• Welcome to all New Sikh Philosophy Network Forums!
    Explore Sikh Sikhi Sikhism...
    Sign up Log in

India Makkar Gets Indirect Snub At Akali Dal Delegate Session

Jan 6, 2005
3,450
3,762
Metro-Vancouver, B.C., Canada


Makkar gets indirect snub at Akali Dal delegate session

Thursday, September,05 2013 - 17:34

By Jagtar Singh-

CHANDIGARH:
The presence of Damdami Taksal Chief Harnam Singh Dhumma and the importance accorded to Bibi Jagir Kaur at the delegate session of the Akali Dal to re-elect Sukhbir Singh Badal on September 3 in Amritsar is being considered to be indirect snub to Shiromani Gurdwara Parbandhak Committee chief Avtar Singh Makkar.

The meeting was held in the Teja Singh Samundari Hall which houses the offices of the SGPC in the Golden Temple complex.

According to the sources, Dhumma had been personally invited to the meeting by Sukhbir despite the fact that he is not a member of the Akali Dal and hence there is no question of his being a delegate. It was Dhumma who was instrumental in the construction of memorial in the memory of all those killed during Operation Bluestar in the Golden Temple complex and name it after Sant Jarnail Singh Bhindranwale, contrary to the earlier statement of Chief Minister Parkash Singh Badal that it would be a peace memorial.

The situation had brought Makkar in direct confrontation with Dhumma who had refused to remove the sign board proclaiming it to be Sant Jarnail Singh Bhindranwale memorial.

While transforming the basic character of the Akali Dal, Sukhbir is conscious of the significance of the Panthic character of the party and hence the presence of Dhumma. It may be mentioned that Dumma heads the Sant Samaj which has been extending open support to the Akali Dal in all recent elections. Sukhbir is trying to perform the balancing act. Makkar, though he heads the SGPC, has proved to be of little electoral value to the party.

He had been handpicked by Badal to mobilise the support of urban Sikhs. He was virtually a non-entity and a first timer in the SGPC when he was accorded this honour. It may be recalled that Jathedar Gurcharan Singh Tohra, who lorded over the SGPC for more than a quarter of a century, had been a parallel centre of power in the Akali politics. Bibi Jagir who succeeded him after the party split too had tried to prove her mettle as the SGPC chief.

Sukhbir had expressed his reservations about the role of the SGPC when, for the first time, he had informally interacted with the members of its executive here recently while advising them to give greater emphasis on the propagation of religion. However, Makkar joined issues with him later defending the role of the educational institutions under the SGPC.

According to the sources, Makkar had certain apprehensions before the meeting with Sukhbir as he had felt humiliated on earlier occasion also. Sukhbir is aggressive in his style of functioning. He is learnt to have even weighed pros and cons of sending his resignation at the meeting but he later changed his mind.

source: http://www.punjabnewsline.com/punjab/makkar-gets-indirect-snub-at-akali-dal-delegate-session/86157
 
Jan 6, 2005
3,450
3,762
Metro-Vancouver, B.C., Canada
ALL SET TO DE-WING AVTAR SINGH MAKKAR:

ਅਵਤਾਰ ਸਿੰਘ ਮੱਕੜ ਦੇ ਪਰ ਕੁਤਰਣ ਲਈ ਸਾਰੇ ਪ੍ਰਬੰਧ ਮੁਕੰਮਲ

* ਸ੍ਰੀ ਮੱਕੜ ਕੋਲੋਂ ਪ੍ਰਧਾਨਗੀ ਦੇ ਅਧਿਕਾਰ ਖੋਹਣ ਲਈ, ਉਹਨਾਂ ਦੇ ਬੇਟੇ ਦੀ ਇੱਕ ਅਸ਼ਲੀਲ ਸੀ.ਡੀ. ਬਾਰੇ ਚਰਚੇ ਵੀ ਪਾਏ ਜਾ ਰਹੇ ਹਨ

* ਸ਼੍ਰੋਮਣੀ ਕਮੇਟੀ ਦੀ ਅੱਜ ਹੋਣ ਵਾਲੀ ਕਾਰਜਕਰਨੀ ਕਮੇਟੀ ਦੀ ਮੀਟਿੰਗ ਵਿੱਚ ਹੋ ਸਕਦਾ ਹੈ ਸਾਂਝੀ ਕਮੇਟੀ ਦਾ ਗਠਨ

ImageProxy.mvc


ਅੰਮ੍ਰਿਤਸਰ 10 ਸਤੰਬਰ (ਜਸਬੀਰ ਸਿੰਘ ਪੱਟੀ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਬੀਤੇ ਦਿਨੀ ਦਿਲ ਦੋ ਰੋਗ ਕਾਰਨ ਲੁਧਿਆਂਣਾ ਦੇ ਹੀਰੋ ਹਾਰਟ ਡੀ.ਐਮ.ਸੀ ਹਸਪਤਾਲ ਵਿੱਚ ਦਾਖਲ ਕਰਵਾਇਆਂ ਗਿਆਂ, ਜਿਥੋਂ ਉਹਨਾਂ ਨੂੰ ਡਾਕਟਰਾਂ ਨੇ ਭਾਂਵੇ ਛੁੱਟੀ ਦੇ ਦਿੱਤੀ ਹੈ, ਤੇ ਉਹ ਹੁਣ ਪੂਰੀ ਤਰ੍ਹਾਂ ਤੰਦਰੁਸਤ ਹਨ, ਪਰ ਫਿਰ ਵੀ ਭਲਕੇ ਹੋਣ ਵਾਲੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿੱਚ ਉਹਨਾਂ ਦੇ ਕੰਮ ਕਾਰ ਨੂੰ ਹੋਰ ਸੁਚਾਰੂ ਰੂਪ ਵਿੱਚ ਚਲਾਉਣ ਦੇ ਬਹਾਨੇ, ਇੱਕ ਕਮੇਟੀ ਦਾ ਗਠਨ ਕਰਕੇ ਉਹਨਾਂ ਦੇ ਪਰ ਕੱਟੇ ਜਾ ਸਕਦੇ ਹਨ, ਜਿਸ ਨਾਲ ਸ੍ਰੀ ਮੱਕੜ ਸਿਰਫ ਨਾਮ ਦੇ ਹੀ ਪ੍ਰਧਾਨ ਰਹਿ ਜਾਣਗੇ, ਤੇ ਉਹਨਾਂ ਕੋਲ ਕੋਈ ਵੀ ਫੈਸਲਾ ਲੈਣ ਦਾ ਅਧਿਕਾਰ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਸ੍ਰੀ ਮੱਕੜ ਨੇ ਆਂਪਣੀ ਮਨਮਰਜੀ ਨਾਲ ਭਰਤੀ ਕੀਤੀ ਜਾਂ ਗਰਾਂਟਾਂ ਦੇ ਖੁੱਲੇ ਗੱਫੇ ਜਾਰੀ ਨਾ ਕਰਕੇ ਆਂਪਣੇ ਚਹੇਤਿਆਂ ਨੂੰ ਖੁਸ਼ ਕੀਤਾ ਸੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ੍ਰੀ ਮੱਕੜ ਨੇ ਬੀਮਾਰੀ ਕਾਰਨ ਭਾਂਵੇ ਆਪਣੇ ਸਾਰੇ ਦੌਰੇ ਮਨਸੂਖ ਕਰ ਦਿੱਤੇ ਸਨ ਪਰ ਉਮੀਦ ਕੀਤੀ ਜਾ ਰਹੀ ਹੈ, ਕਿ ਉਹ ਭਲਕੇ ਹੋਣ ਵਾਲੀ ਕਾਰਜਕਰਨੀ ਦੀ ਮੀਟਿੰਗ ਵਿੱਚ ਭਾਗ ਲੈ ਕੇ ਪਰਧਾਨਗੀ ਕਰਨਗੇ। ਸ੍ਰੀ ਮੱਕੜ ਕੋਲੋ ਪ੍ਰਧਾਨਗੀ ਦੇ ਅਧਿਕਾਰ ਖੋਹਣ ਲਈ ਜਿਥੇ ਉਹਨਾਂ ਦੇ ਬੇਟੇ ਦੀ ਇੱਕ ਅਸ਼ਲੀਲ ਸੀ.ਡੀ. ਬਾਰੇ ਚਰਚੇ ਵੀ ਪਾਏ ਜਾ ਰਹੇ ਹਨ, ਉਥੇ ਅਖੰਡ ਕੀਤਰਨੀ ਜਥੇ ਦੇ ਮੁੱਖੀ ਗਿਆਨੀ ਬਲਦੇਵ ਸਿੰਘ ਵੱਲੋ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਧਰਮ ਪ੍ਰਚਾਰ ਲਾਹਿਰ ਨੂੰ ਬੰਦ ਕਰਨਾ ਵੀ ਮੁੱਖ ਕਾਰਨ ਹੈ, ਕਿਉਂਕਿ ਗਿਆਨੀ ਬਲਦੇਵ ਸਿੰਘ ਦੇ ਮੁੱਖ ਮੰਤਰੀ ਸ੍ਰੀ ਪਰਕਾਸ਼ ਸਿੰਘ ਬਾਦਲ ਦੇ ਨਾਲ ਪਿਛਲੇ ਕਰੀਬ 40 ਸਾਲਾ ਤੋਂ ਬਹੁਤ ਹੀ ਨੇੜੇ ਦੇ ਸਬੰਧ ਹਨ।

ਕਾਰਜਕਰਨੀ ਦੀ ਮੀਟਿੰਗ ਭਲਕੇ 11 ਸਤੰਬਰ ਨੂੰ ਦੇਗਸਰ ਕਟਾਣਾਂ (ਲੁਧਿਆਣਾ) ਵਿਖੇ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਹੇਠਲੇ ਗੁਰੂਦੁਆਂਰੇ ਵਿੱਚ ਹੋਵੇਗੀ। ਸ੍ਰੀ ਮੱਕੜ ਦੀ ਪ੍ਰਧਾਨਗੀ ਤੇ ਸੰਕਟ ਦੇ ਬੱਦਲ ਉਸੇ ਦਿਨ ਹੀ ਮੰਡਰਾਉਣ ਲੱਗ ਪਏ ਸਨ, ਜਿਸ ਦਿਨ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਸ੍ਰੀ ਸੁਖਬੀਰ ਸਿੰਘ ਦੇ ਖਿਲਾਫ ਪਟਿਆਂਲਾ ਵਿਖੇ ਬਿਆਨ ਦਾਗ ਦਿੱਤਾ ਸੀ। ਇਸ ਬਿਆਨ ਤੋਂ ਬਾਅਦ ਜਦੋ ਸ਼੍ਰੋਮਣੀ ਕਮੇਟੀ ਦੇ ਪਿਛਲੇ ਸਮੇਂ ਦੇ ਕਾਰਜਕਾਰ ਦਾ ਲੇਖਾ ਜੋਖਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕੀਤਾ, ਤਾਂ ਬਹੁਤ ਕੁਝ ਵਿਵਾਦਤ ਪਾਇਆਂ ਗਿਆ, ਜਿਸ ਕਰਕੇ ਸ੍ਰੀ ਸੁਖਬੀਰ ਸਿੰਘ ਬਾਦਲ ਤਾਂ ਸ੍ਰੀ ਮੱਕੜ ਨੂੰ ਪਹਿਲਾਂ ਹੀ ਸਿਹਤ ਦਾ ਬਹਾਨਾ ਲਗਾ ਕੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਭੇ ਕਰਨ ਦੀ ਵਿਊਤਬੰਦੀ ਕਰ ਰਹੇ ਸਨ। ਸੁਖਬੀਰ ਬਾਦਲ ਦੀ ਇਸ ਸਕੀਮ ਨੂੰ ਉਸ ਵੇਲੇ ਹੋਰ ਬਲ ਮਿਲਿਆਂ ਜਦੋਂ ਸ੍ਰੀ ਮੱਕੜ ਕੁਦਰਤੀ ਤੌਰ ‘ਤੇ ਬੀਮਾਰ ਹੋ ਗਏ।

ਕੁਝ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਸ੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਸ੍ਰੀ ਰਘੂਜੀਤ ਸਿੰਘ ਵਿਰਕ ਨੂੰ ਭਲਕ ਦੀ ਮੀਟਿੰਗ ਵਿੱਚ ਕਾਰਜਕਾਰੀ ਪਰਧਾਨ ਵੀ ਬਣਾਇਆ ਜਾ ਸਕਦਾ ਹੈ ਅਤੇ ਮੱਕੜ ਦੇ ਮੱਥੇ ‘ਤੇ ਸਿਰਫ ਪ੍ਰਧਾਨਗੀ ਦਾ ਤਿਲਕ ਹੀ ਲੱਗਾ ਰਹੇਗਾ। ਸਿਆਸੀ ਪੰਡਤਾਂ ਦਾ ਮੰਨਣਾ ਹੈ, ਕਿ ਸ੍ਰੀ ਮੱਕੜ ਤੇ ਪਿਛਲੇ ਥੋੜੇ ਜਿਹੇ ਸਮੇਂ ਉਹਨਾਂ ਦੇ ਸਲਾਹਕਾਰਾਂ ਵੱਲੋ ਕਰਵਾਏ ਗਏ ਗਲਤ ਕੰਮਾਂ ਦੀ ਰੀਪੋਰਟ ਸ੍ਰੀ ਸੁਖਬੀਰ ਸਿੰਘ ਬਾਦਲ ਤੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਕੋਲ ਸ਼ਕਾਇਤ ਪੁੱਜੀ ਹੈ, ਜਿਹੜੀ ਸ੍ਰੀ ਮੱਕੜ ਦੀ ਗਲੇ ਦੀ ਹੱਡੀ ਬਣੀ ਹੋਈ ਹੈ। ਸ੍ਰੀ ਦਰਬਾਰ ਸਾਹਿਬ ਦੇ ਇੱਕ ਐਡੀਸ਼ਨਲ ਮਨੈਜਰ ਵੱਲੋ ਨਿਊ ਅੰਮ੍ਰਿਤਸਰ ਵਿਖੇ ਪਾਈ ਜਾ ਰਹੀ ਕਰੋੜਾਂ ਦੀ ਕੋਠੀ ਵੀ ਜੂਨੀਅਰ ਬਾਦਲ ਦੇ ਨੋਟਿਸ ਵਿੱਚ ਹੈ ਅਤੇ ਉਸ ਮਨੈਜਰ ਤੇ ਵੀ ਸੰਕਟ ਦੀ ਗਾਜ ਵੀ ਕਿਸੇ ਵੇਲੇ ਹੀ ਡਿੱਗ ਸਕਦੀ ਹੈ। ਮੱਕੜ ਦੇ ਚਹੇਤੇ ਅਧਿਕਾਰੀਆਂ ਦੀ ਬਦਲੀਆਂ ਇਸ ਸਿਆਸੀ ਹਨੇਰੀ ਦੇ ਪਹਿਲੇ ਬੁਲੇ ਵਿੱਚ ਹੀ ਹੋ ਜਾਣਗੀਆਂ ਅਤੇ ਵਿਸ਼ੇਸ਼ ਕਰਕੇ ਪੀ.ਏ ਮਨਜੀਤ ਸਿੰਘ ਤੇ ਗੱਡੀਆਂ ਦੇ ਡਰਾਈਵਰ ਤੇ ਲੰਮੇ ਸਮੇਂ ਤੋਂ ਨਾਲ ਲੱਗੇ ਸੇਵਾਦਾਰ ਵੀ ਬਦਲੇ ਜਾ ਸਕਦੇ ਹਨ।

ਇਹ ਵੀ ਪਤਾ ਲੱਗਾ ਹੈ ਕਿ ਮੱਕੜ ਦੇ ਕੁਝ ਅਣਖੀਲੇ ਸਾਥੀ ਉਹਨਾਂ ਨੂੰ ਇਸ ਸੰਕਟ ਦੀ ਘੜੀ ਵਿੱਚੋ ਸਦਾ ਲਈ ਨਿਕਲਣ ਲਈ ਅਸਤੀਫਾ ਦੇ ਕੇ ਲਾਂਭੇ ਹੋਣ ਦੀ ਸਲਾਹਾ ਦੇ ਰਹੇ ਹਨ, ਪਰ ਕੁਰਸੀ ਦਾ ਮੋਹ ਸ੍ਰੀ ਮੱਕੜ ਦੇ ਅਜਿਹਾ ਕਰਨ ਵਿੱਚ ਰੁਕਾਵਟ ਬਣ ਰਿਹਾ ਹੈ।

ਸ੍ਰੀ ਮੱਕੜ ਦੇ ਪਰ ਕੁਤਰਣ ਦਾ ਫੈਸਲਾ ਲੈਣ ਤੋਂ ਪਹਿਲਾਂ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਸ੍ਰੀ ਰਘੂਜੀਤ ਸਿੰਘ ਵਿਰਕ, ਸੁਖਦੇਵ ਸਿੰਘ ਭੌਰ ਅਤੇ ਗੁਰੂ ਰਾਮਦਾਸ ਮੈਡੀਕਲ ਕਾਲਜ ਦੀ ਡਾਇਰੈਕਟਰ ਡਾ. ਏ.ਪੀ ਸਿੰਘ ਨਾਲ ਵੀ ਮੀਟਿੰਗ ਕੀਤੀ ਤੇ ਉਹਨਾਂ ਤੋਂ ਸੁਝਾ ਵੀ ਲਏ ਗਏ। ਮੱਕੜ ਦੇ ਚਹੇਤੇ ਡਾਂ ਏ.ਪੀ. ਸਿੰਘ ਬਾਰੇ ਵੀ ਚਰਚਾ ਹੈ ਉਹ ਵੀ ਅੱਜ ਮੌਕਾ ਵੇਖ ਸ੍ਰੀ ਮੱਕੜ ਦੇ ਖਿਲਾਫ ਹੀ ਭੁਗਤਿਆ।

ਵਰਨਣਯੋਗ ਹੈ ਕਿ ਅਜਿਹੀ ਕਮੇਟੀ 2004 ਵਿੱਚ ਵੀ ਉਸ ਵੇਲੇ ਬਣਾਈ ਗਈ ਸੀ ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਅਕਾਲ ਚਲਾਣਾ ਕਰ ਜਾਣ ਉਪਰੰਤ, ਸੀਨੀਅਰ ਮੀਤ ਪ੍ਰਧਾਨ ਸ੍ਰੀ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਚੰਮ ਦੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ।

source: http://www.khalsanews.org/newspics/...13/11 Sep 13 Makkar set to go out of SGPC.htm
 

❤️ CLICK HERE TO JOIN SPN MOBILE PLATFORM

Top