- Jan 3, 2010
- 1,671
- 435
- 80
ਬਾਬਾ ਨਾਨਕ ਤਾਰਨ ਆਇਆ
ਡਾ ਦਲਵਿੰਦਰ ਸਿੰਘ ਗ੍ਰੇਵਾਲ
ਹਰ ਪਾਸੇ ਜਦ ਨ੍ਹੇਰਾ ਛਾਇਆ।
ਬਾਬੇ ਨਾਨਕ ਜੱਗ ਰੁਸ਼ਨਾਇਆ।
ਧਾੜਵੀਆਂ ਦਾ ਰਾਜ ਸੀ ਹਿੰਦ ਤੇ
ਜੂਲਾ ਗਲੇ ਗੁਲਾਮੀ ਪਾਇਆ।
ਜ਼ੁਲਮਾਂ ਦੀ ਸੀ ਹੱਦ ਨਾ ਕੋਈ,
ਲੁੱਟ ਲੈਂਦੇ ਉਹ ਸੱਭ ਕਮਾਇਆ।
ਇਜ਼ਤ ਅਸਮਤ ਸਭ ਲੁੱਟ ਲੀਤੀ,
ਭੁੱਖ ਦੁੱਖ ਹਰ ਘਰ, ਨੰਗ ਦਾ ਸਾਇਆ।
ਇਨਸਾਨਾਂ ਜਹੀ ਗੱਲ ਨਾ ਕਿਧਰੇ
ਸ਼ਰਮ ਧਰਮ ਨੂੰ ਗੁੱਠੇ ਲਾਇਆ।
ਬਾਬਾ ਨਾਨਕ ਤਾਰਨ ਆਇਆ
ਝੂਠ ਦਾ ਡੰਕਾ ਵੱਜ ਰਿਹਾ ਸੀ
ਮੂੰਹ ਇਨਸਾਫ ਵੀ ਕੱਜ ਰਿਹਾ ਸੀ
ਜੀਣ ਦਾ ਨਾ ਕੋਈ ਚੱਜ ਰਿਹਾ ਸੀ
ਉਸਨੇ ਜਗ ਨੂੰ ਰਾਹੇ ਪਾਇਆ
ਬਾਬਾ ਨਾਨਕ ਤਾਰਨ ਆਇਆ
ਲੁੱਟਣ ਪੰਡਿਤ ਅਤੇ ਮਲਾਣੇ
ਸੱਚ ਧਰਮ ਨੂੰ ਕੋਈ ਨਾ ਜਾਣੇ
ਚੂੰਡਣ ਜਨਤਾ ਰਾਜੇ ਰਾਣੇ
ਭਰਮਾਂ ਵਿੱਚ ਲੋਕਾਂ ਨੂੰ ਪਾਇਆ
ਜਦ ਕਿਧਰੋਂ ਕੋਈ ਆਸ ਕਿਰਨ ਨਾ
ਚਾਨਣ ਛਿੱਟ ਗੁਰ ਨਾਨਕ ਲਿਆਇਆ।
ਆਕੇ ਸਭ ਦਾ ਦਰਦ ਵੰਡਾਇਆ।
ਬਾਬਾ ਨਾਨਕ ਤਾਰਨ ਆਇਆ
ਆਕੇ ਸੱਚ ਦਾ ਪਾਠ ਪੜ੍ਹਾਇਆ।
ਕਿਰਤ ਕਰਦਿਆਂ ਨਾਮ ਜਪਾਇਆ।
ਪੰਗਤ ਵਿਚ ਬਹਿਣ ਸਿਖਾਇਆ
ਸਭਨਾਂ ਦਾ ਰੱਬ ਇੱਕ ਸਮਝਾਇਆ
ਰਾਜਾ ਰੰਕ ਦਾ ਭੇਦ ਮਿਟਾਇਆ
ਬਾਬਾ ਨਾਨਕ ਤਾਰਨ ਆਇਆ।
ਡਾ ਦਲਵਿੰਦਰ ਸਿੰਘ ਗ੍ਰੇਵਾਲ
ਹਰ ਪਾਸੇ ਜਦ ਨ੍ਹੇਰਾ ਛਾਇਆ।
ਬਾਬੇ ਨਾਨਕ ਜੱਗ ਰੁਸ਼ਨਾਇਆ।
ਧਾੜਵੀਆਂ ਦਾ ਰਾਜ ਸੀ ਹਿੰਦ ਤੇ
ਜੂਲਾ ਗਲੇ ਗੁਲਾਮੀ ਪਾਇਆ।
ਜ਼ੁਲਮਾਂ ਦੀ ਸੀ ਹੱਦ ਨਾ ਕੋਈ,
ਲੁੱਟ ਲੈਂਦੇ ਉਹ ਸੱਭ ਕਮਾਇਆ।
ਇਜ਼ਤ ਅਸਮਤ ਸਭ ਲੁੱਟ ਲੀਤੀ,
ਭੁੱਖ ਦੁੱਖ ਹਰ ਘਰ, ਨੰਗ ਦਾ ਸਾਇਆ।
ਇਨਸਾਨਾਂ ਜਹੀ ਗੱਲ ਨਾ ਕਿਧਰੇ
ਸ਼ਰਮ ਧਰਮ ਨੂੰ ਗੁੱਠੇ ਲਾਇਆ।
ਬਾਬਾ ਨਾਨਕ ਤਾਰਨ ਆਇਆ
ਝੂਠ ਦਾ ਡੰਕਾ ਵੱਜ ਰਿਹਾ ਸੀ
ਮੂੰਹ ਇਨਸਾਫ ਵੀ ਕੱਜ ਰਿਹਾ ਸੀ
ਜੀਣ ਦਾ ਨਾ ਕੋਈ ਚੱਜ ਰਿਹਾ ਸੀ
ਉਸਨੇ ਜਗ ਨੂੰ ਰਾਹੇ ਪਾਇਆ
ਬਾਬਾ ਨਾਨਕ ਤਾਰਨ ਆਇਆ
ਲੁੱਟਣ ਪੰਡਿਤ ਅਤੇ ਮਲਾਣੇ
ਸੱਚ ਧਰਮ ਨੂੰ ਕੋਈ ਨਾ ਜਾਣੇ
ਚੂੰਡਣ ਜਨਤਾ ਰਾਜੇ ਰਾਣੇ
ਭਰਮਾਂ ਵਿੱਚ ਲੋਕਾਂ ਨੂੰ ਪਾਇਆ
ਜਦ ਕਿਧਰੋਂ ਕੋਈ ਆਸ ਕਿਰਨ ਨਾ
ਚਾਨਣ ਛਿੱਟ ਗੁਰ ਨਾਨਕ ਲਿਆਇਆ।
ਆਕੇ ਸਭ ਦਾ ਦਰਦ ਵੰਡਾਇਆ।
ਬਾਬਾ ਨਾਨਕ ਤਾਰਨ ਆਇਆ
ਆਕੇ ਸੱਚ ਦਾ ਪਾਠ ਪੜ੍ਹਾਇਆ।
ਕਿਰਤ ਕਰਦਿਆਂ ਨਾਮ ਜਪਾਇਆ।
ਪੰਗਤ ਵਿਚ ਬਹਿਣ ਸਿਖਾਇਆ
ਸਭਨਾਂ ਦਾ ਰੱਬ ਇੱਕ ਸਮਝਾਇਆ
ਰਾਜਾ ਰੰਕ ਦਾ ਭੇਦ ਮਿਟਾਇਆ
ਬਾਬਾ ਨਾਨਕ ਤਾਰਨ ਆਇਆ।
