• Welcome to all New Sikh Philosophy Network Forums!
    Explore Sikh Sikhi Sikhism...
    Sign up Log in

Punjabi Poem: Kiven niklade din Krona

Dalvinder Singh Grewal

Writer
Historian
SPNer
Jan 3, 2010
1,245
421
78
ਕਿਵੇਂ ਨਿਕਲਦੇ ਦਿਨ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕਿਵੇਂ ਨਿਕਲਦੇ ਦਿਨ ਨੇ ਘਰ ਵਿੱਚ ਰਹਿਕੇ, ਦੱਸ ਰਿਹਾਂ।
ਅੰਦਰੋਂ ਬਾਹਰੋਂ ਖੁਸ਼ ਹਾਂ, ਮਸਤੀ ਦੇ ਵਿੱਚ ਹੱਸ ਰਿਹਾਂ।
ਉੁੱਠੇ, ਕਰ ਇਸ਼ਨਾਨ, ਚਾਹ-ਪਾਣੀ ਕੱਠਿਆਂ ਮਿਲ ਪੀਤਾ।
ਰੱਬ ਨੂੰ ਕੀਤਾ ਯਾਦ ਓਸ ਦਾ ਸ਼ੁਕਰ ਅਸੀਂ ਕੀਤਾ।
ਮਿਲਕੇ ਸੱਭ ਨੇ ਕਿਆਰੀ ਕਿਆਰੀ ਗੋਡੀ ਕੀਤੀ ਸੀ।
ਪਾਣੀ ਲਾਉਣ ਦੀ ਵਾਰੀ ਵੀ ਖੁਦ ਆਪ ਹੀ ਲੀਤੀ ਸੀ।
ਫੁੱਲਾਂ ਦੇ ਰੰਗ ਗਿਣਦੇ ਤਿਤਲੀਆਂ ਫੜਦੇ ਭਜਦੇ ਰਹੇ।
ਮਾਰ ਟਪੂਸੀ ਲਮਕੀਆਂ ਟਾਹਣੀਆਂ ਪੱਤੇ ਫੜਦੇ ਰਹੇ।
ਕੁਦਰਤ ਦੇ ਬਹਿ ਖੰਭੀਂ ਅਸੀਂ ਉਡਾਰੀਆਂ ਭਰਦੇ ਰਹੇ।
ਛਾਲਾਂ ਮਾਰ ਤਲਾ ਵਿੱਚ ਮੱਛੀਆਂ ਵਾਂਗੂੂ ਤਰਦੇ ਰਹੇ।
ਟੇਬਲ ਟੈਨਿਸ,ਬੈਡਮਿੰਟਨ, ਚੈਸ, ਲੁਡੋ ਖੇਲ੍ਹੇ ਸੀ।
ਚਹੁੰ ਜਣਿਆਂ ਨੇ ਲਾਏ ਹੋਏ ਘਰ ਵਿਚ ਮੇਲੇ ਸੀ।
ਨਾਲ ਚਲਾਕੀ ਇਕ ਦੂਜੇ ਦੇ ਮੋਹਰੇ ਮਾਰੇ ਸੀ।
ਬੇਫਿਕਰੀ ਸੀ ਇਹ ਨਾ ਸੀ ਜਿਤੇ ਕਿ ਹਾਰੇ ਸੀ।
ਨਾ ਕੈਂਪਾ, ਨਾ ਟਿੱਕੀ ਤੇ ਨਾ ਚਿਪਸ ਹੀ ਖਾਧੀ ਸੀ।
ਗਰਮ ਪਕੌੜੇ ਨਿੰਬੂ ਪਾਣੀ ਨਾਲ ਸਵਾਦੀ ਸੀ।
ਬੱਚਿਆਂ ਚੁੱਕ ਕਿਤਾਬਾਂ ਅਪਣੇ ਸਬਕ ਦੁਹਰਾਏ ਸੀ।
ਕੰਪਿਊਟਰ ਤੇ ਉਨ੍ਹਾਂ ਦੇ ਲਈ ਲੈਸਨ ਆਏ ਸੀ।
ਮੀਆਂ ਬੀਵੀ ਇਕ ਪਲੇਟ ਵਿਚ ਮਿਲ ਕੇ ਛਕਿਆ ਸੀ।
ਦੋਨਾਂ ਬਚਿਆਂ ਵੀ ਮਿਲ ਕੇ ਹੀ ਖਾਣਾ ਖਾਧਾ ਸੀ।
ਆਪੇ ਜਾ ਕੇ ਫਿਲਟਰ ਤੋਂ ਅਸੀਂ ਪਾਣੀ ਜਾ ਪੀਤਾ।
ਦੋ ਕੁ ਪਲੇਟਾਂ ਚਾਰ ਗਲਾਸ ਮਿਲ ਸਾਫ ਅਸੀਂ ਕੀਤਾ।
ਨਾ ਆਇਆ ਅਖਬਾਰ ਨਾਂ ਘਰ ਵਿਚ ਦੇਖੀ ਟੀਵੀ ਸੀ।
ਨਾ ਮੋਬਾਈਲ ਖੋਲ੍ਹ ਅਸੀਂ ਅਫਵਾਹ ਕੋਈ ਫੋਲੀ ਸੀ
ਵੇਖ ਪ੍ਰਾਣ ਦਾ ਚਾਚਾ ਹਾਸਾ ਮਿਲ ਕੇ ਪਾਇਆ ਸੀ।
ਚੁੱਕ ਕੇ ਕਾਗਜ਼ ਕਲਮ ਨੂੰ ਮੈਂ ਵੀ ਗੀਤ ਬਣਾਇਆ ਸੀ।
ਲਾਕਡਾਊਨ ਦੀ ਨਾ ਸੀ ਗੱਲ ਨਾ ਗੱਲ ਕਰੋਨਾ ਦੀ।
ਹਸਦੇ ਖੇਡਦਿਆਂ ਨੂੰ ਭੁੱਲੀ ਯਾਦ ਸੀ ਦੋਨਾਂ ਦੀ।
ਕਿਵੇਂ ਨਿਕਲਦੇ ਦਿਨ ਨੇ ਘਰ ਵਿੱਚ ਦੱਸ ਰਿਹਾਂ।
ਅੰਦਰੋਂ ਬਾਹਰੋਂ ਖੁਸ਼ ਹਾਂ, ਮਸਤੀ ਦੇ ਵਿੱਚ ਹੱਸ ਰਿਹਾਂ।
 

swarn bains

Poet
SPNer
Apr 8, 2012
774
187
ਮਰਨ ਦੀ ਕਦਰ
ਕਦਰ ਮਰਨ ਦੀ ਤਾਂ ਪੈਂਦੀ, ਜੇ ਲੋਕ ਮਕਾਣਾ ਆਉਣ
ਪੱਟ ਦੁਹੱਥੜ ਘੁੰਡ ਮੁੱਖ, ਅੱਗੇ ਨੈਣ ਸੁਣਾਵੇ ਵੈਣ
ਜਿਸ ਦੇ ਚਿੱਤ ਪ੍ਰੀਤ ਹੈ, ਤਨ ਮਨ ਤੋਂ ਰੋਵੈ ਸੋਈ
ਲੁੱਡੀ ਪਾਉਣ ਮਕਾਣ ਆ, ਨੀਰ ਬਹਾਏ ਨ ਕੋਈ
ਮਰਨਾ ਸਭਨਾ ਆਇਆ, ਸਭਨਾ ਨੇ ਮਰਨਾ
ਜੋ ਆਇਆ ਸੋ ਚੱਲਸੀ, ਬੈਂਸ ਤੂੰ ਕਿਉਂ ਡਰਨਾ
ਕਦਰ ਪਵੇ ਕਈ ਜਿਉਂਦਿਆਂ, ਕਈਆਂ ਦੀ ਮਰ ਕੇ
ਜਿਉਂਦੇ ਜੀ ਮਰ ਬੰਦਿਆ, ਮੁੜ ਨੱਸੈਂ ਨਾ ਡਰ ਕੇ
ਜਿਉਂਦਾ ਬੰਦਾ ਲੱਖ ਦਾ, ਮਰ ਕੇ ਰਹੇ ਨ ਕੱਖ ਦਾ
ਮਾਣ ਤਾਣ ਉਹਦਾ ਰਹੇ, ਜੋ ਮਨ ਨੀਂਵਾਂ ਰੱਖਦਾ
ਇਕ ਆਉਂਦਾ ਦੂ ਜਾਂਦਾ, ਰਾਹ ਵਗਦਾ ਰਹਿੰਦਾ
ਨਦੀ ਨਾਵ ਸੰਜੋਗੀ ਮੇਲਾ, ਜੱਗ ਬਹਿੰਦਾ ਰਹਿੰਦਾ
ਮਰ ਕੇ ਮਾਣ ਪ੍ਰਪਤੈ, ਜਨ ਮਨ ਮਰਨਾ ਜਾਣੈ
ਜਿਉਂਦੇ ਮਰਨਾ ਸਿੱਖ ਬੈਂਸ, ਹਰਿ ਨਾਮ ਸਮਾਣੈ
ਰਾਜਾ ਰਾਣਾ ਨਾ ਰਹੈ, ਰਹੈ ਨ ਮੀਰ ਪੀਰ ਉਦਾਸੀ
ਗੁਰ ਸਤਿਗੁਰ ਹਰਿ ਨਾਮ ਭਜੁ, ਕਟੈ ਜਮ ਫਾਸੀ
ਨਵੀਂ ਮਕਾਣਾਂ ਆਉਣ ਨਿੱਤ, ਜੱਗ ਸਹਰ ਮੇਲਾ
ਖਾਲੀ ਆਇ ਖਾਲੀ ਚੱਲਿਆ, ਬੈਂਸ ਪੱਲੈ ਨ ਧੇਲਾ
ਜੇ ਮਰਨ ਸੁੱਖ ਮਾਨਣਾ, ਬੈਂਸ ਨੇਕ ਕਰਮ ਕਮਾ
ਕਬਰਾਂ ਤੇ ਮੇਲੇ ਲੱਗਣਗੇ, ਰੱਬ ਮਿਲਣ ਦਾ ਰਾਹ
ਮਰਨਾ ਕੋਈ ਖਤਾ ਨਹੀਂ, ਮਰ ਜਿੰਦ ਹੋਵੈ ਪੂਰੀ
ਮਰਕੇ ਜੱਨਤ ਮਿਲੈ ਬੈਂਸ, ਗੁਰ ਸਤਿਗੁਰੂ ਹਜੂਰੀ
 

swarn bains

Poet
SPNer
Apr 8, 2012
774
187
ਰੱਬ ਯਾਰ ਦਾ ਪਿਆਰ
ਇਵੇਂ ਰੱਬ ਨੂੰ ਮਨਾ, ਜਿਵੇਂ ਰੁੱਸੇ ਯਾਰ ਨੂੰ ਮਨਾਈਦੈ
ਛੱਡ ਮਾਪਿਆਂ ਦਾ ਘਰ, ਜਿਵੇਂ ਸਹੁਰਿਆਂ ਨੂਂ ਜਾਈਦੈ

ਸੁੱਚੇ ਪਿਆਰ ਦੀ ਨਿਸ਼ਾਨੀ, ਹੋਣਾ ਪੈਂਦਾ ਏ ਨਿਮਾਣੀ
ਟੁਰ ਪਲਕਾਂ ਝੁਕਾ ਕੇ, ਜਦੋਂ ਵਾਰੈ ਸੱਸ ਪਾਣੀ
ਚਰਨ ਧੂੜ ਮੁੱਖ ਲਾ ਕੇ, ਚਿੱਤ ਮਾਹੀ ਨੂੰ ਵਸਾਈਦੈ

ਛੱਡ ਸਖੀਆਂ ਦਾ ਸੰਗ, ਰੰਗ ਸਹੁਰਿਆਂ ਦੇ ਰੰਗ
ਮਾਣ ਤਾਣ ਕੂ ਭੁਲਾ ਕੈ, ਮੰਗ ਸੱਜਣਾ ਤੋਂ ਮੰਗ
ਵਰ ਯਾਰ ਕੋਲੋਂ ਪਾ ਕੇ, ਰੱਬ ਯਾਕ ਕੂ ਬਣਾਈਦੈ

ਮਾਹੀ ਚਿੱਤ ਵਿਚ ਰੱਖ, ਨੱਚ ਮਾਹੀ ਦੇ ਪਿਆਰ ਵਿਚ
ਚੁੰਨੀ ਪਲਕਾਂ ਤੋਂ ਚੁੱਕ , ਹੋ ਜਾ ਮਾਹੀ ਸੰਗ ਇਕ ਮਿਕ
ਯਾਰ ਰੱਬ ਦੋਨੇਂ ਇੱਕ, ਯਾਰ ਰੱਬ ਜਾਣ ਕੈ ਮਨਾਈਦੈ

ਰੱਬ, ਮਨ ਚ ਵਸਾਵੈ, ਪਰ ਨੈਣਾ ਨਜ਼ਰ ਨ ਆਵੈ
ਲੜ ਸੱਜਣਾ ਦੇ ਲੱਗ, ਤੈਨੂੰ ਰੱਬ ਦਾ ਰਾਹ ਵਖਾਵੈ
ਬਣ ਸੱਜਣਾ ਦੀ ਦਾਸੀ, ਜਾਗ ਯਾਰ ਤੋਂ ਲਵਾਈਦੈ

ਚਿੱਤ ਵਸਾ ਕੇ ਯਾਰ ਸੱਖਣਾ, ਰੱਖ ਜੱਗ ਤੋਂ ਛੁਪਾ ਕੇ
ਬੈਂਸ, ਯਾਰ ਕੂ ਮਨਾ ਲੈ, ਸੁੱਤੇ ਭਾਗ ਜਾਗ ਪੈਣ ਆਪੇ
ਗੁਰ ਮੂਰਤ ਚਿੱਤ ਵਸਾਇ, ਗੁਰ ਮੂਰਤ ਪ੍ਰਭੂ ਵਖਾਈਦੈ
 

swarn bains

Poet
SPNer
Apr 8, 2012
774
187
ਯਾਰਾ ਦਿਲਦਾਰਾ
ਮੇਰੇ ਯਾਰਾ ਦਿਦਾਰਾ,ਨਿੱਤ ਮੇਰੀ ਕਿਸਮਤ ਅਜਮਾਵੇਂ ਤੂੰ
ਪਹਿਲਾਂ ਜਿਗਰ ਤੇ ਤੀਰ ਮਾਰ, ਫਿਰ ਆਪੇ ਮੱਲ੍ਹਮ ਲਾਵੇਂ ਤੂੰ

ਮੈਨੂੰ ਦੱਸ ਮੇਰੇ ਯਾਰ, ਤੂੰ ਅਵੱਲੀ ਇਸ਼ਕ ਦੀ ਰੀਤ ਚਲਾਈ
ਮੁੜ ਆਖੇਂ ਇਸ਼ਕ ਇਲਾਜ ਨਹੀਂ, ਪਰ ਆਪੇ ਮੱਲ੍ਹਮ ਬਣਾਈ
ਨੈਣਾ ਸੰਗ ਨੈਣ ਮਿਲਾ ਸਾਖੀ, ਫਿਰ ਆਪੇ ਸੁਰਮਾ ਪਾਵੇਂ ਤੂੰ

ਤੂੰ ਦਾਨਾ ਬੀਨਾ ਆਪੇ, ਮੇਰੀ ਪਿਛਲੇ ਜਨਮ ਦੀ ਕਿਰਤ ਕਮਾਈ
ਜੋ ਮੈਂ ਖੱਟਿਆ ਸੋ ਮੈਂ ਪਾਇਆ, ਘੱਟ ਨਾ ਵੱਧ ਪੌਲਾ ਧੇਲਾ ਪਾਈ
ਇਕੈ ਤੱਕੜੀ ਤੂੰ ਸਭ ਕੌ ਤੋਲੈਂ, ਖੱਟਿਆ ਵੱਟਿਆ ਪੱਲੇ ਪਾਵੇਂ ਤੂੰ

ਕਿਸਮਤ ਬਣੀ ਬਣਾਈ ਨਹੀਂ ਮਿਲਦੀ, ਆਪ ਬਣਾਉਣੀ ਪੈਂਦੀ ਏ
ਕਰਮ ਧਰਮ ਖਸ਼ਟ ਮਿਸ਼ਟ ਤੂੰ ਕਰਮ ਕਮਾਵੈਂ, ਰੂਹ ਆਪੇ ਲਿਖ ਲੈਂਦੀ ਏ
ਦਮ ਨਿਕਲੈ ਉਕਾਬ ਉੜੈ ਮਾਰ ਉਡਾਰੀ, ਰੂਹ ਅਪਣੇ ਕੋਲ ਬੁਲਾਵੇਂ ਤੂੰ

ਮੁਖਤ ਕਿਸੇ ਨੂੰ ਕੁਝ ਨਹੀਂ ਮਿਲਦਾ, ਇਹ ਤੇਰੇ ਮਨ ਦਾ ਵਹਿਮ ਸਖੀ
ਠੱਗੀ ਠੋਰੀ ਉਹ ਜਨ ਕਰਦਾ, ਜਿਸ ਚਿੱਤ ਕਠੋਰ ਨਹੀਂ ਰਹਿਮ ਸਖੀ
ਉੜੈ ਭੌਰ ਜਦੋਂ ਮਾਰ ਉਡਾਰੀ, ਕੀਤੇ ਕਰਮ ਦਾ ਖਾਤਾ ਆਪ ਖੁਲ੍ਹਾਵੇਂ ਤੂੰ

ਸਭ ਕੁਝ ਤੇਰੇ ਸਾਮਣੇ ਆਵੇ, ਉਦੋਂ ਸਮਝ ਤੈਨੂੰ ਆ ਜਾਵੇ
ਪਾਣੀ ਵਗਿਆ ਮੁੜ ਨਹੀਂ ਭੌਂਦਾ, ਤੂੰ ਐਵੇਂ ਲਾਈ ਫਿਰਦਾ ਹਾਵੇ
ਕੋਈ ਬਸੀਠ ਨ ਪਰਚਾ ਪਾਵੈ, ਖੁਦ ਅਪਣਾ ਹਿਸਾਬ ਚੁਕਾਵੇਂ ਤੂੰ

ਕਲਮ ਬੈਂਸ ਨਿੱਤ ਵਾਹੀ ਜਾਵੇ, ਪਰ ਤੱਤੜੇ ਸਮਝ ਨ ਕਾਈ
ਤੂਂ ਆਪੇ ਉਹਦਾ ਦਿਲ ਟੁੰਬਿਆ, ਸਖੀ ਇਹ ਸਭ ਤੇਰੀ ਦਾਨਾਈ
ਜਦੋਂ ਤੂੰ ਅਪਣੇ ਚਿੱਤ ਚਿਤਾਰੈਂ, ਮੁੜ ਆਪੇ ਕਲਮ ਫੜਾਵੇਂ ਤੂੰ

ਇਸ਼ਕ ਅਵੱਲੜਾ ਡਾਕੂ ਏ, ਭੈੜਾ ਖੁਲ੍ਹੀਆਂ ਅੱਖੀਆਂ ਲੁੱਟ ਲੈਂਦਾ
ਸਿਰਾਂ ਧੜਾਂ ਦੀ ਬਾਜੀ ਲੱਗ ਜਾਵੇ, ਪਰ ਮੁੱਖੋਂ ਕੁਝ ਨਹੀਂ ਕਹਿਂਦਾ
ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ, ਖੁਦ ਤਿਨ ਸੰਗ ਪਿਆਰ ਜਤਾਵੇਂ ਤੂੰ
 

Dalvinder Singh Grewal

Writer
Historian
SPNer
Jan 3, 2010
1,245
421
78
ਚਾਰ ਦਿਨਾਂ ਲਈ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਨਾ ਕਰ ਐਵੇਂ ਮਾਣ ਜਿੰਦੜੀਏ, ਚਾਰ ਦਿਨਾਂ ਲਈ।
ਤੈਨੂੰ ਮਿਲੇ ਪ੍ਰਾਣ ਜਿੰਦੜੀਏ, ਚਾਰ ਦਿਨਾਂ ਲਈ।
ਜਿੱਸ ਨੇ ਘਲਿਆ ਉਸ ਲੈ ਜਾਣਾ,
ਪੱਕਾ ਸਮਝ ਨਾ ਗੈਰ ਟਿਕਾਣਾ,
ਰੇਤੇ ਨੂੰ ਨਾ ਛਾਣ, ਜਿੰਦੜੀਏ, ਚਾਰ ਦਿਨਾਂ ਲਈ।
ਨਾ ਕਰ ਐਵੇਂ ਮਾਣ ਜਿੰਦੜੀਏ, ਚਾਰ ਦਿਨਾਂ ਲਈ।
ਜੋ ਤੂੰ ਏ ਮਾਂ-ਪਿਉ ਤੋਂ ਪਾਇਆ,
ਜਾਂ ਮਿਹਨਤ ਦੇ ਨਾਲ ਕਮਾਇਆ,
ਵਕਤੀ ਪਹਿਨਣ ਖਾਣ, ਜਿੰਦੜੀਏ, ਚਾਰ ਦਿਨਾਂ ਲਈ।
ਨਾ ਕਰ ਐਵੇਂ ਮਾਣ ਜਿੰਦੜੀਏ, ਚਾਰ ਦਿਨਾਂ ਲਈ।
ਪਿਆਰ ਕਮਾ ਲੈ, ਪਿਆਰ ਵਧਾ ਲੈ,
ਉਸ ਦੇ ਜੀ ਸਭ, ਸਭ ਅਪਣਾ ਲੈ,
ਨਾ ਕਰ ਕਿਧਰੇ ਕਾਣ, ਜਿੰਦੜੀਏ, ਚਾਰ ਦਿਨਾਂ ਲਈ।
ਨਾ ਕਰ ਐਵੇਂ ਮਾਣ ਜਿੰਦੜੀਏ, ਚਾਰ ਦਿਨਾਂ ਲਈ।
ਉਸ ਸੱਚੇ ਵਿਚ ਮਨ ਚਿੱਤ ਲਾ ਲੈ
ਸੱਚੇ ਘਰ ਦੀ ਸੇਧ ਟਿਲਾ ਲੈ,
ਉਹੀ ਟਿਕਾਣਾ ਜਾਣ, ਜਿੰਦੜੀਏ, ਚਾਰ ਦਿਨਾ ਲਈ।
ਨਾ ਕਰ ਐਵੇਂ ਮਾਣ ਜਿੰਦੜੀਏ, ਚਾਰ ਦਿਨਾਂ ਲਈ।
 

Dalvinder Singh Grewal

Writer
Historian
SPNer
Jan 3, 2010
1,245
421
78
ਬੁਝੋ ਜ਼ਰਾ ਸਵਾਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਬੰਦਾ ਕਿਸ ਲਈ ਜੱਗ ਤੇ ਆਇਆ? ਬੁਝੋ ਜ਼ਰਾ ਸਵਾਲ।
ਲੈ ਜਾਣਾ ਕੀ ਨਾਲ ਲਿਆਇਆ? ਬੁਝੋ ਜ਼ਰਾ ਸਵਾਲ।
ਕਰਦਾ ਰਹਿੰਦਾ ਮੇਰੀ ਮੇਰੀ, ਜਾਣਾ ਕੁੱਝ ਨਾ ਜਾਂਦੀ ਵੇਰੀ,
ਮਿਟੀਓਂ ਜੰਮਿਆਂ, ਮਿੱਟੀ ਮਿਲਣਾ, ਹੋ ਮਿੱਟੀ ਦੀ ਢੇਰੀ।
ਕੀਕੂੰ ਲੈ ਜਾਊ ਮਾਲ ਜੁਟਾਇਆ? ਬੁੱਝੋ ਜ਼ਰਾ ਸਵਾਲ।ੁ
ਬੰਦਾ ਕਿਸ ਲਈ ਜੱਗ ਤੇ ਆਇਆ? ਬੁਝੋ ਜ਼ਰਾ ਸਵਾਲ।
ਮਾਇਆ ਮੋਹ ਵਿੱਚ ਭਟਕੀ ਜਾਂਦਾ, ਕਾਮ, ਕ੍ਰੋਧ, ਅਹੰਕਾਰ ਲੜਾਂਦਾ।
ਜਗਤ-ਜਾਲ ਵਿੱਚ ਫਸਦਾ ਜਾਂਦਾ, ਮੰਜ਼ਿਲ ਕੀ, ਇਹ ਸਮਝ ਨਾ ਆਂਦਾ।
ਕਿਸ ਨੇ ਇਉਂ ਚੱਕਰ ਪਾਇਆ? ਬੁਝੋ ਜ਼ਰਾ ਸਵਾਲ।
ਬੰਦਾ ਕਿਸ ਲਈ ਜੱਗ ਤੇ ਆਇਆ? ਬੁਝੋ ਜ਼ਰਾ ਸਵਾਲ।
ਲੇਖੀਂ ਲਿਖੀ ਜੂਨ ਜੋ ਭੁਗਤੀ, ਚੰਗੇ ਕਰਮੀਂ ਭਰ ਸੱਚ-ਬੁਗਤੀ,
ਜਾਲ ਚੋਂ ਛੁੱਟਣ ਦੀ ਜੋ ਜੁਗਤੀ, ਨਾਮ ਜਪੇ ਹੀੇ ਹੋਣੀ ਮੁਕਤੀ,
ਉਸ ਬਿਨ ਚਿੱਤ ਕਿਉਂ ਹੋਰ ‘ਚ ਲਾਇਆ? ਬੁਝੋ ਜ਼ਰਾ ਸਵਾਲ।
ਬੰਦਾ ਕਿਸ ਲਈ ਜੱਗ ਤੇ ਆਇਆ? ਬੁਝੋ ਜ਼ਰਾ ਸਵਾਲ।
ਉਹ ਹੀ ਜੋ ਸਭ ਕਰੇ ਕਰਾਵੇ, ਬੰਦੇ ਦੀ ਜੋ ਖੇਡ ਬਣਾਵੇ,
ਮਾਇਆ ਮੋਹ ਤੋਂ ਉਹ ਛੁਡਵਾਵੇ, ਆਪੇ ਅਪਣੇ ਗਲੇ ਲਗਾਵੇ,
ਕੀ ਰਾਹ ਹੋਰ ਕਿਸੇ ਨਾ ਪਾਇਆ?ਬੁਝੋ ਜ਼ਰਾ ਸਵਾਲ।
ਬੰਦਾ ਕਿਸ ਲਈ ਜੱਗ ਤੇ ਆਇਆ? ਬੁਝੋ ਜ਼ਰਾ ਸਵਾਲ।
 

Dalvinder Singh Grewal

Writer
Historian
SPNer
Jan 3, 2010
1,245
421
78
ਕੋਵਿਦ ਨੇ ਕੀ ਖੇਲ੍ਹ ਖਿਲਾਇਆ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਕੋਵਿਦ ਨੇ ਕੀ ਖੇਲ੍ਹ ਖਿਲਾਇਆ।
ਸਾਰਾ ਜੱਗ ਹੀ ਕੈਦ ‘ਚ ਪਾਇਆ।
ਚੰਗਾ ਲਗਦਾ ਘਰ ਵਿੱਚ ਰਹਿਣਾ।
ਖੱਪ-ਖਾਨੇ ਤੋਂ ਪਾਸੇ ਰਹਿਣਾ।
ਬੱਚਿਆਂ ਦੇ ਵਿੱਚ ਖੇਡਣ ਮੱਲਣ,
ਘਰ ਵਾਲੀ ਨਾਲ ਮਿਠੀਆਂ ਛੱਡਣ,
ਪੌਦਿਆਂ ਵਿੱਚ ਪਾਣੀ ਛਿੜਕਾਣਾ,
ਭਿੰਡੀਆਂ, ਕੱਦੂ ਤੋੜ ਲਿਆਣਾ।
ਫੁਲਵਾੜੀ ਵਿਚ ਫੁੱਲਾਂ ਨੂੰ ਤੱਕਣਾ,
ਤਿਤਲੀ ਦਾ ਫੁੱਲੋ-ਫੁੱਲ ਉਡਣਾ।
ਭੌਰਾ ਗੂੰਜੇ ਭਰੇ ਉਡਾਰੀ।
ਬੱਚੇ ਨੇ ਮਾਰੀ ਕਿਲਕਾਰੀ।
ਰੁਖਾਂ ਦਾ ਵਾਵਾਂ ਵਿਚ ਝੂਲਣ,
ਕੋਇਲਾਂ ਚਿੜੀਆਂ ਮਿੱਠਾ ਬੋਲਣ।
ਕੀੜੀ ਦਾਣੇ ਕੱਠੇ ਕਰਦੀ,
ਘੁੱਗੀ ਮਸਤ ਉਡਾਰੀ ਭਰਦੀ
ਕੁਦਰਤ ਦੇ ਸੰਗ ਪ੍ਰੇਮ ਵਧਾਇਆ।
ਕੋਵਿਦ ਨੇ ਕੀ ਖੇਲ੍ਹ ਖਿਲਾਇਆ।
ਰੰਗ-ਬਿਰੰਗੀਆਂ ਤਿਤਲੀਆਂ, ਵਾਹ ਵਾਹ
ਫੁਲੀਂ ਪਾਉਣ ਕਿਕਲੀਆਂ, ਵਾਹ ਵਾਹ!
ਰੁੱਖ ਪੌਣਾਂ ਵਿੱਚ ਝੂਲਣ ਵਾਹ ਵਾਹ!
 

Dalvinder Singh Grewal

Writer
Historian
SPNer
Jan 3, 2010
1,245
421
78
ਉਹ ਅੰਦਰ ਹੈ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਬਾਹਰ ਕਿਸ ਨੂੰ ਲੱਭਦੇ ਹੋ? ਉਹ ਅੰਦਰ ਹੈ।
ਖੋਜੀ ਜਿਹੜੇ ਰੱਬ ਦੇ ਹੋ, ਉਹ ਅੰਦਰ ਹੈ।
ਜੰਗਲ ਬੀਆਬਾਨ ਨਹੀਂ,
ਪਰਬਤ ਰੇਗਿਸਤਾਨ ਨਹੀਂ,
ਜੇਕਰ ਉਸਨੂੰ ਪਾਉਣਾ ਹੈ,
ਅੰਦਰ ਹੀ ਚਿੱਤ ਲਾਉਣਾ ਹੳੇ।
ਸ਼ਮਸ਼ਾਨੀ ਕਿਉਂ ਤਪਦੇ ਹੋ? ਉਹ ਅੰਦਰ ਹੈ।
ਬਾਹਰ ਕਿਸ ਨੂੰ ਲੱਭਦੇ ਹੋ? ਉਹ ਅੰਦਰ ਹੈ।
ਕੋਈ ਤੀਰਥ, ਕੋਈ ਮੇਲਾ ਨਾ,
ਜਿਸ ਥਾਂ ਉਸ ਦਾ ਖੇਲ੍ਹਾ ਨਾਂ,
ਉਸਦਾ ਨਾਮ ਜਪੀ ਚੱਲੋ,
ਵੇਲਾ ਕੋਈ ਕੁਵੇਲਾ ਨਾ।
ਜਿਸ ਨੂੰ ਦਿਲ ਤੋਂ ਜਪਦੇ ਹੋ, ਉਹ ਅੰਦਰ ਹੈ।
ਬਾਹਰ ਕਿਸ ਨੂੰ ਲੱਭਦੇ ਹੋ? ਉਹ ਅੰਦਰ ਹੈ।
 

Dalvinder Singh Grewal

Writer
Historian
SPNer
Jan 3, 2010
1,245
421
78
ਤੇਰੀਆਂ ਜਾਣੇ ਤੂੰ
ਡਾ: ਦਲਵਿੰਦਰ ਸਿੰਘ ਗ੍ਰੇਵਾਲ

ਤੇਰੀਆਂ ਜਾਣੇ ਤੂੰ, ਅਸੀਂ ਕੀ ਸਮਝਾਂਗੇ।
ਖੁਦ ਦੀ ਹੀ ਨਾ ਸੂੰਹ, ਅਸੀਂ ਕੀ ਸਮਝਾਂਗੇ।
ਉਹ ਹੀ ਹੁੰਦਾ, ਜੋ ਤੂੰ ਕਰਦਾ,
ਹੁਕਮ ਬਿਨ ਨਾ ਪੱਤਾ ਹਿਲਦਾ।
ਕੀ ਹਾਥੀ ਕੀ ਜੂੰ, ਅਸੀਂ ਕੀ ਸਮਝਾਂਗੇ।
ਤੇਰੀਆਂ ਜਾਣੇ ਤੂੰ, ਅਸੀਂ ਕੀ ਸਮਝਾਂਗੇ।
ਚਾਰੇ ਪਾਸੇ ਛਾਇਆ ਤੂੰ ਹੀ,
ਹਰ ਦਿਲ ਵਿੱਚ ਸਮਾਇਆ ਤੂੰ ਹੀ।
ਜਾਣੇ ਤੂੰ ਸੱਭ ਨੂੰ, ਅਸੀਂ ਕੀ ਸਮਝਾਂਗੇ।
ਤੇਰੀਆਂ ਜਾਣੇ ਤੂੰ, ਅਸੀਂ ਕੀ ਸਮਝਾਂਗੇ।
ਤੇਰੇ ਵਰਗਾ ਹੋਰ ਨਾ ਕੋਈ,
ਕਣ ਕਣ ਵਖਰੇ, ਵੱਖ ਨੇ ਸੋਈ।
ਪੱਥਰ ਕਿਧਰੇ ਰੂੰ, ਅਸੀਂ ਕੀ ਸਮਝਾਂਗੇ।
ਤੇਰੀਆਂ ਜਾਣੇ ਤੂੰ, ਅਸੀਂ ਕੀ ਸਮਝਾਂਗੇ।
ਰਾਜ, ਵਜ਼ੀਰੀ, ਅਹੁਦੇਦਾਰੀ,
ਚਾਰ ਪਲਾਂ ਦੀ ਖੇਡ ਇਹ ਸਾਰੀ।
ਝੂਠੀ ਸੱਭ ਫੂੰ ਫੂੰ, ਅਸੀਂ ਕੀ ਸਮਝਾਂਗੇ।
ਤੇਰੀਆਂ ਜਾਣੇ ਤੂੰ, ਅਸੀਂ ਕੀ ਸਮਝਾਂਗੇ।
ਉਹ ਜਾਣੇ ਜੋ ਤੈਨੂੰ ਜਾਣੇ।
ਨਾਮ ਬਿਨਾ ਨਾ ਕੋਈ ਪਛਾਣੇ,
ਮਿਲੇ ਰੋਸ਼ਨ ਦਿਲ ਨੂੰ, ਅਸੀਂ ਕੀ ਸਮਝਾਂਗੇ।
ਤੇਰੀਆਂ ਜਾਣੇ ਤੂੰ, ਅਸੀਂ ਕੀ ਸਮਝਾਂਗੇ।
 

Dalvinder Singh Grewal

Writer
Historian
SPNer
Jan 3, 2010
1,245
421
78
ਮੈਂ ਹਾਂ ਰੱਬ ਜੀ ਤੇਰਾ ਬੰਦਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੈਂ ਹਾਂ ਰੱਬ ਜੀ ਤੇਰਾ ਬੰਦਾ।
ਪਾਰ ਲਗਾਦੇ ਲਾ ਕੇ ਹੰਦਾ।
ਹੋਰਾਂ ਮੈਨੂੰ ਕੀ ਦੇਣਾ ਏਂ,
ਮੇਰਾ ਰਿਸ਼ਤਾ ਤੇਰੇ ਸੰਦਾ।
ਹੁਕਮ ਜੋ ਤੇਰਾ, ਕਰਦਾ ਜਾਵਾਂ,
ਤੇਰਾ ਲਾਇਆ ਜੱਗ ਦਾ ਧੰਦਾ,
ਜੋ ਕਰਦਾ ਏਂ ਤੂੰ ਹੀ ਕਰਦਾ,
ਤੇਰਾ ਕੀਤਾ ਕਦੇ ਨਾ ਮੰਦਾ।
ਜੋ ਹੋਣਾ ਸੋ ਹੋ ਕੇ ਰਹਿਣਾ,
ਅਣਹੋਣੀ ਦਾ ਗੋਗਾ ਗੰਦਾ।
ਸੰਗ ਤੇਰੇ ਮਨ ਜੋੜ ਲਿਆ ਹੈ
ਮਾਇਆ ਤੋਂ ਲਾ ਮਨ ਨੂੰ ਜੰਦਾ,
ਤੇਰਾ ਸੇਵਕ ਤੂੰ ਹੀ ਰਖਣਾ,
ਆਉਣ ਜਾਣ ਦਾ ਤੋੜੀਂ ਫੰਧਾ।
 

Dalvinder Singh Grewal

Writer
Historian
SPNer
Jan 3, 2010
1,245
421
78
ਤੇਰੀ ਮਰਜ਼ੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਿਵੇਂ ਚਲਾਉਣਾ, ਤੇਰੀ ਮਰਜ਼ੀ।
ਜੋ ਕਰਵਾਉਣਾ, ਤੇਰੀ ਮਰਜ਼ੀ।
ਜੋ ਵੀ ਆਇਆ, ਧੰਧੇ ਲਾਇਆ,
ਕਾਰੇ ਲਾਉਣਾ, ਤੇਰੀ ਮਰਜ਼ੀ।
ਤੇਰੀ ਮਰਜ਼ੀਓਂ ਬਾਹਰ ਨਾ ਕੋਈ,
ਹੁਕਮ ਮੰਨਾਉਣਾ ਤੇਰੀ ਮਰਜ਼ੀ।
ਚੈਨ ਚਿੱਤ ਦਾ, ਵੱਸ ਤੇਰੇ ਵਿੱਚ,
ਚਿੱਤ ਟਿਕਾਉਣਾ, ਤੇਰੀ ਮਰਜ਼ੀ।
ਨਾਮ ਦੇ ਬੇੜੈ ਚੜ੍ਹ ਬੈਠੇ ਹਾਂ,
ਪਾਰ ਲੰਘਾਉਣਾ ਤੇਰੀ ਮਰਜ਼ੀ।
ਨਾਮ ਤੇਰਾ ਹੀ ਜਪਦੇ ਜਾਣਾ,
ਗਲ ਨੂੰ ਲਾਉਣਾ, ਤੇਰੀ ਮਰਜ਼ੀ।
 

swarn bains

Poet
SPNer
Apr 8, 2012
774
187
ਜੱਗ ਸੁਫਨਾ

ਪਲਕ ਝਲਕ ਇਕ ਸੁਫਨਾ ਆਇਆ, ਸੁਣ ਸੁਫਨੇ ਦੀ ਬਾਤ ਸਖੀ
ਜੰਮਣ ਮਰਨਾ ਦੁਨੀਆਂਬਾਜ਼ੀ, ਜੰਮਣ ਤੋਂ ਪਹਿਲਾਂ ਮੌਤ ਲਿਖੀ

ਰੱਬ ਚਲਾਈ ਉਮਰ ਘੜੀ, ਸਾਹ ਗਿਣਦਾ ਹਰ ਪਲ ਘੜੀ
ਸਭ ਜੀਵ ਹੈਂ ਇਕ ਦਮੀ, ਡਰਦਾ ਸਾਹ ਲੈਂਦਾ ਘੜੀ ਮੁੜੀ
ਰੂਹ ਸਭ ਕੁਝ ਰਹੇ ਤੱਕਦੀ, ਕਰਮ ਧਰਮ ਸਭ ਜਾਏ ਲਿਖੀ

ਵੇਖੋ ਪ੍ਰਭ ਦਾ ਰਾਜ਼ ਅਵੱਲਾ, ਸਾਰਾ ਜੱਗ ਬਣਾਇਆ ਝੱਲਾ
ਨਿਵਲ ਭੁਙੰਗਮ ਜੋਗੀ ਜੰਗਮ, ਕੋਈ ਰਾਮ ਕਹੈ ਕੋਈ ਅੱਲਾ
ਮਨ ਦੀ ਸਫਾਈ ਕਰ ਬੈਂਸ, ਮੁੱਕ ਜਾਏਗੀ ਸਭ ਗਤੀ ਵਿਧੀ

ਸੱਚੇ ਰੱਬ ਦਾ ਨਾਮ ਅਵੱਲਾ, ਕੋਈ ਰਾਮ ਕਹੇ ਕੋਈ ਅੱਲਾ
ਖੋਜ ਖੋਜ ਕੈ ਬੈਂਸ ਹੰਬ ਗਿਆ, ਭਜੁ ਰਾਮ ਹੋ ਗਿਆ ਝੱਲਾ
ਸੁਫਨੇ ਅੰਦਰ ਸੁਰਤ ਸਮਾਈ, ਆਈ ਸਾਹਮਣੇ ਕਿਰਤ ਲਿਖੀ

ਝੂਠੇ ਜੱਗ ਚ ਝੂਠ ਕਮਾਇਆ, ਅੰਤ ਸਮਾਂ ਜਾਣ ਦਾ ਆਇਆ
ਧਰਮਰਾਇ ਦੀ ਆਈ ਬਾਕੀ, ਜਮਦੂਤਾਂ ਨੇ ਆਣ ਡਰਾਇਆ
ਕਾਲੇ ਕਰਮ ਸੰਗ ਕਾਲੀ ਸਿਆਹੀ, ਚਿੱਠੀ ਘੱਲੀ ਰੱਬ ਆਪ ਲਿਖੀ

ਚੱਲ ਬੈਂਸ ਅੱਜ ਉਥੇ ਚੱਲੀਏ, ਜਤ ਕਤ ਕੋਈ ਹੋਰ ਨ ਮਿਲੇ
ਇਕ ਤੂੰ ਹੋਵੇ ਇਕ ਮੈਂ ਹੋਵਾਂ, ਘੁਲ ਮਿਲ ਮੁੱਕ ਜਾਣ ਮਾਖਤੇ ਗਿਲੇ
ਚੋਰੀ ਮੋਰੀ ਬੈਂਸ ਕਾਹਦਾ ਮ੍ਹੇਣਾ, ਚਿੱਠੀ ਫਾੜ ਦੇ ਬਰੰਗ ਲਿਖੀ

ਚੱਲ ਬੈਂਸ ਕਿਉਂ ਕਰਦਾ ਝੇੜਾ, ਕੋਈ ਨਹੀਂ ਜੱਗ ਵਿਚ ਤੇਰਾ
ਮੇਰੀ ਮੇਰੀ ਕਰਦਾ ਟੁਰਿਆ, ਪੈ ਗਿਆ ਜਨਮ ਮਰਨ ਦਾ ਫੇਰਾ
ਯਾਰ ਬਣਾ ਹਰਿ ਨਾਮ ਧਿਆ, ਫੱਟੀ ਹੋ ਜਾਏ ਸਾਫ ਲਿਖੀ
 

swarn bains

Poet
SPNer
Apr 8, 2012
774
187
ਉਲਫਤ ਅਫਸਾਨਾ

ਉਲਫਤ ਦਿਲ ਕਾ ਅਫਸਾਨਾ, ਦਿਲੋਂ ਕੀ ਗੁਫਤਗੂ ਹੋਤੀ ਹੈ
ਜਹਾਂ ਕਿਆ ਜਾਨੇ ਲੁਤਫ ਇਸ਼ਕ, ਕਸ਼ਿਸ਼ ਇਸ਼ਕ ਮੇਂ ਹੋਤੀ ਹੈ

ਖੁਦਾ ਨੇ ਮੁਹੱਬਤ ਇਸ ਲੀਏ ਬਨਾਈ, ਉਲਫਤ ਮੇਂ ਹੈ ਛੁਪਾ ਖੁਦਾ
ਹਰ ਜੀ ਮੇਂ ਛੁਪ ਕਰ ਬੈਠਾ ਹੈ, ਕਿਸੀ ਦਿਲ ਸੇ ਨਹੀਂ ਹੈ ਜੁਦਾ
ਇਸ਼ਕ ਮਜਾਜ਼ੀ ਇਸ਼ਕ ਹਕੀਕੀ, ਸਭ ਅਲਗ ਤਰੰਨਮ ਹੋਤੀ ਹੈ

ਇਸ਼ਕ ਹੈ ਵੋਹ ਜਲਜਲਾ, ਇਸ਼ਕ ਮਕਬਰਾ ਪੀਰਾਂ ਮੀਰਾਂ ਦਾ
ਇਸ਼ਕ ਮੇਂ ਉਠ ਜਾਏ ਜਨਾਜ਼ਾ, ਸੋਹਣੀਆਂ ਸੱਸੀਆਂ ਹੀਰਾਂ ਦਾ
ਕਬਰੋਂ ਪੇ ਮੇਲੇ ਲਗਤੇ ਹੈਂ, ਸਾਰੇ ਜਹਾਂ ਮੇਂ ਚਰਚਾ ਹੋਤੀ ਹੈ

ਉਲਫਤ ਰਾਜ਼ ਖੁਦਾ ਕਾ, ਖੁਦਾ ਨੇ ਉਲਫਤ ਮੇਂ ਜਹਾਂ ਸਜਾਇਆ
ਹਰ ਦਿਲ ਮੇਂ ਛੁਪਾ ਹੂਆ ਹੈ, ਜਹਾਂ ਸੇ ਉਲਫਤ ਕਾ ਰਾਜ਼ ਛੁਪਾਇਆ
ਅਗਰ ਜਹਾਂ ਨ ਕਰੇ ਹਦਾਯਤ, ਆਸ਼ਿਕੋਂ ਕੀ ਕਦਰ ਨ ਹੋਤੀ ਹੈ

ਮਜ਼ਾ ਲੇਤੇ ਹੈਂ ਜਹਾਂ ਵਾਲੇ, ਖੂਨ ਬਹਿਤਾ ਹੂਆ ਦੇਖ ਕਰ
ਜਹਾਂ ਵਾਲੋਂ ਕੋ ਸਮਝ ਆਤੀ ਹੈ, ਆਸ਼ਿਕ ਜਾਏਂ ਜਬ ਮਰ
ਬੈਂਸ ਜੀਤੇ ਜੀ ਜਬ ਮਰ ਗਏ, ਇਸ਼ਕ ਇਬਾਦਤ ਹੋਤੀ ਹੈ

ਪੱਥਰ ਬਰਸਾਤੇ ਹੈਂ ਲੋਗ, ਦੇਖ ਕਰ ਆਸ਼ਿਕੋਂ ਕੀ ਬੇਖੁਦੀ
ਚਾਹਨੇ ਵਾਲੇ ਫੂਲ ਬਰਸਾਤੇ ਹੈਂ, ਖੁਦੀ ਮੇਂ ਲੁਟਾ ਕਰ ਬੇਖੁਦੀ
ਦਿਲ ਤੜਪਾ ਕਰ ਖੁਦ ਕੋ ਮਿਟਾਨਾ, ਯਹੀ ਆਸ਼ਿਕੀ ਹੋਤੀ ਹੈ

ਦੋ ਤਰਹ ਕੇ ਆਸ਼ਿਕ ਹੋਤੇ ਹੈਂ, ਏਕ ਖੁਦਗਰਜ਼ ਦੂ ਬੇਗਰਜ਼
ਖੁਦਗਰਜ਼ ਹੈਂ ਮਤਲਬ ਪ੍ਰਸਤ, ਬੇਮਤਲਬ ਹੋਤੇ ਹੈਂ ਬੇਗਰਜ਼
ਬੇਗਰਜ਼ ਜ਼ਮਾਨਾ ਉਲਫਤ ਮੇਂ, ਮੁਲਾਕਾਤ ਜੱਨਤ ਮੇਂ ਹੋਤੀ ਹੈ

ਵੋਹ ਲਮ੍ਹਾ ਹੈ ਇਸ਼ਕ, ਜੋ ਅਪਨਾ ਆਪ ਭੁਲਾ ਦੇਤਾ ਹੈ
ਵੋਹ ਤਲਬ ਹੈ ਇਸ਼ਕ, ਜੋ ਬੰਦੇ ਕੋ ਖੁਦਾ ਬਨਾ ਦੇਤਾ ਹੈ
ਬੈਂਸ, ਮਰ ਕੇ ਭੀ ਨਹੀਂ ਮਰਤੇ, ਇਸ਼ਕ ਇਬਾਦਤ ਹੋਤੀ ਹੈ
 

Dalvinder Singh Grewal

Writer
Historian
SPNer
Jan 3, 2010
1,245
421
78
ਹੋਰ ਕਿਨਾ ਰੱਖਣਾ ਏ ਦੂ੍ਰ,
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਹੋਰ ਕਿਨਾ ਰੱਖਣਾ ਏ ਦੂ੍ਰ, ਦੱਸ ਸੱਜਣਾ।
ਤੇਰੇ ਕਦ ਪਹੁੰਚਣਾ ਹਜ਼ੂਰ, ਦੱਸ ਸੱਜਣਾ।
ਪਾਸੇ ਪਾਸੇ ਰੱਖ ਕੇ ਤੂੰ ਚੱਕਰਾਂ ‘ਚ ਪਾਵੇਂ ਕਿਉਂ?
ਚਾਹੁੰਦੇ ਜਿਹੜੇ ਤੈਨੂੰ ਗਲ ਅਪਣੇ ਨਾ ਲਾਵੇਂ ਕਿਉਂ?
ਏਨਾ ਸਾਥੋਂ ਹੋਇਆ ਕੀ ਕਸੂਰ, ਦੱਸ ਸੱਜਣਾ।
ਹੋਰ ਕਿਨਾ ਰੱਖਣਾ ਏ ਦੂ੍ਰ, ਦੱਸ ਸੱਜਣਾ।
ਆਪਣੇ ਜੋ ਤੇਰੇ ਬਹੁਤੇ ਦੂਰ ਕਿਉਂ ਏਂ ਰੱਖਣਾ,
ਤੇਰੇ ਬਿਨਾ ਲਗਦਾ ਏ ਦਿਲ ਬੜਾ ਸੱਖਣਾ,
ਕਦ ਮਿਲੇਂ ਕਦ ਆਵੇਗਾ ਸਰੂਰ, ਦੱਸ ਸੱਜਣਾ।
ਹੋਰ ਕਿਨਾ ਰੱਖਣਾ ਏ ਦੂ੍ਰ, ਦੱਸ ਸੱਜਣਾ।
ਦੂਰੀਆਂ ਇਹ ਹੋਰ ਹੁਣ ਸਹੀਆਂ ਨਹੀਓਂ ਜਾਂਦੀਆਂ,
ਮੇਲ ਦੀਆਂ ਘੜੀਆਂ ਨੇ ਦਸ ਕਦੋਂ ਆਂਦੀਆਂ,
ਹੋਰ ਲੰਘਣੇ ਨੇ ਦੱਸ ਕਿਨੇ ਪੂਰ, ਦੱਸ ਸੱਜਣਾ।
ਹੋਰ ਕਿਨਾ ਰੱਖਣਾ ਏ ਦੂ੍ਰ, ਦੱਸ ਸੱਜਣਾ।
ਆ ਜਾ ਗਲ ਲੱਗ ਤੇ ਮਿਟਾ ਦੇ ਸਭ ਦੂਰੀਆਂ,
ਚਿੱਤ ਆਵੇ ਚੈਨ ਮੁੱਕ ਜਾਣ ਮਜਬੂਰੀਆਂ,
ਕਿਵੇਂ ਦਸੀਏ ਹਾਂ ਕਿਨੇ ਮਜਬੂਰ, ਦੱਸ ਸੱਜਣਾ।
ਹੋਰ ਕਿਨਾ ਰੱਖਣਾ ਏ ਦੂ੍ਰ, ਦੱਸ ਸੱਜਣਾ।
 

Dalvinder Singh Grewal

Writer
Historian
SPNer
Jan 3, 2010
1,245
421
78
ਰੱਬ ਨੂੰ ਸਦਾ ਧਿਆਈਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਰੱਬ ਨੂੰ ਸਦਾ ਧਿਆਈਂ , ਟਿਕਿਆ ਚਿੱਤ ਰਹੂ।
ਮਾਇਆ ਨਾ ਮੂੰਹ ਲਾਈਂ ਟਿਕਿਆ ਚਿੱਤ ਰਹੂ।
ਕੋਠੀ, ਬੰਗਲਾ, ਉੱਚੀ ਪਦਵੀ,
ਭਟਕਣ ਲਾਉਂਦੇ, ਸੋਚੇਂ ਜਦ ਵੀ।
ਧਿਆਨ ਨਾ ਕਿਧਰੇ ਲਾਈਂ, ਟਿਕਿਆ ਚਿੱਤ ਰਹੂ।
ਰੱਬ ਨੂੰ ਸਦਾ ਧਿਆਈਂ, ਟਿਕਿਆ ਚਿੱਤ ਰਹੂ।
ਜੋ ਕਰਨਾ ਸਭ ਉਸ ਨੇ ਕਰਨਾ,
ਉਸ ਦਾ ਹੁਕਮ ਬਜਾਈਂ ਟਿਕਿਆ ਚਿੱਤ ਰਹੂ।
ਰੱਬ ਨੂੰ ਸਦਾ ਧਿਆਈਂ , ਟਿਕਿਆ ਚਿੱਤ ਰਹੂ।
ਉਸ ਦੇ ਹੁਕਮ ‘ਚ ਸਭ ਕੁਝ ਹੋਣਾ,
ਬੰਦ ਕਰ ਭਜਣਾ, ਰੋਣਾ ਧੋਣਾ,
ਉਹ ਨਾ ਕਦੇ ਭੁਲਾਈ, ਟਿਕਿiਆ ਚਿੱਤ ਰਹੂ।
ਰੱਬ ਨੂੰ ਸਦਾ ਧਿਆਈਂ , ਟਿਕਿਆ ਚਿੱਤ ਰਹੂ।
ਮੋਹ ਮਾਇਆ ਤਾਂ ਜੀ ਜੰਜਾਲਾ,
ਕਾਮ, ਕ੍ਰੋਧ, ਮੋਹ, ਲੋਭ, ਮੂੰਹ ਕਾਲਾ।
ਲੋਭ ਚ’ ਨਾ ਲੁਟ ਜਾਈਂ, ਟਿਕਿਆ ਚਿੱਤ ਰਹੂ।
ਰੱਬ ਨੂੰ ਸਦਾ ਧਿਆਈਂ , ਟਿਕਿਆ ਚਿੱਤ ਰਹੂ।
ਦੁਨੀਆਂ ਤੇ ਤੂੰ ਜਿਸ ਲਈ ਆਇਆ,
ਉਸ ਦੇ ਸੰਗ ਤੂੰ ਦਿਲ ਨਾ ਲਾਇਆ,
ਹੁਣ ਨਾਂ ਵਕਤ ਗਵਾਈਂ, ਟਿਕਿਆ ਚਿੱਤ ਰਹੂ।
ਰੱਬ ਨੂੰ ਸਦਾ ਧਿਆਈਂ , ਟਿਕਿਆ ਚਿੱਤ ਰਹੂ।
ਉਹ ਮਿਲਿਆਂ ਤਾਂ ਸਭ ਕੁਝ ਮਿਲ ਜਾਊ,
 

swarn bains

Poet
SPNer
Apr 8, 2012
774
187
ਲਾ ਜਵਾਬ
ਹਮ ਨੇ ਤੁਮ੍ਹੇਂ ਆਦਮ ਕੇ ਯਹਾਂ ਢੂੰਡਾ
ਉਸ ਕੇ ਬਾਦ ਜਾਦਮ ਕੇ ਯਹਾਂ ਢੂੰਡਾ
ਕਭੀ ਯਹਾਂ ਢੂੰਡਾ, ਕਭੀ ਵਹਾਂ ਢੂੰਡਾ
ਪਤਾ ਨਹੀਂ ਔਰ ਕਹਾਂ ਕਹਾਂ ਢੂੰਡਾ
ਇਸ ਲੀਏ ਕਿ
ਅਗਰ ਦੀਦੇ ਨਸ਼ੀਂ ਹੋ, ਤੋ ਲਿਹਾਜ਼ੇ ਮਜਾਜ਼ੀ ਹੋ
ਅਗਰ ਪਰਦਾ ਨਸ਼ੀਂ ਹੋ, ਤੋ ਨਿਆਜ਼ੇ ਨਮਾਜ਼ੀ ਹੋ
ਛੁਪ ਛੁਪ ਕੇ ਰਹਿਨਾ ਹੈ ਆਦਤ ਤੁਮ੍ਹਾਰੀ
ਔਰ ਤੁਮ੍ਹੇਂ ਖੋਜਨਾ ਹੈ, ਇਬਾਦਤ ਹਮਾਰੀ
ਢੂੰਡਤੇ ਹੈਂ ਇਸ ਲੀਏ, ਕਿ ਤੁਮ ਲਾ ਜਵਾਬੀ ਹੋ
ਖਤਮ ਹੋ ਜਾਤਾ ਹੈ ਇਸ਼ਕ, ਵਸਲ ਹੋਨੇ ਕੇ ਬਾਦ
ਅਗਰ ਹੋ ਗਈ ਵਸਲ, ਹਮ ਨਹੀਂ ਕਰੇਂਗੇ ਯਾਦ
ਵਸਲ ਨਹੀਂ ਕਰਤੇ, ਚਾਹੇ ਕਿਤਨੇ ਸ਼ਰਾਬੀ ਹੋ
ਆਦਤ ਹੈ ਤੁਮਹਾਰੀ, ਲੋਗੋਂ ਕੋ ਪੀਛੇ ਲਗਾਨਾ
ਏਕ ਕੋ ਬਹਿਲਾਨਾ, ਦੂਸਰੋਂ ਕੋ ਬਹਿਕਾਨਾ
ਮਿਲਤੇ ਨਹੀਂ ਕਿਸੀ ਸੇ, ਇਤਨੇ ਹਿਸਾਬੀ ਹੋ
ਜ਼ਾਹਿਰ ਹੋਨੇ ਕੇ ਬਾਦ, ਕਸ਼ਿਸ਼ ਨਹੀਂ ਰਹਿਤੀ
ਤੀਰ ਪਾਰ ਹੋਨੇ ਬਾਦ, ਖਲਿਸ਼ ਨਹੀਂ ਹੋਤੀ
ਖਲਿਸ਼ ਕਰਾ ਦੇਤੇ ਹੋ, ਕਿਤਨੇ ਅੰਦਾਜ਼ੀ ਹੋ
ਜੈਸੇ ਆਗਾਜ਼ ਕੇ ਬਾਦ, ਆਖੀਰ ਹੋਤੀ ਹੈ
ਜਨਮ ਕੇ ਬਾਦ,ਮੱਯਤ ਤਦਬੀਰ ਹੋਤੀ ਹੈ
ਆਖੀਰ ਨਹੀਂ ਹੋ ਤੁਮ, ਸਿਰਫ ਆਗਾਜ਼ੀ ਹੋ
ਮਿਲਤੇ ਨਹੀਂ ਕਿਉਂਕਿ, ਜ਼ਾਹਿਰ ਹੋਨੇ ਸੇ ਡਰਤੇ ਹੋ
ਜੀਨੇ ਕੇ ਬਾਦ, ਮੌਤ ਹੋਨੇ ਕੇ ਡਰ ਸੇ ਡਰਤੇ ਹੋ
ਯਹ ਨਹੀਂ ਚਾਹਤੇ, ਕਿ ਆਲਮ ਕੀ ਬਰਬਾਦੀ ਹੋ
ਜਾਨਤੇ ਹੋ ਤੁਮ, ਕਿ ਜੀਨੇ ਮੇਂ ਕੁਛ ਨਹੀਂ ਰੱਖਾ
ਨ ਮਰਨਾ ਨ ਜੀਨਾ, ਇਸ ਸੇ ਕਯਾਮਤ ਹੈ ਅੱਛਾ
ਹਰ ਜਗਹ ਮੌਜੂਦ ਹੋ, ਹਰ ਸ਼ੈ ਕੇ ਲਿਹਾਜੀ ਹੋ
ਜੋ ਜੀਤਾ ਹੈ ਮਰਤਾ ਹੈ, ਜੀਓਗੇ ਤੋ ਮਰ ਜਾਓਗੇ
ਕੌਨ ਪੂਜੇਗਾ ਤੁਝੇ, ਅਗਰ ਜ਼ਾਹਿਰ ਹੋ ਜਾਓਗੇ
ਰਾਜ਼ ਕੋ ਰਾਜ਼ ਰਖਤੇ ਹੋ, ਇਤਨੇ ਹਿਸਾਬੀ ਹੋ
ਕਭੀ ਲਗਾਨਾ ਕਭੀ ਬੁਝਾਨਾ , ਹੈ ਆਪ ਕੀ ਆਦਤ
ਜੀ ਕੋ ਜਲਾਨਾ ਹੀ ਤੋ, ਹੈ ਆਪ ਕੀ ਇਬਾਦਤ
ਯਾਦ ਆਨਾ ਜੀ ਘਬਰਾਨਾ, ਦਿਲ ਕੀ ਬੇਤਾਬੀ ਹੋ
ਯਹ ਨਹੀਂ ਸੋਚਤੇ, ਕੌਨ ਅਪਨਾ ਕੌਨ ਹੈ ਪਰਾਇਆ
ਇਸ ਲੀਏ ਕਿ, ਸਾਰਾ ਜਹਾਂ ਹੈ ਆਪ ਕਾ ਸਰਮਾਯਾ
ਪਰਵਾਹ ਨਹੀਂ ਕਰਤੇ, ਚਾਹੇ ਕਿਤਨੀ ਬਰਬਾਦੀ ਹੋ
ਆਪ ਕੇ ਛੁਪਨੇ ਮੇਂ ਹੀ, ਭਲਾ ਹੈ ਸਭ ਕਾ
ਕਿਨਾਰਾ ਨ ਮਿਲੇ ਕਿਸੀ ਕੋ, ਅਨਹਦ ਹਦ ਕਾ
ਨਹੀਂ ਮਿਲਤੇ ਬੈਂਸ ਕੋ, ਇਸ ਲੀਏ ਲਾਜਵਾਬੀ ਹੋ
 

Dalvinder Singh Grewal

Writer
Historian
SPNer
Jan 3, 2010
1,245
421
78
ਸੱਚਾ ਪਿਆਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮਨ ਵਿੱਚ ਲੈ ਕੇ ਸੱਚਾ ਪਿਆਰ।
ਤੇਰੇ ਦਰ ਤੇ ਹਾਂ ਕਰਤਾਰ।
ਕਰ ਗਿਆ ਮੇਰਾ ਤਨ-ਮਨ ਸੁੱਚਾ,
ਨਾਮ ਤੇਰੇ ਦਾ ਸ਼ੁਭ ਵਿਚਾਰ।
ਤੇਰਾ ਦਿਤਾ ਗਿਣ ਨਾ ਹੋਵੇ,
ਤੇਰਾ ਹਾਂ ਮੈਂ ਸ਼ੁਕਰ ਗੁਜ਼ਾਰ।
ਆਪਾ ਭੇਟਾ ਤੇਰੇ ਕੀਤਾ,
ਲ਼ਾਉਣਾ ਤੂੰ ਹੀ ਬੇੜਾ ਪਾਰ।
ਤੇਰੀ ਮਿਹਰ ਰਹੇ ਜੇ ਸਾਈਆਂ,
ਚਿੱਤ ਵਿੱਚ ਚੜ੍ਹਿਆ ਰਹੇ ਖੁਮਾਰ।
ਅਪਣਾ ਨਾਮ ਦੇਹੁ ਮੇਰੇ ਸਾਈਆਂ,
ਅਰਜ਼ ਗੁਜ਼ਾਰਾਂ ਬਾਰੰਬਾਰ।
 

❤️ CLICK HERE TO JOIN SPN MOBILE PLATFORM

Top