Welcome to SPN

Register and Join the most happening forum of Sikh community & intellectuals from around the world.

Sign Up Now!

Muktsar Gurdwara In 1984 (in Punjabi)

Discussion in 'Hard Talk' started by dalvindersingh grewal, Jun 6, 2015.

Tags:
 1. dalvindersingh grewal

  dalvindersingh grewal India
  Expand Collapse
  Writer Historian SPNer Thinker

  Joined:
  Jan 3, 2010
  Messages:
  428
  Likes Received:
  324
  ਸੰਨ ੧੯੮੪ ਦਾ ਘਲੂਘਾਰਾ ਤੇ ਮੁਕਤਸਰ ਸਾਹਿਬ
  ਡਾ: ਦਲਵਿੰਦਰ ਸਿੰਘ ਗ੍ਰੇਵਾਲ

  ਸੰਨ ੧੯੮੪ ਸਿੱਖਾਂ ਲਈ ਕਾਲਾ ਵਰ੍ਹਾ ਸੀ ਜਿਸ ਵਿਚ ਸਿੱਖਾਂ ਨੂੰ ਭਾਰੀ ਜਾਨੀ ਤੇ ਮਾਲੀ ਨੁਕਸਾਨ ਤਾਂ ਹੋਇਆ ਹੀ ਪਰ ਨਾਲ ਹੀ ਅਣਖ ਤੇ ਇਜ਼ਤ ਨੂੰ ਅਕਹਿ ਠੇਸ ਵੀ ਪਹੁੰਚੀ। ਇਹ ਲੇਖ ਗੁਰਦਵਾਰਾ ਟੁੱਟੀ ਗੰਢੀ ਵਿਚ ਹੋਏ ੧੯੮੪ ਦੇ ਸਾਕੇ ਦੀ ਘਟਨਾ ਦੇ ਇਤਿਹਾਸਿਕ ਪੱਖ ਤਕ ਹੀ ਸੀਮਿਤ ਰਖਿਆ ਗਿਆ ਹੈ ਤੇ ਕਾਰਨਾਂ ਨੂੰ ਲੈ ਕੇ ਕੋਈ ਰਾਜਨੀਤਕ ਵਿਚਾਰ ਧਾਰਾ ਨਹੀਂ ਦਿਤੀ ਗਈ।ਇਸ ਦਾ ਵਿਸਥਾਰ ਗੁਰਦਵਾਰਾ ਸਾਹਿਬ ਦੇ ਉਸ ਸਮੇਂ ਦੇ ਕਰਮਚਾਰੀਆਂ ਸਰਦਾਰ ਬਹਾਦਰ ਸਿੰਘ, ਸਰਦਾਰ ਪਿਆਰਾ ਸਿੰਘ, ਗਿਆਨੀ ਸੂਬਾ ਸਿੰਘ, ਸਰਦਾਰ ਭਾਟੀਆ, ਸਰਦਾਰ ਸਵਰਨ ਸਿੰਘ ਆਦਿ ਨੇ ਜੋ ਵਿਥਿਆ ਸੁਣਾਈ ਤੇ ਜੋ ਸਰਕਾਰੀ ਰਿਕਾਰਡਾਂ ਅਨੁਸਾਰ ਪ੍ਰਾਪਤ ਹੋਈ ਏਥੇ ਲਿਖ ਦਿਤੀ ਹੈ।

  ੩ ਜੂਨ ੧੯੮੪ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ ਜਿਸ ਦਿਨ ਸੰਗਤਾਂ ਨੂੰ ਮੁਕਤਸਰ ਦੇ ਗੁਰਦਵਾਰਿਆਂ ਵਿਚ ਜਾਣ ਲਈ ਕਰਫਿਊ ਤੋਂ ਖਾਸ ਛੋਟ ਦੇ ਦਿਤੀ ਗਈ ਸੀ।ਉਸ ਦਿਨ ਗੁਰਦਵਾਰਾ ਸਾਹਿਬ ਵਿਚ ਡਿਊਟੀ ਤੇ ਤੈਨਾਤ ਕਰਮਚਾਰੀਆਂ ਤੋਂ ਬਿਨਾ ਹਦੂਦ ਅੰਦਰ ਮੁਖ ਗ੍ਰੰਥੀ ਤੇ ਹੋਰ ਕਰਮਚਾਰੀਆਂ ਦੇ ਪਰਿਵਾਰ ਵੀ ਸਨ।ਗੁਰਦਵਾਰਾ ਟੁੱਟੀ ਗੰਢੀ ਇਸ ਘਟਨਾ ਨਾਲ ਪੂਰਾ ਨੁਕਸਾਨਿਆ ਗਿਆ ਸੀ ਜਿਸ ਕਰਕੇ ਸਾਰੇ ਸਾਕੇ ਦਾ ਇਹ ਧੁਰਾ ਆਖਿਆ ਜਾ ਸਕਦਾ ਹੈ।ਸਾਰੇ ਗੁਰਦੁਆਰਿਆਂ ਦੇ ਉਦਾਲੇ ਦੀਵਾਰ ਸੀ ਜਿਸ ਲਈ ਅੱਠ ਦਰਵਾਜ਼ੇ ਅੰਦਰ ਆਉਣ ਲਈ ਸਨ।ਟੁੱਟੀ ਗੰਢੀ ਪਹਿਲੇ ਦਵਾਰ ਦੇ ਨਾਲ ਸੀ । ਪਹਿਲੇ ਦਵਾਰ ਦੇ ਠੀਕ ਸਾਹਮਣੇ ਬੋਹੜ ਤੇ ਬੋਹੜ ਵਾਲਾ ਖੂਹ ਸੀ ਜਿਸ ਦਾ ਜ਼ਿਕਰ ਪਹਿਲਾਂ ਕੀਤਾ ਜਾ ਚੁਕਿਆ ਹੈ। ਸੰਨ ੧੯੮੪ ਵੇਲੇ ਟੁੱਟੀ ਗੰਢੀ ਦਾ ਦਵਾਰ ਗੁਰਦਵਾਰਾ ਸ਼ਹੀਦਾਂ ਵਲ ਸੀ ਤੇ ਖੱਬੀ ਬਾਹੀ ਤੇ ਸਰਬ ਲੋਹ ਦਾ ਉਹ ਨਿਸ਼ਾਨ ਸਾਹਿਬ ਸੀ ਜਿਸ ਨੂੰ ਮਹਾਰਾਜਾ ਪਟਿਆਲਾ ਨੇ ਇੰਗਲੈਂਡ ਤੋਂ ਮੰਗਵਾਇਆ ਸੀ। ਇਸ ਨੂੰ ਖੜਾ ਕਰਨ ਲਈ ਇਕ ਬਹੁਮੰਜ਼ਲੀ ਅਟਾਰੀ ਬਣਾਈ ਗਈ ਸੀ ਜਿਸ ਨਾਲ ਲੋਹੇ ਦੇ ਸਰੀਏ ਪਾ ਕੇ ਨਿਸ਼ਾਨ ਸਾਹਿਬ ਨੂੰ ਮਦਦ ਦਿਤੀ ਗਈ ਸੀ। ਮਦਦ ਲਈ ਕੋਈ ਤਾਰਾਂ ਨਹੀਂ ਸੀ ਲਾਈਆਂ ਗਈਆਂ ਜਿਸ ਤਰ੍ਹਾਂ ਅਜ ਕਲ ਨਿਸ਼ਾਨ ਸਾਹਿਬ ਖੜਾ ਕਰਨ ਲਈ ਮਦਦ ਲਈ ਲਾਈਆਂ ਜਾਂਦੀਆਂ ਹਨ।

  ਸਰੋਵਰ ਗੁਰਦਵਾਰਾ ਸਾਹਿਬ ਦੇ ਪਿੱਛੇ ਸੀ।ਗੁਰਦਵਾਰਾ ਸਾਹਿਬ ਤੇ ਸਰੋਵਰ ਵਿਚਕਾਰ ਪਉੜੀਆਂ ਸਨ ਜਿਨ੍ਹਾਂ ਨਾਲ ਗੁਰਦਵਾਰਾ ਸਾਹਿਬ ਵਲ ਇਕ ਬਾਰਾਦਰੀ ਸੀ ਤੇ ਦੂਜੇ ਪਾਸੇ ਕੜਾਹ ਪ੍ਰਸਾਦਿ ਦਾ ਕਾਊਂਟਰ ਸੀ।ਇਹ ਕਾaੂਂਟਰ ਉਸ ਬੋਹੜ ਅਤੇ ਖੂਹ ਦੇ ਨੇੜੇ ਸੀ ।ਕਰਫਿਊ ਕਰਕੇ ਗੁਰਦਵਾਰਾ ਸਾਹਿਬ ਦੇ ਚਾਰੇ ਪਾਸੇ ਬੀ. ਐਸ. ਐਫ. ਤੈਨਾਤ ਕੀਤੀ ਹੋਈ ਸੀ ਜੋ ਹਰ ਸਮੇਂ ਹਥਿਆਰ ਤੈਨਾਤ ਰਖਦੀ ਸੀ। ਗੁਰਦਵਾਰਿਆ ਦੇ ਉਦਾਲੇ ਦੀ ਚਾਰ ਦਵਾਰੀ ਉਪਰ ਆਸੇ ਪਾਸੇ ਦੇ ਮਕਾਨਾਂ ਤੇ ਬਣਾਏ ਬੰਕਰਾਂ ਵਿਚ ਬੈਠੇ ਫੌਜੀ ਲਗਾਤਾਰ ਨਜ਼ਰ ਰੱਖ ਰਹੇ ਸਨ। ਫੈਡਰੇਸ਼ਨ ਦੇ ਕੁਝ ਖਾੜਕੂ ਅਟਾਰੀ ਅਤੇ ਬਾਰਾਦਰੀ ਤੇ ਤੈਨਾਤ ਦਸੇ ਜਾਂਦੇ ਸਨ ਜਿਨ੍ਹਾਂ ਕੋਲ ਹਲਕੇ ਜਿਹੇ ਹਥਿਆਰ ਸਨ ਤੇ ਆਧੁਨਿਕ ਹਥਿਆਰਾਂ ਨਾਲ ਲੈਸ ਫੌਜੀਆਂ ਨਾਲ ਮੁਕਾਬਲਾ ਨਹੀਂ ਸਨ ਕਰ ਸਕਦੇ।ਬਹੁਤੇ ਤਾਂ ਆਸੇ ਪਾਸੇ ਦੇ ਪਿੰਡਾਂ ਦੇ ਮੁੰਡੇ ਸਨ ਜਿਂਨ੍ਹਾਂ ਨੂੰ ਪੁਲਿਸ ਪਿੰਡਾਂ ਵਿਚ ਤੰਗ ਕਰਦੀ ਸੀ ਜਿਸ ਕਰਕੇ ਉਹ ਡਰਦੇ ਏਥੇ ਅਪਣੇ ਬਚਾ ਲਈ ਆ ਗਏ ਸਨ ਤਾਂ ਕਿ ਉਹ ਕਿਸੇ ਅਖੌਤੀ ਮੁਕਾਬਲੇ ਵਿੱਚ ਨਿਹੱਕੇ ਨਾ ਮਾਰ ਦਿਤੇ ਜਾਣ ਜਿਸ ਦੀ ਕਿ ਉਨ੍ਹੀਂ ਦਿਨ੍ਹੀਂ ਆਮ ਚਰਚਾ ਸੀ।

  ੪ ਤਰੀਕ ਸਵੇਰੇ ਜਦੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ੩੮ ਹੋਰ ਗੁਰਦਵਾਰਿਆਂ ਤੇ ਹਮਲਾ ਹੋਇਆ ਤਾ ਉਸੇ ਵੇਲੇ ਗੁਰਦਵਾਰਾ ਕੰਪਲੈਕਸ ਮੁਕਤਸਰ ਤੇ ਵੀ ਹਮਲਾ ਹੋ ਗਿਆ। ਸਰਦਾਰ ਬਹਾਦਰ ਸਿੰਘ ਜੋ ਉਸ ਵੇਲੇ ਗੁਰਦਵਾਰਾ ਸਾਹਿਬ ਵਿਖੇ ਡਿਊਟੀ ਤੇ ਤੈਨਾਤ ਸੀ, ਦੇ ਦਸਣ ਮੁਤਾਬਿਕ ਦੋ ਵੱਜ ਕੇ ਚਾਲੀ ਮਿੰਟ ਤੜਕੇ ਲਾਊਡਸਪੀਕਰ ਉਤੇ ਵਾਰਨਿੰਗ ਅਨਾਊਂਸ ਹੋਈ ਕਿ "ਜੋ ਵੀ ਗੁਰਦਵਾਰਾ ਕੰਪਲੈਕਸ ਵਿਚ ਹਨ ਬਾਹਰ ਆ ਕੇ ਸਰੈਂਡਰ ਕਰ ਦੇਣ ਨਹੀਂ ਤਾਂ ਫਾਇਰ ਸ਼ੁਰੂ ਹੋ ਰਿਹਾ ਹੈ" ।ਠੀਕ ਸਵੇਰੇ ੩ ਵੱਜ ਕੇ ੪੦ ਮਿੰਟ ਸਵੇਰੇ ਚਾਰ ਨੰਬਰ ਗੇਟ ਤੋਂ ਜੋ ਗੁਰਦਵਾਰਾ ਤੰਬੂ ਸਾਹਿਬ ਵਲ ਸਰੋਵਰ ਦੇ ਦੂਸਰੇ ਪਾਸੇ ਗੁਰਦਵਾਰਾ ਟੁੱਟੀ ਗੰਢੀ ਦੀ ਸੇਧ ਵਿਚ ਹੈ, ਤੋਂ ਤੋਪ ਦੇ ਗੋਲੇ ਚੱਲਣ ਲੱਗ ਪਏ। ਪਹਿਲਾ ਗੋਲਾ ਅਟਾਰੀ ਵਿਚ ਲੱਗਿਆ ਤੇ ਫਿਰ ਏਨੀ ਜ਼ਿਆਦਾ ਅਗ ਵਰ੍ਹੀ ਕਿ ਰਹੇ ਰੱਬ ਦਾ ਨਾ। ਸੱਤ ਗੋਲੇ ਦਾਗੇ ਗਏ।ਪਹਿਲਾਂ ਤਾਂ ਅਟਾਰੀ ਡਿਗੀ ਫਿਰ ਬਾਰਾਂਦਰੀ ਤੇ ਕਾਊਂਟਰ ਤੇ ਫਿਰ ਗੁਰਦਵਾਰਾ ਟੁਟੀ ਗੰਢੀ ਵਿਚ ਗੋਲੇ ਵਜਣ ਲਗੇ। ਇਕ ਦੋ ਗੋਲੇ ਇਤਿਹਾਸਕ ਬੋਹੜ ਵਿਚ ਵੀ ਜਾ ਲੱਗੇ ਜੋ ਜ਼ਮੀਨ ਤੇ ਢਹਿ ਪਿਆ।ਗੋਲੇ ਅਜਿਹੇ ਘਾਤਕ ਸਨ ਜਿਨ੍ਹਾਂ ਨਾਲ ਬਾਰਾਂਦਰੀ ਅਤੇ ਟੁੱਟੀ ਗੰਢੀ ਗੁਰਦਵਾਰਾ ਸਾਹਿਬ ਦੇ ਗਾਡਰ ਵੀ ਪਿਘਲ ਗਏ। ਅੱਗ ਲੱਗਣ ਕਰਕੇ ਸਾਰੀਆਂ ਬੀੜਾਂ ਵੀ ਸੜ ਗਈਆਂ ਜਿਸ ਕਰਕੇ ਬਾਦ ਵਿਚ ਅੰਮ੍ਰਿਤਸਰੋਂ ਨਵੀਆਂ ਬੀੜਾਂ ਮੰਗਵਾਈਆਂ ਗਈਆਂ।ਗੁਰਦਵਾਰਾ ਟੁੱਟੀ ਗੰਢੀ ਵੀ ਫਿਰ ਦੁਬਾਰਾ ਬਣਿਆ। ਹੁਣ ਗੁਰਦਵਾਰਾ ਸਾਹਿਬ ਦਾ ਮੂੰਹ ਸਰੋਵਰ ਵਲ ਹੈ ਪਹਿਲਾਂ ਦੂਜੇ ਪਾਸੇ ਸੀ। ਤਾਹੀਓਂ ਦੋ ਨਿਸ਼ਾਨ ਸਾਹਿਬ ਹਨ ਇਕ ਤਾਂ ਪੁਰਾਣਾ ਜਿਸ ਨੂੰ ਹੁਣ ਅਟਾਰੀ ਦੀ ਥਾਂ ਗੁਰਦਵਾਰੇ ਦੀ ਦੀਵਾਰ ਨਾਲ ਲੋਹੇ ਦੀਆਂ ਸਲਾਖਾਂ ਲਾ ਕੇ ਆਸਰਾ ਦਿਤਾ ਗਿਆ ਹੈ ਕਿਉਂਕਿ ਅਟਾਰੀ ਤਾਂ ਪੂਰੀ ਢਹਿ ਗਈ ਸੀ।ਦੂਸਰਾ ਨਵਾਂ ਨਿਸ਼ਾਨ ਸਾਹਿਬ ਸਰੋਵਰ ਵਲ ਹੈ।ਮੰਨਿਆਂ ਜਾਂਦਾ ਹੈ ਕਿ ਖਾੜਕੂ ਸਿੰਘ ਤਾਂ ਪਹਿਲੇ ਗੋਲੇ ਤੋਂ ਪਹਿਲਾਂ ਹੀ ਸ਼ਹੀਦਾਂ ਵਲ ਦੇ ਗੁਰਦਵਾਰੇ ਵਲ ਦੀ ਨਿਕਲ ਗਏ ਪਰ ਕਈ ਭੋਲੇ ਭਾਲੇ ਯਾਤਰੂ ਜੋ ਬਾਰਾਂਦਰੀ ਜਾਂ ਸਰਾਂ ਵਿਚ ਅਟਕ ਗਏ ਸਨ, ਨਿਕਲ ਨਾ ਸਕੇ।


