• Welcome to all New Sikh Philosophy Network Forums!
    Explore Sikh Sikhi Sikhism...
    Sign up Log in

General Bhagats And GURUS. Whats The Difference ? NONE Actually ! Bilingual Punjabi/English

Gyani Jarnail Singh

Sawa lakh se EK larraoan
Mentor
Writer
SPNer
Jul 4, 2004
7,706
14,381
75
KUALA LUMPUR MALAYSIA
ਕੀ ‘ਭਗਤਾਂ’ ਅਤੇ ‘ਗੁਰੂਆਂ’ ਵਿਚ ਕੋਈ ਫਰਕ ਹੈ ? Bhagats and Gurus...any differences ?? None actually...!! The proof is in SGGS !!
- ਮੇਜਰ ਸਿੰਘ ‘ਬੁਢਲਾਡਾ’
ਮੋਬਾ: 94176-42327, 90414-06713
ਗੁਰਸਿੱਖਾਂ ਦਾ ਫਰਜ ਬਣਦਾ ਸੀ ਕਿ ਉਹ ਗੁਰੂ ਗਰੰਥ ਸਹਿਬ ਵਿਚਲੀ ਬਾਣੀ ਨੂੰ ਗੁਰੂ ਸਹਿਬਾਂ ਦੀ ਸੋਚ ਅਨੂਸਾਰ ਸਮਝਕੇ, ਹੋਰਾਂ ਨੂੰ ਵੀ ਸਮਝਾਉਂਦੇ। ਪਰ ਬੜੀ ਹੀ ਥੋੜੀ ਗਿਣਤੀ ਦੇ ਗੁਰਸਿੱਖਾ ਨੂੰ ਛੱਡਕੇ, ਬਹੁਗਿਣਤੀ ਸਿੱਖਾਂ ਨੇ ਇੰਝ ਨਹੀਂ ਕੀਤਾ। ਸਿੱਖੀ ਭੇਸ ਵਿਚ ‘ਸੰਤ’ ਬਣੇ ਬੈਠੇ ‘ਮੰਨੂ ਬ੍ਰਾਹਮਣ’ ਦੇ ਚੇਲਿਆਂ ਦੇ ਬੋਲਾਂ ਨੂੰ ‘ਸੱਤ ਬਚਨ’ ਮੰਨਕੇ, ਇਹਨਾਂ (ਅਖੌਤੀ ਸੰਤਾਂ) ਦੇ ਡੇਰਿਆਂ ਵਿਚੋਂ ਬਣਕੇ ਆਏ ਵੱਡੀ ਤਦਾਦ ਵਿਚ ਪ੍ਰਚਾਰਕਾਂ ਨੇ ਐਸੀ ਮੱਤ ਮਾਰੀ, ਕਿ ਬਹੁਗਿਣਤੀ ਸਿੱਖਾਂ ਨੇ ਗੁਰਬਾਣੀ ਨੂੰ ਸਮਝਣ ਦੀ ਲੋੜ ਹੀ ਨਹੀਂ ਸਮਝੀ। ਜਿਸ ਕਰਕੇ ਅੱਜ ਵੀ ਇਹਨਾਂ (ਸਿੱਖਾਂ) ਨੇ ਗੁਰੂ ਗਰੰਥ ਸਹਿਬ ਵਿਚਲੇ ਬਾਣੀਕਾਰ, ਜਿਹੜੇ ਗੁਰੂ ਸਹਿਬਾਂ ਤੋਂ ਪਹਿਲਾਂ ਹੋਏ ਹਨ ਅਤੇ ਜਿਹਨਾਂ ਦੀ (ਗੁਰੂ ਨਾਨਕ ਸਹਿਬ ਵਲੋਂ ਇਕੱਤਰ ਕੀਤੀ) ਬਾਣੀ ਨੂੰ ਗੁਰੂ ਅਰਜਨ ਦੇਵ ਜੀ ਨੇ ਗੁਰੂ ਗਰੰਥ ਸਹਿਬ ਵਿਚ ‘ਭਗਤ ਬਾਣੀ’ ਸਿਰਲੇਖ ਹੇਠ ਦਰਜ ਕੀਤਾ ਹੈ। ਉਹਨਾਂ ‘ਭਗਤ ਸਹਿਬਾਨਾਂ’ ਨੂੰ ਛੋਟੇ ਅਤੇ ‘ਗੁਰੂ ਸਹਿਬਾਨਾਂ’ ਨੂੰ ਵੱਡੇ ਬਣਾਕੇ, ਇਹਨਾਂ ਵਿਚ ਫਰਕ ਸਮਝ ਰੱਖਿਆ ਹੈ; ਇਹਨਾਂ ਵਿਚ ਕਾਫੀ ਸਿੱਖ ਵਿਦਵਾਨ ਅਖਵਾਉਣ ਵਾਲੇ ਲੋਕ ਵੀ ਸਾਮਲ ਹਨ। ਜੇਕਰ‘ਗੁਰੂ ਸਹਿਬਾਂ’ ਦੀਆਂ ਨਜਰਾਂ ਨਾਲ ਅਤੇ ਸੋਚ ਮੁਤਾਬਕ ਇਹਨਾਂ ‘ਭਗਤ ਸਹਿਬਾਨਾਂ’ ਨੂੰ ਵੇਖੀਏ ਤੇ ਸਮਝੀਏ ਤਾਂ ਸਾਨੂੰ ‘ਗੁਰੂ ਸਹਿਬਾਨਾਂ’ ਅਤੇ ‘ਭਗਤ ਸਹਿਬਾਨਾਂ’ ਵਿਚ ਕੋਈ ਫਰਕ ਨਜਰ ਨਹੀਂ ਆਉਂਦਾ। ਕਿਉਂ ਕਿ ਗੁਰੂ ਨਾਨਕ ਸਹਿਬ ਵਲੋਂ ‘ਬਾਣੀ’ ਹੀ ਉਹਨਾਂ ਦੀ ਇਕੱਤਰ ਕੀਤੀ ਸੀ, ਜਿਹਨਾਂ ਨਾਲ ਉਹਨਾਂ ਦੀ ਮੱਤ ਮੇਲ ਖਾਂਦੀ ਸੀ।
ਹੁਣ ਸਵਾਲ ਪੈਦਾ ਹੁੰਦਾ ਹੈ, ਜੇਕਰ ‘ਭਗਤਾਂ ਅਤੇ ‘ਗੁਰੂ ਸਾਹਿਬਾਨਾਂ’ ਵਿਚ ਫਰਕ ਹੀ ਕੋਈ ਨਹੀਂ, ਫਿਰ ਇਹਨਾਂ ਨੂੰ ‘ਭਗਤ’ ਕਿਉਂ ਲਿਖਿਆ ਗਿਆ ਹੈ?
