ਨਰਕ ਸਵਰਗ
ਸਾਰੀ ਦੁਨੀਆਂ ਵਿੱਚ ਕਰੀਬ-ਕਰੀਬ ਜਿਤਨੇ ਵੀ ਮਜ਼ਹਬ ਜਾਂ ਧਰਮ ਹਨ ਲਗਭਗ ਸਾਰੇ ਹੀ ਇਹ ਪ੍ਰਚਾਰਦੇ ਅਤੇ ਵਿਸ਼ਵਾਸ ਦਿਵਾਉਂਦੇ ਹਨ ਕਿ ਰੱਬ ਜੀ ਨੇ ਇਕ ਨਰਕ ਬਣਾ ਕੇ ਰੱਖਿਆ ਹੈ, ਜਿੱਥੇ ਉਨ੍ਹਾਂ ਲੋਕਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ ਜੋ ਇਸ ਦੁਨੀਆਂ ਵਿੱਚ ਪਾਪ ਕਰਦੇ ਹਨ ਜਾਂ ਕੋਈ ਬੁਰੇ ਕੰਮ ਕਰਦੇ ਹਨ। ਇਸੇ ਤਰ੍ਹਾਂ ਇਹ ਸਮਝਾਇਆ ਜਾਂਦਾ ਹੈ ਕਿ ਰੱਬ ਨੇ ਇੱਕ ਸਵਰਗ ਵੀ ਬਣਾ ਰੱਖਿਆ ਹੈ ਜਿੱਥੇ ਸਵਰਗਵਾਸੀਆਂ ਨੂੰ ਬਹੁਤ ਸੁਖ ਦਿੱਤੇ ਜਾਂਦੇ ਹਨ ਅਤੇ ਮੌਜਾਂ ਕਰਾਈਆਂ ਜਾਂਦੀਆਂ ਹਨ।
ਇਸੇ ਤਰ੍ਹਾਂ ਇਹ ਧਾਰਨਾਵਾਂ ਵੀ ਬਣਾ ਰੱਖੀਆਂ ਹਨ, ਕਿ ਇਸ ਦੁਨੀਆਂ ਵਿੱਚ ਹਰ ਕਿਸੇ ਤੋਂ ਐਸੇ ਕਰਮ ਹੋ ਹੀ ਜਾਂਦੇ ਹਨ ਜਿਨ੍ਹਾਂ ਕਾਰਨ ਹਰ ਕਿਸੇ ਨੂੰ ਨਰਕ ਦੀ ਸਜ਼ਾ ਭੁਗਤਨੀ ਹੀ ਪੈਂਦੀ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਨਰਕ ਦੀ ਸਜ਼ਾ ਬਹੁਤ ਕਰੜੀ ਹੁੰਦੀ ਹੈ। ਅੱਗ ਵਿੱਚ ਸਾੜਿਆ ਜਾਂਦਾ ਹੈ ਅਤੇ ਪੁੱਠੇ ਲਟਕਾ ਕੇ ਕੁੱਟਿਆ ਜਾਂਦਾ ਹੈ। ਇਸੇ ਤਰ੍ਹਾਂ ਦੀਆਂ ਹੋਰ ਕਈ ਭਿਆਨਕ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਇਸ ਸੰਬੰਧ ਵਿੱਚ ਬਹੁਤ ਸਾਰੇ ਭਿਆਨਕ ਦ੍ਰਿਸ਼ ਬਣਾ ਕੇ ਵਿਖਾਏ ਜਾਂਦੇ ਹਨ। ਜੋ ਕਲਾਕਾਰ ਨਰਕ-ਸਵਰਗ ਦੇ ਦ੍ਰਿਸ਼ ਬਣਾ ਕੇ ਦਿਖਾਉਂਦੇ ਹਨ, ਉਹ ਇਸ ਤਰ੍ਹਾਂ ਪੇਸ਼ ਕਰਦੇ ਹਨ ਜਿਵੇਂ ਉਹ ਉੱਥੋਂ ਦੇ ਇੰਜੀਨੀਅਰ ਜਾਂ ਠੇਕੇਦਾਰ ਰਹੇ ਹੋਣ।
ਇਹ ਸਭ ਕੁਝ ਸਿੱਧ ਕਰਨ ਲਈ ਧਰਮ ਦੇ ਪੁਜਾਰੀ ਬਹੁਤ ਸਾਰੀਆਂ ਕਹਾਣੀਆਂ ਵੀ ਸੁਣਾ ਦਿੰਦੇ ਹਨ। ਆਮ ਲੋਕ ਇਹ ਸਭ ਸੱਚ ਮੰਨ ਲੈਂਦੇ ਹਨ। ਇਸੇ ਲਈ ਉਹ ਧਰਮ ਦੇ ਪੁਜਾਰੀਆਂ ਕੋਲ ਜਾ ਕੇ ਚੜ੍ਹਾਵੇ ਚੜ੍ਹਾਉਂਦੇ ਹਨ ਅਤੇ ਉਨ੍ਹਾਂ ਦੀ ਗੁਲਾਮੀ ਕਰਦੇ ਹਨ ਤਾਂ ਕਿ ਉਨ੍ਹਾਂ ਨੂੰ ਨਰਕ ਦੀ ਸਜ਼ਾ ਤੋਂ ਬਚਾ ਲਿਆ ਜਾਵੇ ਅਤੇ ਕਿਸੇ ਹੀਲੇ-ਵਸੀਲੇ ਨਾਲ ਉਨ੍ਹਾਂ ਲਈ ਸਵਰਗ ਵਿੱਚ ਜਗ੍ਹਾ ਪੱਕੀ ਕਰਵਾ ਦਿੱਤੀ ਜਾਵੇ। ਇਸ ਤਰ੍ਹਾਂ ਦੀਆਂ ਧਾਰਨਾਵਾਂ ਨਾਲ ਪੁਜਾਰੀ ਵਰਗ ਨੂੰ ਰੱਬ ਅਤੇ ਮਨੁੱਖ ਦੇ ਵਿਚਕਾਰ ਵਿਚੋਲੇ ਜਾਂ ਧਾਰਮਿਕ ਏਜੰਟ ਵਜੋਂ ਸਥਾਪਿਤ ਕਰਨ ਦੀ ਪ੍ਰਵਿਰਤੀ ਪੈਦਾ ਕਰ ਦਿੱਤੀ ਗਈ ਹੈ। ਪੁਜਾਰੀ ਵਰਗ ਇਸੇ ਆੜ ਵਿੱਚ ਮਾਲਾਮਾਲ ਹੋ ਰਿਹਾ ਹੈ।
