- Jan 3, 2010
- 2,414
- 447
- 81
ਗੁਰੂ ਗੋਬਿੰਦ ਸਿੰਘ ਜੀ ਦਾ ਸਨਮਾਨਣ ਢੰਗ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਗੁਰੂ ਗੋਬਿੰਦ ਸਿੰਘ ਸਾਹਿਬਿ-ਕਮਾਲ, ਸ਼ਮਸ਼ੀਰਿ-ਬਹਾਦੁਰ, ਸੰਤ ਸਿਪਾਹੀ, ਇਨਕਲਾਬੀ ਯੋਧੇ, ਦਸਵੀਂ ਜੋਤ, ਜਸ਼ਮੇਸ਼ ਗੁਰੂ, ਕਲਗੀਆਂ ਵਾਲੇ, ਗਰੀਬ-ਨਿਵਾਜ਼ ਉਚ ਦੇ ਪੀਰ, ਮਰਦ-ਅਗੰਮੜਾ ਆਦਿ ਅਨੇਕਾਂ ਸਨਮਾਨਾਂ ਨਾਲ ਸਨਮਾਨੇ ਗਏ ਹਨ ਤੇ ਇਹ ਸਨਮਾਨ ਉਨ੍ਹਾਂ ਦੇ ਹੁੰਦੇ ਹੋਏ ਨਹੀਂ ਸਗੋਂ ਉਨ੍ਹਾਂ ਦੇ ਪਿੱਛੋਂ ਹੀ ਦਿੱਤੇ ਗਏ ਹਨ, ਜੋ ਉਨ੍ਹਾਂ ਦੀ ਅਦੁਤੀ ਸ਼ਾਨ ਦੇ ਲਖਾਇਕ ਹਨ। ਆਪਣੇ ਆਪ ਉਹ ਨਾ ਕਿਸੇ ਰਾਜੇ ਮਹਾਰਾਜੇ ਤੋਂ ਕੋਈ ਸਨਮਾਨ ਪ੍ਰਾਪਤ ਕਰਨ ਗਏ ਤੇ ਨਾ ਹੀ ਉਨ੍ਹਾਂ ਕਿਸੇ ਸ਼ਹਿਨਸ਼ਾਹ ਨਾਲ ਕਿਸੇ ਤਰ੍ਹਾਂ ਦਾ ਸਬੰਧ ਇਸ ਲਈ ਸਥਾਪਤ ਕੀਤਾ, ਜਿਸ ਨਾਲ ਉਹ ਸਨਮਾਨ ਪ੍ਰਾਪਤ ਕਰਨ।ਉਹ ਤਾਂ ਆਪ ਸੱਚੇ ਪਾਤਸ਼ਾਹ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਸਨ। ਉਹ ਤਾਂ ਬਸ ਲੋਕਾਂ ਨੂੰ ਸਨਮਾਨ ਵੰਡਦੇ ਸਨ। ਚਾਹੇ ਕੋਈ ਯੁੱਧ ਵਿਚ ਬਹਾਦੁਰੀ ਵਿਖਾਉਂਦਾ ਨਜ਼ਰ ਆਵੇ ਤੇ ਚਾਹੇ ਕੋਈ ਦੁਸ਼ਮਣ ਨੂੰ ਪਾਣੀ ਪਿਲਾਉਂਦਾ ਹੋਏ, ਚਾਹੇ ਕੋਈ ਗੁਰੂ ਜੀ ਦਾ ਸੀਸ ਦਿੱਲੀਉਂ ਲੈ ਆਏ ਤੇ ਚਾਹੇ ਕੋਈ ਸੰਗਤ ਦੀ ਸੇਵਾ ਕਰੇ। ਆਪ ਜੀ ਦੇ ਸਨਮਾਨ ਦਾ ਹਕਦਾਰ ਹੋ ਜਾਂਦਾ ਸੀ। ਸੇਵਾ ਤੇ ਖੁਸ਼ ਹੋ ਕੇ ਹੁਕਮਨਾਮਾ ਦੇ ਦਿੰਦੇ ਸਨ, ਗਦੀਆਂ ਬਖਸ਼ ਦੇਂਦੇ, ਰਾਜ ਦੇ ਦੇਂਦੇ ਸਨ, ਗੁਰੂ ਦੇ ਪਿਆਰੇ ਬਣਾ ਲੈਂਦੇ ਸਨ ਜਾਂ ਆਪਣਾ ਬੰਦਾ ਬਣਾ ਲੈਂਦੇ ਹਨ।
ਭੰਗਾਣੀ ਦਾ ਯੁੱਧ ਹੋਇਆ ਤਾਂ ਭਾਈ ਸੰਗੋ ਸ਼ਾਹ ਤੇ ਜੀਤ ਮਲ ਨੇ ਬਹਾਦੁਰੀ ਦਿਖਾਉਂਦੇ ਸ਼ਹਾਦਤ ਪਾਈ। ਗੁਰੂ ਜੀ ਨੇ ਉਨ੍ਹਾਂ ਨੂੰ ਸੰਗਰਾਮ ਸ਼ਾਹ ਤੇ ਹੱਠੀ ਸ਼ਾਹ ਦੀਆਂ ਉਪਾਧੀਆਂ ਦੇ ਕੇ ਸਨਮਾਨਿਆ। ਪੀਰ ਬੁਧੂ ਸ਼ਾਹ ਨੇ ਆਪਣੇ 500 ਸੇਵਕਾਂ ਪਠਾਣਾਂ ਸਮੇਤ ਯੁੱਧ ਲੜੇ ਤਾਂ ਗੁਰੂ ਜੀ ਨੇ ਪ੍ਰਸ਼ੰਸਾ ਕਰਦਿਆਂ ਆਪਣਾ ਕੰਘਾ ਸਣੇ ਕੇਸ ਛੋਟੀ ਦਸਤਾਰ, ਇਕ ਕਟਾਰ ਅਤੇ ਹੁਕਮਨਾਮਾ ਜਿਸ ਵਿਚ ਪੀਰ ਸਾਹਿਬ ਦੀ ਸੇਵਾ, ਉਨ੍ਹਾਂ ਦੇ ਦੋਂਹ ਪੁੱਤਰਾਂ ਦੇ ਬਲੀਦਾਨ ਤੇ ਮੁਰੀਦਾਂ ਦੇ ਜੀ ਤੋੜ ਕੇ ਲੜਨ ਦੀ ਪ੍ਰਸ਼ੰਸਾ ਕੀਤੀ ਗਈ ਸੀ, ਪ੍ਰਦਾਨ ਕੀਤੇ। ਰਾਜਾ ਮੇਦਨੀ ਪ੍ਰਕਾਸ਼ ਨੂੰ ਗੁਰੂ ਜੀ ਨੇ ਆਪਣੀ ਤਲਵਾਰ ਬਖਸ਼ੀ।ਇਸੇ ਤਰ੍ਹਾਂ ਗੁਰੂ ਜੀ ਨੇ ਹਸਨਪੁਰ ਦੇ ਉਨ੍ਹਾਂ ਸ਼ੇਖਾਂ ਨੂੰ ਹੁਕਮਨਾਮਾ ਬਖਸ਼ਿਆ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਬਹੁਤ ਸੇਵਾ ਕੀਤੀ ਸੀ। ਹੁਕਮਨਾਮੇ ਦੀ ਨਕਲ ਹਾਜ਼ਿਰ ਹੈ:-
ਸ੍ਰੀ ਮੁਖਵਾਕ ਗੁਰੂ ਦਸਮ (ਪ੍ਰਾਪਤਿ ਹੈ) (ਮੋਹਰ)
ੴ ਸਤਿਗੁਰੂ ਪ੍ਰਸਾਦਿ।।
ਜਗਮਗ ਜੋਤਿ ਬਿਰਾਜ ਰਹੀ ਸਰੀ ਅਬਚਲ ਨਗਰ ਅਪਾਰ, ਦਰਬਾਰਨ ਮੇਂ ਤੇਰਾ ਦਰਬਾਰ! ਨਦੇੜ ਸੈ ਹਰ ਸੁਹਾਵਣਾ-ਰੰਗ ਨਗੀਨਾ ਆਵੈ ਪ੍ਰਗਟ ਭਏ ਦੇਗ ਤੇਗ ਫਤੈ। ਸਿੱਖ ਤੁਰਕ ਵਿਚ ਭੁਮਕਾ ਨਰਿਹਨਾ ਨਾਮ, ਨਗਰ ਹੁਸੈਨਾਬਾਦ ਸਾਕਰ ਤੇ ਗੁਲਾਮਾ ਜਿਸ ਦੇ ਪੁਤ ਅਜਮਤ ਤੇ ਬਹਾਰਾ ਨੇ ਸੇਵਾ ਕੀਤੀ ਹੈ।…. ਨਾਮ ਅਜ਼ਮਤ ਤੇ ਬਹਾਰਾ ਬਾਸੀ ਭੂਮਕਾ ਹਥੀਂ ਸਿੰਘ ਸਾਹਿਬ ਸਿੰਜੇਵੜਾ ਹੁਕਮਨਾਮਾ ਯਾਦਗਾਰੀ ਗੁਰਾਂ ਦੇ ਮੋਹਰ ਦੇ ਨਾਲ ਸ੍ਰੀ ਮੁਖ ਵਾਕ ਪ੍ਰਾਪਤ ਹੋਵੋ ਚਰਾਗ ਤੇ ਮੁਠਾ ਪ੍ਰੇਮ ਕਾਰਣ ਕਰੇ ਇਤੀ ਸਮਾਪਤੰ”।।
ਗੁਰੂ ਸਾਹਿਬ ਨੇ ਖਿਦਰਾਣੇ ਦੀ ਢਾਬ ਤੇ ਸਿੰਘ-ਸ਼ਹੀਦਾਂ ਦੀ ਲੜੀ ਵੇਖੀ ਤਾਂ ਵੈਰਾਗ ਵਿਚ ਆ ਗਏ। ਫਿਰ ਸਾਰੇ ਸ਼ਹੀਦ ਸਿੰਘਾਂ ਦਾ ਚਿਹਰਾ ਕਪੜੇ ਨਾਲ ਸਾਫ ਕਰਦੇ ਤੇ ਸਿੰਘਾਂ ਨੂੰ ਸਨਮਾਨਣ ਲੱਗੇ। ਜੋ ਸਿੰਘ ਜਿਤਨਾ ਚਿਰ ਲੜਿਆ ਤੇ ਜਿਤਨੀ ਦੂਰੀ ਤਕ ਲੜਦਾ ਲੜਦਾ ਸ਼ਹੀਦ ਹੋਇਆ ਉਸਨੂੰ ਉਤਨਾ ਵੱਡਾ ਖਿਤਾਬ ਦਿੱਤਾ ਗਿਆ। ਭਾਈ ਮਹਾਂ ਸਿੰਘ ਤੋਂ ਅੱਗੇ ਭਾਈ ਭਾਗ ਸਿੰਘ ਸ਼ਹੀਦ ਹੋਇਆ ਪਿਆ ਸੀ, ਗੁਰੂ ਜੀ ਨੇ ਉਸ ਨੂੰ ਮਰਣੋਪ੍ਰਾਂਤ ਪੰਜ ਹਜ਼ਾਰੀ ਦੀ ਪਦਵੀ ਦਿੱਤੀ।ਉਸ ਦੇ ਨਾਲ ਹੀ ਉਸ ਦਾ ਭਰਾ ਦਿਲਬਾਗ ਸਿੰਘ ਸ਼ਹੀਦ ਪਿਆ ਸੀ ਜਿਸ ਨੂੰ ਵੀ ਪੰਜ ਹਜ਼ਾਰੀ ਦੀ ਪਦਵੀ ਨਾਲ ਨਿਵਾਜਿਆ। ਅਗਲਾ ਸੀ ਭਾਈ ਮਾਨ ਸਿੰਘ ਜਿਸ ਨੂੰ ਕਸ਼ਮੀਰ ਦੇ ਰਾਜੇ ਦੀ ਪਦਵੀ ਨਾਲ ਨਿਵਾਜਿਆ। ਨਾਲ ਹੀ ਸੀ ਭਾਈ ਨਿਧਾਨ ਸਿੰਘ ਜਿਸ ਨੂੰ ਬੀਸ ਹਜ਼ਾਰੀ ਦਾ ਖਿਤਾਬ ਦਿੱਤਾ। ਅੱਗੇ ਪੰਜ ਹੋਰ ਸਿੰਘ ਘਰਬਾਰਾ ਸਿੰਘ, ਭਾਈ ਦਰਬਾਰਾ ਸਿੰਘ, ਭਾਈ ਦਯਾਲ ਸਿੰਘ, ਭਾਈ ਨਿਹਾਲ ਸਿੰਘ ਤੇ ਭਾਈ ਖੁਸ਼ਹਾਲ ਸਿੰਘ ਨਾਲੋ ਨਾਲ ਸ਼ਹੀਦ ਹੋਏ ਪਏ ਸਨ, ਇਨ੍ਹਾਂ ਸਭ ਨੂੰ ਤੀਸ ਹਜ਼ਾਰੀ ਦੀ ਪਦਵੀ ਦਿੱਤੀ। ਭਾਈ ਘਰਬਾਰਾ ਸਿੰਘ, ਭਾਈ ਦਰਬਾਰਾ ਸਿੰਘ ਬਾਬਾ ਮੋਹਰੀ ਜੀ (ਸਪੁੱਤਰ ਗੁਰੂ ਅਮਰਦਾਸ ਜੀ) ਦੇ ਬੰਸ ਵਿਚੋਂ ਭਾਈ ਖੁਸ਼ਹਾਲ ਰਾਇ ਦੇ ਸਪੁੱਤਰ ਸਨ।
ਹੋਰ ਅੱਗੇ ਭਾਈ ਭਾਈ ਗੰਡਾ ਸਿੰਘ, ਭਾਈ ਸੁਮੇਰ ਸਿੰਘ, ਭਾਈ ਹਰੀ ਸਿੰਘ, ਭਾਈ ਭੋਲਾ ਸਿੰਘ ਤੇ ਭਾਈ ਸੁਹੇਲ ਸਿੰਘ ਦੀਆਂ ਪਵਿੱਤਰ ਦੇਹਾਂ ਪਈਆਂ ਸਨ, ਉਨ੍ਹਾਂ ਨੂੰ ਗੁਰੂ ਜੀ ਨੇ ਚਾਲੀਸ ਹਜ਼ਾਰੀ ਦਾ ਖਿਤਾਬ ਬਖਸ਼ਿਆ । ਉਸ ਤੋਂ ਅੱਗੇ ਭਾਈ ਚੰਬਾ ਸਿੰਘ ਨੂੰ ਲਹੌਰ ਦਾ ਸੂਬੇਦਾਰ ਤੇ ਭਾਈ ਗੰਗਾ ਸਿੰਘ ਨੂੰ ਸੂਰਤ ਬੰਦਰਗਾਹ ਦਾ ਬਾਦਸ਼ਾਹ ਬਣਾਇਆ। ਭਾਈ ਸ਼ਮੀਰ ਸਿੰਘ, ਭਾਈ ਸੁਲਤਾਨ ਸਿੰਘ ਦੋਵੇਂ ਇੱਕਠੇ ਪਏ ਸਨ ਇਨ੍ਹਾਂ ਨੂੰ ਗੁਰੂ ਜੀ ਨੇ ਫਰੁਖਾਬਾਦ (ਉੱਤਰ ਪ੍ਰਦੇਸ਼) ਦੀ ਸੂਬੇਦਾਰੀ ਦਿੱਤੀ। ਭਾਈ ਮਈਆ ਸਿੰਘ ਨੂੰ ਪੰਜਾਹ ਹਜ਼ਾਰੀ ਦਾ ਖਿਤਾਬ ਬਖਸ਼ਿਆ ਤੇ ਭਾਈ ਮੱਜਾ ਸਿੰਘ ਨੂੰ ਕੰਧਾਰ ਦਾ ਰਾਜ ਭਾਗ ਸੌਂਪਿਆ।ਹੋਰ ਅੱਗੇ ਭਾਈ ਸਰਜਾ ਸਿੰਘ ਸ਼ਹੀਦ ਪਿਆ ਸੀ ਜਿਸ ਨੂੰ ਪੰਜਾਹ ਹਜ਼ਾਰੀ ਦਾ ਵਰ ਦਿੱਤਾ। ਭਾਈ ਸਾਧੂ ਸਿੰਘ ਨੂੰ ਮੁਲਤਾਨ ਸੂਬੇ ਦਾ ਰਾਜ, ਭਾਈ ਗੁਲਾਬ ਸਿੰਘ ਤੇ ਭਾਈ ਹਰਸਾ ਸਿੰਘ ਨੂੰ ਸਵਾ ਲੱਖੀ ਪਦਵੀ ਦਿੱਤੀ। ਭਾਈ ਸੰਤ ਸਿੰਘ ਨੂੰ ਦਿਲੀ ਦਾ ਪਾਤਸ਼ਾਹ ਕਿਹਾ।