- Jan 3, 2010
- 2,561
- 451
- 81
ਗੁਰਦੁਆਰਾ ਸ਼ਹੀਦ ਗੰਜ ਸਿੰਘਣੀਆਂ ਮੁਸ਼ਕਿਆਣਾ ਸਾਹਿਬ ਮੁਲਾਂਪੁਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੁਲਾਂਪੁਰ ਪੰਜਾਬ ਦੇ ਜ਼ਿਲਾ ਲੁਧਿਆਣੇ ਦੇ ਪੱਛਮ ਵੱਲ ਲੁਧਿਆਣਾ ਤੋਂ ਫਿਰੋਜ਼ਪੁਰ ਜਾਣ ਵਾਲੀ ਪੱਕੀ ਸੜਕ ਤੇ 19ਵੀਂ ਕਿਲੋਮੀਟਰ ਤੇ ਕੋਈ ਸੱਤ ਫਰਲਾਂਗ ਹਟਵਾਂ ਸਿੱਖ ਵਸੋ ਦਾ ਘੁੱਗ ਵਸਦਾ ਨਗਰ ਹੈ। ਇਸ ਪਿੰਡ ਵਿੱਚ ਪਿੰਡ ਦੇ ਪਾਸ ਸ਼ਹੀਦ ਗੰਜ ਸਿੰਘਣੀਆਂ ਮੁਸ਼ਕਿਆਣਾ ਸਾਹਿਬ ਹੈ ਜਿੱਥੇ ਸਿੰਘਣੀਆਂ ਨੂੰ ਮੁਸ਼ਕਾਂ ਬੰਨ ਕੇ ਗੱਡਿਆਂ ਤੇ ਲੱਦ ਕੇ ਅੱਡੋ ਅੱਡ ਪਿੰਡਾਂ ਚੋਂ ਲਿਆਂਦਾ ਜਾਂਦਾ ਤੇ ਇਕ ਕੈਂਪ ਵਿੱਚ ਕੈਦ ਕਰਕੇ ਰੱਖਿਆ ਜਾਂਦਾ । ਇੱਥੇ ਕੈਂਪ ਵਿੱਚ ਉਹਨਾਂ ਉੱਤੇ ਹਿਰਦੇ ਵੇਧਕ ਅੱਤਿਆਚਾਰ ਹੁੰਦੇ ਰਹੇ । ਇਥੋਂ ਉਹਨਾਂ ਨੂੰ ਹੱਥ ਪਿੱਛੇ ਕਰਕੇ ਮੁਸ਼ਕਾਂ ਬੰਨ ਕੇ ਗੱਡਿਆਂ ਤੇ ਲੱਦ ਕੇ ਭੂੰਦੜੀ, ਸਿੱਧਵਾਂ ਬੇਟ, ਤਿਹਾੜਾ, ਧਰਮਕੋਟ ਦੇ ਰਸਤੇ ਮੰਜਲੋ ਮੰਜਲੀ ਮੀਰ ਮੰਨੂ ਦੀ ਜੇਲ ਵਿੱਚ ਲਾਹੌਰ ਪਹੁੰਚਾਇਆ ਜਾਂਦਾ । ਬੰਦੀ ਹੋਣ ਤੋਂ ਪਹਿਲਾਂ ਸਿੰਘਣੀਆਂ ਆਪਣੀ ਇੱਜ਼ਤ ਤੇ ਸਤ ਧਰਮ ਨੂੰ ਕਾਇਮ ਰੱਖਣ ਲਈ ਜਰਵਾਣਿਆਂ ਨਾਲ ਜੰਗ ਕਰਦੀਆਂ ਤੇ ਸ਼ਹਾਦਤ ਵੀ ਪ੍ਰਾਪਤ ਕਰਦੀਆਂ। ਜੋ ਬਚਦੀਆਂ ਉਨ੍ਹਾਂ ਨੂੰ ਕੈਦ ਕਰਕੇ ਏਥੇ ਲਿਆਂਦਾ ਜਾਂਦਾ। ਸ਼ਹੀਦ ਗੰਜ ਸਿੰਘਣੀਆਂ ਮੁਸ਼ਕਿਆਣਾ ਸਾਹਿਬ ਇਸ ਲਈ ਸਿੱਖਾਂ ਲਈ ਬੜੀ ਇਤਿਹਾਸਿਕ ਥਾਂ ਹੈ ਜਿਸ ਦਾ ਇਤਿਹਾਸ ਬੜਾ ਹੀ ਹਿਰਦੇ ਵੇਧਕ ਹੈ ।
