ਪੁਸਤਕ ਸਮੀਖਿਆ
ਪੁਸਤਕ: ਮੈਂ ਕਿਉਂ ਲਿਖਦਾ ਹਾਂ
ਸੰਪਾਦਕ: ਸੁਖਿੰਦਰ, ਮਿਸੀਸਾਗਾ, ਓਂਟਾਰੀਓ, ਕੈਨੇਡਾ
ਪ੍ਰਕਾਸ਼ਕ: ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਪ੍ਰਕਾਸ਼ਨ ਸਾਲ: 2026; ਪੰਨੇ: 432, ਮੁੱਲ: $20 (ਕੈਨੇਡਾ, ਅਮਰੀਕਾ), Rs. 200 (ਭਾਰਤ)
ਸਮੀਖਿਆਕਾਰ: ਡਾ. ਦੇਵਿੰਦਰ ਪਾਲ ਸਿੰਘ, ਡਾਇਰੈਕਟਰ, ਕੈਂਬ੍ਰਿਜ਼ ਲਰਨਿੰਗ, ਮਿਸੀਸਾਗਾ, ਓਂਟਾਰੀਓ, ਕੈਨੇਡਾ
ਮੈਂ ਕਿਉਂ ਲਿਖਦਾ ਹਾਂ
ਸੰਪਾਦਕ: ਸੁਖਿੰਦਰ

ਪੰਜਾਬੀ ਸਾਹਿਤ ਵਿੱਚ ਸਮੇਂ-ਸਮੇਂ ਤੇ ਅਜਿਹੇ ਉੱਦਮ ਹੁੰਦੇ ਰਹੇ ਹਨ ਜੋ ਲੇਖਕਾਂ ਦੀ ਰਚਨਾ ਨੂੰ ਨਹੀਂ, ਸਗੋਂ ਲੇਖਕਾਂ ਦੇ ਲਿਖਣ ਦੇ ਪਿੱਛੇ ਛੁਪੇ ਮਨੋਵਿਗਿਆਨ, ਪ੍ਰੇਰਣਾ ਅਤੇ ਵਿਚਾਰਧਾਰਾ ਨੂੰ ਸਮਝਣ ਦਾ ਯਤਨ ਕਰਦੇ ਹਨ। ਸੁਖਿੰਦਰ ਦੁਆਰਾ ਸੰਪਾਦਿਤ ਪੁਸਤਕ 'ਮੈਂ ਕਿਉਂ ਲਿਖਦਾ ਹਾਂ' ਇਸੇ ਕੜੀ ਦੀ ਇੱਕ ਵਿਲੱਖਣ ਅਤੇ ਮਹੱਤਵਪੂਰਨ ਕੜੀ ਹੈ। ਜਾਰਜ ਔਰਵੈੱਲ ਦੇ ਪ੍ਰਸਿੱਧ ਲੇਖ "Why I Write" ਦੀ ਗੂੰਜ ਸਿਰਲੇਖ ਵਿੱਚ ਸਪਸ਼ਟ ਸੁਣਾਈ ਦਿੰਦੀ ਹੈ, ਪਰ ਇਸ ਪੁਸਤਕ ਦਾ ਦਾਇਰਾ ਕਿਸੇ ਇੱਕ ਲੇਖਕ ਦੇ ਆਤਮ-ਮੰਥਨ ਤੱਕ ਸੀਮਤ ਨਹੀਂ, ਇਸ ਵਿੱਚ ਦੁਨੀਆ ਭਰ ਵਿੱਚ ਵੱਸਦੇ 72 ਪੰਜਾਬੀ ਸਾਹਿਤਕਾਰਾਂ ਦੇ ਸੁਤੰਤਰ, ਨਿੱਜੀ ਅਤੇ ਬੇਬਾਕ ਬਿਆਨ ਇਕੱਠੇ ਕੀਤੇ ਗਏ ਹਨ। ਇਹ ਗੱਲ ਖੁਦ ਹੀ ਇਸ ਪੁਸਤਕ ਨੂੰ ਪੰਜਾਬੀ ਭਾਸ਼ਾ ਵਿੱਚ ਆਪਣੀ ਕਿਸਮ ਦਾ ਪਹਿਲਾ ਦਸਤਾਵੇਜ਼ੀ ਪ੍ਰਯੋਗ ਬਣਾਉਂਦੀ ਹੈ।
ਪ੍ਰੋਜੈਕਟ ਦਾ ਪਿਛੋਕੜ ਅਤੇ ਸੰਕਲਪ
ਸੰਪਾਦਕ ਸੁਖਿੰਦਰ ਖੁਦ ਇੱਕ ਬਹੁ-ਪਰਤੀ ਲੇਖਕ ਹੈ। ਵਿਗਿਆਨ, ਕਵਿਤਾ, ਆਲੋਚਨਾ, ਸਫ਼ਰਨਾਮਾ ਅਤੇ ਨਾਵਲ ਸਮੇਤ ਦਰਜਨਾਂ ਪੁਸਤਕਾਂ ਦੇ ਰਚੇਤਾ ਸੁਖਿੰਦਰ ਦੀ ਸਾਹਿਤਕ ਯਾਤਰਾ 1970ਵਿਆਂ ਤੋਂ ਸ਼ੁਰੂ ਹੁੰਦੀ ਹੈ। ਪੁਸਤਕ ਦੇ ਮੁੱਢ ਵਿੱਚ ਦਿੱਤੀ ਆਪਣੀ ਲੰਮੀ ਭੂਮਿਕਾ ਵਿੱਚ ਉਹ ਇਸ ਪ੍ਰਾਜੈਕਟ ਦੀ ਕਹਾਣੀ ਖੁਦ ਬਿਆਨ ਕਰਦੇ ਹਨ: 17 ਨਵੰਬਰ 2025 ਨੂੰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਲਗਭਗ 200 ਪੰਜਾਬੀ ਸਾਹਿਤਕਾਰਾਂ ਨੂੰ ਸੱਦਾ-ਪੱਤਰ ਭੇਜਿਆ ਗਿਆ ਕਿ ਉਹ 'ਮੈਂ ਕਿਉਂ ਲਿਖਦਾ ਹਾਂ' ਵਿਸ਼ੇ ਉੱਤੇ ਆਪਣੀ ਰਚਨਾ ਭੇਜਣ। ਆਖਰੀ ਤਰੀਕ ਦੋ ਵਾਰ ਵਧਾਉਣ ਦੇ ਬਾਵਜੂਦ ਅੰਤ ਵਿੱਚ ਕੇਵਲ 72 ਲੇਖਕਾਂ ਦੇ ਲੇਖ ਹੀ ਪੁੱਜ ਸਕੇ। ਇਹ ਅੰਕੜਾ ਖੁਦ ਪੰਜਾਬੀ ਸਾਹਿਤਕ ਭਾਈਚਾਰੇ ਦੀ ਸੰਗਠਨਾਤਮਕ ਹਾਲਤ ਬਾਰੇ ਬਹੁਤ ਕੁਝ ਕਹਿ ਜਾਂਦਾ ਹੈ। ਇਹ 72 ਲੇਖਕ ਅੱਠ ਦੇਸ਼ਾਂ: ਕੈਨੇਡਾ (11), ਅਮਰੀਕਾ (6), ਯੂ.