I though excerpts from the Dasam Granth maybe interesting.
From Sri Dasam Granth Page 113
ਅਬ ਮੈ ਕਹੋ ਸੁ ਅਪਨੀ ਕਥਾ ॥ ਸੋਢੀ ਬੰਸ ਉਪਜਿਯਾ ਜਥਾ ॥੮॥ अब मै कहो सु अपनी कथा ॥ सोढी बंस उपजिया जथा ॥८॥
Now I narrate my own life-story, how the Sodhi clan came into being (in this world).8.
ਦੋਹਰਾ ॥ दोहरा ॥
DOHRA
ਪ੍ਰਿਥਮ ਕਥਾ ਸੰਛੇਪ ਤੇ ਕਹੋ ਸੁ ਹਿਤੁ ਚਿਤੁ ਲਾਇ ॥ प्रिथम कथा संछेप ते कहो सु हितु चितु लाइ ॥
With the concentration of my mind, I narrate in brief my earlier story.
ਬਹੁਰਿ ਬਡੋ ਬਿਸਥਾਰ ਕੈ ਕਹਿਹੌ ਸਭੈ ਸੁਨਾਇ ॥੯॥ बहुरि बडो बिसथार कै कहिहौ सभै सुनाइ ॥९॥
Then after that, I shall relate all in great detail.9.
ਚੌਪਈ ॥ चौपई ॥
CHAUPAI
ਪ੍ਰਿਥਮ ਕਾਲ ਜਬ ਕਰਾ ਪਸਾਰਾ ॥ ਓਅੰਕਾਰ ਤੇ ਸ੍ਰਿਸਟਿ ਉਪਾਰਾ ॥ प्रिथम काल जब करा पसारा ॥ ओअंकार ते स्रिसटि उपारा ॥
In the beginning, when KAL created the world, it was brought into being by Aumkara (the One Lord).
ਕਾਲਸੈਣ ਪ੍ਰਥਮੈ ਭਇਓ ਭੂਪਾ ॥ ਅਧਿਕ ਅਤੁਲ ਬਲਿ ਰੂਪ ਅਨੂਪਾ ॥੧੦॥ कालसैण प्रथमै भइओ भूपा ॥ अधिक अतुल बलि रूप अनूपा ॥१०॥
Kal sain was the first king, who was of immeasurable strength and supreme beauty.10.
ਕਾਲਕੇਤ ਦੂਸਰ ਭੂਅ ਭਯੋ ॥ ਕ੍ਰੂਰ ਬਰਸ ਤੀਸਰ ਜਗ ਠਯੋ ॥ कालकेत दूसर भूअ भयो ॥ क्रूर बरस तीसर जग ठयो ॥
Kalket became the second king and Kurabaras, the third.
ਕਾਲਧੁਜ ਚਤੁਰਥ ਨ੍ਰਿਪ ਸੋਹੈ ॥ ਜਿਹ ਤੇ ਭਇਓ ਜਗਤ ਸਭ ਕੋ ਹੈ ॥੧੧॥ कालधुज चतुरथ न्रिप सोहै ॥ जिह ते भइओ जगत सभ को है ॥११॥
Kaldhuj was the fourth kin, from whon the whole world originated. 11.
ਸਹਸਰਾਛ ਜਾ ਕੇ ਸੁਭ ਸੋਹੈ ॥ ਸਹਸ ਪਾਦ ਜਾ ਕੇ ਤਨਿ ਮੋਹੈ॥ सहसराछ जा के सुभ सोहै ॥ सहस पाद जा के तनि मोहै॥
He had a thousand eyes a thousand feet.
ਸੇਖਨਾਗ ਪਰ ਸੋਇਬੋ ਕਰੈ ॥ ਜਗ ਤਿਹ ਸੇਖ ਸਾਇ ਉਚਰੈ ॥੧੨॥ सेखनाग पर सोइबो करै ॥ जग तिह सेख साइ उचरै ॥१२॥
He slept on Sheshanaga, therefore he was called the master of Shesha.12.