ਗੁਰਦੁਆਰਾ ਸਾਹਿਬ ਬਾਰੇ ਮੈਨੂੰ ਜਿਆਦਾ ਪਤਾ ਨਹੀਂ ਸੀ ਲੇਕਿਨ ਕੁਝ ਇਤਿਹਾਸ ਬਾਰੇ ਜਰੂਰ ਪਹਿਲਾਂ ਪੜਿਆ ਹੋਇਆ ਸੀ ਤੇ ਮੈਂ ਕਈ ਕਈ ਵਾਰ ਕੋਸ਼ਿਸ਼ ਕੀਤੀ ਕਿ ਮੈਂ ਇਥੇ ਜਾ ਕੇ ਖੋਜ ਕਰਕੇ ਲੱਭਾਂ ਕਿ ਇਥੇ ਕੀ ਕੁਝ ਹੋਇਆ ਸੀ । ਫਿਰ ਅਚਾਨਕ ਤਿੰਨ ਨਵੰਬਰ 2026 ਨੂੰ ਮੈਨੂੰ ਸੁਨੇਹਾ ਆਇਆ ਕਿ ਇਸ ਗੁਰਦੁਆਰੇ ਦੇ ਪ੍ਰਧਾਨ ਸਰਦਾਰ ਸੁਰਜੀਤ ਸਿੰਘ ਜੋ ਮੇਰੇ ਜਵਾਈ ਭਾਈ ਵੀ ਸਨ ਸਵਰਗਵਾਸ ਹੋ ਗਏ ਸਨ ਅਤੇ ਉਹਨਾਂ ਦੀ ਭੋਗ ਦੀ ਰਸਮ ਇਸੇ ਗੁਰਦੁਆਰੇ ਵਿੱਚ ਹੋ ਰਹੀ ਹੈ । ਭਾਵੇਂ ਮੈਂ ਪੂਰੀ ਤਰ੍ਹਾਂ ਠੀਕ ਨਹੀਂ ਸਾਂ ਪਰ ਫਿਰ ਵੀ ਉੱਥੇ ਜਾਣਾ ਜਰੂਰੀ ਸਮਝਿਆ ਕਿਉਂਕਿ ਇੱਕ ਤਾਂ ਰਿਸ਼ਤਾ ਬੜਾ ਨੇੜੇ ਸੀ ਤੇ ਦੂਸਰਾ ਮੈਂ ਇਸ ਗੁਰਦੁਆਰੇ ਸਾਹਿਬ ਦਾ ਇਤਿਹਾਸ ਜਾਨਣਾ ਚਾਹੁੰਦਾ ਸਾਂ। ਆਪਣੀ ਕਾਰ ਵਿੱਚ ਇਸ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਦੇਖ ਕੇ ਅਚੰਭਾ ਹੋਇਆ ਕਿ ਇਹ ਇਨਾ ਸ਼ਾਨਦਾਰ ਇਤਿਹਾਸਿਕ ਗੁਰਦੁਆਰਾ ਮੇਰੀ ਨਜ਼ਰੋਂ ਇਤਨਾਂ ਚਿਰ ਕਿਉਂ ਦੂਰ ਰਿਹਾ ਜਦ ਕਿ ਭਾਰਤ ਅਤੇ ਵਿਦੇਸ਼ਾਂ ਦੇ ਗੁਰਦੁਆਰਾ ਸਾਹਿਬ ਦੀ ਖੋਜ ਕਰਨਾ ਮੇਰੀ ਖੋਜ ਦਾ ਮੁੱਖ ਵਿਸ਼ਾ ਸੀ।ਸ: ਸੁਰਜੀਤ ਸਿੰਘ ਗੁਰਦੁਆਰਾ ਪ੍ਰਧਾਨ ਸਾਹਿਬ ਦੀ ਭੋਗ ਰਸਮ ਸੀ ਇਸ ਲਈ ਸੰਗਤ ਵੀ ਬਹੁਤ ਇਕੱਠੀ ਹੋਈ ਹੋਈ ਸੀ। ਗੁਰਦੁਆਰਾ ਸਾਹਿਬ ਤਕਰੀਬਨ ਇੱਕ ਏਕੜ ਵਿੱਚ ਫੈਲਿਆ ਹੋਇਆ ਸੀ। ਬਾਹਰ ਸਫੈਦ ਸੰਗਮਰਮਰ ਅਤੇ ਅੰਦਰ ਲਿਸ਼ਕਦੇ ਸ਼ੀਸ਼ੇ ਨੇ ਇਸ ਦੀ ਰੰਗਤ ਬਹੁਤ ਵਧਾਈ ਹੋਈ ਸੀ।ਇਸ ਰੰਗਤ ਵਿੱਚ ਸ: ਸੁਰਜੀਤ ਸਿੰਘ ਦਾ ਵੱਡਾ ਯੋਗਦਾਨ ਸੀ ਜੋ ਪਿਛਲੇ ਪੰਦਰਾਂ ਸਾਲਾਂ ਤੋਂ ਇਸ ਗਰਿਦੁਆਰਾ ਸਾਹਿਬ ਦੇ ਪ੍ਰਧਾਨ ਸਨ।ਇਤਨਾਂ ਸ਼ਾਨਦਾਰ ਗੁਰਦੁਆਰਾ ਮੈਂ ਘੱਟ ਹੀ ਵੇਖਿਆ ਸੀ।
ਸਿੱਖ ਬੀਬੀਆਂ ਦਾ ਤਪੋ ਧਾਮ ਅਤੇ ਕੁਰਬਾਨ ਗਾਹ ਗੁਰਦੁਆਰਾ ਸ਼ਹੀਦ ਗੰਜ ਮੁਸ਼ਕਿਆਣਾ ਸਾਹਿਬ ਦਾ ਸੰਖੇਪ ਇਤਿਹਾਸ ਇੱਕ ਵੱਡੇ ਬੋਰਡ ਉੱਤੇ ਲਿਖਿਆ ਹੋਇਆ ਸੀ। ਮਾਰਚ ਸੰਨ 1748 ਤੋਂ 1753 ਈਸਵੀ ਤੱਕ ਸਿੱਖਾਂ ਦਾ ਕਤਲੇਆਮ ਹੁੰਦਾ ਰਿਹਾ । ਉਸ ਸਮੇਂ ਵਜ਼ੀਰ ਕਰਮੋਦੀਨ ਦਾ ਪੁੱਤਰ ਮੀਰ ਮੰਨੂ ਲਾਹੌਰ ਦਾ ਸੂਬਾ ਮੁਕਰਰ ਹੋਇਆ। ਮੀਰ ਮੰਨੂ ny ਹਜ਼ਾਰਾਂ ਸਿੱਖ ਕਤਲ ਕੀਤੇ ਅਤੇ ਹੁਕਮ ਜਾਰੀ ਕੀਤਾ ਕਿ ਜੋ ਵੀ ਸਿੱਖ ਮਿਲੇ ਉਸਦੀ ਦਾੜੀ ਅਤੇ ਕੇਸ ਕੱਟ ਦਿੱਤੇ ਜਾਣ ਜਿਸ ਕਰਕੇ ਸਿੱਖ ਪਹਾੜਾਂ ਵਿੱਚ ਜਾ ਛੁਪੇ। ਪਰ ਮੀਰ ਮੰਨੂ ਉਹਨਾਂ ਨੂੰ ਉਥੋਂ ਵੀ ਪਕੜ ਲਿਆਉਂਦਾ ਤੇ ਗਰਦਨਾ ਕਟਵਾ ਦਿੰਦਾ। ਰੋਜਾਨਾ ਹਜ਼ਾਰਾਂ ਦੀ ਤਾਦਾਦ ਵਿੱਚ ਸਿੱਖ ਸ਼ਹੀਦ ਹੋਣ ਲੱਗੇ। ਇੱਕ ਵਾਰ ਈਦ ਵਾਲੇ ਦਿਨ 1100 ਸਿੱਖ ਕਤਲ ਕੀਤੇ ਅਤੇ ਇੱਕੋ QW ਦਫਨਾਏ ਗਏ [ ਇਨW ਦਿਨਾਂ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਤੇ ਹਮਲਾ ਕਰ ਦਿੱਤਾ ਅਤੇ ਦਿੱਲੀ ਤੋਂ ਕੋਈ ਜਵਾਬ ਨਾ ਮਿਲਣ ਕਰਕੇ ਮੀਰ ਮੰਨੂ ਦੀਵਾਨ ਕੌੜਾ ਮਲ ਦੀ ਮਦਦ ਨਾਲ ਸਿੱਖਾਂ ਦੀ ਸ਼ਰਨ ਵਿੱਚ ਆਇਆ।20 ਹਜਾਰ ਸਿੰਘਾਂ ਨੇ ਉਸਦਾ ਜੰਗ ਵਿੱਚ ਸਾਥ ਦਿੱਤਾ। ਭੀਮ ਸਿੰਘ ਨਾਮ ਸਿੱਖ ਹੱਥੋਂ ਸ਼ਾਹ ਨਵਾਜ ਮਾਰਿਆ ਗਿਆ ਅਤੇ ਉਸ ਸਿੱਖ ਨੂੰ ਕਾਫੀ ਇਨਾਮ ਦਿੱਤੇ ਗਏ।
