• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

Dalvinder Singh Grewal

Writer
Historian
SPNer
Jan 3, 2010
2,110
446
81
ਇਹ ਕੀ ਭਰਮ ਮੈ ਪਾਲੇ?

ਡਾ ਦਲਵਿੰਦਰ ਸਿੰਘ ਗਰੇਵਾਲ


ਦਾਤਾ! ਇਹ ਕੀ ਭਰਮ ਮੈ ਪਾਲੇ ।

ਆਖਾਂ ਸਭ ਪਰਵਾਰ ਮੈਂ ਪਾਲਾਂ ਮੇਰਾ ਦਿਤਾ ਖਾਂਦੇ।

ਤੇਰੀਆਂ ਅਣਮੁੱਕ ਦਾਤਾਂ ਦੇ ਭੰਡਾਰ ਕਿਉਂ ਭੁੱਲ ਜਾਂਦੇ। ।

ਏਸ ਕਮਾਈ ਖਾਤਰ ਕੀਤੇ ਮੈਂ ਕਿਉ ਧੰਦੇ ਕਾਲੇ।

ਦਾਤਾ ਇਹ ਕੀ ਭਰਮ ਮੈ ਪਾਲੇ ?

ਚਾਰ ਜਮਾਤਾਂ ਪੜ੍ਹ ਕੇ ਆਖਾਂ ਮੈਂ ਹਾਂ ਗੁਣੀ ਗਿਆਨੀ।

ਤੇਰੇ ਇਸ ਅਥਾਹ ਫੈਲਾਅ ਦੀ ਹੱਦ ਅਜੇ ਨ ਜਾਣੀ।

ਏਸ ਫੈਲਾਅ ਦੀ ਹੱਦ ਲੱਭਣ ਤੋਂ ਫੇਲ ਸਾਇੰਸ ਹੈ ਹਾਲੇ।

ਦਾਤਾ! ਇਹ ਕੀ ਭਰਮ ਮੈ ਪਾਲੇ?

ਜਾਤਾਂ, ਗੋਤਾਂ, ਰੰਗਾਂ, ਵੰਨਾਂ, ਦੇ ਵਿੱਚ ਵੰਡੇ ਲੋਕੀ।

ਇਕ ਦਾਤੇ ਦੀ ਸਾਰੀ ਰਚਨਾ ਭੁਲਿਆ ਕਿਉਂ iਤ੍ਰਲੋਕੀ।

ਫਰਕ ਵਧਾ ਕੇ, ਝਗੜੇ ਪਾ ਕੇ, ਅਮਨ ਤੇ ਚੈਨ ਗਵਾ ਲੇ।

ਦਾਤਾ! ਇਹ ਕੀ ਭਰਮ ਮੈ ਪਾਲੇ?

ਰਾਜਨੀਤੀਆਂ ਕਰ, ਝੂਠ ਬੋਲ ਕੇ, ਵੋਟਾਂ ਸਨ ਪਵਾਈਆਂ ।

ਗੱਦੀ ਤੇ ਬਹਿ ਫਰਜ਼ ਭੁੱਲ ਗਿਆ, ਜਾਇਦਾਦਾਂ ਹਥਿਆਈਆਂ ।

ਜਦ ਵੱਜਿਆ ਏ ਰੱਬੀ ਝਟਕਾ ਸਭ ਕੁਝ ਖਾਕ ਮਿਲਾ ਲੇ।

ਦਾਤਾ! ਇਹ ਕੀ ਭਰਮ ਮੈ ਪਾਲੇ?
 

Dalvinder Singh Grewal

Writer
Historian
SPNer
Jan 3, 2010
2,110
446
81
ਆਤਮਵਾਦ ਤੇ ਭੋਗਵਾਦ
ਡਾ ਦਲਵਿੰਦਰ ਸਿੰਘ ਗ੍ਰੇਵਾਲ

ਆਤਮਾ ਨੂੰ ਪਰਮਾਤਮਾ ਨਾਲ ਜੋੜਨ ਦੀ ਪ੍ਰਕਿਰਿਆ ਆਤਮਵਾਦ ਹੈ ਤੇ ਜਗਤ ਮਾਇਆ ਨਾਲ ਜੁੜ ਕੇ ਵਿਸ਼ੇ ਵਿਕਾਰਾਂ ਵਿੱਚ ਵਿਚਰਨਾ ਭੋਗ ਵਾਦ ਹੈ । ਇਸ ਸਮੇਂ ਵਿੱਚ 99 % ਤੋਂ ਵੱਧ ਲੋਕ ਭੋਗਵਾਦ ਵਿੱਚ ਗੁਆਚੇ ਹੋਏ ਹਨ ਤੇ ਇਕ ਫੀ ਸਦੀ ਤੋਂ ਵੀ ਘੱਟ ਲੋਕ ਆਤਮਵਾਦ ਨਾਲ ਜੁੜੇ ਹੋਏ ਹਨ। ਭੋਗ ਕੀਤੇ ਜਾਣ ਵਾਲੇ ਵਿਸ਼ਿਆਂ ਦੇ ਵਿਚਾਰ ਤੇ ਉਹਨਾਂ ਵਿਸ਼ਿਆਂ ਪ੍ਰਤੀ ਖਿੱਚ, ਕਾਮਨਾ ਪੈਦਾ ਕਰਦੇ ਹਨ। ਕਾਮਨਾ ਸਫਲ ਹੋਣ ਨਾਲ ਲੋਭ ਪੈਦਾ ਹੁੰਦਾ ਹੈ ਤੇ ਵਿਫਲਤਾ ਹੋਣ ਤੇ ਕ੍ਰੋਧ ਪੈਦਾ ਹੁੰਦਾ ਹੈ । ਲੋਭ ਤੇ ਕ੍ਰੋਧ ਮਨ ਦੀ ਸੋਚ ਸ਼ਕਤੀ ਨੂੰ ਨਾਂ੍ਹ ਪੱਖੀ ਕਰ ਦਿੰਦੇ ਹਨ ਤੇ ਹਾਂ ਪੱਖੀ ਪ੍ਰਾਪਤੀਆਂ ਤੋਂ ਪ੍ਰਾਣੀ ਦੂਰ ਹੁੰਦਾ ਚਲਾ ਜਾਂਦਾ ਹੈ। ਇਸ ਅਗਿਆਨਤਾ ਵੀ ਕਿਹਾ ਜਾ ਸਕਦਾ ਹੈ, ਮੂਰਖਤਾ ਤੇ ਮਨਮਤਤਾ ਵੀ। ਕਿਉਂਕਿ ਇਸ ਮੂਰਖਤਾਈ ਵਿੱਚ ਸੋਚ ਸ਼ਕਤੀ ਭਰਮ ਵਿੱਚ ਫਸ ਜਾਂਦੀ ਹੈ ਤੇ ਬੁੱਧੀ ਮਾਰੀ ਜਾਂਦੀ ਹੈ । ਭ੍ਰਿਸ਼ਟ ਬੁੱਧੀ ਸਰਬਨਾਸ਼ ਦਾ ਕਾਰਨ ਬਣਦੀ ਹੈ। ਵਿਸ਼ੇ ਦੇ ਭੋਗਣ ਬਾਰੇ ਵਿਚਾਰ ਜਦ ਮਨ ਤੇ ਹਾਵੀ ਹੋ ਜਾਣ ਤਾਂ ਸਰਬਨਾਸ਼ ਨਿਸ਼ਚਿਤ ਹੈ। ਇਸ ਸਰਬਨਾਸ਼ ਦਾ ਸਿੱਟਾ ਆਵਾਗਵਣ ਹੈ, ਇੱਕ ਜੂਨੀ ਤੋਂ ਦੂਜੀ ਜੂਨੀ ਵਿੱਚ ਭਟਕਦੇ ਰਹਿਣਾ। ਇਸ ਤੋਂ ਛੁਟਕਾਰਾ ਤਾਂ ਆਤਮਵਾਦ ਨਾਲ ਹੀ ਹੋ ਸਕਦਾ ਹੈ ਜਦ ਇਨਸਾਨ ਪ੍ਰਮਾਤਮਾ ਦੇ ਨਾਮ ਨਾਲ ਜੁੜ ਕੇ ਭੋਗਵਾਦ ਨੂੰ ਦਰਕਿਨਾਰ ਕਰਦਾ ਹੈ ਤੇ ਉਸ ਨਾਲ ਜੁੜ ਕੇ ਮੁਕਤੀ ਪ੍ਰਾਪਤੀ ਦੇ ਰਾਹ ਤੇ ਪੈਂਦਾ ਹੈ। ਇਹ ਮੁਕਤੀ ਸੇਬਾ-ਸਿਮਰਨ ਨਾਲ ਜੁੜ ਕੇ ਕਾਮ, ਕ੍ਰੋਧ, ਲੋਭ, ਮੋਹ ਹੰਕਾਰ, ਚੋਰੀ, ਨਿੰਦਾ ਆਦਿ ਕੁਕਰਮਾਂ ਤੋਂ ਹੁੰਦੀ ਹੈ। ਇਸਤਰ੍ਹਾਂ ਭੋਗਵਾਦ ਨੂੰ ਛੱਡ ਕੇ ਆਤਮਵਾਦ ਅਪਣਾਉਣਾ ਹੀ ਇਨਸਾਨ ਦਾ ਅਸਲੀ ਸੱਚਾ ਸੁੱਚਾ ਰਾਹ ਹੈ।
 

Dalvinder Singh Grewal

Writer
Historian
SPNer
Jan 3, 2010
2,110
446
81
ਸਮਾਧੀ ਵਿੱਚ ਬਾਬਾ

ਡਾ ਦਲਵਿੰਦਰ ਸਿੰਘ ਗ੍ਰੇਵਾਲ


ਅੱਜ ਖਿਆਲਾਂ ਦੇ ਵਿੱਚ ਤੱਕਿਆ ਬਾਬਾ ਵਿਚ ਸਮਾਧੀ।

ਇਰਦ ਗਿਰਦ ਸੀ ਨੂਰ ਪਸਰਿਆ ਜਦ ਉਸ ਤਾੜੀ ਸਾਧੀ।

ਸਾਰੇ ਪਾਸੇ ਸੁੰਨ ਜਾਪਦਾ ਕੁਦਰਤ ਵੀ ਸੰਗ ਜੁੜ ਗਈ।

ਰਾਮ ਨਾਮ ਦੀ ਵਰਖਾ ਵਰਸੀ ਸਭ ਨੇ ਵੇਖ ਅਰਾਧੀ।

ਅੰਮ੍ਰਿਤ ਵਰਸੇ ਚਾਰ ਚੁਫੇਰੇ ਵਾਤਾਵਰਨ ਸੁਹਾਣਾ ।

ਇਕ ਟਿਕਾ ਸੀ ਜਿਵੇਂ ਸੀ ਸਭ ਨੇ ਨਾਮ-ਜੁੜਣ ਸੋਹ ਖਾਧੀ।

ਇਸ ਖੜੋਤ ਵਿੱਚ ਨਾਮ ਦੀ ਹਲਚਲ ਚਾਰੇ ਪਾਸੇ ਫੈਲੀ,

ਫਿਕਰੋਂ ਨਿਕਲ ਕੇ ਜੀਵਨ ਹੋਇਆ ਸੱਚ ਵਿੱਚ ਬੜਾ ਸੁਆਦੀ।

ਇੱਕੋ ਇੱਕ ਹੈ ਜਿਸ ਨੂੰ ਪੂਜਾਂ ਹੋਰ ਨ ਕੋਈ ਦੂਜਾ,

ਏਹੋ ਸਬਕ ਸਿਖਾਕੇ ਜਗ ਨੂੰ ਪਾਈ ਗੁਰੂ ਉਪਾਧੀ ।

ਮੈਂ ਵੀ ਚੌਕੜ ਲਾ ਕੇ ਬੈਠਾ ਈਸਰ ਚਿਤ ਵਸਾਇਆ,

ਜਗ ਵਿਚ ਫਸ ਕੇ ਨਾਮ ਭੁਲਾ ਕੇ ਕਿਉਂ ਹੋਵਾਂ ਅਪਰਾਧੀ।
 

Dalvinder Singh Grewal

Writer
Historian
SPNer
Jan 3, 2010
2,110
446
81
ਸੁਰਗਾਂ ਵਰਗੀ ਸੰਤਾਂ ਦੀ ਕੁਟੀਆ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਬਾਬਾ ਜੀ ਅੱਜ ਧਰਤ ਤੁਹਾਡੀ ਤੱਕ ਕੇ ਮਨ ਹਰਸ਼ਾਇਆ।
ਰੋਗ ਨਿਵਾਰਣ ਨਾਮੁ ਦਾਨ ਤੇ ਭੋਜਨ ਲੰਗਰ ਲਾਇਆ।
ਰੋਜ ਹਜ਼ਾਰਾਂ ਇਥੇ ਆ ਕੇ ਸ਼ਰਧਾ ਪੂਰਨ ਆਪਣੀ,
ਜੋ ਵੀ ਜਿਸਨੇ ਚਾਹਿਆ ਆ ਕੇ ਉਹ ਹੀ ਫਲ ਹੈ ਪਾਇਆ।
ਇਥੇ ਦੇਖੀ ਘਾਟ ਨ ਕੋਈ ਮੇਹਰਾਂ ਦਾ ਏ ਮਿਹੜਾ,
ਸਭ ਤੋਂ ਉੱਤਮ ਨਾਮ ਦਾ ਲੰਗਰ ਜਿਸਨੇ ਭਾਗ ਲਗਾਇਆ।
ਅੰਮ੍ਰਿਤ ਵੇਲੇ ਜਾਗ ਜੋ ਖੁੱਲੀ ਮੋਰਾ ਪਹਿਲਾਂ ਪਾਈਆਂ
ਕੁਦਰਤ ਦਾ ਤੱਕਿਆ ਜਦ ਮੇਲਾ ਚਾਵਾਂ ਵਿੱਚ ਚਿੱਤ ਪਾਇਆ।
ਭਾਗਾਂ ਵਾਲੀ ਧਰਤੀ ਜਿੱਥੇ ਨਾਮ ਦੀ ਵਰਖਾ ਵਰਸੇ,
ਸੰਤਾਂ ਨੇ ਤਾਂ ਬੀਆਬਾਨ ਵਿੱਚ ਆ ਕੇ ਸੁਰਗ ਵਸਾਇਆ ।
ਖੇੜਾ ਇਸ ਧਰਤੀ ਦਾਦਾ ਖਿੱਚੇ ਜਦ ਵੀ ਇਥੋਂ ਆਵਾਂ
ਚਿੱਤ ਨਾ ਕਰਦਾ ਜਾਣ ਨੂੰ ਇਥੋਂ ਖਿੱਚਾਂ ਦਾ ਵਰੋਸਾਇਆ।
 

Dalvinder Singh Grewal

Writer
Historian
SPNer
Jan 3, 2010
2,110
446
81

ਸੁਰਗਾ ਪੁਰੀ ਚ ਰਾਤ ਗੁਜ਼ਾਰੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸੁਰਗਾ ਪੁਰੀ ਚ ਰਾਤ ਗੁਜ਼ਾਰੀ ਹਾਂ ਆਨੰਦ ਵਿਭੋਰ।
ਰਾਮ ਨਾਮ ਦੇ ਜਾਪ ਦੀ ਚੜ੍ਹ ਗਈ ਹਿਰਦੇ ਦੇ ਵਿੱਚ ਲੋਰ।
ਠੰਡੇ ਮਨ ਦੇ ਨਾਲ ਲਗਾਈ ਉਸ ਸੱਚੇ ਸੰਗ ਟੇਕ,
ਅੰਮ੍ਰਿਤ ਵਰਸੇ ਅੰਮ੍ਰਿਤ ਵੇਲੇ ਲਰਜਿਤ ਪੋਰੋ ਪੋਰ ।
ਜਿੱਥੇ ਵਰਿਾਂ ਬੱਧੀ ਕੀਤੀ ਸੰਤਾਂ ਨਾਮ ਕਮਾਈ,
ਪੂਜਣ ਯੋਗ ਉਹ ਧਰਤੀ ਵੈਸੀ ਥਾਂ ਨਾ ਕੋਈ ਹੋਰ ।
ਉੱਚ ਖਿਆਲੀ ਦੁਨੀਾਂ ਦੇ ਵਿੱਚ ਆਉਂਦੇ ਸੁੱਚ ਵਿਚਾਰ।
ਰਚਨਾਵਾਂ ਦਾ ਉੱਚ ਭੰਡਾਰਾ ਰੂਹਾਂ ਦੇਣ ਹਲੋਰ।
ਦੁਖੀਆਂ ਦੇ ਨੇ ਦਰਦ ਮਿਟਾਂਦੇ ਰੋਗਾਂ ਤੋਂ ਛੁਟਕਾਰਾ,
ਭੋਜਨ ਰਹਿਣ ਸਹਿਣ ਸਭ ਸਰੇਸ਼ਟ ਸਿਸਟਮ ਬੱਧਾ ਡੋਰ,
ਕਿਧਰੇ ਕੋਈ ਘਾਟ ਨਾ ਵੇਖੀ ਸਭ ਕੁਝ ਉੱਚਾ ਸੁੱਚਾ
ਵਾਹਿਗੁਰੂ ਦੀ ਕਿਰਪਾ ਭਾਰੀ ਸਭ ਹੋਵੇ ਬਿਨ ਜ਼ੋਰ।
ਹਰ ਕੋਈ ਆਪਣੇ ਕਾਰੇ ਜੁਟਿਆ ਨਾਮ ਵੀ ਜਪਦਾ ਰਹਿੰਦਾ
ਮਿਠ ਬੋਲੜਿਾਂ ਦੀ ਇਹ ਦੁਨੀਾਂ ਸਾਹਿਬ ਸਵਾਰੀ ਤੋਰ।
ਦਿਲੋਂ ਦੁਆਵਾਂ ਉੱਠਣ ਇਹੋ ਜੁਗਾ ਜੁਗੋ ਜੁਗ ਵਸਦਾ ਖੇੜਾ
ੀਸਮਰਨ-ਸੇਵਾ ਦੀ ਇਹ ਜਗ ਨੂੰ ਦੇਵੇ ਸੇਧ ਨਕੋਰ।
 

Dalvinder Singh Grewal

Writer
Historian
SPNer
Jan 3, 2010
2,110
446
81
ਸੱਚ ਜਾਣੇ ਇਨਸਾਨ
ਡਾ ਦਲਵਿੰਦਰ ਸਿੰਘ ਗ੍ਰੇਵਾਲ

ਰਾਜਿਆਂ ਦੇ ਰਾਜ ਗਏ, ਨਾਲ ਤਖਤ ਤਾਜ ਗਏ, ਸਮਾਂ ਬਲਵਾਨ ਹੈ।
ਬੰਦਾ ਚਾਹੇ ਹੋਰ, ਪਰ ਹੁੰਦਾ ਕੁਝ ਹੋਰ ਹੈ, ਜੋ ਚਾਹੁੰਦਾ ਭਗਵਾਨ ਹੈ ।
ਕਾਹਦੀ ਮੇਰੀ ਮੇਰੀ, ਖਾਲੀ ਹੱਥ ਜਾਂਦੀ ਵੇਰੀ, ਸਾਰਾ ਤਮਾਂ ਦਾ ਸਮਾਨ ਹੈ।
ਰਾਮ ਨਾਮ ਦਾ ਸਹਾਰਾ, ਪਾਰ ਕਰੇ ਜੋ ਉਤਾਰਾ, ਸੱਚ ਜਾਣੇ ਇਨਸਾਨ ਹੈ ।
 

Dalvinder Singh Grewal

Writer
Historian
SPNer
Jan 3, 2010
2,110
446
81
ਕੁਦਰਤ ਸੰਗ ਖਿਲਵਾੜ ਕਰਨ ਦਾ ਸਿੱਟਾ ਮਾੜਾ ਹੈ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕੁਦਰਤ ਸੰਗ ਖਿਲਵਾੜ ਕਰਨ ਦਾ ਸਿੱਟਾ ਮਾੜਾ ਹੈ ।

ਰਚਨਾ ਢਹਿੰਦੀ ਵੇਖ ਬੜੀ ਚਿੰਤਾ ਵਿੱਚ ਘਾੜਾ ਹੈ ।

ਅੱਜ ਵਗਦੇ ਦਰਿਆਵਾਂ ਨੂੰ ਬੰਨ ਲਾਇਆ ਜਾਂਦਾ ਹੈ।

ਬਜਰੀ ਖਾਤਰ ਪਰਬਤ ਨੂੰ ਵੀ ਢਾਇਆ ਜਾਂਦਾ ਹੈ।

ਮਾਰੂ ਐਟਮ ਬੰਬ ਘੜੇ ਵਿਗਿਆਨ ਦਾ ਪਾੜ੍ਹਾ ਹੈ।

ਕੁਦਰਤ ਸੰਗ ਖਿਲਵਾੜ ਕਰਨ ਦਾ ਸਿੱਟਾ ਮਾੜਾ ਹੈ ।

ਆਉਂਦੇ ਨੇ ਤੂਫਾਨ ਤੇ ਹੜ ਵਿੱਚ ਆਉਂਦੀਆਂ ਨਦੀਆਂ ਨੇ।

ਮੌਤ ਨੂੰ ਮਾਊਂ ਕਹਿੰਦੀਆਂ ਹੁਣ ਇਨਸਾਨੀ ਬਦੀਆਂ ਨੇ।

ਮਾਇਆ ਮੋਹ ਵਿੱਚ ਵੱਧਦਾ ਜਾਂਦਾ ਜੱਗ ਵਿੱਚ ਸਾੜਾ ਹੈ।

ਕੁਦਰਤ ਸੰਗ ਖਿਲਵਾੜ ਕਰਨ ਦਾ ਸਿੱਟਾ ਮਾੜਾ ਹੈ ।

ਆਪਸ ਦੇ ਵਿੱਚ ਜੰਗਾਂ ਵਿੱਚ ਹੁੰਦੀ ਰੋਜ ਤਬਾਹੀ ਹੈ।

ਰੋਜ਼ ਹਜ਼ਾਰਾਂ ਉੱਤੇ ਫਿਰਦੀ ਕਾਲ-ਸਿਆਹੀ ਹੈ ।

ਮੈਂ ਮੇਰੀ ਦਾ ਇਹ ਜਗ ਬਣਿਆ ਵੱਡਾ ਖਾੜਾ ਹੈ।

ਕੁਦਰਤ ਸੰਗ ਖਿਲਵਾੜ ਕਰਨ ਦਾ ਸਿੱਟਾ ਮਾੜਾ ਹੈ ।

ਲੁੱਟਾਂ ਖੋਹਾਂ, ਮਾਰ-ਧਾੜ ਹੈ ਆਮ ਚੁਫੇਰੇ ਵਿੱਚ।

ਭੈਣ-ਭਾਈ ਪਿਓ-ਪੁੱਤ ਦੇ ਕਾਤਲ ਤੇਰੇ ਮੇਰੇ ਵਿੱਚ।

ਕਾਬਜ਼ੇ ਮੁਲਕ ਇੱਕ-ਦੂਜੇ ਦਾ ਕਰ ਕੂੜ ਕਬਾੜਾ ਹੈ।

ਕੁਦਰਤ ਸੰਗ ਖਿਲਵਾੜ ਕਰਨ ਦਾ ਸਿੱਟਾ ਮਾੜਾ ਹੈ ।

ਲਗਦਾ ਹੈ ਇਹ ਮਾਰਧਾੜ ਜਗ ਖਤਮ ਕਰੂ ਇਕ ਦਿਨ।ੁ

ੀਕਸਾ ਕੋਹ ਕੋਹ ਦੀਪ ਬਲੂ ਸੱਚ ਹੋ ਕੇ ਰਹੂ ਇਕ ਦਿਨ।

ਖੁਦ ਮਿਟਣੇ ਨੂੰ ਪਾਉਂਦਾ ਬੰਦਾ ਨਵਾਂ ਪੁਆੜਾ ਹੈ ।

ਕੁਦਰਤ ਸੰਗ ਖਿਲਵਾੜ ਕਰਨ ਦਾ ਸਿੱਟਾ ਮਾੜਾ ਹੈ।
 

Dalvinder Singh Grewal

Writer
Historian
SPNer
Jan 3, 2010
2,110
446
81
ਤੇਰੀ ਉਮਰ ਵਡੇਰੀ ਹੋਵੇ

ਡਾ ਦਲਵਿੰਦਰ ਸਿੰਘ ਗ੍ਰੇਵਾਲ


ਤੇਰੀ ਉਮਰ ਵਡੇਰੀ ਹੋਵੇ ਲਾਡਲਿਆ।

ਸਾਰੀ ਜਿੰਦ ਸੌਖੇਰੀ ਹੋਵੇ ਲਾਡਲਿਆ।

ਤੱਤੀ ਵਾ ਨਾ ਕਿਧਰੋਂ ਆਵੇ ਲਾਡਲਿਆ।

ਘਰ ਦੀ ਰੂਹ ਚੰਗੇਰੀ ਹੋਵੇ ਲਾਡਲਿਆ।

ਚੜ੍ਹਦੀ ਕਲਾ ਚ ਰਹੇਂ ਹਮੇਸ਼ਾ ਕਰਾਂ ਦੁਆ।

ਜੈ ਜੈ ਕਾਰ ਬਥੇਰੀ ਹੋਵੇ ਲਾਡਲਿਆ।

ਏਸ ਜਨਮ-ਦਿਨ ਤੈਥੋਂ ਭਾਵੇਂ ਦੂਰ ਰਹੇ,

ਯਾਦ ਦਿਲਾਂ ਵਿੱਚ ਤੇਰੀ ਹੋਵੇ ਲਾਡਲਿਆ।

ਵਾਹਿਗੁਰੂ ਤੋਂ ਮੰਗਾਂ ਸੁੱਖਾਂ ਸੁੱਖ ਦੀਆਂ,

ਛੇਤੀ ਸਾਡੀ ਫੇਰੀ ਹੋਵੇ ਲਾਡਲਿਆ।
 

Dalvinder Singh Grewal

Writer
Historian
SPNer
Jan 3, 2010
2,110
446
81
ਅੱਜ ਦਾ ਦਿਨ ਹੈ ਭਾਗਾਂ ਭਰਿਆ

ਡਾ ਦਲਵਿੰਦਰ ਸਿੰਘ ਗ੍ਰੇਵਾਲ


ਅੱਜ ਦਾ ਦਿਨ ਹੈ ਭਾਗਾਂ ਭਰਿਆ।

ਪਹਿਲਾ ਪੁੱਤਰ ਸਾਨੂੰ ਮਿਲਿਆ।

ਅਸੀਂ ਹਾਂ ਤੈਨੂੰ ਯਾਦ ਕਰ ਰਹੇ ।

ਤੇਰੇ ਲਈ ਅਰਦਾਸ ਕਰ ਰਹੇ।

ਲੰਮੀ ਉਮਰ ਤੇ ਸੁੱਖ ਦਾ ਜੀਵਨ।

ਉਹ ਪਾਵੇਂ ਜੋ ਵੀ ਮਨ ਭਾਵਨ।

ਸਭ ਪਰਿਵਾਰ ਖੁਸ਼ੀ ਵਿੱਚ ਜੀਵੇ।

ਮਿਹਨਤ ਦਾ ਫਲ ਅੰਮ੍ਰਿਤ ਪੀਵੇ।

ਪੋਤਾ ਪੋਤੀ ਚਾਵੀਂ ਖੇਡਣ।

ਖੁਦ ਖੁਸ਼ ਤੇ ਘਰ ਖੁਸ਼ੀਆਂ ਭੇਜਣ।

ਸਾਥ ਰਹਿਣ ਦਾ ਸਦਾ ਸੁਹਾਵੇ।

ਜੋੜੀ ਲੰਬੀ ਉਮਰ ਲਗਾਵੇ ।

ਅੱਜ ਦਾ ਦਿਨ ਹੈ ਭਾਗਾਂ ਭਰਿਆ।

ਪਹਿਲਾ ਪੁੱਤਰ ਸਾਨੂੰ ਮਿਲਿਆ।
 

Dalvinder Singh Grewal

Writer
Historian
SPNer
Jan 3, 2010
2,110
446
81
ਵੱਧਦਾ ਘਟਦਾ ਤਨ

ਡਾ ਦਲਵਿੰਦਰ ਸਿੰਘ ਗ੍ਰੇਵਾਲ


ਬਚਪਨ ਤੋਂ ਜੋਬਨ ਤੱਕ ਵੱਧਦਾ।

ਇਸ ਪਿੱਛੋਂਂ ਤਨ ਰਹਿੰਦਾ ਘਟਦਾ।

ਖੇਡਣ, ਮਸਤੀ, ਮੋਹ ਨੇ ਮੁਢਲੇ,

ਫਿਰ ਮਿਹਨਤ ਕਰ ਦਿਨ ਹੈ ਕਟਦਾ।
 
Last edited:

Dalvinder Singh Grewal

Writer
Historian
SPNer
Jan 3, 2010
2,110
446
81
ਮੰਨਣਾ ਸਿੱਖ ਲੈ ਭਾਣਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਨਾਲ ਲਿਆਇਆ ਕੁਝ ਵੀ ਨਾ ਸੀ, ਨਾਲ ਨਾ ਕੁਝ ਲੈ ਜਾਣਾ।
ਨਾਂਗੇ ਆਏ ਨਾਂਗੇ ਜਾਣਾ ਏਹੋ ਅਸਲੀ ਬਾਣਾ ।
ਬੈਂਕ ਬੈਲੈਂਸ ਤੇ ਮiਹਲ ਵਧਾਉਣੋ ਕਿਉਂ ਨਾ ਹੁਣ ਤੂੰ ਹਟਦਾ।
ਫਿਰ ਵੀ ਡਰ ਘਬਰਾਹਟ ਦੇ ਵਿੱਚ ਜੀਵਨ ਅਪਣਾ ਕੱਟਦਾ।
ਜੀਣ ਸਚਾਈ ਸਮਝੀ ਜਿਸ ਨੇ ਸਹਜ ਭਾਵ ਵਿਚ ਜੀਵੇ।
ਸਬਰ ਸਬੂਰੀ ਮਨ ਵਿੱਚ ਰੱਖੇ ਬਿਨ ਫਿਕਰੋਂ ਉਹ ਥੀਵੇ।
ਐਵੇਂ ਬੰਦਿਆਂ ਕਰਦਾ ਫਿਰਦੈਂ ਕਿਸਦਾ ਤੂੰ ਦਸ ਮਾਣਾ।
ਉੁਸਦੇ ਹੁਕਮ ਚ ਜੀਣਾ ਸਿੱਖ ਲੈ ਮੰਨਣਾ ਸਿੱਖ ਲੈ ਭਾਣਾ।
 

Dalvinder Singh Grewal

Writer
Historian
SPNer
Jan 3, 2010
2,110
446
81
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਜਦ ਪੈਂਦੀ ਸਮਿਆਂ ਦੀ ਮਾਰ ।

ਹੁੰਦੀ ਨਾ ਇਹ ਕਦੇ ਸਹਾਰ।

ਫਿਰ ਜਾਂਦੀ ਮਾਰੀ ਹੈ ਮੱਤ,

ਬਣਦੀ ਗਤ ਤੇ ਲੁੱਟਦੀ ਪੱਤ।

ਆਪਣਾ ਆਪਾ ਲੱਗਦਾ ਭਾਰ।

ਜਦ ਪੈਂਦੀ ਸਮਿਆਂ ਦੀ ਮਾਰ ।

ਗਲਤ ਸਲਾਹਾਂ ਗਲਤ ਫੈਸਲੇ,

ਚਾਹਤ ਹੋਰ ਪਰ ਬੋਲ ਬਦਲਦੇ,

ਬੇੜੀ ਡੁੱਬਦੀ ਅੱਧ ਵਿਚਕਾਰ।

ਜਦ ਪੈਂਦੀ ਸਮਿਆਂ ਦੀ ਮਾਰ।

ਇਉਂ ਹੁੰਦਾ ਜਦ ਪੁੱਠੀ ਸੋਚ।

ਲਾਲਚ ਦੇ ਵਿੱਚ ਵੱਧਦੀ ਲੋਚ।

ਖਾਂਦੇ ਜੋ ਹੋਰਾਂ ਤੇ ਖਾਰ ।

ਜਦ ਪੈਂਦੀ ਸਮਿਆਂ ਦੀ ਮਾਰ।

ਇਤਨਾ ਕਿਉਂ ਡਿੱਗ ਜਾਂਦੇ ਲੋਕ,

ਲੱਗਦੇ ਦੂਜੇ ਨੂੰ ਬਣ ਜੋਕ,

ਖੁਦ ਡੁਬਦੇ ਨਾ ਲੱਗਦੇ ਪਾਰ।

ਜਦ ਪੈਂਦੀ ਸਮਿਆਂ ਦੀ ਮਾਰ
 

Dalvinder Singh Grewal

Writer
Historian
SPNer
Jan 3, 2010
2,110
446
81
ਦੁਨੀਆਂ ਕਿਉਂ ਜਮੀਰੋਂ ਮੋਈ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਦੁਨੀਆਂ ਕਿਉ ਜਮੀਰੋਂ ਮੋਈ।
ਲਾਲਚ ਦੇ ਵਿੱਚ ਅੰਨੀ ਹੋਈ।
ਤਕੜੇ ਦੇ ਸਤੀ ਵੀ ਸੌ,
ਮਾੜੇ ਨੂੰ ਨਾ ਦਿੰਦੇ ਢੋਈ।
ਪਿਆਰ ਮੁਹੱਬਤ ਮੁੱਢੋਂ ਮੁੱਕਾ,
ਇਨਸਾਨੀ ਸਿਧਾਂਤੋਂ ਖੋਈ।
ਆਹ ਵੀ ਖੋਹ ਲਾਂ, ਉਹ ਵੀ ਖੋਹ ਲਾਂ।
ਜਿਸ ਨੂੰ ਦੇਖੋ ਲੁੱਟਦਾ ਸੋਈ।
ਤਾਹੀਓ ਕਲਯੁਗ ਇਸਨੂੰ ਕਹਿੰਦੇ,
ਨੱਚਣ ਨੰਗੇ ਲਹਿ ਗਈ ਲੋਈ
 

Dalvinder Singh Grewal

Writer
Historian
SPNer
Jan 3, 2010
2,110
446
81
ਭਿਖਿਆ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਹੈਰਾਨੀ ਦੀ ਗੱਲ ਹੈ ਕਿ ਜੋ ਹੱਥ ਜੋੜ ਕੇ ਵੋਟਾਂ ਦੀ ਭਿਖਿਆ ਮੰਗਦੇ ਹਨ, ਵਜ਼ੀਰੀਆਂ ਤੇ ਅਹੁਦੇਦਾਰੀਆਂ ਮਿਲਣ ਤੇ ਲੋਕਾਂ ਨੂੰ ਭਿਖਾਰੀ ਬਣਾਉਂਦੇ ਹਨ। ਫਰੀ ਰਾਸ਼ਨ, ਫਰੀ ਬਿਜਲੀ ਆਦਿ ਦਾ ਲਾਲਚ ਦੇ ਕੇ ਉਹਨਾਂ ਨੂੰ ਮਿਹਨਤ ਤੋਂ ਹਟਾ ਕੇ ਪਿੱਜਲ-ਨਿਕੰਮੇ ਬਣਾ ਦਿੰਦੇ ਹਨ। ਜਿਸ ਤੋਂ ਨਾ ਹੀ ਭਿਖਿਆ ਦੇਣ ਵਾਲੇ ਨੂੰ ਤੇ ਨਾ ਹੀ ਭਿਖਿਆ ਲੈਣ ਵਾਲੇ ਨੂੰ ਸ਼ਰਮ ਆਉਂਦੀ ਹੈ। ਆਪ ਤਾਂ ਲੋਕ ਮਿਹਨਤ ਦੀ ਥਾਂ ਭਿਖਿਆ ਨੂੰ ਹੀ ਹੱਕ ਸਮਝਣ ਲੱਗ ਜਾਂਦੇ ਹਨ ਪਰ ਅਗਲੀਆਂ ਪੀੜੀਆਂ ਨੂੰ ਵੀ ਭਿਖਿਆ ਦੀ ਆਦਤ ਪਾ ਕੇ ਮਿਹਨਤ ਤੋਂ ਬਚਣ ਦੀ ਪਿਰਤ ਪਾਉਂਦੇ ਹਨ ਤੇ ਅਪੰਗ ਬਣਾ ਦਿੰਦੇ ਹਨ। ਇਸ ਤਰ੍ਹਾਂ ਪੰਜਾਬ ਦੀ ਮਿਹਨਤ-ਕਸ਼ਾਂ ਦੀ ਕੌਮ ਨੂੰ ਭਿਖਾਰੀ ਅਤੇ ਕੰਮ ਚੋਰ ਬਣਾਇਆ ਜਾ ਰਿਹਾ ਹੈ। ਇਸ ਲਈ ਪੰਜਾਬੀਆਂ ਨੂੰ ਇਹਨਾਂ ਭਿਖਿਆਵਾਂ ਤੋਂ ਪਾਸੇ ਕਰ ਕੇ ਮਿਹਨਤ ਨਾਲ ਕਮਾਉਣ ਦੀ ਦੁਬਾਰਾ ਆਦਤ ਪਾਉਣੀ ਚਾਹੀਦੀ ਹੈ ਅਤੇ ਗੁਰੂ ਨਾਨਕ ਰਾਹੀਂ ਪਾਏ ਮਾਰਗ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੀ ਆਦਤ ਦੇ ਰਾਹ ਤੇ ਦੁਬਾਰਾ ਲਿਆਉਣਾ ਅਤਿ ਜ਼ਰੂਰੀ ਹੈ।​
 

Dalvinder Singh Grewal

Writer
Historian
SPNer
Jan 3, 2010
2,110
446
81
ਕਰਾਂ ਦੁਆਵਾਂ
ਕਰਾਂ ਦੁਆਵਾਂ
ਮੇਰੇ ਜੀਵਨ ਸਾਥੀ ਤੇਰੀ ਖਾਤਰ ਕਰਾਂ ਦੁਆਵਾਂ।
ਹੋਵੇ ਲੰਬੀ ਉਮਰ ਖੁਸ਼ੀ ਦੀਆਂ ਆਉਣ ਸ਼ੁਆਵਾਂ ।
ਮੇਰਾ ਹਰ ਪਲ ਜੀਣਾ ਤਾਂ ਹੈ ਸਦਾ ਸਹਾਰੇ ਤੇਰੇ,
ਦੂਰ ਨ ਜਾਵੇ ਸੋਚ ਤੇਰੇ ਵਿੱਚ ਖਿਆਲ ਨੇ ਮੇਰੇ।
ਦਿਲ ਮੇਰੇ ਵਿੱਚ ਤੂੰ ਹੀ ਤੂੰ ਕੁਝ ਹੋਰ ਨਾ ਚਾਹਵਾਂ।
ਮੇਰੇ ਜੀਵਨ ਸਾਥੀ ਤੇਰੀ ਖਾਤਰ ਕਰਾਂ ਦੁਆਵਾਂ।
ਤੇਰੇ ਮਿਲਿਆਂ ਇਹ ਪਰਿਵਾਰ ਸਦਾ ਹੈ ਵਧਿਆ,
ਰਵੀ ਤੇ ਰਾਣੇ ਨਾਲ ਮੇਰਾ ਇਹ ਘਰ ਚਾਵਾਂ ਵਿਚ ਭਰਿਆ।
ਰਮਨ ਤੇ ਨਿੱਕੀ ਆਏ ਗੀਤ ਮੈਂ ਜਦ ਦਾ ਲਿਖਦਾ ਜਾਵਾਂ।
ਮੇਰੇ ਜੀਵਨ ਸਾਥੀ ਤੇਰੀ ਖਾਤਰ ਕਰਾਂ ਦੁਆਵਾਂ।
ਜੈਸਮਿਨ ਤਾਜ ਜਦੋਂ ਪਧਾਰੇ ਘਰ ਵਿੱਚ ਰੌਣਕ ਹੋਈ।
ਤੇਜੂ ਨੂਰੀ ਨਾਲ ਖੁਸ਼ੀ ਦੀ ਲਹਿਰ ਸਮੋਈ।
ਤੇਰੇ ਸਦਕਾ ਸਭ ਪਰਿਵਾਰ ਹੈ ਜਿਸ ਤੋਂ ਸਦਕੇ ਜਾਵਾਂ।
ਮੇਰੇ ਜੀਵਨ ਸਾਥੀ ਤੇਰੀ ਖਾਤਰ ਕਰਾਂ ਦੁਆਵਾਂ।
ਹਰ ਸੁਖ-ਦੁਖ ਵਿਚ ਤੂੰ ਸਾਥ ਹੈ ਮੇਰਾ ਮੁਢ ਤੋਂ ਦਿੰਦੀ ਆਈ।
ਤੇਰੀ ਅਣਥੱਕ ਸੇਵਾ ਮੇਰੇ ਘਰ ਵਿੱਚ ਸੋਥਾ ਲਿਆਈ।
ਘੁੱਗ ਵਸੇ ਘਰ ਤੇਰਾ ਆਵਣ ਸਦਾ ਹੀ ਠੰਡੀਆਂ ਛਾਵਾਂ।
ਮੇਰੇ ਜੀਵਨ ਸਾਥੀ ਤੇਰੀ ਖਾਤਰ ਕਰਾਂ ਦੁਆਵਾਂ।
ਤੇਰੇ ਨਾਲ ਗੁਜਰ ਗਏ ਕਿਤਨੇ ਸਾਲ ਮੈਂ ਗਿਣਨੋਂ ਛੱਡੇ।
ਬਾਕੀ ਵੀ ਲੰਘ ਜਾਣੇ ਏਂਵੇਂ ਅਸੀਂ ਹੋ ਗਏ ਵੱਡੇ।
ਜਦ ਵੀ ਤੈਨੂੰ ਲੋੜ ਪਵੇ ਮੈਂ ਤੇਰਾ ਦੁੱਖ ਵੰਡਾਵਾਂ।
ਮੇਰੇ ਜੀਵਨ ਸਾਥੀ ਤੇਰੀ ਖਾਤਰ ਕਰਾਂ ਦੁਆਵਾਂ।
ਤੇਰੇ ਜੀਵਨ ਦਿਵਸ ਤੇ ਤੁੱਧ ਤੇ ਆਪਣਾ ਆਪਾ ਵਾਰਾਂ।
ਤੋਹਫਾ ਹੋਰ ਨਾ ਵੱਡਾ ਬਸ ਮੈ ਜੋੜ ਕੇ ਰੱਖਾ ਤਾਰਾਂ।
ਤਾਹੀਓ ਅੱਜ ਤੜਕੇ ਮੈ iਲਖ ਕੇ ਤੈਨੂੰ ਗੀਤ ਸੁਣਾਵਾਂ।
ਮੇਰੇ ਜੀਵਨ ਸਾਥੀ ਤੇਰੀ ਖਾਤਰ ਕਰਾਂ ਦੁਆਵਾਂ।
 

Dalvinder Singh Grewal

Writer
Historian
SPNer
Jan 3, 2010
2,110
446
81
ਵੇਲਾ ਬਦਲ ਰਿਹਾ ਹੈ

ਡਾ: ਦਲਵਿੰਦਰ ਸਿੰਘ ਗ੍ਰੇਵਾ

ਵੇਲਾ ਬਦਲ ਰਿਹਾ ਹੈ ਪਲ ਪਲ ਵੇਲਾ ਬਦਲ ਰਿਹਾ ਹੈ ।

ਜੋ ਇਸ ਪਲ ਹੈ ਅਗਲੇ ਪਲ ਨਾ ਵਕਤ ਤਾਂ ਚਲ ਰਿਹਾ ਹੈ ।

ਮਾਣੋ ਇਹ ਪਲ ਅਗਲੇ ਪਲ ਨੂੰ ਪਤਾ ਨਹੀਂ ਕੀ ਹੋਣਾ।

ਫਿਕਰ ਕਰੋ ਇਤਿਹਾਸ ਦਾ ਨਾਂ ਹੁਣ, ਬੀਤੇ ਨੂੰ ਕੀ ਰੋਣਾ।

ਸ਼ੁਕਰ ਗੁਜ਼ਾਰੋ ਉਸਦਾ ਜੋ ਸੱਭ ਜੀਣ ਲਈ ਘੱਲ ਰਿਹਾ ਹੈ।

ਵੇਲਾ ਬਦਲ ਰਿਹਾ ਪਲ ਪਲ ਵੇਲਾ ਬਦਲ ਰਿਹਾ ਹੈ ।

ਅੱਗੇ ਲਈ ਜੋੜਣ ਦੀ ਖਾਤਰ ਆਪਣੇ ਹੱਡ ਨਾ ਗਾਲੋ।

ਜੋ ਮਿਲਿਆ ਉਹ ਵੰਡ ਕੇ ਖਾਓ ਆਪਸ ਪਿਆਰ ਵੰਡਾ ਲੋ।

ਦੁਸ਼ਮਣੀਆਂ ਨੇ ਬੇਵਕੂਫੀਆਂ ਜੀਵਨ ਨਿਕਲ ਰਿਹਾ ਹੈ ।

ਵੇੜਾ ਬਦਲ ਰਿਹਾ ਹੈ ਪਲ ਪਲ ਵੇਲਾ ਬਦਲ ਰਿਹਾ ਹੈ।

ਹੁਕਮ ਚਿਤਾਰੋ, ਸ਼ੁਕਰ ਗੁਜ਼ਾਰੋ ਜੋ ਉਹ ਘੱਲ ਰਿਹਾ ਹੈ।

ਸਾਰਾ ਜਗ ਹੈ ਬਦਲਣਹਾਰਾ ਰੱਬ ਅਟੱਲ ਰਿਹਾ ਹੈ।

ਵੇਲਾ ਬਦਲ ਰਿਹਾ ਹੈ ਪਲ ਪਲ ਵੇਲਾ ਬਦਲ ਰਿਹਾ ਹੈ।
 

Dalvinder Singh Grewal

Writer
Historian
SPNer
Jan 3, 2010
2,110
446
81
ਨਾਮ ਦੇ ਸੰਗ ਜੁੜਦਾ ਗੁਰਮੁਖ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਨਾਮ ਦੇ ਸੰਗ ਜੁੜਦਾ ਗੁਰਮੁਖ।
ਆਪੇ ਸੰਗਿ ਜੁੜਦਾ ਮਨਮੁਖ।
ਨਾਮ ਜਪੇ ਤੇ ਮਿਟਦੇ ਦੁਖ ।
ਨਾਮ ਜਪੇ ਤੇ ਮਿਲਦੇ ਸੁਖ।
ਜਿਸ ਦੇ ਅੰਦਰ ਪਾਪ ਭਰੇ ਨੇ,
ਪਾਪ ਹੀ ਜੰਮੂ ਉਸ ਦੀ ਕੁੱਖ।
ਝੂਠਾ ਜਗ ਕੋਹੜ ਦਾ ਰੋਗ,
ਸੱਚਾ ਹੁੰਦਾ ਬੋਹੜ ਦਾ ਰੁੱਖ।
ਉਸ ਦੇ ਸੱਚ ਸੁਚ ਨੇੜ ਨਹੀਂ
ਜਿਸਦੇ ਅੰਦਰ ਮਾਇਆ ਭੁੱਖ ।
ਨਾਮ ਜਪੋ ਤੇ ਜੀਨ ਸਵਾਰੋ,
ਮਿਹਰ ਰਹੇ ਮਾਨਵ ਪ੍ਰਮੁਖ।
 