It was our duty as Gursikhs to understand Gurbani as per the Authors intentions and spread that knowledge to Non-Sikhs...But we FAILED in this...Most of us joined forces with the Brahminised Derawadees self proclaimed sants and self declared brahmgyanis and made the SGGS a "Closed Book" and just nodded our heads to whatever these Mannu chelas said to us...we closed our hearts and minds to the GURUS MESSAGE. Even many so called academics and studied persons fell into this trap of seeing the SIKH GURUS as "higher" and the other contributors of SGGS..the Bhagats the Sheikhs etc as somehow different..or even "lower" . In fact we failed to even see that it was GURU NANAK JI who himself collected the Banis of these becaue He found them to be of like mind..following the same Principles and espousing the same ideas and ideals. But then the question arises...IF the SIKH GURU and the Bhagats are not "different" then WHY is their Bani written under different TITLES ? The ANSWER to this is also found within the SGGS....we just have to LOOK at it with the GURU's eyes......in line with the Divine Mission Divine Message of Guru nanak ji sahib...
Guru nanak ji sahib considers each and every person a BHAGAT....those who espoused the TRUTH..who stood with the TRUTH even at risk of life and limb...who never wavered from the TRUTH for even a moment...and all these BHAGATS are persons like kabir Ji, namdev ji, Ravidass Ji, etc etc etc...as well as Guru nanak ji,Guru Anagd Ji, Guru Amardass Ji, guru ramdass Ji Guru Arjun ji ..Guru hargobind Ji..Guru Har rai ji guru harkishan ji Guru teg bahadur Ji..and Guru gobind Singh ji...each and every one of these stands tall and unwavering like a Minar of TRUTH..unassailable and Beacon of TRUTH...each in His own different way..but Bottom line all the SAME......and this is reflected in the GURBANI of the SIKH GURUS...