ਪਰ ਕੁਝ ਸਮੇਂ ਬਾਅਦ ਮੀਰ ਮੰਨੂ ਸਿੱਖਾਂ ਵੱਲੋਂ ਕੀਤੀ ਮਦਦ ਨੂੰ ਭੁੱਲ ਕੇ ਫਿਰ ਸਿੱਖਾਂ ਨੂੰ ਕਤਲ ਕਰਨ ਲੱਗਾ ਅਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣ ਲੱਗੇ ।ਮੀਰ ਮੰਨੂ ਸਿੱਖਾਂ ਨੂੰ ਖਤਮ ਕਰਨ ਦੀ ਕਸਮ ਖਾ ਕੇ ਪੂਰਾ ਜ਼ੋਰ ਲਾ ਰਿਹਾ ਸੀ ਪਰ ਸਿਦਕੀ ।ਸਿੱਖਾਂ ਨੇ ਨਾਰਾ ਬੁਲੰਦ ਕੀਤਾ: “ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ। ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣੇ ਚੌਣੇ ਹੋਏ” । ਇਸ ਜੰਗ ਵਿੱਚ ਸਿੱਖਾਂ ਦੇ ਨਾਲ ਨਾਲ ਸਿੱਖ ਬੀਬੀਆਂ ਨੇ ਵੀ ਬੜੀ ਬਹਾਦਰੀ ਦਿਖਾਈ ਅਤੇ ਬਹੁਤ ਹੀ ਵੱਡੀ ਗਿਣਤੀ ਵਿੱਚ ਸ਼ਹੀਦੀ ਪ੍ਰਾਪਤ ਕੀਤੀ। ਸਿੱਖ ਬੀਬੀਆਂ ਨੇ ਵੀ ਕਈ ਮੁਗਲਾਂ ਨੂੰ ਮੌਤ ਦੇ ਘਾਟ ਉਤਾਰਿਆ। ਇਸ ਇਲਾਕੇ ਵਿੱਚ ਬੀਬੀਆਂ ਨੂੰ ਗ੍ਰਿਫਤਾਰ ਕਰਕੇ ਇਸ ਕੈਂਪ ਪਿੰਡ ਮੁੱਲਾਂਪੁਰ ਵਿੱਚ ਕੈਦ ਕੀਤਾ ਜਾਂਦਾ ਅਤੇ ਉਹਨਾਂ ਦੇ ਹੱਥਾਂ ਪੈਰਾਂ ਵਿੱਚ ਬੇੜੀਆਂ ਪਾ ਕੇ ਤਸੀਹੇ ਦਿੱਤੇ ਜਾਂਦੇ ਅਤੇ ਮੋਮਨ ਬਣਨ ਲਈ ਕਿਹਾ ਜਾਂਦਾ ਅਤੇ ਕਈ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਪਰ ਬੀਬੀਆਂ ਨੇ ਕਿਸੇ ਵੀ ਲਾਲਚ ਜਾਂ ਤਸੀਹਿਆਂ ਤੋਂ ਡਰ ਕੇ ਧਰਮ ਨਹੀਂ ਛੱਡਿਆ । ਬੀਬੀਆਂ ਤੇ ਬੱਚਿਆਂ ਨੂੰ ਜਿਉਂਦੇ ਮੁਸ਼ਕਾਂ ਵਿੱਚ ਬੰਨ੍ਹ ਕੇ ਇਸ ਅਸਥਾਨ ਤੇ ਸ਼ਹੀਦ ਕੀਤਾ ਗਿਆ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚੋਂ ਸਿਪਾਹੀ ਬੀਬੀਆਂ ਤੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਇਥੇ ਲਿਆਉਂਦੇ। ਇਹਨਾਂ ਸਿੱਖ ਬੀਬੀਆਂ ਵਿੱਚ ਮਾਤਾ ਬਸੰਤ ਕੌਰ ਵੀ ਸੱਤ ਦਿਨ ਇਸ ਸਥਾਨ ਤੇ ਕੈਦ ਰਹੇ ਜੋ ਭਾਈ ਮਨੀ ਸਿੰਘ ਜੀ ਜਿਨਾਂ ਨੂੰ ਬੰਦ ਬੰਦ ਕੱਟ ਕੱਟ ਕੇ ਸ਼ਹੀਦ ਕੀਤਾ ਗਿਆ ਸੀ ਉਹਨਾਂ ਦੀ ਧਰਮ ਪਤਨੀ ਸੀ। ਮੀਰ ਮੰਨੂ ਨੇ ਇੱਥੇ ਕੈਂਪ ਲਗਵਾਉਣ ਦਾ ਹੁਕਮ ਦਿੱਤਾ। ਏਥੋਂ ਅੱਗੇ ਬੀਬੀਆਂ ਤੇ ਬੱਚਿਆਂ ਨੂੰ ਹੱਥ ਪਿੱਛੇ ਬੰਨ੍ਹ ਕੇ ਲਾਹੌਰ ਲਿਜਾਇਆ ਗਿਆ ਜਿੱਥੇ ਬੀਬੀਆਂ ਉੱਤੇ ਅਸਹਿ ਅਤੇ ਅਕਹਿ ਜ਼ੁਲਮ ਕੀਤੇ ਗਏ। ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ ਪਰ ਸਿਦਕ ਨਾ ਹਾਰਿਆ ।
ਇਸ ਸ਼ਹੀਦੀ ਅਸਥਾਨ ਦੀ ਖੋਜ ਸੰਤ ਵਿਸਾਖਾ ਸਿੰਘ ਜੀ ਨੇ ਕੀਤੀ ਸੰਗਤਾਂ ਵੱਲੋਂ ਸਰਦਾਰ ਗੁਰਦੁਆਰਾ ਸਾਹਿਬ ਬਣਾਉਣ ਲਈ ਨੀਹਾਂ ਪੁੱਟੀਆਂ ਤਾਂ ਕੁਝ ਬੀਬੀਆਂ ਤੇ ਬੱਚਿਆਂ ਦੇ ਸਾਬਤ ਪਿੰਜਰ ਮਿਲੇ ਜੋ ਕਿ ਕਾਫੀ ਸਮਾਂ ਇਸ ਅਸਥਾਨ ਤੇ ਸੰਭਾਲ ਕੇ ਰੱਖੇ ਗਏ ।ਸੰਗਤਾਂ ਦੇ ਹੁਕਮ ਨਾਲ ਇੱਕ ਇਹਨਾਂ ਪਿੰਜਰਾਂ ਦੀ ਮਿਤੀ 20 ਅਗਸਤ 2000 ਨੂੰ ਹਰੀ ਕੇ ਪੱਤਣ ਵਿਖੇ ਜਲ ਪ੍ਰਵਾਹ ਕੀਤਾ ਗਿਆ। ਹੁਣ ਇਸ ਅਸਥਾਨ ਤੇ ਗੁਰਦੁਆਰਾ ਮੁਸ਼ਕਿਆਣਾ ਸਾਹਿਬ ਸੁਸ਼ੋਭਤ ਹੈ। ਇੱਥੇ ਦਸਵੀਂ ਦਾ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਸ ਇਤਹਿਾਸਿਕ ਸਥਾਨ ਦੇ ਦਰਸ਼ਨ ਕਰਕੇ ਵਾਪਸੀ ਤੇ ਸਾਰਾ ਰਾਹ ਇਹੋ ਸੋਚਦਾ ਰਿਹਾ ਕਿ ਧਰਮਾਂ ਨੂੰ ਅਪਣੀ ਸ਼ਕਤੀ ਬਣਾ ਕੇ ਵਹਿਸ਼ੀਪੁਣੇ ਨੇ ਮਾਨਵਤਾ ਦਾ ਕਿਸ ਦਰਿੰਦਗੀ ਨਾਲ ਨਾਸ ਕੀਤਾ ਸੀ ।ਇਤਿਹਾਸ ਵੇਖਿਆਂ ਪਤਾ ਲਗਦਾ ਹੈ ਕਿ ਜ਼ਾਲਮ ਸ਼ਾਸ਼ਕਾਂ ਦਾ ਖੁਰਾ ਖੋਜ ਮਿਟ ਗਿਆ ਅਤੇ ਔਰੰਗਜ਼ੇਬ ਵਰਗਿਆਂ ਦੀ ਟੁੱਟੀ ਫੁੱਟੀ ਕਬਰ ਉਤੇ ਕੋਈ ਦੀਵਾ ਵੀ ਨਹੀਨ ਬਾਲਦਾ । ਉਹ ਹੀ ਰਾਜ ਮਕਬੂਲ ਹੋਏ ਹਨ ਜਿਨ੍ਹਾਂ ਵਿੱਚ ਸ਼ਾਸ਼ਕਾਂ ਨੇ ਧਰਮ ਤੋਂ ਉੱਠ ਕੇ ਇਨਸਾਨੀਅਤ ਨੁੰ ਪਹਿਲ ਦਿਤੀ ਜਿਸ ਦੀ ਮਿਸਾਲ ਅਕਬਰ ਅਤੇ ਮਹਾਰਾਜਾ ਰਣਜੀਤ ਸਿੰਘ ਕਹੇ ਜਾ ਸਕਦੇ ਹਨ।

Attachments
-
1793750192085.jpeg20.9 KB · Reads: 21 -
1793750192156.jpeg24.1 KB · Reads: 23 -
1793750192134.jpeg22.7 KB · Reads: 21 -
1793750192110.jpeg18.8 KB · Reads: 22 -
1793750192312.jpeg24.1 KB · Reads: 22 -
1793750237584.png216.2 KB · Reads: 23 -
1793750237624.png210.6 KB · Reads: 21 -
1793750237651.png216 KB · Reads: 24 -
1793750237685.png265.3 KB · Reads: 20 -
1793750269635.jpeg18.8 KB · Reads: 24 -
1793750269614.jpeg20.9 KB · Reads: 20 -
1793750269655.jpeg22.7 KB · Reads: 23 -
1793750269676.jpeg24.1 KB · Reads: 25 -
1793750269773.jpeg24.1 KB · Reads: 23
Last edited: