• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

Dalvinder Singh Grewal

Writer
Historian
SPNer
Jan 3, 2010
2,197
446
81
ਕੰਮ ਵਾਲੀ

ਡਾ: ਦਲਵਿੰਦਰ ਸਿੰਘ ਗ੍ਰੇਵਾਲ



ਘਰਵਾਲੀ ਦੀ ਉਮਰ ਵਡੇਰੀ।

ਕੰਮ ਵਾਲੀ ਦੀ ਲੋੜ ਬਥੇਰੀ।

ਬਰਤਨ ਮਾਂਜਣ. ਝਾੜੂ ਫੇਰਨ।

ਦਿਨ ਵਿੱਚ ਕਰਨੇ ਦੋ ਦੋ ਵੇਰੀ।

ਢੂੰਡ ਢਾਂਡ ਕੇ ਬਾਈ ਲਾਈ।

ਚਾਹ ਰੋਟੀ ਪੈਸੇ ਪੰਸੇਰੀ ।

ਸਭ ਕੁਝ ਮਿੰਟਾਂ ਵਿੱਚ ਕਰ ਜਾਂਦੀ।

ਜਾਂਦੀ ਦਿਸਦੀ ਲਾ ਕੇ ਫੇਰੀ।

ਮਾਂਜਾ ਲਾਉਂਦੀ ਉਤੋਂ ਉਤੋਂ

ਬਰਤਨ ਧੋ ਕੇ ਲਾਉਂਦੀ ਢੇਰੀ।

ਪੋਚਾ ਟਾਵਾਂ ਟਾਵਾਂ ਲਾਉਂਦੀੇ,

ਝਾੜੂ ਫੇਰਨ ਵਿੱਚ ਨਾ ਦੇਰੀ ।

ਆਉਣ ਜਾਣ ਦਾ ਚੱਕਰ ਉਹਦਾ

ਜਾਂ ਕੋਈ ਬੁੱਲਾ ਜਾਂ ਉਹ ਨੇ੍ਹਰੀ।

ਜੇ ਘਰਵਾਲੀ ਟੋਕੇ ਕਿਧਰੇ।

ਸ਼ੇਰਨੀਆਂ ਦੇ ਵਾਂਗੂੰ ਬਿਖਰੇ।

ਪਿਆਰ ਨਾਲ ਵੀ ਜੇ ਸਮਝਾਵੇ

ਬਾਘੜ ਬਿੱਲੀ ਵਾਂਗੂ ਆਵੇ ।

ਤੋੜੇ ਤੇ ਤੋੜਾ ਉਹ ਝਾੜੇ।

ਆਖੇ ਪੈਸੇ ਦਿੰਦੇ ਮਾੜੇ।

ਜਿਤਨਾ ਪੈਸਾ ਕੰਮ ਵੀ ਵੈਸਾ।

ਹਰ ਤੀਏ ਦਿਨ ਛੁੱਟੀ ਕਰਦੀ

ਮਜਬੂਰੀ ਦੱਸ ਦਿੰਦੀ ਘਰ ਦੀ।

ਮੰਗੇ ਤੋਹਫੇ ਤਿਥ ਤਿਹਾਰੀਂ।

ਕੰਬਲ, ਪਲੰਗ ਕਦੇ ਅਲਮਾਰੀ।

ਘਰ ਵੱਡਾ ਤਾਂ ਤੋਹਫੇ ਵੱਡੇ ।

ਕਹਿੰਦੀ ਮੰਗਦੀ ਨਾ ਕੋਈ ਸੋਫੇ

ਘਰਵਾਲੀ ਨੂੰ ਖੂਬ ਸੁਣਾਵੇ।

ਕੰਮ ਤੇ ਨਾ ਪਰ ਚਿੱਤ ਲਗਾਵੇ।

ਕੰਮ ਕਰੇ ਘੱਟ ਬੋਲੇ ਬਾਹਲਾ ।

ਆਖਾਂ “ਇਸ ਥਾਂ ਹੋਰ ਲਗਾ ਲਾ” ।

ਘਰਵਾਲੀ ਨੇ ਸੱਚ ਸਮਝਾਇਆ।

ਇਹਨਾਂ ਨੇ ਤਾਂ ਗਰੁੱਪ ਬਣਾਇਆ।

ਮਿਲ ਕੇ ਪੈਸੇ ਰਹਿਣ ਵਧਾਉਂਦੇ।

ਨਾ ਦੇਈਏ ਤਾਂ ਬੜਾ ਸਤਾਉਂਦੇ।

ਸਭ ਦਾ ਫੜਿਆ ਇੱਹੋ ਰਵਈਆ।

ਬਿਨ ਕੰਮ ਕੀਤੇ ਮਿਲੇ ਰੁਪਈਆ।

ਹੋਰ ਨਾ ਮਿਲਣੀ ਇਸ ਤੋਂ ਚੰਗੀ।

ਅੱਜ ਤੱਕ ਔਖੀ ਸੌਖੀ ਲੰਘੀ।

ਹੋਰ ਆਊ ਤਾਂ ਇਸ ਤੋਂ ਚੜ੍ਹਦੀ।

ਦੁਗਣੇ ਮੰਗੂ ਤਾ ਕੰਮ ਫੜਦੀ ।

ਇਹ ਹੁਣ ਸਾਨੂੰ ਸਹਿਣਾ ਪੈਣਾ।

ਬੁੱਢੇ ਬਾਰੇ ਹੁਣ ਕੀ ਕਹਿਣਾ।

ਔਖੀ ਸੌਖੀ ਕੱਟ ਲਵਾਂਗੀ ।

ਕੁਝ ਹੁਣ ਕਰਦੀ ਆਪ ਰਵਾਂਗੀ ।

ਹਡ ਗੋਡੇ ਇਉਂ ਚਲਦੇ ਰਹਿਣੇ।

ਜੀਵਨ ਕਸ਼ਟ ਨੇ ਪੈਣੇ ਸਹਿਣੇ।

ਜਦ ਵੀ ਅਤਉਂਦੀ ਹੈ ਮਜਬੂਰੀ

ਜੀਵਨ ਕਟਣਾ ਸਬਰ ਸਬੂਰੀ।

ਬੁੱਢੇ ਵਾਰੇ ਹਾਲ ਇਹ ਸਭ ਦਾ।
ਵਕਤ ਮਿਲੇ ਨਾ ਲਈਏ ਰਬ ਦਾ।
 

swarn bains

Poet
SPNer
Apr 8, 2012
1,009
200
nice poem. I am getting too old now. I have bought a machine to clean the house. it is just magic. it does nice cleaning without touching anything. goes all around. it is Ai generated. it walks and talks. i call it a jaadugarni. thank u
 

