ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥ Jė jug cẖārė ārjā hor ḏasūṇī hoė. ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥ Navā kẖanda vicẖ jāṇīai nāl cẖalai sabẖ koė. ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥ Cẖanga nāo rakẖāė kai jas kīraṯ jag lėė. ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥ Jė ṯis naḏar na āvī ṯa vāṯ na pucẖẖai kė. ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥ Kītā anḏar kīt kar ḏosī ḏos ḏẖarė. ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥ Nānak nirguṇ guṇ karė guṇvanṯiā guṇ ḏė. ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥੭॥ Ŧėhā koė na sujẖī je ṯis guṇ koė karė. ||7|| ------------------------------- ਪੂਜ ਲਗੈ ਪੀਰੁ ਆਖੀਐ ਸਭੁ ਮਿਲੈ ਸੰਸਾਰੁ ॥ Pūj lagai pīr ākẖīai sabẖ milai sansār. ਨਾਉ ਸਦਾਏ ਆਪਣਾ ਹੋਵੈ ਸਿਧੁ ਸੁਮਾਰੁ ॥ Nāo saḏāė āpṇā hovai siḏẖ sumār. ਜਾ ਪਤਿ ਲੇਖੈ ਨਾ ਪਵੈ ਸਭਾ ਪੂਜ ਖੁਆਰੁ ॥੨॥ Jā paṯ lėkẖai nā pavai sabẖā pūj kẖuār. ||2|| ਜਿਨ ਕਉ ਸਤਿਗੁਰਿ ਥਾਪਿਆ ਤਿਨ ਮੇਟਿ ਨ ਸਕੈ ਕੋਇ ॥ Jin kao saṯgur thāpiā ṯin mėt na sakai koė. ਓਨਾ ਅੰਦਰਿ ਨਾਮੁ ਨਿਧਾਨੁ ਹੈ ਨਾਮੋ ਪਰਗਟੁ ਹੋਇ ॥ Onā anḏar nām niḏẖān hai nāmo pargat hoė. ਨਾਉ ਪੂਜੀਐ ਨਾਉ ਮੰਨੀਐ ਅਖੰਡੁ ਸਦਾ ਸਚੁ ਸੋਇ ॥੩॥ Nāo pūjīai nāo mannīai akẖand saḏā sacẖ soė. ||3||
---------------------------------------------------------------
ਸਿਰੀਰਾਗੁ ਮਹਲੁ ੧ ॥ Sirīrāg mahal 1. ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ ॥ Jāl moh gẖas mas kar maṯ kāgaḏ kar sār. ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ ॥ Bẖāo kalam kar cẖiṯ lėkẖārī gur pucẖẖ likẖ bīcẖār. ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਨ ਪਾਰਾਵਾਰੁ ॥੧॥ Likẖ nām sālāh likẖ likẖ anṯ na pārāvār. ||1|| ਬਾਬਾ ਏਹੁ ਲੇਖਾ ਲਿਖਿ ਜਾਣੁ ॥ Bābā ėhu lėkẖā likẖ jāṇ. ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ ਨੀਸਾਣੁ ॥੧॥ ਰਹਾਉ ॥ Jithai lėkẖā mangīai ṯithai hoė sacẖā nīsāṇ. ||1|| rahāo. ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ ॥ Jithai mileh vaḏiāīā saḏ kẖusīā saḏ cẖāo. ਤਿਨ ਮੁਖਿ ਟਿਕੇ ਨਿਕਲਹਿ ਜਿਨ ਮਨਿ ਸਚਾ ਨਾਉ ॥ Ŧin mukẖ tikė niklahi jin man sacẖā nāo. ਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ ॥੨॥ Karam milai ṯā pāīai nāhī galī vāo ḏuāo. ||2|| ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ ॥ Ik āvahi ik jāhi uṯẖ rakẖīahi nāv salār. ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ ॥ Ik upāė mangṯė iknā vadė ḏarvār. ਅਗੈ ਗਇਆ ਜਾਣੀਐ ਵਿਣੁ ਨਾਵੈ ਵੇਕਾਰ ॥੩॥ Agai gaiā jāṇīai viṇ nāvai vėkār. ||3|| ਭੈ ਤੇਰੈ ਡਰੁ ਅਗਲਾ ਖਪਿ ਖਪਿ ਛਿਜੈ ਦੇਹ ॥ Bẖai ṯėrai dar aglā kẖap kẖap cẖẖijai ḏėh. ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ ॥ Nāv jinā sulṯān kẖān hoḏė diṯẖė kẖėh. ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ ॥੪॥੬॥ Nānak uṯẖī cẖaliā sabẖ kūṛė ṯutė nėh. ||4||6||