- Jan 3, 2010
- 2,414
- 447
- 81
ਜਥੇਦਾਰ ਬਘੇਲ ਸਿੰਘ ਤੇ ਉਸਦੀ ਕ੍ਰੋੜ ਸਿੰਘੀਆ ਮਿਸਲ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸੰਨ 1716 ਈ. ਨੌਂ ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਪਿੱਛੋਂ ਦਾ ਸਮਾਂ ਸਿੱਖਾਂ ਉੱਪਰ ਕਸ਼ਟਾਂ ਦਾ ਸਮਾਂ ਰਿਹਾ। ਜਿਸ ਨੂੰ ਪੰਜ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ।
1. 1716-1721 : ਸਿੱਖਾਂ ਦਾ ਇਹ ਕਤਲੇਆਮ ਦਾ ਸਮਾਂ ਸੀ ਜੋ ਦਿੱਲੀ ਸਰਕਾਰ ਨੇ ਸਿੱਖਾਂ ਉੱਤੇ ਬੰਦਾ ਸਿੰਘ ਬਹਾਦਰ ਦੀ ਹਾਰ ਤੇ ਕਤਲ ਪਿੱਛੋਂ ਲਾਗੂ ਕੀਤਾ ਹੋਇਆ ਸੀ। ਇਸ ਸਮੇਂ ਸਿੱਖਾਂ ਦਾ ਸੰਗਠਨ ਲੱਗਭੱਗ ਟੁੱਟ ਹੀ ਚੁੱਕਿਆ ਸੀ।
2. 1721-1748 : ਮਾਤਾ ਸੁੰਦਰੀ ਨੇ ਸਿੱਖਾਂ ਨੂੰ ਸੰਗਠਤ ਕਰਨ ਦੀ ਕੋਸ਼ਿਸ਼ ਕੀਤੀ। ਭਾਈ ਮਨੀ ਸਿੰਘ, ਨਵਾਬ ਕਪੂਰ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ ਆਦਿ ਨੇ ਸਮੇਂ ਸਮੇਂ ਸਿੱਖ ਪੰਥ ਦੀ ਡੋਰ ਸੰਭਾਲੀ ਮੁਗ਼ਲ ਕ੍ਰੋਧਿਤ ਰਹੇ ਤੇ ਸਿੱਖਾਂ ਦਾ ਨਾਮੋ-ਨਿਸ਼ਾਨ ਮਿਟਾਣ ਲਈ ਜੀ ਤੋੜ ਕੋਸ਼ਿਸ਼ ਕਰਦੇ ਰਹੇ। ਇਹ ਸਮਾਂ ਸਿੱਖ ਸ਼ਹੀਦੀਆਂ ਦਾ ਭਿਆਨਕ ਦੌਰ ਵੀ ਕਿਹਾ ਜਾ ਸਕਦਾ ਹੈ।
3. 1748-1758 : ਅਹਿਮਦ ਸ਼ਾਹ ਦੁਰਾਨੀ ਦੇ ਹਮਲਿਆਂ ਨੇ ਲਾਹੌਰ-ਦਿੱਲੀ ਦੀ ਸਰਕਾਰ ਅਤੇ ਮਰਹੱਟਿਆਂ ਤਿੰਨਾਂ ਨੂੰ ਢਾਅ ਲਾਈ। ਸਿੱਖਾਂ ਨੇ ਮੌਕੇ ਦੀ ਨਜ਼ਾਕਤ ਵੇਖਕੇ ਫਾਇਦਾ ਉਠਾਇਆ। ਉਹ ਕਿਲ੍ਹੇ ਉਸਾਰਨ ਅਤੇ ਆਪਣਾ ਪ੍ਰਭਾਵ ਸਥਾਪਿਤ ਕਰਨ ਲਈ ਉਤਸ਼ਾਹਿਤ ਹੋਏ ਤੇ ਲਾਹੌਰ ਉੱਤੇ ਵੀ ਕਬਜ਼ਾ ਕਰਨ ਵਿਚ ਸਫ਼ਲ ਹੋਏ। ਉਨ੍ਹਾਂ ਨੇ ਦਿੱਲੀ ਤੋਂ ਅੱਗੇ ਤੱਕ ਤੇ ਉੱਤਰ ਪ੍ਰਦੇਸ਼ ਦੇ ਪੱਛਮੀ ਇਲਾਕਿਆਂ ਤੱਕ ਆਪਣੀ ਧਾਂਕ ਜਮਾ ਲਈ।
4. 1758-1765 : ਅਹਿਮਦ ਸ਼ਾਹ ਦੁਰਾਨੀ ਦੇ ਹਮਲੇ ਤੇ ਸਿੱਖਾਂ ਨੂੰ ਕੁਚਲਣ ਲਈ ਮੁਹਿੰਮਾਂ ਜਾਰੀ ਰਹੀਆਂ। ਮਹਾਨ ਘੱਲੂਘਾਰੇ ਅਤੇ ਸਿੱਖਾਂ ਦੇ ਪਵਿੱਤਰ ਅਸਥਾਨਾਂ ਦੀ ਨਿਰਾਦਰੀ ਨੇ ਸਿੱਖਾਂ ਦੇ ਸੁਤੰਤਰਤਾ ਅੰਦੋਲਨ ਨੂੰ ਹੋਰ ਤੇਜ਼ ਕਰ ਦਿੱਤਾ ਤੇ ਉਨ੍ਹਾਂ ਪੰਜਾਬ ਵਿਚ ਪ੍ਰਭੂਤਵ ਜਮਾਈ ਰੱਖਣ ਦੀ ਸਿਰਤੋੜ ਕੋਸ਼ਿਸ਼ ਜਾਰੀ ਰੱਖੀ।
5. 1765-1797 : ਇਹ ਸਮਾਂ ਸਿੱਖਾਂ ਦਾ ਸ਼ਕਤੀ ਵਿਚ ਆਉਣ ਦਾ ਸੀ 1765 ਮਾਰਚ ਵਿਚ ਸਿੱਖਾਂ ਨੇ ਅਹਿਮਦ ਸ਼ਾਹ ਦੇ ਤੁਰ ਜਾਣ ਤੋਂ ਬਾਅਦ ਅੰਮ੍ਰਿਤਸਰ ਮਤਾ ਪਕਾ ਕੇ ਲਾਹੌਰ ਉੱਪਰ ਹੱਲਾ ਕਰ ਦਿੱਤਾ। ਥੋੜ੍ਹੇ ਸਮੇਂ ਵਿਚ ਪੰਜਾਬ ਦਾ ਜ਼ਿਆਦਾ ਇਲਾਕਾ ਸਿੱਖਾਂ ਦੇ ਹੱਥ ਵਿਚ ਆ ਗਿਆ। ਮਿਸਲਾਂ ਦਾ ਪ੍ਰਭੂਤਵ ਆਪਣੇ ਆਪਣੇ ਇਲਾਕੇ ਵਿਚ ਪੱਕੀ ਤਰ੍ਹਾਂ ਕਾਇਮ ਹੋ ਗਿਆ। ਅਬਦਾਲੀ ਪਿੱਛੋਂ ਤੈਮੂਰ ਸ਼ਾਹ ਨੇ ਸੰਨ 173 ਵਿਚ ਤਖ਼ਤ ਸੰਭਾਲਿਆ ਤਾਂ ਉਸਨੇ ਸਿੱਖਾਂ ਵਿਰੁੱਧ ਕਦਮ ਚੁੱਕੇ। ਸੰਮ 1778 ਵਿਚ ਜਦ ਭੰਗੀ ਸਰਦਾਰਾਂ ਨੇ ਮੁਲਤਾਨ ਤੇ ਕਬਜ਼ਾ ਕੀਤਾ ਤਾਂ ਤੈਮੂਰ ਨੇ ਸੰਨ 1781 ਵਿਚ ਮੁਲਤਾਨ ਉੱਤੇ ਜਵਾਬੀ ਹਮਲਾ ਕੀਤਾ ਤੇ ਮੁਲਤਾਨ ਲੈ ਲਿਆ ਪਰ ਤੈਮੂਰ ਜਿਸਨੇ ਹਿੰਦੁਸਤਾਨ ਤੇ ਕੁੱਲ ਛੇ ਹਮਲੇ ਕੀਤੇ ਤੇ ਸਿੰਧ ਮੁਲਾਤਨ,ਕਸ਼ਮੀਰ ਅਤੇ ਖੈਬਰ ਉੱਤੇ ਆਪਣਾ ਪ੍ਰਭੂਤਵ ਕਾਇਮ ਕੀਤਾ ਸੰਨ 1793 ਵਿਚ ਮਰ ਗਿਆ ਜਿਸ ਪਿੱਛੋਂ ਰਾਜ ਦੀ ਵਾਗ ਡੋਰ ਉਸ ਦੇ ਪੁੱਤਰ ਜ਼ਮਾਨ ਸ਼ਾਹ ਨੇ ਸੰਭਾਲੀ ਭਾਵੇਂ ਉਹ ਸਿੱਖਾਂ ਦਾ ਵਿਰੋਧੀ ਰਿਹਾ ਪਰ ਰਣਜੀਤ ਸਿੰਘ ਨੇ ਤਦ ਤੱਕ ਆਪਣੀ ਸੁਰਤ ਸੰਭਾਲ ਲਈ ਤੇ ਦਬਦਬਾ ਬਣਾ ਲਿਆ।
ਇਸ ਸਮੇਂ ਦੀਆਂ ਵਿਸ਼ੇਸ਼ ਘਟਨਾਵਾਂ ਇਸ ਪ੍ਰਕਾਰ ਹਨ:-
9 ਜੂਨ 1716 : ਬਾਬਾ ਬੰਦਾ ਸਿੰਘ ਨੂੰ ਦਿੱਲੀ ਸ਼ਹੀਦ ਕੀਤਾ ਗਿਆ। ਨਾਲ ਲਹੌਰ ਦੇ ਗਵਰਨਰ ਦੇ ਪੁੱਤਰ ਜ਼ਕਰੀਆ ਖਾਨ ਦੇ ਪਕੜਕੇ ਲਿਆਂਦੇ 740 ਸਿੰਘ ਵੀ ਸ਼ਹੀਦ ਕੀਤੇ ਗਏ।
1716: ਸਿੱਖ ਦੋ ਗੁੱਟਾਂ ਵਿਚ ਵੰਡੇ ਗਏ। ਇਕ ਬੰਦਈ ਤੇ ਇਕ ਖਾਲਸਈ। ਆਪਸੀ ਝਗੜੇ ਸ਼ੁਰੂ। ਫਰੁਖਸੀਅਰ ਨੇ ਫੁਰਮਾਨ ਜਾਰੀ ਕੀਤਾ। ਜੋ ਸਿੱਖ ਕਿਸੇ ਅਫ਼ਸਰ ਦੇ ਹੱਥ ਆਵੇ ਤਾਂ ਉਹ ਉਸਨੂੰ ਮੁਸਲਮਾਨ ਬਣਾਵੇ ਜੇ ਨਾ ਮੰਨੇ ਤਾਂ ਕਤਲ ਕਰ ਦਿੱਤਾ ਜਾਵੇ।
1720: ਖਾਲਸਈ ਤੇ ਬੰਦਈ ਸਿੱਖਾਂ ਵਿਚ ਦੀਵਾਲੀ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਝਗੜਾ।
1721: ਭਾਈ ਮਨੀ ਸਿੰਘ ਨੂੰ ਮਾਤਾ ਸੁੰਦਰੀ ਜੀ ਨੇ ਦਿਲੀਉਂ ਅੰਮ੍ਰਿਤਸਰ ਭੇਜਿਆ ਤੇ ਸਾਰੇ ਝਗੜੇ ਨਿਪਟਾਉਣ ਅਤੇ ਹਰਿਮੰਦਰ ਸਾਹਿਬ ਦੇ ਮਾਮਲਿਆਂ ਨੂੰ ਠੀਕ ਕਰਨ ਲਈ ਕਿਹਾ। ਭਾਈ ਮਨੀ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਪਹਿਲੇ ਗ੍ਰੰਥੀ ਬਣੇ ਤੇ ਸਾਰੇ ਪੰਥ ਨੂੰ ਇਕੱਠਾ ਕਰਨ ਵਿਚ ਜੁਟ ਗਏ।
1722: ਵਿਸਾਖੀ ਦੇ ਮੇਲੇ ਤੇ ਬੰਦਈ ਤੇ ਖਾਲਸਾ ਧੜੇ ਵਿਚ ਝਗੜੇ ਨੂੰ ਭਾਈ ਮਨੀ ਸਿੰਘ ਨੇ ਆਪ ਵਿਚ ਪੈ ਕੇ ਨਿਪਟਾਇਆ। ਖਾਲਸਾ ਪੰਥ ਨੂੰ ਸ਼੍ਰੋਮਣੀ ਮੰਨ ਲਿਆ ਗਿਆ।
1726: ਖਾਲਸੇ ਨੇ ਹਰ ਸਹਾਇ ਦੇ ਨਾਂ ਤੇ ਅਸਲਮ ਨੂੰ ਮਾਰ ਭਜਾਇਆ। ਹਰਸਾ ਮਾਰਿਆ ਦੇਵਾ ਨੱਠਾ ਅਬਦੁਲ ਸਮਦ ਖਾਂ ਨੂੰ ਮੁਲਤਾਨ ਬਦਲਕੇ ਉਸਦੇ ਪੁੱਤਰ ਜ਼ਕਰੀਆ ਅਸਲਾ ਹਾਲੀ ਲਾਹੌਰ ਦਾ ਗਵਰਨਰ ਨਿਯੁਕਤਕੀਤਾ ਗਿਆ। ਜਿਸ ਨੇ ਸਿੱਖਾਂ ਨੂੰ ਲੱਭ-ਲੱਭ ਮਾਰਨ ਦੀ ਮੁਹਿੰਮ ਚਲਾਈ। ਵਾਂ ਪਿੰਡ ਦਾ ਤਾਰਾ ਸਿੰਘ ਲਾਹੌਰ ਦੇ ਗਵਰਨਰ ਜ਼ਕਰੀਆ ਖਾਂ ਨਾਲ ਲੜਦਾ ਮਾਰਿਆ ਗਿਆ। ਇਸ ਯੁੱਧ ਵਿਚ ਬਘੇਲ ਸਿੰਘ ਢਿੱਲੋਂ (ਕ੍ਰੋੜ ਸਿੰਘੀਆ) ਨੇ ਵੀ ਹਿੱਸਾ ਲਿਆ ਤੇ ਫੌਜਦਾਰ ਜਾਫਰ ਬੇਗ ਦੇ 25 ਘੋੜ ਸਵਾਰ ਤੇ 80 ਪਿਆਦਾ ਸਿਪਾਹੀਆਂ ਨੂੰ ਤਾਰਾ ਸਿੰਘ ਵਾਂ ਉਪਰ ਹਮਲਾ ਕਰਨੋਂ ਪਹਿਲਾਂ ਹੀ ਮਾਰ ਭਜਾਇਆ ਤੇ ਤਾਰਾ ਸਿੰਘ ਵਾਂ ਨੂੰ ਉਰਾਂ ਪਰ੍ਹਾਂ ਹੋਣ ਦਾ ਸੁਨੇਹਾ ਦਿੱਤਾ ਪਰ ਤਾਰਾ ਸਿੰਘ ਨਾ ਮੰਨਿਆ ਤੇ ਸ਼ਹੀਦ ਹੋਇਆ।
1727:ਸਿੱਖਾਂ ਬਦਲੇ ਵਿਚ ਸਰਕਾਰੀ ਖਜ਼ਾਨਿਆਂ ਉਤੇ ਹਮਲੇ ਕਰਨ ਲੱਗ ਪਏ। ਜ਼ਕਰੀਆ ਖਾਨ ਬੜਾ ਡਾਵਾਂ ਡੋਲ ਹੋ ਗਿਆ।
1733:ਜ਼ਕਰੀਆ ਖਾਂ ਨੇ ਆਪਣੀਆਂ ਔਕੜਾਂ ਦਿੱਲੀ ਸਰਕਾਰ ਨੂੰ ਪੇਸ਼ ਕੀਤੀਆਂ ਤੇ ਸਿੱਖਾਂ ਨੂੰ ਜਗੀਰ ਦੀ ਪੇਸ਼ਕਸ਼ ਦੇਣ ਲਈ ਗੁਜ਼ਾਰਿਸ਼ ਕੀਤੀ। ਬਾਦਸ਼ਾਹ ਨੇ ਸੁਝਾਉ ਪਰਵਾਨ ਕੀਤਾ ਤਾਂ ਉਸਨੇ ਆਪਣੇ ਇਕ ਠੇਕੇਦਾਰ ਸੁਬੇਗ ਸਿੰਘ ਨੂੰ ਅੰਮ੍ਰਿਤਸਰ ਸਿੱਖਾਂ ਕੋਲ ਸੁਲਾਹ ਲਈ ਭੇਜਿਆ। ਜਿਸ ਨੇ ਲਾਹੌਰ ਗਵਰਨਰ ਵੱਲੋਂ ਨਵਾਬ ਦਾ ਖਿਤਾਬ ਅਤੇ ਦੀਪਾਲਪੁਰ, ਕੰਗਣਵਾਲ ਤੇ ਝਬਾਲ ਦੇ ਪ੍ਰਗਣਿਆਂ ਦੀ ਇਕ ਲੱਖ ਦੀ ਜਾਗੀਰ ਪੇਸ਼ ਕੀਤੀ। ਕਿਸੇ ਸਿੱਖ ਆਗੂ ਨੇ ਇਹ ਜਗੀਰ ਤੇ ਨਵਾਬੀ ਮਨਜੂਰ ਨਾ ਕੀਤੀ ਤਾਂ ਪੱਖਾ ਝੱਲ ਰਹੇ ਸ. ਕਪੂਰ ਸਿੰਘ ਫੈਜਲਪੁਰੀਏ ਨੂੰ ਚੁਣਿਆ ਗਿਆ। ਜਿਸ ਨੇ ਇਹ ਜਗੀਰ ਤੇ ਨਵਾਬ ਪੰਜ ਸਿੰਘਾਂ ਦੇ ਚਰਨਾਂ ਦੀ ਛੁਹ ਨਾਲ ਪਵਿੱਤਰ ਕਰਕੇ ਹੀ ਸਵੀਕਾਰੀ। ਸਿੱਖਾਂ ਤੇ ਅਤਿਆਚਾਰ ਘਟੇ।
1734:ਬੁੱਢਾ ਦਲ ਤੇ ਤਰੁਨਾ ਦਲ ਨੂੰ ਇਕ ਲੜੀ ਵਿਚ ਰੱਖਣ ਲਈ ਪੰਜ ਕੇਂਦਰ ਰਾਮਸਰ, ਬਿਬੇਕਸਰ, ਲਛਮਣਸਰ, ਕੌਲਸਰ ਤੇ ਸੰਤੋਖਸਰ ਸਥਾਪਿਤ ਕੀਤੇ ਗਏ। ਜਿਨ੍ਹਾਂ ਦੇ ਜਥੇਦਾਰ ਇਸ ਤਰ੍ਹਾਂ ਨਿਯੁਕਤ ਹੋਏ:-
1. ਰਾਮਸਰ ਜੱਥਾ- ਬਾਬਾ ਦੀਪ ਸਿੰਘ ਜਥੇਦਾਰ
2. ਬਿਬੇਕਸਰ ਜੱਥਾ- ਜਥੇਦਾਰ ਕਰਮ ਸਿੰਘ ਤੇ ਧਰਮ ਸਿੰਘ ਅੰਮ੍ਰਿਤਰ
3. ਲਛਮਣਸਰ ਜੱਥਾ- ਜਥੇਦਾਰ ਬਾਬਾ ਕਾਹਨ ਸਿੰਘ ਤੇ ਵਿਨੋਦ ਸਿੰਘ ਗੋਇੰਦਵਾਲ
4. ਕੌਲਸਰ ਜੱਥਾ- ਦਸੌਂਧਾ ਸਿੰਘ ਕੋਟ ਬੁੱਢੇ ਦਾ ਜਥੇਦਾਰ
5. ਸੰਤੋਖਸਰ ਜੱਥਾ- ਜਥੇਦਾਰ ਵੀਰੂ ਸਿੰਘ ਤੇ ਜੀਵਨ ਸਿੰਘ ਰੰਘਰੇਟੇ
ਹਰ ਜੱਥੇ ਦਾ ਆਪਣਾ ਨਗਾਰਾ ਤੇ ਝੰਡਾ ਸੀ ਤੇ ਹਰ ਜੱਥੇ ਵਿਚ 1300 ਤੋਂ 2000 ਆਦਮੀ ਸਨ। ਜੱਥੇ ਦਾ ਸਾਂਝਾ ਲੰਗਰ ਤੇ ਲੀੜੇ ਲੱਤੇ ਲਈ ਸਾਂਝਾ ਸਟੋਰ ਸੀ। ਜਥੇਦਾਰ ਜੱਥੇ ਦਾ ਪੂਰਾ ਡਸਿਪਲਨ ਰੱਖਦਾ ਸੀ। ਦੋਨਾਂ ਦਲਾਂ ਦੀ ਨਿਗਰਾਨੀ ਨਵਾਬ ਕਪੂਰ ਸਿੰਘ ਕਰਦੇ ਸਨ।
1735: ਸਿੱਖਾਂ ਦੇ ਵਧਦੇ ਦਬ-ਦਬਾਤੇ ਫੈਲਾ ਕਰਕੇ ਸਿੱਖਾਂ ਦੀ ਜਗੀਰ ਜ਼ਬਤ ਕਰ ਲਈ ਗਈ। ਸਿੱਖਾਂ ਉੱਪਰ ਛੁੱਟ ਪੁੱਟ ਹਮਲੇ ਫਿਰ ਸ਼ੁਰੂ ਹੋ ਗਏ।
23 ਅਕਤੂਬਰ 1736: ਲਾਹੌਰ ਦੇ ਨਵਾਬ ਨੇ ਦੀਵਾਨ ਲਖਪਤ ਰਾਇ ਦੀ ਕਮਾਨ ਥੱਲੇ 7000 ਸੈਨਿਕ ਦਲਾਂ ਉੱਪਰ ਹਮਲੇ ਲਈ ਆ ਚੜ੍ਹੇ। ਇਸ ਵੇਲੇ ਦਲ ਬਰਨਾਲੇ-ਸੁਨਾਮ ਦੇ ਇਲਾਕੇ ਵਿਚ ਸਨ ਬੁੱਢਾ ਦਲ ਹਰਾ ਦਿੱਤਾ ਗਿਆ ਪਰ ਪਿੱਛੋਂ ਤਰੁਨਾ ਦਲ ਆ ਮਿਲਣ ਤੇ ਹੁਜ਼ਰਾ ਸ਼ਾਹ ਮੁਕੀਮ ਕੋਲ ਪਰਤਦੇ ਦੀਵਾਨ ਦੀ ਫੌਜ ਉੱਤੇ ਸਿੱਧਾ ਧਾਵਾ ਬੋਲ ਦਿੱਤਾ ਤੇ ਭਾਂਜ ਦਿੱਤੀ। ਲਖਪਤ ਰਾਇ ਦਾ ਭਤੀਜਾ ਦੁੀ ਚੰਦ ਅਤੇ ਦੋ ਫੌਜਦਾਰ ਜਮਾਲ ਖਾਂ ਅਤੇ ਤਾਤਾਰ ਖਾਂ ਵੀ ਮਾਰੇ ਗਏ। ਸਿੱਖਾਂ ਨੇ ਮੁੜ ਅੰਮ੍ਰਿਤਸਰ ਦੇ ਇਲਾਕੇ ਤੇ ਆਪਣਾ ਪ੍ਰਭਾਵ ਜਮਾ ਲਿਆ। ਅੰਮ੍ਰਿਤਸਰ ਦੇ ਦਰਬਾਰ ਸਾਹਿਬ ਨੂੰ ਸਰਕਾਰ ਨੇ ਕਬਜ਼ੇ ਵਿਚ ਲੈ ਲਿਆ ਤੇ ਸਿੱਖਾਂ ਵਿਰੁੱਧ ਕਾਰਵਾਈਆਂ ਫਿਰ ਸ਼ੁਰੂ ਕਰ ਦਿੱਤੀਆਂ ਗਈਆਂ ਸਿੱਖਾਂ ਦਾ ਭਾਰੀ ਕਤਲੇਆਮ ਹੋਇਆ।
1738: ਭਾਈ ਮਨੀ ਸਿੰਘ ਨੇ ਲਾਹੌਰ ਦੇ ਗਵਰਨਰ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਚ ਸਮਾਗਮ ਲਈ ਮਨਜੂਰੀ ਲਈ ਜਿਸਦੇ ਬਦਲੇ 5000/- ਰੁਪੈ ਦੇਣੇ ਮੰਨੇ। ਸਮਾਗਮ ਵਿਚਕਾਰ ਹੀ ਦੀਵਾਨ ਲਖਪਤ ਰਾਇ ਅਧੀਨ ਭੇਜੀ ਫੌਜ ਮੇਲਾ ਖਿੰਡ ਗਿਆ ਤੇ ਪੈਸੇ ਇਕੱਠੇ ਨਾ ਹੋਏ। ਜਿਸ ਵਜੋਂ ਭਾਈ ਮਨੀ ਸਿੰਘ ਦੇ ਪੈਸੇ ਨਾ ਦੇ ਸਕਣ ਦੇ ਇਲਜਾਮ ਵਿਚ ਸਰੀਰ ਦੇ ਅੰਗ ਅੰਗ ਕੱਟ ਕੇ ਸ਼ਹੀਦ ਕੀਤਾ ਗਿਆ ਦੀਵਾਨ ਸਿੰਘ ਨੂੰ ਚਰਖੜੀ ਚਾੜ੍ਹਿਆ ਗਿਆ ਤੇ ਹੋਰ ਸਿੰਘ ਵੀ ਸ਼ਹੀਦ ਕੀਤੇ ਗਏ। ਸਿੱਖਾਂ ਤੇ ਜ਼ੁਲਮ ਦੀ ਭਾਰੀ ਮੁਹਿੰਮ ਫਿਰ ਸ਼ੁਰੂ ਹੋ ਗਈ।
