ਪੁਸਤਕ ਸਮੀਖਿਆ
ਪੁਸਤਕ ਦਾ ਨਾਮ: ਤਿੰਨ, ਕਿੰਨੇੇ ਸਾਂਝੇ ਕਿੰਨੇੇ ਭਿੰਨ
ਲੇਖਕ: ਗੁਰਦੇਵ ਚੌਹਾਨ, ਸੁਖਿੰਦਰ, ਮਲਵਿੰਦਰ |
ਵੰਨਗੀ: ਕਾਵਿ (ਤ੍ਰੈ-ਸੰਗ੍ਰਹਿ) |
ਪ੍ਰਕਾਸ਼ਕ: ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ |
ਪ੍ਰਕਾਸ਼ਨ ਵਰ੍ਹਾ: 2026; ਮੁੱਲ: ਯੂ ਐੱਸ ਏ ਅਤੇ ਕੈਨੇਡਾ: $10; ਭਾਰਤ 200 ਰੁਪਏ; ਪੰਨੇ: 212
ਸਮੀਖਿਆਕਾਰ: ਡਾ. ਦੇਵਿੰਦਰ ਪਾਲ ਸਿੰਘ, ਡਾਇਰੈਕਟਰ, ਕੈਂਬ੍ਰਿਜ਼ ਲਰਨਿੰਗ, ਮਿਸੀਸਾਗਾ, ਓਂਟਾਰੀਓ, ਕੈਨੇਡਾ
ਕੈਨੇਡਾ ਵਿੱਚ ਵੱਸਦੇ ਤਿੰਨ ਪੰਜਾਬੀ ਸ਼ਾਇਰਾਂ, ਗੁਰਦੇਵ ਚੌਹਾਨ, ਸੁਖਿੰਦਰ ਅਤੇ ਮਲਵਿੰਦਰ, ਦਾ ਸਾਂਝਾ ਕਾਵਿ-ਸੰਗ੍ਰਹਿ 'ਤਿੰਨ, ਕਿੰਨੇੇ ਸਾਂਝੇ ਕਿੰਨੇੇ ਭਿੰਨ' ਪਰਵਾਸੀ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਇੱਕ ਦਿਲਚਸਪ, ਵਿਚਾਰਸ਼ੀਲ ਅਤੇ ਅਰਥਪੂਰਨ ਯਤਨ ਹੈ। ਸਿਰਲੇਖ ਖ਼ੁਦ ਹੀ ਇਸ ਪੁਸਤਕ ਦੀ ਰੂਹ ਬਿਆਨ ਕਰ ਦਿੰਦਾ ਹੈ; ਤਿੰਨ ਵੱਖੋ-ਵੱਖਰੇ ਕਵੀ, ਜੋ ਇੱਕੋ ਜਿਲਦ ਹੇਠ ਇਕੱਠੇ ਹੋਏ ਹਨ, ਪਰ ਆਪੋ-ਆਪਣੀ ਵੱਖਰੀ ਪਛਾਣ, ਸੁਰ ਅਤੇ ਦ੍ਰਿਸ਼ਟੀ ਨਾਲ ਖੜ੍ਹੇ ਹਨ। ਇਹ ਵਿਰੋਧਾਭਾਸ ਹੀ, ਸਾਂਝ ਅਤੇ ਭਿੰਨਤਾ ਦਾ ਇਕੱਠੇ ਵਸਣਾ, ਇਸ ਪੁਸਤਕ ਦੀ ਸਭ ਤੋਂ ਵੱਡੀ ਸਾਹਿਤਕ ਖ਼ੂਬਸੂਰਤੀ ਹੈ।
ਭੂਮਿਕਾਵਾਂ ਵਿੱਚ ਤਿੰਨੇ ਕਵੀਆਂ ਨੇ ਇਸ ਸੰਗ੍ਰਹਿ ਦੇ ਜਨਮ ਦੀ ਕਹਾਣੀ ਸਾਂਝੀ ਕੀਤੀ ਹੈ। ਇਹ ਸੋਚ ਵੈਸਟਵੁੱਡ ਮਾਲ ਦੀ ਲਾਇਬ੍ਰੇਰੀ ਵਿੱਚ ਇੱਕ ਸਹਿਜ ਮੁਲਾਕਾਤ ਦੌਰਾਨ ਜਨਮੀ, ਜਦੋਂ ਮਲਵਿੰਦਰ, ਸੁਖਿੰਦਰ ਨੂੰ ਆਪਣੀ ਕਿਤਾਬ ਭੇਟ ਕਰ ਰਹੇ ਸਨ ਅਤੇ ਗੁਰਦੇਵ ਚੌਹਾਨ ਵੀ ਉੱਥੇ ਹਾਜ਼ਰ ਸਨ। ਸੁਖਿੰਦਰ ਦੱਸਦੇ ਹਨ ਕਿ ਪਹਿਲਾਂ ਵੀ ਉਹ ਅਜਿਹੇ ਤਿੰਨ ਸਾਂਝੇ ਸੰਗ੍ਰਹਿ: 'ਤਿੰਨ ਕੋਣ' (1979), 'ਲਹੂ ਦਾ ਰੰਗ' (2017), ਅਤੇ 'ਕਿਸਾਨ ਯੁੱਧ' (2020), ਵਿੱਚ ਸ਼ਾਮਲ ਰਹੇ ਹਨ, ਅਤੇ ਇਹ ਪਰੰਪਰਾ ਪੰਜਾਬੀ ਪਰਵਾਸੀ ਸਾਹਿਤ ਵਿੱਚ ਪਹਿਲਾਂ ਤੋਂ ਹੀ ਪਕੇਰੀ ਜੜ੍ਹ ਰੱਖਦੀ ਹੈ। ਖ਼ਾਸ ਸੰਕਟ ਦੇ ਸਮੇਂ, ਜਦੋਂ ਸਾਂਝੀ ਆਵਾਜ਼ ਦੀ ਲੋੜ ਵਧੇਰੇ ਮਹਿਸੂਸ ਹੁੰਦੀ ਹੈ, ਅਜਿਹੇ ਸੰਗ੍ਰਹਿ ਹੋਂਦ ਵਿੱਚ ਆਉਂਦੇ ਰਹੇ ਹਨ। ਹਰ ਕਵੀ ਨੇ ਆਪੋ-ਆਪਣੀਆਂ ਲਗਭਗ ਪੱਚੀ-ਪੱਚੀ ਨਜ਼ਮਾਂ ਦਿੱਤੀਆਂ ਹਨ, ਨਾਲ ਹੀ ਆਪਣੇ ਕਾਵਿ-ਸਫ਼ਰ ਬਾਰੇ ਵਿਸਥਾਰਪੂਰਵਕ ਆਤਮ-ਕਥਾਤਮਕ ਭੂਮਿਕਾ ਵੀ ਲਿਖੀ ਹੈ, ਜੋ ਪਾਠਕ ਲਈ ਹਰ ਕਵਿਤਾ ਨੂੰ ਸਮਝਣ ਲਈ ਇੱਕ ਕੀਮਤੀ ਸੰਦਰਭ ਬਣਦੀ ਹੈ।
ਗੁਰਦੇਵ ਚੌਹਾਨ: ਯਾਦ, ਮਿੱਟੀ ਤੇ ਵਿਛੋੜੇ ਦਾ ਕਵੀ
ਗੁਰਦੇਵ ਚੌਹਾਨ ਦਾ ਹਿੱਸਾ ਸੰਗ੍ਰਹਿ ਦੇ ਸ਼ੁਰੂ ਵਿੱਚ ਹੈ, ਅਤੇ ਇਹ ਯਾਦਾਂ, ਬਚਪਨ ਅਤੇ ਵਿਛੋੜੇ ਦੇ ਬਿੰਬਾਂ ਨਾਲ ਭਰਪੂਰ ਹੈ। ਆਪਣੀ ਭੂਮਿਕਾ 'ਮੇਰੀ ਕਵਿਤਾ ਦਾ ਸਫ਼ਰ' ਵਿੱਚ ਉਹ ਲਿਖਦੇ ਹਨ ਕਿ ਕਵਿਤਾ ਉਹਨਾਂ ਲਈ ਜ਼ਿੰਦਗੀ ਦਾ ਸਫ਼ਰ ਹੈ, ਜਿਸ ਵਿੱਚ ਰੋੜੇ ਵੀ ਸਨ ਅਤੇ ਚੋਣਵੇਂ ਫੁੱਲ ਵੀ। ਇਹ ਇਮਾਨਦਾਰ ਸਵੀਕਾਰ, ਕਿ ਪੰਜਾਹ ਸਾਲ ਦੀ ਕਾਵਿ-ਯਾਤਰਾ ਦੇ ਬਾਵਜੂਦ ਕਵਿਤਾ ਦਾ ਪੂਰਾ ਭੇਦ ਅਜੇ ਵੀ ਉਹਨਾਂ ਨੂੰ ਨਹੀਂ ਲੱਗਾ, ਪੁਸਤਕ ਨੂੰ ਇੱਕ ਨਿਮਰ, ਖੋਜੀ ਸੁਰ ਨਾਲ ਸ਼ੁਰੂ ਕਰਦਾ ਹੈ।
'ਨਿਰਉੱਤਰੀ ਚੁੱਪ' ਅਤੇ 'ਬਚਪਨ ਦੀ ਉਹ ਕੁੜੀ' ਵਰਗੀਆਂ ਸ਼ੁਰੂਆਤੀ ਕਵਿਤਾਵਾਂ ਵਿੱਚ ਪਿੰਡ, ਖੇਡਾਂ, ਗੁਆਚੀ ਮਾਸੂਮੀਅਤ ਦੇ ਬਿੰਬ ਬੜੀ ਕੋਮਲਤਾ ਨਾਲ ਉੱਭਰਦੇ ਹਨ। ਪਹੇ ਦੀਆਂ ਛਿਟੀਆਂ ਵਿੱਚ ਗੁਆਚੀ ਟਿੱਡੀ, ਖੇਤਾਂ ਵਿੱਚੋਂ ਚੁਗੀਆਂ ਕੇਸ ਦੀਆਂ ਟਾਹਣੀਆਂ, ਬੰਦ ਹੋਈਆਂ ਖਿੜਕੀਆਂ, ਇਹ ਸਭ ਇੱਕ ਅਜਿਹੇ ਬਚਪਨ ਦੀ ਗਵਾਹੀ ਭਰਦੇ ਹਨ ਜੋ ਹੁਣ ਸਿਰਫ਼ ਯਾਦ ਬਣ ਕੇ ਰਹਿ ਗਿਆ ਹੈ। ਇਹਨਾਂ ਕਵਿਤਾਵਾਂ ਦਾ ਖ਼ਾਸ ਗੁਣ ਇਹ ਹੈ ਕਿ ਨਿੱਜੀ ਯਾਦ ਹੌਲੀ-ਹੌਲੀ ਵਿਸ਼ਾਲ ਹੋ ਕੇ ਇੱਕ ਵਿਆਪਕ ਮਨੁੱਖੀ ਟਿੱਪਣੀ ਬਣ ਜਾਂਦੀ ਹੈ।
ਇਹ ਗੁਣ ਸਭ ਤੋਂ ਸਪਸ਼ਟ ਰੂਪ ਵਿੱਚ ਉਹਨਾਂ ਕਵਿਤਾਵਾਂ ਵਿੱਚ ਦਿਸਦਾ ਹੈ ਜੋ ਪਰਵਾਸ ਦੇ ਅਨੁਭਵ ਨੂੰ ਦੁਨੀਆ ਦੇ ਹੋਰ ਕੋਨਿਆਂ ਦੇ ਦੁੱਖਾਂ ਨਾਲ ਜੋੜਦੀਆਂ ਹਨ। 'ਸੈਲੀਨਸ ਵਾਦੀ ਵਿਚੋਂ ਲੰਘਦਿਆਂ' ਵਿੱਚ ਕੈਲੀਫ਼ੋਰਨੀਆ ਦੇ ਖੇਤਾਂ ਵਿੱਚੋਂ ਲੰਘਦਿਆਂ ਕਵੀ ਦੀ ਨਜ਼ਰ ਖੇਤ ਮਜ਼ਦੂਰਾਂ ਦੀਆਂ ਧੀਆਂ 'ਤੇ ਪੈਂਦੀ ਹੈ, ਜਿਨ੍ਹਾਂ ਦੀਆਂ ਗੁੱਤਾਂ ਵਿੱਚ ਅਧਿਕ ਪਸੀਨੇ ਦੀ ਬੂ ਵਸੀ ਹੈ, ਅਤੇ ਸਟੇਨਬੈੱਕ ਦੇ ਨਾਵਲਾਂ ਦੇ ਪਾਤਰਾਂ ਵਾਂਗ ਖੇਤ ਮਜ਼ਦੂਰ ਟਰੈਕਟਰਾਂ ਅਤੇ ਹਾਰਵੈਸਟਰ ਮਸ਼ੀਨਾਂ ਦੇ ਰਹਿਮ 'ਤੇ ਜਿਊਂਦੇ ਹਨ। ਇੱਥੋਂ ਤੱਕ ਕਿ ਅਮਰੀਕਾ ਦੀ 'ਆਜ਼ਾਦੀ' ਵੀ, ਕਵੀ ਦੇ ਸ਼ਬਦਾਂ ਵਿੱਚ, ਘੋੜਿਆਂ ਨੂੰ ਖੁੱਲ੍ਹੇ ਵਾੜਿਆਂ ਵਿੱਚ ਛੱਡਣ ਜਿੰਨੀ ਹੀ ਸੀਮਤ ਹੈ, ਜਦ ਕਿ ਮਨੁੱਖ ਸੁਪਰਮਾਰਕੀਟ ਦੇ ਰੇਸਕੋਰਸ ਵਿੱਚ ਦੌੜਦੇ ਹਨ। ਇਸੇ ਤਰ੍ਹਾਂ 'ਹਰਲਮ' ਵਿੱਚ ਨਿਊਯਾਰਕ ਦੀ ਕਾਲੇ ਲੋਕਾਂ ਦੀ ਬਸਤੀ ਦਾ ਦ੍ਰਿਸ਼ ਮਨਹੱਟਨ ਦੀਆਂ ਚਮਕਦੀਆਂ ਇਮਾਰਤਾਂ ਦੇ ਬਿਲਕੁਲ ਉਲਟ ਖੜ੍ਹਾ ਕੀਤਾ ਗਿਆ ਹੈ। ਦੋਹਾਂ ਥਾਵਾਂ 'ਤੇ ਜ਼ਿੰਦਗੀ ਦੇ ਸੰਘਰਸ਼ ਨਾਲ ਲਿਪਟੀਆਂ ਗਲੀਆਂ, ਦੁੱਖ ਅਤੇ ਵਿਸ਼ੇਸ਼ਤਾ ਦੋਵੇਂ ਹੀ ਅਵਸ਼ੇਸ਼ ਬਣ ਗਏ ਹਨ। ਇਹ ਦੁਹਰਾਏ ਜਾਣ ਵਾਲਾ ਪੈਟਰਨ, ਆਪਣੀ ਪਛਾਣ ਨੂੰ ਦੂਜਿਆਂ ਦੇ ਦਰਦ ਦੇ ਆਈਨੇ ਵਿੱਚ ਵੇਖਣਾ, ਗੁਰਦੇਵ ਚੌਹਾਨ ਦੀ ਕਵਿਤਾ ਨੂੰ ਸਿਰਫ਼ ਨਾਸਟੈਲਜੀਆ ਤੋਂ ਉੱਪਰ ਉਠਾ ਕੇ ਇੱਕ ਵਿਸ਼ਵ-ਦ੍ਰਿਸ਼ਟੀ ਵਾਲੀ ਹਮਦਰਦੀ ਤੱਕ ਲੈ ਜਾਂਦਾ ਹੈ।
ਇੱਕ ਹੋਰ ਮਹੱਤਵਪੂਰਨ ਕਵਿਤਾ ਹੈ 'ਕਾਗਜ਼ ਦੇ ਫੁੱਲ ਵੇਚਣ ਵਾਲੇ', ਜਿਸ ਵਿੱਚ ਦਿੱਲੀ ਦੀਆਂ ਸੜਕਾਂ 'ਤੇ ਫੁੱਲ ਵੇਚਦੇ ਗ਼ਰੀਬ ਲੋਕਾਂ ਦੀ ਤਸਵੀਰ ਖਿੱਚੀ ਗਈ ਹੈ। ਕਵੀ ਦੱਸਦਾ ਹੈ ਕਿ ਇਹ ਲੋਕ ਖ਼ੁਦ ਕਾਗਜ਼ੀ ਨਹੀਂ ਹੁੰਦੇ, ਸਗੋਂ ਮਿੱਟੀ ਦੇ ਘਰਾਂ ਵਾਂਗ ਸਾਦਾ ਹੁੰਦੇ ਹਨ; ਉਹ ਆਪਣੇ ਸੁਪਨਿਆਂ ਦਾ ਰੰਗ ਫੁੱਲਾਂ ਵਿੱਚ ਨਹੀਂ ਭਰਦੇ, ਸਗੋਂ ਖ਼ਰੀਦਦਾਰਾਂ ਦੀ ਪਸੰਦ ਦੇ ਰੰਗ ਭਰਦੇ ਹਨ, ਅਤੇ ਸ਼ਾਮ ਪੈਣ 'ਤੇ ਜਮੁਨਾ ਪਾਰ ਆਪਣੇ ਘਰ ਪਰਤਣ ਦੀ ਕਾਹਲੀ ਕਰਦੇ ਹਨ, ਜਿਵੇਂ ਕੋਈ ਸਮੁੰਦਰ ਵਿੱਚ ਡੁੱਬ ਰਹੇ ਜਹਾਜ਼ ਵਿੱਚ ਖੜ੍ਹਾ ਹੋਵੇ। ਇਹ ਕਵਿਤਾ ਗ਼ਰੀਬੀ, ਮਿਹਨਤ ਅਤੇ ਸੁਪਨਿਆਂ ਦੇ ਵਪਾਰੀਕਰਨ ਦੀ ਇੱਕ ਤਿੱਖੀ ਪਰ ਸੰਵੇਦਨਸ਼ੀਲ ਤਸਵੀਰ ਪੇਸ਼ ਕਰਦੀ ਹੈ। 