- Jan 3, 2010
- 2,415
- 447
- 81
ਜਿਨ੍ਹਾਂ ਗੁਰਦੁਆਰਿਆਂ ਉਤੇ 1984 ਸਮੇਂ ਹਮਲੇ ਹੋਏ ਤੇ ਗੁਰਦੁਆਰਾ ਰਾਮਪੁਰ ਖੇੜਾ ਦੀ ਗਾਥਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੁਝ ਦਿਨ ਪਹਿਲਾਂ ਗੁਰਦੁਆਰਾ ਰਾਮਪੁਰ ਖੇੜਾ ਵਿਖੇ ਬਾਬਾ ਸੇਵਾ ਸਿੰਘ ਜੀ ਨਾਲ ਬਚਨ ਬਿਲਾਸ ਹੋਏ ਤਾਂ ਮੈਂ ਉਨ੍ਹਾਂ ਨੂੰ ਅਪਣੀ ਪੁਸਤਕ “ਰੀਕੁਲੈਕਸ਼ਨਜ਼ ਆਫ ਘਲੂਘਾਰਾ 1984” ਭੇਟ ਕੀਤੀ ਅਤੇ ਉਨ੍ਹਾਂ ਦਿਨਾਂ ਦੀ ਹੱਡਬੀਤੀ ਵੀ ਦੁਹਰਾਈ।
ਉਨ੍ਹਾਂ ਨੇ ਵੀ ਮੈਨੂੰ ਇੱਕ ਪੁਸਤਕ ‘ਗੁਰਦੁਆਰਿਆਂ ਤੇ ਹੋਏ ਫੌਜੀ ਹਮਲਿਆਂ ਦੀ ਵਿਥਿਆ (ਚਸ਼ਮਦੀਦ ਗਵਾਹਾਂ ਦੀ ਜ਼ੁਬਾਨੀ”, ਦਿਤੀ ਤਾਂ ਇਸ ਪੁਸਤਕ ਨੂੰ ਫਰੋਲਣ ਤੇ 65 ਹੋਰ ਗੁਰਦੁਆਰਿਆਂ ਉਤੇ ਫੌਜੀ ਹਮਲਿਆਂ ਬਾਰੇ ਲਿਖਿਆ ਮਿਲਿਆ । ਮੈਂ ਇਨ੍ਹਾਂ ਗੁਰਦੁਆਰਿਆਂ ਦੇ ਨਾਮ ਨੋਟ ਕੀਤੇ ਜੋ ਇਸ ਤਰ੍ਹਾਂ ਸਨ:
- 1. ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ
2. ਅਕਾਲ ਤਖਤ ਸਾਹਿਬ , ਸ੍ਰੀ ਅੰਮ੍ਰਿਤਸਰ
3. ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਗੜਦੀ ਵਾਲਾ ਹੁਸ਼ਿਆਰਪੁਰ
4. ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ
5. ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਤਰਨ ਤਾਰਨ
6. ਗੁਰਦੁਆਰਾ ਬਾਉਲੀ ਸਾਹਿਬ ਸ੍ਰੀ ਗੋਬਿੰਦਵਾਲ
7. ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ
8. ਛਾਉਣੀ ਨਿਹੰਗ ਸਿੰਘਾਂ ਸੋਢਲ, ਜਲੰਧਰ
9. ਗੁਰਦੁਆਰਾ ਹਰੀਆਂ ਵੇਲਾਂ ਪਾਤਸ਼ਾਹੀ ਸੱਤਵੀਂ ਬਜਰੋੜ ਹੁਸ਼ਿਆਰਪੁਰ
10. ਗੁਰਦੁਆਰਾ ਨਾਨਕਸਰ ਪਾਤਸ਼ਾਹੀ ਪਹਿਲੀ ਹਕੀਮਪੁਰ ਨਵਾਂ ਸ਼ਹਿਰ
11. ਗੁਰਦੁਆਰਾ ਚਰਨ ਕਮਲ ਸਾਹਿਬ ਪਾਤਸ਼ਾਹੀ ਛੇਵੀਂ ਜਿੰਦੋਵਾਲ ਨਵਾਂ ਸ਼ਹਿਰ ।
12. ਗੁਰਦੁਆਰਾ ਭੱਠਾ ਸਾਹਿਬ ਪਾਤਸ਼ਾਹੀ ਦਸਵੀਂ ਕੋਟਲਾ ਨਿਹੰਗ ਖਾਨ ਰੋਪੜ।
13. ਗੁਰਦੁਆਰਾ ਗੜੀ ਸਾਹਿਬ, ਚਮਕੌਰ ਸਾਹਿਬ।
14. ਗੁਰਦੁਆਰਾ ਕਤਲਗੜ੍ਹ ਸਾਹਿਬ, ਚਮਕੌਰ ਸਾਹਿਬ।
15. ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੈਕਟਰ 19 ਡੀ ਚੰਡੀਗੜ੍ਹ।
16. ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ
17. ਗੁਰਦੁਆਰਾ ਠੰਡਾ ਬੁਰਜ, ਸ੍ਰੀ ਫਤਿਹਗੜ੍ਹ ਸਾਹਿਬ।
18. ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਪਟਿਆਲਾ।
19. ਗੁਰਦੁਆਰਾ ਨਾਨਕਿਆਣਾ ਸਾਹਿਬ, ਸੰਗਰੂਰ ।
20. ਗੁਰਦੁਆਰਾ ਸਿੰਘ ਸਭਾ ਮੰਡਵੀ, ਸੰਗਰੂਰ ।
21. ਗੁਰਦੁਆਰਾ ਸ੍ਰੀ ਤੇਗ ਬਹਾਦਰ ਸਾਹਿਬ ਪਾਤਸ਼ਾਹੀ ਨੌਵੀਂ, ਧਮਧਾਨ ਸਾਹਿਬ, ਜੀਂਦ
22. ਗੁਰਦੁਆਰਾ ਪਾਤਸ਼ਾਹੀ ਦਸਵੀਂ, ਝੰਡਾ ਕਲਾਂ, ਮਾਨਸਾ।
23. ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ।
24. ਬੁੰਗਾ ਮਸਤੂਆਣਾ ਸਾਹਿਬ, ਤਲਵੰਡੀ ਸਾਬੋ।
25. ਗੁਰਦੁਆਰਾ ਲਿਖਣਸਰ ਸਾਹਿਬ, ਤਲਵੰਡੀ ਸਾਬੋ।
26. ਗੁਰਦੁਆਰਾ ਮੰਜੀ ਸਾਹਿਬ, ਪਾਤਸ਼ਾਹੀ ਨੌਵੀਂ ਤੇ ਦਸਵੀਂ, ਤਲਵੰਡੀ ਸਾਬੋ।
27. ਗੁਰਦੁਆਰਾ ਜੰਡਸਰ, ਤਲਵੰਡੀ ਸਾਬੋ ।
28. ਗੁਰਦੁਆਰਾ ਮਹੱਲਸਰ ਸਾਹਿਬ, ਤਲਵੰਡੀ ਸਾਬੋ ।
29. ਗੁਰਦੁਆਰਾ ਮਾਤਾ ਸੁੰਦਰ ਕੌਰ ਤੇ ਸਾਹਿਬ ਕੌਰ ਜੀ ਤਲਵੰਡੀ ਸਾਬੋ ।
30. ਗੁਰਦੁਆਰਾ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ, ਤਲਵੰਡੀ ਸਾਬੋ।
31. ਭੋਰਾ ਬਾਬਾ ਦੀਪ ਸਿੰਘ ਜੀ, ਤਲਵੰਡੀ ਸਾਬੋ।
