- Jan 3, 2010
- 2,414
- 447
- 81
ਮਾਛੀਵਾੜਾ: ਜਿੱਥੇ ਗੁਰੂ ਗੋਬਿੰਦ ਸਿੰਘ ਜੀ ਉੱਚ ਦੇ ਪੀਰ ਬਣੇ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਛੁੱਟੀਆਂ ਮਿਲੀਆਂ ਤਾਂ ਗੁਰਧਾਮਾਂ ਦੇ ਦੀਦਾਰਾਂ ਦੀ ਚਿਰ ਇੱਛਾ ਪੂਰਨ ਖਾਤਰ ਮਨ ਵਿਚ ਸ਼ਰਧਾ ਧਾਰ ਹੱਥ ਵਿਚ ਕੈਮਰਾ ਚੁੱਕ ਨਿਕਲ ਪਿਆ। ਮਾਛੀਵਾੜੇ ਮੇਰੀ ਮਮੇਰੀ ਭੈਣ ਸੀ, ਸੋਚਿਆ ਨਾਲੇ ਪੁੰਨ ਨਾਲੇ ਫਲੀਆਂ। ਮਮੇਰੀ ਭੈਣ ਨੂੰ ਵੀ ਮਿਲ ਲਵਾਂਗੇ ਤੇ ਗੁਰੂ ਘਰ ਦੇ ਦੀਦਾਰ ਵੀ ਹੋ ਜਾਣਗੇ। ਮਾਛੀਵਾੜਾ ਸਿੱਖ ਧਰਮ ਦਾ ਇਤਿਹਾਸਕ ਸਥਾਨ ਹੈ ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਗੜ੍ਹੀ ਤੋਂ ਨਿਕਲਕੇ ਆਣ ਡੇਰੇ ਲਾਏ। ਝਾੜਾਂ-ਝਖਾੜਾਂ ਵਿਚੋਂ ਦੀ ਹੋਕੇ ਗੁਰੂ ਜੀ ਏਥੇ ਗੁਲਾਬੇ ਦੇ ਖੂਹ ਤੇ ਟਿੰਡ ਦਾ ਸਰਾਣਾ ਲਾ ਕੇ ਆਣ ਸੁੱਤੇ। ਪਿੱਛੋਂ ਗੁਲਾਬਾ ਘਰ ਲੈ ਗਿਆ ਪਰ ਖਤਰਾ ਜਾਣ ਗੁਰੂ ਘਰ ਦੇ ਸ਼ਰਧਾਲੂਆਂ ਗਨੀ ਖਾਂ ਤੇ ਨਬੀ ਖਾਂ ਨੇ ਇਕ ਮਾਈ ਗੁਰ ਦੇਵੀ ਦਾ ਦਿਤਾ ਖੱਦਰ ਨੀਲਾ ਰੰਗਕੇ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ, ਦੁਸ਼ਮਣ ਦੀਆਂ ਨਜ਼ਰਾਂ ਤੋਂ ਦੂਰ ਲੈ ਗਏ। ਇਸ ਦਾ ਵਿਸਥਾਰ ਇਸ ਤਰ੍ਹਾਂ ਹੈ।
ਅਨੰਦਪੁਰ ਸਾਹਿਬ ਵਿਚ ਗੁਰੂ ਘਰ ਦੀ ਦਿਨੋ-ਦਿਨ ਵਧਦੀ ਰੌਣਕ ਵੇਖਕੇ ਪਹਾੜੀ ਰਾਜੇ ਗੁਰੂ ਜੀ ਨਾਲ ਹੋਰ ਵਧੇਰੀ ਖਾਰ ਖਾਣ ਲੱਗ ਪਏ।

ਗੁਰੂ ਜੀ ਨਾਲ ਭੰਗਾਣੀ, ਨਦੌਣ, ਹੁਸੈਨੀ ਤੇ ਅਨੰਦਪੁਰ ਦੇ ਤਿੰਨ ਯੁੱਧਾਂ ਵਿਚ ਉਨਾਂ ਨੂੰ ਆਪਣੀ ਕੋਈ ਵਾਹ ਨਾ ਚੱਲਦੀ ਦਿਖੀ ਤਾਂ ਉਨ੍ਹਾਂ ਨੇ ਦਿੱਲੀ ਮੁਗਲ ਬਾਦਸ਼ਾਹ ਦੀ ਮਦਦ ਵਾਸਤੇ ਔਰੰਗਜ਼ੇਬ ਦੇ ਕੰਨੀਂ ਗੁਰੂ ਜੀ ਦੇ ਖਿਲਾਫ ਉਲਟੀਆਂ ਸਿੱਧੀਆਂ ਗੱਲਾਂ ਭਰਨ ਲੱਗੇ। ਔਰੰਗਜ਼ੇਬ ਨੂੰ ਦੱਖਣ ਵਿਚ ਜਾਣਾ ਪੈ ਗਿਆ ਪਰ ਉਸ ਨੇ ਲਹੌਰ, ਕਸ਼ਮੀਰ ਤੇ ਸਰਹੰਦ ਦੇ ਨਵਾਬਾਂ ਨੂੰ ਗੁਰੂ ਜੀ ਵਿਰੁੱਧ ਕਾਰਵਾਈ ਕਰਨ ਦਾ ਹੁਕਮ ਦੇ ਦਿੱਤਾ। ਉਨ੍ਹਾਂ ਨੇ ਸੰਨ 1701 ਈ. ਵਿਚ ਅਨੰਦਪੁਰ ਤੇ ਹਮਲਾ ਕੀਤਾ। ਸਿੱਖ ਬਹੁਤ ਬਹਾਦਰੀ ਨਾਲ ਲੜੇ ਅਤੇ ਹਿੰਦੂ ਰਾਜਿਆਂ ਤੇ ਮੁਸਲਮਾਨ ਨਵਾਬਾਂ ਦੀਆਂ ਫੌਜਾਂ ਦਾ ਟਾਕਰਾ ਤਿੰਨ ਵਰ੍ਹੇ ਤੱਕ ਕਰਦੇ ਰਹੇ। ਆਖਰ ਭੁੱਖ ਦੁੱਖ ਕਰਕੇ, ਦੋਨੋਂ ਫੌਜਾਂ ਬੇਜ਼ਾਰ ਹੋ ਗਈਆਂ। ਮੁਗਲਈ ਫੌਜਾਂ ਵੀ ਆਪਣੇ ਆਪ ਕਿਸੇ ਬਹਾਨੇ ਪਿੱਛਾ ਛੁਡਾਉਣਾ ਚਾਹੁੰਦੀਆਂ ਸਨ। ਰਾਜਿਆਂ ਨੇ ਝੂਠੀਆਂ ਕਸਮਾਂ ਦੇ ਕੇ ਗੁਰੂ ਜੀ ਨੂੰ ਬਿਨੈ ਕੀਤੀ ਕਿ ਉਹ ਕਿਲਾ ਛੱਡ ਜਾਣ, ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਪਰ ਗੁਰੂ ਜੀ ਉਨ੍ਹਾਂ ਦੀਆਂ ਕਸਮਾਂ ਨੂੰ ਪਛਾਣਦੇ ਸਨ ਸੋ ਡਟੇ ਰਹੇ। ਆਖਰ ਔਰੰਗਜ਼ੇਬ ਨੇ ਖੁਦ ਕੁਰਾਨ ਦੇ ਪੰਨੇ ਤੇ ਇਹ ਕਸਮ ਲਿਖ ਕੇ ਭੇਜੀ ਤੇ ਗੁਰੂ ਜੀ ਨੂੰ ਕਿਲਾ ਖਾਲੀ ਕਰਨ ਦੀ ਬੇਨਤੀ ਕੀਤੀ ਗਈ।
ਏਧਰੋਂ ਸਿੰਘ ਵੀ ਜ਼ੋਰ ਦੇਣ ਲੱਗੇ ਕਿ ਕਿਲਾ ਖਾਲੀ ਕਰੋ। ਚਾਲੀ ਸਿੰਘ ਤਾਂ ਬੇਦਾਵਾ ਲਿਖਕੇ ਵੀ ਦੇ ਗਏ ਪਰ ਗੁਰੂ ਜੀ ਦਾ ਮਨ ਸਦਾ ਦੀ ਤਰ੍ਹਾਂ ਦ੍ਰਿੜ ਰਿਹਾ। ਆਖਰ ਵੈਰੀਆਂ ਦਾ ਇਕਰਾਰ, ਸਿੱਖਾਂ ਦੀ ਬਿਨੈ ਤੇ ਫਿਰ ਮਾਤਾ ਗੁਜਰੀ ਦੇ ਆਖੇ ਅਨੁਸਾਰ ਗੁਰੂ ਜੀ ਨੇ ਅਨੰਦਪੁਰ ਛੱਡਣਾ ਪ੍ਰਵਾਨ ਕਰ ਲਿਆ।
‘‘ਗੁਰੂ ਜੀ ਬਾਦਸ਼ਾਹ ਔਰੰਗਜ਼ੇਬ ਦੀ ਦੱਖਣ ਭੇਜੀ ਪਤ੍ਰਕਾ ਕੀ ਉਡੀਕਦੇ ਸਨ- ਸਤ੍ਰਹ ਸ ਬਾਸਠ ਪੋਖ ਮਾਸੇ ਦਿਹੁ ਪਾਂਚ ਗਏ ਦਖਣ ਦੇਸ ਸੇ ਬਾਦਸ਼ਾਹ ਦਾ ਭੇਜਾ ਸ਼ਾਹੀ ਪ੍ਰਵਾਨਾ ਕੁਰਾਨ ਦੀ ਜਿਲਦ ਤੇ ਲਿਖਾ ਹੂਆ ਕਾਜ਼ੀ ਲੈ ਕੇ ਅਨੰਦਪੁਰ ਮੇਂ ਆਇ ਗਇਆ।... ਅਗਲੇ ਦਿਵਸ ਛੇ ਪੋਹ ਨੋ ਦਿਹੁ ਪਿਛਲੇ ਪਹਿਰ ਸੂਹੀਏ ਨੇ ਆਇ ਪਤਾ ਦੀਆ ਕਿ ਰਾਜਾ ਅਜਮੇਰ ਚੰਦ ਦੀ ਬੁਲਾਈ ਫੌਜ ਸਰਹੰਦ ਸੇ ਆਇ ਰਹੀ ਹੈ। ਜਿਸ ਦਾ ਮੁਕਾਮ ਅਸਾ ਰੋਪੜ ਮੇਂ ਹੈ। ਗੁਰੂ ਜੀ ਨੇ ਉਦੈ ਸਿੰਘ ਆਦਿ ਮੁਖੀ ਸਿੰਘਾਂ ਸਾਥ ਵੀਚਾਰ ਕਰਕੇ ਫੈਸਲਾ ਕੀਆ ਕਿ ਆਜ ਰਾਤ ਕੇ ਸਮੇਂ ਕਿਲਾ ਅਨੰਦਗੜ੍ਹ ਤਿਆਗ ਦੇਣਾ ਚਾਹੀਏ’ (ਭਾਈ ਸਰੂਪ ਸਿੰਘ ਕੋਸ਼ਿ ਸ ਲਿਖਿਤ ਗੁਰੂ ਕੀ ਸਾਖੀਆਂ ਰਚਨਾਕਾਲ ਸੰਨ 1790 ਈ.) ਵੈਰੀ ਸਿੱਖਾਂ ਦੇ ਕੂਚ ਦੀ ਖਬਰ ਪਾ, ਸਭ ਕਸਮਾਂ ਵਿਸਾਰ ਗਏ ਤੇ ਫੌਜਾਂ ਨੂੰ ਪਿੱਛਾ ਕਰਨ ਦਾ ਹੁਕਮ ਦੇ ਦਿੱਤਾ। ਗੁਰੂ ਜੀ ਨੇ ਭਾਈ ਉਦੈ ਸਿੰਘ ਨੂੰ 50 ਸਿੰਘਾਂ ਸਮੇਤ ਮੁਗ਼ਲਾਂ ਦੇ ਵਧਦੇ ਹੜ੍ਹ ਨੂੰ ਰੋਕਣ ਲਈ ਤੈਨਾਤ ਕੀਤਾ। ਸ਼ਾਹੀ ਟਿੱਬੀ ਤੇ ਲਹੂ ਡੋਲ੍ਹਵੀਂ ਲੜਾਈ ਲਈ ਗਈ। ਜਦ ਸਾਰੇ ਸਿੰਘ ਸ਼ਹੀਦੀ ਪਾ ਗਏ ਤਾਂ ਮੁਗ਼ਲ ਫਿਰ ਅੱਗੇ ਵਧੇ। ਭਾਈ ਜੀਵਨ ਸਿੰਘ 100 ਸਿੰਘਾਂ ਸਮੇਤ ਸਰਸਾ ਕੰਢੇ ਤੈਨਾਤ ਸੀ, ਉਨ੍ਹਾਂ ਵਧਦੀ ਫੌਜ ਨੂੰ ਜਾਨਾਂ ਵਾਰ ਕੇ ਕੁਝ ਸਮਾਂ ਰੋਕ ਪਾਈ। ਸਰਸਾ ਪਾਰ ਕਰਕੇ ਪਰਿਵਾਰ ਵਿਛੜ ਗਿਆ। ਮਾਤਾ ਗੁਜਰੀ ਤੇ ਛੋਟੇ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਹਿ ਸਿੰਘ ਬਸੀ ਵਲ ਨਿਕਲ ਗਏ। ਅੱਗੇ ਵੀ ਮੁਗ਼ਲ ਆ ਗਏ।
ਭਾਈ ਬਚਿੱਤ੍ਰ ਸਿੰਘ ਨੂੰ 100 ਸਿੰਘਾਂ ਸਮੇਤ ਅਗਲਿਆਂ ਨਾਲ ਨਿਪਟਣ ਲਈ ਤੋਰਿਆ। ਸਤ ਪੋਹ ਨੂੰ ਮਲਕਪੁਰ ਵਿਖੇ ਇਨ੍ਹਾਂ ਨੇ ਰੰਘੜਾ ਤੇ ਰੋਪੜ ਦੇ ਪਠਾਣਾਂ ਦਾ ਡਟ ਕੇ ਮੁਕਾਬਲਾ ਕੀਤਾ। ਭਾਈ ਬਚਿੱਤ੍ਰ ਸਿੰਘ ਆਪ ਵੀ ਘਾਇਲ ਹੋਏ। ਕੋਟਲਾ ਨਿਹੰਗ ਖਾਨ ਬੂੜਮਾਜਰੇ ਆਦਿ ਵਿਚੋਂ ਦੀ ਗੁਰੂ ਜੀ ਦੁਘਰੀ ਤੇ ਸ਼ਹਿਨਸ਼ਾਹੀ ਥਾਰ ਲੰਘਦੇ ਗੜੀ ਚਮਕੌਰ ਵਿਚ ਆ ਟਿਕੇ। ਮਾਰੋ ਮਾਰ ਕਰਦੀ ਮੁਗਲ ਸੈਨਾ ਨੇ ਆ ਘੇਰਾ ਪਾਇਆ ਗੜੀ ਵਿਚ ਗੁਰੂ ਜੀ ਨਾਲ