  ਸੰਨ ੧੯੮੪ ਵੇਲੇ ਗੁਰਦਵਾਰਾ ਟੁਟੀ ਗੰਢੀ ਉਪਰ ਫਾਇਰਿੰਗ ਦਾ ਦ੍ਰਿਸ਼

  ਨਿਸ਼ਾਨ ਸਾਹਿਬ ਜਿਸ ਨੂੰ ਸਹਾਰਾ ਦਿੰਦੀ ਅਟਾਰੀ ਗੋਲਿਆਂ ਨਾਲ ਢਹਿ ਗਈ।

  ਸਰਦਾਰ ਬਹਾਦਰ ਸਿੰਘ ਨੇ ਦੱਸਿਆ: ਅਨਾਊਂਸਮੈਂਟ ਹੋਈ ਤਾਂ ਮੈਂ ਬਰਛੇ ਦੇ ਪਹਿਰੇ ਉਤੇ ਸਾਂ। ਮੈਂ ਸਾਰੇ ਪਰਿਵਾਰਾਂ ਨੂੰ ਪਉੜੀ ਲਾ ਕੇ ਕੰਧ ਟਪਾਉਣ ਵਿਚ ਲੱਗ ਗਿਆ। ਹੁਣ ਦੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨ ਗੁਰਬਚਨ ਸਿੰਘ ਉਦੋਂ ਗੁਰਦਵਾਰਾ ਟੁੱਟੀ ਗੰਢੀ ਦੇ ਹੈਡ ਗ੍ਰੰਥੀ ਸਨ ਮੈਂ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਕੁਆਟਰਾਂ ਵਿਚੋਂ ਕੰਧ ਟਪਾ ਕੇ ਪਾਰ ਕਰ ਦਿਤਾ।ਪਰ ਜਦ ਮੈਂ ਟੱਪਣ ਲਗਿਆ ਤਾਂ ਮੈਨੂੰ ਫੌਜੀਆਂ ਨੇ ਆਣ ਦਬੋਚਿਆ ਤੇ ਪਿਛੋਂ ਗਿਆਨੀ ਗੁਰਬਚਨ ਸਿੰਘ ਵਲ ਇਕ ਬਰਸਟ ਮਾਰਿਆ ਜਿਸ ਨਾਲ ਪਿਛੋਕੜ ਦੇ ਘਰ ਵਾਲੇ ਧਰਮ ਸਿੰਘ ਪਟਵਾਰੀ ਦੀ ਮਹਿੰ ਮਾਰੀ ਗਈ।ਉਦੋਂ ਹੀ ਇਕ ਦਰਜ਼ੀ ਗੁਲੂ ਜੋ ਘਰੋਂ ਚਾਹ ਲਿਆ ਕੇ ਸੰਗਤਾਂ ਦੀ ਸੇਵਾ ਕਰਦਾ ਹੁੰਦਾ ਸੀ ਚਾਹ ਲਈ ਆਉਂਦਾ ਫੌਜੀਆਂ ਦੀਆ ਗੋਲੀਆਂ ਦਾ ਸ਼ਿਕਾਰ ਹੋਇਆ ਜਿਸ ਦਾ ਸਸਕਾਰ ਦਿਨ ਚੜ੍ਹੇ ਤੰਬੂ ਸਾਹਿਬ ਗੁਰਦਵਾਰੇ ਪਿਛੇ ਨਿਹੰਗਾਂ ਦੇ ਡੇਰੇ ਵਿਚ ਕੀਤਾ ਗਿਆ।ਗੁਰਦਵਾਰੇ ਗਿਰਦ ਜਦ ਫੌਜੀਆਂ ਨੇ ਹਮਲਾ ਕੀਤਾ ਤਾਂ ਇਕ ਖਾੜਕੂ ਨੇ ਦੇਸੀ ਗ੍ਰਨੇਡ ਫੌਜੀਆਂ ਵਲ ਮਾਰਿਆ ਜਿਸ ਨਾਲ ਇਕ ਫੌਜੀ ਮਾਰਿਆ ਗਿਆ ਤੇ ਇਕ ਜ਼ਖਮੀ ਹੋ ਗਿਆ । ਇਕ ਖਾੜਕੂ ਨੇ ਮਾਰੇ ਹੋਏ ਜ਼ਖਮੀ ਦੀ ਸਟੇਨ ਜਾ ਚੁਕੀ ਪਰ ਉਸ ਉਪਰ ਦੂਸਰੇ ਫੌਜੀਆਂ ਨੇ ਬਰਸਟ ਮਾਰਿਆ ਜਿਸ਼ ਕਰਕੇ ਉਹ ਥਾਂ ਹੀ ਸ਼ਹੀਦ ਹੋ ਗਿਆ।