- Jan 3, 2010
- 1,639
- 433
- 80
ਵੱਡਾ ਅਫਸਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਅਫਸਰ ਵੱਡਾ ਮੈਂ ਜ਼ਰੂਰ ਹੋ ਗਿਆ।
ਪਰ ਘਰ ਆਪਣੇ ਤੋਂ ਦੂਰ ਹੋ ਗਿਆ।
ਲੋਕਾਂ ਲਈ ਕੀਤੇ ਕੰਮ ਹੋ ਕੇ ਸਿਰੜੀ,
ਤਾਂ ਹੀ ਲੋਕਾਂ ਵਿੱਚ ਮਸ਼ਹੂਰ ਹੋ ਗਿਆ,
ਬੱਚਿਆਂ ਨੇ ਉੱਚੀਆਂ ਪੜ੍ਹਾਈਆਂ ਕੀਤੀਆਂ,
ਵਹੁਟੀ ਦੀਆਂ ਅੱਖਾਂ ਦਾ ਮੈਂ ਨੂਰ ਹੋ ਗਿਆ।
ਪਾ ਕੇ ਮੈਂ ਤਰੱਕੀ ਮਖਮੂਰ ਹੋ ਗਿਆ।
ਵੱਡੇ ਡੈਲੀਗੇਸ਼ਨਾਂ ਦਾ ਮੈਂਬਰ ਵੀ ਰਿਹਾ,
ਦੂਰ ਵੱਡੇ ਦੇਸ਼ਾਂ ਦਾ ਵੀ ਟੂਰ ਹੋ ਗਿਆ।
ਬੀਵੀ ਤਾਂ ਕਲੱਬਾਂ ਵਿੱਚ ਰੋਹਬ ਠੋਕਦੀ,
ਪਰ ਮੈਂ ਰਝੇਵਿਆਂ ਚ ਚੂਰ ਹੋ ਗਿਆ।
ਪਿੰਡ ਦਿਆਂ ਲੋਕਾਂ ਦੇ ਲਈ ਕੀਤਾ ਕੁੱਝ ਨਾ,
ਆਪਣੀ ਹੀ ਸੋਚੋਂ ਮਜਬੂਰ ਹੋ ਗਿਆ।
ਮਾਪਿਆਂ ਦੀ ਸੇਵਾ ਕਦੇ ਕੀਤੀ ਨਾ ਗਈ,
ਉਨ੍ਹਾਂ ਲਈ ਖੱਟਾ ਮੈਂ ਅੰਗੂਰ ਹੋ ਗਿਆ।
ਨਾਮ ਜਪ ਛੁੱਟ ਗਿਆ,ਛੁੱਟੇ ਸਤਿਸੰਗ
ਵਾਹਿਗੁਰੂ ਦੇ ਚਰਨਾਂ ਤੋਂ ਦੂਰ ਹੋ ਗਿਆ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਅਫਸਰ ਵੱਡਾ ਮੈਂ ਜ਼ਰੂਰ ਹੋ ਗਿਆ।
ਪਰ ਘਰ ਆਪਣੇ ਤੋਂ ਦੂਰ ਹੋ ਗਿਆ।
ਲੋਕਾਂ ਲਈ ਕੀਤੇ ਕੰਮ ਹੋ ਕੇ ਸਿਰੜੀ,
ਤਾਂ ਹੀ ਲੋਕਾਂ ਵਿੱਚ ਮਸ਼ਹੂਰ ਹੋ ਗਿਆ,
ਬੱਚਿਆਂ ਨੇ ਉੱਚੀਆਂ ਪੜ੍ਹਾਈਆਂ ਕੀਤੀਆਂ,
ਵਹੁਟੀ ਦੀਆਂ ਅੱਖਾਂ ਦਾ ਮੈਂ ਨੂਰ ਹੋ ਗਿਆ।
ਪਾ ਕੇ ਮੈਂ ਤਰੱਕੀ ਮਖਮੂਰ ਹੋ ਗਿਆ।
ਵੱਡੇ ਡੈਲੀਗੇਸ਼ਨਾਂ ਦਾ ਮੈਂਬਰ ਵੀ ਰਿਹਾ,
ਦੂਰ ਵੱਡੇ ਦੇਸ਼ਾਂ ਦਾ ਵੀ ਟੂਰ ਹੋ ਗਿਆ।
ਬੀਵੀ ਤਾਂ ਕਲੱਬਾਂ ਵਿੱਚ ਰੋਹਬ ਠੋਕਦੀ,
ਪਰ ਮੈਂ ਰਝੇਵਿਆਂ ਚ ਚੂਰ ਹੋ ਗਿਆ।
ਪਿੰਡ ਦਿਆਂ ਲੋਕਾਂ ਦੇ ਲਈ ਕੀਤਾ ਕੁੱਝ ਨਾ,
ਆਪਣੀ ਹੀ ਸੋਚੋਂ ਮਜਬੂਰ ਹੋ ਗਿਆ।
ਮਾਪਿਆਂ ਦੀ ਸੇਵਾ ਕਦੇ ਕੀਤੀ ਨਾ ਗਈ,
ਉਨ੍ਹਾਂ ਲਈ ਖੱਟਾ ਮੈਂ ਅੰਗੂਰ ਹੋ ਗਿਆ।
ਨਾਮ ਜਪ ਛੁੱਟ ਗਿਆ,ਛੁੱਟੇ ਸਤਿਸੰਗ
ਵਾਹਿਗੁਰੂ ਦੇ ਚਰਨਾਂ ਤੋਂ ਦੂਰ ਹੋ ਗਿਆ।