ਏਕ ਸ੍ਰਵਣ ਤੇ ਮੈਲ ਨਿਕਾਰਾ ॥ ਤਾ ਤੇ ਮਧੁ ਕੀਟਭ ਤਨ ਧਾਰਾ ॥ एक स्रवण ते मैल निकारा ॥ ता ते मधु कीटभ तन धारा ॥
Out of the secretion from one of his ears, Madhu and Kaitabh came into being.
ਦੁਤੀਯ ਕਾਨ ਤੇ ਮੈਲੁ ਨਿਕਾਰੀ ॥ ਤਾ ਤੇ ਭਈ ਸ੍ਰਿਸਟਿ ਇਹ ਸਾਰੀ ॥੧੩॥ दुतीय कान ते मैलु निकारी ॥ ता ते भई स्रिसटि इह सारी ॥१३॥
And from the secretion of the other ear, the whole world materialized.13.
ਤਿਨ ਕੋ ਕਾਲ ਬਹੁਰਿ ਬਧ ਕਰਾ ॥ ਤਿਨ ਕੋ ਮੇਦ ਸਮੁੰਦ ਮੋ ਪਰਾ ॥ तिन को काल बहुरि बध करा ॥ तिन को मेद समुंद मो परा ॥
After some period, the Lord killed the demons (Madhu and Kaitabh). Their marrow flowed into the ocean.
ਚਿਕਨ ਤਾਸ ਜਲ ਪਰ ਤਿਰ ਰਹੀ ॥ ਮੇਧਾ ਨਾਮ ਤਬਹਿ ਤੇ ਕਹੀ ॥੧੪॥ चिकन तास जल पर तिर रही ॥ मेधा नाम तबहि ते कही ॥१४॥
The greasy substance floated thereon, because of that medital (marrow), the earth was called medha (or medani).14.
ਸਾਧ ਕਰਮ ਜੇ ਪੁਰਖ ਕਮਾਵੈ ॥ ਨਾਮ ਦੇਵਤਾ ਜਗਤ ਕਹਾਵੈ ॥ साध करम जे पुरख कमावै ॥ नाम देवता जगत कहावै ॥
Because of virtuous actions, a purusha (person) is known as devta (god)
ਕੁਕ੍ਰਿਤ ਕਰਮ ਜੇ ਜਗ ਮੈ ਕਰਹੀ ॥ ਨਾਮ ਅਸੁਰ ਤਿਨ ਕੋ ਸਭ ਧਰਹੀ ॥੧੫॥ कुक्रित करम जे जग मै करही ॥ नाम असुर तिन को सभ धरही ॥१५॥
And because of evil actions, he is known as asura (demon).15.
ਬਹੁ ਬਿਸਥਾਰ ਕਹਾਂ ਲਗੈ ਬਖਾਨੀਅਤ ॥ ਗ੍ਰੰਥ ਬਢਨ ਤੇ ਅਤਿ ਡਰੁ ਮਾਨੀਅਤ ॥ बहु बिसथार कहां लगै बखानीअत ॥ ग्रंथ बढन ते अति डरु मानीअत ॥
If everything is described in detail, it is feared that the description will become voluminous.
ਤਿਨ ਤੇ ਹੋਤ ਬਹੁਤ ਨ੍ਰਿਪ ਆਏ ॥ ਦੱਛ ਪ੍ਰਜਾਪਤਿ ਜਿਨ ਉਪਜਾਏ ॥੧੬॥ तिन ते होत बहुत न्रिप आए ॥ द्छ प्रजापति जिन उपजाए ॥१६॥
There were many kings after Kaldhuj like Daksha Prajapati etc. 16.
ਦਸ ਸਹੰਸ੍ਰ ਤਿਹਿ ਗ੍ਰਿਹ ਭਈ ਕੰਨਿਆ ॥ ਜਿਹ ਸਮਾਨ ਕਹ ਲਗੈ ਨ ਅੰਨਿਆ ॥ दस सहंस्र तिहि ग्रिह भई कंनिआ ॥ जिह समान कह लगै न अंनिआ ॥
Ten thousand daughters were born to them, whose beauty was not matched by others.
