• Welcome to all New Sikh Philosophy Network Forums!
    Explore Sikh Sikhi Sikhism...
    Sign up Log in
Jan 6, 2005
3,450
3,762
Metro-Vancouver, B.C., Canada
ਪ੍ਰੋ. ਧੂੰਦੇ ਨੇ ਆਪਣੀ ਗਲਤੀ ਮੁਆਫੀ ਮੰਗਦਿਆਂ ਵਿਸ਼ਵਾਸ਼ ਦਿਵਾਇਆ, ਕਿ ਉਹ ਭਵਿੱਖ ਵਿੱਚ ਕੋਈ ਗਲਤੀ ਨਹੀਂ ਕਰੇਗਾ

ਅੰਮ੍ਰਿਤਸਰ 25 ਫਰਵਰੀ (ਜਸਬੀਰ ਸਿੰਘ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਇਤਰਾਜਯੋਗ ਟਿੱਪਣੀਆਂ ਕਰਨ ਦੇ ਦੋਸ਼ ਵਿੱਚ ਸਿੱਖ ਪੰਥ ਦੇ ਪ੍ਰਸਿੱਧ ਕਥਾ ਵਾਚਕ ਤੇ ਪ੍ਰਚਾਰਕ ਪ੍ਰੋ. ਸਰਬਜੀਤ ਸਿੰਘ ਧੂੰਦਾਂ ਵੱਲੋਂ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਨ ਦੇ ਸਨਮੁੱਖ ਪੇਸ਼ ਹੋ ਕੇ ਆਪਣੀ ਗਲਤੀ ਸਵੀਕਾਰ ਕਰਕੇ ਮੁਆਫੀ ਮੰਗ ਲੈਣ ਉਪਰੰਤ ਸਿੰਘ ਸਾਹਿਬਾਨ ਨੇ ਉਸ ਨੂੰ ਆਮ ਮੁਆਫੀ ਦਿੰਦਿਆ ਉਸ ਦੀ ਆਤਮਕ ਸ਼ੁੱਧੀ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਸਰਵਨ ਕਰਨ ਤੇ ਆਪਣੇ ਘਰ ਇੱਕ ਸਹਿਜ ਪਾਠ ਕਰਾ ਕੇ ਸ੍ਰੀ ਅਕਾਲ ਤਖਤ ਤੇ ਖਿਮਾ ਯਾਚਨਾ ਦੀ ਅਰਦਾਸ ਕਰਾਉਣ ਦੇ ਆਦੇਸ਼ ਦਿੱਤੇ ਹਨ।

ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਵੱਲੋਂ ਕੀਤੇ ਕਰੜੇ ਸੁਰੱਖਿਆ ਪ੍ਰਬੰਧਾਂ ਦੀ ਛੱਤਰੀ ਹੇਠ ਸ੍ਰੀ ਅਕਾਲ ਤਖਤ ਸਾਹਿਬ ਤੇ ਪੁੱਜੇ ਪ੍ਰੋ. ਸਰਬਜੀਤ ਸਿੰਘ ਧੂੰਦਾ ਆਪਣੇ ਤੇ ਲੱਗੇ ਦੋਸ਼ਾਂ ਦਾ ਸਪੱਸ਼ਟੀਕਰਨ ਦੇਣ ਲਈ ਵਿੱਚ ਸ੍ਰੀ ਅਕਾਲ ਤਖਤ ਤੇ ਸਵੇਰੇ ਕਰੀਬ ਅੱਠ ਵਜੇ ਹੀ ਸਾਥੀਆ ਸਮੇਤ ਪੁੱਜ ਗਏ ਸਨ ਜਦ ਕਿ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਆਪਣੇ ਨਿਰਦਾਰਤ ਸਮੇਂ 9 ਵਜੇ ਤੋਂ ਲੇਟ ਸ਼ੁਰੂ ਹੋਈ। ਪ੍ਰੋ. ਧੂੰਦਾ ਨੂੰ ਸ੍ਰੀ ਅਕਾਲ ਤਖਤ ਤੇ ਲਿਆਉਣ ਲਈ ਵਿਸ਼ੇਸ਼ ਵਿਚੋਲੇ ਦੀ ਭੂਮਿਕਾ ਨਿਭਾਉਵਣ ਵਾਲੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਪਹਿਲਾਂ ਦਸ ਮਿੰਟ ਸਿੰਘ ਸਾਹਿਬਾਨ ਨਾਲ ਗੁਪਤ ਮੀਟਿੰਗ ਕੀਤੀ ਤੇ ਉਪਰੰਤ ਆਪਣੇ ਤਿੰਨ ਚਾਰ ਸਾਥੀਆ ਨਾਲ ਪੰਜ ਸਿੰਘ ਸਾਹਿਬਨ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪ੍ਰਤਾਪ ਸਿੰਘ ਦੇ ਸਨਮੁੱਖ ਪ੍ਰੋ. ਧੂੰਦਾ ਸਕੱਤਰੇਤ ਦੇ ਬੰਦ ਕਮਰੇ ਵਿੱਚ ਪੇਸ਼ ਹੋਏ। ਆਪਣਾ ਸਪੱਸ਼ਟੀਕਰਨ ਸੋਂਪਣ ਉਪਰੰਤ ਸਿੰਘ ਸਾਹਿਬਾਨ ਨਾਲ ਹੋਏ ਵਾਰਤਾਲਾਪ ਦੌਰਾਨ ਪ੍ਰੋ. ਧੂੰਦਾ ਨੇ ਕਿਹਾ ਕਿ ਉਸ ਨੇ ਜਿਹੜੀਆ ਵੀ ਟਿੱਪਣੀਆ ਕੀਤੀਆ ਹਨ ਉਹ ਕਾਹਨਾਂ ਢੇਸੀਆ ਦੀ ਗੱਦੀ ਬਾਰੇ ਕੀਤੀਆ ਸਨ। ਜਦੋਂ ਉਸ ਨੂੰ ਕੋਲ ਬੈਠੇ ਸ਼ਕਾਇਤ ਕਰਤਾ ਹਜੂਰੀ ਰਾਗੀ ਭਾਈ ਸੁਖਵਿੰਦਰ ਸਿੰਘ ਨਾਗੋਕੇ, ਭਾਈ ਜਗਦੀਸ਼ ਸਿੰਘ ਕੋਮਲ ਤੇ ਭਾਈ ਤਾਰਬਲਬੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਉਸ ਦੀਆ ਟਿੱਪਣੀਆ ਕਾਹਨਾਂ ਢੇਸੀਆ ਬਾਰੇ ਨਹੀਂ, ਸਗੋਂ ਸ੍ਰੀ ਹਰਮਿੰਦਰ ਸਾਹਿਬ ਬਾਰੇ ਸਨ ਤਾਂ ਪ੍ਰੋ. ਧੂੰਦਾਂ ਨੇ ਤੁਰੰਤ ਇੱਕ ਸੌਂ ਡਿਗਰੀ ਦਾ ਮੋੜ ਕੱਟਦਿਆ ਆਪਣੀ ਗਲਤੀ ਸਵੀਕਾਰ ਕਰਦਿਆ ਮੁਆਫੀ ਮੰਗ ਲਈ ਤੇ ਵਿਸ਼ਵਾਸ਼ ਦਿਵਾਇਆ ਕਿ ਭਵਿੱਖ ਵਿੱਚ ਉਹ ਅਜਿਹੀ ਗਲਤੀ ਨਹੀਂ ਕਰੇਗਾ।

ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਪ੍ਰੋ.ਸਰਬਜੀਤ ਸਿੰਘ ਧੂੰਦਾਂ ਤੇ ਦੋਸ਼ ਸੀ ਕਿ ਉਸ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੇ ਜਾਂਦੇ ਕੀਰਤਨ ਅਤੇ ਮਰਿਆਦਾ ‘ਤੇ ਇਤਰਾਜ਼ਯੋਗ ਟਿੱਪਣੀਆ ਕੀਤੀਆ ਸਨ ਜਿਹਨਾਂ ਨੂੰ ਕੋਈ ਨਾਨਕ ਨਾਮ ਲੇਵਾ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ। ਉਹਨਾਂ ਦੱਸਿਆ ਕਿ ਪ੍ਰੋ. ਧੂੰਦੇ ਨੇ ਆਪਣੀ ਗਲਤੀ ਮੁਆਫੀ ਮੰਗਦਿਆ ਵਿਸ਼ਵਾਸ਼ ਦਿਵਾਇਆ ਕਿ ਉਹ ਭਵਿੱਖ ਵਿੱਚ ਕੋਈ ਗਲਤੀ ਨਹੀਂ ਕਰੇਗਾ ਅਤੇ ਦਸਮ ਗ੍ਰੰਥ ਦੀ ਬਾਣੀ ਜਾਪ ਸਾਹਿਬ ਬਾਰੇ ਵੀ ਕੋਈ ਟਿੱਪਣੀ ਨਹੀਂ ਕਰੇਗਾ ਸਗੋਂ ਇਸ ਦੀ ਵੀ ਕਥਾ ਕਰਕੇ ਸੰਗਤਾਂ ਵਿੱਚ ਵਿਚਰੇਗਾ।

ਉਹਨਾਂ ਦੱਸਿਆ ਕਿ ਪੰਜ ਸਾਹਿਬਾਨ ਨੇ ਉਸ ਦੀ ਲਿਖਤੀ ਮੁਆਫੀ ਨੂੰ ਕਬੂਲ ਕਰਦਿਆ ਉਸ ਨੂੰ ਆਤਮਿਕ ਸ਼ੁੱਧੀ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਸੁਨਣ ਅਤੇ ਆਪਣੇ ਘਰ ਇੱਕ ਸਹਿਜ ਪਾਠ ਕਰਾਉਣ ਦੀ ਸੇਵਾ ਲਗਾਈ ਹੈ। ਕੀਤਰਨ ਸੁਨਣ ਅਤੇ ਸਹਿਜ ਪਾਠ ਕਰਾਉਣ ਦੀ ਲੱਗੀ ਸੇਵਾ ਦੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਪ੍ਰੋ. ਧੂੰਦੇ ਨੂੰ ਸ੍ਰੀ ਅਕਾਲ ਤਖਤ ਤੇ ਪੇਸ਼ ਹੋ ਕੇ ਖਿਮਾ ਯਾਚਨਾ ਲਈ ਕੜਾਹ ਪ੍ਰਸਾਦ ਦੀ ਦੇਗ ਕਰਾ ਕੇ ਅਰਦਾਸ ਕਰਾਉਣ ਦੇ ਵੀ ਜਥੇਦਾਰ ਜੀ ਨੇ ਆਦੇਸ਼ ਦਿੱਤੇ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਸੰਗਤਾਂ ਨੂੰ ਸ੍ਰੀ ਅਕਾਲ ਤਖਤ ਤੋਂ ਆਦੇਸ਼ ਜਾਰੀ ਕੀਤੇ ਗਏ ਸਨ ਕਿ ਦੇਸਾਂ ਵਿਦੇਸ਼ਾਂ ਦੀਆ ਸੰਗਤਾਂ ਪ੍ਰੋ. ਧੂੰਦੇ ਨੂੰ ਉਨਾ ਚਿਰ ਤੱਕ ਕੋਈ ਸਹਿਯੋਗ ਨਾ ਦੇਣ ਜਿੰਨਾ ਚਿਰ ਤੱਕ ਉਹ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਆਪਣਾ ਸਪੱਸ਼ਟੀਕਰਨ ਪੰਜ ਸਿੰਘ ਸਾਹਿਬਾਨ ਦੇ ਸਨਮੁੱਖ ਪੇਸ਼ ਹੋ ਕੇ ਨਹੀਂ ਦੇ ਦਿੰਦਾ।

ਉਹਨਾਂ ਕਿਹਾ ਕਿ ਧੁੰਦੇ ਵੱਲੋਂ ਆਪਣੀ ਗਲਤੀ ਦੀ ਮੁਆਫੀ ਮੰਗ ਲੈਣ ਉਪਰੰਤ ਸੰਗਤਾਂ ਨੂੰ ਸਹਿਯੋਗ ਨਾ ਦੇਣ ਦੇ ਆਦੇਸ਼ ਖਤਮ ਹੋ ਗਏ ਹਨ ਅਤੇ ਸੰਗਤਾਂ ਉਸ ਨਾਲ ਆਮ ਵਾਂਗ ਵਿਚਰ ਸਕਦੀਆ ਹਨ। ਉਹਨਾਂ ਦੱਸਿਆ ਕਿ ਪ੍ਰੋ. ਧੂੰਦੇ ਨੇ ਸ਼ਕਾਇਤ ਕਰਤਾ ਰਾਗੀਆ ਕੋਲੋ ਵੀ ਮੁਆਫੀ ਮੰਗ ਲਈ ਹੈ ਅਤੇ ਉਹਨਾਂ ਨੂੰ ਵੀ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ। ਦੂਸਰੇ ਪਾਸੇ ਪ੍ਰੋ. ਧੂੰਦੇ ਨੇ ਮੁਆਫੀ ਦੀ ਮੱਦ ਤਸਲੀਮ ਕਰਦਿਆ ਕਿਹਾ ਕਿ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਬਾਰੇ ਕਦੇ ਵੀ ਟਿੱਪਣੀ ਨਹੀਂ ਕੀਤੀ ਸਗੋਂ ਉਹਨਾਂ ਦੀ ਟਿੱਪਣੀ ਤਾਂ ਕਾਹਨਾਂ ਸੰਗ ਢੇਸੀਆ ਦੇ ਇੱਕ ਡੇਰੇ ਬਾਬਤ ਸੀ। ਉਹਨਾਂ ਕਿਹਾ ਕਿ ਉਹਨਾਂ ਨੇ ਆਪਣੇ ਸਪੱਸ਼ਟੀਕਰਨ ਵਿੱਚ ਵੀ ਇਹੀ ਸਪੱਸ਼ਟ ਕੀਤਾ ਹੈ। ਉਸ ਨੇ ਕਿਹਾ ਕਿ ਉਹ ਪੂਰੀ ਤਰਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮੱਰਪਿਤ ਹੈ ਅਤੇ ਸ੍ਰੀ ਦਰਬਾਰ ਸਾਹਿਬ ਦੀ ਦਿਲ ਜਾਨ ਤੋ ਸਤਿਕਾਰ ਕਰਦਾ ਹੈ। ਉਹਨਾਂ ਕਿਹਾ ਕਿ ਸਿੰਘ ਸਾਹਿਬ ਦੇ ਫੈਸਲੇ ਤੋ ਉਹਨਾਂ ਦੀ ਪੂਰੀ ਤਸੱਲੀ ਹੈ ਅਤੇ ਉਹ ਪੂਰੀ ਤਰਾ ਖੁਸ਼ ਹਨ ਕਿਉਕਿ ਸਿੰਘ ਸਾਹਿਬਾਨ ਨੇ ਉਸ ਨਾਲ ਇਨਸਾਫ ਕੀਤਾ ਹੈ।

ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਕਿਹਾ ਕਿ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਪ੍ਰਸਿੱਧ ਬਜੁਰਗ ਦੌੜਾਕ ਸ੍ਰ. ਫੌਜਾ ਸਿੰਘ ਤੇ ਬਾਣੀ, ਬਾਣੇ ਨੂੰ ਸਮੱਰਪਿੱਤ ਅਤੇ ਸਿੱਖ ਇਤਿਹਾਸਕਾਰ ਨੂੰ ਗਿਆਨੀ ਸਰੂਪ ਸਿੰਘ ਅਲੱਗ ਦੁਆਰਾ ਪੰਥ ਲਈ ਕੀਤੀਆ ਘਾਲਣਾ ਨੂੰ ਮੱਦੇ ਨਜ਼ਰ ਰੱਖਦਿਆ ਦੋਹਾਂ ਦਾ ਸਨਮਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਇਸ ਲਈ ਸਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਉਹ ਇਸ ਸਨਮਾਨ ਸਮਾਰੋਹ ਲਈ ਯੋਗ ਉਪਰਾਲੇ ਕਰੇ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬਹੁਤ ਸਾਰੀਆ ਸ਼ਕਾਇਤਾਂ ਪੁੱਜੀਆ ਹਨ ਕਿ ਕਈ ਗੁਰੂਦੁਆਰਿਆ ਦੀਆ ਪ੍ਰਬੰਧਕ ਕਮੇਟੀ ਅੰਮ੍ਰਿਤਧਾਰੀ ਨਹੀਂ ਹਨ ਅਤੇ ਕਈ ਜਗਾ ਤੇ ਤਾਂ ਰਾਗੀ,ਢਾਡੀ, ਪਾਠੀ, ਕਥਾ ਵਾਚਕ ਆਦਿ ਵੀ ਅੰਮ੍ਰਿਤਧਾਰੀ ਨਹੀਂ ਹਨ। ਉਹਨਾਂ ਕਿਹਾ ਕਿ ਮੀਟਿੰਗ ਵਿੱਚ ਗੁਰੂਦੁਆਰਿਆ ਵਿੱਚ ਰਾਗੀਆ, ਢਾਡੀਆ, ਕਥਾ ਵਾਚਕਾਂ ਤੇ ਪਾਠੀਆ ਦੇ ਅੰਮ੍ਰਿਤਧਾਰੀ ਹੋਣ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ ਅਤੇ ਆਦੇਸਾਂ ਦੀ ਸਖਤੀ ਨਾਲ ਪਾਲਣਾ ਕਰਦਿਆ ਭਵਿੱਖ ਵਿੱਚ ਕਿਸੇ ਵੀ ਪਾਠੀ ਨੂੰ ਅੰਮ੍ਰਿਤਧਾਰੀ ਹੋਣ ਦੇ ਬਗੈਰ ਗੁਰੂਦੁਆਰਿਆ ਵਿੱਚ ਪਾਠ ਕਰਨ ਦੀ ਇਜਾਜਤ ਨਾ ਦਿੱਤੀ ਜਾਵੇ।

ਗੁਰਮਤਿ ਗਿਆਨ ਦੇਣ ਵਾਲੇ ਮਿਸ਼ਨਰੀ ਕਾਲਜਾਂ ਤੇ ਸਕੂਲਾਂ ਵਿੱਚ ਇਕਸਾਰਤਾ ਪੈਦਾ ਕਰਨ ਲਈ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਹਨਾਂ ਸੰਸਥਾਵਾਂ ਦੀ ਇੱਕ ਮੀਟਿੰਗ ਛੇ ਮਾਰਚ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਵਿਖੇ ਰੱਖੀ ਗਈ ਹੈ ਅਤੇ ਸਮੂਹ ਸੰਸਥਾਵਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਆਪਣੇ ਲਿਟਰੇਚਰ ਤੇ ਸਲੇਬਸ ਤੇ ਹੋਰ ਲੋੜੀਦਾ ਰਿਕਾਕਡ ਲੈ ਕੇ ਸਮੇਂ ਸਿਰ ਪਹੁੰਚਣ। ਉਹਨਾਂ ਦੱਸਿਆ ਕਿ ਸਿੱਖ ਫੈਡਰੇਸ਼ਨ ਦੇ ਮੁੱਖੀ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਤੇ ਨਵੰਬਰ 1984 ਦੇ ਸਿੱਖ ਕਤਲੇਆਮ ਦੀ ਪੀੜਤ ਬੀਬੀ ਜਗਦੀਸ਼ ਕੌਰ ਨੇ ਉਹਨਾਂ ਨੂੰ ਇੱਕ ਬੰਦ ਲਿਫਾਫੇ ਵਿੱਚ ਕੁਝ ਦਸਤਾਵੇਜ ਦਿੱਤੇ ਹਨ ਜਿਹਨਾਂ ਤੇ ਬਾਅਦ ਵਿੱਚ ਵਿਚਾਰ ਕਰਨ ਉਪਰੰਤ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਜਦ ਕਿ ਬੀਬੀ ਜਗਦੀਸ਼ ਕੌਰ ਤੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੱਸਿਆ ਕਿ ਉਹਨਾਂ ਨੇ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਵਿਖੇ 1984 ਵਿੱਚ ਕੰਮ ਕਰਦੇ ਮਨਜੀਤ ਸਿੰਘ ਸੈਣੀ ਦੀ ਦੁਆਰਾ ਭੇਜਿਆ ਲਿਫਾਫਾ ਸਿੰਘ ਸਾਹਿਬਾਨ ਨੂੰ ਦਿੱਤਾ ਹੈ ਜਿਸ ਵਿੱਚ ਉਸ ਨੇ ਆਪਣਾ ਅੱਖ ਡਿੱਠਾ ਹਾਲ ਦੱਸਿਆ ਹੈ। ਉਹਨਾਂ ਕਿਹਾ ਕਿ ਅਮਤਾਬ ਬਚਨ ਵੱਲੋਂ ਸਿੱਖ ਪੰਥ ਦੇ ਖਿਲਾਫ ਉਸ ਵੇਲੇ ਕੀਤੀਆ ਗਈਆ ਟਿੱਪਣੀਆ ਦਾ ਵੇਰਵਾ ਇਸ ਲਿਫਾਫੇ ਵਿੱਚ ਬੰਦ ਹੈ ਅਤੇ ਉਹ ਜਥੇਦਾਰ ਅਕਾਲ ਤਖਤ ਤੋਂ ਮੰਗ ਕਰਦੇ ਹਨ ਕਿ ਅਮਤਾਬ ਬਚਨ ਦਾ ਮੁਆਫੀ ਵਾਲੀ ਆਈ ਦਰਖਾਸਤ ਰੱਦ ਕੀਤੀ ਜਾਵੇ।

ਇਸ ਤੋਂ ਪਹਿਲਾਂ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਮੁੱਖੀ ਪਰਮਜੀਤ ਸਿੰਘ ਖਾਲਸਾ, ਮੇਜਰ ਸਿੰਘ ਸਕੱਤਰ ਜਨਰਲ, ਜਿਲਾ ਪ੍ਰਧਾਨ ਅਮਰਬੀਰ ਸਿੰਘ ਢੋਟ, ਬਲਜੀਤ ਸਿੰਘ ਪ੍ਰੈਸ ਸਕੱਤਰ, ਜਗਜੀਤ ਸਿੰਘ ਖਾਲਸਾ ਆਦਿ ਨੇ ਪੰਜ ਸਿੰਘ ਸਾਹਿਬਾਨ ਦੇ ਪੇਸ਼ ਹੋ ਕੇ ਇੱਕ ਮੰਗ ਪੱਤਰ ਦਿੱਤਾ ਜਿਸ ਵਿੱਚ ਮੰਗ ਕੀਤੀ ਗਈ ਕਿ ਮਿਸ਼ਨਰੀ ਕਾਲਜ ਵੱਖ ਵੱਖ ਸਿਲੇਬਸ ਪੜਾ ਕੇ ਦੁਬਿੱਧਾ ਪੈਦਾ ਕਰ ਰਹੇ ਹਨ ਅਤੇ ਉਹਨਾਂ ਦਾ ਸਾਰਿਆ ਦਾ ਸਿਲੇਬਸ ਇੱਕ ਕੀਤਾ ਜਾਵੇ ਅਤੇ ਇਕਸਾਰਤਾ ਲਿਆਉਣ ਲਈ ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜਾਰੀ ਕੀਤੇ ਜਾਣ।

http://www.khalsanews.org/newspics/...2/25 Feb 12 Dhoonda apolozised - Jasbir S.htm


*********************************************************

Sikh clerics pardon controversial preacher Dhunda

TNN | Feb 26, 2012, 05.04AM IST


AMRITSAR:
Akal Takht jathedar Giani Gurbachan Singh pardoned controversial Sikh preacher Sarabjit Singh Dhunda after he appeared before Sikh high priests on Saturday and tendered an apology for his objectionable remarks against kirtan held in Golden Temple.

Dhunda had appeared before Sikh clerics to submit his clarification amid high security arrangements made by Shiromani Gurdwara Parbandhak Committee's (SGPC) task force. Later, talking to media persons Giani Gurbachan Singh said that Dhunda was guilty of uttering objectionable remarks against spiritual kirtan held in Golden Temple. He said Akal Takht secretariat had received numerous complaints against Dhunda, especially from Sikhs in Canada. He informed that he had directed Sikhs not to cooperate with Dhunda unless he personally appears before Akal Takht to submit his clarification through directions issued on January 3, 2012.

