- Jan 3, 2010
- 1,723
- 437
- 80
ਬਾਪੂ ਦੀ ਸੰਦੂਕੜੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੈਨੂੰ ਬੜੀ ਯਾਦ ਆਵੇ ਬਾਪੂ ਦੀ ਸੰਦੂਕੜੀ।
ਮਨ ਤੋਂ ਨਾ ਕਦੇ ਜਾਵੇ ਬਾਪੂ ਦੀ ਸੰਦੂਕੜੀ ।
ਉਹਦੇ ਵਿੱਚ ਸਾਰਾ ਬੇਸ਼-ਕੀਮਤੀ ਸਮਾਨ ਸੀ।
ਪੌਲੀ, ਧੇਲਾ, ਟਕਿਆਂ ਤੇ ਆਨਿਆਂ ਦੀ ਭਾਨ ਸੀ ।
ਪੈਂਸਲ, ਰਬੜ, ਨੇਲਕਟਰ ਤੇ ਕੰਘਾ ਸੀ ।
ਬਾਲਪੈਨ, ਸ਼ਾਰਪਨਰ ਛੋਟਾ ਨੀਲ ਰੰਗਾ ਸੀ।
ਕੀਮਤੀ ਗਰੀਬੀ ਦਾਵੇ, ਬਾਪੂ ਦੀ ਸੰਦੂਕੜੀ।
ਮੈਨੂੰ ਬੜੀ ਯਾਦ ਆਵੇ ਬਾਪੂ ਦੀ ਸੰਦੂਕੜੀ।
ਰਖੀਆਂ ਸੰਭਾਲ ਵਿੱਚ ਰੋਜ਼ ਦੀਆਂ ਡਾਇਰੀਆਂ।
ਜਨਮਾਂ ਦੀਆਂ ਪੱਤਰੀਆਂ ਤੇ ਆਈਆਂ ਹੋਈਆਂ ਚਿੱਠੀਆਂ।
ਖੱਟੀ ਤੇ ਖਰਚ ਸਭ ਰਸੀਦਾਂ ਤੇ ਹਿਸਾਬ ਸੀ।
ਕਟਿੰਗ ਅਖਬਾਰਾਂ ਦੀਆਂ ਖਬਰਾਂ ਲਾਜਵਾਬ ਸੀ ।
ਯੁੱਗ ਇਕ ਗਿਆ ਗਾਵੇ, ਬਾਪੂ ਦੀ ਸੰਦੂਕੜੀ।
ਮੈਨੂੰ ਬੜੀ ਯਾਦ ਆਵੇ ਬਾਪੂ ਦੀ ਸੰਦੂਕੜੀ।
ਉੁਸ ਵਿੱਚ ਸਾਂਭਿਆ ਉਜਾੜੇ ਦਾ ਬਿਆਨ ਸੀ।
ਮਾਰ ਕਾਟ ਵਿੱਚ ਲੱਗਾ ਕਿਵੇਂ ਇਨਸਾਨ ਸੀ।
ਲੁੱਟੀਆਂ ਹਵੇਲੀਆਂ, ਪਿੱਛੋਂ ਅੱਗ ਲਾ ਲਾ ਸਾੜੀਆਂ
ਲਾਸ਼ਾਂ ਵਾਲਾ ਪਾਣੀ ਪੀ ਕੇ ਫੈਲੀਆਂ ਬਿਮਾਰੀਆਂ।
ਸਾਂਭੇ ਹੋਏ ਹੌਕੇ ਹਾਵੇ, ਬਾਪੂ ਦੀ ਸੰਦੂਕੜੀ।
ਮੈਨੂੰ ਬੜੀ ਯਾਦ ਆਵੇ ਬਾਪੂ ਦੀ ਸੰਦੂਕੜੀ ।
ਮਨ ਤੋਂ ਨਾ ਕਦੇ ਜਾਵੇ ਬਾਪੂ ਦੀ ਸੰਦੂਕੜੀ ।
ਫੋਟੋਆਂ ਪੁਰਾਣੀਆਂ ਸਲੀਕੇ ‘ਚ ਸੰਭਾਲੀਆਂ।
ਨੁਸਖੇ ਦਵਾਈਆਂ, ਥੱਲੇ ਬੇਬੇ ਦੀਆਂ ਵਾਲੀਆਂ।
