂ ਦਾਤਾ, ਧੜਕਣ ਜਦ ਸੁਣ ਲੈਂਦਾ ਹੈਂ।

ਤੇਰੇ ਜੀਆਂ ਦਾ ਸੁੱਖ ਲੋਚਾਂ, ਸਭ ਦਾ ਭਲਾ ਮਨਾਵਾਂ ਮੈਂ।

ਜੀਵਾਂ ਖਾਤਰ ਜੋ ਕਰ ਸਕਿਆ, ਕਰਨੋਂ ਨਾ ਘਬਰਾਵਾਂ ਮੈਂ।

ਸੱਚੇ ਸੁੱਚੇ ਰਾਹ ਤੇ ਚੱਲਾਂ, ਕਰਾਂ ਊਹੋ ਜੋ ਕਹਿੰਦਾ ਹੈ।

ਤੈਨੂੰ ਕੀ ਮੈਂ ਬੋਲਾਂ ਦਾਤਾ, ਧੜਕਣ ਜਦ ਸੁਣ ਲੈਂਦਾ ਹੈਂ।

ਕੌਣ ਹਾਂ ਮੈਂ, ਤੇ ਕਿੱਥੋਂ ਆਇਆ, ਕਿੱਥੇ ਮੈਂ ਹੁਣ ਜਾਣਾ ਹੈ।

ਤ੍ਰਿਸ਼ਨਾ ਤੋਂ ਪਾਸੇ ਰਹਿ ਅਪਣੇ, ਮਨ ਨੂੰ ਖੁਦ ਸਮਝਾਣਾ ਹੈ।

ਚੰਗਾ ਕਰਦਾ, ਮਾੜਾ ਕਰਦਾ, ਉਹ ਸੱਭ ਕੁੱਝ ਤੂੰ ਵੇਂਹਦਾ ਹੈਂ।

ਤੈਨੂੰ ਕੀ ਮੈਂ ਬੋਲਾਂ ਦਾਤਾ, ਧੜਕਣ ਜਦ ਸੁਣ ਲੈਂਦਾ ਹੈਂ।

ਤੇਰੀ ਰਜ਼ਾ ਜੇ ਸਮਝ ਲਈ ਤਾਂ, ਜੀਣ ਸੌਖੇਰਾ ਹੋ ਜਾਂਦਾ।

ਤੁਧ ਨੂੰ ਪਾਉਣ, ਸਮਾਉਣ ਦੀ ਖਾਤਰ, ਜੀਵ ਵੀ ਰਸਤਾ ਖੁਦ ਪਾਂਦਾ।

ਨਿੱਜ-ਥਾਓਂ ਤੇ ਪਹੁੰਚਣ ਦਾ ਉਪਰਾਲਾ ਖੁਦ ਕਰਵਾਂਦਾ ਹੈਂ

ਤੈਨੂੰ ਕੀ ਮੈਂ ਬੋਲਾਂ ਦਾਤਾ, ਧੜਕਣ ਜਦ ਸੁਣ ਲੈਂਦਾ ਹੈਂ।

ਤੇਰੇ ਨਾਮ ਦੀ ਭੁੱਖ ਲੱਗ ਜਾਵੇ, ਮਨ ਤਨ ਦੀ ਭੁੱਖ ਮਿਟ ਜਾਵੇ।

ਸੁੱਖ-ਦੁੱਖ ਇੱਕ ਬਰਾਬਰ ਜਾਪਣ, ਸੱਚੀ ਸੇਧ ਇਹ ਮਿਲ ਜਾਵੇ।

ਮੰਜ਼ਿਲ ਪੁਜਣਾ ਸੌਖਾ ਹੋਵੇ, ਜਦ ਚਾਨਣ ਬਣ ਬਹਿੰਦਾ ਹੈਂ।

ਤੈਨੂੰ ਕੀ ਮੈਂ ਬੋਲਾਂ ਦਾਤਾ, ਧੜਕਣ ਜਦ ਸੁਣ ਲੈਂਦਾ ਹੈਂ।

ਜਿਸ ਹਿਰਦੇ ਵਿੱਚ ਨਾਮ ਵੱਸੇ, ਤਾਂ ਲਹਿਰ ਆਨੰਦ ਦੀ ਉਠਦੀ ਹੈ।

ਫਿਰ ਤੇਰੀ ਕ੍ਰਿਪਾ ਵੀ ਆਪੂੰ ਜੀਵ ਦੇ ਚਿੱਤ ਤਰੁਠਦੀ ਹੈ।

ਅਪਣੇ ਪਿਆਰ ਦੀਆਂ ਤੰਦਾਂ ਵਿੱਚ, ਆਪੇ ਹੀ ਬੁਣ ਲੈਂਦਾ ਹੈਂ

ਤੈਨੂੰ ਕੀ ਮੈਂ ਬੋਲਾਂ ਦਾਤਾ, ਧੜਕਣ ਜਦ ਸੁਣ ਲੈਂਦਾ ਹੈਂ।
 
📌 For all latest updates, follow the Official Sikh Philosophy Network Whatsapp Channel:
Top