ਭਾਈ ਹਰੀ ਸਿੰਘ ਤੇ ਭਾਈ ਧੰਨਾ ਸਿੰਘ ਨੂੰ ਮੈਣ ਦੁਆਬਾ ਦੀ ਸਰਦਾਰੀ ਤੇ ਭਾਈ ਕਰਨ ਸਿੰਘ ਤੇ ਕੀਰਤ ਸਿੰਘ ਨੂੰ ਫਤੇਹਗੜ੍ਹ ਦੇ ਰਾਜੇ ਦੀ ਉਪਾਧੀ ਦਿੱਤੀ।ਭਾਈ ਬੂੜ ਸਿੰਘ (ਬੁੱਢਾ ਸਿੰਘ) ਨੂੰ ਪੋਠੋਹਾਰ ਦਾ ਰਾਜਾ ਬਣਾ ਦਿੱਤਾ ।ਭਾਈ ਕੇਸੋ ਸਿੰਘ ਤੇ ਭਾਈ ਜਾਦੋ ਸਿੰਘ ਦੋਹਾਂ ਨੂੰ ਪਿਸ਼ਾਵਰ ਦਾ ਹੁਕਮਰਾਨ ਬਣਾਇਆ। ਭਾਈ ਸੋਭਾ ਸਿੰਘ ਨੂੰ ਕਾਬਲ ਦਾ ਬਾਦਸ਼ਾਹ ਤੇ ਭਾਈ ਜੋਗਾ ਸ਼ਿੰਘ ਨੂੰ ਤੇ ਭਾਈ ਭੰਗਾ ਸਿੰਘ ਨੂੰ ਰੂਮ ਦੇ ਬਾਦਸ਼ਾਹ ਦਾ ਖਿਤਾਬ ਦਿੱਤਾ।ਭਾਈ ਜੰਗਾ ਸਿੰਘ ਨੂੰ ਕਾਸ਼ੀ ਪਤੀ, ਭਾਈ ਧਰਮ ਸਿੰਘ ਨੂੰ ਬਲਖਬੁਖਾਰਾ, ਭਾਈ ਕਰਮ ਸਿੰਘ ਨੂੰ ਮੱਕੇ ਮਦੀਨੇ ਦਾ ਰਾਜ ਤੇ ਭਾਈ ਕਾਲਾ ਸਿੰਘ ਨੂੰ ਤੁਰਕੀ ਦਾ ਤਖਤ ਪ੍ਰਦਾਨ ਕੀਤਾ ਇਸੇ ਤਰ੍ਹਾਂ ਭਾਈ ਕਿਰਪਾਲ ਸਿੰਘ ਤੀਸ ਹਜ਼ਾਰੀ, ਤੇ ਭਾਈ ਲਛਮਣ ਸਿੰਘ ਨੂੰ ਪਹਾੜ ਦੇ ਰਾਜੇ ਦੀਆਂ ਪਦਵੀਆਂ ਬਖਸ਼ੀਆਂ।(ਪੰਜਾਬ ਕੋਸ਼, 2004, ਭਾਸ਼ਾ ਵਿਭਾਗ ਪੰਜਾਬ, ਪੰਨਾ 787)
40. ਭਾਈ ਮਹਾਂ ਸਿੰਘ ਜੀ ਮਝੈਲ ਇਹ ਸ਼ਬਦ ਅਜੇ ਗੁਰੂ ਜੀ ਦੇ ਮੂੰਹ ਵਿਚ ਹੀ ਸੀ ਕਿ ਭਾਈ ਮਹਾਂ ਸਿੰਘ ਜੀ ਸਹਿਕ ਰਹੇ ਸਨ। ਗੁਰੂ ਜੀ ਦਾ ਦੀਦਾਰ ਪਾਉਂਦੇ ਹੀ ਨਿਹਾਲ ਹੋਏ ਤੇ ਹੱਥ ਜੋੜ ਕੇ ਬੇਨਤੀ ਕੀਤੀ ‘ਹੇ ਸੱਚੇ ਪਾਤਸ਼ਹ ‘‘ਟੂਟੀ ਗਾਢਨ ਹਾਰ ਗੋਪਾਲ’’ ਦੇ ਮਹਾਵਾਕ ਨੂੰ ਸਫਲਾ ਕਰੋ।’ ਗੁਰੂ ਜੀ ਬੜੇ ਹੀ ਪ੍ਰਸੰਨ ਹੋਏ ਤੇ ਫੁਰਮਾਇਆ, ‘‘ਭਾਈ ਮਹਾਂ ਸਿੰਘਾ! ਕੋਈ ਹੋਰ ਇੱਛਾ ਹੈ ਤਾਂ ਮੰਗ ਲੈ।’’ ਭਾਈ ਮਹਾਂ ਸਿੰਘ ਨੇ ਇਹੋ ਅਰਜ ਕੀਤੀ, ‘‘ਹੇ ਸਚੇ ਪਾਤਸ਼ਾਹ! ਮੈਨੂੰ ਦੁਨੀਆਂ ਦੇ ਕਿਸੇ ਪਦਾਰਥ ਦੀ ਇੱਛਾ ਨਹੀਂ ਬਸ ਜੋ ਬੇਦਾਵਾ ਦੇ ਆਏ ਹਾਂ ਪਾੜ ਘਤੋ ਤੇ ਚਰਨਾਂ ਨਾਲ ਮੇਲ ਲਓ।’’ ਕ੍ਰਿਪਾਲੂ ਸਤਿਗੁਰੂ ਜੀ ਨੇ ਝਟ ਉਹ ਬੇਦਾਵਾ ਜੇਭੋਂ ਕੱਢਿਆ ਤੇ ਪਾੜ ਦਿੱਤਾ ਤੇ ਫੁਰਮਾਇਆ ‘‘ਭਾਈ ਮਹਾਂ ਸਿੰਘਾ! ਮਾਝੇ ਦੀ ਸਿੱਖੀ ਤੂੰ ਰੱਖ ਵਿਖਾਈ ਹੈ।’’ ਤੇ ਗੁਰੂ ਜੀ ਨੇ ਉਸ ਨੂੰ ਪ੍ਰਭ ਦੀ ਜੋਤ ਨਾਲ ਗੰਢ ਦਿੱਤਾ।
ਇਕਤਾਲੀਵੀਂ ਮਾਈ ਭਾਗੋ ਜੋ ਜ਼ਖ਼ਮੀ ਸੀ, ਗੁਰੂ ਜੀ ਕੋਲੋਂ ਸੇਵਾ ਦਾ ਵਰ ਪ੍ਰਾਪਤ ਕਰ ਕੇ ਗੁਰੂ ਜੀ ਦੀ ਦਰਬਾਨੀ ਸਾਰੀ ਉਮਰ ਰਹੀ। ਇਸੇ ਤਰ੍ਹਾਂ ਗੁਰੂ ਜੀ ਨੇ ਭਾਈ ਜੈਤਾ ਨੂੰ, ਭਾਈ ਬਚਿੱਤਰ ਸਿੰਘ ਨੂੰ, ਬਾਬਾ ਬੰਦਾ ਸਿੰਘ ਬਹਾਦੁਰ ਨੂੰ ਖਿਤਾਬ ਬਖਸ਼ੇ। ਇਸ ਤਰ੍ਹਾਂ ਨਾਲ ਗੁਰੂ ਜੀ ਦੇ ਸਨਮਾਨਣ ਦੇ ਪ੍ਰਮੁੱਖ ਢੰਗ ਇਹ ਸਨ :
(ੳ) ਖਿਤਾਬ/ਪਦਵੀਆਂ/ਅਹੁਦੇ
(ਅ) ਹੁਕਮਨਾਮੇ
(ੲ) ਵਰ
(ਸ) ਯਾਦਗਾਰੀ ਵਸਤਾਂ
(ਹ) ਮਾਇਆ ਤੇ ਹੋਰ ਕੀਮਤੀ ਚੀਜ਼ਾਂ
ਸਨਮਾਨਣ ਦਾ ਮੁੱਖ ਮੰਤਵ ਇਹ ਹੁੰਦਾ ਸੀ :
1. ਸੇਵਾ ਨੂੰ ਨਿਵਾਜਣਾ
2. ਬਹਾਦਰੀ ਦਾ ਸਨਮਾਨ
3. ਚੰਗੀ ਕਿਰਤ ਕਮਾਈ ਦਾ ਆਦਰ
4. ਚੰਗੇ ਚਾਲ ਚਲਣ ਦਾ ਸਨਮਾਨ
ਸਨਮਾਨ ਦੇਣ ਵੇਲੇ ਜਾਤ, ਪਾਤ, ਅਹੁਦੇ ਆਦਿ ਕਿਸੇ ਗੱਲ ਦਾ ਵੀ ਧਿਆਨ ਨਹੀਂ ਸੀ ਰੱਖਿਆ ਜਾਂਦਾ ਸਗੋਂ ਢੁਕਦਾ ਬਣਦਾ ਸਨਮਾਨ ਦਿੱਤਾ ਜਾਂਦਾ ਹੈ ਤੇ ਪੱਖ-ਪਾਤ ਕੋਈ ਵੀ ਨਹੀਂ ਸੀ।