- Jan 3, 2010
- 2,527
- 450
- 81
ਯਾਦਾਂ ਦੇਸ਼ ਪੰਜਾਬ ਦੀਆਂ: ਪੰਜਾਬ ਵਿਚ ਚਾਰ ਦਿਨ
3-9-1995
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
3-9-1995
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਇਸ ਵਾਰ ਪੰਜਾਬ ਆਉਣ ਦਾ ਅਵਸਰ ਪੁਰਾਣੀਆਂ ਯਾਦਾਂ ਦੁਹਰਾਉਣਾ, ਵਿਛੜੇ ਮਿਲਣ, ਕਰਮਚਾਰੀ ਭਰਤੀ ਕਰਨ ਅਤੇ ਅਪਣਾ ਵਾਧੂ ਸਾਮਾਨ ਲੁਧਿਆਣੇ ਸੰਭਾਲਣ ਦੇ ਲੇਖੇ ਸੀ। ਬੰਬਈਉਂ ਦਿੱਲੀ ਦਾ ਹਵਾਈ ਸਫਰ ਅਤੇ ਹਵਾਈ ਅੱਡੇ ਉੱਤੇ ਹੀ ਸਰਦਾਰ ਸਰਾਉ ਤੇ ਮਿਸਿਜ ਸਰਾਉ ਦਾ ਆ ਮਿਲਣਾ ਕੁਝ ਜ਼ਿਆਦਾ ਮਹੱਤਵਪੂਰਨ ਘਟਨਾਵਾਂ ਨਹੀਂ ਸਨ। ਇਹ ਉਹ ਦਿਨ ਸਨ ਜਦ ਪੰਜਾਬ ਦੇ ਮੁੱਖ ਮੰਤਰੀ ਸ. ਬਿਅੰਤ ਸਿੰਘ ਉੱਤੇ ਮਾਰੂ ਹਮਲੇ ਸਦਕਾ ਬੜੀਆਂ ਜਾਨਾਂ ਗਈਆਂ ਸਨ ਤੇ ਪੰਜਾਬ ਤਨਾਉ ਪੂਰਨ ਵਾਤਾਵਰਨ ਦੀ ਆਸ਼ੰਕਾ ਸੀ। ਬੰਬਈ ਤੋਂ ਚਲਣ ਤੋਂ ਪਹਿਲਾਂ ਸਭਨਾਂ ਨੇ ਪੰਜਾਬ ਦਾ ਇਹ ਦੌਰਾ ਮੁਲਤਵੀ ਕਰਨ ਲਈ ਕਿਹਾ ਸੀ ਖਾਸ ਕਰਕੇ ਇਸ ਤਨਾਉ ਦੀ ਆਸ਼ੰਕਾ ਤੋਂ ਤੇ ਬਾਰਿਸ਼ਾਂ ਕਾਰਨ ਆਏ ਹੜ੍ਹਾਂ ਦੀਆਂ ਖ਼ਬਰਾਂ ਕਰਕੇ। ਪਰ ਮੈਂ ਇੰਟਰਵਿਊ ਲਈ ਬੁਲਾਇਆਂ ਨੂੰ ਪੱਤਰ ਭੇਜ ਚੁੱਕਿਆ ਸਾਂ ਤੇ ਹੁਣ ਇਹ ਤਰੀਕਾਂ ਬਦਲਣੀਆਂ ਅਸੰਭਵ ਸਨ। ਕਿਉਂਕਿ ਡਾਕ ਜਾਂ ਤਾਰ ਦਾ ਹਰ ਇਕ ਥਾਂ ਪਹੁੰਚਣਾ ਯਕੀਨੀ ਨਹੀਂ ਸੀ। ਦੂਸਰੇ ਮੈਂ ਕਦੇ ਵੀ ਕਿਸੇ ਮਿਥੇ ਪ੍ਰੋਗਰਾਮ ਨੂੰ ਮੁਲਤਵੀ ਨਹੀਂ ਕਰਦਾ ਜਦ ਕਿ ਉਸਦਾ ਪੂਰਾ ਕਰਨਾ ਅਸੰਭਵ ਨਾ ਹੋ ਜਾਵੇ ਤੇ ਅਸੰਭਵ ਕੋਈ ਚੀਜ਼ ਹੁੰਦੀ ਨਹੀਂ। ਇਸ ਸਫ਼ਰ ਨੂੰ ਜਾਰੀ ਰੱਖਣ ਦਾ ਹੋਰ ਕਾਰਨ ਮੇਰੀ ਉਹ ਖ਼ਬਤ ਸੀ ਜਿਸ ਅਨੁਸਾਰ ਮੈਂ ਹਰ ਖ਼ਤਰੇ ਵਾਲੀ ਥਾਂ ਤੇ ਪਹੁੰਚਕੇ ਘਟਨਾ ਨੂੰ ਅੱਖੀਂ ਵੇਖਣ ਲਈ ਇੱਛੁਕ ਹੁੰਦਾ ਹਾਂ। ਇਸੇ ਕਰਕੇ 1965 ਤੇ 1971 ਭਾਰਤ-ਪਾਕ ਯੁੱਧ, ਸੰਨ 1984 ਦੀਆਂ ਹਰਿਮੰਦਰ ਸਾਹਿਬ ਤੇ ਦੂਖ ਨਿਵਾਰਨ ਸਾਹਿਬ ਦੀਆਂ ਘਟਨਾਵਾਂ, ਦਿੱਲੀ ਦੇ ਸੰਨ ਚੁਰਾਸੀ ਦੇ ਦੰਗੇ, ਦਿੱਲੀ ਵਿਚ ਬੰਬ ਬਲਾਸਟ, ਗੋਰਖਾਲੈਂਡ ਵਿਚ ਜੀ.ਐਨ.ਐਲ.ਐਫ. ਵਲੋਂ ਉਡਾਏ ਜਾਂਦੇ ਪੁਲ ਤੇ ਬੱਸਾਂ, ਬੋਦੋ ਲੈਂਡ ਵਲੋਂ ਉਡਾਈਆਂ ਰੇਲ ਗੱਡੀਆਂ, ਬੰਬਈ ਅਤੇ ਮੇਰਠ ਦੇ ਦੰਗੇ, ਕਸ਼ਮੀਰ ਵਿਚ ਆਤੰਕ, ਨਾਗਾ-ਕੂਕੀ ਗ੍ਰਹਿ ਯੁੱਧ ਆਦਿ ਅਨੇਕ ਮਹੱਤਵਪੂਰਨ ਘਟਨਾਵਾਂ ਦੇ ਮੈਂ ਅੱਖੀ ਦੇਖੇ ਹਾਲ ਸੰਭਾਲੇ ਹਨ। ਹੁਣ ਸ. ਬਿਅੰਤ ਸਿੰਘ ਹੋਰਾਂ ਪਿੱਛੋਂ ਹੋਏ ਹਾਲਾਤ ਵੇਖਣਾ ਵੀ ਇਸੇ ਖਿੱਚ ਦਾ ਕਾਰਨ ਸੀ।
ਸਵੇਰੇ ਨੌਂ ਵਜੇ ਫਲਾਈਟ ਤੋਂ ਉੱਤਰ ਸਰਾਉ ਸਾਹਿਬ ਹੋਰਾਂ ਨਾਲ ਦਿੱਲੀ ਦੇ ਭੀੜ-ਭੜੱਕੇ ਤੇ ਲਾਲ ਬੱਤੀਆਂ ਦਾ ਸਾਹਮਣਾ ਕਰਦੀ ਜਦ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਕਾਰ ਪਹੁੰਚੀ ਤਾਂ ਅੱਗੇ ਜਾਣੇ-ਪਛਾਣੇ ਬੈਰੀਅਰ ਤੇ ਟੀਂ-ਟੀਂ ਕਰਦੀਆਂ ਚੈਕਿੰਗ ਮਸ਼ੀਨਾਂ ਨੇ ਪੰਜਾਬ ਦੇ ਵਾਤਾਵਰਨ ਦੀ ਮੁਢਲੀ ਤਸਵੀਰ ਪੇਸ਼ ਕਰ ਦਿੱਤੀ। ਭਾਰਤੀ ਪੁਲਿਸ ਤੇ ਸੁਰੱਖਿਆ ਦਸਤਿਆਂ ਵਿਚ ਇਹ ਖਾਸੀਅਤ ਹੈ ਕਿ ਉਨ੍ਹਾਂ ਦਾ ਯੁੱਧ ਸੱਤਰ ਯੁੱਧ ਤੋਂ ਪਿੱਛੋਂ ਸ਼ੁਰੂ ਹੁੰਦਾ ਹੈ ਤੇ ਹਰ ਪੜਤਾਲ ਇਸ ਤਰ੍ਹਾਂ ਕੀਤੀ ਜਾਂਦੀ ਹੈ ਜਿਵੇਂ ਹਰ ਕੋਈ ਅਪਰਾਧੀ ਹੈ। ਮੈਨੂੰ ਯਾਦ ਹੈ ਜਦੋਂ ਮੈਂ ਸ੍ਰੀ ਹਰਿਮੰਦਰ ਸਾਹਿਬ ਦੀ ਘਟਨਾ ਤੋਂ ਪਿੱਛੋਂ ਪੰਜਾਬ ਪਹੁੰਚਿਆ ਸੀ ਤਾਂ ਫੌਜੀ ਵਰਦੀ ਵਿਚ ਸੀ। ਮੇਰੀ ਇਤਨੀ ਬੁਰੀ ਤਰ੍ਹਾਂ ਨਮੋਸ਼ੀ ਭਰੀ ਤੇ ਇਤਨੀ ਵਾਰ ਤਲਾਸ਼ੀ ਲਈ ਗਈ ਸੀ ਕਿ ਮੈਨੂੰ ਜਾਪਣ ਲੱਗ ਪਿਆ ਸੀ ਕਿ ਮੈਂ ਕਿਸੇ ਦੁਸ਼ਮਣ ਇਲਾਕੇ ਅੰਦਰ ਦਾਖਲ ਹੋ ਗਿਆ ਹਾਂ ਤੇ ਕਿਸੇ ਵੀ ਵਕਤ ਅੰਦਰ ਕੀਤਾ ਜਾ ਸਕਦਾ ਹਾਂ। ਜੋ ਰੁੱਖੀ ਭਾਸ਼ਾ ਤੇ ਜੋ ਬੁਰਾ ਵਰਤਾਓ ਪੰਜਾਬ ਪੁਲਿਸ ਵਾਲੇ ਕਰਦੇ ਹਨ ਉਹ ਮੈਂ ਨਾ ਕਿਧਰੇ ਦੇਖਿਆ ਹੈ ਨਾ ਸੁਣਿਆਂ ਹੈ। ਸ਼ਾਇਦ ਉਨ੍ਹਾਂ ਨੂੰ, ਨਾ ਹੀ ਪੰਜਾਬੀ ਸਭਿਆਚਾਰ ਤੇ ਨਾ ਹੀ ਐਥਿਕਸ ਦਾ ਪਾਠ ਪੜ੍ਹਾਇਆ ਜਾਂਦਾ ਹੈ। ਪੰਜਾਬ ਪੁਲਿਸ ਦੇ ਰੰਗ-ਢੰਗ ਦੇਖਕੇ ਬਾਕੀ ਦੀਆਂ ਸੁਰਖਿਆ ਟੁਕੜੀਆਂ ਨੇ ਵੀ ਬਹੁਤ ਕੁਝ ਸਿੱਖ ਲਿਆ ਹੈ। ਔਰਤਾਂ ਨੂੰ ਪਾੜਵੀਆਂ ਨਜ਼ਰਾਂ ਨਾਲ ਵੇਖਣਾ, ਜੇ ਵਸ ਚੱਲੇ ਤਾਂ ਧੱਕਾ ਕਰਨਾ, ਧੱਕੋ ਜ਼ੋਰੀ ਪੈਸੇ ਉਗਰਾਉਣੇ, ਰੱਜਕੇ ਗੰਦੀਆਂ ਗਾਲ੍ਹਾਂ ਕੱਢਣੀਆਂ, ਜਿਤਨਾ ਹੋ ਸਕੇ ਫਸੇ ਦੀ ਬੇਪਤੀ ਕਰਨੀ ਤੇ ਬੇਗੁਨਾਹ ਨੂੰ ਗੁਨਾਹਗਾਰ ਸਾਬਤ ਕਰਨਾ ਸ਼ਾਇਦ ਇਹ ਸਭਿਆਚਾਰ ਪੰਜਾਬ ਪੁਲਿਸ ਤੇ ਪੰਜਾਬ ਵਿਚ ਤੈਨਾਤ ਦੂਸਰੀਆਂ ਸੈਨਾਵਾਂ ਦੇ ਨਾਵਾਂ ਨਾਲ ਇਸ ਤਰ੍ਹਾਂ ਜੁੜ ਕੇ ਰਹਿ ਗਿਆ ਹੈ ਜਿਸ ਤਰ੍ਹਾਂ ਪਿਘਲੇ ਗੁੜ ਨਾਲ ਕੀੜਾ। ਕੀ ਪੰਜਾਬ ਸਰਕਾਰ ਤੇ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਇਹ ਕਦੇ ਵੀ ਨਹੀਂ ਸੁੱਝਦਾ ਕਿ ਉਹ ਇਸ ਚਿੱਤਰ ਦੀ ਬਦਲੀ ਕਰਨ, ਜਿਸ ਤਰ੍ਹਾਂ ਭਾੜੇ ਦਾ ਟੱਟੂ ਬਣੀ ਪੰਜਾਬ ਪੁਲਿਸ ਦੀ ਬੋਦੋਲੈਂਡ (ਆਸਾਮ) ਵਿਚ ਥੂ ਥੂ ਹੋ ਰਹੀ ਹੈ ਇਹ ਵੀ ਇਸੇ ਅਧੋਗਤੀ ਦੀ ਇਕ ਕੜੀ ਹੈ।
ਖ਼ੈਰ ਇਸ ਉਧੇੜ-ਬੁਣ ਦੇ ਚੱਕਰ ਵਿਚ ਬੰਬਈ-ਅੰਮ੍ਰਿਤਸਰ ਵਾਲੀ ਗੱਡੀ ਤੇ ਪਹੁੰਚ ਗਿਆ। ਗੱਡੀ ਦੋ ਘੰਟੇ ਲੇਟ ਸੀ ਸਾਰੇ ਸ਼ੁੱਕਰਗੁਜ਼ਾਰ ਸਨ ਕਿ ਗੱਡੀ ਏਨਾ ਸਫ਼ਰ ਕਰਕੇ ਸਿਰਫ ਦੋ ਘੰਟੇ ਹੀ ਲੇਟ ਸੀ। ਨਹੀਂ ਤਾਂ ਗੱਡੀਆਂ ਆਮ ਤੌਰ ਤੇ 8-10 ਘੰਟੇ ਤੇ ਫਿਰ ਅਨਿਸ਼ਚਿਤ ਤੌਰ ਤੇ ਲੇਟ ਹੋ ਰਹੀਆਂ ਸਨ। ਰਿਜ਼ਰਵੇਸ਼ਨ ਚਾਰਟ ਨਹੀਂ ਸੀ ਲੱਗਿਆ। ਇੰਤਜ਼ਾਰ ਤੋਂ ਸਿਵਾ ਕੋਈ ਚਾਰਾ ਨਹੀਂ ਸੀ। ਆਖ਼ਰ ਜਦ ਚਾਰਟ ਲੱਗਿਆ ਤਾਂ ਸਿਰਫ ਪੰਦਰਾਂ ਮਿੰਟ ਰਹਿ ਗਏ ਸਨ ਗੱਡੀ ਆਉਣ ਵਿਚ, ਤੇ ਚਾਰਟ ਵੇਖਣ ਟੁੱਟ ਕੇ ਪਈ ਜਨਤਾ ਵਿਚੋਂ ਕਿਸੇ ਦੀ ਪੱਗ ਡਿੱਗ ਗਈ ਤੇ ਕਿਸੇ ਦੀ ਟੋਪੀ। ਚਾਰਟਾਂ ਦੀ ਲੰਬੀ ਲਿਸਟ ਵੇਖਦਿਆਂ ਗੱਡੀ ਆ ਗਈ ਪਰ ਆਪਣਾ ਨਾਂ ਨਾ ਲੱਭਿਆ। ਆਖ਼ਰ ਏ.ਸੀ. ਵਿਚ ਚੁੱਪ ਕਰਕੇ ਚੜ੍ਹ ਗਏ ਇਹ ਸੋਚ ਕੇ ਕਿ ਚਲੋ ਵੇਟਿੰਗ ਵਿਚ ਤਾਂ ਹੈ ਹੀ। ਟੀ.ਟੀ. ਆਪਣੇ ਆਪ ਲੱਭ ਦੇਵੇਗਾ।