ਇਸ ਸੰਬੰਧ ਵਿੱਚ ਇਕ ਸ਼ਾਇਰ (ਅਕਬਰ ਇਲਾਹਾਬਾਦੀ) ਨੇ ਬਹੁਤ ਸੁੰਦਰ ਕੁਝ ਇਸ ਤਰ੍ਹਾਂ ਕਿਹਾ ਹੈ;
ਜੰਨਤ ਕੇ ਲਾਲਚ ਮੇਂ ਜੋ ਖੁਦਾ ਕੋ ਯਾਦ ਕਰਤੇ ਹੈਂ
ਇਬਾਦਤ ਨਹੀਂ, ਇਕ ਤਿਜਾਰਤ ਹੈ।
ਦੋਜ਼ਖ਼ ਕੇ ਡਰ ਸੇ ਜੋ ਖੁਦਾ ਕਾ ਨਾਮ ਲੇਤੇ ਹੈਂ
ਬੰਦਗੀ ਨਹੀਂ ਇਕ ਖੁਸ਼ਾਮਦ ਹੈ।
ਨਰਕ-ਸਵਰਗ ਦਾ ਵਿਸ਼ਾ ਇੱਕ ਧਾਰਮਿਕ ਵਿਸ਼ਾ ਹੈ। ਇਸ ਲਈ ਇਸ ਵਿਸ਼ੇ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਦੇ ਆਧਾਰ ’ਤੇ ਵੀ ਪਰਖ ਲੈਣਾ ਜ਼ਰੂਰੀ ਹੋ ਜਾਂਦਾ ਹੈ, ਕਿਉਂਕਿ ਇਸ ਗ੍ਰੰਥ ਦੀ ਰਚਣਾ ਮਨੁੱਖੀ ਧਰਮ ਨੂੰ ਮੁੱਖ ਰੱਖਦਿਆਂ ਹੀ ਕੀਤੀ ਗਈ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਨਰਕ ਸਵਰਗ ਦੇ ਸੰਕਲਪ ਦਾ ਉਲੇਖ ਬੜੇ ਵਿਸਥਾਰ ਨਾਲ ਕੀਤਾ ਗਿਆ ਹੈ। ਇੱਥੇ ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਗੁਰਬਾਣੀ ਹਰ ਵਿਸ਼ੇ ਨੂੰ ਬਿਬੇਕ-ਬੁੱਧ ਨਾਲ ਤਰਕ ਦੇ ਆਧਾਰ ’ਤੇ ਵਿਚਾਰ ਕਰਨ ਲਈ ਪ੍ਰੇਰਦੀ ਹੈ। ਗੁਰਬਾਣੀ ਦੇ ਅਧਿਐਨ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਗੁਰਬਾਣੀ ਵਿੱਚ ਨਰਕ-ਸਵਰਗ ਨੂੰ ਮਨ ਦੀ ਅਵਸਥਾ ਨਾਲ ਜੋੜ ਕੇ ਦਰਸਾਇਆ ਗਿਆ ਹੈ। ਇਨ੍ਹਾਂ ਸ਼ਬਦਾਂ ਦੀ ਵਰਤੋਂ ਕਈ ਥਾਵਾਂ ’ਤੇ ਪ੍ਰਤੀਕਾਤਮਕ ਰੂਪ ਵਿੱਚ ਕੀਤੀ ਗਈ ਹੈ। ਕਿਤੇ ਅਸਮਾਨ ਵਿੱਚ ਨਰਕ-ਸਵਰਗ ਹੋਣ ਦੀ ਪੁਸ਼ਟੀ ਨਹੀਂ ਕੀਤੀ ਗਈ।ਗੁਰਬਾਣੀ ਦੇ ਅਧਿਐਨ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਜੇਕਰ ਜ਼ਿੰਦਗੀ ਸੁਚੱਜੇ ਗੁਣਾਂ ਦੇ ਆਧਾਰ ’ਤੇ ਬਤੀਤ ਕੀਤੀ ਜਾਵੇ ਤਾਂ ਕਿਸੇ ਨਰਕ ਦਾ ਡਰ ਨਹੀਂ ਰਹਿੰਦਾ ਅਤੇ ਨਾ ਹੀ ਸਵਰਗ ਜਾਣ ਦੀ ਮੁਥਾਜੀ ਰਹਿੰਦੀ ਹੈ।
ਗੁਰਬਾਣੀ ਦਾ ਫ਼ਰਮਾਣ ਹੈ:
“ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ ॥”
(ਗੁਰੂ ਗ੍ਰੰਥ ਸਾਹਿਬ ਪੰਨਾ 969)
