When Jathedar Iqbal Singh Was Speechless..gs Jeonwala Canada
Posted 07-Jun-2008 at 16:10 PM by Gyani Jarnail Singh
ਜਦੋਂ ਅਖੌਤੀ ਜੱਥੇਦਾਰ ਇਕਬਾਲ ਸਿੰਘ ਗੱਲ ਕਰਨੋਂ ਮੁੱਕਰਿਆ
- ਗੁਰਚਰਨ ਸਿੰਘ (ਜੀਉਣ ਵਾਲਾ) -
ਬਰੈਂਪਟਨ, ਕੈਨੇਡਾ
ਸਿਆਣੇ ਆਖਦੇ ਹਨ ਕਿ ਜਾਬਾਂ ਦੇ ਭੇੜ ਵਿੱਚੋਂ ਕੁਝ ਨਹੀਂ ਨਿਕਲਦਾ। ਹੁਣ ਜ਼ਮਾਨਾ ਬਦਲ ਗਿਆ ਹੈ। ਸੱਚ ਜਾਣਿਓ, ਜਾਬਾਂ ਦੇ ਭੇੜ ਵਿੱਚੋਂ ਬਹੁਤ ਕੁਝ ਨਿਕਲਦਾ ਹੈ। ਸਾਨੂੰ ਪਤਾ ਸੀ ਕਿ ਜਿਹੜੇ ਜੱਥੇਦਾਰ ਆਪਣੀਆਂ ਸਟੇਜਾਂ ’ਤੇ ਖੜ੍ਹ ਕੇ ਦਸਮ ਗ੍ਰੰਥ ਨੂੰ ਨਾ ਮੰਨਣ ਵਾਲਿਆਂ ਦਾ ਕੀਰਤਨ ਸੋਹਿਲਾ (ਬਾਣੀ ਦਾ ਨਾਮ ਸਿਰਫ਼ ‘ਸੋਹਿਲਾ’ ਹੈ) ਪੜ੍ਹਨ ਦੇ ਲਲਕਾਰੇ ਮਾਰਦੇ ਹਨ, ਉਹ ਆਹਮਣੇ-ਸਾਹਮਣੇ ਹੋਣ ’ਤੇ ਭਿੱਜੀ ਬਿੱਲੀ ਵਾਂਗਰ ਠਰੂ-ਠਰੂ ਕਰਦੇ, ਸਵਾਲਾਂ ਦੇ ਜਵਾਬ ਦੇਣ ਤੋਂ ਮੁਨਕਰ ਹੋ ਜਾਂਦੇ ਹਨ। ਇਹੀ ਕੁਝ ਸਾਡੇ ਨਾਲ 24 ਮਾਰਚ 2008 ਨੂੰ ਰਾਚਿਸਟਰ ਨਿਊਯਾਰਕ ਸਟੇਟ (ਰਾਚਿਸਟਰ, ਨਿਊ ਯਾਰਕ, ਯੂ.ਐਸ.ਏ.) ਵਿੱਚ ਸ੍ਰ: ਪਰਮਿੰਦਰ ਸਿੰਘ ਸੋਚ ਦੇ ਘਰ ਹੋਇਆ। ਬਰੈਂਪਟਨ, ਕੈਨੇਡਾ
ਅਖੌਤੀ ਜੱਥੇਦਾਰ ਇਕਬਾਲ ਸਿੰਘ ਪਟਨੇ ਵਾਲਿਆਂ ਨੂੰ ਮਿਲਣ ਲਈ ਅਸੀਂ ਰਾਚਿਸਟਰ ਗਏ ਹੀ ਕਿਉਂ? ਅਸੀਂ ਕਿਸੇ ਦੁਸ਼ਮਣੀ ਜਾਂ ਵੈਰ-ਵਿਰੋਧ ਦੀ ਭਾਵਨਾ ਕਰਕੇ ਜੱਥੇਦਾਰ ਜੀ ਨੂੰ ਮਿਲਣ ਨਹੀਂ ਸੀ ਗਏ। ਅਸੀਂ ਤਾਂ ਇਸ ਕਰਕੇ ਗਏ ਸੀ ਕਿ ਪਤਾ ਲਗਾਇਆ ਜਾਵੇ ਕਿ ਕਿਹੜੇ-ਕਿਹੜੇ ਕਾਰਨ ਹੋ ਸਕਦੇ ਹਨ ਜਿਸ ਕਰਕੇ ਜੱਥੇਦਾਰ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ੍ਰ: ਬੇਦੀ ਦੀ ਬੇਸ਼ਰਮੀ ਦੀਆਂ ਹੱਦਾਂ ਬੰਨ੍ਹੇ ਟੱਪਣ ਵਾਲੀ ਨੰਗੀ ਮੂਵੀ ਦੇਖ ਕੇ ਵੀ ਬੇਦੀ ਜੀ ਨੂੰ ਸਾਫ਼ ਬਰੀ ਕਰ ਦਿੱਤਾ। ਕਦੇ ਵਿਦਿਆ ਸਾਗਰ ਤੇ ਕਦੇ ਬਚਿੱਤਰ ਨਾਟਕ, ਕਦੇ ਕੋਈ ਨਾਮ ਤੇ ਕਦੇ ਕੋਈ ਬਦਲਦਾ ਰਿਹਾ ਇਹ ਦਸਮ ਗ੍ਰੰਥ। ਹੁਣ ਲਗਦਾ ਹੈ ਕਿ ‘‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’’, ਜਿਸ ਵਿੱਚ ਔਰਤ ਦੀਆਂ ਝਾਂਟਾਂ ਉਤਾਰਨ ਦੀ ਗੱਲ (ਆਪਨੀ ਝਾਂਟੈ ਸਭੈ ਮੁੰਡਾਊਂ... ਦਸਮ ਗ੍ਰੰਥ, ਪੰਨਾ 1081, ਚਰਿੱਤਰ 190) ਔਰਤਾਂ ਨੂੰ ਅਕਾਲ ਪੁਰਖ ਬਣਾ ਕੇ (ਦਸਮ ਗ੍ਰੰਥ, ਪੰਨਾ 1267, ਚਰਿੱਤਰ 312) ਪਛਤਾ ਰਹੇ ਹਨ। ਸ਼ਰਾਬ ਵਿੱਚੋਂ ਸੱਤ ਵਾਰ ਸ਼ਰਾਬ ਕੱਢ ਕੇ ਆਪਣੀ ਜਾਂ ਕਿਸੇ ਵੀ ਔਰਤ ਨਾਲ ਭੋਗ ਕਰਨ ਦੀ ਗੱਲ (ਪੰਨਾ 1286 - ਚਰਿੱਤਰ 330, ਪੰਨਾ 1337 - ਚਰਿੱਤਰ 381, ਪੰਨਾ 1245 - ਚਰਿੱਤਰ 296), ਗੁਦਾ ਵਿੱਚ ਭੱਖੜੇ ਦਾ ਕੰਡਾ ਦੇ ਕੇ ਚੇਲੇ ਨੂੰ ਤੰਗ ਕਰਨ ਦੀ ਤਜ਼ਵੀਜ਼ ਦਿੱਤੀ ਗਈ ਹੋਵੇ (ਸਿਸ ਦੀ ਗੁਦਾ ਗੋਖਰੂ ਦੀਯਾ।। ਰੋਵਤ ਧਾਮ ਮਾਤ ਕੋ ਗਯੋ।। -ਪੰਨਾ 1334, ਚਰਿੱਤਰ 378); 1600 ਜੁੱਤੀਆਂ ਖਾ ਕੇ ਔਰਤ ਦੀ ਤਸੱਲੀ ਕਰਾਉਣੀ ਪਵੇ (ਪੰਨਾ 1357, ਚਰਿੱਤਰ 402), ਕੇਸ ਨਾਸ਼ਨ ਦਵਾਈਆਂ ਵਰਤੀਆਂ ਜਾਂਦੀਆਂ ਹੋਣ (ਪੰਨਾ 1017, ਚਰਿੱਤਰ 138), ਜਹਾਂਗੀਰ ਨੂੰ ਨਿਆਂਕਾਰ ਬਾਦਸ਼ਾਹ ਲਿਖਿਆ ਹੋਵੇ (ਪੰਨਾ 916, ਚਰਿੱਤਰ 82) ਅਤੇ ਵੈਦ ਨੇ ਘੋੜੇ ਦੀ ਭੱਗ ਵਿੱਚ 100 ਵਾਰ ਜੀਭ ਦੇ ਕੇ ਇਲਾਜ ਦੀ ਤਜਵੀਜ਼ ਦਿੱਤੀ ਹੋਵੇ (ਪੰਨਾ 899, ਚਰਿੱਤਰ 68) ਨੂੰ ਪੜ੍ਹਨ ਵਾਲਿਆਂ ਦਾ ਚਾਲ ਚਲਣ ਵੀ ਐਸਾ ਹੀ ਹੋਵੇਗਾ। ਇਸੇ ਕਰਕੇ ਅਖੌਤੀ ਜੱਥੇਦਾਰ ਗਿਆਨੀ ਇਕਬਾਲ ਸਿੰਘ ਜੀ ਨੇ ਸ੍ਰ: ਬੇਦੀ ਨੂੰ ਇਹ ਕਹਿ ਕੇ ਮੁਆਫ਼ ਕਰ ਦਿੱਤਾ ਕਿ ਬੇਦੀ ਜੀ ਦਾ ਕੋਈ ਕਸੂਰ ਨਹੀਂ।
