• Welcome to all New Sikh Philosophy Network Forums!
    Explore Sikh Sikhi Sikhism...
    Sign up Log in

Poem Punjabi ਸਤਿਨਾਮ ਕਰਤਾਰ

Dalvinder Singh Grewal

Writer
Historian
SPNer
Jan 3, 2010
1,729
437
80
ਜੀਵਨ ਸਾਥਣ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਅੱਸੀਆਂ ਨੂੰ ਹੈ ਢੁਕੀ ਭਾਵੇਂ, ਅਜੇ ਜਵਾਨੀ ਝਲਕੇ।

ਰੀਤ ਰਿਵਾਜਾਂ ਦੀ ਹੈ ਮਾਹਿਰ, ਉਮਰਾਂ ਦੇ ਵਿੱਚ ਢਲ ਕੇ।

ਗੁਰਬਾਣੀ ਨਾਲ ਜੁੜ ਕੇ ਰਹਿੰਦੀ ਪਾਠ ਸਵੇਰੇ ਸ਼ਾਮੀਂ।

ਬੱਚਿਆਂ ਨੂੰ ਵੀ ਗੁਰ ਲੜ ਲਾਇਆ, ਗੁਰੂਦੁਆਰੇ ਚੱਲਕੇ।

ਪਾਸੇ ਹੋਵੇ, ਲਭਦਾ ਫਿਰਦਾਂ, ਨੇੜੇ ਦਾ ਸੁਖ ਡਾਢਾ,

ਜੱਫੀ ਪਾਵੇ ਤਾਂ ਖਿੜ ਜਾਵਾਂ, ਚਾਅ ਨੈਣਾਂ ਚੋਂ ਝਲਕੇ।

ਸਾਰੇ ਘਰ ਨੂੰ ਫਿਰੇ ਸੰਭਾਲੀ, ਔਖੀ ਸੌਖੀ ਹੋ ਕੇ,

ਆਖੇ ‘ਚਲਦੇ ਚੰਗੇ, ਕੀ ਏ, ਲੈਣਾ ਮੰਜਾ ਮੱਲ ਕੇ’ ।

ਵੱਡਾ ਏ ਪਰਿਵਾਰ, ਖਿਲਾਰਾ ਜਿਸ ਦਾ ਚਾਰੇ ਪਾਸੇ,

ਰੱਖਦੀ ਇਹ ਕੰਟਰੋਲ ਬਣਾ ਕੇ ਰੋਜ਼ ਸੁਨੇਹੇ ਘੱਲ ਕੇ ।

ਸਭਨਾਂ ਦੇ ਲਈ ਪਿਆਰ ਬਥੇਰਾ, ਸਾਰੇ ਇਸ ਨੂੰ ਚਾਹੁੰਦੇ,

ਅੱਜ ਤਾਂ ਇਸ ਦੀ ਚੌਧਰ, ਹੋਣਾ ਪਤਾ ਨਹੀਂ ਕੀ ਭਲਕੇ?

ਰੱਬਾ ਇਸ ਨੂੰ ਰੱਖੀਂ ਖਿੜਦਾ, ਟੱਬਰ ਵੀ ਖਿੜ ਜਾਂਦਾ,

ਇੱਕ ਫੁੱਲ ਤੋਂ ਬਣ ਗਈ ਬਗੀਚੀ, ਹੋਰ ਵਧੂਗੀ ਫਲ ਕੇ।
 

Dalvinder Singh Grewal

Writer
Historian
SPNer
Jan 3, 2010
1,729
437
80
ਵਾਹਿਗੁਰੂ ਜਪ ਬੀਬਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਉੱਠ ਜਾਗ ਵਾਹਿਗੁਰੂ, ਜਪ ਬੀਬਾ।

ਨਾ ਸੁਪਨਿਆਂ ਦੇ ਵਿਚ ਖਪ ਬੀਬਾ।

ਇਹ ਤੜਕਾ ਬੜਾ ਸੁਹਾਣਾ ਹੈ,

ਚੁੱਪ ਚਾਂ, ਨ ਸ਼ੋਰ ਧਿੰਗਾਣਾ ਹੈ,

ਕੋਈ ਭੌਂਕ ਰਿਹਾ ਨਾ ਕੁੱਤਾ ਹੈ,

ਜਗ ਲੰਬੀਆਂ ਤਾਣ ਕੇ ਸੁੱਤਾ ਹੈ।

ਰੱਬ ਨਾਲ ਧਿਆਨ ਲਗਾ ਉੱਠ ਕੇ।

ਸਾਂਝਾ ਉਸ ਨਾਲ ਤੂੰ ਪਾ ਉੱਠ ਕੇ।

ਹਰ ਸੋਚ ਮਾਰ ਤੇ ਚਿੱਤ ਟਿਕਾ।

ਰਾਹ ਮਿਲ ਜਾਊੂ ਉਸਨੂੰ ਮਿਲਣੇ ਦਾ ।

ਉਹਦੀ ਯਾਦ ‘ਚ ਉਸ ਸੰਗ ਜੁੜ ਜਾਏਂਗਾ।

ਜਗ ਕੋਲੋਂ ਇਸ ਤਰਾਂ ਮੁੜ ਜਾਏਂਗਾ।

ਹਰ ਪਾਸੇ ਓਹ ਹੀ ਹੋਏਗਾ,

ਥਨ ਮਨ ਦਾ ਮੋਹ ਤਦ ਖੋਏਗਾ।

ਤੂੰ ਹਲਕਾ ਹਲਕਾ ਹੋਵੇਂਗਾ।

ਸੱਚ ਸੁੱਚ ਦੀ ਰੂਹ ਨੂੰ ਛੋਹਵੇਂਗਾ ।

ਖੁਦ ਮਿਲ ਕੇ ਉਸਨੂੰ ਪਾਵੇਂਗਾ ।

ਫਿਰ ਉਸ ਵਰਗਾ ਹੋ ਜਾਵੇਂਗਾ

ਜਿਉ ਜੋਤ ਚ ਜੋਤ ਸਮਾਉਂਦੀ ਹੈ ।

ਰੂਹ ਮਿਲ ਇਉਂ ਖੁਦੀ ਮਿਟਾਉਂਦੀ ਹੈ।

ਇਹੋ ਹੀ ਅਸਲੀ ਤਪ ਬੀਬਾ।

ਉਠ ਜਾਗ ਵਾਹਿਗੁਰੂ ਜਪ ਬੀਬਾ।



 

