• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਡਾ. ਗੁਰਨਾਮ ਸਿੰਘ ਜੀ:ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ 62 ਰਾਗਾਂ ਨੂੰ ਉਨ੍ਹਾਂ ਦੇ ਪ੍ਰਮਾਣਿਕ ਪਰੰਪਰਾਗਤ ਰੂਪ ਵਿੱਚ ਪੇਸ਼ ਕੀਤਾ,

Dalvinder Singh Grewal

Writer
Historian
SPNer
Jan 3, 2010
2,488
449
81
ਡਾ. ਗੁਰਨਾਮ ਸਿੰਘ ਜੀ
ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ 62 ਰਾਗਾਂ ਨੂੰ ਉਨ੍ਹਾਂ ਦੇ ਪ੍ਰਮਾਣਿਕ ਪਰੰਪਰਾਗਤ ਰੂਪ ਵਿੱਚ ਪੇਸ਼ ਕੀਤਾ,



ਡਾ. ਗੁਰਨਾਮ ਸਿੰਘ - ਇੱਕ ਪ੍ਰਸਿੱਧ ਵਿਦਵਾਨ, ਸੰਗੀਤਕਾਰ, ਅਤੇ ਗੁਰਮਤਿ ਸੰਗੀਤ ਦੇ ਮੋਢੀ ਹਨ। ਉਹ ਇਤਿਹਾਸ ਦੇ ਪਹਿਲੇ ਵਿਅਕਤੀ ਬਣੇ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ 62 ਰਾਗਾਂ ਨੂੰ ਉਨ੍ਹਾਂ ਦੇ ਪ੍ਰਮਾਣਿਕ ਪਰੰਪਰਾਗਤ ਰੂਪ ਵਿੱਚ ਪੇਸ਼ ਕੀਤਾ, ਪੀੜ੍ਹੀਆਂ ਲਈ ਸਿੱਖ ਕੀਰਤਨ ਦੀ ਅਸਲ ਭਾਵਨਾ ਨੂੰ ਸੁਰੱਖਿਅਤ ਰੱਖਿਆ। ਸ੍ਰੀ ਦਰਬਾਰ ਸਾਹਿਬ ਵਿਖੇ ਰਵਾਇਤੀ ਸਿੱਖ ਸੰਗੀਤਕ ਯੰਤਰਾਂ ਨੂੰ ਮੁੜ ਸੁਰਜੀਤ ਕਰਨ ਤੋਂ ਲੈ ਕੇ ਗੁਰਮਤਿ ਸੰਗੀਤ ਨੂੰ ਇੱਕ ਅਕਾਦਮਿਕ ਅਨੁਸ਼ਾਸਨ ਵਜੋਂ ਸਥਾਪਤ ਕਰਨ ਤੱਕ, ਡਾ. ਗੁਰਨਾਮ ਸਿੰਘ ਨੇ ਆਪਣਾ ਜੀਵਨ ਸਿੱਖ ਸੰਗੀਤਕ ਵਿਰਾਸਤ ਦੀ ਰਾਖੀ ਲਈ ਸਮਰਪਿਤ ਕੀਤਾ ਹੈ। ਉਹ 18 ਕਿਤਾਬਾਂ 200+ ਖੋਜ ਪੱਤਰ ਦੇ ਲੇਖਕ ਹਨ
ਸਾਲ 1999 ਵਿੱਚ ਡਾ. ਗੁਰਨਾਮ ਸਿੰਘ ਜੀ ਨੇ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੂਹ 31 ਮੁੱਖ ਅਤੇ 31 ਮਿਸ਼ਰਤ ਰਾਗਾਂ ਵਿੱਚ ਰਾਗਾਤਮਕ ਸ਼ਬਦ-ਕੀਰਤਨ ਦੀ ਸੰਪੂਰਨ ਰਿਕਾਰਡਿੰਗ ਕਰਕੇ ਇਤਿਹਾਸ ਰਚਿਆ ਜੋ ਗੁਰਮਤਿ ਸੰਗੀਤ ਦੇ ਸੰਦਰਭ ਵਿੱਚ ਵਿਸ਼ਵ ਵਿੱਚ ਪਹਿਲੀ ਵਾਰ ਸੀ। ਇਸ ਅਦੁੱਤੀ ਕਾਰਜ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਅਤੇ ਐਚ.ਐਮ.ਵੀ. ਕੰਪਨੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕਰਕੇ ਸੰਸਾਰ ਭਰ ਵਿੱਚ ਪ੍ਰਸਾਰਿਤ ਕੀਤਾ ਗਿਆ। ਇਸ ਤੋਂ ਇਲਾਵਾ ਆਪ ਜੀ ਨੇ ਗੁਰਸੰਗਤਾਂ ਅਤੇ ਵਿਦਿਆਰਥੀਆਂ ਲਈ ਅਨੇਕਾਂ ਆਡੀਓ-ਵਿਜ਼ੂਅਲ ਰਿਕਾਰਡਿੰਗਾਂ, ਸਿੱਖਿਆਤਮਕ ਪ੍ਰੋਜੈਕਟਾਂ ਅਤੇ ਡਾਕੂਮੈਂਟਰੀ ਫ਼ਿਲਮਾਂ ਦੀ ਰਚਨਾ ਕੀਤੀ ਹੈ। ਆਪ ਜੀ ਪ੍ਰਸਾਰ ਭਾਰਤੀ ਦੇ ਟਾਪ ਗ੍ਰੇਡ ਕਲਾਕਾਰ ਹਨ ਅਤੇ ਸਾਲ 1979 ਤੋਂ ਲੈ ਕੇ ਵਰਤਮਾਨ ਤੱਕ ਆਪ ਜੀ ਦੀਆਂ ਰਾਗਾਤਮਕ ਕੀਰਤਨ ਰਚਨਾਵਾਂ ਆਕਾਸ਼ਵਾਣੀ, ਦੂਰਦਰਸ਼ਨ ਅਤੇ ਦੇਸ਼-ਵਿਦੇਸ਼ ਦੇ ਅਨੇਕਾਂ ਰੇਡੀਓ ਅਤੇ ਟੈਲੀਵਿਜ਼ਨ ਮਾਧਿਅਮਾਂ ਰਾਹੀਂ ਨਿਰੰਤਰ ਪ੍ਰਸਾਰਿਤ ਹੋ ਰਹੀਆਂ ਹਨ।

ਰਾਸ਼ਟਰਪਤੀ ਤੋਂ ਐਵਾਰਡ ਪ੍ਰਾਪਤ ਵਿਸ਼ਵ ਪ੍ਰਸਿੱਧ ਗੁਰਮਤਿ ਸੰਗੀਤ ਵਿਦਵਾਨ; ਸ਼ੋਮਣੀ ਰਾਗੀ; ਲੇਖਕ; ਪ੍ਰੋਫ਼ੈਸਰ ਤੇ ਫਾਉਂਡਰ-ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਡਾ. ਗੁਰਨਾਮ ਸਿੰਘ ਜੀ ਅੱਜ ਸਮੁੱਚੇ ਵਿਸ਼ਵ ਵਿੱਚ ਗੁਰਮਤਿ ਸੰਗੀਤ ਦੇ ਪ੍ਰਮੁੱਖ ਵਿਦਵਾਨ, ਸ਼ੋਮਣੀ ਰਾਗੀ, ਖੋਜਕਾਰ ਅਤੇ ਗੁਰਮਤਿ ਸੰਗੀਤ ਦੇ ਵਿਦਵਾਨ ਵਜੋਂ ਪ੍ਰਸਿੱਧ ਹਨ। ਪਿਛਲੇ ਲਗਭਗ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਆਪ ਜੀ ਨੇ ਦੇਸ਼-ਵਿਦੇਸ਼ ਦੀਆਂ ਯੂਨੀਵਰਸਿਟੀਆਂ ਵਿੱਚ ਪ੍ਰੋਫੈਸਰ, ਵਿਭਾਗ ਮੁਖੀ ਅਤੇ ਡੀਨ ਵਜੋਂ ਸੇਵਾ ਨਿਭਾਉਂਦਿਆਂ ਗੁਰਮਤਿ ਸੰਗੀਤ ਦੇ ਅਧਿਐਨ, ਅਧਿਆਪਨ ਅਤੇ ਖੋਜ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਹੈ।
ਪਿਤਾ-ਪੁਰਖੀ ਕੀਰਤਨ ਅਤੇ ਸੰਗੀਤ ਪਰੰਪਰਾ ਦੇ ਵਾਰਿਸ ਹੋਣ ਦੇ ਨਾਤੇ ਡਾ. ਗੁਰਨਾਮ ਸਿੰਘ ਜੀ ਨੇ ਭਾਰਤੀ ਸ਼ਾਸਤਰੀ ਸੰਗੀਤ ਅਤੇ ਗੁਰਮਤਿ ਸੰਗੀਤ ਦੀ ਵਿਧੀਵੱਤ ਸਿੱਖਿਆ ਵੱਖ-ਵੱਖ ਪ੍ਰਸਿੱਧ ਘਰਾਣਿਆਂ ਦੇ ਉਸਤਾਦਾਂ ਤੋਂ ਪ੍ਰਾਪਤ ਕੀਤੀ। ਗੁਰਮਤਿ ਸੰਗੀਤ ਵਿਸ਼ੇ ਵਿੱਚ ਪੀ.ਐਚ.ਡੀ. ਉਪਰੰਤ ਆਪ ਜੀ ਨੇ ਆਪਣੀ ਧਰਮ ਪਤਨੀ ਪ੍ਰੋਫੈਸਰ ਡਾ. ਅੰਮ੍ਰਿਤਪਾਲ ਕੌਰ (ਸਾਬਕਾ ਡੀਨ ਅਕਾਦਮਿਕ ਮਾਮਲੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਦੇ ਸਹਿਯੋਗ ਨਾਲ ਗੁਰਮਤਿ ਸੰਗੀਤ ਦੇ ਪ੍ਰਚਾਰ-ਪ੍ਰਸਾਰ, ਖੋਜ ਅਤੇ ਅਧਿਆਪਨ ਦੀ ਮਹਾਨ ਸੇਵਾ ਨੂੰ ਜੀਵਨ ਸਮਰਪਿਤ ਕੀਤਾ ਹੈ।
ਡਾ. ਗੁਰਨਾਮ ਸਿੰਘ ਜੀ ਨੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਗੁਰਮਤਿ ਸੰਗੀਤ ਨੂੰ ਇੱਕ ਵਿਧੀਵੱਤ ਅਕਾਦਮਿਕ ਵਿਸ਼ੇ ਵਜੋਂ ਸਥਾਪਿਤ ਕਰਵਾਉਣ, ਗੁਰਮਤਿ ਸੰਗੀਤ ਦੇ ਵਿਭਾਗ ਸਥਾਪਿਤ ਕਰਨ ਅਤੇ ਵਿਸ਼ਵ ਪੱਧਰ 'ਤੇ ਇਸ ਵਿਦਿਆ ਦੇ ਪ੍ਰਚਾਰ ਲਈ ਇਤਿਹਾਸਕ ਯੋਗਦਾਨ ਪਾਇਆ ਹੈ। ਵਿਸ਼ੇਸ਼ ਤੌਰ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਸੰਸਾਰ ਭਰ ਵਿੱਚ ਤੰਤੀ ਸਾਜ਼ਾਂ ਦੀ ਪ੍ਰਾਚੀਨ ਗੁਰਮਤਿ ਪਰੰਪਰਾ ਨੂੰ ਮੁੜ ਸਥਾਪਿਤ ਕਰਨ ਅਤੇ ਪ੍ਰਚਲਿਤ ਕਰਨ ਵਿੱਚ ਆਪ ਜੀ ਦੀ ਸੇਵਾ ਮੀਲ ਪੱਥਰ ਸਾਬਤ ਹੋਈ ਹੈ।
ਆਪ ਜੀ ਦੀ ਰਹਿਨੁਮਾਈ ਹੇਠ ਤਿਆਰ ਹੋਏ ਅਨੇਕਾਂ ਖੋਜਾਰਥੀਆਂ ਨੇ ਪੀ.ਐਚ.ਡੀ. ਸਮੇਤ ਉੱਚ ਸਿੱਖਿਆ ਪ੍ਰਾਪਤ ਕਰਕੇ ਦੇਸ਼-ਵਿਦੇਸ਼ ਦੀਆਂ ਯੂਨੀਵਰਸਿਟੀਆਂ, ਸਿੱਖਿਆ ਸੰਸਥਾਵਾਂ ਅਤੇ ਗੁਰੂ ਘਰਾਂ ਵਿੱਚ ਪ੍ਰੋਫੈਸਰ, ਖੋਜਕਾਰ ਅਤੇ ਕੀਰਤਨੀਏ ਵਜੋਂ ਵਿਲੱਖਣ ਸੇਵਾਵਾਂ ਨਿਭਾਈਆਂ ਹਨ।

ਡਾ. ਗੁਰਨਾਮ ਸਿੰਘ ਜੀ ਨੇ ਪਿਛਲੇ ਚਾਰ ਦਹਾਕਿਆਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਸਾਹਿਬਾਨ ਅਤੇ ਵਿਸ਼ਵ ਭਰ ਵਿੱਚ ਆਯੋਜਿਤ ਗੁਰਮਤਿ ਸੰਗੀਤ ਸੰਮੇਲਨਾਂ ਵਿੱਚ ਰਾਗਬੱਧ ਗੁਰਬਾਣੀ ਕੀਰਤਨ ਰਾਹੀਂ ਨਿਰੰਤਰ ਸੇਵਾ ਨਿਭਾਈ ਹੈ, ਜੋ ਅੱਜ ਵੀ ਉਸੇ ਸਮਰਪਣ ਨਾਲ ਜਾਰੀ ਹੈ।
ਇੱਕ ਪ੍ਰਤਿਭਾਸ਼ਾਲੀ ਲੇਖਕ ਅਤੇ ਖੋਜਕਾਰ ਵਜੋਂ ਡਾ. ਗੁਰਨਾਮ ਸਿੰਘ ਜੀ ਨੇ 27 ਪੁਸਤਕਾਂ, 75 ਤੋਂ ਵੱਧ ਖੋਜ-ਪੱਤਰ ਅਤੇ 200 ਤੋਂ ਵੱਧ ਲੇਖ ਲਿਖੇ ਹਨ, ਜਿਨ੍ਹਾਂ ਨੂੰ ਆਕਸਫੋਰਡ ਯੂਨੀਵਰਸਿਟੀ ਪ੍ਰੈੱਸ ਸਮੇਤ ਦੇਸ਼-ਵਿਦੇਸ਼ ਦੀਆਂ ਪ੍ਰਸਿੱਧ ਸੰਸਥਾਵਾਂ ਅਤੇ ਪ੍ਰਕਾਸ਼ਕਾਂ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।
ਗੁਰਮਤਿ ਸੰਗੀਤ ਦੇ ਖੇਤਰ ਵਿੱਚ ਆਪ ਜੀ ਦੀਆਂ ਅਦੁੱਤੀ ਅਤੇ ਇਤਿਹਾਸਕ ਸੇਵਾਵਾਂ ਦੇ ਸਨਮਾਨ ਵਜੋਂ ਸਾਲ 2019 ਵਿੱਚ ਭਾਰਤ ਦੇ ਰਾਸ਼ਟਰਪਤੀ ਵੱਲੋਂ ਸੰਗੀਤ ਨਾਟਕ ਅਕਾਦਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਜੋ ਭਾਰਤ ਦੇ ਪ੍ਰਮੁੱਖ ਰਾਸ਼ਟਰੀ ਕਲਾ ਸਨਮਾਨਾਂ ਵਿੱਚੋਂ ਇੱਕ ਹੈ।
ਇਸ ਤੋਂ ਇਲਾਵਾ ਆਪ ਜੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਸਰਕਾਰ, ਹਰਿਵੱਲਭ ਸੰਗੀਤ ਸੰਮੇਲਨ, ਵੱਖ-ਵੱਖ ਤਖ਼ਤ ਸਾਹਿਬਾਨ ਅਤੇ ਦੇਸ਼-ਵਿਦੇਸ਼ ਦੀਆਂ ਅਨੇਕਾਂ ਧਾਰਮਿਕ, ਅਕਾਦਮਿਕ ਅਤੇ ਸੱਭਿਆਚਾਰਕ ਸੰਸਥਾਵਾਂ ਵੱਲੋਂ ਸਮੇਂ-ਸਮੇਂ 'ਤੇ ਵਿਸ਼ੇਸ਼ ਸਨਮਾਨ ਅਤੇ ਉਪਾਧੀਆਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਗੁਰਮਤਿ ਸੰਗੀਤ ਦੀ ਪਰੰਪਰਾ ਨੂੰ ਵਿਸ਼ਵ ਪੱਧਰ 'ਤੇ ਪੁਨਰ-ਸਥਾਪਿਤ ਕਰਨ, ਅਕਾਦਮਿਕ ਸਥਾਪਤੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਵਿੱਚ ਡਾ. ਗੁਰਨਾਮ ਸਿੰਘ ਜੀ ਦੇ ਯੋਗਦਾਨ ਨੂੰ ਸ਼ਬਦਾਂ ਵਿੱਚ ਬਿਆਨਿਆ ਨਹੀਂ ਜਾ ਸਕਦਾ ਹੈ। ਵਰਤਮਾਨ ਸਮੇਂ ਵੀ ਡਾ. ਗੁਰਨਾਮ ਸਿੰਘ ਜੀ ਇਸ ਦਿਸ਼ਾ ਵਿੱਚ ਗੁਰੂ ਦੀ ਟੇਕ ਲੈ ਕੇ ਨਿਰੰਤਰ ਕਾਰਜਸ਼ੀਲ ਹਨ।
 

Dalvinder Singh Grewal

Writer
Historian
SPNer
Jan 3, 2010
2,488
449
81
1784600942731.png
 
📌 For all latest updates, follow the Official Sikh Philosophy Network Whatsapp Channel:
Top