1. Please NOTE that there is NO special Title under which the contributions of the SIKH GURUS are differentiated in SGGS - there is NO "GURUBANI" vs "BHAGAT BANI" sections/titles. All the Gurbani penned by the Sikh gurus is titled mahalla 1,2,3,4,5,9...and that of the respective Bhagats under their NAMES...Guru Ji had the "right" to not put their contribution under their "names"...But they also did NOT take away the "right" of Bhagat kabir ji for example to be rightfully NAMED as the writer of his Gurbani. Since the Gurgaddee of Guru nanak ji is the ORIGINATOR of the SGGS...its only right that the Sikh guru contributions come First..beginning with GURU NANAK JI as Mahalla PEHLA...and so on and then on to Shiromani BHAGAT..Kabir Ji...and so on..Just a Matter of EDITORIAL "policy" practiced by GURU ARJUN JI as the Editor of the AAD GRANTH (SGGS). This "policy of content" in no way makes any contributor "higher" or "lower"...ALL are equal and the same and we BOW our HEADS EQUALLY

2. And this is exactly HOW our GURU SAHIBS thought..and the proof is in the SGGS...
ਇਸ ਦਾ ਉਤਰ ਵੀ ਗੁਰੂ ਸਾਹਿਬਾਂ ਦੀ ਬਾਣੀ ਵਿਚ ਹੈ। ਤੁਸੀਂ ਗੁਰੂ ਸਾਹਿਬਾਂ ਦੀਆਂ ਨਜਰਾਂ ਵਿਚੋ ਵੇਖੋ ਤੇ ਸਮਝੋ ਤਾਂ ਸਹੀ। ਕਿਉਂਕਿ ਗੁਰੂ ਸਹਿਬਾਨਾਂ ਦੀਆਂ ਨਜਰਾਂ ਵਿਚ ਉਹ ਸਾਰੇ ਹੀ ਭਗਤ ਹਨ ਜਿਹਨਾਂ ਨੇ ਇਕ ਅਕਾਲ ਪੁਰਖ ਨਾਲ ਨਾਤਾ ਜੋੜਕੇ, ਮੁਸੀਬਤਾਂ ਅਤੇ ਮੌਤ ਦਾ ਡਰ ਖਤਮ ਕਰਕੇ ‘ਸੱਚ’ ਨੂੰ ‘ਸੱਚ’ ਅਤੇ ‘ਝੂਠ’ ਨੂੰ ‘ਝੂਠ’ ਕਹਿਕੇ ‘ਸੱਚ’ ਦਾ ਹੋਕਾ ਦਿੱਤਾ। ਇਸ ਲਈ ਇਕ ਅਕਾਲ ਪੁਰਖ ਨੂੰ ਆਪਣਾ ਸਭ ਕੁਝ ਅਰਪਣ ਕਰਨ ਵਾਲੇ ਸਾਰੇ ਦੇ ਸਾਰੇ ਉਸ (ਅਕਾਲ ਪੁਰਖ) ਦੇ ਭਗਤ ਹਨ, ਜਿਹਨਾਂ ਵਿਚ ਸਾਡੇ ‘ਗੁਰੂ ਸਹਿਬਾਨ’ ਵੀ ਆੳਦੇ ਹਨ। ਇਸ ਲਈ ਹੀ ਗੁਰੂ ਗਰੰਥ ਸਹਿਬ ਵਿਚ ਵਿਸ਼ੇਸ਼ ‘ਗੁਰੂ ਬਾਣੀ’ ਸਿਰਲੇਖ ਹੇਠ ਕੋਈ ਬਾਣੀ ਨਹੀਂ ਲਿਖੀ ਗਈ। ਜਿਵੇਂ ਕਿ ‘ਭਗਤ ਬਾਣੀ’ ਸਿਰਲੇਖ ਹੇਠ ਲਿਖੀ ਗਈ ਹੈ। ਇਥੇ ਫਿਰ ਸਵਾਲ ਪੈਦਾ ਹੁੰਦਾ ਹੈ, ਕਿ ਗੁਰੂ ਸਹਿਬਾਂ ਦੀ ਬਾਣੀ ਨੂੰ ਅਤੇ ਭਗਤਾਂ ਸਹਿਬਾਨਾਂ ਦੀ ਬਾਣੀ ਨੂੰ ਫਿਰ ਇਕੋ ਸਿਰਲੇਖ ਹੇਠ ਕਿਉਂ ਨਾ ਲਿਖਿਆ ਗਿਆ?
ਇਸ ਗੱਲ ਨੂੰ ਸਾਰੇ ਭਲੀ ਪ੍ਰਕਾਰ ਜਾਣਦੇ ਹਾਂ, ਕਿ ਗੁਰੂ ਅਰਜਨ ਸਾਹਿਬ ਜੀ ਜਿਸ ਗੱਦੀ ਦੇ ਮਾਲਕ ਸਨ, ਉਹ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੁੰਦੀ ਹੈ। ਇਸ ਲਈ ‘ਗੁਰੂ ਗਰੰਥ ਸਹਿਬ’ ਵਿਚ ਇਸ ਗੱਦੀ ਦੇ ਮਾਲਕਾਂ ਦੀ ਬਾਣੀ ਨੂੰ ਪਹਿਲ ਦੇ ਅਧਾਰ ਉਤੇ ਲਿਖਿਆ ਗਿਆ ਹੈ, ਨਾ ਕਿ ਵਿਸ਼ੇਸ਼ ‘ਗੁਰੂਬਾਣੀ’ ਸਿਰਲੇਖ ਹੇਠ। ‘ਭਗਤ’ ਕੌਣ ਹੁੰਦੇ ਹਨ? ਇਸ ਗੱਲ ਨੂੰ ਚੰਗੀ ਤਰਾਂ ਸਮਝਣ ਲਈ ਪੜ੍ਹੋ ਗੁਰੂ ਸਹਿਬਾਨਾਂ ਦੇ ਕੁਝ ਇਹ ਸ਼ਬਦ, ਗੁਰੂ ਨਾਨਕ ਸਹਿਬ ਕਹਿੰਦੇ ਨੇ:- “ਅਮ੍ਰਿਤ ਤੇਰੀ ਬਾਣੀਆ, ਤੇਰਿਆ ਭਗਤਾ ਰਿਦੈ ਸਮਾਣੀਆ॥” (ਪੰਨਾ-72) ਕੀ ਹੁਣ ਇਹ ਮੰਨ ਲਈਏ ਵੀ ਇਹ ‘ਅਮ੍ਰਿਤ ਬਾਣੀ’ ‘ਭਗਤ ਸਹਿਬਾਨਾਂ’ ਦੇ ਹਿਰਦੇ ਅੰਦਰ ਹੀ ਹੈ? ਗੁਰੂ ਸਹਿਬਾਨ ਦੇ ਹਿਰਦੇ ਅੰਦਰ ਨਹੀਂ ਹੈ?ਜੇਕਰ ਇਹ ‘ਅਮ੍ਰਿਤ ਬਾਣੀ’ ਗੁਰੂਆਂ ਦੇ ਹਿਰਦੇ ਅੰਦਰ ਵੀ ਹੈ ਤਾਂ ਫਿਰ(ਗੁਰੂ) ਭਗਤ ਨਹੀਂ ਹਨ? Page 72.. GURU NANAK JI writes..Amrit bani is in the Minds of Bhagats....Are we to DENY then that this AMRIT BANI is ONLY in the minds of Bhagats and NOT the GURUS ? IF the answer is in the negative..are we than to conclude that the Sikh GURUS are also "BHAGATS" by DEFINITION ?? The answer is that since the same AMRIT BANI resides in the minds of the Sikh GURUS as wella s the BHAGATS..so the Bhagat-Guru divide is artificially created by those who FAILED to grasp the essence of the GURUS THOUGHT and ideals..!!
ਗੁਰੂ ਅਮਰਦਾਸ ਜੀ ਕਹਿੰਦੇ ਹਨ:- “ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ, ਜਿਸਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ॥ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤਰ ਹਮ ਕਉ, ਸਭ ਸਮ ਦ੍ਰਿਸਟਿ ਦਿਖਾਈ॥” (ਪੰਨਾ-594) ਗੁਰੂ ਅਮਰਦਾਸ ਜੀ ਤਾਂ ਸਿਧਾ ਹੀ ‘ਭਗਤਾਂ’ ਨੂੰ ‘ਸਤਿਗੁਰੂ’ਅਤੇ ‘ਸਤਿਗੁਰਾਂ’ ਨੂੰ ‘ਭਗਤ’ ਕਹਿੰਦੇ ਨੇ, ਕਿ ਅਸੀ ਹਰਿ ਦੇ ਭਗਤ ਸਤਿਗੁਰ ਦੀ ਸੇਵਾ ਤੇ ਹਰਿ (ਪ੍ਰਮਾਤਮਾ) ਨਾਮ ਨਾਲ ਲਿਵ ਲਾਈ ਹੈ।
Page 594..Here GURU AMARDASS jis is even declaring the Bhagat as SATGURU...and the Satguru as Bhagat !!
ਗੁਰੂ ਰਾਮਦਾਸ ਜੀ ਕਹਿੰਦੇ ਹਨ:- “ਭਗਤ ਜਨਾ ਕੀ ਉਤਮ ਬਾਣੀ ਗਾਵਹਿ ਅਕਥ ਕਥਾ ਨਿਤ ਨਿਆਰੀ॥ ਸਫਲ ਜਨਮ ਭਇਆ ਤਿਨ ਕੇਰਾ,ਆਪ ਤਰੇ ਸਗਲੀ ਕੁਲ ਤਾਰੀ॥” (ਪੰਨਾ-507)

ਕੀ ਹੁਣ ਇਹ ਸਮਝਿਆ ਜਾਵੇ, ਇਕਲੇ ‘ਭਗਤ ਸਹਿਬਾਨਾਂ’ ਦੀ ਹੀ ਬਾਣੀ ਉਤਮ ਹੈ, ਗੁਰੂਆਂ ਦੀ ਨਹੀਂ?ਕੀ ਇਹ ‘ਭਗਤ’ ਹੋਰ ਹਨ? Guru ramdass Ji on page 507...writes thats the Bani of Bahgat jann is UTTAM..supreme...so are we to assume that BHAGAT BANI is "supreme" and NOT bani of Sikh Gurus ?? isnt that a ridiculous idea ?? Are these Bhagats then Separate form the GURUS ?? of course NOT.

ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ:- “ਸੰਤਨ ਮੋਕਉ ਹਰਿ ਮਾਰਿਗ ਪਾਇਆ॥ ਸਾਧ ਕ੍ਰਿਪਾਲ ਹਰਿ ਸੰਗਿ ਗਿਝਾਇਆ॥ ਹਰਿ ਹਮਰਾ ਹਮ ਹਰਿ ਕੇ ਦਾਸੇ, ਨਾਨਕ ਸਬਦ ਗੁਰੂ ਸਚ ਦੀਨਾ ਜੀਊ॥” (ਪੰਨਾ-100) ਗੁਰੂ ਸਹਿਬ ਕਹਿੰਦੇ ਨੇ, ‘ਸੰਤਾਂ’ ਨੇ ਮੈਨੂੰ ਹਰੀ ਦੇ ਰਸਤੇ ਤੇ ਤੋਰਿਆ ਹੈ ‘ਸਾਧ’ ਦੀ ਕਿਰਪਾ ਨਾਲ ‘ਹਰਿ’ ਨਾਲ ਸੰਗ ਹੋਇਆ ਹੈ। ਇਸ ਲਈ ਹੁਣ ‘ਹਰਿ’ ਮੇਰਾ ਮਾਲਕ ਅਤੇ ਮੈਂ ‘ਹਰਿ’ ਦਾ ਦਾਸ ਹਾਂ। ਕੀ ਇਹ ਸੰਤ ਅਤੇ ਸਾਧ, ‘ਗੁਰੂ’ ਨਹੀਂ, ਇਹ ਕੋਈ ਹੋਰ ਹਨ? Page 100 Guru Arjun Ji declares the Sants, saadhs, his GURU...because they set him on the path of Har the Creator.....

ਹੋਰ ਵੇਖੋ ਗੁਰੂ ਅਰਜਨ ਸਹਿਬ ਕਹਿ ਰਹੇ ਨੇ:- “ਉਕਤ ਸਿਆਣਪ ਸਗਲੀ ਤਿਆਗ॥ ਸੰਤ ਜਨਾ ਕੀ ਚਰਣੀ ਲਾਗ॥” ਇਸ ਤੋਂ ਅਗਲਾ ਸ਼ਬਦ- “ਸੰਤ ਕਾ ਕੀਆ ਸਤਿ ਕਰ ਮਾਨ॥” (176-177) “ਚਰਨ ਸਾਧ ਕੇ ਧੋਇ ਧੋਇ ਪੀਉ॥ ਅਰਪਿ ਸਾਧ ਕੋ ਆਪਣਾ ਜੀਉ॥ ਸਾਧ ਕੀ ਧੂਰਿ ਕਰਹੁ ਇਸਨਾਨ॥ ਸਾਧ ਉਪਰਿ ਜਾਈਏ ਕੁਰਬਾਨ॥ (283) “ਸਾਧ ਸੰਗਿ ਗਤਿ ਭਈ ਹਮਾਰੀ॥” (272) ਵੇਖੋ ਜੇਕਰ ਇਹ ਸੰਤ, ਭਗਤ, ਸਾਧ, ਗੁਰੂ ਸਹਿਬਾਨਾਂ ਦੀਆਂ ਨਜਰਾਂ ਵਿਚ ਛੋਟੇ ਜਾਂ ਹੋਰ ਹੁੰਦੇ, ਤਾਂ ਗੁਰੂ ਸਹਿਬ ਨੇ ਆਪਣੇ ਸਿੱਖਾਂ ਨੂੰ (ਆਪਣੇ ਗੁਰੂ ਸਹਿਬਾਨਾਂ ਨੂੰ ਛੱਡਕੇ) ਇਹ ਥੋੜ੍ਹਾ ਕਹਿਣਾ ਸੀ, ਕਿ ਤੁਸੀਂ ਹੋਰਾਂ ‘ਸੰਤਾਂ’ ਦੇ ਚਰਨੀ ਲੱਗੋ, ਉਹਨਾਂ ਸੰਤਾਂ ਦਾ ਕੀਤਾ ਸੱਤ ਕਰ ਮੰਨੋ, ਉਹਨਾਂ ਸਾਧਾਂ ਦੇ ਚਰਨ ਧੋ-ਧੋ ਕੇ ਪੀਉ ਅਤੇ ਹੋਰਾਂ ਸਾਧਾਂ ਸੰਗ ਸਾਡੀ ਗਤਿ ਹੋਈ ਹੈ?

ਅਗੇ ਹੋਰ ਪੜ੍ਹੋ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ:-“ਨਾ ਤੂ ਆਵਹਿ ਵਸਿ ਬਹੁਤ ਘਿਣਾਵਣੇ॥ ਨਾ ਤੂ ਆਵਹਿ ਵਸਿ ਬੇਦ ਪੜ੍ਹਾਵਣੇ॥ ਨਾ ਤੂ ਆਵਹਿ ਵਸਿ ਤੀਰਥ ਨਾਈਐ॥ ਨਾ ਤੂ ਆਵਹਿ ਵਸਿ ਧਰਤੀ ਧਾਈਐ॥ ਨਾ ਤੂ ਆਵਹਿ ਵਸਿ ਕਿਤੈ ਸਿਆਣਪੈ॥ ਨਾ ਤੂ ਆਵਹਿ ਵਸਿ ਬਹੁਤਾ ਦਾਨ ਦੇ॥ ਸਭ ਕੋ ਤੇਰੇ ਵਸਿ ਅਗਮ ਅਗੋਚਰਾ, ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ॥” (ਪੰਨਾ-962) ਜਿਹੜਾ ਅਕਾਲ ਪੁਰਖ, ‘ਰੱਬ’ ਕਿਸੇ ਵੀ ਢੰਗ ਨਾਲ ਕਿਸੇ ਦੇ ਵੀ ਵੱਸ ਵਿਚ ਨਹੀਂ ਆਉਂਦਾ, ਉਹ ‘ਰੱਬ’ ‘ਭਗਤਾਂ’ ਦੇ ਵੱਸ ਵਿਚ ਹੈ। ਜੇਕਰ ‘ਭਗਤ ਸਹਿਬਾਨਾਂ’ ਨੂੰ ‘ਗੁਰੂ ਸਹਿਬਾਨਾਂ’ ਨਾਲੋ ਵੱਖਰੇ ਸਮਝੀਏ ਤਾਂ ਫਿਰ ‘ਭਗਤ ਸਹਿਬਾਨ’ ‘ਗੁਰੂਆਂ’ ਨਾਲੋਂ ਫਿਰ ਵੱਡੇ ਹੋਏ, ਜਿਹਨਾਂ ਦੇ ‘ਰੱਬ’ ਵੀ ਵੱਸ ਵਿਚ ਹੈ। ਇਸ ਦਾ ਮਤਲਬ ਤਾਂ ਇਹੀ ਨਹੀਂ ਕੱਢਿਆ ਜਾ ਸਕਦਾ? ਪਰ ਨਹੀਂ; ਕਿਉਂ ਕਿ ਗੁਰੂ ਗਰੰਥ ਸਹਿਬ ਅੰਦਰ ਆਏ ਸ਼ਬਦ ‘ਭਗਤ, ਸੰਤ, ਸਾਧ, ਬ੍ਰਹਮਗਿਆਨੀ, ਸਤਿਗੁਰੂ’ ਆਦਿ ਵਿਚ ਕੋਈ ਫਰਕ ਹੀ ਨਹੀਂ ਹੈ। ਇਹ ਗੱਲ ਗੁਰਬਾਣੀ ਵਿਚ ਸਾਡੇ ਗੁਰੂ ਸਹਿਬਾਨ ਕਹਿ ਰਹੇ ਹਨ। ਇਸ ਲਈ ਗੁਰੂਆਂ ਅਤੇ ‘ਭਗਤਾਂ’ ਵਿਚੋਂ ਸਾਨੂੰ ਕੋਈ ਵੀ ਵੱਡਾ-ਛੋਟਾ ਨਜਰ ਨਹੀਂ ਆਉਣਾ ਚਾਹੀਂਦਾ। ਕਿਉਂਕਿ ਇਹਨਾਂ ਸਾਰਿਆ ਦੀ ਇਕ ਹੀ ਵਿਚਾਰਧਾਰਾ ਹੈ, ਇਕ ਹੀ ਮਿਸ਼ਨ ਹੈ ਅਤੇ ਇਹਨਾਂ ਸਾਰੇ ਮਹਾਂਪੁਰਸ਼ਾ ਨੇ ਕੁਰਾਹੇ ਪਏ ਲੋਕਾਂ ਨੂੰ ਜ਼ਾਤ-ਪਾਤ, ਵਹਿਮਾਂ-ਭਰਮਾਂ ਅਤੇ ਝੂਠ ਦੀ ਗਾਰ ਵਿਚ ਗਲ-ਗਲ ਤੱਕ ਫਸਿਆਂ ਲੋਕਾਂ ਨੂੰ ਬਾਹਰ ਕੱਢਕੇ ‘ਇਕ’ ਨਾਲ ਜੋੜਨ ਦਾ ਜੋਰਦਾਰ ਯਤਨ ਕੀਤਾ ਹੈ ਅਤੇ ਮਜਲੂਮਾਂ ਦੇ ਹੱਕਾਂ ਲਈ ਹੱਕ-ਸੱਚ ਦੀ ਅਵਾਜ ਬੁਲੰਦ ਕੀਤੀ। ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗਰੰਥ ਸਹਿਬ ਅੰਦਰ ਇਕੱਤਰ ਬਾਣੀ ਆਪਣਿਆਂ ਦੀ ਹੀ ਦਰਜ ਕੀਤੀ ਹੈ; ਗੈਰਾਂ ਦਾ ਇਸ ਵਿਚ ਕੀ ਕੰਮ? ਇਸ ਲਈ ਸਾਡੇ ਗੁਰੂ ਸਹਿਬਾਨਾਂ ਦੀਆਂ ਨਜਰਾਂ ਵਿਚ ਕੋਈ ਵੱਡਾ-ਛੋਟਾ ਨਹੀਂ ਸੀ।
