• Welcome to all New Sikh Philosophy Network Forums!
    Explore Sikh Sikhi Sikhism...
    Sign up Log in

ਗੁਰੂ ਗੋਬਿੰਦ ਸਿੰਘ ਜੀ ਦੀ ਦੱਖਣ ਯਾਤਰਾ

Dalvinder Singh Grewal

Writer
Historian
SPNer
Jan 3, 2010
2,414
447
81

ਗੁਰੂ ਗੋਬਿੰਦ ਸਿੰਘ ਜੀ ਦੀ ਦੱਖਣ ਯਾਤਰਾ-1
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਗੁਰੂ ਗੋਬਿੰਦ ਸਿੰਘ ਜੀ ਦੀਆਂ ਯਾਤਰਾਵਾਂ
1782957980480.png

ਪਹਿਲੀ ਯਾਤਰਾ

ਪਟਨਾ ਸ਼ਹਿਰ, ਦਾਨਾਪੁਰ, ਆਰਾ, ਬਕਸਰ, ਬਨਾਰਸ, ਮਿਰਜਾਪੁਰ, ਇਲਾਹਾਬਾਦ, ਜੋਨਪੁਰ, ਅਯੁੱਧਿਆ, ਲਖਨਊ, ਕਾਨਪੁਰ, ਬ੍ਰਹਮ ਵਰਤ, ਆਗਰਾ, ਮਥੁਰਾ, ਬਰੇਲੀ, ਪੀਲੀਭੀਤ, ਨਾਨਕ ਮਤਾ, ਮੁਰਾਦਾਬਾਦ, ਹਰਿਦੁਆਰ, ਸਹਾਰਨਪੁਰ, ਬੂੜ ਮਾਜਰਾ, ਕਪਾਲ ਮੋਚਨ, ਸਹਾਰਨਪੁਰ, ਲਖਨੌਰ, ਅੰਬਾਲਾ, ਸਿੰਬਲੀ, ਰੋਪੜ, ਕਰਤਾਰਪੁਰ, ਅਨੰਦਪੁਰ ਸਾਹਿਬ ।

ਦੂਸਰੀ ਯਾਤਰਾ
ਅਨੰਦਪੁਰ ਸਾਹਿਬ, ਪਾਉਂਟਾ, ਭੰਗਾਣੀ, ਸਸਰੌਲੀ, ਨਦੌਣ, ਮੰਡੀ, ਰਵਾਲਸਰ, ਅਨੰਦਪੁਰ ਸਾਹਿਬ, ਕਰਤਾਰਪੁਰ ਸਾਹਿਬ, ਰੋਪੜ, ਭੱਠਾ ਸਾਹਿਬ, ਚਮਕੌਰ ਸਾਹਿਬ ਤਾੜੀ ਸਾਹਿਬ, ਕਤਲਗੜ੍ਹ ਸਾਹਿਬ, ਜੰਡ ਸਾਹਿਬ, ਮਾਛੀਵਾੜਾ, ਆਲਮਗੀਰ, ਲੁਧਿਆਣਾ, ਸੀਲੋਂ, ਰਾਏਕੋਟ, ਤਖਤੂਪੁਰਾ, ਦਾਦ, ਕੋਟ ਕਪੂਰਾ, ਜੈਤੋ, ਮੁਕਤਸਰ, ਲੱਖੀਸਰ, ਬਠਿੰਡਾ, ਜੱਸੀ, ਦਮਦਮਾ ਸਾਹਿਬ।
1782958241433.png

1782958041245.png

ਤੀਜੀ ਯਾਤਰਾ

ਦਮਦਮਾ ਸਾਹਿਬ (30 ਅਕਤੂਬਰ 1706), ਸਿਰਸਾ, ਰਾਵਤਸਰ, ਨੌਹਰ, ਬਘੌਰ, ਸੁਹਾਣਾ, ਨਾਰਨੌਲ, ਰਿਵਾੜੀ, ਗੁੜਗਾਉਂ, ਦਿੱਲੀ, ਭਰਤਪੁਰ, ਰਾਜਨਗਾਉਂ, ਅੰਬਰ, ਅਰਾਵਤੀ ਪਰਬਤ, ਜੈਪੁਰ, ਪੁਸ਼ਕਰ, ਅਜਮੇਰ, ਜੋਧਪੁਰ, ਲਾਲੇਸਨ, ਪਾਲੀ, ਚਿਤੌੜਗੜ੍ਹ, ਮੰਦਸੌਰ, ਉਜੈਨ, ਇੰਦੌਰ, ਸ਼ਿਵਪੁਰੀ, ਖੰਡਵਾ, ਬੁਰਹਾਨਪੁਰ, ਅਮਰਾਵਤੀ, ਅਕੋਲਾ, ਮਨਮਾੜ, ਔਰੰਗਾਬਾਦ, ਪੂਰਨੀਆ, ਹਿੰਗੋਲੀ, ਨੰਦੇੜ (ਅਗਸਤ, 1708)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੱਖਣ-ਯਾਤਰਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੱਖਣ-ਯਾਤਰਾ ਦਾ ਮਕਸਦ ਔਰੰਗਜ਼ੇਬ ਨੂੰ ਮਿਲ ਕੇ ਉਸਦੇ ਝੂਠੇ ਵਾਅਦਿਆਂ ਤੋਂ ਮੁੱਕਰ ਜਾਣ ਬਾਰੇ ਚਿਤਾਵਨੀ ਦੇਣਾ ਸੀ। ਇਸੇ ਆਸ਼ੇ ਨਾਲ ਗੁਰੂ ਜੀ ਨੇ ਦੋ ਖਤ ਫਤਹਿਨਾਮਾ ਤੇ ਜ਼ਫਰਨਾਮਾ ਔਰੰਗਜ਼ੇਬ ਨੂੰ ਲਿਖੇ ਤੇ ਦਸਤੀ ਭੇਜੇ। ਪਹਿਲਾ ਖਤ ਜੋ ਫਾਰਸੀ ਦੇ ਤਕਰੀਬਨ ਸੌ ਸ਼ੇਅਰਾਂ ਦਾ ਸੀ ਗੁਰੂ ਸਾਹਿਬ ਨੇ ਚਮਕੌਰ ਦੇ ਜੰਗ ਪਿੱਛੋਂ ਮਾਛੀਵਾੜੇ ਦੇ ਮੁਕਾਮ ਤੋਂ ਬਾਦਸ਼ਾਹ ਵਲ ਭੇਜਿਆ ਸੀ, ਜਦੋਂ ਕਿ ਚਮਕੌਰ ਦੀ ਰਣਭੂਮੀ ਵਿਚ ਉਨ੍ਹਾਂ ਦੇ ਦੋ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਸਨ। ਇਸੇ ਖਤ ਦਾ ਚੌਦਵਾਂ ਸ਼ੇਅਰ ਹੈ ਕਿ “ਕੀ ਹੋਇਆ ਜੇਕਰ ਕਪਟੀ ਗਿੱਦੜ ਨੇ ਧੋਖੇਬਾਜ਼ੀ ਨਾਲ ਸ਼ੇਰ ਦੇ ਦੋ ਬੱਚੇ ਮਾਰ ਲਏ ਹਨ”:

‘‘ਚਿਹਾਂ ਸ਼ੁਦ ਗਰ ਸ਼ਗਾਲ ਬਮਕਰੋ ਰਿਆ

ਹਮੀਂ ਕੁਸ਼ਤ ਦੋ ਬੱਚ ਹਾਏ ਸ਼ੇਰ ਰਾ।’’

ਇਹ ਖਤ ਬਾਬੂ ਜਗਨ ਨਾਥ ਅਜੁਧਿਆ ਵਾਲਿਆਂ ਨੂੰ ਬਾਬਾ ਸੁਮੇਰ ਸਿੰਘ ਜੀ ਮਹੰਤ ਪਟਨਾ ਸਾਹਿਬ ਪਾਸੋਂ ਮਿਲਿਆ ਸੀ। ਉਨ੍ਹਾਂ ਅਨੁਸਾਰ ਉਹ ਕਾਗ਼ਜ਼ ਬਾਬੂ ਜੀ ਤੋਂ ਕਿਧਰੇ ਗੁੰਮ ਹੋ ਗਿਆ। ਜੋ ਸ਼ੇਅਰ ਉਨ੍ਹਾਂ ਦੀ ਯਾਦ ਸਨ ਉਨ੍ਹਾਂ ਵਿਚੋਂ ਸਿਰਫ 24 ਸ਼ਿਅਰ ਬਾਕੀ ਸੁਰਖਿਅਤ ਰਹੇ।’’1

ਦੂਸਰਾ ਖਤ ਜ਼ਫਰਨਾਮਾ ਹੈ ਤੇ ਦਸਮ ਗ੍ਰੰਥ ਦੀ ਬੀੜ ਦੇ ਅੰਤ ਵਿਚ ਦਰਜ ਮਿਲਦਾ ਹੈ। ਇਹ 1762 ਬਿਕ੍ਰਮੀ ਵਿਚ ਦੀਨੇ-ਕਾਂਗੜ ਜ਼ਿਲ੍ਹਾ ਫਿਰੋਜ਼ਪੁਰ ਦੀ ਥਾਂ ਤੋਂ ਗੁਰੂ ਜੀ ਨੇ ਔਰੰਗਜ਼ੇਬ ਦੇ ਨਾਮ ਲਿਖਿਆ ਸੀ। ਇਸ ਦੇ ਕੁਲ 111 ਸ਼ੇਅਰ ਮਿਲਦੇ ਹਨ। ਇਹ ਖਤ ਗੁਰੂ ਜੀ ਨੇ ਭਾਈ ਦਇਆ ਸਿੰਘ ਦੇ ਹੱਥ ਔਰੰਗਜ਼ੇਬ ਪਾਸ ਅਹਿਮਦਨਗਰ ਭੇਜਿਆ ਸੀ ਕਿਉਂਕਿ ਉਸ ਵਕਤ ਔਰੰਗਜ਼ੇਬ ਦੱਖਣ ਵਿਚ ਬਗ਼ਾਵਤ ਦਬਾਉਣ ਲਈ ਪਹੁੰਚਿਆ ਹੋਇਆ ਸੀ।

ਪਹਿਲੇ ਖਤ ਦੇ ਜਵਾਬ ਵਿਚ ਔਰੰਗਜ਼ੇਬ ਨੇ ਲਿਖਤੀ ਤੇ ਜ਼ਬਾਨੀ ਸੱਦਾ ਦਿੱਤਾ ਸੀ ਕਿ ਤੁਸੀਂ ਮੈਨੂੰ ਦੱਖਣ ਵਿਚ ਆ ਕੇ ਮਿਲੋ ਇਸ ਦਾ ਜ਼ਿਕਰ ਜ਼ਫਰਨਾਮਾ ਵਿਚ ਇਉਂ ਹੈ:

ਨਵਿਸ਼ਤਹ ਰਸੀਦੋ ਬ-ਗੁਫ਼ਤਹ ਜ਼ਬਾਂ

ਬ-ਬਾਯਦ ਕਿ ਕਾਰੇ ਬ ਰਾਹਤ ਰਸਾਂ। (54)

ਭਾਵ : ਲਿਖਤੀ ਤੇ ਜਬਾਨੀ ਸੱਦਾ ਪਹੁੰਚਾ ਹੈ ਚਾਹੀਦਾ ਹੈ ਕਿ ਇਸ ਨੂੰ ਸੁੱਖਾਂ ਨਾਲ ਸਿਰੇ ਚੜ੍ਹਾਵੇਂ।

ਗੁਰੂ ਸਾਹਿਬ ਨੂੰ ਔਰੰਗਜ਼ੇਬ ਦੇ ਇਨ੍ਹਾਂ ਸੱਦਿਆਂ ਤੇ ਪੂਰਾ ਵਿਸ਼ਵਾਸ ਨਹੀਂ ਸੀ। ਭਾਵੇਂ ਉਹ ਗੱਲਬਾਤ ਵਿਚ ਯੁੱਧ ਨਾਲੋਂ ਜ਼ਿਆਦਾ ਯਕੀਨ ਰਖਦੇ ਸਨ। ਇਸ ਲਈ ਗੁਰੂ ਜੀ ਨੇ ਪੱਤਰ ਤੇ ਮੂੰਹ-ਜ਼ੁਬਾਨੀ ਸੁਨੇਹੇ ਨਾਲੋਂ ਔਰੰਗਜ਼ੇਬ ਦੇ ਫ਼ੁਰਮਾਨ ਲਈ ਜ਼ੋਰ ਦਿੱਤਾ ਤਾਂ ਕਿ ਦੁਬਾਰਾ ਧੋਖਾ ਨਾ ਹੋ ਸਕੇ। ਜ਼ਫਰਨਾਮੇ ਵਿਚ ਇਸ ਬਾਰੇ ਇਉਂ ਦਰਜ ਹੈ:

ਅਗਰਚਿਹ ਬਿਆਯਦ ਬ-ਫਰਮਾਨਿ ਮਨ

ਹਜ਼ੂਰਤ ਬਿਆਯਮ ਹਮਹ ਜਾਨੋ ਤਨ।। (63)

ਅਗਰ ਤੂ ਬਯਜ਼ਦਾਂ ਪ੍ਰਸਤੀ ਕੁਨੀ

ਬਕਾਰਿ ਮਰਾਈਂ ਨਾ ਸੁਸਤੀ ਕੁਨੀ।। (64)

ਭਾਵ : ਜੇ ਕਰ ਮੇਰੇ ਅਨੁਸਾਰ (ਮੈਨੂੰ) ਫਰਮਾਨ ਆਵੇ ਤਾਂ ਮੈਂ ਤਨ ਮਨ ਨਾਲ ਤੇਰੇ ਪਾਸ ਆਵਾਂਗਾ। (63)

ਜੇਕਰ ਤੂੰ ਰੱਬ ਨੂੰ ਮੰਨਣ ਵਾਲਾ ਹੈਂ,

ਤਾਂ ਮੇਰੇ ਇਸ ਕੰਮ ਵਿਚ ਢਿੱਲ ਨਾ ਕਰੀਂ। (64) (3)

ਗੁਰੂ ਸਾਹਿਬ ਦੇ ਜ਼ਫਰਨਾਮਾ ਲਿਖੇ ਜਾਣ ਦੇ ਸਥਾਨ ਤੇ ਦਿਆਲਪੁਰਾ ਭਾਈਕਾ ਵਿਚ ਗੁਰਦਵਾਰਾ ਜ਼ਫਰਨਾਮਾ ਬਣਿਆ ਹੋਇਆ ਹੈ। ਭਾਈ ਦਯਾ ਸਿੰਘ ਦੱਖਣ ਵਿਚ ਅਹਿਮਦਨਗਰ ਪਹੁੰਚ ਤਾਂ ਗਏ ਪਰ ਬਾਦਸ਼ਾਹੀ ਲਸ਼ਕਰ ਵਿਚ ਜਾ ਕੇ ਆਪ ਬਾਦਸ਼ਾਹ ਨੂੰ ਨ ਮਿਲ ਸਕੇ। ਲਿਖਾਰੀ ਸੈਨਾਪਤਿ ਲਿਖਦਾ ਹੈ।

ਅਨਿਕ ਉਪਾਵ ਸਿੰਘ ਨੇ ਕਰੇ। ਛੰਦ ਬੰਦ ਕਛੁ ਨੇਕ ਨ ਸਰੇ।

ਲਿਖੀ ਕਥਾ ਪ੍ਰਭ ਪਾਸ ਪਰਾਈ। ਦਯਾ ਕਰੋ ਇਸ ਹੋਹੁ ਸਹਾਇ।। (26/52)

ਭਾਈ ਦਯਾ ਸਿੰਘ ਵਲੋਂ ਇਸ ਭਾਵ ਦੀ ਚਿੱਠੀ ਪੁੱਜਣ ਤੇ ਗੁਰੂ ਸਾਹਿਬ ਨੂੰ ਵੀ ਮੁਸ਼ਕਲ ਦਾ ਪਤਾ ਲੱਗਾ। ਇਸ ਤਰ੍ਹਾਂ ਕਈ ਮਹੀਨੇ ਗੁਜ਼ਰ ਗਏ ਅਤੇ ਹੋਰ ਕੋਈ ਖਬਰ ਨਾ ਆਈ ਕਿ ਉਹ ਬਾਦਸ਼ਾਹ ਨੂੰ ਪਤ੍ਰ ਪਹੁੰਚਾ ਵੀ ਸਕੇ ਹਨ ਕਿ ਨਹੀਂ। ਕਿਉਂਕਿ ਗੁਰੂ ਸਾਹਿਬ ਨੇ ਬਾਦਸ਼ਾਹ ਨੂੰ ਮਿਲਨਾ ਪਰਵਾਨ ਕਰ ਲਿਆ ਹੋਇਆ ਸੀ ਇਸ ਲਈ ਬਾਦਸ਼ਾਹ ਦੀ ਨਿਘਰਦੀ ਉਮਰ ਬਾਰੇ ਜਾਣ ਕੇ ਖੁਦ ਹੀ ਦੱਖਣ ਜਾ ਕੇ ਬਾਦਸ਼ਾਹ ਨਾਲ ਗੱਲਬਾਤ ਕਰ ਲੈਣ ਦਾ ਮਨ ਬਣਾ ਲਿਆ:

ਦਯਾ ਸਿੰਘ ਦੱਛਨ ਦਿਸ਼ਾ ਲਾਗੀ ਬਹੁਤ ਅਵਾਰ।

ਸਿੰਘਨ ਕੋ ਸਾਹਿਬ ਤਹਿਓ ਸਭੈ ਹੋਹੁ ਤਈਯਾਰ।। (14:2-597)

ਗੁਰੂ ਸਾਹਿਬ ਨੇ ਦਮਦਮਾ ਸਾਹਿਬ (ਤਲਵੰਡੀ ਸਾਬੋ) ਤੋਂ ਕਤਕ ਸੁਦੀ ਪੰਜ ਸੰਮਤ 1763 (30 ਅਕਤੂਬਰ ਸੰਨ 1776 ਈ.) ਨੂੰ ਸਿੱਧੇ ਮਾਰਵਾੜ ਦੇ ਰਸਤੇ ਦੱਖਣ ਨੂੰ ਕੂਚ ਕੀਤਾ। ਇਸ ਤੋਂ ਦਸ ਕੁ ਦਿਨ ਪਹਿਲਾਂ ਆਪ ਨੇ ਆਮ ਰਵਾਜ ਅਨੁਸਾਰ ਅਗਲੇ ਪੜਾਵਾਂ ਤੇ ਟਿਕਾਣੇ ਲਈ ਅਗਾਊਂ ਤੰਬੂ ਅਤੇ ਵਹੀਰ ਭੇਜਣੀ ਸ਼ੁਰੂ ਕਰ ਦਿੱਤੀ ਸੀ ਅਤੇ 20 ਕੱਤਕ (21 ਅਕਤੂਬਰ ਸੰਨ 1763) ਦੇ ਹੁਕਮਨਾਮੇ (62) ਅਨੁਸਾਰ ਆਪ ਨੇ ਬੈਰਾੜਾਂ ਦੀ ਸੰਗਤ ਦੇ ਭਾਈ ਬੁਲਾਕੀ ਸਿੰਘ, ਭਾਈ ਬਾਜ ਸਿੰਘ, ਭਾਈ ਧਰਮ ਸਿੰਘ ਆਦਿ ਨੂੰ ਬਲਦ ਭੇਜਣ ਵਾਸਤੇ ਫਰਮਾਇਸ਼ ਲਿਖ ਭੇਜੀ ਸੀ ਅਤੇ ਇਹ ਵੀ ਲਿਖਿਆ ਸੀ ਕਿ ‘‘ਅਸਾਂ ਦੱਖਣ ਨੂੰ ਕੂਚ ਕੀਤਾ ਹੈ ਜਿਨਿ ਸਿਖ ਸਾਡੇ ਨਾਲ ਚਲਣਾ ਹੋਇ ਤਿਨਿ ਹੁਕਮ ਦੇਖਦਿਆਂ ਹਜੂਰਿ ਆਵਣ।’’ ਆਪ ਜੀ ਨੂੰ ਦੱਖਣ ਵਲ ਤੋਰਨ ਵੇਲੇ ਹੋਰ ਸੰਗਤ ਸਮੇਤ ਭਾਈ ਮਨੀ ਸਿੰਘ ਜੀ ਜੋ ਉਸ ਵੇਲੇ ਹਰਿਮੰਦਰ ਸਾਹਿਬ ਦੇ ਮੁਖ ਗ੍ਰੰਥੀ ਸਨ ਵੀ ਆਏ ਤੇ ਗੁਰੂ ਜੀ ਨਾਲ ਬਘੌਰ ਨਾਂ ਦੇ ਸਥਾਨ ਤੱਕ ਗਏ-

ਦਿਸ਼ਾ ਦਖਣ ਜਬ ਸਤਿਗੁਰੂ, ਕੀਆ ਪਿਆਨਾ ਆਹਿ।

ਗਏ ਮਨੀ ਸਿੰਘ ਗੈਲ ਤਬ, ਸੁਨੋ ਕਥਾ ਅਬ ਤਾਹਿ।

ਸ਼ਹਿਰ ਸੁਨਾ ਬਘੌਰ ਇਕ, ਜਹਿ ਪਹੁੰਚੇ ਗੁਰ ਨਾਥ

ਲਰਿਆ ਤਹਿ ਇਕ ਭੂਮੀਆ, ਸ੍ਰੀ ਖਾਲਸੇ ਸਾਥ। (5)

ਗੁਰੂ ਜੀ ਦੇ ਚੱਲਣ ਵੇਲੇ ਭਾਈ ਰੂਪਾ ਦੇ ਧਰਮ ਸਿੰਘ, ਬੁਧੂ ਤੇ ਸਿਧੂ ਦੀਵਾਨੇ, ਅਭੈ ਰਾਮ ਸੋਢੀ ਕੋਠੇ ਤੋਂ, ਦਾਨ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਗੁਰਬਖਸ਼ ਸਿੰਘ ਅਬਲੂ-ਮੁਨੀਆਂ ਤੋਂ, ਭਾਈ ਰਾਮ ਸਿੰਘ ਤੇ ਭਾਈ ਦਿਆਲ ਸਿੰਘ ਚੱਕ ਤੋਂ, ਰਾਮ ਸਿੰਘ ਤੇ ਤਿਲੋਕਾ ਫੂਲ ਤੋਂ ਅਤੇ ਭਾਈ ਗਦੂਰੀਆ ਭੁਚੋ ਤੋਂ ਪਹੁੰਚੇ। ਸਭਨਾਂ ਨੇ ਗੁਰੂ ਜੀ ਨੂੰ ਭੇਟਾ ਦਿੱਤੀ ਤੇ ਗੁਰੂ ਜੀ ਨੇ ਉਨ੍ਹਾਂ ਨੂੰ ਖਿੱਲਤਾਂ ਬਖਸ਼ੀਆਂ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਸਥਾਨ ਤੇ ਅਰਦਾਸ ਕੀਤੀ ਗਈ ਤੇ ਆਖਰ 9 ਮਹੀਨੇ ਨੌ ਦਿਨ, ਨੌ ਪਹਿਰ ਤੇ ਨੌਂ ਪਲ ਰੁਕ ਕੇ ਸੋਮਵਾਰ 5 ਕੱਤਕ ਦਸ ਵਜੇ ਦੱਖਣ ਲਈ ਚੱਲ ਪਏ।

ਦਮਦਮਾ ਸਾਹਿਬ ਤੋਂ ਸੱਤ ਕੋਹ ਚਲ ਪਹਿਲਾ ਪੜਾ ਕੇਵਲ ਨਾਂ ਦੇ ਸਥਾਨ ਤੇ ਕੀਤਾ ਅਤੇ ਅਗਲੇ ਦਿਨ 12 ਵਜੇ ਝੋਰੜ ਜਾ ਕੇ ਰੁਕੇ, ਤੀਸਰਾ ਦਿਨ ਝੋਰੜ ਤੋਂ ਅਠਾਰਾਂ ਕੋਹ ਚਲ ਝਾਂਡੇ ਜਾ ਕੱਟਿਆ। ਜਦ ਚੌਥੇ ਦਿਨ ਸਿਰਸੇ ਤੋਂ ਬਾਰਾਂ ਮੀਲ ਪਹਿਲਾਂ ਰੁਕੇ ਤਾਂ ਗੁਰੂ ਜੀ ਨੇ ਡੱਲੇ ਨੂੰ ਆਪਣੇ ਕੋਲ ਬੁਲਾਇਆ ਤੇ ਇਕ ਭੱਠੇ ਕੋਲ ਲੈ ਗਏ।ਹੁਣ ਦੱਖਣ ਵੱਲ ਨੂੰ ਚੱਲਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ।

ਗੁਰੂ ਜੀ ਨੇ ਡੱਲੇ ਨੂੰ ਕਿਹਾ, ‘‘ਚੱਲ ਡੱਲਿਆ ਤੈਨੂੰ ਦੱਖਣ ਦੀ ਪਾਤਸ਼ਾਹੀ ਬਖਸ਼ੀਏ।’’ ‘‘ਮੈਂ ਤਾਂ ਇਸ ਮੁਲਕ ਦਾ ਅਧਿਕਾਰੀ ਹਾਂ। ਚੰਗਾ ਹੈ ਮੈਨੂੰ ਮੇਰੇ ਹਾਲ ਤੇ ਛੱਡ ਜਾਓ।’’ ਡੱਲੇ ਨੇ ਬਿਨੈ ਕੀਤੀ।

‘‘ਨਹੀਂ ਤੈਨੂੰ ਸਾਡੇ ਨਾਲ ਜ਼ਰੂਰ ਜਾਣਾ ਚਾਹੀਦਾ ਹੈ। ਔਰੰਗੇ (ਔਰੰਗਜ਼ੇਬ) ਪਿੱਛੋਂ ਅਸੀਂ ਦਿੱਲੀ ਦੀ ਗੱਦੀ ਤੈਨੂੰ ਸੌਂਪਣੀ ਹੈ।’’

‘‘ਮੈਂ ਤਾਂ ਗਵਾਲਾ ਹਾਂ। ਚੰਗਾ ਹੈ ਮੈਨੂੰ ਏਥੇ ਛੱਡ ਜਾਓ।’’

‘‘ਨਹੀਂ ਤੂੰ ਮੇਰੇ ਨਾਲ ਚੱਲ। ਮੈਂ ਤਾਂ ਤੇਰੇ ਲਈ ਗੱਦੀ ਸੰਭਾਲ ਕੇ ਰੱਖੀ ਹੈ।’’

‘‘ਪਿੱਛੋਂ ਲੁਟੇਰੇ ਮੇਰਾ ਦੇਸ਼ ਲੁੱਟ ਲੈਣਗੇ। ਮੈਂ ਹੀ ਦੇਸ਼ ਨੂੰ ਬਚਾ ਸਕਦਾ ਹਾਂ।’’

‘‘ਚੰਗਾ ਫਿਰ! ਇਹ ਦੇਸ਼ ਤਾਂ ਬਚੇਗਾ ਪਰ ਤੇਰਾ ਨਾਸ਼ ਹੋ ਜਾਏਗਾ।’’

‘‘ਕੋਲ ਬੈਠੇ ਰਾਮ ਸਿੰਘ ਤੇ ਤਿਲੋਕਾ ਨੇ ਹੱਥ ਜੋੜਕੇ ਗੁਰੂ ਜੀ ਅੱਗੇ ਬੇਨਤੀ ਕੀਤੀ, ਹੁਕਮ ਕਰੋ ਅਸੀਂ ਤੁਹਾਡੇ ਨਾਲ ਦੱਖਣ ਵੱਲ ਚੱਲੀਏ।’’

‘‘ਅਸੀਂ ਤੁਹਾਨੂੰ ਇਸ ਦੇਸ਼ ਦਾ ਰਾਜ ਬਖਸ਼ਿਆ ਹੈ। ਸੋ ਏਥੇ ਰਹੋ।’’

ਰਾਤੀਂ ਡੱਲੇ ਨੇ ਕਿਰਪਾਨ ਤੇ ਕੜਾ ਗੁਰੂ ਜੀ ਦੇ ਸਿਰਹਾਣੇ ਰੱਖੇ ਤੇ ਖਿਸਕ ਗਿਆ। ਇਕ ਦੀਵਾਨਾ ਫਕੀਰ ਜੋ ਗੁਰੂ ਜੀ ਦੇ ਇਰਦ ਗਿਰਦ ਰਹਿੰਦਾ ਸੀ ਡੱਲੇ ਦਾ ਖਿਸਕਣਾ ਤਾੜ ਗਿਆ। ਜਦ ਸਵੇਰੇ ਡੱਲੇ ਬਾਰੇ ਗੁਰੂ ਜੀ ਨੇ ਪਤਾ ਕੀਤਾ ਤਾਂ ਫਕੀਰ ਨੇ ਕਿਹਾ, ‘‘ਏਥੇ ਡੱਲਾ ਨਾ ਮਲਾ, ਬੱਸ ਅੱਲਾ ਈ ਅੱਲਾ।’’

ਗੁਰੂ ਜੀ ਨੇ ਫੁਰਮਾਇਆ, ਮੈਂ ਤਾਂ ਭਾਈ ਡੱਲੇ ਲਈ ਤਿੰਨ ਜਨਮਾਂ ਤੋਂ ਆਪਣੇ ਬਰਾਬਰ ਥਾਂ ਰੱਖੀ ਸੀ ਆਪਣੇ ਆਪ ਉਹ ਭਲਾ ਕਿਵੇਂ ਥਾਂ ਛੱਡ ਗਿਆ ਹੈ।ਡੱਲਾ ਗੁਰੂ ਸਾਹਿਬ ਨਾਲ ਦੱਖਣ ਵਲ ਜਾਣੋਂ ਮੁੱਢੋਂ ਹੀ ਝਿਜਕਦਾ ਸੀ ਕਿਉਂਕਿ ਉਸਨੂੰ ਇਹੋ ਫਿਕਰ ਖਾਂਦਾ ਰਹਿੰਦਾ ਕਿ ਉਸਦੇ ਪਿੱਛੋਂ ਉਸਦੇ ਪਰਿਵਾਰ ਦੀ ਰੱਖਿਆ ਪਤਾ ਨਹੀਂ ਕੌਣ ਕਰੇਗਾ।

ਸਰਸੇ ਤੋਂ ਅੱਗੇ ਗੁਰੂ ਜੀ ਨੌਹਰ ਵਲ ਵਧੇ ਤੇ ਨੌਹਰ ਤੋਂ ਬਾਰਾਂ ਕੋਹ ਪਿੱਛੇ ਇਕ ਸੁੱਕੇ ਤਲਾਬ ਵਿਚ ਡੇਰਾ ਲਾਇਆ। ਇਸ ਤਲਾਬ ਦਾ ਨਾਮ ਸੂਰਜ ਪ੍ਰਕਾਸ਼ ਵਿਚ ਛੀਨ-ਤਲਾਈ ਲਿਖਿਆ ਹੈ-

ਨਾਮ ਥਾਨ ਨੌ ਛੀਨ ਤਲਾਈ

ਜਹਿੰ ਉਤਰੇ ਨਿਸ ਬਸਨਿ ਗੁਸਾਈ। (ਪੰਨਾ 3071)

ਸੀਤਲਾ ਮਾਤਾ ਦਾ ਮੰਦਿਰ ਹੋਣ ਕਰਕੇ ਇਹ ‘ਸੀਤਲਾਈ’ ਭੀ ਪ੍ਰਸਿੱਧ ਹੈ ਤੇ ਅਜਕਲ ਨੌਹਰ (ਬੀਕਾਨੇਰ) ਕਸਬੇ ਦਾ ਇਕ ਮੁਹੱਲਾ ਹੈ। ਗੁਰੂ ਜੀ ਨੇ ਨੌਹਰ ਪਹੁੰਚ ਕੇ ਕਿਹਾ, ‘‘ਨੌਹਰ ਮੇਰਾ ਹੈ ਇਥੇ ਖਾਲਸੇ ਨੂੰ ਲੁੱਟ ਦੀਆਂ ਮੁਹਰਾਂ ਮਿਲਣਗੀਆਂ।’’ ਗੁਰੂ ਜੀ ਨੇ ਆਪਣਾ ਘੋੜਾ ਚਬੂਤਰੇ ਤੇ ਚੜ੍ਹਾ ਦਿੱਤਾ ਜਿਥੇ ਗੁਰੂ ਜੀ ਦੇ ਸੇਵਕ ਦੇ ਪੈਰਾਂ ਥੱਲੇ ਇਕ ਕਬੂਤਰ ਕੁਚਲਿਆ ਗਿਆ। ਇਹ ਇਲਾਕਾ ਬਿਸ਼ਨੋਈਆਂ ਤੇ ਜੈਨੀਆਂ ਦਾ ਹੋਣ ਕਰਕੇ ਜੀਵ-ਹੱਤਿਆ ਨੂੰ ਬੜਾ ਵੱਡਾ ਅਪਰਾਧ ਮੰਨਿਆ ਜਾਂਦਾ ਹੈ। ਇਸ ਲਈ ਗੁਰੂ ਜੀ ਦੇ ਏਥੋਂ ਦੇ ਸੇਵਕਾਂ ਨੇ ਕਬੂਤਰ ਦੇ ਮਾਰੇ ਜਾਣ ਦਾ ਬਹੁਤ ਹੀ ਬੁਰਾ ਮਨਾਇਆ। ਗੁਰੂ ਜੀ ਨੇ ਸਮਝਾਇਆ, ‘‘ਇਹ ਕੋਈ ਨਵੀਂ ਗੱਲ ਨਹੀਂ ਜੋ ਜਨਮਿਆ ਹੈ। ਉਹ ਮਰੇਗਾ ਵੀ। ਇਸ ਦੀ ਮੌਤ ਏਸੇ ਤਰ੍ਹਾਂ ਲਿਖੀ ਸੀ।’’ ਇਸ ਤੇ ਲੋਕੀ ਗੁੱਸੇ ਹੋਏ ਤੇ ਕਹਿਣ ਲੱਗੇ, ‘‘ਫਿਰ ਸਾਰਿਆਂ ਨੂੰ ਹੀ ਮਾਰ ਦਿਉ।’’ ਗੁਰੂ ਜੀ ਨੇ ਠਰੰਮੇ ਨਾਲ ਜਵਾਬ ਦਿੱਤਾ, ‘‘ਸਭ ਨੇ ਆਪਣੀ ਆਈ ਮਰਨਾ ਹੈ।’’ ਏਨਾ ਕਹਿਣਾ ਸੀ ਕਿ ਬਾਕੀ ਕਬੂਤਰ ਵੀ ਮਰਨ ਲੱਗੇ। ਉਹ ਸਭ ਘਬਰਾਏ ਤੇ ਗੁਰੂ ਜੀ ਨੂੰ ਉਨ੍ਹਾਂ ਦੇ ਬਚਾਏ ਜਾਣ ਲਈ ਪ੍ਰਾਰਥਨਾ ਕਰਨ ਲੱਗੇ। ਗੁਰੂ ਜੀ ਨੇ ਕਿਹਾ, ‘‘ਇਨ੍ਹਾਂ ਨੂੰ ਚੋਗਾ ਪਾ ਦਿਉ ਇਹ ਜੀ ਪੈਣਗੇ।’’ ਚੋਗਾ ਪਾਉਂਦਿਆਂ ਹੀ ਸਾਰੇ ਕਬੂਤਰ ਜਿਉਂਦੇ ਹੋ ਗਏ ਸਿਵਾਇ ਉਸਦੇ ਜੋ ਸੇਵਕ ਦੇ ਪੈਰਾਂ ਥੱਲੇ ਮਸਲਿਆ ਗਿਆ ਸੀ। ਗੁਰੂ ਜੀ ਨੇ ਕਿਹਾ,‘‘ਇਸ ਅੱਗੇ ਵੀ ਕੁਝ ਚੋਗਾ ਪਾਉ।’’ ਇਹ ਵੀ ਜੀ ਪਵੇਗਾ। ਚੋਗਾ ਪਾਉਂਦਿਆਂ ਸਾਰ ਉਹ ਕਬੂਤਰ ਵੀ ਜਿਉਂਦਾ ਹੋ ਗਿਆ। ਗੁਰੂ ਜੀ ਦਾ ਖਾਲਸੇ ਦੇ ਖਜ਼ਾਨਾ ਲੁਟਣ ਵਾਲਾ ਬਚਨ ਸੰਮਤ 1811 ਵਿਚ ਪੂਰਾ ਹੋਇਆ ਦੱਸਿਆ ਜਾਂਦਾ ਹੈ ਜਦੋਂ ਸਿੰਘਾਂ ਨੇ ਨੌਹਰ ਤੇ ਹਮਲਾ ਕਰਕੇ ਮੁਹਰਾਂ ਦੇ ਢੇਰ ਲੁੱਟੇ।

ਨੌਹਰ ਦੇ ਇਕ ਬ੍ਰਾਹਮਣ ਕਿਸ਼ਨ ਲਾਲ ਜੋਤਸ਼ੀ ਨੂੰ ਬੁਲਾਕੇ ਗੁਰੂ ਜੀ ਨੇ ਪੁੱਛਿਆ, ‘‘ਬੋਲ ਤੇਰੀ ਇੱਛਾ ਕੀ ਹੈ।’’ ਕਿਸ਼ਨ ਨਾਲ ਨੇ ਕਿਹਾ, ‘‘ਮਹਾਰਾਜ ਆਪ ਜਾਣੀ ਜਾਣ ਹੋ।’’ ਗੁਰੂ ਜੀ ਨੇ ਪੰਡਤ ਕਿਸ਼ਨ ਲਾਲ ਨੂੰ ਦੀਨਾਰ ਦਾਨ ਵਜੋੋਂ ਦਿੱਤਾ।

ਸ੍ਰੀ ਸਤਿਗੁਰੂ ਪੂਰਨ ਪੁਰਖ ਦੇ ਦਿਜ ਕੋ ਦੀਨਾਰ।

ਗੁਰਮਤਿ ਦੇ ਰੁਖਸਦ ਕਰਯੋ ਗਮਨਯੋ ਨਗਰ ਮਝਾਰ।

(ਸੂਰਜ ਪ੍ਰਕਾਸ਼ ਭਾਈ ਸੰਤੋਖ ਸਿੰਘ)

ਨੌਹਰ ਦੇ ਨੇੜੇ ਹੀ ਭੂਕਰਕਾ ਠਿਕਾਣਾ ਹੈ। ਲੋਕ ਚਰਚਾ ਹੈ ਕਿ ਦਸ਼ਮੇਸ਼ ਜਸਾਣਾ ਤੋਂ ਭੂਕਰਕਾ (ਰਾਵਤਸਰ) ਤੇ ਉਥੋਂ ਨੌਹਰ ਪੁਜੇ ਜਿਥੇ ਰਾਜਸਥਾਨ ਦੀ ਪਹਿਲੀ ਯਾਤਰਾ ਦਾ ਪੜਾਅ ਕੀਤਾ। ਨੌਹਰ ਚਬੂਤਰੇ ਤੇ ਜਿਥੇ ਕਬੂਤਰ ਵਾਲੀ ਘਟਨਾ ਵਾਪਰੀ ਸੀ ਉਥੇ ਕਬੂਤਰਸਰ ਨਾਂ ਦਾ ਸੁੰਦਰ ਇਤਿਹਾਸਕ ਗੁਰਦਵਾਰਾ ਬਣਿਆ ਹੈ। (5)​
 
Attachments

  • 1782958129986.png
    1782958129986.png
    50.9 KB · Reads: 17
Last edited:

Dalvinder Singh Grewal

Writer
Historian
SPNer
Jan 3, 2010
2,414
447
81
ਗੁਰੂ ਗੋਬਿੰਦ ਸਿੰਘ ਜੀ ਦੀ ਦੱਖਣ ਯਾਤਰਾ-2

ਨੌਹਰ ਤੋਂ ਚੱਲਕੇ ਗੁਰੂ ਜੀ ਨੇ ਅਗਲਾ ਪੜਾਅ ਭਾਦਰਾ ਕੀਤਾ ਜੋ ਨੌਹਰ ਤੋਂ 18 ਕੋਹ ਦਾ ਸਫਰ ਹੈ।
‘‘ਜਾਤਿ ਖਾਲਸੇ ਕੋ ਦਲ ਸਾਥ। ਕੋਟ ਅਸ਼ਟ ਦਸ ਪਹੁੰਚੇ ਨਾਥ।
ਨਗਰ ਭਾਦਰਾ ਉਤਰੇ ਜਾਇ। ਸ੍ਰਮਤ ਬਿਹੀਰ ਪਹੂਚਯੋ ਆਇ।।
(ਸਫ਼ਾ 3072, ਸੂਰਜ ਪ੍ਰਕਾਸ਼ ਕਰਤਾ ਭਾਈ ਸੰਤੋਖ ਸਿੰਘ)
ਭਾਦਰਾ ਦੇ ਠਾਕੁਰ ਲਾਲ ਸਿੰਘ ਨੇ ਗੁਰੂ ਗਾਹਿਬ ਦੀ ਬਹੁਤ ਸੇਵਾ ਕੀਤੀ। ਗੁਰੂ ਜੀ ਨੇ ਸੇਵਾ ਤੋਂ ਪ੍ਰਸੰਨ ਹੋ ਕੇ ਉਸ ਨੂੰ ਇਕ ਕ੍ਰਿਪਾਨ ਭੇਟ ਕੀਤੀ ਜੋ ਸੰਨ 1956 ਤੱਕ ਉਹਦੇ ਜਾਨਸ਼ੀਨਾਂ ਕੋਲ ਸੁਰੱਖਿਅਤ ਸੀ। ਭਾਦਰਾ ਨੌਹਰ ਵਾਂਗ ਹੀ ਹਨੂਮਾਨਗੜ੍ਹ ਤੋਂ ਸਾਂਦਲਪੁਰ (ਰਾਜਗੜ੍ਹ) ਛੋਟੀ ਰੇਲ ਲਾਈਨ ਤੇ ਸਟੇਸ਼ਨ ਹੈ।
ਭਾਦਰਾ ਰੁੱਕ ਕੇ ਵਹੀਰ ਨੇ ਵਿਸ਼ਰਾਮ ਕੀਤਾ। ਇਥੇ ਕੋਈ ਗੁਰਦਵਾਰਾ ਨਹੀਂ। ਭਾਈ ਪਰਮ ਸਿੰਘ ਤੇ ਧਰਮ ਸਿੰਘ ਨੂੰ ਜੋ ਗੁਰੂ ਜੀ ਨਾਲ ਸਰਸਾ ਤੋਂ ਮਿਲੇ ਤੇ ਗੁਰੂ ਜੀ ਦੇ ਵਿਸ਼ਰਾਮ ਲਈ ਹਰ ਰੋਜ਼ ਨਵਾਂ ਮੰਜਾ ਤਿਆਰ ਕਰਦੇ ਸਨ, ਗੁਰੂ ਜੀ ਨੇ ਖੁਸ਼ ਹੋ ਕੇ ਘੋੜੇ ਤੇ ਸ਼ਸਤਰ ਬਖਸ਼ਿਸ਼ ਕੀਤੇ। ਇਸ ਵੇਲੇ ਤਕ ਗੁਰੂ ਜੀ ਦੇ ਵਹੀਰ ਵਿਚ ਤਿੰਨ ਸੌ ਨੇਜ਼ੇਦਾਰ ਸਵਾਰ ਸਨ।
ਭਾਦਰਾ ਤੋਂ ਅਗਲਾ ਪੜਾਅ ਸੁਹਾਵਾ (ਸਾਹਿਬਾ, ਸੁਹੇਵਾ, ਸੇਵਾ, ਸਾਹਵਾ, ਸਾਹਿਆ, ਸਾਹਾ ਆਦਿ ਨਾਵਾਂ ਨਾਲ ਵੀ ਇਸ ਥਾਂ ਨੂੰ ਪੁਕਾਰਿਆ ਜਾਂਦਾ ਰਿਹਾ ਹੈ) ਕੀਤਾ ਗਿਆ। ਇਹ ਪਿੰਡ ਰਿਆਸਤ ਬੀਕਾਨੇਰ (ਰਾਜਸਥਾਨ) ਜਜਮਾਤ ਰਾਜਗੜ੍ਹ ਤਹਿਸੀਲ ਰਿਣੀ (ਸਰਦਾਰ ਸ਼ਹਿਰ) ਵਿਚ ਵਸਿਆ ਹੈ। ਰੇਲਵੇ ਸਟੇਸ਼ਨ ਰਾਜਗੜ੍ਹ (ਸਾਦੁਲਪੁਰ) ਤੋਂ ਉੱਤਰ ਪੱਛਮ ਪਾਸੇ 2 ਕੋਹਾਂ ਤੇ ਹੈ। ਸਰਸੇ ਤੋਂ ਦੱਖਣ ਪੱਛਮ ਦੀ ਨੁੱਕਰੇ 30 ਕੋਹਾਂ ਤੇ ਹੈ। ਇਸ ਨਗਰ ਵਿਚ ਉਤਰ-ਪੂਰਬ ਪਾਸੇ ਤਾਲ (ਪੁਰਾਣਾ ਟੋਬਾ) ਹੈ ਜਿਸ ਵਿਚ ਸਾਲ ਭਰ ਪਾਣੀ ਨਹੀਂ ਮੁੱਕਦਾ। ਇਸ ਜੋਹੜ ਦੇ ਕੰਢੇ ਦਸ਼ਮੇਸ਼ ਜੀ ਦਾ ਇਤਿਹਾਸਕ ਗੁਰਦੁਆਰਾ ਹੈ ਇਸ ਗੁਰਦੁਆਰੇ ਦੇ ਖੱਬੇ ਪਾਸੇ ਤਾਲ ਕਿਨਾਰੇ ਇਕ ਬੜਾ ਭਾਰੀ ਪਿੱਪਲ ਹੈ। ਦੱਸਿਆ ਜਾਂਦਾ ਹੈ ਕਿ ਦਸ਼ਮੇਸ਼ ਦੇ ਇਥੇ ਆਉਣ ਸਮੇਂ ਇਕ ਜੰਡ (ਖੇਜੜੀ-ਜਾਟੀ ਜੰਡ) ਦਾ ਦਰੱਖਤ ਸੀ:-
‘‘ਤਹਾਂ ਜੰਡ ਇਕ ਸਨਮੁਖ ਖਰਯੋ।ਤਿਸ ਮਹਿੰ ਦਲਦਲ ਇਕ ਲਗ ਪਰਯੋ।
ਅਵਲੋਕਤ ਪ੍ਰਭੂ ਬਾਕ ਬਖਾਨਾ। ਇਹ ਜਬਿ ਦਲਦਲ ਵਧਹਿ ਮਹਾਨਾ।
ਤਰੈ ਜੰਡ ਕੋ ਲੇਇ ਦਬਾਈ। ਸਭ ਦਿਸਿਤੇ ਉਪਰ ਲੇ ਛਾਈ।
(ਸੂਰਜ ਪ੍ਰਕਾਸ਼- ਭਾਈ ਸੰਤੋਖ ਸਿੰਘ)
ਸਾਖੀ ਅਨੁਸਾਰ ਜਦੋਂ ਜੰਡ ਨੂੰ ਪਿੱਪਲ ਦਬਾ ਲਏਗਾ ਉਦੋਂ ਖਾਲਸਾ ਵੈਰੀਆਂ ਨੂੰ ਦਬਾ ਲਏਗਾ। ਗੁਰੂ ਵਾਕ ਅਨੁਸਾਰ ਪਿੱਪਲ ਲਗਭਗ ਜੰਡੀ ਨੂੰ ਢਕ ਚੁੱਕਿਆ ਹੈ। ਸੰਨ 1976-77 ਵਿਚ ਪਿੱਪਲ ਦੇ ਤਣੇ ਦਾ ਪਾੜ ਬਿਲਕੁਲ ਬੰਦ ਨਹੀਂ ਸੀ। ਹੁਣ ਅਤੇ ਪਿੱਪਲ ਵਿਚਾਲੇ ਇਕ ਆਦਮ ਕੱਦ ਮੰਦਰ ਵੀ ਤਾਲ ਦੀ ਪਾਲ ਤੇ ਪਿੰਡ ਵਾਲਿਆਂ ਬਣਾ ਲਿਆ ਹੈ।
ਇਸ ਸਥਾਨ ਨਾਲ ਹੋਰ ਗਾਥਾਵਾਂ ਵੀ ਸਬੰਧਿਤ ਹਨ।
ਦੌਲਤ ਰਾਮ ਨਾਮੀਂ, ਇਕ ਆਦਮੀ ਜਿਸ ਨੂੰ ਰਾਜਾ ਕਰਨ ਸਿਘ ਨੇ ਸੁਹਾਵਾਂ ਤੋਂ ਦੇਸ਼-ਨਿਕਾਲਾ ਦੇ ਦਿੱਤਾ ਸੀ ਤੇ ਜਿਸ ਨੇ ਗੁੜ੍ਹੀ ਨਾਂ ਦੇ ਥਾਂ ਤੇ ਵਾਸਾ ਕਰ ਲਿਆ ਸੀ, ਨੇ ਗੁਰੂ ਜੀ ਦੇ ਆਉਣ ਦੀ ਖ਼ਬਰ ਸੁਣੀ ਤਾਂ ਉਹ ਗੁਰੂ ਜੀ ਦੀ ਛਤਰ ਛਾਇਆ ਲਈ ਦਮਦਮਾ ਸਾਹਿਬ ਜਾ ਪਹੁੰਚਾ। ਗੁਰੂ ਜੀ ਨੇ ਉਸਨੂੰ ਕਿਹਾ, ‘‘ਠੀਕ ਹੈ ਆਪਣੇ ਘਰ ਚਲੋ, ਮੈਂ ਵੀ ਪਿੱਛੇ ਪਿੱਛੇ ਆ ਰਿਹਾ ਹਾਂ।’’ ਜਦ ਗੁਰੂ ਜੀ ਸੁਹਾਵਾ ਪਹੁੰਚੇ ਤਾਂ ਦੌਲਤ ਰਾਮ ਆਪਣੇ ਚਾਰ ਪੁੱਤਰਾਂ ਨਾਲ ਗੁਰੂ ਜੀ ਦੀ ਸੇਵਾ ਵਿਚ ਹਾਜ਼ਰ ਹੋਇਆ। ਗੁਰੂ ਜੀ ਨੇ ਪੁੱਛਿਆ, ‘‘ਕਿਤਨੇ ਪੁੱਤਰ ਨੇ ਤੇਰੇ ਦੌਲਤ ਰਾਮ?’’ ‘‘ਪੰਜ’’ ਦੌਲਤ ਰਾਮ ਦਾ ਸਵਾਲ ਸੁਣ ਗੁਰੂ ਜੀ ਨੇ ਪੁੱਛਿਆ ‘‘ਪੰਜਵਾਂ ਕਿੱਥੇ ਹੈ?’’ ‘‘ਏਧਰ ਓਧਰ ਹੋਏਗਾ, ਪਾਗਲ ਹੈ ਉਹ’’ ਦੌਲਤ ਰਾਮ ਨੇ ਦੱਸਿਆ। ‘‘ਉਹ ਪਾਗਲ ਨਹੀਂ, ਅਕਲਮੰਦ ਹੈ, ਸਭ ਕੁਝ ਸਮਝਦਾ ਹੈ, ਬੁਲਾ ਉਹਨੂੰ’’ ਉਸਨੂੰ ਬੁਲਾਇਆ ਗਿਆ ਤਾਂ ਉਸਨੇ ਗੁਰੂ ਜੀ ਨੂੰ ਪਰਣਾਮ ਕੀਤੀ।
‘‘ਕੀ ਨਾਂ ਏ ਇਹਦਾ?’’ ਗੁਰੂ ਜੀ ਨੇ ਪੁੱਛਿਆ।
‘‘ਬੂਲਾ।’’
‘‘ਬੂਲਾ ਨਹੀਂ ਇਸ ਨੂੰ ਅੱਜ ਤੋਂ ਲਾਲ ਸਿੰਘ ਕਹੋ। ਤੁਹਾਡੇ ਪਰਿਵਾਰ ਦਾ ਅਸਲੀ ਲਾਲ ਹੈ ਇਹ। ਇਹ ਦੇਸ਼ ਦਾ ਬਾਦਸ਼ਾਹ ਹੋਏਗਾ ਅਤੇ ਆਪਣੇ ਭਰਾਵਾਂ ਦੀ ਮੱਦਦ ਕਰੇਗਾ।’’ ਏਥੇ ਭਾਈ ਰੂਪੇ ਦੇ ਦੋਨੋਂ ਪੁੱਤਰਾਂ ਧਰਮ ਸਿੰਘ ਤੇ ਪਰਮ ਸਿੰਘ ਨੇ ਗੁਰੂ ਜੀ ਲਈ ਮੰਜਾ ਬਣਾ ਦਿੱਤਾ ਜਿਸ ਤੇ ਗੁਰੂ ਜੀ ਬੜੇ ਖੁਸ਼ ਹੋਏ ਤੇ ਉਨ੍ਹਾਂ ਨੂੰ ਇਕ ਸਾਖੀਆਂ ਦੀ ਕਿਤਾਬ ਦਿੱਤੀ ਜਿਸ ਵਿਚ 64 ਸਾਖੀਆਂ ਸਨ।
ਇਸ ਵੇਲੇ ਗੁਰੂ ਜੀ ਦੀ ਨਜ਼ਰ ਘੋੜਿਆਂ ’ਤੇ ਪਈ। ਉਥੇ ਇਕ ਔਰਤ ਘੋੜਿਆਂ ਦੀ ਸੇਵਾ ਵਿਚ ਲੱਗੀ ਹੋਈ ਸੀ। ਗੁਰੂ ਜੀ ਨੇ ਉਸ ਨੂੰ ਬੁਲਾਇਆ ਤੇ ਪੁੱਛਿਆ, ‘‘ਤੂੰ ਕੌਣ ਹਂੈ ਤੇ ਕੀ ਕਰ ਰਹੀ ਹੈਂ?’’ ਮੈਂ ਤਾਂ ਦੁਖਿਆਰੀ ਹਾਂ। ਮੈਂ ਆਪਣੀ ਧੀ ਨੂੰ ਮਾਰ ਬੈਠੀ ਹਾਂ ਜਿਸ ਦਾ ਪਾਪ ਬਖਸ਼ਾਣ ਆਈ ਹਾਂ, ਨਹੀਂ ਤਾਂ ਮੈਨੂੰ ਸੌ ਜਨਮ ਪਾਪ ਦੀ ਸਜ਼ਾ ਭੁਗਤਣੀ ਪਵੇਗੀ।’’
ਇਹ ਔਰਤ ਡੱਲੇ ਦੀ ਭੈਣ ਸੀ ਜਿਸ ਨੇ ਆਪਣੀ ਧੀ ਮਾਰਨ ਦਾ ਪਾਪ ਬਖਸ਼ਾਣ ਲਈ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਪਰ ਗੁਰੂ ਜੀ ਨੇ ਇਸ ਵਲ ਧਿਆਨ ਨਹੀਂ ਸੀ ਦਿੱਤਾ। ਹੁਣ ਮਿਹਰ ਦੀ ਨਜ਼ਰ ਹੋਈ ਤਾਂ ਗੁਰੂ ਜੀ ਨੇ ਕਿਹਾ ‘‘ਜਾਹ ਸਣ ਕਪੜੀਂ ਤਲਾਬ ਵਿਚ ਦੀ ਲੰਘ ਜਾ।’’ ਉਸ ਔਰਤ ਨੇ ਇਕ ਦਮ ਹੁਕਮ ਮੰਨਿਆ ਤੇ ਤਲਾਬ ਵਿਚ ਦੀ ਲੰਘਣ ਲੱਗੀ। ਜਦ ਪਾਣੀ ਨੱਕ ਤੱਕ ਪਹੁੰਚ ਗਿਆ ਤਾਂ ਗੁਰੂ ਜੀ ਨੇ ਉਸ ਨੂੰ ਬਾਹਰ ਬੁਲਾ ਲਿਆ ਤੇ ਕਿਹਾ ‘‘ਜਾਹ ਤੇਰੇ ਪਾਪ ਧੋਤੇ ਗਏ।’’
 
Dalvinder Singh Grewal

Writer
Historian
SPNer
Jan 3, 2010
2,414
447
81
ਗੁਰੂ ਗੋਬਿੰਦ ਸਿੰਘ ਜੀ ਦੀ ਦੱਖਣ ਯਾਤਰਾ-3

ਆਰਾਮ ਕਰਨ ਲੱਗੇ ਗੁਰੂ ਜੀ ਆਪਣੇ ਵਸਤਰ ਢਿੱਲੇ ਕਰ ਰਹੇ ਸਨ ਕਿ ਉਨ੍ਹਾਂ ਦੇ ਕਮਰਬੰਦ ਵਿਚੋਂ ਇਕ ਛੋਟਾ ਤਿੰਨ ਕੁ ਇੰਚ ਦਾ ਸੱਪ ਡਿਗਿਆ। ਸਿੱਖਾਂ ਨੇ ਇਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਇਹ ਜੰਡ ਦੇ ਦਰੱਖਤ ਵਿਚ ਜਾ ਵੜਿਆ। ਸਿੱਖਾਂ ਨੇ ਜਦ ਗੁਰੂ ਜੀ ਤੋਂ ਇਸ ਸੱਪ ਬਾਰੇ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ, ‘‘ਇਹ ਸੱਪ ਤਾਂ ਅਕਾਲ ਸੀ ਜਿਸ ਨੂੰ ਮਾਲਵੇ ਵਿਚੋਂ ਫੜਿਆ ਸੀ ਤੇ ਇਸ ਨੂੰ ਉਜੈਨ ਦੇ ਬੀਹੜਾਂ ਤੱਕ ਛੱਡਣਾ ਚਾਹੁੰਦਾ ਸੀ ਪਰ ਇਹ ਪਹਿਲਾਂ ਹੀ ਖਿਸਕ ਗਿਆ। ਕੀ ਨੇੜੇ ਕੋਈ ਪਿੱਪਲ ਦਾ ਦਰੱਖਤ ਵੀ ਹੈ?’’
ਸਿੱਖਾਂ ਨੇ ਪਿੱਪਲ ਦੀ ਬੜੀ ਭਾਲ ਕੀਤੀ ਆਖਰ ਉਨ੍ਹਾਂ ਨੂੰ ਉਸ ਥਾਂ ਜਿਥੇ ਸੱਪ ਵੜਿਆ ਸੀ ਜੰਡ ਵਿਚੋਂ ਦੀ ਇਕ ਛੋਟਾ ਕੁ ਪਿੱਪਲ ਨਜ਼ਰ ਆਇਆ। ਗੁਰੂ ਜੀ ਨੇ ਆਖਿਆ, ‘‘ਇਹ ਬ੍ਰਹਮਾ ਹੈ, ਪਿੱਪਲ ਦਾ ਰੁੱਖ ਨਹੀਂ ਕਿਉਂਕਿ ਪਿੱਪਲ ਬ੍ਰਹਮ ਦਾ ਸਰੂਪ ਹੋ ਨਿਬੜਿਆ ਹੈ ਤੇ ਇਸ ਵਿਚ ਬ੍ਰਹਮ ਦੀ ਸ਼ਕਤੀ ਹੈ। ਇਹ ਜੰਡ ਦੈਂਤ ਹੈ ਤੇ ਪਿੱਪਲ ਦੇਵਤਾ। ਦੇਵਤਾ ਦੈਂਤ ਤੇ ਕਾਬੂ ਪਾਏਗਾ, ਹੁਣ ਖਾਲਸਾ ਦੇਵਤਾ ਰੂਪ ਹੋ ਅਤਿਆਚਾਰੀ ਦੈਂਤਾਂ ਨਾਲ ਨਿਬੜੇਗਾ ਤੇ ਉਸ ਦਾ ਹਰ ਥਾਂ ਬੋਲ-ਬਾਲਾ ਹੋਵੇਗਾ।’’
ਇਸ ਪਿੱਛੋਂ ਦੋ ਭਰਾ ਦੌਲਤ ਰਾਮ ਤੇ ਫੱਤਾ ਗੁਰੂ ਜੀ ਦੇ ਦਰਸ਼ਨਾਂ ਲਈ ਆਏ। ਦੌਲਤ ਰਾਮ ਨੇ ਗੁਰੂ ਜੀ ਨੂੰ ਖੇਸ ਭੇਟ ਕੀਤਾ। ਗੁਰੂ ਜੀ ਨੇ ਉਚਾਰਿਆ, ‘ਜਿਸ ਦਾ ਖੇਸ, ਤਿਸ ਦਾ ਦੇਸ।’ ਤੁਹਾਡੀ ਉਲਾਦ ਏਥੇ ਪੰਜ ਪੀੜ੍ਹੀਆਂ ਤੱਕ ਰਾਜ ਭੋਗੇਗੀ, ਜਿਸ ਪਿੱਛੋਂ ਖਾਲਸੇ ਦਾ ਰਾਜ ਹੋਏਗਾ।’’ ਫਿਰ ਗੁਰੂ ਜੀ ਨੇ ਕੜਾਹ ਪ੍ਰਸ਼ਾਦ ਤਿਆਰ ਕਰਨ ਦਾ ਹੁਕਮ ਦਿੱਤਾ ਤੇ ਇਕ ਸਿੱਖ ਨੂੰ ਕਿਹਾ, ‘‘ਆਹ ਲਓ ਸਵਾ ਪੰਜ ਰੁਪੈ। ਚਵਾਨੀ ਬਾਣੀਏ ਨੂੰ ਉਸ ਦੇ ਮੁਨਾਫੇ ਦੀ, ਬਾਕੀ ਪੰਜ ਰੁਪਏ ਦਾ ਸੀਧਾ ਲੈ ਆਉਣਾ।’’ ਸਿੱਖ ਗਿਆ ਤੇ ਸੀਧਾ ਲੈ ਆਇਆ। ਬਾਣੀਏ ਨੇ ਸਵਾ ਰੁਪਏ ਦਾ ਮੁਨਾਫਾ ਲੈ ਕੇ ਸਿਰਫ ਚਾਰ ਰੁਪੈ ਦਾ ਸੀਧਾ ਹੀ ਦਿੱਤਾ। ਜਦ ਗੁਰੂ ਜੀ ਨੇ ਸੀਧਾ (ਪ੍ਰਸ਼ਾਦ ਦਾ ਸਮਾਨ) ਵੇਖਿਆ ਤਾਂ ਕਿਹਾ, ‘‘ਤੁਸੀਂ ਇਹ ਚਾਰ ਰੁਪੈ ਦਾ ਹੀ ਸੀਧਾ ਕਿਉਂ ਲਿਆਂਦੈ? ਬੁਲਾਓ ਬਾਣੀਏ ਨੂੰ।’’ ਬਾਣੀਏ ਨੂੰ ਬੁਲਾਇਆ ਤਾਂ ਉਸਨੇ ਕਿਹਾ ਕਿ ਉਸਨੇ ਚਾਰ ਆਨੇ ਮੁਨਾਫਾ ਰੱਖ ਕੇ ਪੰਜ ਰੁਪੈ ਦਾ ਸੀਧਾ ਦਿੱਤਾ ਹੈ।ਗੁਰੂ ਜੀ ਨੇ ਕਠੋਰ ਹੁੰਦਿਆਂ ਕਿਹਾ, ‘‘ਇਹ ਸੌਦਾ ਸਿਰਫ ਚਾਰ ਰੁਪੈ ਦਾ ਹੈ।’’ ਇਸ ਤੇ ਬਾਣੀਆ ਗੁਰੂ ਜੀ ਦੇ ਪੈਰੀਂ ਪੈ ਗਿਆ ਤੇ ਆਪਣੀ ਭੁੱਲ ਬਖਸ਼ਉਣ ਲਈ ਪ੍ਰੇਰਥਨਾ ਕੀਤੀ। ਵਾਧੂ ਪੈਸੇ ਵੀ ਮੋੜ ਦਿੱਤੇ। ਗੁਰੂ ਜੀ ਨੇ ਉਸ ਨੂੰ ਬਖਸ਼ ਦਿੱਤਾ।
ਏਨੇ ਨੂੰ ਇਕ ਬਜ਼ੁਰਗ ਔਰਤ ਗਵਾਲੀ ਨੇ ਗੁਰੂ ਜੀ ਨੂੰ ਦੁੱਧ ਦਾ ਕਟੋਰਾ ਭੇਟ ਕੀਤਾ। ਉਸਦੀ ਗੋਦ ਵਿਚ ਕੁੜੀ ਵੇਖਕੇ ਪੁੱਛਿਆ, ‘‘ਇਸ ਨਾਲ ਤੇਰਾ ਕੀ ਰਿਸ਼ਤਾ ਹੈ?’’ ‘‘ਇਹ ਮੇਰੀ ਧੀ ਹੈ।’’ ਉਸ ਔਰਤ ਨੇ ਕਿਹਾ। ‘‘ਤੇਰੀ ਧੀ ਦਾ ਪੁੱਤਰ ਮੇਰਾ ਬੜਾ ਬਹਾਦਰ ਸਿੱਖ ਹੋਏਗਾ ਤੇ ਅਜਿਹਾ ਜਰਨੈਲ ਹੋਏਗਾ ਕਿ ਉਸ ਅੱਗੇ ਕੋਈ ਦੁਸ਼ਮਣ ਰੁਕੇਗਾ ਨਹੀਂ।’’
ਦੂਸਰੇ ਦਿਨ ਗੁਰੂ ਜੀ ਨੇ ਅੱਗੇ ਚਾਲੇ ਪਾਏ ਤੇ ਬਾਕੀ ਸੰਗਤ ਵਾਪਸ ਪਰਤੀ।
ਇਹ ਦੋ ਵਰਨਣ ਥੋੜ੍ਹੇ ਭਿੰਨ ਹਨ ਜੋ ਸ਼ਾਇਦ ਸਮੇਂ ਤੇ ਕਹਿਣ-ਸੁਣਨ ਦੇ ਅੰਤਰ ਕਰਕੇ ਹਨ। ਗੁਰੂ ਜੀ ਦਾ ਸੁਹੇਵਾ ਪਹੁੰਚਣ ਦਾ ਪ੍ਰਮਾਣ ਦੋਨੋਂ ਗਾਥਾਵਾਂ ਵਿਚ ਹੈ ਤੇ ਕਾਫੀ ਹਿੱਸਾ ਮਿਲਦਾ ਜੁਲਦਾ ਹੈ। ਇਕ ਹੋਰ ਘਟਨਾ ਜੋ ਸਿੱਖ-ਇਤਿਹਾਸ ਸੁਹੇਵਾ ਤੇ ਉਪਰੋਕਤ ਗਾਥਾ ਨੂੰ ਜੋੜਦੀ ਹੈ ਉਹ ਹੈ ਸੰਮਤ 1843 ਬਿ. ਨੂੰ ਖਾਲਸਾ ਫੌਜਾਂ ਦਾ ਬੀਕਾਨੇਰ ਦੇ ਨਰੇਸ਼ ਰਾਜ ਸਿੰਘ ਦੀਆਂ ਫੌਜਾਂ ਨੂੰ ਹਰਾਉਣਾ ਜਿਸ ਬਾਰੇ ਸੁਹਾਵਾ ਦੇ ਜੋਗੀ ਮੱਠ ਵਿਚ ਦੇਵੀ ਮੰਦਰ ਦੇ ਸਭਾ ਮੰਡਪ ਦੀ ਕੰਧ ਤੇ ਮਾਰਵਾੜੀ ਭਾਸ਼ਾ ਵਿਚ ਇਉਂ ਲਿਖਿਆ ਹੋਇਆ ਮਿਲਦਾ ਹੈ। ‘‘ਬੀਕਾਨੇਰ ਕੋ ਰਾਜਾ ਰਾਜ ਸਿੰਘ ਮੁਹਤੈ ਕੋ ਨਾਮ ਬਖਤਾਬਰ ਸਿੰਘ ਖਾਲਸੇ ਆਯੋ ਛੈ ਨਹੁਰ ਲੁਟੀ ਛੈ ਫੌਜ ਭਜ ਗਈ ਛੈ ਸ੍ਰੀ ਸਾਹ ਲੁਟੀਜ ਗਈ ਛੈ।’’ ਇਸ ਤਰ੍ਹਾਂ ਨਾਲ ਗੁਰੂ ਜੀ ਦਾ ਬਚਨ ‘ਨਹੁਰ ਗੁਰੂ ਕੀ ਮੋਹਰ। ਸਿੰਘ ਆਵਹਿੰਗੇ ਜਬਿ ਲੂਟਹਿੰਗੇ’’, ਪੂਰਾ ਹੋਇਆ।
ਗੁਰੂ ਜੀ ਦਾ ਅਗਲਾ ਟਿਕਾਣਾ ਮਧੂਸਿੰਘਾਣੇ ਦਾ ਸੀ ਜੋ ਸੁਹਾਵੇ ਤੋਂ 18 ਮੀਲ ਤੇ ਹੈ। ਏਥੋਂ ਅਗਲਾ ਪੜਾਅ ਅਠਾਰਾਂ ਮੀਲ ਹੋਰ ਅੱਗੇ ਪੁਸ਼ਕਰ ਜਾ ਕੀਤਾ। ਪੁਸ਼ਕਰ ਅਜਮੇਰ ਤੋਂ ਸੱਤ ਮੀਲ ਦੂਰ ਇਕ ਪੁਰਾਤਨ ਹਿੰਦੂ ਤੀਰਥ ਹੈ, ਜਿਥੇ ਹਿੰਦੂ ਮਿਥਿਹਾਸ ਅਨੁਸਾਰ ਬ੍ਰਹਮਾ ਨੇ ਯੱਗ ਕਰਨਾ ਲੋਚਿਆ। ਬ੍ਰਹਮਾ ਜੀ ਦੇ ਹੱਥੋਂ ਕੰਵਲ ਫੁੱਲ ਪੁਸ਼ਕਰ ਨਾਂ ਦੀ ਥਾਂ ’ਤੇ ਡਿੱਗਿਆ ਜਿਤੇ ਬ੍ਰਹਮਾ ਨੇ ਯੱਗ ਕੀਤਾ। ਪੁਸ਼ਕਰ ਦਾ ਭਾਵ ਕੰਵਲ ਫੁੱਲ ਹੈ। ਏਸ ਥਾਂ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਪੰਜ ਸਥਾਨ ਹਨ ਜਿਨ੍ਹਾਂ ਵਿਚ ਗੁਰੂ ਘਾਟ, ਸੰਤਪੁਰ, ਪੰਚ ਕੁੰਡ ਤੇ ਬ੍ਰਹਮਦੇਵ ਗੁਫਾ ਤੋਂ ਇਲਾਵਾ ਉਹ ਗੁਰਦੁਵਾਰਾ ਵੀ ਹੈ ਜਿਥੇ ਗੁਰੂ ਜੀ ਨੇ ਪੰਡਤਾਂ ਤੇ ਯੋਗੀਆਂ ਨਾਲ ਬਚਨ ਬਿਲਾਸ ਕੀਤੇ। ਗੁਰੂ ਘਾਟ ਦਾ ਨਾਂ ਗਊਘਾਟ, ਫਿਰ ਗੌਰੀ ਘਾਟ ਤੇ ਹੁਣ ਗੋਬਿੰਦ ਘਾਟ ਮਸ਼ਹੂਰ ਹੈ, ਜਿਥੇ ਗੁਰੂ ਗੋਬਿੰਦ ਸਿੰਘ ਜੀ ਪਹੁੰਚੇ। ਅੱਜ ਕੱਲ੍ਹ ਗੋਬਿੰਦ ਘਾਟ ਦਾ ਨਾਂ ਬਦਲ ਕੇ ਗਾਂਧੀ ਘਾਟ ਰੱਖ ਦਿੱਤਾ ਗਿਆ ਹੈ।
ਪੁਸ਼ਕਰ ਤੀਰਥ ਤੋਂ ਅਗਲਾ ਟਿਕਾਣਾ ਚੁਰੂ ਕੀਤਾ ਜਿਥੋਂ ਅੱਗੇ ਨਰਾਇਣ ਪਹੁੰਚੇ। ਨਰਾਇਣ ਪੁੱਜਕੇ ਆਪ ਜੀ ਨੇ ਦਾਦੂ ਦੇ ਡੇਰੇ ਜਾ ਕੇ ਦਾਦੂ ਦੀ ਕਬਰ ਨੂੰ ਤੀਰ ਆਪਣੇ ਮੱਥੇ ਨਾਲ ਲਾ ਕੇ ਪ੍ਰਣਾਮ ਕੀਤਾ। ਦਾਦੂ ਭਗਤ (ਅਹਿਮਦਾਬਾਦ ਗੁਜਰਾਤ) ਇਕ ਪੇਂਜੇ ਦੇ ਘਰ ਜਨਮਿਆ ਸੀ ਤੇ ਇਸ ਦਾ ਸਵਰਗਵਾਸ ਨਰਾਇਣ (ਰਿਆਸਤ ਜੈਪੁਰ- ਹੁਣ ਰਾਜਸਥਾਨ) ਵਿਖੇ ਹੋਇਆ ਜਿਸ ਦੀ ਕਬਰ ਤੇ ਗੁਰੂ ਜੀ ਪਹੁੰਚੇ। ਖਾਲਸੇ ਨੇ ਗੁਰੂ ਜੀ ਨੂੰ ਉਨ੍ਹਾਂ ਦੇ ਸ਼ਬਦ ‘ਗੋਰ ਮੜੀ ਮੱਠ ਭੂਲ ਨਾ ਮਾਨੋ’’ ਯਾਦ ਕਰਵਾਕੇ ਗੁਰੂ ਜੀ ਨੂੰ ਇਸ ਗਲਤੀ ਉੱਤੇ ਪੰਜ ਹਜ਼ਾਰ ਰੁਪੈ ਜੁਰਮਾਨਾ ਲਾ ਦਿੱਤਾ। ਗੁਰੂ ਜੀ ਨੇ ਖਾਲਸੇ ਦੀ ਬੜੀ ਉਸਤਤ ਕੀਤੀ ਤੇ ਜੁਰਮਾਨਾ ਦੇਣਾ ਖਿੜੇ-ਮੱਥੇ ਪਰਵਾਨ ਕੀਤਾ। ਕੁਝ ਸਿੱਖਾਂ ਨੇ ਇਹ ਕਹਿ ਕੇ ਵਿਰੋਧ ਕੀਤਾ ਕਿ 5000 ਰੁਪੈ ਤਾਂ ਬਹੁਤ ਵੱਡਾ ਜੁਰਮਾਨਾ ਹੈ ਤੇ 500 ਰੁਪੈ ਭਰਨ ਲਈ ਜ਼ੋਰ ਦਿੱਤਾ। ਆਖਰ 125/- ਜੁਰਮਾਨਾ ਭਰਮ ਦਾ ਅਖਰੀ ਫੈਸਲਾ ਹੋਇਆ ਜਿਸ ਦੀ ਵਰਤੋਂ ਲੰਗਰ ਦੇ ਤੰਬੂ ਖਰੀਦਣ ਲਈ ਹੋਈ।
ਇਸ ਡੇਰੇ ਦੇ ਸਾਧੂ ਗੁਰੂ ਜੀ ਦੇ ਮੁਗ਼ਲਾਂ ਨਾਲ ਹੋਏ ਯੁੱਧਾਂ ਦੀ ਗਾਥਾ ਤੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਹੋਣ ਬਾਰੇ ਜਾਣ ਚੁੱਕੇ ਸਨ ਸੋ ਸ਼ਰਧਾ ਨਾਲ ਮਿਠਾਈ ਲੈ ਕੇ ਗੁਰ ੂਜੀ ਦੀ ਸੇਵਾ ਵਿਚ ਪਹੁੰਚੇ। ਗੁਰੂ ਜੀ ਨੇ ਸਾਧੂਆਂ ਨੂੰ ਦਾਦੂ ਜੀ ਦੇ ਬਚਨ ਸੁਨਾਣ ਲਈ ਕਿਹਾ ਤਾਂ ਉਨ੍ਹਾਂ ਨੇ ਦਾਦੂ ਭਗਤ ਦੇ ਹੇਠ ਲਿਖੇ ਸ਼ਬਦ ਸੁਣਾਏ :
‘‘ਦਾਦੂ ਦਾਵਾ ਦੂਰ ਕਰਿ, ਬਿਨ ਦਾਵੇ ਦਿਨ ਕੱਟ।
ਕੇਤੀ ਸੌਦਾ ਕਰ ਗਈ ਇਤ ਪਸਾਰੀ ਦੇ ਹੱਟ।
ਦਾਦੂ ਸਮਾਂ ਬਿਚਾਰ ਕੈ ਕਲਿਕਾ ਲੀਜੇ ਨਾਇ।
ਜੇ ਕੋ ਮਾਰੈ ਢੀਮ ਈਟ ਲੀਜੈ ਸੀਸ ਚੜਾਇ।’’

ਅਖੀਰਲੇ ਸਲੋਕ ਨੂੰ ਵਿਚਾਰ ਕੇ ਗੁਰੂ ਜੀ ਨੇ ਉਨ੍ਹਾਂ ਨੂੰ ਦੇਸ਼ ਦੇ ਹਾਲਾਤ ਬਾਰੇ ਪੂਰੀ ਜਾਣਕਾਰੀ ਦੇ ਕੇ ਕਿਹਾ ਕਿ ਹੁਣ ਤੋਂ ਇਹ ਸਲੋਕ ਇਸ ਤਰ੍ਹਾਂ ਗਾਉਣ:
‘‘ਦਾਦੂ ਸਮਾਂ ਬਿਚਾਰ ਕੈ ਕਲਿਕਾ ਲੀਜੈ ਨਾਇ।
ਜੇ ਕੋ ਮਾਰੈ ਈਟ ਢੀਮ ਪਾਥਰ ਹਕੈ ਰਿਸਾਇ।।’’

ਇਸ ਤਰ੍ਹਾਂ ਬੜੇ ਬਚਨ ਬਿਲਾਸ ਹੋਣ ਪਿੱਛੋਂ ਸਾਧੂ ਬੜੇ ਪ੍ਰਭਾਵਿਤ ਹੋ ਕੇ ਪਰਤੇ।
ਇਸ ਬਚਨ ਬਿਲਾਸ ਤੋਂ ਪਿੱਛੋਂ ਗੁਰੂ ਜੀ ਪਾਸ ਮਿਠਾਈ ਆਦਿ ਲੈ ਕੇ ਸਾਧੂ ਜੈਤ ਆਪਣੇ ਚੇਲਿਆਂ ਨਾਲ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਤੇ ਗੁਰੂ ਜੀ ਨਾਲ ਬਚਨ ਬਿਲਾਸ ਕੀਤੇ। ਉਹ ਸਭ ਗੁਰੂ ਦੇ ਲੰਗਰ ਤੋਂ ਪ੍ਰਸ਼ਾਦੇ ਛੱਕ ਕੇ ਬੜੇ ਨਿਹਾਲ ਹੋਏ। ਸਾਧੂ ਆਪਣੇ ਨਾਲ ਲੰਗਰ ਲਈ ਰਸਦ ਵੀ ਲੈ ਕੇ ਆਏ ਸਨ। ਗੁਰੂ ਜੀ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਗੁਰੂ ਜੀ ਦੇ ਬਾਜਾਂ ਲਈ ਮਾਸ ਵੀ ਲਿਆਉਣਾ ਚਾਹੀਦਾ ਸੀ। ਸਾਧੂਆਂ ਨੇ ਬਿਨੈ ਕੀਤੀ ਕਿ ਉਹ ਬਾਜਾਂ ਨੂੰ ਦਾਣੇ ਪਾ ਦੇਣਗੇ। ਬਾਜਾਂ ਨੇ ਸਾਧੂਆਂ ਦੀ ਜਵਾਰ ਖ਼ੁਸ਼ ਹੋ ਕੇ ਖਾਧੀ।​
 
Dalvinder Singh Grewal

Writer
Historian
SPNer
Jan 3, 2010
2,414
447
81
ਗੁਰੂ ਗੋਬਿੰਦ ਸਿੰਘ ਜੀ ਦੀ ਦੱਖਣ ਯਾਤਰਾ-4