"He has also assured not to repeat the same," he said. The Sikh clerics have accepted his written apology and have advised him to listen to kirtan in Golden Temple and hold Sahij Path at his house, following which he should appear before Akal Takht to perfom ardas and offer degh of Karah Parshad. He said Dhunda had also sought forgiveness from the ragis and have promised to cooperate with them in future.

The Sikh clerics have also decided to honour marathoner Fauja Singh, historian Giani Saroop Singh and have directed SGPC to hold a special function to honour both of them. In another significant decision, the Sikh clerics have directed that in future all the ragis, pathis, dhadis, katha vachaks etc., working in gurdwaras, should be baptized.

The five high priests didn't take any decision on clarification submitted by Bollywood star Amitabh Bachchan about his alleged role of instigating anti-Sikh riots in 1984.,Earlier Giani Gurbachan Singh and SGPC chief Avtar Singh Makkar released Nanakshahi calendar 2012-13 at the information centre of Golden Temple. jathedar refrained from commenting on the controversies related with the Sikhs own calendar.

The Nanakshahi calendar, however, includes October 9 and January 6, when assassins of Gen Vaidya, Harjinder Singh Jinda and Sukhdev Singh Sukha, and assassins of late Prime Minister Indira Gandhi, Kehar Singh and Satwant Singh were respectively hanged to death, as 'historical days'.

source:
http://timesofindia.indiatimes.com/...sial-preacher-Dhunda/articleshow/12039185.cms
 
Last edited:

Ambarsaria

ੴ / Ik▫oaʼnkār
Writer
SPNer
Dec 21, 2010
3,384
5,689
Re: ਪ੍ਰੋ. ਧੂੰਦੇ ਨੇ ਆਪਣੀ ਗਲਤੀ ਮੁਆਫੀ ਮੰਗਦਿਆਂ ਵਿਸ਼

Souljyot ji, perhaps early signs that "dark Clouds"/ਕਾਲੇ ਬੱਦਲ may be lifting over Punjab lol mundahug .

Sat Sri Akal.
 
Jan 6, 2005
3,450
3,762
Metro-Vancouver, B.C., Canada
Re: ਪ੍ਰੋ. ਧੂੰਦੇ ਨੇ ਆਪਣੀ ਗਲਤੀ ਮੁਆਫੀ ਮੰਗਦਿਆਂ ਵਿਸ਼

jathedars1.jpg
 

Ambarsaria

ੴ / Ik▫oaʼnkār
Writer
SPNer
Dec 21, 2010
3,384
5,689
I won't be quick to jump the gun ambersaria ji. We have to see if dhunda ji still sticks to the prachar
Kanwaljit Singh ji I agree.

In this case perhaps the Akal Takhat folks figured a following of people too difficult to ignore. This needs to be driven home more and more.

Regarding CLOUDs,

<object style="height: 390px; width: 640px">


<embed src="http://www.youtube.com/v/FWemlM5RbCo?version=3&feature=player_detailpage" type="application/x-shockwave-flash" allowfullscreen="true" allowscriptaccess="always" height="360" width="640"></object>

Sat Sri Akal.
 

Gyani Jarnail Singh

Sawa lakh se EK larraoan
Mentor
Writer
SPNer
Jul 4, 2004
7,706
14,381
75
KUALA LUMPUR MALAYSIA
1. Gurbaksh Singh Kala Afghana .....hes a WRITER..and lives in canada...he earns from his books which are selling like hot cakes...hes not affected by anything the Five say or do..
2. Joginder singh Spokesman..he has his Newspaper business..he cares two hoots about what the Five have to say...
3. Ragi darshan Singh..already wealthy and ha s large follwoing...kirtan smagams well attended..he doesnt give two hoots to the Five as his income is not affected..
4. Missionaries like Dhunda have to visit villages and hamlets for parchaar, his livelihood is parchaar..so to avoid any undue problems he has "apologised" and the Five have "forgiven". Its a case of......In a village there lived a crafty fellow who managed to save a little bit of ghee. He wanted to sell it in the market but found the amount was too small.....so what he did was FILL up a LARGE 20KG Vessel with COW DUNG..and SPREAD his GHEE on the TOP 2 or 3 INCHES. Then he set off to "market" his 20KG GHEE. In a second village lived another crafty fellow who found a rusty old sword and he too wnated to sell it..but found no oen would buy a rusty sword...so he hit upon the brillinat idea of GOLDPLATING his rusty iron sword with GOLD PAINT. He too set off to market with hsi"Gold" sword...the TWO met at the crossroads...and exchanged namskaars..and inquired what each was selling. The One with the 20KG GHEE vessel thought.."why waste my time carrying this heavy 20kg cow dung all the way to the market...why not strike a bargain sale for the Gold sword? The one with the fake gold sword also thought.."why waste time going far..surely 20KG of Fresh pure GHEE is much more worth than my rusty old sword...and so the two struck a bargain..EXCHANGED their goods and returned to their respective villages....so we will have to wait and see as kamaljit ji says.....teil dekho teil dee dhaar dekho..watch and see which way the camel seats itself...meanwhile the parchaar must go on...esp since among the Five..who sat in judgement over the SRM issue have NO LOCUS STANDI as they DONT FOLLOW SRM even 20%..and One is a self proclaimed BIGAMIST as well....and YET they QUESTIONED dhunda on SRM...huh..duh ??:happymunda:
 
Jan 6, 2005
3,450
3,762
Metro-Vancouver, B.C., Canada
ਮਿਸ਼ਨਰੀ ਕਾਲਜਾਂ ਦਾ ਸਿਲੇਬਸ ਇੱਕ ਕਰਨ ਵਾਲੇ, ਪਹਿਲਾਂ ਆਪਣੀ ਮਰਿਆਦਾ ਤਾਂ ਇੱਕ ਕਰ ਲੈਣ


* ਜਿਨ੍ਹਾਂ ਦੀ ਆਪਣੀ ਮਰਿਆਦਾ ਵਿੱਚ ਭਿੰਨਤਾ ਹੈ, ਉਨ੍ਹਾਂ ਨੂੰ ਕੋਈ ਇਖਲਾਖ਼ੀ ਹੱਕ ਹੀ ਨਹੀਂ ਹੈ ਕਿ ਇਕਸਾਰਤਾ ਲਿਆਉਣ ਦੇ ਨਾਮ ਹੇਠ ਮਿਸ਼ਨਰੀ ਕਾਲਜਾਂ ਨੂੰ ਕੋਈ ਅਗਵਾਈ ਦੇਣ ਦੀ ਗੱਲ ਕਰਨ


ਬੜੀ ਸਿਆਸਤ ਨਾਲ 25 ਫਰਵਰੀ ਨੂੰ ਪ੍ਰੋ: ਸਰਬਜੀਤ ਸਿੰਘ ਧੂੰਦਾ ਨੂੰ ਜਥੇਦਾਰਾਂ ਦੇ ਮਨੋਕਲਪਿਤ ਅਕਾਲ ਤਖ਼ਤ (ਸਕੱਤਰੇਤ) ’ਚ ਪੇਸ਼ ਕਰਵਾ ਕੇ, ਵੱਡੀ ਚੇਤਾਵਨੀ ਦਾ ਸਾਹਮਣਾ ਕਰ ਰਹੇ ਪੁਜਾਰੀਵਾਦ ਦੀ ਮੁੜ ਸਰਬਉਚਤਾ ’ਤੇ ਮੋਹਰ ਲਵਾਉਣ ਅਤੇ ਜਾਗਰੂਕ ਸਿੱਖਾਂ ਵਿੱਚ ਵੱਡੀ ਪੱਧਰ ’ਤੇ ਫੁੱਟ ਪਵਾਉਣ ਵਿੱਚ ਸਫਲ ਹੋਣ ਉਪ੍ਰੰਤ ਤੁਰੰਤ ਹੀ ਸਿਆਸੀ ਆਗੂ-ਡੇਰਾਵਾਦ ਗਠਜੋੜ ਵਲੋਂ ਮਿਸ਼ਨਰੀ ਲਹਿਰ ’ਤੇ ਇੱਕ ਹੋਰ ਕੁਹਾੜਾ ਚਲਾਉਣ ਲਈ ਕਦਮ ਪੁੱਟਿਆ ਗਿਆ।

ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਪਰਮਜੀਤ ਸਿੰਘ ਖ਼ਾਲਸਾ, ਮੇਜਰ ਸਿੰਘ ਸਕੱਤਰ ਜਨਰਲ, ਜਿਲ੍ਹਾ ਪ੍ਰਧਾਨ ਅਮਰਬੀਰ ਸਿੰਘ ਢੋਟ, ਬਲਜੀਤ ਸਿੰਘ ਪ੍ਰੈੱਸ ਸਕੱਤਰ, ਜਗਜੀਤ ਸਿੰਘ ਖਾਲਸਾ ਆਦਿ ਨੇ ਪੰਜੇ ਜਥੇਦਾਰਾਂ ਦੇ ਪੇਸ਼ ਹੋ ਕੇ ਇੱਕ ਮੰਗ ਪੱਤਰ ਦਿੱਤਾ ਜਿਸ ਵਿੱਚ ਮੰਗ ਕੀਤੀ ਗਈ ਕਿ ਮਿਸ਼ਨਰੀ ਕਾਲਜ ਵੱਖ ਵੱਖ ਸਿਲੇਬਸ ਪੜ੍ਹਾ ਕੇ ਦੁਬਿੱਧਾ ਪੈਦਾ ਕਰ ਰਹੇ ਹਨ ਇਸ ਲਈ ਉਹਨਾਂ ਸਾਰਿਆਂ ਦਾ ਸਿਲੇਬਸ ਇੱਕ ਕੀਤਾ ਜਾਵੇ ਅਤੇ ਇਕਸਾਰਤਾ ਲਿਆਉਣ ਲਈ ਸ਼਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜਾਰੀ ਕੀਤੇ ਜਾਣ।

ਕਿਉਂਕਿ ਫੈਸਲਾ ਤਾਂ ਪਹਿਲਾਂ ਹੀ ਹੋ ਚੁੱਕਾ ਸੀ ਇਸ ਲਈ ਰਸਮੀ ਕਾਰਵਾਈ ਕਰਦਿਆਂ ਉਨ੍ਹਾਂ ਸਾਰੇ ਮਿਸ਼ਨਰੀ ਕਾਲਜਾਂ ਦੀ 6 ਮਾਰਚ ਨੂੰ ਅਨੰਦਪੁਰ ਸਾਹਿਬ ਵਿਖੇ ਮੀਟਿੰਗ ਰੱਖ ਲਈ ਹੈ ਅਤੇ ਅਖ਼ਬਾਰੀ ਖ਼ਬਰਾਂ ਅਨੁਸਾਰ ਸਾਰੇ ਮਿਸ਼ਨਰੀ ਕਾਲਜਾਂ ਦੇ ਪ੍ਰਬੰਧਕਾਂ ਨੂੰ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ ਕਿ ਉਹ ਆਪਣੇ ਕਾਲਜਾਂ ਦੇ ਸਿਲੇਬਸ ਅਤੇ ਲਿਟ੍ਰੇਚਰ ਲੈ ਕੇ ਹਾਜ਼ਰ ਹੋਣ। ਮਿਸ਼ਨਰੀ ਕਾਲਜਾਂ ਦੇ ਪ੍ਰਬੰਧਕਾਂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਹਾਲੀ ਤੱਕ ਕੋਈ ਲਿਖਤੀ ਸੱਦਾ ਪੱਤਰ ਨਹੀਂ ਮਿਲਿਆ। ਇਸ ਲੇਖ ਰਾਹੀਂ ਮੈ ਮਿਸ਼ਨਰੀ ਕਾਲਜਾਂ ਦੇ ਪ੍ਰਬੰਧਕਾਂ ਨੂੰ ਆਗਾਹ ਕਰਨਾ ਚਾਹਾਂਗਾ ਕਿ ਪ੍ਰੋ: ਧੂੰਦਾ ਦੇ ਕੇਸ ਵਾਂਗ ‘ਆ ਬੈਲ ਮੁਝੇ ਮਾਰ’ ਕਹਿਣ ਲਈ ਇੱਕ ਦੂਸਰੇ ਤੋਂ ਕਾਹਲੇ ਨਾ ਪੈ ਜਾਣ। ਇਹ ਤਕਰੀਬਨ ਸਪਸ਼ਟ ਹੋ ਚੁੱਕਾ ਹੈ ਕਿ ਮਿਸ਼ਨਰੀ ਪ੍ਰਚਾਰ ਦੇ ਰਾਹ ਵਿੱਚ ਰੋੜੇ ਅਟਕਾਉਣ ਲਈ ਪ੍ਰੋ: ਧੂੰਦਾ ਦੇ ਪ੍ਰਚਾਰ ’ਤੇ ਪਾਬੰਦੀ ਲਾਉਣ ਤੋਂ ਇਲਾਵਾ ਉਨ੍ਹਾਂ ਨੂੰ ਬੰਦ ਕਮਰੇ ਵਿੱਚ ਪੇਸ਼ ਹੋਣ ਲਈ ਨਾਲੋ ਨਾਲ ਪ੍ਰਬੰਧ ਕਰ ਲਏ ਗਏ ਸਨ ਪਰ ਇਸ ਦੇ ਬਾਵਯੂਦ ਉਨ੍ਹਾਂ ਦੇ ਮਨ ’ਚ ਬੜੀ ਘਬਾਹਟ ਸੀ ਕਿ ਜੇ ਜਾਗਰੂਕ ਸਿੱਖਾਂ ਦੀਆਂ ਸਲਾਹਾਂ ਦੇ ਪ੍ਰਭਾਵ ਅਧੀਨ ਪ੍ਰੋ: ਧੂੰਦਾ ਨੇ ਬੰਦ ਕਮਰੇ ’ਚ ਪੇਸ਼ ਹੋਣ ਤੋਂ ਨਾਂਹ ਕਰ ਦਿੱਤੀ ਤਾਂ ਅਖੌਤੀ ਪੰਜ ਸਿੰਘ ਸਾਹਿਬਾਨ ਦੀ ਸਰਬਉਚਤਾ ਅਤੇ ਉਨ੍ਹਾਂ ਵਲੋਂ ਬਣਾਏ ਗਏ ਸਕੱਤਰੇਤਨੁਮਾ ਅਕਾਲ ਤਖ਼ਤ ਦੀਆਂ ਚੁਣੌਤੀਆਂ ਵਿੱਚ ਭਾਰੀ ਵਾਧਾ ਹੋ ਜਾਵੇਗਾ। ਇਸ ਦਾ ਖੁਲਾਸਾ ਉਸ ਸਮੇਂ ਹੋਇਆ ਜਿਸ ਸਮੇਂ ਪ੍ਰੋ: ਧੂੰਦਾ ਵਲੋਂ ਮੰਗੀ ਗਈ ਮੁਆਫ਼ੀ ਦੀ ਅਸਲੀਅਤ ਜਾਨਣ ਲਈ ਇੱਕ ਜਥੇਦਾਰ ਨਾਲ ਫ਼ੋਨ ’ਤੇ ਸੰਪਰਕ ਕੀਤਾ ਗਿਆ।

ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪ੍ਰੋ: ਧੂੰਦਾ ਕਹਿ ਰਹੇ ਹਨ ਕਿ ‘ਉਨ੍ਹਾਂ ਨੇ ਕਿਸੇ ਖ਼ਾਸ ਵਿਅਕਤੀ ਤੋਂ ਮੁਆਫੀ ਨਹੀਂ ਮੰਗੀ ਬਲਕਿ ਆਪਣਾ ਲਿਖਤੀ ਸਪਸ਼ਟੀਕਰਣ ਦਿੱਤਾ ਹੈ ਕਿ ਕਥਾ ਦੌਰਾਨ ਉਨ੍ਹਾਂ ਦਾ ਇਸ਼ਾਰਾ ਦਰਬਾਰ ਸਾਹਿਬ ਨਹੀਂ ਬਲਕਿ ਕਾਹਨਾ ਢੇਸੀਆਂ ਅਤੇ ਵਿਆਹਾਂ ਸ਼ਾਦੀਆਂ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਉਪ੍ਰੰਤ ਸ਼ਰਾਬ ਪੀਣ ਤੇ ਭੰਗੜੇ ਪਾਉਣ ਵੱਲ ਸੀ। ਜਿਸ ਤਰ੍ਹਾਂ ਸਟੇਜ ਤੋਂ ਗੁਰਮਤਿ ਵਿਚਾਰਾਂ ਦੀ ਸਮਾਪਤੀ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਕਿਸੇ ਵੀ ਹੋਈ ਭੁੱਲ ਚੁੱਕ ਦੀ ਖਿਮਾ ਜਾਚਨਾ ਕੀਤੀ ਜਾਂਦੀ ਹੈ ਉਸ ਦੀ ਦਾਸ ਵੀ ਪਾਲਣ ਕਰਦਾ ਹੈ। ਫਿਰ ਵੀ ਦਾਸ ਬਾ-ਅਦਬ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮਾਰਫ਼ਤ ਗੁਰੂ ਦੇ ਪੰਥ ਅੱਗੇ ਆਪਣੇ ਸ਼ਬਦਾਂ ਵਿਚ ਅਣਜਾਣੇ ਹੋ ਗਈ ਭੁੱਲ ਚੁੱਕ ਲਈ ਖਿਮਾ ਦਾ ਜਾਚਕ ਹੈ।’ ਪਰ ਦੂਸਰੇ ਪਾਸੇ ਰਾਗੀ ਕਹਿ ਰਹੇ ਹਨ ਕਿ ਧੂੰਦੇ ਨੇ ਦੋਵੇਂ ਹੱਥ ਜੋੜ ਕੇ ਉਨ੍ਹਾਂ ਤੋਂ ਮੁਆਫੀ ਮੰਗੀ ਤੇ ਉਸ ਵੇਲੇ ਉਸ ਦੇ ਹੱਥ ਕੰਬ ਰਹੇ ਸਨ।

ਅਪਣਾ ਨਾਮ ਨਾ ਲਿਖੇ ਜਾਣ ਦੀ ਸੂਰਤ ਵਿੱਚ ਉਸ ਜਥੇਦਾਰ ਨੇ ਦੱਸਿਆ ਕਿ ਰਾਗੀ ਅੰਦਰ ਹੋਈ ਵਾਰਤਾ ਨੂੰ ਗਲਤ ਰੰਗਤ ਦੇ ਰਹੇ ਹਨ। ਰਾਗੀਆਂ ਨੂੰ ਦੱਸ ਦਿੱਤਾ ਗਿਆ ਸੀ ਕਿ ਇਹ ਹੀ ਖੁਸ਼ੀ ਦੀ ਗੱਲ ਹੈ ਕਿ ਪ੍ਰੋ: ਧੂੰਦਾ ਨੇ ਪੇਸ਼ ਹੋ ਕੇ ਆਪਣਾ ਲਿਖਤੀ ਸਪਸ਼ਟੀਕਰਣ ਦੇ ਦਿੱਤਾ ਹੈ ਤੇ ਅਕਾਲ ਤਖ਼ਤ ਨੂੰ ਸਮਰਪਿਤ ਰਹਿਣ ਦਾ ਵਾਅਦਾ ਕੀਤਾ ਹੈ। ਇਸ ਲਈ ਇਸ ਮਸਲੇ ਨੂੰ ਇਥੇ ਹੀ ਠੱਪ ਕਰ ਦਿੱਤਾ ਜਾਵੇ। ਜਦ ਉਨ੍ਹਾਂ ਸਮੁੱਚੇ ਪੰਥ ਤੋਂ ਮੁਆਫ਼ੀ ਮੰਗ ਲਈ ਹੈ ਤਾਂ ਉਸ ਵਿੱਚ ਰਾਗੀ ਵੀ ਵਿਚੇ ਆ ਗਏ ਹਨ। ਇਹ ਵਿਵਾਦ ਸੁਲਝਾਉਣ ਲਈ ਉਨ੍ਹਾਂ ਗਿਆਨੀ ਕੇਵਲ ਸਿੰਘ ਵਲੋਂ ਨਿਭਾਏ ਗਏ ਰੋਲ ਦੀ ਸ਼ਲਾਘਾ ਕਰਦਿਆਂ ਪ੍ਰੋ: ਧੂੰਦਾ ਨੂੰ ਵੀ ਬਹੁਤ ਹੀ ਸਿਆਣਾ ਮੰੁਡਾ ਦੱਸਿਆ।

ਪੁੱਛਿਆ ਗਿਆ ਕਿ ਤੁਸੀਂ ਉਸ ਦੀ ਸਿਆਣਫ ਦਾ ਇਹੋ ਮੁੱਲ ਪਾ ਰਹੇ ਹੋ ਕਿ ਤੁਹਾਡੇ ਸਾਹਮਣੇ ਅਤੇ ਬਾਹਰ ਆ ਕੇ ਪ੍ਰੈੱਸ ਦੇ ਸਾਹਮਣੇ ਰਾਗੀ ਉਸ ਨੂੰ ਬਦਨਾਮ ਕਰ ਰਹੇ ਹਨ। ਉਹ ਸ਼ਰੇਆਮ ਕਹਿ ਰਹੇ ਹਨ ਕਿ ਉਨ੍ਹਾਂ ਸਿੰਘ ਸਾਹਿਬਾਨ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਪਿੱਛੇ ਬੈਠ ਕੇ ਜਿੰਨੇ ਦਿਨ ਕੀਰਤਨ ਸੁਣਨਗੇ ਉਤਨੇ ਦਿਨ ਹੀ ਉਹ ਦਸਮ ਬਾਣੀ ਦਾ ਕੀਰਤਨ ਕਰਨਗੇ। ਜਥੇਦਾਰ ਸਾਹਿਬ ਤੋਂ ਪੁੱਛਿਆ ਗਿਆ ਕਿ ਕਿਹੜੀ ਮਰਿਆਦਾ ਵਿੱਚ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਰਚਨਾ ਤੋਂ ਬਿਨਾਂ ਕਿਸੇ ਹੋਰ ਰਚਨਾ ਦਾ ਕੀਰਤਨ ਕੀਤਾ ਜਾ ਸਕਦਾ ਹੈ। ਸ਼ਰੇਆਮ ਤੁਹਾਡੇ ਸਾਹਮਣੇ ਹਿੱਕ ਥਾਪੜ ਕੇ ਰਾਗੀ ਕਹਿ ਰਹੇ ਹਨ ਕਿ ਉਹ ਦਸਮ ਬਾਣੀ ਦਾ ਕੀਰਤਨ ਕਰਨਗੇ ਤੇ ਤੁਸੀਂ ਕੋਲ ਖ਼ਾਮੋਸ਼ ਬੈਠੇ ਹੋ! ਬਾਹਰ ਆ ਕੇ ਉਹ ਇਹ ਦੱਸ ਰਹੇ ਹਨ ਕਿ ਧੂੰਦਾ ਨੂੰ ਉਨ੍ਹਾਂ ਦੇ ਪਿੱਛੇ ਬੈਠ ਕੇ ਘੱਟ ਤੋਂ ਘੱਟ ਪੰਜ ਦਿਨ ਕੀਰਤਨ ਸੁਣਨ ਦੀ ਤਨਖ਼ਾਹ ਲਈ ਜਾਵੇਗੀ ਤੇ ਉਹ ਉਨੇ ਦਿਨ ਹੀ ਦਸਮ ਬਾਣੀ ਦਾ ਕੀਰਤਨ ਕਰਨਗੇ! ਕੀ ਇਹ ਰਾਗੀਆਂ ਵੱਲੋਂ ਪੰਜ ਸਿੰਘ ਸਾਹਿਬਾਨ ਦੇ ਅਧਿਕਾਰ ਖੇਤਰ ਨੂੰ ਆਪਣੇ ਹੱਥ ਵਿੱਚ ਲੈਣ ਦੀ ਅਵੱਗਿਆ ਨਹੀਂ ਹੈ?