1739: ਨਾਦਰ ਸ਼ਾਹ ਨੇ ਭਾਰਤ ਉੱਤੇ ਹਮਲਾ ਕਰਕੇ ਸ਼ਾਹੀ ਖਜ਼ਾਨਾ ਤਖਤੇ ਤਾਊਸ ਕੋਹਿਨੂਰ ਹੀਰਾ ਆਦਿ ਲੁੱਟੇ। ਵਾਪਸ ਜਾਂਦੇ ਉੱਤੇ ਸਿੱਖਾਂ ਨੇ ਅਖਨੂਰ (ਜੰਮੂ) ਨਾਮਕ ਸਥਾਨ ਤੇ ਉਸ ਦੀ ਸੈਨਾ ਤੇ ਧਾਵਾ ਬੋਲ ਦਿੱਤਾ। ਮੁਗ਼ਲਾਂ ਹਥਿਆਰ ਸੁੱਟ ਦਿੱਤੇ ਤਾਂ ਸਿੱਖਾਂ ਨੇ ਲੁੱਟ ਮਚਾਈ। ਨਾਦਰਸ਼ਾਹ ਨੇ ਕਿਹਾ ‘ਉਹ ਦਿਨ ਦੂਰ ਨਹੀਂ ਜਦ ਇਹ ਲੋਕ ਪੰਜਾਬ ਉੱਪਰ ਆਪਣਾ ਕਬਜ਼ਾ ਜਮਾ ਲੈਣਗੇ। ਇਸ ਲਈ ਸਾਵਧਾਨ ਰਹੋ।’ ਜ਼ਕਰੀਆ ਖਾਂ ਨੇ ਸਿੱਖਾਂ ਦਾ ਸਰਬਨਾਸ਼ ਕਰਨ ਦੀ ਧਾਰੀ। ਉਸ ਨੇ ਐਲਾਨ ਕੀਤਾ ਕਿ ਸਿੱਖਾਂ ਨੂੰ ਜੀਉਂਦਿਆਂ ਜਾਂ ਮੁਰਦਾ ਫੜ ਲਿਆ ਜਾਵੇ। ਜਿਹੜਾ ਬੰਦਾ ਕਿਸੇ ਸਿੱਖ ਦੇ ਵਾਲ ਕੱਟ ਦੇਵੇਗਾ ਉਸਨੂੰ ਕੰਬਲ ਤੇ ਇਕ ਬਿਸਤਰਾ, ਜਿਹੜਾ ਕਿਸੇ ਸਿੱਖ ਦਾ ਪਤਾ ਦੱਸੇਗਾ ਉਸ ਨੂੰ ਦਸ ਰੁਪੇ ਅਤੇ ਜਿਹੜਾ ਜਿਉਂਦੇ ਜਾਂ ਮਰੇ ਹੋਏ ਸਿੱਖ ਨੂੰ ਕੈਦ ਕਰਕੇ ਲਿਆਵੇਗਾ ਉਸਨੂੰ 50 ਰੁਪਏ ਇਨਾਮ ਦਿੱਤਾ ਜਾਵੇਗਾ। ਸਿੱਖਾਂ ਦੀ ਪਕਡ-ਧਕੜ ਜ਼ੋਰਾਂ ਨਾਲ ਜਾਰੀ ਪਰ ਸਿੱਖ ਫਿਰ ਵੀ ਗਾਉਾਂਦੇÒਮੰਨੂੰ ਸਾਡੀ ਦਾਤਰੀ ਅਸੀਂ ਮੰਨੂੰ ਦੇ ਸੋਏ। ਜਿਉਂ ਜਿਉਂ ਮੰਨਾ ਵੱਢਦਾ ਅਸੀਂ ਦੂਣ ਸਵਾਏ ਹੋਏ।’ ਭਾਈ ਮਹਿਤਾਬ ਸਿੰਘ ਬੂਟਾ ਸਿੰਘ ਹਕੀਕਤ ਰਾਇ, ਭਾਈ ਤਾਰੂ ਸਿੰਘ ਇਨ੍ਹਾਂ ਹੁਕਮਾਂ ਅਧੀਨ ਹੀ ਸਖ਼ਤ ਤਸੀਹੇ ਦੇ ਕੇ ਸ਼ਹੀਦ ਕੀਤੇ ਗਏ। ਹਰਿਮੰਦ ਸਾਹਿਬ ਵਿਚ ਰੰਡੀਆਂ ਨਚਾਉਣ ਵਾਲੇ ਤੇ ਹੁੱਕਾ ਪੀਣ ਵਾਲੇ ਚੌਧਰੀ ਮੱਸਾ ਤੇ ਰੰਗੜ ਦਾ ਕਤਲ ਭਾਈ ਸੁਖਾ ਸਿੰਘ ਤੇ ਮਹਿਤਾਬ ਸਿੰਘ ਨੇ ਹੀ ਕੀਤਾ ਸੀ।
1745: ਜ਼ਕਰੀਆ ਖਾਂ ਪਹਿਲੀ ਜੁਲਾਈ 1745 ਨੂੰ ਮਰਿਆ ਤਾਂ ਉਸ ਦੀ ਥਾਂ ਉਸ ਦਾ ਪੁੱਤਰ ਜ਼ਕਰੀਆ ਖਾਂ ਲਾਹੌਰ ਦਾ ਨਵਾਬ ਬਣਿਆ। ਉਸ ਨੇ ਵੀ ਸਿੱਖਾਂ ਨੂੰ ਨਾਸ਼ ਕਰਨ ਦੀ ਨੀਤੀ ਚਾਲੂ ਰੱਖੀ।
1746: ਪੰਜਾਬ ਦੇ ਮਾਲ ਮੰਤਰੀ ਲਖਪਤ ਰਾਇ ਦਾ ਭਰਾ ਜਸਪਤ ਰਾਇ ਸਿੱਖਾਂ ਨਾਲ ਇਕ ਯੁੱਧ ਵਿਚ ਮਾਰਿਆ ਗਿਆ। ਲਖਪਤ ਰਾਇ ਨੇ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਣ ਦੀ ਕਸਮ ਖਾਧੀ ਤੇ ਕਿਹਾਕਿ ਪਗੜੀ ਤਾਂ ਹੀ ਬੰਨੇਗਾ ਜੇ ਸਿੱਖਾਂ ਤੋਂ ਭਰਾ ਦਾ ਬਦਲਾ ਨਹੀਂ ਲਵੇਗਾ। ਯਹੀਆ ਖਾਂ ਨੇ ਉਸ ਨੂੰ ਸਿੱਖਾਂ ਵਿਰੁੱਧ ਜੀ ਚਾਹੇ ਕਦਮ ਚੁੱਕਣ ਦੀ ਇਜ਼ਾਜ਼ਤ ਦੇ ਦਿੱਤੀ ਤਾਂ ਲਖਪਤ ਰਾਇ ਨੇ ਸਿੱਖਾਂ ਨੂੰ ਸਰਬਨਾਸ਼ ਕਰਨ ਲਈ ਹੇਠ ਲਿਖੇ ਕਦਮ ਚੁੱਕੇ
1. ਉਸ ਨੇ ਐਲਾਨ ਕੀਤਾ ਕਿ ਕੋਈ ਵੀ ‘ਗੁਰੂ’ ਅਤੇ ‘ਗ੍ਰੰਥ’ ਦਾ ਨਾਂ ਨਹੀਂ ਲੈ ਸਕਦਾ। ਜੇ ਕੋਈ ਨਾਮ ਦਾ ਜਾਪ ਕਰਦਾ ਹੋਇਆ ਫੜਿਆ ਗਿਆ ਤਾਂ ਉਸ ਦਾ ਢਿੱਡ ਪਾੜ ਦਿੱਤਾ ਜਾਏਗ। ਲੋਕੀ ਡਰਦੇ ‘ਗੂੜ’ ਨੂੰ ਵੀ ‘ਰੋੜੀ’ ਆਖਣ ਲੱਗੇ। ਗ੍ਰੰਥ ਸਾਹਿਬ ਲਈ ਸ਼ਬਦ ਪੋਥੀ ਆਰੰਭ ਦਿੱਤਾ।
2. ਉਸ ਨੇ ਲਾਹੌਰ ਦੇ ਸਾਰੇ ਸਿੰਘਾਂ ਨੂੰ ਫੜਕੇ ਭੰਗੀਆਂ ਪਾਸੋਂ ਕਤਲ ਕਰਵਾ ਦਿੱਤਾ।
3. ਉਸ ਨੇ ਸਭ ਥਾਵਾਂ ਤੋਂ ਆਦਿ ਗ੍ਰੰਥ ਦੀਆਂ ਕਾਪੀਆਂ ਮੰਗਵਾ ਕੇ ਨਦੀ ਵਿਚ ਸੁਟਵਾ ਦਿੱਤੀਆਂ।
4. ਉਸ ਨੇ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਕੂੜਾ ਕਰਕਟ ਭਰਵਾਕੇ ਉਸ ਨੂੰ ਪੂਰ ਦਿੱਤਾ।
5. ਜਦ ਉਸਨੂੰ ਪਤਾ ਲੱਗਿਾ ਕਿ 1500 ਸਿੱਖ ਕਾਹਨੂੰਵਾਲ ਛੰਭ (ਜੰਗਲ) ਵਿਚ ਛਿਪੇ ਹੋਏ ਹਨ ਤਾਂ ਉਸ ਨੇ ਯਹੀਆ ਖਾਨ ਨਾਲ ਇਕ ਵੱਡੀ ਸੈਨਾ ਸਮੇਤ ਸਿੱਖਾਂ ਨੂੰ ਘੇਰਾ ਪਾ ਲਿਆ ਤੇ ਅੰਧਾ ਧੁੰਦ ਗੋਲਾਬਾਰੀ ਆਰੰਭ ਦਿੱਤੀ।
ਸਿੱਖ ਉਥੋਂ ਨਿਕਲ ਕੇ ਪਠਾਨਕੋਟਨੇੜੇ ਬਸੌਲੀ ਦੀਆਂ ਪਹਾੜੀਆਂ ਵਿਚ ਜਾ ਚੜ੍ਹੇ ਤਾਂ ਸ਼ਾਹੀ ਸੈਨਾ ਨੇ ਉਥੇ ਵੀ ਘੇਰਾ ਪਾ ਲਿਆ। ਸਿੱਖ ਬੁਰੀ ਹਾਲਤ ਵਿਚ ਸਨ। ਇਕ ਪਾਸੇ ਬਿਆਸ ਵਿਚ ਹੜ੍ਹ ਆਇਆ ਸੀ, ਦੂਜੇ ਪਾਸੇ ਸਿੱਧਾ ਪਹਾੜ ਸੀ ਜਿਸ ਉੱਪਰ ਚੜ੍ਹਣਾ ਮੁਸ਼ਕਲ ਸੀ। ਤੀਜੇ ਪਾਸੇ ਸ਼ਹਿਰ ਦੀ ਜਨਤਾ ਉਨ੍ਹਾਂ ਵਿਰੁੱਧ ਭੜਕਾਈ ਜਾ ਚੁੱਕੀ ਸੀ ਤੇ ਚੌਥੇ ਪਾਸੇ ਸ਼ਾਹੀ ਸੈਨਾ ਘੇਰਾ ਪਾਈ ਬੈਠਾ ਸੀ। ਉਨ੍ਹਾਂ ਪਾਸ ਰਸਦ ਪਾਣੀ ਤਕਰੀਬਨ ਮੁੱਕ ਚੁੱਕਿਆ ਸੀ ਤੇ ਉਨ੍ਹਾਂ ਦੇ ਘੋੜੇ ਵੀ ਬਿਨਾਂ ਰਸਦ ਤੇ ਲਗਾਤਾਰ ਭੱਜਣ ਕਾਰਨ ਕਮਜ਼ੋਰ ਪੈ ਗਏ ਸਨ। ਅਜਿਹੀ ਹਾਲਤ ਵਿਚ ਸ਼ਾਹੀ ਸੈਨਾ ਨੇ 2000 ਤੋਂ ਵੱਧ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਤੇ ਲਗਭਗ 2000 ਨੂੰ ਕੈਦੀ ਬਣਾ ਲਿਆ ਜਿਨ੍ਹਾਂ ਨੂੰ ਲਾਹੌਰ ਦੇ ਸ਼ਹੀਦਗੰਜ ਵਿਚ ਸ਼ਹੀਦ ਕੀਤਾ ਗਿਆ। ਇਹ ਘਟਨਾ ਪਹਿਲਾ ਘੱਲੂਘਾਰਾ ਦੇ ਨਾਮ ਨਾਲ ਸਿੱਖ ਇਤਿਹਾਸ ਵਿਚ ਜਾਣੀ ਜਾਂਦੀ ਹੈ।
1747: ਯਾਹੀਆ ਖਾਂ ਦੇ ਭਰਾ ਸ਼ਾਹ ਨਵਾਜ ਖਾਂ ਨੇ ਬਗ਼ਾਵਤ ਕਰਕੇ ਯਾਹੀਆ ਖਾਂ ਨੂੰ ਕੈਦ ਕਰ ਲਿਆ ਤੇ ਮਾਲ ਮੰਤਰੀ ਦੇ ਅਹੁਦੇ ਤੋਂ ਲਾਹ ਦਿੱਤਾ। ਉਸ ਦੀ ਥਾਂ ਕੌੜਾ ਮੱਲ ਜੋ ਇਕ ਸਹਿਜਧਾਰੀ ਸਿੱਖ ਸੀ ਨੂੰ ਲਾਇਆ ਗਿਆ। ਕੌੜਾ ਮੱਲ ਕਰਕੇ ਸਿੱਖਾਂ ਪ੍ਰਤੀ ਦਮਨਕਾਰੀ ਨੀਤੀ ਵਿਚ ਕਾਫ਼ੀ ਢਿੱਲ ਆ ਗਈ। ਸ਼ਾਹ ਨਵਾਜ਼ ਖਾਂ ਅਤੇ ਯਾਹੀਆ ਖਾਂ ਦੇ ਘਰੇਲੂ ਯੁੱਧ ਕਰਕੇ ਵੀ ਸਿੱਖਾਂ ਨੂੰ ਆਪਣੀ ਸ਼ਕਤੀ ਵਧਾਉਣ ਦਾ ਮੌਕਾ ਮਿਲ ਗਿਆ।
9 ਜੂਨ 1747 ਨੂੰ ਨਾਦਿਰ ਸ਼ਾਹ ਦਾ ਕਤਲ ਹੋਇਆ ਤਾਂ ਅਹਿਮਦ ਸ਼ਾਹ ਅਬਦਾਲੀ ਅਫਗਾਨਿਸਤਾਨ ਦਾ ਹਾਕਮ ਬਣ ਬੈਠਾ। ਕਾਬਲ, ਕੰਧਾਰ ਜਿੱਤਕੇ ਉਸਨੇ ਭਾਰਤ ਉਪਰ ਵੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਦਿਸੰਬਰ 1747 ਈ ਵਿਚ ਅਬਦਾਲੀ ਪਿਸ਼ੌਰ ਵਲੋਂ ਲਾਹੌਰ ਵੱਲ ਵਧਿਆ ਤਾਂ ਸ਼ਾਹ ਨਵਾਜ਼ ਖਾਂ ਅਪਣਾ ਸਬੰਧ ਦਿੱਲੀ ਨਾਲ ਤੋੜ ਕੇ ਸ਼ੀਆ ਬਣ ਗਿਆ। ਲਾਹੌਰ ਦੇ ਕੋਲ ਫਿਰ ਵੀ ਉਸਨੂੰ ਅਬਦਾਲੀ ਦਾ ਟਾਕਰਾ ਕਰਨਾ ਪਿਆ ਪਰ ਉਹ ਹਾਰਕੇ ਦਿੱਲੀ ਵਲ ਨੱਸ ਗਿਾ। ਲਾਹੌਰ ਦੇ ਸ਼ਹਿਰੀਆਂ ਨੇ ਅਬਦਾਲੀ ਨੂੰ 30 ਲੱਖ ਰੁਪਿਆ ਦੇ ਕੇ ਸ਼ਹਿਰ ਬਚਾਇਆ। ਜਿੱਥੋਂ ਉਹ ਅੱਗੇ ਦਿੱਲੀ ਵਲ ਵਧਿਆ। ਮਾਨੂਪੁਰ ਨੇੜੇ ਬਾਦਸ਼ਾਹ ਸ਼ਾਹ ਮੁਹੰਮਦ ਸ਼ਾਹ ਦੇ ਵਜ਼ੀਰ ਕਮਰੂਦੀਨ ਦਾ ਮੁਕਾਬਲਾ ਅਬਦਾਲੀ ਨਾਲ 11 ਮਾਰਚ 1748 ਨੂੰ ਹੋਇਆ। ਜਿਸ ਵਿਚ ਕਮਰੂਦੀਨ ਮਾਰਿਆ ਗਿਆ। ਜਿਸ ਪਿੱਛੋਂ ਉਸਦੇ ਪੁੱਤਰ ਮੀਰ ਮੰਨੂੰ ਨੇ ਕਮਾਲ ਸੰਭਾਲੀ। ਅਫਗਾਨਾਂ ਦੇ ਕੈਂਪ ਵਿਚ ਗੋਲਾ ਬਾਰੂਦ ਫਟਣ ਕਾਰਨ ਅਬਦਾਲੀ ਨੂੰ ਪਿੱਛੇ ਪਰਤਣਾ ਪਿਆ। ਲਾਹੌਰ ਦਾ ਰਾਜ ਖਾਲੀ ਸੀ ਤੇ ਅਬਦਾਲੀ ਵੀ ਵਾਪਸ ਮੁੜਿਆ ਤਾਂ ਸਿੱਖਾਂ ਨੇ ਮੌਕੇ ਦਾ ਫਾਇਦਾ ਉਠਾਕੇ ਆਪਣੀ ਸ਼ਕਤੀ ਕਾਇਮ ਕਰਨੀ ਸ਼ੁਰੂ ਕਰ ਦਿੱਤੀ।
ਮਾਰਚ 1748:ਅੰਮ੍ਰਿਤਸਰ ‘ਸਰਬੱਤ-ਖਾਲਸਾ’ ਦੀ ਸਭਾ ਵਿਚ ਨਿਸ਼ਚਾ ਕਰਕੇ ਸਾਰੇ ਸੁਤੰਤਰ ਜਥਿਆਂ ਨੂੰ ਮਿਲਾਕੇ ਇਕ ਦਲ ਖ਼ਾਲਸੇ ਦੀ ਉਸਾਰੀ ਕੀਤੀ ਗਈ। ਜਿਸਦਾ ਸੈਨਾਪਤੀ ਜੱਸਾ ਸਿੰਘ ਆਹਲੂਵਾਲੀਆ ਨੂੰ ਥਾਪਿਆ ਗਿਆ। ਦਲ ਖਾਲਸਾ ਸਾਜਣ ਦੇ ਦੋ ਮੰਤਵ ਮਿਥੇ ਗਏ:-
1. ਬਦੇਸ਼ੀਆਂ ਨੂੰ ਪੰਜਾਬ ਤੋਂ ਬਾਹਰ ਕੱਢਣਾ
2. ਗੁਰੂ ਗੋਬਿੰਦ ਸਿੰਘ ਜੀ ਦੀ ਭਵਿੱਖ ਬਾਣੀ ਅਨੁਸਾਰ ਸਿੱਖ ਰਾਸ਼ਟਰ ਦੀ ਸਥਾਪਨਾ ਕਰਨੀ।
3. ਕਿਲੇ ਉਸਾਰਨੇ ਤਾਂ ਕਿ ਡਟਕੇ ਗਤਿਵਿਧੀਆਂ ਹੋ ਸਕਣ।
ਇਕ ਅਨੁਮਾਨ ਅਨੁਸਾਰ ਦਲ ਖਾਲਸਾ ਵਿਚ ਘੋੜ ਸਵਾਰਾਂ ਤੇ ਪੈਦਲ ਸਿਪਾਹੀਆਂ ਦੀ ਗਿਣਤੀ 70 ਹਜ਼ਾਰ ਸੀ। ਸਿੱਖਾਂ ਨੇ ਅੰਮ੍ਰਿਤਸਰ ਵਿਚ ਰਾਮ ਰੌਣੀ ਨਾਂ ਦੇ ਕਿਲੇ ਦੀ ਉਸਾਰੀ ਕੀਤੀ।
ਅਪ੍ਰੈਲ 1748: ਦਿੱਲੀ ਸਮਰਾਟ ਵਲੋਂ ਮੀਰ ਮੰਨੂੰ ਨੂੰ ਪੰਜਾਬ ਦਾ ਗਵਰਨਰ ਬਣਾਇਆ ਗਿਆ ਜਿਸਨੇ ਕੌੜਾ ਮੱਲ ਨੂੰ ਲਾਹੌਰ ਦਾ ਦੀਵਾਨ ਤੇ ਅਦੀਨਾ ਬੇਗ ਨੂੰ ਜਲੰਧਰ ਦੁਆਬੇ ਦਾ ਫੌਜਦਾਰ ਬਣਾਇਆ। ਮੀਰ ਮੰਨੂੰ ਨੇ ਗਵਰਨਰ ਬਣਦਿਆਂ ਸਾਰ ਸਿੱਖਾਂ ਨੂੰ ਕੁਚਲਣਾ ਸ਼ੁਰੂ ਕਰ ਦਿੱਤਾ। ਸਿੱਖਾਂ ਨੇ ਪੰਜਾਬ ਦੇ ਵੱਖ-ਵੱਖ ਭਾਗਾਂ ਉੱਤੇ ਆਪਣਾ ਰਾਜ ਜਤਲਾਉਣਾ ਸ਼ੁਰੂ ਕਰ ਦਿੱਤਾ। ਜੱਸਾ ਸਿੰਘ ਆਹਲੂਵਾਲੀਆ, ਹਰੀ ਸਿੰਘ, ਕਰੋੜਾ ਸਿੰਘ, ਝੰਡਾ ਸਿੰਘ ਅਤੇ ਕੁਝ ਹੋਰ ਸਿੱਖਾਂ ਨੇ 5 ਜਾਂ 6 ਹਜ਼ਾਰ ਸਵਾਰਾਂ ਨਾਲ ਬਾਰੀ ਦੁਆਬ ਉੱਤੇ ਕਬਜ਼ਾ ਕਰ ਲਿਆ। ਬਾਘ ਸਿੰਘ ਹਿਲੋਵਾਲੀਆ ਨੇ ਆਪਣੇ ਭਤੀਜੇ ਜੱਸਾ ਸਿੰਘ ਆਹਲੂਵਾਲੀਆ ਅਤੇ ਜੱਸਾ ਸਿੰਘ ਇਚੋਗਿਲੀਆ (ਰਾਮਗੜ੍ਹੀਆ) ਨਾਲ ਮਿਲਕੇ ਜਲੰਧਰ ਦੁਆਬ ਦੇ ਬਹੁਤ ਸਾਰੇ ਹਿੱਸੇ ਉੱਤੇ ਕਬਜ਼ਾ ਕਰ ਲਿਆ। ਚਡ੍ਹਤ ਸਿੰਘ ਸ਼ੁਕਰਚਕੀਆ ਨੇ ਰਚਨਾ ਦੁਆਬ ਨੂੰ ਆਪਣੇ ਅਧੀਨ ਕਰਲਿਆ ਅਤੇ ਗੁਜਰਾਂਵਾਲਾ ਨੂੰ ਆਪਣਾ ਹੈਡਕੁਆਰਟਰ ਬਣਾਕੇ ਇਕ ਕਿਲਾ ਉਸਾਰ ਲਿਆ। ਸਭ ਦਲੇਰ ਲੋਕਾਂ ਅਤੇ ਅਜਿਹੇ ਹੋਰ ਆਦਮੀਆਂ ਨੇ, ਜੋ ਮੁਗ਼ਲਾਂ ਦੇ ਭੈੜੇ ਰਾਜ ਤੋਂ ਤੰਗ ਆਏ ਹੋਏ ਸਨ, ਇਨ੍ਹਾਂ ਸਰਦਾਰਾਂ ਵਿਚੋਂ ਕਿਸੇ ਨਾ ਕਿਸੇ ਸਰਦਾਰ ਦੇ ਝੰਡੇ ਥੱਲੇ ਇਕੱਠਿਆਂ ਹੋਣਾ ਸ਼ੁਰੂ ਕਰ ਦਿੱਤਾ। ਮੀਰ ਮੰਨੂੰ ਨੇ ਲਾਹੌਰ ਸਥਾਪਿਤ ਹੁੰਦਿਆਂ ਹੀ ਕੌੜਾ ਮੱਲ ਰਾਹੀਂ ਅਬਦਾਲੀ ਦੇ ਮੁਲਤਾਨ ਵਿਚ ਪ੍ਰਤੀਨਿਧੀ ਹਾਕਮ ਜ਼ਾਹਦ ਖਾਂ ਨੂੰ ਮਾਰ ਭਜਾਇਆ ਤ ਜੰਮੂ ਤੇ ਹੱਲਾ ਬੁਲਵਾਕੇ ਪਹਾੜੀ ਰਾਜਿਆਂ ਦੀ ਬਗਾਵਤ ਕੁਚਲ ਦਿੱਤੀ। ਇਸ ਪਿੱਛੋਂ ਉਸਨੇ ਅਦੀਨਾ ਬੇਗ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਇਲਾਕੇ ਵਿਚੋਂ ਸਿੱਖਾਂ ਨੂੰ ਘੇਰਕੇ ਫੜ ਲਏ। ਅਦੀਨਾ ਬੇਗ ਨੇ ਸੁਲਾਹ ਸਫਾਈ ਨਾਲ ਸਿੱਖਾਂ ਨੂੰ ਆਪਣੇ ਵੱਲ ਕਰਨ ਲਈ ਜੱਸਾ ਸਿੰਘ ਆਹਲੂਵਾਲੀਆ ਨੂੰ ਗੰਢ ਲਿਆ। ਸਿੱਖਾਂ ਦੀ ਸੁਲਹ ਸਫਾਈ ਨਾ ਹੋਈ ਤਾਂ ਮੀਰ ਮੰਨੂੰ ਅਦੀਨਾ ਬੇਗ ਤੇ ਕੌੜਾ ਮੱਲ ਨੇ ਅੰਮ੍ਰਿਤਸਰ ਸਥਿਤ ਰਾਮ ਰੌਣੀ ਕਿਲੇ ਦੁਆਲੇ ਘੇਰਾ ਜਾ ਪਾਇਆ। ਘੇਰਾ ਦੋ ਮਹੀਨੇ ਰਿਹਾ ਪਰਤਦ ਤੱਕ ਅਬਦਾਲੀ ਮੁਲਤਾਨ ਵਲੋਂ ਪ੍ਰਤੀਨਿਧ ਭਜਾਏ ਜਾਣ ਕਰਕੇ ਫਿਰ ਪੰਜਾਬ ਵੱਲ ਚੜ੍ਹ ਪਿਆ ਤਾਂ ਘੇਰਾ ਚੁੱਕਣਾ ਪਿਆ। ਘੇਰਾ ਚੁਕਦਿਆਂ ਮੀਰ ਮੰਨੂੰ ਨੇ ਸਿੱਖਾਂ ਨੂੰ ਜਗੀਰ ਦੇਣੀ ਮੰਨ ਲਈ।