ਇਸ ਤਰ੍ਹਾਂ ਇਹ ਸਮਝਾਇਆ ਗਿਆ ਹੈ ਕਿ ਸੰਤਾਂ ਨੇ ਨਰਕ ਅਤੇ ਸਵਰਗ ਦੋਵਾਂ ਨੂੰ ਰੱਦ ਕਰ ਦਿੱਤਾ ਹੈ। ਇੱਥੇ ਇਹ ਸਮਝ ਲੈਣਾ ਜ਼ਰੂਰੀ ਹੈ ਕਿ ਸੰਤ ਤੋਂ ਭਾਵ ਇਹ ਨਹੀਂ ਕਿ ਜੋ ਬਹੁਤ ਪਾਠ ਪੂਜਾ ਕਰਦਾ ਹੋਵੇ, ਜਾਂ ਜਿਸ ਕਿਸੇ ਨੇ ਖਾਸ ਕਿਸਮ ਦੀ ਵੇਸ-ਭੂਸ਼ਾ ਧਾਰਨ ਕੀਤੀ ਹੋਵੇ। ਗੁਰਬਾਣੀ ਵਿੱਚ ਸੰਤ ਸ਼ਬਦ ਸੰਤ-ਬਿਰਤੀ ਵਾਲੇ ਵਿਅਕਤੀ ਲਈ ਵਰਤਿਆ ਗਿਆ ਹੈ। ਸੰਤ-ਬਿਰਤੀ ਉਸ ਦੀ ਹੁੰਦੀ ਹੈ ਜਿਸ ਦੇ ਮਨ ਵਿੱਚ ਨਿਮਰਤਾ, ਸਹਿਣਸ਼ੀਲਤਾ, ਧੀਰਜ, ਸਬਰ, ਸੰਤੋਖ ਵਰਗੇ ਸੁਚੱਜੇ ਗੁਣ ਹੋਣ। ਐਸੇ ਵਿਅਕਤੀ ਗੁਣਵਾਨ ਅਤੇ ਸੂਝਵਾਨ ਹੁੰਦੇ ਹਨ। ਉਨ੍ਹਾਂ ਨੂੰ ਬੁਰੇ-ਭਲੇ ਦੀ ਪਛਾਣ ਹੁੰਦੀ ਹੈ। ਐਸੇ ਵਿਅਕਤੀ ਵਿਚਾਰਸ਼ੀਲ ਅਤੇ ਸੂਝਵਾਨ ਹੁੰਦੇ ਹਨ। ਐਸੇ ਗੁਰਣਵਾਨ ਅਤੇ ਗਿਆਨਵਾਨ ਵਿਅਕਤੀਆਂ ਦੀ ਸੋਚ ਦਾ ਦ੍ਰਿਸ਼ਟਾਂਤ ਦਿੰਦੇ ਹੋਏ ਹੀ ਕਿਹਾ ਗਿਆ ਹੈ: “ਕਵਨੁ ਨਰਕੁ ਕਿਆ ਸੁਰਗੁ ਬਿਚਾਰਾ” ਇਨ੍ਹਾਂ ਸੂਝਵਾਨ ਵਿਅਕਤੀਆਂ ਨੇ ਨਰਕ-ਸਵਰਗ ਸੰਬੰਧੀ ਜੋ ਧਾਰਨਾ ਬਣੀ ਹੋਈ ਸੀ, ਉਸ ਸੰਬੰਧ ਵਿੱਚ ਵਿਚਾਰ ਕੀਤੀ। ਵਿਚਾਰ ਦੇ ਸਿੱਟੇ ਵਜੋਂ: “ਸੰਤਨ ਦੋਊ ਰਾਦੇ” ਭਾਵ ਐਸੇ ਸੂਝਵਾਨ ਵਿਅਕਤੀਆਂ ਨੇ ਸੋਚ-ਵਿਚਾਰ ਕਰਨ ਤੋਂ ਬਾਅਦ, ਨਰਕ-ਸਵਰਗ ਵਾਲੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਅਰਥਾਤ ਸੰਤ-ਜਨਾਂ ਨੇ ਕਿਸੇ ਅਸਮਾਨ ਵਿੱਚ ਸਥਾਪਤ ਨਰਕ ਅਤੇ ਸਵਰਗ ਦੀ ਹੋਂਦ ਨੂੰ ਸਵੀਕਾਰ ਨਹੀਂ ਕੀਤਾ। ਇਸ ਧਾਰਨਾ ਕਾਰਨ ਹੀ ਨਰਕ ਦੇ ਡਰ ਅਤੇ ਸਵਰਗ ਦੀ ਲਾਲਸਾ ਦੋਵਾਂ ਤੋਂ ਮੁਕਤੀ ਪਾ ਲਈ ਹੈ।
ਗੁਰਬਾਣੀ ਰਾਹੀਂ ਨਰਕ ਦੀ ਧਾਰਨਾ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ:
“ਹਰਿ ਛੋਡਨਿ ਸੇ ਦੁਰਜਨਾ ਪੜਹਿ ਦੋਜ਼ਕ ਕੈ ਸੂਲਿ॥”
(ਗੁਰੂ ਗ੍ਰੰਥ ਸਾਹਿਬ ਪੰਨਾ 322)
ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਸ ਦੇ ਅਰਥ ਇਸ ਤਰ੍ਹਾਂ ਕੀਤੇ ਹਨ: {ਜੋ ਮਨੁੱਖ ਪ੍ਰਭੂ ਨੂੰ ਵਿਸਾਰ ਦੇਂਦੇ ਹਨ ਉਹ ਮੰਦ-ਕਰਮੀ (ਹੋ ਕੇ) ਦੋਜ਼ਖ ਦੀ ਅਸਹ ਪੀੜ ਵਿੱਚ ਪੈਂਦੇ ਹਨ (ਭਾਵ ਪੀੜ ਨਾਲ ਤੜਫਦੇ ਹਨ}। ਪਰ ਜੇ ਇਸ ਨੂੰ ਹੋਰ ਵਿਸਥਾਰ ਵਿੱਚ ਸਮਝੀਏ ਤਾਂ ‘ਹਰਿ ਛੋਡਨਿ’ ਦੇ ਅਰਥ ਇਸ ਤਰ੍ਹਾਂ ਸਮਝ ਆਉਂਦੇ ਹਨ: ‘ਹਰਿ’ ਸ਼ਬਦ ਪਰਮਾਤਮਾ ਲਈ ਵਰਤਿਆ ਗਿਆ ਹੈ। ਹੁਣ ਕਿਉਂਕਿ ਗੁਰਬਾਣੀ ਦੀ ਵਿਚਾਰਧਾਰਾ ਅਨੁਸਾਰ ਪਰਮਾਤਮਾ ਦਾ ਕੋਈ ਰੂਪ, ਰੰਗ ਜਾਂ ਰੇਖ ਨਹੀਂ ਹੈ ਇਸ ਲਈ ਪਰਮਾਤਮਾ ਦੀ ਹੋਂਦ ਕੇਵਲ ਉਸ ਦੀਆਂ ਵਿਸ਼ੇਸ਼ਤਾਈਆਂ ਤੋਂ ਹੀ ਹੋ ਸਕਦੀ ਹੈ। ਇਨ੍ਹਾਂ ਵਿਸ਼ੇਸ਼ਤਾਈਆਂ ਵਿਚੋਂ ਇੱਕ ਵਿਸ਼ੇਸ਼ਤਾਂ ਇਹ ਹੈ ਕਿ ਪਰਮਾਤਮਾ ਗੁਣੀ ਨਿਧਾਨ ਹੈ। ਭਾਵ ਪਰਮਾਤਮਾ ਬੇਅੰਤ ਗੁਣਾਂ ਦਾ ਖ਼ਜ਼ਾਨਾ ਹੈ। ਜਿਵੇਂ ਕਿ ਗੁਰਬਾਣੀ ਦਾ ਫ਼ਰਮਾਨ ਹੈ:
“ਗੋਵਿਦੁ ਗੁਣੀ ਨਿਧਾਨੁ ਹੈ ਅੰਤੁ ਨ ਪਾਇਆ ਜਾਇ”
(ਗੁਰੂ ਗ੍ਰੰਥ ਸਾਹਿਬ ਪੰਨਾ 32 )
ਇਸ ਆਧਾਰ ਤੇ ਇਸ ਪੰਗਤੀ ਰਾਹੀਂ ਇਹ ਸਮਝਾਇਆ ਹੈ ਕਿ ਗੋਵਿਦੁ ਅਰਥਾਤ ਪਰਮਾਤਮਾ ਬੇਅੰਤ ਗੁਣਾਂ ਦੇ ਖ਼ਜ਼ਾਨੇ ਦਾ ਪ੍ਰਤੀਕ ਹੈ। ਇਸ ਅਨੁਸਾਰ ਇਹ ਸਮਝ ਆਉਂਦੀ ਹੈ ਕਿ ਜਿਸ ਹਿਰਦੇ ਵਿੱਚ ਸੁਚੱਜੇ ਰੱਬੀ ਗੁਣਾਂ ਦਾ ਵਾਸਾ ਹੁੰਦਾ ਹੈ ਤਾਂ ਇਹ ਉਸ ਹਿਰਦੇ ਵਿੱਚ ਪਰਮਾਤਮਾ ਦੀ ਹੋਂਦ ਹੋਣ ਦੇ ਤੁਲ ਹੈ। ਇਸ ਆਧਾਰ ’ਤੇ “ਹਰਿ ਛੋਡਨਿ” ਤੋਂ ਭਾਵ ਹੈ ਹਰੀ ਜਾਂ ਪਰਮਾਤਮਾ ਨੂੰ ਛੱਡ ਦੇਣਾ ਜਾਂ ਵਿਸਾਰ ਦੇਣਾ। ਪਰਮਾਤਮਾ ਵਿਸਾਰਨ ਨਾਲ ਪਰਮਾਤਮਾ ਭਾਵ ਰੱਬੀ ਗੁਣ ਵੀ ਵਿਸਾਰੇ ਜਾਂਦੇ ਹਨ। ਜਦੋਂ ਰੱਬੀ ਗੁਣ ਵਿਸਾਰੇ ਜਾਂਦੇ ਹਨ ਤਾਂ ਅਉਗੁਣ ਪੈਦਾ ਹੋ ਜਾਂਦੇ ਹਨ। ਅਉਗੁਣਾਂ ਕਾਰਨ ਕਰਮ ਵੀ ਮਾੜੇ ਹੋ ਜਾਂਦੇ ਹਨ। ਅੇਸੇ ਵਿਅਕਤੀ ਨੂੰ ਦੁਰਜਨ ਕਿਹਾ ਜਾਂਦਾ ਹੈ। ਇਸ ਆਧਾਰ ’ਤੇ “ਹਰਿ ਛੋਡਨਿ ਸੇ ਦੁਰਜਨਾ ਪੜਹਿ ਦੋਜ਼ਕ ਕੈ ਸੂਲਿ” ਦੇ ਅਰਥ ਇਸ ਤਰ੍ਹਾਂ ਸਮਝ ਆਉਂਦੇ ਹਨ: ਜੋ ਵਿਅਕਤੀ ਸੁਚੱਜੇ ਗੁਣ ਛੱਡ ਦਿੰਦਾ ਹੈ, ਉਸ ਦੇ ਕਰਮ ਬੁਰੇ ਹੋ ਜਾਂਦੇ ਹਨ, ਉਹ ਦੁਰਜਨ ਹੁੰਦਾ ਹੈ। ਫਿਰ ਇਹ ਮਨੋਵਿਗਿਆਨਕ ਸੱਚਾਈ ਹੈ ਕਿ ਬੁਰੇ ਕਰਮਾਂ ਕਾਰਨ ਮਨੁੱਖ ਨੂੰ ਆਪਣੀ ਦੋਸ਼ੀ ਜ਼ਮੀਰ ਦਾ ਅਹਿਸਾਸ ਜ਼ਰੂਰ ਹੁੰਦਾ ਹੈ। ਇਹ ਦੋਸ਼ੀ ਜ਼ਮੀਰ ਉਸ ਅੰਦਰ ਕੰਡੇ ਦੀ ਤਰ੍ਹਾਂ ਚੁਭਣ ਪੈਦਾ ਕਰੀ ਰੱਖਦੀ ਹੈ ਜਿਸ ਨੂੰ “ਪੜਹਿ ਦੋਜ਼ਕ ਕੈ ਸੂਲਿ” ਕਿਹਾ ਹੈ। ਇਸ ਪੀੜ ਨਾਲ ਉਹ ਦੁਖੀ ਰਹਿੰਦਾ ਹੈ। ਇਹੀ ਨਰਕ ਦੀ ਸਜ਼ਾ ਦਾ ਪ੍ਰਤੀਕ ਹੈ। ਇਸ ਤਰ੍ਹਾਂ ਦੁਰਜਨ ਆਪਣੇ ਬੁਰੇ ਕਰਮਾਂ ਦੀ ਸਜ਼ਾ ਇੱਥੇ ਇਸੇ ਦੁਨੀਆਂ ਭੁਗਤ ਰਿਹਾ ਹੁੰਦਾ ਹੈ, ਕਿਸੇ ਅਸਮਾਨ ਵਿੱਚ ਬਣੇ ਨਰਕ ਵਿੱਚ ਜਾ ਕੇ ਸਜ਼ਾ ਭੁਗਤਣ ਦੀ ਗੱਲ ਨਹੀਂ ਕੀਤੀ ਗਈ। ਇਸ ਤਰ੍ਹਾਂ ਗੁਰਬਾਣੀ ਰਾਹੀਂ ਨਰਕ-ਸਵਰਗ ਨੂੰ ਮਨ ਦੀ ਅਵਸਥਾ ਨਾਲ ਜੋੜ ਕੇ ਸਮਝਾਇਆ ਹੈ।
ਮਨ ਦੀ ਅਵਸਥਾ ਨੂੰ ਇਕ ਗਾਥਾ ਰਾਹੀਂ ਵੀ ਸਮਝ ਸਕਦੇ ਹਾਂ:
ਕਹਿੰਦੇ ਹਨ ਕਿ ਇਕ ਜਗ੍ਹਾ ਇੱਕ ਮਹਾਤਮਾ ਰਹਿੰਦਾ ਸੀ। ਉਸ ਦੀ ਬਹੁਤ ਮਹਾਨਤਾ ਸੀ। ਦੂਰ-ਦੂਰ ਤੋਂ ਲੋਕ ਉਸ ਦੇ ਪ੍ਰਵਚਨ ਸੁਣਨ ਲਈ ਆਉਂਦੇ ਸਨ। ਇੱਕ ਦਿਨ ਇੱਕ ਵਿਅਕਤੀ ਨੇ ਉਸ ਮਹਾਤਮਾ ਨੂੰ ਨਰਕ-ਸਵਰਗ ਬਾਰੇ ਪੁੱਛਿਆ ਅਤੇ ਕਿਹਾ- “ਕੀ ਤੁਸੀਂ ਮੈਨੂੰ ਨਰਕ ਸਵਰਗ ਦਿਖਾ ਸਕਦੇ ਹੋ?”
ਮਹਾਤਮਾ ਨੇ ਕਿਹਾ: “ਹਾਂ, ਮੈਂ ਤੈਨੂੰ ਨਰਕ ਤੇ ਸਵਰਗ ਦਿਖਾ ਸਕਦਾ ਹਾਂ”।
ਉਸ ਵਿਅਕਤੀ ਨੇ ਪੁੱਛਿਆ “ਉਹ ਕਿੱਥੇ ਹਨ ਅਤੇ ਉੱਥੇ ਕਦੋਂ ਜਾਣਾ ਹੋਵੇਗਾ?”
ਮਹਾਤਮਾ ਨੇ ਕਿਹਾ, “ਕਿਤੇ ਜਾਣ ਦੀ ਲੋੜ ਨਹੀਂ, ਮੈਂ ਇੱਥੇ ਹੀ ਤੈਨੂੰ ਵਿਖਾ ਦਿਆਂਗਾ”।
ਵਿਅਕਤੀ ਬਹੁਤ ਹੈਰਾਨ ਸੀ ਤੇ ਉਤਸੁਕ ਹੋ ਕੇ ਕਹਿਣ ਲੱਗਾ, “ਠੀਕ ਹੈ, ਦਿਖਾਓ ਫੇਰ”।
ਮਹਾਤਮਾ ਨੇ ਉਸ ਨੂੰ ਥੋੜ੍ਹੀ ਦੇਰ ਇੰਤਜ਼ਾਰ ਕਰਨ ਲਈ ਕਿਹਾ। ਕਾਫੀ ਸਮਾਂ ਬੀਤ ਗਿਆ, ਕਈ ਵਾਰ ਪੁੱਛਣ ’ਤੇ ਮਹਾਤਮਾ ਹਰ ਵਾਰ ਉਸ ਨੂੰ ਹੋਰ ਇੰਤਜ਼ਾਰ ਕਰਨ ਲਈ ਕਹਿੰਦੇ ਰਹੇ। ਇਸ ਤਰ੍ਹਾਂ ਬਹੁਤ ਸਮਾਂ ਇੰਤਜ਼ਾਰ ਕਰਨ ਦੇ ਬਾਅਦ ਉਹ ਵਿਅਕਤੀ ਸੋਚਣ ਲੱਗਾ ਕਿ ਇਸ ਮਹਾਤਮਾ ਨੂੰ ਕੁਝ ਪਤਾ ਨਹੀਂ ਅਤੇ ਉਹ ਲੋਕਾਂ ਨੂੰ ਮੂਰਖ ਬਣਾਉਂਦਾ ਹੈ, ਇਸੇ ਤਰ੍ਹਾਂ ਮੈਨੂੰ ਵੀ ਮੂਰਖ ਬਣਾ ਰਿਹਾ ਹੈ। ਹੁਣ ਉਸ ਵਿਅਕਤੀ ਦਾ ਸਬਰ ਖਤਮ ਹੋ ਚੁੱਕਾ ਸੀ। ਉਹ ਬਹੁਤ ਕ੍ਰੋਧਿਤ ਹੋ ਗਿਆ ਅਤੇ ਅਪਸ਼ਬਦ ਬੋਲਣ ਲੱਗਾ ਅਤੇ ਨਾਲ ਹੀ ਮਹਾਤਮਾ ਨੂੰ ਮਾਰਨ ਵਾਸਤੇ ਉੱਠ ਖਲੋਤਾ।
ਮਹਾਤਮਾ ਨੇ ਕਿਹਾ, “ਬਸ, ਵੇਖ ਲੈ, ਇਹੀ ਨਰਕ ਹੈ। ਇਸ ਵੇਲੇ ਤੂੰ ਨਰਕ ਵਿੱਚ ਹੈਂ। ਤੂੰ ਆਪਣੇ ਅੰਦਰ ਕ੍ਰੋਧ ਦੀ ਪੀੜ ਮਹਿਸੂਸ ਕਰ ਸਕਦਾ ਹੈਂ। ਇਹ ਕ੍ਰੋਧ ਦੀ ਅੱਗ ਵਿੱਚ ਸੜਨਾ ਹੈ। ਇਸੇ ਨੂੰ ਨਰਕ ਦੀ ਸਜ਼ਾ ਆਖਦੇ ਹਨ”।
