• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਭੂਟਾਨ ਵਿਚ ਗੁਰੂ ਨਾਨਕ ਦੇਵ ਜੀ

Dalvinder Singh Grewal

Writer
Historian
SPNer
Jan 3, 2010
2,527
450
81
ਭੂਟਾਨ ਵਿਚ ਗੁਰੂ ਨਾਨਕ ਦੇਵ ਜੀ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ​

ਭੂਟਾਨ ਭਾਰਤ ਦੇ ਪਰਬ ਵਿਚ ਵਸਿਆ ਇਕ ਪਰਬਤੀ ਦੇਸ਼ ਹੈ ਜੋ ਉੱਤਰ ਵਲੋਂ ਤਿੱਬਤ, ਪੱਛਮ ਵਲੋਂ ਸਿਕਿਮ, ਦੱਖਣ ਵਲੋਂ ਬੰਗਾਲ ਤੇ ਅਸਾਮ ਅਤੇ ਪੂਰਬ ਵਲੋਂ ਅਰੁਣਾਚਲ ਪ੍ਰਦੇਸ਼ ਵਿਚਕਾਰ ਘਿਰਿਆ ਹੋਇਆ ਹੈ। 305 ਕਿਲੋਮੀਟਰ ਲੰਬੇ 145 ਕਿਲੋਮੀਟਰ ਚੌੜੇ ਭੂਟਾਨ ਦਾ ਸਾਰਾ 18000 ਵਰਗ ਮੀਲ ਖੇਤਰ੍ਹਲ ਹਿਮਾਲੀਆ ਪਰਬਤ ਲੜੀ ਦੀ ਗੋਦ ਵਿਚ ਹੀ ਹੈ। ਇਸ ਦੇ ਰੰਗ ਬਿਰੰਗੇ ਤਿੱਬਤੀ ਮੰਦਰ, ਕਿਲੇ, ਬਸਤੀਆਂ ਤੇ ਮਹਿਲ ਸਫੇਦ ਬਰਫਾਨੀ ਚੋਟੀਾਂ ਦਾ ਸੁਹੱਪਣ ਰੱਬੀ ਨਜ਼ਾਰਾ ਪੇਸ਼ ਕਰਦੇ ਹਨ।
ਅੱਜ ਕੱਲ੍ਹ ਭੂਟਾਨ ਤੇ ਰਾਜਾ ਦਾ ਰਾਜ ਹੈ। ਜੋ ਆਪਣੇ ਖਾਨਦਾਨ ਵਿਚੋਂ ਤੀਸਰੀ ਪੀੜ੍ਹੀ ਦਾ ਰਾਜਾ ਹੈ। ਪੁਰਾਣੇ ਇਤਿਹਾਸ ਦਾ ਤਾਂ ਬਹੁਤਾ ਪਤਾ ਨਹੀਂ ਪਰ ਸੱਤਵੀਂ ਸਦੀ ਦੀ ਇਕ ਵਿਸ਼ੇਸ਼ ਘਟਨਾ ਜਿਸ ਨੇ ਭੂਟਾਨ ਵਿਚ ਮਹਾਨ ਪਰਿਵਰਤਨ ਲਿਆਂਦਾ, ਭਾਰਤੀ ਬੋਧੀ ਸੰਤ ਪਦਮਾ ਸੰਭਵ ਦਾ ਇਸ ਵਾਦੀ ਵਿਚ ਪਹੁੰਚਣਾ ਅਤੇ ਸਾਰੇ ਭੂਟਾਨ ਵਿਚ ਬੋਧ ਧਰਮ ਫੈਲਾਉਣਾ ਸੀ। ਹੁਣ ਬੁੱਧ ਧਰਮ ਹੀ ਰਾਜ ਧਰਮ ਹੈ।
ਭੂਟਾਨ ਦੇ ਪੁਰਾਣੇ ਇਤਿਹਾਸ ਦਾ ਨਾਮ ਮਿਲਣਾ ਇਸ ਦੇਸ਼ ਵਿਚ ਲਗਾਤਾਰ ਭੁਚਾਲਾਂ ਤੇ ਹੜ੍ਹਾਂ ਦਾ ਆਉਣਾ ਤੇ ਭਿਆਨਕ ਅੱਗਾਂ ਦਾ ਲੱਗਣਾ ਹੈ। ਸੰਨ 1827 ਦਾ ਪੁਨਾਖਾ ਜੋ ਉਸ ਵੇਲੇ ਰਾਜਧਾਨੀ ਸੀ, ਵਿਚ ਲੱਗੀ ਅੱਗ ਨੇ ਕਿਲ੍ਹੇ ਸਮੇਤ ਸਾਰੀਆਂ ਦਸਤਾਵੇਜ਼ਾਂ ਸਾੜ ਦਿੱਤੀਆਂ। ਬਾਕੀ ਜੋ ਕੁਝ ਬਚਿਆ ਉਹ 1897 ਦੇ ਭੁਚਾਲ ਨੇ ਤਬਾਹ ਕਰ ਦਿੱਤਾ।
ਪਹਿਲਾ ਰਾਜਾ ਜਿਸ ਦੇ ਬਾਰੇ ਕੁਝ ਗਿਆਨ ਹਾਸਿਲ ਹੈ ਦਰੁਕਪਾ ਰਿੰਪੋਸ਼ੇ ਸੀ ਜੋ ਤਿੱਬਤ ਤੋਂ ਸੰਨ 1616 ਈ. ਵਿਚ ਭੁਟਾਨ ਆਇਆ ਸੀ। ਗੁਰੂ ਨਾਨਕ ਦੇਵ ਜੀ ਤਿੱਬਤ ਕਦੇ ਆਏ ਇਸ ਦੀ ਕੋਈ ਦਸਤਾਵੇਜ਼ ਹੱਥ ਨਹੀਂ ਲੱਗੀ। ਕੁਝ ਤਾਂ ਭਾਈ ਬਾਲੋ ਵਾਲੀ ਜਨਮਸਾਖੀ ਵਿਚ ਦਰਜ ਹੈ ਤੇ ਜਾਂ ਥੋੜ੍ਹਾ ਥੋੜ੍ਹਾ ਗਿਆਨੀ ਗਿਆਨ ਸਿੰਘ, ਗਿਆਨੀ ਲਾਲ ਸਿੰਘ ਸੰਗਰੂਰ ਤੇ ਡਾ. ਸੁਰਿੰਦਰ ਸਿੰਘ ਕੋਹਲੀ ਨੇ ਇਸ ਬਾਰੇ ਲਿਖਿਆ ਹੈ। ਭੂਟਾਨ ਵਿਚ ਗੁਰੂ ਜੀ ਬਾਰੇ ਕੁਝ ਗਾਥਾਵਾਂ ਸੁਣਨ ਨੂੰ ਜ਼ਰੂਰ ਮਿਲਦੀਆਂ ਹਨ। ਇਸ ਸਭ ਅਨੁਸਾਰ ਗੁਰੂ ਜੀ ਭੂਟਾਨ ਵਿਚ ਸੰਨ 1516 ਦੇ ਕਰੀਬ ਸਿਕਿਮ ਵਲੋਂ ਤਿੱਬਤ ਦੀ ਚੁੰਭੀ ਵਾਦੀ ਲੰਘ ਕੇ ਆਏ। ਉਸ ਸਮੇਂ ਤੱਕ ਭੂਟਾਨ ਦੇ ਵੱਡੇ ਬੋਧ ਮੰਦਿਰ ਤੇ ਕਿਲ੍ਹੇ ਉਸਰ ਚੁੱਕੇ ਸਨ ਜਿਨ੍ਹਾਂ ਵਿਚ ਦੀ ਹੁੰਦੇ ਹੋਏ ਗੁਰੂ ਜੀ ਭੂਟਾਨ ਵਿਚ ਵਿਚਰੇ।
ਸਿਕਿਮ ਚੁੰਗਤਾਂਗ ਤੋਂ ਗੁਰੂ ਜੀ ਭੂਟਾਨ ਦੀ ਚੁੰਭੀ ਵਾਦੀ ਦੇ ਫਾਰੀਜੋਂਗ ਇਲਾਕੇ ਵਲੋਂ ਦੀ ਆਏ ਦੱਸੇ ਜਾਂਦੇ ਹਨ। ਇਕ ਰਾਇ ਅਨੁਸਾਰ ਉਹ ਅਜੋਕੇ ਸਿਕਿਮ ਦੀ ਰਾਜਧਾਨੀ ਗੰਗਟੋਕ ਵਿਚੋਂ ਦੀ ਹੁੰਦੇ ਹੋਏ ‘ਹਾ’ ਵਿਚੋਂ ਦੀ ਪਾਰੇ ਪਹੁੰਚੇ। ਭੂਟਾਨ ਦੀ ਪਾਰੋ ਵਾਦੀ ਕੁਦਰਤੀ ਦ੍ਰਿਸਾਂ ਲਈ ਮਸ਼ਹੂਰ ਤਾਂ ਹੈ ਹੀ ਪਰ ਇਥੋਂ ਦਾ ਬੋਧ ਮੰਦਿਰ ਸਾਰੇ ਇਲਾਕੇ ਵਿਚ ਮਹਾਂ ਪੂਜ ਸਥਾਨ ਮੰਨਿਆ ਜਾਂਦਾ ਹੈ। ਇਸ ਮੰਦਿਰ ਦੀਆਂ ਕਲਾਕਿਰਤੀਆਂ ਵੀ ਜਗਤ ਪ੍ਰਸਿੱਧ ਹਨ। ਪਾਰੋ ਉਦਾਲੇ ‘ਦੁਕਰਾਏਲ ਜਾਂਗ’ ਨਾਂ ਦਾ ਕਿਲ੍ਹਾ ਬੜਾ ਖਾਸ ਮਹੱਤਵ ਰੱਖਦ ਹੈ ਕਿਉਂਕਿ ਇਸੇ ਕਿਲੇ ਤੋਂ ਇਸ ਵਾਦੀ ਉਪਰ ਹਮਲਾਵਰਾਂ ਤੋਂ ਰੱਖਿਆ ਹੁੰਦੀ ਸੀ। ਨੇੜੇ ਹੀ ਇਕ ਤਿੱਖੀ ਪਹਾੜੀ ਉਪਰ ਤਾਕਸੋਂਗ ਜਾਂ ‘ਸ਼ੀਹ-ਸਥਾਨ’ ਹੈ ਜਿਸ ਤੇ ਪਹੁੰਚਣਾ ਬੜਾ ਮੁਸ਼ਕਲ ਕੰਮ ਹੈ। ਇਥੇ ਬੋਧੀਆਂ ਦਾ ਮਹੱਤਵਪੂਰਨ ਗੋਂਫਾ ਵੀ ਹੈ ਜਿਸ ਦੀ ਸਾਰੇ ਭੂਟਾਨ ਵਿਚ ਮਾਨਤਾ ਹੈ।
ਗੁਰੂ ਨਾਨਕ ਦੇਵ ਜੀ ‘ਚੁੰਭੀ ਵਾਦੀ’ ਤੋਂ ‘ਪਾਰੋ ਵਾਦੀ’ ਆਏ ਤਾਂ ਸਭ ਤੋਂ ਪਹਿਲਾਂ ‘ਦੁਕਾਰਾਏਲ ਜਾਂਗ’ ਪਹੁੰਚੇ। ਇਸ ਤੋਂ ਪਿੱਛੋਂ ਪਾਰੋ ਦੇ ਲਾਮਾ ਮੰਦਿਰ ਵਿਚ ਉਨ੍ਹਾਂ ਦੀ ਲਾਮਿਆਂ ਨਾਲ ਬਹਿਸ ਹੋਈ। ਲਾਮੇ ਗੁਰੂ ਜੀ ਦੇ ਭਗਤ ਬਣੇ। ਇਸ ਪਿੱਛੋਂ ਗੁਰੂ ਜੀ ‘ਸ਼ੀਹ-ਸਥਾਨ’ ਨਾਂ ਦੀ ਥਾਂ ਵੀ ਗਏ। ਇਹ ਵੀ ਗਾਥਾ ਹੈ ਕਿ ਗੁਰੂ ਜੀ ਕੋਲ ਏਥੇ ਦੇ ਲੋਕਾਂ ਨੇ ਬਿਨੈ ਕੀਤੀ ਕਿ ਸਾਨੂੰ ਭੂਤਾਂ ਤੇ ਸ਼ੇਰਾਂ ਤੋਂ ਬਚਾਇਆ ਜਾਵੇ। ਗੁਰੂ ਜੀ ਨੇ ਭੂਤਾਂ ਤ ੇਸ਼ੇਰਾਂ ਨੂੰ ਵਸੀ-ਭੂਤ ਕੀਤਾ ਤੇ ਲੋਕ ਗੁਰੂ ਜੀ ਦ ੇਇਸ ਮਹਾਨ ਕਾਰਜ ਲਈ ਉਨ੍ਹਾਂ ਦੇ ਸਦਾ ਲਈ ਭਗਤ ਹੋ ਗਏ। (ਗੁਰੂ ਜੀ ਜੰਤਰ ਮੰਤਰ ਤੰਤ੍ਰ ਵਿਚ ਯਕੀਨ ਨਹੀਂ ਸਨ ਰੱਖਦੇ ਇਸ ਲਈ ਇਹ ਗਲ ਏਨੀ ਸੱਚ ਨਹੀਂ ਜਾਪਦੀ। ਹੋ ਸਕਦਾ ਹੈ ਪ੍ਰਸਿੱਧ ਤਾਂਤ੍ਰਿਕ ਪਦਮ ਸੰਭਵ ਨਾਲ ਹੋਈ ਇਹ ਗਾਧਾ ਗੁਰੂਰ ਜੀ ਨਾਲ ਜੋੜ ਦਿੱਤੀ ਗਈ ਹੋਵੇ।)
ਪਾਰੋ ਬੋਧ ਮੱਠ ਵਿਚ ਚਿਤਰਾਂ ਦਾ ਭੰਡਾਰ ਹੈ ਜਿਸ ਵਿਚ ਗੁਰੂ ਨਾਨਕ ਦੇਵ ਜੀ ਦਾ ਚਿਤਰ ਵੀ ਸੰਭਾਲਿਆ ਦੱਸਿਆ ਜਾਂਦਾ ਹੈ ਪਰ ਜੋ ਤਸਵੀਰ ਗੁਰੂ ਨਾਨਕ ਦੇਵ ਜੀ ਦੀ ਦੱਸੀ ਜਾਂਦੀ ਹੈ ਉਹ ਉਸ ਤਸਵੀਰ ਤੋਂ ਭਿੰਨ ਹੈ ਜੋ ਸਾਡੇ ਕੋਲ ਉਪਲਬਧ ਹੈ। ਸੋਲ੍ਹੀ ਟੋਪੀ ਤੇ ਵੇਸ ਜੋ ਜਨਮ ਸਾਖੀਆਂ ਵਿਚ ਸੁਮੇਰ ਯਾਤਰਾ ਵੇਲੇ ਦਰਸਾਇਆ ਗਿਆ ਹੈ ਉਸ ਨਾਲ ਮਿਲਦਾ ਜੁਲਦਾ ਹੈ।
ਪਾਰੋ ਤੋਂ ਗੁਰੂ ਨਾਨਕ ਦੇਵ ਜੀ ਥਿੰਪੂ ਤੇ ਤਰਾਸ਼ੀ-ਚੋ-ਜੋਂਗ ਗਏ। ਇਸ ਥਾਂ ਵੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਕੁਝ ਗਾਥਾਵਾਂ ਹਨ। ਤਾਸ਼ੀ-ਚੋ-ਜੌਂਗ ਦੇ ਉਪਰਲੀਆਂ ਪਹਾੜੀਆਂ ਨੂੰ ਜਿਨ੍ਹਾਂ ਨੂੰ ਤਿੰਨ ਧਰਮ-ਹਸਤੀਆਂ ਦੇ ਪਰਬਤ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ ਗੁਰੂ ਜੀ ਤੇ ਉਸਦੇ ਦੋ ਸਾਥੀਆਂ ਦੀ ਯਾਤਰਾ ਦੀ ਯਾਦ ਦਾ ਨਿਸ਼ਾਨ ਦਸਿਆ ਜਾਂਦਾ ਹੈ।
ਤਰਾਸ਼ੀ-ਚੋ-ਜੌਂਗ ਦੇ ਮੁੱਖ ਬੋਧ ਮੱਠ ਵਿਚ ਜਾਣ ਤੇ ਗੁਰੂ ਜੀ ਦਾ ਬੜਾ ਸਵਾਗਤ ਹੋਇਆ। ਲਾਮਿਆਂ ਨੇ ਗੁਰੂ ਜੀ ਤੋਂ ਉਪਦੇਸ਼ ਲਿਆ। ਮੁੱਖ ਲਾਮਾ ਨੇ ਗੁਰੂ ਜੀ ਦੇ ਕੁਝ ਸ਼ਬਦ ਭੂਟੀਆ ਭਾਸ਼ਾ ਵਿਚ ਤਰਜਮਾਏ ਵੀ। ਗੁਰੂ ਜੀ ਧਰਮਰਾਜ ਨੂੰ ਵੀ ਮਿਲੇ ਤੇ ਉਸ ਨਾਲ ਹੋਏ ਬਚਨ ਬਿਲਾਸਾਂ ਵਿਚ ਉਸ ਨੇ ਗੁਰੂ ਜੀ ਦੀ ਮਹਾਨਤਾ ਨੂੰ ਸਵੀਕਾਰ ਕੀਤਾ।
ਤਰਾਸ਼ੀ-ਚੋ-ਜੌਂਗ ਤੋਂ ਗੁਰੂ ਜੀ ਬੂਮਥਾਂਗ ਗਏ ਦੱਸੇ ਜਾਂਦੇ ਹਨ। ਬੂਮਥਾਂਗ ਭੂਟਾਨ ਦੀ ਪੁਰਾਤਨ ਰਾਜਧਾਨੀ ਸੀਤੇ ਬੋਧ ਧਰਮ ਦਾ ਮੁੱਖ ਕੇਂਦਰ। ਇਸਦੇ ਅਵਸ਼ੇਸ਼ ਇਸ ਗੱਲ ਦੀ ਗਵਾਹੀ ਹਨ ਕਿ ਕਦੇ ਇਹ ਭੂਟਾਨ ਦਾ ਸਭ ਤੋਂ ਵੱਡਾ ਸ਼ਹਿਰ ਸੀ। ਬੂਮਥਾਂਗ ਦੇ ਛੁਪੇ ਖਜ਼ਾਨਿਆਂ ਬਾਰੇ ਪੁਰਾਣੀ ਦੰਦ ਕਥਾ ਹੈ ਜਿਸ ਦਾ ਸਬੰਧ ਗੁਰੂ ਨਾਨਕ ਦੇਵ ਜੀ ਨਾਲ ਦੱਸਿਆ ਜਾਂਦਾ ਹੈ। ਬੂਮਥਾਂਗ ਦੇ ਮਹਾਨ ਸੰਤ ਪਾਮਲਿੰਗਪਾ ਦੀ ਗਿਆਨ ਪ੍ਰਾਪਤੀ ਦਾ ਕਾਰਨ ਗੁਰੂ ਜੀ ਨਾਲ ਸੰਪਰਕ ਸੀ। ਇਸ ਸੰਤ ਦਾ ਸਮਾਂ ਵੀ ਗੁਰੂ ਜੀ ਵਾਲਾ ਹੀ ਹੈ। ਗਾਥਾ ਇਉਂ ਹੈ :-
ਪਾਮਲਿੰਗਪਾ, ਮਧਰੇ ਕੱਦ ਦਾ ਲੁਹਾਰ ਸੀ। ਜੇ ਬੂਮਥਾਂਗ ਦੇ ਨੇੜੇ ਕੁੰਜਮਗਦਾ ਦਾ ਰਹਿਣ ਵਾਲਾ ਸੀ। ਕੰਮ ਉਸ ਕੋਲੋਂ ਬਹੁਤਾ ਨਹੀਂ ਸੀ ਹੁੰਦਾ, ਕਮਾ ਵੀ ਬੜਾ ਹੀ ਥੋੜ੍ਹਾ ਹੁੰਦਾ। ਜਦ ਕੁਝ ਕੋਲ ਨਾ ਹੁੰਦਾ ਤਾਂ ਜੰਗਲ ਵਿਚੋਂ ਫਲ-ਬੂਟੀਆਂ ਚੁਗ ਚਾੜ੍ਹਕੇ ਗੁਜ਼ਾਰਾ ਕਰਦਾ। ਸਤਾਈਆਂ ਵਰਿ੍ਹਆਂ ਦਾ ਹੋਣ ’ਤੇ ਵੀ ਉਸਨੂੰ ਕਿਸੇ ਨੇ ਇਸ ਕਰਕੇ ਕੋਈ ਲੜਕੀ ਨਾ ਵਿਆਹੀ ਕਿਉਂਕਿ ਉਸਦਾ ਗੁਜ਼ਾਰਾ ਉਸ ਕੋਲੋਂ ਨਹੀਂ ਸੀ ਚੱਲਣਾ।
ਇਸ ਭਰੀ ਉਮਰੇ ਉਹ ਇਕ ਦਿਨ ਸਦਾ ਵਾਂਗ ਜੰਗਲ ਵਿਚੋਂ ਫਲ-ਬੂਟੀਆਂ ਲੈਣ ਗਿਆ ਪਰ ਕੋਈ ਵੀ ਚੱਜ ਦਾ ਫਲ ਉਸਨੂੰ ਨਾ ਮਿਲਿਆ। ਵਾਪਸੀ ਤੇ ਰਸਤੇ ਵਿਚ ਉਸ ਨੂੰ ਲੰਬੀ ਸਫੈਦ ਦਾੜੀ ਤੇ ਸੇਲੀ ਟੋਪੀ ਵਾਲਾ (ਗੁਰੂ ਨਾਨਕ ਦੇਵ) ਸੰਤ ਮਿਲਿਆ। ਪਾਮਲਿੰਗਪਾ ਨੇ ਰੁਕ ਕੇ ਉਸ ਸੰਤ ਨੂੰ ਪੂਰਾ ਆਦਰ ਦਿੱਤਾ ਤੇ ਆਪਣੀ ਦੁੱਖ ਭਰੀ ਦਾਸਤਾਨ ਦੱਸਦੇ ਹੋਏ ਕਿਹਾ ਕਿ ਅੱਜ ਉਸ ਕੋਲ ਖਾਣ ਨੂੰ ਆਪ ਕੁਛ ਨਹੀਂ ਇਸ ਲਈ ਉਹ ਗੁਰੂ ਜੀ ਲਈ ਕੁਝ ਵੀ ਭੇਟਾ ਨਹੀਂ ਕਰ ਸਕਦਾ।
ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਬੜੇ ਧਿਆਨ ਨਾਲ ਸੁਣਿਆ ਫਿਰ ਹੱਸੇ ਝੁਕੇ ਤੇ ਕੁਝ ਅੱਗੇ ਜਾ ਕੇ ਝਾੜੀਆਂ ਹਟਾਈਆਂ। ਵਾਹ! ਗੁਰੂ ਦੀ ਕਿਰਪਾ! ਅੱਗੇ ਫਲਾਂ ਦੀ ਇਕ ਪਿਆਰੀ ਬਗੀਚੀ ਨਜ਼ਰ ਆਈ। ਪਾਮਲਿੰਗਪਾ ਬੜਾ ਖ਼ੁਸ਼ ਹੋਇਆ ਤੇ ਉਸ ਨੇ ਫਲ ਤੋੜ ਕੇ ਪੱਲੂ ਭਰ ਲਿਆ। ਫਿਰ ਗੁਰੂ ਜੀ ਨੂੰ ਘਰ ਆ ਕੇ ਖਾਣੇ ਦੀ ਦਾਅਵਤ ਦੇ ਦਿੱਤੀ। ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਗੋਲ ਕੀਤਾ ਇਕ ਕਾਗ਼ਜ਼ ਦਿੱਤਾ ਤੇ ਉਸਦੇ ਨਾਲ ਚੱਲ ਪਏ।
ਜਦ ਉਹ ਦੋਵੇਂ ਪਾਮਲਿੰਗਪਾ ਦੇ ਘਰ ਗਏ ਤਾਂ ਗੁਰੂ ਜੀ ਤਾਂ ਬਾਹਰ ਬਸਤੀ ਵਿਚ ਬੈਠ ਗਏ ਤਾਂ ਪਾਮਲਿੰਗਪਾ ਖਾਣਾ ਬਣਾਉਣ ਵਿਚ ਰੁਝ ਗਿਆ। ਉਸ ਨੇ ਪੰਜ ਕਿਸਮ ਦੇ ਪਿਆਰੇ ਖਾਣੇ ਬਣਾਏ ਤੇ ਗੁਰੂ ਜੀ ਨੂੰ ਖਾਣੇ ਲਈ ਬੁਲਾਉਣ ਬਾਹਰ ਆਇਆ। ਪਰ ਗੁਰੂ ਜੀ ਤਾਂ ਉਥੇ ਹੈ ਨਹੀਂ ਸਨ। ਉਸ ਨੇ ਬੜੇ ਲੱਭੇ ਪਰ ਕਿਧਰੇ ਵੀ ਨਾ ਮਿਲੇ। ਆਖਰ ਗੁਰੂ ਜੀ ਦਾ ਨਾਂ ਦਾ ਭੋਜਨ ਕਰ ਲਿਆ। ਖਾਣਾ ਖਾਣ ਪਿੱਛੋਂ ਉਸਨੂੰ ਨੀਂਦ ਮਹਿਸੂਸ ਹੋਈ ਤਾਂ ਛਤ ਉਪਰ ਚੜ੍ਹ ਕੇ ਸੌਣ ਲਈ ਤਿਆਰ ਹੋਇਆ।
ਪਿਆ ਪਿਆ ਉਹ ਅਸਮਾਨ ਵਿਚ ਉੱਡਦੇ ਬੱਦਲਾਂ ਨੂੰ ਨਿਹਾਰਦਾ ਰਿਹਾ ਤੇ ਗੁਰੂ ਜੀ ਦੇ ਚਲੇ ਜਾਣ ਬਾਰੇ ਵੀ ਸੋਚਦਾ ਰਿਹਾ। ਸੋਚਦੇ ਸੋਚਦੇ ਉਸਨੂੰ ਉਹ ਲਪੇਟਿਆ ਕਾਗਜ਼ ਯਾਦ ਆਇਆ ਜਿਸਨੂੰ ਉਹ ਆਪਣੀ ਜੇਬ ਵਿਚੋਂ ਕੱਢਕੇ ਪੜ੍ਹਨ ਦੀ ਕੋਸ਼ਿਸ਼ ਵਿਚ ਲੱਗ ਪਿਆ। ਇਹ ਅੱਖਰ ਗੁਰੂਆਂ ਦੀ ਭਾਸ਼ਾ ਵਿਚ (ਗੁਰਮੁਖੀ) ਸਨ। ਪਹਿਲਾਂ ਤਾਂ ਉਸਨੂੰ ਕੁਝ ਵੀ ਪਤਾ ਨਹੀਂ ਲੱਗਿਆ। ਫਿਰ ਉਸਨੂੰ ਅਚਾਨਕ ਦਿੱਬ ਗਿਆਨ ਹੋ ਗਿਆ ਤੇ ਉਹ ਕਾਗ਼ਜ ਉੱਪਰ ਲਿਖਿਆ ਸਭ ਸਮਝਣ ਲੱਗ ਪਿਆ। ਜੋ ਲਿਖਿਆ ਸੀ ਉਹ ਉਸਦੀ ਸਮਝ ਵਿਚ ਇਸ ਤਰ੍ਹਾਂ ਆਇਆ, ‘ਬਲਦੀ ਝੀਲ ਤੇ ਜਾਉ। ਉਸ ਵਿਚ ਤੁਹਾਨੂੰ ਛੁਪਿਆ ਖਜ਼ਾਨਾ ਮਿਲੇਗਾ।’ ਪਾਮਲਿੰਗਪਾ ਨੇ ਇਸ ਸੁਨੇਹੇ ਤੇ ਵਿਚਾਰ ਕਰਦੇ ਗੁਰੂ ਜੀ ਤੇ ਉਸ ਦੀ ਦਇਆ ਬਾਰੇ ਵਾਰ ਵਾਰ ਸੋਚਿਆ ਤੇ ਸ਼ੁਕਰਾਨਾ ਪੇਸ਼ ਕੀਤਾ। ਉਸਨੇ ਮਨ ਵਿਚ ਇਹ ਦ੍ਰਿੜ੍ਹ ਨਿਸ਼ਚਾ ਕਰ ਲਿਆ ਕਿ ਉਹ ਗੁਰੂ ਜੀ ਦਾ ਪੱਕਾ ਭਗਤ ਬਣੇਗਾ। ਇਸ ਪਿੱਛੋਂ ਉਹ ਗੁਰੂ ਜੀ ਨੂੰ ਮਨ ਵਿਚ ਧਿਆਕੇ ਬਲਦੀ ਝੀਲ ਤੇ ਪਹੁੰਚਿਆ।
ਦ੍ਰਿੜ੍ਹਤਾ ਨਾਲ ਉਸ ਨੇ ਗੁਰੂ ਜੀ ਦੀ ਦੱਸੀ ਝੀਲ ਵਿਚ ਛਲਾਂਗ ਮਾਰੀ। ਝੀਲ ਵਿਚ ਗਿਆਂ ਉਸਦਾ ਮਨ ਸੋਚੇ ਈਸ਼ਵਰ ਨਾਲ ਜੁੜ ਗਿਆ ਤੇ ਉਹ ਬਹੁਤ ਚਿਰ ਝੀਲ ਵਿਚੋਂ ਨਾ ਨਿਕਲਿਆ। ਪਾਮਲਿੰਗਪਾ ਦੀ ਸੱਚੇ ਨਾਲ ਇਕ ਮਿੱਕ ਹੋ ਜਾਣ ਵਾਲੀ ਕਹਾਣੀ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਗੁਰੂ ਜੀ ਦੀ ਵੇਈਂ ਨਦੀ ਵਿਚ ਈਸ਼ਵਰ ਪ੍ਰਾਪਤ ਕਰਨ ਵਾਲੀ। ਕਹਿੰਦੇ ਨੇ ਝੀਲ ਤਕ ਉਸ ਨਾਲ ਗਿਆ ਸਾਥੀ ਬੜੀ ਦੇਰ ਤੱਕ ਪਾਮਲਿੰਗਪਾ ਨੂੰ ਉਡੀਕਦਾ ਰਿਹਾ। ਪਰ ਜਦ ਉਹ ਛੇਤੀ ਨਾ ਨਿਕਲਿਆ ਤਾਂ ਰੋਣ ਲਗ ਪਿਆ। ਜਦ ਪਾਮਲਿੰਗਪਾ ਝੀਲ ਵਿਚੋਂ ਨਿਕਲਿਆ ਤਾਂ ਉਸਦਾ ਸਿਰਫ ਇਕ ਕੋਨਾ ਹੀ ਭਿੱਜਿਆ ਹੋਇਆ ਸੀ ਤੇ ਬਾਕੀ ਸੁੱਕਾ ਸੀ। ਜਦ ਪੁੱਛਿਆ ਗਿਆ ਕਿ ਉਸਦਾ ਇਕ ਕੋਨਾ ਹੀ ਭਿੱਜਿਆ ਕਿਉਂ ਹੈ ਬਾਕੀ ਸੁੱਕਾ ਕਿਉਂ ਹੈ ਤਾਂ ਉਸਨੇ ਜਵਾਬ ਦਿੱਤਾ, ‘‘ਮੈਂ ਈਸ਼ਵਰ ਕੋਲ ਗਿਆ ਸਾਂ ਝੀਲ ਵਿਚ ਭਿੱਜਣ ਨਹੀਂ। ਮੇਰੇ ਚੋਗੇ ਦਾ ਜੋ ਕੋਨਾ ਭਿੱਜਿਆ ਹੈ ਉਹ ਸਾਥੀ ਦੇ ਹੰਝੂਆਂ ਕਰਕੇ ਹੈ।’’ ਪਾਮਲਿੰਗਪਾ ਭੂਟਾਨ ਦਾ ਇਕ ਬਹੁਤ ਵੱਡਾ ਸੰਤ ਹੋਇਆ ਜਿਸਨੇ ਗੁਰੂ ਜੀ ਦੀ ਸਿੱਖਿਆ ਧਾਰਨ ਕਰਕੇ ਨਾਮ ਫੈਲਾਇਆ।
ਬੂਮਥਾਂਗ ਤੋਂ ਗੁਰੂ ਜੀ ਵਾਦੀਓ ਵਾਦੀ ਪੂਰਬੀ ਬੰਗਾਲ ਆਏ ਤੇ ਕੂਚ-ਬਿਹਾਰ ਵਿਚੋਂ ਦੀ ਢੁਬਰੀ ਪਹੁੰਚੇ। ਦੂਸਰੀ ਵਾਰ ਢੁਬਰੀ ਤੋਂ ਗੁਹਾਟੀ ਤੱ ਹਜੋ ਹੁੰਦੇ ਤਵਾਂਗ ਤੇ ਲਾਸਾ ਜਾਂਦੇ ਹੋਏ ਫਿਰ ਭੂਟਾਨ ਵਿਚ ਦੀ ਗਏ ਤੇ ਪੂਰਬੀ ਭੂਟਾਨ ਦੇ ਸ਼ਹਿਰ ਤਾਸ਼ੀ ਗੌਂਗਗੌਂਗ ਵਿਚੋਂ ਦੀ ਗੁਜ਼ਰੇ। ਇਥੇ ਵੀ ਲਾਮਿਆਂ ਨਾਲ ਚਰਚਾ ਹੋਈ।
ਭੂਟਾਨ ਵਿਚ ਲਾਮਾ ਧਰਮ ਤੋਂ ਬਿਨਾਂ ਹੋਰ ਕਿਸੇ ਧਰਮ ਦੇ ਧਰਮ ਸਥਾਨ ਬਣਾਉਣ ਦੀ ਖੁੱਲ ਨਾ ਹੋਣ ਕਰਕੇ ਕੋਈ ਗੁਰਦੁਵਾਰਾ ਸਾਹਿਬ ਨਹੀਂ ਬਣਿਆ, ਹੁਣ ਕਿਸੇ ਵੀ ਅਜਿਹੇ ਸਥਾਨ ਦੀ ਨਿਸ਼ਾਨਦੇਹੀ ਨਹੀਂ ਮਿਲਦੀ ਜਿਸ ਦਾ ਸਬੰਧ ਗੁਰੂ ਨਾਨਕ ਦੇਵ ਜੀ ਨਾਲ ਹੈ।​
 
📌 For all latest updates, follow the Official Sikh Philosophy Network Whatsapp Channel:

Latest Activity

Top