• Welcome to all New Sikh Philosophy Network Forums!
    Explore Sikh Sikhi Sikhism...
    Sign up Log in

In Punjabi Exegesis Of Gurbani As Per Sri Guru Granth Sahi-Gun Vadiai

Dalvinder Singh Grewal

Writer
Historian
SPNer
Jan 3, 2010
1,245
421
78
ਗੁਣ-ਵਡਿਆਈ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੇ ਕਿਸੇ ਆਦਮੀ ਦੀ ਉਮਰ ਚਾਰ ਯੁਗਾਂ ਲੰਬੀ ਹੋ ਜਾਵੇ ਜਾਂ ਦਸ ਗੁਣਾਂ ਹੋਰ ਭਾਵ ੪੦ ਯੁਗਾਂ ਦੀ; ਜੇ ਕੋਈ ਸਾਰੇ ਸੰਸਾਰ ਵਿਚ ਵੱਡਾ ਜਾਣਿਆ ਜਾਵੇ ਤੇ ਸਾਰੇ ਲੋਕ ਉਸ ਦੇ ਨਾਲ ਚੱਲਣ ਭਾਵ ਉਸ ਦੀ ਕਰਗੁਜ਼ਾਰੀ ਤੋਂ ਸਹਿਮਤ ਹੋਣ, ਵਿਸ਼ਵ ਵਿਚ ਉਸ ਦਾ ਨਾਮ ਵੀ ਚੰਗਾ ਹੋ ਗਿਆ ਹੋਵੇ ਤੇ ਸਾਰਾ ਜਗ ਉਸ ਦਾ ਜਸ ਤੇ ਕੀਰਤੀ ਕਰੇ। ਪਰ ਜੇ ਉਸ ਉਪਰ ਪਰਮਾਤਮਾ ਦੀ ਕ੍ਰਿਪਾ ਦ੍ਰਿਸ਼ਟੀ ਨਹੀਂ ਤਾਂ ਉਸ ਨੂੰਂ ਅਗੇ ਗਏ ਨੂੰ ਕਿਸੇ ਨੇ ਨਹੀਂ ਪੁਛਣਾ।ਸਗੋਂ ਉਸ ਕੋਲੋਂ ਲੰਬੀ ਉਮਰ, ਚੰਗੇ ਰੁਤਬੇ, ਚੰਗੇ ਨਾਮ ਹੁੰਦਿਆਂ ਹੋਇਆਂ ਕੀਤੇ ਕਰਮਾਂ ਬਾਰੇ ਪੁਛਿਆ ਜਾਵੇਗਾ ਜਿਸ ਦਾ ਜਦ ਉਸ ਕੋਲ ਕੋਈ ਉੱਤਰ ਨਹੀਂ ਹੋਵੇਗਾ ਤਾਂ ਕੀੜਿਆਂ, ਮਕੌੜਿਆਂ, ਕਿਰਲੀਆਂ ਦੀ ਜੂਨ ਭੁਗਤਣੀ ਪਵੇਗੀ।ਗੁਰੂ ਜੀ ਫੁਰਮਾਉਂਦੇ ਹਨ ਬੰਦੇ ਨੂੰ ਐਵੇਂ ਮਾਣ ਨਹੀਂ ਕਰਨਾ ਚਾਹੀਦਾ । ਨਿਰਗੁਣ ਨਿਰੰਕਾਰ ਬੇਗੁਣ ਵਾਲਿਆਂ ਵਿਚ ਵੀ ਗੁਣ ਭਰ ਦਿੰਦਾ ਹੈ ਤੇ ਗੁਣਾਂ ਵਾਲਿਆਂ ਨੂੰ ਹੋਰ ਗੁਣ ਦੇ ਕੇ ਮਾਲਾ ਮਾਲ ਕਰ ਦਿੰਦਾ ਹੈ।ਪਰ ਇਸਤਰ੍ਹਾਂ ਦਾ ਕੋਈ ਵਿਅਕਤੀ ਨਜ਼ਰ ਨਹੀਂ ਆਉਂਦਾ ਜੋ ਪ੍ਰਮਾਤਮਾ ਦੇ ਖੁਦ ਦੇ ਗੁਣਾਂ ਵਿਚ ਵਾਧਾ ਘਾਟਾ ਕਰ ਸਕੇ:

ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥ ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥ ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥ ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥ ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥ ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥ ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥ ੭ ॥

ਜੋ ਅਪਣੇ ਆਪ ਨੂੰ ਵੱਡੇ ਦੁਨੀਆਦਾਰ ਅਖਵਾਉਂਦੇ ਹਨ ਅਸਲ ਵਿਚ ਉਹ ਕਿਸੇ ਵੀ ਕੰਮ ਦੇ ਨਹੀਂ ਨਿਰੇ ਗਵਾਰ ਹਨ।ਹਰੀ ਦਾ ਦਾਸ ਨੀਚ ਕੁਲ ਦਾ ਵੀ ਹੋਵੇ ਉਸ ਦੇ ਸੰਗ ਨਾਲ ਪਲ-ਛਿਣ ਵਿਚ ਬੰਦੇ ਦਾ ਪਾਰ ਉਤਾਰਾ ਹੋ ਜਾਂਦਾ ਹੈ।

ਵਡੇ ਵਡੇ ਜੋ ਦੁਨੀਆਦਾਰ॥ ਕਾਹੂ ਕਾਜਿ ਨਾਹੀ ਗਾਵਾਰ॥ ਹਰਿ ਕਾ ਦਾਸੁ ਨੀਚ ਕੁਲੁ ਸੁਣਹਿ॥ ਤਿਸ ਕੈ ਸੰਗਿ ਖਿਨ ਮਹਿ ਉਧਰਹਿ॥ ( ਗਉੜੀ ਮ: ੫, ਪੰਨਾ ੨੩੮)

ਰਾਜ, ਮਿਲਖਾਂ, ਨੌਕਰ ਚਾਕਰ, ਬੇਅੰਤ ਰਸ ਭੋਗਣੇ, ਸੁੰਦਰ ਹਰੇ ਭਰੇ ਬਾਗ, ਸਾਰਿਆਂ ਉਪਰ ਚਲਦੇ ਹੁਕਮ, ਰੰਗ ਤਮਾਸ਼ੇ, ਕਈ ਕਿਸਮਾਂ ਦੇ ਚਾਅ ਭਰਿਆ ਮਾਹੌਲ, ਬੰਦੇ ਨੂੰ ਸੱਪ ਦੀ ਜੂਨ ਵਿਚ ਪਾਉਂਦੇ ਹਨ ਜੇ ਉਸਦੇ ਚਿਤ ਵਿਚ ਪਾਰਬ੍ਰਹਮ ਪ੍ਰਮਾਤਮਾ ਨਹੀਂ। ਵੱਡੇ ਧਨਾਢ, ਉੱਚ ਅਚਾਰੀ, ਪਵਿਤਰ ਰੀਤਾਂ ਲਈ ਜਗ ਵਿਚ ਸੋਭਾ ਪਰਾਪਤ, ਮਾਤਾ, ਪਿਤਾ, ਪੁਤਰ, ਭਾਈ, ਮਿਤਰ ਸਭਨਾਂ ਨਾਲ ਪਿਆਰ ਰੱਖਣ ਵਾਲੇ, ਲਸ਼ਕਰ, ਤੀਰਅੰਦਾਜ਼ (ਹਥਿਆਰਬੰਦ) ਤੋਂ ਸਲਾਮਾਂ ਲੈਣ ਵਾਲੇ ਸਭ ਮਿਟੀ ਵਿਚ ਮਿਲ ਜਾਂਦੇ ਹਨ ਜੇ ਉਨ੍ਹਾਂ ਦੇ ਚਿਤ ਵਿਚ ਪਾਰਬ੍ਰਹਮ ਪ੍ਰਮਾਤਮਾਂ ਨਹੀਂ ।