ਜਵਾਬ ’ਚ ਉਨ੍ਹਾਂ ਕਿਹਾ ਰਾਗੀਆਂ ਨੂੰ ਤਾਂ ਕਹਿ ਦਿੱਤਾ ਸੀ ਕਿ ਤੁਸੀਂ ਆਪਣੀ ਗੱਲ ਕਹਿ ਦਿੱਤੀ ਹੈ। ਫੈਸਲਾ ਅਸੀਂ ਖ਼ੁਦ ਕਰਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰੋ: ਧੂੰਦਾ ਨੂੰ ਕੋਈ ਤਨਖ਼ਾਹ ਨਹੀਂ ਲਾਈ ਗਈ ਸਗੋਂ ਉਨ੍ਹਾਂ ਦੀ ਆਤਮਾ ਦੀ ਸ਼ੁੱਧੀ ਲਈ ਜਿਸ ਦਿਨ ਉਨ੍ਹਾਂ ਦਾ ਦਿਲ ਕਰੇ ਇੱਕ ਘੰਟਾ ਦਰਬਾਰ ਸਾਹਿਬ ’ਚ ਆ ਕੇ ਕੀਰਤਨ ਸ੍ਰਵਣ ਕਰਨ ਤੇ ਆਪਣੇ ਘਰ ਇੱਕ ਸਹਿਜ ਪਾਠ ਕਰ ਲੈਣ ਉਪ੍ਰੰਤ ਅਕਾਲ ਤਖ਼ਤ ਸਾਹਿਬ ’ਤੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਦੇਣ।

ਅਗਲਾ ਸਵਾਲ ਪੁੱਛਿਆ ਗਿਆ ਕਿ ਅਮਿਤਾਬ ਬਚਨ ਜਿਸ ਵਲੋਂ ਸਿੱਖਾਂ ਦੇ ਕਤਲੇਆਮ ਕਰਨ ਲਈ ਭੀੜ ਨੂੰ ਉਕਸਾਉਣ ਦਾ ਦੋਸ਼ ਹੈ ਉਸ ਦਾ ਸਪਸ਼ਟੀਕਰਣ ਇੱਕ ਵਿਅਕਤੀ ਲੈ ਕੇ ਆਇਆ ਤਾਂ ਤੁਸੀਂ ਕਦੀ ਮੰਗ ਨਹੀਂ ਕੀਤੀ ਕਿ ਉਹ ਖ਼ੁਦ ਹਾਜਰ ਹੋ ਕੇ ਆਪਣਾ ਸਪਸ਼ਟੀਕਰਣ ਦੇਵੇ ਪਰ ਇੱਕ ਸਿੱਖ ਪ੍ਰਚਾਰਕ ਜਿਸ ਨੂੰ ਤੁਸੀਂ ਸਿਆਣਾ ਮੁੰਡਾ ਦੱਸ ਰਹੇ ਹੋ ਉਸ ਦਾ ਸਪਸ਼ਟੀਕਰਣ ਇੱਕ ਤਖ਼ਤ ਦਾ ਸਾਬਕਾ ਜਥੇਦਾਰ ਲੈ ਕੇ ਆਉਂਦਾ ਹੈ ਤਾਂ ਤੁਸੀਂ ਮੰਗ ਕਰ ਰਹੇ ਹੋ ਕਿ ਉਹ ਖ਼ੁਦ ਪੰਜਾਂ ਦੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਣ ਦੇਵੇ। ਇਸ ਦੇ ਜਵਾਬ ’ਚ ਜਥੇਦਾਰ ਜੀ ਨੇ ਕਿਹਾ ਅਮਿਤਾਬ ਬਚਨ ਸਿੱਖ ਹੀ ਨਹੀਂ ਹੈ ਇਸ ਲਈ ਉਸ ਨੂੰ ਅਕਾਲ ਤਖ਼ਤ ’ਤੇ ਸੱਦਿਆ ਹੀ ਨਹੀਂ ਜਾ ਸਕਦਾ। ਦੂਸਰੀ ਗੱਲ ਹੈ ਕਿ ਉਸ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ ਇਸ ਲਈ ਅਕਾਲ ਤਖ਼ਤ ਕੋਈ ਦਖ਼ਲ ਹੀ ਨਹੀਂ ਦੇ ਸਕਦਾ।

ਪੁੱਛਿਆ ਗਿਆ ਕਿ ਜੇ ਦਖ਼ਲ ਹੀ ਨਹੀਂ ਦੇ ਸਕਦੇ ਤਾਂ ਉਸ ਦਾ ਕੇਸ ਵੀਚਾਰਨ ਲਈ ਵਾਰ ਵਾਰ ਤਰੀਖਾਂ ਦੇ ਕੇ ਲਮਕਾਇਆ ਕਿਉਂ ਜਾ ਰਿਹਾ ਹੈ? ਹਸਦੇ ਹੋਏ ਉਨ੍ਹਾਂ ਕਿਹਾ ਕਿ ਤੁਸੀਂ ਬਹਿਸ ਬਹੁਤ ਕਰਦੇ ਹੋ ਇਸੇ ਲਈ ਡਰਦੇ ਕਈ ਵਾਰ ਤੁਹਾਡਾ ਟੈਲੀਫ਼ੋਨ ਹੀ ਨਹੀਂ ਸੁਣਦੇ। ਉਸੇ ਲਹਿਜੇ ਵਿੱਚ ਉਨ੍ਹਾਂ ਨੂੰ ਕਿਹਾ ਗਿਆ ਕਿ ਜੇ ਤੁਸੀਂ ਇੱਕ ਪੱਤਰਕਾਰ ਨਾਲ ਗੱਲ ਕਰਨ ਤੋਂ ਡਰਦੇ ਹੋ, ਆਪਣਾ ਨਾਮ ਲਿਖੇ ਜਾਣ ਤੋਂ ਡਰਦੇ ਹੋ ਤਾਂ ਤੁਸੀ ਕਾਹਦੇ ਸਿੰਘ ਸਾਹਿਬ ਹੋ? ਤੁਹਾਡੀ ਸਿੰਘ ਸਾਹਿਬ ਵਾਲੀ ਗੱਲ ਤਾਂ ਸੀ ਜੇ ਸਾਰੀ ਸੰਗਤ ਦੇ ਸਾਹਮਣੇ ਦੋਵੇਂ ਪੱਖ ਸੁਣਨ ਅਤੇ ਫੈਸਲਾ ਕਰਨ ਦਾ ਹੌਸਲਾ ਕਰਦੇ ਤਾ ਕਿ ਹੁਣ ਵਾਲੀ ਇੱਕ ਦੂਜੇ ਨੂੰ ਝੂਠਾ ਦੱਸਣ ਵਾਲੀ ਸਥਿਤੀ ਪੈਦਾ ਹੀ ਨਾ ਹੁੰਦੀ। ਹੁਣ ਵੀ ਚੰਗਾ ਹੈ ਕਿ ਇੱਕ ਦੂਜੇ ਵਿਰੁਧ ਲਾਈ ਜਾ ਰਹੀ ਇਲਾਜ਼ਾਮਸਾਜੀ ਨੂੰ ਠੱਲ੍ਹ ਪਾਉਣ ਲਈ ਸਾਰੀ ਕਾਰਵਾਈ ਦੀ ਵੀਡੀਓ ਰੀਕਾਰਡਿੰਗ ਰੀਲੀਜ਼ ਕੀਤੀ ਜਾਵੇ। ਇਹ ਮੰਗ ਮੰਨਣ ਤੋਂ ਨਾਂਹ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕਿਸੇ ਦੀ ਬਦਨਾਮੀ ਕਰਨ ਲਈ ਥੋਹੜੀ ਹੈ ਉਹ ਤਾਂ ਸਾਡੇ ਰੀਕਾਰਡ ਲਈ ਹੈ।

ਉਕਤ ਸਾਰੀ ਵਾਰਤਾ ਲਿਖਣ ਤੋਂ ਭਾਵ ਹੈ ਕਿ ਬੰਦ ਕਮਰੇ ਵਿੱਚ ਜਾਣ ਅਤੇ ਆਪਾ ਵਿਰੋਧੀ ਬਿਆਨਾਂ ਸਦਕਾ, ਪ੍ਰੋ: ਧੂੰਦਾ ਦੀ ਸਖ਼ਸ਼ੀਅਤ ਨੂੰ ਭਾਰੀ ਧੱਕਾ ਲੱਗ ਰਿਹਾ ਹੈ, ਤੇ ਲਗਦੇ ਹੱਥ ਇਕਸਾਰਤਾ ਦੇ ਨਾਮ ਹੇਠ ਮਿਸ਼ਨਰੀ ਕਾਲਜਾਂ ਦਾ ਕੰਟਰੋਲ ਸ਼੍ਰੋਮਣੀ ਕਮੇਟੀ ਅਧੀਨ ਲਿਆਉਣ ਦੀ ਯੋਜਨਾਬੰਦੀ ਕੀਤੀ ਜਾ ਰਹੀ ਹੈ। ਜੇ ਕਰ ਬਦਕਿਸਮਤੀ ਨਾਲ ਐਸਾ ਹੋ ਗਿਆ ਤਾਂ ਸਿੱਖ ਰਹਿਤ ਮਰਿਆਦਾ ਅਤੇ ਗੁਰਮਤਿ ਪ੍ਰਚਾਰ ਦਾ ਇੱਕ ਤਰ੍ਹਾਂ ਭੋਗ ਪੈ ਜਾਵੇਗਾ ਤੇ ਬ੍ਰਾਹਮਣਬਾਦ/ਡੇਰਾਵਾਦ ਦਾ ਪ੍ਰਚਾਰ ਕਰਨ ਲਈ ਹੀ ਮਿਸ਼ਨਰੀਆਂ ਨੂੰ ਮਜ਼ਬੂਰ ਕਰ ਦਿੱਤਾ ਜਾਵੇਗਾ।

ਸੋ, ਇਸ ਚਾਲ ਤੋਂ ਮਿਸ਼ਨਰੀ ਕਾਲਜਾਂ ਨੂੰ ਪੂਰੀ ਤਰ੍ਹਾਂ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਸਪੱਸ਼ਟ ਕਰ ਦੇਣ ਕਿ ਸਾਰੇ ਹੀ ਕਾਲਜ ਅਕਾਲ ਤਖ਼ਤ ਤੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਅਤੇ ਗੁਰਬਾਣੀ ਦੇ ਮਹਾਨ ਵਿਦਵਾਨ ਸਵਰਗੀ ਪ੍ਰੋ: ਸਾਹਿਬ ਸਿੰਘ ਦੀ ਖੋਜ ਦੇ ਅਧਾਰਤ ਹੀ ਪ੍ਰਚਾਰ ਕਰ ਰਹੇ ਹਨ ਤੇ ਉਸ ਮੁਤਾਬਕ ਹੀ ਉਨ੍ਹਾਂ ਦੇ ਸਿਲੇਬਸ ਤਿਆਰ ਕੀਤੇ ਹਨ। ਇਸ ਲਈ ਮਿਸ਼ਨਰੀ ਕਾਲਜਾਂ ਦੇ ਪ੍ਰਚਾਰ ਵਿੱਚ ਤਾਂ ਕੋਈ ਭਿੰਨਤਾ ਹੈ ਹੀ ਨਹੀਂ।

ਪਰ ਜਿਸ ਸ਼੍ਰੋਮਣੀ ਕਮੇਟੀ ਅਧੀਨ ਕਾਲਜਾਂ ਨੂੰ ਲਿਆਉਣ ਦੀ ਤਜ਼ਵੀਜ ਕੀਤੀ ਜਾ ਰਹੀ ਹੈ ਉਸ ਦੇ ਤਾਂ ਆਪਣੇ ਹੀ ਸਾਰੇ ਗੁਰਦੁਆਰਿਆਂ ਵਿੱਚ ਮਰਿਆਦਾ ਲਾਗੂ ਨਹੀਂ ਹੈ। ਸ਼੍ਰੋਮਣੀ ਕਮੇਟੀ ਵਿੱਚ ਭਾਈਵਾਲ ਸਾਰੇ ਡੇਰਿਆਂ ਦੀ ਮਰਿਆਦਾ ਭਿੰਨ ਭਿੰਨ ਹੈ। ਪੰਜੇ ਤਖ਼ਤਾਂ ਦੀ ਮਰਿਆਦਾ ਇੱਕ ਨਹੀਂ ਹੈ। ਇਸ ਲਈ ਜਿਨ੍ਹਾਂ ਦੀ ਆਪਣੀ ਮਰਿਆਦਾ ਵਿੱਚ ਭਿੰਨਤਾ ਹੈ, ਉਨ੍ਹਾਂ ਨੂੰ ਕੋਈ ਇਖਲਾਖ਼ੀ ਹੱਕ ਹੀ ਨਹੀਂ ਹੈ, ਕਿ ਇਕਸਾਰਤਾ ਲਿਆਉਣ ਦੇ ਨਾਮ ਹੇਠ ਮਿਸ਼ਨਰੀ ਕਾਲਜਾਂ ਨੂੰ ਕੋਈ ਅਗਵਾਈ ਦੇਣ ਦੀ ਗੱਲ ਕਰਨ।

ਮਿਸ਼ਨਰੀ ਕਾਲਜਾਂ ਨੂੰ ਸਪਸ਼ਟ ਕਰ ਦੇਣਾ ਚਾਹੀਦਾ ਹੈ, ਕਿ ਐਸਾ ਕਦਮ ਚੁੱਕਣ ਤੋਂ ਪਹਿਲਾਂ ਪੰਜੇ ਤਖ਼ਤਾਂ ’ਤੇ ਸਿੱਖ ਰਹਿਤ ਮਰਿਆਦਾ ਲਾਗੂ ਕੀਤੀ ਜਾਵੇ। ਸਾਰੇ ਡੇਰਿਆਂ ਨੂੰ ਸਿੱਖ ਰਹਿਤ ਮਰਿਆਦਾ ਦੇ ਘੇਰੇ ’ਚ ਲਿਆਂਦਾ ਜਾਵੇ, ਤਾਂ ਹੀ ਮਿਸ਼ਨਰੀ ਕਾਲਜ ਜਿਹੜੇ ਪਹਿਲਾਂ ਹੀ ਸਿੱਖ ਰਹਿਤ ਮਰਿਆਦਾ ਦੇ ਅੱਖਰ ਅੱਖਰ ਦੀ ਪਾਲਣਾ ਕਰ ਰਹੇ ਹਨ ਦੀ ਮੀਟਿੰਗ ਕਰਨ ਦੇ ਕਿਸੇ ਸੁਝਾਉ ਬਾਰੇ ਸੋਚਿਆ ਜਾ ਸਕਦਾ ਹੈ।

ਕਿਰਪਾਲ ਸਿੰਘ ਬਠਿੰਡਾ
98554-80797, 0164-2210797

source: http://www.khalsanews.org/newspics/...29 Feb 12 KS Bathinda interviews Jathedar.htm
 

Gyani Jarnail Singh

Sawa lakh se EK larraoan
Mentor
Writer
SPNer
Jul 4, 2004
7,706
14,381
75
KUALA LUMPUR MALAYSIA
SGPC on its OWN SURREPTITIOUSLY keeps changing the SRM..the Latest FRAUDULENT CHANGE is the inclusion of words..Dasam Granth banis are ALLOWED as Kirtan in presence of GGS. THIS is NOT in the SRM published so far. Kirtan can ONLY be of GURBANI of SGGS...and Parmaans or examples can be given form Bhai Gurdass Jis Vaars, and Bhai nand Las Kabits and cmpositions. NOTHING ELSE is allowed as KIRTAN. ( This Invalid and unsustainable change can be see on on the SGPC web Page of SRM. SIKHS WAKE UP....the ENEMY has BREACHED the Citadel.... IS INSIDE THE GATES....via the Trojan Horse called the SGPC. ) BE AWARE....NO ONE CAN CHANGE the SRM unilaterally....its a PANTHIC DOCUMENT.:noticekudi:
 

❤️ CLICK HERE TO JOIN SPN MOBILE PLATFORM

Top