• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਵਾਹਿਗੁਰੂ

Dalvinder Singh Grewal

Writer
Historian
SPNer
Jan 3, 2010
2,429
447
81
ਵਾਹਿਗੁਰੂ
ਕਰਨਲ ਡਾ ਦਲਵਿੰਦਰ ਸਿੰਘ ਗ੍ਰੇਵਾਲ

ਸਿੱਖਾਂ ਵਿਚ ‘ਵਾਹਿਗੁਰੂ’ ਸ਼ਬਦ ਦਾ ਉਚਾਰਨ ਅਰਦਾਸ ਵੇਲੇ ਤੇ ਸਿਮਰਨ ਵੇਲੇ ਆਮ ਕੀਤਾ ਜਾਂਦਾ ਹੈ।ਇਹ ਉਚਾਰਨ ਪਰਮ ਪਿਤਾ ਪ੍ਰਮਾਤਮਾ, ਰਾਮ, ਰੱਬ ਜਾਂ ਅੱਲਾ ਨੂੰ ਸਮਰਪਿਤ ਕਰ ਕੇ ਕੀਤਾ ਜਾਂਦਾ ਹੈ।)। ‘ਵਾਹਿਗੁਰੂ’ ਸ਼ਬਦ ਨਾਮ ਸਿਮਰਨ ਵੇਲੇ ਆਮ ਵਰਤੋਂ ਵਿਚ ਹੋਣ ਕਰਕੇ ਇਸ ਬਾਰੇ ਚਰਚਾ ਵੀ ਲਗਾਤਾਰ ਹੁੰਦੀ ਰਹੀ ਹੈ ।ਕਈ ਵੀਰ ‘ਵਾਹਿਗੁਰੂ’ ਸ਼ਬਦ ਗੁਰੂ ਸਾਹਿਬ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤਿਆ ਗਿਆ ਹੀ ਨਹੀਂ ਮੰਨਦੇ, ਕਈ ਵਾਹਿਗੁਰੂ ਦਾ ਉਚਾਰਨ ‘ਵਾਹੇਗੁਰੂ’ ਕਰਦੇ ਹਨ ਕਈ ‘ਵਾਹਿਗੁਰੂ’ ਨੂੰ ਵਾਰ ਵਾਰ ਦੁਹਰਾਉਣਾ ਸਹੀ ਨਹੀਂ ਸਮਝਦੇ ਆਦਿ ਆਦਿ।

ਗੁਰੂ ਸਾਹਿਬਾਨ ਪ੍ਰਮਾਤਮਾ ਨੂੰ ‘ਵਾਹ’, ‘ਵਾਹਿ’ ਵਾਹੁ, ਗੁਰ, ਗੁਰੂ ਆਦਿ ਸੰਬੋਧਨਾਂ ਨਾਲ ਯਾਦ ਕਰਦੇ ਸਨ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਸਵਤੰਤਰ ਤੌਰ ਤੇ "ਗੁਰੂ" ਸ਼ਬਦ 302 ਵਾਰ ਦਰਜ ਹੋਇਆ ਮਿਲਦਾ ਹੈ ਜੋ ਪ੍ਰਮੇਸ਼ਰ ਜਾਂ ਅਕਾਲ ਪੁਰਖ ਦਾ ਸੰਕੇਤਕ ਹੈ। ਅਤੇ ਇਸੇ ਦਾ ਬਦਲ ਰੂਪ ਗੁਰ 3155 ਵਾਰੀ ਦਰਜ ਹੈ (ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿਖ ਸੁਣੀ॥ (ਪੰਨਾ 2)) ਜੋ ਸ਼ਬਦ ਗਿਆਨ ਯਾ ਬ੍ਰਹਮ ਗਿਆਨ ਦਾ ਸੰਕੇਤਕ ਹੈ। ਗੁਰ ਸ਼ਬਦ ਨੂੰ ਵਿਆਕਰਣ ਪੱਖੋਂ ਵੱਖ ਵੱਖ ਰੂਪਾਂ ਵਿੱਚ ਵਰਤਿਆ ਗਿਆ ਹੈ। ਗੁਰੁ 736 ਵਾਰੀ, (ਮੰਨੈ ਤਰੈ ਤਾਰੇ ਗੁਰੁ ਸਿਖ॥ (ਪੰਨਾ 3)) ਗੁਰਿ 581 ਵਾਰੀ, (ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ॥ (ਪੰਨਾ 44)) ਗੁਰਬਾਣੀ ਵਿਆਕਰਣ ਦੇ ਨਿਯਮਾਂ ਅਨੁਸਾਰ "ਨਾਂਵ" ਹੋਣ ਕਰਕੇ, ਇਹ "ਗੁਰ" ਅੱਖਰ ਤਿੰਨ ਵੱਖਰੇ ਵੱਖਰੇ ਰੁਪਾਂ "ਰਾਰਾ ਮੁਕਤਾ", "ਰਾਰਾ ਔਕੜ" ਅਤੇ "ਰਾਰਾ ਸਿਹਾਰੀ" ਅੰਤ ਨਾਲ ਦਰਜ ਕੀਤਾ ਹੋਇਆ ਹੈ। ਤਿੰਨੇ ਰੁਪਾਂ ਦੇ ਉਚਾਰਣ ਵਿੱਚ ਫਰਕ ਔਂਕੜ ਸੰਯੋਜਕ (ਗੁਰੁ=ਗੁਰੂ ਦਾ) ਤੇ ਸਿਹਾਰੀ ਸੰਬੋਧਨ (ਗੁਰਿ=ਗੁਰੂ ਨੇ) ਵਜੋਂ ਪ੍ਰਯੋਗ ਹੋਇਆ ਹੈ। ਵਾਹ ਅਤੇ ਵਾਹਿ ਨੂੰ ਗੁਰੂ ਨਾਲ ਵਰਤੇ ਜਾਣ ਦੇ ਉਦਾਹਰਣ ਪੇਸ਼ ਹੈ:
ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿ ਗੁਰੂ ਤੇਰੀ ਸਭ ਰਚਨਾ॥ ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹ੍ਯ੍ਯਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ॥ ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ ਕਾਲ ਕਾ ਕਾਲੁ ਨਿਰੰਜਨ ਜਚਨਾ॥ ਗੁਰ ਪ੍ਰਸਾਦਿ ਪਾਈਐ ਪਰਮਾਰਥੁ ਸਤਸੰਗਤਿ ਸੇਤੀ ਮਨੁ ਖਚਨਾ॥ ਕੀਆ ਖੇਲੁ ਬਡ ਮੇਲੁ ਤਮਾਸਾ ਵਾਹ ਗੁਰੂ ਤੇਰੀ ਸਭ ਰਚਨਾ॥ 3॥ 13॥ 42।। ਇਥੇ ‘ਵਾਹ’ ਵਾਹਿਗੁਰੂ ਦੇ ਵਿਸਮਾਦੀ ਰੂਪ ਨੂੰ ਸੰਬੋਧਨ ਕਰਦਾ ਹੈ।"ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ॥ ਵਾਰ ਭਾਈ ਗੁਰਦਾਸ)" ਵਾਹੁ =ਵਾਹ ਓ ਅਤੇ ਵਾਹਿ =ਵਾਹ ਏ (ਵਾਹਿ ਗੁਰੂ ਤੇਰੀ ਸਭ ਰਚਨਾ॥) ਵਿਸਮਾਦੀ ਸੰਬੋਧਨ ਹੈ ਅਤੇ ਅਸਚਰਜ ਰੂਪ ਵੀ।ਇਸ ਨੂੰ ਵਾਹੇਗੁਰੂ ਉਚਾਰਣਾ ਅਸ਼ੁਧ ਹੈ ਜਿਸ ਦੀ ਚਰਚਾ ਅੱਗੇ ਕੀਤੀ ਜਾ ਰਹੀ ਹੈ।
ਵਾਹਿਗੁਰੂ ਸ਼ਬਦ ਦਾ ਸਮੁੱਚਾ ਰੂਪ ਭੱਟ ਗਯੰਦ ਤੋਂ ਹੋਇਆ ਗੁਰਬਾਣੀ ਵਿਚ ਦਰਜ ਹੈ ਜਿਸ ਪਿੱਛੋਂ ਇਸ ਦੀ ਵਰਤੋਂ ਭਾਈ ਗੁਰਦਾਸ, ਗੁਰੂ ਗੋਬਿੰਦ ਸਿੰਘ, ਭਾਈ ਮਨੀ ਸਿੰਘ ਵਲੋਂ ਕੀਤੀ ਆਮ ਮਿਲਦੀ ਹੈ:
1. ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥(ਭੱਟ ਗਯੰਦ ਪੰਨਾ 1402)
2. ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥(ਭੱਟ ਗਯੰਦ ਪੰਨਾ 1402)
3. ਚਾਰੋਂ ਅਛਰ ਇਕ ਕਰ ਵਾਹਿਗੁਰੂ ਜਪ ਮੰਤ੍ਰ ਜਪਾਵੈ॥ (ਵਾਰ ਭਾਈ ਗੁਰਦਾਸ 1-49-6)
4 ਪਉਣ ਗੁਰੂ ਗੁਰ ਸਬਦ ਹੈ ਵਾਹਿਗੁਰੂ ਗੁਰ ਸਬਦ ਸੁਣਾਯਾ॥ (ਵਾਰ ਭਾਈ ਗੁਰਦਾਸ 6-5-1)
5. ਸਤਿਗੁਰ ਪੁਰਖ ਦਇਆਲ ਹੋਇ ਵਾਹਿਗੁਰੂ ਸਚੁ ਮੰਤ੍ਰ ਸੁਣਾਯਾ॥ (ਵਾਰ ਭਾਈ ਗੁਰਦਾਸ 11-3-4)
6. ਸਤਿ ਨਾਮ ਕਰਤਾ ਪੁਰਖੁ ਵਾਹਿਗੁਰੂ ਵਿਚਿ ਰਿਦੈ ਸਮਾਏ॥ (ਵਾਰ ਭਾਈ ਗੁਰਦਾਸ 40-22-5)
7. ਹੁਕਮਨਾਮਾ ਪਾਤਸ਼ਾਹੀ 10 10 ਚੇਤ 6 ਸੰਮਤ 1762 ਬਿਕਰਮੀ ਵਿਚ ‘ਵਾਹਿਗੁਰੂ’ ਦੀ ਵਰਤੋਂ
7. ਇਹ ਜੁ ਵਾਹਿਗੁਰੂ ਦਾ ਨਾਮੁ ਹੈ ਇਸ ਦੇ ਨਾਮ ਜਪਣ ਤੇ ਚਾਰੋਂ ਪ੍ਰਾਪਤ ਹੋਂਦੇ ਹੈਨਿ। (ਭਾਈ ਮਨੀ ਸਿੰਘ, ਸਿਖਾਂ ਦੀ ਭਗਤ ਮਾਲ ਸੰ: ਭਾਈ ਵੀਰ ਸਿੰਘ)
ਵਾਹਿਗੁਰੂ ਹੀ ਸ਼ੁਧ ਉਚਾਰਨ ਹੈ। ਕਿਤੇ ਕਿਤੇ ਵਾਹ ਗੁਰੂ ਜਾਂ ਵਾਹੁ ਗੁਰੂ ਵੀ ਲਿਖਿਆ ਮਿਲਦਾ ਹੈ ਪਰ ਆਮ ਵਰਤੋਂ ਵਿਚ ਵਾਹਿਗੁਰੂ ਹੀ ਹੈ ਵਾਹੇਗੁਰੂ ਕਿਧਰੇ ਵੀ ਨਹੀਂ
ਵਾਹਿਗੁਰੂ ਸ਼ਬਦ ਫਾਰਸੀ ਭਾਸ਼ਾ ਦੇ ਸ਼ਬਦ ਵਾਹ-ਇ- ਅਤੇ ਸੰਸਕ੍ਰਿਤ ਭਾਸ਼ਾ ਦੇ ਸ਼ਬਦ "ਗੁਰੂ" ਦੇ ਸੁੰਦਰ ਸੁਮੇਲ ਨਾਲ ਹੋਂਦ ਵਿੱਚ ਆਇਆ ਹੈ। ਭਾਈ ਗੁਰਦਾਸ ਜੀ ਨੇ ਇਸ ਸ਼ਬਦ ਨੂੰ 13ਵੀ ਵਾਰ ਦੀ ਦੁਸਰੀ ਪੌੜੀ ਵਿੱਚ ਗਰੁਮੰਤ੍ਰ ਵੀ ਲਿiਖਆ ਹੈ। "ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ"। ਭਾਈ ਗੁਰਦਾਸ ਜੀ ਦਿਆਂ ਵਾਰਾਂ ਵਿੱਚ ਇਸ ‘ਵਾਹਿਗੁਰੂ’ ਸ਼ਬਦ ਨੂੰ "ਹ" ਅੱਖਰ ਤੇ ਸਿਹਾਰੀ ਦੀ ਵਰਤੋਂ ਕਰ ਕੇ ਹੀ ਲਿਖਿਆ ਹੈ। ਇਸੇ ਤਰ੍ਹਾਂ ਵਾਹ ਨੂੰ ਵੀ ਤਿੰਨ ਰੂਪਾਂ ਵਿਚ ਵਰਤਿਆ ਗਿਆ ਹੈ: ਵਾਹ -"ਹ" ਮੁਕਤਾ ਅੰਤ ਸਵਤੰਤਰ ਤੌਰ ਤੇ; ਹੁ- ਹ ਔਂਕੜ ਅਤੇ ਹਿ- ਹ ਸਿਹਾਰੀ ।ਵਾਹ ਸ਼ਬਦ "ਹ" ਮੁਕਤਾ ਅੰਤ ਸਵਤੰਤਰ ਤੌਰ ਤੇ ਸਿਰਫ ਦੋ ਵਾਰ ਹੀ ਦਰਜ ਹੋਇਆ ਮਿਲਦਾ ਹੈ।ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ॥ (ਜਪੁ, ਪੰਨਾ 5) ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ॥ (ਆਸਾ ਮ: 1, ਪੰਨਾ 439) ਜਿਸ ਨੂੰ ਕੇਵਲ ਗੁਰ ਨਾਨਕ ਸਾਹਿਬ ਨੇ ਹੀ ਵਰਤਿਆ ਹੈ ਅਤੇ ਦੋਵੇ ਥਾਵਾਂ ਤੇ ਹੀ ਇਸ ਦਾ ਅਰਥ ਛੋਟੀ ਨਦੀ ਯਾ ਨਾਲਾ ਹੈ। ਅਤੇ ਉਚਾਰਣ ਹੈ "ਵਾਹ"। ਇਸ ਸ਼ਬਦ ਨੂੰ ਅਜੋਕੀ ਪੰਜਾਬੀ ਵਿਚ ‘ਵਾਹ’ ਵਜੋਂ ਵਰਤਿਆ ਜਾਂਦਾ ਹੈ ਜਿਸ ਦਾ ਭਾਵ ਹਲ ਵਾਹੁਣ ਨਾਲ ਸਬੰਧਤ ਹੈ।(ਅਜ ਕਿਤਨੀ ਪੈਲੀ ਵਾਹ ਲਈ?)। ਇਸੇ ਤਰ੍ਹਾਂ ਇਸ ਸ਼ਬਦ ਨੂੰ ਸੰਬੰਧ (ਵਾਹ ਪਿਆ ਜਾਣੀਏ ਤਾਂ ਰਾਹ ਪਿਆ ਜਾਣੀਏ) ਦੇ ਅਰਥ ਵਜੋਂ ਵੀ ਵਰਤਿਆ ਜਾਂਦਾ ਹੈ।ਵਾਹਿ ਸ਼ਬਦ "ਹ" ਸਿਹਾਰੀ ਅੰਤ ਸਵਤੰਤਰ ਤੌਰ ਤੇ ਸਿਰਫ ਚਾਰ ਵਾਰ ਹੀ ਮਿਲਦਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ॥ (ਸਵਈਏ ਮਹਲੇ ਚਉਥੇ ਕੇ, ਗਯੰਦ ਪੰਨਾ 1402)
ਵਾਹਿਗੁਰੂ ਸ਼ਬਦ ਅਤੇ ਨਾਮ: ਸ੍ਰੀ ਆਦਿ ਗ੍ਰੰਥ ਦੇ ਬ੍ਰਹਮ ਗਿਆਨ ਰੂਪੀ ਸਮੁੰਦਰ ਦੀਆਂ ਵੱਖ ਵੱਖ ਇਕਾਈਆਂ ਜਿਵੇਂ iਕ ਸ਼ਬਦ, ਸ਼ਲੋਕ, ਛੰਤ, ਪੌੜੀਆਂ ਆਦਿ ਅਤੇ ਹੋਰ ਰਚਨਾਵਾਂ iਜਵੇਂ iਕ ਜਪੁਜੀ ਸਾਹਿਬ, ਸੁਖਮਨੀ ਸਾਹਿਬ, ਅੰਨਦ ਸਾਹਿਬ, ਬਾਵਨ ਅੱਖਰੀ, ਸਿੱਧ ਗੋਸਟ ਆਦਿ ਰਾਗ ਮਾਲਾ ਦਾ ਸਾਰ, ਨਾਮ ਵਸਤੂ ਦੀ ਖੋਜ ਤੇ ਪ੍ਰਾਪਤੀ ਦੀ ਪ੍ਰੇਰਣਾ ਦੇਣ ਦਾ ਹੈ। ਗੁਰਸਿੱਖ ਨੇ ਨਾਮ ਦੀ ਪ੍ਰਾਪਤੀ ਕਰਨੀ ਹੈ ਜਾਂ ਕਹੀਏ ਨਾਮ ਧੰਨ ਦੇ ਆਸਰੇ ਤੇ ਹੀ ਆਤਮਿਕ ਜੀਵਨ ਜਿਉਣਾ ਹੈ ਅਤੇ ਭਵਸਾਗਰ ਤੋਂ ਪਾਰ ਲੰਘਣਾ ਹੈ। ਵਾਹਿਗੁਰੂ ਸ਼ਬਦ ਜੋ ਕਿ ਪਰਮੇਸ਼ਰ ਦੇ ਜੱਸ ਦਾ ਸੰਕੇਤਕ ਹੈ, ਨੂੰ ਨਿਰੋਲ ਨਾਮ ਬ੍ਰਹਮ ਗਿਆਨ ਸਮੁਚੀ ਬਾਣੀ ਨੂੰ ਕਿਸ ਤਰੀਕੇ ਨਾਲ ਵਾਰ ਵਾਰ ਕੇਵਲ ਪੜ੍ਹਨ ਨਾਲ ਨਹੀਂ, ਪ੍ਰੰਤੂ ਸਮਝਣ ਰਾਹੀਂ ਸਾਹਿਬ ਦਾ ਭੇਤ ਪਾਇਆ ਜਾਂਦਾ ਹੈ। ਆਦਿ ਗ੍ਰੰਥ ਵਿੱਚ ਇਸ ਗੱਲ ਵੱਲ ਵੀ ਇਸ਼ਾਰੇ ਹਨ ਕਿ ਗੁਰਬਾਣੀ ਹੀ ਨਾਮ ਹੈ "ਜਨੁ ਨਾਨਕੁ ਬੋਲੇ ਗੁਣ ਬਾਣੀ ਗੁਰਬਾਣੀ ਹਰਿ ਨਾਮਿ ਸਮਾਇਆ" (ਪੰਨਾ 494) ਅਰਥਾਤ ਗੁਰਬਾਣੀ ਦੀ ਬਰਕਤ ਨਾਲ ਪ੍ਰਾਣੀ ਪਰਮੇਸ਼ਰ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ। "ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ॥ ਜਿਸੁ ਪਰਾਪਤਿ ਸੋ ਲਹੈ ਗੁਰ ਚਰਣੀ ਲਾਗੈ ਆਇ॥ 10॥" (ਪੰਨਾ 759) ਗੁਰ ਦੀ ਦਰਸਾਈ ਹੋਈ ਬ੍ਰਹਮ ਵੀਚਾਰ ਅੰਦਰ ਹੀ ਪਰਮੇਸ਼ਰ ਦੇ ਨਾਮ ਦੀ ਦੌਲਤ ਹੈ।
ਵਾਹਿਗੁਰੂ ਸ਼ਬਦ ਅਤੇ ਸਿਮਰਨ: ਸਮੁੱਚੇ ਸਿੱਖ ਜਗਤ ਵਿੱਚ ਸਿਮਰਨ ਸ਼ਬਦ ਦੇ ਅਰਥਾਂ ਬਾਰੇ ਸਪਸ਼ਟ ਸੇਧ ਮਿਲਦੀ ਹੈ:‘ਹੁਕਮੀ ਹੁਕਮੁ ਚਲਾਏ ਰਾਹੁ॥‘ (ਪੰਨਾ 2), ‘ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ॥‘ (ਪੰਨਾ 87) ‘ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ॥‘ (ਪੰਨਾ 4), ‘ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ॥‘ (ਪੰਨਾ 136) ‘ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ॥1॥‘ (ਪੰਨਾ 22), ‘ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ॥‘ (ਪੰਨਾ 5
ਅਚਚੋਰਦਨਿਗ ਟੋ ਾਂੲਬਸਟੲਰ ਧਚਿਟiੋਨੳਰੇ ਟਹੲ ਾੋਰਦਸ ‘ਫੋਨਦੲਰ, ੰੲਦਟਿੳਟੲ ੳਨਦ ੍ਰੁਮਨਿੳਟੲ ੳਰੲ ਸੇਨੋਨੇਮਸ ੳਨਦ ਮੲੳਨ ਟੋ ਚੋਨਸਦਿੲਰ ੋਰ ੲਣੳਮਨਿੲ ੳਟਟੲਨਟਵਿੲਲੇ ੋਰ ਦੲਲਬਿੲਰੳਟੲਲੇ. ਫੌਂਧਓ੍ਰ ਮਿਪਲਇਸ ੳ ਚੳਰੲਡੁਲ ਾੲਗਿਹਨਿਗ ੋਡ ੳ ਪਰੋਬਲੲਮ ੋਰ, ੋਡਟੲਨ, ਪਰੋਲੋਨਗੲਦ ਨਿਚੋਨਚਲੁਸਵਿੲ ਟਹਨਿਕਨਿਗ ੳਬੋੁਟ ੳ ਮੳਟਟੲਰ; ੰਓਧੀਠਅਠਓ ਮਿਪਲਇਸ ੳ ਦੲਡਨਿਟਿੲ ਡੋਚੁਸਨਿਗ ੋਡ ੋਨੲ’ਸ ਟਹੋੁਗਹਟਸ ੋਨ ਸੋਮੲਟਹਨਿਗ ੳਸ ਟੋ ੁਨਦੲਰਸਟੳਨਦ ਟਿ ਦੲੲਪਲੇ’.