ਰਾਜ ਮਿਲਕ ਸਿਕਦਾਰੀਆ ਰਸ ਭੋਗਣ ਬਿਸਥਾਰ ॥ ਬਾਗ ਸੁਹਾਵੇ ਸੋਹਣੇ ਚਲੈ ਹੁਕਮੁ ਅਫਾਰ ॥ ਰੰਗ ਤਮਾਸੇ ਬਹੁ ਬਿਧੀ ਚਾਇ ਲਗਿ ਰਹਿਆ ॥ ਚਿਤਿ ਨ ਆਇਓ ਪਾਰਬ੍ਰਹਮੁ ਤਾ ਸਰਪ ਕੀ ਜੂਨਿ ਗਇਆ ॥ ੬ ॥ ਬਹੁਤੁ ਧਨਾਢਿ ਅਚਾਰਵੰਤੁ ਸੋਭਾ ਨਿਰਮਲ ਰੀਤਿ ॥ ਮਾਤ ਪਿਤਾ ਸੁਤ ਭਾਈਆ ਸਾਜਨ ਸੰਗਿ ਪਰੀਤਿ ॥ ਲਸਕਰ ਤਰਕਸਬੰਦ ਬੰਦ ਜੀਉ ਜੀਉ ਸਗਲੀ ਕੀਤ ॥ ਚਿਤਿ ਨ ਆਇਓ ਪਾਰਬ੍ਰਹਮੁ ਤਾ ਖੜਿ ਰਸਾਤਲਿ ਦੀਤ ॥ ੭ ॥ (ਮ:੫, ਪੰਨਾ ੭੦-੭੧)

ਪਾਰਬ੍ਰਹਮ ਪ੍ਰਮਾਤਮਾਂ ਦੀ ਕਿਰਪਾ ਨਾਲ ਹੀ ਭਲੇ ਪੁਰਸ਼ਾਂ ਦਾ ਸੰਗ ਪ੍ਰਾਪਤ ਹੁੰਦਾ ਹੈ। ਜਿਉਂ ਜਿਉਂ ਸੰਤਾਂ ਦਾ ਸੰਗ ਵਧਦਾ ਹੈ ਤਿਉਨ ਤਿਉਂ ਹਰੀ ਦੇ ਪ੍ਰੇਮ ਦਾ ਰੰਗ ਹੋਰ ਚੜ੍ਹਦਾ ਜਾਂਦਾ ਹੈ। ਅੱਗਾ-ਪਿੱਛਾ ਉਸੇ ਦੇ ਹੱਥ ਹੈ ਤੇ ਉਸ ਬਿਨਾ ਹੋਰ ਕੋਈ ਵੀ ਥਾਂ ਨਹੀਂ। ਸਤਿਗੁਰੂ ਜੇ ਦਿਆਲ ਹੋਵੇਗਾ ਤਾਂ ਸੱਚਾ ਨਾਮ ਮਿਲੇਗਾ।

ਕਿਰਪਾ ਕਰੇ ਜਿਸੁ ਪਾਰਬ੍ਰਹਮੁ ਹੋਵੈ ਸਾਧੂ ਸੰਗੁ ॥ ਜਿਉ ਜਿਉ ਓਹੁ ਵਧਾਈਐ ਤਿਉ ਤਿਉ ਹਰਿ ਸਿਉ ਰੰਗੁ ॥ ਦੁਹਾ ਸਿਰਿਆ ਕਾ ਖਸਮੁ ਆਪਿ ਅਵਰੁ ਨ ਦੂਜਾ ਥਾਉ ॥ ਸਤਿਗੁਰ ਤੁਠੈ ਪਾਇਆ ਨਾਨਕ ਸਚਾ ਨਾਉ ॥ ੯ ॥ ੧ ॥ ੨੬ ॥ (ਮ:੫, ਪੰਨਾ ੭੧)