OUR GURU SAHIBS COLLECTED...COMPILED..AND ADDED THE BANIS OF WHOMSOEVER THEY CONSIDERED THEIR VERY OWN...SO THERE IS NO "LOWER" NO "HIGHER" NO "OTHERS"..NO "OUTSIDERS" IN SGGS.. THOSE who fell int the derawadee mannuwadee TRAP..and attempted to sow DOUBTS among SIKHS on various Bhagat banis, thsoe who vainly attempted to DIVIDE and RULE..those who vainly attempted to REMOVE the sacred bani of bahgata RAVIDASS JI from the Garden of SGGS and plant it OUTSIDE as the Lone Flower of Ravidassee community..did a great disservice to the UNITY and Diversity of SGGS..the DIVINE MESSAGE in SGGS came down from the CREATOR to various bhagats, sheiklhs, gurus as "DHUR KI BANI" without any differences or bhev bhaad..GURSIKHS should be aware and beware attempts to divide and rule...
ਉਪਰੋਕਤ ਵਿਸ਼ੇ ਲਈ ਗੁਰਸਿੱਖ ਵਾਸਤੇ ‘ਗੁਰੂਬਾਣੀ’ ਦਾ ‘ਇਕ ਸ਼ਬਦ’ ਹੀ ਸਬੂਤ ਵਜੋਂ ਕਾਫੀ ਸੀ, ਜਿਸ ਨੂੰ ਕਿਸੇ ਵੀ ਕੀਮਤ ਤੇ ਝੁਠਲਾਇਆ ਨਹੀਂ ਸਕਦਾ; ਪਰ ਇਥੇ ਗੁਰੂ ਸਹਿਬਾਨਾਂ ਦੀ ਬਾਣੀ ਦੇ ਅਨੇਕਾਂ ਸਬੂਤਾਂ ਵਿਚੋ (ਉਪਰੋਕਤ) ਕਈ ਸਬੂਤ ਇਸ ਲੇਖ ਵਿਚ ਦਿਤੇ ਹਨ। ਜਿਸ ਨਾਲ ਭਰਮਾਂ ਦੇ ਮਾਰੇ ਸਿੱਖਾਂ ਦਾ ਤਾਂ ਭਰਮ ਦੂਰ ਹੋ ਸਕਦਾ ਹੈ ਅਤੇ ਜ਼ਾਤ ਅਭਿਮਾਨੀਆਂ ਅਤੇ‘ਮੈਂ ਨਾ ਮਾਨੂੰ’ ਲਈ ਤਾਂ ਇਹ “ਪੱਥਰ ਤੇ ਬੂੰਦ ਪਈ ਨਾ ਪਈ” ਸਮਾਨ ਹਨ।

ORIGINAL Article in Punjabi is on KhalsaNews.org ( http://www.khalsanews.org/ )..AND ALL COMMENTARY IN ENGLISH MY OWN. OMMISSIONS AND ERRORS mine.
 
Last edited:

chazSingh

Writer
SPNer
Feb 20, 2012
1,644
1,643
well said ji..

absolutely no difference.
i would imagine when the heart of a human becomes so pure and blends with the naam within, then God lives in that persons heart...and the bani flows through from Sach khand...

therefore take away physical names, physical bodies, and what remains is the pure light of God manifest and blazing from the soul of the individual.

This light is the same light that exists in all of us too...and is what SGGS ji is nudging us to discover...our true selves.

just my thoughts at this moment in time..

God bless ji.
 

Gyani Jarnail Singh

Sawa lakh se EK larraoan
Mentor
Writer
SPNer
Jul 4, 2004
7,706
14,381
75
KUALA LUMPUR MALAYSIA
Such problems were not in the Panth 10 years ago. They have crept in now. And more and more will keep on coming in if we choose ignorance!


This phenomenon is happening to us Sikhs because as a Community we are in reality "SHUTTING OUT the SUN..the GYAAN SOORAJ of SGGS"..descending into BHORAS..tunnels...going underground in Total darkness where we use "tiny lamps" called DERAS/Dhedharee Gurudoms.....to "light" our path...and as in the case of ARTIFICIAL LIGHTS...there are some Babas who claim they are LED's...long life..super white..and others who are "candles"... Halogen lights..florescent tube lights bulbs etc etc...many are actually just MIRRORS..reflecting others lights and candles ...

The moment we as a community see the UTTER FOLLY of our ways..make a U-TURN and EMERGE on the Surface and see the GLORY of the SUN SHINING Brightly....the most super white LED will PALE automatically...and we will see how stupid we really are...The GYAN SOORAJ emerging out of SGGS is MIND BLOWING...and has no comparison...
 

arshdeep88

SPNer
Mar 13, 2013
312
642
35
Interesting and when we consider whole of Guru Granth Sahib as Guru no point arguing who among them is Bhagat and who is Guru ,honestly i too feel the same,recently in one of the facebook page somebody did asked the same question.Some of the Sikhs and Ravidassia followers started arguing with each other which came to verbal abuses on each other,Sikh abusing Ravidassia and vice versa and which end up even giving life threats to each other
Sikhs were like we are descendants of Guru Gobind Singh mahraj we will tore you up, how dare you call our gurus such,same was with Ravidass Mahraj followers :swordfights:
i mean didn't the Same Gurus taught Tolerance too ,Shame on us

Before Questioning Whether They Are Gurus Or Not we should first see ourselves how much tolerant and patient we are :peacesign:
 

swarn bains

Poet
SPNer
Apr 8, 2012
774
187
The bhagat is he; who starts reciting God's name by guru's grace. then mind of the bhagat starts to straighten up. when his or her soul is cleansed; then he reaches the destiny. At that time other people start to learn from him and he becomes the guru
 

Gyani Jarnail Singh

Sawa lakh se EK larraoan
Mentor
Writer
SPNer
Jul 4, 2004
7,706
14,381
75
KUALA LUMPUR MALAYSIA
The bhagat is one who faithfully follows the HUKM..as per HUKM RAZAII CHALLNNA, lives his her life faithfully wearing the clothes of Sukh and dukh as they come one after the other not over glad and not over sad as per whatever happens. Our Souls meaning COnscience WITHIN is clean as its from the CREATOR..what we need to do is to LISTEN to its voice..the more we listen, the stronger its VOLUME,,,the more we ignore..the lesser its volume..and finally silenced all-together.

The real Bhagat is also one who stands tall and speaks for the TRUTH, not afraid or silenced by terror, death threats torture or bought with gifts and positions

The SGGS gives EQUAL position to Bhagats ..in fact they are NAMED whereas the Gurus are just NUMBERS....so lets not be under nay illusion that Bhagat is a step below GURU or otherwise....when we BOW to the SGGS..we bow equally to ALL 35 composers of Gurbani as ONE JYOT.
 

Sikhilove1

Writer
SPNer
Aug 13, 2019
153
49
The bhagat is one who faithfully follows the HUKM..as per HUKM RAZAII CHALLNNA, lives his her life faithfully wearing the clothes of Sukh and dukh as they come one after the other not over glad and not over sad as per whatever happens. Our Souls meaning COnscience WITHIN is clean as its from the CREATOR..what we need to do is to LISTEN to its voice..the more we listen, the stronger its VOLUME,,,the more we ignore..the lesser its volume..and finally silenced all-together.

The real Bhagat is also one who stands tall and speaks for the TRUTH, not afraid or silenced by terror, death threats torture or bought with gifts and positions

The SGGS gives EQUAL position to Bhagats ..in fact they are NAMED whereas the Gurus are just NUMBERS....so lets not be under nay illusion that Bhagat is a step below GURU or otherwise....when we BOW to the SGGS..we bow equally to ALL 35 composers of Gurbani as ONE JYOT.

Take this one step further.. Nanak described himself as a lowly worm.. said who is good and who is bad. Everyone, everything, everywhere is equal, for we are All Nothing.

No image, no color, no form, just Truth, a frequency beyond what humans can comprehend.

The Truth is that we are One, no difference.
 

❤️ CLICK HERE TO JOIN SPN MOBILE PLATFORM

Top