Welcome to SPN

Register and Join the most happening forum of Sikh community & intellectuals from around the world.

Sign Up Now!
 1.   Become a Supporter    ::   Make a Contribution   
  Target (Recurring Monthly): $200 :: Achieved: $98

Gyani Bhag Singh Ambala - Beacon of Truth

Discussion in 'Punjab, Punjabi, Punjabiyat' started by Gyani Jarnail Singh, Mar 6, 2011.

 1. Gyani Jarnail Singh

  Gyani Jarnail Singh Malaysia
  Expand Collapse
  Sawa lakh se EK larraoan
  Mentor Writer SPNer Contributor

  Joined:
  Jul 4, 2004
  Messages:
  7,627
  Likes Received:
  14,202
  ਗੁਰਬਾਣੀ ਦਾ ਕਥਨ ਹੈ ਕਿ ‘ਜੇ ਕੋ ਆਖੈ ਸਚ ਕੂੜਾ ਜਲ ਜਾਵਈ’’। ਇਤਿਹਾਸ ਗਵਾਹ ਹੈ ਕਿ ਸੱਚ ਦੇ ਪਾਂਧੀਆਂ ਦਾ ਰਸਤਾ ਹਮੇਸ਼ਾ ਸੂਲਾਂ ਭਰਿਆ ਹੀ ਰਿਹਾ ਹਾ, ਕਦੇ ਵੀ ਸੁਖੈਨ ਜਾਂ ਪੱਧਰਾ ਕਦੇ ਨਹੀਂ ਰਿਹਾ। ਕਾਲ ਕੋਈ ਵੀ ਕਿਉਂ ਨਾ ਰਿਹਾ ਹੋਵੇ ਮੱਠ ਦੇ ਰਸਤੇ ਤੇ ਚਲਣ ਵਾਲੇ ਸੱਚ ਦੇ ਧਾਰਨੀਆਂ, ਖੋਜੀਆਂ ਅਤੇ ਵਿਚਾਰਕਾਂ, ਪ੍ਰਚਾਰਕਾਂ ਨੂੰ ਹਮੇਸ਼ਾ ਹੀ ਕਸ਼ਟ ਸਹਾਰਨੇ ਪੈਂਦੇ ਹਨ। ਉਹ ਸੱਚ ਦੇ ਖੋਜੀ ਮਹਾਂਪੁਰਸ਼, ਮਹਾਤਮਾਂ, ਗੁਰੂ ਪੀਰ ਜਾਂ ਸਾਧਾਰਨ ਮਨੁੱਖ ਹੀ ਕਿਉਂ ਨਾ ਹੋਵੇ ਇਹਨਾਂ ਝੂਠਿਆਂ, ਦੰਭੀਆਂ, ਫਰੇਬੀਆਂ, ਧਰਮ ਦੇ ਠੇਕੇਦਾਰਾਂ ਨੇ ਉਹਨਾਂ ਦਾ ਜੀਉਣਾ ਦੂਭਰ ਕੀਤਾ ਰੱਖਿਆ ਹੈ।
  ਇਹ ਪੰਥ ਦੀ ਇਹ ਤ੍ਰਾਸਦੀ ਹੀ ਕਹੀ ਜਾਏ ਕਿ ਜਦੋਂ ਤੋਂ ਇਹ ਹੋਂਦ ਵਿਚ ਆਇਆ ਹੈ ਜਾਂ ਸਿਰਜਣਾ ਹੋਈ ਹੈ ਉਦੋਂ ਤੋਂ ਹੀ ਇਸ ਧਰਮ ਦੇ ਧਾਰਨੀਆਂ ਨੂੰ ਨਿਤ ਨਵੀਆਂ ਅਨੇਕਾਂ ਮੁਸੀਬਤਾਂ ਦਾ ਟਾਕਰਾ ਕਰਨਾ ਪਿਆ ਹੈ। ਸਿੱਖ ਪੰਥ ਦੇ ਦੋਖੀਆਂ ਨੇ ਕਦੇ ਵੀ ਇਹਨਾ ਚੈਨ ਨਾਲ ਬੈਠਣ ਨਹੀਂ ਦਿੱਤਾ। ਇਹੋ ਵਜ੍ਹਾ ਹੈ ਕਿ ਅੱਜ ਤਕ ਸਿੱਖ ਨਾਂ ਤਾਂ ਉਸਾਰੂ ਸੋਚਣੀ ਦੇ ਧਾਰਨੀ ਬਣ ਸਕੇ ਹਨ ਤੇ ਨਾ ਹੀ ਆਪਣੇ ਸਿੱਖ ਇਤਿਹਾਸ ਜਾਂ ਗੁਰੂ ਇਤਿਹਾਸ ਨੂੰ ਹੀ ਘੋਖ ਸਕੇ। ਪੰਥ ਦੇ ਇਹ ਦੋਖੀ ਜੋ ਆਮ ਤੌਰ ਤੇ ਸਿੱਖੀ ਸਰੂਪ ਵਾਲੇ ਸਨ ਤੇ ਜਿਨ੍ਹਾਂ ਦੇ ਅੰਦਰ ਬ੍ਰਾਹਮਣ ਵਾਲੀ ਸੋਚ ਭਰੀ ਹੁੰਦੀ ਸੀ, ਉਹਨਾਂ ਨੇ ਅਤੇ ਫਿਰ ਮੁਸਲਮਾਨਾਂ ਨੇ ਕਿਤੇ ਜੁਲਮ ਕਰ ਕੇ ਤੇ ਕਿਤੇ ਪਿਆਰ ਨਾਲ ਵਿਸਾਹਘਾਤ ਕੀਤਾ ਤੇ ਆਪਣੀ ਸੋਚ ਹੀ ਥੋਪਣ ਦੀ ਕੋਸ਼ਿਸ਼ ਕੀਤੀ ਹੈ ਤੇ ਜੋ ਅਜ ਵੀ ਬਦਸਤੂਰ ਜਾਰੀ ਹੈ।
  ਸਿੱਖ ਕੌਮ ਨੂੰ ਮੁਸਲਮਾਨਾਂ ਨੇ ਹੀ ਨਹੀਂ ਹਿੰਦੂਆਂ ਅਤੇ ਫਿਰ ਅਗ੍ਰੇਜਾਂ ਨੇ ਵੀ ਹਰ ਤਰੀਕੇ ਨਾਲ ਤੰਗ ਕਰਨ, ਇਸ ਦੇ ਇਤਿਹਾਸ, ਸਾਹਿਤ ਤੇ ਸਿਧਾਂਤਾਂ ਵਿਚ ਬ੍ਰਾਹਮਣਵਾਦੀ ਜਾਂ ਹੋਰ ਮਨਮਤਿ ਦੀ ਘੁੱਸਪੈਠ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਸਿੱਖੀ ਸਰੂਪ ਵਿਚ ਵਿਚਰ ਰਹੇ ਲਾਲਚੀ ਅਤੇ ਵਿਕੇ ਹੋਏ ਤਥਾ ਕਥਤ ਵਿਦਵਾਨਾਂ ਅਤੇ ਇਤਿਹਾਸਕਾਰਾਂ ਨੇ ਸਿੱਖ ਇਤਿਹਾਸ ਨੂੰ ਵਿਗਾੜਨ ਅਤੇ ਉਸ ਵਿਚ ਸਿੱਖ ਭਰਨ ਦੀ ਭਰਪੂਰ ਕੋਸ਼ਿਸ਼ ਕੀਤੀ ਹੈ। ਇਹਨਾਂ ਵਿਦਵਾਨਾਂ ਨੇ ਗੁਰੂ ਆਸ਼ੇ ਤੋਂ ਹੱਟ ਕੇ ਅਤੇ ਗੁਰਮਤਿ ਦੀ ਵਿਚਾਰਧਾਰਾ ਦੇ ਉਲਟ ਪ੍ਰਚਾਰ ਕਰ ਕੇ ਗੁਰੂ ਸਾਹਿਬਾਨ ਨੂੰ ਕਰਾਮਾਤੀ, ਜਾਗਰੂਕ ਅਤੇ ਦੇਵੀ ਦੇਵਤੀਆਂ ਦੇ ਪੂਜਕ ਅਤੇ ਜਾਂ ਉਹਨਾਂ ਦੇ ਵਾਂਗ ਹੀ ਸਿੱਖ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸਗੋਂ ਇਤਿਹਾਸਕ ਅਤੇ ਹੋਰ ਕਈ ਕਿਸਮ ਦਾ ਸਾਹਿਤ ਵੀ ਵੰਡਿਆਂ ਅਤੇ ਧਾਰਮਕ ਸਟੇਜਾਂ ਤੋਂ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਵੀ ਕੀਤਾ। ਇਸ ਸਭ ਕੁਝ ਵਿਚ ਗੁਰੂ ਘਰਾਂ ਤੇ ਕਬਜ਼ਾ ਕੀਤੇ ਬੈਠੇ ਨਿਰਮਲੇ ਅਤੇ ਉਦਾਸੀ ਮਤਿ ਦੇ ਮਹੰਤਾਂ ਅਤੇ ਡੇਰੇ ਦਾਰਾਂ ਦਾ ਬਹੁਾ ਹਥ ਰਿਹਾ ਹੈ ਜੋ ਆਮ ਤੌਰ ਤੇ ਬ੍ਰਾਹਮਣੀ ਸੋਚ ਰਖਣ ਵਾਲੇ ਅਤੇ ਕਰਮ ਕਾਂਡੀ ਹਨ ਅਤੇ ਰਹੇ ਹਨ। ਇਨ੍ਹਾਂ ਨੇ ਆਪਣੀਆਂ ਆਪਣੀਆਂ ਮਰਿਆਦਾਂ ਬਣ ਰੱਖਿਆਂ ਹੋਇਆ ਹਨ ਤੇ ਜਿਨ੍ਹਾਂ ਨੂੰ ਹਮੇਸ਼ਾਂ ਸਿੱਖ ਰਹਿਤ ਮਰਿਆਦਾ ਦੇ ਉਲਟ ਹੀ ਕੰਮ ਕੀਤਾ ਹੈ। ਜਿੱਥੇ ਉਪਰੋਕਤ ਕਹੀਆਂ ਗਈਆਂ ਗਲਾਂ 100× ਠੀਕ ਹਨ ਉਥੇ ਇਹ ਵੀ ਸਚ ਹੈ ਕਿ ਕੁਝ ਅਜਿਹੇ ਵਿਦਵਾਨ ਇਤਿਹਾਸਕਾਰ ਅਤੇ ਖੋਜੀਆਂ ਤੋਂ ਅਲਾਵਾ ਨੇਤੀ ਵੀ ਹੋਏ ਹਨ। ਜਿਨ੍ਹਾਂ ਦਾ ਜਨਮ ਬੇਸ਼ਕ ਹਿੰਦੂ ਘਰਾਣੇ ਵਿਚ ਹੋਇਆ ਪਰ ਉਹਨਾਂ ਨੇ ਸਿੰਘ ਸਜ ਕੇ ਕੌਮ ਦੀ ਬਹੁਤ ਚੰਗੇ ਢੰਗ ਨਾਲ ਸੇਵਾ ਕੀਤੀ ਅਤੇ ਸਿੱਖ ਕੌਮ ਨੂੰ ਫੋਕਟ ਕਰਮਾਂ, ਵਹਿਮਾਂ ਭੁਲੇਖਿਆਂ ਅਤੇ ਭਰਮਾਂ ’ਚੋਂ ਕੱਢਣ ਅਤੇ ਸਚੀ ਸੁਚੀ ਸੇਧ ਅਤੇ ਸੋਚ ਵੀ ਦਿੱਤੀ ਅਤੇ ਸਚ ਵਿਚੋਂ ਝੂਠ ਨੂੰ ਬਾਹਰ ਕੱਢਣ ਦੀ ਭਰਪੂਰ ਕੋਸ਼ਿਸ਼ ਵੀ ਕੀਤੀ। ਇਹਨਾਂ ਵਿਦਵਾਨਾਂ ਨੇ ਗੁਰੂ ਆਸ਼ੇ ਨੂੰ ਗੁਰੂਆਸ਼ੇ ਨੂੰ ਅਤੇ ਗੁਰਬਾਣੀ ਨੂੰ ਸਹੀਂ ਅਰਥਾਂ ਵਿਚ ਸਮਝਿਆ ਅਤੇ ਪ੍ਰਚਾਰ ਵੀ ਕੀਤਾ।
  ਪਰ ਅਫਸੋਸ ਕਿ ਸਿੱਖ ਕੌਮ ਵਿਚ ਵੜੇ ਹਿੰਦੂ ਬ੍ਰਾਹਮਣਵਾਦੀ ਸੋਚ ਦੇ ਧਾਰਨੀ ਸਿੱਖ ਵਿਦਵਾਨਾਂ ਨੇ ਹੀ ਸਭ ਤੋਂ ਵੱਧ ਉਹਨਾਂ ਦਾ ਵਿਰੋਧ ਕੀਤਾ। ਸਿੱਖ ਪੰਥ ਦੀ ਰੀੜ ਦੀ ਹੱਡੀ ਉਤੇ ਬੈਠੇ ਇਨ੍ਹਾਂ ਬ੍ਰਾਹਮਣੀ ਸੋਚ ਦੇ ਧਾਰਨੀਆਂ, ਲਕੀਰ ਦੇ ਫਕੀਰਾਂ, ਅੰਧ ਵਿਸ਼ਵਾਸੀ ਬਣੇ ਜੱਥੇਦਾਰਾਂ ਅਤੇ ਤਥਾ ਕਥਤ ਧਰਮ ਦੇ ਠੇਕੇਦਾਰਾਂ ਅਤੇ ਇਨ੍ਹਾਂ ਕੋਲ ਵਿਕੇ ਹੋਏ ਵਿਦਵਾਨਾ ਨੂੰ ਇਨ੍ਹਾਂ ਸਚ ਦੇ ਖੋਜਿਆਂ ਦੇ ਖਿਲਾਫ ਲੋਕਾ ਨੂੰ ਭੜਕਾ ਕੇ ਹਰ ਹੀਲੇ ਬਦਨਾਮ ਅਤੇ ਭੰਡਣ ਦੀ ਕੋਸ਼ਿਸ਼ ਹੀ ਕੀਤੀ ਤਾਂ ਜੁ ਇਹਨਾਂ ਪੰਥ ਦੇ ਦੋਖੀਆਂ ਦੀ ਸਰਦਾਰੀ ਬਣੀ ਰਹੇ। ਬ੍ਰਾਹਮਣਵਾਦੀ ਸੋਚ ਦੇ ਵਿਦਵਾਨਾਂ ਨੇ ਇਨ੍ਹਾਂ ਸੱਚ ਦੇ ਖੋਜਿਆਂ ਨੂੰ ਪੰਥ ਦੇ ਦੋਖੀ, ਗੁਰੂ ਗ੍ਰੰਥ ਦੋਖੀ ਸਿੱਧ ਕਰਨ ਦਾ ਹਰ ਹੀਲਾ ਕੀਤਾ। ਪਰ ਅਸ਼ਕੇ ਇਹਨਾਂ ਸਦ ਕੇ ਖੋਜਿਆਂ ਵਿਦਵਾਨਾਂ ਦੇ ਜਿਨ੍ਹਾਂ ਨੇ ਇਹਨਾਂ ਵਲੋਂ ਖੜੀਆਂ ਕੀਤੀਆਂ ਸਾਰੀਆਂ ਮੁਸੀਬਤਾਂ ਦਾ ਖਿੜੇ ਮੱਥੇ ਡੱਟ ਕੇ ਮੁਕਾਬਲਾ ਕੀਤਾ। ਇਹਨਾਂ ਹੀ ਵਿਦਵਾਨਾਂ ਵਿੱਚੋਂ ਇਕ ਵਿਦਵਾਨ ਖੋਜੀ ਅਤੇ ਪ੍ਰ੍ਰਚਾਕਰ ਸਨ ਗਿਆਨੀ ਭਾਗ ਸਿੰਘ ਅੰਬਾਲੇ ਵਾਲੇ।
  ਗਿਆਨੀ ਭਾਗ ਸਿੰਘ ਹੋਰਾਂ ਦਾ ਜਨਮ ਪਿੰਡ ਲੋਲਿਆਂ ਵਾਲਾ ਜ਼ਿਲਾ ਝੰਗ (ਪੱਛਮੀ ਪਾਕਿਸਤਾਨ) ਵਿਚ ਇਕ ਸਾਧਾਰਨ ਹਿੰਦੂ ਘਰਾਣੇ ਵਿਚ ਹੋਇਆ ਜੋ ਇਕ ਸਨਾਤਨ ਧਰਮ ਨੂੰ ਮੰਨਣ ਵਾਲਾ ਪਰਿਵਾਰ ਸੀ। ਇਸ ਪਿੰਡ ਵਿਚ ਬਹੁਤੀ ਵਸੋਂ ਮੁਸਲਮਾਨਾਂ ਦੀ ਸੀ। ਗਿਆਨੀ ਭਾਗ ਸਿੰਘ ਜੀ ਦੀ ਰਿਸ਼ਤੇਦਾਰੀ ਹਿੰਦੂਆਂ ਅਤੇ ਸਿੱਖਾਂ ਦੀ ਮਿਲੀ ਜੁਲੀ ਸੀ। ਇਹਨਾਂ ਦੇ ਮਾਤਾ ਪਿਤਾ ਨੇ ਇਨ੍ਹਾਂ ਦਾ ਨਾਮ ਭਾਗ ਮਲ ਰਖਿਆ। ਆਮ ਹਿੰਦੂਆਂ ਵਾਂਗ ਇਹਨਾਂ ਦਾ ਵੀ ਹੋਰ ਦੇਵੀ ਦੇਵਤਿਆਂ ਤੋਂ ਅਲਾਵਾ ਇਕ ਗੁਰੂ ਅਤੇ ਕੁਲ ਪ੍ਰੇਰਿਤ ਵੀ ਸੀ। ਸ੍ਰੀ ਅੰਮ੍ਰਿਤਸਰ ਦੇ ਕੋਲ ਛੇਹਰਟਾ ਸਾਹਿਬ ਵਿਚ ਇਕ ਬੇਦੀ ਸਾਹਿਬਜਾਦਾ ਸੀ ਜੋ ਇਕ ਡੇਰੇਦਾਰ ਸੀ ਤੇ ਹਰ ਸਾਲ ਆਪਣੇ ਕਈ ਚੇਲਿਆਂ ਨੂੰ ਲੈ ਕੇ ਇਸ ਇਲਾਕੇ ਦੇ ਕਈ ਪਿੰਡਾਂ ਵਿਚ ਆਉਂਦਾ ਸੀ ਅਤੇ ਆਪਣੇ ਸ਼ਰਧਾਲੂਆਂ ਕੋਲੋਂ ਚੰਗੀ ਚੋਖੀ ਕਾਰ ਭੇਟਾ ਲੈ ਜਾਂਦਾ ਸੀ। ਜਿਸ ਵਿਚ ਚਾਵਲ ਅਤੇ ਕਣਕ ਵੀ ਹੁੰਦੀ ਸੀ। ਚੰਗਾ ਤੋਂ ਚੰਗਾ ਭੋਜਨ ਪਾਣੀ ਛੱਕਣ ਤੋਂ ਬਾਅਦ ਉਹ ਇਹਨਾਂ ਦੇ ਘਰਾਂ ਵਿਚ ਪਾਣੀ ਦੇ ਛਿੱਟੇ ਮਾਰ ਕੇ ਕੋਈ ਮੰਤਰ ਪੜ੍ਹਦੇ ਸਨ। ਜਿਸ ਦਾ ਮਤਲਬ ਹੁੰਦਾ ਸੀ ਕਿ ਇਹਨਾਂ ਦੇ ਘਰਾਂ ਵਿਚ ਦੋਲਤ ਦੀ ਬਾਰਸ਼ ਹੋਵੇਗੀ। ਜਿਵੇਂ ਕਿ ਅਜ ਵੀ ਡੇਰੇਦਾਰ ਲੋਕਾਂ ਨੂੰ ਆਪਣੇ ਕਰਮ ਕਾਂਡੀ ਤੇ ਢੋਂਗੀ ਚਾਲਾਂ ਦੇ ਜਾਲ ਵਿਚ ਵਸਾਉਣ ਲਈ ਲਗੇ ਹੁੰਦੇ ਹਨ ਤੇ ਕਾਮਯਾਬ ਵੀ ਹੋ ਰਹੇ ਹਨ। ਇਹੋ ਕਾਰਨ ਹੈ ਕਿ ਡੇਰੇਦਾਰਾਂ ਦੀ ਗਿਣਤੀ ਦਿਨੋ ਦਿਨ ਵਧਦੀ ਹੀ ਜਾ ਰਹੀ ਹੈ।
  ਉਹ ਡੇਰੇਦਾਰ ਬ੍ਰਾਹਮਣ ਦੇ ਵਾਂਗ ਹੀ ਇਹਨਾਂ ਦੇ ਘਰਾਂ ਵਿਚ ਆ ਕੇ ਧਾਗੇ, ਰਖਾਂ, ਤਵੀਤ ਆਦਿ ਸਭ ਨੂੰ ਬੰਨ ਜਾਂਦਾ ਸੀ। ਗਿਆਨੀ ਭਾਗ ਮਲ ਹੋਰਾਂ ਦੇ ਘਰ ਵਿਚ ਸ਼ਰਾਧ ਕਰਕੇ ਗਣੇਸ ਦੀ ਪੂਜਾ, ਕੰਜਕਾਂ ਬਿਠਾਣਿਆਂ, ਇਕਾਦਸ਼ੀ ਆਦਿ ਦੇ ਵਰਤ ਵੀ ਰਖਣ ਹੁੰਦੇ ਸਨ ਅਤੇ ਹੋਰਾਂ ਨੂੰ ਵੀ ਇੰਝ ਕਰਨ ਲਈ ਪ੍ਰੇਰਿਆ ਜਾਂਦਾ ਸੀ ਜਿਵੇਂ ਉਹ ਡੇਰੇਦਾਰ ਕਹਿ ਕੇ ਜਾਂਦਾ ਸੀ। ਭਾਗ ਮਲ ਦੇ ਵੱਡੇ ਵੱਡੇਰਿਆਂ ਵਿੱਚੋਂ ਜਦੋਂ ਕੋਈ ਇਹਨਾਂ ਬਾਬਿਆਂ ਮਿਲਣ ਜਾਂ ਇਹਨਾਂ ਦੇ ਦਰਸ਼ਨ ਕਰਨ ਲਈ ਛੇਹਰਟਾ ਸਾਹਿਬ ਜਾਂਦੇ ਸਨ ਤਾਂ ਇਹ ਬਾਬਾ ਉਹਨਾਂ ਪਾਸੋਂ ਆਪਣੇ ਵੱਡੇ ਵੱਡੇਰਿਆਂ ਦੀਆਂ ਸਮਾਧਾਂ (ਮੜ੍ਹੀਆਂ) ਤੇ ਮੱਥੇ ਟਿਕਵਾਉਂਦਾ ਸੀ। ਇਸ ਤੋਂ ਅਲਾਵਾ ਕਈ ਵਾਰ ਇਹ ਬਾਬਾ ਉਹਨਾਂ ਤੋਂ ਸ੍ਰੀ ਅਖੰਡ ਪਾਠ ਵੀ ਇਹਨਾਂ ਪੁਰਖਿਆਂ ਦੀ ਮੜ੍ਹੀਆਂ ਦੇ ਰਖਵਾਉਂਦਾ ਸੀ। ਭਾਗ ਮਲ ਉਸ ਵੇਲੇ ਵੀ ਨਾ ਤਾਂ ਇਹਨਾਂ ਕਰਮ ਕਾਂਡਾਂ ਨੂੰ ਅਤੇ ਨਾਹੀ ਕਿਸੇ ਜਾਤ-ਪਾਤ, ਉੂਚ ਨੀਚ ਨੂੰ ਹੀ ਮੰਨਦੇ ਸਨ ਸਗੋਂ ਖਿੱਜਦੇ ਰਹਿੰਦੇ ਸਨ। ਭਾਗ ਮਲ ਹੋਰਾਂ ਦਾ ਸੁਭਾਅ ਸ਼ੁਰੂ ਤੋਂ ਹੀ ਸਮਾਜਕ ਕੁਰੀਤੀਆਂ ਨੂੰ ਦੂਰ ਕਰਨ ਦਾ ਸੀ। ਉਹਨਾਂ ਵੱਡੀ ਗਿਣਤੀ ਵਿੱਚ ਛੋਟਿਆਂ ਜਾਂਤੀਆਂ ਵਾਲਿਆਂ ਨੂੰ ਹਿੰਦੂ ਧਰਮ ਧਾਰਨ ਕਰਨ ਲਈ ਪ੍ਰੇਰਿਆ ਤੇ ਹਿੰਦੂ ਬਣਾਇਆ ਸੀ। ਉਹ ਵੇਲੇ ਵੀ ਇਹਨਾਂ ਦਾ ਧਰਮ ਦੇ ਠੇਕੇਦਾਰਾਂ ਅਤੇ ਖਾਸ ਕਰ ਛੇਹਰਟੇ ਵਾਲੇ ਬਾਬੇ ਨੇ ਸਖਤ ਵਿਰੋਧ ਕੀਤਾ ਸੀ। ਉਸ ਨੇ ਹੋਰ ਕਈ ਬ੍ਰਾਹਮਣੀ ਅਤੇ ਉ¤ਚੀ ਜਾਤੀ ਵਾਲਿਆਂ ਨੂੰ ਭੜਕਾ ਕੇ ਇਹਨਾਂ ਦੇ ਵਿਰੁੱਧ ਖੂਬ ਨਫਰਤ ਫੈਲਾਈ ਸੀ ਤੇ ਸਮਾਜਕ ਬਾਈਕਾਟ ਕਰਵਾ ਦਿੱਤਾ ਸੀ।
  ਭਾਗ ਮਲ ਦੇ ਪਿੰਡ ਦੇ ਕੋਲ ਹੀ ਇਕ ਪਿੰਡ ਜਿਸ ਦਾ ਨਾਮ ਠੱਠਾ ਮੁਟਮਲਾ ਸੀ ਤੇ ਜਿਸ ਨੂੰ ਪਿੰਡੀ ਭੱਠੀਆਂ ਵੀ ਸੱਦਦੇ ਸਨ ਉਥੋਂ ਦਾ ਇਕ ਬ੍ਰਾਹਮਣ ਲਾਲ ਚੰਦ ਸੀ ਜੋ ਇਹਨਾਂ ਦੇ ਘਰ ਅੱਕਸਰ ਇਕ ਘੋੜੀ ਤੇ ਬੈਠ ਕੇ ਆਉਂਦਾ ਸੀ। ਇਸ ਦੇ ਨਾਲ ਹੀ ਉਹ ਇਕ ਲੰਮੀ ਲੜੀ ਵਾਲਾ ਹੁੱਕਾ ਵੀ ਲੈ ਕੇ ਆਉਂਦਾ ਸੀ ਜਿਸ ਵਿਚ ਭਾਗ ਮਲ ਨੂੰ ਅੱਗ ਪਾਉਣ ਲਈ ਕਿਹਾ ਕਰਦਾ ਸੀ। ਉਹ ਉਹਨਾਂ ਦੇ ਘਰ ਹਰ ਮੰਗਲਵਾਰ ਵਰਤ ਰੱਖਦਾ ਸੀ ਤੇ ਭੰਗ ਘੋਟ ਕੇ ਪੀਂਦਾ ਸੀ, ਜੋ ਭਾਗ ਮਲ ਨੂੰ ਬਹੁਤ ਬੁਰਾ ਲਗਦਾ ਸੀ। ਇਹ ਬ੍ਰਾਹਮਣ ਪਿੰਡ ਦੇ ਲੋਕਾਂ ਤੇ ਆਪਣੀ ਪ੍ਰਭਾਵ ਜਮਾਉਣ ਲਈ ਲੋਕਾਂ ਨੂੰ ਉਹਨਾਂ ਦੇ ਘਰਾਂ ਵਿੱਚੋਂ ਭੂੱਤਾਂ ਪ੍ਰੇਤਾਂ ਦੇ ਹਸਣ-ਖੇਡਣ ਦੀਆਂ ਮਨ ਘੜਤ ਕਹਾਣੀਆਂ ਸੁਣਾ ਕੇ ਉਹਨਾਂ ਨੂੰ ਭੈ ਭੀਤ ਕਰਦਾ ਹੁੰਦਾ ਸੀ। ਹੁਣ ਇਹ ਬ੍ਰਾਹਮਣ ਵੀ ਭਾਗ ਮਲ ਦੀਆਂ ਬਾਗੀ ਹਰਕਤਾਂ ਤੋਂ ਖੁਸ਼ ਨਹੀਂ ਸੀ ਕਿਉਂਕਿ ਉਹ ਨੀਵੀਂ ਜਾਤੀ ਦੇ ਲੋਕਾਂ ਨੂੰ ਹਿੰਦੂ ਧਰਮ ਵਿਚ ਲਿਆਰਿਆ ਸੀ।
  ਭਾਗ ਮਲ ਦੀ ਸਿੱਖਿਆ ਸਿਰਫ ਪੰਜਵੀ ਜਮਾਤ ਤਕ ਹੀ ਸੀ। ਉਹਨਾਂ ਨੇ ਆਪਣੇ ਚਾਚੇ ਮੇਘ ਸਿੰਘ ਜੀ ਤੋਂ ਪੰਜਾਬੀ ਗੁਰਮੁੱਖੀ ਅਖਰਾਂ ਵਿਚ ਪ੍ਰਾਪਤ ਕੀਤੀ ਸੀ। ਉਹਨਾਂ ਦੇ ਪਿੰਡ ਕੋਈ ਕੁੱਟੀਆ ਨਹੀਂ ਸੀ ਹੁੰਦੀ ਬਸ ਇਕ ਛੋਟੇ ਜਿਹੇ ਗੁਰਦੁਆਰੇ ਵਿਚ ਸੰਤ ਮਹਾਤਮਾ ਆਉਂਦੇ ਸਨ ਤੇ ਠਹਿਰਦੇ ਸਨ ਜਿਨ੍ਹਾਂ ਕੋਲੋਂ ਇਹ ਹਿੰਦੀ ਪੜ੍ਹਦੇ। ਇਸ ਤੋਂ ਇਲਾਵਾ ਪੰਡਿਤ ਨਾਨਕ ਚੰਦ ਵਿਆਕਰਣੀ ਕੋਲੋਂ, ਗੀਤਾ, ਦੁਰਗਾ ਮੰਤਰ, ਰਾਮਾਇਣ, ਸ੍ਰੀ ਮਧ ਭਗਵਤ ਗੀਤਾ ਦੀ ਕਥਾ ਕਰਨੀ ਸਿੱਖੀ। ਉਹ ਕਥਾ ਸੁਣਦੇ ਵੀ ਸਨ ਤੇ ਲੋਕਾਂ ਨੂੰ ਸੁਣਾਉਂਦੇ ਵੀ ਸਨ। ਇਸ ਸਭ ਤੋਂ ਅਲਾਵਾ ਭਾਗ ਮਲ ਗੁਰਬਾਣੀ ਦੇ ਨਿਤਨੇਮ ਵਿਚ ਜਪ ਜੀ ਸਾਹਿਬ ਦਾ ਪਾਠ ਨਸੀਹਤ ਨਾਮ, ਪੈਂਤੀ ਅੱਖਰੀ ਅਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਚੰਗੀ ਤਰ੍ਹਾਂ ਘੋਖ ਕੇ ਅਤੇ ਸਮਝ ਕੇ ਅਤੇ ਵਿਚਾਰ ਕੇ ਪੜ੍ਹਦੇ ਸਨ। ਹਨੁਮਾਨ ਚਾਲੀਸਾ ਦਾ ਪਾਠ ਵੀ ਨੇਮ ਨਾਲ ਕਰਦੇ ਸਨ। ਸ੍ਰੀ ਮਧ ਭਾਗਵਤ ਗੀਤਾ ਵਿਚੋਂ ਰਾਮਅਵਤਾਰ ਅਤੇ ਵਿਸ਼ਨੂੰ ਪਦ ਬਹੁਤ ਸਾਰੇ ਜ਼ੁਬਾਨੀ ਯਾਦ ਕਰ ਰੱਖੇ ਸਨ। ਜੋ ਬੜੇ ਵਜਦ ਵਿਚ ਲੋਕਾਂ ਨੂੰ ਸੁਣਾਇਆ ਕਰਦੇ ਸਨ।
  ਭਾਗ ਮਲ ਜੀ ਦਾ ਇਕ ਰਿਸ਼ੇਤਦਾਰ ਜਿਸ ਦਾ ਨਾਮ ਰਾਮ ਚੰਦ ਸੀ ਜਿਸ ਦਾ ਚੱਕ ‘ਤਤ’ (ਪੱਛਮੀ ਸਰਗੋਧਾ) ਦੇ ਇਕ ਪਿੰਡ ਵਿਚ ਇਕ ਚੰਗੀ ਤਕੜੀ ਦੁਕਾਨ ਸੀ। ਰਾਮ ਚੰਦਰ ਦੀ ਜਿਥੇ ਆਵਾਜ਼ ਬਹੁਤ ਸੁਰੀਲੀ ਤੇ ਸੁਹਣੀ ਸੀ ਉਥੇ ਉਸ ਨੂੰ ਗਾਉਣ ਦਾ ਵੀ ਬਹੁਤ ਸ਼ੌਕ ਸੀ। ਉਹ ਗੁਰਬਾਣੀ ਦਾ ਕੀਰਤਨ ਬਿਨਾਂ ਭੇਟਾਂ ਲਿਤੇ ਹੀ ਲੋਕਾਂ ਦੀਆਂ ਫਰਮਾਇਸ਼ਾਂ ਤੇ ਕਰਦਾ ਸੀ ਅਤੇ ਅਖੰਡ ਪਾਠ ਵੀ ਉਸਦਾ ਬਹੁਤ ਸ਼ੁੱਧ ਹੁੰਦਾ ਸੀ ਅਤੇ ਬਿਨਾ ਕੁਝ ਲਿਤੇ ਹੀ ਪਾਠ ਕਰਿਆ ਕਰਦਾ ਸੀ। ਭਾਗ ਮਲ ਵੀ ਸ਼ੋਕਿਆਂ ਕਈ ਵਾਰ ਇਹਨਾਂ ਨਾਲ ਕੀਰਤਨ ਕਰਨ ਚਲੇ ਜਾਂਦੇ ਸਨ ਤੇ ਨਾਲ-ਨਾਲ ਬੋਲਦੇ ਵੀ ਸਨ। ਇਸ ਦੀ ਸੰਗਤ ਵਿਚ ਆਉਣ ਤੋਂ ਬਾਅਦ ਹੀ ਭਾਗ ਮਲ ਨੂੰ ਜਗਤ ਝੂਠ ਤਮਾਕੂ ਦਾ ਸੇਵਨ ਕਰਨੋ ਤੋਬਾ ਕਰ ਲਿਤੀ ਸੀ। ਪਰ ਫਿਰ ਵੀ ਉਹ ਕਦੇ ਕਦਾਈ ਹੁੱਕਾਂ ਜਾਂ ਸਿਗਰੇਟ ਬੀੜੀ ਆਦਿ ਪੀ ਲੈਂਦੇ ਸਨ ਜਦੋਂ ਕੋਈ ਕੁਸੰਗਤ ਉਹਨਾਂ ਨੂੰ ਮਿਲ ਜਾਂਦੀ ਸੀ।
  ਇਕ ਵਾਰ ਭਾਗ ਮਲ ਆਪਣੇ ਉਸ ਰਿਸ਼ਤੇਦਾਰ ਦੇ ਨਾਲ ਆਪਣੇ ਲਾਗਲੇ ਇਕ ਪਿੰਡ ਵਿਚ ਗਏ ਜਿਥੇ ਇਕ ਨਿਰਮਲੇ ਮਹੰਤ ਬਾਣਾ ਜੋ ਰਾਮ ਦਾਸ ਦਾ ਸਮਾਗਮ ਸੀ। ਇਸ ਕਾਲੋਵਾਲ ਪਿੰਡ ਵਿਚ ਆਏ ਮਹੰਤ ਦਾ ਜੀਵਨ ਭਗਤੀ ਭਾਵ ਅਤੇ ਸੇਵਾ ਵਾਲਾ ਸੀ ਤੇ ਲੋਕਾਂ ਤੇ ਵੀ ਉਸਦਾ ਦਾ ਚੰਗਾ ਪ੍ਰਭਾਵ ਅਤੇ ਮੰਨ ਵਿਚ ਸਤਿਕਾਰ ਸੀ। ਰਿਸ਼ਤੇਦਾਰ ਨੇ ਉਸ ਮੰਹਤ ਨੂੰ ਬੇਨਤੀ ਕੀਤੀ ਤਾਂ ਉਸ ਦੇ ਕਹਿਣ ਤੇ ਭਾਗਮਲ ਨੂੰ ਇਸ ਜਗਤ ਝੂਠ ਤੋਂ ਛੁਟਕਾਰਾ ਮਿਲਿਆ। ਮਹੰਤ ਦੇ ਸਤਸੰਗੀਆਂ ਨੇ ਵੀ ਬਹੁਤ ਸਮਝਾਇਆ ਤੇ ਇਸ ਬੁਰਾਈ ਨੂੰ ਤਿਆਗਣ ਲਈ ਪ੍ਰੇਰਿਆ। ਭਾਗ ਮਲ ਬਾਹਰ ਦੀ ਕੱਚੀ ਬਾਣੀ ਦੀਆਂ ਧਾਰਨਾਵਾਂ ਤੇ ਕੀਰਤਨ ਕਰਦੇ ਹੁੰਦੇ ਸਨ ਤੇ ਫਿਰ ਆਪਣੇ ਸਤਸੰਗੀਆਂ ਅਤੇ ਪ੍ਰਸ਼ੰਸਕਾਂ ਦੇ ਕਹਿਣ ਤੇ ਗੁਰੂ ਮਹਾਰਾਜ ਦੀ ਨਿਰੋਲ ਗੁਰਬਾਣੀ ਪੜ੍ਹਨੀ ਤੇ ਗਾਉਣੀ ਸ਼ੁਰੂ ਕਰ ਦਿੱਤੀ। ਆਪਣੇ ਪ੍ਰੇਰਕ ਅਤੇ ਉਸ ਰਿਸ਼ਤੇਦਾਰ ਅਤੇ ਸਤਸੰਗੀਆਂ ਨੇ ਹੀ ਇਹਨਾਂ ਨੂੰ ਅਖੰਡ ਪਾਠ ਕਰਨ ਵੱਲ ਵੀ ਪ੍ਰੇਰਿਆ ਤੇ ਇਹ ਅਖੰਡ ਪਾਠ ਵੀ ਕਰਨ ਲਗ ਪਏ। ਪਹਿਲਾਂ ਪੰਜਾਬੀ ਇਹਨਾਂ ਨੂੰ ਪੜ੍ਹਨੀ ਨਹੀਂ ਸੀ ਆਉਂਦੀ ਪਰ ਹਿੰਦੀ ਅਤੇ ਉਰਦੂ ਦਾ ਗਿਆਨ ਹੋਣ ਦੇ ਕਾਰਨ ਇਹ ਪੰਜਾਬੀ ਗੁਰਮੁੱਖੀ ਅੱਖਰੀ ਵਿਚ ਲਿੱਖਣੀ ਤੇ ਪੜ੍ਹਨੀ ਚੰਗੀ ਅਤੇ ਛੇਤੀ ਹੀ ਜਾਣ ਗਏ। ਪੰਜਾਬੀ ਪੜ੍ਹਨ ਤੋਂ ਬਾਅਦ ਇਹਨਾਂ ਨੇ ਗੁਰਮੁੱਖੀ ਅੱਖਰਾਂ ਵਿਚ ਲਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਅਖੰਡ ਪਾਠ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੱਕੇ ਪਾਠੀ ਬਣ ਗਏ। ਭਾਗ ਮਲ ਦਾ ਪਾਠ ਕਰਨ ਵਿਚ ਇਤਨਾ ਅਭਿਆਸ ਹੋ ਗਿਆ ਸੀ ਕਿ ਉਹ ਬਹੁਤ ਤੇਜ਼ ਪਾਠ ਕਰਨ ਲਗ ਪਏ ਸਨ। ਲੋਕੀ ਉਹਨਾਂ ਨੂੰ ਪਾਠ ਕਰਦੇ ਵੇਖ ਕੇ ਡਾਕ ਰੇਲ ਗੱਡੀ ਕਹਿਣ ਲਗ ਪਏ ਸਨ। ਅਖੰਡ ਪਾਠ ਦੇ ਅਖੀਰ ਵਿਚ ਰਾਗ ਮਾਲਾ ਪੜ੍ਹਨ ਵੇਲੇ ਲੋਕੀ ਇਹਨਾਂ ਜਰੂਰ ਆਪਣੇ ਕੋਲ ਬਿਠਾਉਂਦੇ ਸਨ। ਰਾਮਾਇਣ ਦਾ ਪਾਠ ਵੀ ਉਹ ਸੁਰ ਲਗਾ ਕੇ ਕਰਦੇ ਸਨ। ਇਸ ਤੋਂ ਬਾਅਦ ਉਹਨਾਂ ਨੇ ਵਿਆਖਿਆ ਵੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਲੋਕੀ ਉਸ ਨੂੰ ਗਿਆਨੀ ਪੰਡਿਤ ਕਹਿਣ ਲਗ ਪਏ ਸਨ। ਇਉਂ ਸਿੱਖਾਂ ਦੇ ਨਾਲ-ਨਾਲ ਬ੍ਰਾਹਮਣ ਵੀ ਭਾਗ ਮਲ ਦਾ ਸਤਿਕਾਰ ਕਰਨ ਲਗ ਪਏ।
  ਭਾਗ ਮਲ ਆਪਣੇ ਪ੍ਰੇਰਕ ਨਾਲ ਇਸ ਕੋਲ ਅਕਸਰ ਨਾਰਾਜ ਤੇ ਖਿੱਝੇ ਹੁੰਦੇ ਰਹਿੰਦੇ ਸਨ ਕਿਉਂਕਿ ਉਹ ਇਹਨਾਂ ਨੂੰ ਕੱਚੀ ਤੇ ਸੱਚੀ ਬਾਣੀ ਦਾ ਰਲਗੱਡ ਕਰ ਕੇ ਪੜ੍ਹਨ ਤੋਂ ਕਿਉਂ ਨਹੀ ਸਨ ਹਟਦੇ। ਹੁਣ ਕਿਉਂਕਿ ਭਾਗ ਮਲ ਨੂੰ ਕੱਚੀ ਅਤੇ ਸੱਚੀ ਬਾਣੀ ਦੀ ਸਮਝ ਆ ਗਈ ਸੀ ਅਤੇ ਰੁੱਚੀ ਦਿਨੋਂ ਦਿਨ ਵੱਧ ਰਹੀ ਸੀ। ਇਸ ਲਈ ਗੁਰਬਾਣੀ ਦੀ ਸ੍ਰੇਸ਼ਟਤਾ ਅਤੇ ਪ੍ਰਭਾਵ ਨੇ ਭਾਗ ਮਲ ਦੇ ਅੰਦਰ ਵੀ ਗੁਰੂ ਦਾ ਸਿੰਘ ਸਜਣ ਦੀ ਲਾਲਸਾ ਪੈਦਾ ਕਰ ਦਿੱਤੀ ਅਤੇ ਫਿਰ ਅੰਮ੍ਰਿਤ ਛੱਕ ਕੇ ਸਿੰਘ ਸੱਜ ਗਏ। ਭਾਗ ਮਲ ਦਾ ਸਿੰਘ ਸੱਜਣਾ ਹੀ ਸੀ ਕਿ ਇਹਨਾਂ ਦੇ ਅਨੇਕਾਂ ਹੀ ਨਿਕਟਵਰਤੀ ਰਿਸ਼ਤੇਦਾਰ ਅਤੇ ਪ੍ਰਸ਼ੰਸਕ ਇਹਨਾਂ ਨਾਲੋਂ ਖਫ਼ਾ ਹੋ ਗਏ ਤੇ ਇਹਨਾਂ ਦਾ ਸਾਥ ਛੱਡ ਗਏ।
  ਉਹਨੀਂ ਦਿਨੀ ਆਮ ਤੌਰ ਤੇ ਗੁਰਦੁਆਰਿਆਂ ਵਿਚ ਗ੍ਰੰਥੀ ਬ੍ਰਾਹਮਣੀ ਹੀ ਹੁੰਦੇ ਸਨ। ਇਹ ਬ੍ਰਾਹਮਣ ਗੁਰਦੁਆਰਿਆਂ ਦੇ ਅੰਦਰ ਹੀ ਹੁੱਕਾ ਪੀਂਦੇ ਸਨ, ਮੂਰਤੀਆਂ ਸਜਾ ਕੇ ਉਹਨਾਂ ਦੀ ਪੂਜਾ ਕਰਦੇ ਅਤੇ ਲੋਕਾਂ ਤੋਂ ਵੀ ਪੂਜਾ ਅਤੇ ਕਰਮ ਕਾਂਡ ਕਰਵਾਉਂਦੇ ਸਨ। ਇਹਨਾਂ ਬ੍ਰਾਹਮਣਾਂ ਦਾ ਵਤੀਰਾ ਇਤਨਾ ਵਿਤਕਰੇ ਭਰਿਆ ਸੀ ਕਿ ਕੜਾਹ ਪ੍ਰਸ਼ਾਦ ਵਰਤਾਉਣ ਵੇਲੇ ਕੁਝ ਪ੍ਰਰਸ਼ਾਦ ਅਗਾਊਂ ਕੱਢ ਲੈਂਦੇ ਸਨ, ਜਿਸ ਨੂੰ ਕਿਸੇ ਨਦੀ ਵਿਚ ਸੁਟਵਾਉਂਦੇ ਸਨ ਤੇ ‘ਵਰੁਣ’ ਦੇਵਤੇ ਨੂੰ ਭੋਗ ਲਗਵਾਉਂਦੇ ਸਨ। ਉਸ ਤੋਂ ਬਾਅਦ ਬਾਕੀ ਬਚੇ ਪ੍ਰਸ਼ਾਦ ਦਾ ਪਹਿਲਾਂ ਬ੍ਰਾਹਮਣ ਭੋਗ ਲਾਉਂਦੇ ਸਨ ਅਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅੰਕਿਤ ਸ਼ਬਦ ‘ਗੁਰ ਕੀ ਮੂਰਤਿ ਮਨੁ ਮਹਿ ਧਿਆਨ’ ਪੜ੍ਹਨ ਤੋਂ ਬਾਅਦ ਇਸ ਦੇ ਨਾਲ ਹੀ ਗੁਰੂ ਗ੍ਰੰਥ ਦੇ ਅੰਦਰ ਦਰਜ ਮਲਹਾਰ ਰਾਗ ਮਹਲਾ ੍ਵੈ ‘ਲਾਵਹੁ ਭੋਗ ਹਰਿ ਰਾਇ’ ਵੀ ਪੜ੍ਹਦੇ ਸਨ ਇਹ ਬ੍ਰਾਹਮਣ ਸੰਤਾਂ, ਮਹਾਤਮਾਂ, ਮਹੰਤਾਂ ਨੂੰ ਤਾਂ ਪਿੱਤਲ ਦੇ ਕਟੋਰਿਆਂ ਵਿਚ ਪ੍ਰਸ਼ਾਦ ਵੰਡਦੇ ਸਨ ਅਤੇ ਫਿਰ ਪਾਠੀਆਂ ਗ੍ਰੰਥੀਆਂ ਅਤੇ ਕੀਰਤਨ ਕਰਨ ਵਾਲਿਆਂ ਨੂੰ ਪਿੱਪਲ ਦੇ ਪੱਤਿਆਂ ਤੇ ਰੱਖ ਕੇ ਪ੍ਰਸ਼ਾਦ ਦੇਂਦੇ ਸਨ। ਇਤਨਾ ਕੁਝ ਪਾਖੰਡ ਕਰਨ ਤੋਂ ਬਾਅਦ ਉਹ ਪ੍ਰਸ਼ਾਦ ਸੰਗਤਾਂ ਵਿਚ ਵਰਤਾਇਆ ਕਰਦੇ ਸਨ।