ਗੱਡੀ ਚਲ ਪਈ ਟਿਕਟ ਚੈਕ ਕਰਦਾ ਟੀ.ਟੀ. ਪਾਨੀਪਤ ਪਹੁੰਚਣ ਪਿੱਛੋਂ ਆਇਆ ਤੇ ਟਿਕਟ ਦੇਖਕੇ ਆਖਣ ਲੱਗਾ, ‘‘ਤੁਹਾਡੀ ਵੇਟਿੰਗ ਹੈ, ਤੁਸੀਂ ਗੱਡੀ ਵਿਚ ਕਿਵੇਂ ਚੜ੍ਹ ਗਏ?’’ ਮੈਂ ਹੈਰਾਨ! ਕਿਉਂਕਿ ਵੇਟਿੰਗ ਵਾਲਿਆਂ ਲਈ ਸੀਟ ਚੈਕ ਕਿੱਥੋਂ ਹੋਵੇ? ‘ਜੁਰਮਾਨਾ ਭਰਨਾ ਪਵੇਗਾ’ ਉਸਨੇ ਤੋੜਾ ਸੁੱਟਿਆ ਤੇ ਉਸ ਦਾ ਜੁਰਮਾਨਾ ਸੈਂਕੜਿਆਂ ਵਿਚ ਪਹੁੰਚ ਗਿਆ। ‘‘ਪਰ ਸੀਟਾਂ ਤਾਂ ਸਾਰੀਆਂ ਤਕਰੀਬਨ ਖਾਲੀ ਹੀ ਨੇ ਕਿਸੇ ਸੀਟ ਦਾ ਨੰਬਰ ਦੇ ਦਿਓ।’’ ਮੈਂ ਖਾਲੀ ਝਾਕਦੇ ਗੱਦਿਆਂ ਵਲ ਇਸ਼ਾਰਾ ਕਰਦਿਆਂ ਕਿਹਾ। ‘‘ਉਹ ਸੀਟਾਂ ਅੱਗੇ ਤੋਂ ਬੁੱਕ ਹਨ ਉਹ ਮੈਂ ਅੰਬਾਲਾ ਤੱਕ ਦੇ ਸਕਦਾ ਹਾਂ ਪਰ ਉਹ ਵੀ ਚੈਕ ਕਰਨ ਪਿੱਛੋਂ। ਹਾਂ ਜੁਰਮਾਨਾ ਦੇਣਾ ਪਵੇਗਾ।’’ ਇਹ ਤਾਂ ਨਵੀਂ ਆੜਿਚਣ ਸੀ। ਸੀਟਾਂ ਖਾਲੀ ਸਨ, ਮੈਂ ਵੇਟਿੰਗ ਲਿਸਟ ਵਿਚ ਸਾਂ ਪਰ ਫਿਰ ਵੀ ਜੁਰਮਾਨਾ ਦੇਣਾ ਪੈਣਾ ਸੀ। ਨਾਲ ਬੈਠੇ ਸਰਦਾਰ ਜੀ ਹੋਰਾਂ ਨੂੰ ਦਿਲ ਦੀ ਦੱਸੀ ਤਾਂ ਉਸਦਾ ਸੰਖੇਪ ਜਵਾਬ ਸੀ, ‘‘ਮੂੰਹ ਵਿਚ ਹੱਡ ਦਿਉ ਪਰੇ।’’ ਮੈਂ ਸਮਝਿਆ ਤਾਂ ਪਰ ਪੂਰਾ ਨਹੀਂ ਕਿਉਂਕਿ ਪੁਰਾਣਾ ਸੈਨਿਕ ਹੋਣ ਕਰਕੇ ਇਸ ਤਰ੍ਹਾਂ ਹੱਡ ਦੇਣਾ ਦਾ ਵਾਕਿਫ ਨਹੀਂ ਸੀ। ਉਨ੍ਹਾਂ ਨੂੰ ਮੁਸ਼ਕਲ ਦੱਸੀ ਤਾਂ ਉਨ੍ਹਾਂ ਆਖਿਆ ‘‘ਫਿਕਰ ਨਾ ਕਰੋ ਮੈਂ ਸੁਲਝਾ ਦਿੰਦਾ ਹਾਂ।’’ ਉਸਨੇ ਟੀ.ਟੀ. ਨੂੰ ਪਾਸੇ ਲਿਜਾ ਕੇ ਗਿਟ ਮਿਟ ਕੀਤੀ ਤੇ ਮੈਥੋਂ ਟਿਕਟ ਲੈ ਕੇ ਸੀਟ ਨੰਬਰ ਲੈ ਆਇਆ। ‘‘ਬਸ ਪੰਜਾਹ ਲੱਗੇ ਹਨ’’ ਉਸ ਨੇ ਇੰਜ ਕਿਹਾ ਜਿਵੇਂ ਮੱਲ ਮਾਰੀ ਹੁੰਦੀ ਹੈ ਤੇ ਮੇਰੀ ਜੇਬ ਵਿਚੋਂ ਪੰਜਾਹ ਕਢਵਾਉਂਦਿਆਂ ਉਸ ਨੇ ਚਾਹ ਵਾਲੇ ਨੂੰ ਹੁਕਮ ਦਿੰਦਿਆਂ ਕਿਹਾ, ‘‘ਦੋ ਕੱਪ ਚਾਹ’’ ਚਾਹ ਦੇ ਪੈਸੇ ਦੇਂਦਿਆਂ ਮੈਂ ਸੋਚ ਰਿਹਾ ਸਾਂ ਕਿ ਇਹ ਹੱਡ ਮੂੰਹ ਵਿਚ ਪਾਉਣ ਦਾ ਰਿਵਾਜ ਅਜੋਕੀ ਇਨਸਾਨੀਅਤ ਦੀ ਗਿਰਾਵਟ ਦਾ ਕਿਤਨਾ ਸਾਫ ਸ਼ੀਸ਼ਾ ਹੈ।
ਗੱਡੀ ਜਦ ਲੁਧਿਆਣੇ ਪਹੁੰਚੀ ਤਾਂ ਪਤਾ ਲੱਗਾ ਕਿ ਗੱਡੀ ਨੇ ਰਾਹ ਵਿਚ ਕੁਝ ਲੇਟ ਸਮਾਂ ਕਵਰ ਕਰ ਲਿਆ ਸੀ। ਅੱਗੇ ਫਿਰੋਜ਼ਪੁਰ ਜਾਣ ਵਾਲੀ ਗੱਡੀ ਤਿਆਰ ਖੜ੍ਹੀ ਸੀ। ਬਾਰਿਸ਼ ਹੋਣ ਕਾਰਨ ਲੁਧਿਆਣਾ ਤੋਂ ਜਗਰਾਵਾਂ ਜਾਣ ਵਾਲੀ ਗੱਡੀ ਹੀ ਠੀਕ ਜਚੀ ਤੇ ਅੱਗੇ ਦਾ ਟਿਕਟ ਨਹੀਂ ਸੀ ਪੁਲ ਪਾਰ ਕਰਕੇ ਟਿਕਟ ਲੈਣ ਲੱਗਿਆਂ ਤਾਂ ਰਫ਼ਲਾਂ ਵਾਲਿਆਂ ਦਾ ਮੇਲਾ ਵੇਖਕੇ ਹੈਰਾਨ ਰਹਿ ਗਿਆ। ਰੇਲਵੇ ਸਟੇਸ਼ਨ ਦੀ ਸੁਰੱਖਿਆ ਤੇ ਨਾਲ ਨਾਲ ਗੱਡੀਆਂ ਦੀ ਸੁਰੱਖਿਆ ਵੀ ਜ਼ਰੂਰੀ ਹੋ ਗਈ ਸੀ ਜਿਸ ਤਰ੍ਹਾਂ ਭਾਵੀ ਯੁੱਧ ਦਾ ਬਿਗੁਲ ਵੱਜ ਗਿਆ ਹੋਵੇ। ‘‘ਸੱਪ ਨਿਕਲੇ ਤੇ ਪੈੜ ਕੁੱਟਣ ਵਿਚ ਅਸੀਂ ਬੜੇ ਮਾਹਿਰ ਹਾਂ।’’
ਆਮ ਲੋਕਾਂ ਨਾਲ ਬਹਿਸ ਕਰਕੇ ਹਾਲਾਤ ਜਾਨਣ ਦੀ ਇੱਛਾ ਸੀ ਸੋ ਜਨਤਾ ਕਲਾਸ ਵਿਚ ਸੀਟ ਮੱਲ ਲਈ। ਟੁੱਟਿਆ ਫੁੱਟਿਆ, ਛੜੇ ਦੀ ਕੁੱਲੀ ਵਾਂਗ ਚੋਂਦਾ ਡੱਬਾ, ਅੰਦਰੋਂ ਚਿੱਕੜੋ-ਚਿੱਕੜ ਸੀ। ਬਚ-ਬਚਾਕੇ ਇਕ ਠੀਕ ਜਿਹੀ ਸੀਟ ਲੱਭ ਲਈ। ਗੱਡੀ ਲੇਟ ਚੱਲ ਰਹੀ ਸੀ ਇਸੇ ਕਰਕੇ ਮੈਂ ਇਹ ਫੜ ਸਕਿਆ ਸਾਂ। ਲੇਟ ਹੋਣ ਦਾ ਰਿਵਾਜ਼ ਹਰ ਜਗ੍ਹਾ ਜਾਪਦਾ ਸੀ। ਡੱਬੇ ਵਿਚ ਦੋ ਪੁਲਸੀਏ ਤੈਨਾਤ ਸਨ ਸ਼ਾਇਦ ਉਦੋਂ ਦੇ ਭਰਤੀ ਸਨ ਜਦੋਂ ਆਤੰਕਵਾਦ ਪੂਰੇ ਸਿਖਰ ’ਤੇ ਸੀ। ਸੀਟਾਂ ਬਹੁਤੀਆਂ ਸਨ, ਸਵਾਰੀਆਂ ਥੋੜੀਆਂ। ਮੈਥੋਂ ਅਗਲੀ ਸੀਟ ਉੱਤੇ ਇਕ ਇਕੱਲੀ ਔਰਤ ਬੈਠੀ ਸੀ। ਗੱਡੀ ਚੱਲੀ ਤਾਂ ਦੋਨੋਂ ਪੁਲਸੀਏ ਇਕ ਉਸ ਔਰਤ ਨਾਲ ਅਤੇ ਦੂਸਰਾ ਉਸਦੇ ਸਾਹਮਣੇ ਜਾ ਬੈਠੇ। ਔਰਤ ਸੁੰਗੜ ਕੇ ਕੋਨੇ ਜਾ ਲੱਗੀ। ਉਸ ਤੋਂ ਅੱਗੇ ਦਾ ਇਤਿਹਾਸ ਬਿਆਨ ਕਰਦਿਆਂ ਮੈਨੂੰ ਆਪਣੀ ਬੇਬੇ ਜੀ ਦਾ ਕਿਹਾ ਯਾਦ ਆ ਗਿਆ, ‘‘ਨੀ ਐਨੀ ਨਿਘਰੀ ਸਿਘਰੀ ਆ ਗਈ? ਵਾੜ ਈ ਖੇਤ ਨੂੰ ਖਾਈ ਜਾਂਦੀ ਐ।’’ ਇਹ ਉਸ ਉਦੋਂ ਕਿਹਾ ਸੀ ਜਦੋਂ ਸਾਡੇ ਨਾਲ ਦੇ ਪਿੰਡ ਇਕ ਬਾਪ ਨੇ ਆਪਣੀ ਹੀ ਧੀ ਨਾਲ ਖੇਹ ਖਾਧੀ ਸੀ। ਆਸੇ ਪਾਸੇ ਦੀਆਂ ਸਵਾਰੀਆਂ ਉਨ੍ਹਾਂ ਤਿੰਨਾਂ ਵੱਲ ਦੇਖ ਰਹੀਆਂ ਸਨ। ਬਾਜਾਂ ਵਿਚ ਛਟਪਟਾਉਾਂਦੀ ਘØੁੱਗੀ ਨੂੰ ਵੇਖਕੇ ਇਕ ਬਜ਼ੁਰਗ ਨੇ ਜੇਰਾ ਕੀਤਾ ‘‘ਬੀਬੀ ਐਧਰ ਦੂਜੀਆਂ ਬੀਬੀਆਂ ਕੋਲ ਆ ਕੇ ਬਹਿ ਜਾ।’’ ਪਰ ਪੁਲਸੀਆਂ ਦਾ ਬੋਲ, ‘‘ਤੈਨੂੰ ਸਾਲਿਆ ਖੁਰਕ ਹੁੰਦੀ ਐ?’’ ਉਹ ਬਜ਼ੁਰਗ ਥਾਏਂ ਬੈਠ ਗਿਆ। ਮੈਨੂੰ ਰੋਹ ਆਇਆ ਹੋਇਆ ਸੀ ਮੈਂ ਉੱਠਿਆ ਤੇ ਵਧ ਕੇ ਉਨ੍ਹਾਂ ਨੂੰ ਮੁਖਾਤਿਬ ਹੋਇਆ, ‘‘ਹਾਂ ਬਈ ਤੁਹਾਡੇ ਨਾਂ ਨੰਬਰ ਕੀ ਐ ਤੇ ਕਿਥੇ ਤੈਨਾਤ ਹੋ?’’ ਉਹ ਕੁਝ ਝਿਪ ਗਏ। ‘‘ਤੁਸੀਂ?’’ ਇਕ ਨੇ ਸਵਾਲ ਕੀਤਾ। ‘‘ਮੈਂ ਕੌਣ ਆਂ ਉਹ ਤਾਂ ਉਦੋਂ ਪਤਾ ਲੱਗ ਜੂ ਜਦੋਂ ਐਸ.ਪੀ. ਦੇ ਸਾਹਮਣੇ ਪੇਸ਼ ਹੋਵੋਗੇ।’’ ਮੈਂ ਆਪਣਾ ਰਿਟਾਇਰਮੈਂਟ ਵਾਲਾ ਕਾਰਡ ਦੂਰੋਂ ਹੀ ਘੁਮਾਉਂਦਿਆਂ ਦਿਖਾਇਆ। ਇਡੈਂਨਟੀ ਕਾਰਡ ਤਕਰੀਬਨ ਇਕੋ ਕਿਸਮ ਦੇ ਹੀ ਹੁੰਦੇ ਹਨ, ਦੂਰੋਂ ਏਨੀ ਸ਼ਨਾਖਤ ਨਹੀਂ ਹੋ ਸਕਦੀ। ਉਨ੍ਹਾਂ ਦੇ ਦਿਲ ਦਹਿਲ ਗਏ ਸਨ। ‘‘ਗਲਤੀ ਹੋ ਗਈ ਜੀ, ਜਾਣ ਦਿਉ ਅਸੀਂ ਤਾਂ ਅਗਲੇ ਈ ਸਟੇਸ਼ਨ ਤੇ ਉੱਤਰ ਜਾਣੈ।’’ ਏਨੇ ਨੂੰ ਗੱਡੀ ਭਨੋਹੜ ਰੁਕ ਗਈ ਤੇ ਉਹ ਛਾਲਾਂ ਮਾਰਕੇ ਉੱਤਰ ਗਏ।
ਮੈਂ ਅਜੇ ਇਹ ਹੀ ਸੋਚਦਾ ਸਾਂ ਕਿ ‘‘ਮੁੱਖ ਮੰਤਰੀ ਦੀ ਸੁਰੱਖਿਆ ਕਰਨ ਵਾਲੇ ਇਨ੍ਹਾਂ ਵਿਚੋਂ ਹੀ ਹੋਣਗੇ ਪਤਾ ਨਹੀਂ ਕੀ ਰੰਗ ਲਾਉਂਦੇ ਹੋਣਗੇ। ਇਹੋ ਜਿਹਿਆਂ ਕਰਕੇ ਹੀ ਸ਼ਾਇਦ ਬਿਅੰਤ ਸਿੰਘ ਦੇ ਪੋਤਰੇ ਵਿਗੜੇ ਹੋਣਗੇ।’’ ਉਸ ਬਜ਼ੁਰਗ ਦਾ ਮੂੰਹ ਖੁੱਲਿ੍ਹਆ, ‘‘ਕੀ ਦੱਸੀਏ ਜੀ ਨਿੱਘਰ ਸਿਘਰੀਓ ਆਗੀ ਹਣ ਤਾਂ। ਭਰੇ ਬਾਜ਼ਾਰ ਪੱਤ ਲੁਟੀਂਦੀ ਐ। ਕਿਸੇ ਵਡੇ ਬਜ਼ੁਰਗ ਦੀ ਅੱਖ ਦੀ ਵੀ ਸ਼ਰਮ ਨੀ।’’ ‘‘ਇਹ ਤਾਂ ਬਾਬਾ ਟੁੱਟਦੇ ਜੇਰਿਆਂ ਦੀ ਗੱਲ ਐ। ਤੇਰੀ ਗੱਲ ਜੇ ਦੂਜੇ ਚੁੱਕਦੇ ਤਾਂ ਉਨ੍ਹਾਂ ਦਾ ਕੀ ਕੰਮ ਸੀ ਕਿ ਉਹ ਇਹੋ ਜਿਹੀਆਂ ਹਰਕਤਾਂ ਕਰਦੇ।’’ ਮੈਂ ਦਿਲ ਦੀ ਕਹੀ। ਪਿਛਲੀ ਸੀਟ ਤੋਂ ਇਕ ਭੀਮ ਕਦ ਦੀ ਸਿੰਘਣੀ ਬੋਲੀ, ‘‘ਨਾ! ਭਲਾ ਇਸ ਔਰਤ ਨੂੰ ਨੀ ਸੀ ਚਾਹੀਦਾ ਬਈ ਮੈਂ ਕੱਲੀ ਕਾਹਰੀ ਕਿਉਂ ਬੈਠੀ ਆਂ। ਹੋਰ ਔਰਤਾਂ ਕੋਲ ਆ ਕੇ ਬੈਠਦੀ। ਨਾਲੇ ਇਹ ਜੇ ਮੂੰਹੋਂ ਫੁੱਟਦੀ ਜੇ ਜੁੱਤੀ ਖੋਲ੍ਹ ਲੈਂਦੀ ਤਾਂ ਅਗਲੇ ਦੀ ਕੀ ਪਾਂ ਐ।’’ ਉਸਨੇ ਆਪਣੀ ਅੱਧ ਸੇਰ ਦੀ ਜੁੱਤੀ ਵਲ ਇਸ਼ਾਰਾ ਕਰਦਿਆਂ ਕਿਹਾ। ਮੈਂ ਇਹੋ ਸੋਚ ਰਿਹਾ ਸਾਂ ਕਿ, ‘ਚਲੋ ਉਹ ਤਾਂ ਹੋਈ ਔਰਤ ਜ਼ਾਤ ਸੀ ਜਿਸਨੂੰ ਅਸੀਂ ਮੁੱਢ ਤੋਂ ਹੀ ਦਬਾਉਂਦੇ ਆਏ ਹਾਂ, ਪਰ ਇਹ ਆਸੇ ਪਾਸੇ ਦੇ ਖੱਬੀ-ਖ਼ਾਨ ਉਦੋਂ ਕਿੱਥੇ ਗਏ ਹੋਏ ਸੀ ਜੋ ਹੁਣ ਧੜੀ-ਧੜੀ ਦੀਆਂ ਗੱਲਾਂ ਮਾਰਦੇ ਨੇ।’’
