- Jan 3, 2010
- 2,189
- 446
- 81
ਸਿੱਖਾਂ ਦੇ ਪੰਜਾਬ ਵਿਚ ਘੱਟ ਗਿਣਤੀ ਬਣਨ 'ਤੇ ਧਰਮ ਪਰਿਵਰਤਨ ਬਾਰੇ ਤੌਖਲੇ- ਇੱਕ ਵਿਸ਼ਲੇਸ਼ਣ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੈਂ ਅੰਮ੍ਰਿਤਸਰ-ਤਰਨ ਤਾਰਨ ਸੜਕ ਅਤੇ ਤਰਨ ਤਾਰਨ ਨੇੜੇ ਪਿੰਡ ਚੱਭਾ ਵਿੱਚ ਸ. ਤੇਜਵੰਤ ਸਿੰਘ ਚੱਭਾ ਕੋਲ ਠਹਿਰਿਆ ਹੋਇਆ ਸਾਂ। ਉਹ ਉਦੋਂ ਆਜ-ਤਕ ਚੈਨਲ ਦੇ ਪ੍ਰੈਸ ਰਿਪੋਰਟਰ ਸਨ। ਗੱਲਾਂ ਗੱਲਾਂ ਵਿਚ ਉਨ੍ਹਾਂ ਨਾਲ ਚੱਭਾ ਪਿੰਡ ਦੇ ਆਸ ਪਾਸ ਨਵੇਂ ਡੇਰਿਆਂ ਅਤੇ ਚਰਚਾਂ ਬਾਰੇ ਗੱਲ ਚੱਲ ਪਈ। ਸ. ਤੇਜਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਇਨ੍ਹਾਂ ਦੋਨਾਂ ਦਾ ਹੜ੍ਹ ਆਇਆ ਹੋਇਆ ਹੈ। ਉਸ ਦੇ ਨੇੜੇ-ਨੇੜੇ ਸੱਤ ਨਵੇਂ ਡੇਰੇ ਬਣ ਗਏ ਹਨ ਅਤੇ ਚਰਚ ਤਕਰੀਬਨ ਸਾਰੇ ਪਿੰਡਾਂ ਵਿਚ ਨਵੇਂ ਬਣ ਗਏ ਹਨ ਜਿਨ੍ਹਾਂ ਵਿਚ ਲੋਕਾਂ ਦੀ ਭੀੜ ਲਗਾਤਾਰ ਵਧ ਰਹੀ ਹੈ। ਉਸ ਨੇ ਮੈਨੂੰ ਕੁਝ ਵਿਡੀਓ ਵਿਖਾਏ ਤਾਂ ਮੈਂ ਵੇਖ ਕੇ ਹੈਰਾਨ ਰਹਿ ਗਿਆ ਕਿ ਸਿੱਖ ਇਤਨੀ ਗਿਣਤੀ ਵਿੱਚ ਇਸਾਈ ਬਣ ਰਹੇ ਹਨ। ਉਸ ਨੇ ਇਕ ਇਸਾਈ ਪਾਦਰੀ ਅੰਕੁਰ ਨਰੂਲਾ ਦੀ ਵਿਡੀਓ ਵਿਖਾਂਦਿਆਂ ਕਿਹਾ: ਅੰਕਰ ਨਰੂਲਾ ਪੰਜਾਬੀ ਹਿੰਦੂ ਜੋ ਹੁਣ ਇਸਾਈ ਪਾਦਰੀ ਬਣ ਗਿਆ ਹੈ।2008 ਵਿੱਚ ਇਸ ਨੇ 3 ਇਸਾਈ ਅਨੁਯਾਈਆਂ ਨਾਲ ਆਪਣੇ ਚਰਚ ਦੀ ਸ਼ੁਰੂਆਤ ਕੀਤੀ ਸੀ। ਹੁਣ 2018 ਤੱਕ, ਉਸਦੇ 1.2 ਲੱਖ ਸ਼ਰਧਾਲੂ ਹਨ ਜਿਨ੍ਹਾਂ ਵਿੱਚ ਇਸਾਈ ਬਣੇ ਸਿੱਖ ਵੱਡੀ ਗਿਣਤੀ ਵਿੱਚ ਹਨ। ਅੰਕੁਰ ਨਰੂਲਾ ਦੇ ਕਹਿਣ ਅਨੁਸਾਰ ਉਸਦੇ ਪੈਰੋਕਾਰ ਹਰ ਸਾਲ ਦੁੱਗਣੇ ਵਧ ਰਹੇ ਹਨ। 2020 ਤੱਕ, ਉਸ ਦੇ ਲਗਭਗ 3-4 ਲੱਖ ਮੈਂਬਰ ਹੋ ਗਏ ਹਨ। ਪੰਜਾਬ ਵਿਚ ਇਸਾਈਆਂ ਦੀ ਗਿਣਤੀ ਹਰ ਸਾਲ ਦੁੱਗਣੀ ਹੋਣ ਦਾ ਮਤਲਬ ਉਹ ਸਮਾਂ ਦੂਰ ਨਹੀਂ ਜਦ ਸਿੱਖਾਂ ਦੀ ਗਿਣਤੀ ਉਕਾ ਥਲੇ ਲੱਗ ਜਾਏਗੀ ਤੇ ਇਸਾਈ ਧਰਮ ਦੂਜੇ ਸਥਾਨ ਤੇ ਆ ਜਾਵੇਗਾ। ਪੰਜਾਬ ਵਿੱਚ ਉਸਦੇ ਅਜਿਹੇ ਬਹੁਤ ਸਾਰੇ “ਰਸੂਲ” ਅਤੇ “ਪਾਦਰੀ” ਹਨ ਜੋ ਪੰਜਾਬ ਵਿਚ ਕੈਂਸਰ ਵਾਂਗ ਫੈਲ ਚੁੱਕੇ ਹਨ। ਇਨ੍ਹਾਂ ਸਾਰਿਆਂ ਦੇ ਹਿੰਦੂ-ਸਿੱਖ ਨਾਮ ਹਨ ਜਿਵੇਂ ਕੰਚਨ ਮਿੱਤਲ, ਬਜਿੰਦਰ ਸਿੰਘ ਅਤੇ ਰਮਨ ਹੰਸ। ਉਹ ਹਰ ਹਫਤੇ ਹਜ਼ਾਰਾਂ ਲੋਕਾਂ ਨੂੰ ਇਸਾਈ ਧਰਮ ਵਿੱਚ ਬਦਲਦੇ ਹਨ! ਮੈਨੂੰ ਇਕ ਬਹੁਤ ਵੱਡਾ ਝਟਕਾ ਲੱਗਿਆ। ਮੈਂ ਕਿਹਾ, “ਇਹ ਕਿਵੇਂ ਹੋ ਸਕਦਾ ਹੈ, ਸਿੱਖਾਂ ਦੀ ਪ੍ਰਮੱ ੁਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੱਕ ਥਲੇ ਤੇ ਸਿੱਖਾਂ ਦੇ ਪ੍ਰਮੁੱਖ ਧਰਮ ਅਸਥਾਨ ਸ੍ਰੀ ਹਰਿਮੰਦਿਰ ਸਾਹਿਬ ਦੇ ਐਨ ਨੇੜੇ?” ਉਸ ਨੇ ਮੇਰੇ ਸਵਾਲ ਦਾ ਜਵਾਬ ਨਿਰਾਲੇ ਢੰਗ ਨਾਲ ਦਿਤਾ, “ਲੋਕਾਂ ਨੂੰ ਮੁਕਤੀ ਚਾਹੀਦੀ ਹੈ ਉਨ੍ਹਾਂ ਨੂੰ ਚਿੰਬੜੇ ਹੋਏ ਇਨਸਾਨੀ ਜੰਜ਼ਾਲਾਂ ਤੋਂ ਜੋ ਹੁਣ ਸਿੱਖ ਧਰਮ ਨਹੀਂ ਦਿੰਦਾ। ਇਸਾਈ ਧਰਮ ਤਾਂ ਮੁਕਤੀ ਤੋਂ ਪਰੇ ਦੀ ਗੱਲ ਕਰਦਾ ਹੈ, ਚਮਤਕਾਰ ਦਿਖਾਕੇ, ਰੰਗ ਬਰੰਗ ਤਰੀਕਿਆਂ ਨਾਲ ਭਰਮਾਂ ਵਿਚ ਪਾ ਕੇ ਤੇ ਆਪਣੇ ਧਰਮ ਨੂੰ ਸਾਰੇ ਧਰਮਾਂ ਤੋਂ ਉਚਾ ਵਿਖਾਕੇ”। "ਮੁਕਤੀ ਤੋਂ ਪਰੇ! ਤੁਹਾਡਾ ਕੀ ਮਤਲਬ ਹੈ?" ਉਸਨੇ ਆਪਣੇ ਨੌਕਰ ਵੱਲ ਇਸ਼ਾਰਾ ਕਰਦਿਆਂ ਕਿਹਾ, "ਇਹ ਮੁ ੰਡਾ ਹਾਲ ਹੀ ਵਿੱਚ ਕ੍ਰਿਸਚੀਅਨ ਬਣਿਆ ਹੈ ਜਦੋਂ ਕਿ ਉਸਦੇ ਪਿਤਾ ਨਿਹੰਗ ਹਨ।" "ਈਸਾਈ? ਇਹ ਕਿਵੇਂ ਹੋ ਸਕਦਾ ਹੈ?"
ਮੈਂ ਉਸ ਵਿਅਕਤੀ ਤੋਂ ਸਿੱਧੀ ਪੁੱਛਗਿੱਛ ਕਰਨਾ ਚਾਹੁੰਦਾ ਸੀ। ਮੈਂ ਲੜਕੇ ਨੂੰ ਬੁਲਾਇਆ, ਨਾਮ ਨੀਮਾ (ਨਾਮ ਬਦਲਿਆ) ਅਤੇ ਪੁੱਛਿਆ, "ਕੀ ਤੁਸੀਂ ਈਸਾਈ ਬਣ ਗਏ ਹੋ?" "ਹਾਂ!" ਉਸਨੇ ਝਿਜਕਦਿਆਂ ਕਿਹਾ। ਉਹ ਹੌਲੀ ਹੌਲੀ ਖੁਲਿ੍ਹਆ ਕਿਉਂਕਿ ਉਹ ਸਾਡੀ ਗੱਲ ਧਿਆਨ ਨਾਲ ਸੁਣ ਰਿਹਾ ਸੀ ਅਤੇ ਚਰਚਾ ਦਾ ਅਧਾਰ ਜਾਣਦਾ ਸੀ। "“ਮੈਂ ਇਕੱਲਾ ਨਹੀਂ। ਬਹੁਤੇ ਗਰੀਬ ਅਤੇ ਬੇਰੁਜ਼ਗਾਰ ਨੌਜਵਾਨ ਈਸਾਈ ਬਣ ਰਹੇ ਹਨ। ਬਹੁਤੇ ਨੌਜਵਾਨ ਆਪਣੇ ਵਾਲ ਕੱਟਾ ਚੁੱਕੇ ਹਨ ਅਤੇ ਸਿੱਖ ਧਰਮ ਛੱਡ ਚੁੱਕੇ ਹਨ। ਵਰਪਾਲ, ਛੋਟਾ ਚੱਬਾ, ਬਲਾਚਕ ਆਦਿ ਦੇ 6-7 ਕਿਲੋਮੀਟਰ ਦੇ ਅੰਦਰ ਨਵੇਂ ਚਰਚ ਬਣ ਗਏ ਹਨ। ਇਹਨਾਂ ਡੇਰਿਆਂ ਦੁਆਲੇ ਵੀ ਸਾਡੀਆਂ ਨਵੀਆਂ ਚਰਚਾਂ ਹਨ; ਇਹ ਸਾਰੇ ਪਿੰਡ ਵੀ ਨਵੇਂ ਚਰਚ ਬਣਾ ਰਹੇ ਹਨ। ਤਰਨ ਤਾਰਨ ਅਤੇ ਗੁਰਦਾਸਪੁਰ ਖੇਤਰਾਂ ਦੀ ਸਮੁੱਚੀ ਬਾਰਡਰ ਦੇ ਨਾਲ-ਨਾਲ ਲੋਕ ਈਸਾਈਅਤ ਵਿੱਚ ਤਬਦੀਲ ਹੋ ਰਹੇ ਹਨ। ” "ਤੁਸੀਂ ਕਿਹਾ ਤੁਹਾਡੇ ਪਿਤਾ ਨਿਹੰਗ ਹਨ ਤੇ ਇਕ ਸ਼ਰਧਾਲੂ ਸਿੱਖ ਹਨ। ਤੁਸੀਂ ਈਸਾਈ ਧਰਮ ਕਿਉਂ ਅਪਣਾਇਆ?" “ਕਿਉਂ? ਅਸੀਂ ਇਨਸਾਨ ਨਹੀਂ? ਜਿਵੇਂ ਉਚੀ ਜ਼ਾਤੀ ਵਾਲੇ ਸਾਡੇ ਨਾਲ ਪੇਸ਼ ਆਉਂਦੇ ਹਨ ਲਗਦਾ ਹੈ ਅਸੀਂ ਜਨਮ ਜਾਤ ਹੀ ਘਟੀਆ ਲੋਕ ਹਾਂ। ਉਹ ਸਾਨੂੰ ਇਨਸਾਨ ਹੀ ਨਹੀਂ ਮੰਨਦੇ। ਸਾਨੂੰ ਨੌਕਰੀਆਂ ਤਾਂ ਕੀ ਦੇਣੀਆਂ ਸਾਨੂੰ ਜੋ ਕਰਦੇ ਹਾਂ ਉਹ ਵੀ ਕਰਨ ਨਹੀਂ ਦਿੰਦੇ। ਉਹ ਚਾਹੁੰਦੇ ਹਨ ਕਿ ਅਸੀਂ ਉਨ੍ਹਾਂ ਦੇ ਗੁਲਾਮਾਂ ਵਾਂਗ ਆਗਿਆਕਾਰੀ ਬਣੀਏ। ਅਸੀਂ ਗੁਲਾਮੀ ਕਿਉਂ ਕਰੀਏ? ਉਹ ਚਾਹੁੰਦੇ ਹਨ ਕਿ ਗਰੀਬ ਨੌਜਵਾਨ ਨਸ਼ੇ ਅਤੇ ਨਸ਼ੇ ਕਰੀ ਜਾਣ। ਉਨ੍ਹਾਂ ਕੋਲ ਮਨੁਖਤਾ ਨੂੰ ਜਾਂ ਆਮ ਲੋਕਾਂ ਦਾ ਭਵਿਖ ਸੰਵਾਰਨ ਵੱਲ ਕੋਈ ਧਿਆਨ ਨਹੀਂ। ਉਨ੍ਹਾਂ ਨੂੰ ਤਾਂ ਆਪਣੇ ਕੰਮ ਲਈ ਮਜ਼ਦੂਰ ਤੇ ਉਹ ਵੀ ਬੰਧੂਆ ਮਜ਼ਦੂਰ ਚਾਹੀਦੇ ਹਨ। ਇਸਾਈ ਪਾਦਰੀ ਸਾਡੇ ਨਾਲ ਬਹੁਤ ਹੀ ਮਾਨਵਤਾ ਅਤੇ ਹਮਦਰਦੀ ਨਾਲ ਪੇਸ਼ ਆਉਂਦੇ ਹਨ; ਉਹ ਸਾਨੂੰ ਬਰਾਬਰ ਦੇ ਇਨਸਾਨ ਸਮਝਦੇ ਹਨ; ਉਹ ਜਿਸ ਕਿਸੇ ਨੂੰ ਵੀ ਮਿਲਦੇ ਹਨ ਇਕੋ ਜਿਹਾ ਵਰਤਾਉ ਕਰਦੇ ਹਨ। ਇਨ੍ਹਾਂ ਉੱਚ ਜਾਤੀਆਂ ਵਾਂਗ ਨਹੀਂ ਜੋ ਸਾਨੂੰ ਪਿਆਰ ਤਾਂ ਕੀ ਦੇਣਾ ਹੈ ਬਰਾਬਰ ਤਾਂ ਕੀ ਸਮਝਣਾ ਹੈ, ਬਸ ਦੁਰਕਾਰਦੇ ਹੀ ਰਹਿੰਦੇ ਹਨ। ਇਸਾਈ ਪਾਦਰੀ ਜ਼ਰੂਰਤ ਵਿਚ ਸਾਡੀ ਸਹਾਇਤਾ ਕਰਦੇ ਹਨ, ਪੜ੍ਹਾਈ ਵਿੱਚ, ਨੌਕਰੀਆਂ ਵਿੱਚ, ਹੋਰ ਤਾਂ ਹੋਰ ਬਾਹਰਲੇ ਦੇਸ਼ਾਂ ਵਿੱਚ ਸੈਟ ਹੋਣ ਲਈ ਸਾਡੀ ਮਦਦ ਕਰਦੇ ਹਨ। ਹੁਣ ਤੁਸੀਂ ਵੇਖਣਾ ਕਿ ਇਹ ਸਾਰੇ ਦੱਬੇ ਕੁਚਲੇ ਲੋਕ ਜੋ ਬਦਲਾਓ ਚਾਹੁੰਦੇ ਹਨ ਇਸਾਈ ਬਣ ਕੇ ਆਪਣੀ ਜ਼ਿੰਦਗੀ ਵੀ ਸੰਵਾਰ ਲੈਣਗੇ ਤੇ ਮੁਕਤੀ ਵੀ ਪ੍ਰਾਪਤ ਕਰ ਸਕਣਗੇ। ਇਹ ਲੋਕ ਆਸ ਬੰਨ੍ਹਾਉਂਦੇ ਹਨ ਤੇ ਆਸਾਂ ਵੀ ਪੂਰੀਆਂ ਕਰਦੇ ਹਨ।" “ਕੀ ਇਹ ਪੰਚ, ਸਰਪੰਚ, ਐਮ ਐਲ ਏ, ਐਮ ਪੀ, ਮਨਿਸਟਰ ਤੁਹਾਡੀ ਕੋਈ ਮਦਦ ਨਹੀਂ ਕਰਦੇ?” “ਬੱਸ ਜੀ ਪੁਛੋ ਨਾ ਇਹ ਤਾਂ ਸਾਰੇ ਵਪਾਰੀ ਬੰਦੇ ਨੇ ਤੇ ਬਹੁਤੇ ਉਚੀ ਜਾਤੀ ਦੇ ਹੀ ਹਨ ਜਿਨ੍ਹਾਂ ਹੱਥ ਕਮਾਨ ਹੈ। ਉਹ ਤਾਂ ਆਪਣੇ ਭਰਾਵਾਂ ਦਾ ਹੀ ਖਿਆਲ ਕਰਦੇ ਹਨ”। “ਪਰ ਮੈਂ ਤਾਂ ਸੁਣਿਆਂ ਹੈ ਕਿ ਇਥੋਂ ਦਾ ਐਮ ਐਲ ਏ ਵੀ ਤੁਹਾਡੀ ਜਾਤ ਵਿੱਚੋਂ ਹੀ ਹੈ। ਕੀ ਉਹ ਨਹੀਂ ਕੁਝ ਕਰਦਾ?” “ਬੱਸ ਜੀ ਈਸਬ ਗੋਲ ਕੁਝ ਨਾ ਫੋਲ। ਉਹ ਵੀ ਤਾਂ ਜਗੀਰਦਾਰਾਂ ਦਾ ਖਰੀਦਿਆ ਗੁਲਾਮ ਹੈ। ਉਹ ਉਨ੍ਹਾਂ ਦੇ ਵਿਰੁੱਧ ਜਾ ਹੀ ਨਹੀਂ ਸਕਦਾ”। ਉਹ ਲਗਾਤਾਰ ਆਪਣੀ ਹਾਲਤ, ਲੀਡਰਾਂ ਦੀ ਹਾਲਤ ਤੇ ਸਿੱਖ ਧਰਮ ਦੀ ਹਾਲਤ ਬਾਰੇ ਕੁਝ ਨਾ ਕੁਝ ਕਹੀ ਜਾ ਰਿਹਾ ਸੀ ਜਿਸ ਤੋਂ ਸਾਫ ਸੀ ਕਿ ਉਸਦਾ ਮਨ ਬੁਰੀ ਤਰਾਂ ਪ੍ਰਦੂਸ਼ਿਤ ਕੀਤਾ ਜਾ ਚੁਕਾ ਸੀ ਤੇ ਉਸ ਨਾਲ ਘਰ ਵਾਪਸੀ ਦੀ ਗੱਲ ਕਰਨੀ ਅਜੇ ਬੇਫਾਇਦਾ ਸੀ। ਤੇਜਵੰਤ ਸਿੰਘ ਸਭ ਸੁਣ ਰਹੇ ਸਨ। ਆਖਣ ਲੱਗੇ, “ਵੇਖੀ ਹੈ ਜ਼ਮੀਨੀ ਅਸਲੀਅਤ? ਇਨ੍ਹਾਂ ਨੂੰ ਕਿਸ ਹੱਦ ਤਕ ਵਰਗਲਾਇਆ ਗਿਆ ਹੈ”। “ਕੀ ਸਿੱਖ ਲੀਡਰ ਜਾਂ ਪ੍ਰਚਾਰਕ ਇਸ ਬਾਰੇ ਕੁਝ ਨਹੀਂ ਕਰ ਰਹੇ?” ਮੈਂ ਉਸ ਨੂੰ ਪੁਛਿਆ। “ਸਿੱਖ ਲੀਡਰਾਂ ਦੀ ਤਾਂ ਛੱਡ ਹੀ ਦਿਉ ਜੀ। ਉਹ ਤਾਂ ਇਸਾਈ ਸਮਾਗਮਾਂ ਵਿਚ ਜਾ ਕੇ ਖੁਦ ਹਾਜ਼ਰੀਆਂ ਭਰਦੇ ਹਨ, ਚਰਚਾਂ ਦੇ ਨੀਂਹ ਪੱਥਰ ਰਖਦੇ ਹਨ ਤੇ ਜਲਸੇ ਜਲੂਸਾਂ ਵਿਚ ਸ਼ਾਮਿਲ ਹੁ ੰਦੇ ਹਨ। ਉਨ੍ਹਾਂ ਨੇ ਤਾਂ ਇਨ੍ਹਾਂ ਰਾਹੀਂ ਵੋਟਾਂ ਲੈਣੀਆਂ ਹੁੰਦੀਆ ਹਨ। ਹਿੰਦੂ, ਸਿੱਖ, ਇਸਾਈ ਸਭ ਉਨ੍ਹਾਂ ਦੇ ਬਰਾਬਰ ਦੇ ਵੋਟ-ਬੈਂਕ ਹਨ”। “ਪਰ ਅਕਾਲੀ ਪਾਰਟੀ ਤਾਂ ਨਿਰੋਲ ਸਿੱਖਾਂ ਦੀ ਪਾਰਟੀ ਹੈ । ਸ਼੍ਰੋਮਣੀ ਕਮੇਟੀ ਵੀ ਉਨ੍ਹਾਂ ਦੇ ਥੱਲੇ ਹੈ। ਉਹ ਸਿੱਖਾਂ ਦੇ ਵੱਡੇ ਪਰਿਵਰਤਨ ਬਾਰੇ ਕਿਉਂ ਨਹੀਂ ਸੋਚਦੀ?” ਮੈਂ ਉਸ ਨੂੰ ਪੁੱਛਿਆ। “ਡੁੱਬੀ ਤਾਂ, ਜੇ ਸਾਹ ਨਾ ਆਇਆ। ਅਕਾਲੀ ਪਾਰਟੀ ਹੁਣ ਰਾਜਨੀਤਕ ਪਾਰਟੀ ਹੈ ਜਿਸ ਵਿਚ ਹਿੰਦੂ, ਸਿੱਖ, ਇਸਾਈ ਸੈਕੂਲਰਇਜ਼ਮ ਦੇ ਨਾਮ ਤੇ ਸਾਰੇ ਮੈਂਬਰ ਬਣ ਸਕਦੇ ਹਨ ਤੇ ਬਣ ਵੀ ਗਏ ਹਨ। ਇਸ ਦਾ ਸਰੋਕਾਰ ਸਿੱਖਾਂ ਨਾਲ ਉਤਨਾ ਹੀ ਹੈ ਜਿਤਨਾ ਦੂਜੇ ਧਰਮਾਂ ਨਾਲ। ਇਹੋ ਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਚਲਾਉਂਦੀ ਹੈ। ਇਸ ਦਾ ਜ਼ੋਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਬਚਾਉਣ ਵੱਲ ਜ਼ਿਆਦਾ ਹੈ ਨਾ ਕਿ ਸਿੱਖ ਧਰਮ ਵੱਲ। ਇਸ ਦਾ ਪ੍ਰਧਾਨ ਵੀ ਆਮ ਤੌਰ ਤੇ ਰਾਜਨੀਤਕ ਬੰਦਾ ਹੀ ਹੁੰਦਾ ਹੈ। ਸੋ ਸਿੱਖ ਧਰਮ ਤਾਂ ਬਿਨਾ ਵਾਲੀ-ਵਾਰਿਸ ਦੇ ਹੀ ਹੈ। ਏਥੋਂ ਦਾ ਐਮ ਐਲ ਏ ਅਕਾਲੀ ਦਲ ਦਾ ਹੈ ਫਿਰ ਵੀ ਉਸ ਦੇ ਇਲਾਕੇ ਵਿਚ ਬੜੇ ਹੀ ਸਿੱਖ, ਸਿੱਖ-ਧਰਮ ਛੱਡੀ ਜਾ ਰਹੇ ਹਨ ਪਰ ਕਰ ਕੁਝ ਨਹੀਂ ਰਿਹਾ। ਅੱਗੇ ਤੁਸੀਂ ਵੇਖ ਲਵੋ”। “ਤੁਸੀਂ ਇਹ ਵੀ ਕਹਿ ਰਹੇ ਹੋ ਕਿ ਏਥੇ ਬੜੇ ਸਿੱਖ ਡੇਰੇ ਹਨ, ਕੀ ਉਹ ਵੀ ਕੁਝ ਨਹੀਂ ਕਰ ਰਹੇ? ਮੈਂ ਫਿਰ ਪੁੱਛਿਆ! "ਸ਼ਹੀਦ ਹੋਏ ਸਿੱਖਾਂ ਦੀਆਂ ਕੁਰਬਾਨੀਆਂ ਦੇ ਸਥਾਨਾਂ ਨੂੰ ਹੁਣ ਬਾਬਿਆਂ ਨੇ ਮਾਇਆ-ਕਮਾਊ ਸਾਧਨ ਵਿੱਚ ਬਦਲ ਦਿੱਤਾ ਹੈ। ਇਨ੍ਹਾਂ ਛੇ-ਸੱਤ ਕਿਲੋਮੀਟਰਾਂ ਦੇ ਅੰਦਰ ਸੱਤ ਡੇਰਿਆਂ-ਵਰਗੇ ਗੁਰਦੁਆਰੇ ਤਿੰਨ-ਚਾਰ ਸਾਲਾਂ ਦੇ ਅੰਦਰ-ਅੰਦਰ ਬਣ ਗਏ ਹਨ।" ਉਸਨੇ ਕਿਹਾ “ਮੇਰੇ ਘਰ ਦੇ ਨੇੜੇ ਜੋ ਇਹ ਸਭ ਡੇਰੇ ਜੋ ਵੇਖ ਰਹੇ ਹੋ ਇਹ ਸਭ ਨਵੇਂ ਬਣੇ ਹਨ”। "ਇਹ ਅਚਾਨਕ ਕਿਉਂ ਤੇ ਕਿਵੇਂ ਬਣ ਗਏ?" ਮੈਨੂੰ ਕਾਫ਼ੀ ਹੈਰਾਨੀ ਲੱਗ ਰਹੀ ਸੀ। "ਡੇਰਿਆਂ ਵਿੱਚ ਇਕ ਦੂਸਰੇ ਨੂੰ ਫਾਇਦਾ ਹੁੰਦਾ ਹੋਇਆ ਵੇਖ ਕੇ ਉਹ ਸਾਰੇ ਡੇਰੇਦਾਰ ਬਣ ਗਏ। ਸਭ ਤੋਂ ਵੱਧ ਕਮਾਈ ਟਾਹਲਾ ਸਾਹਿਬ ਵਿਚ ਹੁੰਦੀ ਹੈ। ਸਭ ਤੋਂ ਵੱਧ ਸਤਿਕਾਰ ਡੇਰਾ ਗਿੱਲਵਾਲੀ ਦਾ ਹੈ ਜਿਥੇ ਪੰਜਾਬ ਦਾ ਸਭ ਤੋਂ ਪ੍ਰਭਾਵਸ਼ਾਲੀ ਪਰਿਵਾਰ ਹਰ ਮਹੀਨੇ ਫੇਰੀ ਪਾਉਂਦਾ ਹੈ ਅਤੇ ਲੋਕ ਪ੍ਰਸ਼ਾਸਨ ਤੋਂ ਆਪਣੀਆਂ ਮੁਸ਼ਕਲਾਂ ਹੱਲ ਕਰਵਾਉਣ ਲਈ ਪਹੁੰਚਦੇ ਹਨ।" ਉਸ ਦੇ ਜਵਾਬ ਨੇ ਮੈਨੂੰ ਹੋਰ ਪੁੱਛਗਿੱਛ ਲਈ ਉਤਸੁਕ ਕੀਤਾ "ਉਹ ਡੇਰਾ ਕਿਥੇ ਹੈ?" ਉਸ ਨੇ ਸਮਝਾਇਆ, "ਸ੍ਰੀ ਅੰਮ੍ਰਿਤਸਰ ਤੋਂ ਆਉਂਦੇ ਹੋਏ, ਤੁਸੀਂ ਚੌੜੀ ਡਬਲ ਹਾਈਵੇ ਖ਼ਤਮ ਹੁੰਦੇ ਵੇਖੀ ਹੈ ਨਾ। ਹਾਈਵੇ ਨੂੰ ਉਸ ਡੇਰੇ ਤੱਕ ਹੀ ਚੌੜਾ ਕੀਤਾ ਗਿਆ ਹੈ ਜਿੱਸ ਉਤੇ ਵੀਆਈਪੀਜ਼ ਨੂੰ ਹਰ ਮਹੀਨੇ ਆਉਣਾ ਪੈਂਦਾ ਹੈ। ਇਸ ਤੋਂ ਅੱਗੇ ਪਿੱਛੇ ਇਕਹਿਰੀ ਸੜਕ ਹੈ।" ਮੇਰੀ ਉਤਸੁਕਤਾ ਹੋਰ ਵਧੀ। "ਕੀ ਰਾਜਨੀਤਿਕ ਪ੍ਰਭਾਵ ਅਜਿਹੇ ਕੰਮਾਂ ਲਈ ਵਰਤਿਆ ਜਾ ਰਿਹਾ ਹੈ?" ਉਸਦਾ ਜਵਾਬ ਸੰਖੇਪ ਸੀ, "ਰਾਜਨੀਤਿਕ ਪ੍ਰਭਾਵ ਸ਼ਾਸਕਾਂ ਉੱਤੇ ਸ਼ਾਸਨ ਦੇ ਦਬਦਬੇ ਨੂੰ ਯਕੀਨੀ ਬਣਾਉਂਦਾ ਹੈ।" "ਪਰ ਇਹ ਤਾਂ ਕੋਈ ਰਾਜ-ਧਰਮ ਨਾ ਹੋਇਆ। ਫਿਰ ਲੋਕਤੰਤਰ ਕਿੱਥੇ ਹੈ?" ਮੇਰੇ ਇਸ ਜਵਾਬ 'ਤੇ ਉਹ ਹੱਸ ਪਿਆ। "ਕੀ ਤੁਸੀਂ ਜਾਣਦੇ ਹੋ ਕਿ ਦਬਦਬਾ ਕਿਵੇਂ ਬਣਾ ਕੇ ਰੱਖਿਆ ਜਾਂਦਾ ਹੈ?" ਉਸ ਨੇ ਨੇੜੇ ਬੈਠੇ ਵਕੀਲ ਨੂੰ ਸਵਾਲ ਕੀਤਾ। "ਕਿਵੇਂ" "ਧਰਮ ਦੀ ਵਰਤੋਂ ਕਰਦਿਆਂ, ਪੁਲਿਸ ਦੀ ਵਰਤੋਂ ਕਰਦਿਆਂ, ਨਸ਼ਿਆਂ ਦੀ ਵਰਤੋਂ ਕਰਦਿਆਂ।" "ਮੈਨੂੰ ਨਹੀਂ ਲਗਦਾ ਕਿ ਅਜਿਹਾ ਹੋ ਸਕਦਾ ਹੈ।"ਮੈਨੂੰ ਇਸ ਬਾਰੇ ਖਦਸ਼ਾ ਸੀ। "ਇਹ ਇਸੇ ਤਰ੍ਹਾਂ ਹੈ। ਮੈਂ ਉਨ੍ਹਾਂ ਪੁਲਿਸ ਅਧਿਕਾਰੀਆਂ iਖ਼ਲਾਫ਼ ਕੇਸ ਲੜ ਰਿਹਾ ਹਾਂ ਜੋ ਆਪਣੇ ਮਾਲਕਾਂ ਨੂੰ ਕੁਝ ਵਿਅਕਤੀਆਂ iਖ਼ਲਾਫ਼ ਝੂਠੇ ਕੇਸ ਦਾਇਰ ਕਰਨ ਦੇ ਆਦੇਸ਼ ਲੈਂਦੇ ਹਨ। ਇਥੋਂ ਤਕ ਕਿ ਇੱਕ ਐਸਐਚਓ iਖ਼ਲਾਫ਼ ਸੀਬੀਆਈ ਜਾਂਚ ਦਾ ਆਦੇਸ਼ ਵੀ ਦੇ ਦਿੱਤਾ ਗਿਆ ਹੈ।" ਵਕੀਲ ਨੇ ਕਿਹਾ, “ਇੱਥੋਂ ਤੱਕ ਕਿ ਇਸ ਖੇਤਰ ਵਿੱਚ ਤਾਇਨਾਤ ਸੀਨੀਅਰ ਅਧਿਕਾਰੀ ਵੀ ਪੰਜਾਬ ਕੇਡਰ ਦੇ ਹਨ। ਕੇਂਦਰੀ ਕੇਡਰ ਦੇ ਅਧਿਕਾਰੀ ਤਾਇਨਾਤ ਨਹੀਂ ਕੀਤੇ ਜਾ ਰਹੇ ਹਨ ਕਿਉਂਕਿ ਉਨ੍ਹਾਂ ਨੇ ਖੇਤਰ ਵਿੱਚ ਨਸ਼ਿਆਂ ਦੇ ਤੇਜ਼ ਪ੍ਰਵਾਹ ਦੇ ਰੁਝਾਨ ਨੂੰ ਠੱਲ ਪਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਸਥਾਨਕ ਰਾਜਨੀਤਿਕ ਨੇਤਾ ਜੋ ਇਸ ਸੁਤੰਤਰ ਪ੍ਰਵਾਹ ਨੂੰ ਕਾਇਮ ਰੱਖਦੇ ਹਨ ਉਨ੍ਹਾਂ ਦੇ ਹੀ ਇਸ਼ਾਰੇ ‘ਤੇ ਪੁਲਿਸ ਅਧਿਕਾਰੀ ਤਾਇਨਾਤ ਕੀਤੇ ਜਾਣ ਲੱਗੇ ਤਾਂ ਨਸ਼ਾ ਕਿਸ ਨੇ ਰੋਕਣਾ ਸੀ? ਬਹੁਤੇ ਨੌਜਵਾਨ ਹੁਣ ਨਸ਼ਿਆਂ ਦੀ ਜਕੜ ਵਿੱਚ ਹਨ। ” "ਅਪਰਾਧ ਦੀ ਰੱਖਿਆ? ਜੇ ਲੀਡਰ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਨਹੀਂ ਹਨ ਅਤੇ ਉਨ੍ਹਾਂ ਨੂੰ ਆਪਣੇ ਅਧੀਨ ਕਰਨ ਲਈ ਹੀ ਹਨ ਤਾਂ ਲੋਕ ਉਨ੍ਹਾਂ ਨੂੰ ਚੁਣਦੇ ਹੀ ਕਿਉਂ ਹਨ?" ਮੈਂ ਅਚੰਭਿਤ ਸੀ। "ਹਾਂ! ਲੀਡਰ ਅਪਰਾਧ ਦੀ ਰੱਖਿਆ ਕਰਦੇ ਹਨ ਅਤੇ ਵਿਰੋਧ ਨੂੰ ਦਬਾਉਂਦੇ ਹਨ। ਲੋਕਾਂ ਨੂੰ ਅਣਜਾਣ ਬਣਾ ਕੇ ਰੱਖੋ ਅਤੇ ਡੇਰਿਆਂ ਨੂੰ ਆਪਣਾ ਪ੍ਰਭਾਵ ਵਧਾਉਣ ਵਿੱਚ ਸਹਾਇਤਾ ਕਰਨ ਲਈ ਵਰਤਦੇ ਹਨ। ਬਾਕੀ ਵੋਟਾਂ ਲਈ ਤਾਂ ਖੱਲ੍ਹੇਆਮ ਸ਼ਰਾਬ ਅਤੇ ਪੈਸਾ ਵੰਡਿਆ ਜਾਂਦਾ ਹੈ ਜਿਸ ਕਰਕੇ ਇਹ ਗਰੀਬ ਲੋਕ ਪੰਜ ਵਰਿਆਂ ਦੀ ਗੁਲਾਮੀ ਲਈ ਸਸਤੇ ਵਿਚ ਵਿਕ ਜਾਦੇ ਹਨ।" ਉਹ ਆਪਣੇ ਜਵਾਬ ਵਿੱਚ ਸਪੱਸ਼ਟ ਸੀ। "ਉਹ ਵਿਰੋਧ ਰੋਕਣ ਅਤੇ ਦਬਾ ਪਾਉਣ ਲਈ ਕਿਵੇਂ ਕੰਮ ਆਉਂਦੇ ਹਨ?" ਮੈਂ ਜਾਨਣਾ ਚਾਹੁੰਦਾ ਸੀ। "ਇਸ ਖੇਤਰ ਵਿੱਚ ਨਸ਼ੇ ਅਤੇ ਸਥਾਨਕ ਬ੍ਰਾਂਡ ਸ਼ਰਾਬ ਇੱਕ ਮੁਨਾਫਾ ਕਾਰੋਬਾਰ ਹੈ। ਇਹ ਸਭ ਸਥਾਨਕ ਰਾਜਨੀਤਿਕ ਨੇਤਾਵਾਂ ਦੀ ਸਰਪ੍ਰਸਤੀ ਹੇਠ ਪ੍ਰਫੁੱਲਤ ਹੋ ਰਿਹਾ ਹੈ। ਤੁਸੀਂ ਹਾਲ ਹੀ ਵਿੱਚ ‘ਆਜ ਤੱਕ 'ਤੇ ਇੱਕ ਰਿਪੋਰਟ ਦੇਖੀ ਹੋਵੇਗੀ ਜਿੱਥੇ ਵੱਡੇ ਪੱਧਰ' ਤੇ ਸਥਾਨਕ ਵਿਧਾਇਕ ਦਾ ਨੱਕ ਥੱਲੇ ਸ਼ਰਾਬ ਦੀ ਵਿਕਰੀ ਦੇ ਭੰਡਾਰੇ ਚੱਲ ਰਹੇ ਸਨ। ਐਸ ਐਚ ਓ ਬੇਵੱਸ ਸੀ ਕਿਉਂਕਿ ਉਹ ਇਨ੍ਹਾਂ ਅਪਰਾਧੀਆਂ iਖ਼ਲਾਫ਼ ਕੋਈ ਕਾਰਵਾਈ ਕਰਨ ਤੋਂ ਗੁਰੇਜ਼ ਕਰ ਰਿਹਾ ਸੀ। ਜਿਹੜੇ ਲੋਕ ਇਨ੍ਹਾਂ ਨੇਤਾਵਾਂ ਦਾ ਵਿਰੋਧ ਕਰਦੇ ਹਨ ਉਨ੍ਹਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਸਲਾਖਾਂ ਪਿਛੇ ਧੱਕ ਦਿੱਤਾ ਜਾਂਦਾ ਹੈ। ਇਹ ਆਮ ਗੱਲ ਹੈ ਕਿ ਕੋਰਟਾਂ ਵਿੱਚ ਅਕਸਰ ਝੂਠੇ ਕੇਸ ਦਾਇਰ ਕੀਤੇ ਜਾ ਰਹੇ ਹਨ। ਬਾਡਰ ਏਰੀਆ ਹੋਣ ਕਰਕੇ ਬਹੁਤੇ ਖ਼ਤਰਨਾਕ ਕੇਸ ਡਰੱਗਜ਼ ਸਮਗਲਿੰਗ ਦੇ ਹੁੰਦੇ ਹਨ ਜੋ ਆਮ ਤੌਰ 'ਤੇ ਰਾਜਨੀਤਿਕ ਵਿਰੋਧੀਆਂ ਖਿਲਾਫ ਲਗਾਏ ਜਾਂਦੇ ਹਨ। ਲੋਕਾਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਂਦਾ ਹੈ ਅਤੇ ਕਿਸੇ ਕੋਲ ਵੀ ਉਨ੍ਹਾਂ ਦੀ ਮਦਦ ਕਰਨ ਦੀ ਹਿੰਮਤ ਨਹੀਂ ਹੈ। ਇਹ ਉਹੀ ਖੇਤਰ ਹੈ ਜਿਥੇ ਅੱਤਵਾਦ ਦੇ ਦਿਨੀਂ ਨਕਲੀ ਪੁਲਿਸ ਮੁਕਾਬਲਿਆਂ ਵਿੱਚ ਬੜੇ ਗਭਰੂ ਮਾਰ ਦਿਤੇ ਗਏ ਸਨ। ਲੋਕਾਂ ਨੇ ਹੁਣ ਤਾਂ ਅਨਿਆਂ ਨੂੰ ਆਪਣੀ ਕਿਸਮਤ ਮੰਨਣਾ ਸ਼ੁਰੂ ਕਰ ਦਿੱਤਾ ਹੈ। ” ਇਹ ਕਾਫ਼ੀ ਹੈਰਾਨ ਕਰਨ ਵਾਲੀ ਗੱਲ ਸੀ। ਹੋਰ ਸਪੱਸ਼ਟ ਕਰਨ ਲਈ, ਮੈਂ ਉਸਨੂੰ ਸਵਾਲ ਕੀਤਾ: "ਡੇਰੇ ਇਨ੍ਹਾਂ ਦੀ ਮਦਦ ਕਿਵੇਂ ਕਰਦੇ ਹਨ?" ਉਸਨੇ ਕਿਹਾ, "ਡੇਰੇ ਅਣਜਾਣ ਲੋਕਾਂ ਨੂੰ ਭਰਮਾਉਂਦੇ ਹਨ ਅਤੇ ਜਨਤਾਂ ਨੂੰ ਲੁੱਟ ਕੇ ਆਪਣੀ ਜੇਭ ਭਰਦੇ ਹਨ। ਸਿੱਖ ਧਰਮ ਸਿਖਾਉਣ, ਪ੍ਰਚਾਰਨ ਦੀ ਬਜਾਏ, ਉਹ ਡੇਰੇ ਨੂੰ ਸਰਵਉੱਚ ਦਰਸਾ ਕੇ ਆਪਣੀ ਸ਼ਖਸੀਅਤ ਦਾ ਪ੍ਰਚਾਰ ਕਰਦੇ ਹਨ। ਉਹ ਹਿੰਦੂ ਰੀਤੀ-ਰਿਵਾਜ਼ ਖੋਪਾ ਤੋੜਣ ਅਤੇ ਲਾਲ ਧਾਗੇ ਬੰਨ੍ਹਣ ਵਰਗੇ ਪ੍ਰਚਾਰ ਕਰਦੇ ਹਨ। ਸਪੱਸ਼ਟ ਤੌਰ 'ਤੇ, ਉਹ ਸਿੱਖਾਂ ਨੂੰ ਸਹੀ ਸਿੱਖੀ ਦੇ ਰਸਤੇ ਤੇ ਮੁਕਤੀ ਦੇ ਰਾਹ ਤੇ ਪਾਉਣ ਦੀ ਥਾਂ ਸਿੱਖ ਧਰਮ ਨੂੰ ਨੁਕਸਾਨ ਪਹੁੰਚਾ ਰਹੇ ਹਨ। ਵੋਟਾਂ ਵੇਲੇ ਉਹ ਆਪਣੇ ਅਨੁਯਾਈਆਂ ਨੂੰ ਹਿਦਾਇਤਾਂ ਦਿੰਦੇ ਹਨ ਕਿ ਵੋਟ ਕਿਸਨੂੰ ਪਾਉਣੀ ਹੈ ਤੇ ਹੁ ੰਦਾ ਵੀ ਇਵੇਂ ਹੈ। ਤੁਸੀਂ ਸੱਚੇ ਸੌਦੇ ਵਾਲੇ ਕਿੱਸੇ ਤਾਂ ਸੁਣੇ ਹੋਣਗੇ ਜਿੱਥੇ ਅਕਾਲੀ ਤੇ ਕਾਂਗਰਸੀ ਮੁਖੀ ਲੀਡਰ ਵੋਟਾਂ ਮੰਗਣ ਲਈ ਉਸ ਅੱਗੇ ਗੋਡੇ ਫੜਦੇ ਸਨ” “ਹੁਣ ਕੀ ਹੋ ਸਕਦਾ ਹੈ?” ਮੇਰਾ ਚਿੰਤਾਜਨਕ ਪ੍ਰਸ਼ਨ ਸੀ। ਉੁਸ ਨੇ ਕੁਝ ਸੋਚਿਆ ਤੇ ਫਿਰ ਇਕ ਪੁਰਾਣਾ ਮੈਗਜ਼ੀਨ ਲੈ ਆਇਆ ਤੇ ਆਖਣ ਲੱਗਾ। “ਤੁਹਾਨੂੰ ਯਾਦ ਹੈ ਜਦੋਂ ਸਭ ਤੋਂ ਪਹਿਲਾਂ ਚਾਰ ਸਿੱਖ ਨਵਯੁਵਕ ਇਸਾਈ ਬਣਨ ਲੱਗੇ ਸਨ ਤਾਂ ਸਿੱਖਾਂ ਨੇ ਕੀ ਕੀਤਾ ਸੀ? ਸਵੈ ਚਿੰਤਨ ਤੇ ਫਿਰ ਸਖਤ ਅਮਲ। ਇਸ ਬਾਰੇ ਤੁਸੀਂ ਆਪ ਹੀ ਪੜ੍ਹ ਲਉ”।
ਮੈਂ ਇਸ ਸਬੰਧਤ ਲੇਖ ਨੂੰ ਪਾਠਕਾਂ ਦੇ ਸਾਹਮਣੇ ਇਨ ਬਿੰਨ ਪੇਸ਼ ਕਰ ਰਿਹਾ ਹਾਂ:
ਸਿੱਖ ਇਖਲਾਕ ਬਾਰੇ ਪ੍ਰੋ: ਗੁਰਮੁਖ ਸਿੰਘ ਦੀ ਈਸਾਈ ਪਾਦਰੀ ਨਾਲ ਗੱਲਬਾਤ
ਡਾ: ਦਲਿਵੰਦਰ ਸਿੰਘ ਗ੍ਰੇਵਾਲ
ਡਾ: ਦਲਿਵੰਦਰ ਸਿੰਘ ਗ੍ਰੇਵਾਲ
ਉਨਵੀਂ ਸਦੀ ਵਿੱਚ ਜਦ ਸਿੱਖ ਕੌਮ ਘੂਕ ਨੀਂਦ ਸੁੱਤੀ ਪਈ ਸੀ ਅਤੇ ਉਸ ਦੀ ਹਾਲਤ ਕਾਫ਼ੀ ਡਿੱਗ ਚੁੱਕੀ ਸੀ ਤਾਂ ਉਸ ਵੇਲੇ ਪ੍ਰੋ: ਗੁਰਮੁਖ ਸਿੰਘ ਹੀ ਸਨ, ਜਿਨ੍ਹਾਂ ਨੇ ਸਿੱਖ ਪੰਥ ਨੂੰ ਮੁੜ ਆਪਣੇ ਪੈਰਾਂ ਤੇ ਖੜਾ ਕੀਤਾ ਤੇ ਆਪਣੀ ਕੌਮ ਨੂੰ ਦੂਜੀਆਂ ਕੌਮਾਂ ਦੇ ਬਰਾਬਰ ਲਿਆ ਕੇ ਇਨ੍ਹਾਂ ਅੰਦਰ ਸਤਿਕਾਰ ਪੂਰਵਕ ਜਿਊਣ ਦੀ ਚਾਹ ਪੈਦਾ ਕੀਤੀ। ਆਪ ਸਿੰਘ ਸਭਾ ਲਹਿਰ ਦੇ ਮਹਾਨ ਉਸਰਈਏ ਤੇ ਕੌਮ ਦੇ ਪਹਿਰੇਦਾਰ ਸਨ। ਸੱਚ ਤਾਂ ਇਹ ਹੈ ਕਿ ਇਨ੍ਹਾਂ ਦੀ ਜੀਵਨੀ ਹੀ ਸਿੰਘ ਸਭਾ ਲਹਿਰ ਦਾ ਇਤਿਹਾਸ ਹੈ। ਸੰਨ 1873 ਈਸਵੀ ਦੀ ਗੱਲ ਹੈ, ਜਦੋਂ ਚਰਚ ਮਿਸ਼ਨ ਸਕੂਲ ਅੰਮ੍ਰਿਤਸਰ ਦੇ ਚਾਰ ਵਿਦਿਆਰਥੀਆਂ ਨੇ ਆਪਣੇ ਮਾਤਾ ਪਿਤਾ ਤੋਂ ਈਸਾਈ ਬਣਨ ਦੀ ਆਗਿਆ ਮੰਗੀ ਸੀ। ਅਜਿਹਾ ਸਿੱਖ ਚੇਤਨਾ ਵਿੱਚ ਪਹਿਲੀ ਵਾਰ ਹੋਇਆ ਸੀ ਕਿ ਕੋਈ ਸਿੱਖ ਵਿਦਿਆਰਥੀ ਆਪਣਾ ਧਰਮ ਛੱਡ ਕੇ ਕਿਸੇ ਹੋਰ ਧਰਮ ਵਿੱਚ ਜਾਣ ਦਾ ਇਛੁੱਕ ਹੋਵੇ। ਉਦੋਂ ਸਿੱਖ ਸੰਸਕਾਰਾਂ ਵਿੱਚ ਸਿਰ ਦੇਣਾ ਮਾਮੂਲੀ ਜਿਹੀ ਗੱਲ ਸੀ। ਪਰ ਧਰਮ ਬਦਲਣ ਦੀ ਗੱਲ ਸੁਣ ਕੇ ਪੂਰੇ ਅੰਮ੍ਰਿਤਸਰ ਸ਼ਹਿਰ ਦੇ ਲੋਕ ਸੜਕਾਂ ਉੱਪਰ ਨਿਕੱਲ ਆਏ ਤੇ ਅੰਗ੍ਰੇਜ਼ ਸਰਕਾਰ ਵਿਰੁੱਧ ਮੁਜ਼ਾਹਿਰੇ ਕਰਨ ਲੱਗ ਪਏ ਸਨ। ਸਿੱਖਾਂ ਵੱਲੋਂ ਵਿਰੋਧ ਤਾਂ ਕੁਦਰਤੀ ਸੀ, ਪਰ ਹਿੰਦੂ ਅਤੇ ਮੁਸਲਮਾਨ ਵੀ ਮੁਜ਼ਾਹਰਿਆਂ ਵਿੱਚ ਪੂਰੇ ਜ਼ੋਰ-ਸ਼ੋਰ ਨਾਲ ਸ਼ਾਮਿਲ ਹੋਏ। ਇਸਦਾ ਕਾਰਨ ਉਨ੍ਹਾਂ ਦਾ ਅੰਦਰਲਾ ਡਰ ਸੀ। ਸਰਕਾਰ ਅੰਗ੍ਰੇਜ਼ਾਂ ਦੀ ਸੀ ਤੇ ਸਰਕਾਰੀ ਅਫ਼ਸਰ ਈਸਾਈ ਮਿਸ਼ਨਰੀਆਂ ਦੀ ਖੁੱਲ ਕੇ ਮੱਦਦ ਕਰ ਰਹੇ ਸਨ। ਹਿੰਦੂ, ਮੁਸਲਮਾਨ ਮੁਜ਼ਾਹਰਿਆਂ ਵਿੱਚ ਇਸ ਲਈ ਸਨ ਕਿ ਜੇ ਉਹ ਈਸਾਈ ਮੱਤ ਦੇ ਖਿਲਾਫ਼ ਮੁਜ਼ਾਹਰਾ ਨਹੀਂ ਸਨ ਕਰਦੇ ਤਾਂ ਉਨ੍ਹਾਂ ਦੇ ਬੱਚੇ ਵੀ ਭਿਵਖ ਵਿੱਚ ਈਸਾਈ ਬਣਨ ਦੀ ਇੱਛਾ ਕਰ ਸਕਦੇ ਸਨ। ਇਨ੍ਹਾਂ ਜ਼ੋਰਦਾਰ ਮੁਜ਼ਾਹਰਿਆਂ ਕਾਰਨ ਸ਼ਹਿਰ ਵਿੱਚ ਅਸ਼ਾਂਤੀ ਫੈਲ ਗਈ ਸੀ, ਪਰ ਜਲਦੀ ਹੀ ਹਾਲਾਤ ਤੇ ਸਰਕਾਰ ਵੱਲੋਂ ਕਾਬੂ ਪਾ ਲਿਆ ਗਿਆ ਸੀ ਤੇ ਸਿੱਖ ਬੱਚਿਆਂ ਨੇ ਵੀ ਈਸਾਈ ਬਣਨ ਦਾ ਖਿਆਲ ਛੱਡ ਦਿੱਤਾ ਸੀ। ਇਹ ਲੇਖ ਅੱਖਾਂ ਖੋਲ੍ਹਣ ਵਾਲਾ ਸੀ। ਇਸ ਵਿਚੋਂ ਜੋ ਗੱਲਾਂ ਸਾਹਮਣੇ ਆਈਆਂ ਉਹ ਸਨ
1. ਨਿਰੋਲ ਸਿੱਖੀ ਕਦਰਾਂ ਵਾਲੀ ਸੰਗਠਨ/ਸੰਸਥਾ ਦੀ ਘਾਟ
2. 3. 4. 5. 6. ਭਰੋਸੇ ਯੋਗ ਜਥੇਬੰਧਕ ਢਾਂਚੇ ਦੀ ਘਾਟ
3. ਸਿੱਖੀ ਦੀਆਂ ਕਦਰਾਂ ਕੀਮਤਾਂ ਤੇ ਇਤਿਹਾਸ ਵਿੱਚ ਵਿਸ਼ਵਾਸ਼ ਦੀ ਘਾਟ
4.ਆਮ ਲੋਕਾਂ ਵਿਚ ਸਿੱਖੀ ਪ੍ਰਤੀ ਜਾਣਕਾਰੀ ਦੀ ਘਾਟ
5. ਯੋਗ ਸਿੱਖ ਧਰਮ ਦੇ ਪ੍ਰਚਾਰਕਾਂ ਦੀ ਘਾਟ
6. ਸਮੇਂ ਦੇ ਸਿੱਖ ਸ਼ਾਸ਼ਕਾਂ ਦਾ ਸਿੱਖੀ ਕਦਰਾਂ ਕੀਮਤਾਂ ਦੀ ਥਾਂ ਭੌਤਿਕ ਪ੍ਰਾਪਤੀਆਂ ਵੱਲ ਜ਼ੋਰ
ਇਸ ਗੱਲ ਬਾਤ ਦੇ ਨਤੀਜੇ ਵਜੋਂ ਸਿੰਘ ਸਭਾ ਹੋਂਦ ਵਿਚ ਆਈ ਤੇ ਸਿੱਖਾਂ ਦਾ ਸੰਗਠਿਤ ਹੋਣਾ ਸ਼ੁਰੂ ਹੋ ਗਿਆ।
ਮੈਂ ਇਸ ਲੇਖ ਲਈ ਸ: ਤੇਜਵੰਤ ਸਿੰਘ ਜੀ ਦਾ ਧੰਨਵਾਦ ਕੀਤਾ ਤੇ ਇਸ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਵਿਚ ਕੋਈ ਸੰਦੇਹ ਨਹੀਂ ਕਿ ਅੱਜ ਵੀ ਸਿੱਖਾਂ ਦੀ ਊਹੋ ਨਾਜ਼ੁਕ ਹਾਲਤ ਬਣ ਗਈ ਹੈ ਤੇ ਸਾਰੀਆਂ ਉਪਰੋਕਤ ਘਾਟਾਂ ਸਾਫ ਦਿਸ ਰਹੀਆਂ ਹਨ ਜਿਨ੍ਹਾਂ ਉਤੇ ਜਿਤਨੀ ਜਲਦੀ ਕੋਈ ਫੈਸਲਾ ਲੈ ਕੇ ਐਕਸ਼ਨ ਲਿਆ ਜਾਵੇ ਉਤਨਾ ਹੀ ਚੰਗਾ ਹੈ।
ਉਦੋਂ ਦੀਆਂ ਖੜ੍ਹੀਆ ਕੀਤੀਆਂ ਸਿੰਘ ਸਭਾ, ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਊਹੋ ਜਹੀਆਂ ਨਹੀਂ ਰਹੀਆਂ ਤੇ ਖਾਸ ਵਿਅਕਤੀਆਂ ਦੇ ਨਿਜੀ ਮੁਫਾਦ ਅਤੇ ਰਾਜਨੀਤਕ ਪ੍ਰਭਾਵਾਂ ਦੀਆਂ ਸ਼ਿਕਾਰ ਹੋ ਗਈਆਂ ਹਨ।
ਇਸ ਹਾਲਤ ਵਿਚ ਜੋ ਗੱਲਾਂ ਕਰਨ ਵਾਲੀਆਂ ਹਨ ਉਹ ਹਨ:
1. ਕੋਸ਼ਿਸ਼ ਕਰਨੀ ਕਿ ਪੁਰਾਤਨ ਜਥੇਬੰਧੀਆਂ ਵਿਚ ਸੁਧਾਰ ਲਿਆਇਆ ਜਾਵੇ ਤੇ ਉਨ੍ਹਾਂ ਨੂੰ ਨਿਰੋਲ ਧਾਰਮਿਕ ਬਣਾਉਣ ਲਈ ਨਿੱਜੀ ਮੁਫਾਦਾਂ ਵਾਲੇ ਲੋਕ ਲਾਂਭੇ ਕੀਤੇ ਜਾਣ ਅਤੇ ਰਾਜਨੀਤਕ ਪ੍ਰਭਾਵ ਖਤਮ ਕੀਤਾ ਜਾਵੇ ਜਿਸ ਲਈ ਲੋੜੀਂਦੇ ਕਨੂੰਨਾਂ ਵਿਚ ਵੀ ਸੋਧਾਂ ਲਿਆਉਣੀਆਂ ਜ਼ਰੂਰੀ ਹਨ। ਦੋ ਪੱਖ, ਪਿਹਲਾ ਸਿੱਖਾਂ ਨੂੰ ਸਿੱਖੀ ਵਿਚ ਪ੍ਰਪੱਕ ਕਰਨਾ ਤੇ ਦੂਜਾ ਪੱਖ ਧਰਮ ਪਰਿਵਰਤਨ ਤੋਂ ਰੋਕਣਾ ਮੁੱਖ ਢਾਂਚੇ ਦੇ ਦੋ ਵੱਖ ਅੰਗ ਹੋਣੇ ਚਾਹੀਦੇ ਹਨ ਜੋ ਸੁਮੇਲ ਨਾਲ ਚੱਲਣ।
2. ਜੇ ਇਨ੍ਹਾਂ ਸੰਸਥਾਵਾਂ ਵਿਚ ਕੋਈ ਸੁਧਾਰ ਸੰਭਵ ਨਾ ਹੋਵੇ ਤਾਂ ਨਿਰੋਲ ਸਿੱਖੀ ਕਦਰਾਂ ਵਾਲੀ ਇੱਕ ਨਵੀ ਸੰਗਠਨ/ਸੰਸਥਾ ਦੀ ਸਥਾਪਤੀ ਕਰਨੀ ਜਿਸ ਲਈ ਭਰੋਸੇ ਯੋਗ ਪੰਥਕ ਹਿਤਾਂ ਵਾਲੇ ਜਥੇਬੰਧਕ ਢਾਂਚੇ ਦਾ ਖੜ੍ਹਾ ਕਰਨਾ ਜ਼ਰੂਰੀ ਹੈ।
3. ਆਮ ਲੋਕਾਂ ਵਿੱਚ ਸਿੱਖੀ ਪ੍ਰਤੀ ਜਾਣਕਾਰੀ ਵੰਡਣੀ ਤੇ ਸਿੱਖੀ ਦੀਆਂ ਕਦਰਾਂ ਕੀਮਤਾਂ ਤੇ ਇਤਿਹਾਸ ਵਿੱਚ ਵਿਸ਼ਵਾਸ਼ ਬਹਾਲ ਕਰਵਾਉਣਾ, ਜਿਸ ਲਈ ਯੋਗ ਸਿੱਖ ਧਰਮ ਦੇ ਪ੍ਰਚਾਰਕਾਂ ਦੀ ਚੋਣ ਤੇ ਤਨਖਾਹ, ਭੱਤੇ ਤੇ ਪਰਿਵਾਰ ਪਾਲਣ ਵਾਲੇ ਪ੍ਰਚਾਰਕਾਂ ਨੂੰ ਬਦਲਣਾ ਜ਼ਰੂਰੀ ਹੋਏਗਾ।
4. ਮਿਸ਼ਨਰੀਆਂ ਲਈ ਇਨ੍ਹਾਂ ਕਾਰਜਾਂ ਲਈ ਜ਼ਰੂਰੀ ਹਦਾਇਤਾਂ ਤਿਆਰ ਕਰਨੀਆਂ। 5. ਸਿੱਖ ਸਮਾਜ ਨੂੰ ਇਕ ਮiੁਹੰਮ ਤਹਿਤ ਭੌਤਕਤਾ ਤੋਂ ਰੂਹਾਨੀਅਤ ਨਾਲ ਜੋੜਣਾ 6.ਸਮੇਂ ਦੇ ਸਿੱਖ ਸ਼ਾਸ਼ਕਾਂ ਨੂੰ ਸਿੱਖੀ ਕਦਰਾਂ ਕੀਮਤਾਂ ਵੱਲ ਮੋੜਣਾ ਇਹ ਸਭ ਕਰਨ ਲਈ ਵੀ ਉਸੇ ਤਰ੍ਹਾਂ ਦੇ ਇਨਕਲਾਬ ਦੀ ਜ਼ਰੂਰਤ ਪੈ ਸਕਦੀ ਹੈ ਜਿਸ ਤਰ੍ਹਾਂ ਦਾ ਸਿੰਘ ਸਭਾ ਸਥਾਪਤੀ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦੱਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੇਲੇ ਆਇਆ ਸੀ।
ਘਟਦੀ ਸਿੱਖ ਵਸੋਂ ਦੇ ਕਾਰਣ ਦੁਨੀਆਂ ਵਿਚ ਸਿੱਖਾਂ ਦੀ ਆਬਾਦੀ 260 ਲੱਖ (26 ਮਿਲੀਅਨ ਜਾਂ 2.6 ਕਰੋੜ ਹੈ)
(1) ਜੋ ਸਾਰੀ ਦੁਨੀਆਂ ਦੀ ਆਬਾਦੀ ਦੀ ਗਿਣਤੀ ਅਨੁਸਾਰ 0.30% ਹੈ। ਸਿੱਖ ਮੂਲ ਰੂਪ ਵਿਚ ਭਾਰਤ ਦੇ ਵਾਸੀ ਹਨ ਜਿੱਥੇ ਇਨ੍ਹਾਂ ਦੀ ਗਿਣਤੀ ਮੁੱਖ ਤੌਰ ਤੇ 22,700,000
(2) ਜੋ ਸਾਰੇ ਭਾਰਤ ਦਾ 1.72% ਤੇ ਦੁਨੀਆਂ ਦੇ ਸਿੱਖਾਂ ਦਾ 90.2% ਹੈ । ਭਾਰਤ ਦਾ ਪੰਜਾਬ ਹੀ ਇਕ ਰਾਜ ਹੈ ਜਿਥੇ ਉਹ ਬਹੁਗਿਣਤੀ ਵਿਚ ਹਨ ਭਾਵ ਜਿਥੇ ਸਾਰੇ ਸੂਬਿਆਂ ਤੋਂ ਜ਼ਿਆਦਾ ਸਿੱਖ ਰਹਿੰਦੇ ਹਨ ਜਿਨ੍ਹਾਂ ਦੀ ਗਿਣਤੀ 16,004,754 ਹੈ ਤੇ ਉਹ ਭਾਰਤੀ ਜਨਸੰਖਿਆ ਅਨੁਸਾਰ 57.69% ਹਨ
(3) ਇਹ ਇਕੋ ਸੂਬਾ ਹੈ ਜਿਥੇ ਸਿੱਖਾਂ ਦੀ ਸੰਖਿਆ ਦੀ ਬਹੁਲਤਾ ਹੈ। ਸਿੱਖ ਪੂਰੀ ਦੁਨੀਆ ਦੇ ਦੇਸ਼ਾਂ - ਖਾਸ ਕਰਕੇ ਅੰਗ੍ਰੇਜ਼ੀ ਬੋਲਣ ਵਾਲੇ ਅਤੇ ਪੂਰਬੀ ਏਸ਼ੀਆਈ ਦੇਸ਼ਾਂ ਵੱਲ ਪਰਵਾਸ ਕਰ ਗਏ ਹਨ। ਅਜਿਹਾ ਕਰਦਿਆਂ, ਉਹਨਾਂ ਨੇ ਆਪਣੀ ਇੱਕ ਵਿਲੱਖਣ ਸੱਭਿਆਚਾਰਕ ਅਤੇ ਧਾਰਮਿਕ ਪਛਾਣ ਨੂੰ ਅਸਾਧਾਰਣ ਤੌਰ ਤੇ ਉੱਚ ਪੱਧਰ ਤੱਕ ਬਣਾਈ ਰੱਖਿਆ। ਸਿੱਖ ਵਿਸ਼ਵ ਭਰ ਵਿਚ ਸਰਵ ਵਿਆਪਕ ਨਹੀਂ ਹਨ ਜਿਵੇਂ ਕਿ ਵੱਡੇ ਵਿਸ਼ਵ ਧਰਮਾਂ ਦੇ ਅਨੁਯਾਈ ਹਨ ਅਤੇ ਉਹ ਮੁੱਖ ਤੌਰ ਤੇ ਇਕ ਨਸਲੀ ਧਰਮ ਬਣੇ ਹੋਏ ਹਨ। ਪਰ ਇਹ ਬਹੁਤ ਸਾਰੇ ਅੰਤਰਰਾਸ਼ਟਰੀ ਸ਼ਹਿਰਾਂ ਵਿੱਚ ਹਨ ਅਤੇ ਯੂ ਕੇ ਅਤੇ ਕਨੇਡਾ ਵਿੱਚ ਇੱਕ ਖਾਸ ਤੌਰ ਤੇ ਮਜ਼ਬੂਤ ਧਾਰਮਿਕ ਗਿਣਤੀ ਬਣ ਗਏ ਹਨ।
(4) ਭਾਰਤ ਦੀ ਜਨਗਣਨਾ ਦੇ ਅੰਕੜਿਆਂ ਦੇ ਅਨੁਸਾਰ, ਦੇਸ਼ ਦੀ ਆਬਾਦੀ ਵਿੱਚ ਸਿੱਖਾਂ ਦੀ ਹਿੱਸੇਦਾਰੀ 2001 ਵਿੱਚ 1.9% ਤੋਂ ਘੱਟ ਕੇ 2011 ਵਿੱਚ 1.7% ਰਹਿ ਗਈ ਹੈ। ਤਾਜ਼ਾ ਅੰਕੜਿਆਂ ਅਨੁਸਾਰ ਉਨ੍ਹਾਂ ਦੀ ਕੁਲ ਗਿਣਤੀ 2.08 ਕਰੋੜ ਸੀ, ਜੋ ਹਿੰਦੂਆਂ ਤੋਂ ਬਾਅਦ ਸਾਰੇ ਧਰਮਾਂ ਵਿੱਚ ਚੌਥਾ ਸਭ ਤੋਂ ਉੱਚਾ ਹੈ, ਮੁਸਲਮਾਨ ਅਤੇ ਈਸਾਈ। ਸਿੱਖ ਅਬਾਦੀ ਦੀ ਵਿਕਾਸ ਦਰ 1991 ਵਿਚ 24.3% ਤੋਂ ਘੱਟ ਕੇ 2001 ਵਿਚ 18.2 ਪ੍ਰਤੀਸ਼ਤ ਹੋ ਗਈ ਹੈ ਅਤੇ ਹੁਣ 2011 ਵਿਚ 8.4% ਰਹਿ ਗਈ ਹੈ।
(5) ਸਿੱਖ ਆਬਾਦੀ ਘਟਣ ਦੇ ਕੀ ਕਾਰਣ ਹਨ? ਅਤੇ ਇਸ ਨੂੰ ਸਮਤੋਲ ਕਰਨ ਲਈ ਕੀ ਕੀਤਾ ਜਾਵੇ ਇਹੋ ਇਸ ਲੇਖ ਦਾ ਵਿਸ਼ਾ ਹੈ:
ਜਿਨ੍ਹਾਂ ਦੇਸ਼ਾਂ ਵਿਚ ਸਿੱਖਾਂ ਦੀ ਆਬਾਦੀ ਵੱਧ ਹੈ ਉਨ੍ਹਾਂ ਦੇਸ਼ਾਂ ਦੀ ਜਨਸੰਖਿਆ ਦਾ ਫੀ ਸਦੀ ਬ੍ਰੈਕਟਾਂ ਵਿਚ ਦਿਤਾ ਗਿਆ ਹੈ:
ਭਾਰਤ (1.9%),
ਯੂ ਕੇ (1.2%)(28)(29)
ਕੈਨੇਡਾ (1.4%) (30)
ਮਲੇਸ਼ੀਆ (0.5%) (31)
ਨਿਊਜ਼ੀਲੈਂਡ (0.42%)
ਫਿਜੀ (0.3%) (32),
ਸਿੰਘਾਪੁਰ (0.3%) (33)
ਯੂ ਐਸ ਏ (0.2%) (34,35)
ਆਸਟ੍ਰੇਲੀਆ (0.1%) (36,37) ਤੇ
ਇਟਲੀ (0.1%) (38)
ਭਾਰਤ ਜਨਗਣਨਾ ਦੇ ਅੰਕੜਿਆਂ ਵਿੱਚ 1951 ਤੋਂ 2011 ਤਕ ਦੂਜੇ ਧਰਮਾਂ ਦੇ ਮੁਕਾਬਲੇ ਸਿੱਖਾਂ ਦੀ ਪ੍ਰਤੀਸ਼ਤ ਆਬਾਦੀ ਵੱਖ ਧਰਮ ਸਮੂਹਾਂ ਦੇ ਆਬਾਦੀ ਦੇ ਝੁਕਾ (1951–2011) (39)
ਧਰਮਾਂ ਦੀ ਆਬਾਦੀ - 2011 "ਭਾਰਤ ਦੀ ਮਰਦਮਸ਼ੁਮਾਰੀ।ਰਜਿਸਟਰਾਰ ਜਨਰਲ ਅਤੇ ਮਰਦਮਸ਼ੁਮਾਰੀ ਕਮਿਸ਼ਨਰ ਦਾ ਦਫਤਰ। 25 ਅਗਸਤ 2015 ਨੂੰ ਮੂਲ ਤੋਂ ਆਰਕਾਈਵ ਕੀਤਾ ਗਿਆ। 25 ਅਗਸਤ 2015 ਨੂੰ ਪ੍ਰਾਪਤ ਹੋਇਆ।
ਇਸ ਸ਼ਬਦ ਦੇ ਦਸਤਾਵੇਜ਼ ਵਿਚ ਵਿਅਕਤੀਗਤ ਧਰਮਾਂ ਦੀ ਆਬਾਦੀ ਦੇ ਅੰਕੜਿਆਂ ਤੋਂ ਪ੍ਰਤੀਸ਼ਤ ਦੀ ਗਣਨਾ ਕੀਤੀ ਗਈ ਹੈ। ਉਨ੍ਹਾਂ ਨੂੰ ਭਾਰਤ ਦੀ ਕੁੱਲ ਅਬਾਦੀ ਤੋਂ ਵੰਡਿਆਂ ਗਿਆ ਹੈ।
ਧਰਮਾਂ ਅਨੁਸਾਰ ਪੰਜਾਬ ਦੀ ਫੀ ਸਦੀ ਵਸੋਂ 1971 ਤੋਂ 2011 (40)
ਪੰਜਾਬ ਵਿਚ ਦਹਾਕਿਆਂ ਅਨੁਸਾਰ ਸਿਖਾਂ ਦੀ ਗਿਣਤੀ ਆਬਾਦੀ ਪ੍ਰਤੀਸ਼ਤ (41) (42)
ਸਾਲ ਫੀਸਦੀ ਘੱਟ/ਵੱਧ ਜਨਸੰਖਿਆ ±%
ਸਿੱਖਾਂ ਦੀ ਪੰਜਾਬ ਦੀ ਪ੍ਰਤੀਸ਼ਤ ਗਿਣਤੀ 1991 ਦੀ ਜਨਗਣਨਾ ਤੋਂ ਪਿਛੋਂ ਘਟਣੀ ਸ਼ੁਰੂ ਹੋਈ ਜੋ 1991 ਵਿੱਚ 62.95% ਸੀ ਉਹ 2001 ਵਿਚ 59.91% ਹੋ ਗਈ ਤੇ 2011 ਵਿਚ 57.69% ਹੋ ਗਈ ਜਿਸ ਤੋਂ ਭਾਵ 1991 ਤੋਂ 2001 ਵਿਚ 3.04% ਪ੍ਰਤੀਸ਼ਤ ਘਟੀ ਤੇ 2011 ਤੋਂ 2011 ਤਕ 2.22% ਪ੍ਰਤੀਸ਼ਤ ਘਟੀ।
1991 ਤੋਂ 2011 ਤੱਕ ਸਿੱਖਾਂ ਦੀ ਗਿਣਤੀ 5.26 % ਘਟੀ।
ਮੁਕਾਬਲਤਨ ਦੂਜੇ ਧਰਮਾਂ ਦੀ ਬਦਲਦੀ ਗਿਣਤੀ ਵੇਖੀਏ ਤਾਂ
ਹਿੰਦੂ 1991 ਤੋਂ 2001 ਤਕ 34.46 ਤੋਂ 36.96 ਭਾਵ 2.50% ਵਧੇ ਤੇ 2001 ਤੋਂ 2011 ਤਕ 38.49 ਹੋ ਗਏ ਭਾਵ 1.53% ਹੋਰ ਵਧੇ[
ਪੰਜਾਬ ਵਿੱਚ ਸਿੱਖਾਂ ਦੀ ਗਿਣਤੀ 1991 ਤੋਂ 2011 ਤਕ ਜਨਸੰਖਿਆ ਅਨੁਸਾਰ 5.26 % ਘਟੀ ਹੈ।
ਜਦ ਕਿ ਸਿੱਖਾਂ ਦੀ ਜਨ ਸੰਖਿਆ ਵੀ ਹਿੰਦੂ ਧਰਮ ਬਰਾਬਰ 4.03% ਹੋਰ ਵਧਣੀ ਚਾਹੀਦੀ ਸੀ। ਇਸ ਤੋਂ ਭਾਵ ਇਹ ਜਨ ਸੰਖਿਆ 9.29% ਹੋਰ ਹੋਣੀ ਚਾਹੀਦੀ ਸੀ।
2011 ਵਿਚ ਸਿੱਖਾਂ ਦੀ ਇਹ ਜਨ ਸੰਖਿਆ 16,004,754 ਸੀ। ਜੇ ਇਸ ਵਿਚ 9.29% ਹੋਰ ਵਾਧਾ ਹੁੰਦਾ ਤਾਂ ਇਹ ਵਾਧਾ 1,486,842 ਹੋਰ ਹੋਣਾ ਸੀ ਤੇ ਕੁੱਲ ਵਸੋਂ 17,492,591 ਹੋਣੀ ਸੀ।
1,486,842 ਵਸੋਂ ਦਾ ਘਟਣਾ ਸਿੱਖਾਂ ਲਈ ਇਕ ਬੇਹਦ ਚਿੰਤਾ ਦਾ ਕਾਰਣ ਹੈ।
ਇਸ ਤੋਂ ਵੱਧ ਚਿੰਤਾ ਦਾ ਕਾਰਣ ਹੈ ਕਿ ਜੇ ਇਸ ਤਰ੍ਹਾਂ ਹੀ ਸਿੱਖ ਵਸੋਂ ਘੱਟਦੀ ਰਹੀ ਤੇ ਹਿੰਦੂ ਵਸੋਂ ਵਧਦੀ ਰਹੀ ਤਾਂ ਸਿੱਖ ਵਸੋਂ ਸੂਬੇ ਵਿੱਚ ਵੱਧ ਗਿਣਤੀ ਤੋਂ ਘੱਟ ਗਿਣਤੀ ਵਾਲੀ ਬਣ ਜਾਵੇਗੀ ।
ਇਸ ਦੇ ਮੁਕਾਬਲੇ ਇਸੇ ਸਮੇਂ ਵਿਚ ਦੂਜੇ ਧਰਮਾਂ ਵਿੱਚ ਵਾਧਾ ਹੋਇਆ ਹੈ। ਬਾਕੀ ਤਿੰਨ ਪ੍ਰਮੁੱਖ ਧਰਮ ਹਿੰਦੂ 4.03%, ਮੁਸਲਮਾਨ 0.75% ਤੇ ਇਸਾਈ 0.15% ਵਧੇ ਹਨ।
ਹਿੰਦੂ ਅਤੇ ਮੁਸਲਮਾਨ ਸੰਖਿਆ ਦੇ ਵਧਣ ਦਾ ਕਾਰਨ ਯੂਪੀ ਅਤੇ ਬਿਹਾਰ ਤੋਂ ਲਗਾਤਾਰ ਆਉਂਦੇ ਪਰਵਾਸੀ ਦੱਸੇ ਜਾਂਦੇ ਹਨ। ਇਹ ਪਰਵਾਸੀ ਏਥੇ ਆਉਂਦੇ ਤਾਂ ਰੁਜ਼ਗਾਰ ਦੀ ਭਾਲ ਵਿਚ ਹਨ ਪਰ ਇਨ੍ਹਾਂ ਵਿਚੋਂ ਜ਼ਿਆਦਾ ਇਥੋਂ ਦੇ ਪੱਕੇ ਵਾਸੀ ਬਣ ਜਾਂਦੇ ਹਨ। ਮੁਸਲਮਾਨਾਂ ਦੇ ਵਾਧੇ ਦਾ ਦੂਜਾ ਕਾਰਨ ਦੋ-ਬੱਚੇ ਦੀਆਂ ਮੰਨਣ ਦੀ ਥਾਂ ਦੋ ਤੋਂ ਜ਼ਿਆਦਾ ਬੱਚੇ ਕਰਨ ਦੀ ਖੁੱਲ੍ਹ ਵੀ ਹੈ।
ਕੀ ਸਿੱਖਾਂ ਦੀ ਵਸੋਂ ਘਟਣ ਦਾ ਕਾਰਨ ਪਰਵਾਸੀ ਹੀ ਹਨ?