ਉਹ ਵਿਅਕਤੀ ਕੁਝ ਸਮਝਦਾਰ ਸੀ। ਇਹ ਸੁਣ ਕੇ ਉਸ ਨੂੰ ਆਪਣੀ ਅਵਸਥਾ ਦਾ ਅਹਿਸਾਸ ਹੋ ਗਿਆ। ਉਸ ਨੂੰ ਜੋ ਪੀੜਾ ਅਤੇ ਦੁੱਖ ਮਹਿਸੂਸ ਹੋਇਆ, ਉਹ ਨਰਕ ਹੀ ਸੀ। ਇਹ ਸਮਝ ਕੇ ਉਸ ਦਾ ਗੁੱਸਾ ਠੰਢਾ ਹੋ ਗਿਆ ਅਤੇ ਉਹ ਬੜੀ ਨਿਮਰਤਾ ਨਾਲ ਮਹਾਤਮਾ ਪਾਸੋਂ ਮੁਆਫ਼ੀ ਮੰਗਣ ਲੱਗਾ। ਉਹ ਹੁਣ ਪੂਰੀ ਤਰ੍ਹਾਂ ਸ਼ਾਂਤ ਸੀ ਅਤੇ ਨਿਮਰਤਾ ਨਾਲ ਭਰਿਆ ਹੋਇਆ ਸੀ।
ਮਹਾਤਮਾ ਨੇ ਕਿਹਾ, “ਬਸ ਇਹੀ ਸਵਰਗ ਹੈ। ਹੁਣ ਤੂੰ ਸਵਰਗ ਵਿੱਚ ਹੈਂ”।ਜਦੋਂ ਮਨ ਸ਼ਾਂਤ ਹੈ, ਉਸ ਵਕਤ ਸੁਖ ਹੈ। ਜਿੱਥੇ ਸੁਖ ਹੈ, ਉਹੀ ਸਵਰਗ ਹੈ।
ਵਿਅਕਤੀ ਨੂੰ ਸਮਝ ਆ ਗਈ ਕਿ ਮਰਨ ਤੋਂ ਬਾਅਦ ਸਜ਼ਾ ਭੁਗਤਣ ਵਾਸਤੇ ਨਰਕ ਵਿੱਚ ਨਹੀਂ ਜਾਣਾ ਹੁੰਦਾ। ਇਹ ਤਾਂ ਮਨ ਦੀ ਅਵਸਥਾ ਹੀ ਹੈ। ਇੱਥੇ ਹੀ, ਉਸੇ ਵੇਲੇ, ਸਜ਼ਾ ਮਿਲ ਜਾਂਦੀ ਹੈ। ਇਸੇ ਤਰ੍ਹਾਂ ਸਵਰਗ ਵੀ ਆਪਣੇ ਸੁਭਾਅ ਅਤੇ ਮਨ ਦੀ ਅਵਸਥਾ ਹੀ ਹੈ। ਜੇ ਮਨ ਸ਼ਾਂਤ ਹੈ ਤਾਂ ਉੱਥੇ ਸੁਖ ਹੈ। ਜਿੱਥੇ ਸੁਖ ਹੈ ਉਹੀ ਸਵਰਗ ਦਾ ਅਨੰਦ ਹੈ।
ਗੁਰਬਾਣੀ ਵਿੱਚ ਸੁਖਮਨੀ ਸਾਹਿਬ ਦੀ 12ਵੀਂ ਅਸ਼ਟਪਦੀ ਵਿੱਚ ਇਸ ਤਰ੍ਹਾਂ ਵੀ ਦਰਸਾਇਆ ਹੈ: ਜਿਵੇਂ:
“ਜਿਸ ਕੈ ਅੰਤਰਿ ਰਾਜ ਅਭਿਮਾਨੁ॥ ਸੋ ਨਰਕਪਾਤੀ ਹੋਵਤ ਸੁਆਨੁ॥”
(ਗੁਰੂ ਗ੍ਰੰਥ ਸਾਹਿਬ ਪੰਨਾ 278)
ਇਸ ਪੰਗਤੀ ਰਾਹੀਂ ਇਹ ਸਮਝਾਇਆ ਗਿਆ ਹੈ ਕਿ ਜਿਸ ਦੇ ਮਨ ਵਿੱਚ ਆਪਣੀ ਪਦਵੀ ਦਾ, ਜਾਂ ਕਿਸੇ ਵੀ ਗੱਲ ਦਾ ਹੰਕਾਰ ਹੁੰਦਾ ਹੈ ਉਸ ਦਾ ਜੀਵਨ ਨਰਕ ਦੇ ਕੁੱਤੇ ਦੀ ਤਰ੍ਹਾਂ ਹੁੰਦਾ ਹੈ। ਹੰਕਾਰ ਇੱਕ ਦੀਰਘ ਰੋਗ ਹੈ। ਹੰਕਾਰ ਮਨੁੱਖ ਨੂੰ ਕਈ ਤਰ੍ਹਾਂ ਨਾਲ ਦੁੱਖ ਦਿੰਦਾ ਹੈ। ਇਸ ਤਰ੍ਹਾਂ ਉਹ ਨਰਕ ਵਾਲੀ ਪੀੜ ਇੱਥੇ ਹੀ ਭੋਗ ਰਿਹਾ ਹੁੰਦਾ ਹੈ।
ਬ੍ਰਾਹਮਣਵਾਦ ਨੇ ਇੱਕ ਧਾਰਨਾ ਇਹ ਬਣਾ ਰੱਖੀ ਸੀ ਕਿ ਜੇਕਰ ਕੋਈ ਬਨਾਰਸ ਵਿੱਚ ਮਰੇ ਤਾਂ ਉਹ ਨਰਕ ਵਿੱਚ ਨਹੀਂ ਜਾਂਦਾ। ਇਸ ਦੇ ਉਲਟ ਜੇਕਰ ਕੋਈ ਹਾੜੰਬੈ ਜਾ ਕੇ ਮਰੇ ਤਾਂ ਉਹ ਨਰਕ ਵਿੱਚ ਜਾਂਦਾ ਹੈ। ਇਸ ਧਾਰਨਾ ਨੂੰ ਨਕਾਰਦੇ ਹੋਏ ਗੁਰਬਾਣੀ ਦਾ ਫ਼ਰਮਾਨ ਹੈ:
