- Jan 3, 2010
- 2,197
- 446
- 81
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਕਨਾਮਿਕ ਮਾਡਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਡਿਕਸ਼ਨਰੀਆਂ ਇਕਨਾਮਿਕ ਮਾਡਲ ਨੂੰ ਸਿਧਾਂਤਾਂ ਦਾ ਉਹ ਜਾਲ ਦੱਸਦੀਆਂ ਹਨ ਜਿਨਾਂ ਨਾਲ ਅਸੀਂ ਵਰਤਮਾਨ ਤੇ ਭਵਿੱਖ ਦੇ ਅੰਕੜਿਆਂ ਦਾ ਭੂਤਕਾਲਾਂ ਦੀ ਧਰਾਤਲ ਤੇ ਰੱਖ ਕੇ ਆਉਣ ਵਾਲੇ ਨਤੀਜਿਆਂ ਦਾ ਮੁਲਾਂਕਨ ਕਰੀਏ ਤੇ ਹਾਲਾਤ ਸੁਧਾਰਨ ਦਾ ਯਤਨ ਕਰੀਏ। ਇਸ ਦਾ ਮੁੱਖ ਮੁੱਦਾ ਹਰ ਪ੍ਰਾਣੀ ਦਾ ਆਪਣਾ ਲਾਭ ਹੁੰਦਾ ਹੈ ਅਤੇ ਤਰੱਕੀ ਦੇ ਆਪਾ ਖੋਜਣ ਦੇ ਉਪਰਾਲੇ ਹੁੰਦੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਕਨਾਮਿਕ ਮਾਡਲ ਦੀ ਨੀਹ ਉਸਦੇ ਪਹਿਲੇ ਅੱਖਰ 1 ਓਕਾਰ ਤੇ ਰੱਖੀ ਹੋਈ ਹੈ ਜਿਸ ਵਿੱਚ ਸਾਰੇ ਬ੍ਰਹਮੰਡ ਦਾ ਕਰਤਾ ਇੱਕੋ ਪਰਮਾਤਮਾ ਨੂੰ ਮੰਨਿਆ ਗਿਆ ਹੈ।ਜਿਸ ਦੀ ਸਾਰੀ ਰਚਨਾ ਹੈ ਉਹ ਇੱਕੋ ਹੀ ਮਾਈ ਬਾਪ ਹੈ ਤਾਂ ਸਾਰੇ ਭੈਣ ਭਾਈ ਹਨ ਅਤੇ ਸਾਰਿਆਂ ਦਾ ਜੀਣ ਹੱਕ ਬਰਾਬਰ ਹੈ ।
ਉਸਦੀ ਸਾਰੀ ਰਚਨਾ ਵਿੱਚ ਬਰਾਬਰ ਦਾ ਹਿੱਸਾ ਹੈ। ਬਰਾਬਰਤਾ ਤੇ ਭਾਈਵਾਲੀ ਮੁੱਖ ਸਿਧਾਂਤ ਹਨ ਜੋ ਕਰਤਾ ਤੋਂ ਮਿਲੇ ਹਨ ਕਰਤਾ ਜੋ “ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਹੋਸੀ ਵੀ ਸੱਚ ਹੈ” ਭਾਵ ਸਦੀਵੀ ਹੈ, ਬਿਨਸਣਹਾਰ ਨਹੀਂ । ਸੱਚ ਦੀ ਬੁਨਿਆਦ ਕਰਤੇ ਦੀ ਹੈ ਤੇ ਉਸਦੀ ਰਚਨਾ ਵੀ ਸੱਚ ਦੀ ਬੁਨਿਆਦ ਤੇ ਹੀ ਹੋਣੀ ਚਾਹੀਦੀ ਹੈ। ਉਹ ਹੀ ਸੰਪੂਰਨ ਹੈ ਭਾਵ ਕੋਈ ਘਾਟ ਨਹੀਂ ਜਦ ਕਿ ਉਸ ਦੀ ਰਚਨਾ ਸੰਪੂਰਨ ਨਹੀਂ । ਉਸ ਵਿੱਚ ਕੋਈ ਨਾ ਕੋਈ ਘਾਟ ਜ਼ਰੂਰ ਹੈ।
ਉਸਨੇ ਹਰ ਜੀ ਅੰਦਰ ਭੁੱਖ ਰੱਖੀ ਹੈ ਜੋ ਕਦੇ ਪੂਰੀ ਨਹੀਂ ਹੁੰਦੀ। ਪੇਟ ਹੁਣ ਭਰ ਲਓ ਤੇ ਸ਼ਾਮੀ ਖਾਲੀ; ਸ਼ਾਮੀ ਭਰ ਲਓ ਤੇ ਸਵੇਰੇ ਖਾਲੀ। ਉਸ ਵਿੱਚੋਂ ਆਪਣੇ ਲਈ ਇਕੱਠਾ ਕਰੀ ਜਾਣ ਨਾਲ ਵੀ ਇਹ ਭੁੱਖ ਨਹੀਂ ਮਿਟਣੀ। “ਭੁੱਖੇ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ(jpujI 1)। ਇਸ ਭੁੱਖ ਨੂੰ ਯਕੀਨੀ ਦੂਰ ਕਰਨ ਲਈ ਚਾਹੇ ਕਿਤਨੀਆਂ ਵੀ ਸਿਆਣਪਾਂ-ਚਤੁਰਾਈਆਂ ਕਰ ਲਓ ਪਰ ਇੱਕ ਵੀ ਸੋਚ ਵਿਚਾਰ ਨਹੀਂ ਚੱਲਦੀ ਤੇ ਇਹ ਭੁੱਖ ਬਣੀ ਹੀ ਰਹਿਣੀ ਹੈ। ਫਿਰ ਇਸ ਭੁੱਖ ਨੂੰ ਦੂਰ ਕਰਨ ਲਈ ਰਚਨਾਕਾਰ ਨੇ ਕੁਦਰਤ ਫੈਲਾਈ ਹੈ ਜਿਸ ਵਿੱਚੋਂ ਹਰ ਜੀਅ ਨੂੰ ਲੋੜੀਂਦਾ ਮਿਲਦਾ ਹੈ।ਲੋੜ ਤੋਂ ਵੱਧ ਇਕੱਠਾ ਕਰਨ ਨਾਲ ਵੀ ਤਾਂ ਇਹ ਭੁੱਖ ਨਹੀਂ ਮਿਟਣੀ ਸਗੋਂ ਲੋਭ-ਲਾਲਚ ਵਧਣੇ ਹਨ।ਮਿਲੇ ਤਾਂ ਮੋਹ ਵਧਦਾ ਹੈ ਤਾਂ ਛੁਟ ਜਾਣ ਤੇ ਕ੍ਰੋਧ ਹੁੰਦਾ ਹੈ।ਬਹੁਤਾ ਇਕੱਠਾ ਹੋ ਜਾਵੇ ਤਾਂ ਬਹੁਤੇ ਦਾ ਹੰਕਾਰ ਹੋ ਜਾਂਦਾ ਹੈ । ਪੇਟ ਦੀ ਭੁੱਖ ਦੇ ਨਾਲ ਕਾਮ ਦੀ ਭੁੱਖ ਜੁੜ ਜਾਂਦੀ ਹੈ ਤਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਇਨ੍ਹਾਂ ਬਿਮਾਰੀਆਂ ਤੋਂ ਪਿੱਛਾ ਛੁਡਾ ਕੇ ਹੀ ਜੀਵ ਸੱਚਾ ਸੁੱਚਾ ਹੁੰਦਾ ਹੈ।
ਕਿਵੇਂ ਸੱਚਾ ਸੁੱਚਾ ਬਣਿਆ ਜਾਵੇ? ਤੇ ਇਹ ਲਾਲਚ ਜਖੀਰਾ ਜੋ ਝੂਠ ਦੀ ਬੁਨਿਆਦ ਤੇ ਉਸਾਰੀ ਗਈ ਸਲਤਨਤ ਹੈ ਇਸ ਤੋਂ ਪਿੱਛਾ ਕਿਵੇਂ ਛੁੱਟੇ? ਇਹ ਤਾਂ ਉਸ ਦੀ ਰਜ਼ਾ ਵਿੱਚ ਰਹਿਣ ਤੇ ਹੁਕਮ ਵਿੱਚ ਚਲਣ ਨਾਲ ਹੋਣਾ ਹੈ। ਉਸ ਦੀ ਰਜ਼ਾ ਹੈ ਕਿ ਸਭ ਨੂੰ ਬਰਾਬਰ ਸਮਝਣਾ ਹੈ; ਸਭ ਦਾ ਬਰਾਬਰ ਖਿਆਲ ਰੱਖਣਾ ਹੈ। ਸਿਰਫ ਆਪਣੀ ਭੁੱਖ ਦਾ ਹੀ ਨਹੀਂ ਸੋਚੀ ਜਾਣਾ ਤਾਂ ਹੋਰ ਸਭ ਭੈਣਾਂ ਭਾਈਆਂ ਦੀ ਭੁੱਖ ਦਾ ਵੀ ਸੋਚਣਾ ਹੈ। ਸਾਰੇ ਵਿਸ਼ਵ ਨੂੰ, ਸਭ ਨੂੰ, ਘੇਰੇ ਵਿੱਚ ਲਿਆਉਣਾ ਹੈ ਇਹ ਨਹੀਂ ਹੋਣਾ ਚਾਹੀਦਾ ਕਿ ਮੈਂ ਆਪਣੀ ਭੁੱਖ ਲਈ ਮਾਲ ਇਕੱਠਾ ਕਰੀ ਜਾਵਾਂ ਤੇ ਬਾਕੀ ਸਾਰੇ ਭੁੱਖੇ ਬੈਠੇ ਰਹਿਣ। ਦੂਜਿਆਂ ਦੀ ਭੁੱਖ ਦੂਰ ਕਰਨਾ ਵੀ ਇਸ ਹੁਕਮ ਵਿੱਚ ਹੈ ।ਸਾਰੀ ਦੁਨੀਆ ਉਸ ਦੇ ਬਰਾਬਰੀ ਦੇ ਹੁਕਮ ਅੰਦਰ ਬੱਧੀ ਹੈ ਕਿਉਂਕਿ ਉਸਦੇ ਲਈ ਸਾਰੇ ਬਰਾਬਰ ਦੀ ਰਚਨਾ ਹੈ। ਆਪਣੇ ਲਈ ਬਹੁਤ ਜਿਆਦਾ ਇਕੱਠਾ ਕਰ ਲੈਣਾ ਤੇ ਫਿਰ ਮਾਣ ਕਰਨਾ ਜਗ ਨੂੰ ਵਿਖਾਣਾ ਕਿ ਮੇਰੇ ਕੋਲ ਇਤਨਾ ਹੈ ਹਉਮੈ ਦਾ ਹੰਕਾਰ ਭਰਦਾ ਹੈ ।ਇਹ ਹਉਮੈ, ਇਹ ਹੰਕਾਰ ਰੱਬੀ ਹੁਕਮ ਦੇ ਵਿਰੁੱਧ ਹੈ। ਜੋ ਉਸਦੇ ਹੁਕਮ ਨੂੰ ਬੁਝ ਲੈਂਦਾ ਹੈ ਉਹ ਨਾ ਹਉਮੈ ਕਰਦਾ ਹੈ ਤੇ ਨਾ ਹੰਕਾਰ ।ਇਹ ਨਹੀਂ ਕਹਿੰਦਾ ਫਿਰਦਾ ਕਿ ‘ਮੈਂ ਆਹ ਕੀਤਾ ਹੈ’ ਤੇ ‘ਆਹ ਕਰਨਾ ਹੈ’ । ਇਹ ਤਾਂ ਹਉਮੈ ਹੈ ਜੋ ਨਾ ਬਰਾਬਰੀ ਤੋਂ ਉਪਜਦੀ ਹੈ; ਉੱਚੇ-ਨੀਵੇਂ ਤਕੜੇ-ਮਾੜੇ ਵਿੱਚ ਪਾੜਾ ਬਣਾਉਂਦੀ ਹੈ। ਐਲਨ ਮਸਕ, ਅਡਾਨੀ-ਅੰਬਾਨੀ ਬਣਾਉਂਦੀ ਹੈ ਜੋ ਆਪਣੇ ਹੰਕਾਰ ਵਿੱਚ ਬਰਾਬਰੀ ਦਾ ਸੰਦੇਸ਼ ਭੁੱਲ ਜਾਂਦੀ ਹੈ ਤੇ ਭੁੱਲ ਜਾਂਦੀ ਹੈ ਕਿ ਉਹਨਾਂ ਨੇ ਲੱਖਾਂ ਨੂੰ ਭੁੱਖੇ ਰੱਖ ਕੇ ਆਪਣੇ ਅੰਬਾਰ ਤੇ ਬਹੁ ਮੰਜਲੇ ਖੜ੍ਹੇ ਕੀਤੇ ਹਨ।ਇਹੋ ਗਰੀਬ ਤੇ ਅਮੀਰ ਦਾ ਪਾੜਾ ਹੈ ਜੋ ਇਕ ਓਂਕਾਰ ਦੇ ਮੁੱਢਲੇ ਅਸੂਲ ਨੂੰ ਨਹੀਂ ਮੰਨਦਾ । ਜੋ ਏਕੰਕਾਰ ਦਾ ਅਸੂਲ ਸਮਝਦਾ ਹੈ ਉਹ ਕਦੇ ਹਉਮੈ ਨਹੀਂ ਕਰਦਾ। auਹ ਹਮੇਸ਼ਾ ਯਾਦ ਰੱਖਦਾ ਹੈ ਕਿ ਸਾਰੇ ਜੀਆਂ ਦਾ ਇੱਕ ਹੀ ਦਾਤਾ ਹੈ;ਸਭ ਨੂੰ ਲੋੜ ਅਨੁਸਾਰ ਦਿੰਦਾ ਹੈ । ਉਹ ਹਮੇਸ਼ਾ ਯਾਦ ਰੱਖਦਾ ਹੈ ਕਿ ਸਾਰੇ ਜੀਆਂ ਦਾ ਇੱਕ ਹੀ ਦਾਤਾ ਹੈ;ਸਭ ਨੂੰ ਲੋੜ ਅਨੁਸਾਰ ਦਿੰਦਾ ਹੈ । ਗੁਰੂ ਨਾਨਕ ਦੇਵ ਜੀ ਨੇ ਇਸੇ ਲਈ ਸਰਬਤ ਦਾ ਭਲਾ ਸੋਚਦੇ ਹੋਏ, ਬਰਾਬਰੀ ਦਾ ਸਿਧਾਂਤ ਮੁੱਖ ਅੱਗੇ ਰੱਖਿਆ ਅਤੇ ਜਾਤ ਪਾਤ ਊਚ ਨੀਚ ਅਮੀਰ ਗਰੀਬ ਦੇ ਵਿਤਕਰਿਆਂ ਨੂੰ ਨਕਾਰਦੇ ਹੋਏ ਕਿਰਤ ਕਰਨ, ਵੰਡ ਛਕਣ ਤੇ ਨਾਮ ਜਪਣ ਦਾ ਸੰਦੇਸ਼ ਦਿਤਾ ਜੋ ਸਿੱਖੀ ਦੇ ਇਕਨਾਮਕ ਮਾਡਲ ਨੂੰ ਨਿਰਧਾਰਿਤ ਕਰਦਾ ਹੈ।
ਅਜੋਕਾ ਇਕਨਾਮਿਕ ਮਾਡਲ ਬਾਜ਼ਾਰ ਅਧਾਰਤ ਹੈ ਭਾਵ ਮਾਰਕੀਟ ਅਕਾਨਮੀ ਹੈ। ਲਾਹਾ ਇਸਦਾ ਮੁੱਖ ਉਦੇਸ਼ ਹੈ ਭਾਵ ਮੇਰੇ ਕੋਲ ਦੂਜੇ ਤੋਂ ਵੱਧ ਹੋਵੇ। ਇਸ ਵਿੱਚ ਬਰਾਬਰੀ ਦਾ ਕੋਈ ਸਿਧਾਂਤ ਨਹੀਂ ।ਇਸ ਵਿੱਚ ਵੰਡ ਖਾਣ ਦਾ ਕੋਈ ਸਿਧਾਂਤ ਨਹੀਂ । ‘ਮੈਂ’ ਤੇ ‘ਮੇਰੀ’ ਪ੍ਰਧਾਨ ਹੈ ‘ਊਚ-ਨੀਚ ਸਥਿਤੀ ਨਿਰਧਾਰਨ ਕਰਦੀ ਹੈ। ਜਮਾ-ਖੋਰੀ ਇਸ ਲਈ ਕੀਤੀ ਜਾਂਦੀ ਹੈ ਕਿ ਦੂਜਿਆਂ ਨਾਲੋਂ ਜਿਆਦਾ ਦਾ ਮਾਲਕ ਹੋਵੇ ਜਿਸ ਲਈ ਜਖੀਰਾਬਾਜੀ ਵੀ ਜਰੂਰੀ ਬਣ ਗਈ ਹੈ। ਮਾਇਆ ਇਕੱਠੀ ਕਰਨੀ ਮੁੱਖ ਮੰਤਵ ਹੋ ਗਈ ਹੈ । ਪਰ ਮਾਇਆ ਤਾਂ ਝੂਠ ਤੇ ਅਧਾਰਤ ਹੈ। ਸੱਚ ਦਾ ਅਸੂਲ ਕਿਸੇ ਨੂੰ ਯਾਦ ਨਹੀਂ । ਮੋਹ, ਮਾਇਆ ਅਤੇ ਝੂਠ ਕਰਕੇ ਹੀ ਸੱਚ ਦਾ ਚਾਨਣ ਨਹੀਂ ਫੈਲਦਾ। ਗਰੀਬੀ ਅਮੀਰੀ ਦਾ ਪਾੜਾ ਵੱਧਦਾ ਜਾ ਰਿਹਾ ਹੈ ਹੈ। ਬਰਾਬਰਤਾ ਦਾ ਅਸੂਲ ਖਤਮ ਹੁੰਦਾ ਜਾ ਰਿਹਾ ਹੈ । ਮਾਰਕੀਟ ਇਕਾਨਮੀ ਵਿੱਚ ਹਰ ਗੱਲ ਨਫੇ ਦੇ ਨਾਲ ਜੁੜੀ ਹੈ। ਕੋਈ ਘਾਟੇ ਦਾ ਸੌਦਾ ਨਹੀਂ ਕਰਦਾ। ਲੈਣ ਲੈਣ ਹੁੰਦਾ ਹੈ ਦੇਣ ਦੇਣ ਭੁੱਲਦਾ ਜਾਂਦਾ ਹੈ। ਇਹੋ ਮੈਂ ਮੇਰੀ ਦਾ ਚੱਕਰ ਹੈ । ਪਰ ਗੁਰੂ ਨਾਨਕ ਨੇ ਤਾਂ ਸੱਚ ਦਾ ਵਪਾਰ ਕਰਨਾ ਸਿਖਾਇਆ ਸੀ ਹੱਟੀ ਚਲਾਉਣ ਲਈ ਸੌਦਾ ਲੈਣ ਗਏ ਤੇ ਹੱਥਲੇ 20 ਰੁਪਏ ਦਾ ਸੀਧਾ ਲੈ ਕੇ ਭੁੱਖੇ ਸੰਤਾਂ ਸਾਧਾਂ ਨੂੰ ਖਿਲਾ ਦਿੱਤਾ। ਭੁੱਖੇ ਦੀ ਭੁੱਖ ਦੂਰ ਕੀਤੀ। ਆਪਾ ਛੱਡ ਜੱਗ ਦੀ ਸੋਚੀ । ਇਹੋ ਸੱਚਾ ਸੌਦਾ ਹੈ ਗੁਰਬਾਣੀ ਦੇ ਬਰਾਬਰੀ ਦੇ ਸਿਧਾਂਤ ਦਾ; ਸਭਨਾਂ ਜੀਆਂ ਦੇ ਇੱਕ ਸਮਝਣ ਦਾ ਭੁੱਖਿਆਂ ਦੀ ਭੁੱਖ ਦੂਰ ਕਰਨ ਦਾ ।