ਦੂਜੇ ਪਾਸੇ ਦੇਖੋ ਕਿ ਪਟਨੇ ਵਾਲਿਆਂ ਆਪ ਵੀ ਤਿੰਨ ਵਿਆਹ ਕਰਵਾਏ ਹੋਏ ਹਨ, ਜਦੋਂਕਿ ਸਿੱਖ ਧਰਮ ਦਾ ਅਸੂਲ ਹੈ ‘‘ਏਕਾ ਨਾਰੀ ਜਤੀ ਕਹਾਵੈ। ਪਰ ਨਾਰੀ ਧੀ ਭੈਣ ਸਦਾਵੈ।’’ ਇਕ ਨੂੰ ਗੰਗਾ ਨਗਰ ਛੱਡਿਆ ਹੋਇਆ ਹੈ ਕਿਉਂਕਿ ਉਹ ਆਪਣੇ ਕਿਸੇ ਦੋਸਤ ਨਾਲ ਭੱਜ ਗਈ ਸੀ ਤੇ ਫਿਰ ਉਸਨੇ ਕੇਸ ਕਤਲ ਕਰਵਾ ਦਿੱਤੇ ਸਨ। ਇਸ ਕਰਕੇ ਪਹਿਲੀ ਜ਼ਨਾਨੀ ਹੁਣ ਜੂਠੀ ਹੋ ਗਈ ਹੈ ਤੇ ਜੱਥੇਦਾਰ ਇਕਬਾਲ ਸਿੰਘ ਜੀ ਦੇ ਵਰਤਣ ਯੋਗ ਨਹੀਂ ਰਹੀ। ਇਸ ਕਰਕੇ ਇਨ੍ਹਾਂ ਨੇ ਹੋਰ ਵਿਆਹ ਕਰਵਾ ਲਿਆ। ਜਦ ਇਹ ਉਸਨੂੰ ਮਿਲਣ ਜਾਂਦੇ ਹਨ ਤਾਂ ਟੀ.ਏ., ਡੀ.ਏ. ਤਖ਼ਤ ਪਟਨਾ ਸਾਹਿਬ ਤੋਂ ਹੀ ਲਿਆ ਜਾਂਦਾ ਹੈ। ਦੂਸਰੀ ਨੂੰ ਵੀ ਤਲਾਕ ਦੇਣ ਤੋਂ ਬਗੈਰ ਹੀ ਇਨ੍ਹਾਂ ਨੇ ਤੀਜਾ ਵਿਆਹ ਵੀ ਕਰਵਾ ਲਿਆ। ਜੱਥੇਦਾਰ ਜੀ ਤਿੰਨਾਂ ਜ਼ਨਾਨੀਆਂ ਕੋਲ ਜਾ ਕੇ ਵੀ ਜੂਠੇ ਨਹੀਂ ਹੋਏ। ਜਦੋਂ ਵੇਦਾਂਤੀ ਜੀ ਨੇ ਇਨ੍ਹਾਂ ਨੂੰ ਅਕਾਲ ਤਖ਼ਤ ’ਤੇ ਤਲਬ ਕੀਤਾ, ਤਾਂ ਇਨ੍ਹਾਂ ਇਹੀ ਉੱਤਰ ਦਿੱਤਾ ਸੀ ਕਿ ਵੇਦਾਂਤੀ ਜੀ, ਜਿਸ ਕਿਤਾਬ ਦਾ ਤੁਸੀਂ ਪੁਨਰ-ਸੰਪਾਦਨ ਕੀਤਾ ਹੈ, ਉਸ ਮੁਤਾਬਕ ਤਾਂ ਗੁਰੂ ਸਾਹਿਬਾਨ (ਛੇਵੇਂ ਅਤੇ ਦਸਵੇਂ) ਦੇ ਵੀ ਤਾਂ ਤਿੰਨ-ਤਿੰਨ ਵਿਆਹ ਕਰਵਾਏ ਹੋਏ ਹਨ ਅਤੇ ਜੇ ਮੈਂ ਤਿੰਨ ਵਿਆਹ ਕਰਵਾ ਲਏ ਹਨ ਤਾਂ ਕੀ ਲੋਹੜਾ ਆ ਗਿਆ? ਇਹ ਸੁਣ ਵੇਦਾਂਤੀ ਜੀ ਝੱਗ ਵਾਂਗਰ ਬਹਿ ਗਏ।
ਸ੍ਰ: ਦਲਜੀਤ ਸਿੰਘ, ਜਿਹੜੇ ਰਾਚਿਸਟਰ ਵਿੱਚ ਪਹਿਲਵਾਨ ਕਰਕੇ ਜਾਣੇ ਜਾਂਦੇ ਹਨ, ਨੂੰ ਨਾਲ ਲੈ ਕੇ ਅਸੀਂ ਸ੍ਰ: ਪਰਮਿੰਦਰ ਸਿੰਘ ਸੋਚ ਦੇ ਘਰ ਤਕਰੀਬਨ ਦੋ ਕੁ ਵਜੇ ਪਹੁੰਚ ਗਏ। ਉਨ੍ਹਾਂ ਦਾ ਸ਼ੁਰੂ ਤੋਂ ਹੀ ਸਾਰਾ ਜ਼ੋਰ ਇਸ ਗੱਲ ’ਤੇ ਲੱਗ ਗਿਆ ਕਿ ਜਾਬਾਂ ਦਾ ਭੇੜ ਨਹੀਂ ਕਰੀਦਾ, ਕਾਨਟ੍ਰੋਵਰਸੀ (ਵਿਵਾਦ) ਵਿੱਚ ਨਹੀਂ ਪਈਦਾ, ਦੂਜੇ ਦੀ ਲਕੀਰ ਨੂੰ ਕੱਟ ਕੇ ਛੋਟਾ ਨਹੀਂ ਕਰੀਦਾ ਅਤੇ ਆਪਣੀ ਲਕੀਰ ਲੰਬੀ ਖਿੱਚੀਦੀ ਹੈ ਆਦਿ। ਉਨ੍ਹਾਂ ਓਹ ਸਾਰੀਆਂ ਗੱਲਾਂ ਸਾਨੂੰ ਸਮਝਾਈਆਂ ਜਿਹੜੀਆਂ ਅੱਜਕਲ੍ਹ ਦੇ ਵਿਦਵਾਨ ਤੇ ਸਿਆਣ ਲੋਕ ਕਰਦੇ ਹਨ ਪਰ ਅਪਣੇ ਗੁਰੂ ਦੀ ਗੱਲ ਤੋਂ ਮੁਨਕਰ ਹਨ। ਗੁਰੂ ਦਾ ਸਿਧਾਂਤ ਜਾਏ ਢੱਠੇ ਖੂਹ ’ਚ ਸਾਡੀ ਰਹਿੰਦੀ-ਖੂੰਹਦੀ ਜ਼ਿੰਦਗੀ ਚੰਗੀ ਬਤੀਤ ਹੋਣੀ ਚਾਹੀਦੀ ਹੈ - ਬਾਕੀ ਸਭ ਕਾਸੇ ਨਾਲ ਸਾਡਾ ਕੋਈ ਵਾਸਤਾ ਨਹੀਂ।
ਜੱਥੇਦਾਰ ਜੀ ਦੇ ਪਧਾਰਨ ਤੋਂ 10-15 ਮਿਨਟਾਂ ਬਾਅਦ ਅਸੀਂ ਇਹ ਸੋਚ ਰਹੇ ਸੀ ਕਿ ਘਰ ਵਾਲੇ ਕਹਿਣਗੇ ਕਿ ਬਾਹਰੋਂ ਆਏ ਸੱਜਣੋਂ, ਹੁਣ ਤੁਸੀਂ ਜੱਥੇਦਾਰ ਇਕਬਾਲ ਸਿੰਘ ਪਟਨਾ ਵਾਲਿਆਂ ਨੂੰ ਸਵਾਲ ਕਰ ਸਕਦੇ ਹੋ। ਪਰ ਅਜਿਹਾ ਕੁਝ ਨਹੀਂ ਹੋਇਆ। ਜਦੋਂ ਅਸੀਂ ਇਹ ਮਹਿਸੂਸ ਕੀਤਾ ਕਿ ਘਰ ਵਾਲੇ ਵੀ ਕੋਈ ਗੱਲਬਾਤ ਨਹੀਂ ਕਰਦੇ ਤਾਂ ਮੈਂ ਆਪ ਹੀ ਗੱਲ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦਿਆਂ ਕਿਹਾ, ‘‘ਜੱਥੇਦਾਰ ਜੀ ! ਅਸੀਂ ਤੁਹਾਡੇ ਨਾਲ ਤੁਹਾਡੇ ਹੀ ਮਕਬੂਲ ਵਿਸ਼ੇ ’ਤੇ ਗੱਲ ਕਰਨੀ ਚਾਹੁੰਦੇ ਹਾਂ।’’ ਜਵਾਬ ਸੀ, ‘‘ਮੈਂ ਤੁਹਾਡੀ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ। ਮੈਂ ਦੇਖ ਲਿਆ ਹੈ ਕਿ ਤੁਹਾਡੇ ’ਚ ਸ਼ਰਧਾ ਕਿਤਨੀ ਕੁ ਹੈ।’’ ਉਨ੍ਹਾਂ ਇਹ ਗੱਲ ਇਸਲਈ ਕਹੀ ਕਿਉਂਕਿ ਜੱਥੇਦਾਰ ਜੀ ਜਦੋਂ ਪਧਾਰੇ ਸਨ ਤਾਂ ਅਸੀਂ ਕਿਸੇ ਨੇ ਵੀ ਉਨ੍ਹਾਂ ਦੇ ਪੈਰੀਂ ਹੱਥ ਨਹੀਂ ਸੀ ਲਾਇਆ ਤੇ ਗੁਰੂ ਦੀ ਬਖਸ਼ੀ ਹੋਈ ਫਤਹਿ ਹੀ ਬੁਲਾਈ ਸੀ। ਸਾਧ, ਸੰਤ, ਬਾਬੇ ਤੇ ਸਾਰੇ ਅਖੌਤੀ ਜੱਥੇਦਾਰ ਤੇ ਹੋਰ ਟਟਪੂੰਜੀਏ ਜਿਹੜੇ ਆਪਣੇ ਪੈਰੀਂ ਹੱਥ ਲਵਾਉਣ ਦੇ ਚਾਹਵਾਨ ਹਨ, ਜੇਕਰ ਉਨ੍ਹਾਂ ਨੂੰ ਫਤਹਿ ਬੁਲਾ ਦਿੱਤੀ ਜਾਵੇ ਤਾਂ ਉਹ ਸਮਝ ਜਾਂਦੇ ਹਨ ਕਿ ਇਹ ਲੋਕ ਕੋਈ ਬਿਪਤਾ ਖੜੀ ਕਰਨਗੇ। ਇਸੇ ਖਦਸ਼ੇ ਨਾਲ ਉਨ੍ਹਾਂ ਨੂੰ 104 ਡਿਗਰੀ ਬੁਖਾਰ ਚੜ੍ਹ ਜਾਂਦਾ ਹੈ ਤੇ ਘੂਕੀ ਨਾਲ ਬਰੜ-ਬਰੜ ਕਰਨ ਲੱਗ ਜਾਂਦੇ ਹਨ।
99 ਫੀਸਦੀ ਸਿੱਖਾਂ ਨੂੰ ਸ਼ਰਧਾ ਦੇ ਮਤਲਬ ਦਾ ਪਤਾ ਨਹੀਂ ਤੇ ਇਸ ਪਟਨੇ ਵਾਲੇ ਕਹਿੰਦੇ-ਕਹਾਉਂਦੇ ਜੱਥੇਦਾਰ ਨੇ ਵੀ ਓਹੋ ਚੰਦ ਚਾੜ੍ਹਿਆ, ਜੋ ਆਮ ਲੋਕ ਚਾੜ੍ਹਦੇ ਹਨ। ਫਿਰ ਮੈਂ ਪੁੱਛ ਹੀ ਲਿਆ ਕਿ ‘‘ਜੱਥੇਦਾਰ ਜੀ, ਸ਼ਰਧਾ ਤੋਂ ਤੁਸੀਂ ਕੀ ਮਤਲਬ ਕੱਢਦੇ ਹੋ?’’ ਤਾਂ ਓਹ ਸਪਸ਼ਟ ਲਫ਼ਜ਼ਾਂ ਵਿੱਚ ਆਖਣ ਲੱਗੇ ‘‘ਵਿਸ਼ਵਾਸ’’। ਮੈਂ ਕਿਹਾ, ‘‘ਇਸ ਤਰ੍ਹਾਂ ਕਰਕੇ ਤੁਸੀਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਦੇ ਸਿੱਖੀ ਦੇ ਮਹਿਲ ਦੀ ਇਕ-ਇਕ ਇੱਟ ਨੂੰ ਕੱਢ ਕੇ ਸੁੱਟ ਦਿੱਤੀ ਹੈ ਤੇ ਸਿੱਖੀ ਦਾ ਮਹਿਲ ਢਾਹ-ਢੇਰੀ ਕਰ ਦਿੱਤਾ ਹੈ। ਮੈਨੂੰ ਆਸ ਹੈ ਕਿ ਤੁਸੀਂ ਸੋਹਿਲਾ ਬਾਣੀ ਦਾ ਪਾਠ ਕਰਦੇ ਹੋਵੋਗੇ ਤੇ ਇਹ ਪੰਗਤੀਆਂ ਵੀ ਪੜ੍ਹਦੇ ਹੋਵੋਗੇ ਕਿ - ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ।। ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ।। ਗੁਰੂ ਗ੍ਰੰਥ ਸਾਹਿਬ ਵਿੱਚ 39 ਵਾਰੀ ‘ਸਰਧਾ’ ਲਫ਼ਜ਼ ਆਉਂਦਾ ਹੈ ਤੇ ਇਸਦਾ ਮਤਲਬ ਹੈ ਇੱਛਾ ਜਾਂ ਮਨ ਵਿੱਚ ਪਰਮਾਤਮਾ ਪ੍ਰਤੀ ਚੇਟਕ ਲਾਉਣੀ। ‘ਸਰਧਾ’ ਨੂੰ ਕਿਸੇ ਵੀ ਪੰਗਤੀ ਵਿੱਚ ਵਿਸ਼ਵਾਸ ਦੇ ਰੂਪ ਵਿੱਚ ਨਹੀਂ ਵਰਤਿਆ ਗਿਆ।’’ ਇਹ ਹੈ ਸਾਡੇ ਸਿੱਖੀ ਦੇ ਅਖੌਤੀ ਵੱਡੇ ਥੰਮਾਂ ਦੇ ਗਿਆਨ ਦਾ ਹਾਲ?
