• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

Dalvinder Singh Grewal

Writer
Historian
SPNer
Jan 3, 2010
2,429
447
81

ਤੂੰ ਜੀ ਹੈਂ ਰਚਿਆ ਦਾਤੇ ਦਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਤੂੰ ਜੀ ਹੈਂ ਰਚਿਆ ਦਾਤੇ ਦਾ, ਤੂੰ ਕੁਦਰਤ ਦਾ ਇਕ ਗਹਿਣਾ ਹੈ ।
ਨਾ ਆਪਣੇ ਆਪ ਨੂੰ ਘੱਟ ਸਮਝ, ਸਿੱਖ ਵਾਂਗ ਨਦੀ ਦੇ ਵਹਿਣਾ ਹੈ।
ਨਾ ਨਾਲ ਲਿਆਇਆ ਕੁਝ ਵੀ ਸੀ, ਨਾ ਨਾਲ ਲਿਜਾਣਾ ਕੁਝ ਵੀ ਹੈ,
ਨਾ ਕਰਨਾ ਮਾਣ ਕਮਾਈਆਂ ਦਾ, ਉਹ ਕਰਨਾ ਪ੍ਰਭ ਜੋ ਕਹਿਣਾ ਹੈ ।
ਜੋ ਵੀ ਹੈ ਕਰਨਾ ਜੀ ਲਾ ਕੇ, ਮਦਦ ਕਰ ਸੰਗੀ ਸਾਥੀ ਦੀ,
ਨਾ ਡਰਿਆ ਕਰ, ਨਾ ਝੁਕਿਆ ਕਰ, ਕਿਉਂ ਰੋਹਬ ਕਿਸੇ ਦਾ ਸਹਿਣਾ ਹੈ ।
ਜੋ ਕਰਨਾ ਰੱਬ ਕਰਵਾਉਣਾ ਹੈ, ਕੋਈ ਉਸ ਦੇ ਹੁਕਮੋਂ ਬਾਹਰ ਨਹੀਂ,
ਮਨ ਸਾਫ ਰਖ, ਚਿਤ ਪ੍ਰੇਮ ਵਸਾ, ਨਾ ਬੁਰਾ ਕਿਸੇ ਨੂੰ ਕਹਿਣਾ ਹੈ ।
ਜੁੜ ਰਹਿਣਾ ਸਿੱਖ, ਮਿਲ ਬਹਿਣਾ ਸਿਖ, ਬਚ ਧਰਮ ਦੀ ਵੰਡੀ ਪਾਈ ਤੋਂ।
ਇਕ ਦਾਤੇ ਦੇ ਸਭ ਜੀ ਜਾਣੀ, ਨਾ ਊਚ ਨੀਚ ਵਿਚ ਪੈਣਾ ਹੈ,
ਹੱਥ ਜੋੜ ਭਲਾ ਮੰਗ ਸਭਨਾਂ ਦਾ, ਨਾ ਵੈਰ ਵਿਰੋਧ ਦੀਆਂ ਗੱਲਾਂ ਕਰ,
ਜੇ ਦਾਤਾ ਇਤਨੇ ਸੁਖ ਦਿੰਦਾ, ਦੁਖ ਮਿਲੇ ਤਾਂ ਉਹ ਵੀ ਸਹਿਣਾ ਹੈ।
ਦਿਨ ਰਾਤ ਇਹੁੋ ਅਰਦਾਸ ਕਰੀਂ, ਪ੍ਰਭ ਜੀ ਸਦ ਚੇਤੇ ਵਿੱਚ ਵਸੇਂ,
ਕਰਿ ਕਿਰਪਾ ਨਾਲ ਮਿਲਾ ਆਪਣੇ, ਆਖਰ ਜੋ ਟਿਕਾਣਾ ਲੈਣਾ ਹੈ।
 