Dalvinder Singh Grewal

Writer
Historian
SPNer
Jan 3, 2010
1,729
437
80
ਹਿਕਮਤ ਤਾਈ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਸਾਡੇ ਪਿੰਡ ਵਿੱਚ ਹਿਕਮਤ ਤਾਈ।

ਸਭ ਰੋਗਾਂ ਦੀ ਕਰੇ ਦਵਾਈ।

ਲੱਗ ਜਾਏ ਸਰਦੀ ਨਾਲ ਜੁਕਾਮ।

ਪੀਓ ਕਾੜਾ ਕਰੋ ਆਰਾਮ ।

ਕੰਬਲ ਵਿੱਚ ਲਿਪਟ ਸੌਂ ਜਾਓ।

ਸਰਦੀ ਨੂੰ ਇਉਂ ਗੁੱਠੇ ਲਾਓ।

ਹੋਵੇ ਜੇਕਰ ਗੋਡੀਂ ਪੀੜ।

ਪਾਰਕ ਘੁਮੋਂ ਛੱਡੋ ਭੀੜ।

ਢਿੱਡ ਵਿੱਚ ਪੀੜ ਜਦੋਂ ਹੋ ਜਾਵੇ।

ਫੱਕੀ ਇੱਕ ਜਮਾਇਣ ਖਿਲਾਵੇ।

ਪੀਵੋ ਨਿੰਬੂ ਇਕ ਨਿਚੋੜ।

ਬਦਹਜ਼ਮੀ ਦਾ ਹੈ ਇਹ ਤੋੜ।

ਯਾਦਦਾਸਤ ਜੇ ਹੋਵੇ ਮਾੜੀ।

ਖਾਉ ਬਦਾਮ ਛਿਲ ਲਾਹ ਕੇ ਸਾਰੀ।

ਭਰਿਆ ਮਹੁਕਿਆਂ ਨਾਲ ਸਰੀਰ।

ਅੱਕ-ਦੁੱਧ ਸੰਗ ਸਾੜੋ ਵੀਰ।

ਦੰਦ ਦੁਖਦਾ ਮੂੰਹ ਲੌਂਗ ਟਿਕਾਉ।

ਲਾਰਾਂ ਮੂੰਹ ਚੋਂ ਕੱਢਦੇ ਜਾਓ।

ਹੋਵੇ ਜ਼ਖਮ ਪਿਸ਼ਾਬ ਚ ਧੋਵੋ ।

ਮਲ ਮਿੱਟੀ, ਵਿੱਚ ਧੁੱਪ ਖਲੋਵੋ ।

ਜਦ ਬੁਖਾਰ ਨੂੰ ਵਧਦਾ ਪਾਓ ।

ਗਿੱਲੀ ਪੱਟੀ ਮੱਥੇ ਲਾਓ।

ਹੱਡ ਪੀੜ ਜੇ ਔਖੀ ਜਰਨੀ।

ਮਾਲਿਸ਼ ਤੇਲ ਸਾਂਢੇ ਦੀ ਕਰਨੀ।

ਦੁਖਦਾ ਹੋਵੇ ਜਦੋਂ ਸਰੀਰ।

ਹਲਦੀ ਪਾ ਦੁਧ ਗਰਮ ਪੀ ਵੀਰ।

ਗਲ ਪੱਕੇ ਤੇ ਭਾਫ ਲੈ ਲੈਣੀ।

ਕਰੋ ਗਰਾਰੇ ਪੀੜ ਨਾ ਰਹਿਣੀ।

ਹੋਰ ਇਲਾਜ ਬੜੇ ਸਮਝਾਉਂਦੀ।

ਸਾਡੇ ਸਭ ਦੇ ਰੋਗ ਮਿਟਾਉਂਦੀ।

ਛੋਟੇ ਮੋਟੇ ਰੋਗ ਹਟਾਵੇ ।

ਡਾਕਟਰਾਂ ਤੋਂ ਤਾਈ ਬਚਾਵੇ।
 

swarn bains

Poet
SPNer
Apr 8, 2012
989
200
ਵਣਜਾਰਾ

ਤੂੰ ਮਨ ਦੇ ਘੋੜੇ ਦੁੜਾਈ ਜਾ, ਤੇਰੇ ਮਨ ਜੋ ਲੱਗੈ ਪਿਆਰਾ

ਤੇਰੇ ਅੰਦਰ ਛੁਪਿਆ ਬੈਠਾ, ਬਿਨ ਤੱਕੜੀ ਤੋਲੈ ਵਣਜਾਰਾ

ਰੱਬ ਦੀ ਤੱਕੜੀ ਇਨੀਂ ਪੱਕੀ, ਤੋਲ ਚ ਫਰਕ ਨ ਪਾਵੇ ਰੱਤੀ

ਟੰਕ ਚੜ੍ਹਾਉਣਾ ਲੋੜ ਨ ਕਾਈ, ਤੋਲ ਲਵੇ ਸਭ ਕੱਚੀ ਪੱਕੀ

ਜੈਸੀ ਕਰਨੀ ਤੈਸੀ ਭਰਨੀ, ਪਲ ਪਲ ਹਿਸਾਬ ਰੱਖਦਾ ਸਾਰਾ

ਜਿਉਂ ਬੱਚਾ ਪੈਦਾ ਹੋ ਪਾਵੈ, ਪੁਰਾਣਾ ਹਿਸਾਬ ਸੰਗ ਲੈ ਆਵੈ

ਜੈਸੇ ਕੋਈ ਕਰਮ ਕਮਾਵੈ, ਅੱਗੇ ਲਈ ਹਿਸਾਬ ਬਣ ਜਾਵੈ

ਮਨ ਅੰਦਰ ਛੁਪਿਆ ਬੈਠਾ, ਛਪਾਉਣ ਦਾ ਜ਼ਰਾ ਨਹੀਂ ਚਾਰਾ

ਜੋ ਤੂੰ ਕਮਾਇਆ ਸਭ ਲਿਖ ਪਾਇਆ, ਸਭ ਦੇ ਅੰਦਰ ਛੁਪਿਆ ਬੈਠਾ

ਲਿਖਣ ਪੜ੍ਹਨ ਦੀ ਲੋੜ ਨ ਪੈਂਦੀ, ਜੋ ਵਰਤੇ ਲਿਖ ਲੈਂਦਾ ਤੈਸਾ

ਪੇਟ ਪਾਲਣ ਕੂ ਚੋਰੀ ਕਰਦਾ, ਦਰ ਦਰ ਧੱਕੇ ਖਾਏ ਵਿਚਾਰਾ

ਜਾਣ ਸਮੇਂ ਖੁੱਲ ਜਾਏ ਕਿਤਾਬ, ਸਾਰੀ ਉਮਰ ਦਾ ਵਿਚ ਹਿਸਾਬ

ਚੰਗਾ ਕਰਮ ਕੋਈ ਨਹੀਂ ਕੀਤਾ, ਜੀਵਨ ਪਾ ਕੀਤਾ ਬਰਬਾਦ

ਤੈਨੂੰ ਬੈਂਸ ਸਮਝ ਨ ਆਈ, ਕਿਵੇਂ ਹੋਵੇ ਹੁਣ ਪਾਰ ਉਤਾਰਾ

ਪਾਰ ਉਤਾਰਾ ਉਸ ਦਾ ਹੁੰਦਾ, ਜਿਹੜਾ ਚੰਗੇ ਕਰਮ ਕਮਾਉਂਦਾ

ਜਿੱਥੇ ਵੇਖੇ ਰੱਬ ਸਹਾਈ, ਹਰਿ ਹਰਿ ਨਾਮ ਧਿਆਉਂਦਾ ਰਹਿੰਦਾ

ਸਤਿਗੁਰੂ ਪ੍ਰਭੂ ਦਾ ਵਚੋਲਾ, ਨਾਮ ਜਪਣ ਲਈ ਕਈ ਇਸ਼ਾਰਾ

ਕਰਜ਼ ਲਾਹੁਣ ਲਈ ਚੱਗ ਘੱਲਿਆ, ਰਾਮ ਨਾਮ ਨ ਭੁੱਲੀਂ ਬੱਲਿਆ

ਹਰਿ ਹਰਿ ਨਾਮ ਧਿਆਈ ਜਾ, ਤੇਰਾ ਕਰਜ਼ ਉਤਰ ਚੱਲਿਆ

ਕਰਮ ਕਮਾ ਜੋ ਹਰਿ ਭਾਵੈ, ਹਰਿ ਨਾਮਾ ਹਰਿ ਲੱਗੈ ਪਿਆਰਾ

ਕਰਮ ਕਮਾਵੈ ਧਰਮ ਕਮਾਵੈ, ਸੱਚੇ ਸਤਿਗੁਰ ਚਿੱਤ ਰੱਖਦਾ

ਸਤਿਗੁਰ ਦਾ ਸਬਦ ਕਮਾਵੈ, ਹਰਿ ਪ੍ਰਭ ਉਸ ਚਿੱਤ ਵਸਦਾ

ਹਰਿ ਹਰਿ ਨਾਮ ਧਿਆ ਬੈਂਸ, ਰਿਣ ਉਤਰ ਜਾਊ ਤੇਰਾ ਸਾਰਾ
 

swarn bains

Poet
SPNer
Apr 8, 2012
989
200
ਪਾਰ ਉਤਾਰਾ



ਨਿੰਦਾ ਚਿੰਦਾ ਤਾਤ ਸਹਾਰਾ, ਹਰਿ ਨਾਮ ਨ ਲੱਗੈ ਪਿਆਰਾ

ਗੁਰ ਸਬਦ ਕਮਾ ਨਾਮ ਧਿਆ, ਗੁਰੂ ਬਾਝ ਨਾ ਪਾਰ ਉਤਾਰਾ



ਗਿਆਨੀ ਸੰਤ ਮਹੰਤ ਕਹਾਉਂਦੇ, ਬੇਸਮਝਾਂ ਨੂੰ ਪਿਛੇ ਲਾਉਂਦੇ

ਭੋਲੇ ਲੋਕੀਂ ਡੇਰੇ ਜਾਵਣ, ਮਿਨਤਾਂ ਕਰ ਸੰਤ ਮਹੰਤ ਮਨਾਉਂਦੇ

ਪੱਲੇ ਸੰਤਾਂ ਕੁਝ ਨਾ ਹੋਵੇ, ਹੋਰਾਂ ਨੂੰ ਭਲਾ ਕਿਵੇਂ ਦੇਣ ਸਹਾਰਾ

ਭਗਵੇੰ ਕੱਪੜੇ ਪਾ ਪਾ ਰਹਿੰਦੇ, ਰੁੱਖਾਂ ਛਾਵੇਂ ਜਾ ਜਾ ਬਹਿੰਦੇ

ਘਰ ਘਰ ਜਾ ਟੁਕੜੇ ਮੰਗਣ, ਜੱਗ ਜੀਵਣ ਦੇ ਦੁਖ ਸਹਿੰਦੇ

ਭਲਾ ਕਿਸੇ ਦਾ ਕੀ ਕਰਨਾ, ਪੇਟ ਭਰਨ ਦਾ ਹੋਰ ਨੀ ਚਾਰਾ

ਜੱਗ ਚਲੋ ਚਾਲ ਦਾ ਮੇਲਾ, ਹਰ ਕੋਈ ਆਵੈ ਜੱਗ ਅਕੇਲਾ

ਜਦੋਂ ਆਵਾਜ ਜੱਗ ਦੀ ਆਈ, ਮਨ ਚ ਪੈ ਗਿਆ ਝਮੇਲਾ

ਜੱਗ ਆਇ ਕੈ ਰੱਬ ਭੁਲ ਗਿਆ, ਫਿਰਦਾ ਮਾਰਾ ਮਾਰਾ

ਬੋਲੇ ਰਾਮ ਰਾਮ ਰਾਮ, ਪਰ ਮਨ ਚ ਹੋਏ ਗੁਮਾਨ

ਹਰਿ ਦਰ ਕਚਹਿਰੀ ਲਗਦੀ, ਉਥੇ ਹੋਵੋ ਨਾ ਪਰਵਾਨ

ਹੁਣ ਮਨ ਸਮਝਾਉਣਾ ਔਖਾ, ਹੁਣ ਬੈਂਸ ਕੀ ਕਰੇ ਵਿਚਾਰਾ

ਸੱਚੀ ਬੈਂਸ ਨੇ ਆਖ ਸੁਣਾਈ, ਪਿੱਛੇ ਕਿਸੇ ਨ ਲੱਗੋ ਭਾਈ

ਜੇ ਕੋਈ ਰੱਬ ਦੀ ਜਾਣੈ, ਸਾਰੇ ਜੱਗ ਤੋਂ ਰੱਖੈ ਛੁਪਾਈ

ਸੋਚ ਸਮਝ ਨਾ ਕੀਮਤ ਕੋਈ, ਨਾ ਕੋਈ ਲੱਗੈ ਕਿਨਾਰਾ

ਸੱਚਾ ਸਤਿਗੁਰ ਹਰਿ ਰਾਹ ਜਾਣੈ, ਅਪਣੇ ਸੇਵਕ ਆਖ ਵਖਾਣੈ

ਸਤਿਗੁਰ ਪ੍ਰਭ ਭੇਦ ਨ ਕਾਈ, ਹਰਿ ਪ੍ਰਭ ਗੁਰ ਏਕੌ ਜਾਣੈ

ਸਤਿਗੁਰੂ ਹਰਿ ਪ੍ਰਭ ਵਚੋਲਾ, ਸਤਿਗੁਰ ਹਰਿ ਨਾਮ ਪਿਆਰਾ

ਗੁਰ ਸਬਦ ਸੁਣਾਵੈ, ਮਨ ਭਾਵੈ, ਜਨ ਹਰਿ ਹਰਿ ਨਾਮ ਧਿਆਵੈ

ਪੂਜੈ ਗੁਰੂ ਕੂ ਪ੍ਰਭ ਜਾਣ, ਸਤਿਗੁਰ ਮੂਰਤ ਚਿੱਤ ਵਸਾਵੈ

ਗੁਰ ਮੂਰਤ ਹਰਿ ਮੂਰਤ, ਸਤਿਗੁਰ ਕਰਦਾ ਪਾਰ ਉਤਾਰਾ
 

Dalvinder Singh Grewal

Writer
Historian
SPNer
Jan 3, 2010
1,729
437
80
ਰੱਬ ਨਾਲ ਜੁੜਣਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਰੱਬ ਦੇ ਨਾਲ ਜਦੋਂ ਜੁੜਦੇ ਹਾਂ ।

