- Jan 3, 2010
- 2,414
- 447
- 81
ਗੁਰੂ ਗੋਬਿੰਦ ਸਿੰਘ ਜੀ ਦੇ ਯੁੱਧ- ਚਮਕੌਰ ਯੁੱਧ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਯੁੱਧ ਸਥਲ:- ਗੜ੍ਹੀ ਚੌਧਰੀ ਬੁਧੀ ਚੰਦ1 ਚਮਕੌਰ, ਚੌਕੀ ਰੋਪੜ, ਸੂਬਾ ਸਰਹਿੰਦ, ਹੁਣ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਪੰਜਾਬ
ਸਮਾਂ :- 7 ਪੋਹ ਪਹੁਫੁਟਾਲੇ ਤੋਂ ਦੋ ਘੜੀ ਪਹਿਲਾਂ ਗੁਰੂ ਸਾਹਿਬ ਸਾਹਿਬਜ਼ਾਦਿਆਂ ਤੇ ਸਿੰਘਾਂ ਸਮੇਤ ਚਮਕੌਰ ਪਹੁੰਚੇ ਤਾਂ ਚੌਧਰੀ ਬੁਧੀ ਚੰਦ ਦੀ ਗੜ੍ਹੀ ਪ੍ਰਵੇਸ਼ ਕੀਤਾ। ਕਿਸੇ ਦੋਖੀ ਨੇ ਰੋਪੜ ਚੌਕੀ ਵਿਚ ਗੁਰੂ ਜੀ ਦੇ ਚਮਕੌਰ ਗੜ੍ਹੀ ਦੇ ਟਿਕਾਣੇ ਦੀ ਖਬਰ ਦੇ ਦਿੱਤੀ ਤਾਂ ਨਾਹਰ ਖਾਂ ਮਲੇਰੀਆ ਤੁਰਕ ਫੌਜ ਲੈ ਕੇ ਚੜ੍ਹ ਆਇਆ। ਪਿਛਲੇ ਪਹਿਲ ਜੰਗ ਦੀ ਤਿਆਰੀ ਹੋਈ।2 ਚਮਕੌਰ ਗੜ੍ਹੀ ਦਾ ਯੁੱਧ ਅੱਠ ਤੋਂ ਨੌਮ ਪੋਹ ਸੰਮਤ 161 (7-8 ਦਿਸੰਬਰ 1705) ਨੂੰ ਹੋਇਆ। ਗੁਰੂ ਜੀ 9 ਪੋਹ ਦੀ ਰਾਤ ਪੈਂਦਿਆਂ ਨੂੰ ਗੜ੍ਹੀ ਵਿਚੋਂ ਨਿਕਲ ਗਏ ਤੇ ਬਚੇ ਸਿੰਘ ਸੰਤ ਸਿੰਘ ਤੇ ਸੰਗਤ ਸਿੰਘ ਬੰਗੇਸ਼ਵਰੀ ਨੌਂ ਪੋਹ ਦੀ ਸ਼ਾਮ ਸੂਰਜ ਛਿਪਣ ਪਿੱਛੋਂ ਸ਼ਹੀਦੀਆਂ ਪਾ ਗਏ।
ਸੈਨਾਵਾਂ :-
ਖਾਲਸਾ ਫੌਜ- ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਫੌਜ ਦੀ ਗਿਣਤੀ ਚਾਲੀ ਲਿਖੀ ਹੈ। ਗੁਰਸਨਾ ਚਿਹ ਕਾਰੇ ਕੁਨਦ ਚਿਹਲ ਨਰ। ਕਿ ਦਹ ਲਕ ਬਰਾਯਦ ਬਰੋ ਬੇਖਬਰ। (ਭੁੱਖਣ ਭਾਣੇ ਚਾਲੀ ਆਦਮੀ ਕੀ ਕਰ ਸਕਦੇ ਹਨ ਜੇ ਉਨ੍ਹਾਂ ਉੱਤੇ ਅਣਗਿਣਤ (ਦਸ ਲੱਖ) ਫੌਜ ਟੁੱਟ ਪਵੇ।) ਹਮ ਆਖਿਰ ਚਿਹ ਮਰਦ ਕੁੰਨਦ ਕਾਰਜ਼ਾਰ। ਕਿ ਬਰ ਚਿਹਲ ਕਨ ਆਯਦਸ਼ ਬੇਸ਼ੁਮਾਰ। (ਜ਼ਫਰਨਾਮਾ) (ਲੜਾਈ ਵਿਚ ਆਖਰ ਇਕਲੀ ਸੂਰਮਗਤੀ ਕੀ ਕਰ ਸਕਦੀ ਹੈ ਜੇਕਰ ਚਾਲੀ ਆਦਮੀਆਂ ਉੱਤੇ ਅਣਗਿਣਤ ਫੌਜਾਂ ਧਾਵਾ ਬੋਲ ਦੇਵੇ।) ਗੁਰੂ ਕੀਆਂ ਸਾਥੀਆਂ ਵਿਚ ਇਸ ਫੌਜ ਦੀ ਵੰਡ ਬਾਰੇ ਇਉਂ ਲਿਖਿਆ ਹੈ:- ਗੜ੍ਹੀ ਕੀ ਚਮ੍ਹੀ ਪਾਸੀ ਆਠ ਆਠ ਸਿੰਘ ਵੰਡ ਕੇ ਭਾਈ ਮਦਨ ਸਿੰਘ ਔਰ ਕਾਠਾ ਸਿੰਘ ਕੋ ਦਰਵਾਜ਼ੇ ਤੇ ਖਲਾ ਕੀਆ। ਭਾਈ ਧਰਮ ਸਿੰਘ ਤੇ ਆਲਮ ਸਿੰਘ ਕੋ ਦੋਵਾਂ ਪਾਸਿਆਂ ਕੀ ਤਕੜਾਈ ਕੇ ਲੀਏ ਮੁਕਰਰ ਕੀਆ। ਭਾਈ ਦਯਾ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ ਤੇ ਹਿੰਮਤ ਸਿੰਘ ਅਤੇ ਦੋਵੇਂ ਸਾਹਿਬਜ਼ਾਦੇ ਆਪਣੇ ਪਾਸ ਰਖੇ।3 ਇਸ ਤੋਂ ਇਲਾਵਾ ਪਾਲਿਤ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਵੀ ਸੀ।4 (ਕੁਲ ਗੁਰੂ ਜੀ, ਦੋਨੋਂ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ, ਪਾਲਿਤ ਸਾਹਿਬਜ਼ਾਦਾ ਅਜੀਤ ਸਿੰਘ ਤੋਂ ਇਲਾਵਾ 40 ਸਿੰਘ 8¿4=32+2+2+4=40) ਇਸ ਯੁੱਧ ਵਿਚ ਜੋ ਜੋ ਸਿੰਘ ਗੁਰੂ ਜੀ ਦੇ ਨਾਲ ਚਮਕੌਰ ਦੇ ਯੁੱਧ ਸਮੇਂ ਚਮਕੌਰ ਦੀ ਗੜ੍ਹੀ ਵਿਚ ਹਾਜ਼ਿਰ ਸਨ ਉਨ੍ਹਾਂ ਦੇ ਨਾਮ ਇਕ ਪ੍ਰਕਾਰ ਹਨ, ਪੰਜ ਪਿਆਰੇ (1. ਦਯਾ ਸਿੰਘ, 2. ਧਰਮ ਸਿੰਘ, 3. ਸਾਹਿਬ ਸਿੰਘ, 4. ਹਿੰਮਤ ਸਿੰਘ ਤੇ 5. ਮੋਹਕਮ ਸਿੰਘ), 6. ਮਦਨ ਸਿੰਘ ਖਦਾਸੀਆ (ਰਵਿਦਾਸੀਆ), 7. ਕਾਠਾ (ਕੋਠਾ) ਸਿੰਘ ਰੰਘਰੇਟਾ (ਦਰਵਾਜ਼ੇ ਤੇ), 8. ਸ਼ੇਰ ਸਿੰਘ, 9. ਨਾਹਰ ਸਿੰਘ, 10. ਨਾਨੂੰ ਸਿੰਘ (ਸਪੁੱਤਰ ਬਾਘਾ ਦਿੱਲੀ ਦਾ ਮੁਖੀਆ ਸਿੱਖ), 11. ਕ੍ਰਿਪਾ ਸਿੰਘ ਬੇਟਾ ਆੜੂ ਰਾਮ ਕਾ ਪੋਤਾ ਨਰੈਣ ਦਾਸ ਪੜਪੋਤਾ ਬ੍ਰਹਮ ਦਾਸ ਕਾ ਬੰਸ ਠਾਕਰ ਦਾਸ ਭਾਰਦਵਾਜੀ, ਸਾਰਸਵਤੀ ਮੁਝਾਲ ਦੱਤ ਵਾਸੀ ਮਦਨ ਦੇਸ਼ ਕਸ਼ਮੀਰ, 12. ਸਨਮੁੱਖ ਸਿੰਘ ਪੁੱਤਰ ਅੜੂ ਰਾਮ ਪੋਤਾ ਨਰੈਣ ਦਾਸ 13. ਆਲਮ ਸਿੰਘ ਨੱਚਣਾ ਮ੍ਰਿਗਿੰਦ (ਸਪੁੱਤਰ ਦੁਰਗਾ ਦਾਸ, ਸਿਆਲਕੋਟ ਦਾ ਰਾਜਪੂਤ, ਦਸ਼ਮੇਸ਼ ਦਾ ਮੁਸਾਹਿਬ ਜਿਸ ਨੂੰ ਇਕ ਬਾਹੀ ਦੀ ਰਖਿਆ ਲਈ ਲਾਇਆ) (ਬੇਟਾ ਗੁਰਦਾਸ ਕਾ ਪੋਤਾ ਪਦਮੇ ਕਾ ਪੜਪੋਤਾ ਕਉਲੇ ਕਾ ਬਾਸ ਦਬੁਰਜੀ, ਪ੍ਰਗਨਾ ਸੋਹਦਰਾ ਚੰਦਰ ਬੰਸੀ ਬੰਸ ਗੋਤਰਾ ਚਾਹਿਮਾਨ (ਚੁਹਾਨ), 14. ਸੰਤ ਸਿੰਘ (ਸਪੁਤਰ ਨਧੀਆ ਸਿੰਘ) ਜਿਸ ਨੂੰ ਗੁਰੂ ਜੀ ਨੇ ਗੜ੍ਹੀ ਛੱਡਣ ਵੇਲੇ ਕਲਗੀ ਬੰਨ੍ਹੀ, 15. ਸੰਗਤ ਸਿੰਘ ਬੰਗੇਸ਼ਵਰੀ5, 16. ਅਨਿਕ ਸਿੰਘ (ਜਨਮ 10 ਚੇਤ੍ਰ 1725), 17. ਅਜਬ ਸਿੰਘ (ਜਨਮ 19 ਹਾੜ੍ਹ 1729), 18. ਅਜਾਇਬ ਸਿੰਘ (ਜਨਮ 13 ਮਾਘ 1733) (ਤਿੰਨੇ ਸਪੁੱਤਰ ਭਾਈ ਮਨੀ ਸਿੰਘ (ਸ਼ਹੀਦ) ਪੋਤ੍ਰੇ ਮਾਈ ਦਾਸ, ਪੜਪੋਤਰੇ ਬਲੂ ਕੇ), 19. ਦਾਨ ਸਿੰਘ (ਭਾਈ ਮਨੀ ਸਿੰਘ ਜੀ ਸ਼ਹੀਦ ਦੇ ਭਰਾ), 20. ਤੂਲਾ ਸਿੰਘ ਤੇ 21. ਮੱਲਾ ਸਿੰਘ ਬੇਟੇ ਧੂਮੇ ਕੇ ਪੋਤੇ ਕਾਨੇ ਕੇ ਬਾਸੀ ਲਾਡਵਾ ਪ੍ਰਗਣਾ ਥਾਨੇਸਰ, 22. ਜਵੰਦ ਸਿੰਘ ਬੇਟਾ ਮੱਖਣ ਸ਼ਾਹ ਕਾ ਪੋਤਾ ਦਾਸੇ ਸ਼ਾਹ ਕਾ ਪੜਪੋਤਾ ਬਨੇ ਕਾ ਉਲਾਦ ਬਹੌੜ ਸ਼ਾਹ ਕੀ ਪੇਲੀਆ ਗੋਤ੍ਰਾ ਬਨਜਾਰਾ ਬਾਸੀ ਟਾਂਡਾ ਪ੍ਰਗਨਾ ਮੁਜ਼ਫਰਾਬਾਦ, 23. ਬਖਸ਼ੀਸ਼ ਸਿੰਘ ਕਲਾਲ ਜਾਤ ਰਹਿਤੇ ਪਿੰਡ ਭੈਰੋਵਾਲ6, 24. ਰਾਮ ਸਿੰਘ, 25. ਟਹਿਲ ਸਿੰਘ, 26. ਫਤੇਹ ਸਿੰਘ7, 27. ਮਾਨ ਸਿੰਘ, 28. ਖਜ਼ਾਨ ਸਿੰਘ, 29. ਧਿਆਨ ਸਿੰਘ, 30. ਧੰਨਾ ਸਿੰਘ, 31. ਸ਼ਿਆਮ ਸਿੰਘ, 32. ਮੁਹਰ ਸਿੰਘ, 33. ਬੀਰ ਸਿੰਘ, 34. ਸੁੱਖਾ ਸਿੰਘ, 35. ਕੇਹਰ ਸਿੰਘ (ਕੇਹਰੀ ਸਿੰਘ), 36. ਈਸ਼ਰ ਸਿੰਘ, 37. ਦੇਵਾ ਸਿੰਘ, 38. ਕੀਰਤ ਸਿੰਘ (ਕੀਰਤੀ ਸਿੰਘ), 39. ਅਮੋਲਕ ਸਿੰਘ, 40. ਕੇਸਰਾ ਸਿੰਘ, 41 ਲਾਲ ਸਿੰਘ8-9। ਕੁਲ ਸੈਂਤੀ ਸਿੰਘ ਚਮਕੌਰ ਦੇ ਯੁੱਧ ਵਿਚ ਲੜਦੇ ਸ਼ਹੀਦ ਹੋਏ।10 ਇਨ੍ਹਾਂ ਵਿਚੋਂ ਗੁਰੂ ਗੋਬਿੰਦ ਸਿੰਘ ਤੇ ਪਾਲਿਤ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੋਂ ਬਿਨਾਂ ਹੇਠ ਲਿਖੇ 3 ਸਿੰਘ ਚਮਕੌਰ ਗੜ੍ਹੀ ਵਿਚੋਂ ਬਚਕੇ ਬਾਹਿਰ ਨਿਕਲੇ:- ਪਿਆਰੇ ਭਾਈ ਦਯਾ ਸਿੰਘ ਤੇ ਧਰਮ ਸਿੰਘ ਤੇ ਭਾਈ ਮਾਨ ਸਿੰਘ, ਬਾਕੀ ਸਭ ਸ਼ਹੀਦ ਹੋਏ।11
ਮੁਗਲ ਸੈਨਾ- ਵਜ਼ੀਰ ਖਾਂ ਫੌਜਦਾਰ ਸਰਹਿੰਦ ਅਧੀਨ ਨਾਹਰ ਖਾਂ, ਭੱਟ, ਗ਼ੈਰਤ ਖਾਂ, ਪ੍ਰਲਹਾਦ ਖਾਨ, ਇਸਮਾਈਲ ਖਾਨ, ਖਾਨ ਬਹਾਦੁਰ, ਅਸਮਾਨ ਖਾਂ, ਸੁਲਤਾਨ ਖਾਨ, ਬਹਾਨ ਖਾਨ, ਮੀਆਂ ਖਾਨ, ਭੂਰੇ ਖਾਨ, ਸੈਦ ਖਾਨ, ਨੂਰੇ ਖਾਨ, ਫੂਲ ਖਾਨ, ਗੁਲ ਖਾਂ, ਹੁਸੈਨ ਖਾਨ, ਬਲੀ ਬੇਗ, ਖਲੀਲ ਖਾਨ, ਮਿਰਜ਼ਾ ਹਯਾਤ ਬੇਗ, ਕਰਮ ਬੇਗ, ਸਯਦ ਮਹਿਸੂਦ ਅਲੀ, ਬੀਰ ਬੇਗ, ਜ਼ਾਫਿਰ ਇਮਾਨ ਆਦਿ ਜਰਨੈਲ ਪਠਾਣਾਂ, ਪਖਤੂਨਾਂ, ਉਜ਼ਬੇਕਾਂ, ਕਾਬਲੀ-ਕੰਧਾਰੀ, ਗਜ਼ਨੀ, ਦਉਜ਼ਈ, ਬਲਖਬੁਖਾਰੇ ਪਿਸ਼ਾਵਰੀ, ਰੂਸੀ ਰੋਮੀ ਇਰਨੀ, ਕਸ਼ਮੀਰੀ, ਹਬਸ਼ੀ, ਰੰਗੜ੍ਹ, ਗੁਜਰ, ਮੀਏਂ, ਪਹਾੜੀਏ ਸਿਪਾਹੀਆਂ, ਜਿਨ੍ਹਾਂ ਦੀ ਗਿਣਤੀ ਦਸ ਲੱਖ ਦੇ ਕਰੀਬ ਸੀ, ਦੀ ਕਮਾਨ ਕਰ ਰਹੇ ਸਨ।12

ਹਥਿਆਰ:- ਦੋਨੋਂ ਸੈਨਾਵਾਂ ਕੋਲ ਬੰਦੂਕ, ਤੀਰਕਮਾਨ, ਬਰਛੇ, ਤਲਵਾਰ, ਤੇਗ ਆਦਿ ਸਨ (ਜ਼ਫਰਨਾਮਾ)
ਲੜਾਈ ਦੀ ਕਿਸਮ:- ਨੇੜੇ ਦੀ ਤੇ ਹੱਥੋ-ਹੱਥੀ ਦੀ ਲੜਾਈ।
ਯੁੱਧ ਦੇ ਕਾਰਣ:-
ਜੜ੍ਹ: ਮਘਰ ਸੁਧੀ ਪੰਚਮੀ ਸੰਮਤ 1732 (1675 ਈਸਵੀ) ਨੂੰ ਗੁਰੂ ਤੇਗ ਬਹਾਦੁਰ ਜੀ ਨੂੰ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਸਮਝ ਲਿਆ ਕਿ ਜ਼ੁਲਮੀ ਹਕੂਮਤ ਹੁਣ ਕੋਈ ਦਲੀਲ ਨਹੀਂ ਸਮਝਦੀ ਤੇ ਜ਼ੁਲਮ ਨੂੰ ਠੱਲ੍ਹਣ ਲਈ ਤਲਵਾਰ ਉਠਾਣੀ ਜ਼ਰੂਰੀ ਹੈ। ‘ਚੂੰ ਕਾਰ ਅਜ਼ ਹਮਾ ਹੀਲਤੇ ਦਰਗੁਜ਼ਸ਼ਤ। ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ। (ਜ਼ਫਰਨਾਮਾ) (ਜਦੋਂ ਕੋਈ ਕੰਮ ਸਾਰੇ ਹੀਲਿਆਂ, ਉਪਾਵਾਂ ਤੋਂ ਲੰਘ ਜਾਵੇ ਤਾਂ ਤਲਵਾਰ ਹੱਥ ਵਿਚ ਲੈ ਲੈਣਾ ਜਾਇਜ਼ ਹੈ।) ਗੁਰੂ ਜੀ ਨੇ ਮੁਗ਼ਲਾਂ ਦੇ ਜ਼ੁਲਮ ਵਿਰੁਧ ਆਮ ਲੋਕਾਂ ਨੂੰ ਸੰਗਠਿਤ ਕਰਨਾ ਸ਼ੁਰੂ ਕਰ ਦਿੱਤਾ।
ਗੁਰੂ ਜੀ ਨੇ ਆਪਣੇ ਸਿੱਖਾਂ ਸ਼ਸ਼ਤਰਬੱਧ ਹੋਣ ਤੇ ਯੁਧ ਵਿੱਦਿਆ ਵਿਚ ਨਿਪੁੰਨ ਹੋ ਕੇ ਜ਼ੁਲਮ ਦਾਟਾਕਰਾ ਕਰਨ ਦੀ ਸਿੱਖਿਆ ਦਿਤੀ। ਲਤਾੜੇ ਤੇ ਨਪੀੜੇ ਗੁਰੂ ਜੀ ਦੇ ਸ਼ਰਨ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚਣ ਲੱਗੇ। ਗੁਰੂ ਜੀ ਦਾ ਵਧਦਾ ਪ੍ਰਬਾਵ ਸਮੇਂ ਦੀਆਂ ਸਰਕਾਰਾਂ ਦੀਆਂ ਅੱਖਾਂ ਵਿਚ ਰੜਕਣ ਲੱਗਿਆ। ਉਨ੍ਹਾਂ ਨੇ ਆਨੀ ਬਹਾਨੀਂ ਗੁਰੂ ਜੀ ਨੂੰ ਨੀਵਾਂ ਦਿਖਾ ਕੇ ਆਪਣਾ ਪ੍ਰਭੂਤਵ ਜਤਾਣਾ ਚਾਹਿਆ। ਪਰ ਗੁਰੂ ਜੀ ਨੇ ਡਰ ਭਉ ਤਿਆਗ ਕੇ ਸਿਰ-ਧੜ ਦੀ ਲਾਉਣ ਦੀ ਠਾਣ ਲਈ ਸੀ। ਨਤੀਜਾ ਸੀ ਟਕਰਾਉ। ਇਸ ਸਥਿਤੀ ਵਿਚ ਯੁੱਧ ਸੁਭਾਵਕ ਸੀ। ਗੁਰੂ ਜੀ ਤੇ ਪਰਬਤੀ ਰਾਜਿਆਂ ਅਤੇ ਮੁਗ਼ਲ ਸੈਨਾਵਾਂ ਵਿਚ ਜੋ ਯੁੱਧ ਹੋਏ ਉਹ ਇਸ ਪ੍ਰਕਾਰ ਹਨ:-
| ਮਿਤੀ | ਸਥਾਨ | ਵਿਰੋਧੀ ਧਿਰ | ਨਤੀਜਾ |
| 18 ਅਸੂ 1745 | ਭੰਗਾਣੀ | ਗੜ੍ਹਵਾਲ ਦਾ ਰਾਜਾ ਫਤੇਸ਼ਾਹ ਤੇ ਹੋਰ ਪਹਾੜੀ ਰਾਜੇ | ਫਤੇ ਸ਼ਾਹ ਮਾਰਿਆ ਗਿਆ |
| 22 ਚੇਤਰ 1747 | ਨਦੌਣ | ਅਲਫ ਖਾਨ ਲਾਹੌਰ ਦਾ ਹਾਕਮ ਰੁਸਤਮ ਖਾਨ (ਸੂਬੇ ਲਾਹੌਰ ਦਿਲਾਵਰ ਖਾਨ ਦਾ ਪੁੱਤਰ) | ਅਲਫ ਖਾਂ ਦੀ ਹਾਰ ਰੁਸਤਮ ਖਾ ਦੀ ਹਾਰ। |
| 5 ਭਾਦ੍ਰੋ ਵਦੀ 1752 | ਗੁਲੇਰ | ਹੁਸੈਨ ਖਾਂ ਗੁਲੇਰ ਰਾਜੇ ਗਜ ਸਿੰਘ ਗੁਪਾਲ ਦੀ ਮਦਦ ਤੇ ਭਾਈ ਸੰਗਤ ਸਿੰਘ ਆਦਿ ਸਿੱਖ ਲੜੇ। | ਭਾਈ ਸੰਗਤ ਸਿੰਘ ਦੇ ਤੀਰ ਨਾਲ ਹੁਸੈਨ ਖਾਨ ਮਾਰਿਆ ਗਿਆ। |
| 22 ਫੱਗਣ 1752 | ਕਟੋਚ ਖੇਤਰ ਤਾਰਾਗੜ੍ਹ, ਫਤੇਗੜ੍ਹ, ਲੋਹਗੜ੍ਹ, ਅਗੰਮਗੜ੍ਹ, ਨਿਰਮੋਹਗੜ੍ਹ | ਰਾਜਾ ਬਲੀਆ ਚੰਦ ਤੇ ਆਲਮ ਚੰਦ ਰਾਜਾ ਅਜਮੇਰ ਚੰਦ, ਘੁਮੰਡ ਚੰਦ ਤੇ ਕੇਸਰੀ ਚੰਦ ਸੈਨਾ ਸਮੇਤ ਅਜਮੇਰ ਚੰਦ ਤੇ ਪਹਾੜੀ ਰਾਜੇ | ਦੋਨੋਂ ਰਾਜੇ ਘਾਇਲ ਖਾਲਸੇ ਦੀ ਫਤਹਿ ਘਮੰਡ ਚੰਦ ਤੇ ਕੇਸਰੀ ਚੰਦ ਮਰੇ ਦੀਵਾਨ ਸਾਹਿਬ ਸਿੰਘ ਸਮੇਤ ਛੇ ਸਿੰਘ ਸ਼ਹੀਦ |
| 10 ਹਾੜ 1755 | ਨਿਰਮੋਹਗੜ੍ਹ | ਰੁਸਤਮ ਖਾਨ ਸਰੰਦ-ਸਰਦਾਰ ਅਜਮੇਰ ਚੰਦ ਦੀ ਮਦਦ ਤੇ | ਰੁਸਤਮ ਖਾਨ ਮਾਰਿਆ। ਗੁਰੂ ਜੀ ਨਿਰਮੋਹਗੜ੍ਹ ਤਿਆਗ ਬਸਾਲੀ ਪਹੁੰਚੇ। |
| 29-31 ਭਾਦੋਂ 1757 | ਅਨੰਦਪੁਰ | ਜਮੇਰ ਚੰਦ ਤੇ ਪਹਾੜੀ ਰਾਜੇ | ਹਮਲਾ ਅਸਫਲ |
| 7 ਕੱਤਕ 1757 | ਅਨੰਦਪੁਰ | ਮੁਗਲ ਤੇ ਪਹਾੜੀ ਰਾਜੇ | ਸਿੱਖ ਨੇ ਔਰੰਗਜ਼ੇਬ ਦੇ ਖਤ ਮਿਲਣ ਤੇ ਅਨੰਦਪੁਰ ਛਡਿਆ। |
| 12-13 ਕੱਤਕ 1757 | ਚਮਕੌਰ | ਦਸ ਲੱਖ ਮੁਗਲ ਸੈਨਾ | 38 ਸਿੰਘ ਸ਼ਹੀਦ ਹੋਏ। |
| 5 ਮੱਘਰ ਸੁਦੀ 1760 | ਮੁਕਤਸਰ | ਵਜ਼ੀਰ ਖਾਂ ਦੀ ਫੌਜ | ਚਾਲੀ ਸਿੰਘ ਸ਼ਹੀਦ ਹੋਏ। |
| 5 ਜੇਠ-6 ਪੋਹ 1762 | ਸਥਾਨ | ਵਿਰੋਧੀ ਧਿਰ | ਨਤੀਜਾ |
| 7-8 ਪੋਹ 1762 | ਭੰਗਾਣੀ | ਗੜ੍ਹਵਾਲ ਦਾ ਰਾਜਾ ਫਤੇਸ਼ਾਹ ਤੇ ਹੋਰ ਪਹਾੜੀ ਰਾਜੇ | ਫਤੇ ਸ਼ਾਹ ਮਾਰਿਆ ਗਿਆ |
| 30 ਪੋਹ 1762 | ਨਦੌਣ | ਅਲਫ ਖਾਨ ਲਾਹੌਰ ਦਾ ਹਾਕਮ ਰੁਸਤਮ ਖਾਨ (ਸੂਬੇ ਲਾਹੌਰ ਦਿਲਾਵਰ ਖਾਨ ਦਾ ਪੁੱਤਰ) | ਅਲਫ ਖਾਂ ਦੀ ਹਾਰ ਰੁਸਤਮ ਖਾ ਦੀ ਹਾਰ। |
ਤਾਜ਼ਾ ਸੰਬੰਧਤ ਘਟਨਾਵਾਂ:- ਕਹਿਲੂਰ ਦੇ ਰਾਜੇ ਦਾ ਰਾਜ ਅਨੰਦਪੁਰ-ਕੀਰਤਪੁਰ ਤਕ ਸੀ। ਕਹਿਲੂਰੀ ਰਾਜਾ ਭੀਮ ਚੰਦ ਤੇ ਉਸਦੀ ਮਾਤਾ ਰਾਣੀ ਚੰਪਾ ਗੁਰੂ ਘਰ ਦੇ ਸ਼ਰਧਾਲੂ ਸਨ। ਰਾਜਾ ਭੀਮ ਚੰਦ ਨੇ ਆਪਣੀ ਮਾਤਾ ਜੀ ਦੇ ਇੱਛੇ ਅਨੁਸਾਰ ਨੌਵੇਂ ਗੁਰੂ ਜੀ ਨੂੰ ਲੋਧੀਪੁਰ, ਸਹੋਟਾ ਤੋਂ ਚੱਕ ਪਿੰਡਾਂ ਦੀ ਜ਼ਮੀਨ ਭੇਂਟ ਕੀਤੀ ਤੇ ਸੰਮਤ 1741 ਵਿਸਾਖੀ ਨੂੰ ਤਾਰਾਪੁਰ ਤੇ ਅਗੰਮਪੁਰਾ ਦੀ ਜ਼ਮੀਨ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਂਟ ਕੀਤੀ ਜਿਥੇ ਕੀਰਤਪੁਰ, ਚੱਕ ਨਾਨਕੀ, ਅਨੰਦਪੁਰ, ਤਾਰਾਪੁਰ ਤੇ ਅਗੰਮਪੁਰਾ ਦੇ ਪਿੰਡ ਵਸੇ ਤੇ ਫਿਰ ਰਾਣੀ ਚੰਪਾ ਨੇ ਅਨੰਦਪੁਰ ਦੀ ਹੱਦ ਚਾਰ-ਪੰਜ ਕੋਹ ਤੱਕ ਵਧਾ ਦਿੱਤੀ ਜਿਥੇ ਗੁਰੂ ਜੀ ਨੇ ਵਿਸਾਖੀ ਸੰਮਤ 1746 ਨੂੰ ਪੰਜ ਕਿਲੇ ਅਗੰਮਗੜ੍ਹ, ਤਾਰਾਗੜ੍ਹ, ਲੋਹਗੜ੍ਹ, ਫਤਹਿਗੜ ਤੇ ਅਨੰਦਗੜ੍ਹ ਉਸਾਰੇ। ਰਾਣੀ ਚੰਪਾ ਤੇ ਭੀਮ ਚੰਦ ਦੇ ਸਵਰਗਵਾਸ ਹੋਣ ਪਿੱਛੋਂ ਰਾਜਾ ਭੀਮ ਚੰਦ ਦੇ ਪੁੱਤਰ ਅਜਮੇਰ ਚੰਦ ਕਲਿਹੂਰੀ ਨਾਲ ਗੁਰੂ ਜੀ ਦੇ ਸਬੰਧ ਠੀਕ ਨਾ ਰਹੇ। ਰਾਜਾ ਅਜਮੇਰ ਚੰਦ ਚਾਹੁੰਦਾ ਸੀ ਕਿ ਅਨੰਦਪੁਰ ਉਸ ਦਾ ਇਲਾਕਾ ਹੈ ਇਸ ਲਈ ਉਸ ਦੀ ਪ੍ਰਭੂਸਤਾ ਗੁਰੂ ਜੀ ਨੂੰ ਸਵੀਕਾਰ ਕਰਨੀ ਚਾਹੀਦੀ ਹੈ। ਜਦ ਕਿ ਗੁਰੂ ਜੀ ਦਾ ਇਹ ਕਹਿਣਾ ਸੀ ਕਿ ਇਹ ਸਾਰਾ ਇਲਾਕਾ ਗੁਰੂ ਸਾਹਿਬਾਨ ਨੂੰ ਲਿਖਤੀ ਰੂਪ ਵਿਚ ਦਿੱਤਾ ਜਾ ਚੁੱਕਿਆ ਹੈ ਇਸ ਲਈ ਪ੍ਰਭੂਸਤਾ ਗੁਰੂ ਸਾਹਿਬ ਦੀ ਹੈ। ਗੁਰੂ ਸਾਹਿਬ ਨੇ ਆਪਣੇ ਪਿਤਾ ਜੀ ਦੀ ਸ਼ਹੀਦੀ ਪਿੱਛੋਂ ਸਵੈ-ਸੁਰੱਖਿਆ ਲਈ ਆਪਣੇ ਸਿੱਖਾਂ ਨੂੰ ਸ਼ਸਤਰਬੱਧ ਕਰਨਾ ਤੇ ਯੁੱਧ ਕਲਾ ਵਿਚ ਨਿਪੁੰਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਅਜਮੇਰ ਚੰਦ ਤੋਂ ਇਲਾਵਾ ਹੰਡੂਰੀਏ ਤੇ ਬਾਕੀ ਪਹਾੜੀ ਰਾਜੇ ਗੁਰ ਜੀ ਕੋਲੋਂ ਆਪਣੇ ਆਪ ਨੂੰ ਖਤਰਾ ਸਮਝਣ ਲੱਗੇ। ਸਰਹਿੰਦ ਦਾ ਫੌਜਦਾਰ ਵਜ਼ੀਰ ਖਾਂ ਤੇ ਲਾਹੌਰ ਦਾ ਨਵਾਬ ਵੀ ਗੁਰੂ ਜੀ ਦੇ ਵਿਰੁੱਧ ਔਰੰਗਜ਼ੇਬ ਦੇ ਕੰਨ ਭਰਦੇ ਰਹਿੰਦੇ ਸਨ ਤੇ ਦੀਵਾਲੀ ਤੇ ਵਿਸਾਖੀ ਨੂੰ ਹੁੰਦੇ ਵੱਡੇ ਇਕੱਠਾਂ ਦੀਆਂ ਇਤਲਾਹਾਂ ਵਧਾ ਚੜ੍ਹਾ ਕੇ ਦਿੰਦੇ ਸਨ। ਪਹਿਲਾਂ ਤਾਂ ਪਹਾੜੀ ਰਾਜਿਆਂ ਤੇ ਇਸ ਹਾਲਾਤ ਦਾ ਫਾਇਦਾ ਉਠਾਉਂਦੇ ਹੋਏ ਅਜਮੇਰ ਚੰਦ ਨੇ ਸਾਰੇਪਹਾੜੀ ਰਾਜੇ ਮਿਲਾਕੇ ਗੁਰੂ ਜੀ ਨੂੰ ਘੇਰਾ ਪਾ ਲਿਆ ਤੇ ਔਰੰਗਜ਼ੇਬ ਤੋਂ ਲਾਹੌਰ ਦੇ ਨਵਾਬ ਅਤੇ ਸਰਹਿੰਦ ਦੇ ਫੌਜਦਾਰਲਈ ਆਦੇਸ਼ ਵੀ ਲਿਖਵਾ ਦਿੱਤਾ ਕਿ ਉਹ ਗੁਰੂ ਜੀਦੀਾਂ ਗਤੀਵਿਧੀਆਂ ਰੋਕਣ। ਪਹਾੜੀ ਰਾਜੇ ਤੇ ਮੁਗਲਈ ਸੈਨਾਵਾਂ ਦੇ ਅਨੰਦਪੁਰ ਦੇ ਲੰਬੇ ਘੇਰੇ ਪਿੱਛੋਂ ਅਜਮੇਰ ਚੰਦ ਤੇ ਔਰੰਗਜ਼ੇਬ ਦੇ ਵਾਅਦੇ ਉੱਤੇ ਸਿੱਖਾਂ ਦੇ ਜ਼ੋਰ ਪਾਉਣ ਤੇ ਗੁਰੂ ਜੀ ਨੇ 6 ਪੋਹ 1762 ਨੂੰ ਅਨੰਦਪੁਰ ਦਾ ਤਿਆਗ ਕੀਤਾ। ਪਹਾੜੀਆਂ ਵਾਂਗ ਮੁਗਲਾਂ ਨੇ ਵੀ ਵਾਅਦਾ ਤੋੜ ਕੇ ਗੁਰੂ ਜੀ ਅਤੇ ਸਿੱਖਾਂ ਉੱਪਰ ਹੱਲਾ ਬੋਲ ਦਿੱਤਾ ਜਿਸ ਕਰਕੇ ਸਿੱਖਾਂ ਦਾ ਭਾਰੀ ਨੁਕਸਾਨ ਹੋਇਆ। ਸ਼ਾਹੀ ਟਿੱਬੀ ਤੇ ਭਾਈ ਬਚਿੱਤਰ ਸਿੰਘ ਨੇ ਸਿੰਘਾਂ ਸਮੇਤ ਭਾਰੀ ਯੁੱਧ ਕਰਤੱਵ ਵਿਖਾਏ ਤੇ ਸ਼ਹੀਦੀਆਂ ਪਾਈਆਂ। ਗੁਰੂ ਜੀ ਸਿਰਸਾ ਪਾਰ ਕਰਕੇ ਦੋਨੋਂ ਸਾਹਿਬਜ਼ਾਦੇ ਤੇ 40 ਸਿੰਘਾਂ ਸਮੇਤ ਚਮਕੌਰ ਗੜ੍ਹੀ ਆ ਪਹੁੰਚੇ। ਦੋਨੋਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਗੰਗੂ ਬ੍ਰਾਹਮਣ ਦੇ ਦਿੱਤੇ ਧੋਖੇ ਕਰਕੇ ਸਰਹਿੰਦ ਦੇ ਫੌਜਦਾਰ ਨੇ ਕੈਦ ਕਰ ਲਏ, ਬੱਚੇ ਨੀਂਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤੇ ਗਏ ਵਿਯੋਗ ਵਿਚ ਸਵਰਗਵਾਸ ਹੋ ਗਏ।
ਯੁੱਧ ਯੋਜਨਾˆ ਇਕ ਪਾਸੇ ਚਾਲੀ ਤੇ ਦੂਜੇ ਪਾਸੇ ਦਸ ਲੱਖ ਸੈਨਾ ਸੀ। ਗੜ੍ਹੀ ਕੱਚੀ ਸੀ। ਇਸ ਗੜ੍ਹੀ ਨੂੰ ਦੁਸ਼ਮਣ ਨੇ ਚਾਰਿਓਂ ਪਾਸਿਓਂ ਘੇਰਿਆ ਹੋਇਆ ਸੀ। ਦੁਸ਼ਮਣ ਗੜ੍ਹੀ ਤੋੜ ਕੇ ਸਾਰੇ ਸਿੱਖਾਂ ਨੂੰ ਇਕੱਠਾ ਹੀ ਬਰਬਾਦ ਕਰਨਾ ਚਾਹੁੰਦਾ ਸੀ ਪਰ ਸਿੱਖ ਸ਼ਹੀਦੀਆਂ ਪਾਉਣ ਤੋਂ ਪਹਿਲਾਂ ਦੁਸ਼ਮਣ ਨੂੰ ਕਰਾਰੇ ਹੱਥ ਦਿਖਾਉਣੇ ਚਾਹੁੰਦੇ ਸਨ ਤੇ ਲੜਦੇ ਹੋਏ ਹੀ ਸ਼ਹੀਦ ਹੋਣ ਦੇ ਇਛੁੱਕ ਸਨ। ਕਿਲੇ ਦੀ ਸੁਰੱਖਿਆ ਲਈ ਸਿੰਘਾਂ ਦੀ ਤੈਨਾਤੀ ਜਿਸਦਾ ਵਰਨਣ, ਗੁਰ ਬਿਲਾਸ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਤੇ ਗੁਰੂ ਕੀਆਂ ਸਾਖੀਆਂ ਵਿਚ ਇਸ ਪ੍ਰਕਾਰ ਹੈ :-
ਘਟਨਾਕ੍ਰਮ

| ਕ੍ਰਮ | ਸਮਾਂ | ਘਟਨਾ | ਨਤੀਜਾ | ਸਿੱਖ ਸ਼ਹੀਦ |
| 1. | 8 ਪੋਹ ਪਹੁ-ਫੁਟਾਲੇ ਤੋਂ ਦੋ ਘੜੀ ਪਹਿਲਾਂ | ਅਨੰਦਪੁਰ ਛੱਡ ਕੇ ਦੋ ਸਾਹਿਬਜ਼ਾਦੇ ਤੇ 40 ਸਿੰਘਾਂ ਸਮੇਤ ਚਮਕੌਰ ਪਹੁੰਚਣਾ। | ਚੌਧਰੀ ਬਿਧੀ ਚੰਦ ਦੀ ਗੜ੍ਹੀ ਵਿਚ ਪ੍ਰਵੇਸ਼। | - |
| 2 | 8 ਪੋਹ ਦਿਨ ਚੜ੍ਹੇ | ਗੁਰੂ ਜੀ ਦੇ ਚਮਕੌਰ ਪਹੁੰਚਣ ਦੀ ਰਪਟ ਰੋਪੜ ਚੌਕੀ ਵਿਚ ਦਰਜ। | ਨਾਹਰ ਖਾਂ ਤੁਰਕ ਸੈਨਾ ਲੈਕੇ ਚਮਕੌਰ ਪਹੁੰਚਿਆ. | - |
| 3 | 8 ਪੋਹ ਪਿਛਲਾ ਪਹਿਰ | ਨਾਹਰ ਖਾਂ ਮਲੇਰੀਏ ਅਧੀਨ 10 ਲੱਖ ਤੁਰਕੀ ਫੌਜ ਦਾ ਗੜ੍ਹੀ ਉਦਾਲੇ ਘੇਰਾ | ਸਿੰਘਾਂ ਦੀ 8-8 ਦੇ ਗਰੁੱਪਾਂ ਵਿਚ ਤੈਨਾਤੀ। | - |
| 4 | 8 ਪੋਹ ਪਿਛਲਾ ਪਹਿਰ | ਨਾਹਰ ਖਾਂ ਮਲੇਰੀਆ ਦਾ ਗੜ੍ਹੀ ਉਤੇ ਭਾਰੀ ਹਮਲਾ। ਪੌੜੀਆਂ ਲਾ ਕੇ ਗੜ੍ਹੀ ਉਪਰ ਚੜ੍ਹਣ ਦੀ ਕੋਸ਼ਿਸ਼। | ਤੀਰਾਂ ਦੀ ਭਾਰੀ ਵਰਖਾ। ਗੁਰੂ ਜੀ ਦੇ ਤੀਰ ਨਾਲ ਪਹਿਲਾਂ ਨਾਹਰ ਖਾਂ ਮਾਰਿਆ ਗਿਆ ਤੇ ਫਿਰ ਗੁਰਜ ਨਾਲ ਗ਼ਨੀ ਖਾਂ। ਇਨ੍ਹਾਂ ਦਾ ਹਸ਼ਰ ਵੇਖਕੇ ਫੌਜਦਾਰ ਖੁਆਜਾ ਮਹਿਮੂਦ ਅਲੀ ਕੰਧ ਦੀ ਓਟ ਲੈਕੇ ਭਜਿਆ। | - |
| 5 | 8 ਪੋਹ ਦਿਨ ਢਲੇ | ਜਰਨੈਲਾਂ ਨੂੰ ਮਰਦਿਆਂ ਦੇਖ ਪਠਾਣਾਂ ਦਾ ਦਰਵਾਜ਼ੇ ਰਾਹੀ ਹਮਲਾ। ਦਰਵਾਜ਼ੇ ਤੇ ਘਮਸਾਣ ਯੁੱਧ। | ਦਰਵਾਜ਼ੇ ਤੇ ਤੈਨਾਤ ਮਦਨ ਸਿੰਘ ਤੇ ਕਾਠਾ ਸਿੰਘ ਕਈ ਪਠਾਣਾਂ ਨੂੰ ਮਾਰ ਕੇ ਸ਼ਹੀਦ ਹੋਏ। ਭਾਈ ਸ਼ੇਰ ਸਿੰਘ ਤੇ ਨਾਹਰ ਸਿੰਘ ਦਰਵਾਜ਼ੇ ਤੇ ਤੈਨਾਤ. | 2 |
| 6 | ਉਹੀ | ਗੁਰੂ ਜੀ ਦਾ ਯੁੱਧ ਨੂੰ ਦੁਸ਼ਮਣ ਦੀਆਂ ਪਾਲਾਂ ਵਿਚ ਲੈ ਜਾਣ ਦਾ ਫੈਸਲਾ। ਪੰਜ-ਪੰਜ ਸਿੰਘ ਗੜ੍ਹੀਓਂ ਬਾਹਰ ਜਾ ਕੇ ਲੜਣ ਲੱਗੇ। ਸਭ ਤੋਂ ਪਹਿਲਾ ਜੱਥਾ ਦਾਨ ਸਿੰਘ ਨਾਲ ਵਧਿਆ। | ਪੰਜ ਸਿੰਘ ਦਾਨ ਸਿੰਘ, ਖਜ਼ਾਨ ਸਿੰਘ, ਸ਼ਿਆਮ ਸਿੰਘ, ਈਸ਼ਰ ਸਿੰਘ, ਫਤਹਿ ਸਿੰਘ ਗੜ੍ਹੀਓਂ ਬਾਹਰ ਸਾਹਮਣੇ ਮੈਦਾਨ ਵਿਚ ਲੜਦੇ ਹੋਏ ਸ਼ਹੀਦੀਆਂ ਪਾ ਗਏ। | 5 |
| 7 | ਉਹੀ | ਦੂਜਾ ਜੱਥਾ ਪਿਆਰੇ ਭਾਈ ਮੁਹਕਮ ਸਿੰਘ ਨਾਲ ਯੁੱਧ ਮੈਦਾਨ ਵਿਚ ਜਾ ਜੂਝਿਆ। | ਪਿਆਰੇ ਮੁਹਕਮ ਸਿੰਘ, ਸਾਹਿਬ ਸਿੰਘ, ਹਿੰਮਤ ਸਿੰਘ, ਸ਼ੇਰ ਸਿੰਘ ਤੇ ਨਾਹਰ ਸਿੰਘ ਸ਼ਹੀਦ ਹੋਏ. | 5 |
| 8 | ਉਹੀ | ਤੀਜਾ ਜੱਥਾ ਯੁੱਧ ਮੈਦਾਨ ਵਿਚ ਉਤਰਿਆ। | ਪੰਜੇ ਸਿੰਘ ਮੋਹਰ ਸਿੰਘ, ਕੀਰਤ ਸਿੰਘ, ਲਾਲ ਸਿੰਘ, ਕੇਸਰਾ ਸਿੰਘ ਅਤੇ ਅਮੋਲਕ ਸਿੰਘ ਲੜਦੇ ਹੋਏ ਸ਼ਹੀਦ। | 5 |
| 9 | ਉਹੀ | ਚੌਥਾ ਜੱਥਾ ਸਾਹਿਬਜ਼ਾਦੇ ਅਜੀਤ ਸਿੰਘ ਨਾਲ। ਅਜੀਤ ਸਿੰਘ 4 ਸਿੰਘਾਂ ਸਮੇਤ ਬਹਾਦੁਰੀ ਨਾਲ ਲੜਦੇ ਸ਼ਹੀਦ। | ਆਲਮ ਸਿੰਘ ਨਚਣਾ, ਧਿਆਨ ਸਿੰਘ, ਸੁਖਾ ਸਿੰਘ, ਬੀਰ ਸਿੰਘ | 1-4 |
| 10 | ਉਹੀ | ਪੰਜਵਾਂ ਜੱਥਾ ਸਾਹਿਬਜ਼ਾਦਾ ਜੁਝਾਰ ਸਿੰਘ ਨਾਲ। ਜੁਝਾਰ ਸਿੰਘ ਤੇ ਸਾਥੀ ਸਿੰਘ ਸ਼ਹੀਦ। | ਅਨਿਕ ਸਿੰਘ, ਅਜਬ ਸਿੰਘ, ਅਜਾਇਬ ਸਿੰਘ, ਕ੍ਰਿਪਾ ਸਿੰਘ, ਧੰਨਾ ਸਿੰਘ। | 1-5 |
| 11 | 8 ਪੋਹ ਸੂਰਜ ਛਿਪਣ ਤੇ | ਛੇਵਾਂ ਜੱਥਾ ਨਾਨੂੰ ਸਿੰਘ, ਤੁਲਾ ਸਿੰਘ, ਮੱਲਾ ਸਿੰਘ ਤੇ ਜਵੰਦ ਸਿੰਘ ਦਾ ਪਾਲਿਤ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਨਾਲ। | ਜ਼ੋਰਾਵਰ ਸਿੰਘ ਸ਼ਮਸ਼ੀਰ ਦੇ ਵਾਰ ਕਰਦਾ ਦੁਸ਼ਮਣਾਂ ਦਾ ਨਾਸ਼ ਕਰਦਾ ਹਨੇਰਾ ਪੈਣ ਤਕ ਲੜਦਾ ਲੜਦਾ ਦੁਸ਼ਮਣ ਦੀਆਂ ਸਫਾਂ ਤੋਂ ਬਾਹਰ ਨਿਕਲ ਗਿਆ ਤੇ ਕੋਟਲਾ ਨਿਹੰਗ ਵਿਖੇ ਭਾਈ ਬੱਗਾ ਸਿੰਘ ਤਖਣੇਟੇ ਦੇ ਗ੍ਰਹਿ ਵਿਚ ਪਹੁੰਚਾ। ਬਾਕੀ ਦੇ ਪੰਜ ਸਿੰਘ ਸ਼ਹੀਦ ਹੋਏ। | 1-4 |
| 12 | 8 ਪੋਹ ਸੂਰਜ ਛਿਪਣ ਪਿੱਛੋਂ | ਬਾਕੀ ਬਚੇ ਦਸ ਸਿੰਘਾਂ ਨੇ ਪੰਜ ਪਿਆਰੇ (ਭਾਈ ਦਯਾ ਸਿੰਘ, ਭਾਈ ਧਰਮ ਸਿੰਘ, ਭਾਈ ਸੰਤ ਸਿੰਘ, ਭਾਈ ਸੰਗਤ ਸਿੰਘ ਤੇ ਭਾਈ ਮਾਨ ਸਿੰਘ) ਚੁਣੇ ਜਿਨ੍ਹਾਂ ਫਾਸਲਾ ਕੀਤਾ ਕਿ ਗੁਰੂ ਜੀ ਗੜ੍ਹੀ ਛੱਡ ਜਾਣ ਤੇ ਸੁਰਖਿਆ ਲਈ ਭਾਈ ਦਯਾ ਸਿੰਘ, ਧਰਮ ਸਿੰਘ ਤੇ ਮਾਨ ਸਿੰਘ ਬੰਗੇਸ਼ਵਰੀ ਨੇ ਫੈਸਲੇ ਅਨੁਸਾਰ ਗੁਰੂ ਜੀ ਦੀ ਕਲਗੀ ਪਾ ਕੇ ਗੁਰੂ ਜੀ ਦੇ ਗੜ੍ਹੀ ਵਿਚ ਹੋਣ ਦਾ ਸਬੂਤ ਬਣਾਈ ਰੱਖਿਆ। | ਪੰਜ ਪਿਆਰਿਆਂ ਦਾ ਹੁਕਮ ਮੰਨ ਰਾਤ ਪਈ ਤੇ ਗੁਰੂ ਜੀ, ਭਾਈ ਦਯਾ ਸਿੰਘ, ਧਰਮ ਸਿੰਘ ਤੇ ਮਾਨ ਸਿੰਘ ਨੇ ਜੈਕਾਰੇ ਲਾਉਂਦਿਆ ਗੜ੍ਹੀ ਤਿਆਗੀ। ਤੁਰਕਾਂ ਵਿਚ ਹੜਬੜੀ ਤੇ ਹਥਿਆਰ ਖੜਕੇ। ਗੁਰੂ ਜੀ ਨੇ ਵਧਦੇ ਮਿਸਾਲਚੀ ਦੀ ਮਿਸਾਲ ਤਲਵਾਰ ਦਾ ਵਾਰ ਕਰਕੇ ਕੱਟ ਦਿਤੀ। ਗੁਰੂ ਜੀ ਤੇ ਵੀ ਵਾਰ ਹੋਏ ਜੋ ਉਨ੍ਹਾਂ ਢਾਲ ਤੇ ਬਚਾਏ ਪਰ ਇਕ ਵਾਰ ਨਾਲ ਗੁਰੂ ਜੀ ਦੀ ਉਂਗਲ ਦੀ ਪੋਰੀ ਕੱਟੀ ਗਈ। ਬਾਕੀ ਸਿੰਘਾਂ ਤੋਂ ਵਿਛੁੜ ਗੁਰੂ ਜੀ ਮਾਛੀਵਾੜੇ ਜਾ ਪਹੁੰਚੇ। | - |
| 13 | ਨੌਂ ਪੋਹ ਸਵੇਰੇ | ਦਿਨ ਚੜ੍ਹੇ ਬਾਕੀ ਦੇਵਾ ਸਿੰਘ, ਕਿਹਰ ਸਿੰਘ, ਮਹਾਂ ਸਿੰਘ, ਕਲਾਲ ਸਿੰਘ, ਬਖਸ਼ੀਸ਼ ਸਿੰਗ, ਸੰਤ ਸਿੰਘ, ਸੰਗਤ ਸਿੰਘ ਬੰਗੇਸ਼ਵਰੀ ਸੱਤਾਂ ਸਿੰਘਾਂ ਨੇ ਗੜ੍ਹੀ ਦੇ ਦਰਵਾਜ਼ੇ ਖੋਲ੍ਹ ਦਿਤੇ ਤੇ ਹੱਥੋ-ਹੱਥੀ ਦੀ ਲੜਾਈ ਹੋਈ’ | ਸੱਤੇ ਸਿੰਘ ਲੜਦੇ ਸ਼ਹੀਦ ਹੋਏ। ਤੁਰਕਾਂ ਨੇ ਸੰਗਤ ਸਿੰਘ ਬੰਗੇਸ਼ਵਰੀ ਦੀ ਲਾਸ਼ ਨੂੰ ਵੇਖਕੇ ਸਮਝਿਆ ਕਿ ਉਨ੍ਹਾਂ ਨੇ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਹੈ ਤੇ ਫਤਹਿ ਦੇ ਜੈਕਾਰੇ ਗਜਾਉਣ ਲੱਗੇ। ਪਰ ਇਹ ਖੁਸ਼ੀ ਥੁੜਚਿਰੀ ਹੀ ਰਹੀ ਜਦ ਉਨ੍ਹਾਂ ਨੂੰ ਪਤਾ ਲਗਿਆ ਕਿ ਗੁਰੂ ਜੀ ਨੂੰ ਗੁਰੂ ਜੀ ਤਾਂ ਬਚ ਕੇ ਨਿਕਲੇ ਗਏ ਹਨ। | 7 |
ਫੁੱਟ ਨੋਟ:-
1. ਗੁਰੂ ਕੀਆਂ ਸਾਖੀਆਂ ਪੰਨਾ 145-6
2. ਉਹੀ
3. ਉਹੀ
4. ਗੁਰੂ ਕੀਆਂ ਸਾਖੀਆਂ ਪੰਨਾ 145-6
5. ਉਹੀ
6. ਭੱਟ ਵਹੀਆਂ ਤੇ ਸ਼ਹੀਦ ਬਿਲਾਸ ਪੰਨਾ 105
7. ਗੁਰ ਬਿਲਾਸ ਪਾ. 10 ਪੰਨਾ 310-18 ਇਥੇ ਇਕ ਹੋਰ ਨਾਮ ਭਾਈ ਹੁਕਮ ਸਿੰਘ ਦਾ ਵੀ ਦਰਜ ਹੈ ਜੋ ਸ਼ਾਇਦ ਭਾਈ ਮੁਹਕਮ ਸਿੰਘ ਦਾ ਹੋ ਸਕਦਾ ਹੈ।
8. ਭਾਈ ਸੰਤੋਖ ਸਿੰਘ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਭਾਗ 8; ਪੰਨਾ 145-190.
9. ਤਵਾਰੀਖ ਗੁਰੂ ਖਾਲਸਾ ਪੰਨਾ 1013 ਤੇ ਅਠਾਰਵੀਂ ਸਦੀ ਵਿਚ ਬੀਰ ਪਰੰਪਰਾ ਦਾ ਵਿਕਾਸ, ਪੰਨਾ 15-19.
10. ਗੁਰੂ ਕੀਆਂ ਸਾਖੀਆਂ ਪੰਨਾ 145-6
11. ਗੁਰੂ ਕੀਆਂ ਸਾਖੀਆਂ ਪੰਨਾ 145-6 ਤੇ ਭਾਈ ਸੰਤੋਖ ਸਿੰਘ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਭਾਗ 8; ਪੰਨਾ 182.
ਨੋਟ: (ਭਾਈ ਕਾਹਨ ਸਿੰਘ ਨਾਭਾ ਚਮਕੌਰ ਵਿਚ ਸ਼ਹੀਦ ਹੋਏ ਸਿੰਘਾਂ ਦੀ ਗਿਣਤੀ ਚਾਲੀ ਦੱਸਦੇ ਹਨ ਜਿਨ੍ਹਾਂ ਦਾਨਾਮ ਇਸ ਤਰ੍ਹਾਂ ਲਿਖਦੇ ਹਨ:- ਸੁਹਜ ਸਿੰਘ, ਸਰਦੂਲ ਸਿੰਘ, ਸਰੂਪ ਸਿੰਘ, ਸਾਹਿਬ ਸਿੰਘ, ਸੁਜਾਨ ਸਿੰਘ, ਸ਼ੇਰ ਸਿੰਘ, ਸੇਵਾ ਸਿੰਘ, ਸੰਗੋ ਸਿੰਘ, ਸੰਤ ਸਿੰਘ, ਹਰਦਾਸ ਸਿੰਘ, ਹਿੰਮਤ ਸਿੰਘ, ਕਰਮ ਸਿੰਘ, ਕ੍ਰਿਪਾਲi ਸੰਘ, ਖੜਗ ਸਿੰਘ, ਗੁਰਦਾਸ ਸਿੰਘ, ਗੁਰਦਿਤ ਸਿੰਘ, ਗੁਲਾਬ ਸਿੰਘ, ਗੰਗਾ ਸਿੰਘ, ਗੰਡਾ ਸਿੰਘ, ਚੜ੍ਹਤ ਸਿੰਘ, ਜਵਾਹਰ ਸਿੰਘ, ਜੈਮਲ ਸਿੰਘ, ਜਵਾਲਾ ਸਿੰਘ, ਝੰਡਾ ਸਿੰਘ, ਟੇਕ ਸਿੰਘ, ਠਾਕੁਰ ਸਿੰਘ, ਤ੍ਰਿਲੋਕਸਿੰਘ, ਦਯਾਲ ਸਿੰਘ, ਦਮੋਦਰ ਸਿੰਘ, ਨਰਾਇਣ ਸਿੰਘ, ਨਿਹਾਲ ਸਿੰਘ, ਪੰਜਾਬ ਸਿੰਘ, ਪ੍ਰੇਮ ਸਿੰਘ, ਬਸਾਵਾ ਸਿੰਘ, ਬਿਸ਼ਨ ਸਿੰਘ, ਭਗਵਾਨ ਸਿੰਘ, ਮਤਾਬ ਸਿੰਘ, ਮੁਹਕਮ ਸਿੰਘ, ਰਣਜੀਤ ਸਿੰਘ, ਰਤਨ ਸਿੰਘ11, ਇਹ ਨਾਮ ਤੇ ਗਿਣਤੀ ਪ੍ਰਾਪਤ ਹੋਰ ਸਰੋਤਾਂ ਨਾਲ ਨਹੀਂ ਮਿਲਦੀ। ਭਾਈ ਸਾਹਿਬ ਨੇ ਇਹ ਗਿਣਤੀ ਤੇ ਨਾਮ ਕਿੱਥੋਂ ਲਏ ਇਸ ਦਾ ਪਤਾ ਨਹੀਂ।)
12. ਜ਼ਫਰਨਾਮਾ, ਗੁਰ ਬਿਲਾਸ ਪੰਨਾ 303-3109 ਤੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਭਾਗ 9, ਪੰਨਾ 152-5.