ਹੀ ਸਨ ਤੇ ਦੋਨੋਂ ਵੱਡੇ ਸਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਵੀ। ਸਿੰਘਾਂ ਡਟਕੇ ਮੁਕਾਬਲਾ ਕੀਤਾ।
ਕਹਾਂ ਬੀਰ ਚਾਲੀ ਛੁ ਪਾਵੰਤ ਭਾਰੇ
ਕਹਾਂ ਏਕ ਨੌ ਲਾਖ ਆਏ ਹੰਕਾਰੇ।
(ਸੰਤੋਖ ਸਿੰਘ ਸ੍ਰੀ ਗੁਰੂ ਪ੍ਰਤਾਪ ਗ੍ਰੰਥ----- ਅੰਸ 28)
ਲਗੇ। ਗੁਲਾਬਾ ਮਸੰਦ ਤੇ ਉਸਦਾ ਭਾਈ ਪਹਿਰਾ ਦਿੰਦੇ ਰਹੇ।
ਗੁਰੂ ਜੀ ਨੇ ਜਾਗਣ ਪਿੱਛੋਂ ਸ਼ਬਦ ਉਚਾਰਿਆ।
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਣਾ।
ਤੁਧ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦਾ ਰਹਣਾ।।
ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਨਾ।
ਯਾਰੜੇ ਦਾ ਸਾਨੂੰ ਸੱਥਰੁ ਚੰਗਾ, ਭੱਠ ਭੇੜਿਆਂ ਦਾ ਰਹਣਾ।।
(ਖਿਆਲ ਪਾਤਸ਼ਾਹੀ 10)
ਰਾਤ ਪੀਤਾਂ ਗੁਲਾਬਾ ਗੁਰੂ ਜੀ ਨੂੰ ਆਪਣੇ ਘਰ ਲੈ ਗਿਆ ਅਤੇ ਚੁਬਾਰੇ ਵਿਚ ਉਤਾਰਾ ਕੀਤਾ। ਗੁਲਾਬਾ ਗੁਰੂ ਜੀ ਦੀ ਸੇਵਾ ਵੀ ਕਰਨੀ ਚਾਹੁੰਦਾ ਸੀ ਪਰ ਡਰਦਾ ਵੀ ਸੀ ਕਿ ਕਿਤੇ ਪਤਾ ਨ ਲੱਗ ਜਾਵੇ। ਇਸ ਕਰਕੇ ਗੁਰੂ ਜੀ ਬਾਰੇ ਸੂਹ ਨਾ ਨਿਕਲਣ ਦਾ ਉਸਨੇ ਪੂਰਾ ਜ਼ੋਰ ਲਾਇਆ ਪਰ ੁਸਦੇ ਗੁਆਂਢ ਇਕ ਪਾਸੇ ਬ੍ਰਾਹਮਣ ਸੀ ਤੇ ਇਕ ਪਾਸੇ ਸਯਦ। ਨਿ੍ਹਾਂ ਦੋਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਪਤਾ ਕੱਢ ਲਿਆ। ਗੁਲਾਬਾ ਡਰ ਗਿਾ। ਤੇ ਗੱਲੀਂ ਗੱਲੀਂ ਆਪਮਾ ਡਰ ਗੁਰੂ ਜੀ ਅੱਗੇ ਜ਼ਾਹਿਰ ਕਰਨ ਲੱਗਾ। ਗੱਲ ਉੱਡਦੀ ਉੱਡਦੀ ਗਨੀ ਖਾਂ ਤੇ ਨਬੀ ਖਾਂ ਨੂੰ ਵੀ ਪਹੁੰਚੀ। ਇਹ ਦੋ ਰੁਹੀਲੇ ਪਠਾਣ ਸਨ ਜੋ ਪਹਿਲਾਂ ਅਨੰਦਪੁਰ ਵਿਖੇ ਗੁਰੂ ਜੀ ਦੀ ਨੌਕਰੀ ਕਰਿਆ ਕਰਦੇ ਸਨ। ਪਿੱਛੋਂ ਉਹ ਘੋੜਿਆਂ ਦਾ ਵਪਾਰ ਕਰਨ ਲੱਗ ਪਏ ਤੇ ਕੁਝ ਘੋੜੇ ਉਨ੍ਹਾਂ ਗੁਰੂ ਜੀ ਨੂੰ ਵੀ ਵੇਚੇ ਸਨ। ਗੁਰੂ ਜੀ ਉਨ੍ਹਾਂ ਨਾਲ ਸਦਾ ਮਿਹਰਬਾਨੀ ਨਾਲ ਪੇਸ਼ ਆਇਆ ਕਰਦੇ ਸਨ। ਉਨ੍ਹਾਂ ਨੂੰ ਜਦ ਗੁਰੂ ਜੀ ਦੇ ਸਾਰੇ ਹਾਲਾਤ ਬਾਰੇ ਪਤਾ ਲੱਗਿਆ ਤਾਂ ਅੱਖਾਂ ਵਿਚ ਪਾਣੀ ਭਰ ਆਇਆ। ਗੁਰੂ ਜੀ ਦੀਾਂ ਕੀਤੀਆਂ ਮਿਹਰਬਾਨੀਆਂ ਵੀ ਯਾਦ ਆਈਆਂ। ਦੋਹਾਂ ਨੇ ਗੁਰੂ ਜੀ ਦੀ ਸੇਵਾ ਦਾ ਪ੍ਰਣ ਲਿਆ ਤੇ ਆ ਗੁਲਾਬੇ ਦੇ ਚੁਬਾਰੇ ਤੇ ਗੁਰੂ ਜੀ ਅੱਗੇ ਹਾਜ਼ਰ ਹੋਏ। ਗੁਰੂ ਜੀ ਦੀ ਸਿਖ ਇਕ ਬਿਰਧ ਮਾਈ ਗੁਰਦੇਵੀ ਵੀ ਦਰਸ਼ਨਾਂ ਨੂੰ ਆਈ ਤੇ ਗੁਰੂ ਜੀ ਅੱਗੇ ਆਪਣੇ ਹੱਥੀਂ ਉਨਿਆ ਖੱਦਰ ਦਾ ਥਾਨ ਆ ਭੇਟ ਕੀਤਾ।
ਸਾਰੇ ਉਸ ਸਮੇਂ ਮੁਗ਼ਲਾਂ ਦੇ ਵਧਦੇ ਦਬਾ ਤੋਂ ਜਾਣੂ ਸਨ। ਜੋ ਸਲਾਹ ਬਣਾਈ ਗਈ ਕਿ ਗੁਰੂ ਜੀ ਮਾਛੀਵਾੜੇ ਤੋਂ ਜਲਦੀ ਤੋਂ ਜਲਦੀ ਚਾਲੇ ਪਾਉਣ। ਗਨੀ ਖਾਂ ਨੇ ਗੁਰੂ ਜੀ ਨੂੰ ਉੱਚ ਦੇ ਪੀਰ ਦੇ ਜਾਮੇ ਵਿਚ ਜਾਣ ਦੀ ਸਲਾਹ ਦਿੱਤੀ ਕਿਉਂਕਿ ਉਂਜ ਨਿਕਲਣਾ ਤਾਂ ਬੜਾ ਔਖਾ ਸੀ। ਬਾਕੀਆਂ ਨੇ ਵੀ ਇਸੇ ਸਲਾਹ ਨੂੰ ਠੀਕ ਸਮਝਿਆ। ਸਭ ਦੀ ਸਲਾਹ ਜਾਣ ਗੁਰੂ ਜੀ ਨੇ ਵੀ ਹਾਂ ਕਰ ਦਿੱਤੀ। ਦੂਸਰੇ ਗੁਲਾਬਾ ਵੀ ਗੁਰੂ ਜੀ ਨੂੰ ਹੋਰ ਰੱਖਣ ਤੋਂ ਡਾਵਾਂਡੋਲ ਹੋ ਰਿਹਾ ਸੀ। ਉੱਚ ਪੀਰ ਦਾ ਜਾਮਾ ਮਾਈ ਗੁਰਦੇਵੀ ਦੇ ਦਿੱਤੇ ਖੱਦਰ ਨੂੰ ਨੀਲਾ ਰੰਗ ਦੇ ਤਿਆਰ ਕੀਤਾ ਗਿਆ। ਇਸੇ ਵਿਚੋਂ ਤਿੰਨਾਂ ਸਿੱਖਾਂ ਦੇ ਪੁਸ਼ਾਕੇ ਵੀ ਤਿਆਰ ਕੀਤੇ ਗਏ। ਨੀਲਾ ਬਸਤਰ ਮੁਸਲਮ ਫਕੀਰ ਹੱਜ ਜਾਣ ਵੇਲੇ ਪਾਉਂਦੇ ਹਨ। ਇਸ ਤਰ੍ਹਾਂ ਦਾ ਨੀਲਾ ਬਸਤਰ ਗੁਰੂ ਨਾਨਕ ਦੇਵ ਜੀ ਨੇ ਵੀ ਮੱਕਾ ਜਾਣ ਵੇਲੇ ਪਾਇਆ ਸੀ।
‘‘ਤਿਤੁ ਉਦਾਨੀ ਪੈਰੀ ਪਉਨਾ ਚੰਮ ਦੀਆਂ ਅਤੈ ਚੰਮ ਦੀ ਸੁਚਣਿ। ਗਲ ਵਿਚ ਹਡਾ ਦੀ ਮਾਲਾ। ਮਥੇ ਟਿੱਕਾ ਬਿੰਦੀ ਦਾ।... ਤਬ ਨੀਲੇ ਵਸਤ੍ਰ ਥੇ। ਖੇਡਦਾ ਹਜ ਵਿਚਿ ਜਾਇ ਨਿਕਲਿਧਾ।’’
(ਪੁਰਾਤਨ ਜਨਮਸਾਖੀ ਸੰ. ਸ਼ਮਸ਼ੇਰ ਸਿੰਘ ਅਸ਼ੋਕ ਪੰਨਾ 103)
