Welcome to SPN

Register and Join the most happening forum of Sikh community & intellectuals from around the world.

Sign Up Now!
 1.   Become a Supporter    ::   Make a Contribution   
  Target (Recurring Monthly): $200 :: Achieved: $98

Ree Baee Bedee Den Na Jaaee..

Discussion in 'Gurmat Vichaar' started by kiram, May 18, 2009.

 1. kiram

  kiram
  Expand Collapse
  SPNer

  Joined:
  Jan 26, 2008
  Messages:
  278
  Likes Received:
  338
  Raag Sorath :

  ਘਰੁ ਸੋਰਠਿ ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ ਬਤਾਈ ਹੋ ॥੧॥
  Gẖar 4 soraṯẖ. Pāṛ paṛosaṇ pūcẖẖ le nāmā kā pėh cẖẖān cẖẖavā▫ī ho. Ŧo pėh ḏugṇī majūrī ḏaiha▫o mo ka▫o bedẖī ḏeh baṯā▫ī ho. ||1||


  Sorath. A near female neighbour asks Nama: "By whom hast thou got the cottage built? I shall pay him twice the wages; thou, did, tell me thy carpenter?


  ਪਾੜ = ਪਾਰ ਦੀ, ਨਾਲ ਦੀ। ਪੜੋਸਣਿ = ਗੁਆਂਢਣ ਨੇ। ਪੂਛਿ ਲੇ = ਪੁੱਛਿਆ। ਨਾਮਾ = ਹੇ ਨਾਮਦੇਵ! ਕਾ ਪਹਿ = ਕਿਸ ਪਾਸੋਂ? ਛਾਨਿ = ਛੰਤ, ਛਪਰੀ, ਕੁੱਲੀ। ਛਵਾਈ = ਬਣਵਾਈ ਹੈ। ਤੋ ਪਹਿ = ਤੇਰੇ ਨਾਲੋਂ। ਦੈ ਹਉ = ਮੈਂ ਦੇ ਦਿਆਂਗੀ। ਬੇਢੀ = ਤਰਖਾਣ। ਦੇਹੁ ਬਤਾਈ = ਦੱਸ ਦੇਹ।੧।

  ਨਾਲ ਦੀ ਗੁਆਂਢਣ ਨੇ ਪੁੱਛਿਆ-ਹੇ ਨਾਮੇ! ਤੂੰ ਆਪਣੀ ਛੰਨ ਕਿਸ ਪਾਸੋਂ ਬਣਵਾਈ ਹੈ? ਮੈਨੂੰ ਉਸ ਤਰਖਾਣ ਦੀ ਦੱਸ ਪਾ, ਮੈਂ ਤੇਰੇ ਨਾਲੋਂ ਦੂਣੀ ਮਜੂਰੀ ਦੇ ਦਿਆਂਗੀ।੧।

  ਰੀ ਬਾਈ ਬੇਢੀ ਦੇਨੁ ਜਾਈ ਦੇਖੁ ਬੇਢੀ ਰਹਿਓ ਸਮਾਈ ਹਮਾਰੈ ਬੇਢੀ ਪ੍ਰਾਨ ਅਧਾਰਾ ॥੧॥ ਰਹਾਉ
  Rī bā▫ī bedẖī ḏen na jā▫ī. Ḏekẖ bedẖī rahi▫o samā▫ī. Hamārai bedẖī parān aḏẖārā. ||1|| rahā▫o.


  O Sister, the carpenter cannot be given to thee. Lo, my carpenter is pervading everywhere. My carpenter is the support of my soul. Pause.


