• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

Dalvinder Singh Grewal

Writer
Historian
SPNer
Jan 3, 2010
1,777
443
80
ਤੇਰਾ ਨਾਮ ਨ ਕਦੇ ਭੁਲਾਵਾਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਤੇਰਾ ਨਾਮ ਨ ਕਦੇ ਭੁਲਾਵਾਂ ।
ਭਾਵੇਂ ਦੁਨੀਆ ਨੂੰ ਭੁੱਲ ਜਾਵਾਂ।
ਉਠਦੇ ਬਹਿੰਦੇ ਨਾਮ ਧਿਆਵਾਂ।
ਰੱਬਾ ਤੇਰੇ ਹੀ ਗੁਣ ਗਾਵਾਂ।
ਸੱਤ ਸਮੁੰਦਰ ਘੱਟ ਸਿਆਹੀ,
ਗੁਣ ਤੇਰੇ ਮੈ ਲਿਖ ਨ ਪਾਵਾਂ ।
ਕਿਰਪਾ ਕਰ, ਲਾ ਬੇੜੀ ਬੰਨੇ,
ਜਗਤ ਭੰਵਰ ਨਾ ਡੁਬਦਾ ਜਾਵਾਂ।
ਖਲਜਗਣਾ ਤੋਂ ਮੁਕਤੀ ਪਾਵਾਂ ।
ਜਿਉ ਚਾਤ੍ਰਿਕ ਜਲ ਸੁੱਚਾ ਲੋੜੇ,
ਸੱਚ ਸੱਚ ਮਨ ਤਨ ਨੂੰ ਲਾਵਾਂ।
ਆਸ਼ਾ ਮਨਸ਼ਾ ਹੋਰ ਨਾ ਹੋਵੇ,
ਧੁਰ ਦਿਲ ਤੋਂ ਤੈਨੂੰ ਹੀ ਚਾਹਵਾਂ।
ਸੱਚਾ ਸੁੱਚਾ ਆਪਾ ਕਰਕੇ,
ਮਨ ਚਿਤ ਤੇਰੇ ਵੱਲ ਲਗਾਵਾਂ।
ਰੱਬਾ ਕਰਦਾ ਇਹ ਅਰਦਾਸਾਂ,
ਆਪ ਗਵਾਵਾਂ ਤੈਨੂੰ ਪਾਵਾਂ।
ਤੇਰਾ ਨਾਮ ਨ ਕਦੇ ਭੁਲਾਵਾਂ[
ਭਾਵੇਂ ਦੁਨੀਆ ਨੂੰ ਭੁੱਲ ਜਾਵਾਂ
 

swarn bains

Poet
SPNer
Apr 8, 2012
994
200
ਮਰਨਾ

ਮਰਨਾ ਤੈਨੂੰ ਭੁੱਲਿਆ, ਪਾ ਕੇ ਮਾਇਆ ਸੰਗ ਪਿਆਰ

ਨਰਕ ਸੁਰਗ ਭੋਗਣ ਕੂ , ਹੋ ਜਾ ਬੰਦਿਆ ਤਿਆਰ

ਤੂੰ ਇਸ ਲਈ ਜੰਮਿਆ, ਕਿ ਕਰੇਂ ਮਾਹੀ ਕੂ ਯਾਦ

ਮਨ ਵਿਚ ਗੁਰੂ ਵਸਾਇ ਕੈ, ਕਰੈਂ ਉਸੇ ਫਰਿਆਦ

ਦੇਵੈ ਸਬਦ ਦੀ ਸਿਖਿਆ, ਪਾਏ ਤੇਰੇ ਸੰਗ ਪਿਆਰ

ਜੰਮਣ ਮਰਨਾ ਦੁਨੀਆਂਬਾਜੀ, ਜੋ ਜੰਮਿਆ ਸੋ ਮਰਨਾ

ਜੋ ਹੋਣਾ ਹੋ ਕੇ ਰਹਿਣਾ, ਕਿਉਂ ਬੈਂਸ ਤੂੰ ਮਰਨੋ ਡਰਨਾ

ਜਿਸ ਨੇ ਤੈਨੂੰ ਜੱਗ ਘੱਲਿਆ, ਉਹ ਜਾਣੈ ਕਰਤਾਰ

ਪੱਲੇ ਬੰਨ੍ਹ ਸਿਖਿ ਬੈਂਸ ਦੀ, ਮਾਇਆ ਦੀ ਐਸੀ ਖਿੱਚ

ਜੰਮਣ ਵੇਲੇ ਕਿਸਮਤ ਬਣ ਜਾਏ, ਮੱਥੇ ਤੇ ਦੇਵੇ ਲਿਖ

ਮਾਇਆ ਸਦਾ ਕੋਲ ਨਹੀਂ ਰਹਿੰਦੀ, ਮਨ ਕੂ ਕਰੇ ਖੁਆਰ

ਆਇਆ ਸੂ ਤੂੰ ਰੱਬ ਮਿਲਣ ਕੂ, ਪਿਆਰ ਪਾਇਆ ਜੱਗ

ਜਦੋਂ ਹਵਾ ਜਹਾਨ ਦੀ ਲੱਗੀ, ਭੁੱਲ ਗਿਆ ਤੈਨੂੰ ਰੱਬ

ਮਾਇਆ ਸੰਗ ਨ ਜਾਵੈ, ਫਿਰ ਕਿਉਂ ਪਾਇਆ ਪਿਆਰ

ਪਿਆਰ ਮਨ ਸਿੱਧਾ ਕਰਦਾ, ਪਾਂਧੀ ਬਣ ਗੁਰ ਦਰ ਦਾ

ਗੁਰੂ ਦਰ ਜਾ ਸੀਸ ਝੁਕਾ, ਉਡੀਕ ਗੁਰੂ ਤੇਰੀ ਕਰਦਾ

ਗੁਰੂ ਧਾਰ ਪਾ ਪਿਆਰ, ਗੁਰ ਸਤਿਗੁਰ ਹਰਿ ਕਰਤਾਰ

ਬੈਂਸ ਸਬਦ ਭਿਖਿਆ ਮੰਗਦਾ, ਗੁਰੂ ਬਾਝੋਂ ਰੱਬ ਨੀ ਮੰਨਦਾ

ਐਵੇਂ ਨ ਉਮਰ ਗੁਆ ਅੜਿਆ, ਕੀ ਭਰਵਾਸਾ ਤਨ ਦਾ

ਗੁਰ ਹਰਿ ਸਤਿਗੁਰ ਭੇਦ ਨਹਿ, ਗੁਰ ਸਤਿਗੁਰ ਕਰਤਾਰ
 

Dalvinder Singh Grewal

Writer
Historian
SPNer
Jan 3, 2010
1,777
443
80
ਜੀਵਨ ਦਾ ਭਰਵਾਸਾ ਕੀ?
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਜੀਵਨ ਦਾ ਭਰਵਾਸਾ ਕੀ?
ਚਾਰ ਦਿਨਾਂ ਦਾ ਵਾਸਾ ਕੀ?
ਆਏ ਹਾਂ ਤਾਂ ਜਾਣਾ ਹੈ,
ਰੋਣਾ ਕੀ ਤੇ ਹਾਸਾ ਕੀ?
ਆਏ ਸਾਂ, ਤਾਂ ਖਾਲੀ ਹੱਥ,
ਖਾਲੀ ਤੁਰੇ ਨਿਰਾਸਾ ਕੀ?
ਆਪਣੇ ਵੀ ਨਾ ਜਾਂਦੇ ਨਾਲ,
ਗੈਰਾਂ ਤੇ ਜਗਿਆਸਾ ਕੀ?
ਜਦ ਕੁਝ ਰਹਿਣਾ ਕੋਲ ਨਹੀਂ,
ਬਹੁਤੇ ਦੀ ਅਭਿਲਾਸ਼ਾ ਕੀ?
ਇਹ ਸਭ ਉਸ ਦੀ ਮਾਇਆ ਹੈ
ਬੰਦਾ ਕਰੇ ਖੁਲਾਸਾ ਕੀ?
ਜਿਸ ਨੇ ਘੱਲਿਆ ਯਾਦ ਰਹੇ
ਉਸ ਬਿਨ ਹੋਰ ਅਸਾਸਾ ਕੀ?
 

swarn bains

Poet
SPNer
Apr 8, 2012
994
200
ਆਉਣਾ ਜਾਣਾ ਬਣਿਆ ਰਹਿੰਦਾ ਜੱਗ ਚਾਰ ਦਿਨਾ ਦਾ ਮੇਲਾ
ਨੇਕੀ ਕਰ ਬੰਦਿਆ, ਕੱਲ੍ਹ ਵਾਪਸ ਜਾਣ ਦਾ ਵੇਲਾ
 

Dalvinder Singh Grewal

Writer
Historian
SPNer
Jan 3, 2010
1,777
443
80
ਅਰਮਾਨ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਮੇਰੇ ਤਾਂ ਅਰਮਾਨ ਬੜੇ ਸਨ।
ਵਿਹਲੇ ਵੇਲੇ ਸ਼ਾਇਦ ਘੜੇ ਸਨ।
ਮਿਹਨਤ ਕੀਤੀ ਬੜਾ ਕਮਾਇਆ,
ਕਰਜ਼ੇ ਉਵੇਂ ਅਜੇ ਖੜੇ ਸਨ ।
ਦੇਸ਼ ਵਿਦੇਸ਼ੀ ਖਾਧੇ ਧੱਕੇ
ਦੇਹ ਪਿੰਜੀ ਤੇ ਵਾਲ ਝੜੇ ਸਨ ।
ਜੋ ਵੀ ਨਹੀਂ ਖਿਆਲਾਂ ਦੇ ਵਿੱਚ,
ਮੀਲਾਂ ਤੱਕ ਤਾਂ ਉਹੀ ਰੜੇ ਸਨ ।
ਕਰਦੇ ਕਰਦੇ ਮਰ ਮੁੱਕ ਜਾਣਾ,
ਸ਼ਾਇਦ ਸਾਡੇ ਲੇਖ ਸੜੇ ਸਨ। ।
ਪੀ ਐਚ ਡੀ ਦਾ ਕੁਲੀਏਂ ਵਾਸਾ
ਮਹਿਲੀਂ ਵਸਣ ਜੋ ਸਿਫਰ ਪੜ੍ਹੇ ਸਨ ।
ਹਾਲਾਤਾਂ ਸੰਗ ਲੜ ਨਾ ਹੋਇਆ
ਉਂਜ ਹੱਥਾਂ ਦੇ ਵਿੱਚ ਕੜੇ ਸਨ।
ਉਹ ਤੇ ਮੈਂ ਇੱਕ ਹੋ ਨਾ ਪਾਏ,
ਦੋਹਾਂ ਦੇ ਜੋ ਲੇਖ ਲੜੇ ਸਨ ।
ਦੇਸ਼ ਪੰਜਾਬ ਜਿਉਂ ਵਧ ਨਾ ਸਕਿਆ,
ਹਰ ਲੀਡਰ ਦੇ ਅੱਡ ਧੜੇ ਸਨ ।
ਯਾਰਾਂ ਨੇ ਕੀ ਦਰਦ ਵੰਡਾਉਣਾ,
ਮੁਸ਼ਕਲ ਵਿੱਚ ਉਹ ਆਪ ਫੜੇ ਸਨ।
ਰੱਬ ਭਰੋਸੇ ਜੀਣਾ ਰਹਿ ਗਿਆ,
ਭਗਤ ਬੜੇ ਪਰਵਾਨ ਚੜ੍ਹੇ ਸਨ।
 

swarn bains

Poet
SPNer
Apr 8, 2012
994
200
ਯਾਰ ਪਿਆਰਾ ਰੱਬ



ਜੱਗ ਸਾਜ ਕੇ ਛੁਪ ਗਿਆ, ਪਤਾ ਸਤਾ ਕਿਸੇ ਨਾ ਦੱਸੇ

ਪਿਆਰ ਪਾ ਕੇ ਯਾਰ ਬਣਾਇਆ, ਉਸੇ ਵਿਚ ਉਹ ਵਸੇ

ਬੈਠਾ ਆਪ ਹਨੇਰੇ ਅੰਦਰ, ਚਾਰ ਚੁਫੇਰੇ ਧੰਦੂਕਾਰਾ

ਯਾਰ ਮਨਾ ਕੇ ਹੋਂਦ ਚ ਆਇਆ, ਉਸ ਨੂੰ ਯਾਰ ਪਿਆਰਾ

ਇਸ਼ਕ ਯਾਰ ਦਾ ਫਿਤਰਤ ਉਹ ਦੀ, ਉਹਦੇ ਮਨ ਚ ਵਸੇ

ਰੱਬ ਵਸਦਾ ਏ ਮਨ ਅੰਦਰ, ਮਨ ਚ ਉਹਦਾ ਮੰਦਰ

ਜੱਗ ਚ ਆ ਕੇ ਖੋਜੇ ਬਾਹਰ, ਪਰ ਰਾਹ ਨ ਕੋਈ ਦਸੇ

ਖ਼ਬਰ ਅਸਾਂ ਨੂੰ ਹੋ ਗਈ, ਉਹ ਯਾਰ ਦੇ ਮਨ ਵਸਦਾ

ਯਾਰ ਬਣਾ ਲੇ ਪਿਆਰ ਪਾ ਲੈ, ਮਨ ਵਸਾ ਮੁਖ ਉਸ ਦਾ

ਯਾਰ ਰੱਬ ਦਾ ਵਚੋਲਾ, ਯਾਰ ਰਾਹ ਯਾਰ ਦਾ ਦੱਸੇ

ਜੋ ਬੈਂਸ ਰੱਬ ਦਰ ਜਾਣਾ, ਪੈਣਾ ਤੈਨੂੰ ਯਾਰ ਮਨਾਉਣਾ

ਚਰਨ ਧੂੜ ਮੱਥੇ ਤੇ ਲਾ ਕੇ, ਮਾਹੀ ਮਾਹੀ ਮਨ ਚ ਗਾਉਣਾ

ਰੱਬ ਯਾਰ ਦਾ ਗੁੜ੍ਹਾ ਨਾਤਾ, ਬਾਝ ਪਿਆਰ ਨਾ ਦੱਸੇ

ਪਹਿਲਾਂ ਬੈਂਸ ਯਾਰ ਬਣਾ ਲੈ, ਪਿਆਰ ਯਾਰ ਸੰਗ ਪਾ ਲੈ

ਯਾਰ ਰੱਬ ਚ ਭੇਦ ਨ ਕਾਈ, ਯਾਰ ਰੱਬ ਮਨ ਵਸਾ ਲੈ

ਮਾਹੀ ਮਾਹੀ ਗਾ ਬੈਂਸ, ਯਾਰ ਰਾਹ ਮਿਲਣ ਦਾ ਦੱਸੇ
 

swarn bains

Poet
SPNer
Apr 8, 2012
994
200
ਬਾਹਰ ਨ ਟੋਲੋ


ਲੋਕੋ ਬਾਹਰ ਨ ਟੋਲੋ ਉਹਨੂੰ, ਮਨ ਦੇ ਅੰਦਰ ਵਸਦਾ ਰੱਬ

ਗੁਰੂ ਮਨਾ ਕੇ ਹੋਂਦ ਚ ਆਇਆ, ਮਨ ਚ ਛੁਪਿਆ ਸਾਜ ਕੇ ਜੱਗ


ਰੱਬ ਇਕ ਹਸਤੀ ਹੈ, ਜਿਰੜੀ ਜੰਮਣ ਮਰਨ ਤੋਂ ਹੋਵੇ ਓਹਲੇ

ਦੁਨੀਆਂ ਨੇ ਢੌਗ ਰਚੇ ਅਣੌਖੇ, ਥਾਂ ਥਾਂ ਲੱਭਣ ਬੰਨ੍ਹ ਕੇ ਟੋਲੇ

ਕੋਈ ਇਹ ਆਖੇ ਕੋਈ ਉਹ ਪੂਜੇ, ਭਰਮਾਂ ਅੰਦਰ ਖੋਇਆ ਜੱਗ


ਭਰਮ ਮਨ ਦੀ ਉਹ ਹਾਲਤ ਏ, ਜੋ ਮਨ ਕੂ ਟਿਕਣ ਨ ਦੇਵੇ

ਮਨ ਟਿਉਣਾ ਮਨ ਸਮਝਾਉਣਾ, ਸੱਚੇ ਮੁਰਸ਼ਦ ਰੱਬ ਕੂ ਸੇਵੇ

ਗੁਰੂ ਮਨਾ ਰੱਬ ਹੋਂਦ ਚ ਆਇਆ, ਕਰਮ ਧਰਮ ਕੂ ਪੂਜਣ ਸਭ


ਲੋਕੋ ਉਹਨੂਂ ਤੁਸੀਂ ਮਨਾਓ, ਜਿਹਨੂਂ ਰੱਬ ਨੇ ਆਪ ਮਨਾਇਆ

ਧੰਦੂਕਾਰਾ ਮਚਿਆ ਸੂ, ਰੱਬ ਨੇ ਅਪਣੇ ਆਪ ਕੂ ਸੀ ਛੁਪਾਇਆ

ਫਿਰ ਉਹਨੇ ਗੁਰੂ ਧਿਆਇਆ, ਮਨ ਦੇ ਅੰਦਰ ਛੁਪ ਗਿਆ ਰੱਬ


ਇਕ ਰੱਬ ਏ ਉਹ ਹਸਤੀ, ਜਿਹਨੇ ਸਾਰਾ ਜਗਤ ਸਜਾਇਆ

ਗੁਰੂ ਰੱਬ ਦੀ ਦੂਸਰ ਹਾਲਤ, ਜਿਸਨੇ ਰੱਬ ਦਾ ਰਾਹ ਸਮਝਾਇਆ

ਪੂਜ ਦੋਰਾਂ ਕੂ ਜਾਣ ਬਰਾਬਰ, ਗੁਰ ਮਨ ਮਹਿ ਪ੍ਰਗਟਾਵੈ ਰੱਬ


ਰੱਬ ਜਨਮ ਨਹੀਂ ਲੈਂਦਾ, ਇਸ ਲਈ ਸਾਹਮਣੇ ਨਜਰ ਨ ਆਵੇ

ਉਸ ਗੁਰੂ ਵਚੋਲਾ ਸਾਜ ਦਿੱਤਾ, ਜਿਹੜਾ ਸਭ ਕੂ ਸਬਕ ਸਿਖਾਵੇ

ਗੁਰੂ ਸਿਖਿਆ ਮੰਗ ਭਿਖਿਆ, ਭਰਮ ਧਰਮ ਚ ਖੋਇਆ ਜੱਗ
 

Dalvinder Singh Grewal

Writer
Historian
SPNer
Jan 3, 2010
1,777
443
80


ਨਾ ਕਰ ਮੇਰੀ ਮੇਰੀ ਬੰਦਿਆ।

ਤੂੰ ਮਿੱਟੀ ਦੀ ਢੇਰੀ ਬੰਦਿਆ ॥

ਖਾਲੀ ਆਇਆ ਖਾਲੀ ਜਾਣਾ,

ਕੀ ਏ ਖੱਟੀ ਤੇਰੀ ਬੰਦਿਆ॥

ਪੇਟ ‘ਚ ਸੀ ਤਾਂ ਰੱਬ ਰੱਬ ਕਰਦਾ,

ਦੁੱਧ ਮੂੰਹ ਲਾ ਮਤ ਫੇਰੀ ਬੰਦਿਆ॥

ਮਾਇਆ ਨੇ ਐਸਾ ਉਲਝਾਇਆ,

ਯਾਦ ਨਾ ਰੱਬ ਇਕ ਵੇਰੀ ਬੰਦਿਆ॥

ਖਲਜਗਣਾ ਵਿੱਚ ਖੱਜਲ ਹੋਇਆ,

ਯਾਦ ਮੂੜੀ ਫਿਰ ਤੇਰੀ ਬੰਦਿਆ ॥

ਹੁਣ ਤਾਂ ਕਰ ਲ਼ੈ ਯਾਦ ਓਸ ਨੂੰ,

ਬੜੀਓ ਝੱਲ ਖਲੇਰੀ ਬੰਦਿਆ॥

ਆਵਾਗਉਣ ਤੋਂ ਜੇ ਛੁਟਣਾ ਹੈ,

ਨਾਮ ਬਿਨ ਨਾ ਰਾਹ ਤੇਰੀ ਬੰਦਿਆ॥

ਨਾਮ ਜਪੀਂ ਤੇ ਉਸ ਸੰਗ ਜੁੜ ਜਾ,

ਉਸ ਵਿੱਚ ਮੰਜ਼ਿਲ ਤੇਰੀ ਬੰਦਿਆ॥
 

Dalvinder Singh Grewal

Writer
Historian
SPNer
Jan 3, 2010
1,777
443
80
ਮੋਹ ਮਾਇਆ ਤੋਂ ਮੂੰਹ ਨੂੰ ਮੋੜੋ

ਡਾ ਦਲਵਿਂਦਰ ਸਿੰਘ ਗ੍ਰੇਵਾਲ


ਮੋਹ ਮਾਇਆ ਤੋਂ ਮੂੰਹ ਨੂੰ ਮੋੜੋ ॥

ਇੱਕ ਸੱਚੇ ਸੰਗ ਖੁਦ ਨੂੰ ਜੋੜੋ ॥

ਸਬਰ ਸਬੂਰੀ ਜੀਵਨ ਜੀਵੋ,

ਕਾਮ, ਕ੍ਰੋਧ, ਅਹੰਕਾਰ ਤੋਂ ਤੋੜੋ।


ਵੈਰ ਵਿਰੋਧ ਨ ਰੱਖੋ ਕੋਈ॥

ਮਾਤ ਪਿਤਾ ਸਭ ਦਾ ਜੋ ਸੋਈ ॥

ਭੇਦ ਭਾਵ ਦੀ ਗੱਲ ਕਰੋ ਨਾ,

ਵਿਸ਼ਵ ਭਲੇ ਦੀ ਕਰ ਅਰਜ਼ੋਈ।


ਇਧਰ ਉਧਰ ਤੋਂ ਧਿਆਨ ਹਟਾ ਕੇ,

ਪੂਰਾ ਧਿਆਨ ਉਸੇ ਵਿੱਚ ਲਾ ਕੇ ॥

ਅੰਦਰ ਤੋਂ ਹੀ ਖੋਜੋ ਉਸਨੂੰ,

ਭਟਕਣ ਸਾਰੀ ਸੋਚ ਹਟਾ ਕੇ।


ਧਿਆਨ ਜੁੜੇ ਮਿਲਦਾ ਝਲਕਾਰਾ,

ਹੋਵੇ ਕਿਰਪਾ ਮਿਲੇ ਪਿਆਰਾ।

ਉਸ ਮਿਲਿਆਂ ਉਸ ਦੇ ਹੋ ਜਾਓ,

ਛੱਡ ਦਿਓ ਜੱਗ ਦਾ ਹੋਰ ਸਹਾਰਾ।


ਉਸ ਮਿਲਿਆਂ ਮਨ ਖੇੜਾ ਆਵੇ,

ਉਸ ਮਿਲਿਆਂ ਦੁਬਿਧਾ ਮਿਟ ਜਾਵੇ।

ਉਸ ਮਿਲਿਆਂ ਹੀ ਪਾਰ ਉਤਾਰਾ।

ਆਉਣ ਜਾਣ ਦਾ ਗੇੜ ਮੁਕਾਵੇ।


ਜਿਸ ਜੀਦੇ ਜੀ ਮਰਨਾ ਸਿੱਖਿਆ,

ਉਸਦੇ ਭਾਗੀ ਸੱਚਾ ਲਿਖਿਆ,

ਲੋੜ ਰਹੇ ਨਾ ਕੋਈ ਉਸ ਨੂੰ,

ਜੀਵਨ ਮਾਰਗ ਦੀ ਇਹ ਵਿਥਿਆ।

 

Dalvinder Singh Grewal

Writer
Historian
SPNer
Jan 3, 2010
1,777
443
80
ਇਹ ਤਾਂ ਤੂੰ ਹੀ ਜਾਣੇ

ਡਾ ਦਲਵਿਂਦਰ ਸਿੰਘ ਗ੍ਰੇਵਾਲ

ਚੰਗੀ ਕਰਦਾ ਮਾੜੀ ਕਰਦਾ ਇਹ ਤਾਂ ਤੂੰ ਹੀ ਜਾਣੇ,

ਸਮਝੇ ਕੀਕੂ ਭੋਲਾ ਪੰਛੀ ਜੋ ਤੇਰਾ ਨਿੱਘ ਮਾਣੇ ।

ਸਭ ਬ੍ਰਹਮੰਡ ਚੱਕਰ ਵਿਚ ਪਾਇਆ, ਕੋਈ ਨ ਟਿਕਦਾ ਪਲ ਵੀ,

ਬਦਲਣ ਦਾ ਇਹ ਨਿਯਮ ਤਾਂ ਕੋਈ ਜਾਨਣ ਬੜੇ ਸਿਆਣੇ।

ਕਾਮ ਕ੍ਰੋਧ ਮੋਹ ਲੋਭ ਚ ਪਾ ਕੇ ਖੇਡ ਖਿਡਾਵੇ ਕਿਹੜੀ?

ਇਸ ਗੱਲ ਦਾ ਹੰਕਾਰ ਕਰੇ ਕੋਈ ਜੇ ਮੁੜ ਆਪ ਸਮਾਣੇ।

ਤੈਨੂੰ ਬਿਨ ਤੱਕਿਆ ਕੀ ਜਾਨਣ, ਤੂੰ ਨਾ ਸ਼ਕਲ ਵਿਖਾਏਂ,

ਕਹਿੰਦੇ ਕੁਦਰਤ ਰਾਹੀਂ ਬਦਲੇ ਰੋਜ ਨਵੇਂ ਨਿਤ ਬਾਣੇ।

ਜੋ ਕਰਵਾਵੇਂ ਉਹ ਹੀ ਕਰਨਾ, ਉਲਟ ਨਾ ਜਾਵੇ ਕੋਈ,

ਜੋ ਤੀਂਗੜ ਦਾ “ਮੈਂ ਸਭ ਕੀਤਾ” ਕੀ ਜਾਣੇ ਰੱਬ ਭਾਣੇ।

ਜੋ ਮਰਜੀ ਜੋ ਹੁਕਮ ਹੈ ਤੇਰਾ, ਉਹ ਲਾਇਆ ਸਿਰ ਮੱਥੇ,

ਸਹਿਜ ਤਾ ਜੀਣਾ ਸਭ ਤੋਂ ਚੰਗਾ ਆਖਣ ਏਹੋ ਸਿਆਣੇ।

 

Dalvinder Singh Grewal

Writer
Historian
SPNer
Jan 3, 2010
1,777
443
80
ਮਿਹਨਤ ਦਾ ਮੁੱਲ
ਡਾ ਦਲਵਿਂਦਰ ਸਿੰਘ ਗ੍ਰੇਵਾਲ


ਭੱਜਦੇ ਹੋਏ ਵਕਤ ਨਾਲ ਕੋਈ ਵੀ ਭੱਜ ਨਾ ਸਕਦਾ।
ਢੇਰ ਖਾਣ ਨੂੰ ਹੋਣ ਸਦਾ ਕੋਈ ਰੱਜ ਨਾ ਸਕਦਾ।
ਖਾਣ ਦੀ ਖਾਤਰ ਮਿਹਨਤ ਨਾਲ ਕਮਾਉਣਾ ਪੈਂਦਾ,
ਚਾਦਰ ਹੋਵੇ ਛੋਟੀ ਤਾਂ ਤਨ ਕੱਜ ਨਾ ਸਕਦਾ।
ਕਰਨੀ ਪੈਂਦੀ ਮਿਹਨਤ ਸਭ ਨੂੰ ਅਪਣੇ ਦੋਨੋਂ ਹੱਥੀ
ਇੱਕ ਹੱਥ ਦੇ ਨਾਲ ਢੋਲ ਤਾਂ ਵੱਜ ਨਾ ਸਕਦਾ ।
ਗੁੱਸਾ ਗਿਲਾ ਜਰਦੇ ਨੇ ਜੋ ਲੋਕ ਨਹੀਂ ਬੇਗਾਨੇ
ਫਿਕਰ ਜੋ ਕਰਦੇ ਪਿਆਰ ਉਨ੍ਹਾਂ ਦਾ, ਕਜ ਨਾ ਸਕਦਾ।
ਮਤਲਬ ਖਾਤਰ ਮੱਖਣ ਲਾਉਂਦੇ ਬਚ ਕੇ ਰਹਿਣਾ,
ਬਿਨ ਪਾਣੀ ਦੇ ਬੱਦਲ ਕੋਈ ਗੱਜ ਨਾ ਸਕਦਾ।
ਜਿਸ ਨੇ ਕੀਤੀ ਮਿਹਨਤ ਉਹ ਤਾਂ ਡਿਗਣ ਤੋਂ ਡਰਦਾ,
ਵਿਹਲੜ ਅਪਣੇ ਵਿਹਲਪੁਣੇ ਨੂੰ ਤਜ ਨਾ ਸਕਦਾ।
 

Dalvinder Singh Grewal

Writer
Historian
SPNer
Jan 3, 2010
1,777
443
80
ਵਾਹ! ਬ੍ਰਹਿਮੰਡ ਰਚਾਇਆ ਹੈ

ਡਾ ਦਲਵਿਂਦਰ ਸਿੰਘ ਗ੍ਰੇਵਾਲ


ਵਾਹ! ਬ੍ਰਹਿਮੰਡ ਰਚਾਇਆ ਹੈ।

ਇਹ ਸਭ ਰੱਬ ਦੀ ਮਾਇਆ ਹੈ ।

ਅਰਬਾਂ ਖਰਬਾਂ ਜੀਵ ਜੰਤ,

ਸਭ ਮੂੰਹ ਖਾਣਾ ਪਾਇਆ ਹੈ ।

ਹਰ ਪਲ ਬਦਲੀ ਜਾਂਦਾ ਹੈ,

ਰੰਗ ਨਵਾਂ ਦਿਖਲਾਇਆ ਹੈ ।

ਰੂਹ ਥਾਂ ਬਦਲੀ ਜਾਂਦੀ ਹੈ,

ਮਿਟਦੀ ਰਹਿੰਦੀ ਕਾਇਆ ਹੈ ।

ਜਾਣਾ ਸਭ ਦਾ ਨਿਸ਼ਚਿਤ ਹੈ,

ਜੋ ਵੀ ਜਗ ਤੇ ਆਇਆ ਹੈ ।

ਕੋਠੇ, ਕੋਠੀ, ਰਾਜ ਮਹਿਲ,

ਸਾਂਭ ਨਹੀ ਕੋਈ ਪਾਇਆ ਹੈ।

ਖਾਲੀ ਹੱਥ ਹੀ ਆਉਂਦਾ ਹੈ,

ਖਾਲੀ ਹੱਥ ਹੀ ਧਾਇਆ ਹੈ।

ਮੇਰੀ ਮੇਰੀ ਛੱਡ ਮਿਤਰਾ,

ਦੁਨੀਆਂ ਰੱਬ ਦੀ ਮਾਇਆ ਹੈ।

ਮਾਣ ਮੁਹੱਬਤ ਦੋ ਪਲ ਦੇ,

ਤੁਰ ਗਏ ਜਗ ਪਰਾਇਆ ਹੈ।

ਬਾਕੀ ਸਭ ਕੁਝ ਅਸਥਿਰ ਹੈ,

ਰਾਮ ਨਾਮ ਸੱਚ ਸਾਇਆ ਹੈ ।
 

swarn bains

Poet
SPNer
Apr 8, 2012
994
200
ਮੇਰੀ ਮੇਰੀ

ਜੋ ਜੰਮਿਆਂ ਸੋ ਮਰਨਾ, ਕਿਉਂ ਮੇਰੀ ਮੇਰੀ ਕਰਨਾ

ਜੋ ਹੋਣਾ ਸੋ ਹੋਏਗਾ, ਫਿਰ ਕਿਉਂ ਮਰਨ ਤੋਂ ਡਰਨਾ



ਜੰਮਣ ਮਰਨਾ ਦੁਨੀਆਂਬਾਜੀ, ਪੀਰ ਫਕੀਰ ਕੋਈ ਗਾਜੀ

ਜੰਮਣ ਵੇਲੇ ਸਭ ਖੁਸ਼ੀ ਮਨਾਵਣ, ਮਰਨ ਤੇ ਕੋਈ ਨ ਰਾਜੀ

ਬੰਦਿਆ ਸੋਚ ਵਿਚਾਰ ਜਰਾ, ਚੰਗਾ ਕਰਮ ਕਰ ਜੋ ਕਰਨਾ



ਰੱਬ ਮਨਾਉਣ ਕੂ, ਤੈਨੂੰ ਇਸ ਜੱਗ ਵਿਚ ਘੱਲਿਆ

ਐਵੇਂ ਨ ਖੇਹ ਖਾਈ ਜਾ, ਚੰਗੇ ਕਰਮ ਕਮਾ ਝੱਲਿਆ

ਕਰ ਲੈ ਮਨ ਦੀ ਸਫਾਈ, ਜੇ ਜੱਗ ਚੋਂ ਪਾਰ ਉਤਰਨਾ



ਅਪਣਾ ਨਾਮ ਲਿਖਾਉਣ ਕੂ, ਲੋਕੀਂ ਕਰਦੇ ਬਹੁ ਧੰਦੇ

ਮਨ ਦਾ ਮਾਣ ਵਧਾਉਣ ਕੂ, ਪਰ ਜਾਣਨ ਨਾ ਚੰਗੇ ਮੰਦੇ

ਬਾਝ ਨਿਮਰਤਾ ਮਨ ਨ ਰਾਜੀ, ਹੋਰ ਕਿਵੇਂ ਨੀ ਸਰਨਾ



ਮਨ ਚੰਗੇ ਰਾਹ ਤੇ ਪਾ, ਨੇਕੀ ਕਰਕੇ ਤੂੰ ਭੁੱਲ ਜਾ

ਮਨ ਦਾ ਮਾਣ ਭੁੱਲ, ਸਦਾ ਹਰਿ ਹਰਿ ਨਾਮ ਧਿਆ

ਇਕ ਗੱਲ ਚੇਤੇ ਰੱਖ ਭਾਈ, ਜੋ ਜੰਮਿਆ ਸੋ ਮਰਨਾ



ਮਰਨਾ ਚੇਤੇ ਜੇ ਰਹੇ, ਤਾਂ ਜਨ ਚੰਗੇ ਕਰਮ ਕਮਾਵੇ

ਕਰਮ ਧਰਮ ਕਿਸੇ ਕੰਮ ਨਹੀਂ, ਚੰਗਾ ਮੰਦਾ ਸੰਗ ਲੈ ਜਾਵੇ

ਰਾਮ ਨਾਮ ਮਨ ਵਸੈ, ਸਾਧ ਸੰਗਤ ਕੀ ਸੇਵਾ ਕਰਨਾ



ਚਰ ਵਰਨ ਚਾਰ ਜਨਮ ਅਵਸਥਾ, ਲੱਖ ਚੁਰਾਸੀ ਵਾਰੀ

ਝੁਕ ਰੇ ਵਕਤ ਲੰਘਾ ਬੰਦੇ, ਕਿਸੇ ਕੰਮ ਨਹੀਂ ਸਰਦਾਰੀ

ਊਚ ਨੀਚ ਸਭ ਇਕ ਬਰਾਬਰ, ਜਿਸ ਵੇਲੇ ਤੂੰ ਮਰਨਾ



ਗੁਰੂ ਧਾਰ ਚਿੱਤ ਚਰਨੀ ਲਾ, ਗੁਰ ਇੰਞ ਸਬਦ ਸੁਣਾਵੇ

ਗੁਰ ਸਬਦ ਕਮਾ ਨਾਮ ਧਿਆ, ਮਨ ਸਿੱਧਾ ਹੋ ਜਾਵੇ

ਗੁਰੂ ਰੱਬ ਦਾ ਵਚੋਲਾ, ਮਨ ਮਹਿ ਹਰਿ ਪਰਗਟ ਕਰਨਾ
 

swarn bains

Poet
SPNer
Apr 8, 2012
994
200
ਦਰ ਤੇ ਭਿਖਾਰੀ

ਕਰ ਕਾਸਾ , ਤੇਰੇ ਦਰ ਤੇ ਭਿਖਾਰੀ ਮੰਗਦਾ

ਚਿੱਤ ਦਰਸ ਪਿਆਸ, ਪੋਖਾ ਰਾਮ ਨਾਮ ਰੰਗਦਾ

ਤੇਰੇ ਦਰਸਨ ਕੀ ਤਲਬ, ਤੇਰੇ ਦਰ ਖੜ੍ਹਾ ਭਿਖਾਰੀ

ਅਲਖ ਜਗਾਈ ਦਰ ਤੇ, ਨਾਮ ਖੈਰ ਪਾ ਬਨਵਾਰੀ

ਵਾਕਣ ਭੌਰੇ ਮਹਿਕ ਖਿੱਚਦੀ, ਦੇ ਨਾਮ ਕਮਲ ਰੰਗ ਦਾ

ਕਾਲੀ ਘਟਾ ਆਏ ਦਿਲ ਘਬਰਾਏ, ਤੇਰਾ ਨਾਮ ਧਿਆਵਾਂ

ਬੱਦਲ ਗਰਜੇ ਬਿਜਲੀ ਚਮਕੇ, ਵਾਂਗ ਪਪੀਹੇ ਕੁਰਲਾਵਾਂ

ਝਿਮ ਝਿਮ ਬਰਖਾ ਵਰਸੇ, ਘੁਰਨੇ ਵੜ ਜਾਵਾਂ ਸੰਗਦਾ

ਪਾਪ ਪੁੰਨ ਦੀ ਸਾਰ ਨ ਕਾਈ, ਕਰਮ ਕਮਾਵਣ ਸਾਰੇ

ਦੁੱਧ ਦਾ ਦੁੱਧ ਪਾਣੀ ਦਾ ਪਾਣੀ, ਆਪੇ ਹੋ ਜਾਣ ਨਿਆਰੇ

ਗੁਰੂ ਸਿਖਾਵੈ ਬੈਂਸ ਲਿਖਾਵੈ, ਪਾਹ ਚੜ੍ਹਾਵੈ ਹਰਿ ਰੰਗ ਦਾ

ਨਾਮ ਦੀ ਝਾਕ ਅਵੱਲੀ, ਲੋ ਵਗੇ ਨੀਰ ਜਾਣ ਟੁਰੀ ਆਵਾਂ

ਦੂਰ ਦੂਰ ਤੂੰ ਟੁਰਦਾ ਜਾਵੇਂ, ਜਿਉਂ ਜਿਉਂ ਮੈਂ ਨੇੜੇ ਆਵਾਂ

ਪਤਾ ਸਤਾ ਨ ਮੈਨੂੰ ਕੋਈ, ਤੂੰ ਕਿਸੈ ਕਿਹੇ ਰੰਗ ਰੰਗਦਾ

ਰਥਵਾਨ ਬਣ ਰਥ ਭਜਾਵੇਂ, ਬੈਲ ਮੈਂ ਤੇਰੇ ਰਥ ਦਾ

ਜਿਉਂ ਜਿਉਂ ਦੌੜ ਲਗਾਵਾਂ, ਨਸ਼ਾ ਚੜ੍ਹੇ ਮੈਂ ਨੱਸਦਾ

ਕਿੱਲੇ ਖੜੋਤਾ ਬੜ੍ਹਕਾਂ ਮਾਰਾਂ, ਟੱਲ ਖੜਕੇ ਜਦੋਂ ਜੰਗ ਦਾ

ਸੋਹਣੀ ਮਹੀਵਾਲ ਪ੍ਰੀਤ ਅਸਾਡੀ, ਕੱਚੇ ਘੜੇ ਤਰ ਆਵਾਂ

ਝਨਾ ਚ ਲਹਿਰਾਂ ਠਾਠਾਂ ਮਾਰਨ, ਮਰਨੋ ਨਾ ਘਬਰਾਵਾਂ

ਮਾਹੀ ਛਾਲ ਝਨਾ ਵਿਚ ਮਾਰੀ, ਇਸ਼ਕ ਯਾਰ ਦਾ ਮੰਗਦਾ

ਯਾਰ ਮਿਲਾ ਦੇ ਸਬਦ ਸਿਖਾ ਦੇ, ਨਿੱਤ ਹਰਿ ਨਾਮ ਧਿਆਵਾਂ

ਸਤਿਗੁਰੂ ਦਰ ਢਹਿ ਜਾਵਾਂ, ਹੋਰ ਕਿਤੇ ਨ ਢੂੰਡਣ ਜਾਵਾਂ

ਕਰ ਕਾਸਾ ਮੋਢੇ ਬਗਲੀ, ਸਖੀ ਦਰਸਣ ਤੇਰਾ ਮੰਗਦਾ
 

Dalvinder Singh Grewal

Writer
Historian
SPNer
Jan 3, 2010
1,777
443
80
ਰੁਬਾਈਆਂ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਰੱਬ ਜੋ ਦਿੰਦਾ ਉਹੀ ਬਥੇਰਾ ।

ਮਨ ਵਿੱਚ ਰੱਖ ਸਬਰ, ਐ ਸ਼ੇਰਾ ।

ਚਾਹਤ ਬਹੁਤੇ ਦੀ ਬੇਲੋੜੀ,

ਸਬਰ ‘ਚ ਹਿਰਦਾ ਸ਼ਾਂਤ ਜੇ ਤੇਰਾ ।


ਮੇਰੀ ਮੇਰੀ ਕਰਦਾ ਕਿਉਂ ਜਦ ਮਰਨਾ ਹੈ ।

ਖਾਕ ਚ ਮਿਲਦਾ ਜਿਹੜਾ ਵੀ ਤੂੰ ਕਰਨਾ ਹੈ।

ਨਾਲ ਤੇਰੇ ਨਾ ਜਾਣਾ ਹੈ ਕੁੱਝ ਫਿਰ ਤੂੰ ਕਿਉਂ?

ਲੋੜਾਂ ਤੋਂ ਵੱਧ ਅਪਣਾ ਘਰ ਇਉਂ ਭਰਨਾ ਹੈ।


ਰੱਬ ਦੇ ਹੁਕਮ ਚ ਰਹਿਣਾ ਸਿਖ ਲੈ।

ਮਨ ਸੰਤੋਖੀ ਰੱਖਣਾ ਸਿਖ ਲੈ।

ਹੋਰਾਂ ਸੰਗ ਵੰਡ ਖਾਣਾ ਸਿੱਖ ਲੈ,

ਭੁਖੇ ਢਿੱਡ ਰਜਾਣਾ ਸਿੱਖ ਲੈ।

 

swarn bains

Poet
SPNer
Apr 8, 2012
994
200
ਸਿਖਿ ਸਿਖ ਲੈ ਗੁਰੂ ਤੋਂ ਸਿਖ ਲੈ
ਗੁਰ ਕਾ ਸਬਦ ਮਨ ਮਹਿ ਲਿਖ ਲੈ
ਸਬਦ ਕਮਾ ਨਾਮ ਧਿਆ, ਭਵਸਾਗਰ ਪਾਰ ਹੋ ਜਾਣਾ ਹੈ
 
📌 For all latest updates, follow the Official Sikh Philosophy Network Whatsapp Channel:
Top