ਪ੍ਰਮਾਤਮਾਂ ਨੂੰ ਤਾਂ ਗੁਰੂ ਦੀ ਮਿਹਰ ਸਦਕਾ ਹੀ ਪਾਇਆ ਜਾ ਸਕਦਾ ਹੈ।ਉਹ ਆਪ ਹੀ ਮਾਇਆ ਨਾਲੋਂ ਮੋਹ ਤੁਵਵਾਕੇ ਜਗ ਭਵਸਾਗਰ ਪਾਰ ਕਰਾਉਂਦਾ ਹੈ ਤੇ ਅਪਣੀ ਕਿਰਪਾ ਦੁਆਰਾ ਅਪਣੇ ਵਿਚ ਸਮਾ ਲੈਂਦਾ ਹੈ।

ਗੁਰ ਪਰਸਾਦੀ ਪਾਇਆ ॥ ਤਿਥੈ ਮਾਇਆ ਮੋਹੁ ਚੁਕਾਇਆ ॥ ਕਿਰਪਾ ਕਰਿ ਕੈ ਆਪਣੀ ਆਪੇ ਲਏ ਸਮਾਇ ਜੀਉ ॥ ੨੧ ॥ (ਮ:੫, ਪੰਨਾ ੭੩)ੇ

ਇਸ ਲਈ ਬੰਦੇ ਨੂੰ ਸਤਿਗੁਰੂ ਦੇ ਪੈਰੀ ਪੈ ਕੇ ਉਸਨੂੰ ਮਨਾ ਕੇ ਕਿਰਪਾ ਪ੍ਰਾਪਤ ਕਰਨੀ ਚਾਹੀਦੀ ਹੈ ਤੇ ਕਿਰਪਾ ਰਾਹੀਂ ਪਾਰਬ੍ਰਹਮ ਪ੍ਰਮਾਤਮਾਂ ਨੂੰ ਮਿਲਣਾ ਚਾਹੀਦਾ ਹੈ।ਸਭ ਤੋਂ ਵੱਡੇ ਪ੍ਰਮਾਤਮਾਂ ਨਾਲ ਪ੍ਰਮਾਤਮਾਂ ਨੂੰ ਪਹੁੰਚਿਅ ਜੀਵ ਵੀ ਸਭਨਾਂ ਤੋਂ ਵੱਡਾ ਹੋ ਜਾਦਾ ਹੈ।

ਪੈ ਪਾਇ ਮਨਾਈ ਸੋਇ ਜੀਉ ॥ ਸਤਿਗੁਰ ਪੁਰਖਿ ਮਿਲਾਇਆ ਤਿਸੁ ਜੇਵਡੁ ਅਵਰੁ ਨ ਕੋਇ ਜੀਉ ॥ ੧ ॥ (ਸਿਰੀਰਾਗੁ ਮਹਲਾ ੫, ਪੰਨਾ ੭੩)

ਉਹ ਵਡਭਾਗੀ ਹਨ ਜਿਨ੍ਹਾਂ ਨੂੰ ਨਾਮ ਨਾਲ ਪਿਆਰ ਪੈ ਗਿਆ ਹੈ।ਉਹ ਆਪ ਤਾਂ ਤਰਦੇ ਹੀ ਹਨ ਸੰਸਾਰ ਨੂੰ ਵੀ ਤਾਰ ਦਿੰਦੇ ਹਨ ।ਅਸਲ ਗਿਆਨਵਾਨ ਉਹ ਹੈ ਜੋ ਪ੍ਰਮਾਤਮਾ ਨੂੰ ਜਾਣ ਲੈਂਦਾ ਹੈ ਤੇ ਉਸੇ ਇਕ ਨੂੰ ਸਿਮਰਦਾ ਹੈ।ਜਿਸ ਦੀ ਬੁਧੀ ਵਿਚ ਇਹ ਸੋਝੀ ਆ ਗਈ ਤੇ ਆਪਾ ਪਛਾਣ ਕੇ ਪ੍ਰਮਾਤਮਾ ਸਿਮਰਨ ਵਿਚ ਲਗ ਗਿਆ ਉਹ ਹੀ ਅਸਲੀ ਧੰਨਵੰਤ ਹੈ, ਕੁਲਵੰਤ ਹੈ, ਪਤਵੰਤ ਹੈ ।

ਸੋ ਵਡਭਾਗੀ ਜਿਸੁ ਨਾਮਿ ਪਿਆਰੁ ॥ ਤਿਸ ਕੈ ਸੰਗਿ ਤਰੈ ਸੰਸਾਰੁ ॥ ੧ ॥ ਰਹਾਉ ॥ ਸੋਈ ਗਿਆਨੀ ਜਿ ਸਿਮਰੈ ਏਕ ॥ ਸੋ ਧਨਵੰਤਾ ਜਿਸੁ ਬੁਧਿ ਬਿਬੇਕ ॥ ਸੋ ਕੁਲਵੰਤਾ ਜਿ ਸਿਮਰੈ ਸੁਆਮੀ ॥ ਸੋ ਪਤਿਵੰਤਾ ਜਿ ਆਪੁ ਪਛਾਨੀ ॥ ੨ ॥ (ਭੈਰਉ ਮ: ੫, ਪੰਨਾ ੧੧੫੦)

ਗੁਰੂ ਦੀ ਮਿਹਰ ਨਾਲ ਜੀਵ ਨੂੰ ਪਰਮਪਦ ਪ੍ਰਾਪਤ ਹੁੰਦਾ ਹੈ। ਉਹ ਜੀਵ ਦਿਨ ਰਾਤ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ। ਪ੍ਰਮਾਤਮਾ ਪ੍ਰਾਪਤੀ ਨਾਲ ਉਸ ਦੀ ਆਸ਼ਾ ਪੂਰਨ ਹੋ ਜਾਂਦੀ ਹੈ ਤੇ ਸਾਰੇ ਸੰਸਾਰਕ ਤੇ ਮਾਇਆ ਬੰਧਨ ਟੁੱਟ ਜਾਂਦੇ ਹਨ।ਅਪਣੇ ਹਿਰਦੇ ਵਿਚ ਹੀ ਪਰਮਾਤਮਾ ਦੇ ਚਰਣਾਂ ਦਾ ਵਾਸਾ ਪਾ ਲੈਂਦਾ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਉਸ ਦੇ ਕਰਮ ਪੂਰੇ ਹਨ ਜੋ ਪ੍ਰਭ ਦੀ ਸ਼ਰਣ ਆ ਜਾਂਦਾ ਹੈ। ਉਹ ਖੁਦ ਵੀ ਪਵਿਤ੍ਰ ਹੋ ਜਾਂਦਾ ਹੈ ਤੇ ਸਾਰੀ ਸੰਗਤ ਨੂੰ ਵੀ ਪਵਿਤ੍ਰ ਕਰ ਦਿੰਦਾ ਹੈ ਤੇ ਰਾਮ ਨਾਮ ਦਾ ਅਮੋਲਕ ਰਸ ਉਸ ਨੂੰ ਪਰਾਪਤ ਹੋ ਜਾਂਦਾ।

ਗੁਰ ਪਰਸਾਦਿ ਪਰਮ ਪਦੁ ਪਾਇਆ ॥ ਗੁਣ ਗੋੁਪਾਲ ਦਿਨੁ ਰੈਨਿ ਧਿਆਇਆ ॥ ਤੂਟੈ ਬੰਧਨ ਪੂਰਨ ਆਸਾ ॥ ਹਰਿ ਕੇ ਚਰਣ ਰਿਦ ਮਾਹਿ ਨਿਵਾਸਾ ॥ ੩ ਦਾ॥ ਕਹੁ ਨਾਨਕ ਜਾ ਕੇ ਪੂਰਨ ਕਰਮਾ ॥ ਸੋ ਜਨੁ ਆਇਆ ਪ੍ਰਭ ਕੀ ਸਰਨਾ ॥ ਆਪਿ ਪਵਿਤੁ ਪਾਵਨ ਸਭਿ ਕੀਨੇ ॥ ਰਾਮ ਰਸਾਇਣੁ ਰਸਨਾ ਚੀਨੇ ॥ ੪ ॥ ੩੫ ॥ ੪੮ ॥ (ਭੈਰਉ ਮ:੫, ਪੰਨਾ ੧੧੫੦)

ਲੰਬੀ ਉਮਰ, ਜਗਤ ਸ਼ੋਭਾ, ਅਣਗਿਣਤ ਮਿਲਖ ਖਜ਼ਾਨੇ ਜਿਹੇ ਦੁਨਿਆਵੀ ਗੁਣਾਂ ਦੀ ਅਧਿਆਤਮਕ ਗੁਣਾਂ ਨਾਲ ਕੋਈ ਬਰਾਬਰੀ ਨਹੀਂ । ਇਕ ਪਰਮਾਤਮਾ ਹੀ ਹੈ ਜੋ ਸਰਵ ਗੁਣ ਸੰਪੰਨ ਹੈ। ਜੀਵ ਉਸ ਦੇ ਗੁਣਾਂ ਵਿਚ ਵਾਧਾ ਕਰਨ ਦੀ ਕਿਵੇਂ ਸੋਚ ਸਕਦਾ ਹੈ? ਜੀਵ ਨੂੰ ਸੱਚੇ ਗੁਰੂ ਦੀ ਕਿਰਪਾ ਨਾਲ ਆਪਾ ਪਛਾਨਣਾ ਚਾਹੀਦਾ ਹੈ, ਨਾਮ ਨਾਲ ਜੁੜ ਜਾਣਾ ਚਾਹੀਦਾ ਹੈ ਤੇ ਹਰ ਵੇਲੇ ਉਸ ਪਰਮਾਤਮਾ ਦਾ ਨਾਮ ਜਦ ਦਿਲ ਵਿਚ ਰਹੇਗਾ ਤਾਂ ਉਸ ਦੀ ਮਿਹਰ ਸਦਕਾ ਉਸ ਸੰਗ ਮੇਲ ਪਰਾਪਤ ਹੋਵੇਗਾ। ਜੋ ਉਸ ਸਭ ਤੋਂ ਵੱਡੇ ਪ੍ਰਮਾਤਮਾ ਨਾਲ ਮਿਲ ਪ੍ਰਾਪਤ ਕਰ ਲੈਂਦਾ ਉਹ ਹੀ ਸਹੀ ਅਰਥਾਂ ਵਿਚ ਵੱਡਾ ਬਣਦਾ ਹੈ।
 

ravneet_sb

Writer
SPNer
Nov 5, 2010
864
326
52
Sat Sri Akaal,

Realisation of words

ਜਿਸਦਾ ਜਦ ਉਸ ਕੋਲ ਕੋਈ ਉੱਤਰ ਨਹੀਂ ਹੋਵੇਗਾ ਤਾਂ ਕੀੜਿਆਂ, ਮਕੌੜਿਆਂ,ਕਿਰਲੀਆਂਦੀ ਜੂਨ ਭੁਗਤਣੀ ਪਵੇਗੀ

ਨਿਰਗੁਣ
ਨਿਰੰਕਾਰ
ਨਵਾਖੰਡਾ
ਚਿਤ ਵਿਚ ਪਾਰਬ੍ਰਹਮ
ਸਤਿਗੁਰੂ

ਇਸਲਈ ਬੰਦੇ ਨੂੰ ਸਤਿਗੁਰੂ ਦੇ ਪੈਰੀ ਪੈ ਕੇ ਉਸਨੂੰ ਮਨਾ ਕੇ ਕਿਰਪਾ ਪ੍ਰਾਪਤ ਕਰਨੀ ਚਾਹੀਦੀ ਹੈ
To bow down to whose feet. Means who is SATGURU.

ਤੇ ਕਿਰਪਾ ਰਾਹੀਂ ਪਾਰਬ੍ਰਹਮ ਪ੍ਰਮਾਤਮਾਂ ਨੂੰ ਮਿਲਣਾਚਾਹੀਦਾਹੈ।

ਰਾਮਰਸਾਇਣੁਰਸਨਾ ਚੀਨੇ ???

How to get the text. Realised.

What GURUs BANI message is there in text.

Please resolve.
 

❤️ CLICK HERE TO JOIN SPN MOBILE PLATFORM

Top