ਪਰ ਗੱਲਾਂ ਕਰਨ ਵਾਲਿਆਂ ਦਾ ਕਿਸੇ ਨੇ ਮੂੰਹ ਫੜ ਲੈਣੈ। ਗੱਲਾਂ ਖੁੱਲ੍ਹ ਕੇ ਚੱਲ ਪਈਆਂ। ਸ. ਬਿਅੰਤ ਸਿੰਘ ਦੀਆਂ, ਦਿੱਲੀ ਦੇ ਤੰਦੂਰ ਕਾਂਡ ਦੀਆਂ, ਵਧਦੀ ਕੁਰਪਸ਼ਨ ਦੀਆਂ, ਡਿਗਦੇ ਜੀਵਨ ਚਰਿੱਤਰ ਦੀਆਂ ਆਦਿ ਆਦਿ। ਬਜ਼ੁਰਗ ਬੋਲਿਆ ‘‘ਇਹ ਤਾਂ ਸਾਰੀ ਵਿਚੋਂ ਈ ਮਿਲੀ ਭੁਗਤ ਐ। ਨਹੀਂ ਤਾਂ ਕਿਸੇ ਦੀ ਕੀ ਪਾਂ ਐ ਬਈ ਐਨੇ ਸਖ਼ਤ ਪਹਿਰੇ ’ਚ ਕੋਈ ਐਂ ਬੰਬ ਰੱਖ ਜੇ।’’ ਸ. ਬਿਅੰਤ ਸਿੰਘ ਬੰਬ ਕਾਂਡ ਵੱਲ ਉਸ ਦਾ ਇਸ਼ਾਰਾ ਸੀ। ਥੋੜ੍ਹੀ ਦੂਰ ਬੈਠਾ ਇਕ ਪੜ੍ਹਿਆ ਲਿਖਿਆ ਯੁਵਕ ਬੋਲਿਆ, ‘‘ਸਭ ਗੱਦੀ ਦੇ ਚੱਕਰ ਲਗਦੇ ਐ। ਪੰਜਾਬ ਦੇ ਜਿੰਨੇ ਵੀ ਟੁੱਟੇ-ਫੁੱਟੇ ਲੀਡਰ ਐ ਸਾਰੇ ਈ ਤਾੜ ’ਚ ਐ, ਬਈ ਕਦ ਦਾਅ ਲੱਗੇ। ਸਾਰਿਆਂ ਦੇ ਆਪਣੇ-ਆਪਣੇ ਗੁੰਡੇ ਪਾਲੇ ਐ, ਸਾਰੇ ਈ ਸਰਕਾਰੀ ਗੁੰਡੇ। ਕੀ ਪਤਾ ਕਿਹੜੇ ਮੁਹਰੇ ਨੇ ਕਿਹੜੇ ਪਾਸੇ ਚਲ ਜਾਣੈ।’’ ਬਜ਼ੁਰਗ ਨੇ ਤੋੜਾ ਛੱਡਿਆ, ‘‘ਕਟਕੀ ਆਈ ਪਈ ਐ ਜਾਣੀ ਹੁਣ ਤਾਂ। ਪਿਉ-ਪੁੱਤ ਨੂੰ ਨੀ ਪਛਾਣਦਾ, ਮਾਂ ਧੀ ਨੂੰ ਉਲਟੇ ਕੰਮੀਂ ਪਾਈ ਜਾਂਦੀ ਐ। ਮਰਦ-ਔਰਤ ਵੀ ਇਉਂ ਰਹਿੰਦੇ ਐ ਜਿਵੇਂ ਦਿਨ ਕਟੀ ਕਰਨੀ ਹੁੰਦੀ ਐ।’’ ਪੋਚਵੀਂ ਪੱਗ ਵਾਲੇ ਨੇ ਹੇਕ ਲੰਬੀ ਕੀਤੀ, ‘‘ਦਿਨ ਕਟੀ? ਏਥੇ ਤਾਂ ਤਿਉਹ ਈ ਨਿਕਲ ਗੇ। ਸ਼ਰਮੇ ਨੇ ਦੇਖ ਲਾ ਨਾਲੇ ਤਾਂ ਆਪਣੀ ਤੀਵੀਂ ਗੋਲੀਆਂ ਨਾਲ ਵਿੰਨ੍ਹੀ, ਨਾਲੇ ਤੰਦੂਰ ਵਿਚ ਭੁੰਨੀ ਫਿਰ ਵੀ ਖਰਾ ਬਣਦੈ, ਬਈ ਮੈਂ ਤਾਂ ਕੁਛ ਕੀਤਾ ਈ ਨੀ।’’
‘‘ਗਰਕੀਓ ਆ ਗੀ! ਸੁਣਿਆ ਉਹ ਵੀ ਵੱਡੇ ਵੱਡੇ ਲੀਡਰਾਂ ਨਾਲ ਮਿਲਿਆ ਹੋਇਆ ਸੀ। ਆਹ ਕੁਛ ਕਰਕੇ ਵੀ ਕਹਿੰਦੇ ਐ ਬਰੀਓ ਹੋ ਜੂ’’ ਬਜ਼ੁਰਗ ਨੇ ਹੌਕਾ ਜਿਹਾ ਲਿਆ ‘‘ਉਹ ਤਾਂ ਚਲਦੀ ਸਰਕਾਰ ਦਾ ਪੁਰਜੈ, ਉਹਨੇ ਬਰੀ ਤਾਂ ਹੋਣਾ ਈ ਐਂ, ਨਾਲੇ ਵੱਡੇ ਵੱਡੇ ਲੀਡਰ ਬੀ ਤਾਂ ਫਸਦੇ ਆ ਨਾਂ ਨਾਲ। ਦੇਖਿਆ ਨੀ ਉਹਨੂੰ ਜੱਜ ਨੇ ਮਦਰਾਸ ਵਿਚ ਕਿਵੇਂ ਜ਼ਮਾਨਤ ਦੇ ਦਿੱਤੀ। ਐਹੇ ਜਿਆ ਤਾਂ ਸਾਡਾ ਇਨਸਾਫ਼ ਆ।’’ ‘‘ਇਨਸਾਫ਼ ਦੀ ਗੱਲ ਛੱਡ ਹੁਣ ਆਹ ਸਾਡੇ ਪਿੰਡ ਦੇ ਦੁੱਲੇ ਕੀ ਜ਼ਮੀਨ ਦਾ ਲੈ ਲੈ। ਉਹਦੇ ਭਰਾ ਨੇ ਲੁਧਿਆਣੇ ਜ਼ਮੀਨ ਲਈ ਵੀਹ ਸਾਲ ਪਹਿਲਾਂ, ਹਜ਼ਾਰ ਕੁ ਗਜ਼ ਸੀ। ਸੁਣਿਐ ਉਹ ਕਿਸੇ ਵਜ਼ੀਰ ਦੇ ਪੁੱਤਰ ਨੇ ਦੱਬ ਲਈ, ਬਥੇਰਾ ‘ਟਾਂ ਟਾਂ’ ਕੀਤੀ, ਕੁਸ਼ ਨੀ ਬਣਿਆ। ਉਪਰੋਂ ਪੁਲਸ ਨੇ ਉਲਟਾ ਸੱਤ-ਕਵੰਜਾ ਦਾ ਕੇਸ ਬਣਾ ਦਿੱਤਾ। ਕਹਿੰਦੇ ਬਹੁਤਾ ਮੂੰਹ ਖੋਲਿ੍ਹਆ ਤਾਂ ਟਾਡਾ ’ਚ ਦੇ ਦਿਆਂਗੇ।’’ ਬਜ਼ੁਰਗ ਨੇ ਅੱਖੀਂ ਦੇਖੀ ਸੁਣਾਈ।
‘‘ਟਾਡਾ ਦੀ ਤਾਂ ਬਸ ਗੱਲ ਈ ਛੱਡੋ। ਪੁਲਿਸ ਨੇ ਜਾਂ ਲੀਡਰਾਂ ਨੇ, ਜਿੱਥੇ ਸਿੱਧੀ ਤਰ੍ਹਾਂ ਘੀ ਨਿਕਲਦਾ ਨਾ ਦੇਖਿਆ, ਟਾਡਾ ਦਾ ਅਸਤਰ ਛੱਡ ਦਿੱਤਾ। ਜੀਹਦਾ ਕੋਈ ਨੀ, ਉਹਨੂੰ ਤਾਂ ਟਾਡਾ ਨੇ ਰਗੜ ਦਿੱਤਾ। ਪੁਲਿਸ ਦੀਆਂ ਪੰਜੇ ਘਿਉ ’ਚ, ਆਮ ਆਦਮੀ ਦੁੱਧ ਆਂਗੂੰ ਰਿੜਕਿਆ ਗਿਆ। ਜੋ ਅਤਿਆਚਾਰ ਸ਼ਰੀਫ਼ ਆਦਮੀਆਂ ਉੱਤੇ ਟਾਡਾ ਦੇ ਨਾਂ ਨੂੰ ਹੋਏ ਨੇ, ਰਹੇ ਰੱਬ ਦਾ ਨਾਂ।’’ ਇਕ ਹੋਰ ਯੁਵਕ ਜੋ ਮੁਲਾਂਪੁਰੋਂ ਆ ਚੜ੍ਹਿਆ ਸੀ ਗੱਲ ਅੱਗੋ ਤੋਰਨ ਲੱਗਿਆ।