‘ਵਾਹਿਗੁਰੂ’ ਸ਼ਬਦ ਸਿੱਖਾਂ ਵਿਚ ਨਾਮ ਸਿਮਰਨ ਵੇਲੇ ਲਗਾਤਾਰ ਆਮ ਵਰਤੋਂ ਵਿਚ ਹੈ । ‘ਵਾਹਿਗੁਰੂ’ ਸ਼ਬਦ ਗੁਰੂ ਸਾਹਿਬ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤਿਆ ਗਿਆ ਹੈ, ਵਾਹਿਗੁਰੂ ਦਾ ਉਚਾਰਨ ‘ਵਾਹੇਗੁਰੂ’ ਕਰਨਾ ਸਹੀ ਨਹੀ। ‘ਵਾਹਿਗੁਰੂ’ ਨੂੰ ਵਾਰ ਵਾਰ ਦੁਹਰਾਉਣਾ ਗਲਤ ਨਹੀਂ ਪਰ ਇਹ ਵਰਤੋਂ ਸਿਖਿਆਰਥੀਆਂ ਵਲੋਂ ਨਾਮ ਨਾਲ ਜੁੜਣ ਵੇਲੇ ਹੀ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਅਸੀਂ ਪਹਾੜੇ ਯਾਦ ਕਰਦੇ ਵੇਲੇ ਪਹਾੜਿਆਂ ਨੂੰ ਵਾਰ ਵਾਰ ਦੁਹਰਾਉਂਦੇ ਹਾਂ । ਪਰ ਜਦ ਸਿਮਰਨ ਧਿਆਨ ਦੀ ਅਵਸਥਾ ਵਿਚ ਪਹੁੰਚ ਜਾਵੇ ਤਾਂ ਅਜਪਾ ਜਾਪ ਹੀ ਪਰਮੁੱਖ ਹੋ ਜਾਂਦਾ ਹੈ ਤੇ ਵਾਰ ਵਾਰ ਦੁਹਰਾਉਣ ਦੀ ਜ਼ਰੂਰਤ ਨਹੀਂ ਮਹਿਸੂਸ ਹੁੰਦੀ।​

ਬੋਲ ਵਾਹਿਗੁਰੂ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਰੁਕ ਜਾਏ ਸੋਚ, ਰਹੇ ਨਾ ਲੋਚ, ਤਾਂ ਰੂਹ ਤੋਂ ਬੋਲ ਵਾਹਿਗੁਰੂ।
ਵਕਤ ਬੇ-ਬੋਚ, ਲਵੇ ਗਮ ਨੋਚ, ਤਾਂ ਰੂਹ ਤੋਂ ਬੋਲ ਵਾਹਿਗੁਰੂ।
ਬੋਲ ਵਾਹਿਗੁਰੂ, ਡਰ ਨਈਂ ਰਹਿੰਦਾ।
ਬੋਲ ਵਾਹਿਗੁਰੂ, ਫਿਕਰ ਨਈਂ ਰਹਿੰਦਾ।
ਬੋਲ ਵਾਹਿਗੁਰੂ, ਕਲਾ ਚੜ੍ਹਦੀਆਂ।
ਬੋਲ ਵਾਹਿਗੁਰੂ, ਸ਼ਫਾਂ ਮਿਲਦੀਆਂ।
ਬੋਲ ਵਾਹਿਗੁਰੂ, ਰਾਸ ਨੇ ਕਾਰਜ।
ਬੋਲ ਵਾਹਿਗੁਰੂ, ਸਿੱਧ ਨੇ ਮਾਰਗ।
ਬੋਲ ਵਾਹਿਗੁਰੂ, ਹਟੇ ਰੁਕਾਵਟ।
ਬੋਲ ਵਾਹਿਗੁਰੂ, ਦਿਸਦਾ ਸੱਚ ਸੱਚ।
ਸਮਝ ਨਾ ਹੋਰ, ਪਕੜ ਰੱਬ ਡੋਰ, ਤਾਂ ਰੂਹ ਤੋਂ ਬੋਲ ਵਾਹਿਗੁਰੂ।
ਚੱਲੇ ਨਾ ਜ਼ੋਰ, ਝੂਠ ਦਾ ਸ਼ੋਰ, ਤਾਂ ਰੂਹ ਤੋਂ ਬੋਲ ਵਾਹਿਗੁਰੂ।
ਬੋਲ ਵਾਹਿਗੁਰੂ, ਠੰਢਕ ਛਾਵੇ।
ਬੋਲ ਵਾਹਿਗੁਰੂ, ਆਨੰਦ ਆਵੇ।
ਬੋਲ ਵਾਹਿਗੁਰੂ, ਚਾਨਣ ਵਧਦਾ।
ਬੋਲ ਵਾਹਿਗੁਰੂ, ਨ੍ਹੇਰਾ ਮਿਟਦਾ।
ਬੋਲ ਵਾਹਿਗੁਰੂ, ਸਦਾ ਚੜ੍ਹਾਈ।
ਬੋਲ ਵਾਹਿਗੁਰੂ, ਸੋਚ ਖੁਦਾਈ।
ਬੋਲ ਵਾਹਿਗੁਰੂ, ਤੇ ਰੱਬ ਪਾ ਲੈ।
ਬੋਲ ਵਾਹਿਗੁਰੂ, ਸਫਰ ਮੁਕਾ ਲੈ।
ਜਾਂ ਸਭ ਆਵੇ ਰਾਸ, ਰਹੇ ਹੁਲਾਸ, ਤਾਂ ਰੂਹ ਤੋਂ ਬੋਲ ਵਾਹਿਗੁਰੂ।
ਭਰਮ ਭਉ ਨਾਸ, ਹਟੇ ਜਮ ਫਾਸ, ਤਾਂ ਰੂਹ ਤੋਂ ਬੋਲ ਵਾਹਿਗੁਰੂ।
 

swarn bains

Poet
SPNer
Apr 8, 2012
1,036
200
ਭਗਤ ਗਯੰਦ ਗੁਰੂ ਨੂੰ ਸਰ੍ਹਾਉਂਦਾ ਹੈ ਵਾਹ ਗੁਰੂ , ਵਾਹ ਗੁਰੂ
ਫਿਰ ਉਹਨੇ ਦੋਹਾਂ ਨੂੰ ਇਕੱਠਾ ਕਰਕੇ ਰੱਬ ਦਾ ਨਾਂ ਬਣਾ ਦਿੱਤਾ
ਜਦੋਂ ਵਾਹ ਤੇ ਗੁਰੂ ਨੂੰ ਮਿਲਾ ਕੇ ਇਕ ਸਬਦ ਬਣਾਈਏ
ਤਾਂ ਗਰਾਮਰ ਦੇ ਹਿਸਾਬ ਤੇ ਵਾਹਿਗੁਰੂ ਅਤੇ ਵਾਹੇਗੁਰੂ ਸਬਦ ਬਣਦੇ ਹਨ
ਪਰ ਉਹਨੇ ਵਾਹਿਗੁਰੂ ਅਪਣਾਇਆ ਜੋ ਸਿੱਖਾਂ ਵਾਸਤੇ ਰੱਬ ਦਾ ਅਲਾਪ ਕੀਤਾ ਜਾਂਦਾ ਹੈ
 
📌 For all latest updates, follow the Official Sikh Philosophy Network Whatsapp Channel:
Top