  ਗਿਆਨੀ ਭਾਗ ਮਲ ਜੋ ਹੁਣ ਅੰਮ੍ਰਿਤਪਾਨ ਕਰ ਕੇ ਸਿੰਘ ਸਜ ਗਏ ਸਨ ਤਾਂ ਉਹਨਾਂ ਦਾ ਨਾਮ ਹੁਣ ਭਾਗ ਸਿੰਘ ਪੈ ਚੁੱਕਾ ਸੀ ਨੇ ਇਹਨਾਂ ਦੀਆਂ ਇਹਨਾਂ ਕੱਚੀਆਂ-ਪਿੱਲੀਆਂ ਪਖੰਡੀ, ਰੀਤਾਂ ਅਤੇ ਵਿਤਕਰੇ ਭਰਪੂਰ ਰਵੀਏ ਦਾ ਖੁਲ੍ਹ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਉਹ ਇਨ੍ਹਾਂ ਬ੍ਰਾਹਮਣੀ ਰੀਤਾਂ ਨੂੰ ਪਸੰਦ ਨਹੀਂ ਸਨ ਕਰਦੇ ਤੇ ਅੰਦਰੋ ਦੁੱਖੀ ਰਹਿੰਦੇ ਸਨ। ਇਸ ਵਿਰੋਧ ਵਿੱਚ ਉਹਨਾਂ ਦੇ ਮਿੱਤਰਾਂ ਅਤੇ ਨਿਕਟ ਵਰਤੀਆ ਨੇ ਸਹਿਯੋਗ ਦੇਣ ਦੀ ਬਜਾਏ ਵਿਰੋਧ ਹੀ ਕੀਤਾ। ਇਸ ਦੇ ਬਾਵਜੂਦ ਗਿਆਨੀ ਭਾਗ ਸਿੰਘ ਨੇ ਹਿੰਮਤ ਨਹੀਂ ਹਾਰੀ ਅਤੇ ਨਿਡਰ ਹੋ ਕੇ ਗੁਰਸਿੱਖੀ ਅਤੇ ਗੁਰਮਤਿ ਦਾ ਪ੍ਰਚਾਰ ਕਰਨ ਵਿਚ ਜੁੱਟ ਗਏ। ਗਿਆਨੀ ਭਾਗ ਸਿੰਘ ਹੋਰਾਂ ਨੇ ਇਹ ਪੱਕਾ ਮੰਨ ਬਣਾ ਲਿਆ ਸੀ ਕਿ ਲੋਕਾਂ ਨੂੰ ਇਹਨਾਂ ਬ੍ਰਾਹਮਣਾਂ ਦੇ ਫੈਲਾਏ ਭਰਮ ਅਤੇ ਕਰਮ ਕਾਂਡੀ ਜਾਲ ਤੋ ਬਚਾ ਕੇ ਨਿਰੋਲ ਗੁਰਮਤਿ ਅਤੇ ਗੁਰਸਿੱਖੀ ਵਿਚ ਨਿਹਚਾ ਪੱਕਾ ਕਰਵਾਉਣਾ ਹੀ ਹੈ।
  ਗਿਆਨੀ ਭਾਗ ਸਿੰਘ ਹੋਰਾਂ ਦੀ ਦਿਨ-ਬ-ਦਿਨ ਵੱਧ ਰਹੀ ਸ਼ੋਹਰਤ ਅਤੇ ਚੜ੍ਹਦੀ ਕਲਾ ਨੂੰ ਵੇਖ ਕੇ ਹਿੰਦੂ ਖਿਝ ਗਏ। ਉਹਨਾਂ ਨੇ ਨਾ ਸਿਰਫ਼ ਬ੍ਰਾਹਮਣਾਂ, ਸਗੋਂ ਹੋਰ ਉ¤ਚੀ ਜਾਤੀ ਦੇ ਲੋਕਾਂ ਅਤੇ ਭਾਗ ਸਿੰਘ ਹੋਰਾਂ ਦੇ ਨਿਕਅਵਰਤੀਆਂ ਤੇ ਰਿਸ਼ਤੇਦਾਰਾਂ ਨੂੰ ਵੀ ਨਾਲ ਮਿਲਾ ਲਿਆ। ਇਹਨਾਂ ਸਾਰਿਆਂ ਨੇ ਮਿਲ ਕੇ ਉਥੋਂ ਛਪਦੇ ਇਕ ਹਿੰਦੀ ਦੇ ਅਖ਼ਬਾਰ, ਜਿਸ ਦਾ ਮਾਲਕ ਭੁਲੀਆ ਰਾਮ ਸੀ ਤੇ ਜੋ ਕੱਟੜ ਸਨਾਤਨ ਧਰਮੀ ਸੀ, ਨੂੰ ਅੰਮ੍ਰਿਤਸਰ ਬੁਲਾ ਕੇ ਭਾਗ ਸਿੰਘ ਹੋਰਾਂ ਨਾਲ ਮਨਮਤਿ ਅਤੇ ਗੁਰਮਤਿ ਤੇ ਇਕ ਚੰਗੀ ਤਕੜੀ ਬਹਿਸ ਕਰਵਾ ਦਿੱਤੀ। ਗਿਆਨੀ ਭਾਗ ਸਿੰਘ ਹੋਰਾਂ ਨੇ ਉਸ ਰੁਲੀਆ ਰਾਮ ਦੇ ਕਿਤੇ ਪੈਰ ਨਾ ਟਿਕਣ ਦਿੱਤੇ। ਜਦੋਂ ਉਸ ਨੇ ਗਿਆਨੀ ਹੋਰਾਂ ਦਾ ਝੰਡਾ ਬੁਲੰਦ ਹੁੰਦਾ ਅਤੇ ਆਪਣਾ ਪਾਜ ਖੁਲ੍ਹਦਾ ਵੇਖਿਆ, ਤਾਂ ਉਸ ਨੇ ਇਹ ਹੋਰ ਗਹਿਰੀ ਚਾਲ ਚਲੀ। ਉਸ ਨੇ ਪਿੰਡ ਦੇ ਕਈ ਚੌਧਰੀਆਂ ਨੂੰ ਨਾਲ ਲੈ ਕੇ ਗਿਆਨੀ ਭਾਗ ਸਿੰਘ ਹੋਰਾਂ ਦੇ ਸੁਹਰੇ ਪਿੰਡ ਦੇ ਲੋਕਾਂ ਨੂੰ ਖੂਬ ਭੜਕਾਇਆ ਤੇ ਚੰਗਾ ਤਕੜਾ ਰੌਲਾ ਪੁਆ ਦਿੱਤਾ। ਇਸੇ ਹੀ ਦੌਰਾਨ ਗਿਆਨੀ ਭਾਗ ਸਿੰਘ ਹੋਰਾਂ ਨੂੰ ਜਾਨ ਤੋਂ ਖ਼ਤਮ ਕਰਨ ਦੀਆਂ ਕਈ ਧਮਕੀਆਂ ਵੀ ਮਿਲੀਆਂ ਪਰ ਉਹ ਸਭ ਗਿਆਨੀ ਜੀ ਨੂੰ ਆਪਣੇ ਮਿਸ਼ਨ ਤੋਂ ਨਾ ਰੋਕ ਸਕੀਆਂ, ਸਗੋਂ ਹੋਰ ਵੀ ਜੋਸ਼ ਤੇ ਲਗਨ ਨਾਲ ਪ੍ਰਚਾਰ ਕਰਨ ਲੱਗ ਪਏ। (ਚਲਦਾ)..................

  http://www.indiaawareness.com/archives/jan11/giani_bhag_singh_ambala01.htm
   
  • Like Like x 1
 2. Loading...

  Similar Threads Forum Date
  Answers to the issues raised by Gyani Bhag Singh Ji on the verses onto Tenth Master Dasam Granth Jun 21, 2009
  Could anybody tell me Gyani ji's name in this video Intellectual Translations by SPNers Aug 20, 2012
  Simran - Gyani Maskeen Ji Sikh Sikhi Sikhism Jan 24, 2012
  News Story of Sri Guru Granth Sahib Completed at Damdama Bathinda is Wrong: Gyani JS Jachak (ਰੋਜ਼ਾਨਾ ਸਪੋਕ Punjab, Punjabi, Punjabiyat Jul 11, 2011
  Are All These Brahmgyanis For Real? Sikh Sikhi Sikhism Apr 21, 2010

 3. Gyani Jarnail Singh

  Gyani Jarnail Singh Malaysia
  Expand Collapse
  Sawa lakh se EK larraoan
  Mentor Writer SPNer Contributor

  Joined:
  Jul 4, 2004
  Messages:
  7,627
  Likes Received:
  14,202
  Part i of above article traces the Life story of Bhag Singh Ambala ..the first person to EXPOSE the Bachitar Natak Granth as what it truly is....Later on Bhai GS Kala Afghana picked up from where Bhag Singh left...
   
  • Like Like x 2
 4. Hardip Singh

  Hardip Singh India
  Expand Collapse
  SPNer

  Joined:
  Jan 14, 2009
  Messages:
  323
  Likes Received:
  501
  Gyanni jee,
  Pl post the next or IInd part of this very good informative article on the life of Gyanni Bhag Singh jee. Do post the expose part of BN.
  Regards and Guru Fateh.
  Hardip Singh
   
 5. Hardip Singh

  Hardip Singh India
  Expand Collapse
  SPNer

  Joined:
  Jan 14, 2009
  Messages:
  323
  Likes Received:
  501
  Admin jee,
  Pl post the link to the recently posted article on Sants in which a video of Prooff Sahib was their.
  thanks
   
  • Like Like x 1
 6. spnadmin

  spnadmin United States
  Expand Collapse
  1947-2014 (Archived)
  SPNer Supporter

  Joined:
  Jun 17, 2004
  Messages:
  14,519
  Likes Received:
  19,173
  Hardip Singh ji

  I have searched the site and cannot find either that you are looking for. The story or the link.

  Would you start with the story? Do you know where to find that link? Send me that and I will post the second article.

  Then perhaps you would re-explain which link and which video you mean. Sorry if I am a bit confused. :)
   
 7. Hardip Singh

  Hardip Singh India
  Expand Collapse
  SPNer

  Joined:
  Jan 14, 2009
  Messages:
  323
  Likes Received:
  501
  Spnadmin jeo,
  This was regarding the truth behind Dhandarianwale Sant. It was their two or three days back.
  Regards and Guru Fateh
   
 8. Gyani Jarnail Singh

  Gyani Jarnail Singh Malaysia
  Expand Collapse
  Sawa lakh se EK larraoan
  Mentor Writer SPNer Contributor

  Joined:
  Jul 4, 2004
  Messages:
  7,627
  Likes Received:
  14,202
  Hardip Singh Ji..please go to www.khalsanews.org....i think you will find the relevant video and article there...(if thats the one you are seeking)
   
  • Like Like x 1
Since you're here... we have a small favor to ask...

More people are visiting & reading SPN than ever but far fewer are paying to sustain it. Advertising revenues across the online media have fallen fast. So you can see why we need to ask for your help. Donating to SPN's is vote for free speech, for diversity of opinions, for the right of the people to stand up to religious bigotry. Without any affiliation to any organization, this constant struggle takes a lot of hard work to sustain as we entirely depend on the contributions of our esteemed writers/readers. We do it because we believe our perspective matters – because it might well be your perspective, too... Fund our efforts and together we can keep the world informed about the real Sikh Sikhi Sikhism. If everyone who writes or reads our content, who likes it, helps us to pay for it, our future would be much more secure. Every Contribution Matters, Contribute Generously!

    Become a Supporter      ::     Make a Contribution     Share This Page