ਕੇ. (2), ਇਟਲੀ (2), ਜਰਮਨੀ (2), ਗਰੀਸ (1), ਆਸਟ੍ਰੇਲੀਆ (1) ਅਤੇ ਭਾਰਤ (48), ਵਿੱਚ ਵੱਸਦੇ ਹਨ, ਜੋ ਪੰਜਾਬੀ ਪਰਵਾਸੀ ਸਾਹਿਤ ਦੇ ਭੂਗੋਲਿਕ ਪਸਾਰ ਨੂੰ ਪ੍ਰਤੱਖ ਰੂਪ ਵਿੱਚ ਸਾਹਮਣੇ ਲਿਆਉਂਦਾ ਹੈ।
ਸੰਪਾਦਕ ਦੀ ਭੂਮਿਕਾ ਕੇਵਲ ਜਾਣਕਾਰੀ ਭਰਪੂਰ ਹੀ ਨਹੀਂ, ਸਗੋਂ ਕਾਫ਼ੀ ਵਿਵਾਦਗ੍ਰਸਤ ਅਤੇ ਵਿਅੰਗਾਤਮਕ ਵੀ ਹੈ। ਉਹ ਸਪਸ਼ਟ ਕਰਦੇ ਹਨ ਕਿ ਕਮਿਊਨਿਸਟ ਪਾਰਟੀਆਂ ਨਾਲ ਜੁੜੇ ਅਤੇ ਇਨਾਮ-ਸਨਮਾਨ ਪ੍ਰਾਪਤ ਪ੍ਰਸਿੱਧ ਲੇਖਕਾਂ ਵੱਲੋਂ ਲਗਭਗ ਕੋਈ ਹੁੰਗਾਰਾ ਨਹੀਂ ਮਿਲਿਆ, ਅਤੇ ਇਸ ਗੱਲ ਨੂੰ ਲੈ ਕੇ ਉਹ ਸਮਕਾਲੀ ਪੰਜਾਬੀ ਸਾਹਿਤਕਾਰਾਂ ਦੀ ਮਾਨਸਿਕਤਾ ਉੱਤੇ ਤਿੱਖੀ ਟਿੱਪਣੀ ਕਰਦੇ ਹਨ। ਇੱਕ ਲੰਮੇ ਅਤੇ ਪੜ੍ਹਨਯੋਗ ਅੰਸ਼ ਵਿੱਚ ਉਹ ਇਹ ਦਰਸਾਉਂਦੇ ਹਨ ਕਿ ਕਿਵੇਂ ਸਮੇਂ ਦੇ ਬੀਤਣ ਨਾਲ ਵੱਖ-ਵੱਖ ਵਿਚਾਰਧਾਰਕ ਧੜਿਆਂ ਦੇ ਪੰਜਾਬੀ ਲੇਖਕਾਂ ਦੇ 'ਹੀਰੋ' ਬਦਲਦੇ ਰਹੇ ਹਨ: ਕਾਰਲ ਮਾਰਕਸ ਅਤੇ ਲੈਨਿਨ ਤੋਂ ਲੈ ਕੇ ਜੱਗਾ ਡਾਕੂ, ਸਿੱਧੂ ਮੂਸੇਵਾਲਾ ਅਤੇ ਲਾਰੈਂਸ ਬਿਸ਼ਨੋਈ ਤੱਕ। ਇਹ ਹਿੱਸਾ ਭਾਵੇਂ ਕਾਫ਼ੀ ਨਿੱਜੀ ਰੰਜਿਸ਼ ਵਾਲਾ ਅਤੇ ਕੁਝ ਥਾਈਂ ਅਤਿਕਥਨੀ ਭਰਿਆ ਜਾਪਦਾ ਹੈ, ਪਰ ਇਸ ਵਿੱਚ ਇੱਕ ਗੰਭੀਰ ਸਵਾਲ ਵੀ ਛੁਪਿਆ ਹੈ: ਕੀ ਅੱਜ ਦੇ ਪੰਜਾਬੀ ਸਾਹਿਤਕਾਰ ਦੀ ਵਿਚਾਰਧਾਰਕ ਵਚਨਬੱਧਤਾ ਓਨੀ ਹੀ ਪੱਕੀ ਹੈ ਜਿੰਨੀ ਪਹਿਲਾਂ ਸਮਝੀ ਜਾਂਦੀ ਸੀ? ਇਹ ਭੂਮਿਕਾ ਸਮੀਖਿਅਕ ਦੀ ਨਜ਼ਰ ਵਿੱਚ ਪੁਸਤਕ ਦਾ ਸਭ ਤੋਂ ਵੱਧ ਬਹਿਸਯੋਗ ਹਿੱਸਾ ਹੈ; ਇੱਕ ਪਾਸੇ ਇਹ ਸੰਪਾਦਕ ਦੀ ਸਾਫ਼ਗੋਈ ਅਤੇ ਨਿਡਰਤਾ ਦਾ ਪ੍ਰਮਾਣ ਹੈ, ਦੂਜੇ ਪਾਸੇ ਕਈ ਪਾਠਕਾਂ ਨੂੰ ਇਹ ਬਹੁਤ ਜ਼ਿਆਦਾ ਵਿਅਕਤੀਗਤ ਅਤੇ ਇੱਕ-ਪੱਖੀ ਵੀ ਲੱਗ ਸਕਦੀ ਹੈ।
72 ਆਵਾਜ਼ਾਂ ਦਾ ਸੰਗ੍ਰਹਿ
ਪੁਸਤਕ ਦਾ ਅਸਲ ਖ਼ਜ਼ਾਨਾ ਉਹ 72 ਲੇਖ ਹਨ ਜੋ ਇਸ ਦਾ ਮੂਲ ਵਜੂਦ ਬਣਾਉਂਦੇ ਹਨ। ਸੰਪਾਦਕ ਨੇ ਖੁਦ ਇਨ੍ਹਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੈ: ਲਗਭਗ 31 ਲੇਖ ਅਜਿਹੇ ਹਨ ਜਿਨ੍ਹਾਂ ਵਿੱਚ ਲੇਖਕਾਂ ਨੇ ਆਪਣੇ ਬਾਰੇ, ਆਪਣੀ ਰਚਨਾ-ਪ੍ਰਕਿਰਿਆ ਅਤੇ ਵਿਚਾਰਧਾਰਕ ਸਫ਼ਰ ਬਾਰੇ ਵਿਸਥਾਰ ਨਾਲ ਲਿਖਿਆ ਹੈ; ਲਗਭਗ 20 ਲੇਖ ਦਰਮਿਆਨੇ ਵਿਸਥਾਰ ਵਾਲੇ ਹਨ; ਅਤੇ ਬਾਕੀ ਲੇਖ ਸਰਸਰੀ ਜਿਹੇ, ਕਾਹਲੀ ਵਿੱਚ ਲਿਖੇ ਪ੍ਰਤੀਤ ਹੁੰਦੇ ਹਨ। ਇਹ ਅਸਮਾਨਤਾ ਪੁਸਤਕ ਪੜ੍ਹਦਿਆਂ ਸਪਸ਼ਟ ਮਹਿਸੂਸ ਹੁੰਦੀ ਹੈ, ਪਰ ਇਹੀ ਗੱਲ ਪੁਸਤਕ ਦੀ ਇਮਾਨਦਾਰੀ ਦਾ ਵੀ ਪ੍ਰਮਾਣ ਹੈ, ਸੰਪਾਦਕ ਨੇ ਲੇਖਾਂ ਨੂੰ ਸੋਧ ਕੇ ਇੱਕਸਾਰ ਬਣਾਉਣ ਦੀ ਬਜਾਏ ਹਰ ਲੇਖਕ ਦੀ ਅਸਲ ਆਵਾਜ਼ ਅਤੇ ਗੰਭੀਰਤਾ (ਜਾਂ ਉਸ ਦੀ ਘਾਟ) ਨੂੰ ਜਿਉਂ ਦਾ ਤਿਉਂ ਰਹਿਣ ਦਿੱਤਾ ਹੈ।
ਪੁਸਤਕ ਵਿੱਚ ਸ਼ਾਮਲ ਲੇਖਾਂ ਦੀ ਵੰਨ-ਸੁਵੰਨਤਾ ਹੀ ਇਸ ਦੀ ਸਭ ਤੋਂ ਵੱਡੀ ਤਾਕਤ ਹੈ। ਪਟਿਆਲਾ ਦੇ ਲੇਖਕ ਉਜਾਗਰ ਸਿੰਘ ਆਪਣੇ ਲੇਖ ਵਿੱਚ ਦੱਸਦੇ ਹਨ ਕਿ ਦਲੀਪ ਕੌਰ ਟਿਵਾਣਾ ਅਤੇ ਸਾਅਦਤ ਹਸਨ ਮੰਟੋ ਦੇ ਯਥਾਰਥਵਾਦ ਨੇ ਉਨ੍ਹਾਂ ਨੂੰ ਡੂੰਘਾ ਪ੍ਰਭਾਵਿਤ ਕੀਤਾ, ਅਤੇ ਗਿਆਨੀ ਗੁਰਦਿੱਤ ਸਿੰਘ ਦੀ ਪੁਸਤਕ 'ਮੇਰਾ ਪਿੰਡ' ਪੜ੍ਹ ਕੇ ਹੀ ਉਨ੍ਹਾਂ ਨੇ ਆਪਣੇ ਪਿੰਡ ਬਾਰੇ ਲਿਖਣ ਦਾ ਫੈਸਲਾ ਕੀਤਾ। ਕਵੀ ਅਮਰਜੀਤ ਕੌਂਕੇ ਆਪਣੇ ਲੇਖ ਦੇ ਸਿਰਲੇਖ ਵਿੱਚ ਹੀ ਕਵਿਤਾ ਨੂੰ "ਜ਼ਹਿਰ ਨੂੰ ਊਰਜਾ ਵਿੱਚ ਬੰਨ੍ਹਣ ਦਾ ਹੁਨਰ" ਆਖਦੇ ਹਨ ਅਤੇ ਆਪਣੇ ਗਰੀਬ, ਤੰਗੀਆਂ-ਭਰੇ ਬਚਪਨ ਨੂੰ ਇੱਕ ਅਜਿਹੇ ਕੈਕਟਸ ਨਾਲ ਤੁਲਨਾਉਂਦੇ ਹਨ ਜਿਸ ਦੀ ਸੁੱਕੀ ਧਰਤੀ ਵਿੱਚੋਂ ਵੀ ਕਵਿਤਾ ਦਾ ਫੁੱਲ ਖਿੜ ਪੈਂਦਾ ਹ। ਇਹ ਪੁਸਤਕ ਦੇ ਸਭ ਤੋਂ ਕਾਵਿਕ ਅਤੇ ਭਾਵਪੂਰਤ ਲੇਖਾਂ ਵਿੱਚੋਂ ਇੱਕ ਹੈ।
ਇਸ ਸੰਗ੍ਰਹਿ ਦਾ ਸਭ ਤੋਂ ਸ਼ਕਤੀਸ਼ਾਲੀ ਅਤੇ ਸਮਾਜਿਕ ਦ੍ਰਿਸ਼ਟੀਕੋਣ ਤੋਂ ਸਭ ਤੋਂ ਮਹੱਤਵਪੂਰਨ ਲੇਖ ਸ਼ਾਇਦ ਅਤਰਜੀਤ ਦਾ "ਮੈਂ ਦਲਿਤ ਸਮਾਜ ਬਾਰੇ ਹੀ ਕਿਉਂ ਲਿਖਦਾ ਹਾਂ" ਹੈ। ਇਸ ਲੇਖ ਵਿੱਚ ਲੇਖਕ ਦਲਿਤ ਸ਼ਬਦ ਦੀ ਸਿਧਾਂਤਕ ਵਿਆਖਿਆ; ਦਲਿਤਪੁਣਾ, ਦਲਿਤਵਾਦ ਅਤੇ ਦਲਿਤ ਚਿੰਤਨ ਦੇ ਤਿੰਨ ਪੜਾਵਾਂ, ਨੂੰ ਬੜੀ ਬਰੀਕੀ ਨਾਲ ਪੇਸ਼ ਕਰਦੇ ਹੋਏ ਆਪਣੀ ਜ਼ਿੰਦਗੀ ਦੇ ਬੜੇ ਹੀ ਨਿੱਜੀ ਅਤੇ ਦੁਖਦਾਈ ਅਨੁਭਵ ਸਾਂਝੇ ਕਰਦੇ ਹਨ ਖਾਸ ਕਰਕੇ ਆਪਣੇ ਹੀ ਸਹੁਰਾ-ਪਰਿਵਾਰ ਵੱਲੋਂ ਜਾਤ ਦੇ ਆਧਾਰ ਤੇ ਹੋਏ ਤ੍ਰਿਸਕਾਰ ਦਾ ਬਿਰਤਾਂਤ। ਇਹ ਲੇਖ ਮਾਰਕਸਵਾਦੀ ਅਤੇ ਅੰਬੇਦਕਰਵਾਦੀ ਦ੍ਰਿਸ਼ਟੀਕੋਣਾਂ ਦੇ ਆਪਸੀ ਸਬੰਧ ਬਾਰੇ ਵੀ ਗੰਭੀਰ ਬੌਧਿਕ ਬਹਿਸ ਛੇੜਦਾ ਹੈ, ਅਤੇ ਖੱਬੀਆਂ ਧਿਰਾਂ ਦੁਆਰਾ ਜਾਤ ਦੇ ਸਵਾਲ ਨੂੰ ਨਜ਼ਰਅੰਦਾਜ਼ ਕਰਨ ਦੀ ਆਲੋਚਨਾ ਕਰਦਾ ਹੈ। ਇਹ ਲੇਖ ਇਕੱਲਾ ਹੀ ਸਾਬਤ ਕਰਦਾ ਹੈ ਕਿ ਇਹ ਪ੍ਰਾਜੈਕਟ ਕੇਵਲ ਸਾਹਿਤਕ ਉਤਸੁਕਤਾ ਨਹੀਂ, ਸਗੋਂ ਪੰਜਾਬੀ ਸਮਾਜ ਦੀਆਂ ਡੂੰਘੀਆਂ ਸਮਾਜਿਕ ਤ੍ਰੇੜਾਂ ਦਾ ਦਸਤਾਵੇਜ਼ ਵੀ ਬਣ ਜਾਂਦਾ ਹੈ।
ਅਮਰਜੀਤ ਕੌਰ ਪੰਨੂ, ਆਪਣੇ ਲੇਖ ਵਿੱਚ ਦੱਸਦੀ ਹੈ ਕਿ ਇੱਕ ਦਿਨ ਨੀਂਦ ਵਿੱਚੋਂ ਸੁਣੀ ਰਹੱਸਮਈ ਆਵਾਜ਼ "ਅਜੇ ਤਾਂ ਮੈਂ ਅੱਖਰ ਉਲੀਕਣੇ ਨੇ" ਨੇ ਉਸ ਨੂੰ ਕਵਿਤਾ ਵੱਲ ਮੋੜਿਆ। ਅਮਰੀਕਾ ਵਿੱਚ ਬਾਇਓਟੈਕਨਾਲੋਜੀ ਦੀ ਖੋਜ-ਵਿਗਿਆਨੀ ਹੁੰਦਿਆਂ, ਵਰ੍ਹਿਆਂ ਤੱਕ ਸਿਰਫ਼ ਵਿਗਿਆਨਕ ਲੇਖ ਲਿਖਣ ਮਗਰੋਂ, ਇਹ ਅੰਦਰਲੀ ਪੁਕਾਰ ਹੀ ਉਸ ਦੀ ਸਾਹਿਤਕ ਜਾਗ੍ਰਿਤੀ ਦਾ ਕਾਰਨ ਬਣੀ।
ਸੰਪਾਦਕ ਸੁਖਿੰਦਰ ਦਾ ਆਪਣਾ ਲੇਖ ਵੀ ਪੁਸਤਕ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜਿਸ ਵਿੱਚ ਉਹ ਆਪਣੇ ਸਾਹਿਤਕ-ਪਰਿਵਾਰਕ ਪਿਛੋਕੜ, 1960-70ਵਿਆਂ ਦੇ ਪੰਜਾਬੀ ਕਾਵਿ-ਦ੍ਰਿਸ਼ (ਹਰਿਭਜਨ ਸਿੰਘ ਦੀ ਰੂਪਵਾਦੀ ਕਵਿਤਾ ਅਤੇ ਪਾਸ਼-ਉਦਾਸੀ ਦੀ ਇਨਕਲਾਬੀ ਕਵਿਤਾ ਵਿਚਲੀ ਬਹਿਸ) ਅਤੇ ਆਪਣੇ ਘਰ ਵਿੱਚ ਹੁੰਦੀਆਂ ਸਾਹਿਤਕ ਮਹਿਫ਼ਲਾਂ ਦਾ ਜ਼ਿਕਰ ਕਰਦੇ ਹਨ। ਇਹ ਲੇਖ ਇੱਕ ਤਰ੍ਹਾਂ ਨਾਲ ਪੰਜਾਬੀ ਸਾਹਿਤ ਦੇ ਇੱਕ ਪੂਰੇ ਦੌਰ ਦਾ ਸੰਖੇਪ ਇਤਿਹਾਸ ਵੀ ਬਣ ਜਾਂਦਾ ਹੈ, ਜਿਸ ਵਿੱਚ ਦਰਜਨਾਂ ਕਵੀਆਂ ਅਤੇ ਆਲੋਚਕਾਂ ਦੇ ਨਾਂ ਅਤੇ ਉਨ੍ਹਾਂ ਦੀ ਵਿਚਾਰਧਾਰਕ ਸਥਿਤੀ ਦਰਜ ਕੀਤੀ ਗਈ ਹੈ।
"ਮੇਰੇ ਸ਼ਬਦ ਸਮਾਜ ਨੂੰ ਸਮਝਣ ਦਾ ਨਜ਼ਰੀਆ ਹਨ" ਲੇਖ ਵਿੱਚ ਸਤਪਾਲ ਭੀਖੀ ਦੱਸਦੇ ਹਨ ਕਿ ਗਰੀਬੀ-ਭਰੇ ਬਚਪਨ ਅਤੇ ਇਨਕਲਾਬੀ ਵੱਡੇ ਭਰਾ ਦੇ ਅਦਬੀ ਮਾਹੌਲ ਨੇ ਉਨ੍ਹਾਂ ਨੂੰ ਲਿਖਣ ਵੱਲ ਧੱਕਿਆ। ਪੱਤਰਕਾਰ ਵਜੋਂ ਕੰਮ ਕਰਦਿਆਂ ਲੋਕਾਂ ਦੀ ਪੀੜਾ ਅਤੇ ਭ੍ਰਿਸ਼ਟਾਚਾਰ ਵੇਖ ਕੇ ਹੀ ਉਨ੍ਹਾਂ ਦੇ ਸ਼ਬਦਾਂ ਨੂੰ ਸਮਾਜਿਕ ਨਜ਼ਰੀਆ ਮਿਲਿਆ।
ਸੁਹਿੰਦਰ ਬੀਰ, "ਮੈਂ ਸਾਹਿਤ ਕਿਉਂ ਲਿਖਦਾ ਹਾਂ" ਵਿੱਚ ਦੱਸਦੇ ਹਨ ਕਿ ਸਕੂਲ ਦੇ ਅਧਿਆਪਕ ਧਰਮ ਸਿੰਘ ਬੀਰ ਦੀ ਪ੍ਰੇਰਨਾ ਨਾਲ ਲਿਖਣਾ ਸ਼ੁਰੂ ਕੀਤਾ ਅਤੇ 1974 ਵਿੱਚ ਦਿੱਲੀ ਦੂਰਦਰਸ਼ਨ ਤੋਂ ਪਹਿਲੀ ਵਾਰ ਕਵਿਤਾਵਾਂ ਪੇਸ਼ ਕਰਨ ਦਾ ਮੌਕਾ ਮਿਲਿਆ। ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਦਾ ਗਹਿਰਾ ਅਸਰ ਉਨ੍ਹਾਂ ਦੀ ਲਿਖਤ ਉੱਤੇ ਰਿਹਾ।
ਸੁਰਜੀਤ ਸਿੰਘ ਫਲੋਰਾ ਆਪਣੇ ਲੇਖ ਵਿੱਚ ਪੰਜਾਬ ਦੇ ਆਪਣੇ ਪਿੰਡ ਅਤੇ ਬਚਪਨ ਦੀਆਂ ਯਾਦਾਂ ਨੂੰ ਸਾਂਝਾ ਕਰਦੇ ਹਨ, ਜਿੱਥੋਂ ਉਨ੍ਹਾਂ ਦਾ ਪੜ੍ਹਨ-ਲਿਖਣ ਨਾਲ ਪਹਿਲਾ ਨਾਤਾ ਜੁੜਿਆ। ਉਹ ਦੱਸਦੇ ਹਨ ਕਿ ਪਰਿਵਾਰਕ ਮਾਹੌਲ ਅਤੇ ਅਧਿਆਪਕਾਂ ਦੀ ਪ੍ਰੇਰਨਾ ਨੇ ਉਹਨਾਂ ਅੰਦਰ ਸਾਹਿਤ ਪ੍ਰਤੀ ਲਗਾਅ ਪੈਦਾ ਕੀਤਾ। ਸਮੇਂ ਦੇ ਨਾਲ ਇਹ ਸ਼ੌਕ ਪੱਤਰਕਾਰੀ ਅਤੇ ਸਾਹਿਤਕ ਲਿਖਤ ਵਿੱਚ ਬਦਲ ਗਿਆ, ਅਤੇ ਅੱਜ ਉਹ ਕੈਨੇਡਾ ਵਿੱਚ ਰਹਿ ਕੇ ਲਿਖਣ ਦੇ ਖੇਤਰ ਵਿੱਚ ਸਰਗਰਮ ਹਨ।
ਸੰਨੀ ਧਾਲੀਵਾਲ ਦਾ ਕਹਿਣਾ ਹੈ ਕਿ ਵਿਗਿਆਨ ਦੇ ਵਿਦਿਆਰਥੀ ਹੋਣ ਦੇ ਬਾਵਜੂਦ ਮਨ ਵਿੱਚ ਕੁਝ ਕੁਰੇਦਦਾ ਰਹਿੰਦਾ ਸੀ, ਜੋ ਕੈਨੇਡਾ ਦੀ ਯੂਨੀਵਰਸਿਟੀ ਵਿੱਚ ਇੱਕ ਪ੍ਰੋਫੈਸਰ ਦੇ ਕਹਿਣ ’ਤੇ ਪਹਿਲੀ ਕਵਿਤਾ (ਅੰਗਰੇਜ਼ੀ ਵਿੱਚ) ਲਿਖਣ ਨਾਲ ਬਾਹਰ ਆਇਆ। ਉਹ ਪੰਜਾਬ ਦੇ ਕਵੀ ਦਰਬਾਰਾਂ ਵਿੱਚ ਸਰੋਤਿਆਂ ਦੀ ਸਮਝ ਤੋਂ ਬਾਹਰ ਹੁੰਦੀ ਕਵਿਤਾ ਦੀ ਖੋਖਲੀ ਪਰੰਪਰਾ ’ਤੇ ਤਿੱਖੀ ਟਿੱਪਣੀ ਕਰਦੇ ਹਨ।
ਡਾ. ਗੁਰਮਿੰਦਰ ਸਿੱਧੂ ਆਪਣੇ ਲੇਖ ਵਿੱਚ ਦੱਸਦੇ ਹਨ ਕਿ ਲਿਖਣ ਦਾ ਸ਼ੌਕ ਉਹਨਾਂ ਅੰਦਰ ਛੋਟੀ ਉਮਰ ਤੋਂ ਹੀ ਪੈਦਾ ਹੋ ਗਿਆ ਸੀ। ਜ਼ਿੰਦਗੀ ਦੇ ਵੱਖ-ਵੱਖ ਤਜਰਬਿਆਂ ਅਤੇ ਭਾਵਨਾਵਾਂ ਨੇ ਉਹਨਾਂ ਨੂੰ ਕਲਮ ਚੁੱਕਣ ਲਈ ਪ੍ਰੇਰਿਤ ਕੀਤਾ। ਉਹਨਾਂ ਲਈ ਲਿਖਣਾ ਸਿਰਫ਼ ਸ਼ੌਕ ਨਹੀਂ ਸਗੋਂ ਆਪਣੇ ਅੰਦਰਲੇ ਵਿਚਾਰਾਂ ਤੇ ਅਨੁਭਵਾਂ ਨੂੰ ਪ੍ਰਗਟ ਕਰਨ ਦਾ ਇੱਕ ਸਾਧਨ ਬਣ ਗਿਆ ਹੈ।
ਜਸਵਿੰਦਰ ਸਿੰਘ ਰੁਪਾਲ ਆਪਣੇ ਲੇਖ ਵਿੱਚ ਆਪਣੀ ਕਵਿਤਾ ਪ੍ਰਤੀ ਖਿੱਚ ਦੇ ਪਿਛੋਕੜ ਬਾਰੇ ਗੱਲ ਕਰਦੇ ਹਨ। ਉਹ ਦੱਸਦੇ ਹਨ ਕਿ ਜ਼ਿੰਦਗੀ ਦੀਆਂ ਸਾਧਾਰਨ ਘਟਨਾਵਾਂ ਅਤੇ ਆਲੇ-ਦੁਆਲੇ ਦੇ ਮਾਹੌਲ ਨੇ ਉਹਨਾਂ ਦੀ ਸ਼ਾਇਰੀ ਨੂੰ ਰੂਪ ਦਿੱਤਾ। ਲਿਖਣ ਰਾਹੀਂ ਉਹ ਆਪਣੇ ਮਨ ਦੇ ਭਾਵਾਂ ਨੂੰ ਸ਼ਬਦਾਂ ਦਾ ਰੂਪ ਦੇਣ ਦੀ ਕੋਸ਼ਿਸ਼ ਕਰਦੇ ਰਹੇ ਹਨ।
ਦੀਪਿੰਦਰ ਲੂੰਬਾ ਆਪਣੇ ਲੇਖ ਵਿੱਚ ਲਿਖਣ ਨੂੰ ਇੱਕ ਬੇਚੈਨ, ਤੂਫਾਨੀ ਮਨ ਦੀ ਆਤਮਿਕ ਲੋੜ ਦੱਸਦੇ ਹਨ, ਨਾ ਕਿ ਪੇਸ਼ਾ ਜਾਂ ਸ਼ੌਕ। ਰਿਲਕੇ ਦਾ ਹਵਾਲਾ ਦਿੰਦਿਆਂ ਉਹ ਸਿਰਜਣਾਤਮਿਕਤਾ ਨੂੰ ਇੱਕ ਭੁੱਖੇ ਜਾਨਵਰ ਵਾਂਗ ਦਰਸਾਉਂਦੇ ਹਨ ਜੋ ਦਰਦ ਨੂੰ ਸ਼ਬਦਾਂ ਦੇ ਸੋਨੇ ਵਿੱਚ ਬਦਲਣ ਦੀ ਮੰਗ ਕਰਦਾ ਰਹਿੰਦਾ ਹੈ।
ਡਾ. ਦੇਵਿੰਦਰ ਪਾਲ ਸਿੰਘ, ਭੌਤਿਕ ਵਿਗਿਆਨੀ ਹੋਣ ਦੇ ਨਾਤੇ, ਉਹ ਵਿਗਿਆਨ ਅਤੇ ਸਮਾਜ, ਅੰਗਰੇਜ਼ੀ ਗਿਆਨ-ਭੰਡਾਰ ਅਤੇ ਪੰਜਾਬੀ ਪਾਠਕ ਵਿਚਕਾਰ ਪੁਲ ਬਣਨ ਲਈ ਲਿਖਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਗਿਆਨ ਤਦ ਹੀ ਸਾਰਥਕ ਹੈ ਜਦੋਂ ਉਹ ਮਾਂ-ਬੋਲੀ ਵਿੱਚ ਆਮ ਲੋਕਾਂ ਤੱਕ ਪਹੁੰਚੇ। ਸਮਾਜ ਵਿਚ ਵਿਗਿਆਨਕ ਚੇਤਨਾ ਦਾ ਸੰਚਾਰ ਅਤੇ ਵਿਗਿਆਨ ਤੇ ਧਰਮ ਦੇ ਖੇਤਰ ਵਿਚ ਸੁਮੇਲਤਾ ਦਾ ਪਸਾਰ ਉਨ੍ਹਾਂ ਦੀਆਂ ਰਚਨਾਵਾਂ ਦਾ ਅਹਿਮ ਅੰਗ ਹਨ।
ਡਾ. ਦਰਸ਼ਨ ਸਿੰਘ ਆਸ਼ਟ ਦਾ ਕਹਿਣਾ ਹੈ ਕਿ ਉਹ ਬਚਪਨ ਵਿੱਚ ਸੁਣੀਆਂ ਪਰੀ-ਕਹਾਣੀਆਂ ਅਤੇ ਬਾਲ ਰਸਾਲਿਆਂ ਦੇ ਪ੍ਰਭਾਵ ਹੇਠ ਬਾਲ ਸਾਹਿਤ ਵੱਲ ਮੁੜੇ ਅਤੇ ਦਹਾਕਿਆਂ ਤੋਂ ਇਸੇ ਖੇਤਰ ਨੂੰ ਸਮਰਪਿਤ ਰਹੇ। ਉਹ ਅਫ਼ਸੋਸ ਪ੍ਰਗਟ ਕਰਦੇ ਹਨ ਕਿ ਵੱਡੇ ਪੰਜਾਬੀ ਸਾਹਿਤਕਾਰਾਂ ਨੇ ਬਾਲ ਸਾਹਿਤ ਦੇ ਖੇਤਰ ਨੂੰ ਹਮੇਸ਼ਾ ਨਜ਼ਰਅੰਦਾਜ਼ ਕੀਤਾ ਹੈ।
"ਇੱਕ ਜ਼ਿੰਦਗੀ ਜੋ ਸਫ਼ਾ ਬਣ ਗਈ" ਲੇਖ ਦੀ ਰਚੇਤਾ, ਦਵਿੰਦਰ ਬਾਂਸਲ, ਜੋ ਨੈਰੋਬੀ ਵਿੱਚ ਜਨਮੀ ਅਤੇ ਕਈ ਦੇਸ਼ਾਂ ਦੀ ਵਾਸੀ ਰਹਿ ਚੁੱਕੀ ਹੈ ਦਾ ਕਹਿਣਾ ਹੈ ਕਿ ਪਰਵਾਸ ਦੌਰਾਨ ਖਿੱਲਰੀਆਂ ਯਾਦਾਂ ਅਤੇ ਪੰਜਾਬੀ ਬੋਲੀ ਦੀ ਮਿਠਾਸ ਨੂੰ ਸਾਂਭਣ ਲਈ ਲਿਖਣਾ ਹੀ ਉਸ ਦਾ ਸਹਾਰਾ ਬਣਿਆ। ਨਰਸ ਵਜੋਂ ਕੰਮ ਕਰਦਿਆਂ ਪੰਜਾਬੀ ਬੋਲਣ ਵਾਲੀਆਂ ਮਾਵਾਂ ਲਈ ਪੰਜਾਬੀ ਵਿੱਚ ਲਿਖਣਾ ਵੀ ਉਸ ਦੀ ਲੇਖਣੀ ਦਾ ਹਿੱਸਾ ਰਿਹਾ।
ਡਾ. ਧਰਮਪਾਲ ਸਾਹਿਲ, ਸ਼ੁਰੂ ਵਿੱਚ ਸ਼ੌਕ ਅਤੇ ਸਮਾਜਿਕ ਪਛਾਣ ਲਈ ਲਿਖਦੇ ਰਹੇ ਪਰ ਹੁਣ ਲਿਖਣ ਨੂੰ ਇਬਾਦਤ ਅਤੇ ਡੂੰਘੇ ਧਿਆਨ ਵਰਗੀ ਪ੍ਰਕਿਰਿਆ ਦੱਸਦੇ ਹਨ, ਜਿਸ ਰਾਹੀਂ ਉਹ ਸੱਚ ਦੀ ਖੋਜ ਕਰਦੇ ਹਨ। ਸ਼ੋਸ਼ਣ, ਧਾਰਮਿਕ ਕੱਟੜਤਾ ਅਤੇ ਕੁਦਰਤ ਦੇ ਉਜਾੜੇ ਵਰਗੇ ਵਿਸ਼ੇ ਉਨ੍ਹਾਂ ਦੀਆਂ ਰਚਨਾਵਾਂ ਦਾ ਆਧਾਰ ਬਣਦੇ ਹਨ, ਬਿਨਾਂ ਕਿਸੇ ਖ਼ਾਸ ਵਿਚਾਰਧਾਰਾ ਨਾਲ ਬੱਝੇ।
ਨਿਰੰਜਣ ਬੋਹਾ ਆਪਣੇ ਲੇਖ ਵਿੱਚ ਆਪਣੇ ਜੱਦੀ ਪਿੰਡ ਬੋਹਾ ਨਾਲ ਜੁੜੀਆਂ ਯਾਦਾਂ ਅਤੇ ਉਸ ਧਰਤੀ ਨਾਲ ਆਪਣੇ ਗੂੜ੍ਹੇ ਸਬੰਧ ਦਾ ਜ਼ਿਕਰ ਕਰਦੇ ਹਨ। ਉਹ ਦੱਸਦੇ ਹਨ ਕਿ ਇਲਾਕੇ ਦੇ ਲੋਕ-ਜੀਵਨ ਅਤੇ ਸੱਭਿਆਚਾਰ ਨੇ ਉਹਨਾਂ ਦੀ ਲਿਖਣ-ਸ਼ੈਲੀ ਨੂੰ ਘੜਿਆ। ਅੱਜ ਉਹ ਯੂ-ਟਿਊਬ ਚੈਨਲ 'ਦਸਤਾਵੇਜ਼' ਅਤੇ 'ਬੋਹਾ ਬੋਲ' ਰਾਹੀਂ ਵੀ ਆਪਣੇ ਸਾਹਿਤਕ ਸਰੋਕਾਰਾਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਹਨ।
ਪਿਆਰਾ ਸਿੰਘ ਕੁੱਦੋਵਾਲ, ਖੁਦ ਮੰਨਦੇ ਹਨ ਕਿ ਉਹ ਲਿਖਦੇ ਬਹੁਤ ਘੱਟ ਹਨ ਅਤੇ ਛਪਵਾਉਂਦੇ ਹੋਰ ਵੀ ਘੱਟ। ਕਈ ਨਾਟਕ ਤੇ ਕਹਾਣੀਆਂ ਲਿਖ ਕੇ ਵੀ ਬਹੁਤੀਆਂ ਪ੍ਰਕਾਸ਼ਿਤ ਨਹੀਂ ਕਰਵਾਈਆਂ। ਉਹ ਅੱਜ ਦੇ ਸਾਹਿਤਕ ਹਲਕਿਆਂ ਵਿੱਚ ਚਲਦੀ ਖ਼ੁਸ਼ਾਮਦ ਅਤੇ ਧੜੇਬੰਦੀ ਦੀ ਖੁੱਲ੍ਹ ਕੇ ਆਲੋਚਨਾ ਕਰਦੇ ਹਨ।
ਰਛਪਾਲ ਕੌਰ ਗਿੱਲ ਲਿਖਣ ਨੂੰ ਆਪਣੇ ਅੰਦਰ ਦੀ ਖਲਬਲੀ ਸੁਲਝਾਉਣ ਦਾ ਜ਼ਰੀਆ ਦੱਸਦੀ ਹੈ। ਆਪਣੇ ਨਿੱਜੀ ਤਜਰਬੇ ਅਤੇ ਆਸੇ-ਪਾਸੇ ਵਾਪਰਦੀਆਂ ਘਟਨਾਵਾਂ ਨੂੰ ਕਾਗ਼ਜ਼ ’ਤੇ ਉਤਾਰ ਕੇ ਹੀ ਉਸ ਨੂੰ ਸਕੂਨ ਮਿਲਦਾ ਹੈ।
ਡਾ. ਲਖਵਿੰਦਰ ਜੌਹਲ ਆਪਣੇ ਲੇਖ ਵਿੱਚ ਕਵਿਤਾ ਵੱਲ ਆਪਣੇ ਝੁਕਾਅ ਦੇ ਸਫ਼ਰ ਦੀ ਗੱਲ ਕਰਦੇ ਹਨ। ਉਹ ਦੱਸਦੇ ਹਨ ਕਿ ਲਿਖਣਾ ਉਨ੍ਹਾਂ ਲਈ ਆਪਣੇ ਅੰਦਰਲੇ ਦਰਦ ਅਤੇ ਸੰਵੇਦਨਾਵਾਂ ਨੂੰ ਸ਼ਬਦਾਂ ਵਿੱਚ ਢਾਲਣ ਦਾ ਇੱਕ ਰਾਹ ਰਿਹਾ ਹੈ।
ਬਚਪਨ ਵਿੱਚ ਮਾਪਿਆਂ ਵੱਲੋਂ ਦਿੱਤੀ ਕਾਵਿ-ਰੁਚੀ ਅਤੇ ਵਾਦ-ਵਿਵਾਦ/ਕਾਵਿ-ਉਚਾਰਣ ਮੁਕਾਬਲਿਆਂ ਵਿੱਚੋਂ ਜਿੱਤੇ ਇਨਾਮਾਂ ਨੇ ਲਾਜ ਨੀਲਮ ਸੈਣੀ ਨੂੰ ਲੇਖਿਕਾ ਬਣਾਇਆ। ਦਾਜ ਦੀ ਬਜਾਏ ਟਰਾਫੀਆਂ ਨੂੰ ਪਹਿਲ ਦੇਣ ਵਾਲੀ ਲਾਜ ਸੈਣੀ ਦਾ ਕਾਵਿ-ਸੰਗ੍ਰਹਿ 'ਕਾਨੀ ਦੇ ਘੁੰਗਰੂ' ਰਿਸ਼ਤਿਆਂ ਦੀ ਵਿਆਖਿਆ ਕਰਦਾ ਹੈ।
ਇਸ ਤੋਂ ਇਲਾਵਾ ਪੁਸਤਕ ਵਿੱਚ ਹੋਰ ਔਰਤ ਲੇਖਿਕਾਵਾਂ ਦੀ ਸ਼ਮੂਲੀਅਤ ਵੀ ਮਹੱਤਵਪੂਰਨ ਹੈ; ਅਰਤਿੰਦਰ ਸੰਧੂ, ਸਤਨਾਮ ਚੌਹਾਨ, ਸੁਖਪਾਲ ਕੌਰ, ਗਗਨ ਮੀਤ, ਗੁਰਪਰੀਤ ਕੌਰ ਗੈਦੂ ਸਮੇਤ ਕਈ ਲੇਖਿਕਾਵਾਂ ਆਪਣੀਆਂ ਰਚਨਾਵਾਂ ਵਿੱਚ ਲ਼ਿੰਗ-ਆਧਾਰਿਤ ਵਿਤਕਰੇ, ਪਰਿਵਾਰਕ ਜ਼ਿੰਮੇਵਾਰੀਆਂ ਅਤੇ ਲਿਖਣ ਦੇ ਸੰਘਰਸ਼ ਬਾਰੇ ਬੇਬਾਕੀ ਨਾਲ ਲਿਖਦੀਆਂ ਹਨ। ਇਸੇ ਤਰ੍ਹਾਂ ਇਸ ਸੰਗ੍ਰਹਿ ਵਿੱਚ ਪਰਵਾਸ ਦਾ ਦਰਦ, ਪਛਾਣ ਦਾ ਸੰਕਟ ਅਤੇ ਦੋ ਸਭਿਆਚਾਰਾਂ ਵਿਚਕਾਰ ਖੜ੍ਹੇ ਹੋਣ ਦੀ ਸਥਿਤੀ ਕੈਨੇਡਾ, ਅਮਰੀਕਾ, ਜਰਮਨੀ, ਯੂ.ਕੇ. ਅਤੇ ਯੂਰਪ ਵਿੱਚ ਵੱਸਦੇ ਲੇਖਕਾਂ ਦੇ ਲੇਖਾਂ ਵਿੱਚ ਵਾਰ-ਵਾਰ ਉੱਭਰਦੀ ਹੈ।
ਪੁਸਤਕ - ਇੱਕ ਅਮੁੱਲ ਸਰੋਤ-ਗ੍ਰੰਥ
ਇਸ ਪੁਸਤਕ ਦੀ ਸਭ ਤੋਂ ਵੱਡੀ ਦੇਣ ਇਹ ਹੈ ਕਿ ਇਹ ਪੰਜਾਬੀ ਸਾਹਿਤ-ਸਮਾਜ ਸ਼ਾਸਤਰ (literary sociology) ਲਈ ਇੱਕ ਅਮੁੱਲ ਸਰੋਤ-ਗ੍ਰੰਥ ਹੈ। ਭਵਿੱਖ ਦੇ ਖੋਜਾਰਥੀ, ਜਦੋਂ ਵੀਹਵੀਂ-ਇੱਕੀਵੀਂ ਸਦੀ ਦੇ ਪਰਵਾਸੀ ਪੰਜਾਬੀ ਸਾਹਿਤ ਦੀ ਵਿਚਾਰਧਾਰਕ ਬੁਣਤਰ ਸਮਝਣਾ ਚਾਹੁਣਗੇ, ਉਹ ਇਸ ਪੁਸਤਕ ਵੱਲ ਜ਼ਰੂਰ ਮੁੜਨਗੇ। 72 ਲੇਖਕਾਂ ਦੇ ਇੱਕੋ ਸਵਾਲ ਦੇ ਵੱਖੋ-ਵੱਖ ਜਵਾਬ ਇੱਕ ਸਮੂਹਿਕ ਤਸਵੀਰ ਬਣਾਉਂਦੇ ਹਨ ਕਿ ਅੱਜ ਦਾ ਪੰਜਾਬੀ ਲੇਖਕ ਕਿਸ ਮਾਨਸਿਕ, ਸਮਾਜਿਕ ਅਤੇ ਰਾਜਨੀਤਿਕ ਪਿਛੋਕੜ ਵਿੱਚੋਂ ਲਿਖਣ ਵੱਲ ਆਉਂਦਾ ਹੈ। ਇਸ ਤੋਂ ਇਲਾਵਾ ਪੁਸਤਕ ਦੀ ਸੰਪਾਦਨ-ਵਿਧੀ ਵੀ ਪ੍ਰਸ਼ੰਸਾਯੋਗ ਹੈ, ਹਰ ਲੇਖ ਦੇ ਅਖੀਰ ਵਿੱਚ ਲੇਖਕ ਦਾ ਪੂਰਾ ਪਤਾ ਅਤੇ ਸੰਪਰਕ ਦੇਣਾ ਇਸ ਨੂੰ ਇੱਕ ਦਸਤਾਵੇਜ਼ੀ ਪੁਖਤਗੀ ਦਿੰਦਾ ਹੈ।
ਕੁਝ ਸੀਮਾਵਾਂਂ
ਇਸ ਦੇ ਨਾਲ ਹੀ ਪੁਸਤਕ ਦੀਆਂ ਕੁਝ ਸੀਮਾਵਾਂ ਵੀ ਨੋਟ ਕਰਨੀਆਂ ਬਣਦੀਆਂ ਹਨ। ਸਭ ਤੋਂ ਪਹਿਲਾਂ, ਲੇਖਾਂ ਦੀ ਗੁਣਵੱਤਾ ਵਿੱਚ ਭਾਰੀ ਅਸਮਾਨਤਾ ਹੈ, ਜਿੱਥੇ ਕੁਝ ਲੇਖ ਡੂੰਘੇ ਆਤਮ-ਵਿਸ਼ਲੇਸ਼ਣ ਅਤੇ ਸਾਹਿਤਕ ਪਰਿਪੱਕਤਾ ਦੀ ਮਿਸਾਲ ਹਨ, ਉੱਥੇ ਕਈ ਲੇਖ ਸਿਰਫ਼ ਰਸਮੀ ਜਿਹੇ, ਦਸ-ਪੰਦਰਾਂ ਮਿੰਟਾਂ ਵਿੱਚ ਲਿਖੇ ਜਾਪਦੇ ਹਨ (ਜਿਸ ਦਾ ਇਸ਼ਾਰਾ ਸੰਪਾਦਕ ਖੁਦ ਆਪਣੀ ਭੂਮਿਕਾ ਵਿੱਚ ਕਰਦੇ ਹਨ)। ਦੂਜਾ, ਸੰਪਾਦਕ ਦੀ ਭੂਮਿਕਾ ਵਿੱਚ ਆਈ ਤਿੱਖੀ ਅਤੇ ਕਿਤੇ-ਕਿਤੇ ਵਿਅਕਤੀਗਤ ਜਾਪਦੀ ਆਲੋਚਨਾ, ਖਾਸ ਕਰਕੇ ਸਮਕਾਲੀ ਲੇਖਕਾਂ ਦੇ 'ਹੀਰੋ' ਬਦਲਣ ਵਾਲਾ ਲੰਮਾ ਹਿੱਸਾ, ਕਈ ਪਾਠਕਾਂ ਨੂੰ ਪੁਸਤਕ ਦੇ ਮੂਲ ਉਦੇਸ਼ ਤੋਂ ਭਟਕਾਊ ਅਤੇ ਬੇਲੋੜੀ ਲੱਗ ਸਕਦੀ ਹੈ; ਇਹ ਇੱਕ ਸਾਹਿਤਕ ਦਸਤਾਵੇਜ਼ ਦੀ ਬਜਾਏ ਨਿੱਜੀ ਸ਼ਿਕਾਇਤ-ਨਾਮਾ ਵੱਧ ਜਾਪਣ ਲੱਗਦਾ ਹੈ। ਤੀਜਾ, ਕਮਿਊਨਿਸਟ ਪਾਰਟੀਆਂ ਨਾਲ ਸਬੰਧਤ ਅਤੇ ਇਨਾਮ-ਜੇਤੂ ਵੱਡੇ ਨਾਵਾਂ ਦੀ ਗੈਰ-ਮੌਜੂਦਗੀ ਇੱਕ ਖੱਪਾ ਛੱਡਦੀ ਹੈ; ਭਾਵੇਂ ਇਹ ਗੈਰ-ਮੌਜੂਦਗੀ ਖੁਦ ਇੱਕ ਦਿਲਚਸਪ ਸਮਾਜਿਕ ਟਿੱਪਣੀ ਬਣ ਜਾਂਦੀ ਹੈ, ਪਰ ਪਾਠਕ ਇਹ ਮਹਿਸੂਸ ਕਰਦਾ ਹੈ ਕਿ ਪੰਜਾਬੀ ਸਾਹਿਤ ਦੇ ਕੁਝ ਸਭ ਤੋਂ ਪ੍ਰਭਾਵਸ਼ਾਲੀ ਅਵਾਜ਼ਾਂ ਇਸ ਸੰਵਾਦ ਵਿੱਚੋਂ ਗੈਰ-ਹਾਜ਼ਰ ਰਹਿ ਗਈਆਂ ਹਨ।