ਮੀਂਹ ਜੋ ਲੁਧਿਆਣੇ, ਚੱਲਣ ਵੇਲੇ ਕਣੀਓਂ-ਕਣੀ ਸੀ, ਵਾਛੜ ਦਾ ਹੋ ਗਿਆ ਸੀ। ਬਹੁਤੀਆਂ ਖਿੜਕੀਆਂ ਟੁੱਟੀਆਂ ਹੋਣ ਕਰਕੇ ਵਾਛੜ ਅੰਦਰ ਆਉਣ ਲੱਗ ਪਏ ਸੀ ਤੇ ਅਣਧੋਤੀ ਗੱਡੀ ਹੋਰ ਚਿੱਕੜ-ਨੁਮਾ ਹੋ ਗਈ ਸੀ, ਸਵਾਰੀਆਂ ਆਪੋ ਆਪਣੀਆਂ ਗਠੜੀਆਂ ਅਟੈਚੀਆਂ ਬਚਾਉਣ ਲਈ ਏਧਰ ਉਧਰ ਕਰਨ ਲਗ ਪਈਆਂ। ਡੱਬੇ ਦੀ ਛੱਤ ਚੋਣ ਕਰਕੇ ਕਈ ਸੀਟਾਂ ਵਿਹਲੀਆਂ ਹੋ ਗਈਆਂ। ਮੈਂ ਵੀ ਆਪਣੀ ਸੀਟੋਂ ਉੱਠ ਕੇ ਉਸ ਸੀਟ ’ਤੇ ਜਾ ਬੈਠਿਆ ਜਿੱਥੇ ਬਜ਼ੁਰਗ ਬੈਠਾ ਸੀ।
ਵਧੇ ਮੀਂਹ ਕਰਕੇ ਅਤੇ ਗੱਡੀ ਦੇ ਝਟਕਿਆਂ ਕਰਕੇ ਅੰਦਰ ਆਇਆ ਪਾਣੀ ਕਦੇ ਏਧਰਲੀ ਸੀਟ ਦੇ ਤੇ ਕਦੇ ਉਧਰਲੀ ਸੀਟ ਦੇ ਥੱਲੇ ਹੋ ਜਾਂਦਾ। ਮੈਂ ਪੈਂਟ ਉਪਰ ਟੁੰਗ ਲਈ ਸੀ ਤੇ ਪੈਰ ਸੀਟ ਉੱਤੇ ਈ ਰੱਖ ਲਏ ਸਨ। ਬਜ਼ੁਰਗ ਨੇ ਡਰਾਮਾ ਦੇਖ ਕੇ ਹੱਸਦਿਆਂ ਗੱਲ ਛੇੜੀ, ‘‘ਊਂ ਤਾਂ ਡੱਬੇ ’ਚ ਈ ਸ਼ਿਮਲਾ ਬਣਿਆ ਪਿਐ।’’
‘‘ਰੱਬ ਦੇ ਰੰਗ ਆ’’ ਮੈਂ ਹਾਮੀ ਭਰੀ। ‘‘ਰੱਬ ਦੇ ਰੰਗ ਤਾਂ ਹਰ ਮੌਸਮ ਅਨੁਸਾਰ ਈ ਆ ਪਰ ਸਰਕਾਰ ਦਾ ਵੀ ਤਾਂ ਫਰਜ਼ ਬਣਦਾ ਐ, ਬਈ ਆਹ ਡੱਬੇ ਠੀਕ ਕਰਵਾਵੇ।’’ ਇਕ ਗੱਭਰੂ ਜੋ ਸਾਡੀ ਸਾਹਮਣੇ ਦੀ ਸੀਟ ਤੇ ਆਇਆ ਸੀ, ਬੋਲਿਆ, ‘‘ਸਰਕਾਰ ਦਾ ਆਪਣਾ ਢਿੱਡ ਭਰੇ ਤਾਂ ਈ ਲੋਕਾਂ ਦਾ ਦੇਖੇ। ਪਤਾ ਨੀ ਐਨੇ ਭੁੱਖੇ ਕਿੱਥੋਂ ਆ ਗੇ।’’ ‘‘ਸਰਕਾਰ ਬੀ ਤਾਂ ਲੋਕਾਂ ਦੀ ਬਣਾਈ ਆ’’ ਮੈਂ ਤੁਣਕਿਆ। ‘‘ਲੋਕ ਬੀ ਤਾਂ ਕਮਲੇ ਆ। ਬਈ ਕੰਜਰੋ ਥੋਨੂੰ ਕੋਈ ਚੰਗਾ ਲੱਭਦਾ ਈ ਨੀ। ਹਰ ਵਾਰ ਨਵਾਂ ਐਮ.ਐਲ.ਏ., ਐਮ.ਪੀ. ਬਣਾ ਦਿੰਦੇ ਐ, ਐਂ ਬਦਲ ਬਦਲਕੇ ਬਣਾਉਂਦੇ ਰਹਿਣਗੇ ਤਾਂ ਢਿੱਡ ਭਰਨ ਵਾਲਿਆਂ ਦੀ ਗਿਣਤੀ ਵੀ ਵਧੂਗੀ ਈ। ਅਖੇ ‘‘ਭੰਡਾ ਭੰਡਾਰੀਆ ਕਿਨਾ ਕੁ ਭਾਰ। ਇਕ ਮੁੱਠੀ ਚੁਕ ਲੈ ਦੂਜੀ ਨੂੰ ਤਿਆਰ।’’
‘‘ਤਾਹੀਉਂ ਤਾਂ ਹੁਣ ਚਰਚੈ ਬਈ ਇਕ ਰਾਸ਼ਟਰਪਤੀ ਹੀ ਸਾਰਾ ਕੰਮ ਸੰਭਾਲੇ, ਜ਼ਿੰਮੇਵਾਰ ਬਣੇ। ਨਾ ਐਨੇ ਖਾਣ ਵਾਲੇ ਹੋਣ, ਨਾ ਜੰਤਾ ਦੇ ਟੁਕੜੇ ਬੋਚੇ ਜਾਣ।’’ ਗੱਭਰੂ ਨੇ ਕਿਹਾ। ਗੱਲਾਂ ਗੱਲਾਂ ਵਿਚ ਜਗਰਾਉਂ ਆ ਗਿਆ। ਮੀਂਹ ਜ਼ੋਰਾਂ ’ਤੇ ਸੀ। ਮੈਂ ਜਿਨ੍ਹਾਂ ਰਿਸ਼ਤੇਦਾਰਾਂ ਦੇ ਜਾਣਾ ਸੀ ਉਨ੍ਹਾਂ ਦਾ ਘਰ ਕਾਫ਼ੀ ਦੂਰ ਸੀ ਕਿਧਰੇ ਕੋਈ ਰਿਕਸ਼ੇ ਵਾਲਾ ਵੀ ਨਹੀਂ ਸੀ। ਪੈਂਟ ਦੇ ਪਹੁੰਚੇ ਹੋਰ ਉੱਚੇ ਟੁੰਗਕੇ ਭਿੱਜੇ ਬੂਟ-ਜਰਾਬਾਂ ਵਿਚ ਮੈਂ ਰਾਇਕੋਟ-ਜਗਰਾਉਂ ਬੱਸ ਅੱਡਾ ਸੜਕ ਉੱਤੇ ਆ ਗਿਆ। ਅੱਗੇ ਇਕ ਰਿਕਸ਼ੇ ਵਾਲਾ ਮਿਲ ਗਿਆ, ਉਸ ਨੇ ਦੁੱਗਣੇ ਪੈਸੇ ਮੰਗੇ। ਚਾਰਾ ਨਾ ਦੇਖਕੇ ਉਸ ਦੇ ਰਿਕਸ਼ੇ ਵਿਚ ਬਹਿ ਗਿਆ। ਇਤਨੇ ਨੂੰ ਇਕ ਹੋਰ ਸਵਾਰੀ ਆਈ ਜੋ ਹੋਰ ਦੁਗਣੇ ਦਾ ਲਾਲਚ ਦੇਣ ਲੱਗੀ ਪਰ ਰਿਕਸ਼ੇ ਵਾਲਾ ਸਬਰ ਵਾਲਾ ਨਿਕਲਿਆ ਤੇ ਮੈਨੂੰ ਲੈ ਕੇ ਸੜਕੇ ਪੈ ਗਿਆ।
ਸੜਕ ਵਿਚ ਥਾਂ ਥਾਂ ਟੋਏ ਪਏ ਹੋਏ ਸਨ। ਲਗਦਾ ਸੀ ਸਦੀਆਂ ਤੋਂ ਇਸ ਸੜਕ ਦੀ ਮੁਰੰਮਤ ਨਹੀਂ ਸੀ ਹੋਈ। ਟੋਇਆਂ ਵਿਚ ਪਾਣੀ ਭਰਿਆ ਹੋਣ ਕਰਕੇ ਰਿਕਸ਼ਾ ਚਾਲਕ ਨੂੰ ਰਾਹ ਦੀ ਹਾਲਤ ਵੀ ਸਮਝ ਨਹੀਂ ਸੀ ਆਉਂਦੀ। ਕਦਮ-ਕਦਮ ਤੇ ਖੜਕ-ਖੜਕ ਕਰਕੇ ਟੋਇਆਂ ਵਿਚ ਟਾਇਰ ਡਿਗਦੇ ਤਾਂ ਮੇਰੀ ਸਪਂੌਡੇਲਾਈਟਸ ਨਾਲ ਗ੍ਰਸੀ ਦੇਹ ਚਾਂਗਾ ਤੱਕ ਮਰਵਾ ਦਿੰਦੀ, ਸੜਕਾਂ ਦੀ ਬੱਤੀ ਗੁੱਲ ਸੀ। ਚਾਰੇ ਪਾਸੇ ਸੁੰਨ-ਸਾਨ ਛਾ ਗਈ ਸੀ। ਚੱਲਿ੍ਹਆਂ ਵਿਚ ਰਿਕਸ਼ਾ ਚਾਲਕ ਉਤਰ ਕੇ ਰਿਕਸ਼ਾ ਖਿੱਚਦਾ। ਇਸੇ ਖਿੱਚੋਤਾਣ ਵਿਚ ਅਸੀਂ ਘਰ ਤੱਕ ਪਹੁੰਚੇ। ਬੱਤੀ ਗੁੱਲ ਹੋਣ ਕਰਕੇ ਦਰਵਾਜ਼ੇ ਖੜਕਾਏ। ਛੜਾਕੇ ਦਾ ਮੀਂਹ ਪੈਣ ਕਰਕੇ ਸਰੀਰ ਗੱਚੋ-ਗੱਚ ਹੋ ਗਿਆ। ਖੜਕਦੇ ਦਰਵਾਜ਼ੇ ਦੀ ਆਵਾਜ਼ ਛੜਾਕੇ ਦੇ ਮੀਂਹ ਦੇ ਸ਼ੋਰ ਵਿਚ ਜਦ ਤੱਕ ਅੰਦਰ ਪਹੁੰਚੀ ਤਦ ਤੱਕ ਮੈਂ ਤਰ-ਬ-ਤਰ ਹੋ ਗਿਆ ਸਾਂ।
ਕੱਪੜੇ ਬਦਲਕੇ ਗਰਮਾ ਗਰਮ ਚਾਹ ਦਾ ਕੱਪ ਪੀ ਕੇ ਕੁਝ ਗੱਲਾਂ ਕਰਨ ਯੋਗ ਹੋਏ। ਹਾਲ ਚਾਲ ਦੀ ਗੱਲ ਚੱਲੀ ਤਾਂ ਬਿਅੰਤ ਸਿੰਘ ਦੀ ਮੌਤ, ਸਿੱਖਿਆ, ਕੁਰੱਪਸ਼ਨ, ਪੁਲਸੀਆਂ ਦੀ ਧੱਕਾਸ਼ਾਹੀ, ਲੋੜੀਂਦੀਆਂ ਸਹੂਲਤਾਂ ਦਾ ਅਭਾਵ ‘ਸੁਣਨ ਵਾਲਾ ਕੋਈ ਨਹੀਂ’ ਆਦਿ ਵਿਸ਼ੇ ਪ੍ਰਮੁੱਖ ਰਹੇ। ਮੇਰੇ ਸਾਲੀ-ਸਾਂਢੂ ਪ੍ਰੋਫੈਸਰ ਹਨ। ਆਪਣੇ ਵਿਦਿਆਰਥੀਆਂ ਦੇ ਕਿੱਸੇ ਤਾਂ ਉਨ੍ਹਾਂ ਸ਼ੁਰੂ ਕਰਨੇ ਹੀ ਸਨ। ਨਾਲ ਹੀ ਨਾਲ ਬਦਲੀਆਂ ਅਤੇ ਤਰੱਕੀਆਂ ਲਈ ਬੇਤਹਾਸ਼ਾ ਵਧੇ ਰੇਟਾਂ ਤੋਂ ਬੜੇ ਤੰਗ ਸਨ। ਦੋਨੋਂ ਹੀ ਕਿਸੇ ਇਕੋ ਕਾਲਿਜ ਵਿਚ ਬਦਲੀ ਕਰਵਾਉਣ ਲਈ ਤਾਹੂ ਸਨ ਪਰ ਸਿਫਾਰਸ਼ ਖੁਣੋਂ ਅਤੇ ਪੈਸੇ ਦੀ ਬੇਹੱਦ ਮੰਗ ਕਰਕੇ ਅਸਮਰੱਥ ਸਨ। ਜਦ ਮੈਂ ਸਕੂਲਾਂ ਕਾਲਜਾਂ ਦੀ ਪੜ੍ਹਾਈ ਦੀ ਗੱਲ ਤੋਰੀ ਤਾਂ ਆਖਣ ਲੱਗੇ, ‘‘ਵਿੱਦਿਆ ਵੀਚਾਰੀ ਤਾਂ ਪਰਉਪਕਾਰੀ। ਬੜਿਆਂ ਦੇ ਉਪਕਾਰ ਹੋ ਰਹੇ ਹਨ। ਸਿੱਖਿਆ ਮੰਤਰੀ, ਸਿੱਖਿਆ ਸਕੱਤਰ, ਬਲਾਕ ਸਿੱਖਿਆ ਅਧਿਕਾਰੀ, ਕਾਲਿਜ ਅਧਿਕਾਰੀ ਸਭਨਾਂ ਦੇ ਬੋਝੇ ਗਰਮ ਹੋ ਰਹੇ ਹਨ। ਵਿਦਿਆਰਥੀ ਪੜ੍ਹੇ ਨਾ ਪੜ੍ਹੇ, ਇਸ ਨਾਲ ਕਿਸੇ ਨੂੰ ਸਰੋਕਾਰ ਨਹੀਂ। ਅਧਿਆਪਕਾਂ ਨੂੰ ਤਾਂ ਬੱਸ ਆਪਣੀਆਂ ਤਨਖਾਹਾਂ ਨਾਲ ਹੈ ਜਾਂ ਕੋਈ ਹੋਰ ਛੋਟੇ-ਮੋਟੇ ਕਿੱਤੇ ਨਾਲ ਜੋ ਉਹ ਅਧਿਆਪਕੀ ਦੇ ਨਾਲ ਨਾਲ ਚਾਲੂ ਕਰ ਲੈਂਦੇ ਹਨ ਆਪਣਾ ਦਾਲ ਫੁਲਕਾ ਜਾਰੀ ਰੱਖਣ ਲਈ। ਜਿਸ ਨੇ ਪਾਸ ਹੋਣਾ ਹੁੰਦਾ ਹੈ ਟਿਊਸ਼ਨ ਰਖਵਾ ਲੈਂਦਾ ਹੈ। ਨੰਬਰ ਤਾਂ ਉਤਨੇ ਹੀ ਆਉਣਗੇ ਜਿਤਨੀ ਅਗਲਾ ਟਿਊਸ਼ਨ ਦੇਵੇਗਾ। ਬਾਕੀ ਜਿਨ੍ਹਾਂ ਦੇ ਦਿਮਾਗ ਹਨ ਉਨ੍ਹਾਂ ਨੇ ਤਾਂ ਆਪਣੇ ਆਪ ਪੜ੍ਹ ਹੀ ਲੈਣਾ ਹੈ। ਸਾਲ ਵਿਚ ਦਸ ਮਹੀਨੇ 80 ਪ੍ਰਤੀਸ਼ਤ ਦੀਆਂ ਟਿਊਸ਼ਨ ਹੁੰਦੀਆਂ ਹਨ ਤਾਂ ਹੀ ਜਾ ਕੇ ਕਿਤੇ 90 ਪ੍ਰਤੀਸ਼ਤ ਪਾਸ ਹੁੰਦੇ ਹਨ।’’ ਉਹ ਸੁਣ ਮੇਰਾ ਸਵਾਲ ਇਸ ਦੇਸ਼ ਦੇ ਭਵਿੱਖ ਬਾਰੇ ਵਲੂੰਧਰਿਆ ਜਾ ਰਿਹਾ ਸੀ।
ਪ੍ਰੋਫੈਸਰ ਸਾਹਿਬ ਦੀ ਮਿਸਿਜ਼ ਯਾਨੀ ਕਿ ਮੇਰੀ ਸਾਲੀ ਸਾਹਿਬਾ ਵੀ ਪ੍ਰੋਫੈਸਰ ਹੈ ਬੋਲੀ, ‘‘ਹੁਣ ਹਿੰਦੁਸਤਾਨ ਵਿਚ 150 ਯੂਨੀਵਰਸਿਟੀਆਂ ਹਨ ਤੇ 50 ਲੱਖ ਦੇ ਕਰੀਬ ਵਿਦਿਆਰਥੀ, ਪ੍ਰੋਫੈਸਰ-ਅਧਿਆਪਕ ਢਾਈ ਤਿੰਨ ਲੱਖ ਹਨ। ਪੜ੍ਹਾਈ ਤਾਂ ਵਧ ਰਹੀ ਹੈ ਪਰ ਗਿਆਨ ਦਾ ਉਤਨਾ ਹੀ ਮੰਦਾ ਹਾਲ ਹੁੰਦਾ ਜਾ ਰਿਹਾ ਹੈ। ਜੇ ਗਿਆਨ ਵਧਿਆ ਹੁੰਦਾ ਤਾਂ ਇਹ ਫਸਾਦ, ਦੰਗੇ, ਗੁੰਡਾ-ਗਰਦੀ, ਲੁੱਟ-ਖੋਹ ਨਾ ਹੁੰਦੀ। ਪੜ੍ਹਾਈ ਤਾਂ ਬੱਸ ਨੌਕਰੀਆਂ ਲਈ ਹੀ ਹੈ। ਆਚਰਣ ਦੀ ਤਾਂ ਕੋਈ ਥਾਂ ਹੈ ਹੀ ਨਹੀਂ। ਅਜੋਕੀ ਸਿੱਖਿਆ ਵਿਚ, ‘‘ਨੌਕਰੀਆਂ ਲਈ ਵੀ ਤਾਂ ਪੜ੍ਹਾਈ ਨਹੀਂ ਹੋ ਰਹੀ। ਹੁਣ ਤੂੰ ਦੇਖ ਲੈ ਇਨ੍ਹਾਂ ਪੇਂਡੂ ਕਾਲਿਜਾਂ ਵਿਚੋਂ ਪਾਸ ਹੋਏ; ਨਾ ਖੇਤੀ ਦੇ ਕਾਬਿਲ ਰਹਿੰਦੇ ਹਨ ਤੇ ਨਾ ਨੌਕਰੀ ਦੇ। ਕਚਘਰੜ ਜਿਹੇ ਨਿਕਲਣਗੇ ਤਾਂ ਸੌਖਾ ਕੰਮ ਭਾਲਣਗੇ ਤੇ ਤੈਨੂੰ ਪਤਾ ਈ ਫਿਰ ਸੌਖਾ ਕੰਮ ਕੀ ਐ।’’ ਪ੍ਰੋਫੈਸਰ ਸਾਹਿਬ ਨੇ ਆਪਣਾ ਨਿਚੋੜ ਕੱਢਿਆ। ਉਸ ਅੱਗੇ ਕਿਹਾ, ‘‘ਕਾਲਿਜਾਂ ਵਿਚ 88 ਪ੍ਰਤੀਸ਼ਤ ਤਾਂ ਗ੍ਰੈਜੂਏਟ ਲੈਵਲ ਦੀ ਪੜ੍ਹਾਈ ਕਰ ਰਹੇ ਹਨ ਤੇ ਬਾਕੀ 12 ਪ੍ਰਤੀਸ਼ਤ ਉੱਚੀ ਵਿੱਦਿਆ। ਇਨ੍ਹਾਂ ਵਿਚੋਂ 80% ਕਲਾ ਦੀ ਸਿੱਖਿਆ ਲੈਂਦੇ ਹਨ। ਕਲਾ ਨੇ ਤਾਂ ਫਿਰ ਆਪਣੀ ਕਲਾ ਈ ਦਿਖਾਉਣੀ ਐਂ। ਸਾਇੰਸ ਦਾ ਜ਼ਮਾਨੈ, ਤਕਨਾਲੋਜੀ ਦਾ ਜ਼ਮਾਨੈ। ਸਾਨੂੰ ਕਲਾ ਦਾ ਪੰਜਾਬ 70 ਫੀਸਦੀ ਕਾਲਜ ਬੰਦ ਕਰਕੇ ਸਾਇੰਸ-ਤਕਨਾਲੋਜੀ ਤੇ ਕਾਮਰਸ ਦੇ ਕਾਲਿਜ ਖੋਹਲਣੇ ਚਾਹੀਦੇ ਹਨ। ਜਾਂ ਫਿਰ ਇਨ੍ਹਾਂ ਕਾਲਜਾਂ ਵਿਚ ਹੀ ਸਹੂਲਤਾਂ ਪੈਦਾ ਕਰਕੇ ਸਾਇੰਸ-ਤਕਨਾਲੋਜੀ ਤੇ ਕਾਮਰਸ ਵਲ ਰੁਖ ਮੋੜ ਦੇਣਾ ਚਾਹੀਦਾ ਹੈ। ਇਸੇ ਵਿਚ ਕਲਿਆਣ ਹੈ ਸਾਡਾ। ਨਹੀਂ ਤਾਂ ਫਿਰ ਇਨ੍ਹਾਂ ਪੜ੍ਹਾਕੂਆਂ ਨੇ ਆਤੰਕਵਾਦੀ, ਗੁੰਡੇ ਤੇ ਹੋਰ ਕੀ ਟਾਈਟਲ ਕਮਾਉਣੇ ਨੇ।’’ ਮੈਂ ਉਸ ਦੀ ਇਸ ਗੱਲ ਨਾਲ ਸਹਿਮਤ ਸੀ। ਬਾਹਰ ਪੰਜਾਬੀ ਟੈਕਨੀਸ਼ੀਅਨਾਂ ਤੇ ਇੰਜਨੀਅਰਾਂ ਦੀ ਬਹੁਤ ਵੱਡੀ ਮੰਗ ਹੈ। ਸਾਨੂੰ ਇਸ ਦਾ ਪੂਰਾ ਫਾਇਦਾ ਲੈਣਾ ਚਾਹੀਦਾ ਹੈ। ਅੰਗ੍ਰੇਜ਼ੀ ਦੀ ਪੜ੍ਹਾਈ ਹੀ ਇਕੱਲੀ ਕਾਫੀ ਨਹੀਂ, ਹੱਥ ਦਾ ਹੁਨਰ ਵੀ ਲੋੜੀਂਦਾ ਹੈ। ਹਾਂ ਰਾਜਨੀਤੀ, ਇਤਿਹਾਸ, ਭਾਸ਼ਾਵਾਂ ਸ਼ੋਸ਼ਿਆਲੋਜੀ ਆਦਿ ਦੀ ਇਤਨੀ ਖਪਤ ਨਹੀਂ। ਇਨ੍ਹਾਂ ਵਿਸ਼ਿਆਂ ਉੱਤੇ ਦਿੱਤੇ ਮਹੱਤਵ ਨੂੰ ਘੱਟ ਕੀਤਾ ਜਾ ਸਕਦਾ ਹੈ। ਭਾਂਵੇਂ ਕਿ ਚਰਿੱਤਰ ਬਣਾਉਣ ਲਈ ਇਹ ਵੀ ਜ਼ਰੂਰੀ ਹਨ। ‘‘ਗਰੀਬ ਦੀ ਬਹੂ ਜਣੇ ਖਣੇ ਦੀ ਭਾਬੀ’’ ਹੁੰਦੀ ਹੈ ਤੇ ਹਰ ਕੋਈ ਮਜ਼ਾਕ ਕਰ ਜਾਂਦਾ ਹੈ। ਸਾਨੂੰ ਆਪਣਾ ਜੀਵਨ ਪੱਧਰ ਜ਼ਰੂਰ ਉੱਚਾ ਕਰਨਾ ਚਾਹੀਦਾ ਹੈ। ਪਰ ਆਚਰਣ ਵਜੋਂ ਵੀ ਧਿਆਨ ਘੱਟ ਨਹੀਂ ਕਰਨਾ ਚਾਹੀਦਾ।’’ ਮੇਰੀ ਸਾਲੀ ਸਾਹਿਬਾ ਨੇ ਕਿਹਾ।
ਗੱਲਾਂ ਗੱਲਾਂ ਵਿਚ ਰਾਤ ਅੱਧੀਓਂ ਪਾਰ ਹੋ ਚੱਲੀ ਸੀ। ਮੀਂਹ ਪਈ ਜਾ ਰਿਹਾ ਸੀ। ਬਿਜਲੀ ਆਈ ਨਹੀਂ ਸੀ। ਵੱਡੀ ਬੇਜੀ ਸਾਡੀਆਂ ਬੇਥਵੀਆਂ ਤੋਂ ਅੱਕ ਕੇ ਜਾ ਸੁੱਤੀ ਸੀ। ਕੱਲ੍ਹ ਨੂੰ ਉਸਨੇ ਆਖਣਾ ਸੀ, ‘‘ਵੇ ਕੋਈ ਘਰ ਦੀ ਗੱਲ ਤਾਂ ਕੀਤੀਓ ਨਾ।’’ ਮੰਜੇ ਨੂੰ ਪਿੱਠ ਲਾਉਂਦਿਆਂ ਮੈਨੂੰ ਕਾਲਿਜ ਸਮੇਂ ਪੜ੍ਹੀ ਕਵਿਤਾ ਯਾਦ ਆ ਗਈ ਜਿਸ ਦਾ ਭਾਵ ਸੀ ਕਿ ‘‘ਅਸੀਂ ਦੁਨੀਆ ਵਿਚ ਬਹੁਤ ਜ਼ਿਆਦਾ ਖੋ ਗਏ ਹਾਂ।’’