Dalvinder Singh Grewal

Writer
Historian
SPNer
Jan 3, 2010
2,110
446
81
ਰੰਗ ਨਾਮ ਦਾ ਚਾੜ੍ਹ, ਵਾਹਿਗੁਰੂ।

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਰੰਗ ਨਾਮ ਦਾ ਚਾੜ੍ਹ, ਵਾਹਿਗੁਰੂ।

ਕਾਮ ਕ੍ਰੋਧ ਲਬ ਸਾੜ ਵਾਹਿਗੁਰੂ ।

ਕੀ ਬੋਲਾਂ ਕੀ ਆਖਾਂ ਮਨ ਤੋਂ,

ਪੰਜ ਬਰਾਈਆਂ ਤਾੜ ਵਾਹਿਗੁਰੂ।

ਸਤ ਸੰਤੋਖ ਸਬਰ ਸੰਗ ਰਖੀਂ।

ਕਾਮ ਕ੍ਰੋਧ ਲਬ ਸਾੜ ਵਾਹਿਗੁਰੂ।

ਤੇਰਾ ਰੂਪ ਹਰ ਇਕ ਚੋਂ ਵੇਖਾਂ,

ਨਜ਼ਰਾਂ ਇਉ ਉਘਾੜ ਵਾਹਿਗੁਰੂ।

ਆਪ ਜਪਾਂ ਤੇ ਹੋਰ ਜਪਾਵਾਂ,

ਸਤਸੰਗਤ ਵਿੱਚ ਵਾੜ, ਵਾਹਿਗੁਰੂ।

ਤੁਠੇ ਆਪ ਤਾਂ ਮਿਲਦਾ ਦਾਤਾ,

ਤੈਥੋਂ ਦੂਰ ਰਿਹਾ ਨਾ ਜਾਂਦਾ।

ਸੱਦ ਲੈ ਖੋਲ ਕਵਾੜ ਵਾਹਿਗੁਰੂ।

ਸਭ ਪਾਸੇ ਤੂੰ ਹੀ ਤੂੰ ਦਿਸੇਂ,

ਭਗਤੀ ਵਿੱਚ ਰਾੜ੍ਹ ਵਾਹਿਗੁਰੂ।
 

Dalvinder Singh Grewal

Writer
Historian
SPNer
Jan 3, 2010
2,110
446
81
ਰੱਬ ਨੂੰ ਜਗਤ ਭੁਲਾਈ ਫਿਰਦਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਵਹਿਮਾਂ ਭਰਮਾਂ ਦੇ ਵਿੱਚ ਪੈ ਕੇ ਰੱਬ ਨੂੰ ਜਗਤ ਭੁਲਾਈ ਫਿਰਦਾ।

ਪੱਥਰ ਪੂਜੇ, ਕਬਰਾਂ ਪੂਜੇ, ਆਪਣੀ ਮੱਤ ਗਵਾਈ ਫਿਰਦਾ।

ਜੰਗਲ ਪੱਟ ਕੇ ਰੁੱਖੀ ਲਟਕਿਆ ਹਟ ਜੋਗੀ ਸਿੱਧੀ ਖਾਤਰ

ਚੱਕਰਵਰਤੀ ਪਰਮ ਵੀਰ ਹੋ ਖੁਦ ਨੂੰ ਰੱਬ ਕਹਾਈ ਫਿਰਦਾ।

ਆਪਣੇ ਅੰਦਰ ਦੇਖੇ ਜਿਹੜਾ ਭਗਤ ਪ੍ਰੇਮ ਰਸ ਪਾਉਂਦੇ ਵਿਰਲੇ

ਆਪ ਜਪੇ ਜਪਵਾਵੇ ਹੋਰਾਂ ਰੱਬ ਦਾ ਨੇੜਾ ਪਾਈ ਫਿਰਦਾ।
 

Dalvinder Singh Grewal

Writer
Historian
SPNer
Jan 3, 2010
2,110
446
81
ਦਿਵਸ ਵਿਸਾਖੀ ਦਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਆਇਆ ਦਿਵਸ ਵਿਸਾਖੀ ਦਾ।
ਕਲਯੁਗ ਵਿੱਚ ਜਗ ਰਾਖੀ ਦਾ।
ਭਾਈਚਾਰਾ ਲੋੜਣ ਦਾ।
ਸਭ ਧਰਮਾਂ ਨੂੰ ਜੋੜਣ ਦਾ।
ਭੇਦ ਭਾਵ ਮਿਟਾਈ ਦਾ।
ਊਚ ਤੇ ਨੀਚ ਹਟਾਈਦਾ।
ਭੁਖ ਤੇ ਦੁਖ ਮੁਕਾਈ ਦਾ।
ਸਭ ਨੂੰ ਗਲੇ ਲਗਾਈ ਦਾ
ਸੱਚ ਲਿਖਿਆ ਸੌ ਸਾਖੀ ਦਾ।
ਆਇਆ ਦਿਵਸ ਵਿਸਾਖੀ ਦਾ।
ਪ੍ਰੇਮ ਪਿਆਰ ਦੀ ਦੁਨੀਆ ਦਾ।
ਵੰਡ ਛਕਣ ਨਿਰਗੁਣੀਆ ਦਾ।
ਰੱਬ ਦਾ ਨਾਮ ਧਿਆਵਣ ਦਾ।
ਸਭ ਨੂੰ ਨਾਮ ਜਪਾਵਣ ਦਾ।
ਲੁੱਟ ਖੋਹ ਦੌਰ ਮੁਕਾਵਣ ਦਾ।
ਚੜ੍ਹਦੀ ਕਲਾ ਚ ਆਵਣ ਦਾ।
ਹਰ ਕੋਈ ਪਾਹੁਲ ਅਭਿਲਾਖੀ ਦਾ।
ਆਇਆ ਦਿਵਸ ਵਿਸਾਖੀ ਦਾ।
ਗੁਰੂ ਗੋਬਿੰਦ ਸਿੰਘ ਯਾਦ ਕਰੋ।
ਉਸ ਅੱਗੇ ਫਰਿਆਦ ਕਰੋ।
ਜਬਰ ਜੁਲਮ ਨਾ ਕੋਈ ਸਹੇ।
ਸਹਜ ‘ਚ ਜੀਵਨ ਸਦਾ ਰਹੇ।
ਸਾਰੇ ਜਗ ਵਿੱਚ ਅਮਨ ਵਸੇ।
ਪੀੜ ਕਸ਼ਟ ਸਭ ਦੂਰ ਨਸੇ।
ਮੁਲ ਪਵੇ ਗੱਲ ਆਖੀ ਦਾ।
ਆਇਆ ਦਿਵਸ ਵਿਸਾਖੀ ਦਾ।
 
📌 For all latest updates, follow the Official Sikh Philosophy Network Whatsapp Channel:
Top