Dalvinder Singh Grewal

Writer
Historian
SPNer
Jan 3, 2010
2,197
446
81
ਲੋਕੀ ਸੁੱਤੇ ਜਗਦੀ ਰਾਤ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਲੋਕੀ ਸੁੱਤੇ ਜਗਦੀ ਰਾਤ।
ਕਿੱਡੀ ਵੱਡੀ ਲੱਗਦੀ ਰਾਤ।
ਕਟਿਆਂ ਤੇ ਨ ਕਟਦੀ ਰਾਤ।
ਤਨ ਦੀਆਂ ਪੀੜਾ ਮਨ ਦੇ ਵੇਦਨ।
ਲੈ ਆਈ ਬਹੁ ਦਰਦ ਸੌਗਾਤ ।
ਉਸਦਾ ਜਾਣਾ, ਘਰੇ ਇਕਲਪਣ.
ਹਰ ਹਿੰਮਤ ਨੂੰ ਕਰਦੇ ਮਾਤ।
ਰੰਗਲੀਆਂ ਯਾਦਾਂ, ਸੁਪਨੇ ਮਾੜੇ,
ਘਬਰਾਹਟ ਦੀ ਦਿੰਦੇ ਦਾਤ।
ਚੰਗੇ ਵੇਲੇ, ਜਦ ਸਾਂ ਇਕੱਠੇ,
ਬਣ ਕੇ ਰਹਿ ਗਏ ਮਿੱਠੀ ਬਾਤ।
ਤਾਸ਼ ਖੇਡ ਦੇ. ਗੱਪ ਮਾਰਦੇ,
ਪਿਆਰ ਉਮੜਦਾ ਝਾਤੋ ਝਾਤ।
ਇਕ ਦੂਜੇ ਨੂੰ ਚੂੰਢੀ ਵੱਢਣੀ,
ਖਿੜ ਖਿੜ ਹਸਣਾ ਬੈਠ ਸਵਾਤ।
ਇੱਕ ਦੂਜੇ ਦੇ ਪਿੱਛੇ ਭਜਣਾ,
ਖੇਡੀ ਜਾਣਾ ਤਵਾ ਪ੍ਰਾਤ।
ਉਹ ਵੇਲੇ ਹੁਣ ਕਿੰਜ ਮੁੜਣਗੇ,
ਇਸ ਚਿੰਤਾ ਚੋਂ ਨਹੀਂ ਨਜਾਤ।
ਇਸ ਨੀਰਸ ਜਿੰਦ ਨੂੰ ਕਿੰਜ ਕਟਾਂ
ਦਿਸਦੀ ਨਾ ਆਉਂਦੀ ਪਰਭਾਤ ।
ਸੋਚਾਂ ਸੋਚ ਸੋਚ ਕੇ ਥੱਕੇ
ਵਸ ਨ ਮੇਰੇ ਮਨ ਕਮਜਾਤ।
ਹਰ ਇਕ ਗੱਲ ਹੁਣ ਭੁੱਲ ਭੁਥਲ ਜਾਂਦੀ
ਚੇਤਾ ਹੋਇਆ ਕਰੜੀ ਧਾਤ।
ਆ ਸਜਣਾ, ਤੜਪਾ ਨਾ ਬਹੁਤਾ,
ਸੁੱਕੇ ਮਨ ਤੇ ਪਾ ਬਰਸਾਤ।
 

Dalvinder Singh Grewal

Writer
Historian
SPNer
Jan 3, 2010
2,197
446
81
ਰਿਸ਼ਤੇ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਕੁਝ ਰਿਸ਼ਤੇ ਜਿਸਮਾਨੀ ਹੁੰਦੇ, ਕੁਝ ਹੁੰਦੇ ਰੂਹਾਨੀ।