ਜੱਥੇਦਾਰ ਜੀ ਸਵਾਲ-ਜਵਾਬ ਦੇ ਮੂਡ ਵਿੱਚ ਨਾ ਹੋਣ ਦੇ ਬਾਵਜੂਦ ਵੀ ਮੈਂ ਆਪਣੀ ਪਟਾਰੀ ਖੋਲ੍ਹ ਕੇ ਬੈਠ ਗਿਆ ਤੇ ਪਹਿਲਾ ਸਵਾਲ ਕੀਤਾ, ‘‘ਤੁਸੀਂ ਸਾਰੇ ‘ਦਸਮ ਗ੍ਰੰਥ’ ਨੂੰ ਗੁਰੂ ਗੋਬਿੰਦ ਸਿੰਘ ਜੀ ਕ੍ਰਿਤ ਮੰਨਦੇ ਹੋ ਪਰ ਭਾਈ ਕਾਨ੍ਹ ਸਿੰਘ ਨਾਭਾ ਆਪਣੇ ਮਹਾਨ ਕੋਸ਼ ਵਿੱਚ ਪੰਨਾ 295 ਤੇ ਫੁੱਟਨੋਟ ਵਿੱਚ ਲਿਖਦੇ ਹਨ ਕਿ ਪੰਡਿਤ ਰਾਮ ਕ੍ਰਿਸ਼ਨ ਦਾ ਰਚਿਆ ‘ਭਾਗਵਤੀ ਪਦਯ ਪੁਸ਼ਪਾਂਜਲੀ’ ਬਹੁਤ ਪੁਰਾਣਾ ਹੈ, ਜਿਸਦੇ 30 ਤ੍ਰਿਭੰਗੀ ਛੰਦ ਹਨ। ਇਸੇ ਦਾ ਸਵਤੰਤ੍ਰ ਅਨੁਵਾਦ ਅਕਾਲ ਉਸਤਤਿ ਦਾ ਪਾਠ ਹੈ; ਜੋ ਲੇਖਕ ਪ੍ਰਮੋਦ ਨਾਲ ਦੂਜੇ ਚੰਡੀ ਚਰਿੱਤਰ ਵਿੱਚ ਨਹੀਂ ਲਿਖਿਆ ਗਿਆ। (ਨੋਟ : ਸਾਰੇ ਸਿੱਖਾਂ ਨੂੰ ਅਪੀਲ ਹੈ ਕਿ ਉਹ ‘ਮਹਾਨ ਕੋਸ਼’ ਵਿੱਚ ਇਹ ਟਿੱਪਣੀ ਖ਼ੁਦ ਪੜ੍ਹਨ ਦੀ ਖੇਚਲ ਕਰਨ)।’’ ਇਸ ਸੰਦਰਭ ਵਿੱਚ ਗਿ: ਇਕਬਾਲ ਸਿੰਘ ਝੁੰਝਲਾ ਕੇ ਕਹਿਣ ਲੱਗੇ, ‘‘ਕੀ ਭਾਈ ਕਾਨ੍ਹ ਸਿੰਘ ਨਾਭਾ (ਇਸ ਅਨੁਵਾਦ ਵੇਲੇ) ਕੋਲ ਬੈਠੇ ਸਨ?’’ ਸਵਾਲ ਦਾ ਜਵਾਬ ਦੇਖੋ ਕੈਸਾ ਭੱਦਾ ਹੈ ਪਰ ਅਖੌਤੀ ਜੱਥੇਦਾਰ ਜੀ ਜਾਂ ਉਨ੍ਹਾਂ ਦੀ ਨਸਲ ਦੇ ਹੋਰਨਾਂ ‘‘ਸ਼ਰਧਾਲੂਆਂ’’ ਨੂੰ ਪੁੱਛਿਆ ਜਾਏ ਕਿ ਜਦ ਗੁਰੂ ਗੋਬਿੰਦ ਸਿੰਘ ਜੀ ਕਥਿਤ ਰੂਪ ਵਿੱਚ ਦਸਮ ਗ੍ਰੰਥ ਲਿਖ ਰਹੇ ਸਨ, ਤਾਂ ਕੀ ਤੁਸੀਂ ਕੋਲ ਬੈਠੇ ਸੀ, ਜੋ ਏਨੀ ਦ੍ਰਿੜ੍ਹਤਾ ਨਾਲ ਇਨ੍ਹਾਂ ਕਾਮ-ਉਕਸਾਊ ਲਿਖਤਾਂ ਨੂੰ ਗੁਰੂ ਸਾਹਿਬ ਦੇ ਨਾਮ ’ਤੇ ਮੜ੍ਹ ਰਹੇ ਹੋ?