ਗੋਲਾ ਬਾਰੀ ਸਵੇਰ ਤਕ ਚਲਦੀ ਰਹੀ।ਕਿਨੇ ਖਾੜਕੂ ਜਾਂ ਫੌਜੀ ਮਰੇ ਇਹਦਾ ਤਾਂ ਪਤਾ ਨਹੀਂ ਲਗਿਆ ਕਿਉਂਕਿ ਮਰੇ ਤੇ ਜ਼ਖਮੀ ਫੌਜੀਆਂ ਤੇ ਖਾੜਕੂਆਂ ਨੂੰ ਫੌਜ ਫਟਾ ਫਟ ਚੁਕੀ ਜਾਂਦੀ ਸੀ ਜਿਨ੍ਹਾਂ ਦਾ ਪਤਾ ਨਹੀਂ ਫਿਰ ਕੀ ਕੀਤਾ।ਦਿਨ ਚੜ੍ਹਦੇ ਨੂੰ ਗੋਲੀ ਬੰਦ ਹੋਈ ਤਾਂ ਉਨ੍ਹਾਂ ਨੇ ਜਿਤਨੇ ਲੋਕ ਫੜੇ ਸਨ ਪਰਿਕਰਮਾਂ ਤੇ ਲੰਬੇ ਪਾ ਲਏ ਤੇ ਤਲਾਸ਼ੀ ਤੇ ਪੁਛਗਿਛ ਸ਼ੁਰੂ ਹੋ ਗਈ। ਉਨ੍ਹੀ ਦਿਨੀਂ ਗੁਰਦਵਾਰਾ ਤੰਬੂ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਸੀ ਜਿਸ ਲਈ ਦਿਲੀ ਵਾਲੇ ਬਾਬਾ ਹਰਬੰਸ ਸਿੰਘ ਤੇ ਕਰਨੈਲ ਸਿੰਘ ਵੀ ਬਾਹਰ ਕਾਰ ਸੇਵਾ ਵਾਲੇ ਡੇਰੇ ਵਿਚ ਸਨ ਜਿਥੋਂ ਉਹ ਵੀ ਫੜ ਲਿਆਂਦੇ ਪਰ ਉਨ੍ਹਾਂ ਨੂੰ ਪੁੱਛ-ਗਿੱਛ ਕਰਕੇ ਛੇਤੀ ਛੱਡ ਦਿਤਾ ।ਪਿੰਡ ਮੌਜੇਵਾਲਾ ਦਾ ਇਕ ਸੱਠ ਸਾਲ ਦਾ ਬਜ਼ੁਰਗ ਗੁਰਦੀਪ ਸਿੰਘ ਗੁਰਪੁਰਬ ਤੇ ਆਇਆ ਸੀ ਉਸ ਦੀ ਕੱਛ ਵਿਚ ਝੋਲਾ ਜਿਹਾ ਸੀ।ਸਿਪਾਹੀਆਂ ਨੇ ਉਸ ਨੂੰ ਹੈਂਡਜ਼ ਅੱਪ ਕਰਨ ਨੂੰ ਕਿਹਾ।ਉਸ ਬਾਬੇ ਨੂੰ ਪਹਿਲਾਂ ਤਾਂ ਸਮਝ ਨਾ ਪਿਆ ਪਰ ਕਿਸੇ ਦਾ ਇਸ਼ਾਰਾ ਸਮਝ ਕੇ ਜਦ ਉਹ ਹੱਥ ਉੱਪਰ ਕਰਨ ਲਗਾ ਤਾਂ ਉਸ ਦੀ ਕੱਛ ਵਿਚੋਂ ਝੋਲਾ ਡਿਗਣ ਲਗਾ ਤਾਂ ਉਸ ਨੇ ਝਟ ਦੇਕੇ ਝੋਲੇ ਨੂੰ ਫੜਣ ਨੂੰ ਦੂਜਾ ਹੱਥ ਥੱਲੇ ਕੀਤਾ। ਫੌਜੀ ਨੂੰ ਸ਼ਾਇਦ ਲਗਿਆ ਕਿ ਇਹ ਗੋਲਾ ਸੁੱਟਣ ਲਗਾ ਹੈ ਤੇ ਉਸ ਨੇ ਇਕ ਬਰਸਟ ਉਹਦੇ ਸਿਰ ਵਿਚ ਮਾਰਿਆ ਜਿਸ ਨਾਲ ਖੋਪੜੀ ਖਿਲਰ ਗਈ। ਅਸੀਂ ਸਾਰਿਆਂ ਨੇ ਮੂੰਹ ਫਰਸ਼ ਤੇ ਗੱਡ ਲਏ। ਏਸੇ ਤਰ੍ਹਾਂ ਹੀ ਕਰਨੀਵਾਲੇ (ਘੁਮਿਆਰੇ) ਦਾ ਨਿਹੰਗ ਸਿੰਘ ਵੀ ਨਿਹੱਕਾ ਮਾਰਿਆ ਗਿਆ।

  ਘਲੂਘਾਰੇ ਬਾਰੇ ਸਮਝਾਉਂਦੇ ਹੋਏ ਚਸ਼ਮਦੀਦ ਗਵਾਹ
  ਦਿਨ ਚੜ੍ਹੇ ਫਰਸ਼ ਤਾਂ ਅੱਗ ਵਾਂਗੂੰ ਤਪਣ ਲਗ ਪਿਆ, ਜੂਨ (ਹਾੜ) ਦਾ ਮਹੀਨਾ ਸੀ। ਸਾਡੇ ਤਾਂ ਢਿੱਡ ਸੜਣ ਲੱਗ ਪeੈ। ਉੱਪਰੋਂ ਪਿਆਸ ਬੜੀ ਲਗੇ। ਜੇ ਪਾਣੀ ਵੀ ਮੰਗੀਏ ਤਾਂ ਫੌਜੀ ਘੁਰਕ ਕੇ ਪੈਣ। ਸਾਰਾ ਦਿਨ ਸਰੀਰ ਪਿਆਸਾ ਫਰਸ਼ ਤੇ ਤੜਪਦਾ ਰਿਹਾ ਪਰ ਕਰ ਵੀ ਕੀ ਸਕਦੇ ਸਾਂ ਬੱਸ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਵੇਲਾ ਯਾਦ ਕਰੀ ਜਾਂਦੇ ਸਾਂ ਤੇ ਚੇਤੇ ਕਰੀ ਜਾਂਦੇ ਸਾਂ ਕਿ ਜੇ ਅਸੀਂ ਤੱਤੀ ਤਵੀ ਤੇ ਰੇਤ ਪਵਾ ਰਹੇ ਹੁੰਦੇ ਤਾਂ ਪਤਾ ਨਹੀਂ ਕਿੱਡੀ ਛੇਤੀ ਸ਼ਹੀਦ ਹੋ ਜਾਣਾ ਸੀ ਰਬ ਦਾ ਏਨਾ ਸ਼ੁਕਰ ਤਾਂ ਸੀ ਕਿ ਅਜੇ ਤਕ ਸ਼ਹੀਦ ਨਹੀਂ ਸਾਂ ਹੋਏ। ਪਰ ਪਤਾ ਨਹੀਂ ਅਜੇ ਕੀ ਕੀ ਵੇਖਣਾ ਸੀ ਇਹ ਸੋਚਕੇ ਦਿਲ ਜ਼ਰੂਰ ਦਹਿਲਦਾ ਸੀ।

  ਸਾਰਾ ਦਿਨ ਸਾਡਾ ਇਸੇ ਤਰ੍ਹਾਂ ਭੁਜਦਿਆਂ ਨਿਕਲਿਆ। ਨਾਲੋ ਨਾਲ ਪੁੱਛ-ਗਿੱਛ ਪੁਣ-ਛਾਣ ਵੀ ਚੱਲੀ ਜਾਂਦੀ ਸੀ। ਅਖੀਰ ਨੂੰ ਅਸੀਂ ੪੦੦ ਦੇ ਕਰੀਬ ਫੜੇ ਹੋਏ ਸਿਖਾਂ ਵਿਚੋਂ ੬੨ ਬੰਦੇ ਅੱਡ ਕਰ ਲਏ ਜਿਨ੍ਹਾਂ ਨੂੰ ਰਾਤ ਪੈਣ ਤੋਂ ਪਹਿਲਾਂ ਫੜਕੇ ਐਜੂਕੇਸ਼ਨ ਕਾਲਿਜ ਵਿਚ ਲੈ ਗਏ ਜਿਥੇ ਇਕ ਹਨੇਰੇ ਕਮਰੇ ਵਿਚ ਬੰਦ ਕਰ ਦਿਤਾ।ਇਨ੍ਹਾਂ ਵਿਚ ਅਸੀਂ ਛੇ ਤਾਂ ਗੁਰਦਵਾਰੇ ਦੇ ਕਰਮਚਾਰੀ ਸਾਂ ਤੇ ਬਾਕੀ ਜਿਹੜੇ ਦਰਸ਼ਨਾਂ ਨੂੰ ਆਏ ਏਥੇ ਅਟਕ ਗਏ ਸਨ।ਇਕ ੭੦ ਸਾਲ ਦਾ ਬਜ਼ੁਰਗ ਲਾਲ ਸਿੰਘ ਤੇ ੧੨ ਸਾਲ ਦਾ ਬੱਚਾ ਗੁਰਪਾਲ ਸਿੰਘ ਵੀ ਵਿਚੇ ਸੀ।ਸਾਨੂੰ ਭੁੱਖਣ-ਭਾਣਿਆਂ ਨੂੰ, ਬੁਰੀ ਤਰ੍ਹਾਂ ਤਿਹਾਇਆਂ ਨੂੰ ਇਕ ਅਜਿਹੇ ਕਮਰੇ ਵਿਚ ਤੂੜ ਦਿਤਾ ਗਿਆ ਸੀ ਜਿਥੇ ਸਾਹ ਲੈਣਾ ਵੀ ਔਖਾ ਸੀ। ਗੁਰਦਵਾਰੇ ਦਾ ਸਟੋਰਕੀਪਰ ਬਲਦੇਵ ਸਿੰਘ ਤਾਂ ਵਿਚਾਰਾ ਪਰਿਕਰਮਾ ਵਿਚ ਪਿਆਸਾ ਹੀ ਸ਼ਹੀਦ ਹੋ ਗਿਆ।ਜਿਹੜੇ ੬੨ ਬੰਦੇ ਸਾਡੇ ਨਾਲ ਰਹਿ ਗਏ ਸਨ ਉਨ੍ਹਾਂ ਦੇ ਨਾਮ ਇਹ ਹਨ:

  ਦੂਜੇ ਦਿਨ ਸਾਡੇ ਕੋਲੋਂ ਫਿਰ ਪੁਛ ਗਿਛ ਕਰਨੀ ਸ਼ੁਰੂ ਕਰ ਦਿਤੀ।ਪਿਆਸੇ ਭੁੱਖਣ ਭਾਣੇ ਬੋਲ ਨਹੀ ਸੀ ਨਿਕਲਦਾ। ਫਿਰ ਉਨ੍ਹਾਂ ਨੇ ਸਾਨੂੰ ਦੋ ਦੋ ਰੋਟੀਆਂ ਦਿਤੀਆਂ ਪਰ ਰੋਟੀ ਖਾਣ ਵੇਲੇ ਸੰਗੀਨਾਂ ਤਾਣੀਆਂ ਹੋਣ ਕਰਕੇ ਰੋਟੀਆਂ ਅੰਦਰ ਨਹੀਂ ਸੀ ਲੰਘਦੀਆਂ।ਫਿਰ ਸਾਨੂੰ ਜੇਲ੍ਹ ਵਿਚ ਬੰਦ ਕਰ ਦਿਤਾ ਤੇ ਸਾਡੇ ਤੇ ਕੇਸ ਪਾਕੇ ਪੁਲਿਸ ਰਿਮਾਂਡ ਲਿਆ ।ਸਾਡਾ ੭-੬-੮੪ ਨੂੰ ਕੇਸ ਨੰਬਰ ੧੬੨ ਦੇ ਅਧੀਨ ਧਾਰਾ ੩੦੭/੨੦੧, ੪੩੫/੨੯੫-ਅ. ੩੨੨/੩੫੩, ੧੫੬ ਅਤੇ ਆਰਮਜ਼ ਐਕਟ ੨੫-੫੪-੫੯ ਅਧੀਨ ਜੁਰਮ ਆਇਤ ਹੋਏ।ਸਾਡੀ ਗ੍ਰਿਫਤਾਰੀ ੧੭-੬-੮੪ ਦੀ ਦਿਖਾਈ ਗਈ ਸੀ ਤੇ ਪਹਿਲਾ ਪੁਲਿਸ ਰਿਮਾਂਡ ੨੫-੬-੮੪ ਤਕ ਹਾਸਲ ਕੀਤਾ ਗਿਆ ਸੀ ਜਿਸ ਪਿਛੋਂ ਇਹ ਰਿਮਾਂਡ ੧-੭-੮੪ ਤਕ ਸਤ ਦਿਨਾਂ ਲਈ ਹੋਰ ਵਧਾਇਆ ਗਿਆ ਜਿਸ ਲਈ ਸਾਨੂੰ ਪੁਖਤਾਕਾਰ ਦੋਸ਼ੀ ਤੇ ਚਾਲਾਕ ਗਰਦਾਨਿਆ ਗਿਆ ਸੀ ਤੇ ਸੱਚੀ ਗਲ ਛੁਪਾਉਂਦੇ ਦਸਿਆ ਗਿਆ ਸੀ।

  ਸਾਡੇ ਘੋਟਣੇ (ਡੰਡਾ ਬੇੜੀ) ਲਾਕੇ ਬੜੇ ਤਸੀਹੇ ਦਿੰਦੇ। ਇਕ ਠਾਣੇਦਾਰ ਅਮਰ ਸਿੰਘ ਸੀ ਬੜਾ ਈ ਭੈੜਾ।ਉਸ ਨੇ ਝੂਠੇ ਕੇਸ ਤਾਂ ਬਣਾਏ ਹੀ ਨਾਲੇ ਤਸੀਹੇ ਵੀ ਬੜੇ ਦਿੰਦਾ ਸੀ ਨਾਲੇ ਬੋਲਦਾ ਵੀ ਬੜਾ ਅਵੈੜਾ ਸੀ।ਸਾਡੀਆਂ ਅੱਖਾਂ ਬੰਨ੍ਹਕੇ ਸਾਡੇ ਅੱਗੇ ਪਿੱਛੇ ਫੱਟੀਆਂ ਲਾ ਕੇ ਫੋਟੋ ਖਿਚੀ ਜਾਂਦੇ। ਕਦੇ ਸਾਡੇ ਨਾਲ ਕਿਸੇ ਹਥਿਆਰ ਦੀ ਫੋਟੋ ਖਿਚਦੇ ਕਦੇ ਕਿਸੇ ਹਥਿਆਰ ਦੀ।ਅਸੀਂ ਬਥੇਰਾ ਕਹਿੰਦੇ ਬਈ ਸਾਨੂੰ ਤਾਂ ਹਥਿਆਰ ਫੜਣਾ ਵੀ ਨ੍ਹੀ ਆਉਂਦਾ, ਚਲਾਉਣਾ ਕੀ ਹੈ ਪਰ ਉਹ ਤਾਂ ਜੋ ਚਾਹੁੰਦੇ ਸਨ ਲਿਖੀ ਜਾਂਦੇ ਸਨ ਤੇ ਧੱਕੇ ਨਾਲ ਸਾਡੇ ਅੰਗੂਠੇ ਲਗਵਾਈ ਜਾਂਦੇ ਸਨ।ਕੇਸ ਗਲਤ ਮਲਤ ਬਣਾਈ ਜਾਂਦੇ ਸਨ।੭੦ ਸਾਲਾ ਬਜ਼ੁਰਗ ਲਾਲ ਸਿੰਘ ਨੂੰ ਭਿੰਡਰਾਂਵਾਲੇ ਦਾ ਡਰਾਈਵਰ ਬਣਾਕੇ ਕੇਸ ਪਾ ਦਿਤਾ। ਇਕ ਸਰਦਾਰ ਫੌਜੀ ਅਫਸਰ ਵੀ ਬੜਾ ਕਸੂਤਾ ਬੋਲਦਾ ਸੀ ਪਰ ਇਕ ਰਾਜਪੂਤ ਅਫਸਰ ਸੀ ਜੋ ਸਿਕਲੀਗਰਾਂ ਵਿਚੋਂ ਅਫਸਰ ਬਣਿਆ ਸੀ ਸ਼ਾਇਦ ਰਾਜਪੂਤ ਸੀ ਪਰ ਉਹ ਸਾਡੇ ਨਾਲ ਕਾਫੀ ਹਮਦਰਦੀ ਕਰਦਾ ਸੀ।ਰੋਟੀ ਬੜੀ ਭੈੜੀ ਦਿੰਦੇ ਸੀ ਊਠ ਦੇ ਪੈਰ ਵਰਗੀਆਂ aੁੱਘੜ-ਦੁੱਘੜੀਆਂ, ਅੱਧ-ਕਚੀਆਂ, ਅੱਧ-ਪੱਕੀਆਂ ਰੋਟੀਆਂ ਤੇ ਪਾਣੀ ਵਰਗੀ ਦਾਲ, ਟੁੱਭੀ ਮਾਰਕੇ ਦਾਣੇ ਲੱਭਣ ਵਾਂਗ।ਇਕ ਵਾਰ ਤਾਂ ਹਰਿੰਦਰ ਸਿਓਂ ਹੋਰਾਂ ਨੇ ਵੱਟ ਕੇ ਰੋਟੀ ਦਾਲ ਵਾਲੀ ਪਲੇਟ ਮਾਰੀ ਸਾਰੇ ਪਾਸੇ ਖੜਕਦੀ ਫਿਰੇ। ਚਾਰੇ ਪਾਸੇ ਸੰਨਾਟਾ ਛਾ ਗਿਆ। ਬੜਾ ਦਲੇਰ ਬੰਦਾ ਸੀ ਮਰਨੋਂ ਤਾਂ ਊਈਂ ਨੀ ਸੀ ਡਰਦਾ। ਉਸ ਦਿਨ ਤੋਂ ਪਿਛੋਂ ਸਾਨੂੰ ਰੋਟੀ ਦਾਲ ਥੋੜੀ ਚੱਜ ਦੀ ਮਿਲਣ ਲਗ ਪਈ।

  ਛੇ ਮਹੀਨੇ ਸਾਡੇ ਨਾਲ ਏਵੇਂ ਕੁਤੇਖਾਣੀ ਹੁੰਦੀ ਰਹੀ ਜਿਸ ਪਿਛੋਂ ਕੇਸ ਲਗਿਆ।ਮੁਕਤਸਰ ਤੋਂ ਸਾਨੂੰ ਫਰੀਦਕੋਟ ਲੈ ਗਏ ਜਿਥੇ ਸਾਡੇ ਉਤੇ ਮੁਕਦਮੇ ਚਲਣੇ ਸ਼ੁਰੂ ਹੋਏ।ਐਸ ਡੀ ਐਮ ਰਾਜਨ ਬਹੁਤ ਵਧੀਆ ਬੰਦਾ ਸੀ ।ਉਦੋਂ ਅਸੀਂ ਕੁਛ ਸੁਖਾਲੇ ਹੋਏ। ਉਥੋਂ ਦਾ ਡੀ ਸੀ ਸਿਧੂ ਸੀ ਜੋ ਸਾਰੀ ਗਲ ਸਮਝਦਾ ਸੀ। ਉਹ ਸਾਡੇ ਪ੍ਰਤੀ ਹਮਦਰਦੀ ਵੀ ਰਖਦਾ ਸੀ।ਸਾਨੂੰ ਏਨਾਂ ਨੇ ੬੧ ਬੰਦਿਆਂ ਨੂੰ ੧੮ ਮਹੀਨੇ ੧੧ ਮਹੀਨੇ ਨਰਕ ਦੇ ਕੁੰਡ ਵਿਚ ਰਖਣ ਪਿਛੋਂ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵੇਲੇ ਰਿਹਾ ਕੀਤਾ ਤੇ ਅਸੀਂ ਘਰ ਆਕੇ ਰੱਬ ਦਾ ਸ਼ੁਕਰ ਕੀਤਾ। ਇਸ ਵਿਚ ਕਈਆਂ ਦੇ ਘਰ ਵਾਲਿਆਂ ਨੇ ਤਾਂ ਭੋਗ ਵੀ ਪਾ ਲਿਆ ਸੀ।ਬਾਹਰ ਆ ਕੇ ਸਾਨੂੰ ਪਤਾ ਲਗਿਆ ਕਿ ਪਿਛੋਂ ਰੁਪਾਣੇ ਦਾ ਜਸਕਰਨ ਸਿੰਘ ਤੇ ਮੁਕਤਸਰ ਦੇ ਹਰਮਿੰਦਰ ਸਿੰਘ ਤੇ ਦਰਸ਼ਨ ਸਿੰਘ ਨੂੰ ਵੀ ਸ਼ਹੀਦ ਕਰ ਦਿਤਾ ਗਿਆ ਸੀ।ਵਰਿਆਮ ਸਿੰਘ ਖੇਪੇਵਾਲੀਆ ਪੁਲਿਸ ਨੇ ਤਸ਼ਦਦ ਕਰਕੇ ਮਾਰ ਦਿਤਾ ਸੀ।ਹੋਰ ਵੀ ਮਰੇ ਹੋਣਗੇ ਜਿਨ੍ਹਾਂ ਦਾ ਮੈਨੂੰ ਇਲਮ ਨਹੀਂ"।ਇਸੇ ਬਿਆਨ ਦੀ ਪੁਸ਼ਟੀ ਗਿਆਨੀ ਸੂਬਾ ਸਿੰਘ ਤੇ ਹੋਰ ਚਸ਼ਮਦੀਦਾਂ ਨੇ ਵੀ ਕੀਤੀ।
   
  #1 dalvindersingh grewal, Jun 6, 2015
  Last edited by a moderator: Jun 6, 2015
 2. Loading...


 3. swarn bains

  swarn bains Canada
  Expand Collapse
  Poet SPNer Thinker

  Joined:
  Apr 9, 2012
  Messages:
  431
  Likes Received:
  129
  I want to write a book about this ghalughara (teeja ghalughara) of 1984. if some people can help me with some stories.especially delhi massacre and other cities. the culprits like rajib ganthdi, bachan, tiger any any other. If some one can give me a lead to the start of the rift between bhindran wala and the government of india in particular, nirankari vivad. I know lot of other old stories which will lead this chapter. please send me e mails with stories my e mail {Private Information Removed}. i guess my e mail is not accepted on this site. so put messages onthis site. thank u.
   
  #2 swarn bains, Aug 3, 2016
  Last edited: Aug 3, 2016
Since you're here... we have a small favor to ask...     Become a Supporter      ::     Make a Contribution     


Share This Page