'ਟਰਿੰਟਨ, ਮੇਰਾ ਸ਼ਹਿਰ' ਵਿੱਚ ਕਵੀ ਆਪਣੇ ਵੱਸੇ ਹੋਏ ਛੋਟੇ ਅਮਰੀਕੀ ਸ਼ਹਿਰ ਦੇ ਹੌਲੀ-ਹੌਲੀ ਬਦਲਣ, ਬੰਦ ਹੋਈਆਂ ਦੁਕਾਨਾਂ, ਕੱਟੇ ਗਏ ਦਰੱਖਤਾਂ ਅਤੇ ਬੁੱਢੇ ਲੋਕਾਂ ਦੀਆਂ ਸਟੌਪਸਾਈਨ 'ਤੇ ਹੁੰਦੀਆਂ ਗੱਲਾਂਬਾਤਾਂ ਦਾ ਬਿਆਨ ਕਰਦਾ ਹੈ। ਇੱਕ ਸ਼ਹਿਰ ਦੀ ਉਮਰ ਦਰ-ਦਰ ਬਦਲਦੀ ਹੈ, ਪਰ ਲੋਕਾਂ ਦੀ ਆਪਸੀ ਨਿੱਘ ਓਹੀ ਰਹਿੰਦੀ ਹੈ। ਸਮੁੱਚੇ ਤੌਰ 'ਤੇ, ਗੁਰਦੇਵ ਚੌਹਾਨ ਦੀ ਭਾਸ਼ਾ ਸਾਦੀ, ਪਰ ਬਿੰਬਾਵਲੀ ਗਹਿਰੀ ਹੈ, ਜੋ ਉਸਦੀਆਂ ਛੇ ਪਹਿਲੀਆਂ ਪੁਸਤਕਾਂ ['ਨਿੱਕੀਆਂ ਬੇੜੀਆਂ ਨਿੱਕੇ ਚੱਪੂ' (1981) ਤੋਂ ਲੈ ਕੇ 'ਵਾਟਿਕਾ' (2024) ਤੱਕ] ਵਿੱਚ ਵਿਕਸਿਤ ਹੋਈ ਪਰੰਪਰਾ ਦਾ ਪਰਪੱਕ ਵਿਸਥਾਰ ਹੈ।
ਸੁਖਿੰਦਰ: ਬਗ਼ਾਵਤ ਅਤੇ ਸਮਾਜਿਕ ਚੇਤਨਾ ਦਾ ਕਵੀ
ਸੁਖਿੰਦਰ ਦਾ ਹਿੱਸਾ ਇਸ ਦੇ ਉਲਟ, ਸਿੱਧਾ, ਤਿੱਖਾ ਅਤੇ ਸਮਾਜਿਕ-ਰਾਜਨੀਤਿਕ ਚੇਤਨਾ ਨਾਲ ਲਬਰੇਜ਼ ਹੈ। ਸੁਖਿੰਦਰ ਪੰਜਾਬੀ ਸੱਭਿਆਚਾਰ ਦੀ ਖੁੱਲ੍ਹੀ ਆਲੋਚਨਾ ਅਤੇ ਆਪਣੀ ਬੇਬਾਕੀ ਲਈ ਜਾਣੇ ਜਾਂਦੇ ਹਨ, ਅਤੇ ਇਹੀ ਗੱਲ ਉਹਨਾਂ ਦੀ ਕਵਿਤਾ ਵਿੱਚ ਵੀ ਸਪਸ਼ਟ ਦਿਸਦੀ ਹੈ। ਪੰਜਾਬ ਵਿੱਚ ਨਸ਼ਿਆਂ ਦੀ ਮਾਰ, ਪਰਵਾਸੀ ਨੌਜਵਾਨੀ ਦੀ ਗੈਂਗਸਟਰ-ਸੱਭਿਆਚਾਰ ਵੱਲ ਖਿੱਚ, ਗਲੋਬਲ ਪੂੰਜੀਵਾਦ, ਧਾਰਮਿਕ ਕੱਟੜਤਾ ਅਤੇ ਭ੍ਰਿਸ਼ਟਾਚਾਰ ਵਰਗੇ ਵਿਸ਼ੇ ਉਸ ਦੀਆਂ ਕਵਿਤਾਵਾਂ ਦਾ ਧੁਰਾ ਹਨ।
ਸੁਖਿੰਦਰ ਦੀ ਭੂਮਿਕਾ ਵਿੱਚ ਆਪਣੀ ਪੁਸਤਕ 'ਬਾਂਦਰ ਨਾਲ ਬਹਿਸ ਕੌਣ ਕਰੇ' ਦਾ ਹਵਾਲਾ ਦਿੰਦਿਆਂ ਉਹ ਦੱਸਦੇ ਹਨ ਕਿ ਉਨ੍ਹਾਂ ਦੀਆਂ ਕਵਿਤਾਵਾਂ ਪਾਠਕਾਂ ਦੇ ਰੂ-ਬ-ਰੂ ਮਹੱਤਵਪੂਰਨ ਸੁਆਲ ਖੜ੍ਹੇ ਕਰਦੀਆਂ ਹਨ — ਖ਼ਾਸ ਕਰਕੇ ਧਾਰਮਿਕ ਕੱਟੜਵਾਦ, ਨਾਜ਼ੀ ਵਿਚਾਰਾਂ ਦੀ ਧਾਰਨੀ ਸੋਚ ਅਤੇ ਮਨੂੰਵਾਦ ਵਰਗੀਆਂ ਤਾਕਤਾਂ ਬਾਰੇ, ਜੋ ਹਰ ਖੇਤਰ ਵਿੱਚ ਸਿਰ ਚੁੱਕਦੀਆਂ ਰਹਿੰਦੀਆਂ ਹਨ। ਉਹ ਮੰਨਦੇ ਹਨ ਕਿ ਵਿਸ਼ਵ ਪੂੰਜੀਵਾਦ ਅਜਿਹੀਆਂ ਤਾਕਤਾਂ ਨਾਲ ਖੁੱਲ੍ਹਮ-ਖੁੱਲ੍ਹਾ ਮੇਲ ਰੱਖਦਾ ਹੈ, ਅਤੇ ਇਸੇ ਲਈ ਉਨ੍ਹਾਂ ਦੀ ਕਵਿਤਾ ਇਹਨਾਂ ਉਨ੍ਹਾਂ ਇਨ੍ਹਾਂ ਨੂੰ ਪੰਜਾਬੀ ਪਾਠਕਾਂ ਦੀ ਸੱਥ ਵਿੱਚ ਲਿਆਉਣ ਦਾ ਸਿੱਧਾ ਯਤਨ ਕਰਦੀ ਹੈ।
ਉਸ ਦੀ ਸ਼ੈਲੀ ਵਿੱਚ ਨਾਹਰੇਬਾਜ਼ੀ ਦੀ ਥਾਂ ਠੋਸ, ਰੋਜ਼ਮੱਰਾ ਦੇ ਦ੍ਰਿਸ਼-ਚਿਤਰਣ ਦੀ ਵਰਤੋਂ ਹੁੰਦੀ ਹੈ। ਕੁਝ ਕਵਿਤਾਵਾਂ ਵਿੱਚ ਉਹ ਸੜਕਾਂ 'ਤੇ ਵੱਖ-ਵੱਖ ਕੌਮਾਂ ਦਾ ਖਾਣਾ ਵਿਕਦਿਆਂ ਦਿਖਾ ਕੇ ਬਹੁ-ਸੱਭਿਆਚਾਰਕਤਾ ਦੇ ਭਰਮ ਨੂੰ ਸਵਾਲ ਹੇਠ ਲਿਆਉਂਦੇ ਹਨ — ਚੀਨੀ, ਜਾਪਾਨੀ, ਅਮਰੀਕੀ, ਹਿੰਦੁਸਤਾਨੀ, ਪਾਕਿਸਤਾਨੀ, ਅੰਗਰੇਜ਼ੀ ਖਾਣਾ ਸੜਕਾਂ 'ਤੇ ਵਿਕਦਾ ਦਿਖਾ ਕੇ ਵਿਅੰਗਮਈ ਢੰਗ ਨਾਲ ਪੁੱਛਦੇ ਹਨ ਕਿ ਕੀ ਅਸਲ ਵਿੱਚ ਲੋਕ ਇਹਨਾਂ ਸੱਭਿਆਚਾਰਾਂ ਨੂੰ ਸਵੀਕਾਰਨ ਦੀ ਹਿੰਮਤ ਵੀ ਰੱਖਦੇ ਹਨ। ਇੱਕ ਹੋਰ ਪ੍ਰਭਾਵਸ਼ਾਲੀ ਕਵਿਤਾ ਵਿੱਚ ਉਹ ਪੰਜਾਬ ਦੇ ਗੱਭਰੂਆਂ ਦੇ ਟਰੈਕਟਰਾਂ 'ਤੇ ਡੈੱਕ ਉੱਤੇ ਉੱਚੀ ਆਵਾਜ਼ ਵਿੱਚ ਵੱਜਦੇ ਗੈਂਗਸਟਰ-ਸਟਾਈਲ ਗਾਣਿਆਂ ਦਾ ਜ਼ਿਕਰ ਕਰਦੇ ਹਨ, ਜਿਨ੍ਹਾਂ ਵਿੱਚ "ਅਸੀਂ ਡਾਕੂਆਂ ਦੇ ਪੁੱਤਰ ਹਾਂ" ਵਰਗੇ ਬੋਲ ਗੂੰਜਦੇ ਹਨ — ਇਹ ਪੀੜ੍ਹੀ ਦੇ ਹਥਿਆਰ, ਹਿੰਸਾ ਅਤੇ ਗੁੰਡਾਗਰਦੀ ਵੱਲ ਖਿੱਚ ਦਾ ਬੜਾ ਹੀ ਸਮਕਾਲੀ ਬਿਆਨ ਹੈ। ਦਰਿਆਵਾਂ ਦੇ ਪਾਣੀਆਂ ਵਿੱਚ ਫੈਕਟਰੀਆਂ ਦਾ ਜ਼ਹਿਰੀਲਾ ਕੜ ਸੁੱਟੇ ਜਾਣ ਅਤੇ ਪੰਜਾਬ ਦੀ ਜਵਾਨੀ ਦੇ ਨਸ਼ਿਆਂ ਦੇ ਛੇਵੇਂ ਦਰਿਆ ਵਿੱਚ ਡੁੱਬ ਜਾਣ ਬਾਰੇ ਲਿਖੀਆਂ ਸਤਰਾਂ ਪੰਜਾਬ ਦੇ ਮੌਜੂਦਾ ਸੰਕਟ ਦੀ ਸਿੱਧੀ, ਅਤੇ ਬੇਲਾਗ ਤਸਵੀਰ ਖਿੱਚਦੀਆਂ ਹਨ। ਇੱਕ ਹੋਰ ਥਾਂ, ਦੁਨੀਆਂ ਭਰ ਦੇ ਪ੍ਰਵਾਸੀ ਲੋਕਾਂ ਦੇ ਸੜਕਾਂ 'ਤੇ ਕੁੱਟੇ ਜਾਣ ਦੇ ਦ੍ਰਿਸ਼ਾਂ ਦੀ ਲੜੀ ਰਾਹੀਂ ਉਹ ਨਸਲਵਾਦ ਦੀ ਵਿਸ਼ਵ-ਵਿਆਪਕਤਾ ਵੱਲ ਇਸ਼ਾਰਾ ਕਰਦੇ ਹਨ, ਅਤੇ ਪਾਠਕਾਂ ਨੂੰ ਸਿੱਧਾ ਸਵਾਲ ਕਰਦੇ ਹਨ ਕਿ ਕੀ ਸਾਡੇ ਕੋਲ ਇਹ ਸਭ ਦੇਖਣ ਦੀ ਹਿੰਮਤ ਵੀ ਹੈ।
ਸੁਖਿੰਦਰ ਦੀ ਕਲਮ ਵਿੱਚ ਗੁੱਸਾ ਵੀ ਹੈ ਅਤੇ ਦਰਦ ਵੀ, ਪਰ ਉਹ ਕਦੇ ਵੀ ਕਿਸੇ ਪ੍ਰਾਪੇਗੰਡਾ ਵਿੱਚ ਨਹੀਂ ਬਦਲਦੀ — ਕਵਿਤਾ ਦੀ ਕਲਾ ਹਮੇਸ਼ਾ ਬਰਕਰਾਰ ਰਹਿੰਦੀ ਹੈ, ਕਿਉਂਕਿ ਉਹ ਬਿਆਨ ਨਾਲੋਂ ਬਿੰਬ ਅਤੇ ਦ੍ਰਿਸ਼ ਦੀ ਵਰਤੋਂ ਵਧੇਰੇ ਕਰਦੇ ਹਨ। ਸੁਖਿੰਦਰ ਦੀਆਂ ਇਨ੍ਹਾਂ ਤਿੰਨ ਕਵਿਤਾਵਾਂ "ਸਾਹਿਤਕ ਡੇਰਾਵਾਦ", "ਬਰੈਂਪਟਨ ਵੀ ਪੰਜਾਬ ਵਰਗਾ ਲੱਗਦਾ", ਅਤੇ "ਟੋਰਾਂਟੋ ਸ਼ਹਿਰ ਦੀਆਂ ਗਲੀਆਂ" ਵਿੱਚ ਪਰਵਾਸੀ ਪੰਜਾਬੀ ਜੀਵਨ, ਸਾਹਿਤਕ-ਸੱਭਿਆਚਾਰਕ ਸੰਸਥਾਵਾਂ ਦੀਆਂ ਵਿਡੰਬਨਾਵਾਂ ਅਤੇ ਟੋਰਾਂਟੋ–ਬਰੈਂਪਟਨ ਵਿੱਚ ਪੰਜਾਬੀ ਭਾਈਚਾਰੇ ਦੀ ਬਦਲ ਰਹੀ ਤਸਵੀਰ ਮੁੱਖ ਵਿਸ਼ੇ ਵਜੋਂ ਉਭਰਦੇ ਹਨ।ਉਹ ਸਮਾਜਿਕ, ਸਾਹਿਤਕ, ਧਾਰਮਿਕ ਅਤੇ ਪਰਵਾਸੀ ਜੀਵਨ ਦੀਆਂ ਕੁਰੀਤੀਆਂ ਨੂੰ ਸਿੱਧੀ ਤੇ ਤਿੱਖੀ ਭਾਸ਼ਾ ਵਿੱਚ ਸੰਬੋਧਿਤ ਕਰਦਾ ਹੈ। “ਸਾਹਿਤਕ ਡੇਰਾਵਾਦ” ਕਵਿਤਾ ਵਿੱਚ ਸੁਖਿੰਦਰ ਸਾਹਿਤ ਦੇ ਖੇਤਰ ਵਿੱਚ ਬਣ ਰਹੇ ਗੁੱਟਾਂ, ਧੜਿਆਂ, ਚਾਪਲੂਸੀ ਅਤੇ ਵਿਅਕਤੀ-ਪੂਜਾ ਉੱਤੇ ਵਿਅੰਗ ਕਰਦਾ ਦਿਖਾਈ ਦਿੰਦਾ ਹੈ। “ਡੇਰਾਵਾਦ” ਇੱਥੇ ਕੇਵਲ ਧਾਰਮਿਕ ਡੇਰਿਆਂ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਉਸ ਮਨੋਵਿਰਤੀ ਦਾ ਪ੍ਰਤੀਕ ਬਣ ਜਾਂਦਾ ਹੈ ਜਿਸ ਵਿੱਚ ਕੋਈ ਵਿਅਕਤੀ ਜਾਂ ਗਰੁੱਪ ਆਪਣੇ ਆਲੇ-ਦੁਆਲੇ ਅਜਿਹਾ ਪ੍ਰਭਾਵ-ਖੇਤਰ ਬਣਾ ਲੈਂਦਾ ਹੈ ਜਿਸ ਵਿੱਚ ਸੁਤੰਤਰ ਵਿਚਾਰ ਅਤੇ ਆਲੋਚਨਾ ਲਈ ਥਾਂ ਘਟ ਜਾਂਦੀ ਹੈ। ਉਸ ਦੀ ਧਾਰਣਾ ਹੈ ਕਿ ਸਾਹਿਤ ਨੂੰ ਨਿੱਜੀ ਵਫ਼ਾਦਾਰੀਆਂ, ਗੁੱਟਬੰਦੀ ਅਤੇ ਚਾਪਲੂਸੀ ਤੋਂ ਮੁਕਤ ਹੋ ਕੇ ਸੁਤੰਤਰ, ਇਮਾਨਦਾਰ ਅਤੇ ਲੋਕ-ਪੱਖੀ ਰਹਿਣਾ ਚਾਹੀਦਾ ਹੈ।
“ਬਰੈਂਪਟਨ ਵੀ ਪੰਜਾਬ ਵਰਗਾ ਲੱਗਦਾ” ਕਵਿਤਾ ਦਾ ਕੇਂਦਰ ਪਰਵਾਸ ਵਿੱਚ ਪੰਜਾਬ ਦਾ ਪੁਨਰ-ਨਿਰਮਾਣ ਹੈ। ਬਰੈਂਪਟਨ ਵਿੱਚ ਪੰਜਾਬੀ ਭਾਸ਼ਾ, ਦੁਕਾਨਾਂ, ਖਾਣ-ਪੀਣ, ਗੁਰਦੁਆਰੇ, ਸੱਭਿਆਚਾਰਕ ਸਮਾਗਮ ਅਤੇ ਪੰਜਾਬੀ ਭਾਈਚਾਰੇ ਦੀ ਵੱਡੀ ਮੌਜੂਦਗੀ ਕਾਰਨ ਇੱਥੇ ਪੰਜਾਬ ਦੀ ਝਲਕ ਮਿਲਦੀ ਹੈ। ਬਰੈਂਪਟਨ ਨੂੰ ਅਕਸਰ “ਮਿੰਨੀ ਪੰਜਾਬ” ਕਿਹਾ ਜਾਣਾ ਵੀ ਇਸੇ ਸੱਭਿਆਚਾਰਕ ਹਕੀਕਤ ਵੱਲ ਸੰਕੇਤ ਕਰਦਾ ਹੈ। ਪਰ ਸੁਖਿੰਦਰ ਦੀ ਨਜ਼ਰ ਕੇਵਲ ਨੋਸਟਾਲਜੀਆ ਤੱਕ ਸੀਮਤ ਨਹੀਂ। “ਪੰਜਾਬ ਵਰਗਾ” ਹੋਣ ਦੇ ਨਾਲ-ਨਾਲ ਪੰਜਾਬ ਦੀਆਂ ਕੁਝ ਸਮਾਜਿਕ ਸਮੱਸਿਆਵਾਂ: ਗੁੱਟਬੰਦੀ, ਦਿਖਾਵਾ, ਧਾਰਮਿਕਤਾ ਦਾ ਬਾਹਰੀ ਰੂਪ, ਸਮਾਜਿਕ ਅਸਮਾਨਤਾਵਾਂ ਅਤੇ ਨਵੀਂ ਪਰਵਾਸੀ ਪੀੜ੍ਹੀ ਦੀਆਂ ਉਲਝਣਾਂ, ਵੀ ਬਰੈਂਪਟਨ ਵਿੱਚ ਦਿਖਾਈ ਦਿੰਦੀਆਂ ਹਨ। ਉਸ ਦਾ ਕਹਿਣਾ ਹੈ ਕਿ ਪਰਵਾਸੀ ਪੰਜਾਬੀਆਂ ਨੇ ਭੂਗੋਲ ਹੀ ਬਦਲਿਆ ਹੈ, ਪਰ ਆਪਣੀਆਂ ਸੱਭਿਆਚਾਰਕ ਯਾਦਾਂ ਅਤੇ ਕੁਝ ਸਮਾਜਿਕ ਬੁਰਾਈਆਂ ਵੀ ਨਾਲ ਹੀ ਲੈ ਆਏ ਹਨ।
“ਟੋਰਾਂਟੋ ਸ਼ਹਿਰ ਦੀਆਂ ਗਲੀਆਂ” ਕਵਿਤਾ ਵਿੱਚ ਟੋਰਾਂਟੋ ਦੀਆਂ ਗਲੀਆਂ ਪਰਵਾਸੀ ਪੰਜਾਬੀ ਜੀਵਨ ਦੀਆਂ ਬਹੁ-ਪਰਤੀ ਤਸਵੀਰਾਂ ਬਣ ਜਾਂਦੀਆਂ ਹਨ। ਇੱਕ ਪਾਸੇ ਇਹ ਸ਼ਹਿਰ ਮੌਕਿਆਂ, ਆਜ਼ਾਦੀ ਅਤੇ ਬਿਹਤਰ ਜੀਵਨ ਦੀ ਆਸ ਦਾ ਪ੍ਰਤੀਕ ਹੈ; ਦੂਜੇ ਪਾਸੇ ਇਨ੍ਹਾਂ ਗਲੀਆਂ ਵਿੱਚ ਪਰਵਾਸੀ ਦੀ ਮਿਹਨਤ, ਇਕੱਲਾਪਣ, ਪਛਾਣ ਦਾ ਸੰਕਟ, ਆਰਥਿਕ ਦੌੜ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਕੋਸ਼ਿਸ਼ ਵੀ ਦਿਖਾਈ ਦਿੰਦੀ ਹੈ। ਉਸ ਅਨੁਸਾਰ ਟੋਰਾਂਟੋ ਦੀਆਂ ਗਲੀਆਂ ਸਿਰਫ਼ ਸੜਕਾਂ ਨਹੀਂ, ਸਗੋਂ ਪਰਵਾਸੀ ਪੰਜਾਬੀ ਦੀ ਰੋਜ਼ਮਰ੍ਹਾ ਜ਼ਿੰਦਗੀ, ਸੁਪਨਿਆਂ, ਸੰਘਰਸ਼ਾਂ ਅਤੇ ਪਛਾਣ ਦੀ ਕਹਾਣੀ ਹਨ। ਇਸ ਤਰ੍ਹਾਂ ਇਹ ਪਰਵਾਸ, ਪੰਜਾਬੀ ਪਛਾਣ, ਸਾਹਿਤਕ ਆਜ਼ਾਦੀ ਅਤੇ ਸਮਾਜਿਕ ਆਤਮ-ਆਲੋਚਨਾ ਦੀਆਂ ਕਵਿਤਾਵਾਂ ਹਨ। ਨਿੱਜੀ ਅਤੇ ਸਮਾਜਿਕ, ਦੋਵੇਂ ਪੱਧਰਾਂ 'ਤੇ ਉਹਨਾਂ ਦੀ ਕਵਿਤਾ ਸੰਵੇਦਨਸ਼ੀਲਤਾ ਬਰਕਰਾਰ ਰੱਖਦੀ ਹੈ।
ਮਲਵਿੰਦਰ: ਚਿੰਤਨ, ਪਰਵਾਸ ਅਤੇ ਚੁੱਪ ਦਾ ਕਵੀ
ਸਾਂਝੇ ਸੰਗ੍ਰਹਿ 'ਤਿੰਨ, ਕਿੰਨੇ ਸਾਂਝੇ ਕਿੰਨੇ ਭਿੰਨ' ਵਿੱਚ ਮਲਵਿੰਦਰ ਦਾ ਭਾਗ ਉਸ ਦੇ ਆਤਮ-ਕਥਨ 'ਮੇਰਾ ਕਾਵਿਕ ਸਫ਼ਰ' ਨਾਲ ਸ਼ੁਰੂ ਹੁੰਦਾ ਹੈ। ਉਸ ਨੇ 2002 ਵਿੱਚ 'ਗ਼ੈਰ ਹਾਜ਼ਰ ਪੈੜਾਂ ਦੀ ਕਥਾ' ਨਾਲ ਪ੍ਰਗਤੀਵਾਦੀ ਸੁਰ ਵਿੱਚ ਆਰੰਭ ਕੀਤਾ। 'ਕਾਇਆ ਦੇ ਹਰਫ਼' (2006) ਵਿੱਚ ਉਸ ਦੀ ਕਵਿਤਾ ਸਮਾਜਿਕ ਰਿਸ਼ਤਿਆਂ ਵੱਲ ਮੁੜੀ। 'ਬਿਨ ਸਿਰਲੇਖ', 'ਸਵਾਲ ਨਾ ਕਰ', 'ਸੁਪਨਿਆਂ ਦਾ ਪਿੱਛਾ ਕਰਦਿਆਂ' ਅਤੇ 'ਚੁੱਪ ਦੇ ਬਹਾਨੇ' ਰਾਹੀਂ ਉਹ ਵਿਸ਼ਿਆਂ ਦੀ ਵਿਭਿੰਨਤਾ ਤੋਂ ਚੁੱਪ ਦੇ ਦਰਸ਼ਨ ਤੱਕ ਪਹੁੰਚਿਆ। ਹਾਇਕੂ, ਬਾਲ-ਕਵਿਤਾ ਅਤੇ ਸੱਜਰੇ ਸੰਗ੍ਰਹਿ 'ਬਹਿਰ' ਨੇ ਉਸ ਦਾ ਘੇਰਾ ਹੋਰ ਵਧਾਇਆ। ਉਸ ਦੇ ਕਥਨ ਅਨੁਸਾਰ ਕਵਿਤਾ ਹੁਣ ਉਸ ਲਈ ਮੱਲਾਂ ਮਾਰਨ ਦਾ ਸਾਧਨ ਨਹੀਂ, ਸੰਤੁਸ਼ਟੀ ਅਤੇ ਮਾਣ ਦਾ ਸਰੋਤ ਹੈ।
ਇਸ ਭਾਗ ਦੀਆਂ ਪੱਚੀ ਕਵਿਤਾਵਾਂ ਤਿੰਨ ਸੂਤਰਾਂ ਵਿੱਚ ਵੰਡੀਆਂ ਜਾ ਸਕਦੀਆਂ ਹਨ: ਕਵਿਤਾ ਬਾਰੇ ਚਿੰਤਨ, ਪਰਵਾਸੀ ਅਤੇ ਸਮਾਜਿਕ-ਸਿਆਸੀ ਵਿਅੰਗ, ਅਤੇ ਚੁੱਪ ਦਾ ਦਰਸ਼ਨ। 'ਕਵਿਤਾ ਦੇ ਜ਼ਖ਼ਮ' ਕਵੀ ਦਾ ਕਾਵਿ-ਸ਼ਾਸਤਰ ਹੈ। ਕਵਿਤਾ ਸ਼ੋਹਰਤ ਜਾਂ ਮਹਿਫ਼ਲੀ ਮਨੋਰੰਜਨ ਦੀ ਵਸਤੂ ਨਹੀਂ। ਉਹ ਉਦੋਂ ਬਣਦੀ ਹੈ ਜਦੋਂ ਕਿਰਤੀ ਚੁੱਲ੍ਹੇ ਲਈ ਅੱਗ ਕਮਾਉਣ ਨਿਕਲਦੇ ਹਨ ਜਾਂ ਹੜ੍ਹ ਦੇ ਮਾਰੇ ਕਿਸਾਨ ਦੇ ਸੁਪਨੇ ਖ਼ੁਦਕੁਸ਼ੀ ਕਰਦੇ ਹਨ। 'ਜਦ… ਤਾਂ ਕਵਿਤਾ ਬਣਦੀ ਹੈ' ਦਾ ਦੁਹਰਾਅ ਲੈਅ ਵੀ ਪੈਦਾ ਕਰਦਾ ਹੈ ਅਤੇ ਦਲੀਲ ਵੀ। 'ਕੀੜੀ' ਘਰੇਲੂ ਬਾਲ-ਮਜ਼ਦੂਰ ਦੀ ਪੀੜ ਹੈ। ਨਾਮਕਰਣ ਦੀ ਹਿੰਸਾ, ਮਾਲਕਾਂ ਦੀ ਨਿਆਂਵਾਦੀ ਦਲੀਲ ਅਤੇ ਬੱਚੀ ਵੱਲੋਂ ਚੁਰਾਏ ਸੁਖ ਦੇ ਪਲ ਸਾਦੀ ਭਾਸ਼ਾ ਵਿੱਚ ਸੰਘਣਾ ਪ੍ਰਭਾਵ ਛੱਡਦੇ ਹਨ। 'ਕਾਸ਼! ਮਾਂ ਪੜ੍ਹੀ ਹੁੰਦੀ' ਅਨਪੜ੍ਹਤਾ ਨੂੰ 'ਅਣਕਿਹਾ' ਦੀ ਤ੍ਰਾਸਦੀ ਵਜੋਂ ਵੇਖਦੀ ਹੈ ਅਤੇ ਸੰਗ੍ਰਹਿ ਦੀ ਸਭ ਤੋਂ ਭਾਵੁਕ ਰਚਨਾ ਹੈ।
'ਗਾਲ੍ਹੜ' ਵਿੱਚ ਕੈਨੇਡੀਅਨ ਗਿਲਹਿਰੀ ਪਰਵਾਸੀ ਪੰਜਾਬੀ ਦਾ ਰੂਪਕ ਬਣਦੀ ਹੈ, ਜੋ ਚੁਸਤ ਹੈ ਪਰ ਸੰਵੇਦਨਾ ਨੂੰ ਡਾਲਰ ਦੇ ਗੁਣਾ-ਭਾਗ ਵਿੱਚ ਗੁਆ ਰਿਹਾ ਹੈ। 'ਅਸੀਂ' ਦੇ ਸੰਬੋਧਨ ਕਾਰਨ ਇਹ ਉਪਦੇਸ਼ ਨਹੀਂ, ਇਕਬਾਲ ਬਣ ਜਾਂਦੀ ਹੈ। 'ਪਾਰਕ' ਬਜ਼ੁਰਗ ਪਰਵਾਸੀਆਂ ਦੀ ਗਵਾਚੀ ਪਛਾਣ ਅਤੇ ਨਵੀਂ ਧਰਤੀ ਨੂੰ ਮਾਂ ਵਾਂਗ ਅਪਣਾਉਣ ਦੀ ਕੋਸ਼ਿਸ਼ ਦਾ ਲੇਖਾ ਹੈ। ਸਿਆਸੀ ਵਿਅੰਗ ਵਿੱਚ 'ਸੱਤਾ ਦੀਆਂ ਨਸੀਹਤਾਂ' ਸਭ ਤੋਂ ਤਿੱਖੀ ਹੈ। ਸੱਤਾ ਦੇ ਆਪਣੇ ਮੂੰਹੋਂ ਨਿਕਲੀ ਪੰਕਤੀ 'ਤੁਸੀਂ ਬੱਸ ਵੋਟ ਬਣੇ ਰਹਿਣਾ' ਉਸ ਦਾ ਚਿਹਰਾ ਉਘਾੜ ਦਿੰਦੀ ਹੈ। 'ਰੱਦੀ ਵਾਲਾ' ਕਿਰਤ ਦੇ ਸਤਿਕਾਰ ਦੀ ਠੋਸ ਯਥਾਰਥਵਾਦੀ ਕਵਿਤਾ ਹੈ।
ਦਾਰਸ਼ਨਿਕ ਕੇਂਦਰ ਚੁੱਪ ਵਾਲੀਆਂ ਤਿੰਨ ਕਵਿਤਾਵਾਂ ਹਨ। ਇੱਕ ਪਾਸੇ ਚੁੱਪ ਪੀੜਤ ਦੀ ਬੇਬਸੀ ਅਤੇ ਜਬਰ ਅੱਗੇ ਝੁਕੀ ਅਣਦੇਖੀ ਹੈ। ਦੂਜੇ ਪਾਸੇ 'ਤੀਸਰੀ ਅੱਖ' ਵਾਂਗ ਕਲਾ ਅਤੇ ਅਧਿਆਤਮਕ ਸਾਧਨਾ ਹੈ, ਜਿਸ ਦੀ ਲੜੀ 'ਚੁੱਪ ਦੀ ਸ਼ਬਦ ਯਾਤਰਾ' ਵਿੱਚ ਗੁਰੂ ਨਾਨਕ, ਮਰਦਾਨੇ ਅਤੇ ਬੁੱਧ ਤੱਕ ਪਹੁੰਚਦੀ ਹੈ। ਕਵੀ ਚੁੱਪ ਨੂੰ ਇੱਕ ਅਰਥ ਵਿੱਚ ਨਹੀਂ ਬੰਨ੍ਹਦਾ, ਸਗੋਂ ਵਿਰੋਧੀ ਅਰਥ ਇਕੱਠੇ ਰੱਖਦਾ ਹੈ।
ਮਲਵਿੰਦਰ ਦੀ ਭਾਸ਼ਾ ਸਾਦੀ ਅਤੇ ਬੋਲਚਾਲ ਦੇ ਨੇੜੇ ਹੈ। ਉਸ ਦੀ ਤਾਕਤ ਰੋਜ਼ਮਰ੍ਹਾ ਦੇ ਬਿੰਬਾਂ, ਸਵੈ-ਆਲੋਚਨਾ ਨਾਲ ਸੰਤੁਲਿਤ ਵਿਅੰਗ ਅਤੇ ਨਿੱਜੀ ਅਨੁਭਵ ਨੂੰ ਸਮੂਹਿਕ ਅਨੁਭਵ ਬਣਾਉਣ ਦੀ ਸਮਰੱਥਾ ਵਿੱਚ ਹੈ। ਸੀਮਾਵਾਂ ਵੀ ਹਨ: ਕਵਿਤਾ ਬਾਰੇ ਕਵਿਤਾਵਾਂ ਦਾ ਦੁਹਰਾਓ, 'ਗਾਲ੍ਹੜ' ਅਤੇ 'ਪਾਰਕ' ਵਰਗੀਆਂ ਲੰਮੀਆਂ ਰਚਨਾਵਾਂ ਵਿੱਚ ਬਿਆਨ ਦਾ ਹਾਵੀ ਹੋਣਾ, ਅਤੇ ਕਿਤੇ-ਕਿਤੇ ਨੈਤਿਕ ਨਤੀਜੇ ਦਾ ਸਿੱਧਾ ਕਹਿ ਦਿੱਤਾ ਜਾਣਾ। ਫਿਰ ਵੀ 'ਸੱਪ ਦੀ ਅੱਖ' ਅਤੇ 'ਖੋਟ' ਵਰਗੀਆਂ ਛੋਟੀਆਂ ਕਵਿਤਾਵਾਂ ਉਸ ਦੇ ਸੰਜਮ ਦੀ ਗਵਾਹੀ ਹਨ।
ਸਮੁੱਚੇ ਤੌਰ 'ਤੇ ਮਲਵਿੰਦਰ ਤਿੰਨਾਂ ਕਵੀਆਂ ਵਿੱਚੋਂ ਸਭ ਤੋਂ ਸ਼ਾਂਤ, ਸੰਜਮੀ ਅਤੇ ਚਿੰਤਨਸ਼ੀਲ ਆਵਾਜ਼ ਹੈ। ਉਹ ਉੱਚੀ ਬੋਲ ਕੇ ਨਹੀਂ, ਸਹਿਜ ਨਾਲ ਆਪਣੇ ਸਮੇਂ ਦੇ ਸੱਚ ਦੀ ਗਵਾਹੀ ਦਿੰਦਾ ਹੈ।ਹੈ। ਆਪਣੀ ਭੂਮਿਕਾ ਵਿੱਚ ਮਲਵਿੰਦਰ ਸਵੀਕਾਰ ਕਰਦੇ ਹਨ ਕਿ ਉਹਨਾਂ ਦੀ ਕਵਿਤਾ ਗੁਰਦੇਵ ਚੌਹਾਨ ਵਰਗੇ ਵੱਡੇ ਸ਼ਾਇਰ-ਲੇਖਕ ਅਤੇ ਸੁਖਿੰਦਰ ਵਰਗੇ ਬੇਬਾਕ ਲੇਖਕ ਦੇ ਵਿਚਕਾਰ ਖੜ੍ਹੀ ਹੋ ਕੇ ਕਿਵੇਂ ਦਿਸੇਗੀ — ਇਹ ਉਹਨਾਂ ਲਈ ਇੱਕ ਮਾਣ ਵਾਲੀ ਗੱਲ ਹੈ। ਇਸ ਨਿਮਰਤਾ ਦੇ ਬਾਵਜੂਦ, ਮਲਵਿੰਦਰ ਦੀ ਕਵਿਤਾ ਆਪਣੀ ਭਾਵਨਾਤਮਕ ਸ਼ੁੱਧਤਾ ਅਤੇ ਗੁਰਬਾਣੀ-ਪ੍ਰੇਰਿਤ ਸਾਦਗੀ ਸਦਕਾ ਸੰਗ੍ਰਹਿ ਵਿੱਚ ਇੱਕ ਵੱਖਰੀ, ਸ਼ਾਂਤ ਪਰ ਗਹਿਰੀ ਥਾਂ ਬਣਾਉਂਦੀ ਹੈ, ਜੋ ਗੁਰਦੇਵ ਚੌਹਾਨ ਦੀ ਨਾਸਟੈਲਜੀਆ ਅਤੇ ਸੁਖਿੰਦਰ ਦੇ ਬਗ਼ਾਵਤੀ ਸੁਰ ਵਿਚਕਾਰ ਇੱਕ ਸੰਤੁਲਨ-ਬਿੰਦੂ ਵਾਂਗ ਖੜ੍ਹੀ ਹੁੰਦੀ ਹੈ।
ਸਾਂਝੇ ਧਾਗੇ ਅਤੇ ਵੱਖਰੀ ਬੁਣਤ
ਇਸ ਸੰਗ੍ਰਹਿ ਦੀ ਸਭ ਤੋਂ ਵੱਡੀ ਖ਼ੂਬੀ ਇਹੀ ਹੈ ਕਿ ਤਿੰਨੋਂ ਆਵਾਜ਼ਾਂ ਇੱਕ ਦੂਜੇ ਦੀ ਨਕਲ ਨਹੀਂ ਕਰਦੀਆਂ, ਸਗੋਂ ਇੱਕ ਦੂਜੇ ਨੂੰ ਪੂਰਕ ਬਣਦੀਆਂ ਹਨ। ਫਿਰ ਵੀ, ਧਿਆਨ ਨਾਲ ਪੜ੍ਹਿਆਂ ਪਤਾ ਲੱਗਦਾ ਹੈ ਕਿ ਤਿੰਨਾਂ ਦੀਆਂ ਕਵਿਤਾਵਾਂ ਵਿੱਚ ਕੁਝ ਸਾਂਝੇ ਧਾਗੇ ਵੀ ਹਨ: ਪੰਜਾਬੀ ਪਿਛੋਕੜ, ਪਰਵਾਸ ਦਾ ਦੋਹਰਾਪਣ (ਇੱਕ ਪੈਰ ਇੱਥੇ ਦੂਜਾ ਉੱਥੇ), ਅਤੇ ਸਮੇਂ ਦੇ ਬੀਤਣ ਨਾਲ ਗੁਆਚਦੀਆਂ ਚੀਜ਼ਾਂ ਦਾ ਸੋਗ। ਗੁਰਦੇਵ ਚੌਹਾਨ ਇਸ ਗੁਆਚਣ ਨੂੰ ਵਿਅਕਤੀਗਤ ਯਾਦ ਰਾਹੀਂ ਫੜਦੇ ਹਨ, ਸੁਖਿੰਦਰ ਇਸਨੂੰ ਸਮਾਜਿਕ ਆਲੋਚਨਾ ਰਾਹੀਂ, ਅਤੇ ਮਲਵਿੰਦਰ ਇਸਨੂੰ ਅਧਿਆਤਮਿਕ ਸ਼ਾਂਤੀ ਦੀ ਭਾਲ ਰਾਹੀਂ। ਇਹ ਤਿੰਨ ਧਰਾਤਲ, ਯਾਦ, ਬਗ਼ਾਵਤ ਅਤੇ ਅਧਿਆਤਮਿਕਤਾ, ਇੱਕੋ ਸਫ਼ਰ ਵਿੱਚ ਮਿਲਦੇ ਹਨ, ਜਿਵੇਂ ਪਰਵਾਸ ਦਾ ਤਜਰਬਾ ਖ਼ੁਦ ਕਈ ਪਰਤਾਂ ਵਾਲਾ ਹੁੰਦਾ ਹੈ।
ਇਸ ਸੰਗ੍ਰਹਿ ਦੀ ਭਾਸ਼ਾ ਸ਼ੈਲੀ ਬਾਰੇ ਵੀ ਥੋੜ੍ਹਾ ਕਹਿਣਾ ਬਣਦਾ ਹੈ। ਗੁਰਦੇਵ ਚੌਹਾਨ ਅਤੇ ਸੁਖਿੰਦਰ, ਦੋਵੇਂ ਖੁੱਲ੍ਹੀ ਕਵਿਤਾ (ਫ੍ਰੀ ਵਰਸ) ਦੀ ਵਰਤੋਂ ਕਰਦੇ ਹਨ, ਜੋ ਵਾਰਤਕ-ਸੁਰ ਦੇ ਨੇੜੇ ਹੈ ਪਰ ਬਿੰਬਾਵਲੀ ਅਤੇ ਲੈਅ ਦੇ ਬਲ 'ਤੇ ਕਾਵਿਕ ਬਣਦੀ ਹੈ। ਮਲਵਿੰਦਰ ਦੀ ਕਵਿਤਾ ਮਨੁੱਖ ਨੂੰ ਬਾਹਰਲੇ ਸੰਸਾਰ ਤੋਂ ਅੰਦਰਲੇ ਮਨੁੱਖ ਤੱਕ ਲੈ ਜਾਣ ਵਾਲੀ ਸਹਿਜ, ਸੰਵੇਦਨਸ਼ੀਲ ਅਤੇ ਚਿੰਤਨਸ਼ੀਲ ਕਵਿਤਾ ਹੈ। ਤਿੰਨੇ ਹੀ ਕਵੀ ਆਧੁਨਿਕ ਪੰਜਾਬੀ ਦੀ ਸਾਦੀ, ਬੋਲਚਾਲ ਦੇ ਨੇੜੇ ਵਾਲੀ ਭਾਸ਼ਾ ਵਰਤਦੇ ਹਨ, ਜੋ ਇਸ ਪੁਸਤਕ ਨੂੰ ਆਮ ਪਾਠਕ ਲਈ ਵੀ ਸੁਲਭ ਬਣਾਉਂਦੀ ਹੈ।
ਥੋੜ੍ਹੀ ਜਿਹੀ ਆਲੋਚਨਾ
ਬੇਸ਼ੱਕ, ਇੱਕ ਸਾਂਝੇ ਸੰਗ੍ਰਹਿ ਦੀ ਕੁਦਰਤੀ ਚੁਣੌਤੀ ਇਹ ਹੁੰਦੀ ਹੈ ਕਿ ਤਿੰਨ ਵੱਖ-ਵੱਖ ਸੁਰਾਂ ਵਿਚਕਾਰ ਪਾਠਕ ਦਾ ਮਨ ਵਾਰ-ਵਾਰ ਸ਼ਿਫਟ ਹੁੰਦਾ ਹੈ, ਅਤੇ ਕੁਝ ਥਾਵਾਂ 'ਤੇ ਇਹ ਤਬਦੀਲੀ ਥੋੜ੍ਹੀ ਅਚਾਨਕ ਮਹਿਸੂਸ ਹੁੰਦੀ ਹੈ, ਖ਼ਾਸ ਕਰਕੇ ਜਦੋਂ ਗੁਰਦੇਵ ਚੌਹਾਨ ਦੀ ਨਰਮ, ਚਿੰਤਨਸ਼ੀਲ ਸੁਰ ਤੋਂ ਸੁਖਿੰਦਰ ਦੀ ਤਿੱਖੀ, ਸਿੱਧੀ ਆਲੋਚਨਾ ਵੱਲ ਪਾਠਕ ਪਹੁੰਚਦਾ ਹੈ। ਕੁਝ ਪਾਠਕਾਂ ਨੂੰ ਸ਼ਾਇਦ ਇਹ ਵੀ ਲੱਗੇ ਕਿ ਸੁਖਿੰਦਰ ਦੀਆਂ ਕੁਝ ਕਵਿਤਾਵਾਂ ਵਿੱਚ ਬਿਆਨ ਦਾ ਵਜ਼ਨ ਵਧੇਰੇ ਅਤੇ ਬਿੰਬ ਦਾ ਵਜ਼ਨ ਥੋੜ੍ਹਾ ਘੱਟ ਹੈ। ਪਰ ਸਮੁੱਚੇ ਤੌਰ 'ਤੇ ਇਹੀ ਵਿਭਿੰਨਤਾ ਪੁਸਤਕ ਦੀ ਤਾਕਤ ਵੀ ਹੈ, ਇਹ ਪਾਠਕ ਨੂੰ ਇਹ ਅਹਿਸਾਸ ਕਰਵਾਉਂਦੀ ਹੈ ਕਿ ਪਰਵਾਸੀ ਪੰਜਾਬੀ ਪਛਾਣ ਇੱਕ-ਰੰਗੀ ਨਹੀਂ, ਸਗੋਂ ਕਈ ਧੁਨਾਂ ਦਾ ਸੁਮੇਲ ਹੈ, ਅਤੇ ਇਸ ਸੁਮੇਲ ਨੂੰ ਇੱਕੋ ਜਿਲਦ ਵਿੱਚ ਸਮੇਟਣਾ ਖ਼ੁਦ ਹੀ ਇੱਕ ਦਲੇਰ ਸੰਪਾਦਕੀ ਫ਼ੈਸਲਾ ਹੈ।
ਸਿੱਟਾ
ਕੁੱਲ ਮਿਲਾ ਕੇ, 'ਤਿੰਨ, ਕਿੰਨੇੇੇ ਸਾਂਝੇ ਕਿੰਨੇੇ ਭਿੰਨ' ਸਿਰਫ਼ ਇੱਕ ਕਾਵਿ-ਸੰਗ੍ਰਹਿ ਹੀ ਨਹੀਂ, ਸਗੋਂ ਤਿੰਨ ਪੀੜ੍ਹੀਆਂ, ਤਿੰਨ ਦ੍ਰਿਸ਼ਟੀਕੋਣਾਂ ਅਤੇ ਇੱਕ ਸਾਂਝੀ ਪਰਵਾਸੀ ਚੇਤਨਾ ਦਾ ਦਸਤਾਵੇਜ਼ ਵੀ ਹੈ। ਇਹ ਪੁਸਤਕ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਕੈਨੇਡਾ ਵੱਸਦੇ ਪੰਜਾਬੀ ਸਾਹਿਤਕਾਰ ਆਪਣੀ ਮਾਤ-ਭੂਮੀ ਨਾਲ ਜੁੜੇ ਰਹਿੰਦਿਆਂ ਵੀ ਵਿਸ਼ਵ-ਵਿਆਪਕ ਮੁੱਦਿਆਂ ਨਾਲ ਕਿੰਨੀ ਗਹਿਰਾਈ ਨਾਲ ਸੰਵਾਦ ਰਚਾ ਰਹੇ ਹਨ। ਜੋ ਪਾਠਕ ਪੰਜਾਬੀ ਪਰਵਾਸੀ ਕਵਿਤਾ ਦੇ ਵੰਨ-ਸੁਵੰਨੇ ਰੰਗਾਂ ਨੂੰ ਇੱਕੋ ਥਾਂ 'ਤੇ ਮਾਣਨਾ ਚਾਹੁੰਦੇ ਹਨ, ਜਾਂ ਜੋ ਖੋਜਾਰਥੀ ਪੰਜਾਬੀ ਡਾਇਸਪੋਰਾ ਸਾਹਿਤ ਦੀਆਂ ਬਦਲਦੀਆਂ ਦਿਸ਼ਾਵਾਂ ਨੂੰ ਸਮਝਣਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਪੁਸਤਕ ਜ਼ਰੂਰ ਪੜ੍ਹਨਯੋਗ ਹੈ। ਤਿੰਨ ਵੱਖਰੀਆਂ ਕਲਮਾਂ ਦਾ ਇਹ ਸੁਮੇਲ ਸਾਬਤ ਕਰਦਾ ਹੈ ਕਿ ਸਾਂਝ ਅਤੇ ਭਿੰਨਤਾ ਇੱਕ ਦੂਜੇ ਦੀਆਂ ਵਿਰੋਧੀ ਨਹੀਂ, ਸਗੋਂ ਇੱਕ ਦੂਜੇ ਨੂੰ ਅਮੀਰ ਬਣਾਉਣ ਵਾਲੀਆਂ ਤਾਕਤਾਂ ਹੋ ਸਕਦੀਆਂ ਹਨ।
ਤਿੰਨ, ਕਿੰਨੇੇ ਸਾਂਝੇ ਕਿੰਨੇੇ ਭਿੰਨ (ਕਾਵਿ-ਸੰਗ੍ਰਹਿ)
(ਲੇਖਕ: ਗੁਰਦੇਵ ਚੌਹਾਨ, ਸੁਖਿੰਦਰ, ਮਲਵਿੰਦਰ)
ਸਮੀਖਿਆਕਾਰ:
ਡਾ. ਦੇਵਿੰਦਰ ਪਾਲ ਸਿੰਘ
(ਲੇਖਕ: ਗੁਰਦੇਵ ਚੌਹਾਨ, ਸੁਖਿੰਦਰ, ਮਲਵਿੰਦਰ)
ਸਮੀਖਿਆਕਾਰ:
ਡਾ. ਦੇਵਿੰਦਰ ਪਾਲ ਸਿੰਘ
ਪੁਸਤਕ ਦਾ ਨਾਮ: ਤਿੰਨ, ਕਿੰਨੇੇ ਸਾਂਝੇ ਕਿੰਨੇੇ ਭਿੰਨ
ਲੇਖਕ: ਗੁਰਦੇਵ ਚੌਹਾਨ, ਸੁਖਿੰਦਰ, ਮਲਵਿੰਦਰ |
ਵੰਨਗੀ: ਕਾਵਿ (ਤ੍ਰੈ-ਸੰਗ੍ਰਹਿ) |
ਪ੍ਰਕਾਸ਼ਕ: ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ |
ਪ੍ਰਕਾਸ਼ਨ ਵਰ੍ਹਾ: 2026; ਮੁੱਲ: ਯੂ ਐੱਸ ਏ ਅਤੇ ਕੈਨੇਡਾ: $10; ਭਾਰਤ 200 ਰੁਪਏ; ਪੰਨੇ: 212
ਸਮੀਖਿਆਕਾਰ: ਡਾ. ਦੇਵਿੰਦਰ ਪਾਲ ਸਿੰਘ, ਡਾਇਰੈਕਟਰ, ਕੈਂਬ੍ਰਿਜ਼ ਲਰਨਿੰਗ, ਮਿਸੀਸਾਗਾ, ਓਂਟਾਰੀਓ, ਕੈਨੇਡਾ
ਇੱਕ ਸਾਂਝ ਦੀ ਕਹਾਣੀ

Last edited: