Sign Up |  Live StatsLive Stats    Articles 39,063| Comments 192,464| Members 20,191, Newest nungal| Online 264
Home Contact
 (Forgotten?): 
    Chaar Sahibzaade
    For best SPN experience, use Firefox Internet Browser!


                                                                   Your Banner Here!    
Click Here to Register/Sign Up Daily Hukamnama Member Blogs Downloads Website Navigation Help Fonts Tags
Sikh Philosophy Network » Blogs » Gyani Jarnail Singh » Are Brahma Vishnu Inder for REAL ?
Our Donation Goal : Why Donate? : Donate Today! : Donate Anonymously (ਗੁਪਤ) : Our Family of Supporters
Goal this month: 300 USD, Received: 0 USD (0%)
Please Donate...
Rating: 2 votes, 5.00 average.

Are Brahma Vishnu Inder for REAL ?

Submit "Are Brahma Vishnu Inder for REAL ?" to Digg Submit "Are Brahma Vishnu Inder for REAL ?" to del.icio.us Submit "Are Brahma Vishnu Inder for REAL ?" to StumbleUpon Submit "Are Brahma Vishnu Inder for REAL ?" to Google
Posted 25-Jul-2009 at 14:38 PM by Gyani Jarnail Singh

The following essay published by India Awareness Magazine debunks the myths surrounding Brahma Vishnu and Indra as GOD !!
ਗੁਰਮਤਿ ਦਾ ਇਸ ਬ੍ਰਾਹਮਣੀ ਤਿਕੜੀ ਵਾਲੇ ਦੇਵਤਿਆਂ ਬਾਰੇ ਵਿਚਾਰ ਇਹਨ੍ਹਾਂ ਗੁਰਵਾਕਾਂ ਤੋਂ ਸਪਸ਼ਟ ਹੋ ਜਾਂਦਾ ਹੈ :
ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ ਵਿਚਿ ਹਉਮੈ ਕਾਰ ਕਮਾਈ।।
ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ ਹਰਿ ਗੁਰਮੁਖਿ ਸੋਝੀ ਪਾਈ।।
- - - - -
ਕੋਟਿ ਬਿਸਨ ਕੀਨੇ ਅਵਤਾਰ।।
ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ।।
ਕੋਟਿ ਮਹੇਸ ਉਪਾਇ ਸਮਾਏ।।
ਕੋਟਿ ਬ੍ਰਹਮੇ ਜਗੁ ਸਾਜਣ ਲਾਏ।।
- - - - -
ਸੋਹਾਗਨਿ ਭਵਨ ਤ੍ਰੈ ਲੀਆ।।
ਦਸ ਅਠ ਪੁਰਾਣ ਤੀਰਥ ਰਸ ਕੀਆ।।
ਬ੍ਰਹਮਾ ਬਿਸਨੁ ਮਹੇਸਰ ਬੇਧੇ।।
ਬਡੇ ਭੂਪਤਿ ਰਾਜੇ ਹੈ ਛੇਧੇ ।।
ਤੇ ਐਸੇ ਹੀ ਹੋਰ ਅਨੇਕਾਂ ਗੁਰਵਾਕ ਹਨ ਜਿਹੜੇ ਇਸ ਤਿਕੜੀ ਦੀ ਬ੍ਰਾਹਮਣੀ ਮੱਤ ਵਲੋਂ ਪ੍ਰਚਲਿਤ ਹੋਂਦ ਨੂੰ ਨਕਾਰਦੇ ਹਨ। ਹੁਣ ਅਸੀਂ ਦਲੀਲ ਦਾ ਪੱਖ ਵੀ ਵੀਚਾਰ ਲੈਦੇਂ ਹਾਂ ਤੇ ਬ੍ਰਹਮਾ, ਵਿਸ਼ਨੂੰ, ਮਹੇਸ਼ ਬਾਰੇ ਬ੍ਰਾਹਮਣੀ ਗ੍ਰੰਥਾਂ ਦੇ ਹਵਾਲੇ ਵੀ ਪੜ੍ਹ ਲੈਦੇ ਹਾਂ:-
ਬ੍ਰਹਮਾ :- ਇਸ ਬ੍ਰਹਮਾ ਜੀ ਬਾਰੇ ਹਿੰਦੂ ਮਿਥਿਹਾਸ ਕੋਸ਼ ਵਿਚ ਲਿਖਿਆ ਹੈ, ਚਤਰਾਰਨ, ਪਿਤਾਮਾ, ਪੋਰਾਣਕ ਗ੍ਰੰਥਾਂ ਅਨੁਸਾਰ ਜਗਤ ਦੀ ਰਚਨਾ ਕਰਣ ਵਾਲਾ ਦੇਵਤਾ। ਇਸ ਦੀ ਤਿੰਨ ਦੇਵਤਿਆਂ ਵਿਚ ਗਿੱਣਤੀ ਹੈ। ਹਿੰਦੂ ਤ੍ਰਿਮੂਰਤੀ ਦਾ ਪਹਿੱਲਾ ਦੇਵਤਾ। ਇਹ ਦੁਨਿਆਵੀ ਅੰਡੇ ਤੋਂ ਪੈਦਾ ਹੋਇਆ। ਇਸ ਦਾ ਰੰਗ ਲਾਲ ਹੈ, ਚਾਰ ਸਿਰ ਹਨ। ਪੰਜਵਾਂ ਸਿਰ ਆਪਣੀ ਹੀ ਬੇਟੀ ਨਾਲ ਬਲਾਤਕਾਰ ਕਰਨ ਕਾਰਨ ਸ਼ਿਵਜੀ ਨੇ ਕੱਟ ਦਿਤਾ ਸੀ। ਇਸ ਦੀਆਂ ਚਾਰ ਬਾਹਵਾਂ ਹਨ। ਹੱਥ ਵਿਚ ਸ਼ਾਹੀ ਝੰਡਾ ਹੈ। ਸਰਸਵਤੀ ਪਤਨੀ ਹੈ, ਹੰਸ ਦੀ ਸਵਾਰੀ ਕਰਦਾ ਹੈ। ਇਹ ਵੱਡਾ ਵਿੱਭਚਾਰੀ ਬਣ ਗਿਆ ਸੀ, ਜਿਸ ਕਾਰਨ ਵਿਸ਼ਨੂੰ ਅਤੇ ਸ਼ਿਵ ਨੇ ਇਸ ਦੀਆਂ ਸ਼ਕਤੀਆਂ ਖੋਹ ਲਈਆਂ। ਬ੍ਰਹਮਾ ਨੇ ਦਕਸ਼ ਨੂੰ ਆਪਣੇ ਅੰਗੂਠੇ ਵਿਚੋਂ ਪੈਦਾ ਕੀਤਾ (ਹਿਦੂ ਮਿਥਿਹਾਸਕ ਕੋਸ਼, ਪੰਨਾ-366)
ਵਿਚਾਰ:- ਬ੍ਰਹਮਾ ਦੀ ਸ਼ਖਸ਼ੀਅਤ ਬਾਰੇ ਬ੍ਰਾਹਮਣੀ ਗ੍ਰੰਥਾਂ ਦੇ ਆਧਾਰ ਤੇ ਲਿਖੇ ਹਿੰਦੂ ਮਿਥਿਹਾਸ ਕੋਸ਼ ਦੇ ਇੰਦਰਾਜ ਅਸੀਂ ਪੜੇ। ਇਸ ਵਿਚ ਬ੍ਰਹਮਾ ਦੀ ਸਖਸ਼ੀਅਤ ਨੂੰ ਬਹੁਤ ਹੀ ਹਾਸੋਹੀਣਾ (ਚਾਰ ਸਿਰ, ਚਾਰ ਬਾਹਵਾਂ), ਵਿੱਭਚਾਰੀ (ਬੇਟੀ ਨਾਲ ਬਲਾਤਕਾਰ), ਲਾਚਾਰ (ਜਿਸਦਾ ਸ਼ਿਵ ਜੀ ਨੇ ਸਿਰ ਕਟ ਲਿਆ ਤੇ ਸ਼ਕਤੀਆਂ ਖੋਹ ਲਈਆਂ) ਪੇਸ਼ ਕੀਤਾ ਗਿਆ ਹੈ। ਕੀ ਐਸੀ ਸ਼ਖਸ਼ੀਅਤ ਵਾਲਾ ਪਾਤਰ ਸ਼੍ਰਿਸ਼ਟੀ ਦਾ ਕਰਤਾ ਜਾਂ ਰੱਬ ਦਾ ਸਹਿਯੋਗੀ (ਸ਼ਰੀਕ) ਹੋ ਸਕਦਾ ਹੈ? ਕੁਝ ਵਿਚਾਰ ਹੁਣ ਵਿਸ਼ਨੂੰ ਬਾਰੇ ਵੀ ਕਰ ਲੈਂਦੇ ਹਾਂ।
ਵਿਸ਼ਨੂੰ :- ਵਿਸ਼ਨੂੰ ਜੀ ਬਾਰੇ ਹਿੰਦੂ ਮਿਥਿਹਾਸ ਕੋਸ਼ ਵਿੱਚ ਲਿਖਿਆ ਹੈ, ਇਹ ਸਰਬ ਵਿਆਪਕ ਹੈ ਪਾਣੀ ਤੇ ਸੁਤਾ ਹੋਇਆ ਨਾਰਾਇਣ ਹੈ, ਪਾਣੀ ਵਿੱਚ ਸ਼ੇਸ਼ ਨਾਗ ਦੀ ਸੇਜ ਤੇ ਸੋਂਦਾ ਹੈ। ਇਸ ਦੀ ਧੁਨੀ ਵਿੱਚੋਂ ਕੰਵਲ ਫੁੱਲ ਪੈਦਾ ਹੋਇਆ, ਇਸ ਕੰਵਲ ਵਿੱਚੋਂ ਬ੍ਰਹਮਾ ਜਨਮਿਆ। ਵਿਸ਼ਨੂੰ ਹੀ ਅਵਤਾਰ ਧਾਰਕੇ ਸੰਸਾਰ ਦਾ ਭਲਾ ਕਰਦਾ ਹੈ। ਵਿਸ਼ਨੂੰ ਦੇ ਮੱਥੇ ਚੋਂ ਹੀ ਰੁਦਰ (ਸ਼ਿਵ) ਪੈਦਾ ਹੋਇਆ ਸੀ। ਗੰਗਾ ਨਦੀ ਵਿਸ਼ਨੂੰ ਦੇ ਪੈਰ ਦੇ ਅੰਗੂਠੇ ਵਿਚੋਂ ਨਿਕਲੀ ਹੈ, ਵਿਸ਼ਨੂੰ ਦੇ ਇੱਕ ਹਜਾਰ ਨਾਂ ਹਨ। ਇਸ ਦੀ ਪਤਨੀ ਲਕਸ਼ਮੀ ਹੈ, ਜੋ ਕੰਵਲ ਦੇ ਫੁੱਲ ਤੇ ਨਿਵਾਸ ਕਰਦੀ ਹੈ, ਇਸਦੇ ਸਵਰਗ ਨੂੰ ਬੈਕੂੰਠ ਕਹੀਦਾ ਹੈ, ਇਹ ਗਰੂੜ ਦੀ ਸਵਾਰੀ ਕਰਦਾ ਹੈ, ਗੂੜੇ ਨੀਲੇ ਰੰਗ ਦੇ ਕਪੜੇ ਪਹਿਨਦਾ ਹੈ, ਸਦਾ ਜਵਾਨ ਰਹਿੰਦਾ ਹੈ, ਇਸ ਦੇ ਚਾਰ ਹੱਥ ਹਨ, ਇਸ ਕੋਲ ਹਥਿਆਰ ਧਨੁਸ਼, ਤਲਵਾਰ ਅਤੇ ਐਰਾਵਤ ਹਾਥੀ ਹੈ, ਕੋਲ ਸ਼ੰਖ, ਕੰਵਲ ਤੇ ਗਦਾ ਵੀ ਰਖਦਾ ਹੈ, ਇਸਦੀ ਛਾਤੀ ਤੇ ਵਿਸ਼ੇਸ਼ ਕਿਸਮ ਦਾ ਨਿਸ਼ਾਨ ਹੈ। ਭਿੰ੍ਰਗੂ ਨੇ ਇਸਨੂੰ ਸਭ ਦੇਵਤਿਆਂ ਤੋਂ ਉੱਤਮ ਹੋਣ ਦਾ ਐਲਾਨ ਕੀਤਾ ਅਤੇ ਪੂਜਾ ਕਰਵਾਈ (ਹਿੰਦੂ ਮਿਥਿਹਾਸ ਕੋਸ਼ ਪੰਨਾ-516) ਇਕ ਹੋਰ ਪੁਰਾਣਕ ਗ੍ਰੰਥ ਵਿਚ ਲਿਖਿਆ ਮਿਲਦਾ ਹੈ ਕਿ ਜੰਲਧਰ ਰਾਜੇ ਨੂੰ ਹਰਾਉਣ ਖਾਤਿਰ ਵਿਸ਼ਨੂੰ ਨੇ ਇਸਦੀ ਪਤਨੀ ਦਾ ਸਤੀਤਵ ਭੰਗ ਕੀਤਾ, ਕਿਉਂਕਿ ਜੰਲਧਰ ਰਾਜੇ ਨੂੰ ਵਰ ਮਿਲਿਆ ਸੀ ਕਿ ਜਦ ਤੱਕ ਉਸਦੀ ਪਤਨੀ ਪਤੀ-ਵਰਤ ਧਰਮ ਵਿਚ ਕਾਇਮ ਰਹੇਗੀ, ਉਹ ਨਹੀਂ ਹਾਰੇਗਾ। ਇਸ ਕਾਰਨ ਉਕਤ ਬੀਬੀ ਵਲੋਂ ਵਿਸ਼ਨੂੰ ਨੂੰ ਸ਼ਰਾਪ ਦੇਕੇ ਪੱਥਰ ਬਣਾ ਦੇਣ ਦਾ ਜ਼ਿਕਰ ਵੀ ਇਸ ਪੁਰਾਣਕ ਕਹਾਣੀ ਵਿੱਚ ਹੈ (ਹਵਾਲਾ ਪੌਰਾਣਿਕ ਕਥਾਵਾਂ ਦਾ ਅੰਤ ਪੰਨਾ-256)।
ਵਿਚਾਰ:- ਹਿੰਦੂ ਮਿਥਿਹਾਸ ਕੋਸ਼ ਤੇ ਹੋਰ ਬ੍ਰਾਹਮਣੀ ਪੌਰਾਣਿਕ ਕਥਾਂਵਾਂ ਦੇ ਆਧਾਰ ਤੇ ਅਸੀਂ ਬ੍ਰਾਹਮਣੀ ਮੱਤ ਵਲੋਂ ਪ੍ਰਚਾਰੀ ਜਾਂਦੀ ਵਿਸ਼ਨੂੰ ਦੀ ਸ਼ਖਸੀਅਤ ਵੇਖੀਏ ਤਾਂ ਇਹ ਬਹੁਤ ਹੀ ਗੈਰ ਕੁਦਰਤੀ, ਹਾਸੋਹੀਣੀ ਤੇ ਚਰਿਤ੍ਰਹੀਣ ਹੈ। ਕਿਸੇ ਨਾਗ ਜਾਂ ਸੱਪ (ਸ਼ੇਸ਼ਨਾਗ) ਨੂੰ ਆਸਣ ਬਣਾ ਕੇ ਸੰਮੁਦਰ ਵਿਚ ਬੈਠਣ ਵਾਲੀ ਗੱਲ ਕਲਪਣਾ ਹੋ ਸਕਦੀ ਹੈ, ਸੱਚਾਈ ਨਹੀਂ। ਬ੍ਰਹਮਾ ਜੀ ਵਾਲੇ ਕਾਂਡ ਵਿਚ ਬ੍ਰਹਮਾ ਦਾ ਜਨਮ ਅੰਡੇ ਤੋਂ ਹੋਣਾ ਲਿਖਿਆ ਹੈ। ਇਥੇ ਬ੍ਰਹਮਾ ਜੀ ਵਿਸ਼ਨੂੰ ਜੀ ਦੀ ਧੁੰਨੀ ਵਿੱਚਂੋ ਪੈਦਾ ਹੋਏ, ਕਮਲ ਫੁੱਲ ਵਿੱਚਂੋ ਪੈਦਾ ਹੋਏ ਦਰਸਾਏ ਗਏ ਹਨ। ਵਿਸ਼ਨੂੰ ਜੀ ਦੇ ਪੈਰ ਦੇ ਅੰਗੂਠੇ ਵਿੱਚੋਂ ਲੰਬੀ ਨਦੀ ੱਗੰਗਾ- ਨਿਕਲਦੀ ਦੱਸੀ ਗਈ ਹੈ। ਵਿਸ਼ਨੂੰ ਦੀ ਸਵਾਰੀ ਇਕ ਪੰਛੀ ੱਗਰੁੜ- ਨੂੰ ਦਸਿਆ ਗਿਆ ਹੈ। ਵਿਸ਼ਨੂੰ ਜੀ ਨੂੰ ਕਿਸੇ ਪਰ-ਇਸਤ੍ਰੀ ਦਾ ਸਤ ਭੰਗ ਕਰਦਾ ਵੀ ਦੱਸਿਆ ਗਿਆ ਹੈ। ਵਿਸ਼ਨੂੰ ਦੇ ਮੱਥੇ ਵਿੱਚੋਂ ਸ਼ਿਵ ਜੀ ਦਾ ਪੈਦਾ ਹੋਣਾ ਦੱਸਿਆ ਗਿਆ ਹੈ। ਇਨ੍ਹਾਂ ਸਾਰੀਆ ਗੱਲਾਂ ਨੂੰ ਜੇ ਕੋਈ ਅੰਨ੍ਹੀ ਸ਼ਰਧਾ ਦਾ ਤਿਆਗ ਕਰਕੇ ਨਿਰਪੱਖ ਹੋਕੇ ਵਿਚਾਰੇ ਤਾਂ ਇਹ ਸ਼ਖਸ਼ੀਅਤ ਨਿਰੋਲ ਕਲਪਣਾ ਜਾਂ ਕਹਾਣੀ ਤੋਂ ਵੱਧ ਕੁੱਝ ਵੀ ਨਹੀਂ ਲਗਦੀ। ਐਸੀ ਸ਼ਖਸ਼ੀਅਤ ਨੂੰ ੱਰੱਬ- ਜਾਂ ਉਸਦਾ ਸਹਿਯੋਗੀ ਮੰਨਣਾ ਜਾਂ ਪ੍ਰਚਾਰਣਾ ਕਿਥੋਂ ਤੱਕ ਠੀਕ ਹੈ?
ਹੁਣ ਕੁੱਝ ਵਿਚਾਰ ਇਸ ਤ੍ਰਿਮੂਰਤੀ ਦੇ ਤੀਜੇ ਦੇਵਤੇ ਮਹੇਸ਼ ਦੀ ਵੀ ਕਰ ਲਈਏ।
ਮਹੇਸ਼:-ਇਸਨੂੰ ਸ਼ਿਵਜੀ ਜਾਂ ਰੁਦਰ ਦੇ ਨਾਂ ਨਾਲ ਵੀ ਪ੍ਰਚਾਰਿਆ ਜਾਂਦਾ ਹੈ। ਇਸ ਬਾਰੇ ਹਿੰਦੂ ਮਿਥਿਹਾਸ ਕੋਸ਼ ਵਿਚ ਦਰਜ ਹੈ, ਇਹ ਸ਼੍ਰਿਸ਼ਟੀ ਨੂੰ ਪਾਲਦਾ ਅਤੇ ਖੱਤਮ ਕਰਦਾ ਹੈ, ਇਸ ਦੀਆਂ ਤਿੱਨ ਅੱਖਾਂ ਹਨ, ਗਲਾ ਨੀਲਾ ਹੈ ਇਹ ਖੁੱਦ ਹੀ ਬ੍ਰਹਮਾ ਖੁੱਦ ਹੀ ਇੰਦ੍ਰਦ੍ਰ ਹੈ। ਬਹੁਤੀ ਵਾਰ ਇਹ ਮੜੀਆਂ ਵਿਚ ਵਾਸ ਕਰਦਾ ਹੈ, ਸ਼ਰਾਬ ਤੇ ਕਈ ਹੋਰ ਤਰ੍ਹਾਂ ਦੇ ਨਸ਼ੇ ਵਰਤਦਾ ਹੈ। ਮੱਨੁਖੀ ਖੋਪੜੀਆਂ ਦੀ ਗੱਲ ਵਿਚ ਮਾਲਾ ਪਾ ਕੇ ਰਖਦਾ ਹੈ। ਜਦੋਂ ਕਰੋਧ ਵਿੱਚ ਅੳਂੁਦਾ ਹੈ ਤਾਂ ਪਾਰਵਤੀ ਨਾਲ ਰੱਲਕੇ ਭਿਆਨਕ (ਤਾਂਡਵ) ਨਾਚ ਨੱਚਦਾ ਹੈ, ਉਦੋਂ ਪਰਲੋ ਆੳਂੁਦੀ ਹੈ। ਇਸਦੇ ਮੱਥੇ ਵਿਚ ਚੰਦ੍ਰਮਾ ਹੈ, ਵਾਲਾਂ ਵਿਚੋਂ ਗੰਗਾ ਨਿਕਲਦੀ ਹੈ। ਗੱਲ ਵਿਚ ਨਾਗ ਹਨ। ਇਸਦੀ ਪੋਸ਼ਾਕ ਸ਼ੇਰ ਜਾਂ ਹਾਥੀ ਦੀ ਖੱਲ ਤੋਂ ਬਣੀ ਹੂੰਦੀ ਹੈ। ਨੰਦੀ ਬੱਲਦ ਤੇ ਸਵਾਰੀ ਕਰਦਾ ਹੈ। ਹੱਥ ਵਿਚ ਧਨੁਸ਼ ਅਤੇ ਡਮਰੂ ਹੁੰਦਾ ਹੈ। ਇਕ ਗੱਦਾ ਤੇ ਰੱਸਾ ਵੀ ਰਖਦਾ ਹੈ। ਇਸ ਦੀ ਸਹਾਇਤਾ ਕਰਨ ਲਈ ਭੂਤ-ਪ੍ਰੇਤ ਹੁੰਦੇ ਹਨ। ਸ਼ਿਵ ਦਾ ਤੀਜਾ ਨੇਤਰ ਬਹੁਤ ਮਾਰੂ ਹੈ। ਇਸ ਨੇਤਰ ਨਾਲ ਸ਼ਿਵ ਨੇ ਪ੍ਰੇਮ ਦੇ ਦੇਵਤੇ ਨੂੰ ਸੁਆਹ ਕਰ ਦਿਤਾ ਸੀ। ਇਸਦੀ ਕਰੋਪ ਵਾਲੀ ਇਕੋਂ ਨਜਰ ਨਾਲ ਸਾਰੇ ਦੇਵਤੇ ਅਤੇ ਸਾਰਾ ਬ੍ਰਹਮੰਡ ਨਾਸ ਹੋ ਜਾਂਦਾ ਹੈ। ਇਸ ਦਾ ਸਵਰਗ ਕੈਲਾਸ਼ ਪਰਬਤ ਹੈ। ਇਹ ਇੱਕ ਵਾਰ ਕਾਮੀ ਅਵਸਥਾ ਵਿਚ ਨੰਗਾ ਘੁੰਮਣ ਲਗਾ। ਦੇਵ ਪਤਨੀਆਂ ਨੇ ਇਸ ਤੇ ਮੋਹਿਤ ਹੋ ਕੇ ਆਪਣਾ ਆਪ ਇਸ ਦੇ ਹਵਾਲੇ ਕਰ ਦਿਤਾ। ਦੇਵਤਿਆਂ ਨੇ ਸ਼ਿਵ ਨੂੰ ਆਪਣੀ ਪਤਨੀਆਂ ਨਾਲ ਕਾਮ-ਭੋਗ ਕਰਦਿਆਂ ਵੇਖਿਆ ਤਾਂ ਉਨ੍ਹਾਂ ਨੇ ਸ਼ਿਵ ਦੇ ਲਿੰਗ ਸੜ ਜਾਣ ਦਾ ਸ਼ਰਾਪ ਦੇ ਦਿਤਾ। ਲਿੰਗ ਨੂੰ ਲੱਗੀ ਅੱਗ ਏਨੀ ਭੜਕ ਗਈ ਕਿ ਸੰਸਾਰ ਸੜਣ ਲੱਗਾ। ਦੇਵਤਿਆਂ ਵਲੋਂ ਬੇਨਤੀ ਕਰਨ ਤੇ ਪਾਰਬਤੀ ਨੇ ਲਿੰਗ ਧਾਰਨ ਕਰ ਲਿਆ ਤੇ ਸ਼ਾਂਤੀ ਵਰਤਾਈ। ਹੁਣ ਸ਼ਾਂਤੀ ਦੀ ਕਾਮਨਾ ਕਰਦਿਆਂ ਲੋਕ ਲਿੰਗ ਯੋਨੀ ਦੀ ਪੂਜਾ ਕਰਦੇ ਹਨ। (ਹਿੰਦੂ ਮਿਥਿਹਾਸ ਕੋਸ਼, ਪੰਨਾ-120) (ਹਵਾਲਾ ਪੌਰਾਣਿਕ ਕਹਾਣੀਆਂ ਦਾ ਅੰਤ, ਪੰਨਾ-246)
ਵਿਸ਼ਨੂੰ ਪੁਰਾਣ ਵਿਚ ਲਿਖਿਆ ਹੈ ਕਿ ਬ੍ਰਹਮਾ ਨੇ ਇੱਛਾ ਪ੍ਰਗਟ ਕੀਤੀ ਕਿ ਮੇਰੇ ਪੁੱਤਰ ਹੋਵੇ, ਉਸੇ ਵਕਤ ਬ੍ਰਹਮਾ ਦੇ ਮੱਥੇ ਵਿਚੋਂ ਬਾਲਕ ਪੈਦਾ ਹੋ ਗਿਆ। ਜੋ ਜੰਮਦਿਆਂ ਹੀ ਰੋਣ ਲੱਗ ਪਿਆ। ਬ੍ਰਹਮਾ ਨੇ ਉਸਦਾ ਨਾਂ ਹੀ ਰੋਂਦੂ (ਰੁੱਦਰ) ਰੱਖ ਦਿਤਾ। ਇਸ ਤੋਂ ਮਗਰੋਂ ਭੀ ਸ਼ਿਵ ਨੇ ਸੱਤ ਵਾਰ ਰੋਕੇ ਆਖਿਆ ਕਿ ਮੇਰੇ ਹੋਰ ਨਾਮ ਰੱਖੋ। ਤੱਦ ਬ੍ਰਹਮਾ ਨੇ ਇਸਦੇ ਸੱਤ ਹੋਰ ਨਾਂ ਰੱਖੇ। ਵਿਸ਼ਨੂੰ, ਬ੍ਰਹਮਾ,ਕ੍ਰਿਸ਼ਨ ਤੇ ਰਾਮ ਭੀ ਕਈ ਥਾਂਈ ਇਸਦੀ ਪੂਜਾ ਕਰਦੇ ਵਿਖਾਏ ਗਏ ਹਨ। (ਮਹਾਨ ਕੋਸ਼, ਪੰਨਾ-1042)
ਵਿਚਾਰ:- ਇਨ੍ਹਾਂ ਪੌਰਾਣਿਕ ਹਵਾਲਿਆਂ ਰਾਹੀਂ ਦੱਸੀ ਸ਼ਿਵਜੀ ਦੀ ਸ਼ਖਸ਼ੀਅਤ ਵੀ ਬ੍ਰਹਮਾ ਤੇ ਵਿਸ਼ਨੂੰ ਵਾਂਗੂੰ ਗੈਰ-ਕੁਦਰਤੀ, ਦਲੀਲ ਦੇ ਉਲਟ ਤੇ ਚਰਿਤਰਹੀਣ ਹੀ ਲਗਦੀ ਹੈ। ਐਸੀ ਸਖਸ਼ੀਅਤ ਨੂੰ ਰੱਬ ਜਾਂ ਉਸਦਾ ਸਹਿਯੋਗੀ ਮੰਨਣਾ ਜਾਂ ਪ੍ਰਚਾਰਣਾ ਕਿਸ ਤਰ੍ਹਾਂ ਜਾਇਜ਼ ਹੈ?
ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਬ੍ਰਾਹਮਣੀ ਮੱਤ ਵਲੋਂ ਪ੍ਰਚਾਰੀ ਜਾਂਦੀ ਇਸ ਤ੍ਰਿ-ਮੂਰਤੀ ਦੀ ਹੋਂਦ ਦਲੀਲ ਦੀ ਕਸਵੱਟੀ ਤੇ ਵੀ ਸੱਚ ਸਾਬਿਤ ਨਹੀਂ ਹੁੰਦੀ,ਬਲਕਿ ਕਾਲਪਨਿਕ ਲਗਦੀ ਹੈ। ਸੋਬਤੀ ਜੀ ਨੇ ਇਸ ਤ੍ਰਿ-ਮੂਰਤੀ ਦੇ ਇੱਕ-ਇੱਕ ਗੁਣ (ਬ੍ਰਹਮਾ ਪੈਦਾ ਕਰਣ ਵਾਲਾ, ਵਿਸ਼ਨੂੰ ਪਾਲਣ ਵਾਲਾ ਤੇ ਸ਼ਿਵ ਸੰਘਾਰ ਕਰਣ ਵਾਲਾ) ਦੇ ਆਧਾਰ ਤੇ ਹੀ ਇਸ ਬ੍ਰਾਹਮਣੀ ਮੱਤ ਨੂੰ ਸੱਚ ਤੇ ਸਹੀ ਸਿੱਧ ਕਰਨ ਦਾ ਯਤਨ ਕੀਤਾ ਹੈ। ਪਰ ਇਨ੍ਹਾਂ ਬਾਰੇ ਬ੍ਰਾਹਮਣੀ ਗ੍ਰੰਥਾਂ ਵਿਚ ਆਏ ਹਵਾਲੇ (ਜੋ ਕਈ ਥਾਂਵਾਂ ਤੇ ਆਪਾ ਵਿਰੋਧੀ ਵੀ ਹਨ) ਪੂਰੀ ਤਰ੍ਹਾਂ ਵਿਚਾਰੀਏ ਤਾਂ ਇਹ ਸਖਸ਼ੀਅਤਾਂ ਕਲਪਣਾ ਤੋਂ ਵੱਧ ਕੁੱਝ ਵੀ ਨਹੀਂ ਜਾਪਦੀਆਂ। ਤਾਂ ਹੀ ਸੋਬਤੀ ਜੀ ਨੇ ਸ਼ਾਇਦ ਰੱਬ ਲਈ ਪ੍ਰਚਲਤ ਅੰਗਰੇਜ਼ੀ ਲਫਜ਼ GOD ਦੇ ਅੱਖਰਾਂ ਨੂੰ ਵੱਖ-ਵੱਖ ਕਰਕੇ ਇਸ ਬ੍ਰਾਹਮਣੀ ਤ੍ਰਿ-ਮੂਰਤੀ ਨੂੰ ਸਹੀ ਸਾਬਿਤ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ। ਉਨ੍ਹਾਂ ਨੇ G-Generator (ਪੈਦਾ ਕਰਣ ਵਾਲਾ), O-Operator (ਪਾਲਣ ਵਾਲਾ) ਤੇ D-Destroyer (ਨਾਸ਼ ਕਰਨ ਵਾਲਾ) ਅਰਥ ਕੀਤੇ। ਇਹ ਕੋਈ ਘੌਧ ਲਫਜ ਦੇ ਮੌਲਿਕ ਅਰਥ ਨਹੀਂ ਹਨ। GOD ਇਕੋ ਲਫਜ਼ ਹੈ, ਕੋਈ ਸੁੰਗੜਿਆ ਲਫ਼ਜ਼ (short form) ਨਹੀਂ। ਇਹ ਤਾਂ ਕਿਸੇ ਨੇ ਆਪਣੇ ਦਿਮਾਗ ਨਾਲ ਕੀਤੇ ਲਗਦੇ ਹਨ। ਇਸ ਤੋਂ ਇੱਕ ਉਦਾਹਰਨ ਯਾਦ ਆ ਗਈ। ਮੰਨ ਲਉ ਕਿਸੇ ਦੀ ਪਤਨੀ ਦਾ ਨਾਂ ਸੀਮਾਂ ਹੈ। ਤੇ ਉਹ ਆਪਣੀ ਪਤਨੀ ਨੂੰ ਖੁਸ਼ ਕਰਨ ਲਈ SIMA ਨੂੰ ਵੱਖ ਵੱਖ ਕਰਕੇ ਇਸ ਦੇ ਅਰਥ S-Sweet, I-Intelligent, M-Moral, A-Able ਕਰ ਦੇਵੇ ਤਾਂ ਇਸਦਾ ਇਹ ਮਤਲਬ ਨਹੀਂ ਕਿ ਸੀਮਾਂ (SIMA) ਨਾਂ ਦੇ ਮਾਇਨੇ ਇਹ ਹੋ ਜਾਣਗੇ। ਦੂਜੀ ਤਰਫ ਮੰਨ ਲਉ ਕੋਈ ਨਾਸਤਕ GOD ਲਫ਼ਜ਼ ਨੂੰ ਤੋੜਕੇ ਇਸਦੇ ਅਰਥ G-Ghost (ਭੂਤ-ਪ੍ਰੇਤ), O-Orphan (ਅਨਾਥ), D-Devil (ਸ਼ੈਤਾਨ) ਕਰਨ ਲੱਗ ਪਏ, ਤਾਂ ਇਸਦਾ ਇਹ ਮਤਲਬ ਨਹੀ ਨਿਕਲਦਾ ਕਿ ਇਸ ਤੋਂ ਰੱਬ "ਭੂਤ-ਪ੍ਰੇਤ", "ਅਨਾਥ" ਤੇ "ਸ਼ੈਤਾਨ" ਸਾਬਿਤ ਹੋ ਜਾਂਦਾ ਹੈ।
ਜੇ ਕਿਸੇ ਤਰੀਕੇ ਇਹ ਮੰਨ ਵੀ ਲਈਏ ਕਿ GOD ਦੇ ਅਰਥ ਉਹੀ ਹਨ, ਜੋ ਸੋਬਤੀ ਜੀ ਨੇ ਕੀਤੇ ਹਨ, ਤਾਂ ਵੀ ਇਹ ਸਾਬਿਤ ਨਹੀਂ ਹੁੰਦਾ ਕਿ ਬ੍ਰਾਹਮਣੀ ਮੱਤ ਵਲੋਂ ਪ੍ਰਚਾਰੀ ਜਾਂਦੀ ਇਸ ਤ੍ਰਿ-ਮੂਰਤੀ (ਬ੍ਰਹਮਾ, ਵਿਸ਼ਨੂੰ, ਮਹੇਸ਼) ਦੀ ਸਖਸ਼ੀਅਤ ਸੱਚ ਅਤੇ ਦਲੀਲ ਆਧਾਰਿਤ ਹੈ।
ਖੈਰ, ਇਸ ਘਟਨਾਕ੍ਰਮ ਵਿਚ ਸੋਬਤੀ ਜੀ ਬਿਲਕੁਲ ਦੋਸ਼ੀ ਨਹੀਂ ਹਨ। ਇਹ ਉਨ੍ਹਾਂ ਦੇ ਨਿਜੀ ਵਿਚਾਰ ਅਤੇ ਨੀਤੀਆਂ ਸਨ ਤੇ ਉਨ੍ਹਾਂ ਨੂੰ ਆਪਣੇ ਵਿਚਾਰ ਰਖਣ ਦਾ ਪੂਰਾ ਹੱਕ ਸੀ। ਸਾਡੀ ਤਾਂ ਇਹ ਗੁਜਾਰਿਸ਼ ਹੈ ਕਿ ਜੇ ਉਹ ਚੰਗਾ ਸਮਝਣ ਤਾਂ ਇਸ ਵਿਸ਼ੇ ਵਿੱਚ ਖੁੱਲ ਕੇ ਆਪਣੇ ਵਿਚਾਰ ਲਿਖਕੇ ਸਪੋਕਸਮੈਨ ਅਖ਼ਬਾਰ ਨੂੰ ਭੇਜਣ। ਸਪੋਕਸਮੈਨ ਅਖ਼ਬਾਰ ਦੇ ਪ੍ਰਬੰਧਕਾਂ ਨੂੰ ਵੀ ਇਹ ਵਿਚਾਰ ਬਿਨਾਂ ਕਾਂਟੇ-ਛਾਂਟੇ (ਪਰ ਲੋੜੀਂਦੀਆਂ ਟਿੱਪਣੀ ਨਾਲ, ਗੁਰਮਤਿ ਅਨੁਸਾਰੀ ਸਪਸ਼ਟੀਕਰਨ ਦੇ ਕੇ) ਛਾਪਣੇ ਚਾਹੀਦੇ ਹਨ।
ਪਰ ਅਫਸੋਸ ਹੈ ਤਾਂ ਕੇਵਲ ਸਪੋਕਸਮੈਨ ਦੇ ਸੰਪਾਦਕ ਸ੍ਰ: ਜੋਗਿੰਦਰ ਸਿੰਘ, ਸਟੇਜ ਸਕੱਤਰ ਤੇ ਹੋਰ ਸਿੱਖ ਬੁਲਾਰਿਆਂ ਵਲੋਂ ਇਸ ਮਾਮਲੇ ਪ੍ਰਤੀ ਅਪਣਾਈ ਗਈ ਚੁੱਪ ਦੀ ਪਹੁੰਚ ਦਾ। ਉਨ੍ਹਾਂ ਦੀ ਭੇਦ ਭਰੀ ਚੁੱਪ ਨੇ ਇਹ ਸੋਚਣ ਤੇ ਮਜਬੂਰ ਕਰ ਦਿਤਾ ਹੈ ਕਿ ਸ਼੍ਰੋਮਣੀ ਕਮੇਟੀ ਤੇ ਸਪੋਕਸਮੈਨ ਦੀ ਸਟੇਜ ਵਿਚ ਕੀ ਫਰਕ ਹੈ? ਸਪੋਕਸਮੈਨ ਦੀ ਕਥਿਤ ਨਿਡਰਤਾ, ਨਿਰਪੱਖਤਾ ਤੇ ਨਿਧੜਕਤਾ ਕੀ ਸਿਰਫ਼ ਬਾਦਲ ਦਲ ਦੇ ਆਗੂਆਂ ਨੂੰ ਭੰਡਨ ਵਾਸਤੇ ਹੀ ਹੈ? ਆਸ ਹੈ ਇਸ ਅਲੋਚਨਾ ਨੂੰ "ਹਾਂ-ਪੱਖੀ" ਲਿਆ ਜਾਵੇਗਾ।
ਤੱਤ ਗੁਰਮਤਿ ਪਰਵਾਰ
ਈਮੇਲ : tatgurmat@gmail.com
ਫੋਨ : 09419126791, 09815971601, 09417440779
Posted in Uncategorized
Views 3167 Comments 1 Email Blog Entry
Total Comments 1

Comments

 1. Old Comment
  Narayanjot Kaur's Avatar
  Gyani ji

  I did not know that you had a blog! Now this is one article that I crave to read. It would have been really handy a few months back.
  permalink
  Posted 08-Sep-2009 at 08:56 AM by Narayanjot Kaur Narayanjot Kaur is offline
 
Total Trackbacks 0

Trackbacks

All times are GMT +5.5. The time now is 06:47 AM.
Powered by vBulletin® Version 3.8.7
Copyright ©2000 - 2014, vBulletin Solutions, Inc.
Search Engine Optimization by vBSEO 3.6.0 PL2 Copyright 2004-2015, All Rights Reserved. Sikh Philosophy Network


Page generated in 0.35813 seconds with 35 queries