32. ਬੁਰਜ ਬਾਬਾ ਦੀਪ ਸਿੰਘ ਜੀ, ਤਲਵੰਡੀ ਸਾਬੋ ।
33. ਗੁਰਦੁਆਰਾ ਬੇਰ ਸਾਹਿਬ, ਛਾਉਣੀ ਬੁੱਢਾ ਦਲ, ਤਲਵੰਡੀ ਸਾਬੋ।
34. ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਮੁਕਤਸਰ।
35. ਗੁਰਦੁਆਰਾ ਬੀਬੀ ਕਾਨ ਕੌਰ, ਮੋਗਾ।
36. ਗੁਰਦੁਆਰਾ ਸਿੰਘ ਸਭਾ, ਮੋਗਾ।।,
37. ਗੁਰਦੁਆਰਾ ਅਕਾਲਸਰ, ਮੋਗਾ।
38. ਗੁਰਦੁਆਰਾ ਗੁਰੂਸਰ ਜਾਮਣੀ ਸਾਹਿਬ, ਪਾਤਸ਼ਾਹੀ ਦਸਵੀਂ, ਵਜ਼ੀਦਪੁਰ, ਫਿਰੋਜਪੁਰ।
39. ਲੰਗਰ ਹਾਲ ਅਹਾਤਾ ਸਾਹਿਬ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਪੁਣਛ, ਜੰਮੂ-ਕਸ਼ਮੀਰ।
40. ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ, ਸ੍ਰੀ ਅੰਮ੍ਰਿਤਸਰ ।
41. ਬੰਗਾ ਰਾਮਗੜੀਆ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ।
42. ਡੇਰਾ ਬਾਬਾ ਸ਼ਾਮ ਸਿੰਘ, ਸ੍ਰੀ ਅੰਮ੍ਰਿਤਸਰ।
43. ਗੁਰਦੁਆਰਾ ਛੇਹਰਟਾ ਸਾਹਿਬ, ਸ੍ਰੀ ਅੰਮ੍ਰਿਤਸਰ।
44. ਡੇਰਾ ਮਹੰਤ ਮੂਲ ਸਿੰਘ, ਸ੍ਰੀ ਅੰਮ੍ਰਿਤਸਰ।
45. ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ, ਕਥੂ ਨੰਗਲ।
46. ਗੁਰਦੁਆਰਾ ਹੱਟ ਸਾਹਿਬ, ਸੁਲਤਾਨਪੁਰ ਲੋਧੀ।
47. ਗੁਰਦੁਆਰਾ ਸੰਤ ਘਾਟ ਸਾਹਿਬ, ਸੁਲਤਾਨਪੁਰ ਲੋਧੀ ।
48. ਗੁਰਦੁਆਰਾ ਕੋਠੜੀ ਸਾਹਿਬ, ਸੁਲਤਾਨਪੁਰ ਲੋਧੀ ।
49. ਗੁਰਦੁਆਰਾ ਗੁਰੂ ਕਾ ਬਾਗ, ਸੁਲਤਾਨਪੁਰ ਲੋਧੀ।
50. ਗੁਰਦੁਆਰਾ ਸਿਹਰਾ ਸਾਹਿਬ, ਸੁਲਤਾਨਪੁਰ ਲੋਧੀ।
51. ਗੁਰਦੁਆਰਾ ਅੰਤਰ ਅੰਤਰਯਾਮਤਾ ਸਾਹਿਬ ਸੁਲਤਾਨਪੁਰ ਲੋਧੀ।
52. ਗੁਰਦੁਆਰਾ ਬੇਬੇ ਨਾਨਕੀ ਜੀ, ਸੁਲਤਾਨਪੁਰ ਲੋਧੀ।
53. ਗੁਰਦੁਆਰਾ ਸਾਹਿਬ, ਸੈਕਟਰ 15, ਚੰਡੀਗੜ੍ਹ।
54. ਗੁਰਦੁਆਰਾ ਜੋਤੀ ਸਰੂਪ, ਸੰਗਰੂਰ।
55. ਗੁਰਦੁਆਰਾ ਟਿੱਬੀ ਸਾਹਿਬ, ਸ੍ਰੀ ਮੁਕਤਸਰ।
56. ਗੁਰਦੁਆਰਾ ਦਾਤਨ ਸਾਹਿਬ, ਸ੍ਰੀ ਮੁਕਤਸਰ।
57. ਕਾਰ ਸੇਵਾ ਡੇਰਾ ਦਿੱਲੀ ਵਾਲੇ, ਸ੍ਰੀ ਮੁਕਤਸਰ।
58. ਗੁਰਦੁਆਰਾ ਮਾਲੜੀ ਸਾਹਿਬ, ਨਕੋਦਰ।
59 ਗੁਰਦੁਆਰਾ ਸ਼ਹੀਦਾਂ, ਮਾਹਲਪੁਰ
60 ਗੁਰਦੁਆਰਾ ਟਾਹਲੀ ਸਾਹਿਬ, ਪਾਤਸ਼ਾਹੀ ਛੇਵੀਂ, ਗੋਦਪੁਰ, ਮਾਹਲਪੁਰ
61 ਗੁਰਦੁਆਰਾ ਮੰਜੀ ਸਾਹਿਬ, ਨਵਾਂ ਸ਼ਹਿਰ
62 ਗੁਰਦੁਆਰਾ ਸਲਵਾਣਾ ਸਾਹਿਬ, ਮਾਲੋ ਮਜਾਰਾ, ਨਵਾਂ ਸ਼ਹਿਰ
63 ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ
64 ਗੁਰਦੁਆਰਾ ਪਰਿਵਾਰ ਵਿਛੋੜਾ, ਰੋਪੜ
65 ਗੁਰਦੁਆਰਾ ਨਾਢਾ ਸਾਹਿਬ, ਪੰਚਕੁਲਾ
ਗੁਰਦੁਆਰਾ ਰਾਮਪੁਰ ਖੇੜਾ ਉਤੇ ਵੀ ਫੌਜੀ ਹਮਲੇ
ਗੁਰਦੁਆਰਾ ਰਾਮਪੁਰ ਖੇੜਾ
ਹੈਰਾਨੀ ਹੋਰ ਵੀ ਵਧੀ ਜਦੋਂ ਸਭ ਤੋਂ ਉਪਰ ਗੁਰਦੁਆਰਾ ਰਾਮਪੁਰ ਖੇੜਾ ਉਤੇ ਵੀ ਫੌਜੀ ਹਮਲੇ ਦਾ ਨਾਮ ਵੇਖਿਆ।“ ਕੀ ਇਸ ਗੁਰਦੁਆਰਾ ਸਾਹਿਬ ਤੇ ਵੀ ਹਮਲਾ ਹੋਇਆ ਸੀ? ਮੈ ਉਤਸੁਕਤਾ ਵਸ ਪੁੱਛਿਆ?”“ਹਾਂ। ਇਸ ਗੁਰਦੁਆਰਾ ਸਾਹਿਬ ਦੇ ਗੁੰਬਦ ਨੂੰ ਤਾਂ ਟੈਂਕ ਨਾਲ ਉਡਾਉਣ ਦੇ ਹੁਕਮ ਸਨ । ਉਡਾ ਵੀ ਦੇਣਾ ਸੀ ਜੇ ਇਕ ਗਭਰੂ ਸਿੱਖ ਕੈਪਟਨ ਅਪਣੇ ਮੇਜਰ ਨੂੰ ਇਹ ਨਾਂ ਕਹਿੰਦਾ ਕਿ “ਮੇਰੇ ਟੈਂਕ ਤੇਰੇ ਟੈਂਕਾਂ ਦੇ ਸਾਹਮਣ ਕੰਧ ਬਣ ਕੇ ਖੜ੍ਹੇ ਹੋ ਜਾਣਗੇ”।
“ਅੱਛਾ! ਇਹ ਤਾਂ ਬੜੀ ਵੱਡੀ ਗੱਲ ਸੀ।ਇਹ ਕਿਵੇਂ ਹੋਇਆ? ਇਹ ਥਾਂ ਤਾਂ ਦਰਬਾਰ ਸਾਹਿਬ ਤੇ ਕੋਹਾਂ ਦੂਰ ਸੀ ਇਸ ਦਾ ਭਲਾ ਸੰਤ ਭਿੰਡਰਾਂ ਵਾਲੇ ਨੂੰ ਬਚਾਉਣ ਵਾਲੀ ਜੰਗ ਨਾਲ ਕੀ ਲੈਣਾ ਦੇਣਾ ਸੀ?
ਕੀ ਵਿਸਥਾਰ ਨਾਲ ਇਹ ਸਾਰੀ ਗਾਥਾ ਸਮਝਾਉਗੇ? ਬਾਬਾ ਸੇਵਾ ਸਿੰਘ ਜੀ ਨੇ ਇਸ ਸਥਾਨ ਦਾ ਇਤਿਹਾਸ ਸੁਣਾਉਂਦਿਆਂ ਗਾਥਾ ਦਾ ਬਿਆਨ ਸ਼ੁਰੂ ਕੀਤਾ।
“ਗੁਰਦੁਆਰਾ ਰਾਮਪੁਰ ਖੇੜਾ 1949 ਤੋਂ ਪਹਿਲਾਂ ਦਾ ਉਸ ਇਲਾਕੇ ਵਿੱਚ ਵਸਿਆ ਗੁਰਦੁਆਰਾ ਹੈ ਜਿੱਥੇ ਪਹਿਲਾਂ ਭਿਆਨਕ ਉਜਾੜ ਬੀਆਬਾਨ ਦੇਖਣ ਵਾਲਾ ਉਡਾਨ ਦੇਖਣ ਵਾਲਾ ਡਰਾਉਣਾ ਥੇਹ ਸੀ ਜਿਸ ਨੂੰ ਲੋਕ ਭੂਤਾਂ ਪ੍ਰੇਤਾਂ ਵਾਲਾ ਸਰਤਾ ਤੇ ਜਾਣ ਕੇ ਇਸ ਦੇ ਨੇੜਿਓ ਲੰਘਣ ਤੋਂ ਵੀ ਗਰੇਜ ਕਰਦੇ ਸਨ। ਇਸ ਥਾਂ ਨੂੰ ‘ਸਖਤ’ ਮੰਨਿਆਂ ਜਾਂਦਾ ਸੀ। ਇੱਥੇ ਸਦੀਆਂ ਪੁਰਾਣੇ ਪਿੱਪਲਾਂ ਅਤੇ ਬੋਹੜਾਂ ਦਾ ਝੁੰਡ ਸੀ। ਇਹਨਾਂ ਦਰਖਤਾਂ ਤੋਂ ਡਿੱਗਿਆ ਪੱਤਿਆਂ ਦੀਆਂ ਉੱਚੀਆਂ ਤiਹਆਂ ਵਿੱਚ ਸੱਪ, ਠੂੰਹੇ, ਕੰਨ-ਖਜੂਰੇ ਵਗੈਰਾ ਜ਼ਹਿਰੀਲੇ ਜੀਵ ਆਪਣੇ ਘਰ ਬਣਾ ਕੇ ਬੇਫਿਕਰੀ ਵਿੱਚ ਜੀਵਨ ਬਤੀਤ ਕਰਦੇ ਸਨ । ਡਰਾਉਣਾ ਤੇ ਸਖਤ ਥਾਂ ਮੰਨੇ ਜਾਣ ਕਰਕੇ ਇਹ ਮਨੁੱਖੀ ਪੈਰਾਂ ਦੀ ਛੋਹ ਤੋਂ ਬਿਲਕੁਲ ਅਛੋਹ ਸੀ।
ਇਸ ਭਿਆਨਕ ਸਖਤ ਥੇਹ ਉੱਪਰ ਸਤਿਗੁਰ ਜੀ ਦਾ ਹੁਕਮ ਮੰਨ ਕੇ ਸੰਤ ਬਾਬਾ ਹਰਨਾਮ ਸਿੰਘ ਜੀ ਨੇ 1949 ਵਿੱਚ ਆਪਣੇ ਚਰਨ ਪਾਏ ਅਤੇ ਪ੍ਰਭੂ ਬੰਦਗੀ ਕੀਤੀ। ਮਨੁੱਖੀ ਛੋਹ ਨੂੰ ਤਰਾਸਦੀ ਇਸ ਡਰਾਉਣੇ ਥੇਹ ਦੀ ਸਖਤ ਧਰਤੀ ਨੂੰ ਭਜਨ ਬੰਦਗੀ ਦੀ ਬਦੌਲਤ ਰਾਮਪੁਰ ਦੀ ਪੁਰੀ ਅਤੇ ਖੁਸ਼ੀਆਂ ਖੇੜਿਆਂ ਦੀ ਨਿਧੀ ਬਣਾ ਦਿੱਤਾ।
ਥੋੜੇ ਹੀ ਸਮੇਂ ਵਿੱਚ ਇਸ ਅਸਥਾਨ ਉੱਪਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਜਾਣ ਉਪਰੰਤ ਇਸਦਾ ਨਾਮ ਗੁਰਦੁਆਰਾ ਰਾਮਪੁਰ ਖੇੜਾ ਕਰਕੇ ਜਗਤ ਪ੍ਰਸਿੱਧ ਹੋ ਗਿਆ ।ਸੰਤ ਬਾਬਾ ਹਰਨਾਮ ਸਿੰਘ ਜੀ ਨੇ ਪ੍ਰਚਾਰ ਦੀ ਲਹਿਰ ਨਾਲ ਇਲਾਕੇ ਦੇ ਵੱਡੇ ਹਿੱਸੇ ਨੂੰ ਗੁਰੂ ਚਰਨਾਂ ਨਾਲ ਜੋੜਿਆ ਤੇ ਖੰਡੇ ਬਾਟੇ ਦੀ ਪਾਹੁਲ ਛਕਾਉਣ ਦੀ ਸੇਵਾ ਕੀਤੀ।
ਅੱਜ ਇਸ ਸਥਾਨ ਤੋਂ ਬਾਬਾ ਜੀ ਦੇ ਉੱਤਰਾਧਿਕਾਰੀ ਸੰਤ ਬਾਬਾ ਸੇਵਾ ਸਿੰਘ ਜੀ ਦੀ ਸਹਿਯੋਗ ਅਤੇ ਦੇਖ ਰੇਖ ਹੇਠ ਧਾਰਮਿਕ ਸਮਾਜਿਕ ਅਤੇ ਮਨੁੱਖਤਾ ਦੇ ਭਲੇ ਹਿਤ ਬੇਅੰਤ ਕਾਰਜ ਗੁਰੂ ਅਗਵਾਈ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੇ ਹਨ।
ਦੁਆਬੇ ਦੇ ਜ਼ਿਲਾ ਹੁਸ਼ਿਆਰਪੁਰ ਤੋਂ ਦਸੂਹਾ ਜਾਣ ਵਾਲੀ ਸੜਕ ਉੱਪਰ ਹੁਸ਼ਿਆਰਪੁਰ ਤੋਂ 28 ਕਿਲੋਮੀਟਰ ਦੀ ਦੂਰੀ ਤੇ ਅਤੇ ਗਾਂਧੀ ਵਾਲਾ ਕਸਬੇ ਤੋਂ ਦੋ ਕਿਲੋਮੀਟਰ ਪਿਛਾਂਹ, ਪਿੰਡ ਗੋਦਵਾਲ ਤੋਂ ਪਹਿਲਾਂ ਸਥਿਤ ਹੈ। ਮੁੱਖ ਸੜਕ ਤੋਂ ਲਹਿੰਦੇ ਪਾਸੇ ਵੱਲ ਪੱਕੀ ਸੜਕ ਤੋਂ ਗੁਰਦੁਆਰਾ ਸਾਹਿਬ ਦੀ ਦੂਰੀ ਕੇਵਲ ਇਕ ਕਿਲੋਮੀਟਰ ਹੈ। ਇਹ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਤਕਰੀਬਨ 100 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ।
ਸਾਰੀ ਗਾਥਾ ਸੁਣਾਉਂਦੇ ਹੋਏ ਭਾਵੁਕਤਾ ਵਿੱਚ ਮੈਂ ਨੋਟ ਲੈਣੇ ਭੁੱਲ ਗਿਆਂ ਤਾਂ ਗਾਥਾ ਮੁੱਕਣ ਪਿੱਛੋਂ ਮੈਂ ਗੁਜ਼ਾਰਿਸ਼ ਕੀਤੀ ਕਿ ਜੇ ਮੈਨੂੰ ਇਸ ਦਾ ਲਿਖਿਆ ਵਿਸਥਾਰ ਮਿਲ ਜਾਵੇ। ਬਾਬਾ ਸੇਵਾ ਸਿੰਘ ਜੀ ਨੇ ਪੁਸਤਕ ‘ਗੁਰਦੁਆਰਿਆਂ ਤੇ ਹੋਏ ਫੌਜੀ ਹਮਲਿਆਂ ਦੀ ਵਿਥਿਆ ਨੂੰ ਪੜ੍ਹ ਸਮਝ ਲੈਣ ਲਈ ਕਿਹਾ। ਬਾਕੀ ਦਾ ਇਹ ਹਥਲਾ ਲੇਖ ਮੈਂ ਇਸੇ ਪੁਸਤਕ ਦੇ ਸਹਾਰੇ ਪੂਰਾ ਕੀਤਾ ਹੈ।
ਇਹ ਲੇਖ ਗੁਰਦੁਆਰਾ ਸਾਹਿਬ ਦੇ ਸਬੰਧ ਵਿੱਚ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਅਤੇ ਭਾਈ ਭੁਪਿੰਦਰ ਸਿੰਘ ਜੀ ਨੇ ਜੋ ਵਿਥਿਆ ਦੱਸੀ ਉਸ ਦਾ ਨਿਚੋੜ ਪੇਸ਼ ਕੀਤਾ ਗਿਆ ਹੈ।
ਜੂਨ 1984 ਤੋਂ ਪਹਿਲਾਂ ਇਸ ਅਸਥਾਨ ਉੱਪਰ ਸੰਤ ਬਾਬਾ ਹਰਨਾਮ ਸਿੰਘ ਜੀ ਹੋਰਾਂ ਦੇ ਧਰਮ ਪ੍ਰਚਾਰ ਦੇ ਅਨੇਕਾਂ ਕਾਰਜ ਕੀਤੇ ਜੇ ਸਦਕਾ ਪੰਥ ਦੀਆਂ ਅਹਿਮ ਸ਼ਖਸੀਅਤਾਂ ਦਾ ਇਹਨਾਂ ਨਾਲ ਪਿਆਰ ਅਤੇ ਇਸ ਅਸਥਾਨ ਤੇ ਆਉਣ ਜਾਣ ਹਮੇਸ਼ਾ ਬਣਿਆ ਰਿਹਾ। ਕਿਸੇ ਤਰ੍ਹਾਂ 1973 ਵਿੱਚ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦਾ ਸੰਤ ਹਰਨਾਮ ਸਿੰਘ ਜੀ ਨਾਲ ਮਿਲਾਪ ਹੋਇਆ ਜਿਸ ਉਪਰੰਤ ਇੱਥੇ ਹੋ ਰਹੇ ਨਾਮ ਅਭਿਆਸ ਸਮਾਗਮਾਂ ਵਿੱਚ ਸੰਤ ਗਿਆਨੀ ਕਰਤਾਰ ਸਿੰਘ ਜੀ ਆਪਣੇ ਜਥੇ ਸਮੇਤ ਹਾਜ਼ਰੀ ਭਰਦੇ ਰਹੇ। ਸੰਤ ਹਰਨਾਮ ਸਿੰਘ ਜੀ ਵੀ ਪੰਥ ਦੇ ਕਾਰਜਾਂ ਲਈ ਸੰਤ ਕਰਤਾਰ ਸਿੰਘ ਜੀ ਹੋਰਾਂ ਦਾ ਸਹਿਯੋਗ ਕਰਦੇ।
ਐਮਰਜੈਂਸੀ ਦੌਰਾਨ ਸੰਤ ਕਰਤਾਰ ਸਿੰਘ ਜੀ ਵੱਲੋਂ ਕੱਢੇ ਗਏ ਜਲੂਸਾਂ ਵਿੱਚ ਵੀ ਸੰਤ ਹਰਨਾਮ ਸਿੰਘ ਜੀ ਹੁਣਾਂ ਨੇ ਬਹੁਤ ਸਹਿਯੋਗ ਕੀਤਾ ਅਤੇ 17 ਅਕਤੂਬਰ 1976 ਨੂੰ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਵੀ ਇੱਕ ਵਿਸ਼ਾਲ ਜਲੂਸ ਕੱਢਿਆ ਗਿਆ। ਉਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ ਵਿਦਿਆਰਥੀ ਸਨ ਤੇ ਉਹ ਵੀ ਹੋਰ ਵਿਦਿਆਰਥੀਆਂ ਨਾਲ ਇਸ ਸਥਾਨ ਤੇ ਆਉਂਦੇ ਰਹਿੰਦੇ ਸਨ।
ਨਿਰੰਕਾਰੀ ਗੁਰਬਚਨ ਸਿੰਘ ਨੂੰ ਸੋਧਣ ਉਪਰੰਤ ਭਾਈ ਰਣਜੀਤ ਸਿੰਘ ਹੁਰੀਂ ਬਾਬਾ ਰਾਮ ਸਿੰਘ ਜੀ ਉਹਨਾਂ ਕੋਲ ਗੁਰਦੁਆਰਾ ਰਾਮਪੁਰ ਖੇੜਾ ਵਿੱਚ ਕਾਫੀ ਸਮਾਂ ਗੁਪਤ ਰੂਪ ਵਿੱਚ ਰਹਿੰਦੇ ਰਹੇ ਤੇ ਇਸੇ ਤਰ੍ਹਾਂ ਸਮੇਂ ਸਮੇਂ ਹੋਰ ਵੀ ਜੁਝਾਰੂ ਸਿੰਘ ਇਸ ਅਸਥਾਨ ਤੇ ਰਹਿੰਦੇ ਰਹੇ। ਧਰਮ ਯੁੱਧ ਮੋਰਚੇ ਵੇਲੇ ਵੀ ਸੰਤ ਬਾਬਾ ਹਰਨਾਮ ਸਿੰਘ ਜੀ ਨੇ 19 ਅਕਤੂਬਰ 1982 ਨੂੰ ਇੱਕ ਬਹੁਤ ਵੱਡੇ ਜੱਥੇ ਨਾਲ ਗਿਰਫਤਾਰੀ ਦਿੱਤੀ ਅਤੇ ਮਾਇਕ ਸਹਾਇਤਾ ਵੀ ਕੀਤੀ। ਉਦੋਂ ਸੰਤ ਜਰਨੈਲ ਸਿੰਘ ਜੀ ਨੇ ਸੰਤ ਬਾਬਾ ਹਰਨਾਮ ਸਿੰਘ ਜੀ ਨੂੰ ਬੇਨਤੀ ਕੀਤੀ ਸੀ ਕਿ “ਮਹਾਂਪੁਰਖੋ! ਮੈਂ ਹਮੇਸ਼ਾ ਤੋਂ ਆਪ ਜੀ ਨੂੰ ਆਪਣੇ ਵੱਡੇ ਬਜ਼ੁਰਗ ਪਿਤਾ ਸਮਾਨ ਮੰਨਿਆ ਹੈ ਸੋ ਇਹ ਸੋਭਦਾ ਨਹੀਂ ਕਿ ਪੁੱਤਰ ਬਾਹਰ ਬੈਠਾ ਹੋਵੇ ਅਤੇ ਪਿਤਾ ਜੇਲ ਵਿੱਚ ਗਿਰਫਤਾਰੀ ਦੇਣ ਜਾਵੇ। ਪਰ ਬਾਬਾ ਹਰਨਾਮ ਸਿੰਘ ਜੀ ਨੇ ਬੜੇ ਪਿਆਰ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਦੇ ਮੋਢੇ ਉੱਪਰ ਹੱਥ ਰੱਖ ਕੇ ਕਿਹਾ ਕਿ ਸਭ ਤੋਂ ਪਹਿਲਾਂ ਪਿਤਾ ਹੀ ਆਪਣੇ ਪੂਰਨਾ ਪਾਇਆ ਕਰਦੇ ਹਨ। ਸੋ ਇਸ ਵਾਸਤੇ ਤੁਸੀਂ ਨਿਸ਼ਚਿੰਤ ਰਹੋ ਸਾਡਾ ਸਰੀਰ ਪੰਥ ਦਾ ਹੈ ਅਤੇ ਪੰਥ ਦੇ ਲੇਖੇ ਲਾਉਣ ਲਈ ਵੀ ਅਸੀਂ ਤੁਰੇ ਹਾਂ।
ਉਸ ਸਮੇਂ ਪੰਜਾਬ ਦਾ ਮੁੱਖ ਮੰਤਰੀ ਦਰਬਾਰਾ ਸਿੰਘ ਸੀ। ਉਸਨੇ ਨਿੱਜੀ ਤੌਰ ਤੇ ਬਾਬਾ ਹਰਨਾਮ ਸਿੰਘ ਜੀ ਉੱਪਰ ਬਹੁਤ ਜ਼ੋਰ ਪਾਇਆ ਕਿ ਗਿਰਫਤਾਰੀ ਦੇਣ ਵਾਲੇ ਜਥੇ ਵਿੱਚ ਨਾ ਜਾਣ ਪਰ ਉਹਨਾਂ ਨੇ ਮੁੱਖ ਮੰਤਰੀ ਨੂੰ ਆਪਣਾ ਪੰਥ ਨਾਲ ਖੜ੍ਹਨ ਦਾ ਫੈਸਲਾ ਪੂਰੀ ਦ੍ਰਿੜਤਾ ਨਾਲ ਦੱਸਿਆ । ਇਸ ਦੌਰਾਨ ਹੀ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਸਿਹਤ ਢਿੱਲੀ ਹੋ ਗਈ ਅਤੇ ਅਖੀਰ ਚਾਰ ਜਨਵਰੀ 1983 ਨੂੰ ਸੱਚਖੰਡ ਪਿਆਨਾ ਕਰ ਗਏ।
ਇਹਨਾਂ ਤੋਂ ਬਾਅਦ ਸੰਤ ਬਾਬਾ ਸੇਵਾ ਸਿੰਘ ਜੀ ਨੂੰ ਇਸ ਸਥਾਨ ਦੀ ਸੇਵਾ ਸੌਂਪੀ ਗਈ ਜੋ ਲਗਾਤਾਰ ਪੰਥ ਨੂੰ ਸਮਰਪਿਤ ਹੋ ਕੇ ਗੁਰਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਸੇਵਾਵਾਂ ਨਿਭਾ ਰਹੇ ਹਨ। ਜੂਨ 1984 ਵੇਲੇ ਸੰਤ ਜਰਨੈਲ ਸਿੰਘ ਹੋਰਾਂ ਦਾ ਅਤੇ ਹੋਰ ਜੁਝਾਰੂ ਸਿੰਘਾਂ ਦਾ ਗੁਰਦੁਆਰਾ ਰਾਮਪੁਰ ਖੇੜਾ ਵਿਖੇ ਆਉਣਾ ਅਤੇ ਸੰਤ ਹਰਨਾਮ ਸਿੰਘ ਜੀ ਤੇ ਸੰਤ ਸੇਵਾ ਸਿੰਘ ਹੋਰਾਂ ਦਾ ਪੰਥ ਕਾਰਜਾਂ ਵਿੱਚ ਪੂਰੀ ਦ੍ਰਿੜਤਾ ਨਾਲ ਸੇਵਾ ਕਰਨਾ ਇਸ ਗੱਲ ਦਾ ਕਾਰਨ ਬਣਿਆ ਕਿ ਫੌਜ ਨੇ ਜੂਨ 1984 ਤੇ ਪਹਿਲੇ ਦਿਨਾਂ ਵਿੱਚ ਹੀ ਕਰੀਬ ਇੱਕ ਦੋ ਜੂਨ ਨੂੰ ਹੀ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਹਿਲਜੁਲ ਸ਼ੁਰੂ ਕਰ ਦਿੱਤੀ। ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਅਤੇ ਜ਼ਿੰਮੇਵਾਰ ਸ਼ਖਸ਼ੀਅਤਾਂ ਨੂੰ ਲੱਗਿਆ ਕਿ ਸ਼ਾਇਦ ਫੌਜ ਆਪਣਾ ਕੋਈ ਰੋਜ਼ਾਨਾ ਦਾ ਅਭਿਆਸ ਕਰ ਰਹੀ ਹੈ ਜਾਂ ਨੇੜੇ ਤੇੜੇ ਬਾਗ ਹੁੰਦੇ ਸਨ ਤੇ ਹਰ ਸਾਲ ਫੌਜ ਕਣਕ ਦੀ ਵਾਢੀ ਤੋਂ ਬਾਅਦ ਆਪਣਾ ਨਿਤ ਦਾ ਅਭਿਆਸ ਇਸੇ ਪਾਸੇ ਕਰਿਆ ਕਰਦੀ ਸੀ। ਪਰ ਐਤਕੀ ਇਹ ਗੱਲ ਨਹੀਂ ਸੀ। ਵੇਖਦੇ ਵੇਖਦੇ ਫੌਜ ਨੇ ਗੁਰਦੁਆਰਾ ਸਾਹਿਬ ਚਾਰੇ ਪਾਸਿਾਂਂ ਘੇਰਾ ਪਾ ਲਿਆ ਅਤੇ ਚਾਰੇ ਪਾਸੇ ਟੈਂਕ ਲਗਾ ਦਿੱਤੇ ਗਏ ।ਇਸ ਵਾਰ ਫੌਜ ਬਹੁਤ ਵੱਡੀ ਗਿਣਤੀ ਵਿੱਚ ਸੀ ਤੇ ਘੇਰਾ ਪਾਉਣ ਤੋਂ ਬਾਅਦ ਫੌਜ ਨੇ ਆਪਣੀ ਪਰੇਡ ਸ਼ੁਰੂ ਕਰ ਦਿੱਤੀ।
ਜਦੋਂ ਸੰਤ ਜਰਨੈਲ ਸਿੰਘ ਜੀ ਜਥੇ ਸਮੇਤ ਅਸਥਾਨ ਤੇ ਆਇਆ ਕਰਦੇ ਸਨ ਤਾਂ ਕਥਾ ਦੇ ਨਾਲ ਕਾਫੀ ਵਿਦਿਆਰਥੀ ਵੀ ਆਂ ਜਾਇਆਂ ਕਰਦੇ ਸਨ। ਸੰਥਿਆ ਪਿੱਛੋਂ ਵਿਦਿਆਰਥੀ ਅਪਣੀਆਂ ਸਾਰੀਆਂ ਪੋਥੀਆਂ ਆਪਣੇ ਸਿਰ ਉੱਪਰ ਰੱਖ ਕੇ ਉੱਪਰ ਗੁੰਬਦ ਵਿੱਚ ਜਿੱਥੇ ਅੱਜਕੱਲ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਉਸ ਤੋਂ ਉਪਰਲੀ ਮੰਜ਼ਿਲ ਤੇ ਸੱਚਖੰਡ ਸਥਾਨ ਹੈ ਉਸ ਤੋਂ ਉਪਰ ਵੱਡਾ ਗੁੰਬਦ ਹੋਇਆ ਕਰਦਾ ਸੀ ਵਿੱਚ ਅਦਬ ਸਤਿਕਾਰ ਨਾਲ ਰੱਖਿਆ ਕਰਦੇ ਸਨ।
ਉਸ ਵਕਤ ਗੜ੍ਹਦੀਵਾਲਾ ਵਿਖੇ ਨਕਲੀ ਨਿਰੰਕਾਰੀ ਗੱਜਣ ਸਿੰਘ ਬਤੌਰ ਥਾਣੇਦਾਰ ਤੈਨਾਤ ਸੀ। ਉਸਨੇ ਇਸ ਗੱਲ ਨੂੰ ਉੱਪਰ ਆਪਣੇ ਅਫਸਰਾਂ ਤੱਕ ਗਲਤ ਤਰੀਕੇ ਨਾਲ ਪੇਸ਼ ਕੀਤਾ ਕਿ ਗੁੰਬਦ ਵਿੱਚ ਸੰਤ ਜਰਨੈਲ ਸਿੰਘ ਹੋਰਾਂ ਵੱਲੋਂ ਵੱਡੀ ਗਿਣਤੀ ਵਿੱਚ ਹਥਿਆਰ ਰੱਖੇ ਹੋਏ ਹਨ ।
3 ਜੂਨ ਨੂੰ ਇਸ ਸਥਾਨ ਤੇ ਪੰਜਵੇਂ ਪਾਤਸ਼ਾਹ ਦਾ ਗੁਰਪੁਰਬ ਮਨਾਇਆ ਗਿਆ ਜਿਸ ਵਿੱਚ ਸੰਗਤਾਂ ਨੇ ਹਾਜਰੀ ਭਰੀ। ਇਹਨਾਂ ਦਿਨਾਂ ਵਿੱਚ ਗੁਰਦੁਆਰਾ ਸਾਹਿਬ ਵਿਖੇ ਉਸਾਰੀ ਦਾ ਕੰਮ ਵੀ ਚੱਲ ਰਿਹਾ ਸੀ। ਅਤੇ ਰੋਜ਼ਾਨਾ ਦੀ ਤਰ੍ਹਾਂ ਜਦੋਂ ਚਾਰ ਜੂਨ ਨੂੰ ਗੁਰਦੁਆਰਾ ਸਾਹਿਬ ਦਾ ਸੇਵਾਦਾਰ ਪਵਿੱਤਰ ਸਿੰਘ ਜੀਪ ਲੈ ਕੇ ਪਿੰਡਾਂ ਵਿੱਚ ਸੰਗਤ ਲੈਣ ਲਈ ਜਾਣ ਲੱਗਿਆ ਤਾਂ ਬਾਹਰ ਫੌਜ ਨੇ ਉਸ ਨੂੰ ਰੋਕ ਲਿਆ । ਪਵਿੱਤਰ ਸਿੰਘ ਨੇ ਆਪਣੇ ਜਾਣ ਦਾ ਕਾਰਨ ਦੱਸਿਆ ਤਾਂ ਫੌਜ ਵਾਲਿਆਂ ਨੇ ਇਹ ਕਹਿ ਕੇ ਵਾਪਸ ਦਿੱਤਾ ਹੁਣ ਪੰਜਾਬ ਵਿੱਚ ਫੌਜ ਦਾ ਰਾਜ ਹੋ ਗਿਆਂ ਹੈ ਅਤੇ ਕਰਫਿਊ ਲੱਗ ਗਿਆ ਹੈ। ਜੋ ਸੰਗਤ ਪੰਜਵੇਂ ਪਾਤਸ਼ਾਹ ਦਾ ਗੁਰਪੁਰਬ ਮਨਾਉਣ ਆਈ ਸੀ ਉਨ੍ਹਾਂ ਨੂੰ ਉਸ ਸਮੇਂ ਵਾਪਸ ਆਪਣੇ ਪਿੰਡਾਂ ਨੂੰ ਨਾ ਜਾਣ ਦਿੱਤਾ ਗਿਆ।
ਪਤਾ ਲੱਗਿਆ ਕਿ ਥਾਣੇਦਾਰ ਗੱਜਣ ਸਿੰਘ ਦੀ ਝੂਠੀ ਇਤਲਾਹ ਤੇ ਕਿ ਗੁੰਬਦ ਵਿੱਚ ਅਸਲਾ ਹੈ, ਫੌਜ ਦੇ ਮੇਜਰ ਨੇ ਗੁੰਬਦ ਨੂੰ ਗੋਲਿਆਂ ਨਾਲ ਉਡਾਉਣ ਦਾ ਫੈਸਲਾ ਕਰ ਲਿਆ ਤਾਂ ਉਸਦੇ ਹੀ ਇਕ ਸਿੱਖ ਕੈਪਟਨ ਨੇ ਵਿਰੋਧ ਕਰਦਿਆਂ ਕਿਹਾ “ਅਸੀਂ ਆਪਣੇ ਲੋਕਾਂ ਤੇ ਆਪਣੇ ਧਾਰਮਿਕ ਅਸਥਾਨ ਤੇ ਕਦੇ ਵੀ ਹਮਲਾ ਨਹੀਂ ਕਰਾਂਗੇ, ਪਰ ਜੇਕਰ ਤੂੰ ਇਹ ਧੱਕਾ ਕਰਨਾ ਹੀ ਹੈ ਅਤੇ ਹੋਰ ਟੈਂਕ ਲਿਆ ਕੇ ਗੁਰਦੁਆਰਾ ਸਾਹਿਬ ਢਾਉਣ ਦਾ ਖਿਆਲ ਹੈ ਤਾਂ ਫਿਰ ਮੇਰੇ ਟੈਂਕ ਤੇਰੇ ਟੈਂਕਾਂ ਦੇ ਸਾਹਮਣੇ ਕੰਧ ਬਣ ਕੇ ਖੜੇ ਹੋਣਗੇ” ।
ਸਿੱਖ ਕੈਪਟਨ ਨੇ ਮੇਜਰ ਨੂੰ ਕਿਹਾ ਕਿ “ਅਸੀਂ ਵਾਰ ਵਾਰ ਕਹਿ ਰਹੇ ਹਾਂ ਕਿ ਜੋ ਅੰਦਰ ਬੈਠੇ ਆ ਉਹਨਾਂ ਨੂੰ ਚੇਤਾਵਨੀ ਦੇਣੀ ਚਾਹੀਦੀ ਹੈ। ਜੇਕਰ ਅੰਦਰੋਂ ਕੋਈ ਹਮਲਾ ਹੁੰਦਾ ਹੈ ਤਾਂ ਹੀ ਕੋਈ ਗੱਲ ਸੋਚੀ ਜਾ ਸਕਦੀ ਹੈ ਪਰ ਬਿਨਾਂ ਕਿਸੇ ਕਾਰਨ ਹਮਲਾ ਨਹੀਂ ਕੀਤਾ ਜਾ ਸਕਦਾ।“ ਇਹ ਵਿਰੋਧ ਵੇਖ ਕੇ ਮੇਜਰ ਨੇ ਅੰਦਾਜ਼ਾ ਲਾ ਲਿਆ ਕਿ ਇੱਥੇ ਬਗਾਵਤ ਹੋ ਸਕਦੀ ਹੈ ਜਿਸ ਕਰਕੇ ਉਸ ਨੇ ਫਿਲਹਾਲ ਹਮਲੇ ਵਾਲੀ ਜ਼ਿਦ ਛੱਡ ਦਿੱਤੀ ਪਰ ਉਸਨੇ ਕਿਹਾ ਕਿ ਇੱਥੇ ਬੜੀ ਗਹਿਰਾਈ ਦੇ ਨਾਲ ਇਕੱਲੀ ਇਕੱਲੀ ਚੀਜ਼ ਦੀ ਤਲਾਸ਼ੀ ਲਈ ਜਾਵੇ। ਸਾਡੀ ਸਭ ਨੂੰ ਬੇਨਤੀ ਹੈ ਕਿ ਜੇਕਰ ਇਥੇ ਕਿਸੇ ਤਰ੍ਹਾਂ ਦਾ ਕੋਈ ਹਥਿਆਰ ਹੈ ਤਾਂ ਸਾਨੂੰ ਦੱਸ ਦਿਓ ਕਿਉਂਕਿ ਅਸੀਂ ਬਹੁਤ ਸਾਰੇ ਬਹੁਤ ਦ੍ਰਿੜਤਾ ਨਾਲ ਇਸ ਸਥਾਨ ਦੇ ਪੱਖ ਵਿੱਚ ਖੜੇ ਆਂ । ਜੇਕਰ ਮੌਕੇ ਤੇ ਕੋਈ ਕਿਸੇ ਤਰ੍ਹਾਂ ਦੀ ਚੀਜ਼ ਬਰਾਮਦ ਹੋ ਗਈ ਤਾਂ ਸਾਡੇ ਲਈ ਵੀ ਹਾਲਾਤ ਬੇਵਸ ਹੋ ਜਾਣਗੇ। ਉਸ ਹਾਲਤ ਵਿੱਚ ਸ਼ਾਇਦ ਅਸੀਂ ਵੀ ਕੁਝ ਕਰਨ ਦੇ ਸਮਰਥ ਨਹੀਂ ਹੋਵਾਂਗੇ। ਜੇਕਰ ਤੁਹਾਡੇ ਕੋਲ ਕੋਈ ਸਿੰਘ ਹਨ ਤਾਂ ਵੀ ਦੱਸ ਦਿਓ ਤਾਂ ਕਿ ਵਕਤ ਸਿਰ ਹਰ ਕੋਈ ਹੱਲ ਲੱਭਿਆ ਜਾ ਸਕੇ ।
ਬਾਬਾ ਸੇਵਾ ਸਿੰਘ ਹੋਰਾਂ ਨੇ ਉਹਨਾਂ ਦਾ ਸਿੱਖੀ ਪ੍ਰਤੀ ਪ੍ਰੇਮ ਅਤੇ ਇਸ ਸਥਾਨ ਪ੍ਰਤੀ ਹਮਦਰਦੀ ਵਾਲਾ ਨਜ਼ਰੀਆ ਰੱਖਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਡੇ ਕੋਲ ਜਾਂ ਤਾਂ ਲਾਇਸੈਸੀ ਹਥਿਆਰ ਹਨ ਜਾਂ ਰਵਾਇਤੀ ਸ਼ਸਤਰ ਹਨ ਪਰ ਕੁਝ ਸਿੰਘ ਜਰੂਰ ਇੱਥੇ ਹਨ। ਫਿਰ ਸਿੱਖ ਫੌਜੀਆਂ ਨੇ ਉਹਨਾਂ ਸਿੰਘਾਂ ਨੂੰ ਉਥੋਂ ਕੱਢਣ ਵਿੱਚ ਕਾਫੀ ਸਹਿਯੋਗ ਕੀਤਾ । ਸਿੱਖ ਫੌਜੀਆਂ ਨੇ ਉਹਨਾਂ ਨੂੰ ਫੌਜ ਵਾਲੀ ਵਰਦੀ ਪਵਾ ਕੇ ਉਥੋਂ ਸਹੀ ਸਲਾਮਤ ਬਾਹਰ ਕੱਢ ਲਿਆ ਤੇ ਸੁਰਖਿਅਤ ਥਾਂ ਤੇ ਪਹੁੰਚਾ ਦਿੱਤਾ।
ਫਿਰ ਸਥਾਨਕ ਪੁਲਿਸ ਫੌਜ ਦਾ ਮੇਜਰ ਅਤੇ ਫੌਜ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਈ । ਸਿੱਖ ਫੌਜੀ ਆਪਣੀਆਂ ਬੈਲਟਾਂ ਆਦਿ ਉਤਾਰ ਕੇ ਗੁਰਦੁਆਰਾ ਸਾਹਿਬ ਅੰਦਰ ਆਏ ਪਰ ਸਥਾਨਕ ਪੁਲਿਸ ਇੱਥੇ ਇਸੇ ਤਰ੍ਹਾਂ ਹੀ ਦਾਖਲ ਹੋਈ। ਸਿੰਘਾਂ ਨੇ ਪੁਲਿਸ ਨੂੰ ਤਾੜਨਾ ਕੀਤੀ ਅਤੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਦੱਸੀ। ਸਿੰਘਾਂ ਦੇ ਕਹਿਣ ਤੇ ਫੌਜ ਨੇ ਵੀ ਪੁਲਿਸ ਨੂੰ ਕਿਹਾ ਜੋ ਪੁਲਿਸ ਨੂੰ ਮੰਨਣੀ ਪਈ। ਗੁੰਬਦ ਬਾਰੇ ਮੁੜ ਮੁੜ ਪੁੱਛਿਆ ਗਿਆ ਤਾਂ ਸੇਵਾਦਾਰ ਨੇ ਦੱਸਿਆ ਕਿ ਇੱਥੇ ਤਾਂ ਪੋਥੀਆਂ ਹਨ, ਹੋਰ ਕੁਝ ਨਹੀਂ ਹੈ। ਫਿਰ ਅਗਲੇ ਤਿੰਨ ਚਾਰ ਘੰਟੇ ਸਾਰੇ ਸਥਾਨ ਦੀ ਬਹੁਤ ਬਰੀਕੀ ਦੇ ਨਾਲ ਤਲਾਸ਼ੀ ਲਈ ਗਈ ।ਅੰਮ੍ਰਿਤ ਲਈ ਵਰਤੇ ਜਾਣ ਵਾਲਾ ਖੰਡਾਂ ਬਾਟਾ ਤੇ ਕਿਰਪਾਨਾਂ ਤੇ ਵੀ ਮੇਜਰ ਨੇ ਕਾਫੀ ਸਵਾਲ- ਜਵਾਬ ਕੀਤੇ। ਸੰਤ ਸੇਵਾ ਸਿੰਘ ਜੀ ਇਸ ਗੱਲ ਤੇ ਫੌਜ ਉਤੇ ਪੁਲਿਸ ਨਾਲ ਕਾਫੀ ਸਖਤੀ ਨਾਲ ਪੇਸ਼ ਆਏ। ਉੱਥੇ ਸੰਤ ਹਰਨਾਮ ਸਿੰਘ ਹੋਰਾਂ ਦੇ ਗਿਰਫਤਾਰੀ ਦੇਣ ਵੇਲੇ ਤੇ ਤਿਆਰ ਅਤੇ ਸੰਤ ਜਰਨੈਲ ਸਿੰਘ ਹੋਰਾਂ ਨਾਲ ਉਹਨਾਂ ਦੀ ਤਸਵੀਰ ਫੌਜ ਨੇ ਵੇਖੀ, ਜਿੱਥੇ ਫਿਰ ਬਹੁਤ ਸਵਾਲ ਜਵਾਬ ਕੀਤੇ ਗਏ। ਸੰਤ ਬਾਬਾ ਹਰਨਾਮ ਸਿੰਘ ਜੀ ਇੱਛਾ ਅਨੁਸਾਰ ਉਹਨਾਂ ਦਾ ਅੰਗੀਠਾ ਸੰਕੋਚ ਕੇ ਧਰਤੀ ਹੇਠ ਦੱਬ ਦਿੱਤਾ ਗਿਆ ਸੀ ਤੇ ਇਸ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਇੱਥੇ ਸਿਲ ਲੱਗੀ ਹੋਈ ਹੈ ਜਿੱਥੇ ਲਿਖਿਆ ਹੈ ਕਿ ਇੱਥੇ ਸੰਤ ਬਾਬਾ ਹਰਨਾਮ ਸਿੰਘ ਜੀ ਦਾ ਅੰਗੀਠਾ ਸਾਂਭਿਆ ਹੋਇਆ ਹੈ। ਫੌਜ ਦੇ ਮੇਜਰ ਅਤੇ ਥਾਣੇਦਾਰ ਗੱਜਣ ਸਿੰਘ ਨੇ ਕਿਹਾ ਕਿ “ਇਸ ਥਾਂ ਤੇ ਹਥਿਆਰ ਰੱਖੇ ਹੋ ਸਕਦੇ ਹਨ। ਇਸ ਅਸਥਾਨ ਨੂੰ ਪੁੱਟ ਕੇ ਵੇਖਣਾ ਚਾਹੀਦਾ ਹੈ”।ਸੰਤ ਬਾਬਾ ਸੇਵਾ ਸਿੰਘ ਅਤੇ ਹੋਰ ਸੇਵਾਦਾਰਾਂ ਵੱਲੋਂ ਸਖਤ ਵਿਰੋਧ ਕੀਤਾ ਗਿਆ ਤੇ ਕਿਹਾ ਕਿ ਜੇਕਰ ਸਾਨੂੰ ਗੋਲੀ ਮਾਰਨੀ ਹੈ ਤਾਂ ਬੇਸ਼ਕ ਮਾਰ ਦੇਵੋ ਪਰ ਇਹ ਸਭ ਅਸੀਂ ਨਹੀਂ ਕਰਨ ਦਿਆਂਗੇ”[ ਸਖਤ ਵਿਰੋਧ ਮਗਰੋਂ ਫੌਜੀ ਮੇਜਰ ਅਤੇ ਥਾਣੇਦਾਰ ਨੂੰ ਪਿੱਛੇ ਹਟਣਾ ਪਿਆ। (ਭਾਈ ਭੁਪਿੰਦਰ ਸਿੰਘ)