“ਮਨਹੁ ਕਠੋਰੁ ਮਰੈ ਬਾਨਾਰਸਿ ਨਰਕੁ ਨ ਬਾਂਚਿਆ ਜਾਈ॥
ਹਰਿ ਕਾ ਸੰਤੁ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ॥”
(ਗੁਰੂ ਗ੍ਰੰਥ ਸਾਹਿਬ ਪੰਨਾ 484)
ਇਸ ਸਲੋਕ ਰਾਹੀਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਮਨੁੱਖ ਕਾਸ਼ੀ (ਬਾਨਾਰਸ) ਵਿੱਚ ਸਰੀਰ ਤਿਆਗੇ ਪਰ ਮਨੋਂ ਕਠੋਰ ਹੋਵੇ ਭਾਵ ਮਨ ਸਾਫ਼ ਨਾ ਹੋਵੇ, ਮਨ ਵਿੱਚ ਪਾਪ, ਖੋਟ, ਈਰਖਾ, ਹੰਕਾਰ ਵਰਗੇ ਦੋਸ਼ ਹੋਣ, ਤਾਂ ਉਹ ਵਿਅਕਤੀ ਨਰਕ ਦੀ ਮਾਰ ਤੋਂ ਬਚ ਨਹੀਂ ਸਕਦਾ। ਗੁਰਬਾਣੀ ਅਨੁਸਾਰ ਜੇਕਰ ‘ਹਰਿ ਕਾ ਸੰਤੁ’ ਭਾਵ ਸਤਿਗੁਰ ਦੀ ਸੁਚੱਜੀ ਮੱਤ ਲੈਣ ਵਾਲਾ, ਚੰਗੇ ਗੁਣਾਂ ਵਾਲਾ, ਸੋਝੀ ਰੱਖਣ ਵਾਲਾ ਗਿਆਨਵਾਨ ਵਿਅਕਤੀ ਹੋਵੇ, ਉਹ ਭਾਂਵੇਂ ਮਗਹਰ ਜਿਸ ਨੂੰ ਹਾੜੰਬੈ ਵੀ ਕਿਹਾ ਜਾਂਦਾ ਹੈ ਐਸੀ ਸਰਾਪੀ ਹੋਈ ਧਰਤੀ ਵਿੱਚ ਭੀ ਜਾ ਕੇ ਮਰੇ, ਤਾਂ ਉਹ ਨਾ ਕੇਵਲ ਆਪ ਤਰਦਾ ਹੈ ਸਗੋਂ ਆਪਣੇ ਸਾਥੀਆਂ ਨੂੰ ਤਾਰ ਲੈਂਦਾ ਹੈ। ਇਸ ਦਾ ਭਾਵ ਇਹ ਹੈ ਕਿ ਚੰਗੇ ਗਿਆਨ ਅਤੇ ਗੁਣਾਂ ਕਾਰਨ ਐਸੇ ਵਿਅਕਤੀ ਦਾ ਜਿੱਥੇ ਆਪਣਾ ਮਨ ਸ਼ਾਂਤ ਹੁੰਦਾ ਹੈ ਉੱਥੇ ਹੋਰਨਾਂ ਨੂੰ ਵੀ ਸੁਖੀ ਕਰਦਾ ਹੈ। ਐਸਾ ਵਿਅਕਤੀ ਸੁਖ-ਸ਼ਾਂਤੀ ਦਾ ਮਾਹੌਲ ਪੈਦਾ ਕਰਦਾ ਹੈ। ਇਹੀ ਸਵਰਗ ਹੈ।
ਜੇਕਰ ਕੋਈ ਸਵਰਗ ਵਿੱਚ ਜਾਣ ਦੀ ਇੱਛਾ ਕਾਰਨ ਅਰਥਹੀਣ ਕਰਮਕਾਂਡਾਂ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ ਤਾਂ ਉਸ ਨੂੰ ਗੁਰਬਾਣੀ ਸਮਝਾਉਂਦੀ ਹੈ:
“ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ॥”
(ਗੁਰੂ ਗ੍ਰੰਥ ਸਾਹਿਬ ਪੰਨਾ 484)
ਜੇਕਰ ਮਨ ਵਿੱਚ ਮੈਲ ਹੈ, ਈਰਖਾ, ਕ੍ਰੋਧ, ਵੈਰ-ਵਿਰੋਧ ਵਰਗੇ ਬੁਰੇ ਵਿਚਾਰ ਹਨ ਤਾਂ ਉਹ ਜਿੰਨੇ ਮਰਜ਼ੀ ਤੀਰਥਾਂ ’ਤੇ ਜਾਵੇ ਜਿੰਨੇ ਮਰਜ਼ੀ ਪਾਠ-ਪੂਜਾ ਕਰੇ, ਇਨ੍ਹਾਂ ਕਰਮਕਾਂਡਾਂ ਨਾਲ ਉਹ ਸਵਰਗ ਨਹੀਂ ਜਾ ਸਕਦਾ।
ਫਿਰ ਨਰਕ ਵਾਲੀ ਪੀੜ ਤੋਂ ਬਚਣ ਲਈ ਅਤੇ ਸਵਰਗ ਦਾ ਸੁਖ ਮਾਨਣ ਲਈ ਇਸ ਤਰ੍ਹਾਂ ਵੀ ਸਮਝਾਇਆ ਹੈ:
“ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ॥”