ਕਾਲ ਕ੍ਰਿਆ ਐਸੀ ਤਹ ਭਈ ॥ ਤੇ ਸਭ ਬਿਆਹ ਨਰੇਸਨ ਦਈ ॥੧੭॥ काल क्रिआ ऐसी तह भई ॥ ते सभ बिआह नरेसन दई ॥१७॥
In due course all these daughters were married with the kings.17.
ਦੋਹਰਾ ॥ दोहरा ॥
DOHRA
ਬਨਤਾ ਕਦਰੂ ਦਿਤਿ ਅਦਿਤਿ ਏ ਰਿਖ ਬਰੀ ਬਨਾਇ ॥ बनता कदरू दिति अदिति ए रिख बरी बनाइ ॥
Banita, Kadaru, Diti and Aditi became the wives of sages (rishis),
ਨਾਗ ਨਾਗਰਿਪੁ ਦੇਵ ਸਭ ਦਈਤ ਲਏ ਉਪਜਾਇ ॥੧੮॥ नाग नागरिपु देव सभ दईत लए उपजाइ ॥१८॥
And Nagas, their enemies (like Garuda), the gods and demons were born to them.18.
ਚੌਪਈ ॥ चौपई ॥
CHAUPAI
ਤਾ ਤੇ ਸੂਰਜ ਰੂਪ ਕੋ ਧਰਾ ॥ ਜਾ ਤੇ ਬੰਸ ਪ੍ਰਚੁਰ ਰਵਿ ਕਰਾ ॥ ता ते सूरज रूप को धरा ॥ जा ते बंस प्रचुर रवि करा ॥
From that (Aditi), the sun was born, from whom Suraj Vansh (the Sun dynasty) originated.
ਜੋ ਤਿਨ ਕੇ ਕਹਿ ਨਾਮ ਸੁਨਾਊ ॥ ਕਥਾ ਬਢਨ ਤੇ ਅਧਿਕ ਡਰਾਊ ॥੧੯॥ जो तिन के कहि नाम सुनाऊ ॥ कथा बढन ते अधिक डराऊ ॥१९॥
If I describe the names of the kings of this of this clan, I fear a great extension of the story.19.
ਤਿਨ ਕੇ ਬੰਸ ਬਿਖੈ ਰਘੁ ਭਯੋ ॥ ਰਘੁ ਬੰਸਹਿ ਜਿਹ ਜਗਹਿ ਚਲਯੋ ॥ तिन के बंस बिखै रघु भयो ॥ रघु बंसहि जिह जगहि चलयो ॥
In this clan, there was a king named Raghu, who was the originator of Raghuvansh (the clan of Raghu) in the world.
ਤਾ ਤੇ ਪੁਤ੍ਰ ਹੋਤ ਭਯੋ ਅਜ ਬਰੁ ॥ ਮਹਾ ਰਥੀ ਅਰੁ ਮਹਾ ਧਨੁਰਧਰ ॥੨੦॥ ता ते पुत्र होत भयो अज बरु ॥ महा रथी अरु महा धनुरधर ॥२०॥
He had a great son Aja, a mighty warrior and superb archer.20.
ਜਬ ਤਿਨ ਭੇਸ ਜੋਗ ਕੋ ਲਯੋ ॥ ਰਾਜ ਪਾਟ ਦਸਰਥ ਕੋ ਦਯੋ ॥ जब तिन भेस जोग को लयो ॥ राज पाट दसरथ को दयो ॥
When he renounced the world as a Yogi, he passed on his kingdom to his son Dastratha.
ਹੋਤ ਭਯੋ ਵਹ ਮਹਾ ਧਨੁਰਧਰ ॥ ਤੀਨ ਤ੍ਰਿਆਨ ਬਰਾ ਜਿਹ ਰੁਚਿ ਕਰ ॥੨੧॥ होत भयो वह महा धनुरधर ॥ तीन त्रिआन बरा जिह रुचि कर ॥२१॥
Who had been a great archer and had married three wives with pleasure.21.