ਦੁਨੀਆਂ ਤੋਂ ਤਾਂ ਹੀ ਮੁੜਦੇ ਹਾਂ।

ਦੁਨੀਆਂ ਤਾਂ ਸਾਡੇ ਲਈ ਡੇਰਾ।

ਜਿੱਥੇ ਆਉਣਾ ਜਾਣਾ ਫੇਰਾ।

ਭਵ ਸਾਗਰ ਦੇ ਵਿੱਚ ਰੁੜ੍ਹਦੇ ਹਾਂ ।

ਦੁਨੀਆਂ ਤੋਂ ਅਸੀਂ ਜਦ ਮੁੜਦੇ ਹਾਂ

ਉਸ ਨਾਲ ਜੁੜਨਾ ਬੜਾ ਸੌਖੇਰਾ।

ਜੋ ਬਣਿਆ ਹੈ ਨਾਮ ਦਾ ਚੇਰਾ।

ਨਾਮ ਜਪੋ ਮਨ ਸ਼ਾਂਤ ਬਣਾਓ ।

ਉਸ ਵੱਲ ਪੂਰਾ ਧਿਆਨ ਲਗਾਓ।

ਧਿਆਨ ‘ਚ ਉਸ ਦੇ ਸੰਗ ਜੁੜ ਜਾਓ।

ਆਪ ਮਿਟਾਓ ਉਹ ਹੋ ਜਾਓ ।

ਉਸ ਮਿਲਿਆਂ ਤੇ ਸ਼ਾਂਤ ਸਦਾ ਚਿਤ ।

ਨਾ ਗਮ ਚਿੰਤਾ ਨਾ ਕੋਈ ਹਿਤ।

ਬਸ ਇਕ ਉਹ ਹੀ ਉਹ ਹੀ ਦਿਸੇ।
 

Dalvinder Singh Grewal

Writer
Historian
SPNer
Jan 3, 2010
1,729
437
80
ਹੜ੍ਹਾਂ ਮਾਰੇ ਭੁੱਲ ਗਏ

ਡਾ: ਦਲਵਿੰਦਰ ਸਿੰਘ ਗ੍ਰੇਵਾਲ




ਹੜ੍ਹ ਭੁੱਲ ਗਏ, ਹੜ੍ਹਾਂ ਮਾਰੇ ਭੁੱਲ ਗਏ।

ਘਰ ਬਾਰ ਉਜੜੇ ਹੋਏ ਢਾਰੇ ਭੁੱਲ ਗਏ।

ਭੁੱਲ ਗਏ ਫਸਲਾਂ ਦਾ ਹੋਇਆ ਮਹਾਂ-ਨਾਸ,

ਬੰਦੇ, ਮੱਝਾਂ, ਗਾਵਾਂ, ਰੁੜੇ ਸਾਰੇ ਭੁੱਲ ਗਏ ।

ਜਿਹੜੇ ਕਹਿੰਦੇ ਕਰਾਂਗੇ ਦੁਬਾਰਾ ਖੜਾ ਸਭ,

ਭੁੱਖ-ਦੁਖ ਮਾਰੇ ਉਹ ਵਿਚਾਰੇ ਭੁੱਲ ਗਏ ।

ਵਖਤਾਂ ਦੇ ਮਾਰਿਆ ਦੀ ਜਿੰਦਗੀ ਹੈ ਬੜੀ ਔਖੀ

ਉਹਨਾਂ ਨੂੰ ਜੋ ਦੇਣੇ ਸੀ ਸਹਾਰੇ ਭੁੱਲ ਗਏ।

ਵਾਹਦਿਆਂ ਤੋਂ ਬਹੁਤੀ ਲੋੜ ਮਦਦ ਦੀ ਇਸ ਵੇਲੇ,

ਵਾਹਦੇ ਯਾਦ ਕਰ ਸਰਕਾਰੇ ਭੁੱਲ ਗਏ।
 

swarn bains

Poet
SPNer
Apr 8, 2012
989
200
ਉਸ ਮਿਲਿਆਂ ਤੇ ਸ਼ਾਂਤ ਸਦਾ ਚਿਤ ।

ਨਾ ਗਮ ਚਿੰਤਾ ਨਾ ਕੋਈ ਹਿਤ।

ਬਸ ਇਕ ਉਹ ਹੀ ਉਹ ਹੀ ਦਿਸੇ। thank u sir
 

Dalvinder Singh Grewal

Writer
Historian
SPNer
Jan 3, 2010
1,729
437
80
ਇਨਸਾਨੋ ਹੈਵਾਨ ਬਣੇ

ਡਾ: ਦਲਵਿੰਦਰ ਸਿੰਘ ਗ੍ਰੇਵਾਲ




ਰੱਬ ਨੇ ਬੰਦਾ ਜਦੋਂ ਬਣਾਇਆ।

ਨਾ ਸੀ ਧਰਮ ਜਾਂ ਜਾਤ ਚ ਪਾਇਆ।

ਕੁਦਰਤ ਨਾਲ ਸੀ ਰਚਿਆ ਮਿਚਿਆ।

ਰੱਬ ਦੇ ਵੱਲ ਰਿਹਾ ਉਹ ਖਿੱਚਿਆ।

ਕੁਦਰਤ ਉਸ ਦਾ ਵੱਡਾ ਸਹਾਰਾ ।

ਜੀਣ ਮਰਨ ਕੁਦਰਤ ਤੇ ਸਾਰਾ।

ਕਸ਼ਟ ਪਏ ਤਾਂ ਕਾਰਨ ਲੱਭੇ ।

ਰੁਖ ਪੱਥਰ ਦੁੱਖ ਦਿੰਦੇ ਲੱਗੇ ।

ਫਿਰ ਪੱਥਰਾਂ ਤੇ ਰੁੱਖਾਂ ਦੀ ਪੂਜਾ।

ਧਰਮ ਜਾਤ ਨਹੀ ਸੀ ਦੂਜਾ।

ਪੂਜੇ ਸਾਗਰ ਤੇ ਦਰਿਆ।

ਬਣਿਆ ਪੂਜਣ ਕੁਦਰਤ ਦਾ।

ਵਧੀ ਸੰਖਿਆ ਬਣ ਗਏ ਆਗੂ।

ਆਪਣੇ ਹੁਕਮ ਜੋ ਕਰਦੇ ਲਾਗੂ।

ਕੁਝ ਖੁਦ ਨੂੰ ਸਨ ਰੱਬ ਕਹਾਉਂਦੇ ।

ਕਹਿਕੇ ਪਰਜਾ ਰਹਿਣ ਨਿਵਾਉਂਦੇ ।

ਜੋ ਨਿੰਵਦੇ ਨਾ ਸਜ਼ਾ ਉਹ ਪਾਉਂਦੇ

ਇਉਂ ਰਾਜੇ ਸੀ ਰਾਜ ਚਲਾਉਂਦੇ।

ਜ਼ੋਰ ਜ਼ੁਲਮ ਦੀ ਜਦ ਅੱਤ ਹੋਈ।

ਆਮ ਨੂੰ ਕਿਧਰੋਂ ਮਿਲੇ ਨਾ ਢੋਈ ।

ਰੱਬ ਦੇ ਬੰਦੇ ਅੱਗੇ ਆਏ ।

ਕਹਿਣ ਸਭ ਬੰਦੇ ਰੱਬ ਬਣਾਏ।

ਰਾਜਾ ਕੁਝ ਨਾ ਪੈਦਾ ਕਰਦਾ।

ਰਾਜਾ ਵੀ ਤਾਂ ਰੱਬ ਦਾ ਬਰਦਾ ।

ਉਸ ਰੱਬ-ਬੰਦੇ ਪਿੱਛੇ ਲੱਗ ਕੇ ।

ਧਰਮ ਚਲਾਏ ਲੋਕਾਂ ਡੱਟ ਕੇ।

ਧਰਮਾਂ ਦੀ ਫਿਰ ਚੱਲੀ ਰੀਤ।