ਦਸੰਬਰ 1748: ਅਹਿਮਦ ਸ਼ਾਹ ਦੁਰਾਨੀ ਨੇ ਦੂਜੀ ਵਾਰ ਪੰਜਾਬ ਉੱਤੇ ਹਮਲਾ ਕੀਤਾ। ਕੌੜਾ ਮੱਲ ਦੇ ਕਹਿਣ ਤੇ ਮੀਰ ਮੰਨੂੰ ਨੇ ਘੇਰਾ ਚੁੱਕ ਕੇ ਆਪਣੀਆਂ ਫੌਜਾਂ ਅਬਦਾਲੀ ਨਾਲ ਲੜਣ ਲਈ ਭੇਜੀਆਂ। ਦਿੱਲੀ ਨੂੰ ਅਰਜ਼ ਗੁਜ਼ਾਰੀ ਪਰ ਮਨਜੂਰ ਨਾ ਹੋਈ। ਅਹਿਮਦ ਸ਼ਾਹ ਦੀ ਫੌਜ ਦਾ ਇਕ ਹਿੱਸਾ ਸੋਹਦਰਾ ਦੇ ਸਥਾਨ ’ਤੇ ਰੁਕ ਗਿਆ ਤੇ ਦੂਸਰਾ ਜਰਨੈਲ ਜਹਾਨ ਖਾਂ ਦੀ ਕਮਾਨ ਵਿਚ ਲਾਹੌਰ ਤੱਕ ਦੇ ਇਲਾਕੇ ਨੂੰ ਬਰਬਾਦ ਕਰ ਦੇਣ ਲਈ ਭੇਜਿਆ। ਜਹਾਨ ਖਾਂ ਤਾਂ ਅਸਫਲ ਰਿਹਾ ਪਰ ਨਵਾਬ ਕਪੂਰ ਸਿੰਘ ਲਾਹੌਰ ਦੇ ਕੁਝ ਹਿੱਸੇ ਨੂੰ ਕਬਜ਼ੇ ਕਰਨ ਵਿਚ ਸ਼ਾਮਿਲ ਹੋਇਆ ਪਰ ਫਿਰ ਉਜਾੜਾ ਪਾ ਕੇ ਸਿੰਘ ਪਰਤ ਆਏ। ਅਬਦਾਲੀ ਅਤੇ ਮੀਰ ਮੰਨੂੰ ਵਿਚ ਸਮਝੌਤਾ ਹੋਇਆ ਜਿਸ ਅਨੁਸਾਰ ਦਰਿਆ ਸਿੰਧ ਤੋਂ ਪੱਛਮ ਵੱਲ ਦਾ ਇਲਾਕਾ ਅਫਗਾਨ ਰਾਜ ਦਾ ਹਿੱਸਾ ਬਣ ਜਾਏਗਾ ਅਤੇ ਚਾਰਮਹਲ ਜਾਂ ਚਾਰ ਜ਼ਿਲਿ੍ਹਆਂ ਸਿਆਲਕੋਟ, ਔਰੰਗਾਬਾਦ, ਗੁਜਰਾਤ ਤੇ ਪਸਰੂਰ ਦਾ 14 ਲੱਖ ਰੁਪੇ ਦਾ ਸਾਲਾਨਾ ਮਾਲੀਆ ਅਹਿਮਦ ਸ਼ਾਹ ਨੂੰ ਦਿੱਤਾ ਜਾਏਗਾ। ਮੀਰ ਮੰਨੂੰ ਅਫ਼ਗਾਨ ਸ਼ਾਹ ਦਾ ਬਾਜਗੁਜਾਰ ਬਣ ਗਿਆ ਤੇ ਦਿੱਲੀ ਦੀ ਅਧੀਨਗੀ ਤੋਂ ਮੁਨਕਰ ਹੋ ਗਿਆ। ਦਿੱਲੀ ਦੇ ਵਜ਼ੀਰ ਸਫ਼ਦਰ ਜੰਗ ਦੇ ਚੱਕੇ ਚਕਾਏ ਸ਼ਾਹ ਨਵਾਜ਼ ਜਿਸਨੂੰ ਮੁਲਤਾਨ ਦਾ ਗਵਰਨਰ ਥਾਪਿਆ ਗਿਆ ਸੀ 15,000 ਦੀ ਫੌਜ ਲੈ ਮੁਲਤਾਨ ਪਹੁੰਚਾ। ਕੌੜਾ ਮੱਲ ਦੀ ਸਲਾਹ ਨਾਲ ਮੀਰ ਮੰਨੂੰ ਨੇ ਸਿੱਖਾਂ ਨਾਲ ਰਜ਼ਾਮੰਦੀ ਕਰਲੀ ਸੀ ਤੇ ਰਾਮ ਰੌਣੀ ਦੇ ਕਿਲੇ ਤੋਂ ਬਿਨਾਂ ਪੱਟੀ ਤੇ ਝਬਾਲ ਦੇ ਬਾਰਾਂ ਪਿੰਡਾਂ ਦੀ ਸਵਾ ਲੱਖ ਦੀ ਜਗੀਰ ਵੀ ਦੇ ਦਿੱਤੀ। ਮੀਰ ਮੰਨੂੰ ਨੇ ਕੌੜਾ ਮੱਲ ਨੂੰ ਸ਼ਾਹ ਨਵਾਜ਼ ਨਾਲ ਟਾਕਰਾ ਕਰਨ ਭੇਜਿਆ ਤਾਂ ਜੱਸਾ ਸਿੰਘ ਆਹਲੂਵਾਲੀਆ ਵੀ ਆਪਣੇ ਜਥੇ ਨੂੰ ਨਾਲ ਲੈ ਕੇ ਸ਼ਾਮਿਲ ਹੋਇਆ। ਸ਼ਾਹ ਨਵਾਜ ਮਾਰਿਾ ਗਿਆ। ਮੀਰ ਮੰਨੂੰ ਨੇ ਖੁਸ਼ ਹੋ ਕੇ ਕੌੜਾ ਮੱਲ ਨੂੰ ਮਹਾਰਾਜਾ ਬਹਾਦੁਰ ਦਾ ਖਿਤਾਬ ਦਿੱਤਾ ਤੇ ਮੁਲਤਾਨ ਦਾ ਗਵਰਨਰ ਨਿਯੁਕਤ ਕਰ ਦਿੱਤਾ। ਕੌੜਾ ਮੱਲ ਨੇ ਸ਼ੁਕਰਾਨੇ ਵਜੋਂ 11,000 ਰੁਪੇ ਸ੍ਰੀ ਦਰਬਾਰ ਸਾਹਿਬ ਭੇਟ ਕੀਤੇ। ਸਿੱਖ ਉਸਨੂੰ ਪਿਆਰ ਨਾਲ ਮਿੱਠਾ ਮੱਲ ਕਹਿੰਦੇ। ਪਵਿੱਤਰ ਸਰੋਵਰ ਜੋ ਲਖਪਤ ਰਾਏ ਦੇ ਹੁਕਮ ਨਾਲ ਪੂਰ ਦਿੱਤਾ ਗਿਆ ਸੀ ਕਾਰ ਸੇਵਾ ਰਾਹੀਂ ਮੁੜ ਪੁੱਟਿਆ ਤੇ ਸਾਫ ਕੀਤਾ ਗਿਆ।
1749: ਦੀਵਾਲੀ ਦਾ ਤਿਉਹਾਰ ਸਿੱਖ ਅੰਮ੍ਰਿਤਸਰ ਵਿਚ ਧੂਮਧਾਮ ਨਾਲ ਮਨਾਇਆ। ਦੀਵਾਨ ਕੌੜਾ ਮੱਲ ਨੇ ਤਿੰਨ ਲੱਖ ਰੁਪਏ ਖਰਚ ਕੇ ਨਨਕਾਣਾ ਸਾਹਿਬ ਦਾ ਸਰੋਵਰ ਤੇ ਗੁਰਦਾਵਾਰਾ ਬਣਾਇਆ। ਸਿੱਖਾਂ ਲਈ ਅਮਨ-ਅਮਾਨ ਤੇ ਵਧਣ-ਫੁੱਲਣ ਦਾ ਮੌਕਾ ਮਿਲ ਗਿਆ। ਸਿੱਖਾਂ ਦੀ ਭਰਤੀ ਵਧੀ।
1751-1752: ਅਬਦਾਲੀ ਦਾ ਤੀਜਾ ਹਮਲਾ। ਮੀਰ ਮੰਨੂੰ ਅਬਦਾਲੀ ਨੂੰ 14 ਲੱਖ ਰੁਪਏ ਸਾਲਾਨਾ ਭੇਜਣੇ ਅਸਮਰੱਥ ਰਿਹਾ ਤਾਂ ਅਬਦਾਲੀ ਨੇ ਜਹਾਨ ਖਾਂ ਦੀ ਅਗਵਾਈ ਵਿਚ ਨਵੰਬਰ 1751 ਦੇ ਮੱਧ ਵਿਚ ਸੈਨਾ ਚਾੜ੍ਹ ਦਿੱਤੀ। ਮੀਰ ਮੰਨੂੰ ਨੇ ਸੈਨਾ ਨੂੰ ਵਧਾਉਣ ਲੀ ਸਿੱਖਾਂ ਨੂੰ ਆਪਣੇ ਵਲ ਕਰਨ ਲਈ ਪੜੋਲ, ਕਠੂਆ ਅਤੇ ਬਸੌਲੀ ਅਤੇ ਆਲੇ ਦੁਆਲੇ ਦੀਆਂ ਪਹਾੜੀਆਂ ਤੇ ਵਾਦੀਆਂ ਉੱਤੇ ਕਬਜ਼ਾ ਕਰਨ ਦੀ ਆਗਿਆ ਦੇ ਦਿੱਤੀ ਤੇ 20,000 ਸਿੱਖਾਂ ਦੀ ਮਦਦ ਕੌੜਾ ਮੱਲ ਨੂੰ ਮਿਲ ਗਈ। ਮਾੜੀ ਕੰਬੋ ਪਿੰਡ ਦੇ ਸੰਗਤ ਸਿੰਘ ਅਤੇ ਸੁੱਖਾ ਸਿੰਘ ਦੀ ਅਗਵਾਈ ਵਿਚ ਸਿੱਖ ਲਾਹੌਰ ਦੇ ਸ਼ਾਲੀਮਾਰ ਬਾਗ ਦੇ ਲਾਗੇ ਇਕੱਠੇ ਹੋਏ ਤੇ ਉਨ੍ਹਾਂ ਨੂੰ ਯੱਕੀ ਦਰਵਾਜ਼ੇ ਦੀ ਸੁਰੱਖਿਆ ਦਾ ਕੰਮ ਸੰਭਾਲਿਆ ਗਿਆ। ਬਾਕੀ ਦਰਵਾਜ਼ੇ ਵੀ ਇਸੇ ਤਰ੍ਹਾਂ ਸੰਭਾਲੇ ਗਏ ਤੇ ਨਾਇਬ ਗਵਰਨਰ ਇਵਜ਼ ਖਾਂ ਇੰਚਾਰਜ ਬਣਿਆ। ਮੀਰ ਮੰਨੂੰ ਨੇ ਹਮਲਾਵਰ ਨੂੰ ਨੌਂ ਲੱਖ ਰੁਪਏ ਆਂਸ਼ਿਕ ਇਵਜ਼ਾਨੇ ਦੇ ਤੌਰ ਤੇ ਭੇਜੇ ਪਰ ਦੁਰਾਨੀ ਵਧਦਾ ਗਿਆ। ਦਸੰਬਰ 1751 ਜਨਵਰੀ 1752 ਵਿਚ ਛੁਟ ਪੁਟ ਲੜਾਈ ਚਲਦੀ ਰਹੀ ਜਿਸ ਵਿਚ ਸਿੱਖ ਫੌਜ ਦਾ ਇਕ ਆਗੂ ਸੁੱਖਾ ਸਿੰਘ ਮਾਰਿਆ ਗਿਆ। ਛੇ ਮਾਰਚ 1752 ਨੂੰ ਮਹਿਮੂਦ ਬੂਟੀ ਦੇ ਸਥਾਨ ਤੇ ਮੁਕਾਬਲੇ ਵਿਚ ਮੀਰ ਮੰਨੂੰ ਨੂੰ ਹਾਰ ਹੋਈ। ਕੌੜਾ ਮੱਲ ਗੋਲੀ ਲੱਗਣ ਨਾਲ ਮਾਰਿਆ ਗਿਆ। ਗੋਲੀ ਅਦੀਨਾ ਬੇਗ ਦੇ ਏਜੰਟ ਨੇ ਮਾਰੀ ਸੀ। ਸਿੱਖ ਸੈਨਿਕ ਟੁਕੜੀ ਦਾ ਆਗੂ ਸੰਗਤ ਸਿੰਘ ਵੀ ਉਸ ਵੇਲੇ ਮਾਰਿਆ ਗਿਾ। ਅਬਦਾਲੀ 26 ਲੱਖ ਰੁਪਏ ਦੇ ਕੇ ਮੀਰ ਮੰਨੂੰ ਨੂੰ ਪੰਜਾਬ ਦਾ ਗਵਰਨਰ ਦੁਬਾਰਾ ਬਣਾ ਦਿੱਤਾ।
ਮੀਰ ਮੰਨੂੰ ਨੂੰ ਸਿੱਖਾਂ ਦੀ ਲੋੜ ਨਾ ਰਹੀ ਤਾਂ ਉਸ ਨੇ ਸਿੱਖਾਂ ਨੂੰ ਸੰਨ 1749 ਵਿਚ ਦਿੱਲੀ ਜਗੀਰ ਵਾਪਸ ਲੈ ਲਈ। ਸਿੱਖਾਂ ਨੇ ਵੀ ਬਾਰੀ ਅਤੇ ਜਲੰਧਰ ਦੁਆਬ ਦੇ ਤਅੱਸਬੀ ਸੱਯਦਾਂ ਤੇ ਪੀਰਜ਼ਾਦਿਆਂ ਨੂੰ ਜਿਨ੍ਹਾਂ ਨੇ ਸਿੱਖਾਂ ਉੱਤੇ ਅੱਤਿਆਚਾਰ ਕੀਤੇ ਸਨ, ਸੋਧਣਾ ਸ਼ੁਰੂ ਕਰ ਦਿੱਤਾ। ਫਿਰ ਉਨ੍ਹਾਂ ਨੇ ਦਰਿਆ ਸਤਲੁਜ ਪਾਰ ਕਰਕੇ ਸਰਹਿੰਦ, ਥਾਨੇਸਰ ਤੇ ਜੀਂਦ ਦੇ ਇਲਾਕਿਆਂ ਤੇ ਹੱਲੇ ਬੋਲੇ ਤੇ ਦਸੰਬਰ 1752 ਨੂੰ ਸੋਨੀਪਤ ਅਤੇ ਪਾਨੀਪਤ ਦੇ ਗਵਰਨਰ ਕਾਮਮਾਰ ਨਾਲ ਆ ਟੱਕਰ ਲਾਈ। ਚੜ੍ਹਤ ਸਿੰਘ ਸ਼ੁਕਰਚਕੀਆ ਦੀ ਅਗਵਾਈ ਵਿਚ ਸਿੱਖਾਂ ਦੀ ਇਕ ਹੋਰ ਫੌਜ ਨੇ ਉੱਤਰ ਵੱਲ ਜਿਹਲਮ ਪਾਰ ਕਰਕੇ ਸੱਯਦ ਕਸਾਰਾਂ ਤੱਕ ਇਲਾਕੇ ਨੂੰ ਅਧੀਨ ਕਰ ਲਿਆ ਤੇ ਗੁਜਰਾਤ ਦੇ ਗੱਖੜ ਸਰਦਾਰ ਮੁਕਰਬ ਖਾਂ ਨੂੰ ਚਨਾਬ ਤੋਂ ਪਾਰ ਦੇ ਆਪਣੇ ਇਲਾਕੇ ਛੱਡ ਦੇਣ ਲਈ ਮਜਬੂਰ ਕਰ ਦਿੱਤਾ।
ਮਾਰਚ 1753: ਮੀਰ ਮੰਨੂੰ ਨੇ ਅਦੀਨਾ ਬੇਗ ਨੂੰ ਭੇਜ ਕੇ ਮਾਖੋਵਾਲ (ਅਨੰਦਪੁਰ ਸਾਹਿਬ) ਵਿਚ ਹੋਲੇ ਮਹਲੇ ਦੇ ਇਕੱਠ ਤੇ ਹੋਏ ਸਿੰਘਾਂ ਉਪਰ ਹੱਲਾ ਬੋਲ ਕੇ ਬਹੁਤਿਆਂ ਨੂੰ ਮਾਰ ਦਿੱਤਾ। ਸਿੱਖਾਂ ਨੇ ਜਲੰਧਰ ਤੇ ਦੁਆਬ ਦੇ ਬਾਕੀ ਇਲਾਕੇ ਉੱਤੇ ਹਮਲੇ ਬੋਲੇ। ਮੀਰ ਮੰਨੂੰ ਨੇ ਖਵਾਜਾ ਮਿਰਜ਼ਾ ਅਧੀਨ ਸੈਨਾ ਨੂੰ ਚਾਰੇ ਪਾਸੇ ਫੈਲਾਕੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦਾ ਹੁਕਮ ਦਿੱਤ। ਜਿਹੜੇ ਵੀ ਸਿੱਖਾਂ ਨੂੰ ਜਿਉਂਦਾ ਫੜਕੇ ਲਿਆਉਂਦੇ ਉਨ੍ਹਾਂ ਨੂੰ ਇਨਾਮ ਦਿੱਤੇ ਜਾਂਦੇ ਤੇ ਫੜਕੇ ਲਿਆਂਦੇ ਸਿੱਖਾਂ ਨੂੰ ਡਾਂਗਾਂ ਮਾਰ ਮਾਰ ਖ਼ਤਮ ਕਰ ਦਿੱਤਾ ਜਾਂਦਾ। ਇਸੇ ਤਰ੍ਹਾਂ ਦੁਆਬ ਤੋਂ ਅਦੀਨਾ ਬੇਗ ਦੇ ਚਾਲੀ ਜਾਂ ਪੰਜਾਹ ਦੀਆਂ ਟੋਲੀਆਂ ਵਿਚ ਭੇਜੇ ਫੜੇ ਹੋਏ ਸਿੱਖਾਂ ਨਾਲ ਵੀ ਕੀਤਾ ਜਾਂਦਾ। ਮੀਰ ਮੋਮਨ ਦੀ ਅਗਵਾਈ ਵਿਚ ਮੁਗ਼ਲ ਫੌਜਾਂ ਸਿੱਖ ਔਰਤਾਂ ਨੂੰ ਫੜਕੇ ਮੀਰ ਮੰਨੂੰ ਨੂੰ ਪੇਸ਼ ਕਰਦੀਆਂ। ਉਹ ਉਨ੍ਹਾਂ ਉੱਤੇ ਤਸੀਹੇ ਦੇ ਕੇ ਧਰਮ ਬਦਲਣ ਲਈ ਮਜ਼ਬੂਰ ਕਰਦਾ। ਪਰ ਉਹ ਨਾ ਮੰਨਦੀਆਂ ਤਾਂ ਉਨ੍ਹਾਂ ਦੇ ਬੱਚਿਆਂ ਨੂੰ ਉਨ੍ਹਾਂ ਦੀਆਂ ਅੱਖਾਂ ਅੱਗੇ ਟੋਟੇ ਕਰਦਿੱਤਾ ਜਾਂਦਾ ਤੇ ਹੋਰ ਜ਼ੁਲਮ ਹੁੰਦੇ ਪਰ ਕਿਸੇ ਨੇ ਵੀ ਅਧੀਨਗੀ ਪਰਵਾਨ ਨਾ ਕੀਤੀ। ਮੀਰ ਮੰਨੂੰ ਖੁਦ ਵੀ ਘੋੜੇ ਤੇ ਸਵਾਰ ਹੋ ਸਿੱਖਾਂ ਦੇ ਸ਼ਿਕਾਰ ਕਰਨ ਲਈ ਨਿਕਲਦਾ। ਇਨ੍ਹਾਂ ਨੂੰ ਫੜ ਕੇ ਲਿਆਉਂਦਾ ਦਿੱਲੀ ਦਰਵਾਜ਼ੇ ਦੇ ਬਾਹਰ ਨਖਾਸ (ਘੋੜਿਆਂ ਦੀ ਮੰਡੀ) ਦੇ ਸਥਾਨ ਤੇ ਸੈਂਕੜੇ ਹੀ ਸਿੱਖ ਮੌਤ ਦੇ ਘਾਟ ਉਤਾਰ ਦਿੱਤੇ ਜਾਂਦੇ ਤੇ ਉਨ੍ਹਾਂ ਦੇ ਸਿਰਾਂ ਨਾਲ ਖੂਹ ਭਰ ਦਿੱਤੇ ਜਾਂਦੇ ਪਰ ਸਿੱਖ ਫਿਰ ਵੀ ਨਾ ਝੁਕਦੇ ਤੇ ਗਾਉਂਦੇ ਮੰਨੂੰ ਅਸਾਡੀ ਦਾਤਰੀ, ਅਸੀਂ ਮੰਨੂੰ ਦੇ ਸੋਏ,
ਜਿਉਂ ਜਿਉਂ ਮੰਨੂੰ ਵੱਢਦਾ, ਅਸੀਂ ਦੂਣ ਸਵਾਏ ਹੋਏ।
2 ਨਵੰਬਰ 1753: ਮੀਰ ਮੰਨੂੰ ਘੋੜੇ ਤੇ ਚੜ੍ਹਕੇ ਸਿੱਖਾਂ ਦੇ ਸ਼ਿਕਾਰ ਲਈ ਨਿਕਲਿਆ ਤਾਂ ਇਕ ਥਾਂ ਗੋਲੀ ਦੀ ਆਵਾਜ਼ ਸੁਣਕੇ ਘੋੜਾ ਤ੍ਰਭਕਿਆ ਤੇ ਮੀਰ ਮੰਨੂੰ ਕਾਠੀ ਤੋਂ ਹੇਠਾਂ ਡਿੱਗ ਪਿਆ ਤੇ ਡਿੱਗਦੇ ਸਮੇਂ ਉਸ ਦਾ ਪੈਰ ਰਕਾਬ ਵਿਚ ਫਸ ਗਿਆ। ਘੋੜੇ ਨੇ ਉਸਨੂੰ ਘਸੀਟਿਆ ਤੰ ਇਸ ਕਾਰਨ 4 ਨਵੰਬਰ ਨੂੰ ਉਸ ਦੀ ਮੌਤ ਹੋ ਗਈ। ਦਿੱਲੀ ਦੇ ਬਾਦਸ਼ਾਹ ਅਹਿਮਦ ਸ਼ਾਹ ਨੇ ਆਪਣੇ ਤਿੰਨ ਸਾਲ ਦੇ ਬਾਲਕ ਪੁੱਤਰ ਮਹਿਮੂਹ ਸ਼ਾਹ ਨੂੰ ਲਾਹੌਰ ਤੇ ਮੁਲਤਾਨ ਦਾ ਗਵਰਨਰ ਥਾਪਿਆ ਤੇ ਮੀਰ ਮੰਨੂੰ ਦੇ ਦੋ ਸਾਲਦੇ ਪੁੱਤਰ ਮੁਹੰਮਦ ਅਮੀਨ ਖਾਂ ਨੂੰ ਨਾਇਬ ਗਵਰਨਰ ਪਰ ਇਹ ਡਰਾਮਾ4 ਦਿਨ ਰਿਹਾ।
7 ਨਵੰਬਰ 1753: ਮੀਰ ਮੰਨੂੰ ਦੇ ਭਰਾ ਮੀਰ ਨਿਜ਼ਾਮੁਦੀਨ ‘ਇੰਤਜ਼ਾਮ-ਉਦ-ਦੌਲਾ’ ਨੂੰ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਗਿਆ ਪਰ ਉਹ ਕੇਂਦਰੀ ਵਜੀਰ ਹੋਣ ਕਰਕੇ ਸੱਤਾ ਕਸੂਰ ਦੇ ਮੀਰ ਮੋਮਲ ਦੇ ਹਥ ਵਿਚ ਰਹੀ ਜਿਸਨੇ ਭਿਖਾਰੀ ਖਾਂ ਨੂੰ ਭਿਆਲੀ ਹਾਕਮ ਦੇ ਤੌਰ ਤੇ ਲਾਹੌਰ ਸੰਭਾਲਿਆ। ਜਲੰਭਰ ਅਦੀਨਾ ਬੇਗ ਦੀ ਫੌਜਦਾਰੀ ਵਿਚ ਹੀ ਰਿਹਾ। ਅਫਗਾਨਿਸਤਾਨ ਦੇ ਬਾਦਸ਼ਾਹ ਨੇ ਵੀ ਇਹ ਮਨਜੂਰੀ ਦੇ ਦਿੱਤੀ। ਮਈ 1754 ਨੂੰ ਬਾਲ ਗਵਰਨਰ ਮੁਹੰਮਦ ਅਮੀਨ ਖਾਂ ਮਰ ਗਿਆ ਤਾਂ ਉਸਦੇ ਮਾਂ ਮੁਰਾਦ ਬੇਗਮ (ਮੁਗ਼ਲਾਨੀ ਬੇਗਮ) ਨੇ ਸੰਭਾਲੀ।
1754: ਅਹਿਮਦ ਸ਼ਾਹ ਨੂੰ ਉਤਾਰ ਕੇ ਆਲਮਗੀਰ ਦੂਜਾ ਬਾਦਸ਼ਾਹ ਬਣਿਆ ਜਿਸਨੇ ਮੋਮਨ ਖਾਂ ਨੂੰ ਲਾਹੌਰ ਦਾ ਗਵਰਨਰ ਨਿਯੁਕਤ ਕੀਤਾ ਪਰ ਮੁਗ਼ਲਾਣੀ ਬੇਗਮ ਉਲੰਘਣਾ ਕਰਦੀ ਰਹੀ ਜੋ ਖੁਦ ਇਕ ਬਦਕਾਰ ਔਰਤ ਸੀ ਐਮਨਾਬਾਦ ਦੇ ਖਵਾਜਾ ਮਿਰਜ਼ਾ ਜਾਨ ਨੇ ਬੇਗਮ ਨੂੰ ਜੇਲ੍ਹ ਵਿਚ ਪਾ ਦਿੱਤਾ ਪਰ ਅਫ਼ਗਾਨੀ ਬਾਦਸ਼ਾਹ ਦੀ ਮੱਦਦ ਨਾਲ ਉਹ ਅਪ੍ਰੈਲ 1755 ਨੂੰ ਫਿਰ ਸੱਤਾਧਾਰੀ ਬਣ ਗਈ ਪਰ ਜੁਲਾਈ 1755 ਵਿਚ ੁਬੈਦ ਉੱਲਾ ਖਾਂ ਨੇ ਬੇਗਮ ਨੂੰ ਨਜ਼ਰਬੰਦ ਕਰਕੇ ਰਾਜ-ਪ੍ਰਬੰਧ ਸੰਭਾਲਿਆ। ਛੇਤੀ ਹੀ ਉਸ ਦੀ ਥਾਂ ਦਿੱਲੀ ਦਰਬਾਰ ਨੇ ਪਹਿਲਾਂ ਮੋਮਨ ਖਾਂ ਤੇ ਅਦੀਨਾ ਬੇਗ ਨੂੰ ਗਵਰਨਰ ਲਾਇਆ ਗਿਆ ਜਿਸ ਨੇ ਜਮਾਲ ਉਦੀਨ ਨੂੰ ਨਵਾਬ ਲਾਇਆ ਤੇ ਖੁਦ ਜਲੰਧਰ ਚਲਿਆ ਗਿਆ। ਬੇਗਮ ਨੇਜੇਲ੍ਹ ਵਿਚੋਂ ਚਿੱਠੀਆਂ ਭੇਜ ਅਫ਼ਗਾਨਾਂ ਤੋਂ 25 ਨਵੰਬਰ 1756 ਨੂੰ ਲਾਹੌਰ ਉੱਤੇ ਕਬਜ਼ਾ ਕਰਵਾ ਲਿਆ। ਇਨ੍ਹਾਂ ਦੋ ਸਾਲਾਂ ਵਿਚ ਸਿੱਖਾਂ ਨੇ ਆਪਣਾ ਦਬਦਬਾ ਵਧਾ ਲਿਆ। ਲਾਹੌਰ ਜਿੱਤ ਕੇ ਇਸ ਚੌਥੇ ਹਮਲੇ ਵਿਚ ਅਬਦਾਲੀ 28 ਜਨਵਰੀ 1757 ਨੂੰ ਸ਼ਾਹੀ ਕਿਲੇ ਦਿੱਲੀ ਵਿਚ ਦਾਖਲ ਹੋ ਗਿਆ ਤੇ ਬਾਦਸ਼ਾਹ ਦਿੱਲੀ ਨੇ ਈਨ ਮੰਨ ਲਈ। ਅਬਦਾਲੀ ਨੇ ਕਰੋੜਾਂ ਰੁਪਏ ਲੁੱਟੇ ਤੇ ਆਲਮਗੀਰ ਦੀ ਧੀ ਸ਼ਾਹ ਦੇ ਪੁੱਤਰ ਸ਼ਹਿਜ਼ਾਦਾ ਤੈਮੂਰ ਨਾਲ ਵਿਆਹ ਕਰ ਦਿੱਤਾ ਗਿਆ ਤੇ ਖੁਦ ਪਿਛਲੇ ਬਾਦਸ਼ਾਹ ਮੁਹੰਮਦ ਸ਼ਾਹ ਦੀ ਧੀ ਨਾਲ ਵਿਆਹ ਕਰ ਲਿਆ। ਮਥਰਾ ਬ੍ਰਿੰਦਾਬਨ ਵਿਚ ਹੋਲੀ ਦੇ ਮੌਕੇ ਤੇ ਹਿੰਦੂਆਂ ਦਾ ਅੰਨ੍ਹੇਵਾਹ ਕਤਲ ਕੀਤਾ। ਬੈਰਾਗੀ ਤੇ ਸੰਨਿਆਸੀ ਸਾਧੂਆਂ ਨੂੰ ਕਤਲ ਕਰਕੇ ਇਨ੍ਹਾਂ ਦੇ ਮੂੰਹ ਨਾਲ ਮਰੀ ਗਊ ਦਾ ਸਿਰ ਲਾਇਆ ਗਿਆ ਅਤੇ ਉਸਦੀ ਧੌਣ ਦੁਆਲੇ ਰੱਸੇ ਨਾਲ ਬੰਨਿ੍ਹਆ ਲੱਖਾਂ ਹਿੰਦੂਆਂ ਦਾ ਕਤਲੇਆਮ ਹੋਇਆ। ਦਿੱਲੀ ਵਿਚ ਗਾਜ਼ੀ-ਉਦ-ਦੀਨ ਨੂੰ ਆਪਣਾ ਵਜ਼ੀਰ ਤੇ ਨਜ਼ੀਬ-ਉ-ਦੌਲਾ ਨੂੰ ਏਜੰਟ ਬਣਾਕੇ, ਲਾਹੌਰ, ਸਰਹਿੰਦ, ਕਸ਼ਮੀਰ, ਥੱਟਾ ਤੇ ਮੁਲਤਾਨ ਆਪਣੇ ਬੇਟੇ ਤੈਮੂਰ ਅਧੀਨ ਕਰਕੇ ਸ਼ਾਹ ਦਾ ਖਿਤਾਬ ਦੇ ਦਿੱਤਾ ਤੇ ਜਹਾਨ ਖਾਂ ਨੂੰ ਨਾਇਬ-ਨਿਯੁਕਤ ਕੀਤਾ। ਅਰਬਾਂ ਦਾ ਲੁੱਟ ਦਾ ਸਮਾਨ ਉਹ ਅਫਗਾਨਿਸਤਾਨ ਲੈ ਗਿਆ। ਸਿੱਖਾਂ ਨੇ ਅਬਦਾਲੀ ਦੇ ਇਸ ਹਮਲੇ ਤੋਂ ਦੁਖੀ ਹੋਈ ਜਨਤਾ ਲਈ ‘ਰਾਖੀ’ ਪ੍ਰਬੰਧ ਦੀ ਸਥਾਪਨਾ ਕੀਤੀ। ਸਵਤੰਤਰਤਾ ਉਨ੍ਹਾਂ ਦਾ ਦਾਈਆ ਹੋ ਗਿਆ ਤੇ ਕੁਰਬਾਨੀ ਉਨ੍ਹਾਂ ਦਾ ਸਿਦਕ। ‘ਰਾਖੀ’ ਅਨੁਸਾਰ ਸਿੱਖ ਹਿੰਦੂ ਮੁਸਲਮਾਨ ਸਭ ਲਈ ਬਰਾਬਰ ਦੀ ਰੱਖਿਆ ਦਾ ਪ੍ਰਬੰਧ ਸਰਕਾਰੀ ਵਾਰਸ਼ਿਕ ਕਰ ਦਾ ਪੰਜਵਾਂ ਹਿੱਸਾ ਲੈ ਕੇ ਕੀਤਾ ਜਾਂਦਾ। ਜਿਸ ਲਈ ਧਾੜਵੀਆਂ ਤੇ ਹਮਲਾਵਰਾਂ ਤੋਂ ਜਾਨ ਤੱਕ ਦੀ ਬਾਜ਼ੀ ਲੈ ਕੇ ਵੀ ਸਿੱਖ ਜਨਤਾ ਦੀ ਰੱਖਿਆ ਕਰਦੇ। ‘ਰਾਖੀ’ ਪ੍ਰਬੰਧ ਹਰ ਇਲਾਕੇ ਦਾ ਸਰਦਾਰ ਆਪਣੇ ਜਿੰਮੇ ਲੈਂਦਾ ਜਿਸ ਨੂੰ ਮਿਸਲਦਾਰੀ ਕਿਹਾ ਜਾਣ ਲੱਗ ਪਿਆ। ਸਰਦਾਰ ਆਪਣੇ ਇਲਾਕੇ ਵਿਚ ਕਿਲੇ ਵੀ ਕਾਇਮ ਕਰਨ ਲੱਗ ਪਏ। ਜੱਸਾ ਸਿੰਘ ਆਹਲੂਵਾਲੀਆ ਨੇ ਪਹਿਲਾਂ ਹੀ ਆਪਣੇ ਲਈ ਜਲੰਧਰ-ਦੁਆਬ ਵਿਚ ਇਕ ਰਾਜ ਕਾਇਮ ਕਰਲਿਆ ਸੀ। ਜੈ ਸਿੰਘ ਘਨਈਆ ਅਤੇ ਜੱਸਾ ਸਿੰਘ ਰਾਮਗੜ੍ਹੀਆ ਨੇ ਬਟਾਲੇ ਦੁਆਲੇ ਦਾ ਇਲਾਕਾ ਇਸ ਨੂੰ ਰਿਆੜਕੀ ਕਹਿੰਦੇ ਸਨ ਆਪਣੇ ਅਧਿਕਾਰ ਖੇਤਰ ਵਿਚ ਲੈ ਲਿਆ। ਹਰੀ ਸਿੰਘ, ਝੰਡਾ ਸਿੰਘ, ਗੁੱਜਰ ਸਿੰਘ, ਲਹਿਣਾ ਸਿੰਘ ਵਰਗੇ ਭੰਗੀ ਸਰਦਾਰਾਂ ਨੇ ਬਾਰੀ ਅਤੇ ਦੁਆਬ ਅਤੇ ਰਚਨਾ ਦੁਆਬ ਇਲਾਕਿਆਂ ਵਿਚ ਆਪਣਾ ਰਾਜ ਕਾਇਮ ਕੀਤਾ। ਦਰਿਆ ਰਾਵੀ ਅਤੇ ਘੱਰਾ ਦੇ ਵਿਚਕਾਰ ਦਾ ਇਲਾਕਾ ਜਿਸ ਨੂੰ ਨੱਕਾ ਕਹਿੰਦੇ ਸਨ, ਕਈ ਸਰਦਾਰਾਂ ਦੇ ਕਬਜ਼ੇ ਵਿਚ ਆ ਗਿਆ। ਸ਼ੁਕਰਚਕੀਆ ਦੇ ਆਗੂ ਸਰਦਾਰ ਚੜ੍ਹਤ ਸਿੰਘ ਨੇ ਗੁਜਰਾਂਵਾਲੇ ਦੇ ਆਲ਼ੇ-ਦੁਆਲੇ ਦੇ ਇਲਾਕੇ ਉੱਤੇ ਕਬਜ਼ਾ ਕਰ ਲਿਆ ਅਤੇ ਕਦੇ ਕਦੇ ਉਸ ਦੀ ਫੌਜ ਜਿਹਲਮ ਦਰਿਆ ਤੋਂ ਪਾਰ ਵੀ ਚਲੀ ਜਾਂਦੀ ਸੀ।