ਬੰਦ ਦਰਵਾਜੇ ਵਿੱਚ ਬਾਪੂ ਉਹਨੂੰ ਖੋਲਦਾ।
ਘੰਟੇ ਬੱਧੀ ਰਹਿੰਦਾ ਉਹਨੂੰ ਵਾਚਦਾ ਤੇ ਫੋਲਦਾ।
ਬਾਪੂ ਨੂੰ ਸੰਦੂਕੜੀ ਦਾ ਬੜਾ ਹੀ ਪਿਆਰ ਸੀ।
ਲੱਕੜ ਦੀ ਸੀ ਭਾਵੇਂ, ਬੈਠਕ ਦਾ ਸ਼ਿੰਗਾਰ ਸੀ।
ਲੱਖਾਂ ਦੀ, ਗਰੀਬੀ ਦਾਵੇ ਬਾਪੂ ਦੀ ਸੰਦੂਕੜੀ।
ਮੈਨੂੰ ਬੜੀ ਯਾਦ ਆਵੇ ਬਾਪੂ ਦੀ ਸੰਦੂਕੜੀ ।
ਮਨ ਤੋਂ ਨਾ ਕਦੇ ਜਾਵੇ ਬਾਪੂ ਦੀ ਸੰਦੂਕੜੀ ।
ਬਚਪਨ ਜਵਾਨੀ ਬਾਪੂ ਉਹਦੇ ਵਿੱਚੋਂ ਭਾਲਦਾ ।
ਰੱiਖਆ ਹਿਸਾਬ ਹਰ ਬੀਤੇ ਹੋਏ ਸਾਲ ਦਾ ।
ਬਾਪੂ ਤੁਰ ਗਿਆ ਤੇ ਸੰਦੂਕੜੀ ਵੀ ਰੁਲ ਗਈ ।
ਹੋਈ ਨਾ ਸੰਭਾਲ ਨਵੀਂ ਪੀੜੀ ਇਹਨੂੰ ਭੁੱਲ ਗਈ।
ਹੋਵੇ ਉਹ ਜੋ ਰੱਬ ਭਾਵੇ, ਬਾਪੂ ਦੀ ਸੰਦੂਕੜੀ।
ਮੈਨੂੰ ਬੜੀ ਯਾਦ ਆਵੇ ਬਾਪੂ ਦੀ ਸੰਦੂਕੜੀ ।
ਮਨ ਤੋਂ ਨਾ ਕਦੇ ਜਾਵੇ ਬਾਪੂ ਦੀ ਸੰਦੂਕੜੀ ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੈਨੂੰ ਬੜੀ ਯਾਦ ਆਵੇ ਬਾਪੂ ਦੀ ਸੰਦੂਕੜੀ।
ਮਨ ਤੋਂ ਨਾ ਕਦੇ ਜਾਵੇ ਬਾਪੂ ਦੀ ਸੰਦੂਕੜੀ ।
ਉਹਦੇ ਵਿੱਚ ਸਾਰਾ ਬੇਸ਼-ਕੀਮਤੀ ਸਮਾਨ ਸੀ।
ਪੌਲੀ, ਧੇਲਾ, ਟਕਿਆਂ ਤੇ ਆਨਿਆਂ ਦੀ ਭਾਨ ਸੀ ।
ਪੈਂਸਲ, ਰਬੜ, ਨੇਲਕਟਰ ਤੇ ਕੰਘਾ ਸੀ ।
ਬਾਲਪੈਨ, ਸ਼ਾਰਪਨਰ ਛੋਟਾ ਨੀਲ ਰੰਗਾ ਸੀ।
ਕੀਮਤੀ ਗਰੀਬੀ ਦਾਵੇ, ਬਾਪੂ ਦੀ ਸੰਦੂਕੜੀ।
ਮੈਨੂੰ ਬੜੀ ਯਾਦ ਆਵੇ ਬਾਪੂ ਦੀ ਸੰਦੂਕੜੀ।
ਰਖੀਆਂ ਸੰਭਾਲ ਵਿੱਚ ਰੋਜ਼ ਦੀਆਂ ਡਾਇਰੀਆਂ।
ਜਨਮਾਂ ਦੀਆਂ ਪੱਤਰੀਆਂ ਤੇ ਆਈਆਂ ਹੋਈਆਂ ਚਿੱਠੀਆਂ।
ਖੱਟੀ ਤੇ ਖਰਚ ਸਭ ਰਸੀਦਾਂ ਤੇ ਹਿਸਾਬ ਸੀ।
ਕਟਿੰਗ ਅਖਬਾਰਾਂ ਦੀਆਂ ਖਬਰਾਂ ਲਾਜਵਾਬ ਸੀ ।
ਯੁੱਗ ਇਕ ਗਿਆ ਗਾਵੇ, ਬਾਪੂ ਦੀ ਸੰਦੂਕੜੀ।
ਮੈਨੂੰ ਬੜੀ ਯਾਦ ਆਵੇ ਬਾਪੂ ਦੀ ਸੰਦੂਕੜੀ।
ਉੁਸ ਵਿੱਚ ਸਾਂਭਿਆ ਉਜਾੜੇ ਦਾ ਬਿਆਨ ਸੀ।
ਮਾਰ ਕਾਟ ਵਿੱਚ ਲੱਗਾ ਕਿਵੇਂ ਇਨਸਾਨ ਸੀ।
ਲੁੱਟੀਆਂ ਹਵੇਲੀਆਂ, ਪਿੱਛੋਂ ਅੱਗ ਲਾ ਲਾ ਸਾੜੀਆਂ
ਲਾਸ਼ਾਂ ਵਾਲਾ ਪਾਣੀ ਪੀ ਕੇ ਫੈਲੀਆਂ ਬਿਮਾਰੀਆਂ।
ਸਾਂਭੇ ਹੋਏ ਹੌਕੇ ਹਾਵੇ, ਬਾਪੂ ਦੀ ਸੰਦੂਕੜੀ।
ਮੈਨੂੰ ਬੜੀ ਯਾਦ ਆਵੇ ਬਾਪੂ ਦੀ ਸੰਦੂਕੜੀ ।
ਮਨ ਤੋਂ ਨਾ ਕਦੇ ਜਾਵੇ ਬਾਪੂ ਦੀ ਸੰਦੂਕੜੀ ।
ਫੋਟੋਆਂ ਪੁਰਾਣੀਆਂ ਸਲੀਕੇ ‘ਚ ਸੰਭਾਲੀਆਂ।
ਨੁਸਖੇ ਦਵਾਈਆਂ, ਥੱਲੇ ਬੇਬੇ ਦੀਆਂ ਵਾਲੀਆਂ।
ਬੰਦ ਦਰਵਾਜੇ ਵਿੱਚ ਬਾਪੂ ਉਹਨੂੰ ਖੋਲਦਾ।
ਘੰਟੇ ਬੱਧੀ ਰਹਿੰਦਾ ਉਹਨੂੰ ਵਾਚਦਾ ਤੇ ਫੋਲਦਾ।
ਬਾਪੂ ਨੂੰ ਸੰਦੂਕੜੀ ਦਾ ਬੜਾ ਹੀ ਪਿਆਰ ਸੀ।
ਲੱਕੜ ਦੀ ਸੀ ਭਾਵੇਂ, ਬੈਠਕ ਦਾ ਸ਼ਿੰਗਾਰ ਸੀ।
ਲੱਖਾਂ ਦੀ, ਗਰੀਬੀ ਦਾਵੇ ਬਾਪੂ ਦੀ ਸੰਦੂਕੜੀ।
ਮੈਨੂੰ ਬੜੀ ਯਾਦ ਆਵੇ ਬਾਪੂ ਦੀ ਸੰਦੂਕੜੀ ।
ਮਨ ਤੋਂ ਨਾ ਕਦੇ ਜਾਵੇ ਬਾਪੂ ਦੀ ਸੰਦੂਕੜੀ ।
ਬਚਪਨ ਜਵਾਨੀ ਬਾਪੂ ਉਹਦੇ ਵਿੱਚੋਂ ਭਾਲਦਾ ।
ਰੱiਖਆ ਹਿਸਾਬ ਹਰ ਬੀਤੇ ਹੋਏ ਸਾਲ ਦਾ ।
ਬਾਪੂ ਤੁਰ ਗਿਆ ਤੇ ਸੰਦੂਕੜੀ ਵੀ ਰੁਲ ਗਈ ।
ਹੋਈ ਨਾ ਸੰਭਾਲ ਨਵੀਂ ਪੀੜੀ ਇਹਨੂੰ ਭੁੱਲ ਗਈ।
ਹੋਵੇ ਉਹ ਜੋ ਰੱਬ ਭਾਵੇ, ਬਾਪੂ ਦੀ ਸੰਦੂਕੜੀ।
ਮੈਨੂੰ ਬੜੀ ਯਾਦ ਆਵੇ ਬਾਪੂ ਦੀ ਸੰਦੂਕੜੀ ।
ਮਨ ਤੋਂ ਨਾ ਕਦੇ ਜਾਵੇ ਬਾਪੂ ਦੀ ਸੰਦੂਕੜੀ ।