Dalvinder Singh Grewal

Writer
Historian
SPNer
Jan 3, 2010
2,429
447
81
ਉਹ ਲੋਕ ਬੇਗਾਨੇ ਨਹੀਂ ਹੁੰਦੇ
ਡਾ ਦਲਵਿੰਦਰ ਸਿੰਘ ਗ੍ਰੇਵਾਲ


ਜੋ ਫਿਕਰ ਤੁਹਾਡਾ ਕਰਦੇ ਨੇ, ਉਹ ਲੋਕ ਬੇਗਾਨੇ ਨਹੀਂ ਹੁੰਦੇ।
ਹਸ ਗੁੱਸਾ ਗਿਲਾ ਜਰਦੇ ਨੇ, ਉਹ ਲੋਕ ਬੇਗਾਨੇ ਨਹੀਂ ਹੁੰਦੇ।
ਜੋ ਤਾਪ ਚੜੇ ਤਾਂ ਹੂੰਗਣ ਉਹ, ਮੱਥੇ ਤੇ ਪੱਟੀਆਂ ਧਰਦੇ ਨੇ,
ਜੋ ਮੁੱਠੀ ਚਾਪੀ ਕਰਦੇ ਨੇ, ਉਹ ਲੋਕ ਬੇਗਾਨੇ ਨਹੀਂ ਹੁੰਦੇ ।
ਜਦ ਲੋੜ ਪਵੇ ਤਾਂ ਖਿਸਕ ਜਾਣ, ਉਨ੍ਹਾਂ ਤੋਂ ਰਹੀਏ ਦੂਰ ਦੂਰ,
ਸਭ ਖੱਟੀ ਹੱਥ ਤੇ ਧਰਦੇ ਨੇ, ਉਹ ਲੋਕ ਬੇਗਾਨੇ ਨਹੀਂ ਹੁੰਦੇ ।
ਜੋ ਪਿਆਰ ਲਈ ਵਾਗੀ ਬਣ ਜਾਂਦੇ, ਘਰ ਬਾਰ ਤੋਂ ਲਾਭੇ ਹੋ ਜਾਂਦੇ
ਕਚਿਆਂ ਤੇ ਝਨਾਵਾਂ ਤਰਦੇ ਨੇ, ਉਹ ਲੋਕ ਬੇਗਾਨੇ ਨਹੀਂ ਹੁੰਦੇ ।
ਜੋ ਲੋੜ ਪਈ ਤਾਂ ਮਦਦ ਕਰਨ, ਜੋ ਜਖਮ ਤੇ ਮਰਹਮ ਲਾਉਂਦੇ ਨੇ
ਜੋ ਦੁੱਖ ਵਿੱਚ ਮੱਦਦ ਕਰਦੇ ਨੇ, ਉਹ ਲੋਕ ਬੇਗਾਨੇ ਨਈਂ0 ਹੁੰਦੇ।
ਦੂਜੇ ਲਈ ਆਪਾ ਵਾਰਨ ਜੋ, ਖੁਦ ਰੁੱਖੀ ਸੁੱਖੀ ਖਾ ਸਾਰਨ,
ਵਤਨਾਂ ਲਈ ਜਿਹੜੇ ਮਰਦੇ ਨੇ, ਉਹ ਲੋਕ ਬੇਗਾਨੇ ਨਹੀਂ ਹੁੰਦੇ।
ਚਾਹੀਦੀ ਅੱਖ ਪਛਾਨਣ ਲਈ, ਰੂਹ ਸੱਚ ਤੇ ਝੂਠ ਨਖੇੜਣ ਲਈ,
ਜੋ ਪਿਆਰ ਚ ਰਾਵੀ ਤਰਦੇ ਨੇ, ਉਹ ਲੋਕ ਬੇਗਾਨੇ ਨਹੀਂ ਹੁੰਦੇ ।
ਤੱਕ ਭੁੱਖਾ ਆਪਣੇ ਮਿੱਤਰਾਂ ਨੂੰ ਆਪਣੀ ਵੀ ਅੱਗੇ ਧਰ ਦਿੰਦੇ
ਜੋ ਸਦਾ ਸੋਚਦੇ ਸਾਥੀ ਦੀ, ਉਹ ਲੋਕ ਬੇਗਾਨੇ ਨਹੀਂ ਹੁੰਦੇ ।
ਜੋ ਮਤਲਬ ਖਾਤਰ ਨੇੜ ਹੋਣ, ਬਚ ਉਨ੍ਹਾਂ ਤੋਂ ਤੂੰ ਗਰੇਵਾਲ
ਇਜ਼ਤਾਂ ਤੇ ਪਾਉਂਦੇ ਪਰਦੇ ਜੋ, ਉਹ ਲੋਕ ਬੇਗਾਨੇ ਨਹੀਂ ਹੁੰਦੇ।
 

Dalvinder Singh Grewal

Writer
Historian
SPNer
Jan 3, 2010
2,429
447
81
ਵਕਤ ਨਾਲ ਕੋਈ ਭੱਜ ਨਾ ਸਕਦਾ
ਡਾ ਦਲਵਿੰਦਰ ਸਿੰਘ ਗ੍ਰੇਵਾਲ

ਭੱਜਦੇ ਹੋਏ ਵਕਤ ਨਾਲ ਕੋਈ ਭੱਜ ਨਾ ਸਕਦਾ।
ਢੇਰ ਖਾਣ ਨੂੰ ਹੋਣ ਸਦਾ ਲਈ ਰਜ ਨਾ ਸਕਦਾ।
ਚਾਦਰ ਹੋਵੇ ਛੋਟੀ ਤਾਂ ਤਨ ਕਜ ਨਾ ਸਕਦਾ ।
ਦੋਨੋਂ ਹੱਥੀ ਕਰਨੀ ਪੈਂਦੀ ਮਿਹਨਤ ਦੱਬ ਕੇ,
ਇੱਕ ਹੱਥ ਦੇ ਨਾਲ ਢੋਲ ਤਾਂ ਵੱਜ ਨਹੀਂ ਸਕਦਾ।
ਸਾਥ ਅਜਿਹਾ ਭਾਲ ਜੋ ਹੋਵੇ ਧੁਰ ਦਾ ਸਾਥੀ,
ਅਧਵਾਟੇੋ ਛੱਡ ਜਾਵੇ ਉਸ ਸੰਗ ਸਜ ਨਾ ਸਕਦਾ।
ਅੰਦਰ-ਬਾਹਰ ਇੱਕ ਹੋਵੇ ਭਾਲ ਅਜਿਹਾ,
ਗਿਦੜ ਕਦੇ ਸ਼ੇਰ ਦੇ ਵਾਂਗੂੰ ਗਜ ਨਾ ਸਕਦਾ।
 

swarn bains

Poet
SPNer
Apr 8, 2012
1,036
200
ਵਕਤ ਚੱਲਦਾ ਚੱਲਦਾ ਚਲੀ ਜਾਂਦਾ
ਪਾਣੀ ਵਗਦਾ ਵਗਦਾ ਵਗੀ ਜਾਂਦਾ
ਸਮਾਂ ਬੀਤਿਆ ਪਾਣੀ ਵਗਿਾਆ ਮੜ ਕੇ ਨਹੀਂ ਆਉਂਦਾ
ਡਾਕਟਰ ਸਾਹਿਬ ਇੰਨੀ ਜਾਣਕਾਰੀ ਕਿਵੇਂ ਹਾਸਲ ਕਰਦੇ ਹੋ
ਮੈਂ ਆਪ ਦਾ ਸ਼ੁਕਰਗੁਜ਼ਾਰ ਹਾੰਂ ਜੋੋ ਥੋੜਾ ਬਹੁਤਾ ਸਾਡੇ ਪੱਲੇ ਵੀ ਪੈ ਜਾਂਦਾ ਹੈ
 

Dalvinder Singh Grewal

Writer
Historian
SPNer
Jan 3, 2010
2,429
447
81
ਸਵਾਲਾਂ ਦੇ ਘੇਰੇ ਵਿੱਚ ਜੀਵਨ
ਡਾ:ਦਲਵਿੰਦਰ ਸਿੰਘ ਗ੍ਰੇਵਾਲ


ਜਦੋਂ ਸਵਾਲਾਂ ਦੇ ਘੇਰੇ ਵਿੱਚ ਜੀਵਨ ਹੋਵੇ।
ਮਨ ਤੇ ਕਿਉਂ ਨਾ ਚਿੰਤਾਵਾਂ ਦਾ ਆਸਨ ਹੋਵੇ।
ਚੰਦ ਸਿਕਿਆਂ ਦੇ ਦਾਣੇ ਪਾ ਵੋਟਾਂ ਹਥਿਆਵਣ,
ਚੋਣ-ਮਨੋਰਥ ਵਾਅਦੇ ਦਾ ਕਦ ਜ਼ਾਮਨ ਹੋਵੇ।
ਵਢੀ ਠੱਗੀ ਨਾਲ ਜਦੋਂ ਜਿੱਤਣ ਸਰਕਾਰਾਂ,
ਲੋਕਾਂ ਵਿੱਚ ਕਿੰਜ ਵਤਨ ਲਈ ਆਪਣਾਪਨ ਹੋਵੇ।
ਨੇਤਾ ਤੇ ਅਧਿਕਾਰੀ ਜਦ ਘਰ ਭਰਨ ਚ ਲੱਗੇ,
ਭੁੱਖ ਨੰਗ ਤੇ ਬੇਰੁਜ਼ਗਾਰੀ ਕਾਮਨ ਹੋਵੇ ।
ਸੱਚ ਹੱਕ ਇਨਸਾਫ ਜਦੋਂ ਮਤਲਬ ਖੋਹ ਲੈਂਦਾ,
ਲੋਕ ਭਲਾਈ ਦਾ ਦਿਲ ਕੀਕੂੰ ਜ਼ਾਮਨ ਹੋਵੇ।
ਧਰਮਾਂ ਵਿੱਚ ਪਾ ਵੰਡੀ, ਅਪਣੀ ਸਾਖ ਵਧਾਵਣ,
ਵਤਨ ਤੋੜਣ ਦਾ ਇਹ ਵੀ ਤਾਂ ਇੱਕ ਸਾਧਨ ਹੋਵੇ।
ਉਪਰਥਲੀ ਦੇ ਬਣਦੇ ਜਦ ਹਾਲਾਤ ਦੇਸ਼ ਵਿੱਚ,
ਲੋਕ ਰਾਜ ਦਾ ਖਤਰੇ ਦੇ ਵਿੱਚ ਦਾਮਨ ਹੋਵੇ।
 

Dalvinder Singh Grewal

Writer
Historian
SPNer
Jan 3, 2010
2,429
447
81
ਬਾਬਾ ਨਾਨਕ ਤੇਰੀ ਲੋੜ

ਡਾ:ਦਲਵਿੰਦਰ ਸਿੰਘ ਗ੍ਰੇਵਾਲ

ਬਾਬਾ ਨਾਨਕ ਤੇਰੀ ਹੈ ਅੱਜ ਬੜੀਓ ਲੋੜ।

ਭੁਰ ਚਲੀ ਇਨਸਾਨੀਅਤ ਫਿਰ ਆ ਕੇ ਜੋੜ।

ਦੌਲਤ ਤਾਕਤ ਦੀ ਭੁੱਖ ਹੋ ਗਈ ਹੱਦੋਂ ਬਾਹਰੀ,

ਪਿਆਰ ਮੁਹੱਬਤ ਦੀ ਹੁਣ ਪੈ ਗਈ ਡਾਢੀ ਥੋੜ।

ਦੁੱਖ, ਭੁੱਖ ਤੇ ਮੌਤ ਨੇ ਅੱਜ ਬਣ ਗਏ ਹਥਿਆਰ,

ਜ਼ੁਲਮ ਵਧੇ ਨੇ ਜਿਨਾਂ ਦਾ ਨਾ ਕੋਈ ਤੋੜ।

ਬਾਲਾਂ, ਨਾਰਾਂ, ਬਿਰਧਾਂ ਨੂੰ ਫੁੰਡਣ ਹਤਿਆਰੇ,

ਬੇਰਹਿਮ ਹੋ ਇਨਸਾਨਾਂ ਦੀ ਰੱਤ ਰਹੇ ਨਿਚੋੜ।

ਸਭਨਾ ਜੀਆ ਕਾ ਇਕ ਦਾਤਾ, ਇਹ ਨ ਸਮਝਣ,

ਮਨਾ-ਦਿਲਾਂ ਵਿੱਚ ਪੈ ਗਈ ਹੈ ਅੱਜ ਵੱਡੀ ਖੋੜ।

ਰੱਤ ਪੀਣ ਮਾਣਸ ਦੀ, ਕੀਕੂੰ ਨਿਰਮਲ ਹੋਵਣ,

ਨਾਮ ਖੁਦਾ ਦਾ ਲੈਣ ਬਿਨਾ ਨ ਕੋਈ ਹੋੜ।

ਨਾਮ ਜਗਤ ਦੇ ਕੰਨਾਂ ਵਿੱਚ ਫਿਰ ਪਾਈਂ ਆ ਕੇ,

ਸ਼ਰਧਾ ਸੱਚੇ ਸਤਿਗੁਰ ਵੱਲ ਹੁਣ ਆ ਕੇ ਮੋੜ।

 

swarn bains

Poet
SPNer
Apr 8, 2012
1,036
200
ਮਾਣਸ ਜਨਮ ਦੁਲੰਭ ਹੈ. ਹੋਏ ਨ ਬਾਰੋ ਬਾਰ. ਫਲ ਪਾਕੇ ਭੋਂਏ ਗਿਰੇ ਬਹੁੜ ਨ ਲਾਗੈ ਡਾਰ ਧੰਨਵਾਦ ਜੀ
 

Dalvinder Singh Grewal

Writer
Historian
SPNer
Jan 3, 2010
2,429
447
81
ਜੀਵਣ ਚੱਜ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਚਾਰੇ ਪਾਸੇ ਲੱਗੀ ਅੱਗ।
ਚਿੰਤਾ ਦੇ ਵਿੱਚ ਸਾਰਾ ਜਗ ।
ੀਮਹਨਤ ਦਾ ਮੁੱਲ ਜ਼ੀਰੋ ਹੈ,
ਐਸ਼ ਕਰ ਰਹੇ ਚੋਰ ਤੇ ਠੱਗ।
ਸੱਚ ਨੂੰ ਏਥੇ ਪੁੱਛਦਾ ਕੌਣ,
ਗੱਦੀ ਬੈਠੇ ਲਾਈ ਲੱਗ।
ਅਰਬਾਂ ਵਾਲੇ ਚੰਦ ਕੁ ਲੋਕ,
ਭਟਕ ਰਿਹਾ ਭੁਖਿਆਂ ਦਾ ਵੱਗ।
ਵਿਕ ਜਾਂਦੀ ਹੈ ਜਦ ਸਰਕਾਰ,
ਦੇਸ਼ ਵੀ ਦੇਵਣ ਵੇਚ ਨਿਲਾਜ।
ਗ੍ਰੇਵਾਲ ਇਹ ਕਰ ਅਰਦਾਸਾਂ,
ਸਭ ਨੂੰ ਆਵੇ ਜੀਵਨ ਚੱਜ।
 

Dalvinder Singh Grewal

Writer
Historian
SPNer
Jan 3, 2010
2,429
447
81
ਵਾਹਿਗੁਰੂ ਜੀ ਫੜ ਲਓ ਡੋਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਵਾਹਿਗੁਰੂ ਜੀ ਫੜ ਲਓ ਡੋਰ ।
ਬਿਨਾਂ ਤੁਹਾਡੇ ਨਾ ਕੋਈ ਹੋਰ।
ਖੁਦ ਦੇ ਵਸ ਤਾਂ ਗੱਲ ਨਾ ਕੋਈ
ਹੋਵੇ ਸੱਭ ਤੁਹਾਡੇ ਜ਼ੋਰ।
ਚੰਗੇ ਕੰਮੀਂ ਕਿਸਮਤ ਬਣਦੀ,
ਖਾਈ ਡਿਗਦੇ ਰਿਸ਼ਵਤਖੋਰ ।
ਤੁਧ ਜੁੜਿਆਂ ਨੂੰ ਮਹਾਂ ਗਿਆਨ,
ਨਾਮ ਭੁਲਾਉਣਾ ਮੱਤ ਦਾ ਖੋਰ।
ਸ਼ਾਂਤ ਰਹੋ ਰੱਖ ਸ਼ਬਦ ਧਿਆਨ,
ਸਿਮਰਨ ਰੱਖੇ ਜੀਵਨ ਤੋਰ॥
ਜੱਗ ਛੱਡ ਰੱਬ ਸੰਗ ਜੁੜਣਾ ਸਿੱਖਣਾ,
ਨਿਜ ਘਰ ਜਾਣਾ ਸੇਧ ਸਤੋਰ।
ਵਾਹਿਗੁਰੂ ਜੀ ਫੜ ਲਓ ਡੋਰ ।
ਬਿਨਾਂ ਤੁਹਾਡੇ ਨਾ ਕੋਈ ਹੋਰ।
 

Dalvinder Singh Grewal

Writer
Historian
SPNer
Jan 3, 2010
2,429
447
81
ਬਾਪੂ ਜੀ ਦੀਆਂ ਪੁੜੀਆਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਬਾਪੂ ਜੀ ਦੀਆਂ ਵਾਹਵਾ ਪੁੜੀਆਂ।
ਵਿੱਚ ਬਿਮਾਰੀ ਸਾਰੀਆਂ ਬੁੜ੍ਹੀਆਂ।
ਹੋ ਕੇ ਠੀਕ ਘਰਾਂ ਨੂੰ ਮੁੜੀਆਂ।
ਫਿਰ ਜਦ ਵੀ ਹੋ ਕੱਠੀਆਂ ਜੁੜੀਆਂ ।
ਬਾਪੂ ਦੇ ਗੁਣ ਗਾਉਂਦੀਆਂ ਰਹਿੰਦੀਆਂ।
ਵੈਦ ਜੀ ਸਨ ਉਸ ਨੂੰ ਉਹ ਕਹਿੰਦੀਆਂ ।
ਘਰ ਵਿੱਚ ਹੋਵੇ ਕੋਈ ਬਿਮਾਰ।
ਲੈ ਆਉਂਦੀਆਂ ਬਾਪੂ ਦੇ ਦੁਆਰ।
ਕਿਸੇ ਨੂੰ ਦੇਵੇ ਅੰਮ੍ਰਿਤ ਧਾਰ।
ਕਿਸੇ ਨੂੰ ਫੱਕੀ ਸੋਚ ਵਿਚਾਰ।
ਪੁੜੀਆਂ ਨਾ ਬਾਪੂ ਦੀਆਂ ਥੁੜੀਆਂ।
ਬਾਪੂ ਜੀ ਦੀਆਂ ਵਾਹਵਾ ਪੁੜੀਆਂ।
ਨੁਸਖਿਆਂ ਦੀ ਉਸ ਕਾਪੀ ਲਾਈ।
ਆਪ ਬਣਾਵੇ ਸਭ ਦਵਾਈ।
ਲੈਂਦਾ ਨਾ ਸੀ ਪੈਸਾ ਰਾਈ।
ਸ਼ਫਕਤ ਰੱਬ ਨੇ ਉਸ ਹੱਥ ਪਾਈ।
ਘਰ ਵਿੱਚ ਰਹਿਣ ਬਰਕਤਾਂ ਜੁੜੀਆਂ।
 
Last edited:

Dalvinder Singh Grewal

Writer
Historian
SPNer
Jan 3, 2010
2,429
447
81
ਜਿਸ ਨੇ ਮਰਨ ਮਾਰਨ ਦੀ ਧਾਰੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਜਿਸ ਨੇ ਮਰਨ ਮਾਰਨ ਦੀ ਧਾਰੀ।
ਉਸਨੇ ਜੰਗ ਕਦੇ ਨਾ ਹਾਰੀ।
ਉਸ ਨੂੰ ਦੇਸ਼ ਤੇ ਇੱਜ਼ਤ ਪਿਆਰੀ।
ਜਿਸ ਲਈ ਜਾਨ ਵੀ ਉਸਨੇ ਵਾਰੀ।
ਦੁਨੀਆਂ ਨੂੰ ਉਹ ਰਾਹ ਦਰਸਾਵੇ।
ਸੁੱਤੇ ਹੋਏ ਗੁਲਾਮ ਜਗਾਵੇ।
ਜ਼ੁਲਮ ਦੇ ਅੱਗੇ ਹਿਕਾਂ ਡਾਹਵੇ।
ਤਾਹੀਓਂ ਲੜਨ ਮਰਨ ਤਕ ਜਾਵੇ।
ਉਸ ਦਾ ਨਹੀਂ ਮੁਕਾਬਲ ਕੋਈ।
ਖੱਟਦਾ ਜੱਗ ਵਿੱਚ ਨਾਮ ਹੈ ਸੋਈ।
ਯਾਦ ਰਹੇ ਉਹ ਕੀਤੀ ਹੋਈ।
ਬਣ ਇਤਿਹਾਸ ਉਹ ਚਿਤ ਸਮੋਈ ।
ਅਣਖ ਤੇ ਇੱਜਤ ਖਾਤਰ ਲੜਦਾ।
ਹਰ ਇਕ ਔਖੀ ਘਾਟੀ ਚੜ੍ਹਦਾ।
ਉਹ ਸੀ ਸੂਰਬੀਰ, ਇਹ ਪੜ੍ਹਣਾ।
ਹਰ ਦੀਵਾਰ ਤੇ ਇਹ ਸੱਚ ਜੜਣਾ।
 

Dalvinder Singh Grewal

Writer
Historian
SPNer
Jan 3, 2010
2,429
447
81
Ode to Unending killing in Gaza

Dr Dalvinder Singh Grewal

Gazan being killed by Israel at will.

Children, women and old, they kill.

To colonize countries and peoples more.

They have started now genocidal galore.

Where are all the human values gone?

They go on shooting but never atone.

No crime; no malice; the Gazans poor lot.

Aim these children and women they shot.

Merciless killing is the order of the day.

Israel does this ad US shows the way.

Building and tents are tattered astray.

No home left where they can stay.

Dying of hunger and injuries from bombs,

Buried in dust, no graves or tombs.

When will this end this heinous doomsday.

Butchers of life will continue to sway.

UNO or UNESCO turned out to be flop.

Even God appears with no will to stop.

People of the world we jointly stand

To stop this genocide, join each hand.

Warning first then follows social boycott.

Use combined force if still no stop.

To save our humanity to stop genocide;

Only then will the God be our side.
 

swarn bains

Poet
SPNer
Apr 8, 2012
1,036
200
ਪਾਰਸ ਪਰਸ

ਪਾਰਸ ਪਰਸੀਐ ਪਾਰਸ ਹੋਏ, ਸਤਿਗੁਰ ਸੱਚਾ ਹਰਿ ਪ੍ਰਭ ਸੋਏ

ਸਤਿਗੁਰ ਸਰਣ ਸਬਦ ਕਮਾਏ, ਮਨ ਮਹਿ ਹਰਿ ਪ੍ਰਭ ਪਰਗਟ ਹੋਏ



ਸਤਿਗੁਰ ਹਰਿ ਪ੍ਰਭ ਰੁੱਖ ਬਿਰਖ, ਤਿਸ ਦੋਵੇਂ ਫਲ ਲਾਗੈ

ਕੁਛ ਮਿੱਠੇ ਕੁਛ ਬਕਬਕੇ, ਗੁਰਮੁਖ ਮਿੱਠੇ ਮਨਮੁਖ ਫਿਕੇ ਖਾਜੈ

ਜੈਸਾ ਭਾਗ ਤੈਸਾ ਸੁਆਦ, ਜੈਸਾ ਕਰਮ ਤੈਸਾ ਭਉ ਹੋਏ



ਸਤਿਗੁਰ ਜੇਵਡ ਮੀਤ ਨ ਕੋਏ, ਨਾਮ ਜਪੈ ਹਰਿ ਕੀਰਤ ਹੋਏ

ਹਰਿ ਕੀਰਤ ਹਰਿ ਨਾਮ ਜਪੁ, ਰਿੱਧ ਸਿੱਧ ਵਿਧ ਪੂਜ ਨ ਹੋਏ

ਕਰਮ ਧਰਮ ਸਭ ਮਨ ਧੜਕਾਵਣ, ਜਪੁ ਨਾਮ ਮਨ ਮਾਹਿ ਸਮੋਏ



ਸਤਿਗੁਰ ਸੱਚਾ ਸਾਹ ਹੈ, ਹਰਿ ਜਪੁ ਨਿਰਭਉ ਬੇਪਰਵਾਹ ਹੈ

ਗੁਰ ਦਰ ਦੁਸਟ ਮੀਤ ਸਭ ਏਕੈ, ਗੁਰ ਜੇਵਡ ਕੋਈ ਨ ਸਾਹ ਹੈ

ਸਤਿਗੁਰ ਸਭ ਦਾ ਮੀਤ ਸਖਾ, ਸਤਿਗੁਰ ਸੰਗਤ ਨਾਮ ਜਪੋਏ



ਸਤਿਗੁਰ ਸੰਗਤ ਨਾਮ ਜਪਾਵੈ, ਹਰਿ ਹਰਿ ਨਾਮ ਰਿਦੈ ਸਦ ਗਾਵੈ

ਸਾਧ ਸੰਗਤ ਮਿਲ ਨਾਮ ਧਿਆਵੈ, ਮਨ ਮਹਿ ਨਾਮ ਵਸ ਜਾਵੈ

ਹਰਿ ਕਾ ਨਾਮ ਧਿਆ ਬੈਂਸ, ਹਰਿ ਨਾਮ ਜਪਤ ਮਨ ਨਿਮਲ ਹੋਏ



ਹਰ ਸ਼ੈ ਨਿਰਮਲ ਘਰ ਦਰ ਲੋਚੈ, ਨਿਰਮਲ ਮਨ ਮਹਿ ਪ੍ਰਭ ਵਸੈ

ਗੁਰ ਸਰਣਾਏ ਨਾਮ ਧਿਆਏ, ਸਤਿਗੁਰ ਹਰਿ ਪ੍ਰਭ ਰਾਹ ਦੱਸੈ

ਬੈਂਸ, ਕਰ ਮਨ ਦੀ ਸਫਾਈ, ਨਿਰਮਨ ਮਨ ਮਹਿ ਪ੍ਰਭ ਪਰਗਟ ਹੋਏ
 
📌 For all latest updates, follow the Official Sikh Philosophy Network Whatsapp Channel:
Top