ਨੀਲਾ ਪੁਸ਼ਾਕਾ ਪਾ ਚੋਹਾਂ ਨੇ ਕੇਸ ਪਿੱਛੇ ਸੁੱਟ ਲਏ ਤੇ ਉਪਰੋਂ ਪੱਗਾਂ ਬੰਨ੍ਹ ਲਈਆਂ। ਗੁਰੂ ਜੀ ਪਾਲਕੀ ਵਿਚ ਬੈਠ ਗਏ, ਗਨੀ ਖਾਂ, ਨਬੀ ਖਾਂ, ਭਾਈ ਮਾਨ ਸਿੰਘ ਤੇ ਭਾਈ ਧਰਮ ਸਿੰਘ ਪਾਲਕੀ ਚੁੱਕ ਕੇ ਤੁਰ ਪਏ। ਭਾਈ ਦਇਆ ਸਿੰਘ ਮਗਰ ਚੌਰ ਕਰਨ ਲੱਗ ਪਏ। ਜਿਹੜਾ ਕੋਈ ਪੁੱਛੇ ਉਸ ਨੂੰ ਦੋਵੇਂ ਪਠਾਣ ਦੱਸ ਛੱਡਣ ਕਿ ਉਹ ਉੱਚ ਦਾ ਪੀਰ ਲਈ ਜਾ ਰਹੇ ਹਨ। ਇਸੇ ਭੇਸ ਵਿਚ ਗੁਰੂ ਜੀ ਮਾਛੀਵਾੜੇ ਤੋਂ ਘੁਕਾਲ ਲੱਲ ਕਲਾਂ, ਕੁਬਾ, ਕਟਾਣਾ, ਰਾਮਪੁਰ, ਦਨੇਚ, ਸਾਹਨੇਵਾਲ, ਨੰਦਪੁਰ, ਟਿੱਬਾ ਹੁੰਦੇ ਹੋਏ ਆਲਮਗੀਰ ਤੱਕ ਪੁੱਜੇ। ਇਥੇ ਅੱਗੇ ਗੁਰੂ ਜੀ ਨੇ ਘੋੜ ਸਵਾਰੀ ਕੀਤੀ। ਸਮੁੱਚੇ ਮਾਲਵੇ ਵਿਚੋਂ ਦੀ ਗੁਜ਼ਰਦੇ ਹੋਏ ਗੁਰੂ ਜੀ ਢਿਲਵਾਂ (ਕੋਟਕਪੂਰਾ) ਪਹੁੰਚੇ ਜਿਥੇ ਗੁਰੂ ਜੀ ਦੇ ਕੁਝ ਰਿਸ਼ਤੇਦਾਰ ਸਨ। ਏਥੇ ਗੁਰੂ ਜੀ ਨੇ ਬਸਤਰ ਉਤਾਰੇ ਤੇ ਦੂਜੇ ਕਪੜੇ ਪਹਿਨੇ। ਨੀਲੇ ਕਪੜੇ ਪਾੜ ਕੇ ਆਗ ਨੂੰ ਭੇਟ ਕੀਤੇ ਤੇ ਕਿਹਾ ‘‘ਨੀਲ ਬਸਤ੍ਰ ਲੇ ਕਪੜੇ ਫਾੜੇ, ਤੁਰਕ ਪਠਾਣੀ ਅਮਲ ਗਇਆ।’’
ਮਾਛੀਵਾੜੇ ਗੁਰੂ ਜੀ ਬੜੀਆਂ ਦੁਖਾਵੀਆਂ ਹਾਲਤਾਂ ਵਿਚ ਪਹੁੰਚੇ ਸਨ। ਸਾਰਾ ਪਰਿਵਾਰ ਵਿਛੜ ਚੁੱਕਿਆ ਸੀ, ਹੋਰ ਸਾਥੀ ਵੀ ਸਾਥ ਛੱਡ ਚੁੱਕੇ ਸਨ, ਝਾੜੀਆਂ ਕਿੱਕਰਾਂ ਬੇਰੀਆਂ ਪੈਰਾਂ ਤੇ ਰੋੜਾਂ ਦਾ ਸਫਰ ਗੁਰੂ ਜੀ ਨੂੰ ਬੜਾ ਵਿੰਨ੍ਹ ਚੁੱਕਾ ਸੀ ਪਰ ਮਾਨਸਿਕ ਤੌਰ ਤੇ ਗੁਰੂ ਜੀ ਸਭ ਰੱਬ ਦਾ ਭਾਣਾ ਮੰਨ, ਬੇਫਿਕਰ ਸਨ। ਮਾਛੀਵਾੜੇ ਨੂੰ ਗੁਰੂ ਜੀ ਦੇ ਚਰਨਾਂ ਦੀ ਛੁਹ ਪ੍ਰਾਪਤ ਹੋ ਗਈ ਤੇ ਫਿਰ ਯੁੱਗ ਵਸਣ ਲੱਗਾ। ਗੁਰੂ ਜੀ ਦੀ ਯਾਦ ਵਿਚ ਜਿਥੇ ਗੁਰੂ ਜੀ ਟਿੱਕੇ ਸਨ ਗੁਰਦਵਾਰੇ ਬਣੇ। ਸੌਣ ਵਾਲੇ ਸਥਾਨ ਤੇ ਗੁਰਦਵਾਰਾ ਚਰਨ ਕਮਲ, ਖੂਹੀ ਵਾਲੀ ਥਾਂ ਤੇ ਗੁਰਦਵਾਰਾ ਖੂਹੀ ਸਾਹਿਬ ਤੇ ਨਾਲ ਹੀ ਸਰੋਵਰ ਵੀ ਬਣਾਇਆ ਗਿਆ। ਗਨੀ ਖਾਂ ਤੇ ਨਬੀ ਥਾਂ ਦੀ ਯਾਦ ਵਿਚ ਵੀ ਗੁਰਦਵਾਰਾ ਸਾਹਿਬ ਬਣਿਆ।