ਮਾਰਚ 1757: ਸਿੱਖ ਸਰਦਰ ਆਲਾ ਸਿੰਘ ਨੂੰ ਅਗਵਾਈ ਵਿਚ ਸਰਹਿੰਦ ਦੇ ਸਥਾਨ ਤੇ ਇਕੱਠੇ ਹੋਏ ਅਤੇ ਤੈਮੂਰ ਅਤੇ ਜਹਾਨ ਖਾਂ ਦੀ ਫੌਜ ਦੇ ਅਗਲ ੇਹਿੱਸੇ ਤੇ ਟੁੱਟ ਕੇ ਪੈ ਗਏ। ਉਨ੍ਹਾਂ ਤੋਂ ਉਸ ਖਜ਼ਾਨੇ ਦਾ ਬਹੁਤ ਸਾਰਾ ਹਿੱਸਾ ਜੋ ਦਿੱਲੀ ਤੋਂ ਲੁੱਟ ਕੇ ਲਿਆਏ ਸਨ ਖੋਹ ਲਿਆ। ਇਕ ਹੋਰ ਹਮਲਾ ਮੇਵਾੜਕੋਟ ਦੇ ਸਥਾਨ ਤੇ ਕੀਤਾ ਤੇ ਅਫਗਾਨ ਸੈਨਾ ਨੂੰ ਲੁੱਟਿਆ। ਅਫਵਾਹਾਂ ਉੱਡੀਆਂ ਕਿ ਤੈਮੂਰ ਨੂੰ ਸਿੱਖਾਂ ਨੇ ਮਾਰ ਦਿੱਤਾ ਹੈ। ਬਦਲੇ ਵਿਚ ਅਹਿਮਦ ਸ਼ਾਹ ਨੇ ਕਰਤਾਰਪੁਰ ਨਗਰ ਬਰਬਾਦ ਕਰਦਿੱਤਾ। ਗੁਰਦੁਆਰੇ ਨੂੰ ਅੱਗ ਲਾ ਦਿੱਤੀ ਤੇ ਥੰਮ੍ਹ ਸਾਹਿਬ ਨੂੰ ਸਾੜ ਦਿੱਤਾ। ਗੁਰਦੁਆਰੇ ਵਿਚ ਕਤਲ ਗਊਆਂ ਦਾ ਖੂਨ ਛਿੜਕਿਆ ਗਿਆ। ਅਵੇਸਲੇ ਫੜੇ ਗਏ ਸਿੱਖਾਂ ਨੂੰ ਕਤਲ ਕੀਤਾ ਗਿਆ ਤੇ ਸਾਰਾ ਸ਼ਹਿਰ ਨਿਰਦਇਤਾ ਨਾਲ ਲੁੱਟਿਆ ਗਿਆ। ਤੈਮੂਰ ਨੂੰ ਇਲਾਕੇ ਦਾ ਗਵਰਨਰ ਥਾਪਿਆ ਗਿਆ। ਅਬਦਾਲੀ ਨੂੰ ਕੰਧਾਰ ਪਰਤਦੇ ਨੂੰ ਸ. ਚੜ੍ਹਤ ਸਿੰਘ ਨੇ ਗੋਲਾਬਾਰੀ ਨਾਲ ਬਹੁਤ ਤੰਗ ਕੀਤਾ ਤੇ ਝਪਟਾਂ ਦੀ ਲੜਾਈ ਨਾਲ ਬਹੁਤ ਨੁਕਸਾਨ ਕੀਤਾ। ਤੈਮੂਰ ਖਾਂ ਨੇ ਅਤਾਈ ਖਾਂ ਤੇ ਜਹਾਨ ਖਾਂ ਨੂੰ ਭਾਰੀ ਸੈਨਾ ਨਾਲ ਸ੍ਰੀ ਅੰਮ੍ਰਿਤਸਰ ਵਿਚ ਹੋਣ ਵਾਲੇ ਮੇਲੇ ਉੱਤੇ ਹਮਲਾ ਬੋਲਣ ਲਈ ਕਿਹਾ। ਮੌਹਰਵਾਲ ਨਾਂ ਦੇ ਥਾਂ ਤੇ ਜਹਾਨ ਖਾਂ ਨਾਲ ਜੰਗ ਵਿਚ ਸ਼ਾਹੀ ਸੈਨਾ ਸਿੱਖਾਂ ਕੋਲੋਂ ਮਾਰ ਖਾ ਕੇ ਭੱਜ ਪਈ ਪਰ ਅਤਾਈ ਖਾਂ ਦੇ ਆਉਣ ਨਾਲ ਜਹਾਨ ਖਾਂ ਨੇ ਮੌਕਾ ਸੰਭਾਲ ਲਿਆ ਤੇ ਅੰਮ੍ਰਿਤਸਰ ਦਰਬਾਰ ਸਾਹਿਬ ਵਿਚ ਆ ਦਾਖਲ ਹੋਏ। ਪਹਿਰੇਦਾਰ ਸੇਵਾਦਾਰਾਂ ਨੂੰ ਮਾਰ ਕੇ ਪਵਿੱਤਰ ਸਰੋਵਰ ਨੂੰ ਦੂਸ਼ਿਤ ਕੀਤਾ। ਬਾਬਾ ਦੀਪ ਸਿੰਘ ਨੇ ਜਿਸ ਤਰ੍ਹਾਂ ਹਰਿਮੰਦਰ ਸਾਹਿਬ ਦੀ ਸੀਸ ਦੇ ਕੇ ਰੱਖਿਆ ਕੀਤੀ ਉਹ ਬਹਾਦਰੀ ਦੀ ਦਾਸਤਾਨ ਬਣ ਗਈ।
ਦਸੰਬਰ 1757: ਸਿੱਖਾਂ ਦੇ ਸੋਢੀ ਵਡਭਾਗਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ ਨੇ ਹੁਸ਼ਿਆਰਪੁਰ ਦੇ ਪਿੰਡ ਪਿੰਡ ਮੌੜੀ ਦੇ ਸਥਾਨ ਤੇ ਅਦੀਨਾ ਬੇਗ ਨਾਲ ਸਮਝੌਤਾ ਕੀਤਾ ਜਿਸ ਅਨੁਸਾਰ ਅਫਗਾਨਾਂ ਉੱਤੇ ਸਾਂਝਾ ਹਮਲਾ ਕਰਨਾ ਸੀ। ਹੁਸ਼ਿਆਰਪੁਰ ਦੇ ਮਾਹਿਲਪੁਰ ਕਸਬੇ ਨੇੜੇ ਅਫਗਾਨੀ ਸੈਨਾ ਨਾਲ ਦਸੰਬਰ 1757 ਨੂੰ ਕਿ ਖੂਨੀ ਲੜਾਈ ਹੋਈ। ਪੈਜਗੜ੍ਹ ਦੇ ਕਰਮ ਸਿੰਘ ਨੇ ਇਸ ਲੜਾਈ ਵਿਚ ਆਪਣੀ ਬਹਾਦੁਰੀ ਦੇ ਵਿਸ਼ੇਸ਼ ਜੌਹਰ ਵਿਖਾਏ। ਅਫਗਾਨੀ ਜਰਨੈਲ ਬੁਲੰਦ ਖਾਂ ਮਾਰਿਆ ਗਿਆ ਅਤੇ ਮੁਰਾਦ ਖਾਂ ਭੈ ਭੀਤ ਹੋ ਕੇ ਲਾਹੌਰ ਭੱਜ ਗਿਆ ਤੇ ਸਾਰਾ ਸਾਜ਼ੋ-ਸਮਾਨ ਛੱਡ ਕੇ ਭੱਜ ਗਿਆ। ਜੇਤੂ ਜਲੰਧਰ ਸਾਹਿਬ ਤੇ ਟੁੱਟ ਪਏ ਤੇ ਕਰਤਾਰਪੁਰ ਵਿਚ ਕੀਤੀਆਂ ਨਾਸਲ ਅਲੀ ਦੀਆਂ ਕਰਤੂਤਾਂ ਦਾ ਭਿਆਨਕ ਬਦਲਾ ਲਿਆ। ਸੋਢੀ ਵਡਭਾਗ ਸਿੰਘ ਨੇ ਸ਼ਹਿਰ ਨੂੰ ਲੁੱਟ ਲੈਣ ਦਾ ਹੁਕਮ ਦਿੱਤਾ ਤੇ ਢਾਈਆਂ ਹੋਈਆਂ ਸਿੱਖ ਇਮਾਰਤਾਂ ਨੂੰ ਮੁੜ ਉਸਾਰਨ ਦਾ ਹੁਕਮ ਦਿੱਤਾ। ਸਿੱਖਾਂ ਨੂੰ ਅਦੀਨਾ ਬੇਗ ਨੇ ਇਕ ਲੱਖ ਪੰਜੀ ਹਜ਼ਾਰ ਰਾਖੀ ਵਜੋਂ ਦਿੱਤਾ ਤੇ 1000 ਰੁਪੈ ਦਾ ਕੜਾਹ ਪ੍ਰਸ਼ਾਦ ਵਰਤਾਇਆ।
ਜਨਵਰੀ 1758: ਤੈਮੂਰ ਦੇ ਜਰਨੈਲ ਖਵਾਜਾ ਊਬੈਲਉਲਾ ਦੀ 20,000 ਸੈਨਾ ਨੂੰ ਸਿੱਖਾਂ ਨੇ ਹਰਾਇਆ।
ਮਾਰਚ 1758: ਅਦੀਨਾ ਬੇਗ ਦੇ ਸੱਦੇ ਤੇ ਰਘੂ ਨਾਥ ਰਾਉ ਮਰਹੱਟਾ ਵੱਡੀ ਸੈਨਾ ਲੈ ਕੇ ਅਬਦੁਲ ਸੱਮਦ ਖਾਂ ਸਰਹਿੰਦ ਦੇ ਅਬਦਾਲੀ ਗਵਰਨਰ ਵਿਰੁੱਧ ਆਇਆ। ਆਹਲੂਵਾਲੀਆ ਭੰਗੀ, ਰਾਮਗੜ੍ਹੀਆ, ਸ਼ੁਕਰਚੱਕੀਆ ਕ੍ਰੋੜ ਸਿੰਘੀਆ ਆਦਿ ਮਿਸਲਾਂ ਨੇ ਸਰਹਿੰਦ ਉਪਰ ਹਮਲੇ ਵਿਚ ਮਰਹੱਟਿਆਂ ਦਾ ਸਾਥ ਦਿੱਤਾ। ਇਸ ਪਿੱਛੋਂ ਸਿੱਖ ਅਤੇ ਮਰਹੱਟੇ ਲਾਹੌਰ ਪਹੁੰਚੇ ਤਾਂ ਤੈਮੂਰ ਅਤੇ ਜਹਾਨ ਖਾਨ ਅਫਗਾਨ ਨੱਠ ਖੜ੍ਹੇ। ਸਿੱਖਾਂ ਨੇ ਪਿੱਛਾ ਕਰਕ ੇਬਹੁਤ ਸਾਰੇ ਅਫਗਾਨਾਂ ਨੂੰ ਕੈਦ ਕਰ ਲਿਆ ਤੇ ਹਰਿਮੰਦਰ ਸਾਹਿਬ ਲਿਆਕੇ ਸਰੋਵਰ ਦੀ ਸਫਾਈ ਕਰਵਾਈ। ਮਰਹੱਟਿਆਂ ਨੇ ਅਦੀਨਾ ਬੇਗ ਨੂੰ ਲਾਹੌਰ ਦਾ ਗਵਰਨਰ ਮੁਕਰਰ ਕੀਤਾ ਜਿਸ ਦੇ ਬਦਲੇ ਵਿਚ ਉਸ ਨੇ 75 ਲੱਖ ਰੁਪਿਆ ਸਲਾਨਾ ਦੇਣ ਦਾ ਵਚਨ ਕੀਤਾ। ਦਸ ਮਈ 1758 ਨੂੰ ਰਘੂਨਾਥ ਰਾਉ ਸੈਨਾ ਲੈ ਕੇ ਵਾਪਸ ਮੁੜ ਗiਆ ਤਾਂ ਅਦੀਨਾ ਬੇਗ ਨੇ ਦੀਵਾਨ ਹੀਰਾ ਮੱਲ ਤੇ ਮਹੰਤ ਆਨਿਲ ਦਾਸ ਅਧੀਨ ਮੁਹਿੰਮਾਂ ਦੇ ਕੇ ਸਿੱਖਾਂ ਵਿਰੁੱਧ ਕਾਰਵਾਈ ਕੀਤੀ।
ਸਤੰਬਰ 1758: ਅਦੀਨਾ ਬੇਗ ਦੀ ਮੌਤ ਸਿੱਖਾਂ ਵਿਰੁੱਧ ਮਹਿੰਮ ਖਤਮ।
ਮਾਰਚ 1759: ਅਫਗਾਨਾਂ ਨੇ ਜਹਾਨ ਖਾਂ ਅਧੀਨ ਲਾਹੌਰ ਉਪਰ ਹਮਲਾ ਕੀਤਾ ਪਰ ਸਿੱਖਾਂ ਅਤੇ ਮਰਹੱਟਿਆਂ ਨੇ ਹਰਾ ਭਜਾਇਆ। ਮਰਹੱਟਿਆਂ ਦਾ ਨੁਮਾਇੰਦਾ ਸਾਬਾ ਜੀ ਪਾਟਿਲ ਸੀ।
1759: ਅਬਦਾਲੀ ਦਾ ਪੰਜਵਾਂ ਹਮਲਾ, ਸੱਠ ਹਜ਼ਾਰ ਅਫਗਾਨ-ਪਛਾਣ ਸੈਨਾ ਲੈ ਕੇ ਅਬਦਾਲੀ ਨੇ ਪੰਜਾਬ ਵਲ ਕੂਚ ਕੀਤਾ। ਮਰਹੱਟਾ ਸਰਦਾਰ ਸਾਬਾ ਜੀ ਪਾਟਿਲ ਅਬਦਾਲੀ ਦੇ ਆਉਣ ਦੀ ਖਬਰ ਸੁਣਕੇ ਪੰਜਾਬ ਤੋਂ ਦੌੜ ਗਿਆ। ਸਿਖਾਂ ਨੇ ਪਹਿਲਾਂ ਅਬਦਾਲੀ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਵਿਚ ਦੋ ਹਜ਼ਾਰ ਅਫਗਾਨ ਮਾਰੇ ਗਏ ਪਰ ਬਾਅਦ ਵਿਚ ਉਨ੍ਹਾਂ ਨੇ ਉਸ ਦੀ ਰਾਹ ਵਿਚ ਕੋਈ ਰੁਕਾਵਟ ਨਾ ਪਾਈ। ਅਬਦਾਲੀ ਨੇ ਪੰਜਾਬ ਉਪਰ ਕਬਜ਼ਾ ਕਰਕੇ ਹਾਜੀ ਕਰੀਮ ਨੂੰ ਉਥੇ ਦਾ ਗਵਰਨਰ ਬਣਾਇਆ ਅਤੇ ਉਹ ਦਿੱਲੀ ਦੇ ਮੰਤਰੀ ਗਜੀਉਦੀਨ ਅਤੇ ਮਰਹੱਟਿਆਂ ਨੂੰ ਡੰਡ ਦੇਣ ਲਈ ਦਿੱਲੀ ਵੱਲ ਵਧਿਆ। ਤਰਾਵੜੀ ਦੇ ਮੈਦਾਨ ਵਿਚ ਉਸਨੇ ਮਰਹੱਟਿਆਂ ਨੂੰ ਬੁਰੀ ਤਰ੍ਹਾਂ ਹਰਾਇਆ।
14 ਜਨਵਰੀ 1761: ਪਾਨੀਪਤ ਦੀ ਤੀਜੀ ਲੜਾਈ : ਅਬਦਾਲੀ ਨੇ ਸਦਾ ਸ਼ਿਵ ਰਾਉ ਮਰਹੱਟੇ ਦੀ ਲੜਾਈ ਵਿਚ ਮਰਹੱਟੇ ਬੁਰੀ ਤਰ੍ਹਾਂ ਕੁਚਲੇ ਗਏ। ਮਹਾਰਾਜਾ ਆਲਾ ਸਿੰਘ ਨੇ ਮਰਹੱਟਿਆਂ ਦੀ ਰਸਟ ਪਾਣੀ ਨਾਲ ਸਹਾਇਤ ਕੀਤੀ। ਗੁੱਸੇ ਵਿਚ ਪਠਾਣਾਂ ਨੇ ਬਰਨਾਲਾ ਲੁੱਟਿਆ ਤੇ ਆਲਾ ਸਿੰਘ ਦੀ ਪਤਨੀ ਮਾਈ ਫੱਤੋ ਤੋਂ ਚਾਰ ਲੱਖ ਉਗਰਾਹਿਆ। ਮਾਰਚ 1761 ਨੂੰ ਅਬਦਾਲੀ ਨੇ ਫੁਰਮਾਨ ਰਾਹੀਂ ਆਲਾ ਸਿੰਘ ਨੂੰ ਪੱਕਾ ਮਹਾਰਾਜਾ ਕਰਾਰ ਕਰ ਦਿੱਤਾ। ਅਬਦਾਲੀ ਨੇ ਕਰੀਨ ਦਾਦ ਖਾਂ ਨੂੰ ਲਾਹੌਰ ਦਾ ਰਾਜਪਾਲ ਬਣਆਇਆ ਪਰ ਫੇਰ ਸਰਬੁਲੰਦ ਖਾਂ ਬਣਾਇਆ ਗਿਆ ਜਿਸ ਨੇ ਜਲੰਧਰ ਨੂੰ ਆਪਣੀ ਰਾਜਧਾਨੀ ਬਣਾਇਆ ਤੇ ਨਾਇਬ ਸਾਦਾਤ ਯਾਰ ਖਾਂ ਨੂੰ ਲਾਹੌਰ ਦਾ ਇੰਚਾਰਜ ਬਣਾਇਆ। ਇਸ ਪਿੱਛੋਂ ਦੀਵਾਨ ਸੂਰਤ ਸਿੰਘ ਤੇ ਮੀਰ ਮੋਮਨ ਖਾਂ ਗਵਰਨਰ ਬਣਾਏ ਗਏ।
7 ਨਵੰਬਰ 1760: ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿਚ ਦੀਵਾਲੀ ਨੂੰ ਸਰਬਤ ਖਾਲਸਾ ਇਕੱਤਰਤਾ ਹੋਈ ਜਿਸ ਵਿਚ ਗੁਰਮਤੇ ਦੁਆਰਾ ਲਾਹੌਰ ਉੱਤੇ ਕਬਜ਼ਾ ਕਰ ਲੈਣ ਦਾ ਫੈਸਲਾ ਕਰ ਲਿਆ। ਜੱਸਾ ਸਿੰਘ ਆਹਲੂਵਾਲੀਆ ਚੜ੍ਹਤ ਸਿੰਘ ਸ਼ੁਕਰਚੱਕੀਆ, ਜੈ ਸਿੰਘ ਘਨੱਈਆ, ਹਰੀ ਸਿੰਘ ਭੰਗੀ, ਗੁਜਰ ਸਿੰਘ, ਲਹਿਣਾ ਸਿੰਘ ਆਦਿ ਦੀ ਅਗਵਾਈ ਵਿਚ ਦਸ ਹਜ਼ਾਰ ਘੋੜ ਸਵਾਰ ਲਾਹੌਰ ਉੱਤੇ ਹਮਲਾ ਕਰਨ ਲਈ ਨਿੱਕਲ ਤੁਰੇ। ਨਾਕਾਬੰਦੀ ਕਰਕੇ ਉਨ੍ਹਾਂ ਨੇ ਲਾਹੌਰ ਲੁੱਟਣਾ ਸ਼ੁਰੂ ਕੀਤਾ। ਲਾਹੌਰ ਦੇ ਗਵਰਨਰ ਮੁਹੰਮਦ ਖਾਂ ਨੇ ਸਿੱਖਾਂ ਨੂੰ ਤੀਹ ਹਜ਼ਾਰ ਰੁਪਏ ਭੇਟ ਕੀਤਾ ਤਾਂ ਸਿੱਖ ਵਾਪਿਸ ਚਲੇ ਗਏ। ਪਰਤਦੇ ਅਬਦਾਲੀ ਨੂੰ ਉਨ੍ਹਾਂ ਸਤਲੁਜ ਨੇੜੇ ਘੇਰਾ ਪਾ ਕੇ ਲੁੱਟ ਦਾ ਸਾਮਾਨ ਖੋਹਿਆ ਤੇ ਤਕਰੀਬਨ ਬਾਈ ਸੌ ਹਿੰਦੂ ਇਸਤਰੀਆਂ ਨੂੰ ਛੁਡਾ ਕੇ ਘਰੋ ਘਰੀ ਪਹੁੰਚਾ ਦਿੱਤਾ। ਸਿੱਖ ਅਫਗਾਨਾਂ ਦਾ ਪਿੱਛਾ ਕਰਦੇ ਸਿੰਧ ਤੱਕ ਗਏ।
ਮਈ 1761: ਅਬਦਾਲੀ ਨੂੰ ਸਿੰਧ ਪਾਰ ਕਰਵਾ ਕੇ ਸਿੱਖਾਂ ਨੇ ਪੰਜਾਬ ਦੇ ਮਾਝੇ ਤੇ ਦੁਆਬੇ ਉੱਤੇ ਕਬਜ਼ਾ ਕਰਕੇ ਸ਼ਿਵਾਲਿਕ ਦੇ ਨਦੌਣ ਸ਼ਹਿਰ ਤੱਕ ਕਬਜ਼ਾ ਕੀਤਾ। ਚੁਹਾਰ ਮਹਲ ਵਿਚ ਫੌਜਦਾਰ ਖਵਾਜਾ ਮਿਰਜ਼ਾ ਜਾਨ ਨੇ ਮੁਕਾਬਲਾ ਕੀਤਾ ਤਾਂ ਮਾਰਿਆ ਗਿਆ। ਅਬਦਾਲੀ ਨੇ ਨੂਰਉਦ-ਦੀਨ ਬਅਜਈ ਨੂੰ ਭੇਜਿਆ ਤਾਂ ਚੜ੍ਹਤਸਿੰਘ ਨੇ ਉਸ ਤੋਂ ਅਧੀਨਗੀ ਮੰਨਵਾਈ। ਫਿਰ ਖਵਾਜਾ ਉਬੈਦ ਖਾਂ ਨੂੰ ਭੇਜਿਆ ਗਿਆ ਤਾਂ ਚੜ੍ਹਤ ਸਿੰਘ ਦੀ ਮਦਦ ਲਈ ਜੱਸਾ ਸਿੰਘ ਆਹਲੂਵਾਲੀਆ, ਹਰੀ ਸਿੰਘ ਭੰਗੀ, ਜੈ ਸਿੰਘ ਘਨੱਈਆ, ਲਹਿਣਾ ਸਿੰਘ, ਸੋਭਾ ਸਿੰਘ, ਗੁਜਰ ਸਿੰਘ ਆਦਿ ਮੱਦਦ ਲਈ ਪਹੰਚੇ। ਉਬੈਦ ਖਾਂ ਭੱਜ ਗਿਆ ਤੇ ਬਹੁਤ ਸਾਰੀਆਂ ਤੋਪਾਂ, ਘੋੜੇ, ਊਠ ਤੇ ਸਟੋਰ ਛੱਡ ਗਿਆ ਜੋ ਸਿੱਖਾਂ ਹੱਥ ਲੱਗੇ।
ਨੂਰਉਦ-ਦੀਨ ਬਅਜਈ ਨੂੰ ਭੇਜਿਆ ਤਾਂ ਚੜ੍ਹਤ ਸਿੰਘ ਨੇ ੁਸ ਤੋਂ ਅਧੀਨਗੀ ਮਨਵਾਈ। ਫਿਰ ਖਵਾਜਾ ਉਬੈਦ ਖਾਂ ਨੂੰ ਭੇਜਿਆ ਗਿਆ ਤਾਂ ਚੜ੍ਹਤ ਸਿੰਘ ਦੀ ਮੱਦਦ ਲਈ ਜੱਸਾ ਸਿੰਘ ਆਹਲੂਵਾਲੀਆ, ਹਰੀ ਸਿੰਘ ਭੰਗੀ, ਜੈ ਸਿੰਘ ਘਨੱਈਆ, ਲਹਿਣਾ ਸਿੰਘ, ਸੋਭਾ ਸਿੰਘ, ਗੁੱਜਰ ਸਿੰਘ ਆਦਿ ਮੱਦ ਲਈ ਪਹੁੰਚੇ, ਉਬੈਦ ਖਾਂ ਭੱਜ ਗਿਆ ਤੇ ਬਹੁਤ ਸਾਰੀਾਂ ਤੋਪਾਂ, ਘੋੜੇ, ਊਠ ਤੇ ਸਟੋਰ ਛੱਡ ਗਿਆ ਜ ਸਿੱਖਾਂ ਹੱਥ ਲੱਗੇ। ਸਿੱਖਾਂ ਨੇ ਲਾਹੌਰ ਘੇਰ ਲਿਆ ਤਾਂ ਨਾਗਰਿਕਾਂ ਨੇ ਜੱਸਾ ਸਿੰਘ ਆਹਲੂਵਾਲੀਆ ਲਈ ਦਰਵਾਜ਼ੇ ਖੋਲ੍ਹ ਕੇ ਉਸ ਨੂੰ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ ਤੇ ਸੁਲਤਾਨ-ਉਦ-ਕੌਮ ਦਾ ਖਿਤਾਬ ਦੇ ਦਿੱਤਾ। ਉਸਨੇ ਗੁਰੂ ਜੀ ਦੇ ਨਾਂ ਤੇ ਸਿੱਕੇ ਚਲਾਏ ਜਿਨ੍ਹਾਂ ਤੇ ਲਿਖਿਆ ਹੁੰਦਾ ਸੀ-
ਦੇਗ਼ ਓ ਤੇਗ਼ ਓ ਫਤਹਿ ਓ ਨੁਸਰਤ ਬੇ-ਦਰੰਗ
ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ।
ਲਾਹੌਰ ਵਿਚ ਪੱਕੇ ਪੈਰ ਕਰਕੇ ਸਿੱਖ ਜਥੇਦਾਰ ਦੁਆਬੇ ਵੱਲ ਵਧੇ। ਖਵਾਜਾ ਉਬੈਦ ਖਾਂ ਲਾਹੌਰ ਕਿਲੇ ਵਿਚ ਰਿਹਾ। ਜਲੰਧਰ ਦੁਆਰ ਵਿਚ ਦੁਰਾਨੀ ਫੌਜਦਾਰ ਯਾਦਾਤ ਖਾਂ ਅਤੇ ਸਦੀਕ ਖਾਂ ਅਫਰੀਦੀ ਨੂੰ ਸਿੱਖਾਂ ਨੇ ਭਾਂਜ ਦਿੱਤੀ ਜਦ ਕਿ ਹਿੰਦੂ ਰਾਜਾ ਘੁਮੰਡ ਚੰਦ ਕਟੋਚ ਜੋ ਜਲੰਧਰ ਦਾ ਗਵਰਨਰ ਸੀ, ਸਿੱਖ ਆਉਂਦੇ ਵੇਖ ਪਹਾੜਾਂ ਵੱਲ ਚਲੇ ਗਏ। ਇਸ ਤਰ੍ਹਾਂ ਸਿੰਧ ਤੋਂ ਲੈ ਕੇ ਸਤਲੁਜ ਤੱਕ ਦਾ ਸਾਰਾ ਇਲਾਕਾ ਸਿੱਖਾਂ ਹੱਥ ਆ ਗਿਆ।
27 ਅਕਤੂਬਰ 1761: ਅੰਮ੍ਰਿਤਸਰ ਵਿਚ ਸਰਬੱਤ ਖਾਲਸਾ ਇਕਤ੍ਰਤਾ, ਗੁਰਮਤਾ ਪਾਸ ਕੀਤਾ ਕਿ ਅਹਿਮਦ ਸ਼ਾਹ ਦੇ ਸਾਰੇ ਸਾਥੀਆਂ ਅਤੇ ਸਮਰਥਕਾਂ ਦੇ ਅੱਡਿਆਂ ਉੱਤੇ ਜੋ ਮੁਲਕ ਦੀ ਆਜ਼ਾਦੀ ਦੇ ਰਾਹ ਵਿਚ ਰੁਕਾਵਟ ਸਿੱਧ ਹੋ ਰਹੇ ਸਨ ਕਬਜ਼ਾ ਕਰ ਲਿਆ ਜਾਏ। ਸਭ ਤੋਂ ਲਾਦੇ ਨਿਰੰਜਣੀਏ ਆਕਲ ਦਾਸ ਜੰਡਿਆਲੇ ਦਾ ਅੱਡਾ ਸੀ ਜੋ ਸਿੱਖ ਵਿਰੋਧੀ ਸੀ। ਉਸ ਨੂੰ ਸਿੱਖਾਂ ਦਾ ਫੈਸਲਾ ਦੱਸਿਆ ਗਿਆ ਤਾਂ ਉਸਨੇ ਅਬਦਾਲੀ ਨੂੰ ਚਿੱਠੀ ਲਿਖਕੇ ਬੁਲਵਾਇਆ। ਜੋ ਭਾਰਤ ਵੱਲ ਵਧਿਆ ਤਾਂ ਆਕਲ ਦਾਸ ਦੇ ਏਲਚੀਆਂ ਨੂੰ ਰੋਹਤਾਸ ਦੇ ਥਾਂ ਤੇ ਮਿਲਿਆ। ਅਬਦਲੀ ਜੰਡਿਆਲੇ ਪਹੁੰਚਿਆ ਤਾਂ ਸਿੱਖ ਸਰਹਿੰਦ ਪਹੁੰਚ ਗਏ।
3 ਮਾਰਚ 1762: 3 ਮਾਰਚ 1762 ਨੂੰ ਅਬਦਾਲੀ ਬਰਨਾਲਿਉਂ ਲਾਹੌਰ ਮੁੜਿਆ ਤਾਂ ਸਿੱਖਾਂ ਦੇ ਸਿਰ ਪੰਜਾਹ ਗੱਡਿਆਂ ਵਿਚ ਲੱਦਕੇ ਲੈ ਗਿਆ ਤੇ ਹਜ਼ਾਰਾਂ ਕੈਦੀ ਬਣਾਕੇ ਲੈ ਗਿਆ। ਸਿੱਖਾਂ ਦੇ ਸਿਰਾਂ ਨਾਲ ਮੀਨਾਰ ਉਸਾਰੇ ਗਏ ਅਤੇ ਮਸਜਿਦਾਂ ਨੂੰ ਸਿੱਖਾਂ ਦੇ ਖੂਨ ਨਾਲ ਧੋਤਾ ਗਿਆ।
10 ਅਪ੍ਰੈਲ 1762: ਵਿਸਾਖੀ ਦੇ ਉਤਸਵ ਤੇ ਅਬਦਾਲੀ ਨੇ ਸਿੱਖਾਂ ਉਪਰ ਹਮਲਾ ਕੀਤਾ ਜਿਥੇ ਹਜ਼ਾਰਾਂ ਸਿੱਖ ਇਕੱਠੇ ਸਨ। ਪਵਿੱਤਰ ਹਰਿਮੰਦਰ ਸਾਹਿਬ ਨੂੰ ਬਾਰੂਦ ਨਾਲ ਉਡਾ ਦਿੱਤਾ ਗਿਆ ਤੇ ਬੁੰਗੇ ਵੀ ਬਰਬਾਦ ਕਰ ਦਿੱਤੇ ਗਊਆਂ ਦੇ ਖੂਨ ਤੇ ਕੂੜੇ ਕਰਕਟ ਨਾਲ ਸਰੋਵਰ ਨੂੰ ਪੂਰ ਦਿੱਤਾ। ਬਾਰੂਦ ਨਾਲ ਉਡਦੇ ਇਕ ਰੋੜੇ ਨਾਲ ਅਹਿਮਦ ਸ਼ਾਹ ਅਬਦਾਲੀ ਜ਼ਖ਼ਮੀ ਹੋ ਗਿਆ। ਜਿਸ ਪਿਛੋਂ ਉਹ ਕਦੇ ਰਾਜ਼ੀ ਨਾ ਹੋਇਆ। ਅਬਦਾਲੀ ਲਾਹੌਰ ਟਿਕਿਆ ਤਾਂ ਸਿੱਖਾਂ ਨੇ ਬਦਲੇ ਖਾਤਰ ਜੈਨ ਖਾਂ ਤੇ ਹਮਲਾ ਕਰਕੇ ਈਨ ਮਨਵਾ ਲਈ ਤੇ ਪੰਜ ਹਜ਼ਾਰ ਰੁਪਏ ਕਰ ਵਜੋਂ ਵਸੂਲ ਕੀਾਤ। ਸਿੱਖ ਸਰਹਿੰਦ ਵੱਲ ਵਧੇ ਤਾਂ ਹਰਨੌਲਗੜ ਦੇ ਥਾਂ ਤੇ ਜੈਨ ਖਾਂ ਨੇ ਪਿਛਿਉਂ ਹਮਲਾ ਕਰ ਦਿੱਤਾ ਪਰ ਸਿੱਖਾਂ ਨੇ ਜੈਨ ਖਾਂ ਤੇ ਉਸ ਦੇ ਦੀਵਾਨ ਲਛਮੀ ਨਰਾਇਣ ਨੂੰ ਹਾਰ ਦਿੱਤੀ ਤੇ ਸਭ ਕੁਝ ਖੋਹ ਲਿਆ ਤੇ ਆਸੇ ਪਾਸੇ ਦੇ ਇਲਾਕੇ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਜੱਸਾ ਸਿੰਘ ਆਹਲੂਵਾਲੀਆ ਤੇ ਤਾਰਾ ਸਿੰਘ ਗੈਬਾ ਨੇ ਜਲੰਧਰ ਦੁਆਬਾ ਉੱਪਰ ਕਬਜ਼ਾ ਕਰ ਲਿਆ। ਚੜ੍ਹਤ ਸਿੰਘ ਤੇ ਭੰਗੀ ਸਰਦਾਰ ਲਾਹੌਰ ਦੇ ਉੱਤਰ ਅਤੇ ਉੱਤਰ-ਪੱਛਮ ਦੇ ਇਲਾਕੇ ਉਪਰ ਕਾਬਜ਼ ਹੋ ਗਏ।
ਅਗਸਤ-ਸਤੰਬਰ 1762: 25 ਅਗਸਤ ਤੋਂ 24 ਸਤੰਬਰ 1762 ਤੱਕ ਪੂਰਾ ਇਕ ਮਹੀਨਾ ਦਿੱਲੀ ਲਾਗੇ ਪਾਨੀਪਤ ਕਰਨਾਲ ਉੱਤੇ ਸਿੱਖਾਂ ਨੇ ਆਪਣਾ ਪ੍ਰਭਾਵ ਜਮਾਇਆ ਤੇ ਬਾਦਸ਼ਾਹ ਦਾ ਲਾਹੌਰ ਵੱਲ ਦਾ ਰਾਹ ਰੋਕ ਦਿੱਤਾ। ਸਿੱਖ ਬਿਨਾਂ ਡਰ ਸ਼ਾਹ ਦੇ ਡੇਰਿਆਂ ਉਦਾਲੇ ਘੁੰਮਦੇ।
17 ਅਕਤੂਬਰ 1762: ਦਿਵਾਲੀ ਦੇ ਮੌਕੇ ਉੱਤੇ ਸੱਠ ਹਜ਼ਾਰ ਸਿੱਖ ਅੰਮ੍ਰਿਤਸਰ ਇਕੱਠੇ ਹੋਏ ਤੇ ਸਰਬੱਤ ਖ਼ਾਲਸਾ ਕਰਕੇ ਅਬਦਾਲੀ ਤੋਂ ਬਦਲਾ ਲੈਣ ਦਾ ਫੈਸਲਾ ਕੀਤਾ। ਅਬਦਾਲੀ ਇਕੱਠ ਬਾਰੇ ਜਾਣਕੇ ਕਲਾਨੌਰ ਤੋਂ ਲਾਹੌਰ ਹੁੰਦਾ ਹੋਇਆ 16 ਅਕਤੂਬਰ 1762 ਨੂੰ ਅੰਮ੍ਰਿਤਸਰ ਆ ਗਿਆ, ਸਿੱਖ ਤਿਆਰ ਸਨ ਤੇ ਉਨ੍ਹਾਂ ਨੇ ਦੁਸ਼ਮਣ ਉਪਰ ਭਿਆਨਕ ਹਮਲਾ ਕੀਤਾ। ਮੱਸਿਆ ਵਾਲੇ ਦਿਨ ਅਫਗਾਨ ਪੂਰੀ ਤਾਕਤ ਨਾਲ ਲੜਦੇ ਰਹੇ। ਸੂਰਜ ਗ੍ਰਹਿਣ ਕਰਕੇ ਪੂਰਾ ਹਨੇਰਾ ਸੀ। ਸਿੱਖ ਹਨੇਰੇ ਹੋਏ ਲੜਾਈ ਦੇ ਮਾਹਰ ਸਨ ਉਨ੍ਹਾਂ ਅਦਬਾਲੀ ਉੱਤੇ ਭਾਰੀ ਹਮਲਾ ਕੀਤਾ ਤਾਂ ਅਬਦਾਲੀ ਨੂੰ ਘੇਰਾ ਛੱਡਕੇ ਲਾਹੌਰ ਭੱਜ ਜਾਣਾ ਪਿਆ। ਆਪਣਾ ਪ੍ਰਭਾਵ ਵਧਾਉਣ ਲਈ ਸਿੱਖ ਦੱਖਣ ਵੱਲ ਵਧੇ।
12 ਦਸੰਬਰ 1762- 10 ਅਪ੍ਰੈਲ 1763: ਅਹਿਮਦ ਸ਼ਾਹ ਲਾਹੌਰੋਂ ਅਫ਼ਗਾਨਿਸਤਾਨ ਪਰਤਿਆ। ਅਬਦਾਲੀ ਦੇ ਮੁੜਣ ਦੀ ਦੇਰ ਸੀ ਕਿ ਸਿੱਖਾਂ ਨੇ ਫੈਲਣਾ ਸ਼ੁਰੂ ਕਰ ਦਿੱਤਾ। ਬੁੱਢਾ ਦਲ ਜੱਸਾ ਸਿੰਘ ਆਹਲੂਵਾਲੀਆ ਅਧੀਨ ਤੇ ਤਰਣਾ ਦਲ ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ ਅਧੀਨ ਦੁਸ਼ਮਣਾਂ ਨੂੰ ਸੋਧਣ ਲੱਗ ਪਿਆ। ਦਰਬਾਰ ਸਾਹਿਬ ਨੂੰ ਮੁੜ ਉਸਾਰਿਆ ਗਿਆ ਤੇ ਪਵਿੱਤ੍ਰ ਸਰੋਵਰ ਨੂੰ ਦੁਬਾਰਾ ਸਾਫ਼ ਕੀਤਾ ਗਿਆ। ਦਿੱਲੀ ਤੇ ਅਵਧ (ਅਜੋਕੇ ਉੱਤਰ ਪ੍ਰਦੇਸ਼ ਵੱਲ ਵਧੇ ਤੇ ਸਹਾਰਨਪੁਰ ਜਾ ਮਾਰਿਆ, ਮੁਜਫਰ ਨਗਰ ਵਿਚ ਮੀਰਨਪੁਰ ਦੇ ਸੱਯਦਾਂ ਦੀਆਂ ਬਸਤੀਆਂ ਉਜਾੜੀਆਂ। ਸੂਰਜਮੱਲ ਦੇ ਬਦਲੇ ਲਈ ਜਦ ਜਾਟਾਂ ਨੇ ਸਿੰਘਾਂ ਨੂੰ ਮੱਦਦ ਲਈ ਬੁਲਾਇਆ ਤਾਂ ਇਨ੍ਹਾਂ ਨੇ ਨਜੀਬ-ਉਦ-ਦੌਲਾ ਨੂੰ ਘੇਰ ਲਿਆ। ਦਸ ਅਪ੍ਰੈਲ 1763 ਨੂੰ ਅੰਮ੍ਰਿਤਸਰ ਵਿਖੇ ਸਰਬਤ ਖ਼ਾਲਸਾ ਨੇ ਕਸੂਰ ਦੇ ਬ੍ਰਾਹਮਣਾਂ ਦੀ ਅਰਜ਼ ਤੇ ਉਸਮਾਨ ਖਾਂ ਉੱਤੇ ਹਮਲਾ ਕੀਤਾ। ਪੰਜ ਸੌ ਆਦਮੀ ਸਮੇਤ ਉਸਮਾਨ ਖਾਂ ਮਾਰਿਆ ਗਿਆ। ਬ੍ਰਾਹਮਣ ਇਸਤਰੀ ਜਿਸ ਨੂੰ ਉਸਮਾਨ ਖਾਂ ਨੇ ਖੋਹਿਆ ਵਾਪਸ ਪਤੀ ਪਾਸ ਪਹੁੰਚਾ ਦਿੱਤੀ।
1763: ਜੱਸਾ ਸਿੰਘ ਆਹਲੂਵਾਲੀਆ ਨੇ ਬਸੰਤਰ ਦਾਸ ਲਸਾੜਾ ਨੂੰ ਉੜਮੁੜ ਟਾਂਡਾ ਦੀ ਲੜਾਈ ਵਿਚ ਹਰਾ ਕੇ ਬਹੁਤ ਸਾਰੇ ਪਿੰਡਾਂ ਉੱਪਰ ਕਬਜ਼ਾ ਕਰ ਲਿਆ।
3 ਫਰਵਰੀ 1763 ਦੁਰਾਨੀ ਦਾ ਛੇਵਾਂ ਹਮਲਾ ਤੇ ਦੂਜਾ ਘੱਲੂਘਾਰਾ: ਅਬਦਾਲੀ ਲਹੌਰੋਂ ਹੁੰਦਾ ਹੋਇਆ ਮਾਲਵੇ ਵੱਲ ਵਧਿਆ। ਪੰਜ ਫਰਵਰੀ ਨੂੰ ਮਲੇਰਕੋਟਲੇ ਨੇੜੇ ਕੁੱਪ ਪਹੁੰਚ ਗਿਆ। ਜਿੱਥੇ ਸਾਰੇ ਪਾਸਿਉਂ ਇਕੱਠੇ ਹੋਏ ਤਕਰੀਬਨ ਤੀਹ ਹਜ਼ਾਰ ਸਿੱਖ ਪਰਿਵਾਰਾਂ ਸਮੇਤ ਸਨ। ਜੈਨ ਖਾਂ ਨੂੰ ਸਿੱਖਾਂ ਦੇ ਅਗਲੇ ਹਿੱਸੇ ਉੱਤੇ ਹਮਲਾ ਕਰਨ ਦਾ ਆਦੇਸ਼ ਸੀ ਤੇ ਉਹ ਆਪ ਪਿੱਛਲੇ ਪਾਸਿਓਂ ਹਮਲਾ ਕਰਨ ਲਈ ਵਧਿਆ। ਉਸਦੇ ਹੁਕਮ ਅਨੁਸਾਰ ਜੋ ਭੀ ਭਾਰਤੀ ਲਿਬਾਸ ਵਿਚ ਹੁੰਦਾ ਮਾਰ ਦਿੱਤਾ ਜਾਂਦਾ। ਸਿੱਖਾਂ ਨੂੰ ਅਚਨਚੇਤ ਘੇਰ ਲਿਆ ਗਿਆ। ਸਿੱਖਾਂ ਲੜ ਮਰਨਾ ਪਰਵਾਨ ਕੀਤਾ ਤੇ ਇਸਤਰੀਆਂ ਤੇ ਬੱਚਿਆਂ ਉਦਾਲੇ ਘੇਰਾ ਬੰਨ੍ਹਕੇ ਲੜਣਾ ਸ਼ੁਰੂ ਕੀਤਾ। ਸ਼ਾਮ ਸਿੰਘ ਕ੍ਰੋੜ ਸਿੰਘੀਆ, ਜੱਸਾ ਸਿੰਘ ਆਹਲੂਵਾਲੀਆ ਅਤੇ ਚੜ੍ਹਤ ਸਿੰਘ ਸ਼ੁਕਰਚੱਕੀਆ ਆਪਣੀ ਸੈਨਾ ਦੀ ਅਗਵਾਈ ਕਰ ਰਹੇ ਸਨ ਤੇ ਅਬਦਾਲੀ ਨੂੰ ਜੰਮ ਕੇ ਲੜਈ ਨਹੀਂ ਸਨ ਕਰਨ ਦੇ ਰਹੇ। ਕੁਤਬਾ ਬਾਹਮਨੀ ਤੇ ਗਹਿਲ ਆਦਿ ਪਿੰਡਾਂ ਨੇ ਪਿੱਛੇ ਹਟਦੇ ਸਿੱਖਾਂ ਨੂੰ ਸ਼ਰਨ ਨਾ ਦਿੱਤੀ ਸਗੋਂ ਸਿੱਖਾਂ ਉੱਪਰ ਹਮਲਾ ਕਰਕੇ ਉਨ੍ਹਾਂ ਨੂੰ ਮਾਰਿਆ। ਸਿੱਖ ਬਰਨਾਲੇ ਪਹੁੰਚਣਾ ਚਾਹੁੰਦੇ ਸਨ ਤੇ ਬਾਬਾ ਆਲਾ ਸਿੰਘ ਦੀ ਸਹਾਇਤਾ ਲੋਚਦੇ ਸਨ ਪਰ ਆਲਾ ਸਿੰਘ ਵੱਲੋਂ ਮਦਦ ਨਾ ਮਿਲਣ ਦੀ ਹਾਲਤ ਵਿਚ ਉਹ ਬਠਿੰਡੇ ਦੇ ਰੇਗਿਸਤਾਨ ਵਿਚ ਜਾਣਾ ਚਾਹੁੰਦੇ ਸਨ। ਉਨ੍ਹਾਂ ਦੇ ਬਰਨਾਲੇ ਪਹੁੰਚਣ ਤੋਂ ਪਹਿਲਾਂ ਹੀ ਅਫਗਾਨਾਂ ਨੇ ਘੇਰਾ ਤੋੜਕੇ ਸਿੱਖਾਂ ਦਾ ਕਤਲੇਆਮ ਕਰਨਾ ਸ਼ੁਰੂ ਕਰi ਦੱਤਾ। ਲੱਗਭੱਗ 10,000 ਬੰਦੇ ਮਾਰੇ ਗਏ ਦੱਸੇ ਜਾਂਦੇ ਹਨ ਤੇ ਇਸ ਨੂੰ ਸਿੱਖ ਇਤਿਹਾਸ ਦਾ ਦੂਜਾ ਮਹਾਨ ਘੱਲੂਘਾਰਾ ਜਾਂ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਦਮਦਮੇ ਵਾਲੀ ਬੀੜ ਵੀ ਏਥੇ ਗੁੰਮ ਗਈ, ਅਬਦਾਲੀ ਨੇ ਬਰਨਾਲਾ ਸਾੜ ਦਿੱਤਾ। ਆਲਾ ਸਿੰਘ ਨੇ ਪੰਜ ਲੱਖ ਰੁਪਈਆ ਦੇ ਕੇ ਅਬਦਾਲੀ ਨੂੰ ਠੰਢਿਆਂ ਕੀਤਾ ਤੇ ਸਵਾ ਲੱਖ ਰੁਪਈਆ ਦਾੜ੍ਹੀ ਕੇਸ ਬਚਾਉਣ ਲਈ ਦਿੱਤਾ।
ਨਵੰਬਰ 1763
ਸਿੱਖਾਂ ਨੂੰ ਦਿਵਾਲੀ ਦੇ ਮੌਕੇ ਉੱਤੇ ਅੰਮ੍ਰਿਤਸਰ ਇਕੱਠੇ ਹੋਏ ਵੇਖ ਅਹਿਮਦ ਸ਼ਾਹ ਅਬਦਾਲੀ ਨੇ 4 ਨਵੰਬਰ 1763 ਨੂੰ ਜਹਾਨ ਖਾਂ ਨੂੰ ਫੌਜ ਸਮੇਤ ਸਿੱਖਾਂ ਉੱਪਰ ਹਮਲੇ ਲਈ ਭੇਜਿਆ। ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਰੋਕ ਸਿੱਖਾਂ ਨੇ ਚੜ੍ਹਤ ਸਿੰਘ ਦੀ ਅਗਵਾਈ ਹੇਠ ਭੰਗੀ ਸਰਦਾਰ ਝੰਡਾ ਸਿੰਘ ਤੇ ਗੁੱਜਰ ਸਿੰਘ ਸਮੇਤ ਦੁਰਾਨੀ ਦੀ ਫੌਜ ਨੂੰ ਸਿਆਲਕੋਟ ਜਾ ਘੇਰਿਆ ਤੇ ਹਰਾ ਦਿੱਤਾ। ਭੱਜਦੇ ਜਹਾਨ ਖਾਂ ਦੇ ਰਿਸ਼ਤੇਦਾਰ ਤੱਕ ਪਿੱਛੇ ਸਿੱਖਾਂ ਦੇ ਹੱਥ ਆਏ ਪਰ ਸਿੱਖਾਂ ਨੇ ਸਹੀ ਸਲਾਮਤ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ। ਜੱਸਾ ਸਿੰਘ ਨੇ ਮਲੇਰਕੋਟਲੇ ਵਾਲੇ ਭੀਖਣ ਖਾਂ ਨੂੰ ਜਿਸਨੇ ਘੱਲੂਘਾਰੇ ਵਿਚ ਅਬਦਾਲੀ ਦਾ ਪੱਖ ਪੂਰਿਆ ਸੀ ਲੜਾਈ ਕਰਕੇ ਮਾਰ ਦਿੱਤਾ। ਸਿੱਖਾਂ ਨੇ ਵਧਦੀਆਂ ਜਾਨੀ ਖਾਮ ਮਾਨੀ ਖਾਂ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਫੜਕੇ ਸਰਹਿੰਦ ਦੇ ਨਵਾਬ ਦੇ ਸਪੁਰਦ ਕੀਤਾ ਸੀ, ਦੇ ਰਿਸ਼ਤੇਦਾਰਾਂ ਨੂੰ ਕੁੱਟ ਕੁੱਟ ਮਾਰ ਦਿੱਤਾ।
14 ਜਨਵਰੀ 1764
ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਧਾਨ ਸਿੱਖਾਂ ਨੇ ਸਰਹਿੰਦ ਉੱਤੇ ਹਮਲਾ ਕੀਤਾ। ਜੈਨ ਖਾਂ ਭੱਜਣ ਲੱਗਾ ਗੋਲੀ ਨਾਲ ਮਾਰਿਆ ਗਿਆ ਤੇ ਉਸਦੇ ਕਈ ਸੈਨਿਕ ਵੀ ਭੱਜਦਿਆਂ ਮਰੇ। ਸਿੱਖਾਂ ਸ਼ਹਿਰ ਲੁੱਟਿਆ ਤੇ ਇੱਟ ਨਾਲ ਇੱਟ ਵਜਾ ਦਿੱਤੀ। ਫਤਹਿਗੜ੍ਹ ਸਾਹਿਬ ਨਾਂ ਦਾ ਗੁਰਦੁਆਰਾ ਉਸ ਅਸਥਾਨ ਤੇ ਬਣਾਇਆ ਜਿੱਥੇ ਸਾਹਿਬਜ਼ਾਦੇ ਸ਼ਹੀਦ ਹੋਏ ਸਨ। ਸਰਹਿੰਦ ਦਾ ਸੂਬਾ ਸਿੱਖਾਂ ਨੇ ਆਪਸ ਵਿਚ ਵੰਡ ਲਿਆ। ਉੱਤਰ ਵਿਚ ਸਤਲੁਜ ਤੇ ਦੱਖਣ ਵਿਚ ਕਰਨਾਲ, ਰੋਹਤਕ ਤੇ ਪੂਰਬ ਵਿਚ ਜਮਨਾ ਤੱਕ ਦਾ ਇਲਾਕਾ ਤੇ ਪੱਛਮ ਵਿਚ ਬਹਾਵਲਪੁਰ ਦਾ ਇਲਾਕਾ ਸਿੱਖਾਂ ਅਧੀਨ ਹੋ ਗਿਆ। ਜਿਸ ਦੀ ਸੱਤ ਲੱਖ ਦੀ ਆਮਦਨ ਸੀ।
ਇਸ ਨਾਲ ਸਿੱਖਾਂ ਦਾ ਦਬਦਬਾ ਦੱਖਣ ਵਿਚ ਰੋਹਤਕ, ਕਰਨਾਲ ਤੱਕ, ਪੱਛਮ ਵਿਚ ਬਹਾਵਲਪੁਰ ਤੱਕ, ਪੂਰਬ ਵਿਚ ਜਮਨਾ ਤੱਕ ਫੈਲ ਗਿਆ। ਬੁੱਢਾ ਦਲ ਦੇ ਸਿੱਖਾਂ ਨੇ ਵਧਦੇ ਹੋਏ ਜ਼ਿਲ੍ਹਾ ਸਹਾਰਨਪੁਰ ਦੇ ਦਿਉਬੰਦ ਇਲਾਕੇ ਦੇ ਸੱਯਦਾਂ ਨੂੰ ਜਾ ਘੇਰਿਆ। ਬੂੜੀਆਂ ਤੋਂ ਜਮਨਾ ਦਰਿਆ ਪਾਰ ਕੀਤਾ ਅਤੇ ਗੰਗਾ ਦੇ ਦੁਆਬ ਦੇ ਸਾਦਾ, ਬਾਰਾ, ਮੀਰਨਪੁਰਸ ਚਤਰੌਰੀ ਬਸਤੀ ਆਦਿ ਇਲਾਕੇ ਲੁੱਟੇ। ਸਾਦਾਤ ਖਾਂ ਦਾ ਇਲਾਕਾ ਆਪਣੇ ਕਬਜ਼ੇ ਵਿਚ ਲੈ ਕੇ ਉਹ ਹਾਫਜ਼ ਰਹਿਮਤ ਖਾਂ ਰੁਹੇਲੇ ਦੇ ਇਲਾਕੇ ਵੱਲ ਵਧੇ ਤੇ ਛੇ ਹਜ਼ਾਰ ਰੁਹੇਲੇ ਮਾਰ ਭਜਾਏ। ਸਾਰਾ ਇਲਾਕਾ ਵੀ ਆਪਸ ਵਿਚ ਵੰਡ ਲਿਆ ਤੇ ਰਾਖੀ ਉਗਰਾਹੁਣ ਲੱਗੇ।
ਫਰਵਰੀ 1764
ਤਰੁਨਾ ਦਲ ਨੇ ਲਾਹੌਰ ਦੇ ਆਲ਼ੇ-ਦੁਆਲੇ ਦੇ ਇਲਾਕੇ ਤੇ ਕਬਜ਼ਾ ਕਰ ਸ਼ਹਿਰ ਵੀ ਜਾ ਧਮਕਾਇਆ। ਕਾਬੁਲੀ ਮੱਲ ਤੋਂ ਤੀਹ ਗਊਆਂ ਝਟਕਾਉਣ ਵਾਲੇ ਝਟਕਈ ਮੰਗੇ ਪਰ ਨਾਂਹ ਹੋਣ ਤੇ ਦਿੱਲੀ ਦਰਵਾਜ਼ਾ ਤੋੜ ਕੇ ਸ਼ਹਿਰ ਅੰਦਰ ਵੜਕੇ ਗਵਰਨਰ ਨੇ ਅਧੀਨਗੀ ਕਬੂਲ ਕੀਤੀ ਤੇ ਝਟਕਈਆਂ ਦੇ ਹੱਥ ਨੱਕ ਕੱਟ ਦਿੱਤੇ ਗਏ। ਸਰਦਾਰ ਹਰੀ ਸਿੰਘ ਭੰਗੀ ਦਾ ਨੁਮਾਇੰਦਾ ਟੇਕ ਚੰਦ ਲਾਹੌਰ ਵਿਚ ਤੈਨਾਤ ਹੋਇਆ। ਤਰੁਨਾ ਦਲ ਦੇ ਹਰੀ ਸਿੰਘ ਭੰਗੀ ਨੇ ਦੱਸ਼ਣ ਪੱਛਮਵਲ ਕੂਚ ਕੀਤਾ ਤੇ ਚੜ੍ਹਤ ਸਿੰਘ ਨੇ ਉੱਤਰ ਪੱਛਮ ਵਲ। ਹਰੀ ਸਿੰਘ ਦੇ ਪੁੱਤਰਾਂ ਝੰਡਾ ਸਿੰਘ ਗੰਡਾ ਸਿੰਘ ਨੇ ਮੁਲਤਾਨ ਤੱਕ ਦਾ ਇਲਾਕਾ ਕਾਬਜ਼ ਕਰਕੇ ਸਿੰਧ ਪਾਰ ਕੀਤਾ ਤੇ ਡੇਰਾਜਾਤ ਦਾ ਇਲਾਕਾ ਜਾ ਲੁੱਟਿਆ। ਝੰਗ, ਖੁਸ਼ਾਬ ਤੇ ਚਨਿਉਟ ਉੱਤੇ ਹਰੀ ਸਿੰਘ ਦੇ ਪੁੱਤਰ ਝੰਡਾ ਸਿੰਘ ਨੇ ਕਬਜ਼ਾ ਕਰ ਲਿਆ। ਸਰਦਾਰ ਚੜ੍ਹਤ ਸਿੰਘ ਨੇ ਰਚਨਾ ਤੇ ਚੱਜ ਦੁਆਬਾਂ ਨੂੰ ਪਾਰ ਕੀਤਾ ਤੇ ਰੁਹਤਾਲ ਕਿਲੇ ਤੱਕ ਪਹੁੰਚ ਗਏ। ਸਰਬ, ਲੰਦ ਨੂੰ ਚਾਰ ਮਹੀਨੇ ਦੇ ਘੇਰਾ ਪਾ ਕੇ ਹਰਾਇਆ ਤੇ ਕੈਦ ਕੀਤਾ ਤੇ ਆਪਣਾ ਗਵਰਨਰ ਥਾਪਿਆ। ਫਿਰ ਧਨੀ ਪੋਠੋਹਾਰ, ਚਕਵਾਲ ਤੇ ਪਿੰਡ ਦਾਦਨ ਖਾਂ ਦੇ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ ਗਿਆ। ਕਿਲ੍ਹੇ ਬਣੇ ਤੇ ਸਿੱਖ ਫੌਜਾਂ ਤੈਨਾਤ ਹੋਈਆਂ।
ਅਕਤੂਬਰ 1764
ਅਹਿਮਦ ਸ਼ਾਹ ਅਬਦਾਲੀ (ਦੁਰਾਨੀ) ਸਿੱਖਾਂ ਹੱਥੋਂ ਜਰਨੈਲ ਹਾਰੇ ਦੀ ਖਬਰ ਸੁਣਕੇ ਅਠਾਰਾਂ ਹਜ਼ਾਰ ਅਫਗਾਨ ਨਾਲ ਲੈ ਕੇ ਸਿੰਧ ਨੂੰ ਪਾਰ ਕੀਤਾ ਅਤੇ ਐਮਨਾਬਾਦ ਦੇ ਸਥਾਨ ਤੇ ਨਸੀਰ ਖਾਂ ਵੀ ਆਪਣੇ ਬਾਰਾਂ ਹਜ਼ਾਰ ਸੈਨਿਕ ਲੈ ਕੇ ਸ਼ਾਮਿਲ ਹੋਇਆ ਤੇ ਕਾਬਲੀ ਮੱਲ ਲਾਹੌਰੋਂ ਲਸ਼ਕਰ ਲੈ ਚੜ੍ਹਿਆ। ਪੰਦਰਾਂ ਹਜ਼ਾਰ ਕਰੀਬ ਬੁੱਢਾ ਦਲ ਜਾਟ ਰਾਜਾ ਜਵਾਹਰ ਸਿੰਘ ਦੀ ਮੱਦਦ ਲਈ ਰੋਹੇਲਾ ਸਰਦਾਰ ਨਜੀਬ-ਉ-ਦੌਲਾ ਨਾਲ ਦਿੱਲੀ ਉਦਾਲੇ ਭਰਤਪੁਰ ਦੇ ਇਲਾਕੇ ਵਿਚ ਲੜ ਰਹੇ ਸਨ ਤੇ ਬਾਕੀ ਦੇ ਸਿੱਖ ਲੱਖੀ ਜੰਗਲ ਵਿਚ ਸਨ। ਤਰੁਨਾ ਦਲ ਦਾ ਇਕ ਜੱਥਾ ਚੜ੍ਹਤ ਸਿੰਘ ਅਧੀਨ ਨਾਸੀਰ ਖਾਂ ਨਾਲ ਟਕਰਾਇਆ ਪਰ ਸਿੱਖ ਰਾਤ ਪਈ ਨਿਕਲ ਗਏ।
ਦਸੰਬਰ 1764
ਅਹਿਮਦ ਸ਼ਾਹ ਅਬਦਾਲੀ ਚੱਕ ਗੁਰੂ (ਸ੍ਰੀ ਅੰਮ੍ਰਿਤਸਰ ਸਾਹਿਬ) ਪਹੁੰਚਾ। ਹਰਿਮੰਦਰ ਸਾਹਿਬ ਵਿਚ ਹਾਜਰ ਗੁਰਬਖਸ਼ ਸਿੰਘ ਸ਼ਹੀਦ ਦੀ ਅਗਵਾਈ ਹੇਠ ਤੀਹ ਸਿੰਘ ਲੜਦੇ ਸ਼ਹੀਦ ਹੋਏ। (ਅਕਾਲ ਤਖ਼ਤ ਪਿਛੇ ਸ਼ਹੀਦ ਗੰਜ ਨਾਂ ਦੀ ਥਾਂ ਤੇ) ਹਰਿਮੰਦਰ ਸਾਹਿਬ ਤੇ ਸਰੋਵਰ ਢਾਹ ਦਿੱਤੇ ਗਏ। ਅਹਿਮਦ ਸ਼ਾਹ ਲੁੱਟਦਾ ਬਟਾਲੇ ਰਾਹੀਂ ਸਰਹਿੰਦ ਵੱਲ ਵਧਿਆ। ਲੁੱਟਦੇ ਕਤਲ ਕਰਦੇ ਮੁਗ਼ਲ ਸਿਪਾਹੀ ਅੱਗੇ ਵਧਦੇ ਮਸ਼ਹੂਰ ਹੋ ਗਿਆ, ‘‘ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ’’ ਸਰਹਿੰਦ ਦੀ ਥਾਂ ਉਹ ਕੁੰਜਪੁਰੇ ਫਰਵਰੀ 1765 ਨੂੰ ਪਹੁੰਚਿਆ। ਜਿਥੇ ਦੋ ਮਹੀਨੇ ਮੌਜ ਮੇਲਾ ਕਰਕੇ ਉਹ ਸਰਹਿੰਦ ਪਹੁੰਚਿਆ। ਆਲਾ ਸਿੰਘ ਨਾਲ ਮੁਲਾਕਾਤ ਹੋਈ ਤਾਂ ਉਸ ਨੂੰ ਰਾਜਾ ਥਾਪ ਸਾਢੇ ਤਿੰਨ ਲੱਖ ਰੁਪਏ ਸਾਲਾਨਾ ਮੁਆਵਜੇ ਵਜੋਂ ਮੁਕੱਰਰ ਹੋਏ। ਅਹਿਮਦ ਸ਼ਾਹ ਪਰਤ ਗਿਆ। ਰੋਪੜ ਦੇ ਸਥਾਨ ਤੇ ਸਤਲੁਜ ਪਾਰ ਕੀਤਾ ਤੇ ਦੁਆਬੇ ਵਿਚ ਦਾਖਲ ਹੋਇਆ ਤਾਂ ਬੁੱਢਾ ਦਲ ਉਸ ਉੱਤੇ ਆ ਪਿਆ। ਸ਼ਾਹ ਵਲੀ ਖਾਂ ਤੇ ਜਹਾਨਾ ਖਾਂ ਆਦਿ ਜਰਨੈਲ ਬਾਰਾਂ ਹਜ਼ਾਰ ਸੈਨਿਕ ਸਮੇਤ ਸੱਜੇ ਪਾਸੇ ਤੋਂ ਨਜੀਰ ਖਾਂ ਬਲੋਚੀ ਸੈਨਾ ਲੈ ਖੱਬੇ ਪਾਸੇ ਸੀ ਵਿਚ ਵਿਚਾਲੇ ਅਹਿਮਦ ਸ਼ਾਹ ਸੀ। ਜੱਸਾ ਸਿੰਘ ਆਹਲੂਵਾਲੀਆ ਅਤੇ ਜੱਸਾ ਸਿੰਘ ਰਾਮਗੜ੍ਹੀਆ ਸੈਨਾ ਦੇ ਕੇਂਦਰ ਵਿਚ, ਚੜ੍ਹਤ ਸਿੰਘ ਸ਼ੁਕਰਚੱਕੀਆ, ਝੰਡਾ ਸਿੰਘ ਤੇ ਲਹਿਣਾ ਸਿੰਘ ਭੰਗੀ ਸਿੰਘਾਂ ਸਮੇਤ ਸੱਜੇ ਪਾਸੇ, ਜੈ ਸਿੰਘ ਕਨੱਈਆ, ਹਰੀ ਸਿੰਘ ਭੰਗੀ, ਰਾਮਦਾਸ, ਗੁਲਾਬ ਸਿੰਘ ਤੇ ਗੁੱਜਰ ਸਿੰਘ ਆਦਿ ਖੱਬੇ ਪਾਸੇ ਸਨ। ਸੱਤ ਦਿਨ ਬਿਆਸਾ ਕੰਢੇ ਯੁੱਧ ਚੱਲਿਆ। ਦੁਰਾਨੀ ਲਾਹੌਰੋਂ ਪਰਤਦਾ ਸਿੱਧਾ ਰੋਹਤਾਸ ਜਾ ਕੇ ਰੁਕਿਆ।
ਅਪ੍ਰੈਲ 1765
ਸਿੱਖ 10 ਅਪ੍ਰੈਲ 1765 ਨੂੰ ਵਿਸਾਖੀ ਦਿਹਾੜੇ ਤੇ ਅੰਮ੍ਰਿਤਸਰ ਇਕੱਠੇ ਹੋਏ ਤੇ ਲਾਹੌਰ ਉੱਤੇ ਕਬਜ਼ੇ ਦਾ ਫੈਸਲਾ ਹੋਇਆ। ਸੋਲਾਂ ਅਪ੍ਰੈਲ 1765 ਨੂੰ ਸਰਦਾਰ ਲਹਿਣਾ ਸਿੰਘ ਤੇ ਗੁੱਜਰ ਸਿੰਘ ਤੇ ਪਿੱਛੋਂ ਸੋਭਾ ਸਿੰਘ ਕਨੱਈਆ ਲਾਹੌਰ ਤੇ ਚੜ੍ਹ ਪਏ ਤੇ ਲਾਹੌਰ ਜਿੱਤਕੇ ਇਲਾਵਾ ਆਪਸ ਵਿਚ ਵੰਡ ਲਿਆ।
ਜਿਨ੍ਹਾਂ ਦਲ ਖਾਲਸੇ ਦੇ ਯੁੱਧਾਂ ਵਿਚ ਕ੍ਰੋੜ ਸਿੰਘੀਆ ਮਿਸਲ ਦੇ ਯੋਧਿਆਂ ਨੇ ਹਿੱਸਾ ਲਿਆ ਉਸਦਾ ਸੰਖੇਪ ਹੇਠ ਹੈ
ਸਾਲ ਯੁੱਧ ਆਗੂ ਘਟਨਾਵਾਂ
1739 ਨਾਦਰ ਸ਼ਾਹ ਦਾ ਹਮਲਾ ਨਵਾਬ ਕਪੂਰ ਸਿੰਘ ਜੱਥੇ ਦਾ ਆਗੂ ਸ਼ਿਆਮ ਸਿੰਘ ਲੜਦਾ ਥੱਲੇ ਪੈਜਗੜ੍ਹੀਆ (ਕਰੋੜ ਸਿੰਘ ਸ਼ਹੀਦ ਹੋਇਆ। ਕਰਮ ਸਿੰਘ ਨਵਾਂ ਸਿੰਘੀਆ) ਦਾ ਜੱਥਾ ਆਗੂ ਬਣਿਆ। ਸਿੱਖਾਂ ਨੇ ਨਾਦਰਸ਼ਾਹ ਨੂੰ ਲੁੱਟਿਆ
1746 ਪਹਿਲਾ ਘੱਲੂਘਾਰਾ ਪੈਜਗੜੀਆਂ ਦਾ ਸਿੱਖਾਂ ਦਾ ਬੇਹੱਦ ਨੁਕਸਾਨ ਆਗੂ ਕਰਮ ਸਿੰਘ ਸਿੰਘ ਕਾਹਨੂੰਵਾਨ ਵਿਚ ਲੜਦਾ ਸ਼ਹੀਦ ਹੋਇਆ। ਕ੍ਰੋੜ ਸਿੰਘ ਨਵਾਂ ਆਗੂ ਬਣਿਆ।
1748 ਅਬਦਾਲੀ ਦਾ ਪਹਿਲਾ ਹਮਲਾ —ਉਹੀ— ਸਿੰਘਾਂ ਨੇ ਪਰਤਦੇ ਅਬਦਾਲੀ ਦੀ ਲੁੱਟ ਮਾਰ ਕੀਤੀ
1757 ਅਬਦਾਲੀ ਦਾ ਚੌਥਾ ਹਮਲਾ —ਉਹੀ— ਅਫਗਾਨਾਂ ਦੀ ਹਾਰ
1758 ਮਰਹੱਟਿਆਂ ਤੇ ਅਫਗਾਨਾਂ ਦੀ ਸਰਹਿੰਦ ਵਿਚ ਲੜਾਈ —ਉਹੀ— ਸਿੱਖਾਂ ਨੇ ਸਰਹਿੰਦ ਦੀ ਇੱਟ ਨਾਲ ਇੱਟ ਵਜਾਈ ਅਫਗਾਨਾਂ ਨੂੰ ਕੈਦ ਕੀਤਾ
1759 ਸਿੱਖ ਮਰਹੱਟਿਆਂ ਦਾ ਜਹਾਨ ਖਾਂ ਨਾਲ ਜੰਗ —ਉਹੀ— ਜਹਾਨ ਖਾਂ ਦੀ ਹਾਰ
1761 ਅਬਦਾਲੀ ਦਾ ਪੰਜਵਾਂ ਹਮਲਾ —ਉਹੀ— ਸਿੱਖਾਂ ਅਬਦਾਲੀ ਦਾ ਕਾਫਲਾ ਲੁੱਟਿਆ
ਉੜਮੁੜ ਟਾਂਡਾ ਦਾ ਯੁੱਧ —ਉਹੀ— ਕ੍ਰੋੜ ਸਿੰਘ ਨੇ ਦੀਵਾਨ ਬਿਸ਼ੰਬਰ ਸਿੰਘ ਦਾ ਖਾਤਮਾ ਕੀਤਾ
1762 ਅਬਦਾਲੀ ਦਾ ਛੇਵਾਂ ਹਮਲਾ ਤੇ ਵੱਡਾ ਘੱਲੂਘਾਰਾ —ਉਹੀ— ਕ੍ਰੋੜ ਸਿੰਘ ਭਾਵੇਂ ਸਖ਼ਤ ਜ਼ਖਮੀ ਹੋਇਆ ਪਰ ਉਸਨੇ ਮਿਸਲ ਨੂੰ ਲਗਾਤਾਰ ਅੱਗਵਾਈ ਦਿੱਤੀ
ਅਕਤੂਬਰ 1762 ਅੰਮ੍ਰਿਤਸਰ ਦਾ ਯੁੱਧ —ਉਹੀ— ਅਹਿਮਦ ਸ਼ਾਹ ਅਬਦਾਲੀ ਹਾਰ ਕੇ ਪਰਤਿਆ
ਦਸੰਬਰ ਸਰਹਿੰਦ ਤੇ ਹਮਲਾ —ਉਹੀ— ਸਰਹਿੰਦ ਦਾ ਉਜਾੜਾ, ਸਰਹਿੰਦ ਦਾ
1763 ਇਲਾਕਾ ਮਿਸਲਾਂ ਆਪੋ ਵਿਚ ਵੰਡਿਆ ਕ੍ਰੋੜ ਸਿੰਘੀਆ ਮਿਸਲ ਅਧੀਨ ਸ਼ਾਮ ਸਿੰਘ ਵਾਲਾ ਧੀਨ, ਗਦੌਲੀ, ਨਾਗਲਾ, ਲਾਲਪੁਰ, ਮੁਸੀਮਵਾਲਾ, ਕਬੂਤਰਖਾਨਾ, ਬਲਚੂਪੁਰ, ਤਲਾਕੌਰ, ਬਸੂੜ, ਕਾਲਾਵਰ, ਕਲਸੀਆਂ, ਲੀਦਾ, ਸਢੌਰਾ, ਬਿਲਾਸਪੁਰ, ਕੋਟਰੂ, ਮਛਰੌਲੀ ਮਾਈ ਰਾਜਾ, ਸੈਦੋ, ਖਤਰਾਨੀ ਰਾਜ ਕੌਰ, ਧਨੌੜਾ, ਰਾਡੌਰ, ਜੈਨਪੁਰ, ਭੇੜੀ, ਛਛਰੌਲੀ, ਚੜਿਕ, ਕੋਟ, ਕਿਨੌੜੀ, ਜਮੀਤਗੜ੍ਹ ਛਲੌਦੀ ਆਦਿ ਆਏ। ਇਸ ਤੋਂ ਵੱਖਰੇ ਦੁਆਬਾ ਜਲੰਧ੍ਰ ਵਿਚ ਚਰਿਆਨਾ, ਸ਼ਾਮ ਚੌਰਾਸੀ, ਖੁਰਦੀਨ, ਕਨੌੜੀ, ਗਰਜਾ, ਹੁਸ਼ਿਆਰਪੁਰ, ਚਾਰੇ ਬਸੀਆਂ, ਸ਼ਮਸ਼ਾਬਾਦ, ਬੰਦੇਲੀ, ਬਹਾਦੁਰਪੁਰ, ਤਲਵਨ ਆਦਿ ਮਿਲੇ।
ਫਰਵਰੀ ਜਮਨਾ ਪਾਰ ਹੱਲਾ ਕ੍ਰੋੜਾ ਸਿੰਘ ਮਿਸਲ ਆਗੂ 20 ਫਰਵਰੀ 1764 ਸਹਾਰਨਪੁਰ
1763 ਜੱਸਾ ਸਿੰਘ ਆਹਲੂਵਾਲੀਆ ਲੁੱਟਿਆ, ਫਿਰ ਕੰਦੋਲਾ, ਅੰਬਲੀ,
ਦਲ ਆਗੂ ਮੀਰਾਂਪੁਰ, ਦਿਉਬੰਦ, ਮੁਜ਼ਫਰ ਨਗਰ, ਜਵਾਲਾਪੁਰ, ਕਨਖਲ, ਨੰਢੋਰਾ, ਨਜੀਬਾਬਾਦ, ਨਗੀਨਾ, ਮੁਰਾਦਾਬਾਦ, ਚੰਦੌਸਾ, ਅਨੂਪ ਸ਼ਹਿਰ, ਗੜ੍ਹ, ਮੁਕਤੇਸ਼ਵਰ ਆਦਿ ਸ਼ਹਿਰ ਲੁੱਟੇ ਨਜੀਬੁਦੌਲਾ ਦੀਫੌਜ ਨਾਲ ਲੜਕੇ ਸ੍ਰ ਕ੍ਰੋੜਾ ਸਿੰਘ ਗੋਲੀ ਨਾਲ ਸ਼ਹੀਦ ਹੋਇਆ। ਮਿਸਲ ਦਾ ਆਗੂ ਬਘੇਲ ਸਿੰਘ ਧਾਲੀਵਾਲ ਬਣਿਆ।
ਮਾਰਚ ਧੌਲਪੁਰ ਬਘੇਲ ਸਿੰਘ ਜਾਟਾਂ ਤੇ ਸਿੱਖਾਂ ਨੇ ਮਰਾਠੇ ਹਰਾਏ ਤੇ
13-14 ਮਰਾਠੇ ਜਰਨੈਲ
1766 ਕੈਦ ਕੀਤੇ।
ਦਸੰਬਰ ਜਮਨਾ ਪਾਰ ਬਘੇਲ ਸਿੰਘ ਜਮਨਾ ਪਾਰ ਸੱਯਦਾਂ ਦੀਆਂ ਬਸਤੀਆਂ
1764 ਮੀਰਾਨਪੁਰ ਲੁੱਟੀਆਂ
1765 ਨਜੀਬੁਦੌਲਾ ਬਘੇਲ ਸਿੰਘ ਨਜੀਬੁਦੌਲਾ ਹਰਾਇਆ
ਜਵਾਹਰ ਮੱਲ ਯੁੱਧ ਸਿੱਖਾਂ ਨੇ ਦਿੱਲੀ ਤੇ ਜਮਨਾ ਪਾਰ ਦੇ ਇਲਾਕੇ ਤੱਕ ਰਾਖੀ ਪਰਬੰਧ ਵਧਾ ਲਿਆ। ਹਰ ਫਸਲ (ਛੇ ਮਹੀਨੇ) ਦੋ ਤੋਂ ਪੰਜ ਰੁਪੈ ਜੀ ਪ੍ਰਤੀ ਨਜਰਾਨਾ ਪ੍ਰਾਪਤੀ ਸ਼ੁਰੂ ਕੀਤੀ। ਨਜੀਬੁਦੌਲਾ ਨੇ ਸਿੱਖਾਂ ਦਾ ਹੱਕ ਮੰਨ ਲਿਆ।
ਮਈ ਜਮਨਾ ਪਾਰ ਹਮਲਾ —ਉਹੀ— ਅੰਬੋਟਾ ਤੇ ਨੰਨੋਟਾ ਲੁੱਟਿਆ
1767 ਮੁਹੰਮਦ ਖਾਂ ਦਾ ਪੁੱਤਰ ਸ਼ੇਖ-ਅੱਲਾ ਖਾਂ ਮਾਰਿਆ, ਸੱਯਦ ਲੁੱਟੇ, ਮੇਰਠ ਤੇ ਕਬਜ਼ਾ ਕੀਤਾ, ਮੁਜ਼ਫਰਨਗਰ ਦੇ ਸ਼ਾਮਲੀ ਤੇ ਕੈਰਾਨਾਂਹ ਕਾਬੂਕੀਤਾ। ਸਰਦਾਰ ਜਹਾਨ ਖਾਂ ਨਾਲ ਟਾਕਰਾ। ਬਘੇਲ ਸਿੰਘ ਜ਼ਖਮੀ ਹੋਇਆ।
1767 ਅਬਦਾਲੀ ਦਾ ਨੋਟਾ ਹਮਲਾ —ਉਹੀ— ਅਬਦਾਲੀ ਨਾਲ ਸਿਆਲਕੋਟ ਵਿਖੇ ਟੱਕਰ। ਸ. ਜੱਸਾ ਸਿੰਘ, ਸ. ਚੜ੍ਹਤ ਸਿੰਘ ਤੇ ਸ. ਬਘੇਲ ਸਿੰਗ ਨੇ ਜਿਹਲਮ ਕੰਢੇ ਅਬਦਾਲੀ ਤੇ ਹਮਲਾ ਕਰਕੇ ਕੈਦ ਕੀਤੀਆਂ ਔਰਤਾਂ ਛੁਡਵਾਈਆਂ ਤੇ ਪੱਲਿਉਂ ਖਰਚ ਕਰਕੇ ਘਰੋ-ਘਰੀ ਪਹੁੰਚਾਈਆਂ।
ਦਸੰਬਰ ਜਮਨਾ ਪਾਰ ਹਮਲਾ —ਉਹੀ— ਨਨੌਟੇ ਨਜੀਬ-ਉਦ-ਦੌਲਾ ਨਾਲ ਟੱਕਰ
1767
18768 ਜਮਨਾ ਪਾਰ ਹਮਲਾ —ਉਹੀ— ਨਜੀਬ-ਉਦ-ਦੌਲਾ ਅਧੀਨ ਇਲਾਕੇ ਉੱਤੇ ਆਪਣੇ ‘ਰਾਖੀ’ ਦੇ ‘ਹੱਕ’ ਸੁਰੱਖਿਅਤ ਕੀਤੇ
1769 ਘੁੜਾਮ ਦਾ ਯੁੱਧ —ਉਹੀ— 1. ਪਟਿਆਲਾ ਮਹਾਰਾਜਾ ਅਮਰ ਸਿੰਘ ਤੋਂ ਆਪਣੇ ਇਲਾਕੇ ਵਾਪਸ ਲਏ।
2. ਜੱਸਾ ਸਿੰਘ ਆਹਲੂਵਾਲੀਏ ਨੇ ਸਮਝੌਤਾ ਕਰਾਇਆ।
3. ਮਹਾਰਾਜ ਅਮਰ ਸਿੰਘ ਦੇ ਵੱਡੇ ਪੁੱਤਰ ਨੇ ਸ. ਬਘੇਲ ਸਿੰਘ ਤੋਂ ਅੰਮ੍ਰਿਤ ਛਕਿਾ।
1772 ਸਰਹਿੰਦ ਦਾ ਉਜਾੜਾ —ਉਹੀ— 1. ਨਵਾਬ ਮੁਗ਼ਲ ਅਲੀ ਖਾਨ ਮਾਰਿਆ ਗਿਆ।
2. ਸਰਹਿੰਦ ਤਬਾਹ ਕੀਤੀ ਗਈ
1773 ਜਲਾਲਾਬਾਦ ਦਾ ਯੁੱਧ ਸ. ਬਘੇਲ ਸਿੰਘ ਸ. ਕਰਮ ਸਿੰਘ ਸ਼ਹੀਦ ਨਾਲ ਮਿਲਕੇ ਹਸਨ ਖਾਨ ਨੂੰ ਮਾਰਿਆ ਤੇ ਜਲਾਲਾਬਾਦ ਕਬਜ਼ੇ ਵਿਚ ਲ ਲਿਆ। ਪੰਡਿਤ ਦੀ ਲੜਕੀ ਨੂੰ ਹਸਨ ਖਾਂ ਤੋਂ ਆਜ਼ਾਦ ਕੀਤਾ।
ਦਸੰਬਰ ਜਮਨਾ ਪਾਰ ਹਮਲਾ —ਉਹੀ— ਨਨੋਟੇ ਨੂੰ ਚੌਥੀ ਵਾਰ ਲੁੱਟਿਆ
1773 ਮੁਹੰਮਦ ਜ਼ਫ਼ਰ-ਉਦ-ਦੀਨ ਨੂੰ ਵੀ ਲੁੱਟਿਆ। ਜਾਬਤਾ ਖਾਂ ਦੀ ਜਗੀਰ ਜ਼ਬਤ ਕਰ ਲਈ ਗਈ।
ਜਨਵਰੀ ਦਿੱਲੀ ਤੇ ਹਮਲਾ —ਉਹੀ— ਦਿੱਲੀ ਸ਼ਾਹਦਰੇ ਦਾ ਇਲਾਕਾ ਲੁੱਟਿਆ
1774
ਅਪ੍ਰੈਲ ਜਮਨਾ ਪਾਰ ਹਮਲਾ ˆਉਹੀ 1. ਸਿੱਖਾਂ ਦਾ ਲੱਖ ਪਿਆਦਾ ਤੇ ਪੰਜਾਹ
1775 ਤੋਂ ਤੇ ਦਿੱਲੀ ਤੱਕ ਕੂਚ ਹਜ਼ਾਰ ਸਵਾਰ ਜਾਬਤਾ ਖਾਂ ਵੱਲ
24 ਜੁਲਾਈ ਵਧਿਆ
1775 2. ਲਖਨੌਤੀ ਤੁਰਕਮਾਨਾ, ਗੰਗੋਹ ਸ਼ਹਿਰ, ਅੰਬਰੇਟਾ ਗੰਗੋਲਾ, ਨਾਨੌਟਾ, ਦੇਉਬੰਦ, ਗੌਂਸਗੜ੍ਹ, ਸੱਯਦਾਂ ਦਾ ਬਾਰਾ, ਮੀਰਨਪੁਰ, ਕਥੋਰਾ, ਸ਼ਾਮਲੀ, ਕੋਰਾਨਾਰ, ਕਾਂਪਲਾ, ਮੇਰਠ, ਪਾਨੀਪਤ, ਸੋਨੀਪਤ ਆਦਿ ਲੁੱਟ ਕੇ ਜੁਲਾਈ ਵਿਚ ਦਿੱਲੀ ਪਹੁੰਚੇ ਤੇ ਦਿੱਲੀ ਦੀ ਸਰਕਾਰ ਨੂੰ ਵੀ ਹਰਾਇਆ। ਗੌਂਸਗੜ੍ਹ ਗਹਿ-ਗੱਡਵੀਂ ਲੜਾਈ ਹੋਈ।
3. ਸ. ਬਘੇਲ ਸਿੰਘ ਕ੍ਰੋੜ ਸਿੰਘੀਆ ਸਾਰੇ ਜੱਥਿਆਂ ਦਾ ਆਗੂ ਸੀ।
4. ਝੜਪਾਂ ਵਿਚ ਸਿੱਖਾਂ ਨੇ ਜ਼ਾਬਤਾ ਖਾਂ ਤੇ ਹੋਰ ਛੋਟੇ ਮੋਟੇ ਨਵਾਬਾਂ ਨੂੰ ਗੁੱਠੇ ਲਾ ਦਿਤਾ। ਜ਼ਾਬਤਾ ਖਾਂ ਸਿੱਖਾਂ ਨਾਲ ਮਿਲ ਗਿਆ।
5. ਦਿੱਲੀ ਸਿੰਘਾਂ ਨੇ ਪਹਾੜਗੰਜ ਤੇ ਜੈ ਸਿੰਘਪੁਰਾ ਲੁੱਟੇ
6. 24 ਜੁਲਾਈ 1775 ਸਿੱਖ ਮੇਰਠ ਰਾਹੀਂ ਵਾਪਸ ਮੁੜੇ।
ਅਕਤੂਬਰ ਜਬੀਤਾ ਖਾਂ ਤੇ ਸ਼ਾਹੀ ਜਰਨੈਲ —ਉਹੀ— 1. ਸ. ਬਘੇਲ ਸਿੰਘ, ਸ. ਦੇਸੂ ਸਿੰਘ ਕੈਥਲੀਆ,
1775 ਤੋਂ ਅਬੁੱਲ ਕਾਸਮ ਵਿਚਕਾਰ ਯੁੱਧ ਸ. ਰਾਏ ਸਿੰਘ. ਸ. ਦੁਲਚਾ ਸਿੰਘ,
ਮਈ-ਜੂਨ ਸ. ਦੀਵਾਨ ਸਿੰਘ ਆਦਿ ਜ਼ਾਬਤਾ
1776 ਖਾਨ ਦੀ ਮਦਦ ਲਈ ਬੁਢਾਣਾ ਪਹੁੰਚੇ।
2. 11 ਮਾਰਚ, 1776 ਨੂੰ ਅਮੀਰ ਨਗਰ ਕੋਲ ਲੜਾਈ ਹੋਈ ਤੇ ਸ਼ਾਹੀ ਜਰਨੈਲ ਅਬੁੱਲ ਕਾਸਿਮ (ਆਸਿਮ ਅਲੀ ਖਾਂ) ਮਾਰਿਆ ਗਿਆ। ਫੌਜ ਨੱਸੀ ਤੇ ਸਿੱਖਾਂ ਲੁੱਟ ਪਾਈ।
3. ਸਿੱਖ ਅਲੀਗੜ੍ਹ, ਕਾਮੇ ਗੰਜ ਅਤੇ ਦਿੱਲੀ ਦਾ ਉਦਾਲਾ ਲੁੱਟ ਕੇ ਜੂਨ 1776 ਵਿਚ ਵਾਪਿਸ ਪਰਤੇ। ਮੇਰਠ, ਸਿਕੰਦਰ, ਹਪੂਰਾ ਤੇ ਖੁਰਦਾ ਕਾਇਲ ਵੀ ਲੁੱਟੇ।
4. ਜ਼ਾਬਤਾ ਖਾਂ ਸਿੰਘ ਸਜ ਗਿਆ ਤੇ ਨਾਮ ਧਰਮ ਸਿੰਘ ਰੱਖ ਲਿਆ।
1777 ਪਾਨੀਪਤ ਦਾ ਯੁੱਧ —ਉਹੀ— 1. ਮਿਰਜ਼ਾ ਨਜਫ ਤੇ ਜ਼ਾਬਤਾ ਖਾਨ ਵਿਚ ਸੰਧੀ ਹੋਈ
2. ਅਹਿਮਦਾਦ ਸਰਹੰਦ ਦਾ ਨਵਾਬ ਬਣਿਆ।
1781 ਜਮਨਾ ਪਾਰ ਹਮਲੇ —ਉਹੀ— 1. ਨਜ਼ਫਖਾਂ ਦੇ ਇਕ ਕਮਾਂਡਰ ਮੁਹੰਮਦ ਸਫੀ ਨੇ 12 ਹਜ਼ਾਰ ਫੌਜ ਨਾਲ 15 ਅਗਸਤ 1781 ਨੂੰ ਸਿੰਘਾਂ ਦਾ ਮੁਕਾਬਲਾ।
2. ਤੋਪਖਾਨਾ ਨਾ ਹੋਣ ਕਰਕੇ ਸਿੰਘ ਹਾਰੇ। ਰਾਜਾ ਗਜਪਤ ਸਿੰਘ ਜੀਂਦ ਕੈਦ ਹੋਇਆ ਤੇ ਸਰਦਾਰ ਸਾਹਿਬ ਸਿੰਘ ਖੂੰਡਾ ਬੂੜੀਏ ਵਾਲਾ ਸ਼ਹੀਦ ਹੋਇਆ।
ਜਨਵਰੀ ਜਮਨਾ ਪਾਰ ਹਮਲੇ ਤੇ —ਉਹੀ— 1. ਬਘੇਲ ਸਿੰਘ ਦੀ ਅਗਵਾਈ ਹੇਠ
1783 ਦਿੱਲੀ ਬਾਦਸ਼ਾਹ ਤੋਂ ਸਮੁੱਚਾ ਦਲ ਜਮਨਾ ਟੱਪਿਆ।
ਉਗਰਾਹੀ 2. ਸ਼ਿਵਾਲਿਕ ਪਹਾੜੀਆਂ ਵਿਚ ਡੇਹਰਾਦੂਨ ਜਾ ਮਾਰਿਆ।
3. ਮਹਾਰਾਜਾ ਗੜਵਾਲ ਤੋਂ ਚਾਰ ਹਜ਼ਾਰ ਦੀ ਖਰਾਜ ਫੇਰ ਪੱਕਿਆਂ ਕੀਤੀ।
4. ਫਿਰ ਦਿੱਲੀ ਵਲ ਜਾ ਪਏ ਤੇ ਮਲਕਾ ਗੰਜ, ਸਬਜੀ ਮੰਡੀ ਤੇ ਮੁਗ਼ਲਪੁਰਾ ਲੁੱਟੇ।
5. ਬਾਦਸ਼ਾਹ ਨੇ ਤਿੰਨ ਲੱਖ ਦਾ ਨਜ਼ਰਾਨਾ ਦੇ ਕੇ ਸੁਲਹ ਕੀਤੀ।
6. ਸ. ਬਘੇਲ ਸਿੰਘ ਚਾਰ ਹਜ਼ਾਰ ਫੌਜ ਸਣੇ ਦਿੱਲੀ ਵਿਚ ਰਿਹਾ ਤੇ ਸਬਜ਼ੀ ਮੰਡੀ ਡੇਰਾ ਲਾਈ ਰੱਖਿਆ, ਜਿੱਥੋਂ ਹੀ ਉਸਨੇ ਮਾਤਾ ਸੁੰਦਰੀ ਦਾ (ਤੇਲੀਵਾੜਾ ਵਿਚ), ਬੰਗਲਾ ਸਾਹਿਬ, ਸੀਸ ਗੰਜ, ਰਕਾਬ ਗੰਜ ਆਦਿ ਗੁਰਦੁਆਰੇ ਬਣਾਏ।
7. ਕੁਝ ਚਿਰ ਪਿੱਛੋਂ ਸਿੱਖ ਆਪਣਾ ਵਕੀਲ ਲਖਪਤ ਰਾਏ ਦਿੱਲੀ ਵਿਚ ਛੱਡ ਕੇ ਵਾਪਸ ਆ ਗਏ।
ਮੱਧ 1783 ਜਮਨਾ ਪਾਰ ਹੱਲਾ —ਉਹੀ— ਸ. ਬਘੇਲ ਸਿੰਘ, ਸ. ਭਾਗ ਸਿੰਘ, ਸ. ਭੰਗਾ ਸਿੰਘ, ਸ. ਗੁਰਦਿੱਤ ਸਿੰਘ ਆਦਿ ਫੇਰ ਜਮਨਾ ਟੱਪੇ। ਸਹਾਰਨਪੁਰ ਤੋਂ ਮੁਜ਼ਫਰਪੁਰ ਦੇ ਜ਼ਿਲ੍ਹੇ ਲੁੱਟੇ ਤੇ ਜ਼ਾਬਤਾ ਖਾਂ ਤੋਂ ਰਾਖੀ ਉਗਰਾਹੀ।
ਜਨਵਰੀ ਜਮਨਾ ਪਾਰ ਹਮਲਾ —ਉਹੀ— 1. ਸ. ਬਘੇਲ ਸਿੰਘ, ਸ. ਗੁਰਦਿਤ
1785 ਸਿੰਘ ਤੇ ਸ. ਜੱਸਾ ਸਿੰਘ ਰਾਮਗੜ੍ਹੀਆ ਨੇ ਗੰਗਾ ਤੱਕ ਰਾਖੀ ਉਗਰਾਹੀ ਤੇ ਚੰਦੋਸੀ ਤੇ ਸੁੰਬਲ ਵਿਚੋਂ ਲੱਖਾਂ ਦਾ ਮਾਲ ਲੁੱਟਿਆ। ਸੱਯਦਾਂ ਦਾ ਬਾਹਰਾ ਤੇ ਨਨੌਟੇ ਨੂੰ ਵੀ ਲੁੱਟਿਆ।
2. ਜ਼ਾਬਤਾ ਖਾਂ ਦੇ ਮਰਨ (ਜਨਵਰੀ 1785) ਪਿਛੋਂ ਉਸਦੇ ਪੁੱਤਰ ਗੁਲਾਮ ਕਾਦਰ ਨੇ ਰਾਖੀ ਦਾ ਰੁਪਿਆ ਦਿੱਤਾ।
3. ਇਕੱਤੀ ਮਾਰਚ 1785 ਨੂੰ ਮਰਾਠੇ ਰਾਜਾ ਅੰਬਾ ਜੀ ਇੰਗਲੇ ਅਤੇ ਸਿੱਖ ਸਰਦਾਰਾਂ ਬਘੇਰ ਸਿੰਘ, ਕਰਮ ਸਿੰਘ, ਦੁਲਚਾ ਸਿੰਘ, ਭਾਗ ਸਿੰਘ, ਦੀਵਾਨ ਸਿੰਘ, ਭਾਗ ਸਿੰਘ ਦਿਲੋਵਾਲ, ਗੌਹਰ ਸਿੰਘ ਹੋਰ ਸਿੱਖ ਮੁਖੀਆਂ ਵਿਚ ਸਮਝੌਤੇ ਤੇ ਹਸਤਾਖਰ ਹੋਏ ਜਿਸ ਵਿਚ ਸਿੱਖਾਂ ਨੂੰ ਜਮਨਾ ਪਾਰ ਤੇ ਦਿੱਲੀ ਦੇ ਇਲਾਕੇ ਉੱਤੇ ਰਾਖੀ ਦਾ ਹੱਕ ਛੱਡਣ ਤੇ ਹਮਲੇ ਨਾ ਕਰਨ ਬਦਲੇ ਖਰਚੇ ਤਹਿਕਰਨ ਦਾ ਵਾਅਦਾ ਹੋਇਆ।
(ਸੰਧੀ ਨੱਥੀ ਹੈ)
ਦਸੰਬਰ ਮਰਹੱਟਿਆਂ ਤੇ ਪਟਿਆਲੇ —ਉਹੀ— ਬਘੇਲ ਸਿੰਘ ਤੇ ਸ. ਲਾਲ ਸਿੰਘ ਕੈਂਥਲ
1785 ਦੀ ਮਦਦ ਸਿੰਘ ਮਰਹੱਟਿਆਂ ਨਾਲ ਮਿਲ ਕੇ ਲੜੇ
ਫਰਵਰੀ ਮਰਹੱਟਿਆਂ ਦੀ ਪਾਨੀਪਤ —ਉਹੀ— ਸ. ਬਘੇਲ ਸਿੰਘ ਅੰਬਾ ਜੀ ਇੰਗਲੇ ਦੀ
1787 ਉੱਤੇ ਮੁਹਿੰਮ ਮਦਦ ਲਈ ਪਹੁੰਚਿਆ
ਅਗਸਤ ਦਿੱਲੀ ਤੇ ਹਮਲਾ —ਉਹੀ— 1. ਮੁਗ਼ਲ ਬਾਦਸ਼ਾਹ ਨੇ ਸ. ਬਘੇਲ
1787 ਸਿੰਘ ਨੂੰ ਕਾਦਰ ਖਾਂ ਨਾਲ ਯੁੱਧ ਲੜਣ ਲਈ ਦਿੱਲੀ ਆਉਣ ਦਾ ਸੱਦਾ ਦਿੱਤਾ।
2. ਸ. ਬਘੇਲ ਸਿੰਘ ਨੇ ਮੁਗ਼ਲ ਬਾਦਸ਼ਾਹ ਦੇ ਵਿਰੁੱਧ ਲੜਣ ਦਾ ਫੈਸਲਾ ਕੀਤਾ ਤੇ ਗੁਲਾਮ ਕਾਦਰ ਨਾਲ ਦਿੱਲੀ ਮਾਰੀ। ਦਿੱਲੀ ਲੁੱਟ ਕੇ ਵਾਪਸ ਮੁੜੇ। ਗੁਲਾਮ ਕਾਦਰ ਨੂੰ ਮੀਰ ਬਖਸ਼ੀ ਥਾਪ ਦਿੱਤਾ ਗਿਆ।
15 ਜੁਲਾਈ ਦਿੱਲੀ ਤੇ ਫਿਰ ਹਮਲਾ —ਉਹੀ— 1. ਗੁਲਾਮ ਕਾਦਰ ਨਾਲ ਮਿਲਕੇ
1788 ਦਿੱਲੀ ਉੱਤੇ ਪੂਰੀ ਤਰ੍ਹਾਂ ਕਬਜ਼ਾ
2. ਸ਼ਾਹ ਆਲਮ ਅੰਨ੍ਹਾ ਕੀਤਾ ਗਿਆ।
ਜਥੇਦਾਰ ਬਘੇਲ ਸਿੰਘ ਦੇ ਗੁਰੀਲਾ ਯੁੱਧ ਦੇ ਨਮੂਨਿਆਂ ਵਿਚੋਂ ਇਕ 1778 ਈ. ਦਾ ਵਾਕਿਆ ਹੈ। ਬਾਦਸ਼ਾਹ ਸ਼ਾਹ ਆਲਮ ਦਿੱਲੀ ਦਾ ਇਕ ਵਜ਼ੀਰ ਸੀ ਅਬਦੁਲ ਅਹਿਦਖਾਨ। ਉਹਬੜਾ ਚਲਾਕ, ਮੋਮੋਠਗਣਾ, ਚਾਪਲੂਸ ਅਤੇ ਮੌਕੇ ਅਨੁਸਾਰ ਗੱਲ ਕਰਨ ਵਾਲਾ ਹੋਣ ਕਰਕੇ ਦਰਬਾਰ ਦਾ ਸਾਰਾ ਕਾਰੋਬਾਰ ਸਾਂਭੀ ਬੈਠਾ ਸੀ। ਚਾਪਲੂਸੀ ਉਸ ਦਾ ਮੁੱਖ ਗੁਣ ਸੀ। ਇਸ ਦਾ ਭਰਾ ਅਬਦੁਲ ਕਾਸਿਮ ਖਾਨ, ਕੈਥਲ ਦੇ ਰਾਜੇ ਭਾਈ ਦੇਸੂ ਸਿੰਘ ਦੀ ਫੌਜ ਹੱਥੋਂ ਇਕ ਜੰਗ ਵਿਚ 4 ਮਾਰਚ 1776 ਨੂੰ ਮਾਰਿਆ ਗਿਆ ਸੀ। ਇਸ ਤੋਂ ਪਹਿਲਾਂ 1775 ਈ. ਵਿਚ ਵੀ ਇਸਨੇ ਹਰੀਮ ਦਾਦ ਰੁਹੇਲੇ ਨੂੰ ਹਾਂਸੀ ਹਿਸਾਰ ਦੇ ਇਲਾਕੇ (ਜੋ ਪਹਿਲਾ ਦਿੱਲੀ ਹਕੂਮਤ ਦੇ ਅਧੀਨ ਸੀ ਤੇ ਮਗਰੋਂ ਫੂਲਕੀਆ ਮਿਸਲ ਵਾਲਿਆਂ ਨੇ ਫਤਹਿ ਕਰਕੇ ਆਪਣੇ ਇਲਾਕੇ ਵਿਚ ਸ਼ਾਮਲ ਕਰ ਲਏ ਸਨ) ਸਿੱਖਾਂ ਪਾਸੋਂ ਛੁਡਾਉਣ ਲਈ ਭੇਜਿਆ ਸੀ ਪਰ ਉਹ ਜੀਂਦ ਦੇ ਰਾਜੇ ਸ. ਗਜਪਤ ਸਿੰਘ ਤੇ ਪਟਿਆਲੇ ਦੀ ਫੌਜ ਹੱਥੋਂ 30 ਸਤੰਬਰ 1775 ਨੂੰ ਮਾਰਿਆ ਗਿਆ ਸੀ। ਇਹਨਾਂ ਕਾਰਨਾਂ ਕਰਕੇ ਉਹ ਸਿੱਖਾਂ ਦੇ ਖੂਨ ਦਾ ਡਾਢਾ ਪਿਆਸਾ ਸੀ ਤੇ ਸਿੱਖਾਂ ਦੀ ਵਧ ਰਹੀ ਤਾਕਤ ਖ਼ਤਮ ਕਰਨ ਦੇ ਮੌਕੇ ਦੀ ਭਾਲ ਵਿਚ ਸੀ।
1778 ਤੱਕ ਖਾਲਸਈ ਫੌਜਾਂ ਦਾ ਦਬਦਬਾ ਪੰਜਾਬ ਤੋਂ ਛੁੱਟ ਹਰਿਆਣਾ, ਯੂ.ਪੀ., ਦਿੱਲੀ, ਰਾਜਸਥਾਨ ਤੱਕ ਪਿਆ ਹੋਇਆ ਸੀ। ਸਿੱਖਾਂ ਦੀ ਪੰਜਾਬ ਵਿਚ ਦਿੱਲੀ ਦੀ ਹੱਦ ਤੱਕ ਹਕਮਤ ਸੀ ਤੇ ਉਹ ਜਮੁਨਾ ਪਾਰ ਦੇ ਇਲਾਕਿਆਂ ਤੋਂ ਰਾਖੀ ਉਗਰਾਹੁੰਦੇ ਸਨ। ਦਿੱਲੀ ਦੀ ਹਕੂਮਤ ਨੂੰ ਕਦ ਚੈਨ ਆ ਸਕਦਾ ਸੀ ਕਿਉਂਕਿ ਉਨ੍ਹਾਂ ਨੂੰ ਤਾਂ ਸਿੱਖਾਂ ਦੇ ਹਮਲਿਆਂ ਦਾ ਹਮੇਸ਼ਾ ਡਰ ਲੱਗਾ ਰਹਿੰਦਾ ਸੀ।
ਸਤੰਬਰ 1778 ਵਿਚ ਸ. ਕਰਮ ਸਿੰਘ ਸ਼ਹੀਦ, ਸ. ਸਾਹਿਬ ਸਿੰਘ ਕੁੰਢਾ, ਸ. ਬਘੇਲ ਸਿੰਘ ਕ੍ਰੋੜ ਸਿੰਘੀਆ ਆਦਿ ਦਿੱਲੀ ਦੇ ਉੱਤਰ-ਲਹਿੰਦੇ ਨੂੰ, ਸ਼ਾਲੀਮਾਰ ਬਾਗ਼ ਵਿਚ ਉਤਰੇ ਹੋਏ ਸਨ। 23 ਸਤੰਬਰ ਨੂੰ ਅਬਦੁਲ-ਅਹਿਮਦ ਖਾਨ ਨੇ ਆਪਣੇ ਨਾਇਬ ਬਹਿਰਾਮ ਰੁਲੀ ਖਾਨ ਨੂੰ ਸਿੰਘਾਂ ਨੂੰ ਜੀਉ ਆਇਆਂ ਕਹਿਣ ਲਈ ਭੇਜਿਆ ਤੇ 29 ਸਤੰਬਰ ਨੂੰ ਉਹ ਖੁਦ ਸਿੰਘਾਂ ਨੂੰ ਬਾਦਸ਼ਾਹ ਵਲੋਂ ਖਿਲਅਤਾ ਲੈ ਕੇ ਹਾਜ਼ਰ ਹੋਇਆ ਤੇ ਮਿਤ੍ਰਤਾ ਲਈ ਪੇਸ਼ਕਸ਼ ਕੀਤੀ। ਅਸਲ ਵਿਚ ਇਹ ਇਕ ਚਾਲ ਸੀ ਜਿਸ ਅਨੁਸਾਰ ਸਿੱਖਾਂ ਨੂੰ ਆਪਸ ਵਿਚ ਪਾੜ੍ਹਣ ਲਈ ਤਿਆਰ ਕੀਤਾ ਜਾ ਰਿਹਾ ਸੀ।
ਪਰ ਸਿੰਘ ਸਭ ਸਮਝਦੇ ਸਨ। ਉਨ੍ਹਾਂ ਨੇ ਮੌਕੇ ਦਾ ਫਾਇਦਾ ਉਠਾਇਆ ਤੇ ਪਹਿਲੀ ਅਕਤੂਬਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਦੇ ਅਸਥਾਨ ਤੇ ਜੋ ਮਸੀਤ ਬਣੀ ਹੋਈ ਸੀ, ਜਾ ਢਾਈ। ਹਕੂਮਤ ਇਸ ਨੂੰ ਚੁੱਪਕਰਕੇ ਸਹਾਰ ਗਈ। ਅਪ੍ਰੈਲ 1779 ਤੱਕ ਸ਼ਾਹ ਆਲਮ ਜੈਪੁਰ ਚਲਾ ਗਿਆ ਸੀ। ਇਸ ਲਈ ਸਿੰਘਾਂ ਨਾਲ ਕੋਈ ਮੁਲਾਕਾਤ ਨਾ ਹੋ ਸਕੀ। ਸ਼ਾਹ ਆਲਮ ਦੇ ਵਾਪਸ ਆਉਣ ਤੇ ਸ. ਬਘੇਲ ਸਿੰਘ ਨਾਲ ਅਬਦੁਲ ਅਹਿਮਦ ਖਾਨ ਨੇ ਗੱਲ ਤੋਰੀ।
Bibiliography

English
Ahuja D.R, Oct. 1981, ‘Sardar Baghel Singh, held sway over Delhi. The Punjab Past and Present. Vol. XV-II Ser-30. Patiala, Punjabi University, P-438, 452.
Aitahison C.U., 1981, A collection of Treaties, Engagementsand Senads, Vol. III, Delhi, Mittal Pub.
Barve, Lite of Malhar Rao Holkar
Benarjee I.B., Evolution of Khisa.
Bengal Select Committee, Proceedings 1761-1772.
Bhalla P.N., Oct. 1970, ‘The East India’s Policy, towards the Sikhs (1764-1808), The Punjab Past and Present Vol. IV, Part II Ser 8.
Birendra Verma, 1973, ‘Genesis and Importance of Maratha Sikh Treats of 1785. Punjab Past and Present, Punjab Historical Conference Proceedings Dec. 15-16, 1973. Patiala, Punjabi University.
Blacker, V., Maratha Wars (Maps).
Blackeston, May, J 1829, Twelve Years’ Military Adventure, (2 Volumes)
British Museum, Additional Manuscript No. 29, Delhi, Mittal Pub (Reprint)
Brown, James, 1785, Intelligence of the Seikh Army,4th, Rabi-Ul-Awal, 1199. ajor James to Waren Hastings 22 Jan 1785.
A. Budh Prakash, Haryana Through the Ages Kurukshetra, Kurukshetra University.
Calender of Persian Correspondence, Vol II & III
Cromption Herber, 1976, A Particular Account of the European Military Adventures of hindustan 1780-1800, Karachi.
Forrest, G.W., 1885, Selection from letters, Despatches in the Bombay Secretriate. Maratha Series.
Forest G.V, 1910, Selections from the state Papers of the Governeor General Warren Hastings.
---- Journey from Bengal to England Through North India, Kasmir, Afghanistan and Persia into Russia 1783-1784, Vol.-I.
---- Selection from Letters, Despatches and other paper preserved in the foreign Dept. Govt of India, Vol.-III.
---- Military Memoris of George Thomas.
----, 1974 (R), History of the reign of Shah Alam. Luchnow.
----, Calender of Persian Correspondences (CPC). Vol.-VI No 476.
Gurbachan Singh, 1982, Territorial Acquistition under Misaldari system-A Case study of Ahluwalia Misl. The Punjab Past Present Vol.-XVII-II Oct. 1983, Ser. No. 34
Ganda Singh, 1950, ‘Early Maratha-Sikh Relations’ Prof. V. Potdar commemmoration Volume, Poona.
----, 1954, Bibiliography of Patiala and East Punjab States Union. Patiala Dte of Archieves (Patiala Archieves Pub. – 5)
----, 1966, Bibiliography of Punjab. Patiala, Punjabi University.
---, Oct. 1967, ‘The Maratha sikh Relations’ The Punjab Past and Present, Vol.-I
---, Oct. 1970, ‘Colonel Poliers Account of Sikhs’, The Punjab Past and Present, Volume IV, Part-II Ser 8 Patialam Punjabi University.
----, 1977, ‘The Maratha Sikh Treaty of 1785\. The Punjab Past and Present, Vol-XI, Part-II, Ser. 22, P-132-329.
Griffin, L., 1870, Rajas of Punjab, Lahore.
Gupta, Hari Ram, 1944, Studies in the later Mughals, History of Punjab, Lahore.
Harash. J, 1937, Duranni’s Influence of North India, Islamic Centre, P-511.
Hugh, Pe{censored} (Col), Memoris of Life and Military Service of Viscount Lake. 744-1808, London, P-133.
Inderjit Kakra, 1981, ‘Maratha-Sikh rivalary in Haryana 1772-1794)’ The Punjab Past and Present, Vol-XV-II Ser 30, Patiala, Punjabi University.
Archives, Bombay, India House Correspondence Volume XV, New Series.
Irwin William, Annual Indian Historical Records Commission Reports.
Joshi, PM., 1962, Selections from Peshwa Daftar.
Keene, H.G., 1971, Fall of Mughal Empire, Delhi.
Majumdar R.C., 1971, The Maratha Supremacy, Bombay.
Malcolm, Sir John, Memoris of Central India, Vol-I
---, Sketches of the Sikhs.
Mavaji, Parasnis, Treaties, Engagements and sanvads
Modern Review, 1925, Letter No 423 of the Pondicherry Catalogue, dated 03 March 1784.
Nurul-Di-Hassan Sayyad, 1952, Najib-Ud-Daulah. Aligarh.
Orme, MSS., Portions Relating to Marathas and Lator Mughals (India Office)
Punjab District Gazeteers, 1981, Vol-VI-A, Karnel District, Lahore.
Qauo, K.R., History of JATS.
Rose, C., Crnwallis Correspondences, Vol-I.
Sardesai, G.S., 1937, Historical Papers relating to Mahadji Sindhia, Gwalior.
----, Selections from Peshwa Daftar.
----, 1933, The Main Currents of Maratha History, Bombay.
----, 1934 & 1940, Historical Papers of Sindhias of Gwalior, Satara, Vol-I & II.
Majomdar, B.N. (Lt. Col)., 1965, Military System of the Sikhs. New Delhi, Army Educationa Series . pp 235
Mao Tse-Tung & the Guevar,1962, Guerrilla War fore, London.
Sardar, G.S.,1948, New History of Marathas Vol-II & III, Bombay.
Sharma, S.R., 1971, Maratha Sikh Treaty of 1785, Maratha History Seminar, 1971.
Sarkar, Jadunath, 1936, Poona Residency Correspondence, Vol-I : Mehadji Sindhia and North India Affairs, 1985-1794.
----, 1953, Persian Records of Maratha History Vol-II, Sindia as Regent of Delhi (1787 and 1789-91)
----, 1953, Persian Records of Maratha History, Vol.-I, Delhi Affairs (1761-1788), Bombay.
---, 1972, ‘Rule of George Thoma’ An Irish Raja Over Haryana (1797-1802) Journal of Haryana Studies, Vol-IV, University Press.
---, The Fall of Mughal Empire, Volume-II, III & IV.
----, 1976, Study of Eighteenth Century, India, Calcutta.
Singh, jagjit K., Aug. 1974, A Brief History of Sikh Maratha Contacts’ Journal of Sikh Studies, Vol.-I, No. 2, Amritsar. GNU.
Singh, K., History of Sikhs, Vol-I
Wendel, Col., History of JATs.
William, G.R.C., ‘The Sikhs in Upper Doab’ Calcutta Review Vol Lx. LXI.
Bibiliography
Punjabi
Atma Singh, 1936, Patiala Shahi Gharana dian Soorbir Devian, Patiala.
Gian Singh Giani, 1979, Sri Guru Panth Prakash, Patiala, Bhasha Vibhag, Punjab, P. 254-260/
----, 1987, Twarikh Guru Khalsa, Bhag-2, Patiala, Bhasha Vibhag Punjab, P. 254-260.
Ganda Singh (Dr), Sardar Jassa Singh Ahluwalia, Patiala, Punjabi University.
Gurbaksh Singh (ed.), Twarikh-e-Punjab by Ahmed Shah Batalwi, Patiala, Punjabi University.
Hira Singh Dard (ed.), 1982,Karam Singh Historian di Itihasik-Khoj, Amritsar, Sikh Itihas Research Board, SGPC, P. 102-145.
Jeet Singh Sital (ed.), Sep. 1984, Tarikh-e-Punjab by Kanahaya Lal, Part-II, Patiala, Punjabi University, P. 101-02, 196.
Narinder Pal Singh, Punjabi da Itihas (1469-1839 AD), Patiala, Punjabi University.
Rattan Singh Bhangu (Shahid), Sri Guru Panth Prakash, Amritsar, Sikh Ithihas, Research Board, SGPC P. 538-563.
Satbir Singh, 1962 (4th edn. 1987), Sada Ithihas : Bhag-2 (Punjab da Ithihas 1708-1799) Jalandhar, New Book Company, P. 320-326.
----, Atharvin Sadi Vich Veer Prampra da Vikas, Patiala, Punjabi Univ.
Bibiliography
Marathi
Anadrao Phaike (ed.), Shindeshahi Itahaschi Saadhne Vol, 1-3.
Gadgil, V.V., 1963, Sikhanche Itihas.
Joshi, S.P., 1939, Shikhanche Sohurtidayak Itihas, Poona.
Parsan’s, D.S., 1913, Dilly Yethil Marethanchi, raj Karnen, The Itihas Sangrah, Bombay.
Poshwa Daftar, 1913, Sandhiepetra, va Sranjamadi, Ithihas Sangrah, Poona,
Rajwadi, V.K., Marathanchi Itihaschin Sadhave.
Urdu
Mohamad Hassan Khan, Khebja, 1878, Tarikh-i-Patiala, Amritsar.
Last edited: