• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

swarn bains

Poet
SPNer
Apr 8, 2012
1,031
200
ਮੇਰਾ ਮਜ਼ਾਰ



ਮੇਰੇ ਮਹਿਬੂਬ, ਪਰਦਾ ਉਠਾ ਕਰ ਮੇਰੇ ਮਜ਼ਾਰ ਆਨਾ

ਜੀ ਭਰ ਕਰ ਦੇਖ ਲੇਨਾ, ਦਿਲ ਦੇ ਕੇ ਨਜ਼ਰੇਂ ਮਿਲਾਨਾ


ਆਪ ਕੇ ਮਹਿਬੂਬ ਹੈਂ ਹਮ, ਸ਼ਰਮਾਨੇ ਕੀ ਕਿਆ ਖਤਾ

ਦੇਖ ਕਰ ਲਹਿਦ ਮੇਂ ਮੁਝੇ, ਜਾਨ ਗਏ ਹੋ ਮੇਰਾ ਪਤਾ

ਕਿਆ ਥੇ ਕਿਆ ਹੈਂ ਆਪ ਕੇ, ਪੜੇਗਾ ਨਹੀਂ ਸਮਝਾਨਾ


ਆਪ ਸੇ ਮੁਲਾਕਾਤ ਕਰਤੇ, ਉਮਰ ਬਿਤਾ ਦੀ ਸਾਰੀ

ਮਗਰ ਪਤਾ ਨ ਚਲਾ, ਕਿਆ ਹੈ ਉਲਫਤ ਕੀ ਬਿਮਾਰੀ

ਤੁਮ ਸੇ ਉਲਫਤ ਬਨਾ ਕਰ, ਮੁਝੇ ਭੂਲ ਗਿਆ ਜ਼ਮਾਨਾ


ਭੇਜਾ ਇਸ ਲੀਏ ਜਹਾਂ ਮੇਂ, ਕਹਾਂ ਔਰ ਕਿਆ ਹੈ ਇਸ਼ਕ

ਇਸ਼ਕ ਦਿਲ ਕਾ ਲਹਿਜਾ, ਬੰਦੇ ਕੋ ਖੁਦਾ ਬਨਾਏ ਇਸ਼ਕ

ਇਸ਼ਕ ਮੇਂ ਜੀਨਾ ਇਸ਼ਕ ਮੇਂ ਮਰਨਾ, ਆਨੇ ਕਾ ਹੈ ਬਹਾਨਾ


ਇਸ ਲੀਏ ਭੇਜਾ ਥਾ ਯਹਾਂ, ਉਸ ਨੇ ਅਪਨੇ ਦਰ ਸੇ

ਦੂਰ ਰਹਿ ਕਰ, ਭੇਜਨੇ ਵਾਲੇ ਕੋ ਰਹੋ ਯਾਦ ਕਰਤੇ

ਦੁਨੀਆਂ ਕੇ ਜਲਬੇ ਮੇਂ, ਜਹਾਂ ਮੇਂ ਦਿਲ ਖੋ ਨ ਜਾਨਾ


ਦਿਲ ਦੇ ਕਰ ਤੁਝੇ, ਖੁਦ ਵੋਹ ਦਿਲ ਮੇਂ ਛੁਪ ਗਿਆ

ਕਰ ਦਿਲ ਕੀ ਸਫਾਈ, ਬਿਨਾ ਸਮਝਾਏ ਕਹਿ ਦੀਆ

ਮੁਰਸ਼ਦ ਦਿਖਾਏਗਾ ਰਾਸਤਾ, ਉਸ ਕਾ ਮੁਰੀਦ ਬਨ ਜਾਨਾ


ਬੇਸਮਝੀ ਮੇਂ ਆਏ ਯਹਾਂ, ਜਨਮ ਪਾ ਕਰ ਇਨਸਾਨ ਕਾ

ਦੇਖ ਕਰ ਜਹਾਂ ਕਾ ਨਜ਼ਾਰਾ, ਮਨ ਬਦਲਾ ਮਹਿਮਾਨ ਕਾ

ਮਹਿਮਾਨ ਨਮਾਜ਼ੀ ਮੇਂ ਲਿਪਟ, ਬਦਲ ਗਿਆ ਨਿਸ਼ਾਨਾ


ਆਏ ਥੇ ਜਹਾਂ ਮੇਂ , ਅਪਨਾ ਮਨ ਸਮਝਾਨੇ ਕੇ ਲੀਏ

ਜਿਸ ਨੇ ਭੇਜਾ ਜਹਾਂ ਮੇਂ, ਉਸੀ ਮੇਂ ਸਮਾਨੇ ਕੇ ਲੀਏ

ਆਏ ਥੇ ਵਾਧਾ ਕਰ ਕੇ, ਉਸ ਕੋ ਕਭੀ ਨਹੀਂ ਭੁਲਾਨਾ


ਭੂਲ ਗਏ ਖੁਦੀ ਕੋ, ਖੁਦਾ ਕੋ ਯਾਦ ਕਰਤੇ ਕਰਤੇ

ਲੌਟ ਕਰ ਕਬਰ ਮੇਂ, ਫਿਰ ਨਹੀਂ ਆਏਂਗੇ ਮਰ ਕੇ

ਲਹਦ ਮੇਂ ਸਮਾ ਕਰ, ਖਤਮ ਹੂਆ ਆਨਾ ਜਾਨਾ
 

Dalvinder Singh Grewal

Writer
Historian
SPNer
Jan 3, 2010
2,414
447
81
ਲੈ ਸ਼ਬਦ ਗੁਰੂ ਦਾ ਰਾਹ ਪਈਏ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕਈ ਵਾਰ ਇਸ ਤਰ੍ਹਾਂ ਹੁੰਦਾ ਹੈ, ਕੁਝ ਸਮਝ ਨਾ ਆਉਂਦਾ ਕੀ ਕਰੀਏ ?
ਤਦ ਸਭ ਕੁਝ ਵਿੱਚੇ ਛੱਡ ਦੇਈਏ ਤੇ ਵਾਹਿਗੁਰੂ ਵਾਹਿਗੁਰੂ ਜੀ ਕਰੀਏ।
ਉਸ ਨਾਲ ਜੁੜਨ ਦੀ ਕੋਸ਼ਿਸ਼ ਕਰ, ਮਨ ਸ਼ਾਂਤ ਚਿਤ ਇਉਂ ਕਰ ਲਈਏ,
ਫਿਰ ਠੰਢੇ ਮਨ ਨਾਲ ਸੋਚੀ ਦਾ, ਜੋ ਚਾਹੀਦਾ ਉਹ ਹੀ ਕਰੀਏ।
ਜਦ ਮਨ ਨੂੰ ਸੋਚਾਂ ਘੇਰ ਲੈਣ, ਤਾਂ ਸਾਫ ਨਹੀਂ ਕੁਝ ਦਿਸਦਾ ਹੈ,
ਸਭ ਸੋਚਾਂ ਮਾਰ ਕੇ ਚਿਤ ਆਪਣਾ, ਗੱਲ ਸੂਝਾਂ ਸਮਝਾਂ ਦੀ ਕਰੀਏ।
ਇਸ ਮਨ ਨੂੰ ਮੋੜਨ ਸਿੱਖ ਲਈਏ, ਮਨਮੁਖ ਤੋਂ ਗੁਰਮੁਖ ਬਣ ਜਾਈਏ,
ਲੈ ਸ਼ਬਦ ਗੁਰੂ ਦਾ ਰਾਹ ਪਈਏ, ਜੋ ਦੱਸਦਾ ਹੈ ਉਹ ਹੀ ਕਰੀਏ।
 

Dalvinder Singh Grewal

Writer
Historian
SPNer
Jan 3, 2010
2,414
447
81
ਰੱਬ ਮਿਲਿਆਂ ਠੰਢਕ ਮਨ ਚ ਪਵੇ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਬੰਦਿਆ ਕਿਉਂ ਭੱਜਿਆ ਫਿਰਦਾ ਹੈਂ, ਜੋ ਲੋਚੇਂ ਸੋ ਸਭ ਸਹਿਜ ਮਿਲੇ।

ਰੱਖ ਇੱਛਾਵਾਂ ਨੂੰ ਕਾਬੂ ਵਿੱਚ, ਵਿੱਚ ਸਬਰ ਸਬੂਰੀ ਜੀਣ ਫਲੇ।

ਜੂਝਣ ਦੀ ਆਦਤ ਜਨਮ-ਜਾਤ, ਜੀਵਨ ਨੂੰ ਚੱਕਰ ਪਾ ਰੱਖਿਆ

ਬਿਨ ਸਚ ਪਾਇਆਂ, ਸੱਭ ਨੇ ਚੱਕਰ ਨੇ, ਬਿਨ ਰੱਬ ਪਾਇਆਂ ਹੀ ਉਮਰ ਢਲੇ

ਬਿਨ ਮਨ ਨੂੰ ਕਾਬੂ ਕੀਤੇ ਦੇ, ਚਿੱਤ ਸ਼ਾਂਤ ਕਿਵੇਂ ਹੋ ਸਕਦਾ ਹੈ?

ਜੇ ਅੱਚਵੀ ਲੱਗੀ ਹੋਵੇ ਤਾਂ, ਬਿਨ ਨਾਮ ਦੇ ਮੁਸ਼ਕਲ ਕਿਵੇਂ ਟਲੇ?

ਇੱਕ ਨਾਮ ਹੀ ਚਿੱਤ ਨੂੰ ਸ਼ਾਂਤ ਕਰੇ, ਦੁੱਖ-ਦਰਦ ਭੂਲਾਉਂਦਾ ਪਲ ਦੇ ਵਿੱਚ,

ਜੇ ਧਿਆਨ ਲਗਾਓ ਰੱਬ ਦੇ ਵਿੱਚ, ਮੋਹ-ਮਾਇਆ ਦਾ ਹਰ ਜਾਲ ਜਲੇ।

ਮਨ ਚਾਹੇ ਨਿਜ-ਥਾਂ ਪਹੁੰਚਣ ਨੂੰ, ਸੱਭ ਚਾਹਨਾ ਕੂੜ ਹੋ ਜਾਂਦੀ ਹੈ,

ਰੱਬ ਮਿਲਿਆਂ ਠੰਢਕ ਮਨ ਚ ਪਵੇ, ਤੁਰ ਗ੍ਰੇਵਾਲ ਉਸ ਰਾਹ ਦੇ ਵਲੇ।
 

Dalvinder Singh Grewal

Writer
Historian
SPNer
Jan 3, 2010
2,414
447
81
ਨਾਮ ਸਹਾਰੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਆਉਣਾ ਜਾਣਾ ਇਸ ਦੁਨੀਆਂ ਤੇ ਲੱਗਿਆ ਰਹਿੰਦਾ ਹੈ।
ਕੋਈ ਨਹੀਂ ਜੋ ਮਿਲੀ ਉਮਰ ਤੋਂ ਵਾਧੂ ਬਹਿੰਦਾ ਹੈ।
ਬਹੁਤੇ ਇਥੇ ਸਮਝਣ ਇਹ ਮਲਕੀਅਤ ਉਹਨਾਂ ਦੀ,
ਮਿੱਟੀ ਤੋਂ ਤਾਂ ਵੱਧ ਨਹੀਂ ਅਸਲੀਅਤ ਉਹਨਾਂ ਦੀ ।
ਜੋ ਚਾਹੁੰਦਾ ਨਾ ਪਾਉਂਦਾ ਤਾਂ ਮਾਯੂਸੀ ਸਹਿੰਦਾ ਹੈ।
ਆਉਣਾ ਜਾਣਾ ਇਸ ਦੁਨੀਆ ਤੇ ਲੱਗਿਆ ਰਹਿੰਦਾ ਹੈ।
ਲੋਭ ਲਾਲਚ ਵਿੱਚ ਖੁਭਿਆ ਆਪਣਾ ਅਸਲਾ ਭੁੱਲ ਜਾਂਦਾ,
ਮੇਰੀ-ਮੇਰੀ ਕਰਦਾ ਹੋਰ ਦੇ ਮਾਲ ਤੇ ਡੁਲ ਜਾਂਦਾ।
ਜੋ ਨਾ ਉਸਦੀ, ਉਸਨੂੰ ਮੇਰੀ-ਮੇਰੀ ਕਹਿੰਦਾ ਹੈ।
ਆਉਣਾ ਜਾਣਾ ਇਸ ਦੁਨੀਆ ਤੇ ਲੱਗਿਆ ਰਹਿੰਦਾ ਹੈ।
ਖਾਲੀ ਹੱਥ ਆਇਆ ਤੇ ਖਾਲੀ ਹੱਥ ਤੁਰ ਜਾਏਗਾ।
ਨੰਗਾ ਜੰਮਿਆ ਨੰਗਾ ਹੀ ਜਗ ਤੋਂ ਮੁੜ ਜਾਏਗਾ।
ਕਰਜ਼ਾ ਖਟੇ ਪਾਪਾਂ ਦਾ ਨਾ ਉਸ ਤੋਂ ਲਹਿਦਾ ਹੈ।
ਆਉਣਾ ਜਾਣਾ ਇਸ ਦੁਨੀਆ ਤੇ ਲੱਗਿਆ ਰਹਿੰਦਾ ਹੈ।
ਰੱਬ ਦਾ ਸ਼ੁਕਰ ਮਨਾਈਦਾ ਜਿਸ ਦਿਤਾ ਜੀਵਨ ਜੋ।
ਜਪਣਾ ਨਾਮ ਤੇ ਉਸ ਸੰਗ ਜੁੜਣਾ ਸੱਚਾ ਮਾਰਗ ਉਹ।
ਨਾਮ ਸਹਾਰੇ ਰਹਿੰਦਾ ਹੈ ਜੋ ਕਦੇ ਨਾ ਢਹਿੰਦਾ ਹੈ।
ਆਉਣਾ ਜਾਣਾ ਇਸ ਦੁਨੀਆ ਤੇ ਲੱਗਿਆ ਰਹਿੰਦਾ ਹੈ।
 

Dalvinder Singh Grewal

Writer
Historian
SPNer
Jan 3, 2010
2,414
447
81
ਬਾਪੂ ਜੀ ਦਿਲ ਝੁਕਦਾ ਹੈ ਅੰਦਰ ਤੋਂ ਤੇਰੇ ਲਈ।

ਡਾ: ਦਲਵਿੰਦਰ ਸਿੰਘ ਗ੍ਰੇਵਾਲ




ਭੁੱਲਦੀਆਂ ਗੱਲਾਂ ਨਾ ਜੋ ਵੀ ਬਾਪੂ ਨੇ ਕਹੀਆਂ ਸੀ।

ਚੇਤੇ ਉਹ ਆਉਂਦੀਆਂ ਹੁਣ ਨੇ ਸਮਝ ‘ਚ ਨਾ ਪਈਆਂ ਸੀ।

ਪੜਿਆ ਕਰ ਮਨ ਚਿਤ ਲਾ ਕੇ, ਗਲੀਏਂ ਨਾ ਫਿਰਿਆ ਕਰ।

ਰਲ ਮਿਲ ਕੇ ਰਹਿਣਾ ਸਿੱਖ ਲੈ ਐਵੇਂ ਨਾ ਲੜਿਆ ਕਰ।

ਵੱਡਿਆਂ ਦਾ ਕਹਿਣਾ ਮੰਨੀਂ ਆਦਰ ਵੀ ਕਰਿਆ ਕਰ ।

ਹੁੰਦੇ ਨਾਂ ਭੂਤ ਕਿਤੇ ਵੀ ਐਵੇਂ ਨਾ ਡਰਿਆ ਕਰ।

ਰੱਖੀ ਇੱਕ ਰੱਬ ਤੇ ਨਿਸ਼ਚਾ ਪੂਜੀ ਂਬੁੱਤ ਮੜੀਆਂ ਨਾ ।

ਗੁਰੂਆਂ ਘਰ ਜਾਇਆ ਕਰ ਨਿੱਤ, ਸੱਥੀਂ ਛੱਡ ਤੜੀਆਂ ਨਾ।

ਮਿਹਨਤ ਨਾਲ ਸਭ ਕੁਝ ਬਣਦਾ ਕੰਮੋ ਨਾ ਬਚਿਆਕਰ।

ਗਲਤੀ ਦੀ ਸਜ਼ਾ ਬਚਣ ਲਈ, ਗੱਪਾਂ ਨਾਂ ਘੜਿਆ ਕਰ।

ਤੂੰ ਵੀ ਤਾਂ ਬਾਪੂ ਬਣਨਾ ਸਿਖ ਲੈ ਗੁਰ ਮੈਥੋਂ ਤੂੰ।

ਮਿਠਤ ਵਿੱਚ ਫਾਇਦਾ ਬਹੁਤ ਕੌੜਾ ਨਾ ਬੋਲ ਕਿਸੇ ਨੂੰ।

ਛੱਡੀਂ ਨਾ ਸੱਚ ਦਾ ਪੱਲਾ ਝੂਠ ਤਾਂ ਘਾਟਾ ਹੈ।

ਕੀਤੀਆਂ ਸਭ ਮੂਹਰੇ ਆਉਂਦੀਆਂ ਜੀਵਨ ਇੱਕ ਭਾਟਾ ਹੈ।

ਸੱਚੇ ਨੂੰ ਸਦਾ ਧਿਆਈਂ ਮਿਲਿਆ ਜੋ ਸ਼ੁਕਰ ਗੁਜ਼ਾਰੀਂ।

ਧੱਕਾ ਨਾਂ ਕਿਸੇ ਤੇ ਕਰਨਾ ਹੱਕ ਨਾ ਕਿਸੇ ਦਾ ਮਾਰੀਂ।

ਇੱਕੋ ਜਿਹਾ ਸੱਭ ਨੂੰ ਸਮਝੀਂ, ਰੱਬ ਦੇ ਸਭ ਪੁੱਤਰ ਨੇ।

ਸੱਚੇ ਮਨ ਭਾਲੀਂ ਅੰਦਰੋਂ ਮਿਲਣੇ ਸਭ ਉਤਰ ਨੇ।

ਰੱਖੇਂਗਾ ਯਾਦ ਜੇਇਹ ਸੱਭ ਸੌਖੇ ਦਿਨ ਦੇਖੇਂਗਾ ।

ਮਨ ਦੀ ਜੇ ਕਰੇਗਾ ਆਪਣੀ ਔਖੇ ਦਿਨ ਪਾਏਗਾ ।

ਬੈਠਾ ਪਰਦੇਸੀ ਮੈਨੂੰ ਚੇਤੇ ਸਭ ਆਉਂਦਾ ਹੈ।

ਬਾਪੂ ਦਾ ਇੱਕ ਇੱਕ ਅੱਖਰ ਸੱਚੀਆਂ ਸਮਝਾਉਂਦਾ ਹੈ।

ਤੇਰਾ ਕਿੰਜ ਦੇਣ ਦਿਉਂਗਾ, ਕੀਤਾ ਜੋ ਮੇਰੇ ਲਈ।

ਬਾਪੂ ਜੀ ਦਿਲ ਝੁਕਦਾ ਹੈ ਅੰਦਰ ਤੋਂ ਤੇਰੇ ਲਈ।
 

swarn bains

Poet
SPNer
Apr 8, 2012
1,031
200
ਡਰ ਸਾਹਿਬ ਭੂਤ ਹੁੰਦੇ ਹਨ, ਮੇਰਾ ਆਪਣਾ ਵਾਸਤਾ ਪਿਆ ਹੈ

ਮਨ ਸਮਝਾਈਏ ਗੁਰੂ ਮਨਾਈਏ , ਗੁਰ ਸਬਦ ਕਮਾ ਪਾਰ ਹੋ ਜਾਈਏ
 

swarn bains

Poet
SPNer
Apr 8, 2012
1,031
200
ਪਾਰਸ ਪਰਸ


ਪਾਰਸ ਪਰਸ ਧਾਤ ਬਦਲਾਏ, ਪਾਇ ਕੁਠਾਲੀ ਕੁੰਦਨ ਬਣ ਜਾਏ

ਜਪ ਤਪ ਸੰਜਮ ਧਰਮ ਕਮਾਏ, ਸਤਿਗੁਰ ਬਾਝੋਂ ਗਿਆਨ ਨ ਪਾਏ


ਰੱਬ ਮਿਲਣ ਦਾ ਰਾਹ ਗੁਰੂ ਜਾਣੈ, ਆਪਣੇ ਹਿਰਦੇ ਹਰਿ ਹਰਿ ਗਾਏ

ਤੀਰਥ ਨ੍ਹਾਏ ਮਨ ਸ਼ਾਂਤ ਨ ਆਵੈ, ਜਿਹੋ ਜਾਏ ਤੇਹਾ ਮੁੜ ਆਵੈ

ਨ੍ਹਾਏ ਧੋਏ ਰਗੜੇ ਲੱਤਾਂ ਗੋਡੇ, ਮਨ ਦੀ ਮੈਲ ਇਤ ਉਤਰ ਨ ਪਾਏ


ਪਾਰਸ ਚੰਦਨ ਭੇਦ ਨਹਿੰ, ਨਿਕਟ ਵਸੈ ਮਹਿਕ ਬਦਨ ਵਸ ਜਾਈ

ਰੰਡ ਪਲਾਸ ਮਹਿ ਮਹਿਕ ਫੈਲਾਈ, ਹਿਰਦਾ ਕਠੋਰ ਬਾਂਸ ਮਹਿਕ ਨ ਪਾਈ

ਸਤਿਗੁਰ ਸੱਚਾ ਬੋਹਿਥਾ, ਚਰਨ ਸਰਨ ਭਵਸਾਗਰ ਪਾਰ ਲੰਘਾਏ


ਰੱਬ ਮਿਲਣ ਦਾ ਰਾਹ ਗੁਰੂ ਦਸਾਏ, ਆਪ ਸਦ ਹਰਿ ਨਾਮ ਧਿਆਏ

ਮਨ ਲੈ ਕੇ ਸਤਿਗੁਰ ਦਰ ਜਾਏ, ਮੁਰਾਦਾਂ ਮੰਗ ਮਨ ਟਿਕਣ ਨ ਪਾਏ

ਜਨ ਮਨ ਜ ਟਿਕਣ ਨ ਪਾਏ, ਖਾਲੀ ਜਾਏ ਜਨ ਖਾਲੀ ਮੁੜ ਆਏ


ਜੋਗੀ ਜੰਗਮ ਅਰ ਸਨਿਆਸੀ, ਨਾਮ ਬਿਨਾ ਫੰਧਾ ਗਲ ਫਾਸੀ

ਪੀਰ ਕਹਾਏ ਮੰਗਣ ਜਾਏ, ਅੰਨ ਕਮਾਵਣ, ਫੜੈ ਹੱਥ ਲਾਠੀ

ਮੰਗਣ ਜਾਣ ਰੋਟੀਆਂ ਕਾਰਣ, ਮਨ ਕੀ ਮੈਲ ਉਤਰ ਨ ਪਾਏ


ਰੱਬ ਮਨਾਉਣ ਲੱਖ ਜਤਨ ਕਮਾਵੈ, ਸਤਿਗੁਰ ਬਾਝੋਂ ਮਨ ਵਸ ਨ ਆਵੈ

ਗੁਰ ਮੂਰਤ ਚਿੱਤ ਵਸਾਵੈ, ਹਰਿ ਨਾਮਾ ਰਿਦੈ ਜਪੈ ਗੁਰ ਸਬਦ ਕਮਾਵੈ

ਸਤਿਗੁਰ ਹਰਿ ਨਾਮ ਧਿਆਏ, ਸਤਿਗੁਰ ਸੰਗਤ ਮਿਲ ਹਰਿ ਮਨ ਵਸ ਜਾਏ


ਬੈਂਸ, ਸਤਿਗੁਰ ਹਰਿ ਕਥਨ ਕਥਾਈ, ਹਰਿ ਸਤਿਗੁਰ ਮਹਿ ਭੇਦ ਨ ਕਾਈ

ਕਰਮ ਧਰਮ ਸਭ ਧੰਦੇਬਾਜੀ, ਗੁਰ ਗੁਰ ਕਰਤ ਗੁਰ ਗੁੜ੍ਹਤੀ ਮੁਖ ਪਾਈ

ਗੁਰ ਸਬਦ ਕਮਾਏ ਨਾਮ ਧਿਆਏ, ਸਤਿਗੁਰ ਮਨ ਮਹਿ ਪ੍ਰਭ ਪ੍ਰਗਟਾਏ
 

Dalvinder Singh Grewal

Writer
Historian
SPNer
Jan 3, 2010
2,414
447
81
ਬੇਅੰਤ ਵਾਹਿਗੁਰੂ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਨਾ ਕੋਈ ਤੇਰਾ ਆਦਿ ਵਾਹਿਗੁਰੂ, ਨਾ ਕੋਈ ਤੇਰਾ ਅੰਤ।
ਤੂੰ ਤਾਂ ਹੈਂ ਬੇਅੰਤ ਵਾਹਿਗੁਰੂ, ਤੂੰ ਤਾਂ ਹੈਂ ਬੇਅੰਤ।
ਲੱਖਾਂ ਧਰਤੀ, ਲੱਖਾਂ ਸੂਰਜ, ਲੱਖਾਂ ਚੰਦ ਸਿਤਾਰੇ,
ਲੱਖਾਂ ਅੰਬਰ, ਲੱਖਾਂ ਖਿਤਿਜਾਂ, ਭਉ ਵਿੱਚ ਘੁੰਮਦੇ ਸਾਰੇ।
ਰੂਪ ਨਵੇਂ ਨਿੱਤ ਧਾਰੀ ਜਾਂਦੇ, ਬਦਲਣ ਤੋਂ ਉਪਰੰਤ।
ਨਾ ਕੋਈ ਤੇਰਾ ਆਦਿ ਵਾਹਿਗੁਰੂ, ਨਾ ਕੋਈ ਤੇਰਾ ਅੰਤ।
ਤਿੰਨ ਚੁਥਾਈ ਸੂਖਮ ਮਾਦਾ, ਚੌਥਾ ਭਾਗ ਅਸਥੂਲ,
ਚਾਰ ਫੀ ਸਦੀ ਨਜ਼ਰ ਜੋ ਆਉਂਦਾ, ਏਸ ਵਿਸ਼ਵ ਦਾ ਮੂਲ।
ਗਿਣਤੀ ਮਿਣਤੀ ਕੌਣ ਕਰੇਗਾ, ਜੋ ਹੈ ਵਿਸ਼ਵ ਅਨੰਤ।
ਨਾ ਕੋਈ ਤੇਰਾ ਆਦਿ ਵਾਹਿਗੁਰੂ, ਨਾ ਕੋਈ ਤੇਰਾ ਅੰਤ।
ਕੁਦਰਤ ਦਾ ਫੈਲਾ ਹਰ ਥਾਂ ਤੇ, ਕੀਕੂੰ ਕਰਾਂ ਸ਼ੁਮਾਰ,
ਜੱਲ, ਥਲ, ਅੰਬਰ ਦੇ ਵਿੱਚ ਲੱਗੀ, ਜੀਵਨ ਦੀ ਭਰਮਾਰ,
ਦਿਸਦੇ ਅਣਦਿਸਦੇ ਵਿੱਚ ਵਸਦੇ, ਖਰਬਾਂ ਜੀਵ ਤੇ ਜੰਤ।
ਨਾ ਕੋਈ ਤੇਰਾ ਆਦਿ ਵਾਹਿਗੁਰੂ, ਨਾ ਕੋਈ ਤੇਰਾ ਅੰਤ।
ਰੰਗੀਂ ਰੰਗੀਂ ਭਾਂਤੀ ਭਾਂਤੀ, ਉਸਨੇ ਸਾਰੇ ਜੀਵ ਉਪਾਏ ।
ਕੋਈ ਨਾ ਕਿਸ ਹੀ ਜੇਹਾ ਸਭ ਵਿੱਚ ਨਵੀਂ ਕਲਾ ਵਰਤਾਏ।
ਸਾਰੇ ਧੰਦੇ ਲਾਏ, ਚਲਦੇ ਕਾਰਜ, ਕਰ ਉਪਰੰਤ ।
ਨਾ ਕੋਈ ਤੇਰਾ ਆਦਿ ਵਾਹਿਗੁਰੂ, ਨਾ ਕੋਈ ਤੇਰਾ ਅੰਤ।
ਜੋ ਜੀਵਾਏ, ਪਾਲੇਂ ਆਪੇ, ਖਾਣ ਪੀਣ ਪਹੁੰਚਾਵੇਂ।
ਸੱਭ ਦੇ ਦਿਲ ਦੀਆਂ ਜਾਣੇ ਹਰ ਪਲ, ਯਾਦ ਕਰੇ, ਪੁੱਜ ਜਾਵੇਂ।
ਨਾਮ ਤੇਰੇ ਨੂੰ ਜਪਣ ਲਈ ਨਾ ਚਾਹੀਦਾ ਕੋਈ ਮੰਤ।
ਨਾ ਕੋਈ ਤੇਰਾ ਆਦਿ ਵਾਹਿਗੁਰੂ, ਨਾ ਕੋਈ ਤੇਰਾ ਅੰਤ।
ਉਸ ਦੀ ਲੀਲਾ ਬੜੀ ਨਿਆਰੀ, ਕੁਦਰਤ ੳਸੁ ਦੇ ਭਾਣੇ,
ਹੁਕਮੋਂ ਬਾਹਰਾ ਕੋਈ ਨਾ, ਸੱਭ ਨੂੰ ੳਸਦੀ ਅੱਖ ਪਛਾਣੇ।
ਕਈ ਗਰੀਬ ਤੇ ਗੁਰਬੇ ਰੱਖੈ , ਕਈ ਕੀਤੇ ਧਨਵੰਤ।
ਨਾ ਕੋਈ ਤੇਰਾ ਆਦਿ ਵਾਹਿਗੁਰੂ, ਨਾ ਕੋਈ ਤੇਰਾ ਅੰਤ।
ਕਾਮ, ਕ੍ਰੋਧ, ਮੋਹ, ਲੋਭ ਦੇ ਜ਼ਰੀਏ ਹਉਮੈਂ ਰੋਗ ਹੈ ਲਾਉਂਦਾ।
ਮਾਇਆ ਮੋਹ ਦਾ ਜਾਲ ਵਿਛਾਕੇ, ਲੋੜੇ, ਕੰਮ ਕਰਵਾਉਂਦਾ।
ਅਪਣਾ ਅਪਣਾ ਰੋਲ ਨਿਭਾਕੇ, ਚਲਦ ਸਭ ਉਪਰੰਤ।
ਨਾ ਕੋਈ ਤੇਰਾ ਆਦਿ ਵਾਹਿਗੁਰੂ, ਨਾ ਕੋਈ ਤੇਰਾ ਅੰਤ।
ਗੁਣ ਤੇਰੇ ਸਾਰਾ ਜੱਗ ਗਾਉਂਦਾ, ਤੈਨੂੰ ਲਭਦੇ ਲੱਖਾਂ।
ਕਿਸੇ ਕਿਸੇ ਨੂੰ ਦੇਵੇਂ ਤੈਨੂੰ ਦੇਖਣ ਵਾਲੀਆਂ ਅੱਖਾਂ।
ਗਰੁ੍ਰਆਂ, ਭਗਤਾਂ ਵਾਂਗੂੰ ਪਹੁੰਚੇ ਹੋਏ ਟਾਂਵੇਂ ਸੰਤ।
ਨਾ ਕੋਈ ਤੇਰਾ ਆਦਿ ਵਾਹਿਗੁਰੂ, ਨਾ ਕੋਈ ਤੇਰਾ ਅੰਤ।
ਤੇਰੀ ਲੀਲਾ ਤੋਂ ਕੁਰਬਾਨ ਵਾਹਿਗੁਰੂ ਸਦਕੇ ਤੇਰੇ ਜਾਵਾਂ,
ਵਾਹ, ਵਾਹ, ਮੂਹੋਂ ਨਿਕਲੀ ਜਾਵੇ,ਕਵਿਤਾ ਜਦੋਂ ਬਣਾਵਾਂ।
ਸੋਈ ਲਿਖਿਆ, ਜੋ ਲਿਖਵਾਇਆ, ਵਾਧੂ ਨਾ ਕੋਈ ਛੰਤ।
ਨਾ ਕੋਈ ਤੇਰਾ ਆਦਿ ਵਾਹਿਗੁਰੂ, ਨਾ ਕੋਈ ਤੇਰਾ ਅੰਤ।
 

Dalvinder Singh Grewal

Writer
Historian
SPNer
Jan 3, 2010
2,414
447
81
ਭਲਿਆਂ ਲੋਕਾਂ ਦਾ ਨਾ ਵੇਲਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਭਲਿਆਂ ਲੋਕਾਂ ਦਾ ਨਾ ਵੇਲਾ, ਚੱਲਦੀ ਹੁਣ ਸ਼ੈਤਾਨਾਂ ਦੀ ।

ਬਾਬੇ ਬਣ ਕੇ ਲੁੱਟੀ ਜਾਂਦੇ, ਕਰ ਕਰ ਗੱਲ ਭਗਵਾਨਾਂ ਦੀ।

ਜੋੜ ਜੋੜ ਹੱਥ ਮੰਗਦੇ ਵੋਟਾਂ, ਜਿੱਤ ਕੇ ਰਾਜੇ ਬਣ ਜਾਂਦੇ,

ਤਾਕਤ ਵਿੱਚ ਆ ਅਪਣੀ ਸੋਚਣ, ਭੁੱਲ ਜਾਂਦੇ ਇਨਸਾਨਾਂ ਦੀ।

ਦੇਵੇਗਾ ਇਨਸਾਫ ਕਦੋਂ ਜਦ ਨੇ ਵਿਕਣ ਲੱਗ ਪਏ ਜੱਜ ਏਥੇ,

ਇੰਨਕਾਊੰਟਰ ਕਰ ਲੈਣ ਤਰੱਕੀ ਵੈਰੀ ਪੁਲਿਸ ਜਵਾਨਾਂ ਦੀ ।

ਘਾਟ ਭਰੋਸੇ ਦੀ ਜਦ ਹੋਵੇ, ਕਿਸ ਤੇ ਕੋਈ ਵਿਸ਼ਵਾਸ ਕਰੇ,

ਕਹਿ ਮੁਕਰਨਾ, ਆਮ ਜਿਹੀ ਗੱਲ, ਮੁੱਕ ਗਈ ਗੱਲ ਜ਼ੁਬਾਨਾਂ ਦੀ ।

ਵਿਦਿਆ ਹੁਣ ਨਾ ਅਕਲਾਂ ਦੇਵੇ, ਨਾ ਰੁਜ਼ਗਾਰ ਦਾ ਜ਼ਰੀਆ ਹੈ

ਅਨਪੜ੍ਹ ਲੀਡਰ ਹੁਕਮ ਚਲਾਉਂਦੇ, ਸੁਣਦੇ ਕਦ ਵਿਦਵਾਨਾਂ ਦੀ।

ਇਸ ਦੁਨੀਆਂ ਦਾ ਰੱਬ ਹੀ ਰਾਖਾ, ਬੰਦੇ ਵਸ ਹੁਣ ਕੁਝ ਵੀ ਨਾ

ਉਪਰ ਵਾਲਾ ਹੀ ਹੁਣ ਬਦਲੂ, ਇਹ ਤਾਸੀਰ ਇਨਸਾਨਾਂ ਦੀ।
 

Dalvinder Singh Grewal

Writer
Historian
SPNer
Jan 3, 2010
2,414
447
81
ਜੋ ਮਿਲਿਆ ਸੋ ਸਭ ਤੇਰਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਜੋ ਮਿਲਿਆ ਸੋ ਸਭ ਤੇਰਾ ।
ਤੇਰੇ ਬਿਨ ਹੋਰ ਨਾ ਮੇਰਾ।
ਜੋ ਚਾਹਿਆ ਸੋ ਪਾਇਆ ।
ਸਦ ਮਿਲਦਾ ਰਿਹਾ ਸਵਾਇਆ ।
ਕੋਈ ਘਾਟ ਨ ਕਿਧਰੇ ਪਾਈ।
ਤੇਰੇ ਤੇ ਆਸ ਲਗਾਈ ।
ਜਦ ਸਭ ਕੁਝ ਤੈਥੋਂ ਪਾਣਾ,
ਕਿਉ ਮੰਗਣ ਹੋਰ ਥਾਂ ਜਾਣਾ ।
ਜੋ ਹੁਕਮ ਹੋਇ ਸੋ ਕਰਦਾ,
ਜੋ ਕਰਮ ਸੋ ਝੋਲੀ ਭਰਦਾ ।
ਜੋ ਚੰਗਾ ਸ਼ੁਕਰ ਮਨਾਵਾਂ।
ਜੋ ਬੁਰਾ ਭਾਣਾ ਮੰਨ ਜਾਵਾਂ।
ਤੇਰੇ ਕੀਕੂੰ ਮੈਂ ਗੁਣ ਗਾਵਾਂ।
ਤਕ ਤੇਰੇ ਵਾਰੇ ਜਾਵਾਂ।
ਤੇਰੇ ਨਾਮ ਹੀ ਪਲ ਪਲ ਧਿਆਵਾਂ।
ਇਕ ਛਿਣ ਵੀ ਨਾ ਭੁੱਲ ਪਾਵਾਂ ।
ਸਭ ਔਝੜ, ਭਟਕਣ ਮੁੱਕੀ।
ਇਕ ਠੰਢਕ ਚਿੱਤ ਪਈ ।
ਮਨ ਨਾਮ ਦਾ ਅੰਮ੍ਰਿਤ ਚੋਇਆ।
ਇਹ ਜੀਵਨ ਸਹਿਜੇ ਹੋਇਆ ।
ਮੈ ਸਦਕੇ ਤੇਰੇ ਜਾਵਾਂ।
ਤੇਰੀ ਟੇਕ ਚ ਸ਼ੁਕਰ ਮਨਾਵਾਂ।
ਨਿਜ ਥਾਂ ਤਾਂ ਤੁਧ ਤੇ ਪਾਈ।
ਸਭ ਪੁੱਠੀ ਮਤ ਗਵਾਈ।
ਹੁਣ ਤੁਧ ਬਿਨੁ ਹੋਰ ਨ ਜਾਣਾ ।
ਹੁਣ ਮਿਠਾ ਤੇਰਾ ਭਾਣਾ।
ਧੰਨ ਧੰਨ ਹੈ ਲੀਲਾ ਤੇਰੀ ।
ਜਿਸ ਜ਼ਿੰੰਦਗੀ ਬਦਲੀ ਮੇਰੀ।
 

Dalvinder Singh Grewal

Writer
Historian
SPNer
Jan 3, 2010
2,414
447
81
ਚੜਿ੍ਆ ਨੂਰਾਨੀ ਉਨਮਾਦ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਆਈ ਜੋ ਸਵੇਰੇ ਤੇਰੀ ਯਾਦ ਮੇਰੇ ਸਾਈਂ।

ਚੜਿ੍ਆ ਏ ਚਾਅ, ਚਿਰ ਬਾਅਦ ਮੇਰੇ ਸਾਈਂ।

ਉਠੀ ਝਰਨਾਹਟ ਅਜੇਹੀ ਮਨ ਵਿਚ,

ਚਿੱਤ ਵਿਚ ਨਵਾਂ ਹੀ ਸਵਾਦ ਮੇਰੇ ਸਾਈਂ।

ਹੁਣ ਮੈਨੂੰ ਰਹੀ ਨਾ ਹੈ ਕੋਈ ਵੀ ਤਾਂ ਸ਼ੱਕ,

ਮੁੱਕ ਗਏ ਵਾਦ ਤੇ ਵਿਵਾਦ ਮੇਰੇ ਸਾਈਂ।

ਆਉਣ ਜਾਣ ਵਾਲਾ ਮੈਂ ਤਾਂ ਇੱਕ ਜੂਨਾਂ ਚ ਪ੍ਰਾਣੀ

ਤੇਰੀ ਹੋਂਦ ਆਦਿ ਤੇ ਜੁਗਾਦਿ ਮੇਰੇ ਸਾਈਂ।

ਤੂੰ ਏਂ ਸੱਚਾ, ਸੁੱਚਾ ਤੇ ਨਿਰਾਲਾ ਇੱਕੋ ਇੱਕ,

ਮੈਥੋ ਹੋਏ ਕਈ ਅਪਰਾਧ ਮੇਰੇ ਸਾਈਂ।

ਤੈਨੂੰ ਕੀ ਸੁਣਾਉਨਾ ਤੂੰ ਤਾਂ ਜਾਣਦਾ ਹੈ ਸਭ,

ਤੇਰਾ ਹੀ ਹਾਂ, ਤੇਰੀ ਹੀ ਔਲਾਦ ਮੇਰੇ ਸਾਈਂ।

ਭੁੱਲ ਗਿਆ ਜੱਗ, ਮੋਹ ਤੇ ਮਾਇਆ ਨਾਂ ਏ ਚਿੱਤ,

ਸੁਣਿਆ ਇਲਾਹੀ ਜਦ ਨਾਦ ਮੇਰੇ ਸਾਈਂ।

ਤੇਰੀ ਇਹ ਅਨੂਠੀ ਮਿਲੀ ਦਾਤ ਜਦੋਂ ਸਾਈਂ,

ਚੜਿ੍ਆ ਨੂਰਾਨੀ ਉਨਮਾਦ ਮੇਰੇ ਸਾਈਂ।
 

Dalvinder Singh Grewal

Writer
Historian
SPNer
Jan 3, 2010
2,414
447
81
ਸਭ ਸੰਗ ਪਿਆਰ ਬਣਾ ਕੇ ਰੱਖਣਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਸੋਚ ਨਾ ਇਹ ਕਿ ਤੂੰ ਹੁਣ ਕੀ ਹੈਂ?
ਸਮਝ ਲੈ ਤੂੰ ਵੀ ਰੱਬ ਦਾ ਜੀ ਹੈਂ?
ਰੱਬ ਜੋ ਸਾਰੇ ਜਗ ਦਾ ਕਰਤਾ।
ਹਰ ਜੀ ਦਾ ਵੀ ਉਹ ਹੀ ਰਚਤਾ।
ਤੂੰ ਵੀ ਰਚਨਾ ਉਸੇ ਦੀ ਹੈਂ ।
ਸੋਚ ਨਾ ਇਹ ਕਿ ਤੂੰ ਹੁਣ ਕੀ ਹੈਂ?
ਉਸ ਦੇ ਰਚੇ ਸੋ ਭੈਣ ਤੇ ਭਾਈ।
ਕਰੇ ਵਿਤਕਰਾ ਉਹ ਨਾ ਰਾਈ ।
ਸਭਨਾ ਵਾਂਗ ਉਸਦੀ ਉਤਪਤੀ ਹੈਂ।
ਸੋਚ ਨ ਇਹ ਕਿ ਤੂੰ ਹੁਣ ਕੀ ਹੈਂ?।
ਸਭ ਨੂੰ ਪਿਆਰ ਕਰੇ ਉਹ ਇੱਕ ਜਿਹਾ।
ਸਭ ਤੇ ਹੈ ਇਤਬਾਰ ਇੱਕ ਜਿਹਾ।
ਉਸਨੂੰ ਪਿਆਰਾ ਤਾਂ ਤੂੰ ਵੀ ਹੈਂ।
ਸੋਚ ਨਾ ਇਹ ਕਿ ਤੂੰ ਹੁਣ ਕੀ ਹੈਂ?
ਤੈਨੂੰ ਦਿੱਤੀ ਰੱਬ ਨੇ ਦੱਖਣਾ,
ਸਭ ਸੰਗ ਪਿਆਰ ਬਣਾ ਕੇ ਰੱਖਣਾ।
ਤੂੰ ਵੀ ਪਿਆਰ ਦੀ ਰਚਨਾ ਹੀ ਹੈਂ।
ਸੋਚ ਨਾ ਇਹ ਕਿ ਤੂੰ ਹੁਣ ਕੀ ਹੈਂ?
 

Dalvinder Singh Grewal

Writer
Historian
SPNer
Jan 3, 2010
2,414
447
81
ਉਸ ਦੇ ਹੁਕਮੋਂ ਬਾਹਰ ਨਾ ਜਾਈਏ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਉਸ ਦੇ ਹੁਕਮੋਂ ਬਾਹਰ ਨਾ ਜਾਈਏ

ਜਿਸ ਦਾਤੇ ਦਾ ਦਿੱਤਾ ਖਾਈਏ ।

ਜੋ ਕਰਵਾਵੇ ਸੋਈ ਕਰੀਏ

ਦਿੱਤਾ ਉਸ ਦਾ, ਸ਼ੁਕਰ ਮਨਾਈਏ ।

ਉਸਦੇ ਜੀ ਸਭ ਜਾਣੋ ਆਪਣੇ,

ਵੈਰੀ ਨੂੰ ਵੀ ਗਲੇ ਲਗਾਈਏ।

ਉਸ ਦਾ ਨਾਮ ਹਮੇਸ਼ਾ ਹਿਰਦੇ,

ਰਾਮ ਕਾਰ ਲਗ ਗਈ ਚੌਗਿਰਦੇ।

ਔਕੜ ਕੋਈ ਆਉਣ ਨ ਦੇਵੇ,

ਭੂਤ ਪ੍ਰੇਤ ਭਾਵੇਂ ਲੱਖ ਫਿਰਦੇ ।

ਡਰ ਕੀ ਜਦ ਖੁਦ ਰਬ ਲੜ ਲਾਈਏ ।

ਜਿਸ ਦਾਤੇ ਦਾ ਦਿਤਾ ਖਾਈ ਏ।
 

swarn bains

Poet
SPNer
Apr 8, 2012
1,031
200
ਅਕੱਥ ਕਹਾਣੀ

ਗੁਰੂ ਬਾਝੋਂ ਗਤ ਨਹੀਂ, ਬ੍ਰਹਮਾ ਬਿਸ਼ਨ ਮਹੇਸ਼ ਨ ਜਾਣੀ

ਸਤਿਗੁਰ ਦਾਤਾ ਕਰਮ ਵਿਧਾਤਾ, ਅਕੱਥ ਕੀ ਕਥੈ ਕਹਾਣੀ

ਝੂਠਾ ਮਨ ਸੋਈ ਆਖੀਐ, ਚਿੱਤ ਚੋਰ ਕਮਾਵੈ ਹੋਰ

ਮਨਮੁੱਖ ਮਨ ਦਾ ਚੋਰ, ਬਿਨ ਖੱਟੈ ਮੰਗੈ ਲੱਖ ਕਰੋੜ

ਮੇਰੇ ਅਪਰਾਧੀ ਮਨਾ, ਗੁਰ ਅਕੱਥ ਕੀ ਕਰੈ ਕਹਾਣੀ

ਗੁਰੂ ਜਾਣਦਾ ਅਕੱਥ ਕਹਾਣੀ, ਜਿਤ ਵਿਧ ਹਰਿ ਜਾਣੀ

ਗੁਰੂ ਰੱਬ ਦਾ ਮਸੀਹਾ, ਰੱਬ ਮਿਲਣ ਰਾਹ ਜਾਣੈ

ਹਰਿ ਹਰਿ ਨਾਮ ਜਪੈ ਨਿੱਤ, ਸਿੱਖਨ ਨਾਮ ਵਖਾਣੈ

ਸਤਿਗੁਰੂ ਸਿੱਖਨ ਕੂ ਸੁਣਾਈ, ਰਾਮ ਨਾਮ ਜਪੋ ਭਾਈ

ਹਰਿ ਹਰਿ ਜਪੈ ਸੇਵਕ, ਮਨ ਚੰਚਲਤਾ ਮਿਟ ਜਾਈ

ਚੰਚਲ ਮਨ ਟਿਕ ਨ ਪਾਵੈ, ਨਾਮ ਨ ਹਰਿ ਧਿਆਈ

ਗੁਰ ਸੰਗਤ ਪਾਵੈ ਨਾਮ ਧਿਆਵੈ, ਨਾਮ ਮਨ ਵਸ ਜਾਈ

ਦੁਨੀਆਂ ਸੰਗ ਪਿਆਰ ਪਾਵੈ, ਹਰਿ ਨਾਮ ਮਨੋ ਭੁੱਲ ਜਾਵੈ

ਝੂਠੇ ਜੱਗ ਦਾ ਝੂਠਾ ਪਿਆਰ, ਝੂਠਾ ਬੋਲ ਕੈ ਝੂਠ ਕਮਾਵੈ

ਨਾਮ ਧਿਆਉਣਾ ਮਨ ਟਿਕਾਉਣਾ, ਝੂਠਾ ਮਨ ਭਰਮਾਵੈ

ਰਾਮ ਨਾਮ ਅਕੱਥ ਕਹਾਣੀ, ਗੁਰ ਬਿਨ ਕਿਨੈ ਨ ਜਾਣੀ

ਗੁਰੂ ਬਾਝੋਂ ਰੱਬ ਨ ਮੰਨੈ, ਗੁਰੂ ਮਨਾਇ ਪ੍ਰਭ ਪਹਿਚਾਣੀ

ਚਿੰਤਾ ਤਾ ਕੀ ਕੀਜੀਐ, ਅਨਹੋਣੀ ਕਿਉਂ ਰੋਵੈ ਕੋਏ

ਜੰਮਣ ਮਰਨਾ ਦੁਨੀਆਂਬਾਜੀ, ਰੋਕ ਨ ਸਕੈ ਕੋਏ

ਭਰਮ ਭਰੋਸਾ ਨਾ ਜੇ ਹੋਏ, ਮਨ ਟਿਕਾ ਸਕੈ ਨ ਕੋਏ

ਚੰਗਾ ਮੰਦਾ ਕਦਰ ਨ ਹੋਏ, ਮਨ ਟਿਕਣ ਨ ਦੇਵੈ ਸੋਏ

ਚੁਗਲੀ ਚੁਗਲਖੋਰ ਦਾ ਧੰਦਾ, ਚੁਗਲੀ ਕਰੈ ਮਨ ਗੰਦਾ

ਚੁਗਲ ਅਪਣੈ ਮਨ ਸੋਚੈ, ਮੁਖਤ ਪ੍ਰਾਪਤ ਹੋਵੈ ਧੰਦਾ

ਕਰਮਾਂ ਤੇ ਨਬੇੜੇ ਹੋਣਗੇ, ਮਿਲੈਗਾ ਤੈਨੂੰ ਖੱਟੈਂ ਵੱਟੈਂ

ਹਰਿ ਨਾਮ ਧਿਆ ਬੈਂਸ, ਸੌਂਦੇ ਜਾਗਦੇ ਤੁਰਦੇ ਨੱਠੈ

ਗੁਰੂ ਰੱਬ, ਰੱਬ ਗੁਰੂ ਹੈ ਇਸ ਮਹਿ ਭੇਦ ਲ ਕਾਈ

ਪੂਜੋ ਗੁਰੂ ਰੱਬ ਕੂ, ਗੁਰ ਮਨ ਮਹਿ ਪ੍ਰਭ ਪ੍ਰਗਟਾਈ
 

swarn bains

Poet
SPNer
Apr 8, 2012
1,031
200
ਤੇਰੀ ਰਜਾ

ਗੁਰੂ ਦੀ ਦੀਖਿਆ ਮੰਗ, ਮਨ ਸਾਫ ਹੋ ਜਾਏ

ਸਾਫ ਹੋ ਜਾਏ ਮਨ, ਖੁਦ ਖੁਦਾ ਮੇਂ ਜਾ ਸਮਾਏ

ਖੁਦਾ ਮੇਂ ਸਮਾ ਕਰ, ਖੁਦ ਖੁਦਾ ਬਨ ਜਾਏ

ਜਬ ਖੁਦਾ ਬਨ ਗਏ, ਹਰ ਮਤਲੇ ਸੇ ਪਹਿਲੇ

ਖੁਦ ਤੁਮ ਸੇ ਪੂਛੇ ਤੁਮਹਾਰੀ ਰਜਾ ਕਿਆ ਹੈ

ਖੁਦਾ ਖੁਦ ਦਿਲ ਸੇ ਦੇਗਾ ਆਵਾਜ ਤੁਝ ਕੋ

ਹਮ ਤੁਮ ਮੇਂ ਫਰਕ ਨਹੀਂ, ਬਤਾਏਂ ਤੁਝ ਕੋ

ਦਿਲ ਮੇਂ ਗਰੀਬੀ ਵਸਾ ਕਰ, ਖੁਦਾ ਕੋ ਕਰ ਯਾਦ

ਸੁਨ ਕਰ ਤੇਰੀ ਆਵਾਜ, ਖੁਦਾ ਹੋ ਜਾਏ ਬਾਗੋ ਬਾਗ

ਤੇਰੀ ਹਸਤੀ ਮੇਰੀ ਸ਼ਕਤੀ, ਜਲਾ ਮਨ ਮੇ ਚਰਾਗ

ਕਰੂੰਗਾ ਮੈਂ ਇਬਾਦਤ, ਲੇ ਕਰ ਮਨ ਕਾ ਸਹਾਰਾ

ਖੁਦਾ ਮੇਂ ਸਮਾ ਕਰ, ਲੂੰਗਾ ਉਸ ਕੇ ਜਹਾਂ ਕਾ ਨਜਾਰਾ

ਮਿਲ ਕਰ ਖੁਦਾ ਮੇਂ, ਜਨਮ ਨਹੀਂ ਹੋਗਾ ਦੁਬਾਰਾ

ਅਪਨੀ ਖੁਦੀ ਅਮਜਮਾ ਕਰ, ਬਨਾ ਦੀਆ ਜਹਾਂ

ਭੇਜ ਦੀਆ ਬੈਂਸ ਕੋ ਯਹਾਂ, ਬਨਾ ਕਰ ਮਹਿਮਾਂ

ਮਹਿਮਾਨ ਨਮਾਜੀ ਕਰ, ਬੁਲਾ ਲੇ ਅਪਨੇ ਯਹਾਂ
 

Dalvinder Singh Grewal

Writer
Historian
SPNer
Jan 3, 2010
2,414
447
81
ਉੱਚਾ ਜੀਵਨ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜੇ ਚਾਹੀਦਾ ਜੀਵਨ ਉੱਚਾ,
ਰਹਿਣਾ ਸਿੱਖ ਸੱਚਾ ਤੇ ਸੁੱਚਾ।
ਜੇ ਲੋੜੇਂ ਖੁਸ਼ੀਆਂ ਅੰਦਰੂਨੀ,
ਸਭ ਨੂੰ ਕਰੀਂ ਮੁਹਬੱਤ ਦੂਣੀ।
ਜੇ ਚਾਹੀਦਾ ਪਰਮ ਆਨੰਦ,
ਜੋੜ ਲੈ ਉਸ ਸੰਗ ਪੱਕੀ ਤੰਦ।
ਕਰ ਲੈ ਮਨ ਸੋਚਾਂ ਤੋਂ ਖਾਲੀ,
ਭਰ ਲੈ ਇਸ ਵਿਚ ਜਗਤ ਦਾ ਵਾਲੀ।
ਹਰ ਪਲ ਉਸ ਵਲ ਧਿਆਨ ਲਗਾ ਲੈ,
ਮੋਹ ਮਾਇਆ ਤੋਂ ਦੂਰ ਹਟਾ ਲੈ।
ਉਸ ਸੰਗ ਲਿਵ ਲੱਗ ਜਾਵੇ ਤੇਰੀ,
ਮੁੱਕ ਜਾਵੇਗੀ ਮੇਰੀ ਮੇਰੀ।
ਹੋ ਜਾਏ ਸਭ ਤੇਰਾ ਤੇਰਾ,
ਚਾਨਣ ਫੈਲੇ, ਮੁਕੇ ਨ੍ਹੇਰਾ।
ਹਰ ਥਾਂ, ਹਰ ਜੀ, ਉਹ ਹੀ, ਉਹ ਹੀ,
ਸਮਝੇਂ ਮਿਤਰ ਸਭਨਾਂ ਨੂੰ ਹੀ।
ਪਿਆਰ ਹੀ ਪਿਆਰ ਚੁਫੇਰੇ ਵਸਦਾ,
ਹਰ ਫੁੱਲ, ਪੱਤੀ ਉਹ ਹੀ ਹਸਦਾ।
ਉਹ ਤੇ ਮੈਂ ਦਾ ਭੇਦ ਮਿਟੇ ਜਦ।,
ਹਰ ਥਾਂ ਪਿਆਰ, ਆਨੰਦ ਰਸੇ ਤਦ।
ਉਸ ਸੰਗ ਜੁੜਿਆਂ ਦੇ ਪਲ ਵਸਲੀ,
ਜੀਵਨ ਦਾ ਇਹ ਭੇਦ ਹੈ ਅਸਲੀ।
 

swarn bains

Poet
SPNer
Apr 8, 2012
1,031
200
ਦਾਗ ਨ ਲਗੇ

ਸ਼ਾਮ ਕਾ ਵਕਤ ਹੈ, ਮੇਰੀ ਬਾਰਾਤ ਚਲ ਰਹੀ ਹੈ

ਘਰ ਸੇ ਨਿਕਾਲ ਦੀਆ,ਕਹਾਨੀ ਸਭ ਕੀ ਵਹੀ ਹੈ

ਐ ਲਹਦ ਮਿੱਟੀ ਸੇ ਕਹਿਦੇ, ਦਾਗ ਨ ਲਗੇ ਕਫਨ ਕੋ

ਹਮ ਨਹਾਏ ਹੂਏ ਹੈਂ, ਔਰ ਨਏ ਕਪੜੇ ਪਾਏ ਹੂਏ ਹੈਂ

ਹਮ ਗਲਤ ਨਹੀਂ ਕਹਿਤੇ, ਜੋ ਕਹਾ ਸਭ ਸਹੀ ਹੈ

ਆਨਾ ਜਨਾ ਬਨਾ ਹੈ, ਜੋ ਆਇਆ ਸੋ ਚਲਾ ਜਾਤਾ ਹੈ

ਨਿਕਲੇ ਜਬ ਜਨਾਜ਼ਾ, ਦੁਸ਼ਮਨ ਦੋਸਤ ਬਨ ਜਾਤਾ ਹੈ

ਆਏਗਾ ਉਨ ਕਾ ਵਕਤ, ਜਬ ਜਾਨੇ ਕਾ ਵਕਤ ਸਹੀ ਹੈ

ਜਬ ਨਿਕਲ ਜਾਏ ਦਮ, ਲਾਸ਼ ਰਹਿ ਜਾਤੀ ਹੈ ਪੀਛੇ

ਯਹੀ ਹੈ ਏਕ ਰਾਸਤਾ, ਚਲਤੇ ਹੈਂ ਸਭ ਆਗੇ ਪੀਛੇ

ਬਦਲ ਨਹੀਂ ਹੋ ਸਕਤਾ, ਆਨੇ ਜਾਨੇ ਕਾ ਵਕਤ ਸਹੀ ਹੈ

ਅਪਨੇ ਵਕਤ ਪੇ ਆਤੇ, ਔਰ ਅਪਨੇ ਵਕਤ ਪੇ ਜਾਤੇ ਹੈਂ

ਆਤੇ ਹੈਂ ਸੂਹੇ ਪਹਿਨ ਕਰ, ਸਫੇਦ ਓੜ੍ਹ ਕਰ ਜਾਤੇ ਹੈਂ

ਆਤੇ ਜਾਓ ਚਲਤੇ ਜਾਓ, ਖੁਦਾ ਨੇ ਲਿਖ ਦੀਆ ਯਹੀ ਹੈ

ਸ਼ਬ ਕੇ ਵਕਤ ,ਮੁਰਦੇ ਕੀ ਲਾਸ਼, ਬਦਬੂ ਦੇਨੇ ਲਗੇ

ਲੇ ਜਾਓ ਸ਼ਮਸ਼ਾਨੋ ਮੇਂ, ਦੋਸਤ ਦੁਸ਼ਮਨ ਸਭ ਕਹਿਨੇ ਲਗੇ

ਦੂਰ ਲੇ ਜਾਓ ਘਰ ਸੇ, ਅਬ ਯਹ ਹਮਾਰਾ ਨਹੀਂ ਹੈ

ਸਭ ਜੀਵ ਹੈਂ ਏਕ ਦਮੀਂ, ਸਾਸ ਲੇਤੇ ਹੈਂ ਜਲਦੀ ਜਲਦੀ

ਜਬ ਏਕ ਸਾਸ ਰੁਕ ਜਾਏ, ਨਬਜ਼ ਰੁਕ ਜਾਏ ਤਭੀ

ਏਕ ਸਾਸ ਕੇ ਸਾਥ ਹੈ ਜ਼ਿੰਦਗੀ, ਦੋ ਮੇਂ ਨਹੀਂ ਹੈ

ਏਕ ਦੂਸਰੇ ਕਰੀਬ ਗੁਜ਼ਰੇਂ, ਮਗਰ ਆਂਖ ਨਹੀੰ ਮਿਲਾਤੇ

ਘੁੰਗਟਾ ਓੜ੍ਹ ਕਰ ਬੈਠੇਂ, ਮੂੰਹ ਛੁਪਾ ਕਰ ਚਲੇ ਜਾਤੇ

ਮਈਅਤ ਕੇ ਵਕਤ ਮੁਖੜਾ ਦੇਖੋ, ਕਿ ਮੁਰਦਾ ਯਹੀ ਹੈ
 

Dalvinder Singh Grewal

Writer
Historian
SPNer
Jan 3, 2010
2,414
447
81
ਰੱਬ ਵਸਿਆ ਵਿਚ ਸੰਸਾਰ ਦੇ।

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਰੱਬ ਤੇਰੇ ਵਿੱਚ ਰੱਬ ਮੇਰੇ ਵਿੱਚ ਉਹ ਵਸਿਆ ਵਿਚ ਸੰਸਾਰ ਦੇ।

ਉਸਦੇ ਸਭ ਜੀਅ ਪਿਆਰੇ ਨੇ ਉਹ ਪਾਈਏ ਨਾਲ ਪਿਆਰ ਦੇ।

ਹਰ ਕਣ ਦੇ ਵਿੱਚ, ਹਰ ਜੀਵ ਦੇ ਵਿੱਚ, ਤੁਸੀਂ ਉਸਦੀ ਹੋਂਦ ਮਹਿਸੂਸੋਗੇ

। ਜੇ ਸਮਝਣ ਵਾਲਾ ਦਿਲ ਹੋਵੇ, ਤੁਸੀਂ ਧੜਕਣ ਉਸਦੀ ਪਾਓਗੇ।

ਕੁਦਰਤ ਤਾਂ ਕਰਿਸ਼ਮਾ ਉਸਦਾ ਹੈ ਜੋ ਨੀਝ ਦੇ ਨਾਲ ਚਿਤਾਰ ਦੇ।

ਰੱਬ ਤੇਰੇ ਵਿੱਚ ਰੱਬ ਮੇਰੇ ਵਿੱਚ ਉਹ ਵਸਿਆ ਵਿਚ ਸੰਸਾਰ ਦੇ।
 

Dalvinder Singh Grewal

Writer
Historian
SPNer
Jan 3, 2010
2,414
447
81
ਮੇਰਾ ਕੌਣ ਹੈ ਤੇਰੇ ਬਿਨ।

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਮੇਰਾ ਕੌਣ ਹੈ ਤੇਰੇ ਬਿਨ।

ਸਾਂਭੇ ਜੋ ਜਗ ਫੇਰੇ ਬਿਨ।

ਤੂੰ ਹੀ ਜਿਸ ਤੋਂ ਮਿਲਣੀ ਹੈ,

ਨਵੀਂ ਸਵੇਰ ਹਨੇਰੇ ਬਿਨ।

ਜੂਨਾ ਕਟੀ ਜਾਂਦਾ ਹਾਂ ।

ਨਿਜ ਘਰ ਜਾ ਨਾ ਪਾਂਦਾ ਹਾਂ।

ਤੇਰੀ ਮਿਹਰ ਨ ਹੋਈ ਜੋ,

ਤਾਹੀਓਂ ਚਕਰ ਖਾਂਦਾ ਹਾਂ।

ਚਿਤ ਮੇਰੇ ਵਿੱਚ ਨਾਮ ਭਰੋ,

ਨਾਮ ਜੁੜੇ ਤੁਧ ਨਾਲ ਜੁੜੇ ।

ਆਪ ਸਵਾਲੀ ਝੋਲ ਭਰੋ ।

ਹਰ ਸਾਹ ਤੇਰੇ ਨਾਮ ਰਹੇ।

ਲਿਵ ਲਗੇ ਸਭ ਸੋਚ ਢਹੇ ।

ਮਨ ਮਾਇਆ ਤੋਂ ਛੁਟ ਜਾਵੇ।

ਮੋਹ ਮਮਤਾ ਦਾ ਬੋਝ ਲਹੇ।

ਨਾਮ ਦਾ ਅੰਮ੍ਰਿਤ ਰਸ ਪੀਵਾਂ।

ਤੇਰੀ ਓਟ ਹਰਿ ਪਲ ਜੀਵਾਂ।

ਆਪਣੀ ਹੋਂਦ ਭੁਲਾ ਦੇਵਾਂ।

ਆਪਾ ਤੇਰੇ ਲੜ ਸੀਵਾਂ।

ਵਿਛੜਨ ਦੀ ਨਾ ਗੱਲ ਰਹੇ।

ਜਦ ਦਿਲ ਤੇਰੇ ਵੱਲ ਰਹੇ।

ਜੀਣ ਮਰਨ ਸਭ ਮੁੱਕ ਜਾਵੇ।

ਤੁਧ ਸੰਗ ਹੀ ਹਰ ਪਲ ਰਹੇ।
 
📌 For all latest updates, follow the Official Sikh Philosophy Network Whatsapp Channel:

Latest Activity

Top