ਗੁਰੂ ਜੀ ਦੀ ਮਾਛੀਵਾੜੇ ਦੀ ਇਸ ਚਰਨ ਛੁਹ ਦੀ ਯਾਦ ਵਿਚ ਵਸਾਈ ਰਾਤੀਂ ਮਾਛੀਵਾੜੇ ਪਹੁਚਿਆ ਤੇ ਸਵੇਰੇ ਪਹਿਲੀ ਇੱਛਾ ਗੁਰਦਵਾਰਾ ਚਰਣ ਕਮਲ ਦੇ ਦਰਸ਼ਨਾਂ ਦੀ ਇਛਾ ਪ੍ਰਗਟਾਈ। ਗੁਰਦਵਾਰਾ ਸਾਹਿਬ ਮਾਛੀਵਾੜੇ ਤੋਂ ਇਕ ਕਿਲੋਮੀਟਰ ਤੇ ਹੈ। ਗੁਰਦਵਾਰਾ ਸਾਹਿਬ ਤੱਕ ਪੱਕੀ ਸੜਕ ਹੈ। ਸ਼ਹਿਰ ਵਿਚ ਗਨੀ ਖਾਂ, ਨਬੀ ਥਾਂ ਦੁਆਰ ਬਣਿਆ ਹੋਇਆ ਹੈ। ਮਾਛੀਵਾੜਾ ਜੋ ਕਦੇ ਮਾਛੀਆਂ ਦੀ ਬਸਤੀ ਹੁੰਦੀ ਸੀ ਹੁਣ ਇਕ ਭਰੇ ਪੂਰੇ ਸ਼ਹਿਰ ਸਮਾਨ ਸੀ।
ਰਸਤੇ ਵਿਚ ਮੈਂ ਮਾਛੀਵਾੜੇ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਇਹ ਰਾਜੇ ਬਗੜ ਦੀ ਰਾਜਧਾਨੀ ਸੀ ਜੋ ਬਿਲਾਸਪੁਰ ਤੱਕ ਫੈਲਿਆ ਹੋਇਆ ਸੀ। ਇਸਦੇ ਥੇਹ ਅਜੇ ਵੀ ਵੇਖੇ ਜਾ ਸਕਦੇ ਹਨ। ਮਾਛੀਵਾੜਾ ਨਾਮ ਤਾਂ ਅੱਜ ਤੋਂ ਤਿੰਨ ਚਾਰ ਸੌ ਸਾਲਾਂ ਤੋਂ ਹੀ ਪਿਆ ਹੈ। ਇਸ ਦੇ ਨਾਲ ਹੀ ਦਰਿਆ ਸਤਿਲੁਜ ਵਗਦਾ ਸੀ ਜੋ ਹੁਣ ਰਾਹ ਛੱਡਕੇ ਦਸ ਕੋਹ ਦੂਰ ਹੋ ਗਿਆ ਹੈ ਤੇ ਬੁੱਢਾ ਦਰਿਆ ਆਪਣੀ ਵਿਰਾਸਤ ਛੱਡ ਗਿਆ। ਦਰਿਾ ਕੰਢੇ ਮਾਛੀਆਂ ਨੇ ਬਸਤੀ ਆਣ ਵਸਾਈ। ਇਨ੍ਹਾਂ ਮਾਛੀਆਂ ਦੇ ਨਾਮ ਹੀ ਮਾਛੀਵਾੜਾ ਨਾਮ ਪਿਆ। ਮਾਛੀਆਂ ਦਾ ਮੁਹੱਲਾ ਅਜੇ ਵੀ ਕਾਇਮ ਹੈ। ਦਰਿਆ ਦੇ ਸਿ ਦੇ ਨਾਲ ਦੀ ਵਹਿਣ ਦੇ ਨਿਸ਼ਾਨ ਅਜੇ ਵੀ ਮਿਲਦੇ ਹਨ। ਮਾਛੀਵਾੜਾ ਕਈ ਵਾਰੀ ਢਿਹਾ ਤੇ ਕਈ ਵਾਰੀ ਵਸਿਆ ਹੈ। ਇਸ ਨੂੰ ਹੜੱਪਾ ਕਾਲ ਦਾ ਮੰਨਿਆ ਗਿਆ ਹੈ। ਇਸ ਦੇ ਥੇਹਾਂ ਵਿਚੋਂ ਪੁਰਾਤਨ ਸਿੱਕੇ ਤੇ ਠੀਕਰੀਆਂ ਮਿਲਦੀਆਂ ਰਹਿੰਦੀਾਂ ਹਨ। ਕੁਝ ਚਿਰ ਪਹਿਲਾਂ ਹੀ ਪੁਰਾਤਨ ਖੋਜ ਵਾਲੇ ਏਥੇ ਆਏ ਸਨ ਤੇ ਕੁਝ ਸੈਂਪਲ ਲੈ ਗਏ ਸਨ ਆਖਦੇ ਸਨ, ‘‘ਸੰਘੋਲ ਕਾਲ ਦਾ ਹੀ ਇਹ ਥੇਹ ਹੈ, ਏਥੇ ਵੀ ਖੁਦਾਈ ਛੇਤੀ ਹੀ ਸ਼ੁਰੂ ਹੋਵੇਗੀ।’’
‘ਚਰਨ ਕਮਲ’ ਗੁਰਦਵਾਰਾ ਸਾਹਿਬ ਬੜਾ ਵਿਸ਼ਾਲ ਭਵਨ ਹੈ। ਇਸਦੇ ਇਕ ਪਾਸੇ ਉਹ ਬੇਰੀ ਹੈ। ਜਿਸ ਥੱਲੇ ਗੁਰੂ ਜੀ ਟਿੰਡ ਦਾ ਸਿਰਹਾਣਾ ਲਾ ਕੇ ਸੁੱਤੇ ਸਨ। ਅੰਦਰ ਅਖੰਡ ਪਾਠ ਜਾਰੀ ਸੀ। ਸ਼ਰਧਾ ਨਾਲ ਮੱਥਾ ਟੇਕ ਅਸੀਂ ਉਸ ਖੂਹੀ ਦੇ ਦਰਸ਼ਨ ਕੀਤੇ ਜਿਸ ਤੋਂ ਗੁਰੂ ਜੀ ਨੇ ਪਾਣੀ ਪੀਤਾ ਸੀ। ਆਸੇ ਪਾਸੇ ਇਕ ਉੱਚੇ ਥੇਹ ਦੇ ਨਿਸ਼ਾਨ ਹਨ ਤੇ ਝਾੜੀਆਂ ਦੀ ਕਤਾਰ ਇਸਦੇ ਪੁਰਾਣੇ ਵੇਲੇ ਦੇ ਬੀਆਬਾਨ ਦਾ ਨਮੂਨਾ ਬਣੀ ਅਜੇ ਵੀ ਖੜ੍ਹੀ ਹੈ। ਵਿਸਥਾਰ ਸਹਿਤ ਪਤਾ ਚਲਿਆ ਕਿ ਗੁਰਦਵਾਰਾ ਸਾਹਿਬ ਕਦ ਬਣਿਆ, ਕਿਸ ਨੇ ਬਣਾਇਆ ਆਦਿ। ਇਸ ਪਿੱਚੋਂ ਉਹ ਥੇਹ ਵੇਖਣ ਗਏ।
ਇਹ ਥੇਹ ਪੂਰਬ ਦਿਸ਼ਾ ਵੱਲ ਹੈ। ਥੇਹ ਤੇ ਇਕ ਕਬਰ ਹੈ ਜਿਸ ਬਾਰੇ ਕਬਰ ਕੋਲ ਬੈਠੇ ਇਸ ਫਕੀਰ ਨੇ ਦੱਸਿਆ ਕਿ ਇਹ ਰਾਜੇ ਬਗੜ ਵੇਲੇ ਬੜਾ ਵੱਡਾ ਫਕੀਰ ਹੋਇਆ ਹੈ ਜਿਸ ਦੀ ਇਹ ਕਬਰ ਅਜੇ ਤੱਕ ਕਾਇਮ ਹੈ। ਇਥੇ ਬਹੁਤ ਵੱਡਾ ਮੇਲਾ ਲਗਦਾ ਹੈ।
ਥੇਹ ਨੂੰ ਖੋਦਿਆ ਤਾਂ ਦੂਸਰੀ ਤੀਸਰੀ ਸਦੀ ਵੇਲੇ ਦੇ ਕੁਝ ਨਿਸ਼ਾਨ ਹੱਥ ਲੱਗੇ ਜਿਨ੍ਹਾਂ ਵਿਚ ਇੱਟਾਂ ਬਰਤਨਾਂ ਦੇ ਟੁਕੜੇ ਆਦਿ ਜੋ ਮੈਂ ਸੰਭਾਲ ਲਏ। ਥੇਹ ਦੀ ਢਲਾਣ ਤੇ ਮੀਹਾਂ ਨਾਲ ਖੁਰਕੇ ਆਈ ਮਿੱਟੀ ਵਿਚੋਂ ਹੋਰ ਪੁਰਾਤਨ ਮਿੱਟੀ ਦੇ ਬਰਤਨਾਂ ਦੇ ਟੁਕੜੇ ਵੀ ਮਿਲੇ। ਥੇਹ ਤੇ ਫਿਰਦਿਆਂ ਕਾਫੀ ਦੇਰ ਹੋ ਗਈ ਸੀ ਸੋ ਵਾਪਸ ਪਰਤੇ। ਰਸਤੇ ਵਿਚ ਉਹ ਬੁੱਢਾ ਨਾਲਾ ਵੀ ਦੇਖਿਆ ਜਿਥੇ ਸ੍ਰੀ ਰਾਮ ਚੰਦਰ ਜੀ ਨੇ ਆਪਣੇ ਬਣਵਾਸ ਦੌਰਾਨ ਟਿਕਾਣਾ ਕੀਤਾ ਸੀ। ਏਥੇ ਵੀ ਮੇਲਾ ਭਰਦਾ ਸੀ।
ਸਿੱਖਾਂ ਹਿੰਦੂਆਂ ਤੇ ਮੁਸਲਮਾਨਾਂ ਲਈ ਇਹ ਪੂਜਣ ਯੋਗ ਸਥਾਨ ਕਿਤਨਾ ਪੁਰਾਣਾ ਹੈ ਇਸਦੀ ਖੋਜ ਦੀ ਬੜੀ ਜ਼ਰੂਰਤ ਹੈ। ਇਹੋ ਸੋਚਦਾ ਮੈਂ ਮਾਛੀਵਾੜੇ ਤੋਂ ਪਰਤਿਆ ਤੇ ਆਸ਼ਾ ਕਰਦਾ ਹਾਂ ਕਿ ਕੋਈ ਖੋਜੀ ਇਸਦਾ ਪੁਰਾ ਇਤਿਹਾਸ ਲਿਖਣ ਦਾ ਬੀੜਾ ਚੁੱਕੇਗਾ।