ਵੰਡੀ ਲੋਕਾਂ ਦੀ ਇਉਂ ਪ੍ਰੀਤ।

ਧਰਮ ਸਹਾਰਾ ਉਹਨਾਂ ਬਣਾਇਆ।

ਪੈਰੋਕਾਰਾਂ ਦਾ ਚੱਕਰ ਚਲਾਇਆ ।

ਜਦ ਧਰਮਾਂ ਦੀ ਖੇਡ ਵਧਾਈ।

ਪੈ ਗਈ ਧਰਮਾਂ ਵਿੱਚ ਲੜਾਈ।

ਕੁਦਰਤ ਵੰਡੀ ਬਣ ਗਏ ਦੇਸ਼।

ਧਰਮ ਰੀਤਾਂ ਤੇ ਬਣ ਗਏ ਵੇਸ।

ਵੰਡੀ ਦੁਨੀਆ ਪਾੜੇ ਪਾਏ ।

ਤਾਕਤ ਖਾਤਰ ਯੁਧ ਲੜਾਏ।

ਖੂਨ ਖਰਾਬਾ ਅੰਤਾਂ ਦਾ ਹੋਇਆ

ਧਰਮਾਂ ਦਾ ਜੱਗ ਵਾਧਾ ਹੋਇਆ ।

ਬਣ ਗਏ ਕਈ ਲੋਕ ਹਠ ਧਰਮੀ।

ਯੁਧਾਂ ਵਿੱਚ ਦਿਖਾਉਂਦੇ ਗਰਮੀ।

ਪਿਆਰ ਦੀ ਥਾਂ ਤਾਕਤ ਨੇ ਲੀਤੀ।

ਬਸਤੀਵਾਦੀ ਦੀ ਫਿਰ ਚੱਲੀ ਨੀਤੀ।

ਬਣੀਆਂ ਜਾਤਾਂ ਅਤੇ ਕਬੀਲੇ।

ਕਬਜ਼ਾ ਰੱਖਣ ਦੇ ਹਰ ਹੀਲੇ ।

ਮਾੜੇ ਦੇ ਗਲ ਪਾਈ ਗੁਲਾਮੀ।

ਖੋਹੇ ਉਸਦੇ ਹੱਕ ਇਨਸਾਨੀ

ਆੜ ਧਰਮ ਦੀ, ਨੀਤੀ ਲੁੱਟਣਾ

ਤਕੜੇ ਦਾ ਮਾੜੇ ਨੂੰ ਕੁੱਟਣਾ।

ਇਨਸਾਨੋਂ ਹੈਵਾਨ ਬਣ ਗਏ।

ਆਪਸ ਅੱਗੇ ਇਉਂ ਠਣ ਗਏ।

ਬਣ ਦੂਜੇ ਦੇ ਖੁਨ ਪਿਆਸੇ ।

ਸੱਚ ਇਨਸਾਨੀਅਤ ਰੱਖ ਕੇ ਪਾਸੇ।

ਧਰਮਾਂ ਵਿੱਚ ਵੀ ਵੰਡੀਆਂ ਪਾਈਆਂ।

ਦੇਸ਼ਾਂ ਦੇ ਵਿੱਚ ਹੋਣ ਲੜਾਈਆਂ।

ਲੋੜ ਹੈ ਪ੍ਰੇਮ ਭਾਵ ਇਨਸਾਨੀ ।

ਜੁੜੀਏ ਰੱਬ ਸੰਗ ਹੋ ਰUਹਾਨੀ।

ਧਰਮਾਂ ਦੀਆਂ ਦੀਵਾਰਾਂ ਤੋੜੋ ।

ਇਕ ਰੱਬ ਸੰਗ ਸਭ ਨੂੰ ਫਿਰ ਜੋੜੋ ।

ਉਸਦੇ ਰਚਿਆਂ ਮਿਲ ਕੇ ਜੀਣਾ ।

ਰਲ ਮਿਲ ਕੇ ਸਭ ਖਾਣਾ ਪੀਣਾ।

ਵੰਡੀਆਂ ਪਾਉਂਦੇ ਧਰਮ ਹਟਾਓ।

ਪ੍ਰੇਮ ਕਰੋ ਸਭ ਨੂੰ ਗਲ ਲਾਓ।
 

Dalvinder Singh Grewal

Writer
Historian
SPNer
Jan 3, 2010
1,729
437
80
ਮੈਂ ਤੋਂ ਤੂੰ ਹੋ ਜਾਵਾਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ


ਐ ਮਾਲਿਕ ਮੈਂ ਤੇਰਾ ਬਰਦਾ।
ਜੋ ਕਰਵਾਵੇਂ ਸੋਈ ਕਰਦਾ ।
ਮਾਸਾ ਵੀ ਨਾ ਲਾਂਭੇ ਜਾਵਾਂ ।
ਸੌ ਫੀਸਦ ਮੈਂ ਹੁਕਮ ਨਿਭਾਵਾਂ।
ਕਿਧਰੇ ਜੇਕਰ ਕਰਾਂ ਕੁਤਾਹੀ।
ਉਸਦੀ ਪਲ ਵਿੱਚ ਸਜ਼ਾ ਹੈ ਪਾਈ ।
ਕੀ ਕਰਵਾਉਣਾ? ਤੂੰ ਹੀ ਜਾਣੇ।
ਮੈਂ ਚਲਦਾ ਹਾਂ ਤੇਰੇ ਭਾਣੇ।
ਕਿਰਪਾ ਸਦਾ ਬਣਾਈ ਰੱਖੀਂ।
ਆਪਣੇ ਚਰਨੀਂ ਲਾਈ ਰੱਖੀਂ।
ਨਾਮ ਤੇਰੇ ਨਾਲ ਜੁੜ ਕੇ ਜੀਵਾਂ।
ਯਾਦ ਤੇਰੀ ਦਾ ਅੰਮ੍ਰਿਤ ਪੀਵਾਂ।
ਪਰ ਦੱਸ ਵੇਲਾ ਕਦ ਉਹ ਆਉਣੈ।
ਆਉਣ ਜਾਣ ਦਾ ਸਫਰ ਮੁਕਾਉਣੈ।
ਤੂੰ ਤੇ ਮੈਂ ਦਾ ਭੇਦ ਹੈ ਮਿਟਣਾ।
ਤੇਰੀ ਜੋਤ ਚ ਜੋਤ ਨੇ ਮਿਲਣਾ।
ਆਸਾ ਵਿਚ ਨਿਰਾਸਾ ਹੋਇਆ।
ਧਿਆਨ ਲਗਾ ਤੁਧ ਹੀ ਵਿਚ ਖੋਇਆ ।
ਹੋਵੇਗੀ ਜਦ ਤੇਰੀ ਮਰਜ਼ੀ ।
ਮੁੱਕੇਗੀ ਮੇਰੀ ਖੁਦਗਰਜ਼ੀ।
ਸ਼ਾਲਾ ਰਹਿਮਤ ਛੇਤੀ ਕਰਨਾ।
ਮੁਸ਼ਕਲ ਬੜਾ ਵਿਛੋੜਾ ਜਰਨਾ।
ਉਹ ਪਲ ਝਲਕ ਤੇਰੀ ਜਦ ਪਾਵਾਂ ।
ਓਸ ਝਲਕ ਵਿੱਚ ਆਪ ਮਿਟਾਵਾਂ।
 

Dalvinder Singh Grewal

Writer
Historian
SPNer
Jan 3, 2010
1,729
437
80
ਗੁਣ ਅਣਗਿਣਤ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਲੋਕੀ ਕਹਿੰਦੇ ਦਿਸਦਾ ਨਹੀਂ ਉਹ, ਮੈਂ ਦੇਖਾਂ ਉੁਹ ਚਾਰ ਚੁਫੇਰੇ।

ਸਾਰੀ ਰਚਨਾ ਵਿੱਚ ਉਹ ਵਸਿਆ, ਹਰ ਪਾਸੇ ਉਹ ਖੁਸ਼ੀ ਬਖੇਰੇ।

ਉਸਨੂੰ ਸਮਝਣ ਦੀ ਮੱਤ ਹੋਵੇ, ਸੱਚ ਤਦ ਪੱਲੇ ਪਾਉਣਾ ਪੈਂਦਾ।

ਸਚ-ਸੁੱਚ ਦਾ ਜੀਣ ਜਰੂਰੀ, ਤੱਕਣ ਖਾਤਰ ਰੱਬੀ ਡੇਰੇ ।

ਨਾਮ ਖੁਮਾਰੀ ਚੜੀ ਰਹੇ ਤਾਂ ਚਿੰਤਾ ਸੋਚ ਨ ਹੁੰਦੀ ਕੋਈ,

ਉਸਨੇ ਸਭ ਨੂੰ ਜੋ ਦਿੱਤਾ ਹੈ ਗਿਣਨਾ ਉਹ ਤਾਂ ਵੱਸ ਨਾ ਮੇਰੇ।

ਉਸ ਦੇ ਗੁਣ ਮੈਂ ਜਦੋਂ ਬਿਆਨਾਂ, ਸ਼ਬਦ ਨੇ ਸਾਰੇ ਖਤਮ ਹੋ ਜਾਂਦੇ,

ਉਸ ਦਾਤੇ ਨੂੰ ਕਿਵੇਂ ਬਿਆਨਾਂ ਜਿਸ ਦੇ ਗੁਣ ਅਣਗਿਣਤ ਬਥੇਰੇ।
 

Warriorlight

Writer
SPNer
Mar 6, 2025
92
4
38
Get up early between 1 and 4 AM; meditate on His Name, and you will be connected to Him from inside. Even the peaceful world around will give you an experience, Anubhav, as if you are with Him. For more information please read my article Surat Consciousness in Sikh Philosophy.
ਸੁਰਤਿ (Consciousness)
true :)
 