ਪੰਜ ਜੂਨ ਦੀ ਸਵੇਰ ਨੂੰ ਕੁਝ ਸਿੱਖ ਫੌਜੀ ਅਤੇ ਗੈਰ ਸਿੱਖ ਫੌਜੀ ਗੁਰਦੁਆਰਾ ਸਾਹਿਬ ਵਿੱਚ ਆਏ ਅਤੇ ਸਭ ਸ਼ਨਾਖਤ ਕਰਨ ਦਾ ਅਮਲ ਸ਼ੁਰੂ ਕੀਤਾ। ਸਨਾਖਤੀ ਜਿੰਮੇਦਾਰੀ ਦਾ ਸਾਰਾ ਅਧਿਕਾਰ ਗੈਰ ਸਿੱਖ ਫੌਜੀਆਂ ਕੋਲ ਸੀ। ਸ਼ਨਾਖਤ ਦੌਰਾਨ ਕੋਈ ਵੀ ਸਿੰਘ ਬਾਹਰਲਾ ਨਾ ਮਿਲ ਸਕਿਆ ਤੇ ਫਿਰ ਸਭ ਦੀ ਇੱਕ ਇਕੱਠਿਆਂ ਦੀ ਤਸਵੀਰ ਲੈਣ ਲਈ ਕਿਹਾ ਗਿਆ। ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨ ਵਾਲੇ ਸੰਤ ਬਾਬਾ ਸੇਵਾ ਸਿੰਘ ਜੀ ਦੇ ਸਾਢੂ ਅਤੇ ਪੀਏਪੀ ਵੱਲੋਂ ਇੰਸਪੈਕਟਰ ਰਿਟਾਇਰ ਹੋਏ ਭਾਈ ਬਗੀਚਾ ਸਿੰਘ ਨੇ ਕਿਹਾ ਕਿ “ਤੁਹਾਨੂੰ ਕੋਈ ਵੀ ਸ਼ੱਕੀ ਵਿਅਕਤੀ ਨਹੀਂ ਮਿਲਿਆ ਕੋਈ ਹੋਰ ਚੀਜ਼ ਨਹੀਂ ਮਿਲੀ ਫਿਰ ਤੁਸੀਂ ਤਸਵੀਰ ਕਿਉਂ ਲੈਣਾ ਚਾਹੁੰਦੇ ਹੋ ਇਹ ਕਿਸ ਆਧਾਰ ਤੇ ਲੈ ਰਹੇ ਹੋ ਇਸ ਗੱਲ ਤੇ ਉਹਨਾਂ ਦੇ ਤਕਰਾਰ ਹੋਈ ਜਿਸ ਪਿੱਛੋਂ ਬਗੀਚਾ ਸਿੰਘ ਦੇ ਪਿੱਛੇ ਹੱਥ ਬੰਨ ਦਿੱਤੇ ਗਏ ਤੇ igRਫਤਾਰ ਕਰ ਲਿਆ ਗਿਆ।
6 ਜੂਨ ਨੂੰ ਜਦੋਂ ਸਿੱਖ ਫੌਜੀਆਂ ਦੇ ਦਰਬਾਰ ਸਾਹਿਬ ਤੇ ਹੋਏ ਹਮਲੇ ਦਾ ਪਤਾ ਲੱਗਿਆ ਤਾਂ ਸਿੱਖ ਸੈਨਿਕ ਮੁੜ ਸੰਤ ਬਾਬਾ ਸੇਵਾ ਸਿੰਘ ਜੀ ਹੋਰਾਂ ਕੋਲ ਆਏ, “ਅਸੀਂ ਹੁਣ ਇਸ ਫੌਜ ਚ ਨਹੀਂ ਰਹਿ ਸਕਦੇ। ਸਾਡੇ ਜਿਉਣ ਦਾ ਕੋਈ ਫਾਇਦਾ ਨਹੀਂ ।ਅਸੀਂ ਦਰਬਾਰ ਸਾਹਿਬ ਨੂੰ ਚਾਲੇ ਪਾਉਣੇ ਹਨ। ਸਾਡੇ ਤੋਂ ਜੋ ਸਰਿਆ ਅਸੀਂ ਕਰਾਂਗੇ। ਤੁਸੀਂ ਅਰਦਾਸ ਕਰੋ।“ ( ਸਿੱਖ ਫੌਜੀ)
ਤੁਹਾਡਾ ਫੈਸਲਾ ਬਿਲਕੁਲ ਜਾਇਜ਼ ਹੈ, ਪਰ ਹੁਣ ਜਿਸ ਤਰ੍ਹਾਂ ਦੇ ਹਾਲਾਤ ਹਨ ਤਾਂ ਕੀ ਤੁਸੀਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਪਹੁੰਚ ਸਕੋਗੇ? ਥਾਂ ਥਾਂ ਤੇ ਫੌਜ ਲੱਗੀ ਹੋਈ ਹੈ । ਤੁਹਾਨੂੰ ਇੱਥੋਂ ਜਾਂਦਿਆਂ ਨੂੰ ਗੋਲੀ ਮਾਰ ਦਿੱਤੀ ਜਾਏਗੀ। ਤੁਹਾਡੇ ਤੇ ਵਿਸ਼ਵਾਸ ਨਾ ਹੋਣ ਕਾਰਨ ਇਹਨਾਂ ਨੇ ਹੋਰ ਫੌਜ ਮੰਗਵਾ ਕੇ ਇਥੇ ਤਲਾਸ਼ੀ ਕਰਵਾਈ ਹੈ ਅਤੇ ਆਪਣਾ ਇੱਕ ਸਿੰਘ ਵੀ ਗਿਰਿਫਤਾਰ ਕੀਤਾ ਹੈ। ਇਹ ਅਫਸਰ ਤੁਹਾਡੇ ਤੋਂ ਪਹਿਲਾਂ ਹੀ ਯਕੀਨ ਨਹੀਂ ਕਰ ਰਹੇ ਸੋ ਇਹ ਸਹੀ ਵੇਲਾ ਨਹੀਂ ਹੈ। ਦੂਸਰਾ ਤੁਸੀਂ ਇੱਕ ਸਿੱਖ ਹੋਣ ਦੇ ਨਾਤੇ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹੋ ।ਪਹਿਲੇ ਦਿਨ ਤੋਂ ਹੀ ਤੁਸੀਂ ਕਿੰਨਾ ਸਹਿਯੋਗ ਕਰ ਰਹੇ ਹੋ। ਜੇਕਰ ਪਾਤਸ਼ਾਹ ਤੁਹਾਡੀ ਜਿੰਮੇਵਾਰੀ ਏਥੇ ਨਾ ਲਾਉਂਦੇ ਤਾਂ ਸ਼ਾਇਦ ਹੁਣ ਤੱਕ ਇਹ ਅਸਥਾਨ ਵੀ ਢਹਿਢੇਰੀ ਕਰ ਦਿੱਤਾ ਜਾਂਦਾ। ਮੇਰੀ ਸਲਾਹ ਤੁਹਾਨੂੰ ਇਹ ਹੈ ਕਿ ਤੁਸੀਂ ਭਾਣੇ ਵਿੱਚ ਰਹਿੰਦੇ ਹੋਏ ਜਿੱਥੇ ਰਹਿ ਕੇ ਪੰਥ ਲਈ ਕੁਝ ਕਰ ਸਕਦੇ ਹੋ ਫਿਲਹਾਲ ਉਹ ਕਰਨਾ ਚਾਹੀਦਾ ਹੈ । ਇਹਦਾ ਕੋਈ ਵੇਲਾ ਬਣਿਆ ਤਾਂ ਸੱਚੇ ਪਾਤਸ਼ਾਹ ਨੇ ਆਪ ਹੀ ਤੁਹਾਡੇ ਤੋਂ ਸੇਵਾ ਦੇਵੇ ਸੇਵਾ ਲੈ ਲੈਣੀ ਹੈ”। (ਸੰਤ ਬਾਬਾ ਸੇਵਾ ਸਿੰਘ ਜੀ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ)
11 ਜੂਨ ਤੱਕ ਇਹ ਕਰਫਿਊ ਇਸੇ ਤਰ੍ਹਾਂ ਰਿਹਾ ।ਕਦੇ ਕਦਾਈ ਵਿੱਚੋਂ ਕੋਈ ਘੰਟਾ ਘੜੀ ਢਿੱਲ ਦਿੱਤੀ ਜਾਂਦੀ ਸੀ। ਬਿਜਲੀ ਕੱਟ ਦਿੱਤੀ ਗਈ ਸੀ। ਲੰਗਰ ਪ੍ਰਸ਼ਾਦਾ ਉਦੋਂ ਆਲੇ ਦੁਆਲੇ ਪਿੰਡਾਂ ਚ ਆਉਂਦਾ ਸੀ ਜੋ ਪਹਿਲੇ ਕੋਈ ਦਿਨ ਬਿਲਕੁਲ ਬੰਦ ਰਿਹਾ। ਫਿਰ ਹੌਲੀ ਹੌਲੀ ਕੁਝ ਦਿਨਾਂ ਬਾਅਦ ਜਦੋਂ ਇੱਕ ਅੱਧੇ ਘੰਟੇ ਢਿੱਲ ਦਿੱਤੀ ਜਾਂਦੀ ਤਾਂ ਲੰਗਰ ਪ੍ਰਸ਼ਾਦੇ ਅੰਦਰ ਆਉਣ ਦਿੱਤੇ ਜਾਂਦੇ।
11 ਜੂਨ ਨੂੰ ਕਰਨਲ ਚੰਦਨ ਨਰੈਣ ਕੌਲ, ਫੌਜ ਦਾ ਮੇਜਰ ਅਤੇ ਬਾਕੀ ਕੁਝ ਅਫਸਰ ਗੁਰਦੁਆਰਾ ਸਾਹਿਬ ਆਏ। ਉਹਨਾਂ ਆ ਕੇ ਪੁੱਛਿਆ ਕਿ ਤੁਹਾਨੂੰ ਕੋਈ ਦਿੱਕਤ ਤੇ ਨਹੀਂ ਆਈ। ਇਸ ਦੇ ਜਵਾਬ ਵਿੱਚ ਬਾਬਾ ਸੇਵਾ ਜੀ ਨੇ ਬਹੁਤ ਰੋਹ ਨਾਲ ਆਖਿਆ ਕਿ ਜੇਕਰ ਗੁਰੂ ਪਾਤਸ਼ਾਹ ਇਹ ਬਿਧਨਾ ਨਾ ਬਣਾਉਂਦੇ ਤੇ ਸਿੱਖ ਫੌਜੀਆਂ ਦੀ ਥਾਂ ਕੋਈ ਹੋਰ ਅੱਖਾਂ ਮੀਟ ਕੇ ਕਹਿਣ ਵਾਲਾ ਹੁੰਦਾ ਤਾਂ ਇਹ ਅਸਥਾਨ ਵੀ ਤੁਸੀਂ ਢੇਰੀ ਕਰ ਦੇਣਾ ਸੀ। ਜੋ ਤੁਸੀਂ ਸਾਡੇ ਨਾਲ ਕੀਤੀ ਇਹ ਤਾਂ ਸ਼ਾਇਦ ਕੋਈ ਦੁਸ਼ਮਣ ਵੀ ਨਾ ਕਰਦਾ। (ਸੰਤ ਬਾਬਾ ਸੇਵਾ ਸਿੰਘ ਜੀ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ)
ਕਰਨਲ ਨੇ ਕਿਹਾ ਕਿ ਅਸਲ ਵਿੱਚ ਸਾਡੇ ਕੋਲ ਜੋ ਜਾਣਕਾਰੀ ਸੀ ਉs Anuswr ਇਥੇ ਬਹੁਤ ਖਤਰਨਾਕ ਬੰਦਿਆਂ ਦਾ ਆਉਣ ਜਾਣ ਰਹਿੰਦਾ ਸੀ ਅਤੇ ਇੱਥੇ ਅਜਿਹੇ ਬੰਦੇ ਹੋਣ ਦੀ ਵੀ ਸਾਨੂੰ ਜਾਣਕਾਰੀ ਸੀ[ ਨਾਲ ਹੀ ਕਰਨl ny ਦੱਸਿਆ ਕਿ ਉਹਨਾਂ ਦੀ ਜਾਣਕਾਰੀ ਸI ik ਸੰਤ ਜਰਨੈਲ ਸਿੰਘ ਨਾਲ ਤੁਹਾਡੇ ਚੰਗੇ ਸਬੰਧ ਸਨ ਇਸ ਕਰਕੇ ਇਥੇ ਵੱਡੀ ਗਿਣਤੀ ਵਿੱਚ ਹਥਿਆਰ ਰੱਖੇ ਹੋਏ ਸਨ ਅਤੇ ਟੈਂਕ ਤੋੜਨ ਵਾਲੇ ਹਥਿਆਰ ਵੀ ਇੱਥੇ ਬਣਾਏ ਜਾਂਦੇ ਹਨ[ ਤਲਾਸ਼ੀ ਦੌਰਾਨ ਸਾਨੂੰ ਪਤਾ ਚੱਲਿਆ ਕਿ ਸਾਡੀਆਂ ਰਿਪੋਰਟਾਂ ਗਲਤ ਸਨ ਇੱਥੇ ਇਹo ijhI ਕੋਈ ਵੀ ਗੱਲਬਾਤ ਨਹੀਂ ਹੈ।
ਉਹਨਾਂ ਦਿਨਾਂ ਵਿੱਚ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵੱਲੋਂ ਨਾਲ ਦੇ ਪਿੰਡਾਂ ਨੂੰ ਜਾਂਦੇ ਰਾਹ ਤੇ ਬੱਤੀਆਂ (ਸਟਰੀਟ ਲਾਈਟਾਂ) ਲਾਉਣ ਦਾ ਕੰਮ ਚੱਲ ਰਿਹਾ ਸੀ ਜਿਸ ਕਰਕੇ ਅੰਦਰ ਲੋਹੇ ਦੀਆਂ ਨਾਲੀਆਂ ਰੱਖੀਆਂ ਸਨ ਅਤੇ ਬਿਲਡਿੰਗ ਦਾ ਕੰਮ ਚਲਦਾ ਰਹਿੰਦਾ ਸੀ[ ਇਹ ਸਾਰੇ ਨੂੰ ਇਹ ਬਣਾ ਲਿਆ ਗਿਆ ਕਿ ਇਥੇ ਹਥਿਆਰ ਬਣਾਏ ਜਾਂਦੇ ਹਨ[
ਇਸੇ ਦੌਰਾਨ ਬਾਬਾ ਸੇਵਾ ਸਿੰਘ ਜੀ ਹੋਰਾਂ ਨੇ ਕਰਨਲ ਨੂੰ ਭਾਈ ਬਗੀਚਾ ਸਿੰਘ ਬਾਰੇ ਦੱਸਿਆ ਕਿ ਉਸ ਨੂੰ ਤੁਹਾਡੀ ਫੌਜ ny ਬਿਨਾਂ ਕਿਸੇ ਕਾਰਨ igRPqwr ਕੀਤਾ ਹੋਇਆ ਹੈ[ ਜਿਸ ਉਪਰੰਤ ਭਾਈ ਬਗੀਚਾ ਸਿੰਘ ਨੂੰ ਰਿਹਾ ਕੀਤਾ ਗਿਆ [ ਜੂਨ 1984 ਤੋਂ ਬਾਅਦ ਵੀ ਸਰਕਾਰ ਨੇ ਇਸ ਸਥਾਨ ਤੇ ਸਖਤੀ ਕਰI ਰੱਖੀ ਤੇ 17 ਮਈ 1987 ਨੂੰ ਬਾਬਾ ਸੇਵਾ ਸਿੰਘ ਜੀ ਹੋਰਾਂ ਨੂੰ ਗਿਰਫਤਾਰ ਕਰ ਲਿਆ ਗਿਆ ਅਤੇ ਕਾਫੀ ਮਾਨਸਿਕ ਅਤੇ ਸਰੀਰਕ ਤਸ਼ਦd ਕੀਤਾ ਗਿਆ [ ਕਾਫੀ ਸਮਾਂ ਨਾਭਾ ਜੇਲ ਵਿੱਚ ਰੱਖਿਆ ਗਿਆ ਤੇ ਉਸ ਤੋਂ ਬਾਅਦ ਹੀ ਗਾਹੇ ਬਗਾਹੇ ਬਾਬਾ ਜੀ ਨੂੰ ਪੁਲਿਸ ਵਾਲੇ ਤੰg ਪਰੇਸ਼ਾਨ ਕਰਦੇ ਰਹੇ [
ਤਸ਼ੱਦਦ ਦੌਰਾਨ ਇੱਕ APsr ਨੇ ਬਾਬਾ ਸੇਵਾ ਸਿੰਘ ਜੀ ਨੂੰ ਕਿਹਾ ਕਿ ਪਤਾ ਸਾਨੂੰ ਵੀ ਹੈ ਕਿ ਤੁਹਾਡਾ ਕੋਈ ਹੱਥ ਨਹੀਂ ਹੈ, ਪਰ ਜੇਕਰ ਤੁਸੀਂ ਸਿਰਫ ਇqਨਾ ਮੰਨ ਲvo ਕਿ ਤੁਸੀਂ ਅੰਮ੍ਰਿਤ ਸੰਚਾਰ ਨਹੀਂ ਕਰੋਗੇ ਤਾਂ ਤੁਹਾਡੀ ਕੇਂਦਰ ਨਾਲ ਸਿੱਧੀ ਗੱਲਬਾਤ ਕਰਵਾ ਦੇਵਾਂਗੇ[ ਤੁਹਾਡੇ ਬੈਠਿਆਂ ਦੇ ਸਾਰੇ ਕੰਮ ਹੋਇਆ ਕਰਨਗੇ[ ਜਿਸ dy ਜਵਾਬ iv~c ਬਾਬਾ ਜੀ ਨੇ ਕਿਹਾ ਕਿ “ਅਸੀਂ ਗੁਰੂ ਦਾ ਦਿੱਤਾ ਖਾਂਦੇ ਹਾਂ [ ਜੇ ਤੁਸੀਂ ਕਹੋ ਤਾਂ ਤੁਹਾਡੇ ਕਹਿਣ ਤੇ ਅਸੀਂ ਅੰਮ੍ਰਿਤ ਸੰਚਾਰ ਬੰਦ ਕਰਕੇ ਸਿੱਖੀ ਦੇ ਪ੍ਰਚਾਰ ਸੇਵਾ ਲਈ ਛੱਡ ਦਈਏ ਤਾਂ ਇਹ ਗੱਲ ਸਾਨੂੰ ਕਿਸੇ ਵੀ ਕੀਮਤ ਤੇ ਮਨਜੂਰ ਨਹੀਂ ਹੈ”[ (ਭਾਈ ਭੁਪਿੰਦਰ ਸਿੰਘ)

Last edited: