View Single Post
  #8 (permalink)  
Old 02-Sep-2009, 23:49 PM
kiram's Avatar kiram kiram is offline
 
Enrolled: Jan 26th, 2008
Posts: 278
kiram will become famous soon enoughkiram will become famous soon enoughkiram will become famous soon enoughkiram will become famous soon enoughkiram will become famous soon enoughkiram will become famous soon enough
   
Adherent: Sikhism
Liked 336 Times in 131 Posts
   
Re: Why desire to end reincarnation?

Quote:
Originally Posted by Gyani Jarnail Singh View Post
Thanks Kiram ji..for yet another flight into sheer Bliss...among all the mundane argumentative posts...
Fateh Gyani Ji, there is so much Guru Maharaj has blessed us all with through every Shabad ji.. Here is another beautiful Shabad ji that am very fond of :

Guru Ram Das Ji in Raag Gujree :

ਰਾਗੁ ਗੂਜਰੀ ਮਹਲਾ ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥੧॥


Rāg gūjrī mėhlā 4.Har ke jan saṯgur saṯpurkẖā bina▫o kara▫o gur pās.Ham kīre kiram saṯgur sarṇā▫ī kar ḏa▫i▫ā nām pargās. ||1||


Gujri Measure, Fourth Guru.O my Great Sat Guru, the accepted one of the Lord and the True Person, I make a supplication before Thee.I, an insect and a worm, have sought Thy shelter, mercifully bestow on me the light of God's Name, O True Guru!


ਹਰਿ ਕੇ ਜਨ = ਹੇ ਹਰੀ ਦੇ ਸੇਵਕ! ਸਤਿਗੁਰੂ = ਹੇ ਸਤਿਗੁਰ! ਸਤ ਪੁਰਖਾ = ਹੇ ਮਹਾ ਪੁਰਖ ਗੁਰੂ! ਬਿਨਉ = {विनय} ਬੇਨਤੀ। ਕਰਉ = ਕਰਉਂ, ਮੈਂ ਕਰਦਾ ਹਾਂ। ਗੁਰ ਪਾਸਿ = ਹੇ ਗੁਰੂ! ਤੇਰੇ ਪਾਸ। ਸਤਿਗੁਰ ਸਰਣਾਈ = ਹੇ ਗੁਰੂ! ਤੇਰੀ ਸਰਨ। ਕੀਰੇ ਕਿਰਮ = ਨਿਮਾਣੇ ਦੀਨ ਜੀਵ। ਪਰਗਾਸਿ = ਪਰਗਟ ਕਰ, ਚਾਨਣ ਕਰ।੧।

ਹੇ ਮਹਾਪੁਰਖ ਗੁਰੂ! ਹੇ ਪ੍ਰਭੂ ਦੇ ਭਗਤ ਸਤਿਗੁਰੂ! ਮੈਂ, ਹੇ ਗੁਰੂ! ਤੇਰੇ ਅੱਗੇ ਬੇਨਤੀ ਕਰਦਾ ਹਾਂ-ਕਿਰਪਾ ਕਰ ਕੇ (ਮੇਰੇ ਅੰਦਰ) ਪ੍ਰਭੂ ਦਾ ਨਾਮ-ਚਾਨਣ ਪੈਦਾ ਕਰ। ਹੇ ਸਤਿਗੁਰੂ! ਮੈਂ ਨਿਮਾਣਾ ਤੇਰੀ ਸਰਨ ਆਇਆ ਹਾਂ।੧।

ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ


Mere mīṯ gurḏev mo ka▫o rām nām pargās.Gurmaṯ nām merā parān sakẖā▫ī har kīraṯ hamrī rahrās. ||1|| rahā▫o.


O My friend, the bright Guru! Illumine me with the Name of the Omnipresent Lord.The Name revealed to me by Guru's instruction is the friend of my very life and God's praise is my life's vocation. Pause.


ਮੋ ਕਉ = ਮੈਨੂੰ, ਮੇਰੇ ਅੰਦਰ। ਮੀਤ = ਹੇ ਮਿੱਤਰ! ਗੁਰਮਤਿ = ਗੁਰੂ ਦੀ ਮਤਿ ਦੀ ਰਾਹੀਂ (ਮਿਲਿਆ ਹੋਇਆ)। ਪ੍ਰਾਨ ਸਖਾਈ = ਜਿੰਦ ਦਾ ਸਾਥੀ। ਕੀਰਤਿ = ਸੋਭਾ, ਸਿਫ਼ਤਿ-ਸਾਲਾਹ। ਰਹਰਾਸਿ = ਰਾਹ ਦੀ ਰਾਸਿ, ਜ਼ਿੰਦਗੀ ਦੇ ਸਫ਼ਰ ਵਾਸਤੇ ਖ਼ਰਚੀ।੧।ਰਹਾਉ।

ਹੇ ਮੇਰੇ ਮਿੱਤਰ ਗੁਰੂ! ਮੈਨੂੰ ਪ੍ਰਭੂ ਦਾ ਨਾਮ-ਚਾਨਣ ਬਖ਼ਸ਼। ਗੁਰੂ ਦੀ ਦੱਸੀ ਮਤਿ ਦੀ ਰਾਹੀਂ ਮਿਲਿਆ ਹੋਇਆ ਹਰਿ-ਨਾਮ ਮੇਰੀ ਜਿੰਦ ਦਾ ਸਾਥੀ (ਬਣਿਆ ਰਹੇ), ਪ੍ਰਭੂ ਦੀ ਸਿਫ਼ਤਿ-ਸਾਲਾਹ ਮੇਰੀ ਜ਼ਿੰਦਗੀ ਦੇ ਸਫ਼ਰ ਲਈ ਰਾਸਿ-ਪੂੰਜੀ ਬਣੀ ਰਹੇ।੧।ਰਹਾਉ।

ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ ॥੨॥


Har jan ke vad bẖāg vadere jin har har sarḏẖā har pi▫ās.Har har nām milai ṯaripṯāsahi mil sangaṯ guṇ pargās. ||2||


The greatest good fortune is of the people of God who have faith in the Lord Master and thirst for God.By obtaining the Name of the Lord God they are satiated and by meeting the society of saints their virtues shine forth.


ਤ੍ਰਿਪਤਾਸਹਿ = ਰੱਜ ਜਾਂਦੇ ਹਨ। ਮਿਲਿ = ਮਿਲ ਕੇ।੨।

ਪ੍ਰਭੂ ਦੇ ਉਹਨਾਂ ਸੇਵਕਾਂ ਦੇ ਬੜੇ ਉੱਚੇ ਭਾਗ ਹਨ ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਨਾਮ ਵਾਸਤੇ ਸਰਧਾ ਹੈ, ਖਿੱਚ ਹੈ। ਜਦੋਂ ਉਹਨਾਂ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ, ਸਾਧ ਸੰਗਤਿ ਵਿਚ ਮਿਲ ਕੇ (ਉਹਨਾਂ ਦੇ ਅੰਦਰ ਭਲੇ) ਗੁਣ ਪੈਦਾ ਹੁੰਦੇ ਹਨ।੨।

ਜਿਨ ਹਰਿ ਹਰਿ ਹਰਿ ਰਸੁ ਨਾਮੁ ਪਾਇਆ ਤੇ ਭਾਗਹੀਣ ਜਮ ਪਾਸਿ ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ॥੩॥


Jin har har har ras nām na pā▫i▫ā ṯe bẖāghīṇ jam pās.Jo saṯgur saraṇ sangaṯ nahī ā▫e ḏẖarig jīve ḏẖarig jīvās. ||3||


They who have not gained God, God's elixir and God's Name are unfortunate and are near (handed over to) the minister of death.Fie on the life and accursed the hope of living of those who have not sought the society and protection of the Sat Guru.


ਧ੍ਰਿਗੁ ਜੀਵੇ = ਲਾਹਨਤ ਹੈ ਉਹਨਾਂ ਦੇ ਜੀਵੇ ਨੂੰ।੩।

ਪਰ ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਨਹੀਂ ਆਇਆ, ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਨਹੀਂ ਮਿਲਿਆ, ਉਹ ਬਦ-ਕਿਸਮਤ ਹਨ, ਉਹ ਜਮਾਂ ਦੇ ਵੱਸ (ਪਏ ਹੋਏ ਸਮਝੋ ਉਹਨਾਂ ਦੇ ਸਿਰ ਉਤੇ ਆਤਮਕ ਮੌਤ ਸਦਾ ਸਵਾਰ ਰਹਿੰਦੀ ਹੈ)। ਜੋ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ, ਜੋ ਸਾਧ ਸੰਗਤਿ ਵਿਚ ਨਹੀਂ ਬੈਠਦੇ, ਲਾਹਨਤ ਹੈ ਉਹਨਾਂ ਦੇ ਜੀਊਣ ਨੂੰ, ਉਹਨਾਂ ਦਾ ਜੀਊਣਾ ਫਿਟਕਾਰ-ਜੋਗ ਹੈ।੩।

ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ਧਨੁ ਧੰਨੁ ਸਤਸੰਗਤਿ ਜਿਤੁ ਹਰਿ ਰਸੁ ਪਾਇਆ ਮਿਲਿ ਜਨ ਨਾਨਕ ਨਾਮੁ ਪਰਗਾਸਿ ॥੪॥੪॥


Jin har jan saṯgur sangaṯ pā▫ī ṯin ḏẖur masṯak likẖi▫ā likẖās.Ḏẖan ḏẖan saṯsangaṯ jiṯ har ras pā▫i▫ā mil jan Nānak nām pargās. ||4||4||


The men of God, who have obtained the society of the True Guru, they have, on their fore-heads the pro-ordained writ.Blest, blest is the saints congregation from where God's elixir is procured. By meeting God's own, O Nanak! manifest becomes Lord's Name.


ਧੁਰਿ = ਧੁਰ ਤੋਂ, ਪਰਮਾਤਮਾ ਵਲੋਂ। ਮਸਤਕਿ = ਮੱਥੇ ਉੱਤੇ। ਲਿਖਾਸਿ = ਲੇਖ {ਲਫ਼ਜ਼ 'ਜੀਵਾਸਿ' ਅਤੇ 'ਲਿਖਾਸਿ' ਲਫ਼ਜ਼ 'ਜੀਵੇ' ਅਤੇ 'ਲੇਖ' ਤੋਂ ਬਦਲੇ ਹੋਏ ਹਨ ਤੁਕਾਂਤ ਪੂਰਾ ਕਰਨ ਲਈ}। ਜਿਤੁ = ਜਿਸ ਵਿਚ, ਜਿਸ ਦੀ ਰਾਹੀਂ। ਮਿਲਿ ਜਨ = ਜਨਾਂ ਨੂੰ ਮਿਲ ਕੇ, ਪ੍ਰਭੂ ਦੇ ਸੇਵਕਾਂ ਨੂੰ ਮਿਲ ਕੇ।੪।

ਜਿਨ੍ਹਾਂ ਪ੍ਰਭੂ ਦੇ ਸੇਵਕਾਂ ਨੂੰ ਗੁਰੂ ਦੀ ਸੰਗਤਿ ਵਿਚ ਬੈਠਣਾ ਨਸੀਬ ਹੋਇਆ ਹੈ, (ਸਮਝੋ) ਉਹਨਾਂ ਦੇ ਮੱਥੇ ਉਤੇ ਧੁਰੋਂ ਹੀ ਚੰਗਾ ਲੇਖ ਲਿਖਿਆ ਹੋਇਆ ਹੈ। ਹੇ ਨਾਨਕ! ਧੰਨ ਹੈ ਸਤਸੰਗ! ਧੰਨ ਹੈ ਸਤਸੰਗ! ਜਿਸ ਵਿਚ (ਬੈਠਿਆਂ) ਪ੍ਰਭੂ ਦੇ ਨਾਮ ਦਾ ਆਨੰਦ ਮਿਲਦਾ ਹੈ, ਜਿਥੇ ਗੁਰਮੁਖਾਂ ਨੂੰ ਮਿਲਿਆਂ (ਹਿਰਦੇ ਵਿਚ ਪਰਮਾਤਮਾ ਦਾ) ਨਾਮ ਆ ਵੱਸਦਾ ਹੈ।੪।੪।


Ang. 10
Reply With Quote
The following members appreciate kiram Ji for the above message.
 
Page generated in 0.32608 seconds with 24 queries