ਨਰਾਇਣਾ ਤੋਂ ਅੱਗੇ 25 ਕੋਹ ਚੱਲਕੇ ਗੁਰੂ ਜੀ ਲਾਲੀ ਰੁਕੇ ਤੇ ਉਸ ਤੋਂ ਅਗਲਾ ਪੜਾਅ ਹੋਰ 25 ਕੋਹ ਅੱਗੇ ਮਘਰੌਦਾ ਜਾ ਕੀਤਾ। ਮਘਰੌਦਾ ਤੋਂ ਅਗਲਾ ਕੈਂਪ ਹੋਰ 25 ਕੋਹ ਚੱਲਕੇ ਕਲਾਇਤ ਨਾਂ ਦੀ ਥਾਂ ਤੇ ਕੀਤਾ। ਕਲਾਇਤ ਦੀ ਥਾਂ ਤੇ ਔਰੰਗਜ਼ੇਬ ਨੇ ਜਦ ਗੁਰੂ ਜੀ ਦਾ ਪੱਤਰ ਪੜ੍ਹਿਆ ਤਾਂ ਉਸ ’ਤੇ ਬੜਾ ਡੂੰਘਾ ਅਸਰ ਹੋਇਆ ਸੀ ਤੇ ਉਸ ਨੇ ਮੁਲਾਕਾਤ ਲਈ ਵਿਸ਼ੇਸ਼ ਹਰਕਾਰੇ ਮੁਹੰਮਦ ਬੇਗ਼ ਗੁਰਜ ਬਰਦਾਰ ਅਤੇ ਸ਼ੇਖ ਯਾਰ ਮੁਹੰਮਦ ਮਨਸਬਦਾਰ ਰਾਹੀਂ ਲਾਹੌਰ ਦੇ ਨਾਇਬ ਸੂਬੇਦਾਰ ਵਿਜ਼ਾਰਤ ਪਨਾਹ ਮੁਨਾਇਮ ਖਾਨ ਨੂੰ ਹੁਕਮ ਦਿੱਤਾ ਹੈ ਕਿ ਉਹ ਗੁਰੂ ਜੀ ਨੂੰ ਰਾਜ਼ੀ ਕਰਕੇ ਸਫਰ ਖਰਚ ਦੇ ਕੇ ਪੂਰੀ ਪੂਰੀ ਹਿਫਾਜ਼ਤ ਨਾਲ ਉਸ ਕੋਲ ਦੱਖਣ ਵਿਚ ਮੁਲਾਕਾਤ ਲਈ ਭੇਜੇ। ਇਹ ਸਮਾਚਾਰ ਸੁਣਕੇ ਗੁਰੂ ਜੀ ਨੂੰ ਹੁਣ ਯਕੀਨ ਹੋ ਗਿਆ ਕਿ ਬਾਦਸ਼ਾਹ ਸੱਚੇ ਦਿਲੋਂ ਸਾਰੇ ਮਾਮਲੇ ਨੂੰ ਨਜਿੱਠਣਾ ਚਾਹੁੰਦਾ ਹੈ। ਗੁਰੂ ਜੀ ਨੇ ਨਾਇਬ ਸੂਬੇਦਾਰ ਵਿਜ਼ਾਰਤ ਪਨਾਹ ਮੁਨਾਇਮ ਖਾਨ ਵਲੋਂ ਭੇਜੇ ਹਰਕਾਰਿਆਂ ਦਾ ਇੰਤਜ਼ਾਰ ਏਥੇ ਹੀ ਦਸ ਦਿਨ ਰੁੱਕ ਕੇ ਕੀਤਾ।
ਪਰ ਸੁਨੇਹਾ ਨਾ ਮਿਲਣ ਤੇ ਗੁਰੂ ਜੀ ਅੱਗੇ ਵਧੇ ਤੇ ਅਗਲਾ ਪੜਾਅ ਜੱਸੀ ਜਾ ਕੀਤਾ। ਏਥੇ ਗੁਰੂ ਜੀ ਆਪਣੇ ਸੇਵਕਾਂ ਸਮੇਤ ਵੱਡੀ ਝੀਲ ਵਿਚੋਂ ਦੀ ਨਿਕਲ ਕੇ ਅਗਲੇ ਪਾਰ ਜਾ ਨਿਕਲੇ। ਗੁਰੂ ਜੀ ਦਾ ਘੋੜਾ ਜੋ ਕਾਲਾ ਸੀ, ਝੀਲ ਵਿਚ ਦੀ ਨਿਕਲਣ ਸਮੇਂ ਸਫੈਦ ਹੋ ਗਿਆ, ਸਿਰਫ ਸਿਰ ਹੀ ਕਾਲਾ ਰਿਹਾ। ਗੁਰੂ ਜੀ ਦਾ ਬਾਣਾ ਵੀ ਸਫੈਦ ਹੋ ਗਿਆ ਸਿਰਫ ਦਸਤਾਰ ਹੀ ਅਸਲੀ ਰੰਗ ਵਿਚ ਰਹੀ। ਗੁਰੂ ਜੀ ਨੇ ਅਗਲੇ ਪਾਰ ਜਾ ਕੇ ਬਸਤਰ ਬਦਲੇ। ਸਿੱਖਾਂ ਨੇ ਅਸਚਰਜਨਕ ਹੋ ਇਸ ਘਟਨਾ ਬਾਰੇ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ, ‘‘ਇਹ ਪਵਿੱਤਰ ਇਸ਼ਨਾਨ-ਸਥਾਨ ਹੈ ਤੇ ਇਹ ਸ਼ੁਭ ਘੜੀ ਹੈ ਸ੍ਰੀ ਰਾਮ ਚੰਦਰ ਜੀ ਜਦ ਆਪਣੇ ਪੁੱਤਰਾਂ ਲਵ ਤੇ ਕੁਸ਼ ਨਾਲ ਯੁੱਧ ਕਰਨ ਪਿੱਛੋਂ ਰਾਮ ਤੀਰਥ (ਅੰਮ੍ਰਿਤਸਰ) ਤੋਂ ਵਾਪਿਸ ਹੋਏ ਤਾਂ ਏਥੇ ਠਹਿਰੇ। ਭਗਤ ਰਾਮਾਨੰਦ ਨੇ ਏਥੇ ਤਪੱਸਿਆ ਕੀਤੀ ਸੀ। ਅੱਜ ਦਾ ਵੇਲਾ ਅਵਿਜਿਤ ਨਖਸ਼ਤਰ ਦਾ ਹੈ। ਇਸ ਵੇਲੇ ਇਸ ਝੀਲ ਦਾ ਜਲ ਸਾਰੇ ਪਾਪ ਧੋ ਦਿੰਦਾ ਹੈ। ਘੋੜੇ ਦਾ ਕਾਲਾ ਸਿਰ ਦਸਦਾ ਹੈ ਕਿ ਘੋੜਾ ਪੂਰਾ ਕਾਲਾ ਸੀ ਉਹ ਚਿੱਟਾ ਉਦੋਂ ਹੋਇਆ ਜਦੋਂ ਅਸੀਂ ਦੱਖਣ ਯਾਤਰਾ ਤੇ ਸੀ। ਸਿੱਖ ਵੀ ਹੁਣ ਇਹੋ ਕਹਿਣਗੇ ਕਿ ਗੁਰੂ ਜੀ ਦਾ ਘੋੜਾ ਕਾਲਿਉਂ ਧੌਲਾ ਹੋ ਗਿਆ ਜਦ ਗੁਰੂ ਜੀ ਦੱਖਣ ਵੱਲ ਚੱਲੇ। ਮੇਰੀ ਨੀਲੀ ਦਸਤਾਰ ਤੇ ਚਿੱਟੇ ਬਸਤਰਾਂ ਦਾ ਮਤਲਬ ਮੇਰੇ ਨਿਹੰਗ ਸਿੰਘਾਂ ਨੇ ਇਹੋ ਬਾਣਾ ਪਹਿਨਣਾ ਹੋਏਗਾ।’’
ਰਾਮਾ ਨੰਦ ਬਾਰੇ ਸ਼ੱਕ ਜ਼ਾਹਿਰ ਕਰਦੇ ਹੋਏ ਸਿੱਖਾਂ ਆਖਿਆ ਕਿ ਰਾਮਾ ਨੰਦ ਤਾਂ ਕਾਸ਼ੀ ਜਨਮਿਆ ਸੀ। ਗੁਰੂ ਜੀ ਨੇ ਸਮਝਾਇਆ ਕਿ ਰਾਮਾਨੰਦ ਦੋ ਹੋਏ ਨੇ। ਕਾਸ਼ੀ ਵਾਲੇ ਰਾਮਾਨੰਦ ਭਗਤਾਂ ਦੇ ਮੁੱਖ ਸਨ, ਦੂਸਰਾ ਨਾਰਦ ਦਾ ਭਗਤ ਸੀ। ਇਸ ਨੂੰ ਪਹਿਲਾਂ ਆਲੀ ਕਹਿੰਦੇ ਸਨ ਤੇ ਪਸੂ ਚਰਾਇਆ ਕਰਦਾ ਸੀ। ਇਹ ਬਠਿੰਡੇ ਤੇ ਰਾਮਾਵਾਲ ਵਿਚਲੇ ਕਿਸੇ ਪਿੰਡ ਵਿਚ ਰਹਿੰਦਾ ਸੀ ਜੋ ਹੁਣ ਢਹਿ ਢੇਰੀ ਹੋ ਗਿਆ ਹੈ। ਗਊਆਂ ਚਰਾਉਾਂਦੇ ਨੂੰ ਨਾਰਦ ਮਿਲਿਆ ਜਿਸ ਨੇ ਰਾਮਾਨੰਦ ਨੂੰ ਭਗਤੀ ਮਾਰਗ ਸਮਝਾਇਆ। ਉਸਦੇ ਸਿਰ ’ਤੇ ਹੱਥ ਰੱਖ ਕੇ ਗਿਆਨ ਪ੍ਰਾਪਤੀ ਦੇ ਕੇ ਸੱਚ-ਝੂਠ ਨਿਤਾਰਨ ਦੇ ਸਾਧਨ ਦੱਸਦਿਆਂ ਕਿਹਾ, ਜੋ ਤੈਨੂੰ ਆਲੀ ਕਹੇਗਾ, ਨਾਸ ਹੋਵੇਗਾ ਪਰ ਜੋ ਤੈਨੂੰ ਰਾਮਾ ਨੰਦ ਆਖੇਗਾ ਆਨੰਦ ਪ੍ਰਾਪਤ ਕਰੇਗਾ।’’ ਉਸ ਦੀਆਂ ਗਾਵਾਂ ਤਾਂ ਪਿੰਡ ਪਰਤ ਗਈਆਂ ਪਰ ਉਹ ਏਥੇ ਸਵਾਇਤਸਰ ਆ ਕੇ ਤਪੱਸਿਆ ਵਿਚ ਜੁਟ ਗਿਆ। ਏਥੇ ਹੀ ਉਸਦੀ ਸਮਾਧੀ ਹੈ।
ਸਿੱਖਾਂ ਪੁੱਛਿਆ, ‘‘ਏਥੇ ਇਸ਼ਨਾਨ ਦਾ ਸਭ ਤੋਂ ਚੰਗਾ ਤਰੀਕਾ ਕਿਹੜਾ ਹੈ?’’ ‘‘ਜਦ ਸੂਰਜ ਦਸਵੀਂ ਰਾਸ਼ੀ ਵਿਚ ਹੋਵੇ ਉਸ ਵੇਲੇ ਏਥੇ ਇਸ਼ਨਾਨ ਕਰਨਾ ਸਭ ਤੋਂ ਚੰਗਾ ਹੈ।’’ ਗੁਰੂ ਜੀ ਨੇ ਦੱਸਿਆ, ‘‘ਸ੍ਰੀ ਰਾਮ ਚੰਦਰ ਜੀ ਨੇ ਸਵਾਇਤਸਰ ਦੇ ਉਸ ਫੁੱਲੇ ਦਰੱਖਤਾਂ ਦੇ ਝੁੰਡ ਥੱਲੇ ਡੇਰਾ ਲਾਇਆ ਸੀ ਜਿਸ ਬਾਰੇ ਮਾਲਵੇ ਦੇ ਸਾਰੇ ਲੋਕ ਜਾਣਦੇ ਹਨ।’’
ਵਾਰਤਾਲਾਪ ਚੱਲ ਹੀ ਰਹੇ ਸਨ ਕਿ ਫੁੱਲੂ ਦੀ ਦਿਸ਼ਾ ਤੋਂ ਧੂੜ ਉਡਦੀ ਨਜ਼ਰ ਆਈ। ਕੁਝ ਸਿੱਖਾਂ ਸੋਚਿਆ ਕਿ ਮੁਸਮਲਾਨ ਆ ਰਹੇ ਹਨ, ਪਰ ਗੁਰੂ ਜੀ ਨੇ ਕਿਹਾ, ‘‘ਆਪਣੇ ਹੀ ਸੇਵਕ ਹੋਣਗੇ ਜੋ ਮਿਲਣ ਆ ਰਹੇ ਨੇ।’’ ਕੁਝ ਸਿੱਖਾਂ ਨੂੰ ਦੇਖਣ ਲਈ ਭੇਜਿਆ ਗਿਆ ਜਿਨ੍ਹਾਂ ਤੋਂ ਪਤਾ ਲੱਗਿਆ ਕਿ ਲੁਬਾਣੇ ਸਿੱਖ ਗੁਰੂ ਜੀ ਦੀ ਦਰਸ਼ਨਾਂ ਲਈ ਆ ਰਹੇ ਹਨ। ਲੁਬਾਣੇ ਸਿੱਖ ਆਪਣਾ ਦਸਵੰਧ ਹਮੇਸ਼ਾ ਗੁਰੂ ਜੀ ਕਿਆਂ ਨੂੰ ਦਿੰਦੇ ਰਹਿੰਦੇ ਸਨ ਤੇ ਇਹ ਵੀ ਉਸੇ ਦਾ ਹਿੱਸਾ ਸੀ।
ਦੋ ਕੰਨਪਟੇ ਜੋਗੀ ਗੁਰੂ ਜੀ ਨੂੰ ਝੀਲ ਦੇ ਪੱਛਮੀ ਕੰਢੇ ਤੇ ਮਿਲੇ ਤੇ ਪ੍ਰਣਾਮ ਕੀਤੀ। ਗੁਰੂ ਜੀ ਨੇ ਵੀ ਉਨ੍ਹਾਂ ਦਾ ਆਦਰ ਕੀਤਾ। ਗੁਰੂ ਜੀ ਨੇ ਪਹਿਲਾਂ ਕਿ ਉਂਗਲ, ਫਿਰ ਦੋ ਤੇ ਹੌਲੀ ਹੌਲੀ ਆਪਣੀ ਛਾਤੀ ਤੇ ਪੂਰਾ ਪੰਜਾ ਖੋਲ੍ਹ ਲਿਆ। ਜੋਗੀਆਂ ਦੀ ਤਸੱਲੀ ਹੋਈ। ਸਿੱਖਾਂ ਨੇ ਗੁਰੂ ਜੀ ਦਾ ਕੰਨਪਟੇ ਜੋਗੀਆਂ ਨਾਲ ਇਸ ਤਰ੍ਹਾਂ ਦਾ ਵਾਰਤਾਲਾਪ ਕਰਨ ਦਾ ਵਿਰੋਧ ਕਰਦਿਆਂ ਕਿਹਾ ਕਿ ਗੁਰੂ ਜੀ ਨੂੰ ਇਹ ਨਹੀਂ ਸੀ ਕਰਨਾ ਚਾਹੀਦਾ। ਗੁਰੂ ਜੀ ਨੇ ਕਿਹਾ, ‘‘ਇਹ ਗੋਪੀ ਚੰਦ ਤੇ ਭਰਥਰੀ ਹਨ। ਭਾਵ ਇਨ੍ਹਾਂ ਦੇ ਚੇਲੇ ਹਨ। ਕਿਉਂਕਿ ਕੰਨਪਟੇ ਜੋਗੀ ਆਪਣਾ ਨਾਂ ਆਪਣੇ ਗੁਰੂਆਂ ਦੇ ਨਾਂ ਤੇ ਰੱਖਦੇ ਹਨ।
‘‘ਇਹ ਲਾਲ ਬਾਜ਼ਾਰ ਦਿੱਲੀ ਰਹਿੰਦੇ ਹਨ।’’ ਗੁਰੂ ਜੀ ਨੇ ਦੱਸਿਆ।
‘‘ਤੁਹਾਡਾ ਇਨ੍ਹਾਂ ਇਸ਼ਾਰਿਆਂ ਦਾ ਕੀ ਮਤਲਬ ਸੀ?’’ ਸਿੱਖਾਂ ਪੁੱਛਿਆ।
‘‘ਜੋਗੀਆਂ ਨੇ ਇਹ ਸਮਝਾਇਆ ਸੀ ਕਿ ਅਜੋਕੇ ਯੁੱਗ ਵਿਚ ਰਿਸ਼ੀਆਂ ਮੁਨੀਆਂ ਤੇ ਸਿੱਧਾਂ ਨੇ ਦੁਨੀਆਂ ਛੱਡ ਦਿੱਤੀ ਹੈ ਜਿਸ ਸਦਕਾ ਕਸ਼ਟ ਵਿਚ ਹੈ ਤੇ ਪੁੱਛਿਆ ਕਿ ਇਸ ਯੁੱਗ ਦੀ ਦਲ-ਮਲੀ ਨੂੰ ਤੁਸੀਂ ਕਿਵੇਂ ਨਿਪਟੋਗੇ?’’ ਮੈਂ ਉਨ੍ਹਾਂ ਨੂੰ ਸਮਝਾਇਆ ਅਤੇ ਇਕ ਉਂਗਲ ਵਿਖਾਕੇ ਦੱਸਿਆ ਕਿ ਸਭ ਤੋਂ ਪਹਿਲਾਂ ਮੈਂ ਆਪਣਾ ਇਕ ਸਿੱਖ ਬਣਾਵਾਂਗਾ ਤੇ ਫਿਰ ਬਾਕੀਆਂ ਨੂੰ ਸਿੱਖ ਬਣਾਉਂਦਾ ਜਾਵਾਂਗਾ। ਜਦ ਜੋਗੀਆਂ ਨੇ ਸ਼ੰਕਾ ਪ੍ਰਗਟ ਕੀਤੀ ਕਿ ਸਿੱਖਾਂ ਵਿਚ ਇਤਨੀ ਸੁੱਚਤਾ ਤੇ ਉੱਚ ਆਚਰਣ ਕਿਵੇਂ ਹੋ ਸਕਦਾ ਹੈ ਜੋ ਗੁਰੂ ਵਿਚ ਹੈ?’’ ਤਾਂ ਮੈਂ ਦੂਜੀ ਉਂਗਲ ਖੜ੍ਹੀ ਕੀਤੀ ਤੇ ਫਿਰ ਜਦ ਜੋਗੀਆਂ ਨੂੰ ਫਿਰ ਤਸੱਲੀ ਨਾ ਹੋਈ ਤਾਂ ਮੈਂ ਸਾਰੀਆਂ ਉਂਗਲਾਂ ਵਿਖਾ ਦਿੱਤੀਆਂ। ਉਨ੍ਹਾਂ ਨੂੰ ਹਾਲੇ ਵੀ ਸ਼ੱਕ ਸੀ ਉਹ ਸੋਚਦੇ ਸਨ ਕਿ ਵਕਤ ਬੜਾ ਮੁਸ਼ਕਲ ਹੈ ਪੰਜ ਸਿੱਖਾਂ ਨੂੰ ਸੱਚੇ ਰਾਹ ਦੇ ਪਾ ਕੇ ਗੁਜ਼ਾਰਾ ਨਹੀਂ ਹੋਣ ਲੱਗਾ। ਤਾਂ ਮੈਂ ਆਪਣੀ ਖੁੱਲ੍ਹੀ ਹਥੇਲੀ ਆਪਣੀ ਛਾਤੀ ਤੇ ਰੱਖ ਦਿੱਤੀ ਤੇ ਕਿਹਾ ਕਿ ਜੋ ਇਨ੍ਹਾਂ ਪੰਜਾਂ ਸਿੱਖਾਂ ਦਾ ਹੁਕਮ ਮੰਨੇਗਾ ਮੈਂ ਉਨ੍ਹਾਂ ਦੀ ਪਿੱਠ ਤੇ ਹੱਥ ਰੱਖਾਂਗਾ। ਫਿਰ ਡਰਨ ਵਾਲੀ ਕੋਈ ਗੱਲ ਨਹੀਂ। ਸਿੱਖ ਇਹ ਸਭ ਸਮਝਕੇ ਬੜੇ ਪ੍ਰਸੰਨ ਹੋਏ।
ਗੁਰੂ ਜੀ ਨੇ ਜੱਸੀ ਵਿਖੇ ਵੀ 10 ਕੁ ਦਿਨ ਟਿਕਾਣਾ ਕੀਤਾ। ਪਿੰਡ ਦੇ ਲੋਕਾਂ ਨੇ ਗੁਰੂ ਜੀ ਦੀ ਬੜੀ ਸੇਵਾ ਕੀਤੀ। ਉਨ੍ਹਾਂ ਦੇ ਏਥੇ ਰਹਿਣ ਦਾ ਠੀਕ ਸਮਾਂ ਨੌਂ ਦਿਨ, ਨੌਂ ਘੜੀਆਂ ਤੇ ਨੌਂ ਪਲ ਦੱਸੀਦਾ ਹੈ। ਜਦ ਗੁਰੂ ਜੀ ਅੱਗੇ ਚੱਲਣ ਲੱਗੇ ਤਾਂ ਪਿੰਡ ਦੇ ਲੋਕਾਂ ਨੇ ਗੁਰੂ ਜੀ ਨੂੰ ਬੜੀਆਂ ਭੇਟਾਵਾਂ ਦਿੱਤੀਆਂ।
ਗੁਰੂ ਜੀ ਦਾ ਅਗਲਾ ਪੜਾਅ ਸ਼ਹਿਰ ਬਘੌਰ ਦਾ ਸੀ। ਬਘੌਰ ਉਸ ਵਕਤ ਦੀ ਉਦੇਪੁਰ ਰਿਆਸਤ (ਹੁਣ ਰਾਜਸਥਾਨ) ਵਿਚ ਵਾਕਿਆ ਤੇ ਉਦੈਪੁਰ ਤੋਂ ਉਤਰ-ਪੂਰਬ ਵੱਲ 70 ਮੀਲ ਦੀ ਵਿੱਥ ਤੇ ਬਨਾਸ ਦਰਿਆ ਦੀ ਕਿ ਛੋਟੀ ਨਦੀ ਦੇ ਕੰਢੇ ਤੇ ਆਬਾਦ ਸੀ। ਇਥੇ ਪਹੁੰਚ ਕੇ ਗੁਰੂ ਸਾਹਿਬ ਨੂੰ ਖਬਰ ਮਿਲੀ ਕਿ ਔਰੰਗਜ਼ੇਬ 20 ਫਰਵਰੀ 1707 ਈ. ਨੂੰ ਪਰਲੋਕ ਸਿਧਾਰ ਗਿਆ ਹੈ। (ਅਹਿਮਦਨਗਰ-28 ਜੀਕਦਾ 1118 ਹਿਜਰੀ) ਬਘੌਰ ਤੋਂ ਅੱਗੇ ਜਾਣ ਦਾ ਇਰਾਦਾ ਛੱਡ ਸਾਰੇ ਕਾਫਲੇ ਨੇ ਏਥੇ ਹੀ ਡੇਰਾ ਪਾ ਦਿੱਤਾ ਅਤੇ ਅਗਲੇ ਹਾਲਾਤ ਜਾਨਣ ਲਈ ਉਡੀਕ ਹੋਣ ਲੱਗੀ। ਬਘੌਰ ਦੇ ਲੋਕਾਂ ਲਈ ਗੁਰੂ ਜੀ ਦੇ ਤਿੰਨ ਸੌ ਕਰੀਬ ਘੋੜਸਵਾਰ ਤੇ ਹੋਰ ਪੈਦਲ ਸਵਾਰਾਂ ਲਈ ਖਾਣਾ ਦਾਣਾ ਕਾਫੀ ਵੱਡਾ ਕੰਮ ਸੀ ਭਾਵੇਂ ਕਿ ਗੁਰੂ ਜੀ ਕੋਲ ਸਿੱਖ ਰਸਦ ਪਹੁੰਚਾਉਣ ਆਏ ਸਨ।
ਘੋੜਿਆਂ ਦਾ ਕੁਛ ਪੈਲੀਆਂ ਦਾ ਨੁਕਸਾਨ ਕਰਨਾ ਵੀ ਸੁਭਾਵਕ ਸੀ। ਗੁਰੂ ਜੀ ਮੁਆਵਜ਼ਾ ਖੁੱਲ੍ਹਕੇ ਦਿੰਦੇ, ਪਰ ਸਥਾਨਕ ਲੋਕਾਂ ਦੀ ਨਾਰਾਜ਼ਗੀ ਵਧਦੀ ਗਈ ਜਿਸਨੂੰ ਕੁਛ ਆਗੂਆਂ ਨੇ ਭੜਕਾਇਆ, ਜਿਸ ਕਰਕੇ ਬਘੌਰ ਦੇ ਸਥਾਨਕ ਰਜਵਾੜੇ ਨੇ ਸਿੱਖਾਂ ਵਿਰੁੱਧ ਯੁੱਧ ਛੇੜ ਦਿੱਤਾ। ਇਸ ਯੁੱਧ ਦਾ ਵਰਨਣ ਕਵੀ ਸੈਨਪਤਿ ਨੇ ਸ੍ਰੀ ਗੁਰ ਸੋਭਾ ਵਿਚ ਬੜੇ ਕਾਵਿਕ ਢੰਗ ਨਾਲ ਕੀਤਾ ਹੈ। ਇਸੇ ਯੁੱਧ ਨੂੰ ਸ੍ਰੀ ਗੁਰ ਪ੍ਰਤਾਪ ਗ੍ਰੰਥ, ਪੰਥ ਪ੍ਰਕਾਸ਼ ਆਦਿ ਦੇ ਲਿਖਾਰੀਆਂ ਨੇ ਵਧਾ ਚੜ੍ਹਾ ਕੇ ਪੇਸ਼ ਕੀਤਾ ਹੈ ਜਿਸ ਦੇ ਸਿੱਟੇ ਵਜੋਂ ਗੁਰੂ ਜੀ ਦੀ ਇਹ ਤਸਵੀਰ ਬਣ ਜਾਂਦੀ ਹੈ ਕਿ ਗੁਰੂ ਜੀ ਤੇ ਉਨ੍ਹਾਂ ਦੇ ਸਿੱਖ ਆਪਣੇ ਕਾਰਜ ਲਈ ਲੋਕਾਂ ਨੂੰ ਲੁੱਟਣ ਖੋਹਣ ਤੱਕ ਤੋਂ ਨਹੀਂ ਸੀ ਝਿਜਕਦੇ। ਦਰਅਸਲ ਖੋਜ ਤੋਂ ਇਕੋ ਪਤਾ ਲੱਗਦਾ ਹੈਕਿ ਬਘੌਰ ਦੀ ਲੜਾਈ ਜੋ 19-20 ਚੇਤ ਸੰਮਤ 1763 ਬਿਕਰਮੀ (17-18 ਮਾਰਚ 1707 ਈ.) ਨੂੰ ਹੋਈ, ਇਕ ਝੜਪ ਸੀ ਜੋ ਕਿ ਗੁਰੂ ਜੀ ਨੇ ਵਿਚ ਪੈ ਕੇ ਨਿਪਟਾਈ ਸੀ। ਇਸ ਕਰਕੇ ਗੁਰੂ ਜੀ ਨੇ ਆਪਣਾ ਡੇਰਾ ਵੀ ਬਦਲ ਲਿਆ ਜੋ ਜੰਗਲ ਦੀ ਤਰਫ ਸੀ, ਜਿਥੇ ਲਕਵੀ-ਘਾਹ ਤੇ ਪਾਣੀ ਕਾਫੀ ਸੀ, ਇਹ ਥਾਂ ਸਥਾਨਕ ਵਸੋਂ ਤੋਂ ਦੂਰ ਸੀ। ਗੁਰੂ ਜੀ ਪ੍ਰਤੀ ਲੋਕਾਂ ਦੀ ਸ਼ਰਧਾ ਬਣੀ ਸੀ ਤੇ ਲੋਕ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੇ ਰਹੇ ਤੇ ਗੁਰੂ ਜੀ ਸ਼ੁਭ ਇਛਾਵਾਂ ਤੇ ਇਨਾਮ ਦਿੰਦੇ ਰਹੇ। ਕੁਝ ਚਿਰ ਏਥੇ ਰੁਕ ਕੇ ਗੁਰੂ ਜੀ ਨੇ ਆਪਣਾ ਅਗਲਾ ਪ੍ਰੋਗਰਾਮ ਨੀਯਤ ਕਰ ਲਿਆ ਸੀ। ਇਸ ਵੇਲੇ ਦੀ ਹਾਲਾਤ ਜਾਨਣਾ ਜ਼ਰੂਰੀ ਹੈ ਕਿਉਂਕਿ ਗੁਰੂ ਜੀ ਦਾ ਫੈਸਲਾ ਅਗਲੇ ਹਾਲਾਤਾਂ ਤੇ ਹੀ ਨਿਰਭਰ ਸੀ।
 
Dalvinder Singh Grewal

Writer
Historian
SPNer
Jan 3, 2010
2,414
447
81
ਗੁਰੂ ਗੋਬਿੰਦ ਸਿੰਘ ਜੀ ਦੀ ਦੱਖਣ ਯਾਤਰਾ-5

ਬਘੌਰ ਵਿਚ ਹੀ ਗੁਰੂ ਜੀ ਨੂੰ ਔਰੰਗਜ਼ੇਬ ਦੇ ਫੌਤ ਹੋਣ ਦੀ ਖਬਰ ਮਿਲੀ। ਔਰੰਗਜ਼ੇਬ ਦੇ ਮਰਨ ਨਾਲ ਉਸਦੇ ਸਾਹਿਬਜ਼ਾਦਿਆਂ ਵਿਚ ਗੱਦੀ ਸੰਭਾਲਣ ਦੀ ਹੋੜ ਲੱਗ ਗਈ। ਮੁਗ਼ਲ ਸ਼ਾਹੀ ਖਾਨਦਾਨ ਵਿਚ ਔਰੰਗਜ਼ੇਬ ਦੇ ਸਮੇਂ ਤੋਂ ਭਰਾਵਾਂ ਦੇ ਕਤਲ ਕਰਨ ਦੀ ਪਰੰਪਰਾ ਚੱਲ ਪਈ ਸੀ, ਜਿਸ ਦਾ ਅਸਰ ਔਰੰਗਜ਼ੇਬ ਦੀ ਔਲਾਦ ਉੱਤੇ ਹੋਣਾ ਸੁਭਾਵਿਕ ਸੀ। ਔਰੰਗਜ਼ੇਬ ਦੇ ਸਾਹਿਬਜ਼ਾਦੇ ਮੁਹੰਮਦ ਆਜ਼ਮ ਜੋ ਅਹਿਮਦਨਗਰ ਦੇ ਨੇੜੇ ਸੀ, ਨੂੰ ਜਦ ਆਪਣੇ ਪਿਤਾ ਦੀ ਮੌਤ ਦ ਪਤਾ ਲੱਗਿਆ ਤਾਂ ਉਹ ਫਟਾ-ਫਟ ਅਹਿਮਦਨਗਰ ਪਹੁੰਚਿਆ ਤੇ 14 ਮਾਰਚ 1707 ਈ. ਨੂੰ ਆਪਣੇ ਆਪ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਘੋਸ਼ਿਤ ਕਰ ਦਿੱਤਾ। ਉਸ ਵੇਲੇ ਦੱਖਣ ਦੀ ਮਾਲੀ ਹਾਲਤ ਬਹੁਤ ਖਸਤਾ ਹੋ ਚੁੱਕੀ ਸੀ। ਲੁੱਟਾਂ-ਖੋਹਾਂ, ਲੜਾਈਆਂ ਤੇ ਮਾਰਾ-ਮਾਰੀ ਕਰ ਕੇ ਜਨਤਾ ਨੂੰ ਖੇਤੀਬਾੜੀ ਦਾ ਖਿਆਲ ਹੀ ਭੁੱਲ ਗਿਆ ਸੀ, ਉੱਪਰੋਂ ਅੰਤਾਂ ਦਾ ਸੋਕਾ। ਭੁੱਖ ਮਰੀ ਦੀ ਹਾਲਤ ਵਿਚ ਮੁਹੰਮਦ ਆਜ਼ਮ ਖਰਾਜ ਵਸੂਲ ਕਰਨੋਂ ਵੀ ਅਸਮਰੱਥ ਰਿਹਾ। ਸ਼ਾਹੀ ਖਜ਼ਾਨੇ ਤਨਖਾਹ ਤੇ ਯੁੱਧ-ਸਮੱਗਰੀ ਉੱਤੇ ਖਰਚ ਹੋ ਚੁੱਕੇ ਸਨ। ਬਾਕੀ ਬਚਦੇ ਨਵੇਂ ਸ਼ਹਿਨਸ਼ਾਹ ਨੇ ਖੈਰਖੁਆਹਾਂ ਵਿਚ ਵੰਡ ਦਿੱਤੇ ਸਨ। ਤਿੰਨਾਂ ਸਾਲਾਂ ਤੋਂ ਬਹੁਤੇ ਸੈਨਿਕਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਸਨ। ਦੂਸਰੇ, ਮੁਹੰਮਦ ਆਜ਼ਮ ਦਿੱਲੀ-ਆਗਰੇ ਉੱਤੇ ਆਪਣਾ ਪ੍ਰਭੂਤਵ ਕਾਇਮ ਕਰਨ ਲਈ ਵੀ ਕਾਹਲਾ ਸੀ। ਉਸਨੂੰ ਡਰ ਸੀ ਕਿ ਉਸਦਾ ਵੱਡਾ ਭਰਾ ਜੋ ਗੱਦੀ ਦਾ ਅਸਲੀ ਹੱਕਦਾਰ ਸੀ ਕਿਤੇ ਦਿੱਲੀ-ਆਗਰੇ ਉੱਤੇ ਪਹਿਲਾਂ ਹੀ ਕਬਜ਼ਾ ਨਾ ਕਰ ਲਵੇ। ਸੋ ਉਸਨੇ ਦਿੱਲੀ ਵੱਲ ਕੂਚ ਦਾ ਹੁਕਮ ਦੇ ਦਿੱਤਾ। ਮੁਹੰਮਦ ਆਜ਼ਮ ਨੇ ਆਪਣੀ ਸੈਨਾ ਅਤੇ ਰਾਜ ਕਰਮਚਾਰੀਆਂ ਨੂੰ ਪੂਰੀ ਤਰ੍ਹਾਂ ਕਬਜ਼ੇ ਵਿਚ ਕਰਨ ਦੀ ਕੋਸ਼ਿਸ਼ ਵੀ ਕੀਤੀ ਹੋਈ ਸੀ ਪਰ ਉਹ ਬੇਹੱਦ ਸ਼ੱਕੀ ਮਿਜਾਜ ਤੇ ਅੜੀਅਲ ਸੀ। ਉਸਨੇ ਆਪਣੇ ਭਰੋਸੇਮੰਦਾਂ ਨੂੰ ਤਰੱਕੀਆਂ ਦੇ ਕੇ ਕਈ ਅਹੁਦੇਦਾਰਾਂ ਖਾਸ ਕਰਕੇ ਤੁਰਾਨੀ ਪਾਰਟੀ (ਹਿੰਦੁਸਤਾਨੀ ਮੁਗ਼ਲ) ਨੂੰ ਨਾਰਾਜ਼ ਕਰ ਲਿਆ। ਪ੍ਰਧਾਨ ਮੰਤਰੀ ਅਸਦ ਖਾਨ ਤੇ ਉਸਦਾ ਪੁੱਤਰ ਜ਼ੁਲਫ਼ਕਾਰ ਜੋ ਇਰਾਨੀ ਪਾਰਟੀ ਦੇ ਸਰਕਰਦਾ ਸਨ, ਉਸਦਾ ਪੱਖ ਪੂਰੀ ਤਰ੍ਹਾਂ ਪੂਰਦੇ ਰਹੇ ਪਰ ਵਧਦੇ ਤਣਾਉ ਤੇ ਪੈਂਦੇ ਪਾੜੇ ਵਿਚ ਉਹ ਜ਼ਿਆਦਾ ਅਸਰਦਾਰ ਸਾਬਤ ਨਹੀਂ ਸਨ ਹੋ ਰਹੇ। ਅਹਿਮਦਨਗਰ ਤੋਂ 17 ਮਾਰਚ 1704 ਨੂੰ ਚੱਲ ਕੇ ਮੁਹੰਮਦ ਆਜ਼ਮ ਆਪਣੀ ਇਸ ਅਧੋਰਾਣੀ ਅਤੇ ਪਾਟੋ-ਧਾੜ ਪਈ ਸੈਨਾ ਨੂੰ ਲੈ ਕੇ 11 ਜੂਨ 1704 ਨੂੰ ਗਵਾਲੀਅਰ ਪਹੁੰਚਿਆ। ਇਸ ਵੇਲੇ ਮਾਲਵੇ ਵਿਚ ਉਸ ਦਾ ਪੁੱਤਰ ਬਿਦਰ ਬਖਤ ਸਥਾਪਿਤ ਸੀ ਤੇ ਆਗਰੇ ਦਾ ਗਵਰਨਰ ਉਸ ਦਾ ਕੁੜਮ (ਬਿਦਰ ਬਖਤ ਦਾ ਸਹੁਰਾ) ਸੀ। ਜੇ ਆਜ਼ਮ ਚਾਹੁੰਦਾ ਤਾਂ ਆਪਣੇ ਪੁੱਤਰ ਨੂੰ ਆਗਰੇ ਉੱਤੇ ਕਬਜ਼ਾ ਕਰਨ ਦਾ ਹੁਕਮ ਦੇ ਸਕਦਾ ਸੀ ਪਰ ਉਸਦੇ ਦਿਲ ਵਿਚ ਸ਼ਾਇਦ ਇਹੋ ਡਰ ਸੀ ਕਿ ਉਸੇ ਦਾ ਹੀ ਪੁੱਤਰ ਕਿਤੇ ਆਗਰੇ ਉੱਤੇ ਕਬਜ਼ਾ ਕਰਕੇ ਸ਼ਹਿਨਸ਼ਾਹ ਨਾ ਬਣ ਬੈਠੇ।

ਮੁਹੰਮਦ ਮੁਅਜ਼ਮ, ਬਾਦਸ਼ਾਹ ਦਾ ਸਭ ਤੋਂ ਵੱਡਾ ਪੁੱਤਰ ਉਸ ਵੇਲੇ ਜਮਰੌਦ (ਪੱਛਮੀ ਪੰਜਾਬ) ਵਿਚ ਸੀ, (ਮਾਰਚ 1707 ਦਾ ਅਖੀਰੀ ਹਫ਼ਤਾ) ਜਦ ਉਸ ਨੂੰ ਸ਼ਹਿਨਸ਼ਾਹ ਦੀ ਮੌਤ ਹੋਣ ਦੀ ਖ਼ਬਰ ਮਿਲੀ ਪਰ ਲਾਹੌਰ ਦੇ ਨਵਾਬ ਮੁਨੀਮ ਖਾਨ, ਜੋ ਮੁਹੰਮਦ ਮੁਅਜ਼ਮ ਦਾ ਖੈਰਖੁਆਹ ਸੀ, ਨੇ ਸੈਨਾ ਨੂੰ ਤਿਆਰ-ਬਰ-ਤਿਆਰ ਕਰ ਦਿੱਤਾ ਸੀ। ਮੁਹੰਮਦ ਮੁਅਜ਼ਮ ਮਾਰਚ 1707 ਦੇ ਅਖ਼ੀਰਲੇ ਦਿਨ ਪਿਸ਼ਾਵਰ ਪਹੁੰਚਿਆ। ਲਾਹੌਰ ਪਹੁੰਚਣ ਤੋਂ ਪਹਿਲਾਂ ਹੀ ਮੁਨੀਮ ਖਾਨ ਨੇ ਮੁਹੰਮਦ ਮੁਅਜ਼ਮ ਨੂੰ ਸ਼ਹਿਨਸ਼ਾਹ ਘੋਸ਼ਿਤ ਕਰ ਦਿੱਤਾ। ਇਥੋਂ ਸੈਨਾ, ਯੁੱਧ-ਸਮੱਗਰੀ ਤੇ ਹੋਰ ਮਾਲਮੱਤਾ ਲੈ ਕੇ ਮੁਹੰਮਦ ਮੁਅਜ਼ਮ ਨੇ ਦਿੱਲੀ ਵੱਲ ਕੂਚ ਕਰ ਦਿੱਤਾ ਅਤੇ ਜੂਨ ਦੇ ਪਹਿਲੇ ਹਫ਼ਤੇ ਦਿੱਲੀ ਪਹੁੰਚ ਗਿਆ। ਰਾਹ ਵਿਚ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਨੇ ਮੁਹੰਮਦ ਮੁਅਜ਼ਮ ਨੂੰ ਅੱਠ ਲੱਖ ਸਿੱਕੇ ਭੇਟ ਕੀਤੇ। ਦਿੱਲੀ ਉੱਤੇ ਪੂਰੀ ਤਰ੍ਹਾਂ ਸਥਾਪਿਤ ਹੋ ਕੇ ਮੁਹੰਮਦ ਮੁਅਜ਼ਮ ਆਗਰੇ ਦੇ ਖਜ਼ਾਨੇ ਉੱਤੇ ਕਬਜ਼ਾ ਕਰਨ ਲਈ ਵਧਿਆ। ਆਗਰੇ ਉੱਤੇ ਪੂਰਾ ਪ੍ਰਭਾਵ ਜਮਾ ਕੇ ਉਸ ਦਾ ਅਗਲਾ ਕੰਮ ਮੁਹੰਮਦ ਆਜ਼ਮ ਨਾਲ ਮੁਕਾਬਲਾ ਕਰਨਾ ਸੀ ਤਾਂ ਕਿ ਉਹ ਉਸ ਨੂੰ ਹਰਾਕੇ ਆਪਣੀ ਗੱਦੀ ਉਪਰ ਪੂਰੀ ਤਰ੍ਹਾਂ ਹੱਕ ਜਮਾ ਸਕੇ।

ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਸਭ ਖਬਰਾਂ ਹਰਕਾਰਿਆਂ ਰਾਹੀਂ ਲਗਾਤਾਰ ਮਿਲ ਰਹੀਆਂ ਸਨ। ਇਨ੍ਹਾਂ ਹਾਲਤਾਂ ਵਿਚ ਬਘੌਰ ਟਿਕੇ ਰਹਿਣ ਦਾ ਕੋਈ ਮਤਲਬ ਨਹੀਂ ਸੀ। ਦੂਸਰੇ, ਬਘੌਰ ਵਿਚ ਹੋਈ ਝੜਪ ਵਿਚ ਪਿੰਡ ਦੇ ਦੋਨੋਂ ਸਰਦਾਰ ਮਹਾ ਨੰਦ ਤੇ ਮੋਖਰਾ, ਸਿੰਘਾਂ ਦੇ ਹੱਥੋਂ ਮਾਰੇ ਗਏ ਸਨ। ਭਾਈ ਧਰਮ ਸਿੰਘ ਦੇ ਵੀ ਕਾਫੀ ਜ਼ਖ਼ਮ ਲੱਗੇ, ਜਿਸ ਦੀ ਮਰਹਮ ਪੱਟੀ ਕਰਵਾਈ ਗਈ। ਇਸ ਪਿੱਛੋਂ ਗੁਰੂ ਜੀ ਨੇ ਦਿੱਲੀ ਜਾਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਬਘੌਰ ਤੋਂ ਭਾਈ ਮਨੀ ਸਿੰਘ ਅਤੇ ਬਾਬੇ ਬੁੱਢੇ ਕੇ ਸਾਹਿਬ ਗੁਰਬਖਸ਼ ਸਿੰਘ ਨੂੰ ਤਿੰਨ ਸਿੱਖਾਂ ਨਾਲ ਵਾਪਸ ਪੰਜਾਬ ਘੱਲ ਦਿੱਤਾ। ਇਸ ਪਿੱਛੋਂ ਗੁਰੂ ਜੀ ਬਘੌਰ ਤੋਂ ਸ਼ਾਹਜਹਾਨਬਾਦ ਦੀ ਤਰਫ ਰਵਾਨਾ ਹੋਏ। ਬਾਦਸ਼ਾਹ ਬਹਾਦਰਸ਼ਾਹ ਜੈਜਉਂ ਦੇ ਯੁੱਧ ਦੀਆਂ ਤਿਆਰੀਆਂ ਕਰ ਰਿਹਾ ਸੀ। ਉਸ ਨੇ ਘੋੜ-ਸਵਾਰਾਂ ਹੱਥ ਪੱਤ੍ਰਿਕਾ ਭੇਜੀ ਜਿਸ ਵਿਚ ਗੁਰੂ ਜੀ ਕੋਲੋਂ ਆਪਣੀ ਸਹਾਇਤਾ ਲਈ ਦੁਆ ਅਤੇ ਮੱਦਦ ਦੀ ਮੰਗ ਕੀਤੀ ਸੀ। ਉਸਨੇ ਲਿਖਿਆ ਸੀ, ‘‘ਮਹਾਰਾਜ! ਆਪ ਮੇਰੇ ਨਾਲ ਜੰਗ ਵਿਚ ਸਹਾਈ ਹੋਵੋ। ਸੰਮਤ ਸਤਾਰਾਂ ਸੌ ਚੌਂਹਟ ਹਾੜ ਮਾਹ ਦੀ ਅੱਠ ਦੇ ਦਿਨ ਚੰਬਲ ਨਦੀ ਦੇ ਮੈਦਾਨ ਵਿਚ ਜੰਗ ਲੜੀਜਾ ਰਹੀ ਹੈ। ਇਹ ਮੇਰੇ ਭਾਈ ਤਾਰਾ ਆਜ਼ਮ ਬਾਲ ਹੈ। ਤੁਸੀਂ ਇਸ ਜੰਗ ਵਿਚ ਸ਼ਾਮਲ ਹੋ ਕੇ ਸਹਾਇਤਾ ਕਰੋ।’’

ਕਵੀ ਸੈਨਾਪਤਿ ਲਿਖਦਾ ਹੈ:-

‘‘ਦਿਲੀ ਨਿਕਟਿ ਆਪ (ਬਹਾਦਰਸ਼ਾਹ) ਜਬ ਆਯੋ।।

ਲਿਖਾ ਕੀਉ ਪ੍ਰਭ (ਗੁਰੂ ਗੋਬਿੰਦ ਸਿੰਘ) ਪਾਸ ਪਠਾਇਓ।।7।।679।।

ਦੋਹਰਾ: ‘‘ਕਰਿ ਜੋਰੇ ਐਸੇ ਕਹਿਓ ਨਿਮਖ ਬਿਲਮ ਨਹੀ ਲਾਇ।

ਇਹ ਸੁਲਤਾਨੀ ਜੰਗ ਮੈ ਤੁਮ ਪ੍ਰਭ ਹੋਹੁ ਸਹਾਇ।।8।।680।।

ਗੁਰੂ ਜੀ ਨੇ ਬਹਾਦਰਸ਼ਾਹ ਨੂੰ ਭਰੋਸੇ ਅਤੇ ਮਦਦ ਦਾ ਪੱਤਰ ਲਿਖਿਆ:-

‘‘ਤੇਈ ਬਾਤ ਪ੍ਰਭ ਨੇ ਸੁਨਿ ਪਾਈ।

ਲਿਖਿਓ ਦਿਲਾਸਾ ਤਾਹਿ ਪਠਾਈ।

ਸੰਕਾ ਨੇਕ ਜੀਵ ਨਹੀਂ ਆਨੋ।

ਨਿਹਚੇ ਰਾਜ ਆਪਨਾ ਜਾਨੋ।।9।।681)) ਪੰਨਾ 107)

ਗੁਰੂ ਜੀ ਆਪ ਸ਼ਾਹਜਹਾਨਬਾਦ ਤੋਂ ਦਿੱਲੀ ਵੱਲ ਚੱਲ ਪਏ। ਬਾਦਸ਼ਾਹ ਅਜੇ ਦਿੱਲੀ ਪਹੁੰਚ ਹੀ ਰਿਹਾ ਸੀ। ਦਿੱਲੀ ਤੋਂ ਸ਼ਾਹੀ ਲਸ਼ਕਰ ਆਗਰੇ ਵੱਲ ਰਵਾਨਾ ਹੋ ਰਿਹਾ ਸੀ। ਜਿਸ ਵੱਲ ਗੁਰੂ ਜੀ ਨੇ ਆਪਣੇ ਸਿੰਘ ਮੱਦਦ ਲਈ ਘੱਲੇ। ਆਪ ਮਈ 1707 ਦੇ ਅਖ਼ੀਰਲੇ ਹਫ਼ਤੇ ਵਿਚ ਪਹੁੰਚੇ। ਇਥੇ ਆਪ ਸ਼ਹਿਰ ਦਿੱਲੀ ਤੋਂ ਬਾਹਰ ਮੋਤੀਸ਼ਾਹ ਦੇ ਪਿੰਡ ਠਹਿਰ ਗਏ। ਇਥੇ ਹੁਣ ਗੁਰਦੁਆਰਾ ਮੋਤੀ ਬਾਗ ਸੁਸ਼ੋਭਿਤ ਹੈ। ਗੁਰੂ ਜੀ ਕੋਲ ਸੰਗਤਾਂ ਦਾ ਰੋਜ਼ ਭਾਰੀ ਇਕੱਠ ਹੁੰਦਾ ਜਿਸ ਵਿਚ ਆਪ ਉਨ੍ਹਾਂ ਨੂੰ ਗੁਰਮਤਿ ਦੇ ਅਸੂਲਾਂ ਨੂੰ ਰੂਹਾਨੀ ਤੌਰ ਤੇ ਪ੍ਰਵਾਨ ਕਰਨ ਦਾ ਸੰਦੇਸ਼ ਦਿੰਦੇ। ਬਚਨ-ਬਿਲਾਸ ਹੁੰਦੇ ਰਹਿੰਦੇ। ਰਾਜ ਕੁਮਾਰ ਮੁਅਜ਼ਮ ਹੁਣ ਬਹਾਦਰਸ਼ਾਹ ਬਾਦਸ਼ਾਹ ਬਣ ਚੁੱਕਿਆ ਸੀ ਤੇ ਲਾਲ ਕਿਲੇ ਵਿਚ ਰਹਿ ਰਿਹਾ ਸੀ। ਸੱਦੇ ਮਿਲਣ ਤੇ ਗੁਰੂ ਜੀ ਬਹਾਦਰਸ਼ਾਹ ਨੂੰ ਹਮਾਯੂੰ ਦੇ ਮਕਬਰੇ ਤੇ ਮਿਲੇ (ਇਥੇ ਹੁਣ ਗੁਰਦੁਆਰਾ ਦਮਦਮਾ ਸਾਹਿਬ ਹੈ) ਤਾਂ ਉਨ੍ਹਾਂ ਸਰਹਿੰਦ ਦੇ ਨਵਾਬ ਨੂੰ ਸਜ਼ਾ ਦੇਣ ਲਈ ਕਿਹਾ ਜਿਸ ਨੂੰ ਬਹਾਦਰਸ਼ਾਹ ਨੇ ਸਵੀਕਾਰ ਕੀਤਾ। ਗੁਰੂ ਜੀ ਨੇ ਦਿੱਲੀ ਵਿਚ ਪਹਿਲੇ, ਅੱਠਵੇਂ ਅਤੇ ਨੌਵੇਂ ਗੁਰੂ ਸਾਹਿਬਾਨਾਂ ਦੇ ਸਥਾਨਾਂ ਦੀ ਸੇਵਾ ਸੰਭਾਲ ਲਈ ਵੀ ਬਹਾਦਰਸ਼ਾਹ ਨਾਲ ਚਰਚਾ ਕੀਤੀ। ਬਹਾਦਰਸ਼ਾਹ ਨੇ ਦੋਨਾਂ ਕਾਰਜਾਂ ਲਈ ਗੁਰੂ ਜੀ ਦੀ ਗੱਲ ਮੰਨੀ ਤੇ ਗੁਰੂ ਜੀ ਨੂੰ ਆਜ਼ਮ ਸ਼ਾਹ ਵਿਰੁੱਧ ਯੁੱਧ ਵਿਚ ਮੱਦਦ ਕਰਨ ਲਈ ਬਿਨੈ ਕੀਤੀ, ਜੋ ਗੁਰੂ ਜੀ ਨੇ ਸਵੀਕਾਰ ਕੀਤੀ। ਬਾਦਸ਼ਾਹ ਨੇ ਕਿਹਾ, ‘‘ਜਲਦੀ ਹੀ ਹਾਲਾਤ ਕਾਬੂ ਵਿਚ ਆ ਜਾਣਗੇ। ਮੈਂ ਸਰਹਿੰਦ ਦੇ ਨਵਾਬ ਨੂੰ ਸਜ਼ਾ ਵੀ ਦਿਆਂਗਾ ਤੇ ਦਿੱਲੀ ਦੇ ਗੁਰਸਥਾਨਾਂ ਦੀ ਸੰਭਾਲ ਵਿਚ ਮੱਦਦ ਵੀ ਦਿਆਂਗਾ।’’ ਬਾਦਸ਼ਾਹ ਅਤੇ ਗੁਰੂ ਜੀ ਵਿਚਕਾਰ ਯੁੱਧ ਦੀ ਯੋਜਨਾ ਤੇ ਤਰੀਕੇ ਬਾਰੇ ਵਿਸਥਾਰ ਨਾਲ ਗੱਲਬਾਤ ਹੋਈ।

ਗੁਰੂ ਜੀ ਨੇ ਪਹਿਲੇ ਗੁਰੂ ਸਾਹਿਬਾਨਾਂ ਨਾਲ ਸੰਬੰਧਿਤ ਸਥਾਨਾਂ ਦੀ ਨਿਸ਼ਾਨ-ਦੇਹੀ ਕੀਤੀ। ਇਸੇ ਸਮੇਂ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਜੀ ਚਾਂਦਨੀ ਚੌਂਕ ਵਿਚ ਵੀ ਗਏ। ਕੋਤਵਾਲੀ ਦੇ ਨਾਲ ਉਸ ਸਥਾਨ ਦੇ ਵੀ ਦਰਸ਼ਨ ਕੀਤੇ ਜਿਥੇ ਗੁਰਦੇਵ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ਹੀਦ ਕੀਤੇ ਗਏ ਸਨ। ਉਸ ਸਮੇਂ ਨਾਨਕ ਨਾਮ ਲੇਵਾ ਕਾਫੀ ਸਨ, ਉਨ੍ਹਾਂ ਵਿਚੋਂ ਕਾਫੀ ਸਿੱਖ ਸੰਗਤ ਵੀ ਨਾਲ ਗਈ। ਦਿੱਲੀ ਦੇ ਕਈ ਬੁੱਢੇ, ਜਿਨ੍ਹਾਂ ਨੇ ਨੌਵੇਂ ਗੁਰੂ ਸਾਹਿਬ ਦਾ ਸ਼ਹੀਦੀ ਸਾਕਾ ਅੱਖੀਂ ਵੇਖਿਆ ਸੀ, ਉਨ੍ਹਾਂ ਨੇ ਇਸ ਦੀ ਤਈਦ ਵੀ ਕੀਤੀ ਕਿ ਸ਼ਹੀਦੀ ਅਸਥਾਨ ਇਹੀ ਹੈ। ਪੱਥਰ ਵੀ ਉਹ ਮੌਜੂਦ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਥਾਨ ਤੇ ਇਕ ਥੜ੍ਹਾ ਬਣਵਾ ਦਿੱਤਾ। ਬਹਾਦੁਰ ਸ਼ਾਹ ਨੇ ਕੋਤਵਾਲ ਨੂੰ ਹਦਾਇਤ ਕਰ ਦਿੱਤੀ ਕਿ ਇਸ ਥੜ੍ਹੇ ਨੂੰ ਨਾ ਛੇੜਿਆ ਜਾਏ। ਜੋ ਸਿੱਖ ਇਥੇ ਆ ਕੇ ਅਕੀਦਤ ਪੇਸ਼ ਕਰਨਾ ਚਾਹੁਣ, ਉਨ੍ਹਾਂ ਨੂੰ ਰੋਕਿਆ ਨਾ ਜਾਏ। ਇਉਂ ਹਕੂਮਤ ਦੀ ਗੁਰੂ ਘਰ ਪ੍ਰਤੀ ਸੋਚ ਵਿਚ ਤਬਦੀਲੀ ਆਉਣ ਲੱਗ ਪਈ। ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਗੁਰਦੁਆਰਾ ਮੋਤੀ ਬਾਗ ਅਤੇ ਦਮਦਮਾ ਸਾਹਿਬ ਦਿੱਲੀ ਵਿਚ ਗੁਰੂ ਸਾਹਿਬ ਦੇ ਆਉਣ ਦੀ ਨਿਸ਼ਾਨਦੇਹੀ ਕਰਦੇ ਹਨ।

ਜਦ ਬਹਾਦਰਸ਼ਾਹ ਨੇ ਸ਼ਹਿਜ਼ਾਦਾ ਆਜ਼ਮ ਨੂੰ ਅੱਗੇ ਵੱਧਕੇ ਰੋਕਣ ਦਾ ਇਰਾਦਾ ਬਣਾਇਆ ਤਾਂ ਉਸ ਨੇ ਗੁਰ ਜੀ ਨੂੰ ਨਾਲ ਚੱਲਣ ਤੇ ਯਥਾ-ਯੋਗ ਸੈਨਾ ਭੇਜਣ ਲਈ ਵੀ ਕਿਹਾ। ਗੁਰੂ ਜੀ ਨੇ ਬੇਨਤੀ ਸਵੀਕਾਰ ਕੀਤੀ।​

Dalvinder Singh Grewal

Writer
Historian
SPNer
Jan 3, 2010
2,414
447
81
ਗੁਰੂ ਗੋਬਿੰਦ ਸਿੰਘ ਜੀ ਦੀ ਦੱਖਣ ਯਾਤਰਾ-6

ਬਹਾਦੁਰ ਸ਼ਾਹ ਦੀਆਂ ਯੁੱਧ ਦੀਆਂ ਤਿਆਰੀਆਂ ਮੁਕੰਮਲ ਹੁੰਦੇ ਹੀ ਬਾਦਸ਼ਾਹ ਮਥੁਰਾ ਹੁੰਦਾ ਹੋਇਆ ਆਗਰੇ ਪਹੁੰਚ ਗਿਆ ਸੀ ਜਿਥੇ ਉਸਨੇ ਚਾਰ ਮਹੀਨੇ (ਚੌਮਾਸਾ) ਕੱਟਕੇ ਆਪਣਾ ਰਾਜ ਪੱਕੇ ਪੈਰੀਂ ਕੀਤਾ ਤੇ ਖਜ਼ਾਨਾ ਸੰਭਾਲਿਆ। ਏਥੋਂ ਉਹ ਜੈਜਉਂ ਵਲ ਰਵਾਨਾ ਹੋ ਗਿਆ ਜਿਥੇ ਯੁੱਧ ਦੀ ਮਿਤੀ ਤਹਿ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਦਯਾ ਸਿੰਘ ਹੋਰਾਂ ਅਧੀਨ ਕੁਝ ਸਿੰਘ ਤਾਂ ਪਹਿਲਾਂ ਹੀ ਲਸ਼ਕਰ ਵੱਲ ਘੱਲ ਦਿੱਤੇ ਸਨ ਜੋ ਸ਼ਾਹੀ ਲਸ਼ਕਰ ਨਾਲ ਮਥਰਾ ਜਾ ਕੇ ਮਿਲ ਗਏ ਸਨ। ਗੁਰੂ ਸਾਹਿਬ ਆਪ ਵੀ ਬਾਕੀ ਸਿੱਖਾਂ ਨੂੰ ਨਾਲ ਲੈ ਕੇ ਰਣ ਖੇਤਰ ਵੱਲ ਵਧੇ। ਪਹਿਲਾਂ ਮਥੁਰਾ ਰੁਕੇ ਤੇ ਹੋਰ ਧਾਰਮਕ ਸਥਾਨ ਦੇਖੇ। ਭੁੱਖਿਆਂ ਤੇ ਮੰਗਤਿਆਂ ਲਈ ਮਿਠਾਈ ਦਾ ਵੱਡਾ ਲੰਗਰ ਲਾ ਦਿੱਤਾ। ਮਥੁਰਾ-ਬ੍ਰਿੰਦਾਬਨ ਤੋਂ ਚੱਲ ਆਗਰਾ ਤੋਂ ਚਾਰ ਕੋਹ ਬਾਹਰ ਗੁਰੂ ਕਾ ਤਾਲ ਦੀ ਥਾਂ ਤੇ ਆਪ ਰੁਕੇ ਅਤੇ ਇਕ ਬਾਗ਼ ਦੇਖ ਕੇ ਵਿਸ਼ਰਾਮ ਕੀਤਾ। ਬਾਦਸ਼ਾਹ ਦਾ ਡੇਰਾ ਏਥੋਂ ਅੱਗੇ ਦੋ ਕੋਹ ਚਹਿਰ-ਅਰਾਇ ਬਾਗ਼ ਵਿਚ ਸੀ। ਉਥੇ ਖ਼ਬਰ ਹੋਈ ਤਾਂ ਬਾਦਸ਼ਾਹ ਨੇ ਆਪਣਾ ਵੱਡਾ ਵਜ਼ੀਰ ਮੁਨਾਇਮ ਖਾਨ ਜੋ ਪਹਿਲਾਂ ਲਾਹੌਰ ਦਾ ਨਾਇਬ ਸੂਬੇਦਾਰ ਵੀ ਸੀ, ਗੁਰੂ ਗੋਬਿੰਦ ਸਿੰਘ ਜੀ ਕੋਲ ਭੇਜਿਆ ਜਿਸਨੇ ਬਾਦਸ਼ਾਹ ਦੀ ਗੁਰੂ ਜੀ ਨੂੰ ਮਿਲਣ ਦੀ ਖ਼ਾਹਿਸ਼ ਜ਼ਾਹਿਰ ਕੀਤੀ। ਗੁਰੂ ਗੋਬਿੰਦ ਸਿੰਘ ਜੀ ਅਤੇ ਬਾਦਸ਼ਾਹ ਬਹਾਦੁਰ ਸ਼ਾਹ ਦੀ ਮੁਲਾਕਾਤ ਦਾ ਇਹ ਨਜ਼ਾਰਾ ਅਜਬ ਸੀ।