  ਰੀ ਬਾਈ = ਹੇ ਭੈਣ! {ਨੋਟ: ਲਫ਼ਜ਼ 'ਰੀ' ਇਸਤ੍ਰੀ ਲਿੰਗ ਹੈ ਅਤੇ 'ਰੇ' ਪੁਲਿੰਗ ਹੈ; ਜਿੱਥੇ, 'ਰੇ ਲੋਈ' ਆਇਆ ਹੈ ਉੱਥੇ ਲਫ਼ਜ਼ 'ਲੋਈ' ਪੁਲਿੰਗ ਹੈ।} ਦੇਨੁ ਨ ਜਾਈ = ਦਿੱਤਾ ਨਹੀਂ ਜਾ ਸਕਦਾ। ਪ੍ਰਾਣ ਅਧਾਰਾ = ਪ੍ਰਾਣਾਂ ਦਾ ਆਸਰਾ।ਰਹਾਉ।

  ਹੇ ਭੈਣ! ਉਸ ਤਰਖਾਣ ਦੀ (ਇਸ ਤਰ੍ਹਾਂ) ਦੱਸ ਨਹੀਂ ਪਾਈ ਜਾ ਸਕਦੀ; ਵੇਖ, ਉਹ ਤਰਖਾਣ ਹਰ ਥਾਂ ਮੌਜੂਦ ਹੈ ਤੇ ਉਹ ਮੇਰੀ ਜਿੰਦ ਦਾ ਆਸਰਾ ਹੈ।੧।ਰਹਾਉ।

  ਬੇਢੀ ਪ੍ਰੀਤਿ ਮਜੂਰੀ ਮਾਂਗੈ ਜਉ ਕੋਊ ਛਾਨਿ ਛਵਾਵੈ ਹੋ ਲੋਗ ਕੁਟੰਬ ਸਭਹੁ ਤੇ ਤੋਰੈ ਤਉ ਆਪਨ ਬੇਢੀ ਆਵੈ ਹੋ ॥੨॥
  Bedẖī parīṯ majūrī māʼngai ja▫o ko▫ū cẖẖān cẖẖavāvai ho. Log kutamb sabẖahu ṯe ṯorai ṯa▫o āpan bedẖī āvai ho. ||2||


  If anyone wants the hut to be make, the carpenter demands the wages of love. When man breaks with all the people and kindreds, then the carpenter comes of His own accord.


  ਸਭਹੁ ਤੇ = ਸਭਨਾਂ ਨਾਲੋਂ। ਤੋਰੈ = ਤੋੜ ਦੇਵੇ। ਤਉ = ਤਾਂ। ਆਪਨ = ਆਪਣੇ ਆਪ।੨।

  (ਹੇ ਭੈਣ!) ਜੇ ਕੋਈ ਮਨੁੱਖ (ਉਸ ਤਰਖਾਣ ਪਾਸੋਂ) ਛੰਨ ਬਣਵਾਏ ਤਾਂ ਉਹ ਤਰਖਾਣ ਪ੍ਰੀਤ (ਦੀ) ਮਜੂਰੀ ਮੰਗਦਾ ਹੈ; (ਪ੍ਰੀਤ ਭੀ ਅਜਿਹੀ ਹੋਵੇ ਕਿ ਲੋਕਾਂ ਨਾਲੋਂ, ਪਰਵਾਰ ਨਾਲੋਂ, ਸਭਨਾਂ ਨਾਲੋਂ, ਮੋਹ ਤੋੜ ਲਏ; ਤਾਂ ਉਹ ਤਰਖਾਣ ਆਪਣੇ ਆਪ ਆ ਜਾਂਦਾ ਹੈ)।੨।

  ਐਸੋ ਬੇਢੀ ਬਰਨਿ ਸਾਕਉ ਸਭ ਅੰਤਰ ਸਭ ਠਾਂਈ ਹੋ ਗੂੰਗੈ ਮਹਾ ਅੰਮ੍ਰਿਤ ਰਸੁ ਚਾਖਿਆ ਪੂਛੇ ਕਹਨੁ ਜਾਈ ਹੋ ॥੩॥
  Aiso bedẖī baran na sāka▫o sabẖ anṯar sabẖ ṯẖāʼn▫ī ho. Gūʼngai mahā amriṯ ras cẖākẖi▫ā pūcẖẖe kahan na jā▫ī ho. ||3||


  I can describe not such a carpenter who is contained in everything and every place. A dumb man tastes the flavour of great elixir; if thou ask him, he cannot describe it.


  ਬਰਨਿ ਨ ਸਾਕਉ = ਮੈਂ ਬਿਆਨ ਨਹੀਂ ਕਰ ਸਕਦਾ। ਅੰਤਰ = ਅੰਦਰ। ਠਾਂਈ = ਥਾਂਈ। ਗੂੰਗੈ = ਗੁੰਗੇ ਨੇ। ਪੂਛੇ = ਪੁੱਛਿਆਂ।੩।

  (ਜਿਵੇਂ) ਜੇ ਕੋਈ ਗੁੰਗਾ ਬੜਾ ਸੁਆਦਲਾ ਪਦਾਰਥ ਖਾਏ ਤਾਂ ਪੁੱਛਿਆਂ (ਉਸ ਪਾਸੋਂ ਉਸ ਦਾ ਸੁਆਦ) ਦੱਸਿਆ ਨਹੀਂ ਜਾ ਸਕਦਾ; ਤਿਵੇਂ ਮੈਂ (ਉਸ) ਐਸੇ ਤਰਖਾਣ ਦਾ ਸਰੂਪ ਬਿਆਨ ਨਹੀਂ ਕਰ ਸਕਦਾ, (ਉਂਞ) ਉਹ ਸਭਨਾਂ ਵਿਚ ਹੈ, ਉਹ ਸਭ ਥਾਈਂ ਹੈ।੩।

  ਬੇਢੀ ਕੇ ਗੁਣ ਸੁਨਿ ਰੀ ਬਾਈ ਜਲਧਿ ਬਾਂਧਿ ਧ੍ਰੂ ਥਾਪਿਓ ਹੋ ਨਾਮੇ ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ ਆਪਿਓ ਹੋ ॥੪॥੨॥
  Bedẖī ke guṇ sun rī bā▫ī jalaḏẖ bāʼnḏẖ ḏẖarū thāpi▫o ho. Nāme ke su▫āmī sī▫a bahorī lank bẖabẖīkẖaṇ āpi▫o ho. ||4||2||


  Listen thou the merits of the carpenter, O Sister, He has checked the ocean and installed Dhru. Name's Lord brought back Sita and bestowed Ceylon on Bhabhikan.


  ਜਲਧਿ = ਸਮੁੰਦਰ। ਬਾਂਧਿ = (ਪੁਲ) ਬੰਨ੍ਹ ਕੇ। ਥਾਪਿਓ = ਅਟੱਲ ਕਰ ਦਿੱਤਾ। ਸੀਅ = ਸੀਤਾ। ਬਹੋਰੀ = (ਰਾਵਣ ਤੋਂ) ਮੋੜ ਲਿਆਂਦੀ। ਆਪਿਓ = ਅਪਣਾ ਦਿੱਤਾ, ਮਾਲਕ ਬਣਾ ਦਿੱਤਾ।੪।

  ਹੇ ਭੈਣ! ਉਸ ਤਰਖਾਣ ਦੇ (ਕੁਝ ਥੋੜੇ ਜਿਹੇ) ਗੁਣ ਸੁਣ ਲੈ-ਉਸ ਨੇ ਧ੍ਰੂ ਨੂੰ ਅਟੱਲ ਪਦਵੀ ਦਿੱਤੀ, ਉਸ ਨੇ ਸਮੁੰਦਰ (ਤੇ ਪੁਲ) ਬੱਧਾ, ਨਾਮਦੇਵ ਦੇ (ਉਸ ਤਰਖਾਣ) ਨੇ (ਲੋਕਾਂ ਤੋਂ) ਸੀਤਾ ਮੋੜ ਕੇ ਲਿਆਂਦੀ ਤੇ ਭਭੀਖਣ ਨੂੰ ਲੰਕਾ ਦਾ ਮਾਲਕ ਬਣਾ ਦਿੱਤਾ।੪।੨। ❀ ਨੋਟ: ਇਹ ਗੱਲ ਜਗਤ ਵਿਚ ਆਮ ਵੇਖਣ ਵਿਚ ਆਉਂਦੀ ਹੈ ਕਿ ਨਿਰੇ ਪੈਸੇ ਲੈ ਕੇ ਕੰਮ ਕਰਨ ਵਾਲਿਆਂ ਨਾਲੋਂ ਉਹ ਮਨੁੱਖ ਵਧੀਕ ਖਿੱਚ ਤੇ ਸ਼ੌਕ ਨਾਲ ਕੰਮ ਕਰਦੇ ਹਨ ਜੋ ਪਿਆਰ ਦੀ ਲਗਨ ਨਾਲ ਕਰਦੇ ਹਨ। ਸੰਨ ੧੯੨੨-੨੩ ਵਿਚ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਦੀ ਜੋ ਕਾਰ-ਸੇਵਾ ਪ੍ਰੇਮ-ਆਸਰੇ ਸੋਨੇ ਦੇ ਚੂੜੇ ਵਾਲੀਆਂ ਬੀਬੀਆਂ ਨੇ ਦਿਨਾਂ ਵਿਚ ਹੀ ਸਿਰੇ ਚਾੜ੍ਹ ਦਿੱਤੀ ਸੀ, ਉਹ ਮਜੂਰੀ ਲੈ ਕੇ ਕੰਮ ਕਰਨ ਵਾਲੇ ਮੋਟੇ ਤਕੜੇ ਮਨੁੱਖ ਮਹੀਨਿਆਂ ਵਿਚ ਭੀ ਨਾ ਮੁਕਾਉਂਦੇ। ਨਾਮਦੇਵ ਜੀ ਮਾਇਆ ਵਲੋਂ ਤਾਂ ਗਰੀਬ ਸਨ, ਪਰ ਪ੍ਰਭੂ-ਪਿਆਰ ਵਿਚ ਰੰਗੇ ਹੋਏ ਸਨ। ਇਕ ਵਾਰੀ ਉਹਨਾਂ ਦਾ ਘਰ ਢਹਿ ਗਿਆ, ਭਗਤ ਨਾਲ ਰੱਬੀ ਪਿਆਰ ਦੀ ਸਾਂਝ ਰੱਖਣ ਵਾਲੇ ਕਿਸੇ ਪਿਆਰ-ਹਿਰਦੇ ਵਾਲੇ ਨੇ ਆ ਕੇ ਬੜੀ ਰੀਝ ਨਾਲ ਉਹ ਘਰ ਮੁੜ ਬਣਾ ਦਿੱਤਾ। ਜਿੱਥੇ ਪ੍ਰੇਮ ਹੈ ਉੱਥੇ ਰੱਬ ਆਪ ਹੈ। ਸਤਸੰਗੀ ਜੋ ਇਕ ਦੂਜੇ ਦਾ ਕੰਮ ਕਰਦੇ ਹਨ, ਪ੍ਰੇਮ ਦੇ ਖਿੱਚੇ ਹੋਏ ਕਰਦੇ ਹਨ, ਪ੍ਰੇਮ-ਦੇ-ਸੋਮੇ ਪ੍ਰਭੂ ਦੇ ਪ੍ਰੇਰੇ ਹੋਏ ਕਰਦੇ ਹਨ, ਉਹਨਾਂ ਪ੍ਰੇਮੀ ਜੀਊੜਿਆਂ ਵਿਚ ਪ੍ਰਭੂ ਆਪ ਬੈਠਾ ਉਹ ਕੰਮ ਕਰਦਾ ਹੈ। ਸੋ, ਇਹ ਕੁਦਰਤੀ ਗੱਲ ਹੈ ਕਿ ਉਹ ਕੰਮ ਹੋਰਨਾਂ ਲੋਕਾਂ ਦੇ ਕੰਮਾਂ ਨਾਲੋਂ ਵਧੀਕ ਚੰਗਾ ਤੇ ਸੋਹਣਾ ਬਣੇ। ਨਾਮਦੇਵ ਜੀ ਦੀ ਗੁਆਂਢਣ ਦੇ ਮਨ ਵਿਚ ਭੀ ਰੀਝ ਆਈ ਉਸ ਤਰਖਾਣ ਦਾ ਪਤਾ ਲੈਣ ਲਈ, ਜਿਸ ਨੇ ਨਾਮਦੇਵ ਦਾ ਕੋਠਾ ਬਣਾਇਆ ਸੀ। ❀ ਨੋਟ: ਭਗਤ-ਬਾਣੀ ਦੇ ਵਿਰੋਧੀ ਸੱਜਣ ਨੇ ਇਸ ਸ਼ਬਦ ਦੀ ਅਖ਼ੀਰਲੀ ਤੁਕ ਦਾ ਹਵਾਲਾ ਦੇ ਕੇ ਲਿਖਿਆ ਹੈ ਕਿ ਭਗਤ ਨਾਮਦੇਵ ਜੀ ਕਿਸੇ ਸਮੇ ਸ੍ਰੀ ਰਾਮ ਚੰਦਰ ਜੀ ਦੇ ਉਪਾਸ਼ਕ ਸਨ। ਪਰ ਇਸ ਤੋਂ ਪਹਿਲੀ ਤੁਕ ਵਿਰੋਧੀ ਸੱਜਣ ਨੇ ਪੜ੍ਹੀ ਨਹੀਂ ਜਾਪਦੀ, ਜਿਸ ਵਿਚ 'ਧ੍ਰੂ ਥਾਪਿਓ ਹੋ' ਲਿਖਿਆ ਹੋਇਆ ਹੈ। ਧ੍ਰੂ ਭਗਤ ਸ੍ਰੀ ਰਾਮ ਚੰਦਰ ਜੀ ਤੋਂ ਪਹਿਲੇ ਜੁਗ ਵਿਚ ਹੋ ਚੁਕਾ ਸੀ। ਜਿਸ 'ਬੇਢੀ' ਦੇ ਗੁਣ ਨਾਮਦੇਵ ਜੀ ਪੜੋਸਣ ਨੂੰ ਦੱਸ ਰਹੇ ਹਨ 'ਰਹਾਉ' ਦੀਆਂ ਤੁਕਾਂ ਵਿਚ, ਉਸ ਬਾਰੇ ਆਖਦੇ ਹਨ "ਬੇਢੀ ਰਹਿਓ ਸਮਾਈ"। ਸੋ ਨਾਮਦੇਵ ਜੀ ਸਰਬ ਵਿਆਪਕ ਦੇ ਉਪਾਸ਼ਕ ਸਨ।


  Ang. 657


  YouTube - Bhai Darshan Singh Saharanpur Wale - Ri Bai Bedi Den Na Jayi
   
  • Like Like x 2
 2. Loading...

  Similar Threads Forum Date
  Beware The Creeper Hard Talk Thursday at 6:03 PM
  Exclusive Interview | Dr. Sukhpreet Singh Udoke By Surinder Singh History of Sikhism Mar 24, 2017
  Arshpreet Singh Joins Sikh Philosophy Network! New SPN'ers Dec 20, 2016
  Full PDF Of Gurbani Sangeet Parachin Reet Ratnavali By Bhai Avatar Singh Gurmat Sangeet Nov 22, 2016
  Capt Rajpreet Singh Joins Sikh Philosophy Network! New SPN'ers Oct 8, 2016

Since you're here... we have a small favor to ask...

More people are visiting & reading SPN than ever but far fewer are paying to sustain it. Advertising revenues across the online media have fallen fast. So you can see why we need to ask for your help. Donating to SPN's is vote for free speech, for diversity of opinions, for the right of the people to stand up to religious bigotry. Without any affiliation to any organization, this constant struggle takes a lot of hard work to sustain as we entirely depend on the contributions of our esteemed writers/readers. We do it because we believe our perspective matters – because it might well be your perspective, too... Fund our efforts and together we can keep the world informed about the real Sikh Sikhi Sikhism. If everyone who writes or reads our content, who likes it, helps us to pay for it, our future would be much more secure. Every Contribution Matters, Contribute Generously!

    Become a Supporter      ::     Make a Contribution     Share This Page