
25-Jul-2010, 16:18 PM
|
 | | | | Enrolled: Jul 25th, 2010 Age: 44
Posts: 2
| | | | | |
| Re: Parkash Guru Gobind Singh - January 5th 2010 ਮਾਛੀਵਾੜਾ (੩੦.੯੨ N, ੭੬.੨ E) ਲੁਧਿਆਣਾ ਜ਼ਿਲ੍ਹਾ (ਪੰਜਾਬ) ਦੀ ਇੱਕ ਨਗਰ ਪੰਚਾਇਤ ਹੈ। ਮਾਛੀਵਾੜਾ ਗੁਰਦੁਆਰਾ ਚਰਨਕੰਵਲ ਸਾਹਿਬ ਕਰਕੇ ਮਸ਼ਹੂਰ ਹੈ। ਚਰਨਕੰਵਲ ਦਾ ਮਤਲਬ ਹੈ ਕਮਲ ਦੇ ਫੁੱਲਾਂ ਵਰਗੇ ਚਰਨ ਮਤਲਬ ਗੁਰਾਂ ਦੇ ਚਰਨ।
ਜਦੋਂ ਔਰੰਗਜ਼ੇਬ ਦੀ ਸੇਨਾ ਨੇ ਚਮਕੋਰ ਸਾਹਿਬ ਦੇ ਕਿਲੇ ਤੇ ਹਮਲਾ ਕੀਤਾ ਤਾਂ ਗੁਰੂ ਜੀ ਉਸ ਦੇ ਹਮਲੇ ਤੋਂ ਬਚ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਆ ਗਏ। ਭਾਈ ਮਾਨ ਸਿੰਘ, ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੇ ਉਨ੍ਹਾਂ ਨੂੰ ਕੰਡੇਦਾਰ ਜੰਗਲ ਪਾਰ ਕਰਨ ਤੋਂ ਬਾਦ ਆ ਕੇ ਇਥੇ ਸੁੱਤੇ ਹੋਏ ਪਾਇਆ। ਇਹ ਵਾਕਿਆ ੭ ਦਸੰਬਰ ੧੭੦੫ ਦਾ ਹੈ। ਹਰ ਸਾਲ ਦਿਸੰਬਰ ਮਹੀਨੇ ਦੇ ਤੀਸਰੇ ਹਫ਼ਤੇ ਇਸ ਯਾਦ ਵਿਚ ਬਹੁਤ ਵੱਡਾ ਮੇਲਾ ਲੱਗਦਾ ਹੈ। ਬਾਦ ਵਿੱਚ ਇਸ ਥਾਂ ਤੇ ਹੀ ਗੁਰਦੁਆਰਾ ਚਰਨਕੰਵਲ ਸਾਹਿਬ ਦੀ ਉਸਾਰੀ ਕੀਤੀ ਗਈ।
ਮੁਗਲਾਂ ਨੂੰ ਉਹਨਾਂ ਦੇ ਮਾਛੀਵਾੜੇ ਆਉਣ ਬਾਰੇ ਪਤਾ ਲੱਗ ਗਿਆ। ਪਰ ਗੁਰਾਂ ਦੇ ਦੋ ਪਠਾਨ ਭਗਤਾਂ ਗਨੀ ਖਾਂ ਅਤੇ ਨਬੀ ਖਾਂ ਨੇ ਉਹਨਾਂ ਨੂੰ ਇੱਕ ਪਾਲਕੀ ਵਿੱਚ ਬਿਠਾਇਆ ਅਤੇ ਉਹਨਾਂ ਨੂੰ 'ਉੱਚ ਦਾ ਪੀਰ' ਦਾ ਰੂਪ ਦੇ ਕੇ ਉੱਥੋਂ ਕੱਢ ਕੇ ਲੈ ਗਏ। ਗੁਰੂ ਜੀ ਲੰਬੀ ਯਾਤਰਾ ਤੋਂ ਬਾਦ ਲੁਧਿਆਣੇ ਵਿਖੇ ਆਲਮਗੀਰ ਸਾਹਿਬ ਪਹੁੰਚੇ ਅਤੇ ਉਸ ਤੋਂ ਬਾਦ ਕੋਟਕਪੂਰੇ ਦੇ ਲਾਖੀ ਜੰਗਲ ਵਿੱਚ ਚਲੇ ਗਏ। Reference:: Sikh Philosophy Network http://www.sikhphilosophy.net/sikh-gurus/28774-parkash-guru-gobind-singh-january-5th.html
ਮਾਛੀਵਾੜੇ ਦਾ ਗੁਰਦੁਆਰਾ ‘ਚਰਨਕੰਵਲ ਸਾਹਿਬ’ ਪੰਜਾਬੀਆਂ ਲਈ ਇੱਕ ਵੱਡੀ ਧਾਰਮਿਕ ਥਾਂ ਬਣ ਗਈ।
ਇਸ ਥਾਂ ਤੇ ਗੁਰੂ ਜੀ ਨੇ ਹੇਠ ਲਿੱਖੀਆਂ ਪੰਕਤੀਆਂ ਦਾ ਉਚਾਰਨ ਵੀ ਕੀਤਾ।
“ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ॥
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ॥
ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ॥ Reference:: Sikh Philosophy Network http://www.sikhphilosophy.net/showthread.php?t=28774
ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠ ਖੇੜਿਆਂ ਦਾ ਰਹਿਣਾ ॥“
ਮਾਛੀਵਾੜੇ ਵਿੱਚ ਹੀ ਗੁਰੂ ਜੀ ਦੇ ਪਠਾਨ ਭਗਤਾਂ ਗਨੀ ਖਾਂ ਅਤੇ ਨਬੀ ਖਾਂ ਦੇ ਨਾਂ ਤੇ ਇੱਕ ਗੁਰਦੁਆਰੇ 'ਗੁਰਦੁਆਰਾ ਗਨੀ ਖਾਂ ਨਬੀ ਖਾਂ' ਦੀ ਉਸਾਰੀ ਕੀਤੀ ਗਈ।
ਗੁਰਦੁਆਰਾ ਚੁਬਾਰਾ ਸਾਹਿਬ ਅਤੇ ਗੁਰਦੁਆਰਾ ਉੱਚ ਦਾ ਪੀਰ ਇੱਥੇ ਹੋਰ ਇਤਿਹਾਸਕ ਗੁਰਦੁਆਰੇ ਹਨ। |