ਇੱਥੇ ਮੈਨੂੰ ਗਾਥਾ ਯਾਦ ਆਉਂਦੀ ਹੈ ਜਦ ਕੁਝ ਸੰਤ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਸੁਣ ਕੇ ਉਹਨਾਂ ਦੇ ਦਰਸ਼ਨਾਂ ਲਈ ਕਰਤਾਰਪੁਰ ਜਾ ਰਹੇ ਸਨ। ਪਿੰਡੋਂ ਬਾਹਰ ਹੀ ਸਨ ਕਿ ਉਹਨਾਂ ਨੂੰ ਗੁਰੂ ਨਾਨਕ ਦੇ ਘਰ ਦੀ ਨਿਸ਼ਾਨਦੇਹੀ ਜਾਨਣ ਦੀ ਲੋੜ ਪਈ। ਉਹਨਾਂ ਦੇਖਿਆ ਕਿ ਕੁਝ ਲੋਕ ਖੇਤਾਂ ਵਿੱਚ ਕੰਮ ਕਰ ਰਹੇ ਹਨ। ਸੋਚਿਆ ਇਹਨਾਂ ਤੋਂ ਹੀ ਬਾਬੇ ਨਾਨਕ ਦਾ ਟਿਕਾਣਾ ਪੁੱਛ ਲਈਏ । ਉਹਨਾਂ ਦੇਖਿਆ ਕਿ ਅੱਗੇ ਕਿਸਾਨ ਚਿੱਕੜ ਵਿੱਚ ਲਿਬੜੇ ਕੁਝ ਜਾਪ ਵੀ ਕਰੀ ਜਾ ਰਹੇ ਸਨ । ਹੈਰਾਨ ਸਨ ਕਿ ਇਹ ਇਸ ਅਵਸਥਾ ਵਿੱਚ ਵੀ ਕੰਮ ਵਿੱਚ ਰੁਝੇ ਵੀ ਪਰਮਾਤਮਾ ਨੂੰ ਯਾਦ ਕਰੀ ਜਾ ਰਹੇ ਹਨ । ਰੁਕ ਕੇ ਬਾਬੇ ਨਾਨਕ ਦਾ ਪੱਤਾ ਪੁੱਛਿਆ ਤਾਂ ਇੱਕ ਬਜ਼ੁਰਗ ਬਾਹਰ ਆਇਆ ਪਾਣੀ ਵਿੱਚ ਹੱਥ ਧੋ ਕੇ ਜੀ ਆਇਆ ਕਿਹਾ ਤੇ ਪੁੱਛਿਆ “ਦੱਸੋ ਜੀ” ਅੱਗੋਂ ਸੰਤਾਂ ਨੇ ਬਾਬੇ ਨਾਨਕ ਦੇ ਘਰ ਦੀ ਨਿਸ਼ਾਨਦੇਹੀ ਬਾਰੇ ਪੁੱਛਿਆ। ਬਜ਼ੁਰਗ ਨੇ ਕਿਹਾ “ਬੈਠੋ! ਤੁਹਾਨੂੰ ਪਹੁੰਚਾ ਦਿੰਦੇ ਹਾਂ।“ ਇਤਨੇ ਨੂੰ ਮਾਤਾ ਸੁਲੱਖਣੀ ਭਤਾ ਲੈ ਕੇ ਆ ਗਈ । “ਆਓ! ਪਹਿਲਾਂ ਪ੍ਰਸ਼ਾਦੇ ਛਕ ਲਈਏ, ਤੁਸੀਂ ਲੰਬਾ ਸਫਰ ਕਰਕੇ ਆਏ ਹੋ, ਭੁੱਖੇ ਹੋਵੋਗੇ।“ ਸਾਰੇ ਕਹਰਿੰਦੇ ਵੀ ਆ ਰਲੇ ਤੇ ਸਭ ਨੇ ਮਿਲ ਕੇ ਭੋਜਨ ਕੀਤਾ। ਭੋਜਨ ਪਿੱਛੋਂ ਕਿਹਾ “ਇਹ ਮਾਈ ਤੁਹਾਨੂੰ ਬਾਬੇ ਨਾਨਕ ਦੇ ਟਿਕਾਣੇ ਤੇ ਲੈ ਜਾਏਗੀ”। ਜਾਂਦੇ ਜਾਂਦੇ ਸਾਧੂ ਸੋਚ ਰਹੇ ਸਨ “ਇਹ ਮਹਾਨ ਵਿਅਕਤੀ ਹਨ ਜੋ ਕੰਮ ਕਰਦੇ ਵੀ ਪਰਮਾਤਮਾ ਦਾ ਨਾਮ ਜਪੀ ਜਾਂਦੇ ਹਨ ਤੇ ਫਿਰ ਜੋ ਖਾਣਾ ਉਹਨਾਂ ਲਈ ਆਇਆ ਉਹ ਵੀ ਵੰਡ ਕੇ ਖਾਧਾ ਹੈ। ਇਹ ਤਾਂ ਜਰੂਰ ਹੀ ਬਾਬਾ ਨਾਨਕ ਹੋਣਗੇ ਜੋ ਸਕਿਰਤ ਕਰਨ ਵੰਡ ਛਕਣ ਤੇ ਨਾਮ ਜਪਣ ਬਾਰੇ ਕਹਿੰਦੇ ਹਨ”। ਘਰ ਪਹੁੰਚ ਕੇ ਪਾਣੀ ਧਾਣੀ ਪੀਤਾ ਤੇ ਇਤਨੇ ਨੂੰ ਬਾਬਾ ਨਾਨਕ ਵੀ ਪਹੁੰਚ ਗਏ। ਹੱਥ ਮੂੰਹ ਧੋ ਕੇ ਸੰਤਾ ਕੋਲ ਆ ਬੈਠੇ। ਸਾਧੂ ਹੈਰਾਨ ਹੋਏ ਇਹ ਤਾਂ ਉਹੀ ਬਜ਼ੁਰਗ ਹਨ ਜੋ ਖੇਤਾਂ ਵਿੱਚ ਕੰਮ ਕਰਦੇ ਤੇ ਨਾਮ ਜਪੀ ਜਾਂਦੇ ਸਨ ਅਤੇ ਸਾਨੂੰ ਅਪਣਾ ਭੋਜਨ ਵੰਡ ਕੇ ਛਕਾਇਆ ਸੀ। ਉਹ ਸਮਝ ਗਏ ਕਿ ਬਾਬਾ ਨਾਨਕ ਜੋ ਕਹਿੰਦਾ ਹੈ ਉਹ ਕਰਕੇ ਵਿਖਾਉਂਦਾ ਹੈ। ਇਹ ਇੱਕ ਵੱਡੀ ਸਿੱਖਿਆ ਸੀ ਜਿਸ ਨੂੰ ਸਮਝਾਉਣ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਦੇਰ ਨਹੀਂ ਲੱਗੀ ਜੋ ਪ੍ਰਤੱਖ ਕਰਕੇ ਵਿਖਾਈ ਵੀ। ਸਾਨੂੰ ਵੀ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਭ ਨੂੰ ਬਰਾਬਰ ਸਮਝੋ; ਭੁੱਖੇ ਦੀ ਭੁੱਖ ਦੂਰ ਕਰੋ ਤੇ ਹਰ ਇੱਕ ਲੋੜਵੰਦ ਦੀ ਮਦਦ ਕਰੋ ਇਹੀ ਸਿੱਖੀ ਦਾ ਮੁੱਖ ਸਿਧਾਂਤ ਹੈ ਇਹੋ ਸਿੱਖੀ ਦਾ ਇਕਨਾਮਿਕ ਮਾਡਲ ਹੈ।