ਪ੍ਰਿਥਮ ਜਯੋ ਤਿਹ ਰਾਮ ਕੁਮਾਰਾ ॥ ਭਰਥ ਲੱਛਮਨ ਸਤ੍ਰ ਬਿਦਾਰਾ ॥ प्रिथम जयो तिह राम कुमारा ॥ भरथ ल्छमन सत्र बिदारा ॥
The eldest one gave birth to Rama, the others gave birth to Bharat, Lakshman and Shatrughan.
ਬਹੁਤ ਕਾਲ ਤਿਨ ਰਾਜ ਕਮਾਯੋ ॥ ਕਾਲ ਪਾਇ ਸੁਰਪੁਰਹਿ ਸਿਧਾਯੋ ॥੨੨॥ बहुत काल तिन राज कमायो ॥ काल पाइ सुरपुरहि सिधायो ॥२२॥
They ruled over their kingdom for a long time, after which they left for their heavenly abode.22.
ਸੀਅ ਸੁਤ ਬਹੁਰਿ ਭਏ ਦੁਇ ਰਾਜਾ ॥ ਰਾਜ ਪਾਟ ਉਨਹੀ ਕਉ ਛਾਜਾ ॥ सीअ सुत बहुरि भए दुइ राजा ॥ राज पाट उनही कउ छाजा ॥
After that the two sons of Sita (and Rama) became the kings.
ਮਦ੍ਰ ਦੇਸ ਏਸ੍ਵਰਜਾ ਬਰੀ ਜਬ ॥ ਭਾਤਿ ਭਾਤਿ ਕੇ ਜਗ ਕੀਏ ਤਬ ॥੨੩॥ मद्र देस एस्वरजा बरी जब ॥ भाति भाति के जग कीए तब ॥२३॥
They married the Punjabi princesses and performed various types of sacrifices.23.
ਤਹੀ ਤਿਨੈ ਬਾਂਧੇ ਦੁਇ ਪੁਰਵਾ ॥ ਏਕ ਕਸੂਰ ਦੁਤੀਯ ਲਹੁਰਵਾ ॥ तही तिनै बांधे दुइ पुरवा ॥ एक कसूर दुतीय लहुरवा ॥
There they founded two cities, the one Kasur and the other Lahore.
ਅਧਿਕ ਪੁਰੀ ਤੇ ਦੋਊ ਬਿਰਾਜੀ ॥ ਨਿਰਖਿ ਲੰਕ ਅਮਰਾਵਤਿ ਲਾਜੀ ॥੨੪॥ अधिक पुरी ते दोऊ बिराजी ॥ निरखि लंक अमरावति लाजी ॥२४॥
Both the cities surpassed in beauty to that of Lanka and Amravati. 24.
ਬਹੁਤ ਕਾਲ ਤਿਨ ਰਾਜੁ ਕਮਾਯੋ ॥ ਜਾਲ ਕਾਲ ਤੇ ਅੰਤਿ ਫਸਾਯੋ ॥ बहुत काल तिन राजु कमायो ॥ जाल काल ते अंति फसायो ॥
For a long time, both the brothers ruled over their kingdom and ultimately they were bound down by the noose of death.
ਤਿਨ ਤੇ ਪੁਤ੍ਰ ਪੌਤ੍ਰ ਜੇ ਵਏ ॥ ਰਾਜ ਕਰਤ ਇਹ ਜਗ ਕੋ ਭਏ ॥੨੫॥ तिन ते पुत्र पौत्र जे वए ॥ राज करत इह जग को भए ॥२५॥
After them their sons and grandson ruled over the world.25.
ਕਹਾ ਲਗੇ ਤੇ ਬਰਨ ਸੁਨਾਊਂ ॥ ਤਿਨ ਕੇ ਨਾਮ ਨ ਸੰਖਯਾ ਪਾਊਂ ॥ कहा लगे ते बरन सुनाऊं ॥ तिन के नाम न संखया पाऊं ॥
They were innumerable, therefore it is difficult to describe all.
ਹੋਤ ਚਹੂੰ ਜੁਗ ਮੈਂ ਜੇ ਆਏ ॥ ਤਿਨ ਕੇ ਨਾਮ ਨ ਜਾਤ ਗਨਾਏ ॥੨੬॥ होत चहूं जुग मैं जे आए ॥ तिन के नाम न जात गनाए ॥२६॥
It is not possible to count the names of all those who ruled over their kingdoms in all the four ages.26.
ਜੌ ਅਬ ਤਵ ਕਿਰਪਾ ਬਲ ਪਾਊਂ ॥ ਨਾਮ ਜਥਾ ਮਤਿ ਭਾਖਿ ਸੁਨਾਊਂ ॥ जौ अब तव किरपा बल पाऊं ॥ नाम जथा मति भाखि सुनाऊं ॥
If now you shower your grace upon me, I shall describe (a few) names, as I know them.
ਕਾਲਕੇਤੁ ਅਰ ਕਾਲਰਾਇ ਭਨ ॥ ਜਿਨ ਤੇ ਭਏ ਪੁਤ੍ਰ ਘਰਿ ਅਨਗਨ ॥੨੭॥ कालकेतु अर कालराइ भन ॥ जिन ते भए पुत्र घरि अनगन ॥२७॥
Kalket and Kal Rai had innumerable descendants.27.
ਕਾਲਕੇਤੁ ਭਯੋ ਬਲੀ ਅਪਾਰਾ ॥ ਕਾਲਰਾਇ ਜਿਨਿ ਨਗਰ ਨਿਕਾਰਾ ॥ कालकेतु भयो बली अपारा ॥ कालराइ जिनि नगर निकारा ॥
Kalket was a mighty warrior, who drove out Kal Rai from his city.
ਭਾਜ ਸਨੌਢ ਦੇਸ ਤੇ ਗਏ ॥ ਤਹੀ ਭੂਪਜਾ ਬਿਆਹਤ ਭਏ ॥੨੮॥ भाज सनौढ देस ते गए ॥ तही भूपजा बिआहत भए ॥२८॥
Kal Rai settled in the country named Sanaudh and married the king`s daughter.28.
ਤਿਹ ਤੇ ਪੁਤ੍ਰ ਭਯੋ ਜੋ ਧਾਮਾ ॥ ਸੋਢੀ ਰਾਇ ਧਰਾ ਤਿਹਿ ਨਾਮਾ ॥ तिह ते पुत्र भयो जो धामा ॥ सोढी राइ धरा तिहि नामा ॥
A son was born to him, who was named Sodhi Rai.
ਵੰਸ ਸਨੌਢ ਤੇ ਦਿਨ ਤੇ ਥੀਆ ॥ ਪਰਮ ਪਵਿਤ੍ਰ ਪੁਰਖ ਜੂ ਕੀਆ ॥੨੯॥ वंस सनौढ ते दिन ते थीआ ॥ परम पवित्र पुरख जू कीआ ॥२९॥
Sodhi Rai was the founder of Sanaudh dynasty by the Will of the Supreme Purusha.29.
Reference:: Sikh Philosophy Network http://www.sikhphilosophy.net/showthread.php?t=23439 ਤਾਂ ਤੇ ਪੁਤ੍ਰ ਪੌਤ੍ਰ ਹੋਇ ਆਏ ॥ ਤੇ ਸੋਢੀ ਸਭ ਜਗਤਿ ਕਹਾਏ ॥ तां ते पुत्र पौत्र होइ आए ॥ ते सोढी सभ जगति कहाए ॥
His sons and grandsons were called sodhis.
ਜਗ ਮੈ ਅਧਿਕ ਸੁ ਭਏ ਪ੍ਰਸਿਧਾ ॥ ਦਿਨ ਦਿਨ ਤਿਨ ਕੇ ਧਨ ਕੀ ਬ੍ਰਿਧਾ ॥੩੦॥Reference:: Sikh Philosophy Network http://www.sikhphilosophy.net/showthread.php?t=23439 जग मै अधिक सु भए प्रसिधा ॥ दिन दिन तिन के धन की ब्रिधा ॥३०॥
They became very famous in the world and gradually prospered in wealth.30.
ਰਾਜ ਕਰਤ ਭਏ ਬਿਬਿਧ ਪ੍ਰਕਾਰਾ ॥ ਦੇਸ ਦੇਸ ਕੇ ਜੀਤ ਨ੍ਰਿਪਾਰਾ ॥ राज करत भए बिबिध प्रकारा ॥ देस देस के जीत न्रिपारा ॥
They ruled over the country in various ways and subdued kings of many countries.
ਜਹਾਂ ਤਹਾਂ ਤਿਹ ਧਰਮ ਚਲਾਯੋ ॥ ਅਤ੍ਰ ਪਤ੍ਰ ਕਹ ਸੀਸਿ ਢੁਰਾਯੋ ॥੩੧॥ जहां तहां तिह धरम चलायो ॥ अत्र पत्र कह सीसि ढुरायो ॥३१॥
They extended their Dharma everywhere and had the royal canopy over their head.31.
ਰਾਜਸੂਅ ਬਹੁ ਬਾਰਨ ਕੀਏ ॥ ਜੀਤ ਜੀਤ ਦੇਸੇਸ੍ਵਰ ਲੀਏ ॥ राजसूअ बहु बारन कीए ॥ जीत जीत देसेस्वर लीए ॥
They performed Rajasu sacrifice several times declaring themselves as supreme rulers, after conquering kings of various countries.
ਬਾਜਮੇਧ ਬਹੁ ਬਾਰਨ ਕਰੇ ॥ ਸਕਲ ਕਲੂਖ ਨਿਜ ਕੁਲ ਕੇ ਹਰੇ ॥੩੨॥ बाजमेध बहु बारन करे ॥ सकल कलूख निज कुल के हरे ॥३२॥
They performed Bajmedh-sacrifice (horse-sacrifice) several times, clearing their dynasty of all the blemishes.32.
ਬਹੁਰ ਬੰਸ ਮੈ ਬਢੋ ਬਿਖਾਧਾ ॥ ਮੇਟ ਨ ਸਕਾ ਕੋਊ ਤਿਂਹ ਸਾਧਾ ॥ बहुर बंस मै बढो बिखाधा ॥ मेट न सका कोऊ तिंह साधा ॥
After that there arose quarrels and differences within the dynasty, and none could set the things right.
ਬਿਚਰੇ ਬੀਰ ਬਨੈਤ ਅਖੰਡਲ ॥ ਗਹਿ ਗਹਿ ਚਲੇ ਭਿਰਨ ਰਨ ਮੰਡਲ ॥੩੩॥ बिचरे बीर बनैत अखंडल ॥ गहि गहि चले भिरन रन मंडल ॥३३॥
The great warriors and archers moved towards the battlefield for a fight.33.
ਧਨ ਅਰ ਭੂਮਿ ਪੁਰਾਤਨ ਬੈਰਾ ॥ ਜਿਨ ਕਾ ਮੂਆ ਕਰਤ ਜਗ ਘੇਰਾ ॥ धन अर भूमि पुरातन बैरा ॥ जिन का मूआ करत जग घेरा ॥
The world hath perished after quarrel on wealth and property from very olden times.
ਮੋਹ ਬਾਦ ਅਹੰਕਾਰ ਪਸਾਰਾ ॥ ਕਾਮ ਕ੍ਰੋਧ ਜੀਤਾ ਜਗ ਸਾਰਾ ॥੩੪॥ मोह बाद अहंकार पसारा ॥ काम क्रोध जीता जग सारा ॥३४॥
The attachment, ego and infights spread widely and the world was conquered by lust and anger.34.