- Jan 3, 2010
- 1,875
- 443
- 80
ਅਸਲੀ ਜੀਵਨ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਆਪਣਾ ਮਨ ਦਿਲ ਸੁੱਚਾ ਕਰਕੇ ।
ਉਸ ਵਿੱਚ ਨਾਮ ਵਾਹਿਗੁਰੂ ਭਰ ਕੇ।
ਅੰਦਰ ਬਾਹਰ ਨਾਮ ਹੀ ਗੂੰਜੇ।
ਮੈਲ ਗੰਦਗੀ ਅੰਦਰੋਂ ਹੂੰਝੇ।
ਉਸ ਸੱਚੇ ਵੱਲ ਧਿਆਨ ਜੋੜ ਲੈ।
ਜਗ ਖਿੱਚਾਂ ਤੋਂ ਮਨ ਨੂੰ ਮੋੜ ਲੈ।
ਚਾਹ ਇੱਛਾ ਸਾਰੀ ਮਿਟ ਜਾਊ।
ਸਹਜ ਸ਼ਾਂਤ ਜੀਵਨ ਮਿਲ ਜਾਊ।
ਆਪ ਮਿਟਾ ਤੇ ਉਸਦਾ ਹੋ ਜਾ ।
ਉਹੀ ਹੋ ਜਾ, ਖੁਦ ਨੂੰ ਖੋ ਜਾ।
ਜੋ ਰੱਬ ਚਾਹੇ ਸੋਈ ਕਰਨਾ ।
ਖੁਸ਼ ਰਹਿਣਾ ਤੇ ਦੁੱਖ ਸਭ ਜਰਨਾ ।
ਹੋਰ ਨਾ ਕੋਈ ਉਸ ਦੇ ਵਰਨਾ ।
ਖੇਡ ਉਸੇ ਦੀ ਜੀਣਾ ਮਰਨਾ ।
ਜਦ ਉਸ ਕਰਨਾ ਫਿਰ ਕਿਉ ਡਰਨਾ।
ਆਪ ਡੋਬ ਸਿੱਖਲਾਇ ਤਰਨਾ।
ਉਸ ਮਿਲਿਆਂ ਹੀ ਮੰਜ਼ਿਲ ਪਾਉਣੀ।
ਜੀਵਨ ਜਾਚ ਇਉ ਸਫਲ ਬਣਾਉਣੀ।
ਜਿਸ ਤੋਂ ਉਪਜੇ ਸੋਈ ਹੋਣਾ।
ਸਫਲ ਉਹ ਜੀਵਨ ਅਸਲੋਂ ਸੋਹਣਾ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਆਪਣਾ ਮਨ ਦਿਲ ਸੁੱਚਾ ਕਰਕੇ ।
ਉਸ ਵਿੱਚ ਨਾਮ ਵਾਹਿਗੁਰੂ ਭਰ ਕੇ।
ਅੰਦਰ ਬਾਹਰ ਨਾਮ ਹੀ ਗੂੰਜੇ।
ਮੈਲ ਗੰਦਗੀ ਅੰਦਰੋਂ ਹੂੰਝੇ।
ਉਸ ਸੱਚੇ ਵੱਲ ਧਿਆਨ ਜੋੜ ਲੈ।
ਜਗ ਖਿੱਚਾਂ ਤੋਂ ਮਨ ਨੂੰ ਮੋੜ ਲੈ।
ਚਾਹ ਇੱਛਾ ਸਾਰੀ ਮਿਟ ਜਾਊ।
ਸਹਜ ਸ਼ਾਂਤ ਜੀਵਨ ਮਿਲ ਜਾਊ।
ਆਪ ਮਿਟਾ ਤੇ ਉਸਦਾ ਹੋ ਜਾ ।
ਉਹੀ ਹੋ ਜਾ, ਖੁਦ ਨੂੰ ਖੋ ਜਾ।
ਜੋ ਰੱਬ ਚਾਹੇ ਸੋਈ ਕਰਨਾ ।
ਖੁਸ਼ ਰਹਿਣਾ ਤੇ ਦੁੱਖ ਸਭ ਜਰਨਾ ।
ਹੋਰ ਨਾ ਕੋਈ ਉਸ ਦੇ ਵਰਨਾ ।
ਖੇਡ ਉਸੇ ਦੀ ਜੀਣਾ ਮਰਨਾ ।
ਜਦ ਉਸ ਕਰਨਾ ਫਿਰ ਕਿਉ ਡਰਨਾ।
ਆਪ ਡੋਬ ਸਿੱਖਲਾਇ ਤਰਨਾ।
ਉਸ ਮਿਲਿਆਂ ਹੀ ਮੰਜ਼ਿਲ ਪਾਉਣੀ।
ਜੀਵਨ ਜਾਚ ਇਉ ਸਫਲ ਬਣਾਉਣੀ।
ਜਿਸ ਤੋਂ ਉਪਜੇ ਸੋਈ ਹੋਣਾ।
ਸਫਲ ਉਹ ਜੀਵਨ ਅਸਲੋਂ ਸੋਹਣਾ।