ਮੈਂ ਕਿਹਾ, ‘‘ਇਹ ‘ਭਾਗਵਤੀ ਪਦਯ ਪੁਸ਼ਪਾਂਜਲੀ’ ਗ੍ਰੰਥ ਬਹੁਤ ਪੁਰਾਣਾ ਹੈ। ਹੋ ਸਕਦਾ ਹੈ ਕਿ ਮਿਲਦਾ ਹੀ ਨਾ ਹੋਵੇ। ਪਰ ‘ਗੀਤਾ’ ਤਾਂ ਆਪਣੇ ਕੋਲ ਹੈ। ਮਾਰਕੰਡੇ ਪੁਰਾਣ, ਜੋ ਦਸਮ ਗ੍ਰੰਥ ਦੇ ਪੰਨਾ 74 ਤੋਂ ਸ਼ੁਰੂ ਹੋ ਕੇ ਪੰਨਾ 98 ਤੱਕ ਚਲਦਾ ਹੈ, ਭਾਗਵਤ ਗੀਤਾ ਦੇ 700 ਸਲੋਕਾਂ ਦਾ ਉਲੱਥਾ ਹੈ। ਦਸਮ ਗ੍ਰੰਥ ਦਾ ਲਿਖਾਰੀ ਆਪ ਇੰਞ ਲਿਖਦਾ ਹੈ :
ਗ੍ਰੰਥ ਸਤਿਸਯ ਕੋ ਕਰਿੳ ਜਾ ਸਮ ਅਵਰੁ ਨਾ ਕੋਇ।।
ਜਿਹ ਨਮਿਤ ਕਵਿ ਨੇ ਕਹਿਓ ਸੁ ਦੇਹ ਚੰਡਿਕਾ ਸੋਇ।।233।।
ਇਹ ਗੱਲ ਕੋਈ ਕਵੀ ਕਹਿ ਰਿਹਾ ਹੈ, ਗੁਰੂ ਜੀ ਨਹੀਂ। ਇਸੇ ਹੀ ਤਰ੍ਹਾਂ ਹੋਰ ਕਈ ਬਾਣੀਆਂ ਹਨ, ਜਿਹੜੀਆਂ ਕਵੀ ਰਾਮ ਤੇ ਸਿਯਾਮ ਦੀਆਂ ਲਿਖੀਆਂ ਹੋਈਆਂ ਹਨ, ਜਿਵੇਂ ਪੰਨਾ 1245 ’ਤੇ ਲਿਖਿਆ ਹੋਇਆ ਹੈ ਕਿ : ਜਿਹ ਨਮਿਤ ਕਵਿ ਨੇ ਕਹਿਓ ਸੁ ਦੇਹ ਚੰਡਿਕਾ ਸੋਇ।।233।।
ਸੁ ਕਬਿ ਸਯਾਮ ਪੂਰਨ ਭਯੋ ਤਬ ਹੀ ਕਥਾ ਪ੍ਰਸੰਗ।।
ਇਸ ਤੋਂ ਬਾਅਦ ਕੁਝ ਗਰਮਾ-ਗਰਮੀ ਹੋਈ ਤੇ ਜੱਥੇਦਾਰ ਜੀ ਕਹਿਣ ਲੱਗੇ ਕਿ ਅਸੀਂ ਤੁਹਾਡੀ ਕਿਸੇ ਵੀ ਗੰਲ ਦਾ ਜਵਾਬ ਨਹੀਂ ਦੇਣਾ। ਸ੍ਰ: ਦਲਜੀਤ ਸਿੰਘ ਪਹਿਲਵਾਨ ਜੀ ਕਹਿਣ ਲੱਗੇ ਕਿ ਤੁਸੀਂ ਸਾਡੇ ਜੱਥੇਦਾਰ ਹੋ। ਜੇ ਤੁਸੀਂ ਸਾਡੀਆਂ ਗੱਲਾਂ ਦਾ ਜਵਾਬ ਨਹੀਂ ਦੇਵੋਗੇ - ਤਾਂ ਹੋਰ ਕੌਣ ਦੇਵੇਗਾ? ਜੱਥੇਦਾਰ ਜੀ ਦਾ ਜਵਾਬ ਸੀ, ‘‘ਤੇਰੀ ਸ਼ਕਲ ਜੱਥੇਦਾਰ ਨਾਲ ਗੱਲ ਕਰਨ ਵਾਲੀ ਹੈ। ਮੂੰਹ-ਸਿਰ ਮੁੰਨਾ ਕੇ ਜੱਥੇਦਾਰ ਬਣਦਾ ਪਿਆ ਹੈ। ਕਾਹਦੀ ਸਿੱਖਿਆ ਦੇਓ - ਤੈਨੂੰ ਅਕਲ ਨਹੀਂ ਹੇ।’’ ਇਹ ਹੈ ਸਾਡੇ ਜੱਥੇਦਾਰਾਂ ਦੀ ਮਿਠਾਸ ਭਰੀ ਸ਼ਬਦਾਵਲੀ। ਮੈਂ ਕਿਹਾ, ‘‘ਇਹ ਵੀ ਤੁਹਾਡੀ ਹੀ ਮਿਹਰਬਾਨੀ ਹੈ। ਜੇ ਤੁਸੀਂ ਸਾਨੂੰ ਕੁਝ ਸਿਖਾਇਆ ਹੁੰਦਾ, ਤਾਂ ਇਹ ਕੁਝ ਨਾ ਵਾਪਰਦਾ।’’ ਬਸ ਫਿਰ ਕੀ ਸੀ? ਇਕ ਬੀਬੀ ਜੋ ਵੁੱਡਬ੍ਰਿਜ, ਕੈਨੇਡਾ ਵਾਲੇ ਪਾਸੇ ਤੋਂ ਆਈ ਬੈਠੀ ਸੀ, ਓਹਨੇ ਸਾਡੀ ਗੱਲਬਾਤ ਵਿੱਚ ਵਿਘਨ ਪਾ ਦਿੱਤਾ। ਫਿਰ ਮੈਂ ਅਖੌਤੀ ਜੱਥੇਦਾਰ ਜੀ ਨੂੰ ਕਿਹਾ, ‘‘ਚਲੋ ਦਸਮ ਗ੍ਰੰਥ ਨੂੰ ਛੱਡ ਦਿੰਦੇ ਹਾਂ ਤੇ ਗੱਲ ਗੁਰੂ ਗ੍ਰੰਥ ਸਾਹਿਬ ਦੀ ਕਰਦੇ ਹਾਂ। ਜੱਥੇਦਾਰ ਜੀ ਇਹ ਦੱਸੋ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਗੁਰੂ ਮੰਨਦੇ ਹੋ ਜਾਂ ਨਹੀਂ?’’ ਹੁਣ ਜੇ ਤਾਂ ਜੱਥੇਦਾਰ ਜੀ ਇਹ ਕਹਿੰਦੇ ਹਨ ਕਿ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਗੁਰੂ ਮੰਨਦਾ ਹਾਂ, ਤਾਂ ਵੁਹ ਆਪ ਹੀ ਇਸ ਦਲੀਲ ਨਾਲ ਦਸਮ ਗ੍ਰੰਥ ਨੂੰ ਕੱਟਦਾ ਹੈ। ਜੇ ਓਹ ਇਹ ਕਹਿੰਦਾ ਹੈ ਕਿ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਗੁਰੂ ਨਹੀਂ ਮੰਨਦਾ, ਤਾਂ ਉਹ ਸਿੱਖ ਹੀ ਨਹੀਂ। ਇਸ ਕਰਕੇ ਉਨ੍ਹਾਂ ਨੇ ਨਾ ਹਾਂ ਕੀਤੀ ਅਤੇ ਨਾਹੀ ਨਾ ਕੀਤੀ। ਫਿਰ ਇਹੀ ਔਰਤ ਬੋਲੀ ਕਿ ਇਹ ਵੀ ਕੋਈ ਸਵਾਲ ਹਨ ਤੇ ਕਾਫੀ ਸਾਰਾ ਸਮਾਂ ਬੋਲਦੀ ਹੀ ਗਈ। ਇੱਥੇ ਆ ਕੇ ਸਾਡੀ ਗੱਲਬਾਤ ਬੰਦ ਹੋ ਗਈ ਤੇ ਵੀਡੀਓ ਰਿਕਾਰਡਿੰਗ ਵੀ ਬੰਦ ਕਰ ਦਿੱਤੀ ਗਈ।
ਇਸ ਤੋਂ ਬਾਅਦ ਘਰ ਦੇ ਸੱਜਣ ਜੱਥੇਦਾਰ ਜੀ ਨੂੰ ਘਰ ਵਾਲੇ ਦੂਜੇ ਵਾਸੇ ਡ੍ਰਾਇੰਗ ਰੂਪ ਵਿੱਚ ਲੈ ਗਏ, ਜਿੱਥੇ ਬੈਠ ਕੇ ਉਨ੍ਹਾਂ ਚਾਹ-ਪਾਣੀ ਪੀਤਾ। ਇਸ ਤੋਂ ਬਾਅਦ ਘਰ ਵਾਲਿਆਂ ਨੇ ਘਰ ਵਿੱਚ ਚਰਣ ਪਾਉਣ ਦੇ ਏਵਜ਼ ’ਚ ਪੈਰਾਂ ’ਤੇ ਭਰੇ ਹੋਏ ਲਿਫਾਫੇ ਸਮੇਤ ਮੱਥਾ ਟੇਕਿਆ ਤੇ ਘਰ ਵਾਲੀ ਬੀਬੀ ਨੂੰ ਕਾਫੀ ਵੱਡਾ ਸਾਰਾ ਪਲਾਸਟਿਕ ਦਾ ਕੈਰੀ ਬੈਗ ਲੈ ਕੇ ਨੀਚੇ ਆਉਂਦੀ ਨੂੰ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ। ਜੱਥੇਦਾਰ ਜੀ ਸਮਝ ਗਏ ਸਨ ਕਿ ਬਲਾ ਟਲ ਗਈ ਹੈ ਤੇ ਖਿੜ-ਖਿੜ ਕਰਕੇ ਹੱਸ ਰਹੇ ਸਨ।
ਇਸ ਤੋਂ ਬਾਅਦ ਅਸੀਂ ਸਾਰਿਆਂ ਨੇ ਜੱਥੇਦਾਰ ਜੀ ਫਤਹਿ ਬੁਲਾਈ ਪਰ ਉਨ੍ਹਾਂ ਨੇ ਸਾਡੀ ਬੁਲਾਈ ਫਤਹਿ ਦਾ ਕੋਈ ਜਵਾਬ ਨਹੀਂ ਦਿੱਤਾ। ਅਸੀਂ ਸਾਰਿਆਂ ਨੇ ਕਿਹਾ ਕਿ ਜੱਥੇਦਾਰ ਜੀ, ਗੁਰੂ ਦੀ ਬਖਸ਼ੀ ਹੋਈ ਫਤਹਿ ਦਾ ਜਵਾਬ ਤਾਂ ਤੁਹਾਨੂੰ ਦੇਣਾ ਚਾਹੀਦਾ ਸੀ। ਇਹ ਕਹਿੰਦੇ ਹੋਏ ਅਸੀਂ ਆਪਣੇ ਆਪਣੇ ਰਸਤੇ ਚੱਲ ਪਏ।
Total Comments 0
Comments
Total Trackbacks 0