(ਗੁਰੂ ਗ੍ਰੰਥ ਸਾਹਿਬ ਪੰਨਾ 465)
ਇਸ ਸਲੋਕ ਦੇ ਭਾਵਅਰਥ ਸਮਝਣ ਤੋਂ ਪਹਿਲਾਂ ਇਹ ਪਰਤੱਖ ਹੋਣਾ ਚਾਹੀਦਾ ਹੈ ਕਿ ਗੁਰਬਾਣੀ ਵਿੱਚ ਆਏ ਸ਼ਬਦ: ‘ਨਾਮ’, ‘ਨਾਉ’, ‘ਨਾਇ’ ਆਦਿ ਪਰਮਾਤਮਾ ਅਤੇ ਰੱਬੀ ਅਰਥਾਤ ਸੁਚੱਜੇ ਗੁਣਾਂ ਅਤੇ ਉਨ੍ਹਾਂ ਨਾਲ ਜੁੜੀ ਜੀਵਨ-ਜਾਚ ਦੇ ਸੰਦਰਭ ਵਿੱਚ ਵਰਤੇ ਗਏ ਹਨ। ਇਸ ਆਧਾਰ ’ਤੇ “ਨਾਉ ਤੇਰਾ ਨਿਰੰਕਾਰੁ ਹੈ” ਦਾ ਭਾਵ ਹੈ ਕਿ ਹੇ ਪਰਮਾਤਮਾ ਤੇਰੇ ਗੁਣ ਹੀ ਤੇਰਾ ਨਾਮ ਹੈ। ਫਿਰ “ਨਾਇ ਲਇਐ” ਦਾ ਅਰਥ ਹੋਇਆ ਗੁਣ ਅਪਣਾਈਏ। ਭਾਵ ਸੁਚੱਜੇ ਗੁਣ ਅਪਣਾਉਣ ਨਾਲ। ਇਸ ਅਨੁਸਾਰ “ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ॥” ਦੇ ਅਰਥ ਇਸ ਤਰ੍ਹਾਂ ਸਪੱਸ਼ਟ ਹੁੰਦੇ ਹਨ: ਜੇਕਰ ਸੁਚੱਜੇ ਗੁਣ ਅਪਣਾ ਲਏ ਜਾਣ ਤਾਂ ਐਸਾ ਵਿਅਕਤੀ ਨਰਕ ਵਿੱਚ ਨਹੀਂ ਜਾਂਦਾ ਅਰਥਾਤ ਉਸ ਨੂੰ ਨਰਕ ਵਾਲੀ ਪੀੜ ਨਹੀਂ ਸਹਾਰਨੀ ਪੈਂਦੀ। ਸੁਭਾਵਿਕ ਹੈ ਕਿ ਸੁਚੱਜੇ ਗੁਣ ਅਪਣਾਉਣ ਨਾਲ ਕਰਮ ਵੀ ਸੁਚੱਜੇ ਹੁੰਦੇ ਹਨ ਅਤੇ ਮਨ ਦੋਸ਼-ਮੁਕਤ ਹੁੰਦਾ ਹੈ। ਇਸੇ ਲਈ ਮਨ ਸ਼ਾਂਤ ਹੁੰਦਾ ਹੈ। ਉਸ ਨੂੰ ਨਰਕ ਵਾਲੇ ਦੁੱਖ ਦੀ ਪੀੜਾ ਨਹੀਂ ਹੁੰਦੀ। ਮਨੋਵਿਗਿਆਨਕ ਦ੍ਰਿਸ਼ਟੀਕੋਣ ਤੋਂ ਪਰਖਣ ਨਾਲ ਵੀ ਇਹ ਵਿਆਖਿਆ ਪੂਰੀ ਠੀਕ ਉਤਰਦੀ ਹੈ।
ਇਸ ਤਰ੍ਹਾਂ ਸਾਰੀ ਵਿਚਾਰ ਦਾ ਸਾਰ ਇਹ ਹੈ ਕਿ ਨਰਕ ਅਤੇ ਸਵਰਗ ਮਨ ਦੀਆਂ ਹੀ ਅਵਸਥਾਵਾਂ ਹਨ। ਬੁਰੇ ਵਿਚਾਰਾਂ ਕਾਰਨ ਜੋ ਪਾਪ ਕੀਤੇ ਜਾਂਦੇ ਹਨ ਉਨ੍ਹਾਂ ਨਾਲ ਆਪਣਾ ਮਨ ਹੀ ਕਲਪਦਾ ਹੈ, ਆਪਣੀ ਦੋਸ਼ੀ ਜ਼ਮੀਰ ਟੁੰਬਦੀ ਰਹਿੰਦੀ ਹੈ ਜੋ ਨਰਕ ਵਾਲੀ ਸਜ਼ਾ ਮਿਲਣ ਦੇ ਤੁਲ ਹੈ। ਇਸ ਦੇ ਉਲਟ ਚੰਗੇ ਗੁਣਾਂ ਨਾਲ ਮਨ ਵਿੱਚ ਸੁਖ-ਸ਼ਾਂਤੀ ਪੈਦਾ ਹੁੰਦੀ ਹੈ ਅਤੇ ਮਨੁੱਖ ਦੇ ਆਚਰਨ ਨਾਲ ਹੋਰਾਂ ਨੂੰ ਵੀ ਸੁਖ ਮਿਲਦਾ ਹੈ। ਇਹੀ ਸਵਰਗ ਹੈ। ਇਹੀ ਮਨੋਵਿਗਿਆਨਕ ਦ੍ਰਿਸ਼ਟੀਕੋਣ ਹੈ।
ਸਪੱਸ਼ਟ ਹੈ ਕਿ ਗੁਰਬਾਣੀ ਵਿੱਚ ਨਰਕ ਅਤੇ ਸਵਰਗ ਨੂੰ ਡਰਾਉਣ ਜਾਂ ਲਾਲਚ ਦੇਣ ਵਾਲੇ ਪਰਲੋਕੀ ਟਿਕਾਣਿਆਂ ਵਜੋਂ ਸਵੀਕਾਰ ਕਰਨ ਦੀ ਬਜਾਏ, ਉਨ੍ਹਾਂ ਦੀ ਧਾਰਨਾ ਤੋਂ ਉੱਪਰ ਉੱਠ ਕੇ ਸੁਚੱਜਾ ਜੀਵਨ ਜੀਉਣ ਦੀ ਪ੍ਰੇਰਣਾ ਮਿਲਦੀ ਹੈ।