ਕੁਝ ਰਿਸ਼ਤੇ ਇਨਸਾਨੀ, ਹੁੰਦੇ ਕੁਝ ਹੁੰਦੇ ਨੂਰਾਨੀ।

ਕੁਝ ਰਿਸ਼ਤੇ ਸ਼ੈਤਾਨੀ ਹੁੰਦੇ ਕੁਝ ਰਿਸ਼ਤੇ ਦੀਵਾਨੀ।

ਰਿਸ਼ਤੇ ਹੁੰਦੇ ਦੁਨੀਆਂ ਚਲਦੀ, ਕਹਿ ਗਏ ਨੇ ਹੁਕਮਾਨੀ।

ਵਿਆਹ ਸ਼ਾਦੀ ਚੋਂ ਰਿਸ਼ਤੇ ਜਿਹੜੇ ਹੁੰਦੇ ਉਹ ਜਿਸਮਾਨੀ

ਕੁਝ ਜਨਮਦੇ ਪਿਆਰ ਚ ਹੁੰਦੇ ਕੁੱਝ ਨੇ ਜੋਸ਼ ਜਵਾਨੀ।

ਗੁਰੂਆਂ ਪੀਰਾਂ ਸੰਤਾਂ ਦੇ ਸੰਗ, ਰਿਸ਼ਤੇ ਨੇ ਰੂਹਾਨੀ।

ਲੋਕ ਭਲਾਈ ਦੇ ਲਈ ਵੱਧਦੇ ਰਿਸ਼ਤੇ ਨੇ ਇਨਸਾਨੀ।

ਤਨ ਸੁੰਦਰਤਾ, ਸੋਚ ਉੱਤਮਤਾ ਦੇ ਖਿਚੇ ਦੀਵਾਨੀ।

ਵੈਰ ਭਾਵ ਜਾਂ ਬਦਲਾਖੋਰੀ ਦੇ ਰਿਸ਼ਤੇ ਸ਼ੈਤਾਨੀ।

ਸੱਥ ਚ ਗੱਲ ਗਪੌੜਾਂ ਵਾਲੇ ਰਿਸ਼ਤੇ ਨੇ ਬੇਮਾਨੀ।

ਬਚਪਨ ਜੋਬਨ ਅਤੇ ਬਜ਼ੁਰਗੀ, ਰਿਸ਼ਤੇ ਜੀਵਨ ਦਾਨੀ।

ਪਿਆਰ ਦੇ ਰਿਸ਼ਤੇ, ਰੂਹ ਦੇ ਰਿਸ਼ਤੇ ਸਭ ਤੋਂ ਹੁੰਦੇ ਉਤਮ।

ਜੋ ਹੋਰਾਂ ਲਈ ਜਾਨਾਂ ਵਾਰਨ ਉਹ ਹੁੰਦੇ ਸਰਵੋਤਮ।

ਰਲ ਮਿਲ ਜੀਉ ਪਿਆਰ ਵੰਡਾਉ, ਰਿਸ਼ਤੇ ਹੋਰ ਵਧਾਓ।

ਐਵੇਂ ਨਾ ਝਗੜੇ ਵਿੱਚ ਪੈ ਕੇ ਜੀਣ ਵਿਅਰਥ ਗਵਾਓ।

ਰਿਸ਼ਤੇ ਤਾਂ ਨੇ ਰੱਬ ਦੀ ਰਹਿਮਤ ਇਹੋ ਸੋਚ ਕੇ ਚੱਲੋ।

ਵੈਰ ਭਾਵ ਨੂੰ iਚਤ ਨਾ ਰੱਖੋ ਪਿਆਰ ਸੁਮਾਰਗ ਮੱਲੋ।
 

Dalvinder Singh Grewal

Writer
Historian
SPNer
Jan 3, 2010
2,197
446
81
ਸਹਿਜ ਚ ਜੀਣਾ

ਡਾ ਦਲਵਿੰਦਰ ਸਿੰਘ ਗ੍ਰੇਵਾਲ


ਸਹਜ ਚ ਜੀਣਾ, ਅੰਮ੍ਰਿਤ ਪੀਣਾ।

ਸ਼ਬਦ ਚ ਵਸਣਾ ਭਰਪੂਰ ਲੀਣਾ।

ਨਿਜ ਥਾਂ ਰਹਿਣਾ, ਨਾਮ ਦਾ ਗਹਿਣਾ।

ਹਉਮੈ ਮਿਟਣੀ, ਇੱਕ-ਸੁਰ ਵਹਿਣਾ।

ਸ਼ਬਦ ਸਹਾਰੇ ਸ਼ੁਧ ਮਤ ਹੋਵੇ।

ਗੁਰ ਮਿਲਿਾਂ ਭੈੜੀ ਮਤ ਖੋਵੇ।

ਨੌ ਦਰ ਬੰਦ ਤੇ ਦਸਵਾਂ ਖੁੱਲਾ।

ਭਵ ਸਾਗਰ ਤਰਵਾਵੇ ਤੁਲਾ।

ਅਨੰਦ ਬਾਣੀ ਦੇ ਸੰਗੀਤਕ

ਹਰਿ ਧੁਨ ਵਿਚ ਉਠਦਾ ਹੈ ਮਾਲਿਕ।

ਗੁਪਤੀ ਬਾਣੀ ਪ੍ਰਗਟ ਹੋਵੇ ।

ਬਾਣੀ ਗਰਜੇ ਮਾਇਆ ਸੋਏ।

ਸਹਜ ਪਾਏ ਮਿਲੀਐ ਸੁਖ ਹੋਇ।

ਫਿਕਰ ਦੀ ਗੱਲ ਫਿਰ ਰਹੇ ਨ ਕੋਇ।

ਗੁਰਮੁਖਿ ਦਾ ਤਾਂ ਰਾਹ ਨਵੇਲਾ।

ਪ੍ਰਭ ਮਿਲਿਆ ਤੇ ਉੱਤਮ ਵੇਲਾ।

ਮਨਮਤੀ ਨ ਸਚ ਪਛਾਣੇ ।

ਫਿਰ ਸਚੇ ਦਾ ਰਾਹ ਕਿੰਜ ਜਾਣੇ।

ਹੁਕਮ ਗੁਰੂ ਦਾ ਮਨ ਕੇ ਸੁਧਰੇ।

ਗੁਣ ਸਾਰੇ ਤਦ ਮਨ ਵਿੱਚ ਉਤਰੇ।

ਵਾਹਿਗੁਰੂ ਦਾ ਭਾਣਾ ਮੰਨੇ ।

ਲਗਦਾ ਹੈ ਤਦ ਬੇੜਾ ਬੰਨੇ।

ਸਚਾ ਸੌਦਾ ਜਿਸ ਕਮਾਇਆ।

ਭਵਸਾਗਰ ਰਬ ਆਪ ਤਰਾਇਆ।

ਸਹਜ ਅਵਸਥਾ ਵਿਚ ਸੱਚ ਜਾਣੇ।

ਬੇਸ਼ਕੀਮਤੀ ਇੱਜਤ ਮਾਣੇ।

ਰਜਾ ਚ ਦੁਤਰ ਸਾਗਰ ਪਾਰੇ।

ਪ੍ਰਭ ਦਿਸਦਾ ਫਿਰ ਪਾਸੇ ਚਾਰੇ ।

ਨਉ ਦਰ ਬੰਦ ਦਸਵਾਂ ਖੁੱਲਾ।

ਭਵਸਾਗਰ ਤਰਵਾਵੇ ਤੁਲਾ ।

ਅਨਹਦ ਬਾਣੀ ਦੇ ਸੰਗੀਤਕ।

ਹਰਿ ਧਨ ਵਿਚ ਉਡਦਾ ਹੈ ਮਾਲਕ।

ਗੁਪਤੀ ਬਾਣੀ ਪ੍ਰਗਟ ਹੋਵੇ।

ਬਾਣੀ ਗਰਜੇ ਮਾਇਆ ਸੋਵੇ।

ਸੁੰਨ ਸ਼ਬਦ ਦਾ ਵਾਸ ਨਿਰੰਤਰ ।

ਪ੍ਰਭ ਤੇ ਸਿਫਤ ਸਲਾਹ ਨਾ ਅੰਤਰ ।

ਜਿਧਰ ਵੇਖਾਂ ਸ਼ਬਦ ਦਾ ਵਾਸਾ।

ਮਿਹਰ ਹੋਈ ਤਾ ਹੋਇਆ ਅਸਾਸਾ।

ਸ਼ਬਦ ਸੰਸਾਰ ਸਮੁੰਦਰ ਤਾਰੇ।

ਮੇਹਰ ਸ਼ਬਦ ਦੀ ਅਪਰੰਪਾਰੇ।

ਸਤਿਗੁਰ ਸਾਂਝ ਸਬਦ ਸੰਗ ਪਾਈ।

ਜਾਤ ਵਰਨ ਦੀ ਵਿਥ ਮਿਟਾਈ।

ਮੇਰ ਤੇਰ, ਨਾ ਵੱਖਰਾਪਣ ਹੈ।

ਸਬਦ ਚ ਰਚਿਾਂ ਮਿਟਿਆ ਮਨ ਹੈ।

ਗੁਰ ਦਾ ਸਬਦ ਜਦੋਂ ਮਨ ਵਸਦਾ।

ਤ੍ਰੈਗੁਣ ਦਾ ਪ੍ਰਭਾਵ ਹੈ ਮਿਟਦਾ ।

ਨਾ ਹਉਮੈ ਹੰਕਾਰ ਹੈ ਰਹਿੰਦਾ।

ਹਰ ਪਾਸੇ ਪ੍ਰਭ ਹੀ ਪ੍ਰਭ ਦਿਸਦਾ।

ਮਿਹਰ ਹੋਵੈ ਸਤਿਗੁਰ ਦੀ, ਤਰੀਏ।

ਪ੍ਰਭ ਦੇ ਰੰਗ ਵਿੱਚ ਰੰਗ ਸੰਵਰੀਏ।

ਅੰਮ੍ਰਿਤ ਸਬਦ ਮਨ ਸ਼ਾਂਤ ਬਣਾਵੇ।

ਸੱਚਾ ਸਿਮਰਨ ਪਾਰ ਲੰਘਾਵੇ ।

ਮਿਹਰ ਹੋਵੇ ਤਾਂ ਨਿਜ ਘਰ ਜਾਈਏ।

ਹੁਕਮ ਤੇ ਚਲ ਹਉਮੈ ਛੁਡਵਾਈਏ।

ਸਹਜ ਅਵਸਥਾ ਚਿੱਤ ਟਿਕਾਈਏ।

ਏਸ ਤਰਾਂ ਉਸ ਵਿੱਚ ਮਿਲ ਜਾਈਏ।

ਨਾਮ ਜਪੇ ਤਾਂ ਚਿੰਤਾ ਅਡੋਲ ।

ਮੂਲ ਪਛਾਣੋ ਖੁਦ ਨੂੰ ਟੋਲ ।

ਪ੍ਰਾਣ-ਨਾਭ ਘਰ ਆਸਣ ਆਵੇ ।

ਸਚ ਸਬਦ ਦੀ ਖੋਜ ਹੋ ਜਾਵੇ।

ਗੁਰੂ ਸਚਾ ਮਾਰਗ ਦਰਸਾਂਦਾ।

ਸ਼ਬਦ ਪਾ ਸੱਚੇ ਘਰ ਜਾਂਦਾ।

ਯੁਗਾਂ ਯੁਗਾਂ ਦੀ ਤਾਂਘ ਮੁਕਾਉਂਦਾ।

ਮਨ ਸੱਚੇ ਵਿੱਚ ਤ੍ਰਿਪਤ ਹੋ ਜਾਂਦਾ।

ਇਹ ਰੂਹਾਨੀ ਜੀਵਨ ਨਿਆਰਾ।

ਵਿਰਲਾ ਤਿਸ ਦਾ ਲਵੇ ਨਜ਼ਾਰਾ।

ਨਾਮ ਚ ਰੰਗਿਆ ਸਿਮਰੇ ਹਰ ਦਮ।

ਉਸਦੇ ਨੇੜ ਨ ਲੱਗਦਾ ਹੈ ਯਮ।

ਹਉਮੈ ਮਾਰੇ ਹੁਕਮ ਚ ਚਲੇ ।

ਸਹਿਜ ਅਵਸਥਾ ਉਸਦੇ ਪੱਲੇ।

ਉਸ ਨੂੰ ਸੱਚਾ ਗੁਰਮੁਖ ਕਹੀਏ।

ਬਹਿ ਉਸ ਚਰਨੀ ਸਿੱਖਿਆ ਲਈਏ।
 

Dalvinder Singh Grewal

Writer
Historian
SPNer
Jan 3, 2010
2,197
446
81
ਜਾਣੋ ਹਰ ਤਨ ਮੰਦਰ ਹੈ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਜੇ ਉਹ ਸਭ ਦੇ ਅੰਦਰ ਹੈ।

ਜਾਣੋ ਹਰ ਤਨ ਮੰਦਰ ਹੈ ।

ਉਸਦਾ ਜੀਵ ਸਤਾਉਂਦੇ ਹੋ,

ਪ੍ਰਭ ਦਾ ਚਿਤ ਦੁਖਾਉਂਦੇ ਹੋ।

ਪਾਪਾਂ ਦੇ ਫਿਰ ਭਾਗੀ ਹੋ ।

ਕੁਦਰਤ ਤੋਂ ਤੁਸੀਂ ਬਾਗੀ ਹੋ।

ਪ੍ਰਭ ਨੂੰ ਦੁੱਖ ਜੋ ਦੇਵੋਗੇ।

ਉਸਨੂੰ ਕਿਸ ਮਨ ਸੇਵੋਗੇ।

ਨਾਮ ਨਾ ਉਸਦਾ ਧਿਆਓਗੇ ।

ਤਾਂ ਮੁਕਤੀ ਕਿਥੋਂ ਪਾਓਗੇ ।

ਆਵਾਗਮਨ ਚ ਭਟਕੋਗੇ।

ਜੀਣ ਮਰਨ ਵਿੱਚ ਲਟਕੋਗੇ।

ਇਸ ਲਈ ਸਭ ਨੂੰ ਪਿਆਰ ਕਰੋ।

ਸੱਚੇ ਬਿਨ ਨਾ ਹੋਰ ਡਰੋ।

ਸਭ ਦਾ ਭਲਾ ਜੋ ਚਾਹੇਗਾ

ਉਹ ਵੀ ਹੱਥ ਵਧਾਏਗਾ ।

ਉਸਦਾ ਨਾਮ ਧਿਆਓਗੇ ।

ਉਸ ਸੰਗ ਫਿਰ ਜੁੜ ਜਾਓਗੇ।

ਆਵਾਗਮਨ ਮੁਕਾਓਗੇ।

ਜਗ ਤੋਂ ਮੁਕਤੀ ਪਾਓਗੇ ।

ਜੇ ਉਹ ਸਭ ਦੇ ਅੰਦਰ ਹੈ।

ਜਾਣੋ ਹਰ ਤਨ ਮੰਦਰ ਹੈ।
 

Dalvinder Singh Grewal

Writer
Historian
SPNer
Jan 3, 2010
2,197
446
81
ਉਸ ਨੂੰ ਮਿਲਣਾ ਅਤੇ ਸਮਾਣਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਜਦ ਤੱਕ ਮੈਂ ਹਾਂ ਮੈਂ ਰਿਹਾ, ਨਾ ਹੋ ਸਕਿਆ ਤੂੰ ।

ਤੇਰੀ ਸਲਤਨਤ ਖਾ ਰਿਹਾਂ ਸਰਿ ਵੱਿਚ ਜੀਕਰ ਜੂੰ।

ਹਰ ਪਾਸੇ ਤੇਰੀ ਸੁਗੰਧ ਪਾਉਣ ਤੇਰੀ ਹਰ ਪੋਰ,

ਭਟਕਾਂ ਭਉਰੇ ਵਾਂਗ ਮੈ ਕਰ ਕਰ ਕੇ ਭੂੰ ਭੂੰ।

ਆਪਣਾ ਆਪ ਨ ਜਾਣਿਆ ਰੱਬ ਨੂੰ ਜਾਨਣ ਹੋੜ

ਉਸ ਨੂੰ ਤਦ ਹੀ ਜਾਨਣਾ, ਜਾਣ ਪਹਿਲ ਖੁਦ ਨੂੰ।

ਰੱਬ ਮਾਇਆ ਜੋੜ ਕੇ ਆਕੜ ਭਰ ਲਈ ਚਿੱਤ

ਖੱਟਿਆ ਆਪਣਾ ਕੁਝ ਨਹੀਂ, ਫਿਰ ਕਿਸ ਦੀ ਫੂੰ ਫੂੰ।

ਲੈ ਨਾ ਆਇਆ ਕੁਝ ਸੀ, ਨਾ ਜਾਣਾ ਕੁਝ ਨਾਲ,

ਜਲ ਕੇ ਰਾਖ ਹੋ ਜਾਏਂਗਾ ਉੱਡ ਜਾਣਾ ਬਣ ਧੂੰ।

ਆਪਣਾ ਆਪਾ ਛੱਡ ਕੇ ਉਸਦਾ ਹੀ ਹੋ ਜਾ

ਉਸਦਾ ਨਾਮ ਹੀ ਬੋਹਿਥਾ ਬਾਕੀ ਸਭ ਚੂੰ ਚੂੰ ।

ਜੰਗਲ ਪਰਬਤ ਭਟਕਣਾ, ਤਾਂ ਸਭ ਹੈ ਬੇਕਾਰ

ਮੰਜਿਲ ਤੇਰੀ ਰੱਬ ਹੈ ਬਾਕੀ ਘੁਗੂੰ ਘੂੰ।
 

Dalvinder Singh Grewal

Writer
Historian
SPNer
Jan 3, 2010
2,197
446
81
ਉਸ ਵਿੱਚ ਆਪ ਮਿਟਾ ਕੇ ਜੀ ਲੈ
ਦਲਵਿੰਦਰ ਸਿੰਘ ਗ੍ਰੇਵਾਲ

ਜੱਗ ਝੰਝਟ ਵਿੱਚ ਖੋਇਆ ਫਿਰਦਾ।
ਹਰ ਸਾਹ ਨਾਲ ਹੈ ਪਲ ਪਲ ਕਿਰਦਾ।
ਖਾਕ ਹੈ ਵੱਟਿਆ, ਖਾਕ ਹੈ ਖੱਟਿਆ।
ਐਵੇਂ ਵਾਧੂ ਛੱਜ ਹੀ ਛੱਟਿਆ।
ਜਿਸ ਨੇ ਜਾਇਆ ਉਨੂੰ ਭੁਲਾਇਆ ।
ਅਪਣੀ ਮੰਜਿ਼ਲ ਸਮਝ ਨਾ ਪਾਇਆ।
ਜਗ ਦੀ ਖੋਜ ਗੁਆਚਾ ਹੋਇਆ।
ਆਪਣੀ ਖੋਜ ਤੋਂ ਵਾਂਝਾ ਹੋਇਆ।
ਛੱਡਦੇ ਵਾਧੂ ਲਿਖਣਾ ਪੜ੍ਹਣਾ।
ਜੇ ਰੱਬ ਦੇ ਪ੍ਰਵਾਨ ਹੈ ਚੜ੍ਹਣਾ ।
ਜਪਿਆ ਕਰ ਬਸ ਇਕੋ ਨਾਮ ।
ਵਾਹਿਗੁਰੂ ਜਪ ਸੁਬਹ ਸ਼ਾਮ।
ਮਾਇਆ ਵਿੱਚੋਂ ਨਿਕਲ ਕੇ ਆਜਾ।
ਜਗ ਝੰਜਟ ਹੁਣ ਗਲ ਤੋਂ ਲਾਹ ਜਾ।
ਇੱਕੋ ਵਿੱਚ ਹੁਣ ਰੱਖ ਧਿਆਨ।
ਹਿਰਦੇ ਵਿੱਚ ਰੱਖ ਇੱਕ ਨਿਸ਼ਾਨ ।
ਜੇ ਪਾਉਣੀ ਹੈ ਮੰਜ਼ਿਲ ਅਪਣੀ।
ਛੱਡ ਧੰਦਿਆਂ ਵਿੱਚ ਦੇਹੀ ਖਪਣੀ।
ਨਾਮ ਬਿਨਾ ਨ ਹੋਰ ਗੁਜਾਰਾ।
ਇੱਕੋ ਰੱਬ ਹੈ ਤੇਰਾ ਸਹਾਰਾ ।
ਉਸਦੀ ਓਟ ਟਿਕਾ ਕੇ ਜੀ ਲੈ।
ਉਸ ਵਿੱਚ ਆਪ ਮਿਟਾ ਕੇ ਜੀ ਲੈ।
 

swarn bains

Poet
SPNer
Apr 8, 2012
1,009
200
ਜਗ ਦੀ ਖੋਜ ਗੁਆਚਾ ਹੋਇਆ।
ਆਪਣੀ ਖੋਜ ਤੋਂ ਵਾਂਝਾ ਹੋਇਆ।
ਡਰ ਸਾਹਿਬ ਧੰਨਵਾਦ ਇਹੋ ਜਿਹੀਆਂ ਕਵਿਤਾਵਾਂ ਲਿਖਣ ਦਾ, ਕੋਸ਼ਿਸ਼ ਤਾਂ ਕਰਦਾ ਹਾਂ ਪਰ ਮੰਜਿਲ ਦੂਰ ਹੈ ਮਿਲਦੀ ਨਹੀਂ. ਧੰਨਵਾਦ
 

Dalvinder Singh Grewal

Writer
Historian
SPNer
Jan 3, 2010
2,197
446
81
‘ਤੂੰ ਹੀ, ਤੂੰ ਹੀ’
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਇੱਕ ਨਿੱਕੀ ਜਹੀ,
ਇੱਕ ਪਿੱਦੀ ਜਹੀ,
ਚਿੜੀ ਫੁਦਕਦੀ,
‘ਤੂੰ ਹੀ, ਤੂੰ ਹੀ’
ਰੱਟ ਲਗਾਈ,
ਪਲ ਨਾ ਰੁਕਦੀ,
‘ਤੂੰ ਹੀ, ਤੂੰ ਹੀ’
ਰਟਦੀ, ਰਟਦੀ,
ਟਾਹਣੀ ਟਾਹਣੀ,
ਟਪਦੀ, ਚੁਹਕਦੀ,
ਮੈਂ ਹੈਰਾਨ ਹਾਂ,
ਬਿਨਾ ਰੁਕੇ ਕਿੰਜ
‘ਤੂੰ ਹੀ, ਤੂੰ ਹੀ’
ਕਰਦੀ ਰਹਿੰਦੀ,
ਟਿਕ ਨ ਬਹਿੰਦੀ,
ਉਡਦੀ ਰਹਿੰਦੀ,
ਕਾਰਜ ਅਪਣਾ
ਕਰਦੀ ਰਹਿੰਦੀ,
ਮੈਥੋਂ ਕਿਉਂ ਨਾ,
ਹੋਵੇ ਏਦਾਂ,
ਨਾਮ ਤੇਰੇ ਦਾ
ਜਾਪ ਵਾਹਿਗੁਰੂ,
‘ਤੂੰ ਹੀ, ਤੂੰ ਹੀ’
ਹੋਵੇ ਕਿਉਂ ਨਾ?
ਸਾਹ ਸਾਹ ਵਿਚੋਂ,
ਤੂੰ ਹੀ ਤੂੰ ਹੀ,
ਨਿਕਲੇ ਕਿਉਂ ਨਾ?
ਕੁਝ ਕਰ ਦਾਤਾ,
ਨਾਮ ਤੇਰੇ ਬਿਨ,
ਰਹਿ ਨਾ ਹੁੰਦਾ,
ਫਿਰ ਵੀ ਇਹ ਕਿਉਂ?
ਲੈ ਨਾ ਹੁੰਦਾ?
ਕਹਿ ਨਾ ਹੁੰਦਾ
ਤੂੰ ਹੀ ਤੂੰ ਹੀ
ਤੂੰ ਹੀ ਤੂੰ ਹੀ
ਤੂੰ ਹੀ ਤੂੰ ਹੀ
ਤੂੰ ਹੀ ਤੂੰ ਹੀ
ਵਾਂਗ ਚਿੜੀ ਦੇ,
ਸਾਸ ਸਾਸ ਕਿਉਂ
ਜਪ ਨਾ ਹੁੰਦਾ,
ਰੋਮ ਰੋਮ ਕਿਉਂ?
ਨਾਮ ਨਾ ਰਚਦਾ?
ਮੈਂ ਕਿਊਂ ਨਾ?
ਕੰਮ ਕਰਦਾ ਕਰਦਾ,
ਨਾਮ ਤੇਰਾ ਇਉਂ,
ਰਹਿੰਦਾ ਜਪਦਾ,
ਹੱਥ ਕਾਰ ਵਲ
ਚਿੱਤ ਯਾਰ ਵਲ,
ਕਿਉਂ ਨਾ ਰਖਦਾ,
ਸਿਮਰਨ ਕਰਦਾ,
ਧਿਆਨ ਲਗਾਂਦਾ
ਜਗ ਭੁਲ ਜਾਂਦਾ।
ਮਿਹਰ ਤੇਰੀ ਕਦ
ਪਾਵਾਂ ਦਾਤਾ,
ਨਾਮ ਤੇਰਾ ਜਦ,
ਰੋਮ ਰੋਮ ਵਿਚ
ਸਾਸ ਸਾਸ ਵਿਚ,
ਗਾਵਾਂ ਦਾਤਾ।
 
Last edited:

Dalvinder Singh Grewal

Writer
Historian
SPNer
Jan 3, 2010
2,197
446
81
ਅੰਮ੍ਰਿਤ ਵੇਲਾ- ਨਾਮ ਦਾ ਵੇਲਾ।
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਵਾਹਵਾ ਅੰਮ੍ਰਿਤ ਵੇਲਾ ਤੇਰੇ ਨਾਮ ਲੈਣ ਦਾ ਵੇਲਾ।
ਨਾ ਕੋਈ ਰੌਲਾ ਰੱਪਾ ਕਿਧਰੇ, ਨਾ ਕੋਈ ਹੋਰ ਝਮੇਲਾ।
ਚੁਪ ਚਾਂ ਸਾਰੇ ਪਸਰੀ ਹੋਈ, ਜੱਗ ਦੀ ਹੋਂਦ ਨਾ ਦਿਸਦੀ।
ਤੂੰ ਹੀ ਤੂੰ ਹੀ ਚਾਰੇ ਪਾਸੇ, ਲੋੜ ਹੋਰ ਹੈ ਕਿਸਦੀ?
ਨੇੜਾ ਤੇਰਾ ਮਾਣਾ, ਹੋ ਜਾਏ, ਹੁਣ ਤੇਰੇ ਸੰਗ ਮੇਲਾ।
ਵਾਹਵਾ ਅੰਮ੍ਰਿਤ ਵੇਲਾ ਤੇਰੇ ਨਾਮ ਲੈਣ ਦਾ ਵੇਲਾ।
ਹੋਰ ਕਿਸੇ ਦੀ ਸੋਚ ਨਾ ਕੋਈ, ਤੇਰਾ ਨਾਮ ਧਿਆਵਾਂ।
ਏਸ ਖਲਾ ਵਿਚ ਅੰਦਰ ਬਾਹਰ, ਤੂਨੂੰ ਦਾਤਾ ਪਾਵਾਂ।
ਰਿਸ਼ਤੇ ਨਾਤੇ ਹੋਰ ਨਾ ਕੋਈ, ਤੂੰ ਹੀ ਬਸ ਅਕੇਲਾ।
ਵਾਹਵਾ ਅੰਮ੍ਰਿਤ ਵੇਲਾ ਤੇਰੇ ਨਾਮ ਲੈਣ ਦਾ ਵੇਲਾ।
ਨਾਮ ਲਵਾਂ ਆਨੰਦ ਬੜਾ ਹੈ ਅੰਮ੍ਰਿਤ ਵਰ੍ਹੇ ਚੌਫੇਰੇ।
ਵਾਤਾਵਰਨ ਸੁਗੰਧਿਤ ਹੋਇਆ ਭਾਗ ਖੁਲ੍ਹ ਗਏ ਮੇਰੇ।
ਤੇਰੀ ਹੋਂਦ ਜੋ ਪ੍ਰਗਟ ਹੋਈ, ਚਾਹੀਦਾ ਕਿਉਂ ਧੇਲਾ।
ਵਾਹਵਾ ਅੰਮ੍ਰਿਤ ਵੇਲਾ ਤੇਰੇ ਨਾਮ ਲੈਣ ਦਾ ਵੇਲਾ।
ਅਪਣੇ ਸੰਗ ਇਉਂ ਜੋੜੀ ਰੱਖੀਂ, ਮਿਹਰ ਕਰੀਂ ਮੇਰੇ ਸਾਈਂ।
ਤੁੱਧ ਬਿਨ ਕੁਝ ਚੰਗਾ ਨਾ ਲੱਗਦਾ, ਅਪਣੇ ਨਾਮ ਰਸਾਈਂ।
ਤੁੱਧ ਮਿਲਕੇ ਮਿਟ ਜਾਣਾ ਚੰਗਾ, ਏਹੋ ਵਕਤ ਸੁਹੇਲਾ।
ਵਾਹਵਾ ਅੰਮ੍ਰਿਤ ਵੇਲਾ ਤੇਰੇ ਨਾਮ ਲੈਣ ਦਾ ਵੇਲਾ।
 

swarn bains

Poet
SPNer
Apr 8, 2012
1,009
200
ਅਕੱਥ ਕਹਾਣੀ

ਗੁਰੂ ਬਾਝੋਂ ਗਤ ਨਹੀਂ, ਬ੍ਰਹਮਾ ਬਿਸ਼ਨ ਮਹੇਸ਼ ਨ ਜਾਣੀ

ਸਤਿਗੁਰ ਦਾਤਾ ਕਰਮ ਵਿਧਾਤਾ, ਅਕੱਥ ਕੀ ਕਥੈ ਕਹਾਣੀ

ਝੂਠਾ ਮਨ ਸੋਈ ਆਖੀਐ, ਚਿੱਤ ਚੋਰ ਕਮਾਵੈ ਹੋਰ

ਮਨਮੁੱਖ ਮਨ ਦਾ ਚੋਰ, ਬਿਨ ਖੱਟੈ ਮੰਗੈ ਲੱਖ ਕਰੋੜ

ਮੇਰੇ ਅਪਰਾਧੀ ਮਨਾ, ਗੁਰ ਅਕੱਥ ਕੀ ਕਰੈ ਕਹਾਣੀ

ਗੁਰੂ ਜਾਣਦਾ ਅਕੱਥ ਕਹਾਣੀ, ਜਿਤ ਵਿਧ ਹਰਿ ਜਾਣੀ

ਗੁਰੂ ਰੱਬ ਦਾ ਮਸੀਹਾ, ਰੱਬ ਮਿਲਣ ਰਾਹ ਜਾਣੈ

ਹਰਿ ਹਰਿ ਨਾਮ ਜਪੈ ਨਿੱਤ, ਸਿੱਖਨ ਨਾਮ ਵਖਾਣੈ

ਸਤਿਗੁਰੂ ਸਿੱਖਨ ਕੂ ਸੁਣਾਈ, ਰਾਮ ਨਾਮ ਜਪੋ ਭਾਈ

ਹਰਿ ਹਰਿ ਜਪੈ ਸੇਵਕ, ਮਨ ਚੰਚਲਤਾ ਮਿਟ ਜਾਈ

ਚੰਚਲ ਮਨ ਟਿਕ ਨ ਪਾਵੈ, ਨਾਮ ਨ ਹਰਿ ਧਿਆਈ

ਗੁਰ ਸੰਗਤ ਪਾਵੈ ਨਾਮ ਧਿਆਵੈ, ਨਾਮ ਮਨ ਵਸ ਜਾਈ

ਦੁਨੀਆਂ ਸੰਗ ਪਿਆਰ ਪਾਵੈ, ਹਰਿ ਨਾਮ ਮਨੋ ਭੁੱਲ ਜਾਵੈ

ਝੂਠੇ ਜੱਗ ਦਾ ਝੂਠਾ ਪਿਆਰ, ਝੂਠਾ ਬੋਲ ਕੈ ਝੂਠ ਕਮਾਵੈ

ਨਾਮ ਧਿਆਉਣਾ ਮਨ ਟਿਕਾਉਣਾ, ਝੂਠਾ ਮਨ ਭਰਮਾਵੈ

ਰਾਮ ਨਾਮ ਅਕੱਥ ਕਹਾਣੀ, ਗੁਰ ਬਿਨ ਕਿਨੈ ਨ ਜਾਣੀ

ਗੁਰੂ ਬਾਝੋਂ ਰੱਬ ਨ ਮੰਨੈ, ਗੁਰੂ ਮਨਾਇ ਪ੍ਰਭ ਪਹਿਚਾਣੀ

ਚਿੰਤਾ ਤਾ ਕੀ ਕੀਜੀਐ, ਅਨਹੋਣੀ ਕਿਉਂ ਰੋਵੈ ਕੋਏ

ਜੰਮਣ ਮਰਨਾ ਦੁਨੀਆਂਬਾਜੀ, ਰੋਕ ਨ ਸਕੈ ਕੋਏ

ਭਰਮ ਭਰੋਸਾ ਨਾ ਜੇ ਹੋਏ, ਮਨ ਟਿਕਾ ਸਕੈ ਨ ਕੋਏ

ਚੰਗਾ ਮੰਦਾ ਕਦਰ ਨ ਹੋਏ, ਮਨ ਟਿਕਣ ਨ ਦੇਵੈ ਸੋਏ

ਚੁਗਲੀ ਚੁਗਲਖੋਰ ਦਾ ਧੰਦਾ, ਚੁਗਲੀ ਕਰੈ ਮਨ ਗੰਦਾ

ਚੁਗਲ ਅਪਣੈ ਮਨ ਸੋਚੈ, ਮੁਖਤ ਪ੍ਰਾਪਤ ਹੋਵੈ ਧੰਦਾ

ਕਰਮਾਂ ਤੇ ਨਬੇੜੇ ਹੋਣਗੇ, ਮਿਲੈਗਾ ਤੈਨੂੰ ਖੱਟੈਂ ਵੱਟੈਂ

ਹਰਿ ਨਾਮ ਧਿਆ ਬੈਂਸ, ਸੌਂਦੇ ਜਾਗਦੇ ਤੁਰਦੇ ਨੱਠੈ

ਗੁਰੂ ਰੱਬ, ਰੱਬ ਗੁਰੂ ਹੈ ਇਸ ਮਹਿ ਭੇਦ ਲ ਕਾਈ

ਪੂਜੋ ਗੁਰੂ ਰੱਬ ਕੂ, ਗੁਰ ਮਨ ਮਹਿ ਪ੍ਰਭ ਪ੍ਰਗਟਾਈ
 

Dalvinder Singh Grewal

Writer
Historian
SPNer
Jan 3, 2010
2,197
446
81

ਤੇਰੀ ਮਰਜ਼ੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜਿਵੇਂ ਚਲਾਉਣਾ, ਤੇਰੀ ਮਰਜੀ।
ਜੋ ਕਰਵਾਉਣਾ, ਤੇਰੀ ਮਰਜੀ। ।
ਮੇਰੀ ਮਰਜ਼ੀ, ਤੇਰੀ ਮਰਜ਼ੀ।
ਕੀ ਸਮਝਾਉਣਾ, ਤੇਰੀ ਮਰਜ਼ੀ।
ਜੋ ਵੀ ਆਏ ਧੰਦੇ ਲਾਏ,
ਕਾਰੇ ਲਾਉਣਾ, ਤੇਰੀ ਮਰਜੀ।
ਨਾਮ ਤੇਰਾ ਸਦ ਜਪਦੇ ਜਾਣਾ,
ਧਿਆਨ ਲਗਾਉਣਾ, ਤੇਰੀ ਮਰਜ਼ੀ।
ਵਿਛੜੇ ਤੈਥੋਂ ਤੜਪ ਰਹੇ ਹਾਂ,
ਚੈਨ ਦਿਵਾਉਣਾ ਤੇਰੀ ਮਰਜੀ।
ਇੱਕ ਅਰਦਾਸ, ਮਿਲਾ ਅਪਣੇ ਵਿੱਚ,
ਨਾਲ ਮਿਲਾਉਣਾ ਤੇਰੀ ਮਰਜੀ।
 

Dalvinder Singh Grewal

Writer
Historian
SPNer
Jan 3, 2010
2,197
446
81
ਤੇਰੇ ਵਰਗਾ ਹੋਰ ਨਹੀਂ ਕਰਤਾਰ ਕੋਈ

ਡਾ ਦਲਵਿੰਦਰ ਸਿਘ ਗ੍ਰੇਵਾਲ

ਤੇਰੇ ਵਰਗਾ ਹੋਰ ਨਹੀਂ ਕਰਤਾਰ ਕੋਈ।
ਬਿਨੁ ਤੇਰੇ ਤਾ ਸੁਚਾ ਨਹੀਂ ਵਿਚਾਰ ਕੋਈ ।
ਰਚਨਹਾ ਤੇ ਪਾਲਣਹਾਰਾ ਵਿਸ਼ਵ ਦਾ ਹੈ,ਲ
ਹੋਰ ਕਿਵੇਂ ਹੋ ਸਕਦਾ ਪਾਣੀਹਾਰ ਕੋਈ।
ਦੁਨੀਆਂ ਤੋਂ ਹੈ ਵੱਖਰਾ ਦੁਨੀਆ ਵਿੱਚ ਰਹਿ ਕੇ,
ਤੇਰੇ ਬਿਨ ਨਾ ਜਗ ਨੂੰ ਕਰਦਾ ਪਿਆਰ ਕੋਈ।
ਦੁਨੀਆਂ ਭਟਕੀ ਫਿਰਦੀ ਤੂੰ ਜੋ ਦਿਸਦਾ ਨਾ,
ਤੈਨੂੰ ਵੇਖਣ ਲਈ ਪਰ ਨਾ ਕੋਈ ਉਪਚਾਰ ਕੋਈ।
ਵੱਖਰੀਆਂ ਉਹ ਅੱਖਾਂ ਜੋ ਤੈਨੂੰ ਵੇਖਦੀਆਂ,
ਵੇਖੇ ਦੁਨੀਆਂ ਵਿੱਚੋਂ ਹੀ ਦਿਲਦਾਰ ਕੋਈ।
ਆਪ ਸਮਝ ਕੇ ਆਪ ਗਵਾ ਕੇ ਰਹਿ ਪਾਸੇ,
ਤੇਰੇ ਵਿੱਚ ਮਿਟ ਜਾਂਦਾ ਗੁਰਮੁਖ ਯਾਰ ਕੋਈ।
 

swarn bains

Poet
SPNer
Apr 8, 2012
1,009
200
ਇਸ਼ਕ ਚਿੰਗਾਰੀ

ਦਿਲ ਵਿਚ ਸੁਲ੍ਹਗੇ ਇਸ਼ਕ ਚਿੰਗਾਰੀ, ਤੈਨੂੰ ਹਾਲ ਸੁਣਾਵਾਂ ਦਿਲ ਦਾ

ਤੂ ਜਹਾਂ, ਜਹਾਂ ਤੇਰੇ ਅੰਦਰ, ਤੇਰੇ ਹੁਕਮ ਬਿਨਾ ਪੱਤਾ ਨਹੀਂ ਹਿਲਦਾ

ਜਦੋਂ ਜੱਗ ਵਿਚ ਕੁਝ ਨਹੀਂ ਸੀ, ਕਾਲ ਕੋਠੜੀ ਵਿਚ ਤੂੰ ਬੈਠਾ ਕੱਲਾ

ਤੇਰੇ ਮਨ ਕੂ ਜਦੋਂ ਕੁਝ ਨ ਫੁਰਿਆ, ਸੋਚ ਸੋਚ ਤੂੰ ਹੋ ਗਿਆ ਝੱਲਾ

ਅਪਣੇ ਗੁਰੂ ਨੂੰ ਚੇਤੇ ਕੀਤਾ, ਉਹਨੂੰ ਹਾਲ ਸੁਣਾਇਆ ਦਿਲ ਦਾ

ਬੈਂਸ ਵਿਚ ਤੂੰ, ਸਭ ਜੱਗ ਵਿਚ ਤੂੰ, ਛੁਪ ਛੁਪ ਵੇਖੇਂ ਜਗਤ ਨਜਾਰੇ

ਕਿਰਤ ਕਮਾਈ ਸਭ ਦੀ ਜਾਣਦਾ, ਸਾਰੇ ਜੀਵ ਤੈਨੂੰ ਬਹੁ ਪਿਆਰੇ

ਜੁਗਨੂੰ ਬਣ ਮਨ ਚ ਛੁਪਿਆ, ਤੂੰ ਜਾਣੈ ਮਾਜਰਾ ਸਭ ਦੇ ਦਿਲ ਦਾ

ਗੁਰੂ ਬਾਝੋਂ ਗਤ ਨ ਪਾਵੇ,ਰਾਮ ਨਾਮ ਬਾਝੋਂ ਕਿਸੇ ਮੱਤ ਨ ਆਵੇ

ਬੈਂਸ ਢਹਿ ਗੁਰੂ ਦਰ ਜਾ ਕੇ, ਸਤਿਗੁਰ ਤੈਨੂੰ ਸਬਦ ਸਮਝਾਵੇ

ਸਤਿਗੁਰ ਬੈਂਸ ਕੂ ਰਾਹ ਵਖਾ ਦੇ, ਹੜੇ ਰਾਹ ਟੁਰ ਕੇ ਪ੍ਰਭ ਮਿਲਦਾ

ਪਹਿਲਾਂ ਤੂੰ ਗੁਰੂ ਧਿਆਇਆ, ਪਿਆਰ ਵਿਚ ਸੀਸ ਝੁਕਾ ਯਾਰ ਮਨਾਇਆ

ਗੁਰੂ ਨੇ ਤੈਨੂੰ ਕਾਰੇ ਲਾਇਆ, ਸੋਚ ਵਿਚਾਰ ਕੈ ਜੱਗ ਮਨ ਪ੍ਰਗਟਾਇਆ

ਗੁਰੂ ਕੂ ਤੂੰ ਪਾਇਆ ਵਿਚ ਵਚੋਲਾ , ਗੁਰੂ ਜਾਣਦਾ ਰਾਹ ਮਿਲਣਦਾ

ਤੇਰੇ ਮਨ ਨੇ ਬਣਤ ਬਣਾਈ, ਜੱਗ ਸਾਜ ਤੂੰ ਛੁਪ ਗਿਆ ਛਾਈ ਮਾਈ

ਹਰ ਜਾ ਹਰ ਜਾਈ ਤੂੰ ਹੈਂ, ਬੁਰੇ ਭਲੇ ਦੀ ਸਾਰ ਹਰ ਮਨ ਵਿਚ ਪਾਈ

ਬੈਂਸ, ਜੋ ਖੱਟੈਂ ਤੂੰ ਸੋਈ ਖਾਵੈਂ, ਨਿੰਦ ਚਿੰਦ ਪਰਾਈ ਭਰਮ ਏ ਦਿਲ ਦਾ

ਜੱਗ ਸਾਜ ਕੈ ਸਭ ਦੀ ਦੇਖ ਰੇਖ ਕਰੈਂ, ਇੰਞ ਕਰਦੇ ਪਿਆਰ ਪੈ ਗਿਆ

ਸਭ ਦੀ ਦੇਖ ਭਾਲ ਕਰਨ ਵਾਸਤੇ, ਸ਼ਭ ਦੇ ਦਿਲ ਛੁਪ ਕੇ ਬਹਿ ਗਿਆ

ਬੈਂਸ ਕਰ ਲੈ ਮਨ ਦੀ ਸਫਾਈ, ਸਾਫ ਮਨ ਵਿਚ ਪ੍ਰਭ ਆਪੇ ਮਿਲਦਾ

ਅੜੀਏ ਰੱਬ ਕਿਸੇ ਨੇ ਨਹੀਂ ਵੇਖਿਆ, ਪਰ ਜਾਹਰ ਹੋਵੇ ਮਨ ਅੰਦਰ

ਪਿਆਰ ਪਾ ਰੀਝ ਲਗਾ ਕੈ, ਰਾਮ ਨਾਮ ਭਜ ਬਣ ਮਸਤ ਕਲੰਦਰ

ਬੈਂਸ ਮਨ ਸਮਝਾ ਲੈ ਮਨ ਟਿਕਾ ਲੈ, ਭੇਦ ਖੁਲ੍ਹ ਜਾਊ ਤੇਰੇ ਦਿਲ ਦਾ

ਰੱਬ ਮਨਾਉਣਾ ਸੌਖਾ ਏ, ਰੱਬ ਰੱਬ ਕਮਾਓ, ਰੱਬ ਮੰਨ ਜਾਵੇ

ਗੁਰੂ ਮਨਾਉਣਾ ਔਖਾ ਏ, ਗੁਰੂ ਮੰਨਦਾ ਜੇ ਆਪਾ ਮਿਟ ਜਾਵੇ

ਗੁਰੂ ਰੱਬ ਵਿਚ ਭੇਦ ਨ ਕਾਈ, ਗੁਰੂ ਪੂਜ ਮਨ ਵਿਚ ਰੱਬ ਮਿਲਦਾ

ਦਿਲ ਵਿਚ ਸੁਲ੍ਹਗੇ ਪਿਆਰ ਚਿੰਗਾਰੀ, ਦਿਲ ਕੂ ਲੱਗੀ ਨਾਮ ਬਿਮਾਰੀ

ਦੱਸ ਕਦੋਂ ਮਿਲੇਂਗਾ ਮੇਰੇ ਪ੍ਰੀਤਮ, ਸਤਿਗੁਰ ਦਰ ਉਮਰ ਬਿਤਾਈ ਸਾਰੀ

ਗੁਰ ਸਬਦ ਕਮਾ ਸਤਿਗੁਰੂ ਮਨਾ, ਸਤਿਗੁਰ ਬਾਝੋਂ ਰੱਬ ਨੀ ਮਿਲਦਾ
 
📌 For all latest updates, follow the Official Sikh Philosophy Network Whatsapp Channel:
Top