6239 Sikh Philosophy Network - View Single Post - Awareness Of His Being Within..Pir Sang..(Part Two)
View Single Post
  #5 (permalink)  
Old 13-Jun-2008, 09:04 AM
pk70's Avatar pk70 pk70 is offline
 
Enrolled: Feb 25th, 2008
Location: USA
Posts: 1,584
pk70 has a spectacular aura aboutpk70 has a spectacular aura aboutpk70 has a spectacular aura aboutpk70 has a spectacular aura aboutpk70 has a spectacular aura aboutpk70 has a spectacular aura aboutpk70 has a spectacular aura aboutpk70 has a spectacular aura aboutpk70 has a spectacular aura aboutpk70 has a spectacular aura about
   
Adherent: Sikhism
Liked 622 Times in 319 Posts
    Nationality: United States
Re: Awareness Of His Being Within..Pir Sang..(Part Two)


I HAVE COME ACROSS SAME WARNING ABOUT NOT BEING AWARE ABOUT HIM, IT IS ON GGS 389- M-5, just want to share with you.

ਆਸਾ ਮਹਲਾ ਸੋਇ ਰਹੀ ਪ੍ਰਭ ਖਬਰਿ ਜਾਨੀ ਭੋਰੁ ਭਇਆ ਬਹੁਰਿ ਪਛੁਤਾਨੀ ॥੧॥
Reference:: Sikh Philosophy Network http://www.sikhphilosophy.net/spiritual-articles/22003-awareness-his-being-within-pir-sang.html
Asa 5th Guru. The bride is asleep and knows not the news of her Lord. When the day breaks, then does she grieve.
ਆਸਾ ਪੰਜਵੀਂ ਪਾਤਸ਼ਾਹੀ। ਪਤਨੀ ਸੁੱਤੀ ਪਈ ਹੈ, ਅਤੇ ਅਪਣੇ ਸੁਆਮੀ ਦੇ ਸੰਦੇਸੇ ਨੂੰ ਨਹੀਂ ਜਾਣਦੀ। ਜਦ ਦਿਨ ਚੜ੍ਹ ਆਉਂਦਾ ਹੈ, ਤਦ ਉਹ ਅਫਸੋਸ ਕਰਦੀ ਹੈ।
Reference:: Sikh Philosophy Network http://www.sikhphilosophy.net/showthread.php?t=22003
ਸੋਇ ਰਹੀ = (ਉਮਰ ਦੀ ਸਾਰੀ ਰਾਤ) ਸੁੱਤੀ ਰਹੀ, ਸਾਰੀ ਉਮਰ ਆਤਮਕ ਜੀਵਨ ਵਲੋਂ ਬੇ-ਪਰਵਾਹੀ ਟਿਕੀ ਰਹੀ। ਭੋਰੁ = ਦਿਨ, ਉਮਰ-ਰਾਤ ਦਾ ਅੰਤ, ਮੌਤ ਦਾ ਸਮਾ। ਬਹੁਰਿ = ਮੁੜ, ਫਿਰ, ਤਦੋਂ।੧।

ਹੇ ਸਖੀ! (ਜੇਹੜੀ ਜੀਵ-ਇਸਤ੍ਰੀ ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਰਹਿੰਦੀ ਹੈ (ਆਤਮਕ ਜੀਵਨ ਵਲੋਂ ਬੇ-ਪਰਵਾਹ ਟਿਕੀ ਰਹਿੰਦੀ ਹੈ) ਉਹ ਪ੍ਰਭੂ (ਦੇ ਮਿਲਾਪ) ਦੀ ਕਿਸੇ ਸਿੱਖਿਆ ਨੂੰ ਨਹੀਂ ਸਮਝਦੀ। ਪਰ ਜਦੋਂ ਦਿਨ ਚੜ੍ਹ ਆਉਂਦਾ ਹੈ (ਜ਼ਿੰਦਗੀ ਦੀ ਰਾਤ ਮੁੱਕ ਕੇ ਮੌਤ ਦਾ ਸਮਾ ਆ ਜਾਂਦਾ ਹੈ) ਤਦੋਂ ਉਹ ਪਛੁਤਾਂਦੀ ਹੈ।੧।
ਪਛੁਤਾਂਦੀ ਹੈ।੧।
ਪ੍ਰਿਅ ਪ੍ਰੇਮ ਸਹਜਿ ਮਨਿ ਅਨਦੁ ਧਰਉ ਰੀ ਪ੍ਰਭ ਮਿਲਬੇ ਕੀ ਲਾਲਸਾ ਤਾ ਤੇ ਆਲਸੁ ਕਹਾ ਕਰਉ ਰੀ ॥੧॥ ਰਹਾਉ
By love for thy beloved, thou shalt easily imbibe joy in thy heart, O bride. When there is longing in thee to meet thy Lord, then why shouldest thou make delay? Pause.
ਆਪਣੇ ਪ੍ਰੀਤਮ ਦੇ ਪਿਆਰ ਦੁਆਰਾ, ਹੇ ਪਤਨੀਏ! ਤੂੰ ਆਪਣੇ ਦਿਲ ਅੰਦਰ ਸੁਖੈਨ ਹੀ ਖੁਸ਼ੀ ਪਾ ਲਵੇਗੀਂ। ਜਦ ਤੇਰੇ ਵਿੱਚ ਆਪਣੇ ਸੁਆਮੀ ਨੂੰ ਮਿਲਣ ਦੀ ਤਾਂਘ ਹੈ, ਤਦ ਤੂੰ ਢਿਲ ਕਿਉਂ ਕਰਦੀ ਹੈਂ? ਠਹਿਰਾਉ।
ਸਹਜਿ = ਆਤਮਕ ਅਡੋਲਤਾ ਵਿਚ। ਪ੍ਰਿਅ ਪ੍ਰੇਮ = ਪਿਆਰੇ ਦੇ ਪ੍ਰੇਮ (ਦੀ ਬਰਕਤਿ ਨਾਲ)। ਮਨਿ = ਮਨ ਵਿਚ। ਅਨਦੁ = ਆਨੰਦ। ਧਰਉ = ਧਰਉਂ, ਮੈਂ ਟਿਕਾਈ ਰੱਖਦੀ ਹਾਂ। ਰੀ = ਹੇ ਸਖੀ! ਮਿਲਬੇ ਕੀ = ਮਿਲਣ ਦੀ। ਲਾਲਸਾ = ਤਾਂਘ। ਤਾ ਤੇ = ਇਸ ਕਰਕੇ। ਕਹਾ ਕਰਉ = ਮੈਂ ਕਿਥੇ ਕਰ ਸਕਦੀ ਹਾਂ?।੧।ਰਹਾਉ।

ਹੇ ਸਖੀ! ਪਿਆਰੇ (ਪ੍ਰਭੂ) ਦੇ ਪ੍ਰੇਮ ਦੀ ਬਰਕਤਿ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਆਪਣੇ ਮਨ ਵਿਚ (ਉਸ ਦੇ ਦਰਸਨ ਦੀ ਤਾਂਘ ਦਾ) ਆਨੰਦ ਟਿਕਾਈ ਰੱਖਦੀ ਹਾਂ। ਹੇ ਸਖੀ! (ਮੇਰੇ ਅੰਦਰ ਹਰ ਵੇਲੇ) ਪ੍ਰਭੂ ਦੇ ਮਿਲਾਪ ਦੀ ਤਾਂਘ ਬਣੀ ਰਹਿੰਦੀ ਹੈ, ਇਸ ਵਾਸਤੇ (ਉਸ ਨੂੰ ਯਾਦ ਰੱਖਣ ਵਲੋਂ) ਮੈਂ ਕਦੇ ਭੀ ਆਲਸ ਨਹੀਂ ਕਰ ਸਕਦੀ।੧।ਰਹਾਉ।
Reply With Quote
 
Page generated in 0.49597 seconds with 25 queries
0