Dalvinder Singh Grewal

Writer
Historian
SPNer
Jan 3, 2010
1,729
437
80
ਪ੍ਰਭ ਦੀਆਂ ਖੇਡਾਂ ਨੇ

ਡਾ: ਦਲਵਿੰਦਰ ਸਿੰਘ ਗ੍ਰੇਵਾਲ


ਕਿੱਥੇ ਕੀ ਕਰਵਾਣਾ, ਪ੍ਰਭ ਦੀਆਂ ਖੇਡਾਂ ਨੇ।

ਸਾਰਾ ਵਿਸ਼ਵ ਚਲਾਣਾ, ਪ੍ਰਭ ਦੀਆਂ ਖੇਡਾਂ ਨੇ।

ਸਭ ਜਗ ਧੰਦੇ ਲਾਇਆ ਹੋਇਆ,

ਜੋ ਪ੍ਰਭ ਚਾਹਿਆ ਸੋ ਕਰਵਾਇਆ,

ਫਿਰ ਵੀ ਬੰਦਾ ਆਖੀ ਜਾਵੇ,

ਮੈਂ ਆਹ ਕੀਤਾ, ਅਹੁ ਬਣਵਾਇਆ।

ਕੈਸਾ ਭਰਮ ਸੁਹਾਣਾ, ਪ੍ਰਭ ਦੀਆਂ ਖੇਡਾਂ ਨੇ।

ਕਿੱਥੇ ਕੀ ਕਰਵਾਣਾ, ਪ੍ਰਭ ਦੀਆਂ ਖੇਡਾਂ ਨੇ ।

ਨਾ ਲੈ ਆਇਆ ਨਾ ਲੈ ਜਾਣਾ,

ਹੁਕਮੀ ਖੇਡ ਖੇਡ ਕੇ ਜਾਣਾ ।

ਮੋਹ ਮਾਇਆ ਤੇ ਮਹਿਲ ਉਸਾਰੇ,

ਸੱਚ ਸਮਝੇ ਨਾ ਜੀਵ ਅੰਝਾਣਾ, ਰੱਬ ਦੀਆਂ ਖੇਡਾਂ ਨੇ।

ਕਿੱਥੇ ਕੀ ਕਰਵਾਣਾ, ਪ੍ਰਭ ਦੀਆਂ ਖੇਡਾਂ ਨੇ।

ਨਾ ਪ੍ਰਭ ਲੱਭਿਆ, ਨਾ ਪ੍ਰਭ ਤੱਕਿਆ।

ਬੰਦੇ ਦੀਆਂ ਨਜ਼ਰਾਂ ਨੂੰ ਢਕਿਆ ।

ਅੰਦਰ ਆਪਣੇ ਦੇਖੇ ਨਾਹੀ,

ਜੰਗਲ, ਬੀਆ ਬਾਨੀ ਭਕਿਆ।

ਜੱਗ ਦਾ ਰੋਗ ਪੁਰਾਣਾ, ਪ੍ਰਭ ਦੀਆਂ ਖੇਡਾਂ ਨੇ।

ਕਿੱਥੇ ਕੀ ਕਰਵਾਣਾ, ਪ੍ਰਭ ਦੀਆਂ ਖੇਡਾਂ ਨੇ

ਸਮਝੋ ਇਤਨਾ ਉਹ ਸਭ ਕਰਦਾ,

ਮੰਨੋ ਖੁਦ ਨੂੰ ਉਸਦਾ ਬਰਦਾ।

ਦਿਲ ਵਿੱਚ ਧਾਰੋ ਸ਼ਾਮ ਸਵੇਰੇ,

ਫਿਰ ਉਹ ਸਾਰੇ ਦੁਖੜੇ ਹਰਦਾ ।

ਉਸ ਨੂੰ ਸਦਾ ਧਿਆਣਾ, ਪ੍ਰਭ ਦੀਆਂ ਖੇਡਾਂ ਨੇ।

ਕਿੱਥੇ ਕੀ ਕਰਵਾਣਾ, ਪ੍ਰਭ ਦੀਆਂ ਖੇਡਾਂ ਨੇ।

ਉਸਦੇ ਨਾਮ ਦੀ ਖੇਡ ਨਿਰਾਲੀ,

ਹਰ ਪਲ ਜਪੋ, ਤਾਂ ਚਿਹਰੇ ਲਾਲੀ,

ਨਾ ਗਮ ਚਿੰਤਾ ਰਹਿੰਦੀ ਕੋਈ,

ਦਰ ਘਰ ਸਦਾ ਰਹੇ ਖੁਸ਼ਹਾਲੀ,

ਜਦ ਉਸਦਾ ਹੋ ਜਾਣਾ, ਪ੍ਰਭ ਦੀਆਂ ਖੇਡਾਂ ਨੇ ।

ਕਿੱਥੇ ਕੀ ਕਰਵਾਣਾ, ਪ੍ਰਭ ਦੀਆਂ ਖੇਡਾਂ ਨੇ।
 

swarn bains

Poet
SPNer
Apr 8, 2012
989
200
ਜਨਾਜ਼ਾ

ਹੁਣ ਦੂਰ ਨਹੀਂ ਜਮਾਨਾ, ਜਬ ਨਿਕਲੇਗਾ ਮੇਰਾ ਜਨਾਜ਼ਾ

ਦੁਸ਼ਮਨ ਦੇਸਤ ਬਨ ਜਾਏਂਗੇ, ਬਦਲ ਕਰ ਅਪਨਾ ਇਰਾਦਾ



ਇਸ ਜਹਾਨ ਮੇਂ ਆ ਕਰ, ਕੁਛ ਅਛਾ ਨਹੀਂ ਕੀਆ ਹਮ ਨੇ

ਅੱਛਾ ਬੁਰਾ ਕਿਆ ਹੈ ਪਤਾ ਨਹੀਂ ਥਾ, , ਦਿਲੇ ਗਮ ਨੇ

ਦੋਸਤ ਦੁਛਮਨ ਕੰਧਾ ਲਗਾਏਂਗੇ, ਨ ਕਰੇਂਗੇ ਕੋਈ ਤਗਾਦਾ

ਦੁਸ਼ਮਨ ਜਾਨਤੇ ਹੈਂ ਕਿ ਯਹ ਕਭੀ ਵਾਪਸ ਨਹੀਂ ਆਏਗਾ

ਤਸ਼ੱਦਤ ਖਤਮ ਹਊਆ, ਆ ਕਰ ਅਬ ਕਿਸੇ ਸਤਾਏਗਾ

ਇਸ ਲੀਏ ਭੂਲ ਜਾਤੇ ਹੈਂ, ਇਉਂ ਸੋਚਨੇ ਕਾ ਕਿਆ ਫਾਇਦਾ

ਜਾਤੇ ਵਕਤ ਕਭੀ ਕਿਸੀ ਕੀ ਬੁਰਾਈ ਦੇਖੀ ਨਹੀਂ ਜਾਤੀ

ਵਕਤ ਗੁਜ਼ਰ ਗਿਆ, ਬੁਰਾਈ ਭੀ ਅਛਾਈ ਬਨ ਜਾਤੀ

ਬੁਰਾ ਭਲਾ ਸਭ ਖਤਮ ਹੂਆ, ਕੋਈ ਨ ਕਰੇ ਤਗਾਜ਼ਾ

ਇਸ ਜਹਾਂ ਸੇ ਚਲੇ ਜਾਏਂਗੇ, ਲੌਟ ਕਰ ਨਹੀਂ ਆਏਂਗੇ

ਕਿਆ ਹੂਆ ਕਿਆ ਹੋਗਾ ਆਗੇ, ਕੈਸੇ ਜਾਨ ਪਾਏਂਗੇ

ਬਖਸ਼ ਮੇਰੇ ਖੁਦਾ, ਕਰਮੋਂ ਕੀ ਸਜ਼ਾ ਔਰ ਨ ਦੇ ਜ਼ਿਆਦਾ

ਜੈਸੇ ਹੀ ਦਮ ਨਿਕਲਤਾ ਹੈ, ਖੁੱਲ੍ਹ ਜਾਤੀ ਹੈ ਕਿਤਾਬ

ਉਸ ਮੇਂ ਛਪਾ ਹੋਤਾ ਹੈ, ਉਮਰ ਭਰ ਕੀਏ ਕਰਮੋਂ ਕਾ ਹਿਸਾਬ

ਕਿਉਂ,ਕੈਸੇ ਸਭ ਕੁਛ ਲਿਖਾ ਹੈ, ਲਾ ਨਹੀਂ ਸਕਤੇ ਅੰਦਾਜਾ

ਅਗਰ ਅੱਛਾ ਹਿਸਾਬ ਚਾਹੀਏ, ਅਪਨੇ ਮਨ ਕੋ ਸਮਝਾਓ

ਸਭ ਕੁਛ ਮਨ ਮੇਂ ਹੈ ਸਮਾਇਆ, ਮਨ ਕੋ ਸਾਫ ਕਰਾਓ

ਮੁਰਸ਼ਦ ਜਾਨਤਾ ਹੈ ਸਚਾਈ, ਯਹੀ ਹੈ ਖੁਦਾ ਕਾ ਤਬਾਦਾ

ਮੁਰਸ਼ਦ ਖੁਦਾ ਕਾ ਮਸੀਹਾ, ਉਸਕਾ ਸਬਦ ਮਨ ਮੇਂ ਸਮਾਏ

ਪੂਜ ਮੁਰਸ਼ਦ ਕੋ ਖੁਦਾ ਜਾਨ, ਜੋ ਸ਼ੀਸ਼ਾਏ ਦਾਮਨ ਲਿਸ਼ਕਾਏ

ਮੁਰਸ਼ਦ ਮੇਂ ਸਮਾ ਜਾਓਗੇ, ਦੁਬਾਰਾ ਨਿਕਲੇਗਾ ਨਹੀਂ ਜਨਾਜਾ
 

Dalvinder Singh Grewal

Writer
Historian
SPNer
Jan 3, 2010
1,729
437
80
ਜਾਨੇ ਕੀ ਬਾਤ ਛੋੜ ਕਰ, ਰਹਨੇ ਕੀ ਬਾਤ ਕਰ।
ਜੀਨੇ ਕੀ ਚਾਹਨਾ ਛੋੜ ਮਤ, ਮਿਲਨੇ ਕੀ ਬਾਤ ਕਰ।
ਖੋ ਕਰ ਖੁਦੀ, ੳਸ ਮੇ ਸਮਾ, ਮੰਜ਼ਿਲ ਕੋ ਪਾਨਾ ਹੈ ਅਗਰ,
ਗੁਣ ਪ੍ਰਭੂ ਕੇ ਜਾਨ ਕਰ ਵੇਸਾ, ਬਨਨੇ ਕੀ ਬਾਤ ਕਰ।
 
📌 For all latest updates, follow the Official Sikh Philosophy Network Whatsapp Channel:

Latest Activity

Top