ਸਲਾਰਦੀਨ ਕਾਜ਼ੀ ਨੇ ਗੁਰੂ ਜੀ ਨੂੰ ਪਰਖਣਾ ਚਾਹਿਆ। ਉਸ ਨੇ ਸਤਿਗੁਰਾਂ ਪਾਸ ਸ਼ੱਕ ਜ਼ਾਹਿਰ ਕੀਤੀ ਕਿ ‘‘ਸਿੱਖ ਤੁਹਾਨੂੰ ਚਰਨਾਂ ਤੇ ਸਿਰ ਰਖਕੇ ਨਮਸਕਾਰ ਕਰਦੇ ਹਨ ਜੇਕਰ ਦੂਰੋਂ ਹੀ ਹੱਥ ਜੋੜਕੇ ਸਿਜਦਾ ਕੀਤਾ ਜਾਵੇ ਤਾਂ ਕੀ ਪ੍ਰਵਾਨ ਨਹੀਂ ਹੋ ਸਕਦਾ?’’ ਗੁਰੂ ਜੀ ਨੇ ਕਿਹਾ, ‘‘ਚਰਨਾਂ ਤੇ ਸਿਰ ਰੱਖਕੇ ਮੱਥਾ ਟੇਕਣਾ ਅਗਾਹ- ਸ਼ਰਧਾ ਤੇ ਪ੍ਰੇਮ ਦਾ ਪ੍ਰਗਟਾਵਾ ਹੈ ਇਸ ਦਾ ਫਲ ਤਾਂ ਬਹੁਤ ਹੋਣਾ ਹੀ ਹੋਇਆ।’’ ਕਾਜ਼ੀ ਨੇ ਨਿਸ਼ਚਾ ਕਰਵਾਉਣ ਲਈ ਕਿਹਾ ਤਾਂ ਗੁਰੂ ਜੀ ਨੇ ਆਪਣੇ ਹੱਥ ਵਿਚੋਂ ਛਾਪ ਕੱਢਕੇ ਕਿਹਾ, ‘‘ਇਸ ਮੋਹਰ ਦੇ ਅੱਖਰ ਪੜ੍ਹ।’’ ਕਾਜੀ ਨੇ ਪੜ੍ਹਣ ਦੀ ਕੋਸ਼ਿਸ਼ ਵਿਚ ਕਿਹਾ, ‘‘ਮੋਹਰ ਦੇ ਅੱਖਰ ਪੁੱਠੇ ਹਨ, ਪੜ੍ਹੇ ਨਹੀਂ ਜਾਂਦੇ।’’ ਗੁਰੂ ਜੀ ਨੇ ਮੋਹਰ ਗਿੱਲੀ ਕੀਤੀ ਤੇ ਸ਼ਾਹੀ ਲਾ ਕੇ ਕਾਗ਼ਜ਼ ’ਤੇ ਲਗਾ ਦਿੱਤੀ ਤੇ ਪੜ੍ਹਣ ਲਈ ਕਿਹਾ। ‘‘ਇਹ ਤਾਂ ਆਪ ਜੀ ਦਾ ਨਾਮ ਹੈ।’’ ਕਾਜ਼ੀ ਨੇ ਪੜ੍ਹਕੇ ਕਿਹਾ।

ਸਤਿਗੁਰੂ ਜੀ ਬੋਲੇ, ‘‘ਇਸੇ ਤਰ੍ਹਾਂ ਹਰ ਇਕ ਜੀਵ ਦੇ ਮਸਤਕ ਉੱਪਰ ਵਿਧਾਤਾ ਦੇ ਪੁੱਠੇ ਅੱਖਰ ਲਿਖੇ ਹੁੰਦੇ ਹਨ। ਜਦੋਂ ਉਹ ਮੱਥਾ ਗੁਰੂ ਚਰਨਾਂ ਵਿਚ ਲਗਦਾ ਹੈ ਤਾਂ ਮੋਹਰ ਦੇ ਅੱਖਰਾਂ ਵਾਂਗ ਪੁੱਠੇ ਲੇਖ ਸਿੱਧੇ ਹੋ ਜਾਂਦੇ ਹਨ।’’ ਸਹੀ ਉੱਤਰ ਸੁਣ ਕੇ ਕਾਜ਼ੀ ਸਲਾਰਦੀਨ ਦਾ ਸ਼ੰਕਾ ਮਿਟ ਗਿਆ ਪਰ ਉਸ ਨੇ ਫਿਰ ਸਵਾਲ ਕੀਤਾ, ‘‘ਪੀਰ ਜੀ! ਮਜ਼੍ਹਬ ਤੁਮਾਰਾ ਖੂਬ ਕਿ ਹਮਾਰਾ ਖੂਬ?’’ ਸਤਿਗੁਰਾਂ ਉਤਰ ਦਿੱਤਾ, ‘‘ਤੁਮਕੋ ਤੁਮਾਰਾ ਖੂਬ ਹਮਕੋ ਹਮਾਰਾ ਖੂਬ।’’ ਭਾਵ ਤੁਹਾਡੇ ਵਾਸਤੇ ਤੁਹਾਡਾ ਦੀਨ ਅਤੇ ਗੁਰਸਿੱਖਾਂ ਵਾਸਤੇ ਗੁਰਮਤਿ ਹੀ ਸ਼ਰੋਮਣੀ ਹੈ। ਕਾਜ਼ੀ ਨੇ ਫਿਰ ਕਿਹਾ, ‘‘ਇਸਲਾਮ ਦਾ ਨਿਸ਼ਚਾ ਹੈ ਕਿ ਅੰਤ ਸਮੇਂ ਪੈਗ਼ੰਬਰ ਉਤੇ ਭਰੋਸਾ ਰੱਖਣ ਵਾਲੇ ਮੁਸਲਮਾਨਾਂ ਦੀ ਮੁਹੰਮਦ ਸਾਹਿਬ ਸਿਫਾਰਿਸ਼ ਕਰਦੇ ਹਨ ਅਤੇ ਉਹ ਬਹਿਸ਼ਤਾਂ ਵਿਚ ਭੇਜੇ ਜਾਂਦੇ ਹਨ।’’ ਸਤਿਗੁਰਾਂ ਆਖਿਆ, ‘‘ਨੇਕ ਅਮਲ ਕੀਤੇ ਬਿਨਾਂ ਖੁਦਾ ਦੀ ਦਰਗਾਹ ਵਿਚ ਕੋਈ ਨਹੀਂ ਬਖਸ਼ੀਂਦਾ।’’ ਕਾਜ਼ੀ ਨੇ ਫਿਰ ਹੋਰ ਸ਼ੰਕਾ ਕੀਤਾ, ‘‘ਮਹਾਰਾਜ! ਕੁਰਾਨ ਸ਼ਰੀਫ਼ ਤੇ ਹੋਰ ਮੁਸਲਮਾਨੀ ਧਾਰਮਕ ਕਤੇਬਾਂ ਤਾਂ ਇਹੋ ਹੀ ਦੱਸ ਰਹੀਆਂ ਹਨ ਜੋ ਮੈਂ ਕਿਹਾ ਹੈ ਪਰ ਆਪ ਇਹ ਕਿਉਂ ਨਹੀਂ ਮੰਨਦੇ?’’ ਉਸ ਸਮੇਂ ਕਾਜ਼ੀ ਨਾਲ ਆਏ ਇਕ ਮੁਸਲਮਾਨ ਨੂੰ ਇਕ ਸਿੱਕਾ ਦਿੱਤਾ ਜਿਸ ਉਪਰ ਕਲਮਾਂ ਲਿਖਿਆ ਹੋਇਆ ਸੀ, ਤੇ ਆਖਿਆ, ‘‘ਸ਼ਹਿਰ ਵਿਚੋਂ ਇਸਦੀ ਕੋਈ ਵਸਤੂ ਖਰੀਦ ਕੇ ਲੈ ਆ।’’ ਜਦੋਂ ਉਹ ਸ਼ਹਿਰ ਵਿਚ ਗਿਆ ਤਾਂ ਸਾਰੇ ਦੁਕਾਨਦਾਰਾਂ ਨੇ ਕਿਹਾ, ‘‘ਇਹ ਸਿੱਕਾ ਖੋਟਾ ਹੈ। ਇਸ ਦੀ ਕੋਈ ਚੀਜ਼ ਨਹੀਂ ਮਿਲ ਸਕਦੀ।’’ ਉਸਨੇ ਵਾਪਸ ਆ ਕੇ ਮਹਾਰਾਜ ਪਾਸ ਬੇਨਤੀ ਕੀਤੀ, ‘‘ਮਹਾਰਾਜ, ਇਸ ਨੂੰ ਕੋਈ ਨਹੀਂ ਲੈਂਦਾ।’’ ਹਜ਼ੂਰ ਕਹਿਣ ਲੱਗੇ, ‘‘ਕੀ ਕਾਰਣ ਹੈ? ਮੋਹਰ ਤਾਂ ਉਪਰ ਬਾਦਸ਼ਾਹ ਦੀ ਲੱਗੀ ਹੈ, ਕਲਮਾਂ ਲਿਖਿਆ ਹੈ, ਰਾਜ ਵੀ ਮੁਸਲਮਾਨੀ ਹੈ, ਫਿਰ ਲੋਕ ਇਸਨੂੰ ਕਿਉਂ ਨਹੀਂ ਲੈਂਦੇ?’’ ਉਸਨੇ ਕਿਹਾ, ‘‘ਧਾਤ ਖੋਟੀ ਹੈ, ਖੋਟ ਧਾਤ ਦਾ ਮੁੱਲ ਨਹੀਂ ਪੈਂਦਾ।’’ ਸਤਿਗੁਰਾਂ ਨੇ ਕਾਜ਼ੀ ਨੂੰ ਆਖਿਆ, ‘‘ਬਾਹਰਲੇ ਚਿੰਨਾਂ ਰੂਪੀ ਮੋਹਰ ਨੇ ਕੁਝ ਨਹੀਂ ਕਰਨਾ, ਸੱਚੇ ਦੇ ਦਰ ਵਿਚ ਤਾਂ ਧਾਤ ਹੀ ਪਰਖੀ ਜਾਣੀ ਹੈ ਉਥੇ ਅਮਲਾਂ ਨਾਲ ਨਿਬੇੜਾ ਹੈ ਕਿਸੇ ਵਰਨ ਜਾਂ ਆਸ਼ਰਮ ਦਾ ਲਿਹਾਜ ਨਹੀਂ।’’

ਕਾਜ਼ੀ ਨੇ ਫਿਰ ਪੁੱਛਿਆ, ‘‘ਬੰਦਗੀ ਕਿਹੜੀ ਕਰੇ ਜਿਸ ਨਾਲ ਖ਼ੁਦਾ ਦੇ ਪੇਸ਼ ਕਬੂਲ ਪਵੇ?’’ ਸਤਿਗੁਰਾਂ ਨੇ ਕਿਹਾ, ‘‘ਸਾਰੇ ਗੁਨਾਹਾਂ ਤੋਂ ਪਾਕ ਹੋਵੇ। ਫਿਰ ਆਪ ਨੂੰ ਗੁਨਾਹਗਾਰ ਮੰਨੋ ਇਹੋ ਹੀ ਅਸਲੀ ਬੰਦਗੀ ਹੈ।’’ ਉਸ ਫਿਰ ਕਿਹਾ, ‘‘ਮਹਾਰਾਜ! ਜਦੋਂ ਬੰਦਾ ਬੰਦਗੀ ਕਰਕੇ ਪਾਰ ਹੋ ਗਿਆ ਫੇਰ ਅਪਣੇ ਆਪ ਨੂੰ ਗੁਨਾਹਗਾਰ ਕਿਉਂ ਮੰਨੇ?’’ ਸਤਿਗੁਰਾਂ ਨੇ ਕਿਹਾ, ‘‘ਪਾਕੀਜ਼ਗੀ ਦੋ ਤਰ੍ਹਾਂ ਦੀ ਹੈ। ਇਕ ਤਨ ਦੀ ਪਾਕੀਜ਼ਗੀ ਹੈ, ਇਕ ਮਨ ਦੀ ਪਵਿੱਤ੍ਰਤਾ ਹੈ। ਪਹਿਲਾ ਜਗਿਆਸੂ ਯਤਨ ਕਰਕੇ ਪਾਪਾਂ ਵੱਲੋਂ ਤਨ ਨੂੰ ਰੋਕਦਾ ਹੈ। ਬੁਰੇ ਪਾਸਿਉਂ ਤਨ ਨੂੰ ਬਚਾਉਂਦਾ ਤਨ ਦੀ ਪਾਕੀਜ਼ਗੀ ਹੈ। ਇਹ ਆਪਣੇ ਆਪ ਨਹੀਂ ਹੁੰਦੀ। ਜਦੋਂ ਸਾਹਿਬ ਬਖਸ਼ਿੰਦ ਹੋਵੇ, ਫਿਰ ਮੁਰਸ਼ਦ ਕਾਮਲ ਦੀ ਸੁਹਬਤ ਹੋਵੇ ਤਾਂ ਖੁਦੀ ਤੋਂ ਖਲਾਸੀ ਹੁੰਦੀ ਹੈ। ਸੋ ਯਤਨ ਕਰਕੇ ਦਿਲੋਂ ਗੁਨਾਹ ਕਬੂਰ ਕਰੋ, ਉਹ ਬਰਕਤ ਪਾਉਂਦਾ ਹੈ। ਜਿਵੇਂ ਬ੍ਰਿਛ ਦਾ ਫਲ ਆਪਣੀ ਮੁਰਾਦ ਨੂੰ ਉਹੋ ਹੀ ਪਹੁੰਚਾਉਂਦਾ ਹੈ ਜੋ ਕਿ ਕੱਚਾ ਨਾ ਟੁੱਟੇ, ਬ੍ਰਿਛ ਦੀ ਟਾਹਣੀ ਨਾਲ ਪੱਕ ਕੇ ਉਹ ਮਿਠਾਸ ਅਤੇ ਰਸ ਸਮੇਤ ਹੁੰਦਾ ਹੈ। ਜੋ ਹਵਾ ਦੇ ਵੇਗ ਨਾਲ ਕੱਚਾ ਟੁੱਟ ਜਾਵੇ ਉਹ ਪਕਿਆਈ ਦੇ ਰਸ ਨੂੰ ਨਹੀਂ ਪਾਉਂਦਾ।ਪੈਲ ਵਿਚ ਪਾਇਆ ਵੀ ਦਾਗੀ ਹੋ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਦੀ ਸੰਗਤ ਕਰਨ ਵਾਲੇ ਦੀ ਹੀ ਪ੍ਰਪੱਕ ਅਵਸਥਾ ਹੁੰਦੀ ਹੈ । ਜੋ ਤਨ ਦੀ ਪਾਕੀਜ਼ਗੀ ਤੇ ਪਹੁੰਚ ਕੇ ਫੇਰ ਵੀ ਆਪਣੇ ਆਪ ਨੂੰ ਗੁਨਾਹਗਾਰ ਮੰਨਦਾ ਰਹੇ ਉਸ ਕੋਲ ਹੋਰ ਸੁਧਾਰਨ ਲਈ ਬਹੁਤ ਥਾਂ ਹੈ। ਸਿੱਖ ਵਾਸਤੇ ਗੁਰੂ ਦਾ ਮਿਲਾਪ ਅਤੇ ਮੁਰਸ਼ਦ ਦੀ ਸੁਹਬਤ ਹੀ ਦੋਵੇਂ ਲੋਕਾਂ ਵਿਚ ਸੁਖ ਦੇਣ ਵਾਲੀ ਹੈ”।

ਕਾਜ਼ੀ ਗੁਰੂ ਜੀ ਨਾਲ ਚਰਚਾ ਕਰਕੇ ਅਨੰਦ-ਪ੍ਰਸੰਨ ਹੋ ਗਿਆ ਤੇ ਗੁਰੂ ਜੀ ਦਾ ਅਨੁਆਈ ਹੋ ਗਿਆ।

ਗੁਰੂ ਗੋਬਿੰਦ ਸਿੰਘ ਜੀ ਦਾ ਬਾਦਸ਼ਾਹ ਦੇ ਨੇੜੇ ਰਹਿਣ ਦਾ ਮਕਸਦ ਪੰਜਾਬ ਵਿਚ ਠੀਕ ਹਾਲਾਤ ਕਰਵਾਉਣਾ, ਅਨੰਦਪੁਰ ਉਜਾੜਣ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਲਈ ਜ਼ਿੰਮੇਵਾਰ ਅਹੁਦੇਦਾਰਾਂ ਨੂੰ ਹਟਾਉਣਾ ਤੇ ਯਥਾ ਯੋਗ ਸਜ਼ਾ ਦੇਣਾ ਸੀ, ਜੋ ਸਿਰਫ਼ ਬਹਾਦੁਰ ਸ਼ਾਹ ਹੀ ਕਰਵਾ ਸਕਦਾ ਸੀ। ਬਹਾਦੁਰ ਸ਼ਾਹ ਦੀ ਅਜੇ ਕੱਚੀ ਹਾਲਤ ਸੀ ਉਹ ਉੱਤਰ ਵਿਚ ਸਰਹਿੰਦ ਦੇ ਨਵਾਬ ਨੂੰ ਅਚਾਨਕ ਹੀ ਬਦਲਕੇ ਕੋਈ ਬਖੇੜਾ ਨਹੀਂ ਸੀ ਖੜ੍ਹਾ ਕਰਨਾ ਚਾਹੁੰਦਾ ਖਾਸ ਕਰਕੇ ਜਦ ਉਸ ਨੇ ਸ਼ਹਿਨਸ਼ਾਹ ਦੀਆਂ ਔਖੀਆਂ ਘੜੀਆਂ ਵਿਚ ਪੂਰੀ ਤਰ੍ਹਾਂ ਪੱਖ ਪੂਰਿਆ ਸੀ। ਸਭ ਤੋਂ ਵੱਡੀ ਮੁਸੀਬਤ, ਉਹ ਬਾਦਸ਼ਾਹ ਦਾ ਆਪਣਾ ਭਰਾ ਸੀ ਜਿਸ ਲਈ ਯੁਧ ਦੀਆਂ ਤਿਆਰੀਆਂ ਹੋ ਚੁੱਕੀਆਂ ਸਨ। ਬਾਦਸ਼ਾਹ ਗੁਰੂ ਜੀ ਨਾਲ ਯੁੱਧ ਦੀਆਂ ਤਿਆਰੀਆਂ ਬਾਰੇ ਵਿਚਾਰ ਵਟਾਂਦਰਾ ਕਰਦਾ ਰਿਹਾ। ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਸਿੰਘਾਂ ਸਮੇਤ ਬਾਦਸ਼ਾਹ ਤੋਂ ਵਾਅਦਾ ਪੁਗਾਉਣ ਹਿਤ, ਜੈਜਉਂ ਦੇ ਯੁੱਧ ਵਿਚ ਹਿੱਸਾ ਲੈਣ ਲਈ ਤਿਆਰ ਸਨ। ਸ਼ਹਿਜਾਦਾ ਆਜ਼ਮ ਦੀ ਫੌਜ ਗਵਾਲੀਅਰ ਤੋਂ ਮਾਰੋ ਮਾਰ ਕਰਦੀ ਵਧਦੀ ਆ ਰਹੀ ਸੀ। ਜੈਜਉਂ ਤੋਂ ਚਾਰ ਮੀਲ ਉੱਤਰ ਵੱਲ, ਸਮੋਗੜ੍ਹ ਦੇ ਕੋਲ, ਜਿੱਥੇ ਔਰੰਗਜ਼ੇਬ ਅਤੇ ਦਾਰਾ ਸ਼ਿਕੋਹ ਦੀ ਭਿੜਤ ਹੋਈ ਸੀ ਅਤੇ ਔਰੰਗਜ਼ੇਬ ਜਿੱਤਕੇ ਬਾਦਸ਼ਾਹ ਬਣਿਆ ਸੀ, ਇਹ ਯੁੱਧ ਦਾ ਮੈਦਾਨ ਹੁਣ ਉਸੇ ਔਰੰਗਜ਼ੇਬ ਦੇ ਪੁੱਤਰਾਂ-ਪੋਤਰਿਆਂ ਦੇ ਖੂਨ ਦਾ ਪਿਆਸਾ ਯੁੱਧ ਦਾ ਇੰਤਜ਼ਾਰ ਕਰ ਰਿਹਾ ਸੀ।

ਇਹ ਜੰਗ 8 ਜੂਨ 1707 ਨੂੰ ਹੋਈ। ਲੜਾਈ ਬੜੀ ਭਿਆਨਕ ਹੋਈ ਜਿਸ ਵਿਚ ਤਾਰਾ ਆਜ਼ਮ ਮਾਰਿਆ ਗਿਆ। ਇਕ ਗਾਥਾ ਅਨੁਸਾਰ ਤਾਰਾ ਆਜ਼ਮ ਗੁਰੂ ਜੀ ਦੇ ਤੀਰ ਨਾਲ ਮਾਰਿਆ ਗਿਆ ਪਰ ਇਸ ਦੀ ਸ਼ਾਹਦੀ ਪ੍ਰਾਪਤ ਨਹੀਂ ਹੋ ਸਕੀ। ਤਾਰਾ ਆਜ਼ਮ ਦਾ ਬੇਟਾ ਵੀ ਮਾਰਿਆ। ਫਤੇਹ ਪਿੱਛੋਂ ਆਗਰਾ ਵਿਚ ਆ ਡੇਰੇ ਲਾਏ। ਤਖ਼ਤ ਤੇ ਬੈਠਣ ਤੋਂ ਪਹਿਲਾਂ ਸਤਿਗੁਰਾਂ ਨੂੰ ਬੁਲਾਕੇ ਸਤਿਕਾਰ ਸਹਿਤ ਸਨਮਾਨਿਆ। ਇਕ ਜੋੜਾ ਜਾਮਾ, ਕਲਗੀ ਜੜਾਊ ਤੇ ਇਕੋਤਰ ਸੌ ਮੋਹਰਾਂ ਭੇਟ ਕੀਤੀਆਂ ਜਿਨ੍ਹਾਂ ਨੂੰ ਗੁਰੂ ਜੀ ਨੇ ਭਾਈ ਦਯਾ ਸਿੰਘ ਹੱਥ ਡੇਰੇ ਵਿਚ ਭੇਜ ਦਿੱਤਾ। ‘ਗੁਰ ਸੋਭਾ ਪ੍ਰਕਾਸ਼’ ਦੇ ਪੰਨਾ 114 ਤੇ ਇਸ ਬਾਰੇ ਇਉਂ ਲਿਖਿਆ ਹੈ:-

‘‘ਕਲਗੀ ਅਉਰ ਧੁਗ-ਧੁਗੀ ਆਨੀ।

ਖਿਲਅਤ ਏਕ ਸ਼ਾਹ ਮਨਮਾਨੀ।

ਸ਼ਾਹ ਪ੍ਰਭ ਕੋ ਭੇਟ ਚੜ੍ਹਾਈ।

ਖੁਸੀ ਕਰੋ ਤੁਮ ਸੋ ਬਨ ਆਈ।

ਤਾਹਿ ਸਮੈ ਪ੍ਰਭ ਨੋ ਫੁਰਮਾਯੋ।

ਅੰਦਰਿ ਸ਼ਾਹਿ ਪੈ ਸਿੰਘ ਬੁਲਾਯੋ।

ਬਸਤ੍ਰ ਤਾਹਿ ਪਾਸ ਉਠਵਾਏ।

ਬਿਦਾ ਭਏ ਪ੍ਰਭ ਡੇਰੇ ਆਏ।’’

ਇਸ ਗੱਲ ਦੀ ਪੁਸ਼ਟੀ ਬਹਾਦੁਰ ਸ਼ਾਹ ਦੇ ਦਰਬਾਰ ਦੇ ਪੱਤ੍ਰ (ਅਖਬਾਰਿ ਦਰਬਾਰਿ ਮੁਅਲਾ) ਤੋਂ ਵੀ ਹੁੰਦੀ ਹੈ। ਹੁਕਮਨਾਮੇ ਨੰ. 63 ਅਤੇ 64 ਵਿਚ ਵੀ ਇਸ ਦਾ ਜ਼ਿਕਰ ਹੈ:-

‘‘ੴ ਸਤਿਗੁਰ ਜੀ

ਸ੍ਰਬਤਿ ਸੰਗਤਿ ਬਉਲ ਕੀ ਤੁਸੀਂ ਮੇਰਾ ਖਾਲਸਾ ਹੋ ਗੁਰੂ ਰਖੇਗਾ ਗੁਰੂ-ਗੁਰੂ ਜਪਣਾ ਜਨਮ ਸਉਰੈਗਾ ਸ੍ਰਬ ਸੁਖ ਨਾਲ ਪਾਤਸ਼ਾਹ ਪਾਸਿ ਆਇ ਸਿਰੋਪਾਓ ਅਰੁ ਸੱਠ ਹਜ਼ਾਰ ਕੀ ਧੁਖ-ਧੁਖੀ ਜੜਾਉ ਇਨਾਮ ਹੋਈ। ਹੋਰ ਭੀ ਕੰਮ ਗੁਰੂ ਕਾ ਸਦਕਾ ਸਭ ਹੋਤੇ ਹੈਂ ਅਸੀਂ ਬੀ ਥੋੜੇ ਹੀ ਦਿਨਾਂ ਨੋ ਆਵਤੇ ਹਾਂ...’’ ਗੁਰੂ ਜੀ ਬਹਾਦੁਰ ਸ਼ਾਹ ਵਲੋਂ ਕੀਤੇ ਵਾਅਦੇ ਵਲ ਕੀਤੇ ਗਏ ਠੋਸ ਕੰਮ ਕਰਨ ਦੇ ਇੰਤਜ਼ਾਰ ਵਿਚ ਸਨ ਜਿਸ ਬਿਨਾਂ ਪੰਜਾਬ ਵਿਚ ਪਰਤਣਾ ਹੋਰ ਯੁੱਧਾਂ ਨੂੰ ਛੇੜਣ ਬਰਾਬਰ ਸੀ, ਜਿਸਦੇ ਹੱਕ ਵਿਚ ਗੁਰੂ ਜੀ ਨਹੀਂ ਸਨ। ਪਰ ਬਹਾਦੁਰ ਸ਼ਾਹ ਆਪਣੀ ਗੱਦੀ ਸੰਭਾਲਣ ਵਿਚ ਰੁੱਝਿਆ ਹੋਇਆ ਸੀ। ਜੈਜਉਂ ਦੇ ਯੁੱਧ ਪਿੱਛੋਂ ਗੁਰੂ ਜੀ ਨੇ ਆਪਣਾ ਟਿਕਾਣਾ ਧੌਲਪੁਰ ਹੀ ਬਣਾਇਆ ਜਿਸ ਦਾ ਜ਼ਿਕਰ ਹੁਕਮਨਾਮੇ ਵਿਚ ਵੀ ਹੈ। ਧੌਲਪੁਰ ਆਗਰਾ ਤੋਂ 25 ਮੀਲ ਦੱਖਣ ਵੱਲ ਹੈ, ਜੈਜਉਂ ਦੇ ਨੇੜੇ ਹੈ। ਧੌਲਪੁਰ ਤੋਂ ਤਿੰਨ ਮੀਲ ਰਣ-ਕਾ-ਚਬੂਤਰਾ ਹੈ ਜਿਥੇ ਔਰੰਗਜ਼ੇਬ ਨੇ 1658 ਵਿਚ ਦਾਰਾ ਸ਼ਿਕੋਹ ਨੂੰ ਆਖ਼ਰੀ ਸ਼ਿਕਸਤ ਦਿੱਤੀ। ਏਥੇ ਤਿੰਨ ਹਜ਼ਾਰ ਸਾਲ ਪੁਰਾਣਾ ਰਾਜਾ ਮਾਲਦੇਉ ਦਾ ਬਣਵਾਇਆ ਕਿਲ੍ਹਾ ਹੈ ਜਿਸ ਨੂੰ ਸ਼ੇਰ ਸ਼ਾਹ ਸੂਰੀ ਨੇ ਠੀਕ-ਠਾਕ ਕਰਵਾ ਕੇ ‘ਸ਼ੇਰ ਗੜ੍ਹ’ ਨਾਂ ਦੇ ਦਿੱਤਾ। ਮੱਛ-ਕੁੰਡ ਅਤੇ ਰਾਮਸਾਗਰ ਹਿੰਦੂਆਂ ਲਈ ਪੂਜਨੀਯ ਸਥਾਨ ਹਨ ਬਹੁਤ ਪੁਰਾਣਾ ਸ਼ਹਿਰ ਹੈ। ਆਸ ਪਾਸ ਸੰਘਣੇ ਜੰਗਲ ਸਨ ਜਿਨ੍ਹਾਂ ਵਿਚ ਸ਼ੇਰ ਵੀ ਬਹੁਤ ਹੁੰਦੇ ਸਨ। ਬਾਦਸ਼ਾਹ ਗੁਰੂ ਨਾਲ ਇਸ ਜੰਗਲ ਵਿਚ ਸ਼ਿਕਾਰ ਵੀ ਖੇਲਦਾ ਰਿਹਾ। ਇਕ ਵਾਰ ਗੁਰੂ ਜੀ ਨੇ ਆਹਮੋ-ਸਾਹਮਣੇ ਇਕ ਸ਼ੇਰ ਨੂੰ ਚਿੱਤ ਕਰ ਦਿੱਤਾ ਤਾਂ ਬਹਾਦੁਰ ਸ਼ਾਹ ਬਹੁਤ ਪ੍ਰਭਾਵਿਤ ਹੋਇਆ।

ਇਸ ਥਾਂ ਗੁਰੂ ਜੀ ਨੇ ਬਹੁਤ ਸਿੱਖੀ ਪਰਚਾਰ ਕੀਤਾ, ਬੜੀ ਸੰਗਤ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੀ।ਜਿਸ ਥਾਂ ਗੁਰੂ ਜੀ ਨੇ ਟਿਕਾਣਾ ਰੱਖਿਆ ਅਤੇ ਸ਼ੇਰ ਦਾ ਸ਼ਿਕਾਰ ਕੀਤਾ, ਦੋਨੋਂ ਥਾਈਂ ਗੁਰੂ ਦੇ ਸਥਾਨ ਬਣੇ ਹੋਏ ਹਨ।

ਦਿੱਲੀ ਰਾਜ ਸੰਭਾਲਣ ਆ ਰਿਹਾ ਹੈ। ਏਥੇ ਹੀ ਮੁਅਜ਼ਮ ਦੇ ਭੇਜੇ ਦੂਤਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਮੁਅਜ਼ਮ ਦੇ ਹੱਕ ਵਿਚ ਸਹਾਇਤਾ ਮੰਗੀ। ਗੁਰੂ ਜੀ ਨੇ ਹਾਲਾਤ ਨੂੰ ਤੋਲਿਆ। ਮੁਅਜ਼ਮ ਤੁਅਸਥੀ ਨਹੀਂ ਸੀ ਤੇ ਉਸ ਦੇ ਗੁਰੂ ਜੀ ਨਾਲ ਚੰਗੇ ਤਾਅਲੁਕਾਤ ਸਨ ਜਦ ਕਿ ਤਾਰਾ ਆਜ਼ਮ ਇਸ ਦੇ ਉਲਟ ਸੀ। ਸੋ ਗੁਰੂ ਜੀ ਨੇ ਮੁਅਜ਼ਮ ਨੂੰ ਸਹਾਇਤਾ ਭੇਜਣੀ ਮਨਜ਼ੂਰ ਕਰ ਲਈ।

ਇਕ ਮੱਤ ਅਨੁਸਾਰ ਗੁਰੂ ਜੀ ਆਪ ਹੀ ਮੁਅਜ਼ਮ ਦੀ ਮੱਦਦ ਲਈ ਆਗਰਾ ਵੱਲ ਵਧ ਪਏ ਤੇ ਜੈਜੋਂ ਨਾਂ ਦੀ ਥਾਂ ਤੇ 18 ਜੂਨ 1707 ਨੂੰ ਦੋਨਾਂ ਭਰਾਵਾਂ ਦੇ ਯੁੱਧ ਵਿਚ ਆਪ ਨੇ ਤਾਰਾ ਆਜ਼ਮ ਨੂੰ ਸੁਨਿਹਰੀ ਤੀਰ ਮਾਰ ਕੇ ਮਾਰ ਦਿਤਾ। ਪਰ ਦੂਸਰੇ ਮੱਤ ਅਨੁਸਾਰ ਗੁਰੂ ਜੀ ਆਪ ਦਿਲੀ ਵੱਲ ਵੱਧ ਗਏ ਪਰ ਉਹਨਾਂ ਆਪਣੇ ਦੋ ਪਿਆਰਿਆਂ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੂੰ ਕੁਝ ਸਿੱਖਾਂ ਸਮੇਤ ਮੁਅਜ਼ਮ ਦੀ ਮਦਦ ਲਈ ਭੇਜਿਆ ਜਿਸ ਵਿਚ ਮੁਅਜ਼ਮ ਜਿਤਿਆ ਤੇ ਆਪਣਾ ਨਾਂ ਬਹਾਦਰ ਸ਼ਾਹ ਰੱਖ ਦਿਲੀ ਦਾ ਬਾਦ੪ਾਹ ਬਣ ਗਿਆ। ਆਗਰੇ ਵਿਚ ਉਸ ਬਹੁਤ ਵਡਾ ਦਰਬਾਰ ਬੁਲਾਇਆ ਜਿਸ ਵਿਚ ਗੁਰੂ ਜੀ ਨੂੰ ਵੀ ਉਸ ਨੇ ਇਕ ਕਲਗੀ ਇਕ ਧੁਖਧੁਖੀ ਤੇ ਇਕ ਖਿਲਤ ਭੇਟ ਕੀਤੀ। ਘੋਖਣ ਵਿਚਾਰਨ ਪਿੱਛੋਂ ਦੂਸਰਾ ਮੱਤ ਹੀ ਇਤਿਹਾਸ ਦੀ ਤਖਤੀ ਤੇ ਪੂਰਾ ਉਤਰਦਾ ਹੈ।

ਜਦ ਬਹਾਦੁਰ ਸ਼ਾਹ ਨੇ ਜਸ਼ਨ ਮਨਾਉਣ ਲਈ ਭਾਈ ਨੰਦ ਲਾਲ ਰਾਹੀਂ ਗੁਰੂ ਜੀ ਨੂੰ ਸੁਨੇਹਾ ਭੇਜਿਆ ਤਾਂ ਗੁਰੂ ਜੀ ਮਥੁਰਾ ਬਿੰਦਰਾਬਨ ਹੁੰਦੇ ਹੋਏ ਆਗਰੇ ਤੋਂ ਤਿੰਨ ਕੁ ਮੀਲ ਦੂਰ ਜਮਨਾ ਕਿਨਾਰੇ ਇਕ ਬਾਗ ਵਿਚ ਰੁਕੇ ਜਿਸ ਬਾਰੇ ਕਈਆਂ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਉਹ ਹਾਥੀ ਘਾਟ ਤੇ ਰੁਕੇ ਤੇ ਕਈਆਂ ਦੇ ਵਿਚਾਰ ਅਨੁਸਾਰ ਉਹ ਗੁਰੂ ਕੇ ਤਾਲ ਵਾਲੇ ਬਾਗ ਵਿਚ ਰੁਕੇ। ਅਜ ਕਲ੍ਹ ਦੋਨੀਂ ਥਾਈਂ ਗੁਰਦੁਆਰਾ ਸਾਹਿਬ ਬਣ ਰਹੇ ਹਨ

ਇਕ ਖਿਆਲ ਅਨੁਸਾਰ, ਗੁਰੂ ਜੀ ਏਥੇ ਛੇ ਮਹੀਨੇ ਰਹੇ ਸਨ ਤੇ ਹੋ ਸਕਦਾ ਹੈ ਉਹ ਇਨ੍ਹੀ ਦੋਹੀਂ ਥਾਈਂ ਗਏ ਹੋਣ। ਇਸ ਤੱਥ ਨੂੰ ਹੋਰ ਵਿਸਥਾਰ ਸਹਿਤ ਘੋਖਣ ਵਿਚਾਰਣ ਦੀ ਲੋੜ ਹੈ। ਹਾਥੀ ਘਾਟ ਤੋਂ, ਜਿਸ ਥਾਂ ਗੁਰੂ ਜੀ ਰੁਕੇ ਸਨ, ਉਸ ਜਗ੍ਹ ਨੂੰ ਕਬਜ਼ੇ ਵਿਚ ਕਰਨ ਬਾਰੇ ਮੁਕਦਮੇ ਦਾ ਫੈਸਲਾ ਥੋੜ੍ਹਾ ਚਿਰ ਪਹਿਲਾਂ ਹੀ ਸਿਖਾਂ ਦੇ ਹੱਕ ਵਿਚ ਹੋਇਆ ਹੈ। ਗੁਰੂ ਕਾ ਤਾਲ ਵਿਖੇ ਗੁਰੂ ਗੋਬਿੰਦ ਸਿੰਘ ਦੇ ਸਲਾਰਦੀਨ ਕਾਜ਼ੀ ਨਾਲ ਸਵਾਲ ਜਵਾਬ ਹੋਏ ਦਸੇ ਜਾਂਦੇ ਹਨ। ਜਿਨ੍ਹਾਂ ਦਾ ਸਾਰ ਕੁਝ ਇਉਂ ਹੈ

ਸਲਾਰਦੀਨ ਸਿੱਖ ਤਹਾਨੂੰ ਚਰਨਾਂ ਤੇ ਸਿਰ ਰਖ ਕੇ ਨਮਸਕਾਰ ਕਰਦੇ ਹਨ।​
 
Dalvinder Singh Grewal

Writer
Historian
SPNer
Jan 3, 2010
2,414
447
81
ਗੁਰੂ ਗੋਬਿੰਦ ਸਿੰਘ ਜੀ ਦੀ ਦੱਖਣ ਯਾਤਰਾ-7

ਬਹਾਦੁਰ ਸ਼ਾਹ ਜੈਜੋਂ ਦਾ ਮੈਦਾਨ ਜਿੱਤਕੇ ਹਿੰਦੁਸਤਾਨ ਦਾ ਬਾਦਸ਼ਾਹ ਤਾਂ ਬਣ ਗਿਆ ਸੀ ਪਰ ਹਿੰਦੁਸਤਾਨ ਵਿਚ ਉਸ ਦਾ ਪੂਰਾ ਪ੍ਰਭਾਵ ਸਥਾਪਿਤ ਕਰਨ ਲਈ ਅਜੇ ਕਾਫੀ ਕੁਝ ਕਰਨਾ ਬਾਕੀ ਸੀ। ਦੱਖਣ ਵਿਚ ਬੀਜਾਪੁਰ ਦਾ ਸੂਬੇਦਾਰ ਔਰੰਗਜ਼ੇਬ ਦਾ ਦੂਸਰਾ ਪੁੱਤਰ ਕਾਮਬਖਸ਼ ਆਕੀ ਸੀ ਜਿਸ ਕਰਕੇ ਸਾਰੇ ਦੱਖਣ ਉੱਤੇ ਕਬਜ਼ਾ ਬਣਾਉਣਾ ਖਤਰੇ ਵਿਚ ਸੀ। ਬੀਜਾਪੁਰ ਅਜੋਕੇ ਆਂਧਰਾ ਪ੍ਰਦੇਸ਼ ਵਿਚ ਹੈ ਅਤੇ ਅਹਿਮਦਨਗਰ ਤੋਂ 400 ਕਿਲੋਮੀਟਰ ਦੂਰੀ ਤੇ ਹੈ, ਕਾਮਬਖਸ਼ ਨੇ ਉਥੇ ਪਹੁੰਚਦੇ ਹੀ ਆਪਣੇ ਆਪ ਨੂੰ ਔਰੰਗਜ਼ੇਬ ਦੀ ਗੱਦੀ ਦਾ ਵਾਰਿਸ ਘੋਸ਼ਿਤ ਕਰਕੇ ਸ਼ਹਿਨਸ਼ਾਹ ਬਣਨ ਦਾ ਐਲਾਨ ਕਰ ਦਿੱਤਾ। ਦੋ ਮਹੀਨੇ ਉਹ ਆਪਣਾ ਪ੍ਰਬੰਧ ਕਾਇਮ ਕਰਦਾ ਰਿਹਾ ਅਤੇ ਫੌਜ ਵਿਚ ਮਜਬੂਤੀ ਲਿਆਉਣ ਦੀ ਕੋਸ਼ਿਸ਼ ਵਿਚ ਲੱਗਾ ਰਿਹਾ। ਪਰ ਉਸਦੇ ਬਚਪਨਾ, ਅੜਬ ਸੁਭਾਅ ਅਤੇ ਸੁਲਗਣ ਦੀ ਆਦਤ ਨੇ ਉਸ ਨੂੰ ਜਲਦੀ ਹੀ ਅਪ੍ਰਿਆ ਬਣਾ ਦਿੱਤਾ। ਉਸਦੇ ਚਲਾਕ ਦਰਬਾਰੀਆਂ ਨੇ ਉਸਦੇ ਕੰਨ ਭਰਕੇ ਸੁਘੜ ਉੱਚ-ਅਹੁਦੇਦਾਰਾਂ ਨਾਲ ਵਿਗਾੜ ਪਾ ਦਿੱਤਾ, ਜਿਸ ਕਰਕੇ ਉਸਦੇ ਅਧੀਨ ਅਹੁਦੇਦਾਰ ਤੇ ਸੈਨਾ ਉਸ ਤੋਂ ਅਪ੍ਰਸੰਨ ਹੋ ਗਏ। ਗੁੱਸੇ ਵਿਚ ਉਸਨੇ ਆਪਣੇ ਚੰਗੇ ਵਜ਼ੀਰ ਅਤੇ ਅਹੁਦੇਦਾਰ ਮੌਤ ਦੇ ਘਾਟ ਉਤਾਰ ਦਿਤੇ ਅਤੇ ਕਈਆਂ ਨੂੰ ਅਸਹਿ ਤਸੀਹੇ ਦਿੱਤੇ। ਆਪਣੀ ਨਿਰਦਇਤਾ ਲਈ ਉਹ ਜਲਦੀ ਹੀ ਮਸ਼ਹੂਰ ਹੋ ਗਿਆ।

ਕਾਮਬਖਸ਼ ਨੂੰ ਸੋਧੇ ਬਿਨਾਂ ਬਹਾਦੁਰ ਸ਼ਾਹ ਪੂਰੇ ਹਿੰਦੁਸਤਾਨ ਦਾ ਸ਼ਹਿਨਸ਼ਾਹ ਨਹੀਂ ਸੀ ਕਹਾ ਸਕਦਾ, ਇਸ ਲਈ ਉਸ ਕੋਲ ਦੱਖਣ ਵਿਚ ਜਾ ਕੇ ਕਾਮਬਖਸ਼ ਨੂੰ ਹਰਾਉਣ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਇਸ ਕੰਮ ਲਈ ਉਹ 12 ਨਵੰਬਰ 1707 ਨੂੰ ਆਗਰਾ ਤੋਂ ਦੱਖਣ ਵਲ ਚੱਲ ਪਿਆ। ਉਸ ਦਾ ਰਸਤਾ ਰਾਜਸਥਾਨ ਤੇ ਮੱਧ ਪ੍ਰਦੇਸ਼ ਵਿਚੋਂ ਦੀ ਸੀ। ਰਸਤੇ ਵਿਚ ਕਛਵਾਹਾ ਰਾਜਪੂਤ, ਪੁਸ਼ਕਰ ਅਤੇ ਮੇੜ੍ਹਤਾ ਆਦਿ ਦੇ ਇਲਾਕਿਆਂ ਵਿਚ ਬਾਗੀ ਬਣੇ ਖੜ੍ਹੇ ਸਨ ਜਿਨ੍ਹਾਂ ਨੂੰ ਕੁਚਲਣਾ ਵੀ ਬਹਾਦੁਰ ਸ਼ਾਹ ਲਈ ਜ਼ਰੂਰੀ ਸੀ। ਜੰਗਾਂ ਦਾ ਸਿਲਸਿਲਾ ਸੀ ਜੋ ਬਹਾਦੁਰ ਸ਼ਾਹ ਨੂੰ ਪੂਰਾ ਪ੍ਰਭਾਵ ਕਾਇਮ ਕਰਨ ਲਈ ਜਿੱਤਣਾ ਜ਼ਰੂਰੀ ਸੀ। ਇਸ ਸਮੇਂ ਉਸ ਨੂੰ ਆਪਣੀ ਮੱਦਦ ਲਈ ਹਰ ਤਬਕੇ ਹਰ ਰਾਜੇ ਰਜਵਾੜੇ ਦੀ ਜ਼ਰੂਰਤ ਸੀ। ਉਸਨੇ ਗੁਰੂ ਜੀ ਨਾਲ ਵਾਅਦਾ ਤਾਂ ਕੀਤਾ ਸੀ ਕਿ ਉਹ ਸ਼ਹਿਨਸ਼ਾਹ ਬਣਦੇ ਹੀ ਸਰਹਿੰਦ ਦੇ ਨਵਾਬ ਵਜ਼ੀਦ ਖਾਨ ਨੂੰ ਸਜ਼ਾ ਦੇਵੇਗਾ ਤੇ ਪਹਾੜੀ ਰਾਜਿਆਂ ਨੂੰ ਸੋਧੇਗਾ ਤੇ ਅਨੰਦਪੁਰ ਸਾਹਿਬ ਵਾਪਸ ਦਿਲਾਏਗਾ। ਪਰ ਇਸ ਹਾਲਤ ਵਿਚ ਉਹ ਸਰਹਿੰਦ ਦੇ ਨਵਾਬ ਅਤੇ ਕਹਿਲੂਰ ਦੇ ਰਾਜੇ ਵਿਰੁੱਧ ਕੋਈ ਵੀ ਬਖੇੜਾ ਖੜਾ ਕਰਨੋਂ ਅਸਮਰਥ ਸੀ। ਗੁਰੂ ਜੀ ਬਹਾਦੁਰ ਸ਼ਾਹ ਦੀ ਮਜਬੂਰੀ ਸਮਝਦੇ ਸਨ। ਬਹਾਦੁਰ ਸ਼ਾਹ ਨੇ ਆਪਣਾ ਵਚਨ ਨਿਭਾਉਣ ਦਾ ਭਰੋਸਾ ਦਿੰਦਿਆਂ ਗੁਰੂ ਜੀ ਨੂੰ ਬਾਕੀ ਦੇ ਮਹੱਤਵਪੂਰਨ ਸੰਗ੍ਰਾਮਾਂ ਵਿਚ ਮੱਦਦ ਲਈ ਵੀ ਬੇਨਤੀ ਕੀਤੀ। ਗੁਰੂ ਜੀ ਜਲਦਬਾਜ਼ੀ ਵਿਚ ਸਾਰੀ ਗੱਲਬਾਤ ਤੇ ਵਾਅਦਿਆਂ ਨੂੰ ਖਟਾਈ ਵਿਚ ਨਹੀਂ ਸੀ ਪਾਉਣਾ ਚਾਹੁੰਦੇ। ਜਿਥੇ ਹੋਰ ਓਥੇ ਕੁਝ ਸਮਾਂ ਹੋਰ ਸਹੀ। ਇਸ ਲਈ ਗੁਰੂ ਜੀ ਨੇ ਬਾਦਸ਼ਾਹ ਨਾਲ ਦੱਖਣ ਵੱਲ ਚਲਣਾ ਮੰਨ ਲਿਆ।

ਕੁਝ ਲੇਖਕ ਗੁਰੂ ਜੀ ਦਾ ਸ਼ਹਿਨਸ਼ਾਹ ਦੀ ਜੈਜੋਂ ਅਤੇ ਪਿਛਲੇ ਯੁੱਧਾਂ ਵਿਚ ਮੱਦਦ ਦੇਣ ਨੂੰ ਗਲਤ ਤਰੀਕੇ ਨਾਲ ਲੈਂਦੇ ਹਨ ਉਨ੍ਹਾਂ ਅਨੁਸਾਰ ਗੁਰੂ ਜੀ ਨੇ ਬਾਦਸ਼ਾਹ ਦੀ ਨੌਕਰੀ ਅਖਤਿਆਰ ਕਰ ਲਈ ਸੀ। ਇਹ ਇਕ ਬੇਬੁਨਿਆਦ ਬਿਆਨ ਹੈ। ਖਾਫੀ ਖਾਂ ਨੇ ਸਪੱਸ਼ਟ ਸ਼ਬਦਾਂ ਵਿਚ ਲਿਖਿਆ ਹੈ ਕਿ ਗੁਰੂ ਜੀ ਨੇ ਬਾਦਸ਼ਾਹ ਦੀ ‘ਰਫਾਕਤ’ ਕੀਤੀ ਸੀ ਜਿਸ ਤੋਂ ਭਾਵ ਹੈ ਕਿ ਆਪ ਬਾਦਸ਼ਾਹ ਦੇ ਸਾਥੀ ਦੇ ਰੂਪ ਵਿਚ ਜਾ ਰਹੇ ਸਨ। ਇਸ ਤੋਂ ਇਲਾਵਾ ‘ਅਖਬਾਰਿ ਦਰਬਾਰਿ ਮੁਅਲਾ’ ਵਿਚ ਜੋ ਸੰਕੇਤ ਮਿਲਦੇ ਹਨ ਉਨ੍ਹਾਂ ਵਿਚ ਕੁਝ ਅਜਿਹਾ ਨਹੀਂ ਜਿਸ ਤੋਂ ਗੁਰੂ ਸਾਹਿਬ ਦਾ ਮੁਗ਼ਲਾਂ ਦੀ ਨੌਕਰੀ ਕਰਨਾ ਸਾਬਿਤ ਹੁੰਦੇ ਹੋਵੇ। ਤਾਰੀਖਿ ਬਹਾਦੁਰ ਸ਼ਾਹੀ (ਐਸ.ਐਚ.ਐਰ. 396, 60-61) ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਹਮੇਸ਼ਾ ਬਾਦਸ਼ਾਹੀ ਕੈਂਪ ਦੇ ਨੇੜੇ ਨਹੀਂ ਸਨ ਰਹਿੰਦੇ ਉਹ ਪ੍ਰਚਾਰ ਕਰਨ ਲਈ ਵੱਖ-ਵੱਖ ਥਾਵੰ ਤੇ ਜਾਂਦੇ ਰਹਿੰਦੇ ਸਨ।

ਭਾਈ ਸਰੂਪ ਸਿੰਘ ਕੋਸ਼ਿਸ਼ ਨੇ ‘ਗੁਰੂ ਕੀਆਂ ਸਾਖੀਆਂ’ ਵਿਚ ਦੱਖਣ ਦਿਸ਼ਾ ਵਲ ਜਾਣ ਦਾ ਗੁਰੂ ਜੀ ਦਾ ਮਕਸਦ ਇਸ ਤਰ੍ਹਾਂ ਲਿਖਿਆ ਹੈ, ‘‘ਬਹਾਦੁਰ ਸ਼ਾਹ ਨੇ ਬੇਨਤੀ ਕੀ ਜੀ ਗਰੀਬ ਨਿਵਾਜ, ਉਧਰ ਮੇਰੇ ਭਾਈ ਕਾਮ ਬਖਸ਼ ਨੇ ਬਗਾਵਤ ਖਲੀ ਕਰ ਰਖੀ ਹੈ। ਇਧਰ ਪੰਜਾਬ ਮੇਂ ਹਾਲਤ ਠੀਕ ਨਹੀਂ, ਮੈਂ ਅਜੇ ਨਵਾਂ ਨਵਾਂ ਤਖਤ ਤੇ ਬੈਠਾ ਹਾਂ, ਮੁਝੇ ਕਿਆ ਕਰਨਾ ਚਾਹੀਏ।’’ ਸਤਿਗੁਰਾਂ ਕਹਿਆ, ‘‘ਪਹਿਲੋਂ ਕਾਮ ਬਖਸ਼ ਕੀ ਹਿਲਜੁਲ ਕੋ ਦਬਾ ਕੇ ਫੇਰ ਪਰਬਤੀ ਰਾਜਾਯੋ ਕੋ ਸੋਧਨਾ ਠੀਕ ਰਹੇਗਾ।’’ ਬਾਦਸ਼ਾਹ ਗੁਰੂ ਜੀ ਕਾ ਬਚਨ ਸੁਨਕੇ ਬੜਾ ਖੁਸ਼ ਹੁੂਆ, ਕਹਿਨੇ ਲਗਾ-ਆਪ ਨੇ ਜੋ ਫੁਰਮਾਇਆ ਠੀਕ ਹੈ। ਪ੍ਰੰਤੂ ਮੈਂ ਆਪ ਕੋ ਇਕੇਲਾ ਛੋੜ ਕੇ ਨਹੀਂ ਜਾਊਂਗਾ, ਆਪ ਮੇਰੇ ਸਾਥ ਹੀ ਆਈਏ। ਸਤਿਗੁਰਾਂ ਆਗੇ ਸੇ ਬਾਦਸ਼ਾਹ ਕੋ ਗੈਲ ਜਾਨੇ ਕਾ ਮਨ ਬਨਾ ਲੀਆ। (ਪੰਨਾ 179)

ਆਗਰੇ ਤੋਂ ਸਾਰਾ ਲਸ਼ਕਰ 11 ਨਵੰਬਰ 1707 ਨੂੰ ਕੂਚ ਕੀਤਾ ਅਤੇ ਰਾਜਪੂਤਾਨੇ ਵਲ ਵਧਿਆ। ਗੁਰੂ ਜੀ ਨੇ ਆਗਰੇ ਤੋਂ ਚੱਲਕੇ ਪਹਿਲਾ ਪੜਾਅ ਦੱਖਣ ਪੱਛਮ ਦਿਸ਼ਾ ਵਲ 16 ਕਿਲੋਮੀਟਰ ਦੂਰ ਇਤਮਾਦਪੁਰ (ਇਤਬਾਹਪੁਰ) ਜਾ ਕੀਤਾ। ਇਤਮਾਦਪੁਰ ਇਤਮਾਦ ਖਾਨ ਦਾ ਵਸਾਇਆ ਨਗਰ ਹੈ ਜਿੱਥੇ ਉਸ ਨੇ ਇਕ ਵੱਡਾ ਤਲਾਬ, ਕੁਝ ਪੱਕੇ ਮਕਾਨ ਅਤੇ ਆਪਣੇ ਲਈ ਇਕ ਮਹਲ ਬਣਵਾਇਆ (ਮਆਸਿਰਿ-ਆਲਮਗੀਰੀ, ਭਾਗ 1, ਪੰਨਾ 90)। ਗੁਰੂ ਜੀ ਦਾ ਡੇਰਾ ਵੱਡੇ ਤਲਾਬ ਦੇ ਕੰਢੇ ਸੀ। ਇਥੇ ਹੀ ਗੁਰੂ ਜੀ ਦਾ ਮੂੰਹ-ਬੋਲਿਆ ਪੁੱਤਰ ਜ਼ੋਰਾਵਰ ਸਿੰਘ ਵੀ ਆ ਮਿਲਿਆ। ਇਹ ਜ਼ੋਰਾਵਰ ਸਿੰਘ ਬਸੀ ਪਠਾਣਾਂ ਦੇ ਨੱਥੂ ਤਰਖਾਣ ਦਾ ਪੁਤਰ ਸੀ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦਾ ਹਾਣੀ ਸੀ। ਇਕ ਵਾਰ ਅਨੰਦਪੁਰ ਸਾਹਿਬ ਵਿਖੇ ਇਸ ਦਾ ਘੋਲ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨਾਲ ਹੋਇਆ ਤਾਂ ਇਸ ਨੇ ਸਾਹਿਬਜ਼ਾਦੇ ਨੂੰ ਢਾ ਲਿਆ। ਗੁਰੂ ਜੀ ਨੇ ਥਾਪੀ ਦੇ ਕੇ ਕਿਹਾ ਕਿ ਇਹ ਵੀ ਮੇਰਾ ਜ਼ੋਰਾਵਰ ਸਿੰਘ ਹੈ। ਆਨੰਦਪੁਰ ਛੱਡਣ ਵੇਲੇ ਇਹ ਗੁਰੂ ਜੀ ਦੇ ਨਾਲ ਹੀ ਸੀ ਅਤੇ ਮਲਕਪੁਰ ਵਿਚ ਜ਼ਖ਼ਮੀ ਹੋ ਗਿਆ। ‘ਗੁਰੂ ਕੀਆਂ ਸਾਖੀਆਂ’ ਅਨੁਸਾਰ ਚਮਕੌਰ ਦੀ ਗੜ੍ਹੀ ਤੋਂ ਨਿਕਲਣ ਵੇਲੇ ਸਤਿਗੁਰਾਂ ਪਾਸ ਭਾਈ ਸੰਤ ਸਿੰਘ ਤੇ ਸੰਗਤ ਸਿੰਘ ਬੰਗੇਸ਼ਵਰੀ ਤੋਂ ਬਿਨਾਂ ਇਹੋ ਜ਼ੋਰਾਵਰ ਸਿੰਘ ਵੀ ਨਾਲ ਸੀ। ਜਦ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਤਾਂ ਇਸ ਦੇ ਖੂਨ ਨੇ ਵੀ ਉਬਾਲ ਖਾਧਾ ਤੇ ਹੱਥ ਜੋੜਕੇ ਗੁਰੂ ਜੀ ਨੂੰ ਬਿਨੈ ਕੀਤੀ, ‘‘ਗੁਰੂ ਜੀ ਮੈਨੂੰ ਵੀ ਗੜ੍ਹੀ ਵਿਚੋਂ ਬਾਹਰ ਜਾ ਕੇ ਜੰਗ ਲੜਣ ਦੀ ਇਜ਼ਾਜ਼ਤ ਦਿਉ।’’ ਗੁਰੂ ਜੀ ਨੇ ਇਜਾਜ਼ਤ ਦੇ ਦਿੱਤੀ। ਸੂਰਜ ਛਿਪ ਚੁੱਕਿਆ ਸੀ। ਇਹ ਗੜ੍ਹੀ ਦੇ ਦਰਵਾਜ਼ੇ ਤੋਂ ਬਾਹਰ ਆਇਆ। ਫੌਜ ਗੜ੍ਹੀ ਤੋਂ ਪਿੱਛੇ ਹਟ ਚੁੱਕੀ ਸੀ। ਤੁਰਕ ਫੌਜ ਦਾ ਬਾਣਾ ਨੀਲਾ ਸੀ। ਜ਼ੋਰਾਵਰ ਸਿੰਘ ਦੀ ਪਗੜੀ ਅਤੇ ਚੋਲਾ ਵੀ ਨੀਲਾ ਹੋਣ ਕਰਕੇ ਕਿਸੇ ਨੇ ਪਛਾਣਿਆ ਨਹੀਂ ਕਿ ਮੁਸਲਮਾਨ ਹੈ ਜਾਂ ਸਿੱਖ ਹੈ। ਦੂਜੇ ਇਸ ਦੀ ਉਮਰ ਛੋਟੀ ਸੀ ਮੂੰਹ ਤੇ ਦਾੜ੍ਹੀ ਹੈ ਨਹੀਂ ਸੀ, ਤੀਜੇ ਪਠਾਣ ਦਿਨ ਦੇ ਥੱਕੇ ਹੋਏ ਖਾਣ ਪੀਣ ਦੇ ਆਹਰ ਵਿਚ ਲੱਗ ਗਏ ਸਨ ਤੇ ਆਪੋ ਆਪਣੇ ਟਿਕਾਣੀ ਟਿਕ ਗਏ ਸਨ। ਸੋ ਜ਼ੋਰਾਵਰ ਸਿੰਘ ਵਲ ਕਿਸੇ ਨੇ ਧਿਆਨ ਨਾ ਦਿੱਤਾ।

ਉਸ ਦਿਨ 8 ਪੋਹ ਸੁਦੀ ਤੀਜ ਹੋਣ ਕਰਕੇ ਚੰਦ ਵੀ ਜਲਦੀ ਅਸਤ ਹੋ ਗਿਆ ਸੀ ਤੇ ਹਨੇਰਾ ਛੇਤੀ ਪੈ ਗਿਆ। ਇਹ ਇਕ ਦੋ ਛੋਟੀਆਂ ਮੋਟੀਆਂ ਝੜਪਾਂ ਪਿੱਛੋਂ ਬੂੜ-ਮਾਜਰੇ ਦੀ ਤਰਫ ਨਿਕਲ ਗਿਆ ਤੇ ਰੋਪੜ ਦੇ ਨੇੜੇ ਕੋਟਲਾ ਨਿਹੰਗ ਖਾਂ ਵਿਚ ਜਾ ਪਹੁੰਚਾ। ਭਾਈ ਗੁਰਸਾ ਸਿੰਘ ਸੈਣੀ ਸਿੰਘ ਨੇ ਇਸ ਦੇ ਜ਼ਖ਼ਮਾਂ ਦੀ ਮਰਹਮ-ਪੱਟੀ ਕੀਤੀ ਅਤੇ ਦਵਾ ਦਾਰੂ ਕੀਤਾ। ਦੂਸਰੇ ਦਿਨ ਸੇਵਾ ਸਿੰਘ ਤਰਖਾਣ ਨੂੰ ਨਾਲ ਲੈ ਕੇ ਰਾਤ ਨੂੰ ਰੱਥ ਤੇ ਬਿਠਾ ਕੇ ਪਿੰਡ ਡਡਹੇੜੀ ਮਾਈ ਧੂਪਾਂ ਦੇ ਘਰ ਪਹੁੰਚਾ ਦਿੱਤਾ। ਜਿਸ ਨੇ ਜ਼ੋਰਾਵਰ ਸਿੰਘ ਦੀ ਬੜੀ ਦੇਖ-ਭਾਲ ਕੀਤੀ। ਜ਼ਖ਼ਮ ਠੀਕ ਹੋਣ ਪਿੱਛੋਂ ਜ਼ੋਰਾਵਰ ਸਿੰਘ ਉਗਾਣਾ ਪਿੰਡ ਵਿਚ ਭਜਨ ਦਾਸ ਉਦਾਸੀ ਕੋਲ ਆ ਗਿਆ। ਇਥੋਂ ਹੀ ਇਹ ਗੁਰੂ ਜੀ ਪਾਸ ਪਹਿਲਾਂ ਸਾਬੋ ਕੀ ਤਲਵੰਡੀ ਪਹੁੰਚਾ ਪਰ ਗੁਰੂ ਜੀ ਜਦ ਦੱਖਣ ਵੱਲ ਨੂੰ ਰਵਾਨਾ ਹੋਏ ਤਾਂ ਇਹ ਉਸ ਵੇਲੇ ਉਥੇ ਹਾਜ਼ਰ ਨਹੀਂ ਸੀ। ਗੁਰੂ ਜੀ ਨੂੰ ਇਹ ਇਤਮਾਦਪੁਰ ਆ ਕੇ ਹੀ ਮਿਲਿਆ। ਇਥੇ ਇਸ ਮਿਲਣੀ ਦੀ ਖ਼ੁਸ਼ੀ ਮਨਾਈ ਗਈ। ਇਤਮਾਦਪੁਰ ਕੁਝ ਦਿਨ ਰਹਿਣ ਪਿੱਛੋਂ ਗੁਰੂ ਜੀ ਨੇ ਅਗਲਾ ਪੜਾਅ ਨਰੈਣਾ ਗਾਉਾਂ Üਾ ਕੇ ਕੀਤਾ। ਕੁਝ ਲਿਖਾਰੀ ਦਾਦੂ ਦੁਆਰੇ ਦੀ ਘਟਨਾ ਇਸ ਸਮੇਂ ਦੀ ਮੰਨਦੇ ਹਨ। ਗੁਰੂ ਜੀ ਦਾਦੂ ਦੁਆਰੇ ਸੰਤ ਜੈਤ ਰਾਮ ਕੋਲ ਰਹੇ।

ਬਾਦਸ਼ਾਹ ਬਹਾਦੁਰ ਸ਼ਾਹ ਅਜਮੇਰ, ਜੋਧਪੁਰ, ਮੇੜਤਾ, ਚਿਤੌੜ, ਮੰਡੇਸ਼ਵਰ, ਉਜੈਨ, ਹੋਸ਼ੰਗਾਬਾਦ, ਬੁਰਹਾਨਪੁਰ ਆਦਿ ਹੁੰਦੇ ਹੋਏ ਦੱਖਣ ਵੱਲ ਵਧਿਆ। ਕਾਮਵਰ ਖਾਨ ਨੇ ‘ਤਜ਼ਕਿਰਾਤੁ ਸਲਾਤੀਨ’ ਵਿਚ ਅਜਮੇਰ ਤੋਂ ਚਿਤੌੜ ਤਕ ਦੇ ਸਫ਼ਰ ਦੀਆਂ ਤਾਰੀਖਾਂ ਇਸ ਤਰ੍ਹਾਂ ਦਿੱਤੀਆਂ ਹਨ :-

ਅਜਮੇਰ ਤੋਂ ਜੋਧਪੁਰ ਨੂੰ ਕੂਚ 5 ਜ਼ੀਕਦਾ 1119 ਹਿਜਰੀ 17 ਜਨਵਰੀ 1708 ਈ.

ਮੇੜਤਾ ਤੋਂ ਵਾਪਸੀ 2 ਜ਼ਿਲ ਕਿੱਸਾ 1119 ਹਿਜਰੀ 13 ਫਰਵਰੀ 1708 ਈ.

ਅਜਮੇਰ ਪਹੁੰਚੇ 1 ਮੁਹੱਰਮ 1120 ਹਿਜਰੀ 12 ਮਾਰਚ 1708 ਈ.

ਉਜੈਨ ਤੋਂ ਕੂਚ 11 ਮੁਹੱਰਮ 22 ਮਾਰਚ 1708

ਚਿਤੌੜ ਦੇ ਲਾਗੇ ਡੇਰਾ 22 ਮੁਹੱਰਮ 2 ਅਪ੍ਰੈਲ 1708

ਚਿਤੌੜ ਤੋਂ ਕੂਚ ਕਰਕੇ 10 ਸਫ਼ਰ 20 ਅਪ੍ਰੈਲ 1708

ਮੰਡੇਸ਼ਵਰ ਡੇਰਾ (ਮਾਖਿਜ਼ਿ ਤਵਾਰੀਖਿ ਸਿਖਾਂ, ਪੰਨਾ 76)

ਗੁਰੂ ਜੀ ਦੇ ਅਜਮੇਰ ਪੁਸ਼ਕਰ, ਨਸੀਰਾਬਾਦ, ਭੀਲਵਾੜਾ, ਚਿਤੌੜ, ਉਜੈਨ, ਮੰਡੇਸ਼ਵਰ ਜਾਣ ਦੀ ਨਿਸ਼ਾਨਦੇਹੀ ਹੁੰਦੀ ਹੈ। ਇਸ ਲਈ ਗੁਰੂ ਜੀ ਵੀ ਬਹਾਦੁਰ ਸ਼ਾਹ ਨਾਲ ਇਨ੍ਹੀਂ ਥਾਈਂ ਗਏ ਇਹ ਮੰਨ ਲੈਣਾ ਜਾਇਜ਼ ਹੋਏਗਾ। ਨਰਾਇਣਾ ਤੋਂ ਅਗਲੇ ਪੜਾਅ ਅੰਬੇਰ ਤੇ ਅਜਮੇਰ (ਪੁਸ਼ਕਰ) ਕੀਤੇ। ਅੰਬੇਰ (ਵਰਤਮਾਨ ਜੈਪੁਰ) ਵਿਚ ਗੁਰੂ ਜੀ ਦੀਆਂ ਕੁਝ ਯਾਦਗਾਰੀ ਵਸਤਾਂ ਸਾਂਭੀਆਂ ਹੋਈਆਂ ਹਨ। ਅਜਮੇਰ ਤੋਂ ਗੁਰੂ ਜੀ ਦਾ ਅਗਲਾ ਪੜਾਅ ਚਿਤੌੜ ਸੀ। ਚਿਤੌੜ ਪਹੁੰਚਣ ਦੀ ਮਿਤੀ ਉਪਰ 22 ਮੁਹੱਰਮ (2ਅਪ੍ਰੈਲ 1708 ਈ.) 1765 ਬਿਕ੍ਰਮੀ ਦਿੱਤੀ ਹੈ (ਪੰਨਾ 183)। ਅਗਲੇ ਦਿਨ ਛੇ ਵਿਸਾਖ ਨੂੰ ਪਾਲਤ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਵੀਹ-ਪੰਝੀ ਹਾਣੀਆਂ ਨਾਲ ਚਿਤੌੜ ਦਾ ਕਿਲ੍ਹਾ ਵੇਖਣ ਗਿਆ। ਕਿਲ੍ਹੇ ਦੇ ਉਪਰ ਜਾਣ ਲਈ ਵਿੰਗੇ-ਟੇਢੇ ਤਰੀਕੇ ਨਾਲ ਸੱਤ ਦਰਵਾਜ਼ੇ ਬਣੇ ਹੋਏ ਸਨ। ਹਰ ਇਕ ਦਰਵਾਜ਼ੇ ਉੱਤੇ ਤੁਰਕੀ ਪਹਿਰਾ ਸੀ। ਤੁਰਕੀ ਸਿਪਾਹੀਆਂ ਨੇ ਇਨ੍ਹਾਂ ਨੂੰ ਉਪਰ ਜਾਣ ਤੋਂ ਰੋਕਿਆ। ਬਾਦਸ਼ਾਹ ਅਕਬਰ ਦੇ ਸਮੇਂ ਤੋਂ ਜਦੋਂ ਤੋਂ ਇਹ ਕਿਲ੍ਹਾ ਤੁਰਕਾਂ ਦੇ ਅਧੀਨ ਆਇਆ ਸੀ, ਉਦੋਂ ਤੋਂ ਇਹ ਫੈਸਲਾ ਲਿਆ ਗਿਆ ਸੀ ਕਿ ਕੋਈ ਗੈਰ-ਮੁਸਲਿਮ ਕਿਲ੍ਹੇ ਦੇ ਉਪਰ ਨਹੀਂ ਜਾ ਸਕਦਾ।

ਜਦ ਇਨ੍ਹਾਂ ਨੂੰ ਜਾਣ ਤੋਂ ਰੋਕਿਆ ਗਿਆ ਤਾਂ ਇਹ ਨਾ ਰੁਕੇ। ਦੋਨਾਂ ਪਾਸਿਉਂ ਤੀਰ ਤਲਵਾਰ ਦਾ ਤਕੜਾ ਯੁੱਧ ਹੋਇਆ। ਇਸ ਦਾ ਜ਼ਿਕਰ ‘ਸ੍ਰੀ ਗੁਰ ਸੋਭਾ’ (ਪੰਨਾ 118 ਤੋਂ 121) ਵਿਚ ਵਿਸਥਾਰ ਨਾਲ ਕੀਤਾ ਗਿਆ ਹੈ। ਇਸ ਵਾਕੇ ਦਾ ਜ਼ਿਕਰ ਅਬਦੁਲ ਰਸੂਲ ਦੀ ‘ਤਾਰੀਖਿ ਮੁਅੱਜ਼ਮ ਸ਼ਾਹ’ (ਪੰਨਾ 6-9) ਵਿਚ ਵੀ ਦਿੱਤਾ ਗਿਆ ਹੈ। ਤੇ ‘ਮਾਖਿਜ਼ਿ ਤਵਾਰੀਖ ਸਿੱਖਾਂ’ (ਪੰਨਾ 76-81) ਵਿਚ ਵੀ। ‘ਗੁਰੂ ਕੀਆਂ ਸਾਖੀਆਂ’ (ਪੰਨਾ 183) ਵਿਚ ਵੀ ਇਸ ਦਾ ਜ਼ਿਕਰ ਹੈ। ਜ਼ਿਕਰ ਮਿਲਦਾ ਹੈ ਕਿ ਪਹਿਰੇਦਾਰਾਂ ਨੇ ਜ਼ੋਰਾਵਰ ਸਿੰਘ ਨੂੰ ਕਿਹਾ ਕਿ, ‘ਦੇਖੋ ਆਪ ਜਬਰਦਸਤੀ ਉਪਰ ਨਾ ਜਾਓ। ਇਹ ਕਿਲ੍ਹਾ ਜਦ ਤੋਂ ਇਸਲਾਮੀ ਕਬਜ਼ੇ ਥੱਲੇ ਆਇਆ ਹੈ ਕੋਈ ਵੀ ਗੈਰ-ਮੁਸਲਿਮ ਇਸ ਕਿਲ੍ਹੇ ਵਿਚ ਨਹੀਂ ਜਾ ਸਕਦਾ।’ ਹੋਣਹਾਰ ਭਾਵੀ ਪ੍ਰਬਲ। ਜਦ ‘ਗੈਰ ਮੁਸਲਿਮ’ ਦਾ ਨਾਂ ਸੁਣਿਆ ਤਾਂ ਜ਼ੋਰਾਵਰ ਸਿੰਘ ਤੈਸ਼ ਵਿਚ ਆ ਗਿਆ। ‘ਸਤਿ ਸ੍ਰੀ ਅਕਾਲ’ ਦਾ ਜੈਕਾਰਾ ਗਜਾ ਕੇ ਉਸ ਨੇ ਘੋੜਿਆਂ ਦਾ ਰੁਖ ਕਿਲ੍ਹੇ ਦੇ ਪਹਿਲੇ ਦਰਵਾਜ਼ੇ ਵੱਲ ਕੀਤਾ। ਪਹਿਰੇਦਾਰਾਂ ਨੇ ਬਿਨਾਂ ਸੋਚੇ ਸਮਝੇ ਜੁਆਨ ਗੱਭਰੂਆਂ ਨਾਲ ਮੱਥਾ ਲਾ ਲਿਆ। ਦੋਨਾਂ ਧਿਰਾਂ ਤੋਂ ਤਕਰੀਬਨ ਸੌ ਡੇਢ ਸੌ ਦੇ ਕਰੀਬ ਰਣ ਆਏ। ਜ਼ੋਰਾਵਰ ਸਿੰਘ ਖ਼ੁਦ ਵਾਹਿਗੁਰੂ ਨੂੰ ਪਿਆਰੇ ਹੋ ਗਏ। ਇਹ ਖ਼ਬਰ ਬਿਜਲੀ ਦੀ ਤਰ੍ਹਾਂ ਗੁਰੂ ਸਾਹਿਬ ਦੇ ਡੇਰੇ ਵੀ ਪਹੁੰਚੀ। ਸਾਰੇ ਡੇਰੇ ਵਿਚ ਅਫਸੋਸ ਛਾ ਗਿਆ। ਸਤਿਗੁਰਾਂ ਮਰਿਯਾਦਾ-ਅਨੁਸਾਰ ਦਰਵਾਜ਼ੇ ਅੱਗਿਉਂ ਜ਼ੋਰਾਵਰ ਸਿੰਘ ਤੇ ਬਾਕੀ ਸਿੱਖਾਂ ਦੀਆਂ ਲਾਸ਼ਾਂ ਉਠਾ ਗੰਭੀਰ ਨਦੀ ਦੇ ਕੰਢੇ ਸਸਕਾਰ ਕੀਤਾ। ਬਾਦਸ਼ਾਹ ਬਹਾਦੁਰ ਸ਼ਾਹ ਨੇ ਬੜਾ ਅਫਸੋਸ ਕੀਤਾ।

ਚਿਤੌੜਗੜ੍ਹ ਜ਼ਿਆਦਾ ਦੇਰ ਰੁਕਣਾ ਠੀਕ ਨਾ ਜਾਣ ਅੱਗੇ ਮੰਦਸੌਰ (ਮੰਡੇਸ਼ਵਰ), ਉਜੈਨ, ਇੰਦੌਰ ਮਹੂ ਹੁੰਦੇ ਹੋਏ ਲਗਭਗ ਅੱਧ ਮਈ 1708 ਨੂੰ ਸਨਵਾਡ ਦੇ ਇਲਾਕੇ ਵਿਚ ਨਰਬਦਾ ਕੰਢੇ ਆ ਰੁਕੇ। ਏਥੇ ਗੁਰੂ ਜੀ ਦਾ ਹੁਕਮ ਪਾ ਕੇ ਭਾਈ ਮਾਨ ਸਿੰਘ ਹੋਰ ਸਿੰਘਾਂ ਸਮੇਤ ਘਾਹ ਲੈਣ ਲਈ ਨਦੀ ਕਿਨਾਰੇ ਗਏ। ਇਕ ਖੇਤ ਵਿਚ ਜ਼ਿਮੀਦਾਰ ਨਾਲ ਕਿਸੇ ਛੋਟੀ ਜਿਹੀ ਗੱਲ ਤੇ ਤਕਰਾਰ ਹੋ ਗਿਆ। ਗੱਲ ਜ਼ਿਆਦਾ ਵੱਧ ਗਈ। ਭਾਈ ਮਾਨ ਸਿੰਘ ਮੌਕੇ ਤੇ ਝਗੜਾ ਮਿਟਾਣ ਲਈ ਦੋਹਾਂ ਧਿਰਾਂ ਵਿਚ ਅਜੇ ਗੱਲ ਕਰ ਰਹੇ ਸਨ ਕਿ ਕਿਸੇ ਮਨਚਲੇ ਨੇ ਗੋਲੀ ਮਾਰ ਕੇ ਭਾਈ ਮਾਨ ਸਿੰਘ ਨੂੰ ਸ਼ਹੀਦ ਕਰ ਦਿੱਤਾ (ਇਹ ਭਾਈ ਮਾਨ ਸਿੰਘ ਸ਼ਹੀਦ ਭਾਈ ਮਨੀ ਸਿੰਘ ਦੇ ਛੋਟੇ ਭਾਈ ਸਨ) ਜਿਸ ਪਿੱਛੋਂ ਤਕੜੀ ਮੁੱਠ-ਭੇੜ ਹੋ ਗਈ ਜਿਸ ਵਿਚ ਦੋਨੋਂ ਧਿਰਾਂ ਦਾ ਜਾਨੀ ਨੁਕਸਾਨ ਹੋਇਆ। ਤਿੰਨ-ਚਾਰ ਸਿੱਖ ਸ਼ਹੀਦੀ ਪਾ ਗਏ। ਓੜਕ ਆਸੇ ਪਾਸੇ ਦੇ ਲੋਕਾਂ ਨੇ ਵਿਚ ਪੈ-ਪਵਾਕੇ ਮਾਮਲਾ ਰਫਾ-ਦਫਾ ਕੀਤਾ। ਪਤਾ ਲੱਗਾ ਤਾਂ ਗੁਰੂ ਜੀ ਨੇ ਇਨ੍ਹਾਂ ਸ਼ਹੀਦ ਸਿੰਘਾਂ ਦੀਆਂ ਲਾਸ਼ਾਂ ਦਾ ਨਰਬਦਾ ਨਦੀ ਦੇ ਕੰਢੇ ਸਸਕਾਰ ਕੀਤਾ। ਅਗਲੇ ਦਿਨ ਬਾਦਸ਼ਾਹੀ ਫੌਜਾਂ ਅੱਗੇ ਰਵਾਨਾ ਹੋਈਆਂ ਤੇ ਗੁਰੂ ਜੀ ਵੀ ਬੁਰਹਾਨਪੁਰ ਵਲ ਚਲ ਪਏ।​
 
Dalvinder Singh Grewal

Writer
Historian
SPNer
Jan 3, 2010
2,414
447
81
ਗੁਰੂ ਗੋਬਿੰਦ ਸਿੰਘ ਜੀ ਦੀ ਦੱਖਣ ਯਾਤਰਾ-7 ਬੁਰਹਾਨਪੁਰ ਮੱਧ ਪ੍ਰਦੇਸ਼

1782831221974.png

ਬੁਰਹਾਨਪੁਰ ਮੱਧ ਪ੍ਰਦੇਸ਼ ਰਾਜ ਦਾ ਇੱਕ ਦਰਮਿਆਨਾ ਆਕਾਰ ਵਾਲਾ ਸ਼ਹਿਰ ਹੈ। ਇਹ ਬੁਰਹਾਨਪੁਰ ਜ਼ਿਲ੍ਹੇ ਦੀ ਪ੍ਰਸ਼ਾਸਕੀ ਸੀਟ ਹੈ। ਇਹ ਤਾਪਤੀ ਨਦੀ ਦੇ ਉੱਤਰੀ ਕੰਢੇ 'ਤੇ ਸਥਿਤ ਹੈ।

ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਵਿੱਚ ਸਥਿਤ ਗੁਰਦੁਆਰਾ ਬੜੀ ਸੰਗਤ, ਦਸਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਇੱਕ ਇਤਿਹਾਸਕ ਤੌਰ 'ਤੇ ਮਹੱਤਵਪੂਰਨ ਸਿੱਖ ਧਾਰਮਿਕ ਸਥਾਨ ਹੈ। ਇਹ ਸਿੱਖ ਇਤਿਹਾਸ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ ਕਿਉਂਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਯਾਤਰਾ ਦੌਰਾਨ ਬੁਰਹਾਨਪੁਰ ਦੀ ਯਾਤਰਾ ਦੀ ਯਾਦ ਦਿਵਾਉਂਦਾ ਹੈ।

1708 ਵਿੱਚ, ਗੁਰੂ ਗੋਬਿੰਦ ਸਿੰਘ, ਆਪਣੇ ਪਰਿਵਾਰ ਅਤੇ ਪੈਰੋਕਾਰਾਂ ਦੇ ਇੱਕ ਛੋਟੇ ਸਮੂਹ ਦੇ ਨਾਲ, ਮੁਗਲ ਸਮਰਾਟ ਔਰੰਗਜ਼ੇਬ ਦੇ ਜ਼ਾਲਮ ਸ਼ਾਸਨ ਦੇ ਵਿਰੁੱਧ ਸਹਾਇਤਾ ਪ੍ਰਾਪਤ ਕਰਨ ਲਈ ਦੱਖਣ ਖੇਤਰ ਵੱਲ ਵਧ ਰਹੇ ਸਨ। ਇਸ ਯਾਤਰਾ ਦੌਰਾਨ, ਗੁਰੂ ਜੀ ਬੁਰਹਾਨਪੁਰ ਵਿੱਚ ਠਹਿਰy, ਜੋ ਉਸ ਸਮੇਂ ਮੱਧ ਭਾਰਤ ਦਾ ਇੱਕ ਪ੍ਰਮੁੱਖ ਸ਼ਹਿਰ ਸੀ।

ਗੁਰੂ ਗੋਬਿੰਦ ਸਿੰਘ ਜੀ ਕਈ ਮਹੀਨਿਆਂ ਤੱਕ ਬੁਰਹਾਨਪੁਰ ਵਿੱਚ ਰਹੇ, ਤਾਪਤੀ ਨਦੀ ਦੇ ਕਿਨਾਰੇ ਇੱਕ ਘਰ ਵਿੱਚ ਰਹੇ। ਕਿਹਾ ਜਾਂਦਾ ਹੈ ਕਿ ਆਪਣੇ ਠਹਿਰਾਅ ਦੌਰਾਨ, ਗੁਰੂ ਜੀ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ, ਅਧਿਆਤਮਿਕ ਚਰਚਾਵਾਂ ਵਿੱਚ ਰੁੱਝੇ, ਅਤੇ ਸਥਾਨਕ ਆਬਾਦੀ ਨਾਲ ਗੱਲਬਾਤ ਕੀਤੀ, ਉਨ੍ਹਾਂ ਨੂੰ ਬਹਾਦਰੀ, ਧਾਰਮਿਕਤਾ ਅਤੇ ਸਮਾਨਤਾ ਦੀਆਂ ਆਪਣੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਕੀਤਾ।

ਉਹ ਘਰ ਜਿੱਥੇ ਗੁਰੂ ਗੋਬਿੰਦ ਸਿੰਘ ਠਹਿਰੇ ਸਨ, ਅੰਤ ਵਿੱਚ ਸਿੱਖਾਂ ਲਈ ਪੂਜਾ ਸਥਾਨ ਬਣ ਗਿਆ। ਸਮੇਂ ਦੇ ਨਾਲ, ਇਹ ਗੁਰਦੁਆਰਾ ਬੜੀ ਸੰਗਤ ਵਿੱਚ ਬਦਲ ਗਿਆ, ਜਿਸਦਾ ਅਰਥ ਹੈ "ਮਹਾਨ ਸੰਗਤ ਦਾ ਗੁਰਦੁਆਰਾ।" ਇਹ ਗੁਰਦੁਆਰਾ ਗੁਰੂ ਜੀ ਦੀ ਫੇਰੀ ਅਤੇ ਸਥਾਨਕ ਭਾਈਚਾਰੇ 'ਤੇ ਉਨ੍ਹਾਂ ਦੀਆਂ ਸਿੱਖਿਆਵਾਂ ਦੇ ਪ੍ਰਭਾਵ ਦਾ ਪ੍ਰਮਾਣ ਹੈ।

ਬੁਰਹਾਨਪੁਰ ਸ਼ਹਿਰ ਵਿੱਚ ਇੱਕ ਨਗਰ ਨਿਗਮ ਹੈ, ਅਤੇ ਇਹ ਮੱਧ ਪ੍ਰਦੇਸ਼ ਰਾਜ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਵਿੱਚੋਂ ਇੱਕ ਹੈ। ਬੁਰਹਾਨਪੁਰ 753-982 ਈਸਵੀ ਦੌਰਾਨ ਰਾਸ਼ਟਰਕੁਟ ਰਾਜਵੰਸ਼ ਦੇ ਅਧੀਨ ਇੱਕ ਮਹੱਤਵਪੂਰਨ ਸ਼ਹਿਰ ਸੀ। ਤਾਪਤੀ ਨਦੀ ਅਤੇ ਅਸੀਰਗੜ੍ਹ ਕਿਲ੍ਹੇ ਵਿੱਚ ਖੁਦਾਈ ਦੌਰਾਨ ਬਹੁਤ ਸਾਰੇ ਸਿੱਕੇ, ਦੇਵੀ ਮੂਰਤੀਆਂ ਅਤੇ ਮੰਦਰ ਲੱਭੇ ਗਏ ਸਨ।

ਪੁਰਾਤਨ ਵਸਤੂਆਂ ਇੱਕ ਪੂਰਵ-ਇਤਿਹਾਸਕ ਯੁੱਗ ਨਾਲ ਸਬੰਧਤ ਸਨ। ਪਰ, ਬੁਰਹਾਨਪੁਰ ਨੂੰ ਮੱਧਯੁਗੀ ਸਮੇਂ ਦੌਰਾਨ ਇਸਦਾ ਨਾਮ ਅਤੇ ਪ੍ਰਸਿੱਧੀ ਮਿਲੀ।

1388 ਵਿੱਚ, ਖਾਨਦੇਸ਼ ਦੇ ਫਾਰੂਕੀ ਰਾਜਵੰਸ਼ ਦੇ ਸੁਲਤਾਨ ਮਲਿਕ ਨਾਸਿਰ ਖਾਨ ਨੇ ਸ਼ੇਖ ਜ਼ੈਨੂਦੀਨ ਦੇ ਕਹਿਣ 'ਤੇ ਬੁਰਹਾਨਪੁਰ ਦੀ ਖੋਜ ਕੀਤੀ ਅਤੇ ਇਸਦਾ ਨਾਮ ਇੱਕ ਮਸ਼ਹੂਰ ਮੱਧਯੁਗੀ ਸੂਫੀ ਸੰਤ, ਬੁਰਹਾਨ-ਉਦ-ਦੀਨ ਦੇ ਨਾਮ 'ਤੇ ਰੱਖਿਆ।

ਬੁਰਹਾਨਪੁਰ ਖਾਨਦੇਸ਼ ਸਲਤਨਤ ਦੀ ਰਾਜਧਾਨੀ ਬਣ ਗਿਆ। ਬਾਅਦ ਵਿੱਚ, ਇਸ ਰਾਜਵੰਸ਼ ਦੇ ਇੱਕ ਹੋਰ ਸੁਲਤਾਨ, ਮੀਰਾਂ ਆਦਿਲ ਖਾਨ ਦੂਜੇ (ਸ਼ਾਸਨ 1457-1501) ਨੇ ਬੁਰਹਾਨਪੁਰ ਵਿੱਚ ਇੱਕ ਕਿਲਾ ਅਤੇ ਕਈ ਮਹਿਲ ਬਣਾਏ। ਆਪਣੇ ਲੰਬੇ ਰਾਜ ਦੌਰਾਨ, ਬੁਰਹਾਨਪੁਰ ਵਪਾਰ ਅਤੇ ਕੱਪੜਾ ਉਤਪਾਦਨ ਦੇ ਇੱਕ ਪ੍ਰਮੁੱਖ ਕੇਂਦਰ ਵਿੱਚ ਬਦਲ ਗਿਆ।

1601 ਵਿੱਚ, ਮੁਗਲ ਸਮਰਾਟ ਅਕਬਰ ਨੇ ਖੰਡੇਸ਼ ਸਲਤਨਤ ਨੂੰ ਆਪਣੇ ਨਾਲ ਮਿਲਾ ਲਿਆ ਅਤੇ ਬੁਰਹਾਨਪੁਰ ਮੁਗਲ ਸਾਮਰਾਜ ਦੇ ਖੰਡੇਸ਼ ਸੂਬੇ ਦੀ ਰਾਜਧਾਨੀ ਬਣ ਗਿਆ। 1609 ਵਿੱਚ ਜਹਾਂਗੀਰ ਨੇ ਆਪਣੇ ਦੂਜੇ ਪੁੱਤਰ ਪਰਵੀਜ਼ ਨੂੰ ਦੱਖਣ ਦੇ ਮੁਗਲ ਪ੍ਰਾਂਤਾਂ ਦੀ ਗਵਰਨਰਸ਼ਿਪ ਨਿਯੁਕਤ ਕੀਤਾ, ਅਤੇ ਰਾਜਕੁਮਾਰ ਨੇ ਬੁਰਹਾਨਪੁਰ ਨੂੰ ਆਪਣੇ ਮੁੱਖ ਦਫਤਰ ਵਜੋਂ ਆਪਣੇ ਨਿਵਾਸ ਵਜੋਂ ਚੁਣਿਆ।

ਇਹ ਇੱਕ ਸੁੰਦਰ ਸ਼ਹਿਰ ਹੈ ਜਿਸਦੇ ਵਿਸਥਾਰ ਵਿੱਚ ਬਹੁਤ ਸਾਰੇ ਇਤਿਹਾਸਕ ਸਮਾਰਕ ਮੌਜੂਦ ਹਨ, ਮੁੱਖ ਤੌਰ 'ਤੇ ਸ਼ਾਹਜਹਾਂ ਦੇ ਸ਼ਾਸਨ ਕਾਲ ਤੋਂ। ਬੁਰਹਾਨਪੁਰ ਮੁਗਲਾਂ ਦੀ ਇੱਕ ਮਹੱਤਵਪੂਰਨ ਚੌਕੀ ਸੀ। ਸ਼ਾਹਜਹਾਂ ਨੇ ਇਸ ਸ਼ਹਿਰ ਵਿੱਚ ਕਾਫ਼ੀ ਸਮਾਂ ਬਿਤਾਇਆ, ਅਤੇ ਸ਼ਾਹੀ ਕਿਲ੍ਹੇ ਨੂੰ ਵਧਾਉਣ ਵਿੱਚ ਮਦਦ ਕੀਤੀ। ਸ਼ਾਹੀ ਕਿਲ੍ਹਾ ਬੁਰਹਾਨਪੁਰ ਵਿੱਚ ਇੱਕ ਸ਼ਾਨਦਾਰ ਮਹਿਲ ਹੈ, ਜੋ ਤਾਪਤੀ ਨਦੀ ਦੇ ਪੂਰਬ ਵਿੱਚ ਸਥਿਤ ਹੈ। ਦੀਵਾਨ-ਏ-ਆਮ ਅਤੇ ਦੀਵਾਨ-ਏ-ਖਾਸ ਕਿਲ੍ਹੇ ਦੀ ਛੱਤ 'ਤੇ ਬਣਾਏ ਗਏ ਸਨ। ਅੱਜ ਵੀ ਇਸਦਾ ਥੋੜ੍ਹਾ ਜਿਹਾ ਹਿੱਸਾ ਬਚਿਆ ਹੈ ਕਿਉਂਕਿ ਕਿਲ੍ਹਾ ਹੁਣ ਜ਼ਿਆਦਾਤਰ ਖੰਡਰ ਹੈ। ਹਾਲਾਂਕਿ, ਮਹਿਲ ਦੇ ਉਹ ਹਿੱਸੇ ਜੋ ਅਜੇ ਵੀ ਖੜ੍ਹੇ ਹਨ, ਮੂਰਤੀ ਕਲਾ ਅਤੇ ਸ਼ਾਨਦਾਰ ਨੱਕਾਸ਼ੀ ਦੇ ਸ਼ਾਨਦਾਰ ਕੰਮ ਪ੍ਰਦਰਸ਼ਿਤ ਕਰਦੇ ਹਨ।

ਮਹਿਲ ਦਾ ਮੁੱਖ ਆਕਰਸ਼ਣ ਹਮਾਮ ਜਾਂ ਸ਼ਾਹੀ ਇਸ਼ਨਾਨ ਹੈ। ਇਹ ਖਾਸ ਤੌਰ 'ਤੇ ਸ਼ਾਹਜਹਾਂ ਦੀ ਪਤਨੀ, ਬੇਗਮ ਮੁਮਤਾਜ਼ ਮਹਿਲ ਲਈ ਬਣਾਇਆ ਗਿਆ ਸੀ, ਤਾਂ ਜੋ ਉਹ ਇੱਕ ਸ਼ਾਨਦਾਰ ਇਸ਼ਨਾਨ ਦਾ ਆਨੰਦ ਮਾਣ ਸਕੇ। ਕਿਹਾ ਜਾਂਦਾ ਹੈ ਕਿ ਉਹ ਇੱਥੇ ਆਪਣੇ ਚੌਦਵੇਂ ਬੱਚੇ ਨੂੰ ਜਨਮ ਦਿੰਦੇ ਹੋਏ ਮਰ ਗਈ ਸੀ। ਅੱਜ ਵੀ, ਛੱਤ 'ਤੇ ਬਹੁਤ ਸਾਰੀਆਂ ਗੁੰਝਲਦਾਰ ਪੇਂਟਿੰਗਾਂ ਹਨ। ਇਨ੍ਹਾਂ ਪੇਂਟਿੰਗਾਂ ਵਿੱਚੋਂ ਇੱਕ ਇੱਕ ਸਮਾਰਕ ਨੂੰ ਦਰਸਾਉਂਦੀ ਹੈ ਜਿਸਨੂੰ ਤਾਜ ਮਹਿਲ ਲਈ ਪ੍ਰੇਰਨਾ ਕਿਹਾ ਜਾਂਦਾ ਹੈ।

ਬੁਰਹਾਨਪੁਰ ਵਿੱਚ 3 ਇਤਿਹਾਸਕ ਸਿੱਖ ਗੁਰਦੁਆਰੇ ਹਨ।

ਗੁਰਦੁਆਰਾ ਸ੍ਰੀ ਰਾਜ ਘਾਟ ਸੰਗਤ ਗੁਰੂ ਨਾਨਕ ਸਾਹਿਬ

ਗੁਰਦੁਆਰਾ ਸ੍ਰੀ ਰਾਜ ਘਾਟ ਸੰਗਤ ਗੁਰੂ ਨਾਨਕ ਸਾਹਿਬ ਨੂੰ ਗੁਰਦੁਆਰਾ ਰਾਜਘਾਟ ਸੰਗਤ ਪਹਿਲੀ ਪਾਠਸ਼ਾਏ ਵਜੋਂ ਵੀ ਜਾਣਿਆ ਜਾਂਦਾ ਹੈ।

ਨਦੀ ਦੇ ਕਿਨਾਰੇ ਸਥਿਤ ਇੱਕ ਕਮਰਾ ਗੁਰਦੁਆਰਾ ਗੁਰੂ ਨਾਨਕ ਨੂੰ ਸਮਰਪਿਤ ਹੈ। ਇਸਦੀ ਦੇਖਭਾਲ ਇੱਕ ਨਿਹੰਗ ਸਿੰਘ ਦੁਆਰਾ ਕੀਤੀ ਜਾਂਦੀ ਹੈ ਜੋ ਨੇੜੇ ਹੀ ਇੱਕ ਸਮਾਨ ਕਮਰੇ ਵਿੱਚ ਰਹਿੰਦਾ ਹੈ।

ਗੁਰਦੁਆਰਾ ਸ੍ਰੀ ਬੜੀ ਸੰਗਤ ਸਾਹਿਬ ਬੁਰਹਾਨਪੁਰ

ਗੁਰਦੁਆਰਾ ਸ੍ਰੀ ਬੜੀ ਸੰਗਤ ਸਾਹਿਬ ਬੁਰਹਾਨਪੁਰ ਉਸ ਸਥਾਨ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਬਹਾਦਰ ਸ਼ਾਹ ਨਾਲ ਆਗਰਾ, ਚਿਤੌੜ ਅਤੇ ਉਜੈਨ ਰਾਹੀਂ ਦੱਖਣ ਵੱਲ ਯਾਤਰਾ ਕਰਦੇ ਹੋਏ, ਮਈ-ਜੂਨ 1708 ਵਿੱਚ ਨੰਦੇੜ ਜਾਂਦੇ ਸਮੇਂ ਇੱਥੇ ਠਹਿਰੇ ਸਨ। ਉਨ੍ਹਾਂ ਦਿਨਾਂ ਵਿੱਚ ਇੱਕ ਬੁੱਢਾ ਸਾਧੂ ਜੀਵਨ ਦਾਸ ਇੱਥੇ ਤਾਪਤੀ ਨਦੀ ਦੇ ਕੰਢੇ ਰਹਿੰਦਾ ਸੀ। ਪਹਿਲਾਂ, ਜੀਵਨ ਦਾਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਅਸਾਮ ਗਏ ਸਨ।

ਜਦੋਂ ਕਿਸੇ ਨੇ ਜੀਵਨ ਦਾਸ ਨੂੰ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆ ਗਏ ਹਨ ਤਾਂ ਉਹ ਉਨ੍ਹਾਂ ਨੂੰ ਮਿਲਣ ਲਈ ਨੰਗੇ ਪੈਰ ਦੌੜ ਗਿਆ। ਗੁਰੂ ਗੋਬਿੰਦ ਸਿੰਘ ਕੁਝ ਸਮੇਂ ਲਈ ਇੱਥੇ ਰਹੇ ਅਤੇ ਫਿਰ ਨੰਦੇੜ ਚਲੇ ਗਏ। ਬਾਦਸ਼ਾਹ ਨਾਗਪੁਰ ਚਲੇ ਗਏ। ਬਾਅਦ ਵਿੱਚ, ਅਠਾਰਵੀਂ ਸਦੀ ਦੌਰਾਨ, ਮਾਤਾ ਸੁੰਦਰੀ ਦੇ ਗੋਦ ਲਏ ਪੁੱਤਰ ਅਜੀਤ ਸਿੰਘ ਦੇ ਪੁੱਤਰ ਹਠੀ ਸਿੰਘ ਨੇ ਇੱਥੇ ਆਪਣਾ ਘਰ ਬਣਾਇਆ। ਇਸ ਗੁਰਦੁਆਰੇ ਨਾਲ 16 ਏਕੜ ਜ਼ਮੀਨ ਜੁੜੀ ਹੋਈ ਹੈ।

ਗੁਰੂ ਗ੍ਰੰਥ ਸਾਹਿਬ ਇੱਕ ਵਿਸ਼ਾਲ ਉੱਚੀ ਛੱਤ ਵਾਲੇ, ਆਇਤਾਕਾਰ ਹਾਲ ਦੇ ਵਿਚਕਾਰ ਇੱਕ ਸੰਗਮਰਮਰ ਦੀ ਛੱਤ ਵਾਲੀ ਸੀਟ 'ਤੇ ਬਿਰਾਜਮਾਨ ਹਨ, ਜਿਸਦੇ ਤਿੰਨ ਪਾਸੇ ਮੱਧ-ਉਚਾਈ 'ਤੇ ਇੱਕ ਗੈਲਰੀ ਹੈ। ਹਾਲ ਦੇ ਉੱਪਰ, ਪ੍ਰਕਾਸ਼ ਅਸਥਾਨ ਦੇ ਉੱਪਰ, ਦੋ ਮੰਜ਼ਿਲਾਂ ਵਰਗਾਕਾਰ ਕਮਰੇ ਹਨ ਜਿਨ੍ਹਾਂ ਦੇ ਉੱਪਰ ਇੱਕ ਗੁੰਬਦਦਾਰ ਮੰਡਪ ਹੈ। ਇਸ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਇੱਕ ਪੁਰਾਣੀ ਬੀੜ (ਹੱਥ ਲਿਖੀ ਕਾਪੀ) ਸੁਰੱਖਿਅਤ ਹੈ। ਇਸ ਦੇ ਪੰਨਿਆਂ 'ਤੇ ਸੁੰਦਰ ਢੰਗ ਨਾਲ ਕਈ ਰੰਗਾਂ ਵਿੱਚ ਬਾਰਡਰ ਬਣਾਏ ਗਏ ਹਨ। ਸੰਗਤ ਸੰਗਰਾਂਦ ਅਤੇ ਗੁਰਪੁਰਬ ਦੇ ਦਿਨਾਂ 'ਤੇ ਬੀੜ ਦੇ ਦਰਸ਼ਨ ਕਰ ਸਕਦੀ ਹੈ।

ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਬੁਰਹਾਨਪੁਰ

ਸ੍ਰੀ ਗੁਰੂ ਗੋਬਿੰਦ ਸਿੰਘ ਜੀ 1708 ਵਿੱਚ ਆਗਰਾ-ਚਿਤੌੜ-ਉਜੈਨ ਤੋਂ ਯਾਤਰਾ ਕਰਦੇ ਹੋਏ ਇੱਥੇ ਆਏ ਸਨ। ਇੱਥੋਂ ਗੁਰੂ ਗੋਬਿੰਦ ਸਿੰਘ ਨੇ ਸੰਗਤ ਨੂੰ, ਯਾਨੀ ਕਿ ਉਹ ਖੁਦ, ਵਾਪਸ ਪੰਜਾਬ ਭੇਜਿਆ ਅਤੇ ਉਨ੍ਹਾਂ ਨੂੰ ਖੁਸ਼ੀ ਦਾ ਆਸ਼ੀਰਵਾਦ ਦਿੱਤਾ।

ਗੁਰੂ ਗੋਬਿੰਦ ਸਿੰਘ ਨੇ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਦਮਦਮਾ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਪਟਨਾ ਅਤੇ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੀ ਦੇਖਭਾਲ ਲਈ ਜਥੇਦਾਰਾਂ ਨੂੰ ਭੇਜਿਆ। ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਅਤੇ ਭਾਈ ਮਨੀ ਸਿੰਘ ਨੂੰ ਦਿੱਲੀ ਭੇਜਿਆ ਗਿਆ। ਬਾਬਾ ਬੁੱਢਾ ਜੀ ਦੇ ਪਰਿਵਾਰ ਵਿੱਚੋਂ ਭਾਈ ਗੁਰਬਖਸ਼ ਸਿੰਘ ਵੀ ਪੰਜਾਬ ਵਾਪਸ ਆ ਗਏ।​
 
Dalvinder Singh Grewal

Writer
Historian
SPNer
Jan 3, 2010
2,414
447
81
ਗੁਰੂ ਗੋਬਿੰਦ ਸਿੰਘ ਜੀ ਦੀ ਦੱਖਣ ਯਾਤਰਾ-9

1782831654535.jpeg

ਗੁਰੂ ਜੀ ਨੇ ਨਾਂਦੇੜ ਪਹੁੰਚ ਕੇ ਦਰਿਆ ਗੁਦਾਵਰੀ ਦੇ ਕੰਢੇ, ਸ਼ਾਹੀ ਲਸ਼ਕਰ ਦੇ ਨੇੜੇ ਹੀ ਡੇਰਾ ਲਾਇਆ। ਏਥੇ ਗੁਰੂ ਜੀ ਦੀ ਬਾਦਸ਼ਾਹ ਬਹਾਦੁਰ ਸ਼ਾਹ ਨਾਲ ਮੁਲਾਕਾਤ ਹੋਈ ਜਿਸ ਵਿਚ ਗੁਰੂ ਜੀ ਨੇ ਬਹਾਦੁਰ ਸ਼ਾਹ ਨੂੰ ਆਪਣਾ ਵਾਅਦਾ ਪੁਗਾਉਣ ਲਈ ਕਿਹਾ। ਬਾਦਸ਼ਾਹ ਅਜੇ ਵੀ ਆਪਣੇ ਭਰਾ ਕਾਮਬਖਸ਼ ਨੂੰ ਹਰਾਉਣ ਦੇ ਖਿਆਲਾਂ ਵਿਚ ਰੁੱਝਿਆ ਹੋਇਆ ਸੀ। ਉਸ ਨੂੰ ਹੁਣ ਜਿੱਤ ਵੀ ਨਜ਼ਰ ਆ ਰਹੀ ਸੀ। ਪੰਜਾਬ ਹੁਣ ਉਸ ਦੇ ਸ਼ਾਸਨ ਅਧੀਨ ਪੂਰੀ ਤਰ੍ਹਾਂ ਆ ਚੁੱਕਿਆ ਸੀ। ਉਹ ਚਾਹੁੰਦਾ ਤਾਂ ਹੁਣ ਵਜ਼ੀਰ ਖਾਨ ਨੂੰ ਹਟਾ ਸਕਦਾ ਸੀ ਤੇ ਪਹਾੜੀ ਰਾਜੇ ਤੇ ਦੂਸਰੇ ਜ਼ੁਲਮੀ ਅਹੁਦੇਦਾਰਾਂ ਨੂੰ ਹਟਾ ਸਕਦਾ ਸੀ ਪ੍ਰੰਤੂ ਉਸ ਨੇ ਗੁਰੂ ਜੀ ਦੇ ਨਾਲ ਕੀਤੇ ਵਚਨ ਪੁਗਾਉਣ ਨੂੰ ਤਰਜੀਹ ਨਾ ਦਿੱਤੀ ਤੇ ਟਾਲ-ਮਟੋਲ ਕਰਨ ਲੱਗ ਪਿਆ। ਗੁਰੂ ਜੀ ਨੂੰ ਹੁਣ ਬਹਾਦੁਰ ਸ਼ਾਹ ਤੋਂ ਵਾਅਦਾ ਪੁਗਾਉਣ ਦੀ ਆਸ ਲਗਭਗ ਖ਼ਤਮ ਹੀ ਹੋ ਗਈ। ਇਸ ਲਈ ਉਨ੍ਹਾਂ ਨੇ ਡੇਰਾਸ਼ਾਹੀ ਲਸ਼ਕਰ ਤੋਂ ਦੂਰ ਲਗਵਾ ਲਿਆ।

ਸੰਮਤ ਸਤਰਾਂ ਸੌ ਪੈਂਠ ਅਸੂ ਪ੍ਰਵਿਸ਼ਟੇ ਤੀਜ ਦੇ ਦਿਨ ਜਦ ਦਰਿਆ ਉਤੇ ਸੂਰਜ ਦਾ ਮੇਲਾ ਭਰਿਆ ਹੋਇਆ ਸੀ, ਮਾਧੋ ਦਾਸ ਬੈਰਾਗੀ ਦੇ ਡੇਰੇ ਗਏ। ਮਾਧੋ ਦਾਸ ਬੈਰਾਗੀ ਦਾ ਅਸਲੀ ਨਾਂ ਲਛਮਣ ਦਾਸ ਸੀ ਜਿਸ ਦਾ ਜਨਮ (ਕਤਕ ਸੁਦੀ 13, ਸੰਮਤ 1727) 1661 ਈਸਵੀ ਵਿਚ ਰਾਮ ਦੇਵ ਰਾਜਪੂਤ ਦੇ ਘਰ ਰਜੌਰੀ (ਜੰਮੂ-ਕਸ਼ਮੀਰ ਰਿਆਸਤ) ਵਿਚ ਹੋਇਆ। ਬਚਪਨ ਵਿਚ ਮਾਧੋ ਦਾਸ ਨੂੰ ਸ਼ਿਕਾਰ ਦਾ ਸ਼ੌਕ ਸੀ। ਇਕ ਵਾਰ ਉਹ ਸ਼ਿਕਾਰ ਲਈ ਗਿਆ ਤੇ ਉਸਦੇ ਤੀਰ ਦਾ ਸ਼ਿਕਾਰ ਇਕ ਗਰਭਵਤੀ ਹਿਰਨੀ ਹੋਈ। ਉਸਨੂੰ ਇਹ ਕਰੁਣਾਮਈ ਦ੍ਰਿਸ਼ ਵੇਖਕੇ ਸ਼ਿਕਾਰ ਤੋਂ ਨਫ਼ਰਤ ਹੋ ਗਈ ਤੇ ਉਹ ਸ਼ਿਕਾਰਪੁਣਾ ਛੱਡਕੇ ਵੈਸ਼ਨੋ ਸਾਧੂ ਧਰਮ ਦਾਸ ਦਾ ਚੇਲਾ ਹੋ ਗਿਆ। ਸਾਧੂ ਧਰਮ ਦਾਸ ਨੇ ਉਸਦਾ ਨਾਂ ਮਾਧੋ ਦਾਸ ਰੱਖ ਦਿੱਤਾ। ਉਹ ਤਪ ਸਾਧਨਾ ਵਿਚ ਲੀਨ ਹੋ ਗਿਆ ਤੇ ਨਾਲ ਹੀ ਸਿੱਧੀਆਂ ਪ੍ਰਾਪਤ ਕਰਨ ਵਿਚ ਵੀ ਦਿਲਚਸਪੀ ਲੈਣ ਲੱਗਾ। ਪਿੱਛੋਂ ਉਹ ਅਉਘੜ ਨਾਥ ਜੋਗੀ ਦੇ ਅਖਾੜੇ ਵਿਚ ਆ ਗਿਆ ਤੇ ਪੰਚਵਟੀ ਨਾਸਿਕ ਵਿਚ ਉਸਨੇ ਤਪੱਸਿਆ ਕੀਤੀ। ਅਉਘੜ ਨਾਥ ਤੋਂ ਉਸ ਨੇ ਬੜੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ। ਅਉਘੜ ਨਾਥ ਨੇ ਆਪਣੇ ਅੰਤ ਸਮੇਂ ਸੰਨ 1748 ਬਿਕ੍ਰਮੀ ਨੂੰ ਜੰਤਰਾਂ-ਮੰਤਰਾਂ ਦੀ ਪੋਥੀ ਮਾਧੋ ਦਾਸ ਨੂੰ ਦੇ ਦਿੱਤੀ ਜਿਸ ਕਰਕੇ ਇਹ ਬੀਰ ਵਸ ਕਰਨ ਲੱਗ ਪਿਆ ਤੇ ਉੱਡਣ ਤੱਕ ਦੀ ਸਿੱਧੀ ਪਰਾਪਤ ਕਰ ਲਈ। ਨਾਸਿਕ ਤੋਂ ਅਉਘੜ ਨਾਥ ਦੇ ਮਰਨ ਪਿੱਛੋਂ ਇਹ ਤਿੰਨ ਸਾਲ ਲੂਣੀਏ ਸਿੱਧ ਕੋਲ ਬੁਰਹਾਨਪੁਰ ਰਿਹਾ ਜਿੱਥੋਂ ਅੱਗੇ ਇਹ ਨਾਸਿਕ ਪਹੁੰਚਿਆ ਤੇ ਇਕ ਬਗੀਤੀ ਵਿਚ ਆਪਣਾ ਅਖਾੜਾ ਜਮਾ ਕੇ ਬੈਠ ਗਿਆ। ਗੁਰੂ ਗੋਬਿੰਦ ਸਿੰਘ ਜੀ ਜਦ ਲੂਣੀਏ ਸਿੱਧ ਨੂੰ ਬੁਰਹਾਨਪੁਰ ਵਿਚ ਮਿਲੇ ਤਾਂ ਲੂਣੀਏ ਸਿੱਧ ਨੇ ਮਾਧੋ ਦਾਸ ਦੀ ਕਾਬਲੀਅਤ ਬਿਆਨੀ ਜਿਸ ਨੂੰ ਸੁਣਕੇ ਗੁਰੂ ਜੀ ਪ੍ਰਭਾਵਿਤ ਹੋਏ ਤੇ ਉਨ੍ਹਾਂ ਨੇ ਮਾਧੋ ਦਾਸ ਨੂੰ ਆਪਣਾ ਸਿੱਖ ਬਨਾਉਣ ਦੀ ਠਾਣ ਲਈ।

ਗੁਰੂ ਜੀ ਜਦ ਮਾਧੋਦਾਸ ਦੇ ਡੇਰੇ ਪਹੁੰਚੇ ਤਾਂ ਮਾਧੋ ਦਾਸ ਆਪਣੀ ਕੁਟੀਆ ਵਿਚ ਹਾਜ਼ਰ ਨਹੀਂ ਸੀ। ਕੁਟੀਆ ਵਿਚ ਇਕ ਵਿਛਿਆ ਹੋਇਆ ਪਲੰਘ ਵੇਖਿਆ ਜਿਸਨੂੰ ਵੇਖਕੇ ਗੁਰੂ ਜੀ ਮੁਸਕਰਾਏ ਤੇ ਬੋਲੇ, ‘ਦਇਆ ਸਿੰਘ! ਇਹ ਉਹੀ ਪਲੰਘ ਹੈ ਜਿਸ ਦਾ ਜ਼ਿਕਰ ਸੰਤ ਜੈਤ ਰਾਮ ਨੇ ਕੀਤਾ ਸੀ।’ ਗੁਰੂ ਜੀ ਮੁਖੋਂ ਵਾਹਿਗੁਰੂ ਅਕਾਲ ਪੁਰਖ ਦਾ ਨਾਂ ਲੈ ਕੇ ਪਲੰਘ ਤੇ ਚੜ੍ਹਕੇ ਬੈਠ ਗਏ। ਲੱਗੇ ਮਾਧੋ ਦਾਸ ਦੀ ਉਡੀਕ ਕਰਨ ।ਲਾਂਗਰੀ ਸਿੰਘ ਨੇ ਖੜ੍ਹੇ ਹੋ ਕੇ ਅਰਦਾਸ ਕੀਤੀ, ‘‘ਜੀ ਗਰੀਬ ਨਿਵਾਜ ਦਿਨ ਢਲਣ ਲੱਗ ਪਿਆ ਹੈ, ਲੰਗਰ ਤਿਆਰ ਕਰਨ ਦਾ ਕੀ ਹੁਕਮ ਹੈ।’’ ਗੁਰੂ ਜੀ ਨੇ ਕਿਹਾ, ‘‘ਸਿੱਖਾ ਅਸੀਂ ਮਾਧੋ ਦਾਸ ਬੈਰਾਗੀ ਨੂੰ ਮਿਲਣ ਆਏ ਹਾਂ। ਉਹ ਬਾਹਰ ਗਿਆ ਹੋਇਆ ਹੈ ਜੋ ਕੁਝ ਡੇਰੇ ਵਿਚ ਮਿਲਦਾ ਹੈ ਉਹੋ ਹੀ ਬਣਾ ਲੈ।’’ ਲਾਂਗਰੀ ਸਿੱਖ ਨੇ ਕਿਹਾ, ‘‘ਮਹਾਰਾਜ ਡੇਰੇ ਵਿਚ ਇਕ ਹਿਰਨ, ਇਕ ਬੱਕਰੀ ਤੇ ਦੋ ਉਸਦੇ ਲੇਲੇ ਹਨ ਹੋਰ ਕੁਝ ਨਹੀਂ। ਹੁਕਮ ਹੋਵੇ ਤਾਂ ਇਨ੍ਹਾਂ ਦਾ ਹੀ ਲੰਗਰ ਤਿਆਰ ਹੋਵੇ।’’ ਗੁਰੂ ਜੀ ਨੇ ਇਜਾਜ਼ਤ ਦੇ ਦਿੱਤੀ। ਹੁਕਮ ਹੋਣ ਦੀ ਦੇਰ ਸੀ ਕਿ ਸਿੱਖਾਂ ਨੇ ਚਾਰੇ ਜਾਨਵਰਾਂ ਨੂੰ ਝਟਕਾ ਦਿੱਤਾ ਤੇ ਲੰਗਰ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਬੈਰਾਗੀ ਦੇ ਚੇਲਿਆਂ ਨੇ ਸ਼ੋਰ-ਸ਼ਰਾਬਾ ਕੀਤਾ। ਸਿੱਖਾਂ ਨੇ ਇਕ ਦੋਂਹ ਨੂੰ ਫੜ ਕੇ ਸੋਧਿਆ। ਚੇਲਿਆਂ ਨੇ ਸਾਰੀ ਬੀਤੀ ਮਾਧੋ ਦਾਸ ਨੂੰ ਜਾ ਸੁਣਾਈ ਤਾਂ ਬੈਰਾਗੀ ਬੜਾ ਅੱਗ-ਬਬੂਲਾ ਹੋਇਆ। ਬੀਰਾਂ ਨੂੰ ਬੁਲਾ ਕੇ ਪਲੰਘ ਉਲਟਾਉਣ ਦਾ ਹੁਕਮ ਦਿੱਤਾ ਤੇ ਗੁਰੂ ਜੀ ਨੂੰ ਸਬਕ ਸਿਖਾਉਣ ਲਈ ਹਦਾਇਤ ਦੇਣ ਲੱਗਾ। ਬੀਰਾਂ ਨੇ ਬੜਾ ਜ਼ੋਰ ਲਾਇਆ ਪਰ ਪਲੰਘ ਪਰਬਤ ਵਾਂਗ ਅਚਲ-ਅਹਿਲ ਤੇ ਅਟਲ ਰਿਹਾ। ਬੀਰਾਂ ਨੇ ਵਾਪਸ ਜਾ ਕੇ ਬੈਰਾਗੀ ਨੂੰ ਕਿਹਾ, ‘‘ਮਹਾਰਾਜ! ਪਲੰਘ ਉਲਟਾਉਣਾ ਤਾਂ ਇਕ ਪਾਸੇ, ਉਸ ਵਲ ਤਾਂ ਵੇਖਿਆ ਵੀ ਨਹੀਂ ਜਾ ਸਕਦਾ। ਅਸੀਂ ਆਪਣਾ ਸਾਰਾ ਬਲ ਲਾ ਕੇ ਵੇਖ ਲਿਆ ਹੈ। ਉਹ ਸਾਥੋਂ ਤਕੜਾ ਹੈ। ਆਪ ਖੁਦ ਜਾ ਕੇ ਵੇਖ ਲਵੋ। ਉਹ ਕਹਿੰਦਾ ਹੈ ਅਸੀਂ ਮਾਧੋਦਾਸ ਨੂੰ ਮਿਲਣ ਆਏ ਹਾਂ ।ਇਹ ਚਰਚਾ ਤੁਸੀਂ ਆਪ ਜਾ ਕੇ ਸੁਣ ਲਵੋ”। ਬੀਰਾਂ ਤੋਂ ਹੋਈ ਬੀਤੀ ਸੁਣਕੇ ਬੈਰਾਗੀ ਸੋਚਣ ਲੱਗਾ ਕਿ “ਮੈਥੋਂ ਬਲੀ ਕੌਣ ਹੈ ਜੋ ਨਿਧੱੜਕ ਹੋ ਕੇ ਕਹਿ ਰਿਹਾ ਹੈ ਕਿ ਮੈਂ ਬੈਰਾਗੀ ਨੂੰ ਮਿਲਣ ਆਇਆ ਹਾਂ ਤੇ ਮਿਲ ਕੇ ਹੀ ਜਾਊਂਗਾ।’’ ਸੋਚਾਂ ਸੋਚਦੇ ਉਸਨੂੰ ਯਾਦ ਆਇਆ ਕਿ ਉਸਦੇ ਗੁਰੂ ਲੂਣੀਏ ਸਿੱਧ ਨੇ ਦੱਸਿਆ ਸੀ ਕਿ ‘‘ਮਾਧੋ ਦਾਸ ਇਕ ਦਿਨ ਤੇਰੇ ਤੇ ਅਜਿਹਾ ਆਏਗਾ ਕਿ ਤੇਰੇ ਡੇਰੇ ਵਿਚ ਇਕ ਐਸਾ ਰਾਜ ਜੋਗੀ ਆਏਗਾ ਜੋ ਤੇਰੀ ਸਾਰੀ ਸ਼ਕਤੀ ਖੋਹ ਲਏਗਾ ਤੇ ਫਿਰ ਤੈਨੂੰ ਆਪਣਾ ਸੇਵਕ ਬਣਾਕੇ ਤੈਨੂੰ ਅੱਗੇ ਤੋਂ ਵੀ ਜ਼ਿਆਦਾ ਸ਼ਕਤੀਸ਼ਾਲੀ ਬਣਾ ਦੇਵੇਗਾ ਹੋ ਸਕਦਾ ਹੈ ਇਹ ਉਹੋ ਹੀ ਹੋਵੇ।’’ ਇਹੋ ਜਿਹੀਆਂ ਸੋਚਾਂ ਸੋਚਦਾ ਮਾਧੋ ਦਾਸ ਡੇਰੇ ਵਲ ਰਵਾਨਾ ਹੋਇਆ। ਵਿਚਾਰਾਂ ਵਿਚ ਰੁਝਿਆ ਜਦ ਮਾਧੋ ਦਾਸ ਬੈਰਾਗੀ ਗੁਰੂ ਜੀ ਸਾਹਮਣੇ ਆਇਆ ਤਾਂ ਉਸਨੂੰ ਆਪਣੇ ਗੁਰੂ ਲੂਣੀਏ ਸਿੱਧ ਦਾ ਕਿਹਾ ਸਹੀ ਜਾਪਿਆ। ਗੁਰੂ ਜੀ ਨਾਲ ਹੋਈ ਮੁਲਾਕਾਤ ਬਾਰੇ ਅਹਿਮਦ ਸ਼ਾਹ ਬਟਾਲਵੀ ਆਪਣੀ ਪੁਸਤਕ ‘‘ਜ਼ਿਕਰ ਗੁਰੂਆਂ ਵਾ ਇਬਤਦਾਏ ਸਿੰਘਾਂ ਵਾ ਮਜ਼ਹਿਬ ਏ ਸ਼ਾਂ’’ ਵਿਚ ਇਉਂ ਲਿਖਦਾ ਹੈ :

ਮਾਧੋ ਦਾਸ - ਤੁਸੀਂ ਕੌਣ ਹੋ?

ਗੁਰੂ ਜੀ- ਉਹੀ, ਜਿਸ ਨੂੰ ਤੂੰ ਜਾਣਦਾ ਏਂ।

ਮਾਧੋ ਦਾਸ- ਮੈਂ ਕੀ ਜਾਣਦਾ ਹਾਂ?

ਗੁਰੂ ਜੀ- ਆਪਣੇ ਦਿਲ ਵਿਚ ਸੋਚ ਤੇ ਫਿਰ ਕਹਿ।

ਮਾਧੋ ਦਾਸ- (ਕੁਝ ਸੋਚ ਕੇ) ਕੀ ਆਪ ਗੁਰੂ ਗੋਬਿੰਦ ਸਿੰਘ ਹੋ?

ਗੁਰੂ ਜੀ- ਹਾਂ।

ਮਾਧੋ ਦਾਸ- ਇਥੇ ਕਿਸ ਮਤਲਬ ਲਈ ਆਏ ਹੋ?

ਗੁਰੂ ਜੀ- ਮੈਂ ਏਥੇ ਇਸ ਮਤਲਬ ਲਈ ਆਇਆ ਹਾਂ ਕਿ ਤੈਨੂੰ ਸਿੱਖ ਬਣਾ ਕੇ ਧਰਮ ਦੀ ਸੇਵਾ ਤੇ

ਲਾਵਾਂ।

ਮਾਧੋ ਦਾਸ- ਸਤਿ ਬਚਨ ਮਹਾਰਾਜ, ਮੈਂ ਆਪ ਦਾ ਆਗਿਆਕਾਰ ਬੰਦਾ ਹਾਂ।

ਇਹ ਕਹਿੰਦਾ ਹੋਇਆ ਮਾਧੋ ਦਾਸ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ ਅਤੇ ਬਿਨਾਂ ਕਿਸੇ ਹੀਲ-ਹੁਜੱਤ

ਦੇ ਉਸ ਨੇ ਗੁਰੂ ਜੀ ਦੇ ਉਦੇਸ਼, ਉਪਦੇਸ਼ ਤੇ ਸਿੱਖੀ ਪ੍ਰਵਾਨ ਕਰ ਲਈ।ਗੁਰੂ ਜੀ ਤੋਂ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣਿਆ ਤੇ ਗੁਰੂ ਜੀ ਨੇ ਉਸ ਦਾ ਨਾਮ ਗੁਰਬਖਸ਼ ਸਿੰਘ ਰੱਖਿਆ।

ਇਸ ਮੁਲਾਕਾਤ ਸਮੇਂ ਗੁਰੂ ਜੀ ਨੇ ਮਾਧੋ ਦਾਸ ਨੂੰ ਦੱਸਿਆ, ‘‘ਮਾਧੋ ਦਾਸ ਸਾਡੀ ਤੇਰੇ ਨਾਲ ਜਾਣ ਪਛਾਣ ਰਿਸ਼ੀਕੇਸ਼ ਹਰਦੁਆਰ ਵਿਚ ਹੋਈ ਸੀ ਉਸ ਸਮੇਂ ਤੂੰ ਇਕ ਸਾਧੂਆਂ ਦੀ ਮੰਡਲੀ ਵਿਚ ਸੀ ਜਿਸ ਦਾ ਮੁਖੀਆ ਨਾਸਿਕ ਤੀਰਥ ਵਾਲਾ ਅਉਘੜ ਨਾਥ ਸੀ। ਤੇਰੀਆਂ ਸ਼ਕਤੀਆਂ ਬਾਰੇ ਸੰਤ ਜੈਤ ਰਾਮ ਤੇ ਲੂਣੀਏ ਸਿੱਧ ਤੋਂ ਬੜਾ ਸੁਣਿਆ ਸੀ। ਹੁਣ ਖੁਦ ਮਿਲਕੇ ਤੈਨੂੰ ਆਪਣਾ ਸਿੱਖ ਬਣਾਇਆ।’’ ਮਾਧੋ ਦਾਸ ਬੋਲਿਆ, ‘‘ਮਹਾਰਾਜ ਆਪ ਦੇ ਪਿਤਾ ਜੀ ਨੇ ਦਿੱਲੀ ਵਿਚ ਆਪਣਾ ਸੀਸ ਬਲੀਦਾਨ ਦਿੱਤਾ ਸੀ?’’ ਸਤਿਗੁਰਾਂ ਕਿਹਾ, ‘‘ਹਾਂ ਮਾਧੋ ਦਾਸ। ਮੈਂ ਉਹੀ ਹਾਂ।’’ ਮਾਧੋ ਦਾਸ ਨੇ ਸ਼ੰਕਾ ਨਵਿਰਤ ਕੀਤੀ, ‘‘ਗੁਰੂ ਜੀ ਵੈਸ਼ਨੋਆਂ ਦੇ ਡੇਰੇ ਵਿਚ ਤੁਸੀਂ ਜਾਨਵਰ ਕਿਉਂ ਮਾਰੇ?’’ ਸਤਿਗੁਰਾਂ ਕਿਹਾ, ‘‘ਚਾਰ ਜਾਨਵਰ ਮਾਰਨ ਕਰਕੇ ਤੂੰ ਚਿੰਤਾਗ੍ਰਸਤ ਹੋ ਗਿਆ ਹੈ ਤੇ ਡੇਰੇ ਭਿੱਟਣ ਦੀ ਗੱਲ ਕਰ ਰਿਹਾ ਹੈਂ। ਕੀ ਤੈਨੂੰ ਆਪਣੇ ਵੱਡੇ ਡੇਰੇ ਹਿੰਦੁਸਤਾਨ ਦਾ ਵੀ ਫਿਕਰ ਹੈ ਜਿਥੇ ਸੈਂਕੜੇ ਮਜ਼ਲੂਮ ਨਿਰਦੋਸ਼ ਰੋਜ਼ ਕੋਹੇ ਜਾ ਰਹ ੇਹਨ। ਇਸੇ ਗੱਲ ਦਾ ਧਿਆਨ ਦਿਵਾਉਣ ਮੈਂ ਤੇਰੇ ਡੇਰੇ ਆਇਆ ਤੇ ਚਾਰ ਜਾਨਵਰ ਤੈਨੂੰ ਸਬਕ ਦੇਣ ਲਈ ਕੋਹੇ ਨਹੀਂ ਮੈਨੂੰ ਏਥੇ ਆ ਕੇ ਇਹ ਕਰਨ ਦੀ ਕੀ ਜ਼ਰੂਰਤ ਸੀ।’’ ਮਾਧੋ ਦਾਸ ਤ੍ਰਿਭਕ ਕੇ ਬੋਲਿਆ, ‘‘ਮੈਂ ਅੱਜ ਤੋਂ ਦਿਲੋਂ ਜਾਨ ਤੋਂ ਤੇਰਾ ਬੰਦਾ ਹਾਂ। ਮੇਰੇ ਲਈ ਅੱਗੇ ਕੀ ਹੁਕਮ ਹੈ ਦੱਸੋ।’’ ਗੁਰੂ ਜੀ ਮੁਸਕਰਾਏ ਮਾਧੋ ਦਾਸ ਦੀ ਤਰਫ਼ ਦੇਖਿਆ ਤੇ ਕਿਹਾ, ‘‘ਸੰਤ ਜੀ, ਬੰਦਾ ਹੋ ਕੇ ਕਿਸੇ ਦੀ ਤਾਬਿਆਦਾਰੀ ਕਰਨੀ ਬੜੀ ਕਠਿਨ ਹੈ। ਬੰਦਾ ਉਹੀ ਹੈ ਜੋ ਤਨ ਮਨ ਧਨ ਆਪਣੇ ਮਾਲਿਕ ਦੇ ਹੁਕਮ ਉਤੇ ਕੁਰਬਾਨ ਕਰ ਦੇਵੇ।’’ ਮਾਧੋ ਦਾਸ ਨਹੀਂ ਸੀ ਰਿਹਾ। ਇਹ ਆਪਣਾ ਮਾਨ ਤਾਣ ਤਜਕੇ ਨਿਮਾਣਾ ਹੋ ਕੇ ਗੁਰੂ ਜੀ ਦਾ ਸਹੀ ਬੰਦਾ ਬਣ ਗਿਆ ਸੀ। ਸਤਿਗੁਰਾਂ ਫਿਰ ਕਿਹਾ, ‘‘ਮਾਧੋਦਾਸ ਇਹ ਗੁਰੂ ਦਾ ਦਰ ਹੈ, ਇਸ ਦਰ ਤੇ ਜੋ ਆਉਂਦਾ ਹੈ, ਉਸ ਦਾ ਪਿਛਲਾ ਜਨਮ, ਧਰਮ, ਕਰਮ ਤੇ ਭਰਮ ਸਭ ਜਾਂਦੇ ਰਹਿੰਦੇ ਹਨ।’’ ਮਾਧੋ ਦਾਸ ਫਿਰ ਹੱਥ ਬੰਨ੍ਹ ਕੇ ਬੋਲਿਆ, ‘‘ਮਹਾਰਾਜ ਮੈਨੂੰ ਅੱਜ ਤੋਂ ਕਿਸੇ ਪਾਸੇ ਦੀ ਝਾਕ ਨਹੀਂ ਰਹੀ। ਮੈਂ ਸਹੀ ਤੌਰ ਤੇ ਤੇਰੇ ਦਰ ਦਾ ਬੰਦਾ ਬਣ ਗਿਆ ਹਾਂ।’’ ਨੇੜੇ ਬੈਠ ਭਾਈ ਦਇਆ ਸਿੰਘ ਨੇ ਕਿਹਾ, ‘‘ਮਹਾਰਾਜ ਸ਼ਾਮ ਢਲ ਗਈ ਹੈ ਸਰੀ ਰਹਰਾਸਿ ਦਾ ਪਾਠ ਹੋਣਾ ਚਾਹੀਦਾ ਹੈ।’’ ਪਾਠ ਹੋਣ ਲੱਗਾ। ਰਹਰਾਸਿ ਦੀ ਸਮਾਪਤੀ ਉਤੇ ਕੜਾਹ ਪ੍ਰਸਾਦ ਦੀ ਦੇਗ ਤਿਆਰ ਹੋਈ ਅਰਦਾਸਾ ਕੀਤਾ ਤੇ ਗਰਮਾ ਗਰਮ ਦੇਗ ਵਰਤਾਈ ਗਈ ਤੇ ਫਿਰ ਚਲਣ ਦਾ ਹੁਕਮ ਹੋਇਆ।

ਮਾਧੋ ਦਾਸ ਨੇ ਗੁਰੂ ਜੀ ਦਾ ਹੁਕਮ ਮੰਨ ਹਰੀ ਦਾਸ ਦੱਖਣੀ ਨੂੰ ਬੁਲਾ ਡੇਰਾ ਉਸ ਦੇ ਹਵਾਲੇ ਕੀਤਾ। ਆਪ ਗੁਰੂ ਜੀ ਦੇ ਨਾਲ ਗੁਰੂ-ਅਸਥਾਨ ਤੇ ਆ ਗਿਆ। ਰਾਤ ਗੁਜਰੀ ਤੇ ਸਵੇਰੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਰਬਾਬੀਆਂ ਨੇ ਕੀਤਾ। ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਇਕ ਸ਼ਬਦ ਦੀ ਕਥਾ ਹੋਈ। ਅਰਦਾਸੀਏ ਸਿੱਖ ਨੇ ਅਰਦਾਸ ਕਰਕੇ ਫਤਹਿ ਗਜਾਈ। ਸਿੰਘਾਂ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਅਸਮਾਨ ਗੁੰਜਾ ਦਿੱਤਾ। ਦੇਗ ਵਰਤੀ ਤੇ ਬੈਰਾਗੀ ਮਾਧੋ ਦਾਸ ਨੇ ਦੂਸਰੀ ਵਾਰ ਤ੍ਰਿਹਾਵਲ ਪ੍ਰਸਾਦ ਦਾ ਛਾਂਦਾ ਪ੍ਰਾਪਤ ਕੀਤਾ। ਭਾਈ ਦਇਆ ਸਿੰਘ ਨੇ ਮਾਧੋ ਦਾਸ ਨੂੰ ਕਿਹਾ ‘‘ਸੰਤ ਜੀ ਤਿਆਰੀ ਕਰੋ, ਤੁਹਾਨੂੰ ਖੰਡੇ ਦੀ ਪਾਹੁਲ ਦੇਣੀ ਹੈ। ਸਤਿਗੁਰਾਂ ਆਪਣੇ ਹਸਤ ਮੁਬਾਰਕ ਨਾਲ ਕੰਘਾ, ਕੜਾ, ਕਛਾ ਤੇ ਕਿਰਪਾਨ ਪਹਿਨਾ ਕੇ ਸਿਰ ’ਤੇ ਛੋਟੀ ਦਸਤਾਰ ਕੇਸਰੀ ਸਜਾ ਬੈਰਾਗੀ ਤੋਂ ਸਿੰਘ ਰੂਪ ਵਿਚ ਲੈ ਆਂਦਾ। ਮਾਧੋ ਦਾਸ ਢਾਲ, ਸ੍ਰੀ ਸਾਹਿਬ ਗਾਤ੍ਰੇ ਸਜਾ, ਨੇਜਾ ਪਕੜ ਗੁਰੂ ਜੀ ਨੂੰ ਨਮਸਕਾਰ ਕਰਕੇ ਸਾਹਮਣੇ ਖੜ੍ਹਾ ਹੋ ਗਿਆ। ਸਤਿਗੁਰਾਂ ਨੇ ਇਸ ਨੂੰ ਆਪਣੇ ਪਵਿੱਤ੍ਰ ਹੱਥਾਂ ਨਾਲ ਖੰਡੇ ਦੀ ਪਾਹੁਲ ਦੇ ਕੇ ਬੈਰਾਗੀ ਤੋਂ ਸਿੰਘ ਬਣਾ ਦਿੱਤਾ। ਆਪਣੇ ਮੁੱਖੋਂ ਮਾਧੋ ਦਾਸ ਤੋਂ ਬੰਦਾ ਸਿੰਘ ਨਾਮ ਰੱਖਿਆ, ਸਿੰਘਾਂ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਅਸਮਾਨ ਗੁੰਜਾ ਦਿੱਤਾ। ਗੁਰੂ ਜੀ ਨੇ ਬੰਦਾ ਸਿੰਘ ਨੂੰ ਸਿੱਖ ਫੌਜਾਂ ਦਾ ਜਰਨੈਲ ਘੋਸ਼ਿਤ ਕੀਤਾ। ਕਈ ਲਿਖਾਰੀ ਬੰਦਾ ਸਿੰਘ ਨੂੰ ਅੰਮ੍ਰਿਤ ਛਕਾਉਣ ਦੀ ਗਾਥਾ ਸੱਚ ਨਹੀਂ ਮੰਨਦੇ। ਸ. ਗੰਡਾ ਸਿੰਘ ਹੇਠ ਲਿਖੇ ਇਤਿਹਾਸਕ ਪ੍ਰਮਾਣ ਦਿੰਦੇ ਹਨ ਜੋ ਬੰਦਾ ਸਿੰਘ ਬਹਾਦੁਰ ਨੂੰ ਅੰਮ੍ਰਿਤ ਛਕਾਉਣ ਦੀ ਹਾਮੀ ਭਰਦੇ ਹਨ:-

1. ਫਿਰ ਉਸਨੂੰ ਪਾਹੁਲ ਦਿੱਤੀ, ਸਿੰਘ ਸਜਾਇਆ ਅਤੇ ਆਪਣੇ ਡੇਰੇ ਲੈ ਆਂਦਾ (ਅਹਿਮਦ ਸ਼ਾਹ ਬਟਾਲਵੀ, ਜ਼ਿਕਰ ਗੁਰੂਆਂ ਪੰ. ੧੧)

2. ਬੰਦਾ ਦਿਲੋਂ ਮਨੋਂ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ, ਪਾਹੁਲ ਲੈ ਕੇ ਸਿੰਘ ਸਜ ਗਿਆ ਅਤੇ ਯੁਧ-ਜੰਗ ਲਈ ਤਿਆਰ ਹੋ ਗਿਆ (ਅਲੀਉਦੀਨ ਮੁਫਤੀ, ਇਬਾਰਤਨਾਮਾ, ਪੰਨਾ ੯੩)

3. ਭਾਵੇਂ ਪਹਿਲਾਂ ਉਹ ਬੈਰਾਗੀ, ਸੰਪਰਦਾਇ ਦਾ ਚੇਲਾ ਸੀ ਪਰ ਇਸ ਤੋਂ ਅਲਹਿਦਾ ਹੋ ਕੇ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਚੇਲਾ ਬਣਿਆ ਤੇ ਪਾਹੁਲ ਲੈ ਕੇ ਸਿੰਘ ਸਜਿਆ। (ਘਨੱਈਆ ਲਾਲ-ਤਾਰੀਖੇ ਪੰਜਾਬ ਪੰ. ੫੬)

4. ਬੰਦਾ ਝਟਪਟ ਰਜ਼ਾਮੰਦ ਹੋ ਗਿਆ, ਪਾਹੁਲ ਲੈ ਲਈ ਤੇ ਸਿੱਖ ਬਣ ਗਿਆ। (ਮੈਕਗ੍ਰੈਗਰ ਹਿਸਟਰੀ ਆਫ ਸਿਖਜ਼, ੧੮੪੬)

5. ਉਹ ਪਾਹੁਲ ਲੈ ਕੇ ਸਿੰਘ ਸਜ ਗਿਆ (ਮੁਹੰਮਦ ਲਤੀਫ, ਹਿਸਟਰੀ ਪੰਜਾਬ, ਪੰ. ੨੦੪)

6. ਬੰਦਾ ਬੈਰਾਗੀ ਮਗਰੋਂ ਗੁਰੂ ਜੀ ਦੀ ਪਾਹੁਲ ਲੈ ਕੇ ਸਿੱਖ ਬਣ ਗਿਆ ਅਤੇ ਗੁਰੂ ਜੀ ਬੰਦੇ ਉਤੇ ਇਤਨੇ ਖੁਸ਼ ਹੋਏ ਤੇ ਇਤਨਾ ਵਿਸ਼ਵਾਸ ਕੀਤਾ ਕਿ ਉਸਨੂੰ ਸਿੱਖ ਫੌਜ ਦਾ ਕਮਾਂਡਰ ਮੁਕੱਰਰ ਕਰਕੇ ਪੰਜਾਬ ਵਲ ਭੇਜ ਦਿੱਤਾ। (ਪੇਨ: ਸਿੱਖ ਹਿਸਟਰੀ ਪੰ. ੪੩)

7. ਗੁਰੂ ਜੀ ਨੇ ਬੰਦੇ ਨੂੰ ਆਪਣੇ ਧਰਮ ਦੇ ਸਿਧਾਂਤਾਂ ਅਨੁਸਾਰ ਸਿੱਖਿਆ ਦਿੱਤੀ ਅਤੇ ਨਵੀਂ ਰੀਤੀ ਅਨੁਸਾਰ ਅੰਮ੍ਰਿਤ ਛਕਾਇਆ। (ਮੈਕਲਿਫ,ਜਿਲਦ ੫ ਪੰਨਾ ੩੩੮)

ਇਸਬੈਟਨ, ਬਰਾਊਨ, ਫਾਰਸਟਰ, ਇਰਾਦਤ ਖਾਂ, ਲੋਵਟ ਆਦਿ ਨੇ ਵੀ ਬੰਦੇ ਦੇ ਅੰਮ੍ਰਿਤ ਛਕਣ ਦੇ ਹਵਾਲੇ ਦਿੱਤੇ ਹਨ। ਸੋ ਮਾਧੋ ਦਾਸ ਦਾ ਪਾਹੁਲ ਲੈ ਕੇ ਬੰਦਾ ਸਿੰਘ ਬਣਨਾ ਕਿਸੇ ਤਰ੍ਹਾਂ ਵੀ ਝੁਠਲਾਇਆ ਨਹੀਂ ਜਾ ਸਕਦਾ।

ਬਹਾਦੁਰ ਸ਼ਾਹ ਸਮਝਦਾ ਸੀ ਕਿ ਗੁਰੂ ਜੀ ਨਾਰਾਜ਼ਗੀ ਨਾਲ ਵੱਖ ਹੋਏ ਹਨ। ਉਸਨੂੰ ਬੰਦਾ ਸਿੰਘ ਦੇ ਪਾਹੁਲ ਛਕਾ ਕੇ ਸਿੰਘ ਸਜਾਉਣ ਤੇ ਫਿਰ ਖਾਲਸਾ ਸੈਨਾ ਦਾ ਕਮਾਂਡਰ ਥਾਪਣਾ ਵੀ ਚੁਭਿਆ। ਬਾਦਸ਼ਾਹ ਨੇ ਗੁਰੂ ਜੀ ਦੀ ਭੇਟਾ ਇਕ ਕੀਮਤੀ ਨਗੀਨਾ ਪੇਸ਼ ਕੀਤਾ, ਗੁਰੂ ਜੀ ਨੇ ਉਸਨੂੰ ਉਠਾ ਕੇ ਪਾਸ ਦੀ ਵਗ ਰਹੀ ਨਦੀ ਵਿਚ ਸੁੱਟ ਦਿੱਤਾ। ਬਾਦਸ਼ਾਹ ਇਹ ਵੇਖਕੇ ਪ੍ਰੇਸ਼ਾਨ ਹੋਇਆ ਅਤੇ ਪਛਤਾਇਆ ਕਿ ਗੁਰੂ ਜੀ ਨੇ ਐਨੀ ਬਹੁਮੁੱਲੀ ਮਣੀ ਅਜਾਂਈਂ ਨਦੀ ਵਿਚ ਸੁੱਟ ਦਿੱਤੀ ਹੈ। ਗੁਰੂ ਜੀ ਨੂੰ ਉਸ ਨੇ ਪੁੱਛਿਆ, ‘‘ਮਹਾਰਾਜ ਇਹ ਕੀ ਕੀਤਾ, ਮੈਂ ਤਾਂ ਕਿਤਨਾ ਕੀਮਤੀ ਨਗੀਨਾ ਆਪ ਜੀ ਨੂੰ ਭੇਟ ਕੀਤਾ ਸੀ।’’ ਗੁਰੂ ਜੀ ਨੇ ਬਾਦਸ਼ਾਹ ਨੂੰ ਨਦੀ ਵਲ ਝਾਤ ਮਾਰਨ ਨੂੰ ਕਿਹਾ ਤੇ ਕਿਹਾ, ‘‘ਜਾਓ ਨਦੀ ਵਿਚ ਅਜਿਹੇ ਅਨੇਕਾਂ ਨਗੀਨੇ ਪਏ ਹਨ ਆਪਣਾ ਉਠਾਕੇ ਲੈ ਜਾਓ।’’ ਬਾਦਸ਼ਾਹ ਨਦੀ ਵਿਚ ਨਗੀਨਿਆਂ ਦੀ ਚਮਕ ਵੇਖਕੇ ਦੰਗ ਰਹਿ ਗਿਆ ਤੇ ਖਿਮਾ ਮੰਗੀ।

ਬਾਦਸ਼ਾਹੀ ਖਬਰ ਆਈ ਕਿ ਬਾਟ-ਗੰਗਾ (ਗੋਦਾਵਰੀ) ਉਤੇ ਪੁਲ ਤਿਆਰ ਹੋ ਗਿਆ ਹੈ। ਇਸ ਪੁਲ ਬਿਨਾਂ ਹੜ੍ਹ ਆਈ ਗੋਦਾਵਰੀ ਨੂੰ ਪਾਰ ਕਰਨਾ ਮੁਸ਼ਕਲ ਸੀ, ਬਾਦਸਾਹੀ ਫੌਜਾਂ ਸੰਮਤ ਸਤਾਰਾਂ ਸੌ ਪੈਂਠ ਦੇ ੨੫ ਅੱਸੂ ਨੂੰ ਗੋਦਾਵਰੀ ਪਾਰ ਕਰਕੇ ਹੈਦਰਾਬਾਦ ਦੀ ਤਰਫ ਵਧੀਆਂ। ਗੁਰੂ ਜੀ ਨੇ ਆਪਣਾ ਨਿਵਾਸ ਨਾਂਦੇੜ ਵਿਚ ਹੀ ਰਖਿਆ। ਅਸਲ ਵਿਚ ਬਾਦਸ਼ਾਹ ਨਾਲ ਮੁਲਾਕਾਤ ਸਮੇਂ ਜਦ ਗੁਰੂ ਜੀ ਨੇ ਉਸਨੂੰ ਆਪਣਾ ਵਾਦਾ ਪੁਗਾਉਣ ਲਈ ਕਿਹਾ ਤਾਂ ਬਾਦਸ਼ਾਹ ਆਪਣੇ ਵਾਦੇ ਤੇ ਪੂਰਾ ਉਤਰਦਾ ਨਾ ਜਾਪਿਆ ਉਸਨੂੰ ਗੁਰੂ ਜੀ ਦੇ ਵਾਦੇ ਪੁਗਾਉਣ ਦੀ ਥਾਂ ਆਪਣੀ ਗੱਦੀ ਦੀ ਜ਼ਿਆਦਾ ਪਈ ਹੋਈ ਸੀ ਤੇ ਤਾਕਤ ਦਾ ਨਸ਼ਾ ਵੀ ਚੜ੍ਹਣ ਲੱਗ ਪਿਆ ਸੀ ਜਿਸ ਵਿਚ ਹੁਣ ਗੁਰੂ ਗੋਬਿੰਦ ਸਿੰਘ ਦੇ ਵਾਦੇ ਦੀ ਥਾਂ ਨਹੀਂ ਸੀ। ਇਸ ਲਈ ਗੁਰੂ ਜੀ ਨੂੰ ਹੁਣ ਬਾਦਸ਼ਾਹ ਕੋਲੋਂ ਆਸ ਨਹੀਂ ਸੀ ਰਹੀ। ਪਹਿਲਾਂ ਹੀ ਬਹੁਤ ਦੇਰ ਹੋ ਗਈ ਸੀ ਜਦਕਿ ਗੁਰੂ ਘਰ ਦੇ ਦੋਖੀ ਵਜ਼ੀਰ ਖਾਂ ਤੇ ਪਹਾੜੀ ਰਾਜੇ ਦੂਜੇ ਅਹੁਦੇਦਾਰਾਂ ਸਮੇਤ ਹੋਰ ਤਾਕਤ ਫੜ ਰਹੇ ਸਨ। ਹੁਣ ਬਾਦਸ਼ਾਹ ਨਾਲ ਅੱਗੇ ਜਾਣ ਦਾ ਫਾਇਦਾ ਗੁਰੂ ਜੀ ਨੂੰ ਕੁਝ ਨਾ ਜਾਪਿਆ। ਬਾਦਸ਼ਾਹੀ ਫੌਜਾਂ ਦੇ ਜਾਣ ਪਿੱਛੋਂ ਗੁਰੂ ਜੀ ਪਰਚਾਰ ਵਿਚ ਲੱਗ ਗਏ ਤੇ ਦੋਖੀਆਂ ਨੂੰ ਸੋਧਣ ਦੇ ਉਪਾ ਸੋਚਣ ਲੱਗੇ।

ਮਹੀਨੇ ਭਰ ਤੋਂ ਗੁਰੂ ਜੀ ਨਾਂਦੇੜ ਠਹਿਰਨ ਕਾਰਨ ਸੰਗਤਾਂ ਦਾ ਗੁਰੂ ਦਰਬਾਰ ਵਿਚ ਆਉਣਾ ਦਿਨੋ- ਦਿਨ ਵੱਧਣ ਲੱਗਾ। ਇਸੇ ਸਮੇਂ ਨਾਇਕ ਭਗਵੰਤ ਸਿੰਘ ਬੰਗੇਸ਼ਵਰੀ ਜੋ ਭਾਈ ਮਨੀ ਸਿੰਘ ਦੇ ਚਾਚੇ ਦਾ ਪੁੱਤਰ ਸੀ ਬੜਾ ਪ੍ਰਭਾਵਸ਼ਾਲੀ ਵਿਅਕਤੀ ਸੀ, ਪੰਜ ਹਜ਼ਾਰੀ ਤੇ ਸੋਲਾਂ ਟਾਂਡਿਆਂ ਵਿਚੋਂ ਮੁੱਖ ਟਾਂਡੇ ਦਾ ਮਾਲਕ ਸੀ, ਆਪਣੇ ਭਾਈ ਨਾਇਕ ਕੋਇਰ ਸਿੰਘ, ਬਾਜ਼ ਸਿੰਘ ਆਦਿ ਸਾਥੀਆਂ ਨਾਲ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ। ਗੁਰੂ ਜੀ ਨੇ ਉਸ ਨੂੰ ਆਉ ਭਗਤ ਕੀਤਾ ਤੇ ਠਹਿਰਨ ਲਈ ਨਾਂਦੇੜ ਵਿਚ ਨਿਵਾਸ ਦਿੱਤਾ।

ਵਜ਼ੀਰ ਖਾਂ ਦੀ ਸ਼ਾਹੀ ਦਰਬਾਰ ਵਿਚ ਬਹੁਤ ਚੜ੍ਹਤ ਹੋ ਗਈ ਸੀ। ਸ਼ਾਹੀ ਹੁਕਮ ਇਸ ਵਿਰੁਧ ਜਾਰੀ ਹੋਣਾ ਅਸੰਭਵ ਸੀ, ਇਸ ਨੂੰ ਸੋਧਣ ਦਾ ਚਾਰਾ ਗੁਰੂ ਜੀ ਨੇ ਬੰਦਾ ਸਿੰਘ ਬਹਾਦੁਰ ਵਿਚ ਵੇਖਿਆ। ਬੰਦਾ ਸਿੰਘ ਬਹਾਦੁਰ ਬੜਾ ਹਿੰਮਤ ਵਾਲਾ ਸੀ ਤੇ ਗੁਰੂ ਜੀ ਨੂੰ ਉਸ ਬਾਰੇ ਪੱਕਾ ਯਕੀਨ ਹੋ ਗਿਆ ਸੀ ਕਿ ਉਹ ਸਿੱਖਾਂ ਦੀ ਜਰਨੈਲੀ ਬਖੂਬੀ ਕਰ ਸਕੇਗਾ।

ਸੰਮਤ ਸਤਾਰਾਂ ਸੌ ਪੈਂਠ ਕੱਤਕ ਦੀ ਸੁਦੀ ਤੀਜ ਦੇ ਦਿਨ ਬੰਦਾ ਸਿੰਘ ਨੂੰ ਪੰਥ ਦਾ ਜਥੇਦਾਰ ਥਾਪਕੇ ਬੰਗੇਸ਼ਵਰੀ ਦੇ ਟਾਂਡੇ ਵਿਚ ਮਦਰ ਦੇਸ ਜਾਣ ਦਾ ਹੁਕਮ ਦਿੱਤਾ ਤੇ ਉਸ ਦੇ ਨਾਲ ਪੰਜ ਚੋਣਵੇਂ ਸਿਖ ਭਾਈ ਭਗਵੰਤ ਸਿੰਘ ਬੰਗੇਸ਼ਵਰੀ, ਕੋਇਰ ਸਿੰਘ, ਬਾਜ਼ ਸਿੰਘ, ਬਿਨੋਦ ਸਿੰਘ ਤੇ ਕਾਹਨ ਸਿੰਘ ਤਿਆਰ ਕੀਤੇ। ਬਚਨ ਹੋਇਆ, ‘‘ਬੰਦਾ ਸਿੰਘ! ਜਿਥੇ ਭੀੜ ਪਵੇ ਪੰਜਾਂ ਤੋਂ ਅਰਦਾਸ ਕਰਵਾਉਣਾ ਗੁਰੂ ਅੰਗ ਸੰਗ ਹੋਏਗਾ”। ਬਾਬਾ ਬੰਦਾ ਸਿੰਘ ਨਾਇਕ ਭਗਵੰਤ ਸਿੰਘ ਬੰਗੇਸ਼ਵਰੀ ਤੇ ਸਾਥੀਆਂ ਨੂੰ ਗਾਤ੍ਰੇ ਦੀ ਸ੍ਰੀ ਸਾਹਿਬ, ਇਕ ਮੋਹਰ, ਪੰਜ ਤੀਰ ਤੇ ਇਕ ਨਿਸ਼ਾਨ ਸਾਹਿਬ ਦੇ ਕੇ ਪੰਜਾਬ ਦੀ ਤਰਫ਼ ਵਿਦਾ ਕੀਤਾ।

ਏਧਰ ਵਜ਼ੀਰ ਖਾਂ ਦੇ ਸੂਹੀਆਂ ਨੂੰ ਜਦ ਬੰਦਾ ਸਿੰਘ ਬਹਾਦੁਰ ਦੇ ਜਰਨੈਲ ਥਾਪ ਕੇ ਪੰਜਾਬ ਭੇਜਣ ਦੀ ਖਬਰ ਮਿਲੀ ਤਾਂ ਉਨ੍ਹਾਂ ਨੂੰ ਗੁਰੂ ਜੀ ਤੋਂ ਇਕ ਨਵਾਂ ਖ਼ਤਰਾ ਅਨੁਭਵ ਹੋਇਆ। ਪਹਿਲਾਂ ਉਹ ਬਾਦਸ਼ਾਹ ਉਪਰ ਪ੍ਰਭਾਵ ਪਾ ਕੇ ਉਸਨੂੰ ਵਾਅਦਾ ਪੁਗਾਉਣੋਂ ਰੋਕਦੇ ਰਹੇ ਸਨ ਪਰ ਹੁਣ ਜਦ ਗੁਰੂ ਜੀ ਨੇ ਆਪਣੇ ਆਪ ਹੀ ਕੁਝ ਕਰਨ ਦਾ ਇਰਦਾ ਕਰ ਲਿਆ ਤਾਂ ਉਨ੍ਹਾਂ ਤੋਂ ਇਹ ਜਰਿਆ ਨਾ ਗਿਆ। ਵਜ਼ੀਰ ਖਾਂ ਦੇ ਦੋ ਜਾਸੂਸ ਜਮਸ਼ੈਦ ਖਾਨ ਤੇ ਬਾਸ਼ਲ ਬੇਗ ਜੋ ਬਹਾਦੁਰ ਸ਼ਾਹੀ ਲਸ਼ਕਰ ਵਿਚ ਵੀ ਉੱਚੇ ਅਹੁਦੇਦਾਰ ਸਨ, ਗੁਰੂ ਜੀ ਬਾਰੇ ਸਾਰੀਆਂ ਖ਼ਬਰਾਂ ਵਜ਼ੀਰ ਖਾਂ ਨੂੰ ਭੇਜਦੇ ਰਹਿੰਦੇ ਸਨ। ਵਜ਼ੀਰ ਖਾਂ ਨੂੰ ਤਾਂ ਉਦੋਂ ਤੱਕ ਕੋਈ ਡਰ ਨਹੀਂ ਸੀ ਜਦ ਤੱਕ ਬਹਾਦੁਰ ਸ਼ਾਹ ਵਜ਼ੀਰ ਖਾਂ ਵਿਰੁੱਧ ਕੋਈ ਹੁਕਮ ਨਹੀਂ ਸੀ ਪਾਸ ਕਰਦਾ, ਪਰ ਜਦ ਬੰਦਾ ਸਿੰਘ ਬਹਾਦੁਰ ਜੱਥੇਦਾਰ ਥਾਪ ਕੇ ਵਜ਼ੀਰ ਖਾਂ ਨੂੰ ਸੋਧਣ ਲਈ ਤਿਆਰ ਹੋਇਆ ਤਾਂ ਇਨ੍ਹਾਂ ਜਾਸੂਸਾਂ ਨੇ ਗੁਰੂ ਜੀ ਨੂੰ ਸ਼ਹੀਦ ਕਰਨ ਦਾ ਪੱਕਾ ਵਿਚਾਰ ਬਣਾ ਲਿਆ ਤੇ ਮੌਕੇ ਦੀ ਉਡੀਕ ਕਰਨ ਲੱਗੇ। ਇਹ ਮੌਕਾ ਕੱਤਕ ਸੁਦੀ ਤਿੰਨ 1765 (5 ਅਕਤੂਬਰ 1708) ਨੂੰ ਲੱਗਿਆ ਜਦ ਗੁਰੂ ਜੀ ਇਕੱਲੇ ਸਨ। ਜਮਸ਼ੇਦ ਖਾਂ ਨੇ ਗੁਰੂ ਜੀ ਉਪਰ ਛੁਰੇ ਨਾਲ ਘਾਤਕ ਵਾਰ ਕਰ ਦਿੱਤਾ। ਗਰੂ ਗੋਬਿੰਦ ਸਿੰਘ ਜੀ ਉਪਰ ਕੀਤੇ ਘਾਤਕ ਵਾਰ ਬਾਰੇ ਜੋ ਰਿਕਾਰਡ ਮੌਜੂਦ ਹਨ ਉਹ ਇਸ ਤਰ੍ਹਾਂ ਹਨ:

ਸੁਨੀ ਠਉਰ ਨਾਂਦੇਰ ਹੈ ਨਾਮ ਤਾ ਕਾ।

ਕੀਆ ਧਾਮ ਤਾਹੀ ਗੁਰੂ ਨਾਮ ਜਾ ਕਾ।

ਰਹਾ ਸ਼ਾਹੁ ਤਿਹ ਠਉਰ ਕੀਨੇ ਮੁਕਾਮਾ।

ਰਹੇ ਮਿਸਲ ਦਰ ਮਿਸਲ ਕਰਿ ਲੋਗ ਧਾਮਾ।

ਕਿਤੇ ਦਿਵਸ ਬੀਤੇ ਤਿਹੀ ਠਉਰ ਆਏ।

ਕਥਾ ਅੰਤ ਕੀ ਅੰਤ ਭਾਖੋਂ ਸੁਨਾਏ।

ਸੁਨੀ ਸਾਖ ਐਸੇ ਪਠਾਨ ਏਕ ਆਯੋ।

ਕਛ ਘਾਤ ਲੈ ਕੇ ਪ੍ਰਭੁ ਪਾਸ ਧਾਯੋ।

ਘਰੀ ਦੋਇ ਕੈ ਤੀਨ ਕੋ ਬੈਨ ਮੀਠੇ।

ਨਹੀ ਘਾਤ ਲਾਗੀ ਘਨੇ ਲੋਗ ਡੀਠੇ।

ਬਿਦਾ ਹੋਇ ਕੈ ਧਾਮ ਕੋ ਬੇਗ ਧਾਯੋ।

ਗਏ ਦਿਵਸ ਦੋ ਤੀਨ ਸੋ ਫੇਰ ਆਯੋ।

ਘਰੀ ਤੀਨ ਕੈ ਧਾਮ ਕੋ ਬੇਗ ਧਾਯੋ।

ਨਹੀ ਘਾਤ ਲਾਗੀ ਚਲਾ ਅੰਤ ਐਸੇ।

ਇਸੀ ਭਾਂਤ ਸੋ ਦਯ ਕੇ ਤਾਨ ਆਯੋ।

ਨਹੀ ਘਾਤ ਲਾਗੀ ਨਹੀ ਦਾਵ ਪਾਯੋ।

ਘਨੀ ਬਾਰ ਆਯਾ ਲੀਓ ਭੇਦ ਸਾਹਾ।

ਸਮਾ ਸਿਆਮ ਕਾ ਕਾਮ ਕੋ ਯੋ ਬਿਚਾਰਾ।

ਦਿਨ ਏਕ ਸਿਆਮੰ ਸਮੇਂ ਦੁਸ਼ਟ ਆਯੋ।

ਸੁਨੀ ਸਾਹਿਬ ਅੰਤ ਤਾ ਕੋ ਬੁਲਾਯੋ।

ਢਿਰੀ ਜਾਇ ਬੈਠਾ ਕਿ ਪ੍ਰਸਾਦਿ ਦੀਨਾ।

ਗਹੀ ਮੁਸ਼ਟਿ ਲੈ ਦੁਸ਼ਟਿ ਮੁਖ ਮਹਿ ਦੀਨਾ।

ਨਹੀ ਸਿੰਘ ਕੋਈ ਤਹਾਂ ਪਾਸ ਔਰੇ।

ਰਹੇ ਏਨ ਦੀ ਊਂਘ ਸੋਈ ਗਯੋ ਰੇ।

ਇਤੇ ਮੈਂ ਪ੍ਰਭੂ ਆਪਿ ਬਿਸਰਾਮ ਲੀਨਾ।

ਗਹੀ ਦੁਸ਼ਟਿ ਮਧਾਰ ਉਰ ਵਾਰ ਕੀਨਾ।੧੨।।੭।

ਕੀਉ ਵਾਰ ਐਸਾ ਕਿ ਦੂਜਾ ਲਗਾਯੋ।

ਲਗੇ ਔਂਕ ਕੇ ਅਪਨਾ ਵਾਰ ਲਾਯੋ।।

ਕੀਉ ਵਾਰ ਏਕੈ ਨਹੀ ਔਰ ਕੀਨਾ।

ਲੀਆ ਮਾਰਿ ਕੋ ਦੁਸ਼ਟ ਜਾਨੈ ਨਾ ਦੀਨਾ।।

ਨਹੀ ਆਪ ਆਵਾਜ਼ ਹੈ ਅੰਤ ਕੋਈ।

ਚਹੁੰ ਓਰ ਤੇ ਆਇ ਦੇਖੰਤ ਸੋਈ।।

ਭਜੇ ਤਾਹਿ ਸਾਥੀ ਘਨੇ ਸਿੰਘ ਧਾਏ।

ਲੀਏ ਮਾਰਿ ਦੋਨੋਂ ਨਹੀ ਜਾਨਿ ਪਾਏ।।

ਤਹਾਂ ਤਾਹਿ ਕਿਰੀ ਆਨ ਕੈ ਘਾਵ ਸੀਨਾ।

ਉਠੇ ਜੋ ਪ੍ਰਭੂ ਤੋਰਿ ਕੇ ਤਾਹਿ ਦੀਨਾ।।

ਕਵੀ ਸੈਨਾਪਤਿ ਕ੍ਰਿਤ ਸ੍ਰੀ ਗੁਰ ਸੋਭਾ

(ਸ. ਡਾ. ਗੰਡਾ ਸਿੰਘ) ਪੰਨਾ ੧੨੫-੬)

ਕਵੀ ਸੈਨਾਪਤਿ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ ਸੀ ਜਿਸ ਨੇ ਗੁਰੂ ਜੀ ਬਾਰੇ ਸ੍ਰੀ ਗੁਰ ਸੋਭਾ ਲਿਖੀ। ਸ੍ਰੀ ਗੁਰ ਸੋਭਾ ਗੁਰੂ ਜੀ ਦੇ ਸ਼ਹੀਦ ਹੋਣ ਤੋਂ ਸਿਰਫ ਤਿੰਨ ਬਰਸ ਬਾਦ ਹੀ ਸੰਪੂਰਨ ਕੀਤੀ ਗਈ ਸੀ ਜਿਸ ਬਾਰੇ ਕਵੀ ਸੈਨਾਪਤਿ ਖੁਦ ਲਿਖਦਾ ਹੈ:

ਸੈਨਾ ਸਿੰਘ ਲਿਖੀ ਗੁਰ ਸੋਭਾ।

ਸਤ੍ਰਾ ਸਹ ਅਠਸਠ ਨਿਭਾ ਉਭਾ।

ਗੁਰੂ ਸਾਹਿਬ ਦੇ ਸਮੇਂ ਦੇ ਇਹ ਹਾਲ, ਉਸ ਸਮੇਂ ਦੇ ਲਿਖਾਰੀ ਦੇ ਹੋਣ ਕਰਕੇ ਸਭ ਤੋਂ ਪ੍ਰਮਾਣਿਕ ਮੰਨੇ ਜਾਣੇ ਚਾਹੀਦੇ ਹਨ। ਗੁਰੂ ਕੀਆ ਸਾਖੀਆਂ ਵਿਚ ਇਸ ਦਾ ਬਿਆਨ ਇਸ ਤਰ੍ਹਾਂ ਹੈ :

ਟਾਂਡੇ (ਨਾਇਕ ਭਗਵੰਤ ਸਿੰਘ ਟਾਂਡਾ ਪੰਜ ਹਜ਼ਾਰੀ ਸ਼ਾਹੀ ਮਨਸਬਦਾਰ) ਦੇ ਚਲੇ ਜਾਨੇ ਉਪਰੰਤ ਇਸ ਦਿਹੁੰ ਰਹਰਾਸਿ ਜੀ ਕੇ ਪਾਠ ਕੇ ਪਸ਼ਚਾਤ ਦੋ ਪਠਾਣ ਆਏ। ਇਹ ਆਗੇ ਬੀ ਆਤੇ ਜਾਤੇ ਥੇ। ਇਹ ਦੋਵੇਂ ਗੁਰੂ ਜੀ ਨੇ ਇਨ੍ਹੈ ਪ੍ਰਸ਼ਾਦ ਦੇ ਕੇ ਕੁਸ਼ਲਤਾ ਪੂਛੀ, ਸਤਿਗੁਰਾਂ ਸੇ ਬਾਤਚੀਤ ਕਰਕੇ, ਦੋ ਘੜੀਆਂ ਰਾਤ੍ਰੀ ਬਿਤੀਤ ਹੋਇ ਗਈ। ਇਨ ਦੋਨੋਂ ਪਠਾਨੋਂ ਮੇਂ ਸੇ ਬਾਸ਼ਲ ਬੇਗ ਖੈਮੇ ਸੇ ਬਾਹਰ ਆਇ ਗਿਆ, ਦੂਜਾ ਜਮਸ਼ੈਦ ਖਾਂ ਗੁਰੂ ਜੀ ਕੇ ਪਾਸ ਬੈਠਾ ਰਿਹਾ। ਭਾਈ ਲੱਖਾ ਸਿੰਘ ਉਸ ਸਮੇਂ ਪਹਰੇ ਤੇ ਹਾਜ਼ਰ ਨਾ ਥਾ। ਪਲੰਘ ਕੇ ਨਿਕਟ ਬੈਠੇ ਪਠਾਨ ਨੇ ਮੌਕਾ ਤਾੜਕੇ ਸਤਿਗੁਰਾਂ ਤੇ ਖੰਜਰ ਦੇ ਦੋ ਵਾਰ ਕਰਕੇ ਭਾਗ ਜਾਨੇ ਕੀ ਕੋਸ਼ਿਸ਼ ਕੀ। ਲੱਖਾ ਸਿੰਘ ਪਹਿਰੇਦਾਰ ਮੌਕਿਆ ਤੇ ਆਇ ਗਿਆ। ਇਸ ਭਾਗੇ ਜਾਤੇ ਪਠਾਨ ਕੋ ਤਲਵਾਰ ਸੇ ਦੋ ਟੁਕੜੇ ਕਰ ਦੀਏ। ਦੂਜਾ ਅੰਧੇਰੇ ਮੇਂ ਭਾਗ ਜਾਣ ਮੇਂ ਸਫਲ ਹੋਇ ਗਿਆ। ਭਾਈ ਲੱਖਾ ਸਿੰਘ ਨੇ ਉੱਚੀ ਆਵਾਜ਼ ਦੇ ਦਯਾ ਸਿੰਘ ਆਦਿ ਸਾਰੇ ਸਿੱਖਾਂ ਕੋ ਉਠਾਇਆ, ਇਨ੍ਹੇ ਆਏ ਗੁਰੂ ਜੀ ਕੋ ਦੇਖਾ, ਪਲੰਘ ਲਹੂ-ਲੁਹਾਨ ਹੂਆ ਪੜਾ ਥਾ. ਸਤਿਗੁਰਾਂ ਕੇ ਲੱਗਾ ਘਾਉ ਦੇਖ ਖਾਲਸਾ ਬੈਰਾਗ ਮੇਂ ਆਇ ਗਿਆ, ਕਹਿਨੇ ਲਗਾ, ‘ਮਹਾਰਾਜ! ਇਹ ਕੀ ਭਾਣਾ ਵਰਤਿਆ ਹੈ।’ ਆਗੇ ਸੇ ਗੁਰੂ ਜੀ ਨੇ ਕਹਾ, ‘ਭਾਈ ਸਿਖੋ! ਇਹ ਸਭੋ ਕੁਝ ਉਸ ਮਹਾਂਕਾਲ ਕੀ ਰਜਾਇ ਮੇਂ ਹੋਇ ਰਹਾ ਹੈ ਭਾਣਾ ਅਮਿਟ ਹੈ ਮਿਟ ਨਹੀਂ ਸਕਦਾ। ਰਾਤ੍ਰੀ ਬਤੀਤ ਹੋਇ ਜਾਨੇ ਉਪਰੰਤ ਦਿਹੰ ਚੜ੍ਹੇ ਜਿਰਾਹ ਕੋ ਬੁਲਾਇਆ, ਘਾਉ ਸਮਾਇਕੇ ਤੇ ਮਲ੍ਹਮ ਪੱਟੀ ਕੀ ਗਈ, ਸਤਿਗੁਰਾਂ ਖਾਲਸੇ ਕੀ ਤਰਫ਼ ਦੇਖਾ, ਕਹਾ ਭਾਈ ਸਿਖੋ! ਅੰਤਮ ਸਮਾਂ ਆਇ ਗਿਆ, ਅਸਾਂ ਉਪਰ ਨਿਰੰਕਾਰ ਕੇ ਦਰਬਾਰ ਮੇਂ ਜਾਣਾ ਹੈ, ਜਹਾਂ ਸਾਰੇ ਰਿਸ਼ੀ ਮੁਨੀਅਵਤਾਰ ਜਾਇ ਚੁਕੇ ਹੈਂ। ਸਿੱਖਾਂ ਗੁਰੂ ਜੀ ਤਰਫ਼ ਦੇਖਾ, ਖ਼ੂਨ ਜ਼ਿਆਦਾ ਵਗ ਜਾਨੇ ਸੇ ਸਰੀਰ ਦੁਬਲਾ ਹੋਇ ਗਿਆ ਥਾ।’ (ਪੰਨਾ ੧੮੯)

ਸ਼ਾਹੀ ਅਖ਼ਬਾਰ-ਇ-ਦਰਬਾਰ-ਇ-ਮੁਅੱਲਾ ਵਿਚ ਅਕਤੂਬਰ 28, 1708 ਵੀਰਵਾਰ 24 ਸ਼ਬਾਨ, ਦੂਸਰੀ ਬਹਾਦੁਰ ਸ਼ਾਹੀ ਹਿਜਰੀ (1120) ਨੂੰ ਇਹ ਦਰਜ ਹੈ, ‘‘ਬਾਦਸ਼ਾਹ ਨੂੰ ਜਦ ਇਤਲਾਹ ਦਿੱਤੀ ਗਈ ਕਿ ਗੁਰੂ ਗੋਬਿੰਦ ਰਾਇ ਨੇ ਇਕ ਅਫਗਾਨ ਜਮਸ਼ੇਦ ਖਾਨ ਨੂੰ ਮਾਰ ਦਿੱਤਾ ਹੈ ਤਾਂ ਬਾਦਸ਼ਾਹ ਨੇ ਮ੍ਰਿਤਕ ਖਾਨ ਦੇ ਪੁੱਤਰ ਨੂੰ ਮਾਤਮੀ ਖਿਲਅਤ ਭੇਜਣ ਦਾ ਆਦੇਸ਼ ਦਿੱਤਾ’’ ਕਰਤਾ ਗੁਰ ਬਿਲਾਸ ਇਨ੍ਹਾਂ ਨੂੰ ਪੈਂਦੇ ਖਾਨ ਪਠਾਨ ਦੇ ਪੋਤਰੇ ਦਸਦਾ ਹੈ :

‘‘ਦੇਸ ਪੰਜਾਬ ਦੁਆਬ ਜ਼ਿਲ੍ਹੇ ਮਧਿ ਦੈਂਤ ਜਲੰਧਰ ਕੀ ਰਾਜਧਾਨੀ

ਜਾਹਰ ਹੈ ਸਭ ਦੇਸ ਵਿਦੇਸ਼ਨ ਗਿਆ ‘ਜਲੰਧਰ ਜੂ ਸੁਖਦਾਨੀ,

ਮੀਰ ਛੁਟਾ ਬਲਤੀ ਉਤ ਗਈ ਰਮਤ ਸੋ ਸੁ ਭਨੀ ਤਿਨ ਖੋਲ ਕਹਾਨੀ

ਪੈਂਦੇ ਸੁ ਖਾਨ ਪਠਾਨ ਪਿਤਾ ਸੁਤ ਤਾਸ ਮੋਹਿ ਨਿਜੈ ਤਨ ਜਾਨੀ।’’ (ਪੰਨਾ 415)

ਭਾਈ ਸੰਤੋਖ ਸਿੰਘ ਇਸ ਦਾ ਨਾਮ ਗੁਲ ਖਾਂ ਪੋਤਰਾ ਪੈਂਦੇ ਖਾਨ ਲਿਖਦਾ ਹੈ ਜੋ ਇਕ ਵੱਡਾ ਭੁਲੇਖਾ ਹੈ (ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਭਾਗ-8, ਪੰਨਾ 559) ਪੰਥ ਪ੍ਰਕਾਸ਼ ਕ੍ਰਿਤ ਗਿਆਨੀ ਗਿਆਨ ਸਿੰਘ ਵਿਚ ਕਾਤਲ ਦਾ ਨਾਂ ਗੁਲ ਖਾਂ ਅਤੇ ਸਾਥੀ ਦਾ ਨਾਂ ਅਤਾਓੁਲਾ ਖਾਂ ਲਿਖਿਆ ਹੈ। (ਪੰਨਾ 351)

ਸ਼ਾਹੀ ਰਿਕਾਰਡਾਂ ਵਿਚ ਜਮਸ਼ੇਦ ਖਾਨ ਨਾਮ ਦਰਜ ਹੈ ਤੇ ਜਾਪਦਾ ਹੈ ਕਿ ਉਹ ਕੋਈ ਚੰਗਾ ਵੱਡਾ ਅਹੁਦੇਦਾਰ ਸੀ ਤਾਂ ਹੀ ਤਾਂ ਬਾਦਸ਼ਾਹ ਨੇ ਉਸ ਦੇ ਪੁਤਰ ਨੂੰ ਮਾਤਮੀ ਖਿਅਲਤ ਬਖਸ਼ੀ। ਦੂਸਰਾ ਸਾਥੀ ਜੋ ਭਜ ਨਿਕਲਿਆ ਬਾਸ਼ਲ ਬੇਗ ਹੀ ਹੋ ਸਕਦਾ ਹੈ। ਹੋ ਸਕਦਾ ਹੈ ਕਿ ਇਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਜੀ ਦੇ ਨੇੜੇ ਹੋ ਸਕਣ ਲਈ ਆਪਣਾ ਨਾਤਾ ਪੈਂਦੇ ਖਾਨ ਨਾਲ ਦਰਸਾਇਆ ਤੇ ਨਾਮ ਵੀ ਦੂਸਰੇ ਦਿਤੇ ਭਾਵ ਗੁਲ ਖਾਨ ਤੇ ਅਤਾਓੁਲਾ ਖਾਂ ਜਦ ਕਿ ਉਨ੍ਹਾਂ ਦੇ ਅਸਲੀ ਨਾਮ ਜਮਸ਼ੇਦ ਖਾਨ ਅਤੇ ਬਾਸ਼ਲ ਖਾਨ ਹੀ ਹੋਣਗੇ।

ਸਾਰੀ ਲਿਖਤੀ ਰਿਕਾਰਡ ਗਵਾਹੀਆਂ ਤੋਂ ਵੀ ਇਹੋ ਪਤਾ ਲਗਦਾ ਹੈ ਕਿ ਉਹ ਨਵਾਬ ਸਰਹਿੰਦ ਦੇ ਹੀ ਭੇਜੇ ਹੋਏ ਖ਼ੁਫੀਆ ਅਧਿਕਾਰੀ ਸਨ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਕਤਲ ਕਰਨ ਦਾ ਕੰਮ ਸੌਂਪਿਆ ਗਿਆ ਸੀ। ਇਹ ਗੱਲ ਧਿਆਨ ਯੋਗ ਹੈ ਕਿ ਗੁਰੂ ਜੀ ਉਤੇ ਹਮਲਾ ਉਸੇ ਰਾਤ ਕੀਤਾ ਗਿਆ ਜਿਸ ਦਿਨ ਬੰਦਾ ਵਜ਼ੀਦ ਖਾਨ ਤੇ ਦੂਸਰੇ ਪਹਾੜੀ ਰਾਜਿਆਂ ਨੂੰ ਸੋਧਣ ਲਈ ਪੰਜਾਬ ਭੇਜਿਆ ਗਿਆ। ਭਾਵ ਕੱਤਕ ਸੁਦੀ ਤਿੰਨ 1765 ਨੂੰ। ਚਤੁਰਜੁਗੀ ਗ੍ਰੰਥ ਦਾ ਕਰਤਾ ਲਿਖਦਾ ਹੈ ਕਿ ਇਹ ਪਹਿਲਾਂ ਦਿੱਲੀ ਮਾਤਾ ਜੀ ਨੂੰ ਮਿਲੇ ਅਤੇ ਉਨ੍ਹਾਂ ਪਾਸੋਂ ਗੁਰੂ ਸਾਹਿਬ ਦਾ ਪਤਾ ਲੈ ਕੇ ਦੱਖਣ ਨੂੰ ਗਏ। ਵਜ਼ੀਦ ਖਾਨ ਦਾ ਗੁਰੂ ਜੀ ਦਾ ਵਿਰੋਧੀ ਹੋਣ ਦਾ ਕਾਰਨ ਗੁਰੂ ਜੀ ਦਾ ਬਹਾਦੁਰ ਸ਼ਾਹ ਤੋਂ ਲਿਆ ਵਾਦਾ ਪੁਗਾਉਣ ਲਈ ਵਾਰ ਵਾਰ ਕਹਿਣਾ ਸੀ ਕਿ ਵਜ਼ੀਰ ਖਾਨ, ਕਰਮ ਚੰਦ ਚੌਧਰੀ ਫਗਵਾੜਾ, ਰਾਜਾ ਅਜਮੇਰ ਚੰਦ ਪਹਾੜੀ, ਰਾਜਾ ਰਾਮ ਸਰਨ ਹੰਡੂਰੀਆ, ਮੁਰੰਡੇ ਵਾਲੇ ਜਾਨੀ ਖਾਂ ਅਰ ਮਾਨੀ ਖਾਂ, ਦੁਖੇੜੀਵਾਲਾ ਗੰਗਾ ਰਾਮ, ਨਾਇਬ ਜਲੰਧਰ ਵਾਲਾ ਸੂਬਾ ਲਾਹੌਰ ਨਜ਼ਾਮ ਦੀਨ, ਸੁੱਚਾ ਨੰਦ ਦੀਵਾਨ ਸਰਹਿੰਦ, ਮੁਕੱਰਮ ਖਾਂ ਨਵਾਬ ਰੋਪੜੀਆ, ਸ਼ਮਸ਼ ਖਾਂ ਵਿਜਵਾੜੇ ਵਾਲਾ, ਜਮਾਲ ਖਾਂ ਹਲਵਾਰੇ ਵਾਲਾ, ਜ਼ਾਲਮ ਖਾਂ ਤੇ ਫਤਹ ਖਾਂ ਕਸੂਰੀਏ ਜਿਨ੍ਹਾਂ ਨੇ ਗੁਰੂ ਪਰਿਵਾਰ ਤੇ ਜ਼ੁਲਮ ਢਾਏ ਸਨ ਗੁਰੂ ਜੀ ਦੇ ਹਵਾਲੇ ਕੀਤੇ ਜਾਣ ਤਾਂ ਕਿ ਉਨ੍ਹਾਂ ਨੂੰ ਸਜ਼ਾ ਦਿੱਤੀ ਜਾ ਸਕੇ। ਭਾਵ ਕਿ ਬਹਾਦੁਰ ਸ਼ਾਹ ਟਾਲ-ਮਟੋਲ ਹੀ ਕਰੀ ਜਾ ਰਿਹਾ ਸੀ ਪਰ ਨਵਾਬ ਸਰਹਿੰਦ ਵਜ਼ੀਰ ਖਾਂ ਨੂੰ ਹਮੇਸ਼ਾ ਧੁੜ੍ਹਕੂ ਲੱਗਾ ਰਹਿੰਦਾ ਸੀ ਤੇ ਇਹ ਧੁੜ੍ਹਕੂ ਉਹ ਗੁਰੂ ਜੀ ਨੂੰ ਖ਼ਤਮ ਕਰਕੇ ਹਟਾਉਣਾ ਚਾਹੁੰਦਾ ਸੀ।

ਇਸ ਤੋਂ ਇਲਾਵਾ ਬਖਤ ਮੱਲ ਆਪਣੀ ਪੁਸਤਕ ਖਾਲਸਾ ਨਾਮ ਪੰਨਾ 17(1921) ਵਿਚ ਲਿਖਦਾ ਹੈ ਕਿ ਬਹਾਦੁਰ ਸ਼ਾਹਬਾਦਸ਼ਾਹ ਨੇ ਆਪਣੇ ਰਾਜ ਦੇ ਸ਼ੁਰੂ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੱਕ ਵਿਚ ਇਕ ਫੁਰਮਾਨ ਜਾਰੀ ਕੀਤਾ ਸੀ ਕਿ ਇਨ੍ਹਾਂ ਨੂੰ ਤਿੰਨ ਸੌ ਰੁਪਿਆ ਰੋਜ਼ਾਨਾ ਸਰਹੰਦ ਦੇ ਫੌਜਦਾਰ ਦੇ ਖਜ਼ਾਨੇ ਵਿਚੋਂ ਦਿੱਤਾ ਜਾਇਆ ਕਰੇ। ਇਸ ਨੇ ਵਜ਼ੀਰ ਖਾਨ ਦੇ ਦਿਲ ਵਿਚ ਡਰ, ਈਰਖਾ ਅਤੇ ਗੁੱਸੇ ਦੀ ਬਲਦੀ ਅੱਗ ਉੱਤੇ ਤੇਲ ਪਾਉਣ ਦਾ ਕੰਮ ਕੀਤਾ ਹੋਵੇਗਾ। ਪਰਚੀਆਂ ਸੇਵਾ ਦਾਸ ਵਿਚ ਪੈਂਦੇ ਖਾਨ ਦੀ ਪੁਰਾਣੀ ਦੁਸ਼ਮਨੀ ਦਾ ਜ਼ਿਕਰ ਕਰਕੇ ਪੈਂਦੇ ਖਾਨ ਤੇ ਉਸ ਦੇ ਪੁੱਤਰ ਦਾ ਸ੍ਰੀ ਹਰਿ ਗੋਬਿੰਦ ਜੀ ਵਲੋਂ ਕਤਲ ਕੀਤੇ ਜਾਣ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਉਤੇ ਹਮਲੇ ਦਾ ਮੁੱਖ ਕਾਰਨ ਦੱਸਿਆ ਹੈ ਜਦ ਕਿ ਦੌਲਤ ਰਾਇ ਨੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ 1987 (ਸੱਤਵੀਂ ਵਾਰ) ਪੰਨਾ 215 ਉੱਤੇ, ਗੁਰੂ ਗੋਬਿੰਦ ਸਿੰਘ ਜੀ ਉਪਰ ਇਹ ਹਮਲਾ ਬਹਾਦੁਰ ਸ਼ਾਹ ਵਲੋਂ ਕਰਵਾਇਆ ਗਿਆ ਲਿਖਿਆ ਹੈ ਜੋ ਉਸਨੇ ਗੁਲ ਖਾਨ ਤੇ ਅਤਾਉਲਾ ਖਾਨ ਨਾਮ ਦੇ ਗੁਰੂ ਜੀ ਦੇ ਸੇਵਕਾਂ ਤੇ ਪੈਂਦੇ ਖਾਂ ਦੇ ਪੋਤਰਿਆਂ ਤੋਂ ਕਰਵਾਇਆ। ਪਰ ਇਸ ਦੀ ਕੋਈ ਇਤਿਹਾਸਕ ਗਵਾਹੀ ਨਹੀਂ ਮਿਲਦੀ। ਇਸ ਬਾਰੇ ਧਿਆਨ ਸਿੰਘ ਲਿਖਿਤ ‘ਦਸਮ ਪਾਤਸ਼ਾਹ ਦਾ ਅੰਤਮ ਕੌਤਕ’ (ਪੰਨਾ 4) ਅਤੇ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਦੇ ਜੋਤੀ ਜੋਤਿ ਸਮਾਵਨੇ ਦਾ ਪ੍ਰਸੰਗ’ ਪੰਨਾ 2032 ਵਿਚ ਲਿਖਿਆ ਹੋਇਆ ਹੈ ਕਿ ਜਦ ਬਹਾਦੁਰ ਸ਼ਾਹ ਨੂੰ ਗੁਰੂ ਸਾਹਿਬ ਪਰ ਹੋਏ ਇਸ ਕਾਤਲਾਨਾ ਵਾਰ ਦਾ ਪਤਾ ਲੱਗਾ ਤਾਂ ਉਸ ਨੇ ਆਪਣਾ ਇਕ ਜਰਾਹ ਜ਼ਖ਼ਮ ਦਾ ਇਲਾਜ ਕਰਨ ਲਈ ਭੇਜਿਆ। ਪ੍ਰਸੰਗ ਦੇ ਸ਼ਬਦ ਇਹ ਹਨ :

‘‘ਤਬ ਬਹਾਦੁਰ ਸ਼ਾਹ ਕੋ ਇਹ ਖਬਰ ਹੂਈ। ਤਬ ਉਸ ਵਖਤ ਫਿਰੰਗੀ ਜਰਾਹ ਗ੍ਰੀਮ ਭੇਜੇ। ਉਨ੍ਹਾਂ ਨੇ ਆਇ ਜ਼ਖ਼ਮ ਦੇਖਿਆ ਅਰ ਸੀਆ। ਅਰ ਕਹਾ ਹਮ ਥੋੜਿਓ ਦਿਨਹੁ ਮੇ ਹੱਛਾ ਕਰ ਦੇਵੇਗਾ। ਦਸ ਮੋਹਰਾਂ ਗੁਰੂ ਸਾਹਿਬ ਉਨ ਕਉ ਦੇਤੇ ਰਹੇ।’’

ਕੌਤਕ ਵਿਚ ਇਉਂ ਦਰਜ ਹੈ‘‘ਦਸ ਮੋਹਰਾਂ ਰੋਜ ਸਾਹਿਬ ਦੇਵੇ ਜਰਾਹ ਦਾਰ ਕੋ, ਕਾਲ ਉਸੀਹ ਕਾ ਨਾਮ ਅੰਗ੍ਰੇਜ਼ ਸੀ। ਉਸ ਨੇ ਅਗਲੇ ਤੋਪੇ ਖੋਲ ਕੇ ਫੇਰ ਜ਼ਖ਼ਮ ਸੀਤਾ, ਮਲਮ ਲਾਇਕੇ।’’

ਡਾ. ਗੰਡਾ ਸਿੰਘ ਇਸ ਦਾ ਨਾਂ ਕੋਲ (ਛੋਲੲ) ਲਿਖਦੇ ਹਨ (ਸ੍ਰੀ ਗੁਰ ਸੋਭਾ ਨੋਟ ਪੰਨਾ 126) ਭਾਈ ਸੰਤੋਖ ਸਿੰਘ ਵੀ ਬਹਾਦੁਰ ਸ਼ਾਹ ਵਲੋਂ ਜਰਾਹ ਭੇਜਣ ਵਾਲੀ ਗਲ ਨੂੰ ਸਹੀ ਮੰਨਦਾ ਹੈ। ਗਿਆਨੀ ਲਾਲ ਸਿੰਘ ਸੰਗਰੂਰ ਵੀ ਇਸ ਜਰਾਹ ਦਾ ਨਾਮ ‘ਕੋਲ’ ਹੀ ਲਿਖਦਾ ਹੈ। ਗੁਰੂ ਜੀ ਦੇ ਤੰਬੂ ਦੇ ਬਾਹਰ ਡਿਊਟੀ ਤੇ ਤੈਨਾਤ ਸਿੰਘ, ਜਿਸ ਨੇ ਜਮਸ਼ੇਦ ਖਾਨ ਨੂੰ ਮਾਰਿਆ ਲੱਖਾ ਸਿੰਘ ਹੀ ਮੰਨਿਆ ਗਿਆ ਹੈ। ਗਿਆਨੀ ਲਾਲ ਸਿੰਘ ਸੰਗਰੂਰ ਇਸ ਨੂੰ ਭੜੀ ਜ਼ਿਲ੍ਹਾ ਲੁਧਿਆਣਾ ਦਾ ਵਾਸੀ ਲਿਖਦਾ ਹੈ। (ਪੰਨਾ 573)

ਬਾਦ ਦੇ ਕੁਝ ਲਿਖਾਰੀਆਂ ਨੇ ਲਿਖਿਆ ਹੈ ਕਿ ਜ਼ਖਮ ਬਾਹਰੋਂ ਸੁਕ ਗਏ ਸਨ ਪਰ ਅੰਦਰੋਂ ਨਹੀਂ। ਗੁਰੂ ਜੀ ਜਦ ਇਕ ਕਰੜੀ ਕਮਾਨ ਦਾ ਚਿੱਲਾ (ਤੰਦ) ਚੜ੍ਹਾਉਣ ਲੱਗੇ, ਤਾਂ ਇਹ ਸਾਰੇ ਜ਼ਖ਼ਮ ਫਿਰ ਫਟ ਗਏ। ਇਹ ਘਟਨਾ ਪ੍ਰਮਾਣਿਕ ਤੌਰ ਤੇ ਨਹੀਂ ਸਿੱਧ ਹੋ ਰਹੀ। ਵੈਸੇ ਸਭ ਤੋਂ ਢੁਕਵੀਂ ਗਲ ਵਜ਼ੀਦ ਖਾਨ ਦੇ ਭੇਜੇ ਗਏ ਸੂਹੀਆਂ ਵਲੋਂ ਗੁਰੂ ਜੀ ਦੇ ਸ਼ਹੀਦ ਕੀਤੇ ਜਾਣ ਦੀ ਹੈ। ਖ਼ੈਰ ਕੁਝ ਵੀ ਹੋਵੇ ਇਹ ਸੱਚ ਹੈ ਕਿ ਗੁਰੂ ਜੀ ਨੂੰ ਪਠਾਨ ਨੇ ਰਾਤ ਦੇ ਸਮੇਂ ਕਟਾਰ ਨਾਲ ਸਖ਼ਤ ਜ਼ਖ਼ਮੀ ਕੀਤਾ ਜਿਸ ਸਦਕਾ ਗੁਰੂ ਜੀ ਪ੍ਰਲੋਕ ਸਿਧਾਰੇ। ਇਸ ਸਬੰਧ ਵਿਚ ਜਾਦੂ ਨਾਥ ਸਰਕਾਰ ਦਾ ਬਿਆਨ ਸਹੀ ਹੈ ਕਿ ਸੰਨ 1707 ਵਿਚ ਨਵੇਂ ਬਾਦਸ਼ਾਹ ਬਹਾਦੁਰ ਸ਼ਾਹ ਨੇ ਗੁਰੂ ਜੀ ਨੂੰ ਆਪਣੇ ਨਾਲ ਰਾਜਪੂਤਾਨੇ ਤੇ ਦੱਖਣ ਵਲ ਜਾਣ ਲਈ ਬੇਨਤੀ ਨਾਲ ਸਹਿਮਤ ਕਰ ਲਿਆ ਸੀ। ਗੁਰੂ ਸਾਹਿਬ ਗੋਦਾਵਰੀ ਦੇ ਕੰਢੇ ਉਤਲੇ ਨਾਂਦੇੜ ਦੇ ਮੁਕਾਮ ਪਰ ਅਗਸਤ 1707 ਈ. ਵਿਚ ਪਹੁੰਚੇ ਸਨ। ਉਨ੍ਹਾਂ ਨਾਲ ਕੁਝ ਪਿਆਦੇ ਸਨ ਤਿੰਨ ਕੁ ਸੌ ਸਵਾਰ ਸਨ। ਉਥੇ ਸਾਲ ਤੋਂ ਵਧੀਕ ਰਹਿਣ ਪਿੱਛੋਂ ਉਹਨਾਂ ਨੂੰ ਇਕ ਅਫ਼ਗਾਨ ਨੇ ਕਤਲ ਕਰ ਦਿੱਤਾ।

ਬਾਦ ਦੇ ਕੁਝ ਲਿਖਾਰੀਆਂ ਨੇ ਲਿਖਿਆ ਹੈ ਕਿ ਜ਼ਖਮ ਬਾਹਰੋਂ ਸੁਕ ਗਏ ਸਨ ਪਰ ਅੰਦਰੋਂ ਨਹੀਂ। ਗੁਰੂ ਜੀ ਜਦ ਇਕ ਕਰੜੀ ਕਮਾਨ ਦਾ ਚਿੱਲਾ (ਤੰਦ) ਚੜ੍ਹਾਉਣ ਲੱਗੇ, ਤਾਂ ਇਹ ਸਾਰੇ ਜ਼ਖ਼ਮ ਫਿਰ ਫਟ ਗਏ। ਇਹ ਘਟਨਾ ਪ੍ਰਮਾਣਿਕ ਤੌਰ ਤੇ ਨਹੀਂ ਸਿੱਧ ਹੋ ਰਹੀ। ਵੈਸੇ ਸਭ ਤੋਂ ਢੁਕਵੀਂ ਗਲ ਵਜ਼ੀਦ ਖਾਨ ਦੇ ਭੇਜੇ ਗਏ ਸੂਹੀਆਂ ਵਲੋਂ ਗੁਰੂ ਜੀ ਦੇ ਸ਼ਹੀਦ ਕੀਤੇ ਜਾਣ ਦੀ ਹੈ। ਖ਼ੈਰ ਕੁਝ ਵੀ ਹੋਵੇ ਇਹ ਸੱਚ ਹੈ ਕਿ ਗੁਰੂ ਜੀ ਨੂੰ ਪਠਾਨ ਨੇ ਰਾਤ ਦੇ ਸਮੇਂ ਕਟਾਰ ਨਾਲ ਸਖ਼ਤ ਜ਼ਖ਼ਮੀ ਕੀਤਾ ਜਿਸ ਸਦਕਾ ਗੁਰੂ ਜੀ ਪ੍ਰਲੋਕ ਸਿਧਾਰੇ। ਇਸ ਸਬੰਧ ਵਿਚ ਜਾਦੂ ਨਾਥ ਸਰਕਾਰ ਦਾ ਬਿਆਨ ਸਹੀ ਹੈ ਕਿ ਸੰਨ 1707 ਵਿਚ ਨਵੇਂ ਬਾਦਸ਼ਾਹ ਬਹਾਦੁਰ ਸ਼ਾਹ ਨੇ ਗੁਰੂ ਜੀ ਨੂੰ ਆਪਣੇ ਨਾਲ ਰਾਜਪੂਤਾਨੇ ਤੇ ਦੱਖਣ ਵਲ ਜਾਣ ਲਈ ਬੇਨਤੀ ਨਾਲ ਸਹਿਮਤ ਕਰ ਲਿਆ ਸੀ। ਗੁਰੂ ਸਾਹਿਬ ਗੋਦਾਵਰੀ ਦੇ ਕੰਢੇ ਉਤਲੇ ਨਾਂਦੇੜ ਦੇ ਮੁਕਾਮ ਪਰ ਅਗਸਤ 1707 ਈ. ਵਿਚ ਪਹੁੰਚੇ ਸਨ। ਉਨ੍ਹਾਂ ਨਾਲ ਕੁਝ ਪਿਆਦੇ ਸਨ ਤਿੰਨ ਕੁ ਸੌ ਸਵਾਰ ਸਨ। ਉਥੇ ਸਾਲ ਤੋਂ ਵਧੀਕ ਰਹਿਣ ਪਿੱਛੋਂ ਉਹਨਾਂ ਨੂੰ ਇਕ ਅਫ਼ਗਾਨ ਨੇ ਕਤਲ ਕਰ ਦਿੱਤਾ।​
 
Dalvinder Singh Grewal

Writer
Historian
SPNer
Jan 3, 2010
2,414
447
81
ਗੁਰੂ ਗੋਬਿੰਦ ਸਿੰਘ ਜੀ ਦੀ ਦੱਖਣ ਯਾਤਰਾ-10

ਗੁਰੂ ਗੋਬਿੰਦ ਸਿੰਘ ਜੀ ਨਾਂਦੇੜ ਵਿਖੇ ਕਾਰਤਿਕ ਸੁਦੀ 5 ਸੰਮਤ 765 ਨੂੰ ਜੋਤੀ ਜੋਤ ਸਮਾਏ। ਇਸ ਬਿਆਨ ਦੀ ਸ਼ਾਹਦੀ ਇਸ ਪ੍ਰਕਾਰ ਹੈ:
ਸਮਕਾਲੀ ਦਰਬਾਰੀ ਸਵੀ ਸੈਨਾਪਤਿ ਜਿਸ ਨੇ ਗੁਰ ਗੋਭਾ ਸੰਮਤ 1768 ਵਿਚ ਲਿਖੀ ਭਾਵ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਤਿੰਨ ਸਾਲ ਬਾਅਦ ਸੰਪੂਰਨ ਕੀਤੀ।
ਸੈਨਾ ਸਿੰਘ ਗੁਰ ਸੋਭਾ।
ਸਤ੍ਰਹ ਸਤ ਅਠਸਠ ਨਿਜ ਉਭਾ।
ਸੰਮਤ ਸਤ੍ਰਹ ਸੌ ਭਏ ਬਰਖ ਅਠਾਸਠਾਂ ਬੀਤ
ਭਾਦਵ ਸੁਦ ਪੰਦ੍ਰਸ ਭਈ ਰਚਾ ਕਥਾ ਕਰਿ ਪ੍ਰੀਤਿ
(ਸ੍ਰੀ ਗੁਰ ਸੋਭਾ ਪੰਨਾ 112)
ਜੋਤੀ ਜੋਤ ਸਮਾਉਣ ਦਾ ਪ੍ਰਸੰਗ ਕਵੀ ਸੈਨਾਪਤਿ ਇਉਂ ਲਿਖਦਾ ਹੈ
ਗਈ ਅਰਥ ਰਾਤੰ ਘਰੀ ਚਾਰ ਅਉਰੈ।
ਭਏ ਸ਼ਬਦ ਰੂਪੀ ਕਰੀ ਬਾਤ ਅਉਰੈ।। 718
ਦੋਹਰਾ
ਫੇਰ ਕਰੀ ਤਾਹੀ ਸਮੇ ਜਾਗੇ ਸਿੰਘ ਅਪਾਰ।
ਵਾਹਿਗੁਰੂ ਜੀ ਫਤੇ ਕਹੀ ਅੰਤਕੀ ਬਾਰ।
ਸੁਨਿ ਸੰਦੇਸ ਬਿਸਮੇ ਗਏ ਅਭਿ ਭਇਆਨ ਮਨ ਹੋਇ।
ਮਨ ਕੀ ਮਨ ਹੀ ਮੈ ਰਹੀ ਪੂਛੀ ਬਾਤ ਨਾ ਕੋਇ।
ਸਵੈਯਾ
ਬਿਸਮੇ ਸਭ ਹੋਇ ਰਹੇ ਮਨ ਮੈ ਕਛਕੀ ਕਛੁ ਹੋਇ ਗਈ ਅਬ ਹੀ।
ਮਿਲ ਕੈ ਸਬ ਸਿੰਘਨੁ ਕੀਉ ਤਬਹੀ।
ਨਮਸਕਾਰ ਕਰੋ ਤਿਸ ਹੀਕੇ ਸਮ ਨਿਕਲੇ ਨਹੀ ਭਾਨ ਕਹਿਓ ਸਭਹੀ।
ਇਹ ਕਾਰਨ ਕਾਰਜੋ ਕਰਹੀ ਮਿਲਿ ਜੋਤਿ ਸੇ ਜੋਤਿ ਗਈ ਤਬ ਹੀ।।36।।80।।
ਦੋਹਰਾ
ਸੰਮਤ ਸਤ੍ਰਾ ਸੈ ਭਏ ਪੈਸੰਠ ਬਰਖ ਪ੍ਰਮਾਨ
ਕਾਤਕ ਸੁਦੀ ਭਈ ਪੰਚਮੀ ਨਿਸ ਕਾਰਨ ਕਰਿ ਜਾਨ।
(ਗੁਰ ਸੋਭਾ ਪੰਨਾ 127-128)
(ਕਤਕ ਸੁਦੀ 5 ਸੰਮਤ 1765 ਬਿਕ੍ਰਮੀ ਨੂੰ 7 ਅਕਤੂਬਰ ਸੰਨ 1708 ਈ. ਸੀ ਜਦ ਕਿ ਅੱਧੀ ਰਾਤ ਤੋਂ ਵਿਚੋਂ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ।)
ਉਸ ਸਮੇਂ ਦੇ ਗੁਰੂ ਘਰ ਦੇ ਰਿਕਾਰਡ ਭੱਟਾਂ ਨੇ ਬੜੇ ਵਿਸਥਾਰ ਨਾਲ ਰਿਕਾਰਡ ਵਿਚ ਲਿਆਂਦੇ। ਭੱਟਾਂ ਦੇ ਪਰਿਵਾਰ ਗੁਰੂ ਘਰ ਨਾਲ ਸੰਬੰਧਿਤ ਹੋਣ ਕਰਕੇ ਕੋਈ ਨਾ ਕੋਈ ਭੱਟ ਗੁਰੂ ਸਾਹਿਬਾਨ ਨਾਲ ਹਮੇਸ਼ਾ ਹੁੰਦਾ ਸੀ ਤੇ ਅਹਿਵਾਲ ਵਹੀਆਂ ਵਿਚ ਦਰਜ ਕਰਦਾ ਸੀ। ਉਸ ਸਮੇਂ ਦੇ ਰਿਕਾਰਡ ਭਟ ਵਹੀ ਤਲਾਉਂਢਾ ਪਰਗਣਾ ਜੀਂਦ ਇਉਂ ਦਸਦੇ ਹਨ :
‘ਗੁਰੂ ਗੋਬਿੰਦ ਸਿੰਘ ਮਹਲ ਦਸਮਾ, ਬੇਟਾ ਗੁਰੂ ਤੇਗ ਬਹਾਦਰ ਜੀ ਕਾ, ਮੁਕਾਮ ਨਾਂਦੇੜ ਤਟ ਗੁਦਾਵਰੀ ਦੇਸ, ਦੱਖਣ ਸਤਰਾਂ ਸੈ ਪੈਂਸ਼ਟ ਕਾਤਰਕ ਮਾਸੇ ਸੁਦੀ ਚਉਥ ਸ਼ੁਕਲਾ ਪਖੇ ਬੁਧਵਾ ਕੇ ਦਿਹੁੰ ਭਾਈ ਬਚਨ ਹੋਆ- ਸ੍ਰੀ ਗੁਰੂ ਗ੍ਰੰਥ ਸਾਹਿਬ ਲੇ ਆਓ- ਬਚਨ ਪਾਏ ਦੈਆ ਸਿੰਘ ਸ੍ਰੀ ਗ੍ਰੰਥ ਸਾਹਿਬ ਲੈ ਆਏ। ਗੁਰੂ ਜੀ ਨੇ ਪਾਚ ਪੈਸੇ ਏ ਨਾਈਏਰ ਆਗੇ ਭੇਟਾ ਰਾਖ ਮਾਥਾ ਟੇਕ ਸਰਬਤ ਸੰਗਤਿ ਸੇ ਕਹਾ-ਮੇਰਾ ਹੁਕਮ ਹੈ, ਮੇਰੀ ਜਗਹ ਗੁਰੂ, ਸ੍ਰੀ ਗੁਰੂ ਗ੍ਰੰਥ ਜੀ ਕੋ ਜਾਨਨਾ। ਜੋ ਸਿੱਖ ਜਾਨੈਗਾ, ਤਿਸ ਕੀ ਘਾਲ ਥਾਇ ਪਏਗੀ, ਗੁਰੂ ਤਿਸਕੀ ਬਹੁੜੀ ਕਰੈਗਾ ਸਤਿ ਕਰਿ ਮਾਨਨਾ।’’ (ਭਟ ਵਹੀ ਤਲਾਉਂਢਾ, ਪਰਗਣਾ ਜੀਂਦ)
ਭਟ ਵਹੀਆਂ ਆਧਾਰਤ ਗੁਰੂ ਕੀਆਂ ਸਾਖੀਆਂ, ਜੋ ਸੰਮਤ 1847 ਜੇਠ ਪੰਦਰਾਂ ਨੂੰ ਪੂਰੀ ਲਿਖੀ ਵਿਚ ਪਰਲੋਕ ਸਿਧਾਰਨ ਦੀ ਗਾਥਾ ਇਉਂ ਹੈ:
‘ਸਿੱਖਾਂ ਗੁਰੂ ਜੀ ਤਰਫ ਦੇਖਾ, ਖੂਨ ਜ਼ਿਆਦਾ ਵਗ ਜਾਨੇ ਸੇ ਸਰੀਰ ਦੁਬਲਾ ਹੋਇਆ ਥਾ, ਸਿਖ ਬੇਬਸ ਹੋਇ ਕੇ ਕਹਿ ਰਹੇ ਥੇ, ਮਹਾਰਾਜ! ਅਸਾਂ ਕੋ ਕਿਸ ਕੇ ਸਹਾਰੇ ਛੋਰ ਕੇ ਆਪ ਜਾ ਰਹੇ ਹੋ, ਹਮੇਂ ਬਤਾਈਏ। ਸਤਿਗੁਰਾਂ ਸਿੰਘੋਂ ਸੇ ਕਹਾ, ਸਿਖੋ! ਇਹ ਪੰਥ ਅਸਾਂ ਸ੍ਰੀ ਅਕਾਲ ਪੁਰਖ ਦੀ ਆਗਿਆ ਸੇ ਸਾਜਾ ਹੈ, ਉਹ ਇਸ ਦਾ ਹਰਿ ਥਾਂਇ ਹਰ ਮੁਸ਼ਕਲ ਮੇਂ ਸਹਾਈ ਹੋਏਗਾ, ਮੈਂ ਸੀਧਾ ਤੁਸਾਂ ਕੋ ਉਸ ਕੇ ਲੜ ਲਾਇਆ ਹੈ, ਉਹ ਆਪੇ ਲੜ ਸੱਗਿਆਂ ਕੀ ਲਾਜ ਪਾਲੇਗਾ। ਗੁਰੂ ਜੀ ਨੇ ਦਯਾ ਸਿੰਘ ਸੇ ਕਹਾ, ਭਾਈ ਸਾਹਿਬ! ਸ੍ਰੀ ਗ੍ਰੰਥ ਸਾਹਿਬ ਲੇ ਆਈਏ, ਅਸਾਂ ਇਸੇ ਗੁਰਤਾ ਦੇਨੀ ਹੈ। ਬਚਨ ਪਾਇ ਭਾਈ ਦਯਾ ਸਿੰਘ ਜੀ ਨੇ ਸ੍ਰੀ ਗ੍ਰੰਥ ਜੀ ਲਿਆਇ ਕੇ ਪ੍ਰਕਾਸ਼ ਕੀਆ, ਪੰਚਾਮ੍ਰਿਤ ਤਿਆਰ ਕਰਕੇ ਏਕ ਸਿੱਖ ਨੇ ਚੌਂਕੀ ਤੇ ਲਿਆਇ ਰਾਖਾ, ਅਰਦਾਸ ਉਪਰੰਤ ਸਤਿਗੁਰੂ ਜੀ ਗੁਰੁਤਾ ਦੇਨੇ ਲਗੇ। ਗੁਰੂ ਸਾਹਿਬ ਨੇ ਪਾਂਚ ਪੈਸੇ ਹਾਥ ਮੇਂ ਲੈ ਕੇ ਸਿੰਘ ਸੇ ਕਹਾ-ਇਨ੍ਹੇ ਸ੍ਰੀ ਗ੍ਰੰਥ ਜੀ ਆਗੇ ਟਿਕਾਇ ਦਿਓ ਸ੍ਰੀ ਮੁੱਖ ਥੀ ਇੰਜ ਬੋਲੇ-
ਅਕਾਲ ਪੁਰਖ ਕੇ ਬਚਨ ਸਿਓ ਪਰਗਟ ਚਲਾਯੋ ਪੰਥ
ਸਭ ਸਿਖਨ ਕੋ ਬਚਨ ਹੈ, ਗੁਰੂ ਮਾਨਿਓ ਗ੍ਰੰਥ,
ਗੁਰੂ ਖਾਲਸਾ ਮਾਨੀਐ, ਪਰਗਟ ਗੁਰੂ ਕੀ ਦੇਹਿ
ਜੋ ਸਿਖ ਮੇਂ ਮਿਲਬੋ ਚਹਹਿ ਖੋਜ ਇਨਹੁ ਮਹਿ ਲੇਹੁ।
ਉਪਰੰਤ ਸਤਿਗੁਰਾਂ ਧੀਮੀ ਆਵਾਜ਼ ਮੇਂ ਅਪਨੀ ਰਸਨਾ ਸੇ ਇਸ ਸ਼ਬਦ ਕਾ ਉਚਾਰਨ ਕੀਆ:
ਖੁਲਿਆ ਕਰਮ ਕ੍ਰਿਪਾ ਭਈ ਠਾਕੁਰ, ਕੀਰਤਨ ਹਰਿ ਹਰਿ ਗਾਈ।
ਸਰਮ ਥਾਕਾ ਪਾਏ ਬਿਸਰਾਮਾਂ, ਮਿਟ ਗਈ ਸਗਲੀ ਧਾਈ।
ਅਬ ਮੋਹਿ ਜੀਵਨ ਪਦਵੀ ਪਾਈ।
ਚੀਤ ਆਇਓ ਮਨਿ ਪੁਰਖਿ ਬਿਧਾਤਾ, ਸੰਤਨ ਕੀ ਸਰਣਾਈ।
(ਮਾਰੂ ਮ: 5)
ਉਪਰੰਤ ਰਬਾਬੀਆਂ ਕੀਰਤਨ ਅਰੰਭ ਕੀਆ, ਬਾਦ ਅਰਦਾਸੀਏ ਅਰਦਾਸ ਕਰਕੇ ਤ੍ਰਿਹਾਵਲ ਪ੍ਰਸਾਦ ਕੀ ਦੇਗ ਵਰਤਾਈ। ਸ੍ਰੀ ਗ੍ਰੰਥ ਸਾਹਿਬ ਜੀ ਕੋ ਗੁਰਤਾ ਮਿਲਨੇ ਉਪਰੰਤ ਮਹਾਨ ਜੱਗ ਹੋਆ, ਸਭ ਗ੍ਰੰਥ ਅਥਿਤ ਸਾਧੂ ਬ੍ਰਹਮਨ ਜਨ ਪ੍ਰਸ਼ਾਦ ਪਾਵਣ ਆਏ, ਕਾਈ ਵਾਰਾ ਪਾਰਾ ਨਾ ਰਹਾ। ਗੁਰੂ ਜੀ ਤੇ ਮਾਰੂ ਹਮਲੇ ਹੋਈ ਕੀ ਖਬਰ ਚਹੁੰਆਂ ਦਿਸਾਂ ਮੇਂ ਫੈਲ ਗਈ, ਸਿਖ ਸੰਗਤਾਂ ਦੂਰ ਨੇੜੇ ਸੇ ਆਨੇ ਲਗੀਆਂ। ਮਾਤਾ ਸਾਹਿਬ ਕੁਇਰ ਪਤੀ ਦੇਵ ਕੇ ਚਰਨੋਂ ਮੇਂ ਬੈਠੀ ਸ਼ੋਕ ਸਮੁੰਦਰ ਮੇਂ ਡੂਬੀ ਹੋਈ ਥੀ ਤੇ ਇਸ ਬਡਾ ਬੈਰਾਗ ਕੀਆ। ਸਤਿਗੁਰਾਂ ਧੀਰਜ ਦਈ, ਧੀਰੇ ਸੇ ਬਚਨ ਹੋਆ ਦੇਖੋ ਮੈਂ ਤੁਸੀਂ ਕੀ ਝੋਲੀ ਮੇਂ ਖਾਲਸਾ ਪਾਇਆ ਹੈ, ਤੁਸੀਂ ਸਰਬਤ੍ਰ ਖਾਲਸੇ ਕੀ ਮਾਤਾ ਹੋ, ਇਹ ਪੰਚ ਭੂਤਕ ਸਰੀਰ ਬਿਨਸਨਹਾਰ ਹੈ, ਇਸੇ ਇਸਥਿਤ ਨਹੀਂ ਰਹਨਾ, ਏਕ ਦਿਹੁੰ ਬਿਨਸਨਾ ਹੈ, ਕਿਸੇ ਆਗੇ ਕਿਸੇ ਪੀਛੇ ਚਲਨਾ ਹੈ, ਪਿਤਾ ਗੁਰੂ ਜੀ ਕਾ ਬਚਨ ਹੈ :
ਜੋ ਉਪਜਯੋ ਸੋ ਬਿਨਸ ਹੈ ਪਰੋ ਆਜ ਕੇ ਕਾਲ
ਨਾਨਕ ਹਰਿਗੁਣ ਗਾਇ ਲੈ, ਛਾਡਿ ਸਕਲ ਜੰਜਾਲ।
ਇਸ ਕੇ ਉਪਰੰਤ ਸਤਿਗੁਰਾਂ ਕਹਾ ਦਯਾ ਸਿੰਘਾ! “ਅਸਾਂ ਕੋ ਸ੍ਰੀ ਮਹਾ ਕਾਲ ਕੀ ਤਰਫ ਸੇ ਸਦਾ ਆ ਗਿਆ ਹੈ, ਤੁਸੀਂ ਧੀਰਜ ਸੇ ਕਾਮ ਲੈਨਾ, ਅਸੀਂ ਹੁਣ ਉਸ ਦਰਗਾਹ ਮੇਂ ਜਾਇ ਰਹੇ ਹਾਂ”।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ।
ਇਸ ਤਰ੍ਹਾਂ ਸਰਬਤ ਖਾਲਸੇ ਥੀ ਫਤੇ ਗਜਾਇ ਛਿਤਾਲੀ ਬਰਸ ਨੌਂ ਮਹੀਨੇ ਚੌਦਾਂ ਦਿਵਸ ਕੀ ਅਰਬਲਾ ਭੋਗ ਸੰਮਤ ਸਤਰਾਂ ਸੌ ਪੈਂਸਠ ਕਾਰਤਕ ਸੁਦੀ ਪੰਚਮੀ ਕੇ ਦਿਹੁੰ ਇਸ ਮਾਤ ਲੋਕ ਸੇ-
ਜਿਉਂ ਜਲ ਮਹਿ ਜਲੁ ਆਇ ਖਟਾਨਾ
ਤਿਉਂ ਜੋਤੀ ਸੰਗ ਜੋਤਿ ਸਮਾਨਾ।
ਦੇ ਮਹਾਂ ਵਾਕ ਅਨੁਸਾਰ ਨਿਰੰਕਾਰ ਕੀ ਜੋਤ ਮੈਂ ਜੋਤਿ ਸਮਾਇ ਗਏ। ਨਿਕਟ ਬੈਠੀ ਮਾਤਾ ਸਾਹਿਬ ਕੌਰਾਂ ਤੇ ਹੋਰ ਸਿੱਖ ਰੁਦਨ ਕਰਨੇ ਲਗੇ। ਭਾਈ ਦਯਾ ਸਿੰਘ ਨੇ ਸਭ ਕੋ ਧੀਰਜ ਦਈ। ਸਤਿਗੁਰਾਂ ਕਾ ਅੰਗੀਠਾ ਤਿਆਰ ਕੀਤਾ ਗਿਆ। ਗੁਰੂ ਜੀ ਕੀ ਦੇਹ ਕਾ ਇਸ਼ਨਾਨ ਕਰਾਇ ਸ਼ਸਤ੍ਰ ਬਸਤ੍ਰ ਸਜਾਇ ਚਿਖਾ ਤੇ ਰਾਖ ਅਗਨੀ ਦੇਈ ਗਈ। ਸੋਹਲਾ ਕੇ ਪਾਠ ਉਪਰੰਤ ਅਰਦਾਸਾ ਸੋਧ ਕੇ ਦੇਗ ਵਰਤਾਈ ਤੇ ਦਿਹੁੰ ਚੜ੍ਹਨੇ ਸੇ ਪਹਿਲੇ ਸਾਰਾ ਕਾਰਜ ਸਮਾਪਤ ਹੋਇਆ। ਪਸ਼ਚਾਤ ਡੇਰੇ ਮੇਂ ਸ੍ਰੀ ਗੁਰੂ ਗ੍ਰੰਥ ਜੀ ਕਾ ਪਾਠ ਰਾਖਾ ਗਿਆ। ਬੁਰਹਾਨਪੁਰੇ ਸੇ ਮਾਤਾ ਸੁੰਦਰ ਸਰੂਪ ਕੌਰ, ਸਾਹਿਬਜ਼ਾਦਾ ਅਜੀਤ ਕੋ ਪਾਲਿਤ ਕੋ ਗੈਲ ਲੈ ਨਾਂਦੇੜ ਮੇਂ ਆਇ ਗਈ। ਪਰਸਪਰ ਮਾਤਮੀ ਪ੍ਰਚਾਵਨੀ ਹੋਈ, ਭਾਈ ਦਯਾ ਸਿੰਘ ਨੇ ਸਭ ਕੋ ਧੀਰਜ ਦਈ। ਦਸ ਦਿਹੁੰ ਕਾਰਤਕ ਮਾਸੇ ਸੁਦੀ ਚੌਦਸ਼ ਸ਼ਨੀਵਾਰ ਕੋ ਦਿਵਸ ਗੁਰੂ ਜੀ ਨਿਮਿਤ ਰਾਖੇ ਪਾਠ ਕੇ ਭੋਗ ਪਿਆ। ਉਪਰੰਤ ਦਸਤਾਰਬੰਦੀ ਹੂਈ, ਅਰਦਾਸ ਕਰਕੇ ਕੜਾਹ ਪ੍ਰਸਾਦ ਕੀ ਦੇਗ ਵਰਤਾਈ ਗਈ। (ਗੁਰੂ ਕੀਆਂ ਸਾਖੀਆਂ 189 ਤੋਂ 191)
ਪੰਡਾ ਵਹੀ ਝੰਡੂ ਰਾਮ ਕੁਰਖੇਤਰ ਵਿਚ ਅਜੀਤ ਸਿੰਘ (ਪਾਲਿਤ ਪੁਤਰ), ਹੱਠੀ ਸਿੰਘ ਪੋਤਾ ਤੇ ਮਾਤਾ ਸੁੰਦਰੀ ਦੇ ਹਰਦਵਾਰ ਜਾਣ ਦਾ ਰਿਕਾਰਡ ਹੈ। ਜਿਸ ਵਿਚ ਮਾਤਾ ਸੁੰਦਰੀ ਨੂੰ ਵਿਧਵਾ ਲਿਖਿਆ ਹੈ, ਇਹ ਰਿਕਾਰਡ ਸੰਬਤ 1868 ਦਾ ਦੱਸਿਆ ਗਿਆ ਹੈ। ਉਸ ਸਮੇਂ ਦੇ ਸ਼ਾਹੀ ਅਖ਼ਬਾਰ-ਇ-ਦਰਬਾਰ-ਇ-ਮੁਅੱਲਾ ਵਿਚ ਅਕਤੂਬਰ 30, 1708 ਸ਼ਨੀਵਾਰ (28 ਸਥਾਨ, ਦੂਸਰੀ ਬਹਾਦਰਸ਼ਾਹੀ, ਹਿਜਰੀ 1120) ਦੀ ਮਿਤੀ ਨੂੰ ਇਹ ਲਿਖਿਆ ਮਿਲਦਾ ਹੈ।
‘‘ਗੁਰੂ ਗੋਬਿੰਦ ਦੇ ਸਵਰਗਵਾਸ ਹੋਣ ਤੇ ਬਾਦਸ਼ਾਹ ਨੇ ਆਦੇਸ਼ ਦਿੱਤਾ ਕਿ ਨਾਨਕ ਪੰਥੀ ਗੁਰੂ ਦੇ ਪੁੱਤਰ ਨੂੰ ਮਾਤਮੀ-ਚੋਗਾ ਭੇਜਿਆ ਜਾਏ।’’ ਨਵੰਬਰ 11, 1708- ਵੀਰਵਾਰ (9 ਰਮਜ਼ਾਨ, ਦੂਸਰੀ ਬਾਦਸ਼ਾਹੀ, ਹਿਜ਼ਰੀ 1120)
‘‘ਬਾਦਸ਼ਾਹ ਨੂੰ ਇਤਲਾਹ ਦਿੱਤੀ ਗਈ ਕਿ ਸਵਰਗਵਾਸੀ ਗੁਰੂ ਗੋਬਿੰਦ ਸਿੰਘ ਬਹੁਤ ਜਾਇਦਾਦ ਛੱਡ ਗਏ ਹਨ। ਬਾਦਸ਼ਾਹ ਨੇ ਹੁਕਮ ਦਿੱਤਾ ਕਿ ਗੁਰੂ ਦੀ ਜਾਇਦਾਦ ਨੂੰ ਜ਼ਬਤ ਨਾ ਕੀਤਾ ਜਾਏ। ਇਸ ਜਾਇਦਾਦ ਜਾਂ ਦੌਲਤ ਨਾਲ ਸ਼ਾਹੀ ਖਜ਼ਾਨੇ ਵਧਣ ਨਹੀਂ ਲੱਗੇ। ਇਹ ਦਰਵੇਸ਼ ਦੀ ਜਾਇਦਾਦ ਹੈ। ਇਸ ਨੂੰ ਹੱਥ ਵੀ ਨਾ ਲਾਇਆ ਜਾਏ।’’ ਸ਼ਹਿਨਸ਼ਾਹ ਉਸ ਵੇਲੇ ਹੈਦਰਾਬਾਦ ਦੱਖਣ ਵਲ ਕੂਚ ਕਰ ਚੁੱਕਿਆ ਸੀ ਇਸ ਲਈ ਆਪ ਮਾਤਮ ਲਈ ਨਾ ਆ ਸਕਿਆ।
ਸਿੱਖ ਇਤਿਹਾਸ ਵਿਚ ਦਸ਼ਮੇਸ਼ ਜੀ ਬਾਰੇ ਸਭ ਤੋਂ ਪਹਿਲਾਂ ਸੰਪੂਰਨ ਇਤਿਹਾਸ ‘ਗੁਰ ਬਿਲਾਸ’ ਹੈ ਜੋ ਭਾਈ ਸੁੱਖਾ ਸਿੰਘ ਜੀ ਨੇ ਸੰਮਤ 1857 (1787 ਈ.) ਵਿਚ ਸੰਪੂਰਨ ਕੀਤਾ ਭਾਵੇਂ ਇਸ ਵਿਚ ਜੱਗ ਕਹੀ ਤੇ ਕਲਪਣਾ ਦਾ ਕਾਫੀ ਸੁਮੇਲ ਹੈ ਤੇ ਕਈ ਥਾਈਂ ਸੱਚਾਈ ਛੁਪ ਗਈ ਹੈ। ਗੁਰ ਬਿਲਾਸ ਸੰ. ਡਾ. ਜਯ ਭਗਵਾਨ ਗੋਇਲ (ਹਿੰਦੀ) ਭਾਸ਼ਾ ਵਿਭਾਗ ਪੰਜਾਬ ਪੰਨਾ 423 ਤੇ ਜੋਤੀ ਜੋਤ ਸਮਾਣ ਦਾ ਸਮਾਂ ਇਉਂ ਦਰਜ ਹੈ:
ਬਿਬਿਧ ਭਾਂਤਿ ਸੰਗ ਖਾਲਸੇ ਸ੍ਰੀ ਮੁਖ ਕਰ ਉਪਦੇਸ
ਤਬਲਗ ਆਧੀ ਰਾਤ ਗੀ ਘਰੀ ਸੁ ਚਾਰਿ ਬਿਸੇਸ਼।। 321।।
ਅਦਭੁਤ ਜੋਤਿ ਅਖੰਡ ਸਦਾਈ
ਇਹ ਕਰ ਅਭਿਚਲ ਨਗਰ ਕਹਾਈ।। 40।।
ਸੇਵਾਦਾਸ ਵੀ ਪਰਚੀਆਂ ਵਿਚ ਗੁਰੂ ਜੀ ਦਾ ਨਾਂਦੇੜ ਹੀ ਜੋਤੀ ਜੋਤ ਸਮਾਉਣਾ ਲਿਖਦਾ ਹੈ। ਭਾਈ ਸੰਤੋਖ ਸਿੰਘ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ-ਭਾਗ ਅੱਠ (ਭਾਸ਼ਾ ਵਿਭਾਗ, ਪੰਜਾਬ) ਵਿਚ ਵੀ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਣ ਬਾਰੇ ਬੜਾ ਵਿਸਥਾਰ ਪੂਰਬਕ ਬਿਆਨ ਲਿਖਦੇ ਹਨ। ਪੰਨਾ 588 ਉਤੇ ਇਉਂ ਲਿਕਿਆ ਹੈ:
ਸੰਮਤ ਸਤਰਾ ਸੈ ਥਿਤੇ ਪੁਨਿ ਪੈਂਹਠ ਪਹਿਚਾਨ।
ਕਾਤਕ ਕੀ ਸ਼ੁਦਿ ਪੰਚਮੀ ਤਿਸ ਬੈਕੁੰਠ ਪਯਾਨ।
ਭਾਈ ਗਯਾਨ ਸਿੰਘ ਗਯਾਨੀ (ਪੰਥ ਪ੍ਰਕਾਸ਼: ਭਾਸ਼ਾ ਵਿਭਾਗ ਪੰਜਾਬ) ਗੁਰੂ ਜੀ ਦੇ ਜੋਤੀ ਜੋਤ ਸਮਾਣ ਦੇ ਸਮੇਂ ਬਾਰੇ ਲਿਖਦੇ ਹਨ:
ਕਾਤਕ ਸੁਦੀ ਪਾਂਚਮੀ ਕੋ ਦਿਨ।
ਕਰ ਇਸ਼ਨਾਨ ਸਕੇਸ ਤਾਹਿ ਛਿਨ।
(ਪੰਨਾ 353-4)
ਖੜੇ ਹੋਇ ਗੁਰ ਚਿਤਾ ਪਰ ਊਚੀ ਧੂਨਿ ਗੁਰਦੇਵ।
ਫਤੇ ਬੁਲਾਈ ਪੰਥ ਕੋ ਅੰਤ ਸਮੇਂ ਫਿਰ ਏਵ।
(ਪੰਨਾ 355)
ਇਸ ਭਾਂਤ ਗੁਰ ਪੁਰ ਸੁਰਨ ਕੇ ਲਖ ਸਚ ਖੰਡ ਪਬਰੀਆ।।
ਗੁਰੂ ਆਦਿ ਆਦਿਕ ਪਰਸਪਰ ਮਿਲ ਫਤ ਊਚ ਉਚਾਰਿਆ।।
(ਪੰਨਾ 356)
ਗਿਆਨੀ ਲਾਲ ਸਿੰਘ ਸੰਗਰੂਰ ‘ਗੁਰੂ ਖਾਲਸਾ ਤਵਾਰੀਖ’ ਪੰਨਾ 575 ਤੇ ਇਉਂ ਲਿਖਦੇ ਹਨ :
‘‘ਸ੍ਰੀ ਗੁਰੂ ਦਸ਼ਮੇਸ਼ ਜੀ ਕੱਤਕ ਸੁਦੀ ਪੰਜ (ਅੱਠ ਕੱਤਕ) ਰਾਤ ਵੀਰਵਾਰ ਸੰਨ 175 ਬਿ. ਮੁਤਾਬਕ 7 ਅਕਤੂਬਰ ਸੰਮ 1708 ਈ. ਵਿਖੇ ਨਾਂਦੇੜ ਨਗਰ (ਅਬਿਚਲ ਨਗਰ) ਵਿਖੇ ਜੋਤੀ ਜੋਤ ਸਮਾਏ।’’ ਡਾ. ਤੇਜਾ ਸਿੰਘ ਗੰਡਾ ਸਿੰਘ ਸਿੱਖ ਇਤਿਹਾਸ : ਪੰਜਾਬੀ ਯੂਨੀਵਰਸਿਟੀ ਪਟਿਆਲਾ 1985, ਪੰਨਾ 93 ਤੇ ਲਿਖਦੇ ਹਨ :
‘‘ਅਚਾਨਕ ਹੀ 7 ਅਕਤੂਬਰ 1708 ਨੂੰ ਅੱਧੀ ਰਾਤ ਨੂੰ ਦੋ ਘੰਟੇ ਪਿੱਛੋਂ ਉਨ੍ਹਾਂ ਨੇ ਸਿੱਖਾਂ ਨੂੰ ਜਗਾਇਆ ਅਤੇ ਉਨ੍ਹਾਂ ਤੋਂ ਵਿਦਾਇਗੀ ਲੈ ਕੇ ਪ੍ਰਲੋਕ ਸਿਧਾਰ ਗਏ।’’
ਡਾ. ਫੌਜਾ ਸਿੰਘ (ਜਨ ਸਾਹਿਤ ਜਨਵਰੀ-ਫਰਵਰੀ 1987 ਪੰਨਾ 60),
ਹਰਬੰਸ ਸਿੰਘ (ਗੁਰੂ ਗੋਬਿੰਦ ਸਿੰਘ 1966, ਪੰਨਾ 10)
ਪ੍ਰੋ. ਸਾਹਿਬ ਸਿੰਘ (ਗੁਰੂ ਗੋਬਿੰਦ ਸਿੰਘ 1970, ਪੰਨਾ 197)​
 
📌 For all latest updates, follow the Official Sikh Philosophy Network Whatsapp Channel:

Latest Activity

Top