ਪੰਜਾਬੀ ਸਿੱਖਾਂ ਦਾ ਬਾਹਰਲੇ ਦੇਸ਼ਾਂ ਵਲ ਪਰਵਾਸ ਵੀ ਵੱਡੀ ਗਿਣਤੀ ਵਿਚ ਹੋਇਆ ਹੈ ਕੀ ਇਹ ਵੀ ਸਿੱਖਾਂ ਦੀ ਘਟਦੀ ਜਨ ਸੰਖਿਆ ਦਾ ਕਾਰਨ ਹੈ?
ਪਰਵਾਸ ਤੋਂ ਬਿਨਾ ਦੂਜਾ ਕਾਰਨ ਧਰਮ ਪਰਿਵਰਤਨ ਵੀ ਹੋ ਸਕਦਾ ਹੈ। ਕੀ ਸਿੱਖ ਧਰਮ ਪਰਿਵਰਤਨ ਕਰਕੇ ਹਿੰਦੂ, ਮੁਸਲਿਮ ਜਾਂ ਇਸਾਈ ਧਰਮ ਅਪਣਾ ਰਹੇ ਹਨ?
ਮੁਸਲਿਮ ਧਰਮ ਵਿੱਚ ਸਿੱਖਾਂ ਦੇ ਬਦਲਣ ਦੀ ਕੋਈ ਉਦਾਹਰਣ ਸਾਹਮਣੇ ਨਹੀਂ ਆਈ।
ਹਿੰਦੂ ਬਣਨ ਵਾਲੇ ਕੁਝ ਸਿੱਖਾਂ ਦੇ ਮਾਮਲੇ ਸਾਹਮਣੇ ਆਏ ਹਨ।
ਪਰ ਇਸਾਈ ਧਰਮ ਬਾਰੇ ਚਰਚਾਵਾਂ ਆਮ ਹਨ ਕਿ ਉਹ ਚਮਤਾਕਾਰਾਂ ਰਾਹੀਂ ਤੇ ਹੋਰ ਢੰਗਾਂ ਰਾਹੀਂ ਸਿੱਖਾਂ ਨੂੰ ਵੱਡੇ ਪੱਧਰ ਤੇ ਇਸਾਈ ਬਣਾ ਰਹੇ ਹਨ।
ਇਸ ਲੇਖ ਦਾ ਮੁੱਖ ਮਕਸਦ ਇਹ ਜਾਨਣਾ ਹੈ ਕਿ ਜੋ ਸਿੱਖਾਂ ਦੀ ਜਨ ਸੰਖਿਆ ਪਿਛਲੇ ਤੀਹ ਸਾਲਾਂ ਤੋਂ ਲਗਾਤਾਰ ਘਟ ਰਹੀ ਹੈ ਕੀ ਉਸ ਦਾ ਕਾਰਣ ਪਰਵਾਸ ਹੈ? ਧਰਮ ਪਰਿਵਰਤਨ ਹੈ ਜਾਂ ਕੋਈ ਹੋਰ ਕਾਰਣ। ਸਿੱਖਾਂ ਦੀ ਇਸ ਘਟਦੀ ਜਨ ਸੰਖਿਆ ਨੂੰ ਠੱਲ ਕਿਸ ਤਰ੍ਹਾਂ ਪਾਈ ਜਾਵੇ ਤੇ ਸਿੱਖ ਪੰਥ ਨੂੰ ਵਧਾਰੇ ਵਲ ਲਿਜਾਣ ਲਈ ਕੀ ਕੀ ਕੀਤਾ ਜਾਵੇ ਇਹ ਇਸ ਖੋਜ ਦਾ ਇਰਾਦਾ ਹੈ।
ਇਨ੍ਹਾਂ ਆਂਕੜਿਆਂ ਤੋਂ ਸਾਫ ਜ਼ਾਹਿਰ ਹੈ ਕਿ ਸਿੱਖਾਂ ਦੀ ਗਿਣਤੀ ਦੂਜੇ ਧਰਮਾਂ ਦੇ ਮੁਕਾਬਲੇ 5.26% ਵਸੋਂ ਘਟੀ ਹੈ ਜਦ ਕਿ ਹੋਰ ਧਰਮਾਂ ਹਿੰਦੂ, ਮੁਸਲਿਮ ਅਤੇ ਇਸਾਈ ਧਰਮਾਂ ਵਿਚ ਮੁਕਾਬਲਤਨ ਵਾਧਾ ਹੋਇਆ ਹੈ। ਜਿਸ ਦਾ ਘਟਣਾ ਸਿੱਖਾਂ ਲਈ ਇਕ ਬੇਹਦ ਚਿੰਤਾ ਦਾ ਕਾਰਣ ਹੈ। ਇਸ ਦੇ ਮੁਖ ਕਾਰਨ ਇਹ ਹੋ ਸਕਦੇ ਹਨ:
ਪਰਵਾਸ:
1. ਸਿੱਖਾਂ ਦਾ ਪੰਜਾਬੋਂ ਬਾਹਰ ਪਰਵਾਸ
2. ਦੂਜੇ ਧਰਮਾਂ ਦਾ ਪੰਜਾਬ ਵੱਲ ਪਰਵਾਸ
3.ਧਰਮ ਪਰਿਵਰਤਨ: ਸਿੱਖਾਂ ਦਾ ਦੂਜੇ ਧਰਮਾਂ ਵਿੱਚ ਪਰਿਵਰਤਨ
4. ਸਹਿਜਧਾਰੀਆਂ ਨੂੰ ਸਿੱਖਾਂ ਦੀ ਗਿਣਤੀ ਵਿੱਚੋਂ ਬਾਹਰ ਰੱਖਣਾ
ਇਨ੍ਹਾਂ ਕਾਰਣਾਂ ਦੀ ਅਗੇ ਵਿਸਥਾਰ ਨਾਲ ਘੋਖ ਕੀਤੀ ਗਈ ਹੈ [
ਸਿੱਖਾਂ ਦਾ ਇਸਾਈ ਮਤ ਵਿਚ ਧਰਮ ਪਰਿਵਰਤਨ
ਇਸਾਈ ਮੱਤ ਦਾ ਅਰੰਭ ਤੇ ਵਿਸਥਾਰ
ਇਸਾਈ ਮੱਤ ਯਹੂਦੀ ਧਰਮ ਵਿਚੋਂ ਹੀ ਨਿਕਲਿਆ ਅਬਰਾਹਮਵਾਦੀ ਏਕਾਵਾਦੀ ਧਰਮ ਹੈ ਜੋ ਯਿਸੂ ਦੇ ਨਜ਼ਾਰਥ ਦੇ ਜੀਵਨ ਅਤੇ ਸਿੱਖਿਆਵਾਂ ਉੱਤੇ ਅਧਾਰਤ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਧਰਮ ਹੈ, ਜਿਸ ਵਿੱਚ ਲਗਭਗ 2.4 ਬਿਲੀਅਨ ਅਨੁਯਾਈ ਹਨ।
(1) ਇਸਾਈਆਂ ਦੀ ਆਬਾਦੀ 157 ਦੇਸ਼ਾਂ ਅਤੇ ਪ੍ਰਦੇਸ਼ਾਂ ਵਿਚ ਬਹੁਗਿਣਤੀ ਵਿਚ ਹੈ।
(2) ਇਸਾਈਆਂ ਦਾ ਵਿਸ਼ਵਾਸ ਹੈ ਕਿ ਯਿਸੂ ਹੀ ਮਸੀਹ ਹੈ, ਜਿਸਦਾ ਈਸਾਈ ਧਰਮ ਵਿੱਚ ਪੁਰਾਣਾ ਨੇਮ (ਓਲਡ ਟੈਸਟਾਮੈਂਟ) ਕਿਹਾ ਜਾਂਦਾ ਹੈ, ਅਤੇ ਨਵੇਂ ਨੇਮ (ਨਵਾਂ ਟੈਸਟਾਮੈਟ ਵਿੱਚ ਦਰਸਾਇਆ ਗਿਆ
(3) ਭਾਰਤ ਵਿੱਚ ਇਸ ਧਰਮ ਦੀ ਆਮਦ ਯੂਰਪੀਅਨ ਦੇ ਆਉਣ ਨਾਲ ਹੋਈ ਤੇ ਅੰਗ੍ਰੇਜ਼ਾਂ ਵੇਲੇ ਇਸ ਦਾ ਸਭ ਤੋਂ ਵੱਧ ਜ਼ੋਰ ਰਿਹਾ। ਇਸਾਈ ਧਰਮ ਦਾ ਪੰਜਾਬ ਵਿਚ ਦਸਤਕ ਤੇ ਵਿਸਥਾਰ ਈਸਾਈ ਧਰਮ 1834 ਵਿੱਚ ਪੰਜਾਬ ਵਿੱਚ ਦਾਖਲ ਹੋਇਆ ਸੀ। (ਜੋਨ ਲੋਰੀ ਅਤੇ ਵਿਲੀਅਮ ਰੀਡ)
ਪੰਜਾਬ ਖੇਤਰ ਵਿੱਚ ਯਿਸੂ ਮਸੀਹ ਦਾ ਪ੍ਰਚਾਰ ਕਰਨ ਵਾਲੇ ਪਹਿਲੇ ਮਿਸ਼ਨਰੀ ਸਨ। ਇਸ ਦੇ ਮੁੱਢਲੇ ਚੇਲੇ ਵੱਡੇ ਪੱਧਰ 'ਤੇ ਸ਼ਹਿਰੀ, ਪੜ੍ਹੇ ਲਿਖੇ ਅਤੇ ਸਮਾਜ ਤੋਂ ਅਲੱਗ ਰਹਿਣ ਵਾਲੇ ਸਨ ਪਰ ਸੰਖਿਆ ਵਿੱਚ ਇੰਨੇ ਥੋੜੇ ਸਨ ਕਿ ਉਹ ਸਮੁੱਚੇ ਸਿੱਖ, ਹਿੰਦੂਆਂ ਅਤੇ ਮੁਸਲਮਾਨਾਂ ਦੇ ਮੁਕਾਬਲੇ ਮਾਮੂਲੀ ਸਨ। ਈਸਾਈਅਤ ਭਾਰਤ ਦੇ ਅਣਵੰਡੇ ਪੰਜਾਬ ਵਿੱਚ 19 ਵੀਂ ਸਦੀ ਦੇ ਅੱਧ ਤੋਂ ਲੈ ਕੇ 20 ਵੀਂ ਸਦੀ ਦੇ ਅਰੰਭ ਤੱਕ ਫੈਲਣ ਲੱਗੀ। ਬਹੁਤ ਸਾਰੇ ਈਸਾਈ ਟੈਕਸਟਾਂ ਨਿਊ ਟੈਸਟਾਮੈਂਟ, ਇੰਜੀਲ ਅਤੇ ਯਿਸੂ ਨਾਲ ਸੰਬੰਧਿਤ ਹਵਾਲੇ ਆਦਿ ਦਾ ਤਰਜਮਾ ਕੀਤਾ ਗਿਆ ਅਤੇ ਇਨ੍ਹਾਂ ਨੂੰ ਪੰਜਾਬੀ ਭਾਸ਼ਾ ਵਿਚ ਛਪਵਾ ਕੇ ਵੰਡਿਆ ਗਿਆ। (37)
ਸੰਨ 1947 ਤੱਕ ਇਸਾਈ ਬਣਨ ਵਾਲਿਆਂ ਵਿਚ 75% ਹਿੰਦੂ ਤੇ ਬਾਕੀ ਮੁਸਲਿਮ ਸਨ ਤੇ ਉਹ ਵੀ ਪਛੜੀਆਂ ਜਾਤੀਆਂ ਦੇ। (38)
ਸੰਨ 1870 ਤੱਕ, ਬਸਤੀਵਾਦੀ ਭਾਰਤ ਦੇ ਪੰਜਾਬ ਪ੍ਰਾਂਤ ਵਿਚ ਕੁਝ ਹਜ਼ਾਰ ਈਸਾਈ ਸਨ; 1880 ਦੇ ਦਹਾਕੇ ਵਿੱਚ, ਪ੍ਰੈਸਬਿਟੇਰਿਅਨ ਚਰਚ ਦੇ ਮੰਨਣ ਵਾਲਿਆਂ ਦੀ ਗਿਣਤੀ ਵਿੱਚ 660 ਤੋਂ ਲੈ ਕੇ 10,615 ਤੱਕ ਦਾ ਵਾਧਾ ਹੋਇਆ।(38)
ਈਸਾਈ ਮਿਸ਼ਨਰੀਆਂ ਦੇ ਯਤਨਾਂ ਸਦਕਾ ਭਾਰਤ ਵਿੱਚ ਚਰਚ ਆਫ਼ ਸਕਾਟਲੈਂਡ ਅਤੇ ਚਰਚ ਮਿਸ਼ਨਰੀ ਸੁਸਾਇਟੀ ਦੇ 1930 ਦੇ ਦਹਾਕੇ ਵਿਚ ਤਕਰੀਬਨ 5 ਲੱਖ ਪੰਜਾਬੀ ਈਸਾਈ ਬਣ ਗਏ। (38) ਬਸਤੀਵਾਦੀ ਭਾਰਤ ਵਿੱਚ ਪੰਜਾਬ ਪ੍ਰਾਂਤ ਦੇ ਗੁਜਰਾਂਵਾਲਾ, ਸਿਆਲਕੋਟ ਅਤੇ ਸ਼ੇਖੂਪੁਰਾ ਜ਼ਿਲਿ੍ਹਆਂ ਵਿੱਚ ਬਹੁਤੇ ਥਲੜੇ ਵਰਗ ਦੇ ਇਸਾਈ ਬਣੇ (38)
ਭਾਰਤੀ ਈਸਾਈਆਂ ਦੀ ਆਲ ਇੰਡੀਆ ਕਾਨਫ਼ਰੰਸ ਦੀ ਪਹਿਲੀ ਮੀਟਿੰਗ 28 ਦਸੰਬਰ 1914 ਨੂੰ ਹੋਈ ਜਿਸਦੀ ਅਗਵਾਈ ਕਪੂਰਥਲਾ ਦੇ ਰਾਜਾ ਸਰ ਹਰਨਾਮ ਸਿੰਘ ਕਰ ਰਹੇ ਸਨ। ਉਦੋਂ ਉਹ ਨੈਸ਼ਨਲ ਮਿਸ਼ਨਰੀ ਸੁਸਾਇਟੀ (ਐਨਐਮਐਸ) ਦੇ ਪ੍ਰਧਾਨ ਸਨ; ਪਹਿਲੇ ਏਆਈਸੀਆਈਸੀ ਜਨਰਲ ਸਕੱਤਰ ਲਾਹੌਰ ਦੇ ਰਲੀਆ ਰਾਮ ਸਨ।(39) (40)
ਦਸੰਬਰ 1922 ਵਿਚ ਲਾਹੌਰ ਵਿਚ ਭਾਰਤੀ ਈਸਾਈਆਂ ਦੀ ਆਲ ਇੰਡੀਆ ਕਾਨਫ਼ਰੰਸ ਦੀ ਬੈਠਕ ਵਿਚ ਪੰਜਾਬੀਆਂ ਦੀ ਵੱਡੀ ਹਾਜ਼ਰੀ ਸੀ, ਜਿਸ ਵਿਚ ਉਨ੍ਹਾ ਨੇ ਸੰਕਲਪ ਲਿਆ ਕਿ ਭਾਰਤ ਵਿਚ ਚਰਚ ਦੇ ਪਾਦਰੀਆਂ ਨੂੰ ਵਿਦੇਸ਼ੀ ਨਹੀਂ ਬਲਕਿ ਭਾਰਤੀਆਂ ਦੀ ਸੂਚੀ ਵਿਚ ਰੱਖਣਾ ਚਾਹੀਦਾ ਹੈ। (41) ਏਆਈਸੀਆਈਸੀ ਨੇ ਇਹ ਵੀ ਕਿਹਾ ਕਿ ਭਾਰਤੀ ਈਸਾਈ ਨਸਲ ਜਾਂ ਚਮੜੀ ਦੇ ਰੰਗ ਦੇ ਅਧਾਰ ਤੇ ਕਿਸੇ ਵੀ ਵਿਤਕਰੇ ਨੂੰ ਬਰਦਾਸ਼ਤ ਨਹੀਂ ਕਰਨਗੇ। (41)
ਲਾਹੌਰ ਦੇ ਐਸ ਕੇ ਦੱਤਾ, ਜੋ ਉਸ ਸਮੇਂ ਬਸਤੀਵਾਦੀ ਭਾਰਤ ਵਿਚ ਫੋਰਮੈਨ ਕ੍ਰਿਸ਼ਚੀਅਨ ਕਾਲਜ ਦੇ ਪ੍ਰਿੰਸੀਪਲ ਸਨ, ਦੂਸਰੀ ਗੋਲ ਮੇਜ਼ ਕਾਨਫਰੰਸ ਵਿੱਚ ਭਾਰਤੀ ਈਸਾਈ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਹੋਏ, ਈਸਾਈਆਂ ਦੇ ਆਲ ਇੰਡੀਆ ਕਾਨਫ਼ਰੰਸ ਦੇ ਪ੍ਰਧਾਨ ਬਣੇ, ਜਿਥੇ ਉਹ ਘੱਟਗਿਣਤੀਆਂ ਅਤੇ ਉਦਾਸੀ ਵਰਗਾਂ ਬਾਰੇ ਮਹਾਤਮਾ ਗਾਂਧੀ ਦੇ ਵਿਚਾਰਾਂ ਨਾਲ ਸਹਿਮਤ ਹੋਏ ।(42)
ਜੂਨ 1947 ਵਿੱਚ, ਬਸਤੀਵਾਦੀ ਭਾਰਤ ਦੇ ਪੰਜਾਬ ਪ੍ਰਾਂਤ ਵਿੱਚ ਪੰਜਾਬੀ ਈਸਾਈਆਂ ਦੀ ਕੁੱਲ ਆਬਾਦੀ 511,299 ਦਰਜ ਕੀਤੀ ਗਈ ਸੀ। ਇਨ੍ਹਾਂ ਵਿੱਚੋਂ 450,344 ਪੱਛਮੀ ਪੰਜਾਬ ਵਿੱਚ ਅਤੇ 60,955 ਪੂਰਬੀ ਪੰਜਾਬ ਵਿੱਚ ਸਨ। (43)
ਬ੍ਰਿਟਿਸ਼ ਭਾਰਤ ਦੀ ਵੰਡ ਤੋਂ ਬਾਅਦ, ਬਹੁਤੇ ਪੰਜਾਬੀ ਇਸਾਈ ਬਣੇ ਪਾਕਿਸਤਾਨ ਵਿਚ ਰਹਿ ਗਏ ਤੇ ਬਾਕੀ ਬਚੇ ਆਜ਼ਾਦ ਭਾਰਤ ਵਿਚ ਆ ਰਹੇ। (43)
ਜਿਹੜੇ ਸਰਕਾਰੀ ਅਹੁਦਿਆਂ ਅਤੇ ਸਿਵਲ ਸੇਵਾ ਵਿਚ ਕੰਮ ਕਰਦੇ ਸਨ, ਉਨ੍ਹਾਂ ਨੂੰ ਕਿਸੇ ਵੀ ਦੇਸ਼ ਦੀ ਚੋਣ ਕਰਨ ਨੂੰ ਕਿਹਾ ਗਿਆ। (44)
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਬ੍ਰਿਟਿਸ਼ ਕਾਲ ਦੇ ਚਰਚਾਂ ਅਤੇ ਗਿਰਜਾ ਘਰਾਂ ਨਾਲ ਹੀ ਪੰਜਾਬੀ ਈਸਾਈ ਜੁੜ ਗਏ ਅਤੇ ਇਸਾਈ ਵਿਦਿਅਕ ਸੰਸਥਾਵਾਂ ਅਤੇ ਸਿਹਤ ਸਹੂਲਤਾਂ ਨੂੰ ਵੀ ਸੰਭਾਲ ਲਿਆ। (45)
ਸੇਲਵਾ ਜੈ ਰਾਜ ਦੇ ਅਨੁਸਾਰ, ਪੰਜਾਬੀ ਈਸਾਈ ਸਭਿਆਚਾਰ ਮੇਲ ਜੋਲ ਵਾਲਾ ਹੈ, ਜਿਸ ਵਿੱਚ ਪੰਜਾਬੀ ਭਾਸ਼ਾ, ਪੰਜਾਬੀ ਪਕਵਾਨ, ਪੰਜਾਬ ਦੀਆਂ ਵੱਖ-ਵੱਖ ਰੀਤਾਂ ਅਤੇ ਰਿਵਾਜਾਂ ਨੂੰ ਅਹਿਮੀਅਤ ਦਿਤੀ ਜਾਂਦੀ ਹੈ। (46)
ਪੀੜ੍ਹੀਆਂ ਤੱਕ ਦੂਜੇ ਧਰਮਾਂ ਦੇ ਪੰਜਾਬੀਆਂ ਦੇ ਨੇੜੇ ਰਹਿਣ ਕਰਕੇ ਇਥੇ ਅੰਤਰ-ਸਭਿਆਚਾਰਕ ਪ੍ਰਭਾਵ ਮਹੱਤਵਪੂਰਣ ਰਹੇ ਹਨ।(47)
ਪੰਜਾਬੀ ਈਸਾਈਆਂ ਨੇ ਧਰਮ ਸ਼ਾਸਤਰ ਅਤੇ ਸਾਹਿਤ ਵਿਚ ਬਹੁਤ ਜ਼ਿਆਦਾ ਧਿਆਨ ਦਿਤਾ।(43) ਪੰਜਾਬ ਵਿਚ ਬ੍ਰਿਟਿਸ਼ ਮਿਸ਼ਨਰੀਆਂ ਦੁਆਰਾ ਪ੍ਰਕਾਸ਼ਤ ਕੀਤੇ ਗਏ ਇਸਾਈ ਧਰਮ-ਗ੍ਰ ੰਥ ਪਹਿਲਾਂ ਰੋਮਨ ਉਰਦੂ ਵਿੱਚ ਤੇ ਫਿਰ ਪੰਜਾਬੀ ਵਿਚ ਲਿਖੇ ਗਏ। (47) ਭਾਰਤ ਵਿੱਚ, ਬਹੁਤ ਸਾਰੇ ਪੰਜਾਬੀ ਇਸਾਈ ਸਫਾਈ ਕਰਮਚਾਰੀਆਂ (48) ਦੇ ਦਲਿਤ ਭਾਈਚਾਰੇ ਨਾਲ ਸਬੰਧਤ ਹਨ ਜਾਂ ਘਟ ਆਮਦਨੀ ਮਜ਼ਦੂਰ ਜਮਾਤ ਨਾਲ ਸਬੰਧਤ ਹਨ। (45)
(2) ਪੰਜਾਬ ਦੀ ਇਸਾਈ ਆਬਾਦੀ ਜ਼ਿਆਦਾਤਰ ਗੁਰਦਾਸਪੁਰ, ਅੰਮ੍ਰਿਤਸਰ, ਫ਼ਿਰੋਜ਼ਪੁਰ, ਜਲੰਧਰ ਅਤੇ ਲੁਧਿਆਣਾ ਜ਼ਿਲਿ੍ਆਂ ਵਿੱਚ ਹੈ ਜਿਥੇ ਉਨ੍ਹਾਂ ਨੇ ਅਪਣੇ ਕੇਂਦਰ ਸਥਾਪਤ ਕੀਤੇ ਹੋਏ ਹਨ। (37) (49)
ਇਸਾਈ ਪੰਜਾਬੀ ਪਰਵਾਸ ਅੱਜ ਇੱਕ ਵੱਡਾ ਇਸਾਈ ਪੰਜਾਬੀ ਸਮੂਹ ਪਰਵਾਸ (ਮਾਈਗ੍ਰੇਸ਼ਨ) ਕਰਕੇ ਵਿਦੇਸ਼ਾਂ ਵਿੱਚ ਵੀ ਮੌਜੂਦ ਹੈ। (51)
ਕਨੇਡਾ ਵਿੱਚ (ਖਾਸ ਕਰਕੇ ਟੋਰਾਂਟੋ), (52) (53) ਸੰਯੁਕਤ ਰਾਜ (ਖਾਸ ਕਰਕੇ ਫਿਲੇਡੇਲਫਿਆ), (54) ਮਿਡਲ ਈਸਟ, (54) ਯੂ ਕੇ, (43) ਯੂਰਪ ਅਤੇ ਆਸਟਰੇਲੀਆ ਵਿਚ (55) ਅਤੇ ਹੋਰ ਹਿੱਸਿਆਂ ਵਿੱਚ ਪੰਜਾਬੀ ਇਸਾਈ ਭਾਈਚਾਰੇ ਦੀ ਵੱਡੀ ਵਸੋਂ ਕੇਂਦਰਤ ਹੈ। ਯੂ. ਕੇ. ਵਿੱਚ ਕ੍ਰਿਸ਼ਚੀਅਨ ਪੰਜਾਬੀਆਂ ਦੀ ਵਸੋਂ ਲੰਡਨ, ਬੈ੍ਰਡਫੋਰਡ, ਬਰਮਿੰਘਮ, ਕੋਵੈਂਟਰੀ, ਆਕਸਫੋਰਡ ਅਤੇ ਵੋਲਵਰਹੈਂਪਟਨ ਦੇ ਸ਼ਹਿਰਾਂ ਵਿੱਚ ਹੈ। (46)
ਮਹਾਰਾਜ ਦਲੀਪ ਸਿੰਘ ਨੂੰ ਇਸਾਈ ਧਰਮ ਵਿੱਚ ਪਰਵਰਤਨ ਕਰਕੇ ਸੰਨ 1854 ਵਿੱਚ ਇੰਗਲੈਂਡ ਜਾ ਵੱਸਣ ਕਰਕੇ ਪਹਿਲਾ ਸਿੱਖ ਬਣਿਆ ਇਸਾਈ ਪਰਵਾਸੀ ਗਿਣਿਆ ਜਾਂਦਾ ਹੈ। (46)
ਜਿਨ੍ਹਾਂ ਨੇ ਪੱਛਮ ਵਿੱਚ ਮੁੜ ਵਸੇਬਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਨ੍ਹਾਂ ਨੇ ਥਾਈਲੈਂਡ, ਸ੍ਰੀਲੰਕਾ ਅਤੇ ਮਲੇਸ਼ੀਆ ਨੂੰ ਆਪਣੀ ਪਹਿਲੀਆਂ ਮੰਜ਼ਿਲਾਂ ਵਜੋਂ ਇਸਤੇਮਾਲ ਕੀਤਾ।(55)
ਚੀਨ ਵਰਗੇ ਮੁਲਕਾਂ ਵਿਚ ਇਸਾਈਅਤ ਨੂੰ ਵਧਦੀਆਂ ਇਮੀਗ੍ਰੇਸ਼ਨ ਦੀਆਂ ਚਿੰਤਾਵਾਂ ਕਰਕੇ ਢਾਅ ਲੱਗੀ ਹੈ। (55) (56)
ਅਜੋਕੇ ਭਾਰਤੀ ਪੰਜਾਬ ਵਿੱਚ ਇਸਾਈ ਪਰਵਾਸ ਦੇ ਮੁਢਲੇ ਉਦੇਸ਼ਾਂ ਵਿੱਚ ਆਰਥਿਕ ਕਾਰਨ, ਉੱਚ ਸਿੱਖਿਆ, ਵਿਦੇਸ਼ਾਂ ਵਿੱਚ ਪਹਿਲਾਂ ਤੋਂ ਵੱਸੇ ਰਿਸ਼ਤੇਦਾਰਾਂ ਵਿੱਚ ਸ਼ਾਮਲ ਹੋਣ ਦੀ ਇੱਛਾ, ਧਰਮ ਸੰਬੰਧੀ ਸਿਖਲਾਈ, ਜਾਂ ਧਾਰਮਿਕ ਵਿਤਕਰੇ/ ਅਤਿਆਚਾਰ ਤੋਂ ਬਚਣਾ ਸ਼ਾਮਲ ਸਨ। (57)
ਪਰ ਅੰਗ੍ਰੇਜ਼ਾਂ ਦੀ ਰਾਜਨੀਤੀ ਧਰਮ ਨਾਲ ਜੁੜੀ ਹੋਣ ਕਰਕੇ ਉਨ੍ਹਾ ਨੇ ਰਾਜਨੀਤੀ ਤੇ ਧਰਮ ਦਾ ਮਿਲਗੋਭਾ ਕਰਕੇ ਸਿੱਖ ਧਰਮ ਤੇ ਵੀ ਸਿੱਧੀ ਸੱਟ ਲਾਈ ਜਿਸ ਦੀ ਇਕ ਉਦਾਹਰਣ ਤਾਂ ਭਾਰਤ ਦੇ ਅੰਗ੍ਰੇਜ਼ ਗਵਰਨਰ ਦਾ ਕਾਨੂੰਨ ਪਾਸ ਕਰਕੇ ਧਰਮ ਪਰਿਵਰਤਨ ਤੋਂ ਬਾਦ ਵੀ ਜ਼ਮੀਨ ਉਤੇ ਹੱਕ ਬਰਕਰਾਰ ਰੱਖਣਾ ਸੀ। ਦੂਜੇ ਅੰਗ੍ਰੇਜ਼ਾਂ ਨੇ ਸਭ ਤੋਂ ਪਹਿਲਾਂ ਮਹਾਰਾਜਾ ਦਲੀਪ ਸਿੰਘ ਤੇ ਫਿਰ ਮਹਾਰਾਜਾ ਕਪੂਰਥਲਾ ਨੂੰ ਇਸਾਈ ਬਣਾ ਕੇ ਸਿੱਖ ਧਰਮ ਦੀਆਂ ਜੜ੍ਹਾਂ ਤੇ ਸਿਧਾ ਵਾਰ ਕੀਤਾ ਸੀ ਜਿਸ ਕਰਕੇ ਸਿੱਖ ਰਾਜ ਤਾਂ ਖਤਮ ਹੋਇਆ ਹੀ ਸਿੱਖ ਧਰਮ ਚੋਂ ਇਸਾਈ ਬਨਣ ਦਾ ਰਾਹ ਵੀ ਵੱਡੇ ਪਧਰ ਤੇ ਖੋਲ੍ਹ ਲਿਆ।ਇਸ ਅੰਗ੍ਰੇਜ਼ ਰਾਜਨੀਤੀ ਨੇ ਸਿੱਖਾਂ ਨੂੰ ਇਸਾਈ ਬਣਨ ਵਿਚ ਵੱਡਾ ਕੰਮ ਕੀਤਾ ਜਿਸ ਕਰਕੇ ਸਿੱਖ ਸਮਾਜ ਦਾ ਉਪਰਲਾ ਵਰਗ ਵੀ ਇਸਾਈ ਬਣਨ ਲੱਗ ਪਿਆ।
ਪੰਜਾਬ ਵਿਚ ਕਿਥੇ ਕਿਥੇ ਇਸਾਈ ਧਰਮ ਵੱਡੀ ਗਿਣਤੀ ਵਿੱਚ ਫੈਲਿਆ?
ਇਸ ਦਾ ਅੰਦਾਜ਼ਾ ਭਾਰਤ ਦੀ ਜਨਗਣਨਾ ਦੇ ਆਕੜਿਆਂ ਤੋਂ ਲਗਦਾ ਹੈ:
ਤਾਲਿਕਾ: ਧਰਮਾਂ ਅਨੁਸਾਰ ਜ਼ਿਲੇ ਵਾਰ ਜਨਗਣਨਾ (2011) (21) # ਜ਼ਿਲਾ ਸਿੱਖ ਹਿੰਦੂ ਮੁਸਿਲਮ ਇਸਾਈ ਜੈਨ ਬੋਧੀ ਹੋਰ ਨਾ ਗਿਣੇ
1 ਅ੍ਰਮੰਤਸਰ 1,716,935 690,939 12,502 54,344 3,152 876 5,488 1,0864 2
2. ਬਰਨਾਲਾ 467,751 112,859 13,100 622 246 108 481 360
3 ਬਿਠੰਡਾ 984,286 380,569 16,299 2,474 1,266 246 559 2,826
4 ਫਰੀਦਕੋਟ 469,789 141,363 3,125 1,227 1,109 155 103 637
5 ਫਤਿਹਗੜ੍ਹ ਸਾ 427,521 152,851 16,808 1,698 178 48 251 808
6 ਫਿਰੋਜ਼ਪੁਰ 1,090,815 906,408 6,844 19,358 1,143 454 278 3,774
7 ਗੁਰਦਾਸਪੁਰ 1,002,874 1,074,332 27,667 176,587 580 405 812 15,066
8 ਹੁਸ਼ਿਆਰਪੁਰ 538,208 1,000,743 23,089 14,968 2034 3,476 531 3,576
9 ਜਲੰਧਰ 718,363 1,394,329 30,233 26,016 4,011 11,385 805 8,448
10 ਕਪੂਰਥਲਾ 453,692 336,124 10,190 5,445 553 6,662 334 2,168
11. ਲੁਧਆਣਾ 1,863,408 1,502,403 77,713 16,517 19,620 2,007 1,254 15,817
12 ਮਾਨਸਾ 598,443 156,539 10,375 917 1,577 123 493 1,284
13 ਮੋਗਾ 818,921 158,414 9,388 3,277 436 178 365 4,767
14 ਮੁਕਤਸਰ 638,625 254,920 4,333 1,681 744 240 433 920
15 ਪਟਿਆਲਾ 1,059,944 783,306 40,043 5,683 1,914 245 1,410 3,141
16 ਰੂਪਨਗਰ 361,045 304,481 14,492 2,094 653 118 143 1,601
17 ਮੁਹਾਲੀ 478,908 476,276 29,488 5,342 1,257 257 239 2,861
18 ਸੰਗਰੂਰ 1,077,438 389,410 179,116 2,406 3,222 268 1,038 2,271
19 ਨਵਾਂਸ਼ਹਿਰ 192,885 401,368 6,829 1,479 695 5,885 266 2,903
20 ਤਰਨਤਾਰਨ 1,044,903 60,504 3,855 6,095 650 101 47 3,472
ਪੰਜਾਬ 16,004,754 10,678,138 535,489 348,230 45,040 33,237 10,886 87,564
21 ""Populaiton by reiligous commuinty: Punjab". 2011 Census of Inida. Retireved 27 August 2015. .
ਧਰਮਾਂ ਅਨੁਸਾਰ ਜ਼ਿਲੇ ਵਾਰ ਫੀਸਦੀ ਜਨਗਣਨਾ (2011) (21)
ਇਨ੍ਹਾਂ ਤਾਲਿਕਾਵਾਂ ਤੋਂ ਜ਼ਾਹਿਰ ਹੈ ਕਿ ਪੰਜਾਬ ਵਿਚ ਇਸਾਈਆਂ ਦੀ 2001 ਵਿਚ ਗਿਣਤੀ 292,800 ਭਾਵ 1,20% ਸੀ ਜੋ 2011 ਵਿਚ 348,230 ਭਾਵ 1.26% ਹੋ ਗਈ। ਜੇ ਜ਼ਿਲ੍ਹੇਵਾਰ ਆਬਾਦੀ ਵੇਖੀਏ ਤਾਂ ਗੁਰਦਾਸਪੁਰ (7.68%), ਅੰਮ੍ਰਿਤਸਰ (2.18%), ਜਲੰਧਰ (1.19%) ਫਿਰੋਜ਼ਪੁਰ (0.95%), ਹੁਸ਼ਿਆਰਪੁਰ (0.94%), ਤੇ), ਵਿਚ ਸਭ ਤੋਂ ਜ਼ਿਆਦਾ ਹੈ ਤੇ ਸਰਹੱਦੀ ਜ਼ਿਲਿਆਂ ਵਿੱਚ ਲਗਾਤਾਰ ਵਧ ਰਹੀ ਹੈ ਜੋ ਹੇਠ ਦਿਤੇ ਨਕਸ਼ੇ ਵਿਚ ਦਰਸਾਈ ਗਈ ਹੈ। ਅਜੋਕੇ ਸਮੇਂ ਵਿੱਚ, ਪੰਜਾਬ ਰਾਜ ਵਿੱਚ ਇਸਾਈਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸਾਈਅਤ ਪੰਜਾਬ ਵਿੱਚ ਮੁਕਾਬਲਤਨ ਨਵਾਂ ਹੋਣ ਦੇ ਬਾਵਜੂਦ 200 ਸਾਲਾਂ ਤੋਂ ਪੁਰਾਣਾ ਨਹੀਂ। ਪੰਜਾਬ ਵਿੱਚ ਸਿੱਖ ਜਾਂ ਹਿੰਦੂ ਪ੍ਰਚਾਰ ਜਾਂ ਦੂਜੇ ਸਾਧਨਾਂ ਰਾਹੀਂ ਧਰਮ ਪ੍ਰਚਾਰ ਵਿੱਚ ਯਕੀਨ ਨਹੀਂ ਕਰਦੇ। ਮੁਸਲਮਾਨ ਜੋ ਪਹਿਲਾਂ ਲੋਭ ਲਾਲਚ ਜਾਂ ਤਲਵਾਰ ਦੀ ਧਾਰ ਤੇ ਧਰਮ ਪਰਿਵਰਤਨ ਕਰਵਾੳਂਦੇ ਸਨ ਹੁਣ ਬੀਤੇ ਦੀ ਗੱਲ ਹੋ ਗਈ ਹੈ । ਹੁਣ ਸਿਰਫ ਇਸਾਈ ਭਾਈਚਾਰਾ ਹੀ ਮੁੱਖ ਤੌਰ ਤੇ ਧਰਮ ਪਰਿਵਰਤਨ ਕਰਦਾ ਹੈ। ਮੁੱਢਲੇ ਇਸਾਈ ਧਰਮ ਅਪਣਾਉਣ ਵਾਲੇ ਬਹੁਤ ਸਾਰੇ ਹਿੰਦੂ ਭਾਈਚਾਰੇ ਦੇ ਸਨ, ਪਰ ਹੁਣ, ਬਹੁਤੇ ਧਰਮ ਪਰਿਵਰਤਨ ਸਿੱਖਾਂ ਵਿਚੋਂ ਹੋ ਰਹੇ ਹਨ। ਪੰਜਾਬ ਵਿਚ ਇਸਾਈ ਧਰਮ ਵੱਲ ਹੋ ਰਹੀ ਇਹ ਤਬਦੀਲੀ ਇੱਕ ਨਵੀਂ ਲਹਿਰ ਬਣ ਚੱਲੀ ਹੈ ਜਿਥੇ ਕਥਿਤ ਤੌਰ ‘ਤੇ ਹਜ਼ਾਰਾਂ ਲੋਕਾਂ ਨੇ ਇਸਾਈ ਧਰਮ ਅਪਣਾ ਲਿਆ ਹੈ। ਰਾਜ ਭਰ ਦੇ ਪਿੰਡਾਂ ਵਿੱਚ ਚਰਚ ਖੁੰਬਾਂ ਵਾਂਗੂ ਉਗ ਪਏ ਹਨ। ਈਸਾਈ ਮਿਸ਼ਨਰੀਆਂ ਨੇ ਗਰੀਬ ਪੇਂਡੂ ਪੰਜਾਬੀਆਂ ਨੂੰ ਇਸਾਈ ਬਣਾ ਕੇ ਜਨ ਸੰਖਿਆ ਦਾ ਸੰਤੁਲਨ ਆਪਣੇ ਵੱਲ ਵਧਾਉਣ ਦਾ ਉਪਰਾਲਾ ਜਾਰੀ ਰੱਖਿਆ ਹੋਇਆ ਹੈ ਤੇ ਆਪਣੇ ਪਾਦਰੀਆਂ ਪ੍ਰਚਾਰਕਾਂ ਦੇ ਜ਼ਰੀਏ ਪੰਜਾਬ ਦਾ ਧਰਮ ਢਾਂਚਾ ਬਦਲਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਪੰਜਾਬ ਵਿਚ ਇਸਾਈਆਂ ਦੀ ਅਸਲ ਆਬਾਦੀ ਪ੍ਰਸਿਧ ਇਸਾਈ ਪਾਦਰੀ ਅੰਕੁਰ ਨਰੂਲਾ ਦਾ ਬਿਆਨ ਕਿ “ਪੰਜਾਬ ਦਾ 10% ਹਿੱਸਾ ਹੁਣ ਇਸਾਈ ਹੈ” ਹੈਰਾਨ ਕਰਨ ਵਾਲਾ ਹੈ। ਪਰ ਇਸ ਅਨੁਮਾਨ ਦੇ ਕਈ ਕਾਰਨ ਹਨ। ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਵਿਚ ਇਸਾਈਆਂ ਦੀ ਕੁੱਲ ਆਬਾਦੀ ਤਕਰੀਬਨ 3.5 ਲੱਖ ਹੈ। ਸਾਲ 2011 ਵਿਚ ਪੰਜਾਬ ਦੀ ਕੁੱਲ ਅਬਾਦੀ 2.8 ਕਰੋੜ ਸੀ। ਸਦੀਵੀ ਵਿਕਾਸ ਦਰ ਲਗਭਗ 14% ਸੀ, ਇਸ ਲਈ ਮੌਜੂਦਾ ਆਬਾਦੀ ਲਗਭਗ 3.2 ਕਰੋੜ ਹੋਣੀ ਚਾਹੀਦੀ ਹੈ। ਤਾਂ ਕੀ ਪੰਜਾਬ ਵਿਚ ਹੀ ਲਗਭਗ 32 ਲੱਖ ਇਸਾਈ ਹਨ! ਚਲੋ ਪੰਜਾਬ ਵਿੱਚ 10% ਇਸਾਈ ਦਾਅਵਾ ਕਰਨ ਦੇ ਕਾਰਨ ਵੇਖੋ: “ਰਸੂਲ” ਅੰਕੁਰ ਨਰੂਲਾ ਨੇ 2008 ਵਿੱਚ 3 ਅਨੁਯਾਈਆਂ ਨਾਲ ਸ਼ੁਰੂਆਤ ਕੀਤੀ ਸੀ। 2018 ਤੱਕ, ਉਸਦੇ 1.2 ਲੱਖ ਪੈਰੋਕਾਰ ਸਨ ਅਤੇ ਉਸਦੇ ਪੈਰੋਕਾਰ ਹਰ ਸਾਲ ਉਸਦੇ ਆਪਣੇ ਬਿਆਨ ਅਨੁਸਾਰ ਦੁਗਣੇ ਵਧ ਰਹੇ ਸਨ। 2020 ਤੱਕ, ਉਸ ਦੇ ਲਗਭਗ 34 ਲੱਖ ਮੈਂਬਰ ਹੋ ਜਾਣ ਦਾ ਖਦਸ਼ਾ ਹੈ। ਇਸ ਅਨੁਸਾਰ ਤਾਂ ਪੰਜਾਬ ਵਿਚ ਇਸਾਈਆਂ ਦੀ ਗਿਣਤੀ ਹਰ ਦਹਾਕੇ ਦੁੱਗਣੀ ਹੋ ਰਹੀ ਹੈ। ਪੰਜਾਬ ਵਿਚ ਅਜਿਹੇ ਬਹੁਤ ਸਾਰੇ “ਰਸੂਲ” ਅਤੇ “ਪਾਦਰੀ” ਹਨ ਜੋ ਪੰਜਾਬ ਵਿਚ ਫੈਲ ਚੁੱਕੇ ਹਨ। ਇਨ੍ਹਾਂ ਸਾਰਿਆਂ ਦੇ ਹਿੰਦੂ-ਸਿੱਖ ਨਾਮ ਹਨ ਜਿਵੇਂ ਕੰਚਨ ਮਿੱਤਲ, ਬਜਿੰਦਰ ਸਿੰਘ ਅਤੇ ਰਮਨ ਹੰਸ। ਉਹ ਹਰ ਹਫਤੇ ਹਜ਼ਾਰਾਂ ਲੋਕਾਂ ਦਾ ਧਰਮ ਪਰਿਵਰਤਨ ਕਰਦੇ ਹਨ! ਧਰਮ ਪਰਿਵਰਤਨ ਦੀ ਇਸ ਭਾਰੀ ਵਾਧਾ ਦਰ ਨੂੰ ਪਾਦਰੀ ਅਨੰਦ ਰਾਜ ਨੇ ਇਕ ਛੋਟੀ ਕਿਤਾਬ ਦੇ ਰੂਪ ਵਿਚ ਛਾਪਿਆ ਹੈ। ਹਫਿੰਗਟਨ ਪੋਸਟ ਅਤੇ ਟ੍ਰਿਬਿਊਨ ਨੇ ਦੱਸਿਆ ਹੈ ਕਿ ਕਿਵੇਂ ਸਿੱਖ ਧਰਮ ਅਤੇ ਹਿੰਦੂ ਧਰਮ ਦੇ ਧਰਮ ਪਰਿਵਰਤਨ ਕਰਨ ਵਾਲੇ ਪੰਜਾਬ ਵਿਚ ਈਸਾਈਆਂ ਦੀ ਗਿਣਤੀ ਨੂੰ ਵਧਾ ਰਹੇ ਹਨ। ਹਾਲਾਂਕਿ, ਭਾਰਤੀ ਮੀਡੀਆ ਦਾ ਇਸ ਵਲ ਧਿਆਨ ਨਹੀਂ ਗਿਆ ।ਹਾਂ! ਜਦੋਂ "ਨਬੀ" ਬਜਿੰਦਰ ਸਿੰਘ 'ਤੇ ਇਕ ਔਰਤ ਨੇ ਬਲਾਤਕਾਰ ਦਾ ਦੋਸ਼ ਲਗਾਇਆ ਸੀ ਤਦ ਹੀ ਮੀਡੀਆ ਨੇ ਇਸ ਮੁੱਦੇ ਨੂੰ ਕੁਝ ਜਗ੍ਹਾ ਦਿੱਤੀ ਸੀ। ਇਕ ਕ੍ਰਿਆਸ਼ੀਲ ਸੰਸਥਾ, ਪੰਜਾਬ ਕ੍ਰਿਸ਼ਚੀਅਨ ਯੂਨਾਈਟਿਡ ਫੋਰਮ, ਨੇ ਪਿਛਲੇ ਸਾਲ ਇਕ ਸਰਵੇਖਣ ਕੀਤਾ ਜਿਸ ਵਿਚ ਇਹ ਦਰਸਾਇਆ ਗਿਆ ਕਿ ਸਰਕਾਰ ਦੀ 2011 ਦੀ ਜਨਗਣਨਾ ਗ਼ਲਤ ਸੀ। ਉਨ੍ਹਾਂ ਦੇ ਅਧਿਐਨ ਅਨੁਸਾਰ ਰਾਜ ਵਿਚ ਇਸਾਈ ਘੱਟੋ ਘੱਟ 40 ਲੱਖ ਹਨ, ਜੋ ਕਿ ਆਬਾਦੀ ਦਾ 15 ਪ੍ਰਤੀਸ਼ਤ ਬਣਦੇ ਹਨ। ਉਹ ਸਰਕਾਰ ਦੇ ਰਿਕਾਰਡ ਨੂੰ ਚੁਣੌਤੀ ਦਿੰਦੇ ਹਨ । ਫਾਦਰ ਕਵੰਪੁਰਮ ਨੇ ਕਿਹਾ, “ਇਸਾਈਆਂ ਨੂੰ ਆਪਣੀ ਸਮਾਜਿਕ-ਆਰਥਿਕ ਗਰੀਬੀ ਕਾਰਨ ਹਰ ਖੇਤਰ ਵਿੱਚ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਜਾਂਦਾ ਹੈ,” ਫਾਦਰ ਕਵੰਪੁਰਮ ਨੇ ਕਿਹਾ ਕਿ ਰਾਜ ਵਿੱਚ ਬਹੁਤੇ ਈਸਾਈ ਨੀਵੀਂ ਜਾਤ ਦੇ ਹਨ। ਪ੍ਰੋਟੈਸਟੈਂਟ ਅਤੇ ਕੈਥੋਲਿਕ ਦੋਵੇਂ ਕਮਜ਼ੋਰ ਵਰਗ ਦੇ ਹਨ। ਜ਼ਿਆਦਾਤਰ ਅਮੀਰ ਸਿੱਖ ਪਰਿਵਾਰਾਂ ਦੀਆਂ ਜ਼ਮੀਨਾਂ 'ਤੇ ਰਹਿੰਦੇ ਹਨ ਅਤੇ ਕੰਮ ਕਰਦੇ ਹਨ। ਜ਼ਿਆਦਾਤਰ ਇਸਾਈ ਪਰਿਵਾਰ ਇਕ ਕਮਰੇ ਦੇ ਕੁਆਰਟਰ ਵਿਚ ਰਹਿੰਦੇ ਹਨ।" ਉਨ੍ਹਾਂ ਨੂੰ ਇਤਨਾ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ ਕਿ ਦਫ਼ਨਾਉਣ ਲਈ ਵੀ ਥਾਂ ਨਹੀਂ ਦਿੱਤੀ ਜਾਂਦੀ। ਰਾਜ ਭਰ ਦੇ ਬਹੁਤੇ ਇਸਾਈ ਭਾਈਚਾਰਿਆਂ ਵਿੱਚ ਸਿਰਫ ਛੋਟੇ ਚਰਚ ਹਨ ਅਤੇ ਉਨ੍ਹਾਂ ਦੇ ਮੁਰਦਿਆਂ ਨੂੰ ਦਫ਼ਨਾਉਣ ਲਈ ਕੋਈ ਜਗ੍ਹਾ ਨਹੀਂ ਹੈ। ਆਮ ਆਦਮੀ ਪਾਰਟੀ ਦੇ ਮੈਨੀਫੈਸਟੋ ਵਿਚ ਉਨ੍ਹਾਂ ਦਾ ਸੁਧਾਰ ਕਰਨ ਦੇ ਵਾਅਦੇ ਸਨ। ਮੌਜੂਦਾ ਸਰਕਾਰ ਨੇ ਜੁਲਾਈ 2016 ਵਿਚ ਇਕ ਕ੍ਰਿਸ਼ਚੀਅਨ ਵੈਲਫੇਅਰ ਬੋਰਡ ਦੀ ਸਥਾਪਨਾ ਕੀਤੀ ਅਤੇ ਕਮਿਉਨਿਟੀ ਦੀਆਂ ਜ਼ਰੂਰਤਾਂ ਦੀ ਸੰਭਾਲ ਕਰਨ ਅਤੇ ਉਨ੍ਹਾਂ ਦੇ ਸਭ ਤੋਂ ਕਮਜ਼ੋਰ ਮੈਂਬਰਾਂ ਦੀ ਸਿੱਖਿਆ ਅਤੇ ਭਲਾਈ ਲਈ ਮੁਹੱਈਆ ਕਰਵਾਉਣ ਲਈ ਕੁਝ ਫੰਡ ਅਲਾਟ ਕੀਤੇ। ਭਲਾਈ ਬੋਰਡ ਦੇ ਚੇਅਰਮੈਨ ਅਮਨਦੀਪ ਗਿੱਲ ਨੇ ਕਿਹਾ ਕਿ ਉਹ ਯੋਜਨਾਵਾਂ ਅਤੇ ਪ੍ਰੋਗਰਾਮ ਉਲੀਕ ਰਹੇ ਹਨ। “ਇਹ ਭਾਈਚਾਰੇ ਦੀ ਤਰੱਕੀ ਲਈ ਇਕ ਵੱਡਾ ਕਦਮ ਹੈ,” ਉਸਨੇ ਕਿਹਾ। ਫਾਦਰ ਕਵੰਪੁਰਮ ਨੇ ਕਿਹਾ ਕਿ, “ਸਿੱਖ ਬਹੁਗਿਣਤੀ ਵਾਲੀ ਅਕਾਲੀ ਪਾਰਟੀ ਕੋਲ ਸਭ ਤੋਂ ਵੱਧ ਸੀਟਾਂ ਹਨ ਅਤੇ ਅਸੀਂ ਉਨ੍ਹਾਂ ਦੇ ਹੱਥਾਂ ਵਿਚ ਸੁਰੱਖਿਅਤ ਹਾਂ।” "ਆਮ ਤੌਰ 'ਤੇ, ਇਸਾਈਆਂ ਵਿਚ ਇਕ ਨਵਾਂ ਜੋਸ਼ ਹੈ। ਸਾਨੂੰ ਇਸ ਗਤੀ ਨੂੰ ਜਾਰੀ ਰੱਖਣਾ ਚਾਹੀਦਾ ਹੈ," ਉਸਨੇ ਕਿਹਾ। ਪੰਜਾਬ ਦੇ ਇਸਾਈ ਆਗੂ ਖ਼ੁਦ ਇਸਾਈਆਂ ਦੇ ਵੱਡੇ ਵਾਧੇ ਦਾ ਦਾਅਵਾ ਕਰਦੇ ਹਨ। ਸਾਲ 2016 ਵਿੱਚ, ਇਸਾਈ ਨੇਤਾ ਇਮਾਨੁਲ ਰਹਿਮਤ ਮਸੀਹ ਨੇ ਕਿਹਾ, "ਅਸਲ ਵਿੱਚ ਰਾਜ ਵਿੱਚ ਸਾਡੀ ਆਬਾਦੀ 7 ਤੋਂ 10% ਹੈ, ਪਰ ਤਾਜ਼ਾ ਮਰਦਮਸ਼ੁਮਾਰੀ ਸਾਨੂੰ 1% ਤੋਂ ਵੀ ਘੱਟ ਦਰਸਾਉਂਦੀ ਹੈ।" ਉਸਨੇ ਵਿਧਾਨ ਸਭਾ ਵਿੱਚ ਕਮਿਊਨਿਟੀ ਦੀ ਨੁਮਾਇੰਦਗੀ ਅਤੇ ਧਰਮ ਪਰਿਵਰਤਨ ਦੇ ਸਰਟੀਫਿਕੇਟ ਪ੍ਰਾਪਤ ਕਰਨ ਲਈ ਅਸਾਨ ਸ਼ਰਤਾਂ ਦੀ ਮੰਗ ਕੀਤੀ। ਸ੍ਰੀ ਮਸੀਹ ਅਨੁਸਾਰ ਇਹ ਸੰਖਿਆ ਪਿਛਲੇ 4 ਸਾਲਾਂ ਵਿੱਚ, ਯਕੀਨਨ 10% ਨੂੰ ਪਾਰ ਕਰ ਗਈ ਹੈ! 10% ਪੰਜਾਬ ਕਿਵੇਂ ਇਸਾਈ ਬਣਿਆ? ਇਸ ਧਰਮ ਬਦਲੀ ਦੇ ਕਾਰੋਬਾਰ ਵਿੱਚ ਦਰਜਨਾਂ “ਪਾਦਰੀ”, “ਨਬੀ” ਅਤੇ “ਰਸੂਲ” ਕੰਮ ਰਹੇ ਹਨ। ਪੰਜਾਬ ਦੇ ਕੁਝ ਪ੍ਰਮੁੱਖ ਪ੍ਰਚਾਰਕਾਂ ਨੇ ਬੜੀ ਮਿਹਨਤ ਤੇ ਸ਼ਿਦਤ ਨਾਲ ਕੰਮ ਕੀਤਾ ਹੈ। ਪਹਿਲਾਂ ਅਸੀਂ ਅੰਕੁਰ ਨਰੂਲਾ ਬਾਰੇ ਵੇਖ ਚੁੱਕੇ ਹਾਂ। ਇਸ ਤਰ੍ਹਾਂ ਦੇ ਹੋਰ ਵੀ ਹਨ ਜਿਵੇਂ ਗੁਰਸ਼ਰਨ ਕੌਰ, ਬਜਿੰਦਰ ਸਿੰਘ, ਕੰਚਨ ਮਿੱਤਲ ਆਦਿ ਕਈ ਹੋਰ ਇਸ ਧਰਮਬਦਲੀ ਦੀ ਮੁਹਿੰਮ ਵਿਚ ਜੁਟੇ ਹੋਏ ਹਨ। ਇਹ ਸਾਰੇ ਜਾਂ ਤਾਂ ਸਿੱਖ ਤੋਂ ਇਸਾਈ ਬਣੇ ਹਨ ਜਾਂ ਹਿੰਦੂ-ਸਿੱਖ ਨਾਮਾਂ ਦੇ ਨਾਲ ਨਾਲ ਪਗੜੀ ਵਰਗੇ ਚਿੰਨ੍ਹ ਵੀ ਰੱਖਦੇ ਹਨ। ਜੇ ਤੁਸੀਂ ਰਾਤ ਨੂੰ ਦਸ ਵਜੇ ਦੂਰ ਦਰਸ਼ਨ ਤੇ ਵੇਖੋਗੇ ਤਾਂ ਨਰੂਲਾ ਦੇ ਪਰਵਚਨਾਂ ਵਿਚ ਕਈ ਸਿੱਖ ਨਚਦੇ ਨਜ਼ਰ ਆਉਣਗੇ ਜਿਸ ਬਾਰੇ ਨਾ ਤਾਂ ਕਦੇ ਸ਼੍ਰੋਮਣੀ ਕਮੇਟੀ ਤੇ ਨਾ ਅਕਾਲ ਤਖਤ ਨੇ ਉਜਰ ਕੀਤਾ ਹੈ ਤੇ ਇਸ ਲਿਖਾਰੀ ਵਲੋਂ ਇਸ ਮੁਦੇ ਨੂੰੰ ਉਠਾਉਣ ਪਿਛੋਂ ਵੀ ਕੋਈ ਧਿਆਨ ਨਹੀਂ ਦਿਤਾ ਗਿਆ। ਇਨ੍ਹਾਂ ਵਿਚੋਂ ਹਰੇਕ ਦੇ ਹਜ਼ਾਰਾਂ ਤੋਂ ਲੱਖਾਂ ਤਕ ਅਨੁਯਾਈ ਹਨ ਜਿਸ ਲਈ ਉਨ੍ਹਾਂ ਨੇ ਬਾਹਰੀ ਫੰਡਾਂ ਦੁਆਰਾ ਕਰੋੜਾਂ ਦੀ ਕਮਾਈ ਕੀਤੀ ਹੈ। ਹੁਣ ਇਹ ਦੂਜਿਆਂ ਨੂੰ ਉਨ੍ਹਾਂ ਦੇ ਪਰਿਵਰਤਨ ਕਾਰੋਬਾਰ ਲਈ ਮੈਬਰਸ਼ਿਪ (ਫਰੈਂਚਾਇਜ਼ੀ) ਦੇਣ ਲੱਗੇ ਹੋਏ ਹਨ। ਜਿਸ ਲਈ ਹਰ ਮਹੀਨੇ ਹੋਰ ਪਾਦਰੀ ਨਿਵੇਸ਼ ਕਰਨ ਲਈ ਮੈਦਾਨ ਵਿਚ ਆਈ ਜਾ ਰਹੇ ਹਨ। ਇਸਾਈ ਮਿਸ਼ਨਰੀਆਂ ਦੇ ਪ੍ਰਚਾਰ ਸਾਧਨ ਹੁਣ ਅੰਗ੍ਰ ੇਜ਼ੀ ਰਾਜ ਤਾਂ ਹੈ ਨਹੀਂ ਜੋ ਧੱਕੇ ਜਾਂ ਵੱਡੇ ਲੋਭ ਲਾਲਚ ਨਾਲ਼ ਧਰਮ ਪਰਿਵਰਤਨ ਕਰਵਾ ਸਕੇ। ਹੁਣ ਜੋ ਧਰਮ ਪਰਿਵਰਤਨ ਹੋ ਰਿਹਾ ਹੈ ਉਹ ਮਿਸ਼ਨਰੀਆਂ ਰਾਹੀਂ ਹੀ ਮੁੱਖ ਤੌਰ ਤੇ ਪ੍ਰਚਾਰ ਰਾਹੀਂ ਹੋ ਰਿਹਾ ਹੈ ਜੋ ਜਾਂ ਤਾਂ ਨਕਲੀ ਚਮਤਕਾਰਾਂ ਤੇ ਆਧਾਰਤ ਹੈ ਜਾਂ ਲੋਭ ਲਾਲਚ ਤੇ ਆਧਾਰਤ। ਇਸੇ ਲਈ ਇਸਾਈ ਮਿਸ਼ਨਰੀਆਂ ਨੇ ਗਰੀਬ ਪੰਜਾਬੀਆਂ ਨੂੰ ਰਾਜ ਦੇ ਪੇਂਡੂ ਸਭਿਆਚਾਰ ਦੇ ਜ਼ਰੀਏ ਬਦਲਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਇਨ੍ਹਾਂ ਸੰਗਠਿਤ ਮਿਸ਼ਨਰੀਆਂ ਦਾ ਧਰਮ ਪਰਿਵਰਤਨ ਦਾ ਟੀਚਾ ਸਮਾਜ ਦੇ ਹੇਠਲੇ ਪੱਧਰ ਦੇ ਲੋਕ, ਖ਼ਾਸਕਰ ਦਲਿਤ, ਜੋ ਇਸਾਈ ਧਰਮ ਬਦਲਣ ਦੇ ਬਦਲੇ ਪੈਸੇ ਤੋਂ ਲੈ ਕੇ ਭਿਆਨਕ ਬਿਮਾਰੀਆਂ ਦੇ ਚਮਤਕਾਰੀ ਇਲਾਜ, ਮੁਫਤ ਸਿੱਖਿਆ, ਸਿਹਤ ਸੰਭਾਲ, ਮੁਆਵਜ਼ਾ, ਅਤੇ ਹੋਰ ਜ਼ਰੂਰਤਾਂ ਦੀ ਪੂਰਤੀ ਤੱਕ ਹਰ ਚੀਜ਼ ਦੇ ਲਾਲਚ ਵਿੱਚ ਧਰਮ ਪਰਿਵਰਤਨ ਕਰਦੇ ਹਨ। ਇਹ ਮਿਸ਼ਨਰੀ ਅਕਸਰ ਵਿਅਕਤੀ ਦੇ ਮੂਲ ਵਿਸ਼ਵਾਸ ਬਾਰੇ ਗਲਤ ਜਾਣਕਾਰੀ ਦਿੰਦੇ ਹਨ ਤਾਂ ਜੋ ਉਨ੍ਹਾਂ ਨੂੰ ਵਿਸ਼ਵਾਸ ਹੋ ਸਕੇ ਕਿ ਈਸਾਈਅਤ ਹੀ ਸਭ ਤੋਂ ਵਧੀਆਂ ਧਰਮ ਹੈ ਤੇ ਇਸ ਕੋਲ ਦੇਣ ਨੂੰ ਬਹੁਤ ਕੁਝ ਹੈ। ਇਸ ਲਈ ਉਹ ਅਪਣੇ ਆਪ ਨੂੰ ਦੂਸਰੇ ਧਰਮ ਦੀਆਂ ਨਿਸ਼ਾਨੀਆਂ ਨਾਲ ਜੋੜ ਕੇ ਵੀ ਪੇਸ਼ ਕਰਦੇ ਹਨ ਜਿਵੇਂ ਕਿ ਇੱਕ ਇਸਾਈ ਪ੍ਰਚਾਰਕ ਸਾਬੂ ਮਥਾਈ ਕਾਟਜੂ ਨੇ ਆਪਣੇ ਆਪ੍ਰੇਸ਼ਨ ਮੋਬਿਲਾਈਜ਼ੇਸ਼ਨ ਦਾ ਨਾਮ “ਓ ਐਮ” ਰੱਖਿਆ ਹੈ ਜੋ ਹਿੰਦੂ ‘ਓਮ’ ਨਾਲ ਮਿਲਦਾ ਜੁਲਦਾ ਹੈ। ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਉਹ ਭਗਵਾਂ ਚੋਗਾ ਪਹਿਨਣ ਅਤੇ ਯਿਸੂ ਦੀਆਂ ਮੂਰਤੀਆਂ ਬਣਾਉਣ ਤੇ ਵੰਡਣ ਦਾ ਯਤਨ ਕਰਦੇ ਹਨ। ਨਵੇਂ ਚਰਚ ਮੰਦਰਾਂ ਅਤੇ ਗੁਰਦੁਆਰਿਆਂ ਦੀ ਸ਼ਕਲ ਵਿਚ ਬਣਾਏ ਜਾ ਰਹੇ ਹਨ, ਇਸਾਈ ਭਜਨ “ਗੁਰਬਾਣੀ ਕੀਰਤਨ” ਦੇ ਰੂਪ ਵਿਚ ਗਾਇਆ ਜਾ ਰਿਹਾ ਹੈ। ਇਸ ਤਰ੍ਹਾਂ ਹੁਣ ਪੰਜਾਬ ਵਿਚ ਇਸਾਈ ਭਾਈਚਾਰੇ ਨੂੰ ਸੰਗਠਿਤ ਕਰਨ ਲਈ ਸ਼੍ਰ ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਾਂਗ ਸ਼੍ਰੋਮਣੀ ਚਰਚ ਪ੍ਰਬੰਧਕ ਕਮੇਟੀ ਦੇ ਨਾਮ ਨਾਲ ਇਕ ਸੰਗਠਨ ਵੀ ਬਣਾ ਲਿਆ ਹੈ। ਪੰਜਾਬ ਵਿੱਚ ਇਸਾਈ ਧਰਮ ਪ੍ਰਚਾਰ ਦੇ ਕੰਮ ਦਾ ਜਾਇਜ਼ਾ ਲੈਣ ਵਾਲੀ ਇੱਕ ਰਿਪੋਰਟ 2009 ਵਿੱਚ ਪ੍ਰਕਾਸ਼ਤ ਹੋਈ ਸੀ। ਇੰਡੀਅਨ ਸੁਸਾਇਟੀ ਫਾਰ ਪ੍ਰੋਮੋਟਿੰਗ ਕ੍ਰਿਸਚੀਅਨ ਨਾਲਜ (ਆਈਐਸਪੀਸੀ), ਭਾਰਤ ਦੀ ਇਕ ਸਰਵਉੱਚ ਇਸਾਈ ਸੰਸਥਾ ਵਲੋਂ ਵਿਸ਼ਵਵਿਆਪੀ ਪ੍ਰਚਾਰ ਲਈ ਕਿਤਾਬ ਛਾਪੀ ਗਈ ਹੈ ਜੋ ਸਿਰਫ ਇਤਿਹਾਸਕ ਬਿਰਤਾਂਤ ਹੀ ਨਹੀਂ, ਬਲਕਿ ਸਿੱਖਾਂ ਨੂੰ ਈਸਾਈ ਧਰਮ ਵਿਚ ਬਦਲਣ ਦੀ ਇਕ ਬਹੁਤ ਵੱਡੀ ਯੋਜਨਾ ਵੀ ਦਸਦੀ ਹੈ। ਇਸ ਦਾ ਮੁੱਖ ਮੰਤਵ ਪੰਜਾਬ ਦੇ ਪੇਂਡੂ ਸਿਖਾਂ'ਨੂੰ ਇਸਾਈ ਬਣਾਉਣਾ ਹੈ। ਇਸ ਤੋਂ ਇਲਾਵਾ, ਇਸਾਈ ਡੇਰੇ ਕਮਿਊੇਨਿਟੀ ਸੈਂਟਰਾਂ ਦੇ ਰੂਪ ਵਿਚ ਧਰਮ ਪ੍ਰਚਾਰ ਦੇ ਵੱਡੇ ਕੇਂਦਰ ਬਣਾਏ ਗਏ ਹਨ ਜਿਨ੍ਹਾਂ ਰਾਹੀਂ ਇਸਾਈ ਧਰਮ ਪ੍ਰਚਾਰ-ਪ੍ਰਸਾਰ ਲਈ ਵਿਸ਼ਾਲ ਵਿਦੇਸ਼ੀ ਫੰਡ ਪ੍ਰਾਪਤ ਹੋ ਰਹੇ ਹਨ। ਭਾਰਤ ਵਿੱਚ, ਇਹ ਇਸਾਈ “ਆਸ਼ਰਮਾਂ”, “ਸਾਧੂਆਂ” ਅਤੇ ਭਰਤਨਾਟਿਅਮ, ਯੋਗ ਆਦਿ ਵਿੱਚ ਵਿਖਾਇਆ ਗਿਆ ਹੈ। ਕੀ ਤੁਹਾਨੂੰ ਪਤਾ ਹੈ, ਇੱਥੇ ਯੇਸ਼ੂ ਪੁਰਾਣ, ਯੇਸ਼ੂ ਸਹਿਸ੍ਰਨਾਮਾ, ਯੇਸ਼ੂ ਵੇਦ ਅਤੇ ਯੇਸ਼ੂ ਉਪਨਿਸ਼ਦ ਵੀ ਹਨ? ਕਈ ਈਸਾਈ ਮਿਸ਼ਨਰੀ ਭਗਵਾਂ ਚੋਗਾ ਰੱਖਦੇ ਹਨ, ਆਸ਼ਰਮਾਂ ਵਿਚ ਰਹਿੰਦੇ ਹਨ ਅਤੇ ਮੰਦਰਾਂ ਨੂੰ ਚਰਚਾਂ ਵਾਂਗ ਬਣਾਉਂਦੇ ਹਨ। ਹਿੰਦੂ-ਸਿੱਖ ਨੂੰ ਭੁਚਲਾਉਣ ਲਈ ਸਤਿਸੰਗਾਂ, ਲੰਗਰਾਂ, ਯਿਸੂ ਗੁਰੂਦਵਾਰਾ, ਪ੍ਰਮਾਤਮਾ ਲਈ ਸਤਨਾਮ ਵਾਹਿਗੁਰੂ ਦਾ ਨਾਮ ਅਤੇ ਯਿਸੂ ਲਈ ਸਤਿਗੁਰੂ ਵਰਗੇ ਸ਼ਬਦ ਵਰਤਣਾ ਵੀ ਸ਼ੁਰੂ ਕਰ ਦਿਤਾ ਹੈ। ਪੰਜਾਬ ਵਿਚ, ਸਿੱਖੀ ਚਿੰਨ੍ਹ ਦਿਹਾਤੀ ਸਿੱਖਾਂ ਨੂੰ ਭਰਮਾਉਣ ਅਤੇ ਬਦਲਣ ਲਈ ਵਰਤੇ ਜਾਂਦੇ ਹਨ। ਮਥਈ ਨੇ ਸਿੱਖਾਂ ਦੇ ਧਰਮ ਬਦਲਣ ਦੀ ਰਣਨੀਤੀ ਬਣਾਉਣ ਬਾਰੇ ਇਕ ਪੂਰੀ ਕਿਤਾਬ ਲਿਖੀ! ਪ੍ਰਾਰਥਨਾ ਸਭਾ (“ਚੰਗਿਆਈ” ਸਭਾ) ਇਸਾਈਅਤ ਦੇ ਵੱਡੇ ਪੱਧਰ ਤੇ ਫੈਲਣ ਦਾ ਸਭ ਤੋਂ ਵੱਡਾ ਤਰੀਕਾ ਪ੍ਰਾਰਥਨਾ ਸਭਾਵਾਂ ਹਨ ਜਿਨ੍ਹ੍ਹਾਂ ਨੂੰ ਚੰਗਿਆਈ ਸਭਾਵਾਂ ਵੀ ਕਿਹਾ ਜਾਂਦਾ ਹੈ। ਇਨ੍ਹਾਂ ਪ੍ਰਾਰਥਨਾ ਸਭਾਵਾਂ ਦੀ ਸਭ ਤੋਂ ਵੱਡੀ ਖ਼ਾਸ ਗੱਲ ਇਹ ਹੈ ਕਿ ਜਾਅਲੀ ਕਰਾਮਾਤ ਨਾਲ ਇਲਾਜ਼ ਕਰਨਾ ਹੈ। ਹਜ਼ਾਰਾਂ ਲੋਕਾਂ ਨੂੰ ਇਲਾਜ ਦੇ ਝੂਠੇ ਵਾਅਦੇ ਕਰਕੇ ਅਜਿਹੀਆਂ ਮੀਟਿੰਗਾਂ ਵਿੱਚ ਲਿਆਇਆ ਜਾਂਦਾ ਹੈ। ਹਰ ਗੰਭੀਰ ਬਿਮਾਰੀ ਜਿਵੇਂ ਕਿ ਕੈਂਸਰ, ਬਾਂਝਪਨ ਵਰਗੀਆਂ ਬਿਮਾਰੀਆਂ ਦਾ ਯਿਸੂ ਦੇ ਨਾਮ ਉੱਤੇ “ਇਲਾਜ” ਕੀਤਾ ਜਾਂਦਾ ਹੈ। ਇਨ੍ਹਾਂ ਦੀ ਮੰਨੀਏਂ ਤਾਂ ਸਪੱਸ਼ਟ ਤੌਰ 'ਤੇ, ਪੰਜਾਬ ਸਰਕਾਰ ਨੂੰ ਸਾਰੇ ਹਸਪਤਾਲ ਬੰਦ ਕਰਨੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਪ੍ਰਾਰਥਨਾ ਕਰਕੇ ਸਾਰੇ ਮਰੀਜ਼ਾਂ ਦਾ ਇਲਾਜ਼ ਕਰਨ ਦੇਣਾ ਚਾਹੀਦਾ ਹੈ। ਹਾਲਾਂਕਿ, ਕੋਵਿਡ "ਯਿਸੂ ਦੀ ਸ਼ਕਤੀ" ਤੋਂ ਪਰੇ ਹੈ ਜਿਸ ਨੇ ਸਾਰੀਆਂ ਸਰਕਾਰਾਂ, ਸਾਇੰਸਦਾਨਾਂ ਤੇ ਡਾਕਟਰਾਂ ਨੂੰ ਚੱਕਰਾਂ ਵਿਚ ਪਾਇਆ ਹੋਇਆ ਹੈ। ਅਸਲ ਵਿਚ ਇਹ ਸਭ ਪਾਦਰੀਆਂ ਦੀ ਵਧੀਆ ਅਦਾਕਾਰੀ ਹੈ ਜਿਸ ਨਾਲ ਚਲਾਕੀ ਕਰਕੇ ਲੋਕਾਂ ਦਾ ਇਲਾਜ ਕਰਕੇ ਦਿਖਾਇਆ ਜਾਂਦਾ ਹੈ। ਮਾਸੂਮ ਲੋਕ ਯਿਸੂ ਨੂੰ ਪ੍ਰਾਰਥਨਾ ਕਰਨ ਲਈ ਪਾਦਰੀਆਂ ਨੂੰ ਦਾਨ ਕਰਦੇ ਹਨ। ਲਾਜ਼ਮੀ ਤੌਰ 'ਤੇ, ਉਨ੍ਹਾਂ ਵਿਚੋਂ ਬਹੁਤ ਸਾਰੇ ਠੀਕ ਨਹੀਂ ਹੁੰਦੇ ਅਤੇ ਬਹੁਤ ਸਾਰੇ ਮਰ ਜਾਂਦੇ ਹਨ, ਪਰ ਉਦੋਂ ਤਕ, ਪਰਿਵਾਰ ਦੇ ਮੈਂਬਰ ਪੂਰੀ ਤਰ੍ਹਾਂ ਇਸਾਈ ਧਰਮ ਵਿਚ ਬੱਝ ਗਏ ਹਨ। ਇਹ ਖਤਰਨਾਕ ਧੋਖਾਧੜੀ, ਜੋ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਕਮਜ਼ੋਰ ਗਰੀਬਾਂ ਤੋਂ ਪੈਸਾ ਲੁਟਦੀ ਹੈ, ਨੂੰ ਜਾਰੀ ਰੱਖਣ ਦੀ ਇਜ਼ਾਜ਼ਤ ਦੇਣਾ ਸਮੇਂ ਦੀ ਸਰਕਾਰ ਦੀ ਅਣਗਹਿਲੀ ਹੈ ਜਿਸ ਰਾਹੀਂ ਨਕਲੀ ਧਾਰਮਿਕ ਸ਼ਖਸੀਅਤਾਂ ਦੇ ਖਜ਼ਾਨੇ ਭਰੇ ਜਾ ਰਹੇ ਹਨ। ਅਜੋਕੇ ਸਮੇਂ ਵਿੱਚ, ਇਸ ਘੁਟਾਲੇ ਲਈ ਯੂਟਿਊਬ ਅਤੇ ਜ਼ੂਮ ਵਰਗੇ ਮਾਧਿਅਮ ਦੀ ਵੀ ਵਰਤੋਂ ਕੀਤੀ ਗਈ ਹੈ। ਪੰਜਾਬ ਵਿੱਚ ਇਸਾਈ ਪ੍ਰਚਾਰ ਕਰਦੇ ਹੋਏ ਪੰਜਾਬ ਵਿੱਚ ਸਿੱਖਾਂ ਦੇ ਧਰਮ ਪਰਿਵਰਤਨ ਦੇ ਮੁੱਖ ਕਾਰਨ: ਪੰਜਾਬ ਵਿੱਚ ਸਿੱਖਾਂ ਦੇ ਧਰਮ ਪਰਿਵਰਤਨ ਦੀ ਚਿੰਤਾਜਨਕ ਦਰ ਦੋ ਮੁੱਖ ਕਾਰਨਾਂ ਕਰਕੇ ਹੈ। ਸਭ ਤੋਂ ਪਹਿਲਾ ਕਾਰਨ ਸਿੱਖ ਧਾਰਮਿਕ ਸੰਸਥਾਵਾਂ ਦੇ ਮਿਆਰ ਅਤੇ ਸਥਿਤੀ ਵਿਚ ਇਕ ਵੱਡੀ ਗਿਰਾਵਟ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋਮਣੀ ਕਮੇਟੀ) ਜੋ ਆਪਣੇ ਆਪ ਨੂੰ ਸਿੱਖ ਧਰਮ ਦੀ ਸਭ ਤੋਂ ਉੱਚੀ ਸੰਸਥਾ ਮੰਨਦੀ ਹੈ, ਨੇ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਅਧੀਨ ਹੋਣ ਕਰਕੇ ਇਕ ਰਾਜਨੀਤਿਕ ਰੰਗ ਲੈ ਲਿਆ ਹੈ। ਸਿੱਖ ਕੌਮ ਨੂੰ ਅਧਿਆਤਮਿਕਤਾ ਪ੍ਰਦਾਨ ਕਰਨ ਅਤੇ ਇਸਦੇ ਵਿਸ਼ਾਲ ਫੰਡਾਂ ਦੀ ਵਰਤੋਂ ਸਿੱਖ ਪੰਥ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕਰਨ ਦਾ ਇਸ ਦਾ ਦਾਅਵਾ ਕਿਤੇ ਵੀ ਦਿਸਦਾ ਨਹੀਂ । ਦੂਜਾ ਕਾਰਨ ਦਲਿਤਾਂ, ਗਰੀਬਾਂ ਅਤੇ ਦਰਮਿਆਨੇ ਵਰਗਾਂ ਪ੍ਰਤੀ ਸਮਾਜਿਕ ਅਤੇ ਰਾਜਸੀ ਉਦਾਸੀਨਤਾ ਹੈ। ਸਿੱਖ ਉੱਚ ਜਾਤੀ ਭਾਈਚਾਰੇ ਵੱਲੋਂ ਸਿੱਖ ਦਲਿਤਾਂ ਨੂੰ ਲਾਂਭੇ ਰੱਖਿਆ ਜਾਂਦਾ ਹੈ ਤੇ ਸਿੱਖ ਗੁਰੂਆਂ ਦੁਆਰਾ ਦਰਸਾਏ ਗਏ ਬਰਾਬਰਤਾ ਅਤੇ ਨਿਆਂ ਦੇ ਅਧਾਰ ਨੂੰ ਤਿਆਗ ਦਿਤਾ ਗਿਆ ਹੈ। ਸਿੱਖ ਗੁਰੂਆਂ ਨੇ ਬਿਨਾਂ ਜਾਤ-ਗੋਤ ਵਾਲੇ ਸਮਾਜ ਦੀ ਸਿਖਿਆ ਦਿਤੀ ਜਿੱਥੇ ਸਾਰਿਆਂ ਨਾਲ ਇਕੋ ਜਿਹਾ ਵਰਤਾਉ ਕੀਤਾ ਜਾਂਦਾ ਹੋਵੇ ਪਰ ਅਜੋਕੇ ਸਿੱਖ ਸਮਾਜ ਦੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਨੇਤਾ ਅਜਿਹੇ ਸਮਾਜ ਦੀ ਪਾਲਣਾ ਕਰਨ ਵਿਚ ਅਸਫਲ ਰਹੇ ਹਨ ਸਗੋਂ ਜਾਤੀ ਦੇ ਅਧਾਰ 'ਤੇ ਵਿਤਕਰਾ ਜਾਰੀ ਰਖਦੇ ਹਨ ਤੇ ਸਿੱਖ ਆਗੂ ਆਪਣੀਆਂ ਰਾਜਨੀਤਿਕ ਅਤੇ ਪਦਾਰਥਕ ਇੱਛਾਵਾਂ ਨੂੰ ਪੂਰਾ ਕਰਨ ਵਿਚ ਰੁੱਝੇ ਹੋਏ ਹਨ।ਇਸ ਦੇ ਨਾਲ ਹੀ, ਅਗਲੀਆਂ ਸਰਕਾਰਾਂ ਸਮਾਜ ਦੇ ਨੀਵੇਂ ਤਬਕੇ ਲਈ ਇਨਸਾਫ ਅਤੇ ਅਵਸਰ ਵਿੱਚ ਸਮਾਜਿਕ ਵਿਤਕਰੇ ਅਤੇ ਬਰਾਬਰੀ ਦੇ ਮੁੱਦਿਆਂ ਨੂੰ ਹੱਲ ਕਰਨ ਵਿੱਚ ਅਸਫਲ ਰਹੀਆਂ ਹਨ। ਇਸ ਹਾਲਤ ਦਾ ਫਾਇਦਾ ਲੈ ਕੇ ਇਸਾਈ ਮਿਸ਼ਨਰੀਆਂ ਨੇ ਗਰੀਬਾਂ ਅਤੇ ਪਛੜੇ ਲੋਕਾਂ ਨੂੰ ਸਤਿਕਾਰ ਅਤੇ ਉਤਸਾਹ ਦੇ ਕੇ ਇਸ ਅਵਸਰ ਦਾ ਪੂਰਾ ਲਾਭ ਉਠਾਇਆ ਹੈ। ਉਹ ਅਨਪੜ੍ਹ, ਅਪਾਹਜ ਤੇ ਗਰੀਬ ਲੋਕਾਂ ਨੂੰ ਇਹ ਯਕੀਨ ਦਿਵਾ ਕੇ ਬਪਤਿਸਮਾ ਲੈਣ ਲਈ ਪ੍ਰੇਰਿਤ ਕਰਦੇ ਹਨ ਕਿ ਪ੍ਰਮਾਤਮਾ ਉਨ੍ਹਾਂ ਦੇ ਦੁੱਖਾਂ ਅਤੇ ਕਲੇਸ਼ਾਂ ਨੂੰ ਦੂਰ ਕਰੇਗਾ। ਇਸ ਸਮੇਂ ਸ਼੍ਰੋਮਣੀ ਕਮੇਟੀ ਅਤੇ ਹੋਰ ਸਿੱਖ ਨੇਤਾਵਾਂ ਦੀ ਅਸਫਲਤਾ ਦੇ ਨਤੀਜੇ ਵਜੋਂ ਸਮੂਹ ਲੋਕ ਧਰਮ ਪਰਿਵਰਤਨ ਕਰਦੇ ਵੇਖੇ ਜਾ ਸਕਦੇ ਹਨ। ਇਸ ਤਰ੍ਹਾਂ ਪੰਜਾਬ ਦੇ ਲੋਕ ਸਿਰਫ਼ ਆਪਣੇ ਮੂਲ ਧਰਮ ਨੂੰ ਵਿਦੇਸ਼ੀ ਧਰਮ ਲਈ ਛੱਡ ਰਹੇ ਹਨ। ਸੇਂਟ ਪੌਲਜ਼ ਚਰਚ ਕੋਰਟ ਰੋਡ, ਅੰਮ੍ਰਿਤਸਰ 143001, ਪੰਜਾਬ, ਭਾਰਤ ਸਿੱਖ ਇਸਾਈ ਧਰਮ ਵਿਚ ਕਿਉਂ ਬਦਲ ਰਹੇ ਹਨ? ਸਿੱਖਾਂ ਦੇ ਇਸਾਈ ਧਰਮ ਵਿੱਚ ਪਰਿਵਰਤਿਤ ਹੋਣ ਦੇ ਬਹੁਤ ਸਾਰੇ ਕਾਰਨ ਹਨ ਜਿਨ੍ਹਾਂ ਕਾਰਨਾਂ ਕਰਕੇ ਹੁਣ ਪੰਜਾਬ ਦਾ 10% ਹਿੱਸਾ ਇਸਾਈ ਹੈ। ਕੁਝ ਕਾਰਣਾਂ ਬਾਰੇ ਵਿਚਾਰ ਹਾਜ਼ਿਰ ਹਨ: 1. ਅੰਧਵਿਸ਼ਵਾਸ ਧਰਮ ਪਰਿਵਰਤਨ ਦਾ ਸਭ ਤੋਂ ਵੱਡਾ ਕਾਰਨ ਹੈ। ਲੋਕ ਸੱਚਮੁੱਚ ਸੋਚ ਬੈਠਦੇ ਹਨ ਕਿ ਪਾਦਰੀ ਕੈਂਸਰ ਅਤੇ ਅਪੰਗਤਾ ਨੂੰ ਠੀਕ ਕਰ ਸਕਦੇ ਹਨ।ਉਹ ਇਹ ਵੀ ਸੋਚ ਬੈਠਦੇ ਹਨ ਕਿ ਕਿਸੇ ਹੋਰ ਧਰਮ ਦੀ ਪਾਲਣਾ ਉਨ੍ਹਾਂ ਨੂੰ ਨਰਕ ਵੱਲ ਲੈ ਜਾਏਗੀ। ਪ੍ਰਦਰਸ਼ਨ ਅਤੇ ਨਕਲੀ ਚਮਤਕਾਰ ਬਹੁਤ ਸਾਰੇ ਅਨਪੜ੍ਹ ਲੋਕਾਂ ਨੂੰ ਯਕੀਨ ਦਿਵਾਉਣ ਲਈ ਕਾਫ਼ੀ ਹੁ ੰਦੇ ਹਨ। 2. ਧਰਮ ਪਰਿਵਰਤਨ ਦਾ ਸਭ ਤੋਂ ਵੱਡਾ ਕਾਰਨ ਯੂਰਪੀਅਨ ਦੇਸ਼ਾਂ ਜਾਂ ਕਨੇਡਾ ਲਈ ਵੀਜ਼ਾ ਦਿਵਾਉਣ ਦਾ ਵਾਅਦਾ ਹੈ। ਮਿਸ਼ਨਰੀਆਂ ਦਾ ਦਾਅਵਾ ਹੈ ਕਿ ਈਸਾਈ ਬਣਨਾ ਸਫਲ ਵੀਜ਼ਾ ਲਈ ਉਨ੍ਹਾਂ ਦਾ ਰਾਹ ਅਸਾਨ ਬਣਾ ਦੇਵੇਗਾ। 3. ਬਹੁਤ ਸਾਰੇ ਗਰੀਬਾਂ ਨੂੰ ਪੈਸੇ, ਨੌਕਰੀਆਂ, ਬੱਚਿਆਂ ਲਈ ਵਿਦਿਆ ਜਾਂ ਚੰਗੇ ਪੁਰਾਣੇ ਜ਼ਮਾਨੇ ਦੇ “ਚਾਵਲ ਦੇ ਥੈਲੇ” ਧਰਮ ਬਦਲਣ ਲਈ ਪੇਸ਼ ਕੀਤੇ ਜਾਂਦੇ ਹਨ। ਹਫਪੋਸਟ ਦੀ ਰਿਪੋਰਟ ਦੇ ਅਨੁਸਾਰ, ਚਰਚ ਆਫ ਅੰਕੁਰ ਨਰੂਲਾ ਗਰੀਬ ਲੋਕਾਂ ਨੂੰ ਅਨਾਜ ਦੀਆਂ ਬੋਰੀਆਂ ਵੰਡ ਰਿਹਾ ਸੀ। ਦਿਲਚਸਪ ਗੱਲ ਇਹ ਹੈ ਕਿ “ਰਾਸ਼ਨਾਂ ਦੀ ਸਪਲਾਈ‘ ਆਟਾ ਦਾਲ ਸਕੀਮ ਦੇ ਠਪੇ ਨਾਲ ਕੀਤੀ ਗਈ ਸੀ- ਗ਼ਰੀਬੀ ਲਾਈਨ (ਬੀਪੀਐਲ) ਪਰਿਵਾਰਾਂ ਲਈ ਪੰਜਾਬ ਸਰਕਾਰ ਦੀ ਖੁਰਾਕ ਸੁਰੱਖਿਆ ਸਕੀਮ ਅਧੀਨ ਇਹ ਕੀਤੀ ਗਈ ਸੀ। ਇਹ ਇਸਾਈ ਧਰਮ ਪਰਿਵਰਤਨ ਲਈ ਸਰਕਾਰ ਅਤੇ ਇਸ ਦੇ ਨਾਲ ਹੀ ਸਰਕਾਰੀ ਸਰੋਤਾਂ ਦੀ ਧਰਮ ਪਰਿਵਰਤਨ ਲਈ ਮਿਲੀਭੁਗਤ ਵਲ ਜ਼ੋਰਦਾਰ ਇਸ਼ਾਰਾ ਕਰਦਾ ਹੈ। 4. ਇਕ ਹੋਰ ਵੱਡਾ ਕਾਰਨ ਹੈ “ਸੈਕੂਲਰ ਬਾਬੇ”। ਪੰਜਾਬ ਅਜਿਹੇ ਧਰਮ ਨਿਰਪੱਖ ਬਾਬਿਆਂ ਦਾ ਗੜ੍ਹ ਹੈ। ਇਹ ਬਾਬੇ ਲੋਕਾਂ ਨੂੰ ਉਨ੍ਹਾਂ ਦੇ ਧਰਮ ਤੋਂ ਦੂਰ ਕਰਦੇ ਹਨ ਅਤੇ ਪ੍ਰਚਾਰ ਕਰਦੇ ਹਨ ਕਿ ਸਾਰੇ ਧਰਮ ਇਕ ਬਰਾਬਰ ਹਨ। ਅਜਿਹੀ ਸਥਿਤੀ ਵਿੱਚ, ਚੇਲੇ ਧਰਮ-ਪਰਿਵਰਤਨ ਦਾ ਸੌਖਾ ਨਿਸ਼ਾਨਾ ਬਣ ਜਾਂਦੇ ਹਨ। ਸਿੱਟੇ ਵਜੋਂ ਸਿੱਖ ਧਰਮ ਅਤੇ ਹਿੰਦੂ ਧਰਮ ਦੀ ਕੀਮਤ 'ਤੇ ਪੰਜਾਬ ਵਿਚ ਇਸਾਈ ਧਰਮ ਪਰਿਵਰਤਨ ਵਧਿਆ ਹੈ। ਉਹ ਹੁਣ ਰਾਜਨੀਤਿਕ ਹਿਤਾਂ ਦੀ ਮੰਗ ਕਰਨ ਅਤੇ ਚੋਣਾਂ ਵਿਚ ਇਕ ਨਿਰਣਾਇਕ ਕਾਰਕ ਬਣਨ ਲਈ ਕਾਫ਼ੀ ਗਿਣਤੀ ਵਿਚ ਹਨ। ਨਵੀਂ ਕਿਸਮ ਦੀ ਘੱਟਗਿਣਤੀ ਬਣਨ ਵਿਚ ਜ਼ਿਆਦਾ ਸਮਾਂ ਨਹੀ ਲਗਦਾ। ਉਹ ਮੁੱਖ ਤੌਰ 'ਤੇ ਦਲਿਤਾਂ ਨੂੰ ਨਿਸ਼ਾਨਾ ਬਣਾਉਂਦੇ ਹਨ, ਜਿਹੜੇ ਕਿ ਪੰਜਾਬ ਦੀ ਆਬਾਦੀ ਦਾ ਲਗਭਗ 32% ਹਨ ਅਤੇ ਉੱਚ ਜਾਤੀ ਦੇ ਹਿੰਦੂ ਅਤੇ ਸਿੱਖ ਉਨ੍ਹਾਂ ਨਾਲ ਇਕੋ ਜਿਹਾ ਵਰਤਾਓ ਨਹੀਂ ਕਰਦੇ। ਕੀ 10% ਇਸਾਈਆਂ ਦੀ ਇਹ ਬੜ੍ਹਤ ਹਿੰਦੂਆਂ ਅਤੇ ਸਿੱਖਾਂ ਨੂੰ ਆਪਣੀਆਂ ਗਲਤੀਆਂ ਸੁਧਾਰਨ ਵਲ ਮੋੜੇਗੀ? ਆਰ ਐੱਸ ਐੱਸ ਨੇ ਵੱਡਾ ਕਲੇਮ ਕੀਤਾ ਹੈ ਕਿ ਉਹ ਈਸਾਈ ਬਣੇ ਸਿੱਖਾਂ ਦੀ ਸਿੱਖ ਧਰਮ ਵਲ ਘਰ ਵਾਪਸੀ ਕਰ ਰਹੀ ਹੈ! 2014 ਵਿੱਚ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ, ਆਰਐਸਐਸ ਨੇ ਪਿਛਲੇ 3 ਸਾਲਾਂ ਵਿੱਚ 8000+ ਇਸਾਈਆਂ ਨੂੰ ਸਿੱਖ ਧਰਮ ਵਿੱਚ ਬਦਲਿਆ ਸੀ। ਸੱਚ ਕੀ ਹੈ ਇਹ ਘੋਖਣ ਦੀ ਜ਼ਰੂਰਤ ਹੈ। ਰਾਜਨੀਤੀ ਦਾ ਧਰਮ ਪਰਿਵਰਤਨ ਉਤੇ ਅਸਰ ਸਰਹੱਦੀ ਰਾਜ ਪੰਜਾਬ ਦੇ ਸਰਹਦੀ ਜ਼ਿਲਿਆਂ ਦੇ ਸਿੱਖਾਂ ਉਤੇ ਇਸ ਦਾ ਪ੍ਰਭਾਵ ਖਾਸ ਰਿਹਾ ਹੈ। ਮੈਂ ਇਕ ਉਘਾ ਨੇਤਾ ਦੇ ਨਾਲ ਉਸ ਦੀ ਵੋਟਾਂ ਮੰਗਣ ਦੀ ਮੁਹਿੰਮ ਵਿਚ ਗੁਰਦਾਸਪੁਰ ਜ਼ਿਲੇ ਦੇ ਕਈ ਪਿੰਡਾਂ ਵਿਚ ਗਿਆ ਤਾਂ ਹੈਰਾਨ ਰਹਿ ਗਿਆ ਕਿ ਇਨ੍ਹਾਂ ਪਿੰਡਾਂ ਵਿਚ ਬਹੁਤੀ ਜਨ ਸੰਖਿਆ ਇਸਾਈਆਂ ਦੀ ਸੀ ਤੇ ਇਹ ਸਾਰੇ ਦਲਿਤ ਵਰਗ ਦੇ ਸਨ। ਉਮੀਦਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਰਿਹਾ ਸੀ ਪਰ ਉਸਦਾ ਜ਼ਿਆਦਾ ਧਿਆਨ ਇਸਾਈ ਵਰਗ ਨੂੰ ਰਿਝਾਉਣ ਵੱਲ ਸੀ।ਉਹ ਹਰ ਸਭਾ ਵਿਚ ਇਸਾਈਆਂ ਨੂੰ ਫਾਇਦੇ ਪਹੁੰਚਾਉਣ ਵਾਲੇ ਬਿਆਨ ਦੇ ਰਿਹਾ ਸੀ ਤੇ ਦੱਸ ਰਿਹਾ ਸੀ ਕਿ ਉਸ ਨੇ ਇਸਾਈ ਵਰਗ ਲਈ ਕੀਤਾ ਕੀ। ਮੈਂ ਉਸ ਤੋਂ ਇਸਾਈ ਵਰਗ ਨੂੰ ਰਿਝਾਉਣ ਦਾ ਕਾਰਨ ਪੁਛਿਆ ਤਾਂ ਉਸ ਨੇ ਦੱਸਿਆ ਕਿ ‘ਇਹ ਇਲਾਕਾ ਇਸਾਈ ਬਹੁਲ ਹੈ ਤੇ ਉਸ ਨੂੰ ਜਿਤਣ ਲਈ ਇਸਾਈ ਵਰਗ ਦੀਆਂ ਵੋਟਾਂ ਜ਼ਰੂਰੀ ਹਨ ਇਸ ਲਈ ਉਸ ਨੂੰ ਇਸਾਈ ਖੁਸ਼ ਕਰਨੇ ਪੈਂਦੇ ਹਨ’। ਜਦ ਮੈਂ ਉਸ ਨੂੰ ਸਵਾਲ ਪਾਇਆ ਕਿ ‘ਇਸ ਜ਼ਿਲੇ ਵਿਚ ਸਿੱਖ ਵੀ ਇਸਾਈ ਬਣ ਰਹੇ ਹਨ, ਉਨ੍ਹਾਂ ਨੂੰ ਉਸ ਤੋਂ ਰੋਕਣ ਲਈ ਉਸ ਨੇ ਕੀ ਕੀਤਾ’ ਤਾਂ ਉਹ ਇਸ ਤੇ ਚੁੱਪ ਸੀ। ਫਿਰ ਉਸ ਨੇ ਮੇਰਾ ਹੱਥ ਫੜ ਕੇ ਕਿਹਾ, “ਜਿਥੇ ਰਾਜਨੀਤੀ ਦਾ ਮਾਮਲਾ ਹੋਵੇ ਉਥੇ ਸਾਨੂੰ ਹਰ ਵਰਗ ਨਾਲ ਜੁੜਣਾ ਪੈਂਦਾ ਹੈ। ਹਿੰਦੂ ਹੋਣ, ਜੋ ਇਸ ਜ਼ਿਲੇ ਵਿਚ ਬਹੁ ਗਿਣਤੀ ਵਿਚ ਹਨ ਇਸਾਈ ਹੋਣ ਜੋ ਦੁਜੇ ਨੰਬਰ ਤੇ ਹਨ ਜਾਂ ਡੇਰੇਦਾਰ ਹੋਣ ਅਸੀਂ ਤਾਂ ਸਭ ਕੋਲ ਜਾ ਕੇ ਹੱਥ ਜੋੜਦੇ ਹਾਂ। ਰਾਜਨੀਤੀ ਹੈ ਹੀ ਕੁਤੀ ਸ਼ੈਅ”। ਜਦ ਮੈਂ ਉਸ ਨੂੰ ਪੁਛਿਆ ਕਿ “ਤੁਸੀਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਵੀ ਸੀ ਤਾਂ ਉਸ ਵੇਲੇ ਸਿੱਖਾਂ ਦੇ ਧਰਮ ਪਰਿਵਰਤਨ ਲਈ ਕੀ ਕੀਤਾ”। ਉਸ ਨੇ ਢਿਲਾ ਜਿਹਾ ਜਵਾਬ ਦਿਤਾ, “ਸ਼੍ਰੋਮਣੀ ਕਮੇਟੀ ਵੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਥੱਲੇ ਹੈ ਜੋ ਸੈਕੂਲਰ ਪਾਰਟੀ ਹੈ ਹੁਣ ਇਕੱਲੇ ਸਿੱਖਾਂ ਦੀ ਨਹੀਂ। ਸਾਡੇ ਨਾਲ ਦੇ ਹਲਕੇ ਤੋਂ ਪ੍ਰਧਾਨ ਸਾਹਿਬ ਨੇ ਇਸਾਈ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਲਈ ਟਿਕਟ ਦੇ ਦਿਤੀ। ਫੇਰ ਦਸੋ ਅਸੀਂ ਕੀ ਕਰੀਏ ਜੇ ਲੀਡਰ ਹੀ ਅਜਿਹੇ ਹੋਣ”। ਮੈਂ ਸਾਰੀ ਰਾਤ ਸਿੱਖਾਂ ਦੀ ਇਸ ਅਧੋਗਤੀ ਬਾਰੇ ਸੋਚਦਾ ਰਿਹਾ ਤੇ ਦੂਜੇ ਦਿਨ ਘਰ ਵਾਪਸੀ ਕੀਤੀ। ਰਾਜਨੀਤਕ ਨੇਤਾ ਹੇਮਾ ਮਾਲਿਨੀ ਪੰਜਾਬ ਵਿਚ ਮੁਹਿੰਮ ਚਲਾਉਂਦੇ ਹੋਏ। ਰਾਜ ਵਿਚ ਹਿੰਦੂ ਅਤੇ ਸਿੱਖ ਪਾਰਟੀਆਂ ਦੀ ਮਿਲੀਭੁਗਤ ਹੈ ਅਤੇ ਇਸਾਈ ਮੰਗਾਂ ਨੂੰ ਪਹਿਲੀ ਵਾਰ ਗੱਠਜੋੜ ਦੇ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਕੀਤਾ ਗਿਆ ਹੈ। (ਫੋਟੋ ਆਈ. ਏ.ਐੱਨ.ਐੱਸ.) ਪੰਜਾਬ ਦੇ ਸਿੱਖ ਆਪਣੀ ਹੋਂਦ ਬਚਾਉਣ ਲਈ ਇਕ ਨਵੀਂ ਲੜਾਈ ਲੜ ਰਹੇ ਹਨ ਜੋ ਉਨ੍ਹਾਂ ਦੇ ਬਹਾਦਰੀ ਸੰਘਰਸ਼ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਮੁਸ਼ਕਲ ਦਿਸਦੀ ਹੈ। ਰਾਜ ਸਰਕਾਰ ਅਤੇ ਸਿੱਖ ਧਾਰਮਿਕ ਸੰਸਥਾਵਾਂ ਦੋਵਾਂ ਨੂੰ ਧਰਮ ਪਰਿਵਰਤਨ ਨੂੰ ਰੋਕਣ ਦੀ ਮੁਹਿੰਮ ਨੂੰ ਮਾਨਤਾ ਦੇਣੀ ਚਾਹੀਦੀ ਹੈ ਅਤੇ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਲਈ ਕੰਮ ਕਰਨਾ ਚਾਹੀਦਾ ਹੈ। ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਇਕ ਸਰਬਪੱਖੀ ਬਰਾਬਰਤਾ ਤੇ ਭਾਈਵਾਲੀ ਵਾਲੇ ਸਮਾਜ ਦੀ ਉਸਾਰੀ ਲਈ ਕੰਮ ਕਰਨਾ ਚਾਹੀਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਾਨੂੰਨ ਬਣਾਉਣ ਵੇਲੇ ਅਜਿਹੇ ਧਰਮ ਪਰਿਵਰਤਨ ਨੂੰ ਰੋਕਣ ਵਿਚ ਸਹਾਇਤਾ ਕਰਨ। ਇਸਾਈ ਸਮੂਹ ਇਕ ਨਵੀਂ ਸਥਾਨਕ ਸਰਕਾਰ ਲਈ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ, ਭਾਰਤ ਦੇ ਸਿੱਖ ਬਹੁਗਿਣਤੀ ਵਾਲੇ ਰਾਜ, ਪੰਜਾਬ ਵਿਚ ਰਾਜਨੀਤਿਕ ਪ੍ਰਭਾਵ ਪਾਉਣ ਲਈ ਆਪਣੇ ਲਈ ਸੀਟਾਂ ਮੰਗ ਕੇ ਜ਼ੋਰ ਪਾ ਰਹੇ ਹਨ। ਇਸਾਈਆਂ ਦੀ ਵਧਦੀ ਗਿਣਤੀ ਦਾ ਸਿੱਖਾਂ ਉਤੇ ਅਸਰ ਜੇ ਅਸੀਂ ਇਸਾਈਆਂ ਦਾ ਇਹ ਦਾਵਾ ਮੰਨ ਲਈਏ ਕਿ ਪੰਜਾਬ ਵਿਚ ਇਸਾਈਆਂ ਦੀ ਗਿਣਤੀ 10 % ਹੈ ਤਾਂ ਸਾਡੇ ਲਈ ਇਹ ਇਕ ਬਹੁਤ ਵੱਡੀ ਚਿੰਤਾ ਵਾਲੀ ਗੱਲ ਹੈ। ਸਾਨੂੰ ਇਹ ਵੇਖ ਲੈਣਾ ਚਾਹੀਦਾ ਹੈ ਕਿ ਜਦ ਸਿਰਫ ਚਾਰ ਸਿੱਖ ਲੜਕੇ ਇਸਾਈ ਬਣਨ ਲੱਗੇ ਸਨ ਤਾਂ ਸਿੱਖਾਂ ਵਿਚ ਵੱਡੀ ਹਲਚਲ ਹੋਈ ਤਾਂ ਸਿੰਘ ਸਭਾ ਸਿੱਖਾਂ ਵਿਚ ਸੁਧਾਰ ਲਈ ਬਣੀ। ਪਰ ਹੁਣ ਸਿੱਖ ਲੱਖਾਂ ਵਿਚ ਇਸਾਈ ਧਰਮ ਅਪਣਾ ਰਹੇ ਹਨ ਪਰ ਸਿੱਖਾਂ ਵਿਚ ਕੋਈ ਹੱਲਚਲ ਨਹੀਂ। ਇਹ ਵਾਕਿਆਈ ਹੀ ਚਿੰਤਾ ਦਾ ਮੁੱਦਾ ਹੈ। ਕੀ ਸਿੱਖਾਂ ਵਿਚ ਸਿਖੀ ਪ੍ਰਤੀ ਵਿਸ਼ਵਾਸ਼ ਘਟ ਰਿਹਾ ਹੈ? ਕੀ ਸਿੱਖ ਆਗੂ ਅਜਿਹੇ ਹਨ ਜਿਨ੍ਹਾਂ ਦਾ ਸਿੱਖੀ ਨਾਲ ਕੋਈ ਸਰੋਕਾਰ ਹੀ ਨਹੀਂ? ਕੀ ਸਾਡੇ ਪ੍ਰਚਾਰਕ ਸਿਰਫ ਤਨਖਾਹਾਂ ਲੈਣ ਵਾਲੇ ਪ੍ਰਚਾਰਕ ਹਨ ਜੋ ਸਿੱਖਾਂ ਨੂੰ ਇਸਾਈ ਬਣਨੋਂ ਰੋਕਣ ਲਈ ਕੋਈ ਸਮਰਥ ਨਹੀਂ ਜਾਂ ਸਰੋਕਾਰ ਨਹੀਂ ਰੱਖਦੇ? ਕੀ ਸਿੱਖ ਕੌਮ ਇਤਨੀ ਲਾਚਾਰ ਹੋ ਗਈ ਹੈ ਕਿ ਆਪਣੇ ਆਪ ਨੂੰ ਵੀ ਬਚਾ ਨਹੀਂ ਸਕਦੀ? ਕੀ ਅਸੀਂ ਇਹੋ ਜਿਹੀ ਸਿੱਖ ਸੁਧਾਰ ਲਹਿਰ ਚਲਾ ਸਕਦੇ ਹਾਂ ਜੋ ਗਿਆਂਨੀ ਦਿੱਤ ਸਿੰਘ ਤੇ ਸਾਥੀਆਂ ਨੇ ਚਲਾਈ ਸੀ? ਢਾਲਣ ਦਾ ਤਰੀਕਾ ਹੈ। ਅਸਲ ਵਿੱਚ ਇਹ ਧੋਖੇ ਅਤੇ ਝੂਠ ਦੁਆਰਾ ਇਸਾਈਅਤ ਵਧਾਉਣ ਦੀ ਇੱਕ ਰਣਨੀਤੀ ਹੈ। ਇਸ ਤੋਂ ਸਾਫ ਜ਼ਾਹਿਰ ਹੈ ਕਿ ਅਕਾਲੀ ਪਾਰਟੀ ਨੂੰ ਇਸਾਈਆਂ ਬਾਰੇ ਬੜੀ ਚਿੰਤਾ ਹੈ ਪਰ ਸਿੱਖਾਂ ਦਾ ਇਸਾਈ ਬਣਨਾ ਉਨ੍ਹਾਂ ਦਾ ਕਦੇ ਵੀ ਮੁੱਦਾ ਨਹੀਂ ਬਣਿਆ। ਹਾਲਾਂਕਿ ਸਿੱਖ ਧਰਮ ਨੂੰ ਮੰਨਣ ਵਾਲਿਆ ਦੀ ਅਬਾਦੀ ਵਧ ਗਈ ਹੈ, ਪਰ ਸਿੱਖ ਪ੍ਰਤੀਸ਼ਤ 1951 ਵਿਚ 60.62% ਤੋਂ ਘਟ ਕੇ 57.69% (ਪਿਛਲੇ 60 ਸਾਲਾਂ ਵਿਚ 2.93% ਦੀ ਗਿਰਾਵਟ) ਆਈ ਹੈ।ਜਦ ਕਿ ਮੁਕਾਬਲਤਨ ਹਿੰਦੂ, ਇਸਲਾਮ ਅਤੇ ਇਸਾਈ ਧਰਮਾਂ ਵਿਚ ਵਾਧਾ ਹੋਇਆ ਹੈ। ਇਸ ਤੋਂ ਸਾਫ ਜ਼ਾਹਿਰ ਹੈ ਕਿ ਬਾਕੀ ਦੇ ਤਿੰਨੇ ਧਰਮਾਂ ਦਾ ਵਾਧਾ ਸਿੱਖੀ ਦੇ ਘਾਟੇ ਕਰਕੇ ਹੀ ਹੋਇਆ ਹੈ। ਇਹ ਜਾਣਨਾ ਮਹੱਤਵਪੂਰਨ ਹੈ ਕਿ ਕਿਵੇਂ ਪੰਜਾਬ ਦੀ 10% ਆਬਾਦੀ ਇਸਾਈ ਬਣ ਗਈ। ਉਮੀਦ ਹੈ, ਇਹ ਸਾਨੂੰ ਇਸ ਬਾਰੇ ਕੁਝ ਸੁਰਾਗ ਮਿਲ ਜਾਵੇਗਾ ਕਿ ਪੰਜਾਬ ਅਤੇ ਹੋਰ ਰਾਜਾਂ ਵਿਚ ਇਸ ਦਾ ਮੁਕਾਬਲਾ ਕਿਵੇਂ ਕੀਤਾ ਜਾਵੇ। ਹੋ ਸਕਦਾ ਹੈ ਕਿ ਇਹ ਪਰਿਵਰਤਨ ਨੂੰ ਵੀ ਉਲਟਾਉਣ ਵਿੱਚ ਸਹਾਇਤਾ ਕਰੇ। ਇਸ ਲਈ ਇਕ ਸਵਾਲ-ਜਵਾਬ ਤਿਆਰ ਕੀਤਾ ਹੈ (ਨੱਥੀ 1) ਤੇ ਆਖਰੀ ਨਿਰਣਾ ਜਵਾਬ ਮਿਲਣ ਤੇ ਹੀ ਕੀਤਾ ਜਾਵੇਗਾ। ਸੁਝਾਉ ਕੀਤਾ ਕੀ ਜਾਵੇ? ਕੀ ਕਰੀਏ? ਇਸ ਲਈ ਲਈ ਕੁਝ ਸੁਝਾ ਹੇਠ ਦਿਤੇ ਗਏ ਹਨ: 1. ਸਿੱਖ ਪੰਥ ਵਿਚ ਆਈਆਂ ਕਮਜ਼ੋਰੀਆਂ ਦਾ ਗੰਭੀਰ ਮੰਥਨ ਕਰਨਾ। 2. ਸਿੱਖ ਪੰਥ ਵਿਚ ਆਈਆਂ ਊਣਤਾਈਆਂ ਦੂਰ ਕਰਨ ਲਈ ਸਿੱਖ ਸੁਧਾਰ ਲਹਿਰ ਚਲਾਉਣੀ 3. ਕੋਸ਼ਿਸ਼ ਕਰਨੀ ਕਿ ਪੁਰਾਤਨ ਜਥੇਬੰਧੀਆਂ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸੁਧਾਰ ਲਿਆਇਆ ਜਾਵੇ ਤੇ ਉਨ੍ਹਾਂ ਨੂੰ ਨਿਰੋਲ ਧਾਰਮਿਕ ਬਣਾਉਣ ਲਈ ਨਿੱਜੀ ਮੁਫਾਦਾਂ ਵਾਲੇ ਲੋਕ ਲਾਂਭੇ ਕੀਤੇ ਜਾਣ ਅਤੇ ਰਾਜਨੀਤਕ ਪ੍ਰਭਾਵ ਖਤਮ ਕੀਤਾ ਜਾਵੇ ਜਿਸ ਲਈ ਲੋੜੀਂਦੇ ਕਨੂੰਨਾਂ ਵਿਚ ਵੀ ਸੋਧਾਂ ਲਿਆਉਣੀਆਂ ਜ਼ਰੂਰੀ ਹਨ। 4. ਜੇ ਇਨ੍ਹਾਂ ਸੰਸਥਾਵਾਂ ਵਿਚ ਕੋਈ ਸੁਧਾਰ ਸੰਭਵ ਨਾ ਹੋਵੇ ਤਾਂ ਨਿਰੋਲ ਸਿੱਖੀ ਕਦਰਾਂ ਵਾਲੀ ਇੱਕ ਨਵੀ ਸੰਗਠਨ/ਸੰਸਥਾ ਦੀ ਸਥਾਪਤੀ ਕਰਨੀ ਜਿਸ ਲਈ ਭਰੋਸੇ ਯੋਗ ਪੰਥਕ ਹਿਤਾਂ ਵਾਲੇ ਜਥੇਬੰਧਕ ਢਾਂਚੇ ਦਾ ਖੜ੍ਹਾ ਕਰਨਾ ਜ਼ਰੂਰੀ ਹੈ । 5. ਆਮ ਲੋਕਾਂ ਵਿਚ ਸਿੱਖੀ ਪ੍ਰਤੀ ਜਾਣਕਾਰੀ ਦਾ ਪ੍ਰਚਾਰ ਪਰਸਾਰ ਤੇ ਸਿੱਖੀ ਦੀਆਂ ਕਦਰਾਂ ਕੀਮਤਾਂ ਤੇ ਇਤਿਹਾਸ ਵਿੱਚ ਵਿਸ਼ਵਾਸ਼ ਬਹਾਲ ਕਰਵਾਣਾ ਜਿਸ ਲਈ ਯੋਗ ਸਿੱਖ ਧਰਮ ਦੇ ਪ੍ਰਚਾਰਕਾਂ ਦੀ ਚੋਣ ਹੋਵੇ । ਤਨਖਾਹ, ਭੱਤੇ ਤੇ ਪਰਿਵਾਰ ਪਾਲਣ ਵਾਲੇ ਪ੍ਰਚਾਰਕਾਂ ਨੂੰ ਬਦਲਣਾ ਜ਼ਰੂਰੀ ਹੋਏਗਾ। 6. 7. 8. ਸਮੇਂ ਦੇ ਸਿੱਖ ਸ਼ਾਸ਼ਕਾਂ ਨੂੰ ਸਿੱਖੀ ਕਦਰਾਂ ਕੀਮਤਾਂ ਵੱਲ ਮੋੜਣਾ ਸਿੱਖ ਸਮਾਜ ਨੂੰ ਭੌਤਕਤਾ ਤੋਂ ਰੂਹਾਨੀਅਤ ਨਾਲ ਜੋੜਣਾ ਦਲਿਤ ਵਰਗ ਨੂੰ ਬਰਾਬਰ ਲਿਆਉਣ ਦੀ ਕੋਸ਼ਿਸ਼ ਤੇ ਉਨ੍ਹਾ ਵਿਚ ਨਾਬਰਾਬਰੀ ਦੀ ਭਾਵਨਾ ਦੂਰ ਕਰਨੀ। ਸਿੱਖ ਪੰਥ ਦੇ ਅਸੂਲਾਂ ਅਨੁਸਾਰ ਚੱਲਕੇ ਬਰਾਬਰਤਾ ਤੇ ਭਾਈਵਾਲੀ ਯਕੀਨੀ ਬਣਾਉਣੀ। 9. 10. ਸਵੈ ਹਿਤਾਂ ਤੋਂ ਉਤੇ ਉਠ ਕੇ ਜਨ ਹਿਤ ਕੰਮ ਕਰਨੇ ਜਿਸ ਤਰ੍ਹਾਂ ਸਿੱਖ ਏਡ ਵਰਗੀਆਂ ਸੰਸਥਾਵਾਂ ਕਰ ਰਹੀਆਂ ਹਨ। ਵਿਹਲੜਪੁਣਾ ਛੱਡਕੇ ਹੱਥ-ਕਿਰਤ ਸਭਿਆਚਾਰ ਜਗਾਉਣਾ ਤੇ ਬਾਹਰੋਂ ਮਦਦ ਦੀ ਲੋੜ ਦੀ ਥਾਂ ਪੁਰਾਣੀ ਸਾਂਝੀ ਖੇਤੀ ਦਾ ਸਭਿਆਚਾਰ ਮੁੜ ਜਗਾਉਣਾ 11. 12. ਪਿੰਡ ਪਿੰਡ ਵਿੱਚ ਸਿੱਖੀ ਪਰਚਾਰ ਪਰਸਾਰ ਲਈ ਪ੍ਰਕਾਸ਼ਨਾਵਾਂ, ਸਿੱਖ ਸਾਹਿਤ ਲਾਇਬਰੇਰੀਆਂ ਖੋਲ੍ਹਣੀਆਂ। ਸਿੱਖ ਮਿਸ਼ਨਰੀ ਕਾਲਿਜਾਂ ਵਿਚ ਸਿਖਿਆ ਪੱਧਤੀ ਵਿਚ ਸੁਧਾਰ ਕਰਨਾ। ਰੋਜ਼ਗਾਰ ਤੇ ਆਪਾ-ਪਾਲਣ ਦੀ ਦਿਸ਼ਾ ਨੂੰ ਬਦਲਕੇ ਸਿੱਖ ਪੰਥ ਨੂੰ ਪੂਰੀ ਤਰ੍ਹਾਂ ਸਮਰਪਿਤ ਹੋਣ ਦੀ ਭਾਵਨਾ ਭਰਨੀ 13. 14. 15. 16. ਸਿੱਖਾਂ ਵਿਚ ਸਾਦਾ, ਸੁਚੱਜਾ, ਗੁਰੂ ਨਾਲ ਜੁੜਿਆ ਜੀਵਨ ਜੀਣ ਦੀ ਪਿਰਤ ਪਾਉਣੀ। ਮਹਿੰਗੇ ਵਿਆਹਾਂ ਸ਼ਾਦੀਆਂ, ਰੀਤੀਆਂ ਰਿਵਾਜਾਂ, ਦਾਜ ਦੀ ਪ੍ਰਥਾ ਆਦਿ ਉਤੇ ਪਾਬੰਦੀ। ਨਸ਼ਿਆਂ ਨੂੰ ਸਮੁਚੇ ਤੌਰ ਤੇ ਤਿਲਾਂਜਲੀ ਜਿਸ ਵਿਚ ਸਾਰਾ ਸਿੱਖ ਪੰਥ ਦਾ ਸ਼ਾਮਿਲ ਹੋਣਾ ਜ਼ਰੂਰੀ। ਧਰਮ ਪਰਿਵਰਤਨ ਰੋਕਣ ਲਈ ਇਕ ਢਾਂਚਾ ਤਿਆਰ ਕਰਨਾ ਜਿਸ ਵਿਚ ਸੂਚਨਾ ਦੇਣ ਵਾਲੇ, ਕੁਰਾਹੇ ਪੈਂਦਿਆ ਨੂੰ ਸਿੱਖਮਤ ਦੇ ਕੇ ਰੋਕਣ ਵਾਲੇ ਤੇ ਸਿੱਖ ਪੰਥ ਨਾਲ ਪੂਰੀ ਤਰ੍ਹਾਂ ਜੋੜਣ ਵਾਲੇ ਤੇ ਲੋੜੀਂਦੀ ਮਦਦ ਕਰਨ ਵਾਲੇ ਗ੍ਰੁਪ ਹੋਣ। ਇਸ ਢਾਂਚੇ ਦੀ ਵਿਆਖਿਆ ਵਿਸਥਾਰ ਨਾਲ ਅੱਡਰੀ ਕੀਤੀ ਗਈ ਹੈ। 17. ਜਿਨ੍ਹਾਂ ਨੇ ਧਰਮ ਪਰਿਵਰਤਨ ਕੀਤਾ ਹੈ ਉਨ੍ਹਾਂ ਦੀ ਘਰ ਵਾਪਸੀ ਕਰਵਾਉਣੀ। ਇਸ ਦਾ ਵਿਸਥਾਰ ਵੀ ਵਖਰਾ ਦਿਤਾ ਗਿਆ ਹੈ। 18. ਸਿੱਖ ਵਿਦਿਅਕ ਸੰਸਥਾਵਾਂ ਵਿਚ ਧਾਰਮਿਕ ਸਿਖਿਆ ਲਾਜ਼ਮੀ ਕਰਨੀ ਤੇ ਘੱਟੋ ਘੱਟ ਇਕ ਅਧਿਆਪਕ ਧਾਰਮਿਕ ਦਾ ਹੋਣਾ ਲਾਜ਼ਮੀ ਹੋਵੇ। 19. 20. ਕਰਨਾ। 21. 22. 23. ਸਿੱਖਾਂ ਨੂੰ ਧੜਿਆਂ ਵਿਚੋਂ ਕਢ ਕੇ ਆਪਸੀ ਸੁਹਿਰਦਤਾ ਤੇ ਮੇਲ ਜੋਲ ਤੇ ਇਕਜੁਟਤਾ ਵਧਾਉਣੀ । ਸਿੱਖਾਂ ਦੀ ਘਟਦੀ ਜਨਸੰਖਿਆ ਨੂੰ ਪੁਰਾ ਕਰਨ ਲਈ ਅਕਾਲ ਤਖਤ ਦੇ ਜਥੇਦਾਰ ਦਾ ਚਾਰ ਬਚਿਆਂ ਵਾਲ ਸੁਝਾ ਲਾਗੂ ਸੁਕਿਰਤ ਕਰਨਾ, ਵੰਡ ਛਕਣਾ ਤੇ ਨਾਮ ਜਪਣਾ ਹਰ ਸਿੱਖ ਜੀਵਨ ਦਾ ਸੁਭਾ ਬਣਾਉਣਾ। ਸਿੱਖ ਬੱਚਿਆਂ ਨੂੰ ਮੁੱਢ ਤੋਂ ਹੀ ਗੁਰਬਾਣੀ ਤੇ ਸਿੱਖ ਸਭਿਆਚਾਰ ਨਾਲ ਜੋੜਣਾ ਤੇ ਸਿੱਖੀ ਵਿਚ ਪ੍ਰਪੱਕ ਕਰਨਾ। ਸਿੱਖਾਂ ਦੇ ਧਰਮ ਪਰਿਵਰਤਨ ਦੀ ਮੁਹਿੰਮ ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਤਰਨਤਾਰਨ, ਹੁਸ਼ਿਆਰਪੁਰ ਜ਼ਿਲਿਆਂ ਤੋਂ ਸ਼ੁਰੂ ਕਰਕੇ ਦੂਜੇ ਪ੍ਰਭਾਵਿਤ ਜ਼ਿਲਿਆਂ ਵਿਚ ਫੈਲਾਈ ਜਾਵੇ। 24. ਕਿਉਂਕਿ ਵਿਦੇਸ਼ਾਂ ਵਿਚ ਸਿੱਖ ਪਰਿਵਰਤਨ ਦੇ ਜ਼ਿਆਦਾ ਸ਼ਿਕਾਰ ਹੋ ਰਹੇ ਹਨ ਇਸ ਲਈ ਉਨ੍ਹਾਂ ਦੇਸ਼ਾਂ ਵਿਚ ਜਿਥੇ ਸਿੱਖ ਜ਼ਿਆਦਾ ਹਨ ਤੇ ਧਰਮ ਪਰਿਵਰਤਨ ਦੀ ਜ਼ਿਆਦਾ ਸੰਭਾਵਨਾ ਹੈ ਉਨ੍ਹਾਂ ਦੇਸ਼ਾਂ ਵਿਚ ਜਥੇਬੰਦੀਆਂ ਖੜ੍ਹੀਆਂ ਕਰਕੇ ‘ਸਿੱਖੀ ਸੰਭਾਲ’ ਮੁਹਿੰਮ ਸ਼ੁਰੂ ਕੀਤੀ ਜਾਵੇ। 25. ਇੰਗਲੈਡ, ਯੂਰਪ ਦੇ ਕੁਝ ਦੇਸ਼ਾਂ ਅਤੇ ਪਾਕਿਸਤਾਨ ਵਿਚ ਲਵ ਜਿਹਾਦ ਰਾਹੀਂ ਸਿੱਖ ਲੜਕੀਆਂ ਦਾ ਧਰਮ ਪਰਿਵਰਤਨ ਹੋ ਰਿਹਾ ਹੈ ਇਸ ਨੂੰ ਰੋਕਣ ਲਈ ਵੀ ਸਰਗਰਮ ਹੋਣ ਦੀ ਜ਼ਰੂਰਤ ਹੈ।

